Welcome to Seerat.ca

eIrKLf

 

- iekbfl rfmUvflIaf

ਜਮਰੌਦ

 

- ਵਰਿਆਮ ਸਿੰਘ ਸੰਧੂ

safdq hsn mMto

 

- blvMq gfrgI

do njLmF

 

- AuNkfrpRIq

idlF df mihrm dUr igaf[[[

 

- inMdr GuigafxvI

ਕੀ ਇਸ ਰੌਲੇ ਤੋਂ ਬਚਿਆ ਜਾ ਸਕਦਾ ਹੈ!

 

- ਸੁਪਨ ਸੰਧੂ

icilaFvflf dI lVfeI dI brsI 13 jnvrI Aupr ivsLysL / icilaFvflfh, Eh icilaFvflfh!

 

- hrjIq atvfl

Èbd aMbI

 

- amrjIq cMdn

ieAuN hoieaf ‘svfgq’ myrIaF ilKqF df

 

- igafnI sMqoK isMG afstRylIaf

ivaMg / BIrI amlI dIaF ‘bfby sYNty’ nUM arjLF[[[[[[[[!

 

- mndIp KurmI ihMmqpurf

ikrpfl pMnUM cor hY

 

- kulivMdr Kihrf

vgdI ey rfvI
muhwbq df inwG mfnx leI Auqfvly

 

- virafm isMG sMDU

BfeI sMqoK isMG dI khfxI qwQF dI ËubfnI

 

- qyijMdr ivrlI

khfxI / tUxf

 

- ieMjI[ mnivMdr isMG igafspurf[

ਜੇਹਾ ਬੀਜੈ

 

- ਦਰਸ਼ਨ ਨੱਤ

TrkIt-DrqI df sB qoN Kqrnfk kIt

 

- rfjpfl sMDU

'ਸਾਂਦਲ ਬਾਰ' ਨਾਟਕ ਦੀ ਪੇਸ਼ਕਾਰੀ 25 ਜਨਵਰੀ ਨੂੰ

huMgfry
 


ਦੋ ਨਜ਼ਮਾਂ
- ਉਂਕਾਰਪ੍ਰੀਤ
 

 

ਨਾਨਕ...

ਤ੍ਰੇਲ-ਤੁਪਕੇ
ਅੰਦਰਲੀ
ਪਾਰਦਰਸ਼ ਸਮਾਧੀ॥

“ਕੁੰਨ”
ਵਿਚਲਾ
ਖਾਲਸਾ ॥

ਲਬਾ-ਲਬ
ਦੁੱਧ ਛੰਨੇ
ਤਰਦੀ ਚਮੇਲੀ ॥

ਕਿਰਤ ‘ਚ
ਗੁੱਧੀ
ਅੰਮ੍ਰਿਤ ਬੂੰਦ॥

‘ਗੁਰੂ-ਘਰੋਂ’ ਬਾਹਰ
ਰੁਮਕਦੀ
‘ਵਾ-ਧੁਪੀਲੀ॥

ਟੱਲ, ਬਾਂਗ, ਸੰਖ
ਵਿਚਲੀ
ਚੁੱਪ॥

‘ਤੇਰ੍ਹਾਂ’ ਤੋਂ ‘ਤੇਰਾ’
ਦਾ
ਸਫ਼ਰਨਾਮਾ॥

ਰੂਹਾਂ
ਅੰਦਰਲਾ
ਕਰਤਾਰਪੁਰ॥
***

ਅਣਫਿਰਿਆ ਮੱਕਾ

ਉਦਾਸੀ ਲੰਮੀ ਸੀ -
ਔਝੜ ਸਫ਼ਰ॥

‘ਮੱਕੇ’ ਨੈਣੀ ਭਰਨੀ ਸੀ
‘ਅੰਮ੍ਰਿਤ-ਭਰੀ’ ਨਜ਼ਰ॥

‘ਮੱਕਾ ਫਿਰਿਆ’
ਉਹਦਾ ਦਹਿ-ਦਿਸੇਰਾ ‘ਅੰਮ੍ਰਿਤਸਰਿਆ’॥

ਬਾਬਾ ਅਤੇ ਮਰਦਾਨਾ
ਮੁੜ, ਔਝੜ ਸਫ਼ਰ ਝਾਗ ਪਿੰਡ ਪਰਤੇ,
…ਤਾਂ ਭਾਣਾ ਵਰਤਿਆ ਪਿਆ ਸੀ :

‘ਅੰਮ੍ਰਿਤਸਰ’ ਬੱਸ ਇਕ ਤਲਾਅ ਸੀ!
ਉਸਦੀ ‘ਅਣਫਿਰੇ’ ਮੱਕੇ ਆਲੀ ਮਾਨਤਾ ਸੀ॥

ਉਦਾਸੀ ਲੰਮੀ ਸੀ –

-0-

Home  |  About us  |  Troubleshoot Font  |  Feedback  |  Contact us

© 2007-08 Seerat.ca, Canada

Website Designed by Gurdeep Singh +91 98157 21346 9815721346