Welcome to Seerat.ca

ਮੀਸ਼ ਨਾਲ ਆਖ਼ਰੀ ਮਿਲਣੀ

 

- ਸੁਰਜੀਤ ਪਾਤਰ

ਐਮ ਏ ‘ਚ ਦਾਖ਼ਲਾ

 

- ਇਕਬਾਲ ਰਾਮੂਵਾਲੀਆ

ਵਿਛੋੜੇ ਦਾ ਸਾਕਾ

 

- ਅਮਰਜੀਤ ਚੰਦਨ

ਅਸਲੀ ਮਰਦ

 

- ਹਰਜੀਤ ਅਟਵਾਲ

ਦਰਿਆ ਦਿਲ ਪੰਨੂੰ

 

- ਵਰਿਆਮ ਸਿੰਘ ਸੰਧੂ

‘ਆਪ ਕੀ ਸ਼ਾਦੀ ਹੂਈ ਹੈ?’

 

- ਸੁਪਨ ਸੰਧੂ

ਮਹਿਮਾਨ ਕਹਾਣੀ / ਗੜ੍ਹੀ ਬਖ਼ਸ਼ਾ ਸਿੰਘੀ

 

- ਲਾਲ ਸਿੰਘ

ਕੁੰਡੀ ਸ਼ਾਸਤਰ

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸ੍ਰੀ ਸਿੰਘ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਪੁਰੀ ਖ਼ਾਲਸਾ ਯੋਗੀ ਜੀ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਵਗਦੀ ਏ ਰਾਵੀ
ਪੰਜਾਬ ਦੀ ਸੁੱਚੀ ਆਤਮਾ ਨਾਲ ਮੁਲਾਕਾਤ

 

- ਵਰਿਆਮ ਸਿੰਘ ਸੰਧੂ

ਮੇਰਾ ਬਾਪੂ ਮੇਰਾ ਬੇਲੀ

 

- ਮੁਖਵੀਰ ਸਿੰਘ

ਪੰਜਾਬੀ ਪੱਤਰਕਾਰੀ ਦਾ ਡਿੱਗ ਰਿਹਾ ਮਿਆਰ

 

- ਹਰਮੰਦਰ ਕੰਗ

“ਸੋ ਹੱਥ ਰੱਸਾ - ਸਿਰੇ ਤੇ ਗੰਢ”

 

- ਸੁਰਿੰਦਰ ਸਪੇਰਾ

ਇੱਕ ਲੱਪ ਕਿਰਨਾਂ ਦੀ.....!
ਭਗਤ ਸਿੰਘ ਵੈਲੀ, ਲਫੰਗਾ ਜਾ ਕਾਤਲ ਨਹੀਂ... ਸਗੋਂ ਅਧਿਐਨ ਪਸੰਦ ‘ਚੇਤੰਨ’ ਨੌਜ਼ਵਾਨ ਸੀ।

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਸ਼ਿਵ ਬਟਾਲਵੀ

 

- blvMq gfrgI

ਸ਼ਰਾਬ

 

- ਮਾਸਟਰ ਜਸਵੰਤ ਸਿੰਘ ਸੰਧੂ (ਘਰਿੰਡਾ)

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

[[[ਬਾਕੀ ਸਭ ਖ਼ੈਰ ਹੈ ਜੀ !

 

- ਗੋਵਰਧਨ ਗੱਬੀ

ਪੰਜਾਬੀ ਦੇ ਕਲਮਕਾਰ ਅਫ਼ਸਰ

 

- ਨਿੰਦਰ ਘੁਗਿਆਣਵੀ

 

ਪੰਜਾਬੀ ਦੇ ਕਲਮਕਾਰ ਅਫ਼ਸਰ
- ਨਿੰਦਰ ਘੁਗਿਆਣਵੀ

 

ਉੱਚੇ ਅਹੁਦਿਆਂ ‘ਤੇ ਬੈਠੇ ਬਹੁਤ ਸਾਰੇ ਲੋਕਾਂ (ਅਫ਼ਸਰਾਂ) ਨੂੰ ਇਹ ਭਾਰੀ ਵਹਿਮ ਹੋ ਜਾਂਦਾ ਰਿਹਾ ਹੈ ਕਿ ਸਚਮੁੱਚ ਹੀ ਉਹ ‘ਲਿਖਾਰੀ’ ਬਣ ਗਏ ਹਨ। ਉਹ ਜੋ ਵੀ ਮਰਜ਼ੀ ‘ਖੇਹ-ਸੁਆਹ’ ਲਿਖੀ ਜਾਣਗੇ, ਉਹੀ ਕੁਝ ਲੋਕ ਪੜ੍ਹੀ ਜਾਣਗੇ। ਬਹੁਤਿਆਂ ਨੂੰ ਪਿਆ ਇਹ ਵਹਿਮ ਜਲਦੀ ਹੀ ਟੁੱਟ ਗਿਆ ਸੀ, ਸ਼ਾਇਦ ਇਹ ਲੋਕ ਇਹ ਨਹੀਂ ਸਨ ਜਾਣਦੇ ਕਿ ਸਾਹਿਤ ਸਿਰਜਣਾ ਕੇਵਲ ਜ਼ਹਿਨੀ ਅਯਾਸ਼ੀ ਨਹੀਂ, ਸਗੋਂ ਇੱਕ ਬਹੁਤ ਗੰਭੀਰ ਤੇ ਜਿੰ਼ਮੇਵਾਰੀ ਭਰਿਆ ਕਾਰਜ ਹੁੰਦਾ ਹੈ। ਪਰ ਪੰਜਾਬ ਦੇ ਪੁਲੀਸ ਤੇ ਸਿਵਲ ਪ੍ਰਸਾਸ਼ਨ ਵਿੱਚ ਬਹੁਤ ਗੰਭੀਰ ਸੋਚਵਾਨ ਤੇ ‘ਕੰਮ ਦੇ ਬੰਦੇ’ ਬੈਠੇ ਹੋਏ ਹਨ, ਜੋ ਸੁਚੇਤ ਪ੍ਰਸਾਸ਼ਕ ਤਾਂ ਹਨ ਹੀ, ਸਗੋਂ ਲਿਖਣ-ਪੜ੍ਹਨ ਜਿਹੀ ਕੋਮਲ ਕਲਾ ਨਾਲ ਵੀ ਨੇੜਲਾ ਵਾਹ-ਵਾਸਤਾ ਰੱਖਦੇ ਹਨ। ਇਸ ਲੇਖ ਵਿੱਚ ਅਸੀਂ ਅਜਿਹੇ ਹੀ ਕੁਝ ਲਿਖਣ-ਕਰਮੀਆਂ ਬਾਰੇ ਸੰਖੇਪ ਰੂਪ ਵਿੱਚ ਚਰਚਾ ਕਰਦੇ ਹਾਂ। ਜੇਕਰ ਅਸੀਂ ਇਹਨਾਂ ਕਲਮਕਾਰਾਂ ਦੀ ਲਿਖਣ-ਸ਼ੈਲੀ ਜਾਂ ਲਿਖਤਾਂ ਦੇ ਵਿਸ਼ਾ-ਵਸਤੂ ਬਾਰੇ ਗੱਲ ਕਰਨ ਲੱਗ ਪਏ ਤਾਂ ਗੱਲ ਬਹੁਤ ਵਿਸਥਾਰ ਵਿੱਚ ਚਲੀ ਜਾਵੇਗੀ। ਇਸ ਨਿਬੰਧ ਰਾਹੀਂ ਪੰਜਾਬੀ ਦੇ ਲਿਖਾਰੀ ਅਫ਼ਸਰਾਂ ਬਾਰੇ ਪੰਛੀ ਝਾਤ ਪਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ।
ਪਹਿਲਾਂ ਗੱਲ ਕਰਦੇ ਹਾਂ, ਅਜਿਹੇ ਤੁਰ ਗਏ ਸੱਜਣਾਂ ਦੀ। ਸਿਰਦਾਰ ਕਪੂਰ ਸਿੰਘ ਆਈ.ਸੀ.ਐੱਸ. ਤੇ ਡਾ.ਮਹਿੰਦਰ ਸਿੰਘ ਰੰਧਾਵਾ ਦੀਆਂ ਲਿਖੀਆਂ ਕਿਤਾਬਾਂ ਅੱਜ ਵੀ ਲੋਕ ਪੜ੍ਹਦੇ ਹਨ। ਆਈ.ਏ.ਐੱਸ. ਅਧਿਕਾਰੀ ਮਨੋਹਰ ਸਿੰਘ ਚਾਂਦਲਾ ਨੇ ਬਿਸ਼ਨੋਈਆਂ ਦੇ ਇਤਿਹਾਸ ਬਾਰੇ 2 ਅਤੇ ਇੱਕ ਕਿਤਾਬ ਬੰਦਾ ਸਿੰਘ ਬਹਾਦਰ ਬਾਰੇ ਲਿਖੀ। ਜੇ. ਬੀ. ਗੋਇਲ ਦੇ ਕੀਤੇ ਕੰਮ ਦੀ ਸਭ ਤੋਂ ਵੱਧ ਵਿਸ਼ੇਸ਼ਤਾ ਇਸ ਕਰਕੇ ਹੈ ਕਿਉਂਕਿ ਉਸਨੇ ‘ਵਿਸ਼ਵ ਦੇ ਸ਼ਾਹਕਾਰ’ 50 ਨਾਵਲਾਂ ਦਾ ਅਨੁਵਾਦ ਕਰਨ ਦਾ ਬਹੁਤ ਵੱਡਾ ਕਾਰਜ ਕੀਤਾ ਹੈ। ਕਰਨਲ ਨਰਿੰਦਰ ਪਾਲ ਸਿੰਘ ਤੇ ਕਰਨਲ ਜਸਬੀਰ ਭੁੱਲਰ ਦੀ ਵੱਡਮੁੱਲੀ ਸਾਹਿਤਕ ਦੇਣ ਤੋਂ ਕਈ ਪੰਜਾਬੀ ਪਾਠਕ ਅਨਜਾਣ ਨਹੀਂ ਹੈ। ਡਾ. ਜਸਬੀਰ ਸਿੰਘ ਆਹਲੂਵਾਲੀਆ ਦੀਆਂ ਖੁੱਲ੍ਹੀ ਕਵਿਤਾ ਦੀਆਂ ਕਈ ਕਿਤਾਬਾਂ ਹਨ । ਪੀ. ਸੀ.ਐੱਸ ਤੋਂ ਆਈ.ਏ ਐੱਸ.ਬਣੇ ਆਈ.ਐੱਲ ਦਾਬੜਾ ਨੇ ਵੀ ਇੱਕ ਕਿਤਾਬ ਲਿਖੀ। ਪੀ.ਸੀ ਐੱਸ ਅਧਿਕਾਰੀ ਰਹੇ ਐੱਸ.ਐੱਸ.ਗਿਆਨੀ ਨੇ ਕਈ ਕਹਾਣੀਆਂ ਲਿਖੀਆਂ। ਸਮੇਂ-ਸਮੇਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਰਹੇ ਗਿਆਨੀ ਲਾਲ ਸਿੰਘ, ਡਾ.ਜੀਤ ਸਿੰਘ ਸ਼ੀਤਲ ਤੇ ਕਪੂਰ ਸਿੰਘ ਘੁੰਮਣ ਵੀ ਉੱਚਕੋਟੀ ਦੇ ਸਾਹਿਤਕਾਰ ਸਨ। ਛੋਟੂ ਰਾਮ ਮੌਦਗਿਲ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਰਹੇ, ਦਰਜਨ ਕਿਤਾਬਾਂ ਦੇ ਲਿਖਾਰੀ ਹਨ। ਇੱਕ ਦਰਜਨ ਕਿਤਾਬਾਂ ਲਿਖਣ ਵਾਲੇ ਨਾਟਕਕਾਰ ਸਤਿੰਦਰ ਨੰਦਾ ਤੇ ਡਾ.ਗੁਰਮੁਖ ਸਿੰਘ ਵੀ ਇਸੇ ਵਿਭਾਗ ਵਿੱਚੋਂ ਸਹਾਇਕ ਡਾਇਰੈਕਟਰ ਸੇਵਾ ਨਿਵਿਰਤ ਹੋਏ। ਡਾ.ਗੁਰਮੁਖ ਸਿੰਘ ਨੇ ਮੌਲਿਕ ਸਾਹਿਤ ਰਚਨਾ ਤੋਂ ਇਲਾਵਾ, ਅਨੁਵਾਦ ਤੇ ਸੰਪਾਦਨ ਦਾ ਕਾਰਜ ਵੀ ਨਿੱਠ ਕੇ ਕੀਤਾ। ਨੰਦਾ ਨੇ ਨਾਟਕਾਂ ਦੀਆਂ 12 ਪੁਸਤਕਾਂ ਤੋਂ ਬਿਨਾਂ ਦੋ ਨਾਵਲ ਤੇ ਦੋ ਕਹਾਣੀ ਸੰਗ੍ਰਹਿ ਵੀ ਸਾਹਿਤ ਦੀ ਝੋਲੀ ਪਾਏ। ਸ਼ਾਇਰ ਤੇ ਗੀਤਕਾਰ ਧਰਮ ਕੰਮੇਆਣਾ ਵੀ ਇਸ ਵਿਭਾਗ ਦੇ ਉੱਚ-ਸ੍ਰੇਣੀ ਅਫ਼ਸਰਾਂ ਵਿੱਚ ਆਉਂਦਾ ਹੈ, ਜਿਸਦੇ ਲਿਖੇ ਤੇ ਵੱਖ-ਵੱਖ ਗਾਇਕਾਂ ਦੇ ਗਾਏ ਗੀਤ ਬਹੁਤ ਮਕਬੂਲ ਹੋਏ। ਉਸਨੇ ਇੱਕ ਨਾਵਲ, ਸਵੈ-ਜੀਵਨੀ, ਗੀਤ ਸੰਗ੍ਰਹਿ ਤੇ ਦਰਜਨ ਤੋਂ ਵੱਧ ਕਵਿਤਾ ਦੀਆਂ ਪੁਸਤਕਾਂ ਰਚੀਆਂ ਹਨ।
ਗਿਆਨ ਸਿੰਘ ਸੰਧੂ ਕਪੂਰਥਲਾ ਦੇ ਡੀ.ਸੀ.ਰਹੇ। ਉਹ ਕਵਿਤਾ ਤੇ ਗ਼ਜ਼ਲ ਆਦਿ ਲਿਖਦੇ ਸਨ, ਉਹਨਾਂ ਨੇ 6 ਕਿਤਾਬਾਂ ਲਿਖੀਆਂ। ਪੰਜਾਬ ਦੇ ਮੁੱਖ ਸਕੱਤਰ ਰਹੇ ਅਮਰੀਕ ਸਿੰਘ ਪੂਨੀ ਜਿ਼ਆਦਾਤਰ ਗਜ਼ਲ ਤੇ ਕਵਿਤਾ ਵੱਲ ਹੀ ਰੁਚਿਤ ਰਹੇ। ਬਹੁਤ ਸਾਰੇ ਉੱਚ-ਨੇਤਾਵਾਂ ਨਾਲ ਉਹਨਾਂ ਕੰਮ ਕੀਤਾ। ਕਈ ਥਾਵਾਂ ‘ਤੇ ਉਹ ਡਿਪਟੀ ਕਮਿਸ਼ਨਰ ਵੀ ਰਹੇ। ਪੰਜਾਬ ਦੀਆਂ ਕਈ ਅਹਿਮ ਘਟਨਾਵਾਂ ਵੀ ਉਹਨਾਂ ਨੇੜਿਓਂ ਦੇਖੀਆਂ। ਕਿੰਨਾ ਚੰਗਾ ਹੁੰਂਦਾ, ਜੇਕਰ ਊਹ ਅਜਿਹੀਆਂ ਘਟਨਾਵਾਂ ਨੂੰ ਕਲਮਬੰਦ ਕਰਕੇ ਆਪਣੀ ਸਵੈ-ਜੀਵਨੀ ਲਿਖ ਜਾਂਦੇ। ਪ੍ਰੀਤਮ ਸਿੰਘ ਆਈ.ਏ.ਐੱਸ ਨੇ ਆਪਣੇ ਜੀਵਨ ਤਜੱਰਿਬਆਂ ਨਾਲ ਸਬੰਧਤ ਅਤੇ ਵੰਨ-ਸਵੰਨੀਆਂ ਹਸਤੀਆਂ ਬਾਰੇ ਕਾਫੀ ਰੌਚਕ ਲੇਖ ਲਿਖ ਕੇ ਛਪਵਾਏ ਹਨ। ਭੁਪਿੰਦਰ ਸਿੰਘ ਪੀ.ਸੀ.ਐੱਸ ਨੇ ਨਿੱਕੀ ਕਹਾਣੀ ਉੱਤੇ ਹੱਥ ਅਜ਼ਮਾਇਆ। ਉਸਦੀ ਇੱਕ ਕਿਤਾਬ ‘ਇੱਕਵੰਜਾਂ ਦਾ ਸ਼ਗਨ’ ਵੀ ਚੰਗੀ ਪੜ੍ਹੀ ਗਈ ਸੀ। ਪੰਜਾਬ ਦੇ ਮੁੱਖ-ਮੰਤਰੀ ਦੇ ਪਿੰ੍ਰਸੀਪਲ ਸਕੱਤਰ ਰਹੇ ਨਿਰਪਿੰਦਰ ਸਿੰਘ ਰਤਨ ਨੇ ਕਵਿਤਾਵਾਂ ਵੀ ਲਿਖੀਆਂ ਤੇ ਕਹਾਣੀਆਂ ਵੀ। ‘ਇੱਕ ਅਫ਼ਸਰ ਦਾ ਜਨਮ’ ‘ਸਰਕਾਰੀ ਫਾਈਲ’ ਤੇ ‘ਸਾਹਾਂ ਦੀ ਪੱਤਰੀ’ ਉਸਦੀਆਂ ਕਿਤਾਬਾਂ ਦੇ ਨਾਂ ਹਨ ਅਤੇ ਕਵਿਤਾਵਾਂ ਦੀ ਨਵੀਂ ਆ ਰਹੀ ਕਿਤਾਬ ਦਾ ਨਾਂ ਹੈ ‘ਮੈਂ ਮੁਕਤੀ ਨਾ ਲੋਚਾਂ’। ਆਈ.ਏ.ਐਸ. ਅਧਿਕਾਰੀ ਜੀ.ਕੇ.ਸਿੰਘ ਦੇ ਅਹਿਮ ਸਮਾਜਿਕ ਮੁੱਦਿਆਂ ਬਾਰੇ ਲਿਖੇ ਲੇਖ ਵੱਖ-ਵੱਖ ਸਮਾਚਾਰ-ਪੱਤਰਾਂ ਵਿੱਚ ਛਪਦੇ ਹਨ, ਜੋ ਕਾਫੀ ਮਹੱਤਵਸ਼ੀਲ ਹੁੰਦੇ ਹਨ। ਆਪ ਨੇ ਆਪਣੇ ਪਿੰਡ ਜਲਵਾਣਾ ਤੋਂ ਅਰੰਭ ਕਰਕੇ ਕਈ ਹੋਰ ਪਿੰਡਾਂ ਦੇ ਕਿਰਸਾਨਾਂ, ਦਲਿਤਾਂ ਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਤੇ ਲੋੜਾਂ ਬਾਰੇ ਕਾਫੀ ਕੁਝ ਲਿਖਿਆ ਹੈ ਤੇ ਅਮਲੀ ਰੂਪ ਵਿੱਚ ਵੀ ਨਿੱਗਰ ਯਤਨ ਕੀਤੇ ਹਨ। ਸਾਬਕਾ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ ਨੇ ਹੁਣ ਤੀਕ 8 ਕਿਤਾਬਾਂ ਦੀ ਸਿਰਜਣਾ ਕੀਤੀ ਹੈ। ਪਹਿਲੋ-ਪਹਿਲ ਉਸਦਾ ਬਹੁਤਾ ਝੁਕਾਵ ਧਾਰਮਿਕ ਲਿਖਤਾਂ ਲਿਖਣ ਵੱਲ ਰਿਹਾ। ‘ਚਾਨਣ ਦਾ ਬਾਗ’, ‘ਮਾਨਵਤਾ ਦਾ ਪਰਣਾਮ ਸਰਬੰਸ ਦਾਨੀ ਦੇ ਨਾਮ’, ‘ਸਰਸਵਤੀ ਤੋਂ ਸਤਲੁਜ ਤੇ ਸਿੰਧ ਤੱਕ’, ‘ਮਹਾਨ ਗੁਰੂ ਦਾ ਮਹਾਨ ਬੰਦਾ’ ‘ਭਗਤ ਸਿੰਘ ਰਾਜ ਗੁਰੂ ਤੇ ਸੁਖਦੇਵ ਦੀ ਜੀਵਨੀ’ ਸਿੱਧੂ ਦੀਆਂ ਪੁਸਤਕਾਂ ਦੇ ਨਾਂ ਹਨ। ਇਸ ਵੇਲੇ ਉਹ ਪੰਜਾਬੀ ਸਭਿਆਚਾਰ ਬਾਰੇ ਲਿਖਣ ਲੱਗਿਆ ਹੋਇਆ ਹੈ। ‘ਵਿਰਸਾ ਤੇ ਵਿਸਮਾਦ’ ਉਸਦੀ ਵੱਡ-ਅਕਾਰੀ ਕਿਤਾਬ ਛਪਣ ਗੋਚਰੀ ਹੈ ਤੇ ‘ਸ਼ਬਦਾਂ ਦੇ ਕਾਫ਼ਲੇ’ ਹੁਣੇ ਜਿਹੇ ਰਿਲੀਜ਼ ਹੋਈ ਹੈ। ਆਏ ਦਿਨ ਉਸਦੇ ਲੇਖ ਅਖ਼ਬਾਰਾਂ ਵਿੱਚ ਵੀ ਛਾਇਆ ਹੁੰਦੇ ਰਹਿੰਦੇ ਹਨ। ਸ੍ਰੀ ਮਤੀ ਊਸ਼ਾ ਆਰ ਸ਼ਰਮਾ ਆਈ.ਏ.ਐੱਸ. ਨੇ ਇੱਕ ਅੰਗਰੇਜ਼ੀ ਤੇ ਅੱਠ ਹਿੰਦੀ ਵਿੱਚ ਕਵਿਤਾ ਦੀਆਂ ਪੁਸਤਕਾਂ ਲਿਖੀਆਂ। ਡਾ.ਹਰਕੇਸ਼ ਸਿੰਘ ਸਿੱਧੂ ਇਹਨਾਂ ਸਭਨਾਂ ਤੋਂ ਇੱਕਦਮ ਵਿੱਲਖਣ ਇਸ ਕਰਕੇ ਵੀ ਹੈ ਕਿ ਉਹ ਸਮੇਂ-ਸਮੇਂ ਦੇ ਨੇਤਾਵਾਂ ਉੱਤੇ ਤਿੱਖਾ ਵਿਅੰਗ ਕਰਨ ਦੀ ਜੁਅੱਰਤ ਵੀ ਕਰ ਜਾਂਦਾ ਹੈ ਤੇ ਖ਼ਰੀ-ਖ਼ਰੀ ਸੁਣਾ ਜਾਂਦਾ ਹੈ। ਉਸਦੇ ਲਿਖੇ ਲੇਖ ਬੜੇ ਦਿਲਚਸਪ ਹੁੰਦੇ ਹਨ। ਇਸਦਾ ਇੱਕ ਕਾਰਨ ਇਹ ਵੀ ਕਿ ਉਹਨੇ ਪੇਂਡੂ ਲੋਕ ਜੀਵਨ ਨੂੰ ਬਹੁਤ ਨੇੜੇ ਤੋਂ ਦੇਖਿਆ-ਪਰਖਿਆ ਹੋਇਆ ਹੈ। ਉਹ ਪਿੰਡ ਦੇ ਸਰਪੰਚ ਤੋਂ ਡਿਪਟੀ ਕਮਿਸ਼ਨਰ ਦੇ ਅਹੁਦੇ ਤੀਕ ਪੁੱਜਿਆ। ਸਰਕਾਰੀ ਵਕੀਲ ਵੀ ਰਿਹਾ। ਉਸਦੀ ਪਹਿਲੀ ਕਿਤਾਬ ਦਾ ਨਾਂ ‘ਪਿੰਡਾਂ ਵਿੱਚੋਂ ਪਿੰਡ ਸੁਣੀਦਾ ‘ ਹੈ ਤੇ ਫਿਰ ‘ਸਾਚ ਕਹੋਂ’, ‘ਮੱਸਿਆ ਦੀ ਖੀਰ’ ਤੇ ਤੀਜੀ ‘ਵਕਤ ਦੀ ਬੇੜੀ’ ਤੇ ਚੌਥੀ ਕਿਤਾਬ ਛਪਵਾਈ ਅਧੀਨ ਹੈ। ਉਸਦੇ ਲਿਖੇ ਲੇਖ ਕੌਮੀ ਪੱਧਰ ਦੇ ਹਫ਼ਤਾਵਰੀ ਪਰਚਿਆਂ ਖ਼ਾਸ ਕਰਕੇ ‘ਅਜੀਤ ਵੀਕਲੀ’ ਵਿੱਚ ਲੜੀਵਾਰ ਛਪਦੇ ਰਹੇ ਹਨ, ਜਿਸ ਕਾਰਨ ਉਸਦੀ ਪਛਾਣ ਇੱਕ ਵਾਰਤਕ ਲੇਖਕ ਵਜੋਂ ਅੰਤਰਰਾਸ਼ਟਰੀ ਪੱਧਰ ‘ਤੇ ਸਥਾਪਤ ਹੋ ਗਈ। ਮਾਲੇਰਕੋਟਲਾ ਵਿਖੇ ਰਹਿੰਦੇ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੇਵਾਮੁਕਤ ਹੋਏ ਜਸਦੇਵ ਸਿੰਘ ਧਾਲੀਵਾਲ ਨੇ ਨਾਵਲ ਤੇ ਕਹਾਣੀਆਂ ਲਿਖੀਆਂ ਹਨ। ਹਰਕੇਸ਼ ਸਿੰਘ ਕਹਿਲ ਨੇ ਪੰਜਾਬੀ ਸਭਿਆਚਾਰ ਬਾਰੇ ਬੜੀ ਸਰਗਰਮੀਂ ਨਾਲ ਲਿਖਣਾ ਸ਼ੁਰੂ ਕੀਤਾ ਹੋਇਆ ਹੈ। ਉਸਨੇ ਆਪਣੇ ਪਿੰਡ ਬਾਰੇ ਹੀ ਇੱਕ ਪੂਰੀ ਦੀ ਪੂਰੀ ਕਿਤਾਬ ਲਿਖ ਦਿੱਤੀ ਹੋਈ ਹੈ। ਏ.ਡੀ.ਸੀ ਰਹੇ ਗਿਆਨ ਸਿੰਘ ਬੱਲ ਨੇ ਮਾਰਕਸੀ ਚਿੰਤਨ ਬਾਰੇ ਕਿਤਾਬੀ ਰੂਪ ਵਿੱਚ ਕੰਮ ਕੀਤਾ ਹੈ ਤੇ ਇਨਕਲਾਬੀ ਕਵੀ ਗੁਰਦਾਸ ਰਾਮ ਆਲਮ ਬਾਰੇ ਵੀ ਲਿਖਿਆ ਹੈ। ਏ.ਡੀ.ਸੀ.ਸੇਵਾਮੁਕਤ ਭਗਵਾਨ ਸਿੰਘ ਸਿੱਧੂ ਵੀ ਇੱਕ ਕਿਤਾਬ ਲਿਖ ਚੁੱਕੇ ਹਨ। ਕਾਮਰੇਡ ਜਗਜੀਤ ਸਿੰਘ ਅਨੰਦ ਦੇ ਸਕੇ ਭਾਈ ਜਸਟਿਸ ਪ੍ਰੀਤਮ ਸਿੰਘ ਸਫ਼ੀਰ ਨੂੰ ਸਾਹਿਤ ਦੇ ਖੇਤਰ ਵਿੱਚ ਕੌਣ ਨਹੀਂ ਜਾਣਦਾ? ਬੇਮਿਸਾਲ ਸਾਹਿਤ ਸੇਵਾ ਸੀ ਉਹਨਾਂ ਦੀ। ਜਸਟਿਸ ਮਹਿੰਦਰ ਸਿੰਘ ਜੋਸ਼ੀ ਸੁਪਰੀਮ ਕੋਰਟ ਦੇ ਜੱਜ ਸੇਵਾਮੁਕਤ ਹੋਏ ਸਨ, ਉਹਨਾਂ ਦੀਆਂ ਕਹਾਣੀਆਂ ਅੱਜ ਵੀ ਵੱਖ-ਵੱਖ ਕੋਰਸਾਂ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਦੀ ਸਵੈ-ਜੀਵਨੀ ਦੀ ਕਿਤਾਬ ‘ਮੇਰੇ ਪੱਤੇ-ਮੇਰੀ ਖੇਡ’ ਬਹੁਤ ਮਕਬੂਲ ਹੋਈ ਸੀ। ਜਿ਼ਲਾ ਅਤੇ ਸੈਸ਼ਨ ਜੱਜ ਵਜੋਂ ਸੇਵਾਮੁਕਤ ਹੋਏ ਐੱਮ.ਐੱਸ.ਗਿੱਲ ਨੇ ਗਦਰ ਲਹਿਰ ਅਤੇ ਦੇਸ਼ ਭਗਤ ਬਾਬਿਆਂ ਬਾਰੇ ਅੰਗਰੇਜ਼ੀ-ਪੰਜਾਬੀ ਵਿੱਚ ਦਰਜਨਾਂ ਕਿਤਾਬਾਂ ਲਿਖੀਆਂ ਹਨ। ਵਧੀਕ ਜਿ਼ਲਾ ਤੇ ਸੈਸ਼ਨ ਜੱਜ ਰਹੇ ਅਵਤਾਰ ਸਿੰਘ ਗਿੱਲ ਨੇ ਵੀ ਆਪਣੇ ਜੀਵਨ ਦੀਆਂ ਅਭੁੱਲ ਯਾਦਾਂ ਨੂੰ ਕਲਮਬੱਧ ਕੀਤਾ। ਜਿ਼ਲਾ ਅਟਾਰਨੀ ਵਜੋਂ ਕਾਰਜ ਕਰ ਰਹੇ ਮਿੱਤਰ ਸੈਨ ਮੀਤ ਦੇ ਮੁਲਕ ਦੀ ਨਿਆਂ ਪਾਲਿਕਾ ਤੇ ਆਮ ਪ੍ਰਸਾਸ਼ਨ ਬਾਰੇ ਲਿਖੇ ਨਾਵਲ ‘ਕਟਹਿਰਾ’, ‘ਤਫਤੀਸ਼’, ‘ਸੁਧਾਰ ਘਰ’ ‘ਕੌਰਵ ਸਭਾ’ ਬਹੁਤ ਪੜ੍ਹੇ ਗਏ ਹਨ। ਚੰਡੀਗੜ ਦੂਰਦਰਸ਼ਨ ਦੇ ਨਿਰਦੇਸ਼ਕ ਡਾ. ਕੇ.ਕੇ ਰੱਤੂ, ਜਲੰਧਰ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਸਵੰਤ ਦੀਦ, ਡਾ.ਲਖਵਿੰਦਰ ਜੌਹਲ ਪੰਜਾਬੀ ਸਾਹਿਤ ਵਿੱਚ ਜਾਣੇ-ਪਛਾਣੇ ਨਾਮ ਹਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਰਹੇ ਡਾ.ਐੱਚ.ਐੱਸ.ਦਿਓਲ ਨੇ ‘ਤਾਰਿਆਂ ਦਾ ਕਾਫਲ਼ਾ’ ਸਮੇਤ ਦੋ ਕਿਤਾਬਾਂ ਹੋਰ ਲਿਖੀਆਂ ਹਨ। । ਐੱਫ.ਸੀ.ਆਈ. ਦੇ ਉੱਚ ਅਧਿਕਾਰੀ ਰਜਿੰਦਰ ਬਿਬਰਾ ਨੇ ਵੀ ਕੁਝ ਕਿਤਾਬਾਂ ਲਿਖੀਆਂ। ਅਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀ ਬੀ.ਐੱਸ.ਰਤਨ ਦਾ ਨਾਂ ਵੀ ਚੰਗੇ ਲੇਖਕਾਂ ਵਿੱਚ ਗਿਣਿਆ ਜਾਂਦਾ ਹੈ। ਇਸੇ ਵਿਭਾਗ ਦੇ ਐਚ.ਐਸ.ਘਈ ਨੇ ਵੀ ਕਹਾਣੀਆ ਤੇ ਕਵਿਤਾਵਾਂ ਲਿਖੀਆਂ।
ਪੰਜਾਬ ਪੁਲੀਸ ਵਿੱਚ ਬਹੁਤ ਸਾਰੇ ਉੱਚ ਅਫ਼ਸਰ ਹਨ, ਜਿੰਂਨ੍ਹਾ ਨੇ ਆਪੋ-ਆਪਣੀਆਂ ਲਿਖਤਾਂ ਨਾਲ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾਉਣ ਦੀ ਸਫ਼ਲ ਕੋਸਿਸ਼ ਕੀਤੀ ਹੈ। ਕੇ.ਪੀ.ਐੱਸ. ਗਿੱਲ ਨੇ ਪੰਜਾਬ ਦੇ ਕਾਲੇ ਦਿਨਾਂ ਬਾਰੇ ਇੱਕ ਕਿਤਾਬ ਲਿਖੀ ਸੀ। ਕਿਰਨ ਬੇਦੀ ਦੇ ਲਿਖੇ ਲੇਖਾਂ ਦੀਆਂ ਕਈ ਕਿਤਾਬਾਂ ਹਨ। ਡਾ. ਮਨਮੋਹਨ ਆਈ.ਪੀ.ਐੱਸ (ਡੀ.ਆਈ.ਜੀ) ਨੇ ਆਧੁਨਿਕ ਕਵਿਤਾ ਤੇ ਆਲੋਚਨਾ ਵਿੱਚ ਢੇਰ ਯੋਗਦਾਨ ਪਾਉਣ ਵਾਲੀਆਂ ਕਈ ਪੁਸਤਕਾਂ ਲਿਖੀਆਂ ਹਨ। ਆਈ.ਜੀ.ਦੇ ਅਹੁਦੇ ‘ਤੇ ਰਹੇ ਸ੍ਰੀ ਬੀ.ਐੱਸ.ਦਾਨੇਵਾਲੀਆਂ ਨੇ ਨੇ ਦੋ ਕਿਤਾਬਾਂ ‘ਵੀਹਵੀਂ ਸਦੀ ਦਾ ਪੰਜਾਬ’ (ਪੰਨੇ 700) ਅਤੇ ‘ਸਿੱਖ ਇਤਿਹਾਸ ਦੇ ਮੋੜ’ ਕਿਤਾਬਾਂ ਲਿਖੀਆਂ। ਇਸ ਵੇਲੇ ਆਈ.ਜੀ.ਜਤਿੰਦਰ ਜੈਨ ਨੇ ਕਈ ਕਿਤਾਬਾਂ ਲਿਖੀਆਂ ਹਨ, ਉਹਨਾਂ ਦੀ ਇੱਕ ਕਿਤਾਬ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਵੀ ਪੁਰਸਕ੍ਰਾਿਤ ਕੀਤਾ ਜਾ ਚੁੱਕਾ ਹੈ। ਆਈ.ਜੀ. ਗੁਰਦੇਵ ਸਿੰਘ ਸਹੋਤਾ ਦੇ ਲਿਖੇ ਸਮਾਜਿਕ ਤੇ ਸਵੈ-ਬਿਰਤਾਂਤ ਵਾਲੇ ਕੁਝ ਲੇਖਾਂ ਨੇ ਪਾਠਕਾਂ ਦਾ ਧਿਆਨ ਆਪਣੀ ਤਰਫ਼ ਖਿੱਚ੍ਹਿਆ ਹੈ। ਡੀ.ਆਈ.ਜੀ ਸੇਵਾ-ਮੁਕਤ ਹੋਏ ਇਕਬਾਲ ਸਿੰਘ ਲਾਲਪੁਰਾ ਨੇ ਸਿੱਖ ਗੁਰੂਆਂ ਤੇ ਗੁਰਬਾਣੀ ਨਾਲ ਸਬੰਧਤ 7 ਕਿਤਾਬਾਂ ਲਿਖੀਆਂ ਹਨ। ਅੱਜ ਕਲ ਉਹ ਭ੍ਰਿਸ਼ਟਾਚਾਰੀ ਬਾਰੇ ਨਿੱਠ ਕੇ ਲਿਖ ਰਹੇ ਹਨ। ਇਹਨਾਂ ਦੀ ਇੱਕ ਵੱਡ-ਅਕਾਰੀ ਕਿਤਾਬ ਹੈ ‘ਗੁਰਬਾਣੀ ਕਥਾ ਵਿਚਾਰ’, ਦੂਜੀ ‘ਬ੍ਰਾਹਮਣ ਭਲਾ ਆਖੀਐ’, ‘ਨਾਨਕ ਤਿਸਕੈ ਸੰਗ’, ‘ਜਪੁਜੀ ਸਾਹਿਬ-ਇੱਕ ਵਿਚਾਰ’ ‘ਲਲਕਾਰਦੇ ਸਾਹਿਬਜ਼ਾਦੇ’ ‘ਕਿਛ ਕਹੀਐ ਕਿਸ ਸੁਣੀਐਂ’ ਨਾਨਕ’ ਆਪ ਦੀਆਂ ਵਿਸ਼ੇਸ਼ ਕਿਤਾਬਾਂ ਦੇ ਨਾਂ ਹਨ। ਥਾਣੇਦਾਰ ਭਰਤੀ ਹੋਕੇ ਡੀ.ਆਈ. ਜੀ ਸੇਵਾਮੁਕਤ ਹੋਣਾ ਹਰਿੰਦਰ ਸਿੰਘ ਚਾਹਿਲ ਦੇ ਹਿੱਸੇ ਵਿੱਚ ਆਇਆ। ਉਸ ਨੇ ਪੰਜਾਬ ਦੇ ਚੰਗੇ-ਮਾੜੇ ਦਿਨਾਂ ਨੂੰ ਕਿੰਜ ਆਪਣੇ ਪਿੰਡੇ ‘ਤੇ ਹੰਢਾਇਆ ? ਅਜਿਹੇ ਸਭ-ਕੁਝ ਦਾ ਪ੍ਰਗਟਾਵਾ ਉਸਨੇ ਆਪਣੀ ਸਵੈ-ਜੀਵਨੀ ‘ਮੇਰੇ ਹਿੱਸੇ ਦਾ ਪੰਜਾਬ’ (ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸਿ਼ਤ) ਲਿਖ ਕੇ ਬੜੇ ਖੂੁਬਸੁਰਤ ਢੰਗ ਨਾਲ ਕੀਤਾ ਹੈ। ਇਸ ਕਿਤਾਬ ਵਿੱਚ ਹੀ ਉਸਨੇ ਪੰਜਾਬ ਪੁਲੀਸ ਦੀਆਂ ਅਹਿਮ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਬਾਰੇ ਵੀ ਚਾਨਣਾ ਪਾਇਆ ਹੈ। ਚਾਹਿਲ ਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ ਬੇਅੰਤ ਸਿੰਘ, ਮਹਿਲ ਸਿੰਘ ਭੁੱਲਰ ਨਾਲ ਬਿਤਾਏ ਆਪਣੇ ਯਾਦਗਾਰੀ ਪਲ ਵੀ ਇਸ ਪੁਸਤਕ ਵਿੱਚ ਸਾਂਝੇ ਕੀਤੇ ਹਨ। ਇਸ ਵੇਲੇ ਬਰਨਾਲਾ ਵਿਖੇ ਜਿ਼ਲਾ ਪੁਲੀਸ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਗੁਰਪ੍ਰੀਤ ਸਿੰਘ ਤੂਰ ਨੇ ਦੇਸ਼ ਵੰਡ ਨਾਲ ਸਬੰਧਤ ਕਹਾਣੀਆਂ ਦੀ ਕਿਤਾਬ ‘ਆਲਣਿਓਂ ਡਿੱਗੇ ਬੋਟ’ ਸੰਪਾਦਤ ਕੀਤੀ ਅਤੇ ਵੱਖ-ਵੱਖ ਸਮਾਜਿਕ ਬੁਰਾਈਆਂ ਨਾਲ ਜੂਝ ਰਹੇ ਪੰਜਾਬ ਦੇ ਫਿ਼ਕਰ ਬਾਰੇ ‘ਸੰਭਲੋ ਪੰਜਾਬ’ ਨਾਂ ਦੀ ਕਿਤਾਬ ਪਿਛਲੇ ਸਾਲ ਹੀ ਪ੍ਰਕਾਸਿ਼ਤ ਕਰਵਾਈ। ਨਸਿ਼ਆਂ ਤੇ ਸਮਾਜਿਕ ਬੁਰਾਈਆਂ ਵਿਰੁੱਧ ਤੂਰ ਵੱਖ-ਵੱਖ ਅਖ਼ਬਾਰਾਂ ਵਿੱਚ ਨਿਰੰਤਰ ਲਿਖ ਰਿਹਾ ਹੈ।
ਬਚਨ ਬੇਦਿਲ ਇੰਸਪੈਕਟਰ ਹੈ। ਉਸਦੇ ਲਿਖੇ ਗੀਤ ਬਹੁਤ ਉਘੇ ਗਾਇਕਾਂ ਨੇ ਗਾਏ। ਉਸਦੀ ਕਿਤਾਬ ‘ਪਿੰਡ ਆਵਾਜ਼ਾ ਮਾਰਦਾ’ ਬਹੁਤ ਮਕਬੂਲ ਹੋਈ ਹੈ। ਇੰਸਪੈਕਟਰ ਦਰਸ਼ਨ ਸਿੰਘ ਸੰਧੂ ਨੇ ਇੱਕ ਕਿਤਾਬ ‘ਮੁੱਦਤਾਂ ਪਿੱਛੋ’ ਲਿਖੀ ਤੇ ਉਹਨਾਂ ਦੀ ਦੂਜੀ ਕਿਤਾਬ ‘ਮੇਰੀ ਵੀ ਇੱਕ ਮਾਂ ਹੁੰਦੀ ਸੀ’ ਦੇ 2 ਐਡੀਸ਼ਨ ਛਪੇ। ਤੀਜੀ ਕਿਤਾਬ ਉਸਨੇ ਸੰਧੂ ਗੋਤਰ ਦੇ ਵਡੇਰੇ ਬਾਬਾ ਕਾਲਾ ਮਾਹਿਰ ਬਾਰੇ ਲਿਖੀ। ਡੀ.ਐਸ.ਪੀ ਪਰਮਜੀਤ ਵਿਰਕ ਦੀਆਂ ਕੁਝ ਕਵਿਤਾਵਾਂ ਤੇ ਵਿਅੰਗ ਵੀ ਕਈ ਥਾਂ ਛਪਦੇ ਦੇਖੇ-ਪੜ੍ਹੇ ਜਾ ਸਕਦੇ ਹਨ। ਅੱਜਕਲ ਕੈਨੇਡਾ ਵਿੱਚ ਰਹਿੰਦੇ ਗੁਰਨਾਮ ਸਿੰਘ ਨਾਮੀਂ ਇੱਕ ਡੀ.ਐੱਸ.ਪੀ ਨੇ ਬਹੁਤ ਰੌਚਕ ਢੰਗ ਨਾਲ ਆਪਣੀ ਸਵੈ-ਜੀਵਨੀ ਵਿੱਚ ਇੱਕ ਸਿਪਾਹੀ ਦੇ ਜੀਵਨ ਤੋਂ ਸ਼ੁਰੂ ਕਰਕੇ ਵੇਰਵੇ ਸਹਿਤ ਚਾਨਣਾ ਪਾਇਆ ਹੋਇਆ ਹੈ।
94174-21700

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346