ਦੋਸਤੋ! ਲੰਮੇ ਸਮੇਂ ਦੀ
ਗ਼ੈਰਹਾਜ਼ਰੀ ਉਪਰੰਤ ਆਪ ਸਭ ਦੀ ਇੱਛਾ ਦਾ ਸਤਿਕਾਰ ਕਰਦਿਆਂ 'ਸੀਰਤ' ਦੋਬਾਰਾ
ਉਦੈ ਹੋਇਆ ਹੈ ਤੇ ਅਸੀਂ ਹਰ ਮਹੀਨੇ ਨਵੇਂ ਮੈਟਰ ਨਾਲ ਹਾਜ਼ਰ ਹੋਣ ਦਾ ਵਚਨ
ਦਿੰਦੇ ਹਾਂ। ਇਸ ਅੰਕ
ਵਿਚ ਹੋਰ ਲਿਖਤਾਂ ਤੋਂ ਇਲਾਵਾ ਗ਼ਦਰ ਪਾਰਟੀ ਦੇ ਮਹਾਨ
ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਉਹਦੇ ਸਮਕਾਲੀ ਸਾਥੀਆਂ ਵੱਲੋਂ ਲਿਖੇ ਲੇਖ
ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਉਹਦੀ ਸ਼ਖ਼ਸੀਅਤ ਦੇ ਅਨੇਕ ਰੰਗ ਰੌਸ਼ਨ
ਹੋਏ ਹਨ। ਇਹ ਅੰਕ 2013 ਵਿਚ ਦੇਸ-ਵਿਦੇਸ ਵਿਚ ਮਨਾਈ ਜਾ ਰਹੀ ਗ਼ਦਰ ਪਾਰਟੀ ਦੀ
ਸਥਾਪਨਾ-ਸ਼ਤਾਬਦੀ ਨੂੰ ਸਮਰਪਤ ਹੈ : ਸੰਪਾਦਕ |