Welcome to Seerat.ca
Welcome to Seerat.ca

ਬਦਲਾ ਕਿ ਬਖਸ਼ਿੰਦਗੀ

 

- ਜਸਵੰਤ ਜ਼ਫ਼ਰ

ਦਾਤੀ, ਕਲਮ, ਕੰਪਿਊਟਰ

 

- ਉਂਕਾਰਪ੍ਰੀਤ

ਹਾਸ਼ੀਗਤ ਸਮੂਹਾਂ ਦੀ ਬਦਲਦੀ ਚੇਤਨਾ : ਨਿਸ਼ਾਨਦੇਹੀ,ਵਿਚਾਰਧਾਰਾ ਤੇ ਸਰੋਕਾਰ

 

- ਡਾ. ਰਾਜਿੰਦਰ ਪਾਲ ਸਿੰਘ

ਗਰੀਬਾ ਉਪਰ ਜਿ ਖਿੰਜੈ ਦਾੜੀ

 

- ਬਲਜੀਤ ਬਾਸੀ

ਹੁਣ ਇਹ ਉਹ ਜ਼ੀਰਵੀ ਨਹੀ

 

- ਜੋਗਿੰਦਰ ਬਾਠ

ਗੱਲਾਂ ਚੋਂ ਗੱਲ

 

- ਬਲਵਿੰਦਰ ਗਰੇਵਾਲ

ਟੈਕਸੀ ਡਰਾਈਵਰ ਦੀ ਇਕ ਬੇ-ਰੰਗ-ਰਸ ਸਿਫ਼ਟ

 

- ਹਰਪ੍ਰੀਤ ਸੇਖਾ

ਇੰਦਰਜੀਤ ਹਸਨਪੁਰੀ ਨਾਲ ਇਕ ਮੁਲਾਕਾਤ

ਟੋਰੰਟੋ ਦੀਆਂ ਪੰਜਾਬੀ ਅਖ਼ਬਾਰਾਂ

 

- ਗੁਰਦੇਵ ਚੌਹਾਨ

ਮਾਂ ਬੋਲੀ ਤੇ ਪੰਜਾਬੀ ਮਾਂ ਪਿਓ ਦਾ ਰੋਲ

 

- ਗੁਲਸ਼ਨ ਦਿਆਲ

ਅਪਣੇ ਹਿੱਸੇ ਦਾ ਪਾਸ਼

 

- ਸੁਖਦੇਵ ਸਿੱਧੂ

ਕੁਵੇਲਾ ਹੋ ਗਿਆ

 

- ਵਕੀਲ ਕਲੇਰ

ਸਾਹਿਤ ਅਤੇ ਸਿਹਤ ਵਿੱਚ ਦਿਲ

 

- ਬਰਜਿੰਦਰ ਗੁਲਾਟੀ

ਸਾਹਿਤਕ ਸਵੈਜੀਵਨੀ / ਨੀਂਹ ਦੀਆਂ ਇੱਟਾਂ

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ / ਥਾਵਾਂ ਤੇ ਮਨਾਂ ਦੀ ਯਾਤਰਾ

 

- ਵਰਿਆਮ ਸਿੰਘ ਸੰਧੂ

ਇੰਟਲੈਕਚੁਅਲ

 

- ਤਰਸੇਮ ਬਸ਼ਰ

ਆਜ਼ਾਦੀ ਸੰਗਰਾਮ ਵਿੱਚ ਮਾਰਚ ਦਾ ਮਹੀਨਾ

 

- ਮਲਵਿੰਦਰਜੀਤ ਸਿੰਘ ਵੜੈਚ

ਨਿਬੰਧ : ਰਛਪਾਲ ਕੌਰ ਗਿੱਲ : ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ

 

- ਸੁਖਿੰਦਰ

 

ਹੁਣ ਇਹ ਉਹ ਜ਼ੀਰਵੀ ਨਹੀ
- ਜੋਗਿੰਦਰ ਬਾਠ ਹੌਲੈਂਡ

 

ਪਿੱਛਲੇ ਸਾਲ ਮੈਂ ਜਲੰਧਰ ਤੋਂ ਛੱਪਦੇ ਨਵਾਂ ਜ਼ਮਾਨਾਂ ਅਖਬਾਰ ਵਿੱਚ ਡਾਂ ਕਰਨ ਜੀਤ ਦਾ ਸਾਡੇ ਅਜ਼ੀਜ਼ ਪੱਤਰਕਾਰ ਸ਼ੁਰਜ਼ਨ ਜ਼ੀਰੇ ਵਾਲੇ ਬਾਰੇ ਸ਼ਬਦ ਚਿੱਤਰ ਪੱੜ੍ਹਿਆ। ਮੇਰੀ ਉਮਰ 53 ਸਾਲ ਹੈ ਤੇ ਸੁਰਜ਼ਨ ਜ਼ੀਰਵੀ ਸ਼ਾਇਦ ਅੱਸੀ ਤੋਂ ਵੀ ਉੱਤੇ, ਪਰ ਉਹ ਮੇਰਾ ਯਾਰ ਹੈ। ਮੈਨੂੰ ਨਹੀ ਪਤਾ ਸੁਰਜ਼ਨ ਜ਼ੀਰਵੀ ਦੀ ਉਮਰ ਕਿੰਨੀ ਹੈ ਨਾ ਹੀ ਮੈਂ ਕਿਤੇ ਪੁੱਛਣ ਦੀ ਜ਼ੁੱਰਤ ਕੀਤੀ ਹੈ ਤੇ ਲਗਦਾ ਹੈ ਲੋੜ ਵੀ ਨਹੀਂ । 2006 ਵਿੱਚ ਮੈਂ ਸੁਰਜ਼ਨ ਨੂੰ ਮਿਸੀਸਾਗਾ ਦੇ ਇੱਕ ਖੂਬਸੂਰਤ ਚਾਨਣੇ ਭੋਰੇ ਵਿੱਚੋਂ ਲੱਭਿਆ ਸੀ। ਜਿਸ ਨੂੰ ਅਨਾਜ਼ ਦੇ ਗੁਦਾਂਮ ਵਰਗਾ ਦਰਵਾਜ਼ਾ ਲੱਗਾ ਹੋਇਆ ਸੀ। ਜਦੋਂ ਦਰਵਾਜ਼ਾ ਖੁੱਲ੍ਹਾ ਅੰਦਰ ਜਗ ਮਗ ਚਾਨਣ ਦਾ ਰਾਜ ਸੀ। ਪੱਤਰਕਾਰਾਂ ਦੇ ਪੂਰੇ ਇੱਕ ਕਾਫ਼ਲੇ ਦੇ ਉਸਤਾਦ ਸੁਰਜ਼ਨ ਜ਼ੀਰਵੀ ਨਾਲ ਮੇਰੀ ਇਹ ਪਹਿਲੀ ਮੁਲਾਕਾਤ ਸੀ। ਸੁਰਜਨ ਜ਼ੀਰਵੀ ਦੇ ਚੰਡੇ ਪੂਰਾਂ ਦੇ ਪੂਰ ਪੱਤਰਕਾਰਾਂ ਨੇ ਪੰਜਾਬੀ ਪੱਤਰਕਾਰੀ ਵਿੱਚ ਉੱਚੇ ਅਤੇ ਮਿਆਰੀ ਮਾਰਕੇ ਮਾਰੇ ਹਨ। ਪੰਜਾਬੀ ਦਾ ਉਹ ਕਿਹੜਾ ਅਖ਼ਬਾਰ ਹੈ ਜਿਸ ਵਿੱਚ ਜ਼ੀਰੇ ਵਾਲੇ ਦੇ ਸ਼ਬਦਾਂ ਦੀ ਸਾਣ ਤੇ ਤਿੱਖੇ ਕੀਤੇ ਪੱਤਰਕਾਰ ਕੰਮ ਨਾ ਕਰਦੇ ਹੋਣ ?। ਜ਼ੀਰੇ ਵਾਲਾ ਸੁਰਜ਼ਨ ਹੱਦ ਦਰਜ਼ੇ ਦਾ ਮਜ਼ਾਕੀਆਂ ਤੇ ਆਮ ਲੋਕਾਂ ਨਾਲ ਹਾਸਾ ਠੱਠਾ ਕਰ ਕੇ ਅਨੰਦ ਲੈਣ ਵਾਲਾ ਬਹੁਤ ਹੀ ਰੰਗੀਨ ਅਤੇ ਜ਼ਹੀਨ ਬੰਦਾ ਹੈ ਮੈਨੂੰ ਨਹੀਂ ਸੀ ਪਤਾ, ਕਿੳਂਕਿ ਮੈਂ ਉਸ ਦੇ ਗੰਭੀਰ ਸਿਆਸੀ ਸਮਾਜੀ ਲੇਖ ਪਿੱਛਲੇ 25 ਸਾਲਾਂ ਤੋਂ ਨਵਾਂ ਜ਼ਮਾਨਾਂ ਤੇ ਫਿਰ ਨਿਸ਼ੋਤ ਨਾਂ ਦੀ ਵੈਬ ਸਾਈਟ ਵਿੱਚ ਪੱੜ੍ਹਦਾ ਆ ਰਿਹਾ ਸਾਂ ਇਸ ਦਾ ਇਲਮ ਮੈਨੂੰ ਪਹਿਲੀ ਮਿਲਨੀ ਤੇ ਤਾਂ ਨਹੀ ਹੋ ਸਕਿਆ ਪਰੰਤੂ ਅਗਲੀ ਫੇਰੀ ਤੇ ਜ਼ਰੂਰ ਹੋ ਗਿਆ। ਜ਼ੀਰੇ ਵਾਲੇ ਦਾ ਇੱਕ ਯਾਰ ਹੈ ਬਲਰਾਜ ਚੀਮਾਂ ਅਸਲ ਵਿੱਚ ਬਲਰਾਜ ਚੀਮੇ ਦੀ ਵਜਾਹ ਨਾਲ ਹੀ ਮੈਂ ਸੁਰਜ਼ਨ ਜ਼ੀਰਵੀ ਦਾ ਥੌਹ ਪਤਾ ਲਗਾ ਸਕਿਆ ਸਾਂ ਤੇ ਇਸ ਮਹਾਨ ਮਨੁੱਖ ਨੂੰ ਮਿਲਣ ਦਾ ਅਤੇ ਇਸ ਦਾ ਸੰਗ ਮਾਨਣ ਦਾ ਸੁਭਾਗ ਪ੍ਰਪਤ ਕਰ ਸਕਿਆ ਸਾਂ। ਜ਼ੀਰੇ ਵਾਲੇ ਕੋਲ ਕੋਈ ਕਾਰ ਨਹੀਂ ਹੈ। ਬੱਸ ਦਾ ਪਾਸ ਜਾਂ ਬੱਸ ਦੇ ਸਫ਼ਰ ਜੋਗੇ ਟੁੱਟੇ ਡਾਲਰ ਪੈਨੀਆਂ ਦੀ ਭਾਨ ਆਪਣੇ ਅਤੇ ਆਪਣੇ ਮੇਜ਼ਬਾਨ ਜੋਗੀ ਜਰੂਰ ਉਸ ਦੇ ਕੋਟ ਦੀ ਜੇਬ ਵਿੱਚ ਹੁੰਦੀ ਹੈ। ਜਿਵੇਂ ਕਿਸੇ ਲਾੜੇ ਦੇ ਬਾਪ ਕੋਲ ਡੋਲੀ ਸਮੇਂ ਵਿਆਹੀ ਜੋੜੀ ਤੋਂ ਸੁੱਟ ਕਰਨ ਜੋਗੀ ਭਾਨ। ਮੇਰੀ ਪਹਿਲੀ ਮਿਲਣੀ ਤੋਂ ਵਾਪਸੀ ਤੇ ਸੁਰਜ਼ਨ ਜ਼ੀਰਵੀ ਨੇ ਮੈਨੂੰ ਆਪਣੀ ਜੇਬ ਵਿੱਚੋ ਹੀ ਬਸ ਦੀ ਟਿਕਟ ਲੈ ਕੇ ਦਿੱਤੀ ਸੀ ਤੇ ਨਾਲ ਸਿ਼ਕਵਾ ਵੀ ਕੀਤਾ ਸੀ ਜੇ ਨਹੀਂ ਜਾਣ ਦਾ ਮਨ ਤਾਂ ਸਾਡੇ ਕੋਲ ਰਹਿ ਪਾ ਭਲਕੇ ਚਲਿਆ ਜਾਵੀਂ,,?। ਜਿਵੇਂ ਉਹ ਪਹਿਲੇ ਹੀ ਦਿਨ ਮਿਲੇ ਮਹਿਮਾਨ ਨਾਲ ਅਜੇ ਰੱਜ਼ ਕੇ ਗੱਲਾਂ ਨਾ ਕਰ ਸਕਿਆ ਹੋਵੇ ?। ਇੱਕੋ ਛੱਤਰੀ ਥੱਲੇ ਅਸੀਂ ਦੋਵੇਂ ਬੱਸ ਅੱਡੇ ਤੇ ਬੱਸ ਦੀ ੳੁੱਡੀਕ ਕਰ ਰਹੇ ਸਾਂ ਬੱਸ ਅੱਡਾ ਵੀ ਜ਼ੀਰੇ ਵਾਲੇ ਦੇ ਘਰ ਦੇ ਨੇੜ੍ਹੇ ਹੀ ਹੈ। ਜੁੱਤੀਆਂ ਸਾਡੀਆਂ ਪਾਣੀ ਨਾਲ ਭਿੱਜ ਗਈਆਂ ਸਨ ਤੇ ਛੱਤਰੀ ਇੱਕ ਦੋ ਵਾਰ ਠੱਕੇ ਨਾਲ ਪੁੱਠੀ ਹੋ ਚੁੱਕੀ ਸੀ। ਘਰਂੋ ਨਿੱਕਲਣ ਲੱਗਿਆ ਜ਼ੀਰਵੀ ਦੀ ਜੀਵਨ ਸਾਥਣ ਅੰਿਮ੍ਰਤ ਦੀ ਤਾਂੜਨਾ ਵੀ ਦਿਮਾਗ ਵਿੱਚ ਗੂੰਜ ਰਹੀ ਸੀ। ਤੁਸੀਂ ਕਿੱਥੇ ਚੱਲੇ ਹੋ ਇਸ ਮੀਂਹ ਹਨੇਰੀ ਵਿੱਚ ?। ਜ਼ੀਰੇ ਵਾਲਾ ਚੁੱਪ ਕਰਕੇ ਬਗੈਰ ਕਿਸੇ ਹੁੰਗਾਰੇ ਤੋਂ ਲਾਲ ਪੱਗ ਪੋਚ ਕੇ ਬੰਨਦਾ ਰਿਹਾ ਸੀ। ਮੈਨੂੰ ਬੱਸੇ ਚਾੜ੍ਹ ਕੇ ਉਹ ਬੇ-ਦਿਲੀ ਜਿਹੀ ਨਾਲ ਉਨ੍ਹੀ ਪੈਰੀਂ ਹੀ ਵਾਪਸ ਘਰ ਮੁੜ ਗਏ ਸਨ। ਹੋਰ ਉਨ੍ਹਾਂ ਜਾਣਾ ਵੀ ਕਿੱਥੇ ਸੀ ?।
ਮੈਂ ਦੂਸਰੀ ਵਾਰੀ ਮਿਲਣ ਦਾ ਵਾਹਦਾ ਲੈ ਕੇ ਹੀ ਜੀ਼ਰੇ ਵਾਲੇ ਸੁਰਜ਼ਨ ਤੋਂ ਵਿਦਾ ਹੋਇਆ ਸਾਂ। ਕੁੱਝ ਦਿਨਾਂ ਬਾਦ ਦੂਸਰੀ ਵਾਰ ਸੁਰਜ਼ਨ ਜ਼ੀਰਵੀ ਅਤੇ ਬਲਰਾਜ਼ ਚੀਮਾਂ ਮੈਨੂੰ ਦੁਪਹਿਰ ਦੇ ਖਾਣੇ ਤੇ ਲਿਜਾਣ ਵਾਸਤੇ ਰੈਕਸਡੇਲ ਜਿੱਥੇ ਮੈਂ ਕਿਆਮ ਕੀਤਾ ਸੀ ਮਿੱਥੇ ਸਮੇਂ ਤੇ ਪਹੁੰਚ ਗਏੇ। ਮੈਂ ਇਸ ਮਹਾਨ ਮਨੁੱਖ ਨਾਲ ਦੂਸਰੀ ਵਾਰ ਮਿਲ ਕੇ ਹੋਰ ਵੀ ਖੁਸ਼ ਸਾਂ ਕਿੳਂਕਿ ਉਹ ਦੋਵਂੇ ਆੜੀ ਮੇਰੇ ਵਰਗੇ ਹਾਣੋ ਨਾ, ਪਰਵਾਣੋ ਨਾ, ਨਵੇਂ ਬਣੇ ਮਿੱਤਰ ਨੰ ਦੁਿਪਹਰ ਦਾ ਲੰਚ ਕਰਾਉਣ ਉਚੇਚਾ ਮਿਸੀਸਾਗਾ ਤੋਂ ਰੈਕਸਡੇਲ ਬਰੈਮਟਨ ਲੈਣ ਆਏ ਸਨ।
ਚੀਮੇ ਨੇ ਇੱਕ ਪਲਾਜ਼ੇ ਦੇ ਕਿਸੇ ਦੇਸੀ ਢਾਬੇ ਦੇ ਮੁਹਰੇ ਲਿਆ ਕਾਰ ਖੜਾਈ। ਇਹ ਢਾਬਾ ਸੱਤਾ ਡਾਲਰਾਂ ਵਿੱਚ ਬੰਦੇ ਰਜ਼ਾੳਂਦਾ ਸੀ। ਜਦਂੋ ਅਸੀਂ ਅੰਦਰ ਵੜੇ ਪਤਾ ਨ੍ਹੀ ਕੀਹਨੇ ਗੱਲ ਕਰ ਦਿੱਤੀ ਕਿ ਸਾਡੇ ਨਾਲ ਹੌਲੈਂਡ ਤੋਂ ਆਏ ਇੱਕ ਖਾਸ ਮਹਿਮਾਨ ਹਨ। ਢਾਬੇ ਦਾ ਮਾਲਕ ਥੋੜਾ ਸਿੱਧਾ ਜਿਹਾ ਬੰਦਾਂ ਲੱਗਦਾ ਸੀ ਉਹ ਸਾਡੀ ਤਿੱਕੜੀ ਨੂੰ ਵੇਖ ਕੇ ਬਹੁਤ ਖੁੱਸ਼ ਹੋਇਆਂ ਪਹਿਲਾਂ ਤਾਂ ਉਸ ਨੇ ਮੇਰੇ ਪੈਰ ਪਾਈ ਸੰਤਰੀ ਰੰਗ ਦੀ ਜੁੱਤੀ ਤੇ ਇਸੇ ਹੀ ਰੰਗ ਦੇ ਪਾਏ ਕੋਟ ਦੀ ਤਾਰੀਫ਼ ਕੀਤੀ ਤੇ ਫੇਰ ਪੁੱਛਿਆਂ ਹੌਲੈਂਡ ਤੋਂ ਕੌਣ ਆਇਆ ਹੈ ?। ਜ਼ੀਰੇ ਵਾਲਾ ਵਧੀਆ ਸੂਟ ਅਤੇ ਲਾਲ ਪੱਗ ਵਿੱਚ ਸਜਿ਼ਆ ਫੱਬਿਆ ਖੜ੍ਹਾ ਸੀ ਅਸੀਂ ਸ਼ਰਾਰਤ ਨਾਲ ਉਸ ਵਲ ਇਸ਼ਾਰਾ ਕਰ ਦਿੱਤਾ। ਢਾਬੇ ਦਾ ਮਾਲਕ ਸਾਨੂੰ ਛੱਡ ਕੇ ਸੁਰਜਨ ਵੱਲ ਖੁ਼ਸਾ਼ਮਦੀ ਨਜ਼ਰਾਂ ਨਾਲ ਚਾਪਲੂਸੀ ਕਰਨ ਲੱਗ ਪਿਆ। ਕਿਸੇ ਹੰਢੇ ਵੇ ਨਾਟਕ ਕਲਾਕਾਰ ਵਾਂਗ ਜ਼ੀਰਵੀ ਸਕਿੰਟਾਂ ਵਿੱਚ ਹੀ ਹੌਲੈਂਡ ਨਿਵਾਸੀ ਬਣ ਗਿਆ। ਕਿਸੇ ਇੱਛਾਧਾਰੀ ਨਾਗ ਵਾਂਗ। ਢਾਬੇ ਵਿੱਚ ਥੋੜ੍ਹੇ ਜਿਹੇ ਗਾਹਕ ਸਨ ਤੇ ਉਨ੍ਹਾਂ ਵਿੱਚੋ ਵੀ ਜ਼ੀਰਵੀ ਵਰਗੇ ਹੌਲੈਂਡ ਤੋਂ ਪਧਾਰੇ ਅੰਤਰਰਾਸ਼ਟਰੀ ਮਹਿਮਾਨ। ਢਾਬੇ ਵਾਲਾ ਘੜੀ ਮੁੜੀ ਜ਼ੀਰਵੀ ਕੋਲ ਆੳਂੁਦਾ ਤੇ ਖਾਣਂੇ ਦੇ ਸਵਾਦ ਬਾਰੇ ਪੁੱਛਦਾ। ਕਿਤੇ ਉਸ ਨੇ ਪਰਾਣੀ ਫਿਲਮ ਸਿਲਸਿਲਾ ਵੇਖ ਰੱਖੀ ਸੀ ਜਿਸ ਦੀ ਸੂਟਿੰਗ ਹੋਲੈਂਡ ਵਿੱਚ ਹੋਈ ਸੀ ਉਹ ਉਸ ਫਿਲਮ ਦਾ ਵੇਰਵਾ ਦੇ ਕੇ ਜ਼ੀਰਵੀ ਨੂੰ ਪੱਛਦਾ ਸਰਦਾਰ ਜੀ ਸਾਰੇ ਹੌਲੈਂਡ ਵਿੱਚ ਫੁੱ਼ਲ ਹੀ ਫੁੱਲ ਹਨ,,?। ਹੌਲੈਂਡੀ ਜ਼ੀਰਵੀ ਬੋਲੇ ਕੁੱਸ਼ ਨਾ ਇਉ ਸੋ਼ਅ ਕਰੇ ਜਿਵਂੇ ਵਾਕਿਆ ਹੀ ਉਸ ਨੂੰ ਨਾਂ ਤਾਂ ਅੰਗਰੇਜ਼ੀ ਸਮਝ ਆੳਂਦੀ ਹੈ ਤੇ ਨਾਂ ਹੀ ਪੰਜਾਬੀ ਹਿੰਦੀ। ਢਾਬੇ ਵਾਲਾ ਅਪਣੇ ਅੰਤਰਾਸ਼ਟ੍ਰੀ ਗਾਹਕ ਦੀ ਸੰਤੁਸ਼ਟੀ ਲਈ ਪੱਬਾਂ ਭਾਰ ਹੋਇਆ ਫਿਰਦਾ ਸੀ। ਜਦੋਂ ਢਾਬੇ ਵਾਲਾ ਅਪਣੇ ਮਹਿਮਾਨ ਤੋਂ ਹੌਲੈਂਡ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਤਾਂ ਜ਼ੀਰੇ ਵਾਲਾ ਚਾਚੇ ਚੱਤਰ ਸਿੰਘ ਵਾਂਗ ਹਾਂ ਜੀ ਹਾਂ ਜੀ, ਨਹੀ ਜੀ ਨਹੀ ਜੀ, ਕਈ ਕਿਸਮ ਦੇ ਗੋਲ ਮੋਲ ਜਿਹੇ ਜਵਾਬ ਸਵਾਲ ਉਸ ਦੇ ਪੈਰਾਂ ਵਿੱਚ ਚਿੰਗਿਆੜੀਆਂ ਛੱਡਦੇ ਦਿਵਾਲੀ ਵਾਲੇ ਦਿਨ ਚਲਾਏ ਬੱਚਿਆ ਦੇ ਰੀਠੇ ਵਾਂਗ ਸੁੱਟ ਦਿੰਦਾ। ਢਾਬੇ ਵਾਲਾ ਬੇਯਕੀਨੀ ਜਿਹੀ ਵਿੱਚ ਕਦੀ ਹੱਸਦਾ, ਕਦੀ ਖੁਸ਼ ਹੁੰਦਾ, ਅਜੀਬ ਜਿਹੀ ਸ਼ਕਲ ਬਣਾਈ ਫਿਰਦਾ ਜਿਵੇਂ ਸੌ਼ਲੇ ਫਿਲਮ ਵਿੱਚ ਕਾਲੀਆਂ ਦੀ ਪੁੜਪੁੜੀ ਤੇ ਗੱਬਰ ਸਿੰਘ ਵਲੋਂ ਪਿਸਤੌਲ ਵੇਲੇ ਕਾ਼ਲੀਏ ਦੀ ਸ਼ਕਲ ਬਣਦੀ ਹੈ। ਉਹ ਹੋਰ ਜੋਸ਼ੋ ਖਰੋਸ਼ ਨਾਲ ਸਾਡੀ ਆਉ ਭਗਤ ਵਿੱਚ ਊਰੀ ਵਾਂਗ ਘੁੱਮਣ ਲੱਗਦਾ। ਮੇਰਾ ਅਤੇ ਬਲਰਾਜ਼ ਚੀਮੇ ਦਾ ਹਾਸਾਂ ਕੱਛਾ ਵਿੱਚ ਦੀ ਨਿਕਲ ਰਿਹਾ ਸੀ। ਇਹ ਬੁਫੇ ਢਾਬਾ ਸੀ। ਜਿੱਥੇ ਤੁਸੀਂ ਜਿੰਨਾ ਚਿਰ ਮਰਜ਼ੀ ਬੈਠੋ ਤੇ ਵਿਆਹਾਂ ਵਾਂਗ ਮੇਜ਼ ਤੇ ਲੱਗੇ ਖਾਣਂੇ ਵਿੱਚੋ ਜੋ ਮਰਜ਼ੀ ਖਾਵੋ। ਅਸੀਂ ਦੋ ਘੰਟੇ ਉਥੇ ਬੈਠੇ ਖਾਂਣਾ ਖਾਦਂੇ ਰਹੇ ਤੇ ਢਾਬੇ ਦੇ ਮਾਲਕ ਨੁੰ ਬੁੱਧੂ ਬਣਾੳਂਦੇ ਰਹੇ। ਹਾਲਾਕਿ ਉਸ ਢਾਬੇ ਵਿੱਚ ਲੀਕਰ ਜਾ ਬੀਅਰ ਪੀਣੀ ਮਨ੍ਹਾ ਸੀ ਪਰੰਤੂ ਹੋਲੈਂਡੀ ਸੁਰਜ਼ਨ ਜ਼ੀਰਵੀ ਦੀ ਕਰਾਮਾਤ ਸੀ ਕਿ ਢਾਬੇ ਵਾਲੇ ਨੇ ਕਿਤਂੋ ਆਪਣੇ ਰਿਸਕ ਤੇ ਸਾਨੂੰ ਬੀਅਰ ਦੇ ਡੱਬੇ ਵੀ ਲਿਆ ਦਿੱਤੇ ਸਨ। ਪਤਾ ਨਹੀਂ ਖੀਵੇ ਹੋਏ ਉਸ ਢਬੱਈਏ ਨੇ ਬਿਲ ਵੀ ਬਲਰਾਜ ਚੀਮੇ ਤੋਂ ਲਿਆ ਕਿ ਨਹੀਂ ? ਕਿੳਂਕਿ ਅਸੀਂ ਦੋਵੇ ਬਾਹਰ ਆ ਕੇ ਅਜੇ ਵੀ ਢਾਬੇ ਦੇ ਮਾਲਕ ਨੂੰ ਬੁੱਧੂ ਬਣਾਉਣ ਦੇ ਚੱਕਰ ਵਿੱਚ ਹੱਸ ਰਹੇ ਸਾ। ਉਸ ਦਿਨ ਅਸੀਂ ਫਿਰ ਜ਼ੀਰਵੀ ਦੇ ਘਰ ਆ ਗਏ। ਚੀਮਾ ਸਾਨੂੰ ਜ਼ੀਰਵੀ ਦੇ ਘਰ ਛੱਡ ਕੇ ਚਲਾ ਗਿਆ ਤੇ ਸ਼ਾਮ ਨੂੰ ਆਉਂਣ ਅਤੇ ਮੈਨੂੰ ਵਾਪਸ ਉਥੇ ਜਿੱਥਂੋ ਸਵੇਰੇ ਚੁੱਕਿਆ ਸੀ ਛੱਡਣ ਦਾ ਵਾਦਾ ਕਰਕੇ ਚਲਾ ਗਿਆ। ਇੱਕ ਵਾਰ ਮੈਨੂੰ ਫਿਰ ਪੰਜਾਬੀ ਦੇ ਸਿਰ ਮੋਹਰ ਪੱਤਰਕਾਰ ਸੁਰਜ਼ਨ ਜ਼ੀਰਵੀ ਦੇ ਘਰ ਦਾ ਮੁੱਲ-ਅੰਕਣ ਕਰਨ ਦਾ ਮੌਕਾ ਮਿਲ ਗਿਆ (ਜੋ ਮੈਂ ਅੱਜ ਤੋਂ 5 ਸਾਲ ਪਹਿਲਾਂ ਨਵਾਂ ਜ਼ਮਾਨਾਂ ਵਿੱਚ ਲਿਖਿਆ ਸੀ ਇਹ ਹੈ ਸੁਰਜ਼ਨ ਜ਼ੀਰਵੀ ਸੰਸਾਰ) ਉਸ ਦੁਪਿਹਰ ਜ਼ੀਰਵੀ ਜੀ ਥੋੜਾ ਨੀਂਦ ਦਾ ਝੋਕਾ ਲੈਣ ਚਲੇ ਗਏ ਤੇ ਮੈਂ ਬਾਹਰੋ ਲੋਹੇ ਵਰਗੀ ਸਖਤ ਤੇ ਅੰਦਰੋ ਮੱਖਣੀ ਵਰਗੀ ਨਰਮ ਜ਼ੀਰਵੀ ਦੀ ਜੀਵਨ ਸਾਥਣ ਨਾਲ ਆਰ ਪਰਿਵਾਰ ਦੀਆਂ ਗੱਲਾਂ ਕਰਦਿਆਂ ਦੋ ਵਾਰ ਚਾਹ ਪੀਤੀ। ਸ਼ਾਮੀ ਚਾਰ ਕੁ ਵੱਜੇ ਨਾਲ ਜ਼ੀਰਵੀ ਜੀ ਫਿਰ ਲਾਲ ਪੱਗ ਬੰਨ ਕੇ ਤਿਆਰ ਹੋ ਗਏ। ਅੱਜ ਦਿਨ ਸੋਹਣਾ ਸੀ। ਅਸੀਂ ਦੋਵੇਂ ਕਿਤੇ ਜਾਣ ਲਈ ਬੱਸੇ ਬੈਠ ਗੲੈ ਮੈਨੂੰ ਨਹੀ ਪਤਾ ਕਿੱਧਰ ਜਾਣਾ ਸੀ। ਟਿਕਟ ਫਿਰ ਜ਼ੀਰੇ ਵਾਲੇ ਨੇ ਆਪਣੀ ਭਾਨ ਚੌਖ਼ਰੀਦੀ ਅਸੀਂ ਦੋ ਕੁ ਅੱਡੇ ਅੱਗੇ ਜਾ ਕੇ ੳੱਤਰ ਗਏ। ਇਹ ਕੋਈ ਸੌਪਿੰਗ ਸੈਂਟਰ ਸੀ। ਜ਼ੀਰਵੀ ਮਹਿਫਲਾਂ ਵਿੱਚ ਜਾ ਸਿਆਸੀ ਡਿਬੇਟਾਂ ਵਿੱਚ ਕਿਸੇ ਨੂੰ ਵੀ ਅਪਣੇ ਮਲ੍ਹੇ ਦੇ ਕੰਡਿਆਂ ਵਰਗੇ ਸਵਾਲਾ ਨਾਲ ਉਧੇੜ ਕੇ ਰੱਖ ਦਿੰਦੇ ਹਨ ਉਦੋਂ ਉਹ ਕਿਸੇ ਦੇ ਯਾਰ ਨਹੀਂ ਹੁੰਦੇ। ਹੇਠਾ ਇੱਕ ਵੰਨਗੀ ਕਨੇਡਾ ਰਹਿੰਦੇ ਕਵੀ ਸੁੱਖਪਾਲ ਦੀ ਕਵਿਤਾ ਬਾਰੇ ਜ਼ੀਰਵੀ ਦੀ ਬੇ-ਕਿਰਕ ਕਲਮ ਦੀ ਨੋਕ ਪੋਸਟਮਾਰਟਮ ਬਨਾਮ ਮੁਲਾਹਜਾ ਇੳਂ ਕਰਦੀ ਹੈ। .ਇਥੇ ਮੈਂ ਸੁਖਪਾਲ ਦੀ ਇਸ ਗੱਲ ਬਾਰੇ ਕੁੱਝ ਕਹਿਣ ਦਾ ਹੀਆ ਕਰਨਾ ਚਾਹਾਂਗਾ ਕਿ ਉਹ ਕਿਸੇ ਵਾਦ ਦੀ ਛੱਤ ਹੇਠ ਲੁਕਣ ਦਾ ਹਾਮੀ ਨਹੀਂ ਪਰ ਮੇਰੀ ਗੁਜ਼ਾਰਿਸ਼ ਇਹ ਹੈ ਕਿ ਸਾਰੇ ਵਾਦ ਲੁਕਣ ਵਾਲੀ ਛੱਤ ਨਹੀਂ ਹੁੰਦੇ। ਕੁੱਝ ਵਾਦ ਨੇਕ-ਇਰਾਦਾ ਲੋਕਾਂ ਨੂੰ ਕਿਸੇ ਉਚੇਰੀ ਖ਼ੂਬਸੂਰਤੀ ਵਾਸਤੇ, ਕਿਸੇ ਵਡੇਰੇ ਨਿਆਂ ਲਈ ਰੜੇ ਮੈਦਾਨ ਵਿਚ ਨਿਤਰਨ ਦਾ ਸੱਦਾ ਵੀ ਹੁੰਦੇ ਹਨ। ਅਜਿਹੇ ਵਾਦ ਅਕਸਰ ਉਸੇ ਨਜ਼ਰ ਦੀ ਉਪਜ ਹੁੰਦੇ ਹਨ ਜਿਸਨੂੰ ਸੁਖਪਾਲ ਨੇ ਕਵੀ ਦੀ ਨਜ਼ਰ ਆਖਿਆ ਹੈ। ਸੁਖਪਾਲ ਸ਼ਾਇਦ ਨਾ ਮੰਨੇ ਪਰ ਉਸਦੀ ਕਵਿਤਾ ਵਿਚੋਂ ਵੀ ਇਨਸਾਨੀ ਕਦਰਾਂ ਦੇ ਹੱਕ ਵਿਚ ਜ਼ਮੀਰ ਨੂੰ ਝੰਜੋੜਨ ਵਾਲੇ ਕਿਸੇ ਵਾਦ ਦੀ ਚਾਪ ਸੁਨਣ ਨੂੰ ਮਿਲਦੀ ਹੈ। ਕੀ ਇਹ ਚਾਪ ਸਿਰਫ਼ ਮੈਨੂੰ ਹੀ ਸੁਣੀਂਦੀ ਰਹੀ ਹੈ? ਸ਼ਾਇਦ ਇੰਝ ਹੀ ਹੋਵੇ।॥ ਪਰੰਤੂ, ਆਂਮ ਜਿੰ਼ਦਗੀ ਵਿੱਚ ਉਹ ਘਰ ਆਏ ਮਹਿਮਾਨ ਕੋਲੋ ਹੀ ਜਿ਼ਆਦਾ ਸੁੱਣਦੇ ਹਨ ਤੇ ਪ੍ਰਾਹੁਣੇ ਨੂੰ ਆਪਣਾ ਆਪ ਢੇਰੀ ਕਰਨ ਦਾ ਪੂਰਾ ਮੌਕਾ ਦਿੰਦੇ ਹਨ। ਮੈਂ ਉਨ੍ਹਾਂ ਨੂੰ ਪਤਾ ਨਹੀਂ ਕੀ ਕੀ ਲੈਕਚਰ ਦਿੰਦਾ ਰਿਹਾ ਉਹ ਸੁੱਣਦੇ ਗਏ। ਗੱਲਾਂ ਗੱਲਾਂ ਵਿੱਚ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਦਾਰੂ ਬੱਤੇ ਦਾ ਸੌ਼ਕ ਹੀ ਨਹੀਂ ਸਾਲਾਂ ਦੇ ਸਾਲ ਹੌਲੈਂਡ ਵਿੱਚ ਦੇਸੀ ਢਾਬਾ ਚਲਾਉਣ ਦੀ ਵਜਾਹ ਨਾਲ ਸੋਮਰਸ ਦੀਆਂ ਕਿਸਮਾਂ ਅਤੇ ਗੁਣਵੰਤਾਂ ਬਾਰੇ ਵੀ ਚੋਖੀ ਜਾਣਕਾਰੀ ਹੈ। ਠੇਕੇ ਬਨਾਮ ਲੀਕਰ ਸੌ਼ਪ ਵਿੱਚਂੋ ਜਿਸ ਬੀਅਰ ਵਿਸਕੀ ਦੀ ਤਾਰੀਫ਼ ਮੇਰੇ ਮੂੰਹੋ ਸੁਣੀ ਚੁੱਕ ਕੇ ਅਪਣੀ ਟੋਕਰੀ ਵਿੱਚ ਧਰਦੇ ਗਏ। ਸੌਪਿੰਗ ਮਾਲ ਵਿੱਚ ਫਿਰ ਤੁਰ ਕੇ ਅਸੀਂ ਕੁੱਸ਼ ਹੋਰ ਸੌਦਾ ਲਿਆ ਮੈਨੂੰ ਪਤਾ ਵੀ ਨਾ ਲੱਗਿਆ ਕਦੋਂ ਉਹਨਾਂ ਉਹੀ ਸੌਦਾ ਲਿਆ ਜੋ ਉਸ ਦੇ ਮਹਿਮਾਨ ਜਾ ਮੈਨੂੰ ਪਸੰਦ ਸੀ। ਅਸੀਂ ਘਰ ਵਾਪਸ ਆ ਗਏ ਸਾਰਾ ਸਮਾਨ ਅਮ੍ਰਿਤ ਦੇ ਹਵਾਲੇ ਕਰ ਉਨ੍ਹਾਂ ਨਾਲ ਰਸੋਈ ਵਿੱਚ ਚੁੱਪਚਾਪ ਮੱਦਤ ਕਰਵਾਉਂਦੇ ਰਹੇ। ਏਨੇ ਨੂੰ ਬਲਰਾਜ਼ ਚੀਮਾ ਵੀ ਵਾਪਸ ਆ ਗਿਆ ਸੀ। ਉਸ ਸ਼ਾਮ ਮੈਂ ਤੇ ਚੀਮਾਂ ਜ਼ੀਰਵੀ ਦੇ ਚੁੱਟਕੱਲਿਆ ਦੇ ਸਰੋਤੇ ਸਾਂ ਤੇ ਹੱਸ ਹੱਸ ਕੇ ਸਾਡੇ ਢਿੱਡੀ ਪੀੜਾਂ ਪੈ ਗਈਆਂ । ਉਹ ਸ਼ਾਮ ਅੱਜ ਵੀ ਮੇਰੇ ਚੇਤਿਆ ਵਿੱਚ ਸੱਜਰੀ ਹੈ। ਬਿਮਾਰੀ ਤੋਂ ਬਾਦ ਸੁਣਿਆ ਹੈ ਜ਼ੀਰਵੀ ਦੇ ਸੁਭਾ ਅਤੇ ਚੇਤਿਆਂ ਵਿੱਚ ਬਹੁਤ ਫ਼ਰਕ ਪੈ ਗਿਆ ਹੈ। ਹੁਣ ਉਹ ਫੋਨ ਤੇ ਲੰਬੀ ਗੱਲਬਾਤ ਨਹੀਂ ਕਰਦੇ ਫੋਨ ਤੇ ਮਹੀਨੇ ਵੀਹੀ ਦਿਨੀ ਗੱਲਬਾਤ ਹੁੰਦੀ ਹੀ ਰਹਿੰਦੀ ਹੈ ਤੇ ਨਾ ਹੀ ਕਦੀ ਹੁਣ ਮੈਂ ਫੋਨ ਤੇ ਉਨ੍ਹਾਂ ਤੋਂ ਕੋਈ ਚੁੱਟਕਲਾ ਸੁਣਿਆ ਹੈ ਪਹਿਲਾਂ ਇਹ ਰੁਟੀਨ ਸੀ। ਹੁਣ ਉਹ ਨਵਾਂ ਜ਼ਮਾਨਾਂ ਬਾਰੇ ਵੀ ਘੱਟ ਹੀ ਗੱਲ ਕਰਦੇ ਹਨ। ਟੌਰੰਟੌ ਦੀਆਂ ਸਹਿਤਕ ਮਹਿਫਲਾਂ ਜਿਨ੍ਹਾਂ ਦੀ ਉਹ ਜਿੰਦ ਜਾਨ ਹੁੰਦੇ ਸਨ ਵਿੱਚ ਵੀ ਹੁਣ ਨਾ-ਮਾਤਰ ਹੀ ਸਿ਼ਰਕਤ ਕਰਦੇ ਹਨ। ਬੀਮਾਰੀ ਤੇ ਬੁਢਾਪਾ ਵੱਡੇ ਵੱਡੇ ਸਿਕੰਦਰਾਂ ਨੁੰ ਢਾਹ ਲੈਂਦਾ ਹੈ ਤੇ ਲਗਦਾ ਹੈ ਜ਼ੀਰਵੀ ਨੂੰ ਵੀ ਵੱਧ ਰਹੀ ਆਉਧ ਨੇ ਢਾਹ ਲਿਆ ਹੈ। ਮੈਂ ਵੀ ਜ਼ੀਰਵੀ ਦੀ ਦਿਨੋ ਦਿਨ ਕੰਮਜ਼ੋਰ ਹੁੰਦੀ ਅਵਾਜ਼ ਤੇ ਫਿਕਰ ਮਹਿਸੂਸ ਕਰਦਾ ਹਾ ਜਿਵੇਂ ਜ਼ੀਰਵੀ ਦਾ ਯਾਰ ਬਲਰਾਜ਼ ਚੀਮਾਂ ਮੇਰੇ ਵਲੋਂ ਜ਼ੀਰਵੀ ਦਾ ਹਾਲ ਚਾਲ ਪੁੱਛਣ ਤੇ ਕਹਿੰਦਾ ਹੈ ਜੋਗਿੰਦਰ ਹੁਣ ਇਹ ਉਹ ਜ਼ੀਰਵੀ ਨਹੀਂ ਜਿਸ ਨੂੰ ਤੂੰ ਮਿਲ ਕੇ ਗਿਆ ਸੀ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346