Welcome to Seerat.ca
Welcome to Seerat.ca

ਪਰਵਾਸ ਵਿਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪਰਸੰਗ

 

- ਪਸ਼ੌਰਾ ਸਿੰਘ ਢਿਲੋਂ

ਬੇਗਮ ਅਖ਼ਤਰ

 

- ਅੰਮ੍ਰਿਤਾ ਪ੍ਰੀਤਮ

ਹਰੀ ਸ਼ਾਲ

 

- ਰਛਪਾਲ ਕੌਰ ਗਿੱਲ

ਮੇਰੀ ਫਿਲਮੀ ਆਤਮਕਥਾ -3

 

- ਬਲਰਾਜ ਸਾਹਨੀ

ਗੀਤਕਾਰੀ ਦਾ ਦਾਰਾ ਭਲਵਾਨ ਸ਼ਮਸ਼ੇਰ ਸੰਧੂ

 

- ਪ੍ਰਿੰ. ਸਰਵਣ ਸਿੰਘ

ਅਛੂਤ ਦਾ ਸਵਾਲ !

 

- ਵਿਦਰੋਹੀ

ਸਜ਼ਾ

 

-  ਗੁਰਮੀਤ ਪਨਾਗ

ਧੂਆਂ

 

- ਗੁਲਜ਼ਾਰ

ਹਾਸੇ ਦੀ ਅਹਿਮੀਅਤ

 

- ਬ੍ਰਜਿੰਦਰ ਗੁਲਾਟੀ

ਜੱਗ ਵਾਲਾ ਮੇਲਾ

 

- ਦੇਵਿੰਦਰ ਦੀਦਾਰ

ਸਮੁਰਾਈ ਦਾ ਚੌਥਾ ਕਾਂਡ-ਖੋਜੀ

 

- ਰੁਪਿੰਦਰਪਾਲ ਢਿਲੋਂ

ਕਈ ਘੋੜੀ ਚੜ੍ਹੇ ਕੁੱਬੇ

 

- ਰਵੇਲ ਸਿੰਘ ਇਟਲੀ

ਟੈਮ ਟੈਮ ਦੀਆਂ ਗੱਲਾਂ..

 

- ਮਨਮਿੰਦਰ ਢਿਲੋਂ

ਸਿ਼ਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ

 

- ਵਰਿਆਮ ਸਿੰਘ ਸੰਧੂ

ਕੋਰਸ-ਨਜ਼ਮ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ਮੁਸ਼ਤਾਕ

ਛੰਦ ਪਰਾਗੇ ਅਤੇ ਦੋ ਵਾਰਤਕੀ ਕਵਿਤਾਵਾਂ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਕਵਿਤਾਵਾਂ

 

- ਪ੍ਰੀਤ ਪਾਲ ਰੁਮਾਨੀ

ਹੁੰਗਾਰੇ

 

Online Punjabi Magazine Seerat

ਧੂਆਂ
- ਲੇਖਕ : ਗੁਲਜ਼ਾਰ
ਅਨੁਵਾਦਕ :  ਸੁਭਾਸ਼ ਰਾਬ੍ੜਾ

 

----- ਗੱਲ ਧੁਖੀ ਤਾਂ ਬੜੀ ਹੌਲੀ ਹੌਲੀ ਸੀ ਪਰ ਵੇਖਦਿਆਂ ਹੀ ਵੇਖਦਿਆਂ ਪੂਰਾ ਕਸਬਾ ' ਧੂਏਂ ' ਨਾਲ ਭਰ ਗਿਆ I ਚੌਧਰੀ ਸਾਹਿਬ ਦੀ ਮੌਤ ਸਵੇਰੇ ਚਾਰ ਵਜੇ ਹੋਈ , ਸੱਤ ਵਜੇ ਤੱਕ ਚੌਧਰਾਇਣ ਨੇੰ ਰੋ ਧੋ ਕੇ ਆਪਾ ਸੰਭਾਲਿਆ , ਸਭ ਤੋਂ ਪਹਿਲਾਂ ਮੌਲਵੀ ਖੈਰੂਦੀਨ ਨੂੰ ਸੱਦ ਬੁਲਾਇਆ I ਨਾਲ ਹੀ ਨੌਕਰ ਨੂੰ ਤਾਕੀਦ ਕੀਤੀ ਕਿ ਗੱਲ ਬਾਹਰ ਨਾਂ ਨਿੱਕਲੇ I ਨੌਕਰ ਜਦੋਂ ਮੌਲਵੀ ਸਾਹਿਬ ਨੂੰ ਵਿਹੜੇ ਚ ਛੱਡ ਕੇ ਗਿਆ ਤਾਂ ਚੌਧਰਾਇਣ ਉਨ੍ਹਾਂ ਨੂੰ ਛੱਤ ਤੇ ਬਣੇ ਸੌੰਣ ਵਾਲੇ ਕਮਰੇ ਚ ਲੈ ਗਈ ਜਿੱਥੇ ਚੌਧਰੀ ਦੀ ਲਾਸ਼ ਪਲੰਘ ਤੋਂ ਲਾਹ ਕੇ ਭੁੰਜੇ ਰੱਖ ਦਿੱਤੀ ਹੋਈ ਸੀ I ਦੋ ਚਿੱਟੀਆਂ ਚਾਦਰਾਂ ਚ ਲਿਪਟਿਆ ਸਫੈਦ ਜ਼ਰਦ ਚਿਹਰਾ , ਸਫੈਦ ਭਰਵੱਟੇ , ਸਫੈਦ ਵਾਲ , ਸਫੈਦ ਦਾੜ੍ਹੀ। ਚਿਹਰਾ ਬੜਾ ਨੂਰਾਨੀ ਲੱਗ ਰਿਹਾ ਸੀ I

ਮੌਲਵੀ ਨੇੰ ਬੈਠਦਿਆਂ ਹੀ ' ਇੰਨਾਲਾਹੇ ਵ ਇਨਾਂ ਇਲੇਹੇ ਰਾਜ਼ੇ ਉਨ ' ਪੜਿਆ ਅਤੇ ਕੁਝ ਰਸਮੀ ਜਿਹੇ ਜੁਮਲੇ ਕਹੇ I ਅਜੇ ਉਹ ਠੀਕ ਤਰ੍ਹਾਂ ਬੈਠਿਆ ਵੀ ਨਹੀਂ ਸੀ ਕੀ ਚੌਧਰਾਇਣ ਅਲਮਾਰੀ ਚੋਂ ਵਸੀਅਤ ਨਾਮਾ ਕਢ ਲਿਆਈ ਉਨਹੂੰ ਮੌਲਵੀ ਸਾਹਿਬ ਨੂੰ ਵਿਖਾਇਆ ਵੀ ਤੇ ਪੜਾਇਆ ਵੀ I ਚੌਧਰੀ ਸਾਹਿਬ ਦੀ ਆਖਿਰੀ ਖਵਾਹਿਸ਼ ਸੀ ਕਿ ਉਨ੍ਹਾਂ ਦੀ ਲਾਸ਼ ਨੂੰ ਚਿਤਾ ਉੱਤੇ ਰੱਖ ਕੇ ਜਲਾਇਆ ਜਾਵੇ ਅਤੇ ਸੁਆਹ ਨੂੰ ਪਿੰਡ ਨਾਲ ਲੱਗਦੀ ਉਸ ਨਦੀ ਚ ਪ੍ਰਵਾਹ ਕਰ ਦਿੱਤਾ ਜਾਵੇ ਜਿਹੜੀ ਉਨ੍ਹਾਂ ਦੇ ਖੇਤਾਂ ਨੂੰ ਸਿੰਜਦੀ ਰਹੀ ਹੈ

ਮੌਲਵੀ ਜੀ ਨੇੰ ਵਸੀਅਤ ਨਾਮਾਂ ਪੜਿਆ ਅਤੇ ਚੁੱਪ ਹੋ ਗਏ I ਚੌਧਰੀ ਸਾਹਿਬ ਨੇੰ ਜਿਉਂਦਿਆਂ ਜੀ ਦੀਨ ਈਮਾਨ ਦੇ ਬੜੇ ਕੰਮ ਕੀਤੇ I ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਜਿਹਾ ਦਾਨ ਦਿੰਦੇ I ਪਿੰਡ ਦੀ ਕੱਚੀ ਮਸਜਿਦ ਪੱਕੀ ਕਰਵਾ ਦਿੱਤੀ ਸੀ I ਹੋਰ ਤਾਂ ਹੋਰ ਹਿੰਦੂਆਂ ਦੇ ਸ਼ਮਸ਼ਾਨ ਘਾਟ ਨੂੰ ਵੀ ਪੱਕਾ ਕਰਵਾ ਦਿੱਤਾ ਸੀ I ਪਿਛਲੇ ਲੰਬੇ ਸਮੇਂ ਤੋਂ ਉਹ ਬੀਮਾਰ ਚੱਲ ਰਹੇ ਸਨ ਪਰ ਇਸ ਬੀਮਾਰੀ ਦੌਰਾਨ ਵੀ ਰਮਜ਼ਾਨ ਦੇ ਦਿਨੀਂ ਗਰੀਬ ਗੁਰਬੇ ਲਈ ਅਫਗਰੀ (ਰੋਟੀ ਪਾਣੀ ) ਦਾ ਇੰਤਿਜ਼ਾਮ ਮਸਜਿਦ ਚ ਉਨ੍ਹਾਂ ਵੱਲੋਂ ਹੀ ਹੁੰਦਾ I ਇਲਾਕੇ ਦੇ ਮੁਸਲਮਾਨ ਬੜੇ ਹੀ ਮੁਰੀਦ ਸਨ ਉਨ੍ਹਾਂ ਦੇ I ਬੜਾ ਹੀ ਇਤਬਾਰ ਕਰਿਆ ਕਰਦੇ ਸਨ ਉਹ ਚੌਧਰੀ ਸਾਹਿਬ ਤੇ I ਪਰ ਹੁਣ ਚੌਧਰੀ ਸਾਹਿਬ ਦੀ ਵਸੀਅਤ ਪੜ ਕੇ ਮੌਲਵੀ ਸਾਹਿਬ ਨੂੰ ਬੜਾ ਧੱਕਾ ਲੱਗਾ I ਕਿਤੇ ਕੋਈ ਹੋਰ ਹੀ ਪੰਗਾ ਨਾਂ ਖੜਾ ਹੋ ਜਾਏ I ਮੁਲਕ ਦੀ ਹਵਾ ਅੱਜ ਕੱਲ ਵੈਸੇ ਹੀ ਖਰਾਬ ਹੋ ਰਹੀ ਹੈ I ਮੁਸਲਮਾਨ ਕੁਝ ਜਿਆਦਾ ਹੀ ਮੁਸਲਮਾਨ ਬਣਦੇ ਜਾ ਰਹੇ ਹਨ ਤੇ ਹਿੰਦੂ ਕੁਝ ਜਿਆਦਾ ਹੀ ਹਿੰਦੂ I

ਚੌਧਰਾਇਣ ਨੇੰ ਮੌਲਵੀ ਸਾਹਿਬ ਨੂੰ ਕਿਹਾ , " ਵੇਖੋ ਮੌਲਵੀ ਜੀ ! ਮੈਂ ਕੋਈ ਪੂਜਾ ਪਾਠ ਤਾਂ ਕਰਵਾਉਣਾ ਨਹੀਂ .. ਮੈਂ ਤਾਂ ਬਸ ਇਹੋ ਚਾਹੁਨੀ ਹਾਂ ਕਿ ਸ਼ਮਸ਼ਾਨ ਚ ਇਨ੍ਹਾਂ ਦਾ ਦਾਹ ਸੰਸਕਾਰ ਹੋ ਜਾਏ I ਮੈਂ ਪੰਡਿਤ ਰਾਮ ਚੰਦਰ ਨੂੰ ਵੀ ਸੱਦ ਬੁਲਾਉਂਦੀ ਪਰ ਫਿਰ ਸੋਚਿਆ ਗੱਲ ਵਿਗੜ ਨਾਂ ਜਾਵੇ I

ਗੱਲ ਤਾਂ ਦੱਸਣ ਨਾਲ ਹੀ ਵਿਗੜ ਜਦੋਂ ਮੌਲਵੀ ਸਾਹਿਬ ਨੇੰ ਪੰਡਿਤ ਰਾਮ ਚੰਦਰ ਨੂੰ ਬੁਲਾਇਆ ਤੇ ਕਿਹਾ ," ਪੰਡਿਤ ! ਤੁਸੀਂ ਆਪਣੇ ਸ਼ਮਸ਼ਾ

ਨ ਚ ਚੌਧਰੀ ਸਾਹਿਬ ਨੂੰ ਜਲਾਉਣ ਨਾਂ ਦੇਣਾ ... ਮੁਸਲਮਾਨਾ ਵੱਲੋਂ ਐਵੇਂ ਨਾਂ ਕੋਈ ਹੋਰ ਪੰਗਾ ਖੜਾ ਹੋ ਜਾਏ .. ਆਖਿਰਕਾਰ ਚੌਧਰੀ ਸਾਹਿਬ ਕਸਬੇ ਦੇ ਮੁਆਜ਼ਜ਼ ਸਨ ....ਕੋਈ ਆਮ ਆਦਮੀ ਨਹੀਂ ..ਹਰ ਪਾਸੇ ਦੇ ਲੋਕ ਕਈ ਤਰ੍ਹਾਂ ਉਨ੍ਹਾਂ ਨਾਲ ਜੁੜੇ ਹੋਏ ਸਨ I

ਪੰਡਿਤ ਰਾਮ ਚੰਦਰ ਨੇੰ ਭਰੋਸਾ ਦਿਵਾਇਆ ਕੀ ਉਹ ਆਪਣੇ ਇਲਾਕੇ ਚ ਕਿਸੇ ਕਿਸਮ ਦੀ ਸ਼ਰ ਅੰਗੇਜ਼ੀ ਨਹੀਂ ਚਾਹੁੰਦੇ I ਇਸ ਤੋਂ ਪਹਿਲਾਂ ਕਿ ਗੱਲ ਫੈਲੇ ਮੈਂ ਆਪਣੇ ਲੋਕਾਂ ਨੂੰ ਸਮਝਾ ਦਿਆਂਗਾ।

ਅੱਗ ਜਿਹੜੀ ਹੁਣ ਤੱਕ ਧੁਖ ਰਹੀ ਸੀ ਲਪਟਾਂ ਚ ਬਦਲਣ ਲੱਗੀ I ਗੱਲ ਚੌਧਰੀ ਤੇ ਚੌਧਰਾਇਣ ਦੀ ਨਹੀਂ ਸੀ ਗੱਲ ਤਾਂ ਅਕੀਦਿਆਂ ਦੀ ਸੀ ... ਪੂਰੀ ਕੌਮ ਦਾ , ਪੂਰੇ ਮਜ਼ਹਬ ਦਾ I ਚੌਧਰਾਇਣ ਨੂੰ ਆਖਿਰ ਇਹ ਹਿਮੱਤ ਕਿਵੇ ਪਈ ਕੀ ਉਸ ਨੇੰ ਚੌਧਰੀ ਨੂੰ ਦਫਨਾਉਣ ਦੀ ਬਜਾਏ ਜਲਾਉਣ ਦੀ ਗੱਲ ਛੇੜੀ ...ਐਨੀਂ ਗਾਫਿਲ ਤਾਂ ਉਹ ਨਹੀਂ ਇਸਲਾਮ ਦੇ ਕਾਇਦੇ ਕ਼ਾਨੂਨਾਂ ਤੋਂ I

ਕੁਝ ਲੋਕਾਂ ਚੌਧਰਾਇਣ ਨੂੰ ਮਿਲਣ ਦੀ ਜਿਦ ਵੀ ਕੀਤੀ I ਚੌਧਰਾਇਣ ਨੇੰ ਬੜੀ ਹੀ ਤਹਮੱਲ ਮਿਜਾਜੀ ਨਾਲ ਜੁਆਬ ਦਿੱਤਾ ," ਭਾਈ ਜਾਂ ! ਇਹ ਉਨ੍ਹਾਂ ਦੀ ਆਖਿਰੀ ਖਵਾਹਿਸ਼ ਸੀ I ਹੁਣ ਮਿੱਟੀ ਹੀ ਤਾਂ ਹੈ...ਸਾੜ ਦਿਓ ਭਾਵੇਂ ਦੱਬ ਦਿਓ .. ਬਸ ਉਨ੍ਹਾਂ ਦੀ ਰੂਹ ਨੂੰ ਤਸਕੀਨ ਮਿਲਣੀ ਚਾਹੀਦੀ ਹੈ .. ਤੁਹਾਨੂੰ ਭਲਾ ਇਸ ਚ ਕੀ ਇਤਰਾਜ਼ ਹੋ ਸਕਦੈ ?"

ਇੱਕ ਸਾਹਿਬ ਕੁਝ ਜ਼ਿਆਦਾ ਹੀ ਤੈਸ਼ ਚ ਆ ਗਏ ... ਪੁਛਣ ਲੱਗੇ ," ਉਨ੍ਹਾਂ ਨੂੰ ਜਲਾ ਕੇ ਤੁਹਾਨੂੰ ਤਸਕੀਨ ਮਿਲੇਗੀ ? " I ਚੌਧਰਾਇਣਦਾ ਜੁਆਬ ਸੀ ," ਹਾਂ ਉਨ੍ਹਾਂ ਦੀ ਆਖਿਰੀ ਖਵਾਹਿਸ਼ ਪੂਰੀ ਕਰ ਕੇ ਮੈਨੂੰ ਤਸਕੀਨ ਮਿਲੇਗੀ " I

ਦਿਨ ਚੜਦਿਆਂ ਚੜਦਿਆਂ ਚੌਧਰਾਇਣ ਦੀ ਬੇਚੈਨੀ ਵਧਣ ਲੱਗੀ I ਜਿਸ ਗੱਲ ਨੂੰ ਉਹ ਸੁਲਾਹ ਸਫਾਈ ਨਾਲ ਨਿਪਟਾਣਾ ਚਾਹੁੰਦੀ ਸੀ , ਉਹ ਤਾਂ ਹੱਥੋਂ ਬਾਹਰ ਹੁੰਦੀ ਜਾ ਰਹੀ ਸੀ I ਚੌਧਰੀ ਸਾਹਿਬ ਦੀ ਇਸ ਖਾਹਿਸ਼ ਪਿਛੇ ਨਾਂ ਤਾਂ ਕੋਈ ਰਾਜ਼ ਸੀ ਤੇ ਨਾਂ ਕੋਈ ਗੁੰਝਲਦਾਰ ਪਲਾਟ ... ਨਾਂ ਹੀ ਕੋਈ ਫਲਸਫਾ ਜਿਹੜਾ ਕਿਸੇ ਦੀਨ ਜਾਂ ਮਜ਼ਹਬ ਨਾਲ ਜੁੜਿਆ ਹੋਇਆ ਹੋਵੇ .. ਇੱਕ ਸਿਧੀ ਸਾਧੀ ਇੰਸਾਨੀ ਖਾਹਿਸ਼ ਸੀ ਕਿ ਮਰਨ ਤੋਂ ਬਾਅਦ ਮੇਰਾ ਕੋਈ ਨਾਮੋਂ ਨਿਸ਼ਾਂ ਨਾਂ ਰਹੇ I

" ਜਦ ਤੱਕ ਹਾਂ ਤਦ ਤੱਕ ਹਾਂ.. ਜਦ ਨਹੀਂ ਤਾਂ ਕਿਤੇ ਵੀ ਨਹੀਂ "

ਵਰਿਹਾਂ ਪਹਿਲਾਂ ਚੌਧਰੀ ਸਾਹਿਬ ਨੇੰ ਗੱਲ ਛੇੜੀ ਸੀ I ਪਰ ਜਿਉਂਦਿਆਂ ਜੀ ਕਿਹੜਾ ਐਨੀਆਂ ਡੂੰਘਾਈਆਂ ਚ ਜਾਂਦਾ ਹੈ I ਚੌਧਰੀ ਸਾਹਿਬ ਦੀ ਆਖਿਰੀ ਖਵਾਹਿਸ਼ ਨੂੰ ਪੂਰਾ ਕਰਣ ਦੀਆਂ ਕੋਸ਼ਿਸ਼ਾਂ ਰਾਹੀਂ ਤਾਂ ਜਿਵੇਂ ਉਹ ਚੌਧਰੀ ਸਾਹਿਬ ਦੀ ਮੁਹਬੱਤ ਤੇ ਭਰੋਸੇ ਉੱਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰ ਰਹੀ ਸੀ I ਆਖਿਰ ਇਹ ਵੀ ਕੀ ਗੱਲ ਹੋਈ ਕਿ ਓਧਰ ਕਿਸੇ ਨੇੰ ਅੱਖਾਂ ਮੀਟੀਆਂ ਤੇ ਐਧਰ ਸਾਰੇ ਕੌਲ ਕਰਾਰ ਮਿੱਟੀ ਘੱਟੇ ਚ I

ਚੌਧਰਾਇਣ ਨੇੰ ਵੀਰੂ ਨੂੰ ਇੱਕ ਵਾਰ ਫਿਰ ਭੇਜ ਜੇ ਪੰਡਤ ਰਾਮ ਚੰਦਰ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ I ਪੰਡਿਤ ਨਹੀਂ ਮਿਲਿਆ , ਉਸ ਦੇ ਚੌਕੀਦਾਰ ਨੇੰ ਕਿਹਾ ," ਵੇਖ ਭਰਾਵਾ ! ਜਲਾਉਣ ਤੋਂ ਪਹਿਲਾਂ ਮੰਤਰ ਪੜ ਕੇ ਅਸੀਂ ਚੌਧਰੀ ਦੇ ਤਿਲਕ ਜਰੂਰ ਲਾਂਵਾਂਗੇ "
" ਪਰ ਭਰਾਵਾ ! ਜਿਹੜਾ ਹੁਣ ਮਰ ਹੀ ਗਿਆ ਉਹਦਾ ਧਰਮ ਕਿਵੇਂ ਬਦਲੋਗੇ ?"
" ਵੇਖ ! ਤੂੰ ਸਾਡੇ ਨਾਲ ਜਿਆਦਾ ਬਹਿਸ ਤਾਂ ਕਰ ਨਾਂ I ਭਲਾ ਇਹ ਕਿਵੇਂ ਹੋ ਸਕਦੈ ਕਿ ਅਸੀਂ ਗੀਤਾ ਦੇ ਚਾਰ ਸ਼੍ਲੋਕ ਪੜ੍ਹੇ ਬਿਨਾ ਹੀ ਚਿਤਾ ਨੂੰ ਅਗਨ ਭੇਂਟ ਕਰ ਦਈਏ ? ਇਓਂ ਨਾਂ ਕੀਤਾ ਤਾਂ ਚੌਧਰੀ ਸਾਹਿਬ ਦੀ ਆਤਮਾਂ ਨੇੰ ਨਾਂ ਸਾਨੂੰ ਬਖਸ਼ਣਾ ਨਾਂ ਤੁਹਾਨੂੰ I ਚੌਧਰੀ ਸਾਹਿਬ ਦੇ ਸਾਡੇ ਤੇ ਬੜੇ ਅਹਸਾਨ ਰਹੇ ਹਨ ਇਸ ਲਈ ਅਸੀਂ ਉਨ੍ਹਾਂ ਦੀ ਆਤਮਾ ਨੂੰ ਭਟਕਦਾ ਨਹੀਂ ਛੱਡ ਸਕਦੇ "I

ਵੀਰੂ ਵਾਪਿਸ ਮੁੜ ਆਇਆ I

ਵੀਰੂ ਜਦੋਂ ਪੰਡਿਤ ਜੀ ਦੇ ਘਰੋਂ ਨਿੱਕਲ ਰਿਹਾ ਸੀ ਤਾਂ ਪੰਨੇ ਨੇ ਵੇਖ ਲਿਆ ਤੇ ਜਾ ਮਸੀਤੇ ਖਬਰ ਕੀਤੀ I

ਅੱਗ ਜਿਹੜੀ ਥੋੜੀ ਥੋੜੀ ਠੰਡੀ ਹੋਣ ਲੱਗੀ ਸੀ , ਫਿਰ ਭੜਕਣ ਲੱਗੀ I ਚਾਰ ਪੰਜ ਮੁਹਤਬਿਰ ਮੁਸਲਮਾਨਾਂ ਨੇੰ ਤਾਂ ਇੱਕ ਟੁੱਕ ਆਪਣਾ ਫੈਸਲਾ ਵੀ ਸੁਣਾ ਦਿੱਤਾ ...ਉਹ ਚੌਧਰੀ ਦੀ ਰੂਹ ਨੂੰ ਭਟਕਣ ਨਹੀਂ ਦੇਣ ਗੇ I ਚੌਧਰੀ ਸਾਹਿਬ ਦੇ ਉਨ੍ਹਾਂ ਤੇ ਬਹੁਤ ਹੀ ਅਹਸਾਨ ਜੋ ਸਨ I ਮਸਜਿਦ ਦੇ ਪਿਛਵਾੜੇ ਕਬਰ ਪੱਟੀ ਜਾਣ ਲੱਗੀ I

ਸ਼ਾਮ ਢਲਦਿਆਂ ਢਲਦਿਆਂ ਕੁਝ ਲੋਕ ਫਿਰ ਹਵੇਲੀ ਚ ਆ ਧਮਕੇ I ਉਨ੍ਹਾਂ ਫੈਸਲਾ ਕਰ ਲਿਆ ਸੀ ਕਿਵੇਂ ਨਾਂ ਕਿਵੇਂ , ਡਰਾ ਕੇ , ਧਮਕਾ ਕੇ ਚੌਧਰਾਇਣ ਤੋਂ ਵਸੀਅਤ ਨਾਮਾਂ ਹਥਿਆ ਲਿਆ ਜਾਵੇ ਤੇ ਫਿਰ ਸਾੜ ਦਿੱਤਾ ਜਾਵੇ ...ਜਦੋਂ ਵਸੀਅਤ ਨਾਮਾਂ ਹੀ ਨਾਂ ਹੋਊ , ਬੁਢੀ ਕੀ ਕਰ ਲਊ ?

ਚੌਧਰਾਇਣ ਨੇੰ ਇਹ ਚਾਲ ਸੁੰਘ ਲਈ I ਉਸ ਨੇੰ ਵਸੀਅਤ ਨਾਮਾਂ ਕਿਤੇ ਲੁਕਾ ਦਿੱਤਾ I ਜਦੋਂ ਲੋਕਾਂ ਨੇੰ ਡਰਾਇਆ ਧਮਕਾਇਆ ਤਾਂ ਉਸ ਨੇਂ ਕਿਹਾ ," ਮੌਲਵੀ ਖੈਰੂਦੀਨ ਨੂੰ ਪੁਛ ਲਵੋ.. ਉਸ ਨੇੰ ਵਸੀਅਤ ਵੇਖੀ ਵੀ ਹੈ ਤੇ ਪੜੀ ਵੀ "

" ਤੇ ਜੇ ਉਹ ਨਾਂਹ ਕਰ ਦੇਵੇ ਤਾਂ ....?"
" ਤਾਂ ਉਹ ਕੁਰਾਨ ਸ਼ਰੀਫ਼ ਉੱਤੇ ਹਥ ਰੱਖ ਕੇ ਕਹਿ ਦੇਵੇ ...ਵਰਨਾ .."
" ਵਰਨਾ ਕੀ ?
" ਵਰਨਾ ਕਚਿਹਰੀ ਚ ਵੇਖ ਲਿਆ ਜੇ "

ਇੱਕ ਗੱਲ ਤਾਂ ਸਾਫ਼ ਹੋ ਗਈ ਸੀ ਕਿ ਮਾਮਲਾ ਕੋਰਟ ਕਚਿਹਰੀ ਤੱਕ ਵੀ ਜਾ ਸਕਦੈ I ਹੋ ਸਕਦੈ ਬੁਢੀ ਆਪਣੇ ਵਕੀਲ ਨੂੰ ਸੱਦ ਲਵੇ ਅਤੇ ਪੁਲੀਸ ਨੂੰ ਵੀ ਤੇ ਫਿਰ ਉਨ੍ਹਾਂ ਦੀ ਮੌਜੂਦਗੀ ਚ ਉਹ ਵਸੀਅਤ ਨਾਮੇ ਉੱਤੇ ਅਮਲ ਕਰਵਾ ਲਵੇ I ਹੋ ਸਕਦੈ ਉਨ੍ਹੇੰ ਐਸਾ ਕਰ ਹੀ ਲਿਆ ਹੋਵੇ I ਨਹੀਂ ਤਾਂ ਭਲਾ ਆਪਨੇ ਖਾਵਿੰਦ ਦੀ ਲਾਸ਼ ਬਰਫ਼ ਦੀਆਂ ਸਿੱਲੀਆਂ ਹੇਠ ਰੱਖ ਕੇ ਕੋਈ ਐਨੀ ਤਹਮੱਲ ਮਿਜਾਜੀ ਨਾਲ ਗੱਲ ਕਰ ਸਕਦੈ ?

ਰਾਤ ਦੇ ਵੇਲੇ ਖਬਰਾਂ ਅਫਵਾਹਾਂ ਵਾਂਗ ਹੀ ਖੰਭ ਲਾ ਲਾ ਉੱਡਦੀਆਂ ਹਨ I
ਕਿਸੇ ਕਿਹਾ ," ਇੱਕ ਘੋੜ ਸਵਾਰ ਚੌਧਰਾਇਣ ਦੀ ਹਵੇਲੀ ਚੋਂ ਨਿੱਕਲ ਸ਼ਹਰ ਵੱਲ ਜਾਂਦਾ ਵੇਖਿਆ ਹੈ I ਉਸ ਦਾ ਮੂੰਹ ਸਿਰ ਲਪੇਟਿਆ ਹੋਇਆ ਸੀ "
ਦੂਜਾ ਕਹਿਣ ਲੱਗਾ ," ਚੌਧਰਾਇਣ ਦੀ ਹਵੇਲੀ ਚੋਂ ਲੱਕੜਾਂ ਕੱਟਣ ਦੀ ਆਵਾਜ਼ ਉਸ ਆਪ ਸੁਣੀ ਹੈ....ਇੱਕ ਦਰਖਤ ਕੱਟਣ ਦੀ ਵੀ "

ਚੌਧਰਾਇਣ ਯਕੀਨਨ ਮਕਾਨ ਦੇ ਪਿਛਵਾੜੇ ਚਿਤਾ ਤਿਆਰ ਕਰਨ ਲਈ ਲੱਕੜਾਂ ਤਿਆਰ ਕਰ ਰਹੀ ਸੀ I ਕੱਲੂ ਦਾ ਖੂਨ ਖੌਲ ਪਿਆ ," ਬੁਜਦਿਲੋ ਅੱਜ ਰਾਤ ਇੱਕ ਮੁਸਲਮਾਨ ਨੂੰ ਅੱਗ ਹਵਾਲੇ ਕੀਤਾ ਜਾਵੇਗਾ ਤੇ ਤੁਸੀਂ ਸਾਰੇ ਐਥੇ ਬੈਠੇ ਲਾਟਾਂ ਵੇਖੋਗੇ ...ਕੁਝ ਤੇ ਗੈਰਤ ਕਰੋ "

ਕੱਲੂ ਆਪਣੇ ਅੱਡਿਓਂ ਬਾਹਰ ਨਿੱਕਲਿਆ I ਕਤਲੋ ਗਾਰਤ ਉਸ ਦਾ ਪੇਸ਼ਾ ਹੋਇਆ ਤਾਂ ਵੀ ਕੀ ? ਈਮਾਨ ਨਾਲੋਂ ਵੱਡੀ ਸ਼ੈ ਕਿਹੜੀ I " ਈਮਾਨ ਨਾਲੋਂ ਵੱਡੀ ਤਾਂ ਮਾਨ ਵੀ ਨਹੀਂ ਹੁੰਦੀ " , ਉਸ ਕਿਹਾ I

ਚਾਰ ਪੰਜ ਸਾਥੀਆਂ ਨੂੰ ਨਾਲ ਲੈ ਕੇ ਉਹ ਹਵੇਲੀ ਦੀ ਪਿਛਲੀ ਕੰਧ ਟੱਪ ਗਿਆ I ਚੌਧਰਾਇਣ ਕੱਲਮ ਕੱਲੀ ਲਾਸ਼ ਕੋਲ ਬੈਠੀ ਸੀ I ਇਸ ਤੋਂ ਪਹਿਲਾਂ ਕਿ ਉਹ ਸੰਭਲਦੀ , ਕੱਲੂ ਦੀ ਕੁਹਾੜੀ ਗਰਦਨ ਚੀਰਦੀ ਬਾਹਰ ਲੰਘ ਗਈ ਸੀ I

" ਸਵੇਰੇ ਜਦੋਂ ਚੌਧਰਾਇਣ ਦੀ ਲਾਸ਼ ਮਿਲੇਗੀ ਤਾਂ ਕੀ ਹੋਵੇਗਾ ?"
" ਬੁਢੀ ਮਰ ਗਈ ਕਿ ਨਹੀਂ ?"
" ਸਿਰ ਤਾਂ ਵਢਿਆ ਹੀ ਗਿਆ ਸੀ .... ਸਵੇਰ ਤੱਕ ਕਿਹੜਾ ਬਚ ਜਾਊ "

ਕੱਲੂ ਰੁਕਿਆ ...ਉਸ ਚੌਧਰਾਇਣ ਦੀ ਖਵਾਬ ਗਾਹ ਵੱਲ ਵੇਖਿਆ .. ਪੰਨਾਂ ਕਲ੍ਲੂ ਦੇ ਦਿਲ ਦੀ ਗੱਲ ਸਮਝ ਗਿਆ ਸੀ I

" ਤੂੰ ਚੱਲ ਉਸ੍ਤਾਦ ! ਤੇਰਾ ਦਿਲ ਚ ਕੀ ਹੈ ਸਮਝ ਰਿਹਾ ਹਾਂ....ਕੰਮ ਹੋ ਜਾਊਗਾ " , ਪੰਨੇੰ ਨੇੰ ਕਿਹਾ I

ਕੱਲੂ ਚੱਲ ਪਿਆ ਕਬਰਿਸਤਾਨ ਵੱਲ I

ਰਾਤ ਜਦੋਂ ਚੌਧਰੀ ਦੀ ਖਵਾਬ ਗਾਹ ਚੋਂ ਅੱਗ ਦੀਆਂ ਲਪਟਾਂ ਨਿੱਕਲ ਰਹੀਆਂ ਸਨ ਤਾਂ ਪੂਰਾ ਕਸਬਾ ਧੂਏਂ ਨਾਲ ਭਰਿਆ ਪਿਆ ਸੀ I

ਜਿਉਂਦਿਆਂ ਨੂੰ ਸਾੜ ਦਿੱਤਾ ਗਿਆ ਸੀ ....... ਅਤੇ....ਮੁਰਦੇ ਦਫਨ ਕਰ ਦਿੱਤੇ ਆਏ ਸਨ I

-0-