Welcome to Seerat.ca
Welcome to Seerat.ca

ਅੰਡੇਮਾਨ ਤੇ ਭਾਰਤੀ ਜੇਲ੍ਹਾਂ ਵਿੱਚ (1917-1920)

 

- ਰਘਬੀਰ ਸਿੰਘ

ਗਦਰ ਲਹਿਰ ਦੀ ਕਵਿਤਾ : ਸਮਕਾਲ ਦੇ ਰੂ-ਬ-ਰੂ

 

- ਸੁਰਜੀਤ

ਆਜ਼ਾਦੀ ਸੰਗਰਾਮ ਵਿੱਚ ਜਨਵਰੀ ਦਾ ਮਹੀਨਾ

 

- ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ

27 ਜਨਵਰੀ

 

- ਗੁਰਮੁਖ ਸਿੰਘ ਮੁਸਾਫ਼ਿਰ

ਚਿੱਟੀਓਂ ਕਾਲੀ, ਕਾਲੀਓਂ ਚਿੱਟੀ

 

- ਜਸਵੰਤ ਜ਼ਫ਼ਰ

ਬਾਜਵਾ ਹੁਣ ਗੱਲ ਨਹੀਂ ਕਰਦਾ

 

- ਜ਼ੁਬੈਰ ਅਹਿਮਦ

ਗੁਰਭਜਨ ਸਿੰਘ ਗਿੱਲ ਨਾਲ ਗੱਲਾਂ-ਬਾਤਾਂ

 

- ਹਰਜੀਤ ਸਿੰਘ ਗਿੱਲ

ਘਾਟੇ ਵਾਲਾ ਸੌਦਾ

 

- ਹਰਪ੍ਰੀਤ ਸੇਖਾ

ਰਾਬਤਾ (ਕਹਾਣੀ)

 

- ਸੰਤੋਖ ਧਾਲੀਵਾਲ

ਕਹਾਣੀ / ਬਦਮਾਸ਼ ਔਰਤ

 

- ਡਾ. ਸਾਥੀ ਲੁਧਿਆਣਵੀ

ਸਿੱਖ ਜਾਣਾ ਮੇਰਾ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ: ਪੂਰਬ ਕਿ ਪਛਮ, ਦਿਨ ਕਿ ਰਾਤ?

 

- ਗੁਰਦੇਵ ਚੌਹਾਨ

ਪੰਜਾਬ ਦੀ ਵੰਡ, ਇਸ਼ਤਿਆਕ ਅਹਿਮਦ ਤੇ ਮੈਂ-2

 

- ਗੁਲਸ਼ਨ ਦਿਆਲ

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ

 

- ਜੋਗਿੰਦਰ ਬਾਠ ਹੌਲੈਂਡ

ਮੇਰੇ ਦੀਵੇ ਵੀ ਲੈ ਜਾਓ ਕੋਈ.....!

 

- ਲਵੀਨ ਕੌਰ ਗਿੱਲ

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ - ਅਫ਼ਜ਼ਲ ਤੌਸੀਫ਼

 

- ਅਜਮੇਰ ਸਿੱਧੂ

ਗਾਮੀ ਯਾਰ

 

- ਰਾਜਾ ਸਾਦਿਕ਼ਉੱਲਾ

ਧੂੜ ਵਿਚਲੇ ਕਣ

 

- ਵਰਿਆਮ ਸਿੰਘ ਸੰਧੂ

ਮੁਸ਼ਕ

 

- ਇਕਬਾਲ ਰਾਮੂਵਾਲੀਆ

ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵਲੋਂ ਗ਼ਦਰੀ ਕੈਲੰਡਰ: 2013 ਲੋਕ-ਅਰਪਨ

 

- ਉਂਕਾਰਪ੍ਰੀਤ

Satguru Jagjit Singh
1920-2012

 

- Amarjit Chandan

Hanging of Ajmal Kasab: A sad news

 

- Abhai Singh

ਹੁੰਗਾਰੇ

 


 ਰਾਬਤਾ (ਕਹਾਣੀ)
- ਸੰਤੋਖ ਧਾਲੀਵਾਲ
 

 

-ਰਾਬਤਾ ਦੀ ਅੱਜ ਫੇਰ ਇੱਕ ਹੋਰ ਈਮੇਲ ਆ ਗਈ।
ਏਸ ਕੁੜੀ ਨੇ ਵੀ ਨਾ, ਮੈਨੂੰ ਕਿਹੜੇ ਆਹਰੇ ਲਾ ਦਿੱਤਾ। ਪਹਿਲਾਂ ਪਹਿਲਾਂ ਤਾਂ ਮੈਨੂੰ ਈਮੇਲ ਆਈ ਤੇ ਡਰ ਜਿਹਾ ਹੀ ਲਗਦਾ ਹੁੰਦਾ ਸੀ ਜਿਵੇਂ ਤਾਰ ਆਈ ਤੇ ਬੰਦੇ ਨੂੰ ਫਿਕਰ ਜਿਹਾ ਹੋ ਜਾਇਆ ਕਰਦਾ ਹੈ। ਹੁਣ ਤਾਂ ਨਾ ਕੋਈ ਚਿੱਠੀ ਪਾਉਂਦਾ ਤੇ ਨਾ ਕੋਈ ਤਾਰ ਕਰਦਾ। ਆਮ ਗੱਲ ਬਾਤ ਲਈ ਟੈਲੀਫੂਨ ਹਰ ਕੋਈ ਜੇਬਾਂ ‘ਚ ਪਾਈ ਫਿਰਦੈ ਤੇ ਆਹ ਜਐ ਖਾਣੇ ਦੀਆਂ ਈਮੇਲਾਂ ਤਾਂ ਤਾਰਾਂ ਤੋਂ ਵੀ ਤੇਜ਼ ਨਿਕਲੀਆਂ। ਬੱਸ ‘ਸਿੰਡ‘ ਬਟਨ ਦਬਿਆ ਨਹੀਂ ਤੇ ਦੂਜੇ ਪਾਸੇ ਪਹੁੰਚੀ ਨਹੀਂ।ਪਿਛਲੇ ਸਾਲ ਛੁੱਟੀਆਂ ਤੇ ਆਈ ਲੈਪਟੌਪ ਲੈ ਕੇ ਦੇ ਗਈ ਸੀ। ਮੈਂ ਬਥੇਰਾ ਕਿਹਾ ਕਿ ਮੈਨੂੰ ਨਹੀਂ ਇਹ ਵਰਤਣਾ ਆਉਣਾ।ਬੁੱਢੇ ਤੋਤੇ ਪੜ੍ਹਾਉਣੇ ਬਹੁਤ ਔਖੇ ਹੁੰਦੇ ਹਨ, ਧੀਏ।ਪਰ ਕਦੋਂ ਮੰਨਦੀ ਸੀ… ਰਾਬਤਾ।
-ਮੰਮ ਇਹ ਔਖਾ ਨਹੀਂ। ਬਸ ਪ੍ਰੈਕਟਸ ਦੀ ਹੀ ਲੋੜ ਹੈ।
ਦੋ ਹਫਤੇ ਰਹੀ। ਰੋਜ਼ ਬਿਠਾ ਲਿਆ ਕਰੇ ਸਵੇਰੇ ਉੱਠਦਿਆਂ।ਚਾਹ ਦੀਆਂ ਘੁੱਟਾਂ ਵੀ ਮਸਾਂ ਅੰਦਰ ਕਰਨ ਦੇਂਦੀ।ਰੋਜ਼ ਕਿਹਾ ਕਰੇ, ਹੋਰ ਨਾ ਸਹੀ ਪਰ ਈਮੇਲ ਕਰਨੀ ਜ਼ਰੂਰ ਸਿੱਖ ਲੈ, ਮੰਮ। ਬਥੇਰਾ ਕਿਹਾ ਕਿ ਮੇਰਾ ਇੰਗਲਿਸ਼ ‘ਚ ਹੱਥ ਤੰਗ ਹੈ। ਕਿਵੇਂ ਮੈਂ ਈਮੇਲਾਂ ਕਰਾਂਗੀ ਤੇ ਜਵਾਬ ਦੇਵਾਂ ਗੀ?
-ਪੰਜਾਬੀ ‘ਚ ਕਰ ਦਿਆ ਕਰੀਂ---?
-ਪੰਜਾਬੀ ‘ਚ…? ਮੈਂ ਹੈਰਾਨ ਹੁੰਦਿਆਂ ਪੁਛਿਆ ਸੀ।
-ਹਾਂ ਕਿਉਂ ਨਹੀਂ। ਮੈਂ ਪੰਜਾਬੀ ਫੌਂਟ ਡਾਊਨਲੋਡ ਕਰ ਦਿੰਦੀ ਹਾਂ।ਫੇਰ ਤੂੰ ਪੰਜਾਬੀ ‘ਚ ਕਰ ਲਿਆ ਕਰੀਂ।
ਆਪ ਤਾਂ ਕੰਪੀਊਟਰ ਦੀ ਪੜ੍ਹਾਈ ਕਰਕੇ ਗਈ ਸੀ।ਮੈਨੂੰ ਕਿਥੋਂ ਸਮਝ ਲਗਣੀ ਸੀ ਇਨ੍ਹਾਂ ਨਵੇਂ ਨਵੇਂ ਸ਼ਬਦਾਂ ਦੀ, ਪੰਜਾਬੀ ਫੌਂਟ, ਡਾਊਨਲੋਡ ਤੇ ਹੋਰ ਪਤਾ ਨਹੀਂ ਕੀ ਕੀ ਕਹਿੰਦੀ ਰਹਿੰਦੀ ਸੀ। ਝੱਟ ਚਾਰ ਬਟਨ ਇੱਧਰ ਉੱਧਰ ਦੱਬ ਕੇ ਆਪਣਾ ਸਾਰਾ ਕੰਮ ਕਰੀ ਜਾਂਦੀ ਸੀ। ਅੱਧਾ ਦਿਨ ਕੰਪੀਊਟਰ ਤੇ ਬੈਠੀ ਲੰਘਾ ਦਿੰਦੀ ਸੀ। ਆਪਣੇ ਦਫਤਰ ਦੇ ਸਾਰੇ ਕੰਮ ਵੀ ਇੱਥੇ ਬੈਠੀ ਹੀ ਸਮੇਟੀ ਜਾਂਦੀ। ਮੇਰੀ ਹੈਰਾਨੀ ਟੀਸੀ ਜਾ ਲਗਦੀ ਜਦੋਂ ਉਹ ਇਹ ਸਾਰਾ ਕੁਝ ਮੈਨੂੰ ਦਸਦੀ।
-ਫੇਰ ਹੁਣ ਤਾਂ ਤੁਹਾਨੂੰ ਕੰਮ ਤੇ ਜਾਣ ਦੀ ਵੀ ਕੋਈ ਲੋੜ ਨਹੀਂ? ਮੈਂ ਹੈਰਾਨ ਹੋਈ ਉਸ ਤੋਂ ਬਾਰ ਬਾਰ ਪੁੱਛਦੀ।
-ਲੋੜ ਤਾਂ ਬਹੁਤੀ ਨਹੀਂ ਪਰ ਜਾਈਦਾ ਜ਼ਰੂਰ ਹੈ। ਹੋਰ ਵੀ ਤਾਂ ਕਿੰਨੇ ਨਿੱਕੇ ਨਿੱਕੇ ਕੰਮ ਸਮੇਟਣੇ ਹੁੰਦੇ ਹਨ।
-ਤੂੰ ਸਾਨੂੰ ਮਿਲਣ ਆਈ ਹੈਂ ਕਿ ਆਪਣੇ ਕੰਪੀਊੇਟਰ ਤੇ ਸਾਰਾ ਟੈਮ ਬਿਤਾਉਣ? ਮੈਂ ਕਈ ਵੇਰ ਉਸਨੂੰ ਕੰਪੀਊਟਰ ਨਾਲ ਘੰਟਿਆਂ ਬੱਧੀ ਚਿੰਬੜੀ ਵੇਖ ਖਿਝਦਿਆਂ ਕਹਿੰਦੀ।
-ਮੰਮ ਕੰਮ ਤਾਂ ਕਰਨਾ ਹੀ ਹੈ। ਮੇਰੀ ਜੌਬ ਹੀ ਇਹੋ ਜਹੀ ਹੈ। ਥੋਹੜੀ ਜਹੀ ਅਣਗਹਿਲੀ ਵੀ ਕਿੰਨੀਆਂ ਹੀ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ।
-ਦਸਾਂ ਕੁ ਦਿਨਾਂ ‘ਚ ਮੈਂ ਵੀ ਮਾੜਾ ਮੋਟਾ ਲੱਲਾ- ਭੱਬਾ ਕੰਪੀਊਟਰ ਤੇ ਕਰਨਾ ਸਿਖ ਗਈ ਸਾਂ।ਤੇ ਐਵੇਂ ਆਪਣੀ ਸਿੱਖੀ ਹੋਈ ਗੱਲ ਨੂੰ ਚੈਕ ਜਿਹਾ ਕਰਨ ਲਈ ਰਾਬਤਾ ਦੇ ਪਤੀ ਰਾਜਵੀਰ ਨੂੰ ਇੱਕ ਦਿਨ ਈਮੇਲ ਕਰ ਦਿੱਤੀ। ਪਤਾ ਨਹੀਂ ਉਹ ਕੰਪੀਊਟਰ ਤੇ ਹੀ ਬੈਠਾ ਸੀ, ਝੱਟ ਉਸਦਾ ਜਵਾਬ ਆ ਗਿਆ।
-ਮੰਮ ਦੈਟ ਇਸ ਵਾਂਡਰਫੁੱਲ! ਉਹਦਾ ਜਵਾਬ ਆਇਆ ਤਾਂ ਮੈਂ ਵੀ ਖੁਸ਼ ਹੋ ਗਈ। ਕਿਸੇ ਇਮਤਿਹਾਨ ‘ਚੋਂ ਪਾਸ ਹੋਣ ਵਰਗੀ ਖੁਸ਼ੀ ਹੋਈ ਮੈਨੂੰ।
-ਫੇਰ ਮੈਨੂੰ ‘ਵਰਡ‘ ‘ਚ ਪੰਜਾਬੀ ‘ਚ ਟਾਈਪ ਕਰਨਾ ਸਿਖਾਇਆ।ਤੇ ਇਸ ਟਾਈਪ ਕੀਤੇ ਨੂੰ ਅਟੈਚ ਕਰਕੇ ਕਿਵੇਂ ਘਲਣਾ ਹੈ। ਪਰ ਮੈਨੂੰ ਪੂਰਾ ਸਾਲ ਲੱਗਾ ਸੀ ਇਹ ਥੋਹੜਾ ਜਿਹਾ ਸਿੱਖਣ ਨੂੰ ਤੇ ਫੇਰ ਕੁਝ ਤਸੱਲੀ ਜਹੀ ਆਉਣ ‘ਚ। ਮੈਨੂੰ ਤਾਂ ਡਰ ਜਿਹਾ ਹੀ ਲੱਗੀ ਜਾਣਾ ਕਿ ਜੇ ਕੋਈ ਗ਼ਲਤ ਬਟਨ ਦਬਿਆ ਗਿਆ ਕਿਧਰੇ ਇਹ ਜਐ ਖਾਣੇ ਦਾ ਵਿਗੜ ਹੀ ਨਾ ਜਾਵੇ। ਫੇਰ ਇਸਨੂੰ ਠੀਕ ਕਰਾਉਣ ਤੇ ਐਵੇਂ ਵਾਧੂ ਦਾ ਖ਼ਰਚਾ ਹੋਊ।
-ਮੰਮ, ਕੁਝ ਨਹੀਂ ਬਿਗੜਦਾ ਲੈਪਟੌਪ ਦਾ। ਮੈਨੂੰ ਡਰਦੀ ਨੂੰ ਉਸ ਨੇ ਸਦਾ ਹੀ ਹੌਸਲਾ ਦੇਣਾ।
-ਹੁਣ ਮੇਰਾ ਸਾਰਾ ਡਰ ਚੁਕਿਆ ਗਿਆ ਹੈ। ਹੁਣ ਤਾਂ ਸਵੇਰੇ ਉੱਠ ਕੇ ਸੱਭ ਤੋਂ ਪਹਿਲਾਂ ਈਮੇਲਾਂ ਹੀ ਚੈਕ ਕਰਦੀ ਹਾਂ। ਭਾਵੇਂ ਪਤਾ ਵੀ ਹੈ ਕਿ ਮੈਨੂੰ ਕਿਹੜੀਆਂ ਤੇ ਕਿੱਥੋਂ ਈਮੇਲਾਂ ਆਉਣੀਆਂ ਹਨ। ਕਈ ਵੇਰ ਸੋਚਦੀ ਹਾਂ ਕਿ ਮੈਂ ਕਿਹੜਾ ਕੋਈ ਬਿਜ਼ਨਸ ਕਰਦੀ ਹਾਂ, ਸਹਿਜ ਨਾਲ ਖੋਲ ਲਵਾਂ ਗੀ। ਪਰ ਜਿੰਨਾ ਚਿਰ ਵੇਖ ਨਾ ਲਵਾਂ ਚੈਨ ਹੀ ਨਹੀਂ ਆਉਂਦਾ।ਅੱਚੋਤਾਣੀ ਜਹੀ ਲੱਗੀ ਰਹਿੰਦੀ ਹੈ।ਮਨ ਕਾਹਲਾ ਜਿਹਾ ਪੈਂਦਾ ਰਹਿੰਦਾ ਹੈ। ਹੁਣ ਤਾਂ ਮੁਹਾਰਤ ਵੀ ਏਨੀ ਹੋ ਗਈ ਹੈ ਕਿ ਝੱਟ ਪੰਜਾਬੀ ‘ਚ ਟਾਈਪ ਕਰਕੇ ਅਟੈਚ ਕਰ ਦਿੰਦੀ ਹਾਂ ਤੇ ‘ਸਿੰਡ‘ ਵਾਲਾ ਬਟਨ ਦੱਬ ਦਿੰਦੀ ਹਾਂ।
-ਰਾਬਤਾ ਦੇ ਡੈਡੀ ਵੀ ਕਈ ਵੇਰ ਖਿਝ ਜਾਂਦੇ ਹਨ।ਜਦੋਂ ਕਦੇ ਉਨ੍ਹਾਂ ਦੀ ਸਵੇਰ ਦੀ ਚਾਹ ਲੇਟ ਹੋ ਜਾਂਦੀ ਹੈ।
-ਰਾਬਤਾ… ਆਹ ਕੀ ਬਲਾ ਆਪਣੀ ਮਾਂ ਦੇ ਗਲ ਪਾ ਗਈ ਹੈਂ।ਪਾਗਲਾਂ ਵਾਂਗ ਉਸੇ ਨਾਲ ਹੀ ਚਿੰਬੜੀ ਰਹਿੰਦੀ ਹੈ।ਉਹ ਜਦੋਂ ਵੀ ਕਦੀ ਰਾਬਤਾ ਨਾਲ ਟੈਲੀਫੂਨ ਤੇ ਗੱਲ ਕਰਦੇ ਤਾਂ ਇਹ ਨਹੋਰਾ ਜ਼ਰੂਰ ਮਾਰਦੇ।
-ਡੈਡ ਇਹ ਚੰਗੀ ਗੱਲ ਨਹੀਂ ਕਿ ਅਸੀਂ ਹੁਣ ਮਾਵਾਂ ਧੀਆਂ ਰੋਜ਼ ਗੱਲਾਂ ਕਰ ਲੈਂਦੀਆਂ ਹਾਂ।ਮਿਲ ਲੈਂਦੀਆਂ ਹਾਂ।
-ਉਹ ਤਾਂ ਠੀਕ ਹੈ ਪਰ ਇਸਨੂੰ ਤਾਂ ਹੋਰ ਕਾਸੇ ਦਾ ਫਿਕਰ ਹੀ ਨਹੀਂ ਰਿਹਾ। ਸਵੇਰੇ ਸੱਭ ਤੋਂ ਪਹਿਲਾਂ ਕੰਪੀਊਟਰ ਤੇ ਹੀ ਬੈਠਦੀ ਹੈ।
-ਮੈਨੂੰ ਤਾਂ ਹੁਣ ਇਵੇਂ ਲੱਗਣ ਲਗ ਗਿਆ ਲਗਦੈ ਕਿ ਮੈਂ ਰੋਟੀ ਤੋਂ ਤਾਂ ਭਾਵੇਂ ਭੁੱਖੀ ਰਹਿ ਲਵਾਂ ਪਰ ਮੇਰਾ ਲੈਪਟੌਪ ਮੇਰੇ ਕੋਲ ਸਦਾ ਹੋਣਾ ਚਾਹੀਦਾ ਹੈ।ਤੇ ਹੁਣ ਹੌਲੀ ਹੌਲੀ ਈਮੇਲ ਹੀ ਨਹੀਂ ਹੋਰ ਵੀ ਕਿੰਨਾ ਕੁਝ ਹੀ ‘ਸਰਫ‘ ਕਰਨ ਲੱਗ ਪਈ ਹਾਂ। ਜਦ ਵੀ ਕਿਸੇ ਗੱਲ ਦੀ ਸਮਝ ਨਾ ਪਵੇ ਝੱਟ ‘ਗੂਗਲ‘ ਖੋਲ੍ਹ ਕੇ ਬਹਿ ਜਾਂਦੀ ਹਾਂ। ਏਨੀ ਜਾਣਕਾਰੀ ਇਹ ਨਿੱਕੀ ਜਹੀ ਮਸ਼ੀਨ ਕਿਵੇਂ ਸਾਂਭੀ ਬੈਠੀ ਹੈ।ਮੈਂ ਇਸ ਤੇ ਸਦਾ ਹੀ ਹੈਰਾਨ ਹੁੰਦੀ ਰਹਿੰਦੀ ਹਾਂ।

ਅੱਜ ਦੀ ਈਮੇਲ ਪੜ੍ਹ ਕੇ ਤਾਂ ਮੇਰਾ ਪੈਰਾਂ ਥਲਿਉਂ ਤਾਂ ਜਿਵੇਂ ਧਰਤੀ ਹੀ ਖਿੱਚੀ ਗਈ ਹੁੰਦੀ ਹੈ।
-ਮੰਮ ਕੱਲ੍ਹ ਰਾਜਵੀਰ ਆਪਣੇ ਮਿੱਤਰਾਂ ਨਾਲ ਨਾਈਟ ਆਊਟ ਲਈ ਬਾਹਰ ਗਿਆ ਸੀ ਤੇ ਅੱਜ ਮੈਂ ਜਾ ਰਹੀ ਹਾਂ। ਥੋਹੜੀ ਕਾਹਲ ‘ਚ ਹਾਂ। ਕਲ੍ਹ ਨੂੰ ਵਿਸਥਾਰ ‘ਚ ਦੱਸਾਂ ਗੀ।
-ਰਾਬਤਾ…।
-ਕੀ---? ਮੇਰੀ ਤਾਂ ਜਿਵੇਂ ਸੋਚ ਹੀ ਸੁੰਨ ਹੋ ਗਈ ਹੁੰਦੀ ਹੈ।ਇਹ ਕੱਲੇ ਕੱਲੇ ਕਿਉਂ ਨਾਈਟ ਆਊਟ ਲਈ ਬਾਹਰ ਜਾਂਦੇ ਹਨ? ਸਵਾਲ ਮੇਰੀ ਸੋਚ ਮੂਹਰੇ ਲੱਤਾਂ ਵਿਛਾ ਕੇ ਬੈਠ ਗਿਆ ਸੀ।ਸਾਰੀ ਰਾਤ ਮੈਂ ਉਸੱਲਵੱਟੇ ਲੈਂਦੀ ਨੇ ਲੰਘਾਏ। ਇੱਕ ਪਲ ਵੀ ਮੈਨੂੰ ਨੀਂਦ ਨਾ ਪਈ।ਇੱਕ ਡਰ ਵੀ ਮੈਨੂੰ ਖਾਈ ਜਾ ਰਿਹਾ ਸੀ ਕਿ ਕਿਧਰੇ ਇਨ੍ਹਾਂ ਦੀ ਅਣਬਣ ਤੇ ਨਹੀਂ ਹੋ ਗਈ? ਕਿਧਰੇ ਰਾਜਵੀਰ ਨੇ ਹੋਰ ਕੁੜੀ----ਇਥੇ ਪਹੁੰਚ ਮੈਂ ਆਪਣੀ ਸੋਚ ਨੂੰ ਝਿੜਕ ਜਹੀ ਦਿੱਤੀ ਕਿ ਕਿਹੋ ਜਹੀਆਂ ਬਦਸ਼ਗਨੀਆਂ ਗੱਲਾਂ ਸੋਚ ਰਹੀ ਹੈਂ।ਪਰ ਫਿਕਰ ਮੈਂਨੂੰ ਵੱਢ ਵੱਢ ਖਾਈ ਜਾ ਰਿਹਾ ਸੀ। ਮੈਂ ਰਾਬਤਾ ਦੇ ਡੈਡੀ ਨਾਲ ਵੀ ਗੱਲ ਕੀਤੀ।
-ਰਾਬਤਾ ਦੀ ਈਮੇਲ ਆਈ ਹੈ ਕਿ ਉਹ ਨਾਈਟ ਆਊਟ ਲਈ ਜਾ ਰਹੀ ਹੈ, ਇਕੱਲੀ, ਰਾਜਵੀਰ ਨਾਲ ਨਹੀਂ।
-ਫੇਰ ਕੀ ਹੋਇਆ-ਕੁਝ ਸਹੇਲੀਆਂ ਨਾਲ ਸਿਨਮਾ ਵੇਖਣ ਗਈ ਹੋਊ।ਸ਼ਾਪਿੰਗ ਕਰਨ ਗਈ ਹੋਊ, ਇਸ ‘ਚ ਫਿਕਰ ਵਾਲੀ ਕਿਹੜੀ ਗੱਲ ਹੈ।
-ਤੁਹਾਨੂੰ ਤਾਂ ਕਿਸੇ ਗੱਲ ਦੀ ਕੋਈ ਫਿਕਰ ਨਹੀਂ। ਬਸ ਆਪਣੀ ਬਿਜ਼ਨਸ ‘ਚ ਸਾਰਾ ਦਿਨ ਖੁੱਭੇ ਰਹਿੰਦੇ ਹੋ। ਘਰ ਪਰਵਾਰ ਦੀ ਕੋਈ ਪਰਵਾਹ ਨਹੀਂ। ਕਦੀ ਨਹੀਂ ਸੋਚਦੇ।
-ਤੂੰ ਨਹੀਂ ਕਦੇ ਬਾਹਰ ਇਕੱਲੀ ਗਈ…? ਉਨ੍ਹਾਂ ਖਚਰੀਆਂ ਨਜ਼ਰਾਂ ਨਾਲ ਵੇਖਦਿਆਂ ਕਿਹਾ ਤਾਂ ਮੇਰਾ ਗੁੱਸਾ ਹੋਰ ਡੂੰਘਾ ਹੋ ਗਿਆ।
-ਗਈ ਹਾਂ ਪਰ ਇਵੇਂ ਤਾਂ ਨਹੀਂ ਕਿ ਜਾਣ ਬੁੱਝ ਕੇ ਤੁਹਾਥੋਂ ਬਿਨਾ ਜਾਂ ਤੁਹਾਡੀ ਸਲਾਹ ਲਏ ਬਿਨਾ ਕਿਧਰੇ ਗਈ ਹੋਵਾਂ।
-ਰਾਬਤਾ ਪੰਜਾਬ ‘ਚ ਨਹੀਂ ਇੰਗਲੈਂਡ ‘ਚ ਰਹਿੰਦੀ ਹੈ। ਸ਼ਾਇਦ ਰਾਜਵੀਰ ਦੀ ਸਲਾਹ ਨਾਲ ਹੀ ਇਕੱਲੀ ਨੂੰ ਬਾਹਰ ਜਾਣਾ ਪਿਆ ਹੋਵੇਗਾ। ਤੂੰ ਤਾਂ ਐਵੇਂ ਹਰ ਗੱਲ ਦੀ ਖੱਲ ਲਾਹੁਣ ਲੱਗ ਪੈਂਦੀ ਹੈਂ। ਇਹ ਸਾਰੀ ਤੇਰੇ ਕੰਪੀਊਟਰ ਦੀ ਹੀ ਮਿਹਰਬਾਨੀ ਹੈ। ਜੇ ਇਹ ਨਾ ਸਿਖਦੀ ਫੇਰ ਸੌਖੀ ਨਾ ਰਹਿੰਦੀ। ਓਹੋ ਜਹੀ ਰਾਬਤਾ ਹੈ ਜਿਹੜੀ ਤੈਨੂੰ ਨਿੱਕੀ ਨਿੱਕੀ ਗਲ ਦੀ ਈਮੇਲ ਕਰਦੀ ਰਹਿੰਦੀ ਹੈ।
-ਇਹ ਨਿੱਕੀ ਜਹੀ ਗੱਲ ਹੈ?
-ਹੋਰ ਕੀ ਹੈ। ਰਾਬਤਾ ਸਹੇਲੀਆਂ ਨਾਲ ਨਾਈਟ ਆਊਟ ਲਈ ਗਈ ਹੈ। ਤਾਂ ਕੀ ਹੋਇਆ? ਕੀ ਆਫਤ ਆ ਗੀ? ਕਿਹੜਾ ਆਸਮਾਨ ਡਿਗ ਪਿਆ? ਰਾਬਤਾ ਦਾ ਡੈਡੀ ਖਿਝਿਆ ਪਿਆਂ ਸੀ। ਮੈਂ ਵੀ ਚੁੱਪ ਕਰ ਗਈ। ਗੱਲ ਨੂੰ ਹੋਰ ਤੂਲ ਦੇਣਾ ਚੰਗਾ ਨਾ ਲਗਾ।
ਪਰ ਮੈਨੂੰ ਉਨ੍ਹਾਂ ਦੀਆਂ ਦਲੀਲਾਂ ਨੇ ਰਤਾ ਭਰ ਵੀ ਰਾਹਤ ਨਾ ਦਿੱਤੀ। ਮੈਂ ਓਸੇ ਤਰ੍ਹਾਂ ਫਿਕਰ ‘ਚ ਤੜਫਦੀ ਰਹੀ। ਪਲ ਪਲ ਕਰਕੇ ਰਾਤ ਮਸਾਂ ਖੋਰੀ। ਅੱਜ ਐਤਵਾਰ ਸੀ। ਮੈਨੂੰ ਪਤਾ ਸੀ ਕਿ ਰਾਬਤਾ ਤੇ ਰਾਜਵੀਰ ਐਤਵਾਰ ਨੂੰ ਘਰ ਹੀ ਹੁੰਦੇ ਹਨ। ਇੱਕ ਪੰਜ ਘੰਟੇ ਟਾਈਮ ਦਾ ਫਰਕ।ਸਾਡੇ ਬਾਰਾਂ ਵੀ ਉੱਥੋਂ ਦੇ ਹਾਲੀ ਸਵੇਰ ਦੇ ਸੱਤ ਹੀ ਵਜਾਉਂਦੇ ਸੀ। ਕਾਹਨੂੰ ਏਡੀ ਜਲਦੀ ਜਗਾਉਣਾ ਹੈ।ਇਹ ਸੋਚ ਸੋਚ ਮੈਂ ਆਪੇ ਔਖੀ ਹੁੰਦੀ ਰਹੀ ਪਰ ਰਾਬਤਾ ਨੂੰ ਟੈਲੀਫੂਨ ਨਾ ਕੀਤਾ। ਤਾਂ ਵੀ ਮੰਜੇ ਤੋਂ ਉਠਦਿਆਂ ਹੀ ਈਮੇਲ ਕਰ ਦਿੱਤੀ ਕਿ ਜਦੋਂ ਖੋਲ੍ਹੇਗੀ ਫੇਰ ਤਾਂ ਜਾਗਦੀ ਹੀ ਹੋਵੇਗੀ।
ਪਰ ਇਸ ਚੰਦਰੇ ਮਾਂ-ਮੋਹ ਨੂੰ ਚੈਨ ਕਿੱਥੋਂ ਆਵੇ।ਪਤਾ ਨਹੀਂ ਕਦੋਂ ਮੈਥੋਂ ਰਾਬਤਾ ਦਾ ਨੰਬਰ ਘੁਮਾਇਆ ਗਿਆ।
-ਹੈਲੁ…।ਅਗਿਉਂ ਰਾਜਵੀਰ ਬੋਲਿਆ।
-ਮੰਮ…।
-ਹਾਂ-ਕਿਵੇਂ ਆਂ ਪੁੱਤ ਰਾਜਵੀਰ? ਰਾਬਤਾ…?
-ਰਾਤੀਂ ਲੇਟ ਆਈ ਸੀ, ਹਾਲੀ ਜਾਗੀ ਨਹੀਂ…।
-ਜਦੋਂ ਜਾਗੀ, ਉਸਨੂੰ ਕਹੀਂ ਮੈਨੂੰ ਟੈਲੀਫੂਨ ਕਰੇ।
-ਕੀ ਗੱਲ, ਮੰਮ---?
-ਬਸ ਐਵੈਂ ਹੀ ਉਸ ਨਾਲ ਗੱਲਾਂ ਕਰਨ ਨੂੰ ਦਿਲ ਕਰਦੈ। ਮੈਂ ਆਪਣਾ ਫਿਕਰ ਲਕੋਣ ਦੀ ਕੋਸ਼ਸ਼ ਕੀਤੀ। ਪਰ ਮੈਨੂੰ ਰਾਜਵੀਰ ਦੇ ਬੋਲਾਂ ਤੋਂ ਇਵੇਂ ਲੱਗਾ ਕਿ ਉਸਨੂੰ ਮੇਰੀ ਬੇਚੈਨੀ ਦੀ ਸੋਅ ਮਿਲ ਗਈ ਹੈ।
ਈਮੇਲ ਕਰਨ ਦੀ ਸੋਚ ਕੇ ਕੰਪੀਊਟਰ ਚਾਲੂ ਕੀਤਾ, ਪਾਸਵਰਡ ਪੰਚ ਕੀਤਾ ਤੇ ਈਮੇਲ ਕਰਨ ਲੱਗੀ।
ਰਾਬਤਾ ਦਾ ਐਡਰਿਸ ਟਾਈਪ ਕੀਤਾ
ਵਿਸ਼ਾ---ਖਾਲੀ

-ਹੈਲੋ ਪੁੱਤ ਰਾਬਤਾ…
-ਰਾਬਤਾ…ਇਹ ਤੂੰ ਕੀ ਲਿਖਿਆ ਸੀ ਈਮੇਲ ‘ਚ, ਕਿ ਤੂੰ ਰਾਜਵੀਰ ਤੋਂ ਬਿਨਾ ਇੱਕਲਿਆਂ ਨਾਈਟ ਆਊਟ ਤੇ ਜਾ ਰਹੀ ਸੈਂ।ਇਹ ਕਿਉਂ ਪੁੱਤ..? ਮੈਨੂੰ ਤਾਂ ਜਦੋਂ ਦੀ ਤੇਰੀ ਈਮੇਲ ਪੜ੍ਹੀ ਹੈ ਚੈਨ ਜਹੀ ਹੀ ਨਹੀਂ ਆਉਂਦੀ।ਸਾਰੀ ਰਾਤ ਸੁੱਤੀ ਵੀ ਨਹੀਂ। ਛੇਤੀਂ ਤੋਂ ਛੇਤੀਂ ਮੇਰੀ ਈਮੇਲ ਦਾ ਜਵਾਬ ਦੇਵੀਂ।
ਮੰਮ
ਤੇ ‘ਸਿੰਡ‘ ਬਟਨ ਦੱਬ ਦਿੱਤਾ।
ਲੈਪਟੌਪ ਦੀ ਸਕਰੀਨ ਤੇ ਈਮੇਲ ਪਹੁੰਚਣ ਦੀ ਸੂਚਨਾ ਮਿਲ ਗਈ। ਮੈਨੂੰ ਥੋਹੜੀ ਜਹੀ ਤਸੱਲੀ ਹੋਈ ਕਿ ਹੁਣ ਰਾਬਤਾ ਜਦੋਂ ਵੀ ਈਮੇਲ ਖੋਲ੍ਹੇਗੀ ਮੇਰੀ ਈਮੇਲ ਪੜ੍ਹ ਕੇ ਜਵਾਬ ਦੇਵੇਗੀ। ਪਰ ਇਸ ਚੰਦਰੇ ਮਾਂ ਮੋਹ ਦਾ ਕੀ ਕਰਾਂ ਜਿਹੜਾ ਕਲ੍ਹ ਦਾ ਪੱਛੀ ਜਾ ਰਿਹਾ ਹੈ। ਤਰ੍ਹਾਂ ਤਰ੍ਹਾਂ ਦੇ ਖਿਆਲਾਂ ਨਾਲ ਸੋਚਾਂ ਸੂਲੀ ਟੰਗੀਆਂ ਪਈਆਂ ਹਨ।
ਉੱਧਰ ਰਾਬਤਾ ਸਵੇਰ ਦੇ ਤਿੰਨ ਕੁ ਵਜੇ ਘਰ ਪਹੁੰਚੀ ਤੇ ਰਾਜਵੀਰ ਨੂੰ ਘੁਰਾੜੇ ਮਾਰ ਰਿਹਾ ਵੇਖ ਸਪੇਅਰ ਰੂਮ ‘ਚ ਜਾ ਪਈ। ਰਾਜਵੀਰ ਤਾਂ ਸਾਝਰੇ ਦਾ ਉਠਿਆ ਫਿਰਦਾ ਸੀ ਪਰ ਤਾਂ ਵੀ ਉਸਨੇ ਰਾਬਤਾ ਨੂੰ ਜਗਾਇਆ ਨਹੀ। ਉਹ ਜਾਣਦਾ ਸੀ ਕਿ ਰਾਤ ਲੇਟ ਹੀ ਆਈ ਹੋਵੇਗੀ। ਹਲਕੀ ਜਹੀ ਬਰੇਕਫਾਸਟ ਕਰਕੇ ਜਿੰਮ ਨੂੰ ਚਲੇ ਗਿਆ। ਉਸਦੇ ਮੁੜਨ ਤੱਕ ਵੀ ਰਾਬਤਾ ਜਾਗੀ ਨਹੀਂ ਸੀ। ਬਰੇਕਫਾਸਟ ਤੇ ਲੰਚ ਦੋਨੋ ਇੱਕਠਾ(ਬਰੰਚ) ਹੀ ਬਣਾ ਲਿਆ। ਰਾਬਤਾ ਨੂੰ ਬਰੰਚ ਦੇ ਤਿਆਰ ਹੋਣ ਦੀ ਆਵਾਜ਼ ਮਾਰੀ। ਉਹ ਵੀ ਹੌਲੀ ਹੌਲੀ ਉਬਾਸੀਆਂ ਭੰਨਦੀ, ਗਾਊਨ ਪਾਈ ਕਿਚਨ ‘ਚ ਆ ਗਈ।
-ਬੜੀ ਲੇਟ ਆਈ ਰਾਤ…? ਰਾਜਵੀਰ ਨੇ ਆਪਣੇ ਲਈ ਬਰੰਚ ਪਾਉਂਦਿਆਂ ਪੜਤਾਲੀਆ ਨਜ਼ਰਾਂ ਨਾਲ ਰਾਬਤਾ ਨੂੰ ਵੇਖਦਿਆਂ ਪੁਛਿਆ।
-ਨਹੀਂ ਬਹੁਤੀ ਲੇਟ ਤਾਂ ਨਹੀਂ ਸੀ। ਦੋ ਵਜੇ ਆ ਗਈ ਸਾਂ…।
-ਕਿਵੇਂ ਰਹੀ ਤੁਹਾਡੀ ਨਾਈਟ ਆਊਟ…?
-ਬਹੁਤ ਹੀ ਇੰਨਜੋਆਏਬਲ…। ਸੈਂਡੀ ਤੇ ਉਸਦਾ ਪਤੀ ਵੀ ਆਏ ਹੋਏ ਸਨ।ਉਹ ਤਾਂ ਪੁੱਛਦੇ ਸਨ ਕਿ ਰਾਜਵੀਰ ਕਿਉਂ ਨਹੀਂ ਆਇਆ।
-ਇਹ ਸੈਂਡੀ (ਸੰਦੀਪ) ਚੰਗੀ ਹੈ, ਕਲ੍ਹ ਵੀ ਕਲੱਬ ‘ਚ ਆਈ ਹੋਈ ਸੀ ਤੇ ਤੇਰੇ ਵਾਰੇ ਪੁੱਛਦੀ ਸੀ। ਤੈਨੂੰ ਤਾਂ ਮੈਂ ਦਸਿਆ ਨਹੀਂ ਪਰ ਉਹ ਤਾਂ ਫੇਰ ਡੂੰਘੀ ਰਾਤੇ ਡੇਵ(ਦਵਿੰਦਰ) ਦੀ ਕਾਰ ‘ਚ ਤੇ ਡੇਵ ਦੀ ਵਾਈਫ ਰੀਟਾ (ਰਿਤੂ) ਸੰਨੀ (ਸੁਰੰਦਰ)ਦੀ ਕਾਰ ‘ਚ ਬੈਠ ਕੇ ਬਾਏ ਬਾਏ ਕਰਕੇ ਵਿਛੜੇ ਸਨ। ਮੈਂ ਤਾਂ ਹੈਰਾਨੀ ‘ਚ ਹੀ ਖੁੱਭਿਆ ਰਿਹਾ। ਕਿੰਨਾ ਚਿਰ ਥਾੲੈਂ ਹੀ ਕੀਲਿਆ ਰਿਹਾ।
-ਕਿਧਰੇ ਤੂੂੰ ਤਾਂ ਨਹੀਂ ਕਿਸੇ ਦੀ ਕਾਰ ‘ਚ ਬੈਠ ਕੇ ਆਇਆ ਕਲ੍ਹ ਰਾਤੀਂ…? ਰਾਬਤਾ ਮੁਸਕਰਾ ਰਹੀ ਸੀ।
-ਰਾਬਤਾ…? ਰਾਜਵੀਰ ਨੇ ਖਰਵੀਆਂ ਤੇ ਖਚਰੀਆਂ ਨਜ਼ਰਾਂ ਨਾਲ ਰਾਬਤਾ ਨੂੰ ਵੇਖਿਆ।
-ਸੈਂਡੀ ਕਲੱਬਿੰਗ ਲਈ ਤਾਂ ਹਰ ਵੇਲੇ ਤਿਆਰ ਰਹਿੰਦੀ ਹੈ। ਵੈਰੀ ਵੈਰੀ ਜੌਲੀ ਗਰਲ।ਵਾਂਟ ਟੂ ਇੰਨਜੋਆਏ ਐਵਰੀ ਮੋਮਿੰਟ ਔਫ ਹਰ ਲਾਈਫ।
-ਕਲੱਬਿੰਗ ਇੰਨਜੋਆਏ ਕਰਨਾ ਤਾਂ ਠੀਕ ਹੈ ਪਰ ਪਤੀ ਬਦਲਣ…?
-ਕਈ ਵਾਰ ਵਿਆਹੁਤਾ ਜ਼ਿੰਦਗੀ ਦੇ ਬਕਸੇ ‘ਚੋ, ਪੁਰਾਣੀਆਂ ਘਸੀਆਂ ਟਰੈਡੀਸ਼ਨਲ ਫਸੀਲਾਂ ਤੋਂ ਪਾਸੇ ਖਿਸਕ ਕੇ ਵੀ ਸੋਚਣਾ ਤੇ ਇੰਨਜੋਆਏ ਕਰਨਾ ਚਾਹੀਦਾ ਹੈ। ਕੋਈ ਨਵਾਂ ਤਜੁਰਬਾ ਕਰਨ ‘ਚ ਵੀ ਕੀ ਹਰਜ ਹੈ। ਰਾਬਤਾ ਏਨਾ ਕਹਿ ਕੇ ਰਾਜਵੀਰ ਨੂੰ ਗੌਹ ਨਾਲ ਵੇਖਣ ਲੱਗੀ।
-ਕੀ…ਕਿਧਰੇ ਤੂੰ ਵੀ ਇਹ ਹੱਦਾਂ ਤੋਂ ਬਾਹਰ ਜਾ ਕੇ ਕੋਈ ਨਵਾਂ ਤਜੁਰਬਾ ਕਰਨ ਲਈ ਤਾਂ ਨਹੀਂ ਸੋਚ ਰਹੀ…? ਰਾਜਵੀਰ ਨੇ ਰਾਬਤਾ ਦੀ ਗੱਲ ਨੂੰ ਘੋਖਦਿਆਂ ਹੈਰਾਨੀ ਤੇ ਗੰਭੀਰਤਾ ‘ਚ ਡੂੰਘਾ ਗ਼ਰਕਦਿਆਂ ਮਸਾਂ ਕਿਹਾ। ਅਣਕਿਆਸਿਆ ਫਿਕਰ ਉਸਦੇ ਚਿਹਰੇ ਤੇ ਭਾਰੂ ਸੀ।
-ਮੈਂ ਇਹ ਨਹੀਂ ਕਹਿ ਰਹੀ ਜੋ ਕੁਝ ਤੁਸੀਂ ਸਮਝ ਰਹੇ ਹੋ। ਰਾਬਤਾ ਗੰਭੀਰ ਸੀ।
-ਫੇਰ ਹੋਰ ਤੂੰ ਕੀ ਕਹਿ ਰਹੀ ਹੈਂ…?
-ਯੂ ਨੋ ਦੈਟ ਫਰੇਜ਼, ‘ਯੂ ਆਰ ਨੌਟ ਸੌਰੀ, ਯੂ ਓਨਲੀ ਸੌਰੀ ਵਿੰਨ੍ਹ ਯੂ ਗੌਟ ਕੌਟ‘। ਤੁਸੀ ਵੀ ਜਾਣਦੇ ਹੀ ਹੋ ਕਿ ਇਹ ਟਰੈਂਡ ਹੁਣ ਨਿੱਤ ਨਵੀਆਂ ਟੀਸੀਆਂ ਮਿਧ ਰਿਹਾ ਹੈ। ਵਿਆਹੁਤਾ ਜ਼ਿੰਦਗੀ ‘ਚ ਤ੍ਰੇੜਾਂ ਪਾਉਣ ਵਾਲੀ ਸਿਰਫ ਕਾਮਿਕ ਭੁੱਖ ਹੀ ਨਹੀਂ ਹੈ ਸਗੋਂ ਇਸਦਾ ਵੱਡਾ ਕਾਰਨ ਵਿਸ਼ਵਾਸਾਂ ਦਾ ਟੁੱਟਣਾ ਹੈ। ਜੇ ਜੋੜਾ ਵਿਆਹੁਤਾ ਜ਼ਿੰਦਗੀ ਦੀਆਂ ਹੱਦਾਂ ਨੂੰ ਸਵੀਕਾਰ ਕੇ ਆਪਣਾ ਸਫਰ ਅਰੰਭ ਕਰਦਾ ਹੈ ਤਾਂ ਇੱਕ ਦਾ ਇਸ ਤੋਂ ਪਾਸੇ ਹੋਣਾ ਹੀ ਉਨ੍ਹਾਂ ਦੇ ਅਪਣੱਤਾਂ ਭਰੇ ਵਿਸ਼ਵਾਸ ‘ਚ ਮਘੋਰੇ ਕਰਦਾ ਹੈ, ਇਸ ਕਰਕੇ ਨਹੀਂ ਕਿ ਉਨ੍ਹਾਂ ‘ਚੋਂ ਇੱਕ ਨੂੰਂ ਆਪਣੀ ਕਾਮਿਕ ਭੁੱਖ ਤੋਂ ਰੱਜ ਨਹੀਂ ਆਇਆ ਹੁੰਦਾ, ਸਗੋਂ ਇਸ ਕਰਕੇ ਹੁੰਦਾ ਹੈ ਕਿ ਉਨ੍ਹਾਂ ਦਾ ਉਹ ਇਕਰਾਰ ਤਿੜਕਿਆਂ ਹੁੰਦਾ ਹੈ ਜਿਹੜੇ ਇਕਰਾਰ ਦੀਆਂ ਪਢਿੀਆਂ ਗੰਢਾਂ ਬੰਨ ਕੇ ਉਹ ਆਪਣੇ ਸਫਰ ਤੇ ਤੁਰੇ ਹੁੰਦੇ ਹਨ।
-ਧੋਖਾ ਹੀ ਇੱਕ ਬਹੁਤ ਵੱਡਾ ਕਾਰਨ ਹੈ ਜਿਸ ਕਰਕੇ ਅੱਜ ਦਾ ਵਿਅੱਕਤੀ ਖੁੱਲੀਆਂ ਸ਼ਾਦੀਆਂ ਵੱਲ ਨੂੰ ਲੁੜਕ ਰਿਹਾ ਹੈ।
- ਘਰ ‘ਚ ਤੁਹਾਡਾ ਸਾਥੀ ਜਿਸਨੂੰ ਤੁਸੀਂ ਪਿਆਰ ਕਰਦੇ ਹੋ ਤੇ ਉਹ ਤੁਹਾਡੇ ਲਈ ਸੱਭ ਤੋਂ ਅਹਿਮੀਅਤ ਵੀ ਰੱਖਦਾ ਹੈ ਜੇ ਉਹ ਇਹ ਸਵੀਕਾਰ ਲਵੇ ਕਿ ਜੇ ਉਸਦਾ ਪਾਰਟਨਰ ਬਾਹਰ ਵਿਆਹੁਤਾ ਜ਼ਿੰਦਗੀ ਦੀਆਂ ਚੌਂਹ ਲਾਵਾਂ ਦੀਆਂ ਜ਼ੁੱਮੇਵਾਰੀਆਂ ਦੇ ਰੱਸੇ ਦੀ ਕੱਸ ਤੋਂ ਬਿਨਾ, ਆਪਣੇ ਆਪ ਨੂੰ ਗਿਲਟੀ ਗਰਦਾਨਣ, ਕਿਸੇ ਡਰ ਤੋਂ ਬਿਨਾ ਨਵੀਆਂ ਚਿਰਾਂਦਾਂ ‘ਚੋਂ ਹਰਿਆਵਲੀ ਨੂੰ ਮੂੰਹ ਮਾਰਨਾ ਚਾਹੁੰਦਾ ਹੈ, ਜੇ ਇਸ ਤਰ੍ਹਾਂ ਕਰਨ ਨਾਲ ਉਸ ਜੋੜੇ ‘ਚ ਕੋਈ ਕਿਸੇ ਕਿਸਮ ਦੀ ਖਿੱਚੋਤਾਨ ਨਹੀ ਆਉਂਦੀ ਤਾਂ ਇਹ ਤਾਂ ਦੋਨਾਂ ਜਹਾਨਾਂ ਦਾ ਸਵਰਗ ਹੀ ਹੋ ਨਿਬੜੇਗਾ ਕਿ ਨਹੀਂ…? ਕਹਿ ਕੇ ਰਾਬਤਾ ਰਾਜਵੀਰ ਨੂੰ ਗੌਹ ਨਾਲ ਨਿਹਾਰਨ ਲੱਗੀ। ਉਹ ਉਸਦੇ ਚਿਹਰੇ ਤੋਂ ਉਸਦੇ ਹਾਵ ਭਾਵ ਪੜ੍ਹਨ ਦੇ ਆਹਰ ‘ਚ ਸੀ।
ਰਾਜਵੀਰ ਕੁਰਸੀ ਤੇ ਹੋਰ ਸਿੱਧਾ ਹੋ ਕੇ ਬੈਠ ਗਿਆ। ਬੁਰਕੀ ਉਸਦੇ ਜਿਵੇਂ ਸੰਘ ‘ਚ ਅੜ ਗਈ ਸੀ। ਉਹ ਟਿਕਟਿਕੀ ਲਾਈ ਰਾਬਤਾ ਨੂੰ ਵੇਖੀ ਜਾ ਰਿਹਾ ਸੀ। ਉਸ ਲਈ ਰਾਬਤਾ ਦਾ ਇਵੇਂ ਸੋਚਣਾ ਇੱਕ ਨਵੀਂ ਚਣੌਤੀ ਸੀ। ਰਾਜਵੀਰ ਦਾ ਇਵੇਂ ਸੋਚਣਾ ਸ਼ਾਇਦ ਉਸ ਲਈ ਠੀਕ ਵੀ ਸੀ ਕਿ ਹਰ ਇੱਕ ਆਦਮੀ ਇਸ ਤਰ੍ਹਾਂ ਕਿਵੇਂ ਸੋਚ ਸਕਦਾ ਹੈ? ਇਹ ਸੁਸਾਇਟੀ ਜਿਸ ‘ਚ ਉਹ ਵਿਚਰ ਰਿਹਾ ਹੈ, ਸਾਹ ਲੈ ਰਿਹਾ ਹੈ, ਇਹ ਉਸ ਸੁਸਾਇਟੀ ਦਾ ਨੋਰਮ ਕਿਵੇਂ ਬਣ ਸਕਦਾ ਹੈ?
-ਇਸ ਸਿਚੂਏਸ਼ਨ ‘ਚ ਵੀ ਬਹੁਤ ਸਾਰੀਆਂ ਕਮੀਆਂ ਹਨ। ਪਰ ਸਾਡਾ ਪਤੀਵਰਤਾ ਦਾ ਸੰਕਲਪ ਵੀ ਇੱਕ ਝੂਠਾ ਜਿਹਾ ਲਗਦਾ ਹੈ। ਮੁਕੱਮਲ ਨਹੀਂ ਹੈ। ਸਾਡਾ ਬਰੇਨਵਾਸ਼ ਕੀਤਾ ਗਿਆ ਹੈ ਤੇ ਇਸ ਨੂੰ ਸਵੀਕਾਰਨ ਲਈ ਸਾਡੇ ਤੇ ਸਮਾਜ, ਰਿਸ਼ਤੇਦਾਰੀਆਂ, ਕਾਨੂੰਨ ਤੇ ਹੋਰ ਹਰ ਤਰ੍ਹਾਂ ਦੀਆਂ ਸੰਸਥਾਵਾਂ ਵਲੋਂ ਪ੍ਰੈਸ਼ਰ ਪਾਇਆ ਜਾਂਦਾ ਹੈ। ਇਹੋ ਹੀ ਕਾਰਨ ਹੈ ਕਿ ਜਦੋਂ ਕੋਈ ਵੀ ਆਦਮੀ ਜਾਂ ਔਰਤ ਘਰ ਦੀਆਂ ਦਹਲੀਜ਼ਾਂ ਤੋਂ ਬਾਹਰ ਪੈਰ ਧਰਦਾ ਹੈ, ਬਾਕੀ ਲੋਕਾਂ ਦੀ ਤਾਂ ਗੱਲ ਹੀ ਛੱਡੋ ਉਹ ਆਪ ਵੀ ਆਪਣੇ ਆਪ ਨੂੰ ਗੁਨਾਹਗਾਰ ਸਮਝਣ ਲਗ ਪੈਂਦਾ ਹੈ। ਜੇ ਇਸ ਖੁਲ੍ਹ ਨੂੰ ਸਵੀਕਾਰ ਲਿਆ ਜਾਵੇ.., ਸੋਚੋ… ਰਾਜਵੀਰ, ਵਿਆਹੁਤਾ ਜ਼ਿੰਦਗੀ ਦੀ ਵਿਚਰਨ ਤੋਂ ਕਿੰਨਾ ਪ੍ਰੈਸ਼ਰ ਲੱਥ ਜਾਵੇਗਾ।ਇਹ ਵਿਚਰਨ ਕਿੰਨੀ ਸਾਵੀਂ ਹੋ ਜਾਵੇਗੀ? ਮਨੁੱਖ ਫਿਤਰਤਨ ਮੌਨੋਗੈਮੀ(ਇੱਕ ਪਤਨੀ?ਇੱਕ ਮਰਦ) ਨਹੀਂ ਇਹ ਪੌਲੀਗੈਮੀ(ਇੱਕ ਤੋਂ ਵਧੇਰੇ ਪਤਨੀਆਂ ਜਾਂ ਪਤੀ ) ਹੈ। ਮਨੁੱਖ ਏਡਾ ਕੰਮਪਲੈਕਸ ਹੈ ਕਿ ਜਦੋਂ ਉਹ ਮੌਨੋਗੈਮੀ ਦਾ ਸੰਕਲਪ ਨਿਭਾ ਨਹੀਂ ਸਕਦਾ ਤਾਂ ਉਹ ਇਸ ਬਾਰੇ ਬਹੁਤ ਹੀ ਨਿਘਰਿਆ ਮਹਿਸੂਸ ਕਰਦਾ ਹੈ। ਸਮਾਜੀ ਪ੍ਰੈਸ਼ਰ ਹੀ ਏਨਾ ਹੁੰਦਾ ਹੈ ਕਿ ਉਹ ਇਸ ਵਾਰੇ ਗਲ ਤੱਕ ਵੀ ਨਹੀਂ ਕਰ ਸਕਦਾ। ਝਿਜਕਦਾ ਹੈ, ਕੁਝ ਵੀ ਕਹਿਣ ਤੋਂ । ਆਪਣੇ ਅੰਦਰ ਹੀ ਵਿਦਰੋਹ ਪਾਲਦਾ ਰਹਿੰਦਾ ਹੈ। ਉਸਦੀ ਸ਼ਖਸੀਅਤ ‘ਚ ਵੀ ਤਬਦੀਲੀਆਂ ਆਉਂਦੀਆਂ ਹਨ। ਘਰ ‘ਚ ਉਸਦਾ ਵਿਹਾਰ ਬਦਲਦਾ ਹੈ। ਜਿਸ ਨਾਲ ਉਸਦੀ ਵਿਆਹੁਤਾ ਜ਼ਿੰਦਗੀ ‘ਚ ਤ੍ਰੇੜਾਂ ਹੋਰ ਵੀ ਡੂੰਘੀਆਂ ਹੋ ਜਾਂਦੀਆਂ ਹਨ। ਇਹੋ ਹੀ ਕਾਰਨ ਹੈ ਕਿ ਮਨੁੱਖ ਸਾਰਾ ਕੁਝ ਚੋਰੀਂ ਚੋਰੀਂ ਕਰਦਾ ਹੈ ਤੇ ਡਰਦਾ ਵੀ ਹੈ ਕਿ ਕਿਧਰੇ ਫੜਿਆ ਨਾ ਜਾਵਾਂ। ਕੱਸਿਆ ਕੱਸਿਆ ਰਹਿਣ ਲਗਦਾ ਹੈ ।ਤੇ ਉਸਦੀ ਸੋਚ ਵੀ ਸਾਵੀਂ ਨਹੀਂ ਰਹਿੰਦੀ। ਉਹ ਆਪਣੇ ਆਪ ਤੋਂ ਵੀ ਬੇਗਾਨਾ ਜਿਹਾ ਹੋ ਕੇ ਵਿਚਰਦਾ ਹੈ।ਪਰ ਜੇ ਅਸੀਂ ਇਸ ਸਾਰੇ ਵਰਤਾਰੇ ਨੂੰ ਓਪਨਲੀ ਡਿਸਕਸ ਕਰੀਏ ਤੇ ਇੱਕ ਦੂਜੇ ਤੋਂ ਗੰਭੀਰਤਾ ਨਾਲ ਪੁੱਛੀਏ ਤੁਸੀਂ ਕੀ ਚਾਹੁੰਦੇ ਹੋ… ਨੂੰ ਵਿਸਥਾਰ ‘ਚ ਆਪਣੇ ਸਾਥੀ ਨਾਲ ਸਾਂਝਾ ਕਰੀਏ ਤੇ ਆਪ ਪੂਰੀ ਆਜ਼ਾਦੀ ਤੇ ਪੂਰੀ ਸਚਾਈ ਨਾਲ ਮੰਨ ਲਈਏ ਤੇ ਇੱਕ ਦੂਜੇ ਦੀਆਂ ਖਾਹਸ਼ਾਂ ਦਾ ਸਤਿਕਾਰ ਕਰੀਏ ਤਾਂ ਸ਼ਾਇਦ ਅਸੀਂ ਏਸ ਹਾਲਾਤ ਨੂੰ ਕੁਝ ਸੁਧਾਰ ਸਕਦੇ ਹਾਂ। ਚੋਰੀਂ ਛੱਪੀਂ ਬੇਗਾਨੀਆਂ ਕੰਧਾਂ ਟੱਪਣੀਆਂ ਛੱਡ ਕੇ ਪੂਰੀ ਆਜ਼ਾਦੀ ਨਾਲ ਉਨ੍ਹਾਂ ਵਿਹੜਿਆਂ ਦੀਆਂ ਅਪਣੱਤਾਂ ਨੂੰ ਕਿਸੇ ਵੀ ਹੀਣਭਾਵਨਾ ਤੋਂ ਬਿਨਾ, ਕਿਸੇ ਵੀ ਗਿਲਟ ਤੋਂ ਬਿਨਾ ਮਾਣ ਸਕੀਏ ਤਾਂ ਇਹ ਸਵਰਗ ਹੀ ਤਾਂ ਹੋਵੇਗਾ ਕਿ ਨਹੀਂ…ਰਾਜਵੀਰ?
ਰਾਜਵੀਰ ਬੜੀ ਗੰਭੀਰਤਾ ਨਾਲ ਰਾਬਤਾ ਦੀਆਂ ਦਲੀਲਾਂ ਸੁਣ ਰਿਹਾ ਸੀ ਤੇ ਨਾਲ ਹੀ ਉਸਦੇ ਚਿਹਰੇ ਦੇ ਹਾਵ ਭਾਵ ਵੀ ਪੜ੍ਹ ਰਿਹਾ ਸੀ।ਉਸਦੇ ਮਨ ‘ਚ ਇਹ ਬਾਰ ਬਾਰ ਆ ਰਿਹਾ ਸੀ ਕਿ ਸ਼ਾਇਦ ਰਾਬਤਾ ਵੀ ਇਹੋ ਜਹੀ ਵਿਆਹੁਤਾ ਜ਼ਿੰਦਗੀ ਚਾਹੁਣ ਲੱਗ ਪਈ ਹੈ। ਸ਼ਾਇਦ ਉਹ ਵੀ ਇਹੋ ਜਹੀ ਖੁਲ੍ਹ ਚਾਹੁੰਦੀ ਹੈ ਜਿੱਥੇ ਕੋਈ ਕੰਧ ਨਾ ਹੋਵੇ, ਕੋਈ ਘੋਖਵੀਂ ਨਜ਼ਰ ਉਸਦੇ ਕਪੜਿਆਂ ‘ਚੋਂ ਗੁਜ਼ਰ ਕੇ ਉਸਦੇ ਜਿਸਮ ‘ਚੋਂ ਦੀ ਨਾ ਲੰਘੇ। ਕੋਈ ਕਿਸੇ ਤਰ੍ਹਾਂ ਦਾ ਬੰਧਨ ਨਾ ਹੋਵੇ। ਜਿੱਥੇ ਉਸਨੂੰ ਇਹ ਪੂਰੀ ਖੁਲ੍ਹ ਹੋਵੇ ਕਿ ਸਿਰਫ ਉਹ ਤੇ ਉਹ ਹੀ ਨਿਰਨਾ ਕਰੇ ਕਿ ਅੱਜ ਦੀ ਰਾਤ ਉਸਨੇ ਕਿਹੜੇ ਬਿਸਤਰੇ ‘ਚ ਬਿਤਾਉਣੀ ਹੈ।
-ਤੂੰ ਮੰਨ ਚਾਹੇ ਨਾ ਰਾਜਵੀਰ… ਮੈਰਿਜ ਕੌਂਸਲਰਾਂ ਤੇ ਇਹੋ ਜਿਹੇ ਰਿਸ਼ਤਆਂ ਲਈ ਖੋਜ ਕਰਰਨ ਵਾਲੀਆਂ ਸਾਰੀਆਂ ਸੰਸ਼ਥਾਵਾਂ ਦੀ ਵੀ ਇਹੀ ਰੀਪੋਰਟ ਹੈ ਕਿ ਖੁਲ੍ਹੇ ਰਿਸ਼ਤੇ ਬਹੁਤ ਵਾਪਰ ਰਹੇ ਹਨ। ਜਿਹੜੇ ਜੋੜੇ ਇੱਕ ਦੂਜੇ ਤੇ ਪੂਰਾ ਵਿਸ਼ਵਾਸ ਕਰਦੇ ਹਨ ਤੇ ਇੱਕ ਦੂਜੇ ਨੂੰ ਮੁਹੱਬਤ ਕਰਦੇ ਹਨ, ਤੇ ਇੱਕ ਦੂਜੇ ਦੀਆਂ ਖ਼ਾਹਸ਼ਾਂ ਦਾ ਪੂਰਾ ਸਤਿਕਾਰ ਕਰਕੇ ਜਿਵੇਂ ਜੀ ਚਾਹੇ ਵਿਚਰਨ ਦੀਆਂ ਖੁਲ੍ਹਾਂ ਪਰਵਾਨ ਕਰਕੇ ਆਪਣੀ ਸਾਰੀ ਗੱਲ ਆਪਣੇ ਪਾਰਟਨਰ ਨਾਲ ਬਿਨਾ ਕਿਸੇ ਡਰ, ਝਿਜਕ ਜਾਂ ਗਿਲਟ ਤੋਂ ਵਿਸਥਾਰ ‘ਚ ਕਰ ਲੈਂਦੇ ਹਨ, ਉਨ੍ਹਾਂ ‘ਚ ਰਿਸ਼ਤੇ ਦੀ ਬੁਨਿਆਦ ਧੋਖਾ ਜਾਂ ਲੁਕਵਾਂ ਡਰ ਨਹੀਂ ਸਗੋਂ ਦੋਸਤੀ, ਈਮਾਨਦਾਰੀ ਤੇ ਸਚਾਈ ਹੁੰਦੀ ਹੈ। ਬਜਾਏ ਈਰਖਾ ਜਾਂ ਰਿਸ਼ਤੇ ਦੇ ਟੁੱਟਣ ਦੇ ਸਹਿਮ ਤੋਂ। ਮੈਂ ਜਦੋਂ ਕਿਸੇ ਨੂੰ ਇਹ ਕਹਿੰਦਿਆਂ ਸੁਣਦੀ ਹਾਂ ਕਿ ਇਸ ਵਰਤਾਰੇ ਨਾਲ ਸਾਡੇ ‘ਚ ਖੁਸ਼ੀਆਂ ਭਰੀ ਈਮਾਨਦਾਰੀ, ਗੂੜ੍ਹੀ ਸਾਂਝ ਤੇ ਅਪਣੱਤ ਹੋਰ ਡੂੰਘੀ ਹੋਈ ਹੈ ਜਿਸ ਨਾਲ ਸਾਡੇ ਘਰ ‘ਚ ਹੁਣ ਈਰਖਾ ਜਾਂ ਡਰ ਨਹੀਂ ਅੰਡਰਸਟੈਡਿੰਗ ਹੈ। ਖੁਲ੍ਹ ਹੈ। ਇੱਕ ਦੂਜੇ ਤੇ ਵਿਸ਼ਵਾਸ ਹੈ। ਤਾਂ ਮੈਨੂੰ ਸੱਚ ਹੀ ਉਨ੍ਹਾਂ ਲੋਕਾਂ ਤੇ ਰਸ਼ਕ ਹੋਣ ਲਗਦਾ ਹੈ ਕਿ ਇਨ੍ਹਾਂ ਕਿਸ ਤਰ੍ਹਾਂ ਇਹ ਸਵੀਕਾਰ ਲਿਆ ਹੈ?
-ਜੇ ਲੋਕ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਵੇਖਦੇ ਹਨ ਜਿੱਥੇ ਖੁਲ੍ਹਾ ਰਿਸ਼ਤਾ ਹੀ ਉਨ੍ਹਾਂ ਦੀਆਂ ਨਜ਼ਰਾਂ ‘ਚ ਜਾਇਜ਼ ਹੈ ਤੇ ਉਨ੍ਹਾਂ ਦੀ ਵਿਚਰਨ ‘ਚ ਖੁਸ਼ੀਆਂ ਲਿਆ ਸਕਦਾ ਹੈ ਫੇਰ ਮੇਰੀ ਜਾਚੇ ਵਿਆਹ ਕਰਾਉਣ ਦੀ ਕੀ ਲੋੜ ਹੈ? ਜੇ ਮਨੁੱਖ ਲਈ ਇਹ ਹੀ ਰਹਿ ਗਿਆ ਹੈ ਕਿ ਜਾਨਵਰਾਂ ਵਾਲੀ ਬਿਰਤੀ ਅਪਣਾ ਕੇ ਜਦੋਂ ਜਿਸ ਨਾਲ ਵੀ ਰਾਤ ਕੱਟਣੀ ਚਾਹੇ ਤਾਂ ਕੱਟ ਸਕਦਾ ਹੈ ਫੇਰ ਕੀ ਬਚਿਆ ਹੈ ਵਿਆਹੁਤਾ ਜ਼ਿੰਦਗੀ ਦਾ।ਸਾਡੇ ਸੰਸਕਾਰਾਂ ਦਾ। ਕੀ ਬਚਦਾ ਹੈ ਫੇਰ ਇਸ ਰਿਸ਼ਤੇ ਦਾ।ਰਾਜਵੀਰ ਬੌਂਦਲ ਜਿਹਾ ਗਿਆ ਸੀ। ਰਾਜਵੀਰ ਮਰਦ ਹੋਣ ਦੀ ਸੋਚ ਨੂੰ ਘੁੱਟੀ ਬੈਠਾ, ਰਾਬਤਾ ਦੀਆਂ ਦਲੀਲਾਂ ਨੂੰ ਜਵਾਬਣ ਤੋਂ ਨਿਕਾਰਾ ਹੋਇਆ ਤੜਫ ਅਠਿਆ।
-ਤੁਸੀਂ ਰਾਜਵੀਰ ਗ਼ਲਤ ਸੋਚ ਰਹੇ ਹੋ? ਰਾਬਤਾ ਤੁਹੱਮਲ ‘ਚ ਸੀ।
-ਫੇਰ ਠੀਕ ਕੀ ਹੈ…? ਰਾਜਵੀਰ ਦੀਆਂ ਭਵਾਂ ਤਣੀਆਂ ਗਈਆਂ।
-ਮੈਂ ਤਾਂ ਸਿਰਫ ਇਹ ਕਹਿ ਰਹੀ ਹਾਂ ਕਿ ਜੇ ਇਹ ਖੁਲ੍ਹ ਜੋੜੇ ਨੂੰ ਖੁਸ਼ੀ ਦੇ ਸਕਦੀ ਹੈ, ਉਨ੍ਹਾਂ ਦੀ ਵਿਚਰਨ ‘ਚੋਂ ਡਰ, ਝੂਠ ਤੇ ਗਿਲਟ ਦੇ ਭਾਵਾਂ ਨੂੰ ਨਿੱਕਾ ਕਰ ਸਕਦੀ ਫੇਰ ਕੀ ਮਾੜਾ ਹੈ ਇਸ ‘ਚ…?

-ਫੇਰ ਮਨੁੱਖ ਤੇ ਜਾਨਵਰਾਂ ‘ਚ ਕੀ ਫਰਕ ਹੋਇਆ। ਸਦੀਆਂ ਪਹਿਲਾਂ ਜੰਗਲਾਂ ‘ਚ ਰਹਿਣ ਵਾਲਾ ਮਨੁੱਖ ਇਹੋ ਹੀ ਕਰਦਾ ਸੀ। ਫੇਰ ਇਹ ਸਾਰੀ ਤਰੱਕੀ, ਇਨ੍ਹਾਂ ਸਮਾਜਾਂ ਦੀ ਬਣਤਰ ਤੇ ਬੁਣਤਰ ਦੀ ਕੀ ਲੋੜ ਸੀ ? ਰਾਜਵੀਰ ਮਰਦ ਹੋਣ ਦੀ ਸਦੀਆਂ ਪੁਰਾਣੀ ਆਕੜ ਸਾਂਭੀ ਰੱਖਣ ਦੇ ਰਓਂ ‘ਚੋ ਬੋਲ ਰਿਹਾ ਸੀ।
-ਜਾਨਵਰ ਬਿਨ ਸੋਚੇ ਇਹ ਵਰਤਾਰਾ ਅਪਣਾਉਂਦਾ ਹੈ। ਜੰਗਲਾਂ ‘ਚ ਰਹਿਣ ਸਮੇ ਵਿਆਹ ਹੁੰਦੇ ਹੀ ਨਹੀਂ ਸਨ। ਕੋਈ ਬੰਧਨ ਨਹੀਂ ਸੀ। ਕੋਈ ਫਸੀਲਾਂ ਨਹੀਂ ਸਨ।
-ਮੈਂ ਇਹ ਨਹੀਂ ਕਹਿ ਰਹੀ ਕਿ ਆਪਾਂ ਨੂੰ ਇਹ ਰਾਹ ਅਪਣਾ ਲੈਣਾ ਚਾਹੀਦਾ ਹੈ ਪਰ ਇਸਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਤਾਂ ਕਰਨਾ ਚਾਹੀਦਾ ਹੀ ਹੈ…ਨਾ। ਰਾਬਤਾ ਸਮਝਦੀ ਸੀ ਕਿ ਰਾਜਵੀਰ ਉਂਝ ਅੜੀ ਜਹੀ ਹੀ ਕਰ ਰਿਹਾ ਹੈ…ਪੁਰਸ਼ ਹੈ ਨਾ… ਆਰਗੂਮੈਂਟ ‘ਚਚ ਹਾਰ ਕਿਵੇਂ ਕਬੂਲੇ ਉਹ ਵੀਆਂਪਣੀ ਪਤਨੀ ਤੋਂ..,।
ਮਨੁੱਖ ਫਿਰਤੰਨ ਪੌਲੀਗੈਮੀ ਹੈ। ਜ਼ਰਾ ਪਿਛਾਂਹ ਧਿਆਨ ਤਾਂ ਮਾਰ ਕੇ ਵੇਖੋ। ਮੁਸਲਾਨਾਂ ‘ਚ ਚਾਰ ਚਾਰ ਸ਼ਾਦੀਆਂ ਦੀ ਇਜਾਜ਼ਤ ਹੈ। ਰਾਜੇ ਮਹਾਂਰਾਜੇ ਹਰਮਾਂ ‘ਚ ਸੇਂਕੜੇ ਤੀਵੀਆਂ ਰੱਖੀ ਫਿਰਦੇ ਸਨ। ਤੇ ਅੱਜ ਵੀ ਅਖਬਾਰਾਂ ਇਨ੍ਹਾਂ ਖਬਰਾਂ ਨਾਲ ਬੂਥੀਆਂ ਪਈਆਂ ਹਨ।ਡਾਇਨਾ ਵਰਗੀਆਂ ਸ਼ਹਿਜ਼ਾਦੀਆਂ ਦੀਆਂ ਹੋਰ ਮਰਦਾਂ ਨਾਲ ਯਾਰੀਆਂ।ਆਹ ਸੂਪਰ ਰਿੱਚ ਫੁਟਬਾਲਰਾਂ ਵੱਲ ਹੀ ਵੇਖੋ ਕੀ ਕੀ ਕਰਦੇ ਫਿਰਦੇ ਹਨ? ਆਪਣੇ ਮਿੱਤ੍ਰਾਂ ਦੀਆਂ ਤੀਵੀਆਂ ਨਾਲ ਰਾਤਾਂ ਗੁਜ਼ਾਰਦੇ ਹਨ। ਵੱਡਾ ਗੁਲਫਰ ਵੀ ਕਿੰਨਾ ਕੁਝ ਕਰਦਾ ਰਿਹਾ ਹੈ।ਪਰ ਇਹ ਸਾਰਾ ਕੁਝ ਚੋਰੀਂ ਛੱਪੀਂ ਹੀ ਹੁੰਦਾ ਹੈ, ਜੇ ਇਸਦੀ ਖੁਲ੍ਹ ਹੋਵੇ ਤਾਂ ਕੋਈ ਗਿਲਟ ਭਾਵਨਾ ਨਾ ਹੋਵੇ ਤਾਂ ਘਰਾਂ ‘ਚ ਵਿਆਹੁਤਾ ਜ਼ਿਦਗੀ ‘ਚ ਮਘੋਰੇ ਨਾ ਹੋਣ ਸਗੋਂ ਘਰ ਵਸੇ ਰਹਿਣ। ਟੁੱਟਣੋ ਬਚ ਜਾਣ। ਖੁਲ੍ਹ ਹੋਣ ਦੇ ਨਾਲ ਆਪਣੇ ਪਾਰਟਨਰ ਨੂੰ ਧੋਖਾ ਦੇਣ ਵਾਲੀ ਭਾਵਨਵਾਂ ਸੋਚਾਂ ਦੇ ਮੋਢਿਆਂ ਤੇ ਮਣਾਂ-ਮੂੰਹੀ ਭਾਰ ਨਹੀਂ ਲੱਦਣਗੀਆਂ। ਮਨ ‘ਚੋਂ ਗਿਲਟ ਤੇ ਭਾਵ ਚੁੱਕੇ ਜਾਣਗੇ।ਜੇ ਸੈਂਡੀ ਤੇ ਉਸਦਾ ਪਤੀ ਇਹ ਠੀਕ ਸਮਝਦੇ ਹਨ ਤੇ ਉਹ ਇਵੇਂ ਕਰਨ ਨਾਲ ਗਿਲਟ ਫਰੀ ਹੋ ਜਾਂਦੇ ਹਨ ਤੇ ਜੇ ਇਸ ਵਰਤਾਰੇ ਨਾਲ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ‘ਚ ਕੋਈ ਨਵੀਂ ਚਿਣਗ ਫੁੱਟ ਆਉਂਦੀ ਹੈ, ਉਨ੍ਹਾਂ ਦੀ ਵਿਚਰਨ ‘ਚ ਹਾਸਾ ਤੇ ਖੁਸ਼ੀ ਆਉਂਦੀ ਹੈ ਫੇਰ ਕੀ ਬੁਰਾਈ ਹੈ…?
ਰਾਜਵੀਰ ਖਾਮੋਸ਼ਿਆ ਗਿਆ।ਉਸਨੂੰ ਰਾਬਤਾ ਬਾਰੇ ਚਿੰਤਾ ਹੋਣ ਲੱਗੀ। ਆਪਣੀ ਸ਼ਾਦੀ ਬਾਰੇ ਫਿਕਰ ਹੋਣ ਲੱਗਾ।
-ਤੂੰ ਜਿਹੜੇ ਲੋਕਾਂ ਦੀਆਂ ਮਿਸਾਲਾਂ ਦੇ ਰਹੀ ਹੈਂ ਇਹ ਧੋਖੇਵਾਜ਼ ਹਨ। ਔਰਤ ਨਾਲ ਧੋਖਾ ਨਹੀਂ ਤਾਂ ਹੋਰ ਕੀ ਹੈ।ਔਰਤ ਨੂੰ ਪੈਰ ਦੀ ਜੁੱਤੀ ਤੇ ਸੈਕਸ ਮਸ਼ੀਨ ਸਮਝਣ ਵਾਲੇ ਲੋਕਾਂ ਦੇ ਕਾਰਨਾਮੇ ਹਨ।ਮੈਨੂੰ ਤਾਂ ਤੇਰਾ ਫਿਕਰ ਹੋਣ ਲੱਗਾ ਹੈ।ਰਾਜਵੀਰ ਗੰਭੀਰ ਸੀ।
-ਰਾਜਵੀਰ ਤੁਸੀਂ ਤਾਂ ਐਵੇਂ ਫਿਕਰ ਕਰ ਰਹੇ ਹੋ। ਆਪਣੇ ਰਿਸ਼ਤੇ ‘ਚ ਕਦੀ ਕੋਈ ਉਲਝਣ ਨਹੀਂ ਆਵੇਗੀ।ਰਾਬਤਾ ਨੇ ਉੱਠ ਕੇ ਬੈਠੇ ਰਾਜਵੀਰ ਦੀ ਧੌਣ ਉੱਤੋਂ ਦੀ ਬਾਂਹ ਵਲਦੀ ਹੋਈ ਨੇ ਪੋਲੇ ਜਹੇ ਉਸਦੀ ਗਲ੍ਹ ਤੇ ਚੁੰਮਣ ਦਿੰਦਿਆਂ ਉਸ ਨੂੰ ਆਪਣੀ ਵੱਖੀ ਨਾਲ ਘੁੱਟ ਲਿਆ।
-ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਸਮਾਜ, ਭਾਈਚਾਰਾ, ਰਿਸ਼ਤੇਦਾਰ, ਦੋਸਤ ਇਸ ਵਰਤਾਰੇ ਨੂੰ ਕਿਸ ਤਰ੍ਹਾਂ ਸਵੀਕਾਰ ਕਰ ਲੈਂਦੇ ਹਨ?
-ਇਹ ਵੀ ਤੁਹਾਡਾ ਵਹਿਮ ਜਿਹਾ ਹੀ ਹੈ।ਵੇਖੋ ਤਾਂ ਹੁਣ ਲੈਜ਼ਬੀਅਨ ਤੇ ਗੇਅ ਵਰਤਾਰੇ ਨੂੰ ਵੀ ਸਮਾਜ, ਭਾਈਚਾਰੇ ਨੇ ਮਾਨਤਾ ਦੇ ਹੀ ਦਿੱਤੀ ਹੈ।ਕਾਨੂੰਨ ਵੀ ਇਸ ਵਰਤਾਰੇ ਰਾਖੀ ਲਈ ਨਾਲ ਆ ਖੜਾ ਹੋਇਆ ਹੈ।ਹੌਲੀ ਹੌਲੀ ਇਸ ਓਪਨ ਮੈਰਿਜ ਨੂੰ ਵੀ ਲੋਕਾਂ ਸਵੀਕਾਰ ਹੀ ਲੈਣਾ ਹੈ।ਜਦੋਂ ਵੀ ਕੋਈ ਵਰਤਾਰਾ ਆਮ ਹੋ ਜਾਂਦਾ ਹੈ ਤਾਂ ਭਾਈਚਾਰਾ, ਸਮਾਜ ਹੌਲੀ ਹੌਲੀ ਸਵੀਕਾਰ ਕਰ ਹੀ ਲੈਂਦਾ ਹੈ।
-ਬੱਚੇ---?ਰਾਜਵੀਰ ਨੇ ਇੱਕ ਹੋਰ ਫਿਕਰ ਸੰਧੂਆਂ ਦੀ ਕਪੜੇ ਦੀ ਦੁਕਾਨ ‘ਚ ਖਿਲਾਰੇ ਥਾਨਾਂ ਵਾਂਗੂੰ ਰਾਬਤਾ ਅੱਗੇ ਖਿਲਾਰ ਦਿੱਤਾ।
-ਹਾਂ ਬੱਚੇ----ਜਿਸ ਤੋਂ ਔਰਤ ਚਾਹੇਗੀ ਬੱਚਾ ਪੈਦਾ ਕਰ ਲਵੇਗੀ। ਇਹ ਔਰਤ ਦੀ ਮਰਜ਼ੀ ਹੋਵੇਗੀ। ਤੇ ਹੋਣੀ ਵੀ ਚਾਹੀਦੀ ਹੈ, ਉਸਨੂੰ ਹੀ ਇਹ ਹੱਕ ਹੋਣਾ ਚਾਹੀਦਾ ਹੈ ਕਿ ਉਹ ਕਿਸ ਆਦਮੀ ਦਾ ਬੱਚਾ ਲੈਣਾ ਚਾਹੁੰਦੀ ਹੈ।ਉਸਨੇ ਹੀ ਉਸ ਬੱਚੇ ਨੂੰ ਨੌਂ ਮਹੀਨੇ ਆਪਣੇ ਪੇਟ ‘ਚ ਰੱਖ ਕੇ ਜਨਮ ਦੇਣਾ ਹੁੰਦਾ ਹੈ।
-ਤੂੰ ਕੀ ਇਹ ਜਭਲੀਆਂ ਜਹੀਆਂ ਮਾਰੀ ਜਾਂਦੀ ਹੈਂ। ਫੇਰ ਉਨ੍ਹਾਂ ਬੱਚਿਆਂ ਨੂੰ ਪਾਲੇਗਾ ਕੌਣ? ਉਨ੍ਹਾਂ ਦਾ ਘਰ ਕਿਹੜਾ ਹੋਵੇਗਾ? ਉਨ੍ਹਾਂ ਦੇ ਪਿਉ ਦਾ ਜਾਂ ਮਾਂ ਦਾ? ਦੋਨਾਂ ਦਾ ਤਾਂ ਹੋ ਨਹੀਂ ਸਕਦਾ? ਕੀ ਬੱਚੇ ਦੀ ਪਰਵਰਿਸ਼ ਲਈ ਮਾਂ ਬਾਪ ਦੋਨਾਂ ਦੀ ਮੌਜੂਦਗੀ ਜ਼ਰੂਰੀ ਨਹੀਂ ਹੈ? ਰਾਜਵੀਰ ਤਲਖਿਆ ਪਿਆ ਸੀ।
-ਅੱਜ ਦੇ ਯੁਗ ‘ਚ ਇਹ ਕੋਈ ਸਮਸਿਆ ਨਹੀਂ।ਇਹ ਫੈਸਲਾ ਦੋਨੋ ਕਰਨਗੇ ਤੇ ਇਸ ਲਈ ਲੋੜੀਂਦੀ ਦੇਖ ਭਾਲ ਦੀਆਂ ਸੁਵਿਧਾਵਾਂ ਵੀ ਪੈਦਾ ਕਰਨਗੇ।
-ਹਾਂ ਸੱਚ ਤੇਰੀ ਮੰਮ ਦਾ ਟੈਲੀਫੂਨ ਆਇਆ ਸੀ ਉਹ ਕੁਝ ਢਿੱਲਾ ਜਿਹਾ ਹੀ ਬੋਲੀ ਸੀ।
ਰਾਜਵੀਰ ਇਸ ਅਕਾਊ ਜਹੀ ਵਾਰਤਾਲਾਪ ‘ਚੋਂ ਪਾਸਾ ਵੱਟਣਾ ਚਾਹੁੰਦਾ ਸੀ।ਇਸ ‘ਚ ਹੋਰ ਡੂੰਘਾ ਉੱਤਰ ਕੇ ਉਸਨੂੰ ਸ਼ਾਇਦ ਇਹ ਡਰ ਮਹਿਸੂਸ ਹੋਣ ਲੱਗ ਪਿਆ ਸੀ ਕਿ ਕਿਧਰੇ ਉਹ ਰਾਬਤਾ ਨਾਲ ਸਹਿਮਤੀ ਹੀ ਨਾ ਕਰ ਬੈਠੇ।
-ਫੇਰ ਰਾਜਵੀਰ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਆਪਣੀ ਇਸ ਡਿਸਕਸ਼ਨ ਤੋਂ ਬਾਅਦ?
ਰਾਬਤਾ ਨੇ ਮਹਿਸੂਸ ਕਰ ਲਿਆ ਸੀ ਕਿ ਆਰਗੂਮੈਂਟਸ ਦੀ ਸਿਰੀ ਉਸਦੇ ਹੱਥ ‘ਚ ਹੈ।ਰਾਜਵੀਰ ਐਵੇਂ ਸਮਾਜਿਕ, ਭਾਈਚਾਰਿਕ ਚਣੌਤੀਆਂ ਦੇ ਰਿਹਾ ਹੈ।ਉਹ ਹੀ ਉਧਾਰਣਾਂ ਦੇ ਰਿਹਾ ਹੈ ਜਿਹੜੀਆਂ ਟਰੈਡੀਸ਼ਨਲ ਲਾਣਾ ਸਦਾ ਹੀ ਦਿੰਦਾ ਆ ਰਿਹਾ ਹੈ।ਚੇਂਜ ਹੀ ਤਾਂ ਗਤੀ ਹੈ।ਛੱਪੜ ਦਾ ਪਾਣੀ ਏਸੇ ਲਈ ਮੁਸ਼ਕਣ ਲੱਗ ਪੈਂਦਾ ਹੈ ਕਿ ਉਸ ‘ਚ ਗਤੀ ਨਹੀਂ ਹੁੰਦੀ।ਖੜੋਤ ਹੁੰਦੀ ਹੈ।ਨਹਿਰਾਂ ਤੇ ਦਰਿਆ ਤੁਰਦੇ ਹਨ।ਤੋਰ ਵਚ ਹੀ ਤਾਂ ਜ਼ਿੰਦਗੀ ਅੰਗੜਾਈ ਲੈਂਦੀ ਹੈ।ਨਵੀਆਂ ਰੁੱਤਾਂ ‘ਚ ਫੁੱਲ ਖਿੜਦੇ ਹਨ।ਆਸਾਂ ਤੇ ਖਾਹਸ਼ਾਂ ਦੀ ਚਾਦਰ ਤੇ ਮੋਰ ਮੋਰਨੀਆਂ ਲਈ ਕਸੀਦੇ ਕੱਢੇ ਜਾਂਦੇ ਹਨ।ਰਾਜਵੀਰ ਤਾਂ ਹੁਣ ਪੁਰਾਣੀ ਹੋ ਰਹੀ ਵਿਚਰਨ ਦੀਆਂ ਐਵੇਂ ਕੰਨੀਆਂ ਨੂੰ ਘੁੱਟ ਕੇ ਬੈਠਾ ਹੈ।
-ਤੇਰੀ ਇਸ ਸਾਰੀ ਡਿਸਕਸ਼ਣ ਮੈਨੂੰ ਬਿਲਕੁਲ ਪਸੰਦ ਨਹੀਂ। ਮੈਨੂੰ ਸਮਾ ਚਾਹੀਦਾ ਹੈ।ਤੂੰ ਉਹ ਸਾਰੀਆਂ ਫਸੀਲਾਂ ਮਿੱਧੀ ਤੁਰੀ ਜਾ ਰਹੀ ਹੈਂ ਜਿਨ੍ਹਾਂ ‘ਚ ਰਹਿ ਕੇ ਮੈਂ ਆਪਣੀ ਵਿਆਹੁਤਾ ਜ਼ਿੰਦਗੀ ਦੇ ਸਾਰੇ ਪਲ ਖੁਸ਼ੀ ਖੁਸ਼ੀ ਬਿਤਾਉਣੇ ਚਾਹੁੰਦਾ ਹਾਂ।
-ਮੈਂ ਵੀ ਤਾਂ ਇਹੋ ਹੀ ਚਾਹੁੰਦੀ ਹਾਂ।ਕਿ ਸਾਡੇ ‘ਚ ਕੋਈ ਲੁਕ ਲੁਕਾ ਨਹੀਂ ਹੋਣਾ ਚਾਹੀਦਾ।ਸਾਡੇ ‘ਚ ਈਮਾਨਦਾਰੀ ਹੋਣੀ ਚਾਹੀਦੀ ਹੈ ਤੇ ਆਪਣੀਆਂ ਖਾਹਸ਼ਾਂ ਨੂੰ ਬਿਨਾ ਕਿਸੇ ਡਰ, ਝਿਝਕ ਦੇ ਵਿਸਥਾਰ ‘ਚ ਕਹਿ ਦੇਣ ਤੇ ਵਿਚਾਰਨ ਦੀ ਹਿੰਮਤ ਹੋਣੀ ਚਾਹੀਦੀ ਹੈ।
ਇਵੇਂ ਹੀ ਦੋ ਕੁ ਹਫਤੇ ਗੁਜ਼ਰ ਜਾਂਦੇ ਹਨ।ਤੇ ਉਨ੍ਹਾਂ ਦੀ ਮਿਥੀ ਹੋਈ ਤੋਰ ਮੂਜਬ ਦਿਨ ਬੀਤਦੇ ਰਹਿੰਦੇ ਹਨ।
ਤੇ ਅੱਜ ਹਫਤੇ ‘ਚ ਰਾਜਵੀਰ ਦੇ ਇੱਕਲਿਆਂ ਕਲੱਬ ‘ਚ ਜਾਣ ਦੀ ਸ਼ਾਮ ਹੈ। ਹਰ ਸਨਿਚਰਵਾਰ ਵਾਂਗੂੰ ਉਹ ਅੱਜ ਵੀ ਤਿਆਰ ਹੋਇਆ।ਸ਼ੇਵ ਸਿੱਧੀ ਤੇ ਪੁੱਠੀ ਦੋ ਵਾਰ ਕੀਤੀ।ਆਫਟਰ ਸ਼ੇਵ ਸੈਂਟ ਹੱਥਾਂ ਤੇ ਤ੍ਰੌਂਕਿਆਂ ਤੇ ਗੱਲ੍ਹਾਂ ਤੇ ਘਸਾਇਆ।ਕੱਛਾਂ ‘ਚ ਡੀਓਡਰੈਂਟ ਛਿੜਕਿਆ।ਬੋਦਾ ਵਾਹ ਕੇ ਉਸਨੂੰ ਸੈਟ ਰਹਿਣ ਵਾਲੀ ਸੱਪਰੇ ਛਿੜਕੀ।ਤੇ ਅੱਠ ਕੁ ਵਜੇ ਰਾਬਤਾ ਨੂੰ ਬਾਏ ਬਾਏ ਕਰਕੇ ਹਰ ਸਨਿਚਰਵਾਰ ਵਾਂਗ ਦਰੋਂ ਬਾਹਰ ਹੋ ਗਿਆ।ਘਰ ਤੋਂ 35 ਨੰਬਰ ਬੱਸ ਫੜੀ ਤੇ ਡਰਬੀ ਰੋਡ ਤੇ ਸਵੋਏ ਸਿਨਮੇ ਮੂਹਰੇ ਉੱਤਰ ਉਸਦੇ ਦਫਤਰ ‘ਚ ਹੀ ਕੰਮ ਕਰਦੀ ਆਪਣੀ ਦੋਂ ਸਾਲਾਂ ਦੀ ਬਣੀ ਦੋਸਤ ਓਡਰੀ ਨਾਲ ਉਸਦੀ ਕਾਰ ‘ਚ ਜਾ ਬੈਠਾ ਜਿਹੜੀ ਪਹਿਲੋਂ ਹੀ ਕੌਟਿਸਮੂਰ ਸੜਕ ਤੇ ਉਡੀਕ ਕਰ ਰਹੀ ਸੀ। ਕਲੱਬ ‘ਚ ਵੜਦਿਆਂ ਉਸਦੀ ਨਜ਼ਰ ਸੈਂਡੀ ਤੇ ਉਸਦੇ ਪਤੀ ਤੇ ਪਈ ਤਾਂ ਉਹ ਕੰਬ ਜਿਹਾ ਗਿਆ।ਉਸਨੇ ਤਾਂ ਕਦੀ ਕਿਆਸਿਆ ਹੀ ਨਹੀਂ ਸੀ ਕਿ ਉਸਦਾ ਟਾਕਰਾ ਉਨ੍ਹਾਂ ਨਾਲ ਵੀ ਅੱਜ ਹੋਵੇਗਾ।
-ਰਾਬਤਾ ਨਹੀਂ ਆਈ---? ਸੈਂਡੀ ਦੇ ਪਹਿਲੇ ਸਵਾਲ ਨੇ ਹੀ ਉਸ ਨੂੰ ਪੈਰਾਂ ਤੋਂ ਹਿਲਾ ਦਿੱਤਾ।
-ਉਸਨੇ ਕਲ੍ਹ ਨੂੰ ਕਲੱਬ ਜਾਣਾ ਹੈ? ਇਹ ਓਡਰੀ ਹੈ। ਅਸੀਂ ਇੱਕੋ ਹੀ ਦਫਤਰ ‘ਚ ਕੰਮ ਕਰਦੇ ਹਾਂ।ਸਾਡੇ ਇੱਕ ਕੌਲੀਗ ਦੀ ਅੱਜ ਬਰਥਡੇ ਪਾਰਟੀ ਹੈ ਤੇ ਮੈਂ ਓਡਰੀ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਲਿਫਟ ਦੇ ਦਏ।ਪਾਰਟੀਆਂ ‘ਚ ਕਈ ਵਾਰ ਵਾਧੂ ਘਾਟੂ ਪੀਤੀ ਜਾਂਦੀ ਹੈ ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ੍ਹ ਪੁਲਸ ਬਹੁਤ ਸਖ਼ਤ ਹੋਈ ਪਈ ਹੈ।
-ਤੁਹਾਨੂੰ ਸਫਾਈ ਦੇਣ ਦੀ ਕੋਈ ਲੋੜ ਨਹੀਂ। ਪਾਰਟੀ ਤੇ ਆਪਣੀ ਦੋਸਤ ਦੇ ਸਾਥ ਦਾ ਅਨੰਦ ਮਾਣੋ। ਕਹਿੰਦਿਆਂ ਸੈਂਡੀ ਆਪਣੇ ਪਤੀ ਨੂੰ ਬਾਹੋਂ ਫੜ ਧੂੰਹਦੀ ਹੋਈ ਡਾਂਨਸ ਕਰਨ ਲੲੈ ਲੈ ਗਈ।
-ਓਡਰੀ ਇਹ ਤਾਂ ਚੰਗਾ ਨਹੀਂ ਹੋਇਆ। ਇਹ ਔਰਤ ਰਾਬਤਾ ਨੂੰ ਵੀ ਜਾਣਦੀ ਹੈ।ਜੇ ਇਸ ਨੇ ਉਸ ਕੋਲ ਆਪਣਾ ਪੋਲ ਖੋਲ੍ਹ ਦਿੱਤਾ ਫੇਰ ਤਾਂ ਚੰਗਾ ਨਹੀਂ ਹੋਵੇਗਾ।
-ਮੈਨੂੰ ਵੀ ਇਵੇਂ ਲੁਕ ਲੁਕ ਕੇ ਮਿਲਣਾ ਚੰਗਾ ਨਹੀਂ ਲਗਦਾ।ਓਡਰੀ ਨੇ ਵੀ ਫਿਕਰ ਜਿਹਾ ਕੀਤਾ।ਉਸਦੇ ਬੋਲਾਂ ‘ਚ ਖਰਵਾਂਪਨ ਆ ਗਿਆ ਸੀ।
-ਰਾਬਤਾ ਕਈਆਂ ਚਿਰਾਂ ਦੀ ਓਪਨ ਸ਼ਾਦੀ ਦੀ ਬੜੀ ਹਮਾਇਤ ਕਰਦੀ ਆ ਰਹੀ ਹੈ। ਇਸਦੇ ਹੱਕ ‘ਚ ਬੜੀਆਂ ਸੰਜੀਦਾ ਮਿਸਾਲਾਂ ਦੇ ਰਹੀ ਹੈ। ਤੇਰਾ ਕੀ ਖਿਆਲ ਹੈ?
-ਮੈਂ ਹਾਲੀ ਵਿਆਹੀ ਹੋਈ ਨਹੀਂ ਹਾਂ---।ਮੈਨੂੰ ਇੱਕ ਓਸ ਮਰਦ ਦੀ ਲੋੜ ਹੈ ਜਿਹੜਾ ਮੈਨੂੰ ਤੇ ਸਿਰਫ ਮੈਨੂੰ ਹੀ ਪਿਆਰ ਕਰਦਾ ਹੋਵੇ।
-ਆਹ ਮਰਦ ਤੇਰੇ ਨਾਲ ਤਾਂ ਲੱਗਾ ਖੜਾ ਹੈ। ਕਹਿੰਦਿਆਂ ਰਾਜਵੀਰ ਨੇ ਓਡਰੀ ਨੂੰ ਵਿਸ਼ਵਾਸੀ ਚੁੰਮਣ ਦਿੱਤਾ।
-ਇਹ ਮਰਦ ਵਿਆਹਿਆ ਹੋਇਆ ਹੈ…?
-ਫੇਰ ਕੀ ਹੋਇਆ। ਤੈਨੂੰ ਪਿਆਰ ਤਾਂ ਕਰਦਾ ਹੈ …।
-ਇਹ ਤਾਂ ਮੈਨੂੰ ਫੇਰ ਹੀ ਯਕੀਨ ਹੋਵੇਗਾ ਜੇ ਇਹ ਮਰਦ ਮੇਰੇ ਨਾਲ ਰਹਿਣ ਲੱਗੇਗਾ ਤੇ ਸਿਰਫ ਮੇਰਾ ਹੀ ਹੋਵੇਗਾ।
-ਇਹ ਬਹੁਤ ਮੁਸ਼ਕਲ ਹੈ ਓਡਰੀ…।
ਓਡਰੀ ਨੇ ਸੁਣਿਆਂ ਤਾਂ ਉਦਾਸੀ ਗਈ ਤੇ ਸਾਰੀ ਸ਼ਾਮ ਚੁੱਪ ਚੁੱਪ ਜਹੀ ਹੀ ਰਹੀ।ਪਾਰਟੀ ਦੇ ਪੂਰੀ ਤਰ੍ਹਾਂ ਮਘਣ ਤੋਂ ਪਹਿਲਾਂ ਹੀ ਉਸਨੇ ਜਾਣਾ ਚਾਹਿਆ ਤੇ ਰਾਜਵੀਰ ਕਾਰਨ ਸਮਝਦਾ ਸੀ ਤੇ ਉਸਨੂੰ ਨਾਂਹ ਨਾ ਕਰ ਸਕਿਆ ਤੇ ਖਾਮੋਸ਼ਿਆ ਜਿਹਾ ਉਸ ਨਾਲ ਉਸਦੀ ਕਾਰ ‘ਚ ਜਾ ਬੈਠਾ।ਕਾਰ ‘ਚੋਂ ਉਤਰਦਿਆਂ ਗੁੱਡ ਨਾਈਟ ਕਿਸ ਦਿੰਦਿਆਂ ਉਸਨੇ ਉਦਾਸੀ ਓਡਰੀ ਨੂੰ ਫੇਰ ਗੌਹ ਨਾਲ ਵੇਖਿਆ।
-ਜੇ ਤੂੰ ਆਪਣੀ ਪਤਨੀ ਨੂੰ ਛਡ ਨਹੀਂ ਸਕਦਾ ਫੇਰ ਸਾਡਾ ਇਹ ਰਿਸ਼ਤਾ ਵੀ ਸਾਨੂੰ ਭਲਾਉਣਾ ਪਵੇ ਗਾ…।
-ਓਡਰੀ ਮੈਨੂੰ ਸਮਾ ਚਾਹੀਦੈ। ਇਹ ਬਹੁਤ ਗੰਭੀਰ ਮਸਲਾ ਹੈ। ਇਸਨੂੰ ਕੁਝ ਮਿੰਟਾਂ ‘ਚ ਹੱਲ ਨਹੀਂ ਕੀਤਾ ਜਾ ਸਕਦਾ।ਮੈਂ ਕੋਈ ਵੀ ਫੈਸਲਾ ਕਾਹਲ ‘ਚ ਨਹੀਂ ਲੈਣਾ ਚਾਹੁੰਦਾ ਜਿਸਤੇ ਮੈਨੂੰ ਫੇਰ ਪਛਤਾਉਣਾ ਪਵੇ।ਦੂਸਰਾ ਤੈਨੂੰ ਮੇਰੇ ਵਿਆਹੇ ਹੋਏ ਦਾ ਤਾਂ ਪਹਿਲਾਂ ਵੀ ਪਤਾ ਸੀ।
-ਪਰ ਤੂੰ ਤਾਂ ਕਹਿੰਦਾ ਰਿਹਾਂ ਕਿ ਤੂੰ ਮੈਨੂੰ ਬਹੁਤ ਪਿਆਰ ਕਰਦੈਂ?
-ਇਹ ਤਾਂ ਮੈਂ ਹੁਣ ਵੀ ਕਹਿ ਰਿਹਾ ਹਾਂ।
-ਫੇਰ ਤੂੰ ਆਪਣੀ ਪਤਨੀ ਨੂੰ ਮੇਰੇ ਲਈ ਛੱਡ ਕਿਅਂ ਨਹੀਂ ਸਕਦਾ?
-ਇਹ ਏਡਾ ਆਸਾਨ ਨਹੀਂ ਕਿਉਂਕਿ ਮੈਂ ਆਪਣੀ ਪਤਨੀ ਨੂੰ ਵੀ ਬਹੁਤ ਪਿਆਰ ਕਰਦੈਂ।
-ਹੈਂ…?
-ਇਸਦਾ ਮਤਲਬ ਸਿਰਫ ਇਹ ਹੀ ਹੈ ਕਿ ਤੂੰ ਮੈਨੂੰ ਆਪਣੀ ਰਖੇਲ ਬਣਾ ਕੇ ਰਖਣਾ ਚਾਹੁੰਦਾ ਹੈਂ।ਤੇ ਮੈਂ ਇਸ ਹਾਲਾਤ ‘ਚ ਤੇਰੇ ਨਾਲ ਕੋਈ ਨੇੜਤਾ ਨਹੀਂ ਰਖ ਸਕਦੀ।ਕਹਿੰਦਿਆਂ ਓਡਰੀ ਨੇ ਆਪਣੀ ਕਾਰ ਦਾ ਬੂਹਾ ਖੋਲ੍ਹ ਦਿੱਤਾ ਤੇ ਰਾਜਵੀਰ ਨੂੰ ਉਤਰਨ ਦਾ ਇਸ਼ਾਰਾ ਕਰ ਦਿੱਤਾ।
ਓਡਰੀ ਦੀ ਕਾਰ ‘ਚੋਂ ਉੱਤਰ ਰਾਜਵੀਰ ਸੋਚਾਂ ‘ਚ ਉੱਤਰ ਗਿਆ ਤੇ ਉਸਨੂੰ ਰਾਬਤਾ ਦੀਆਂ ਦਿੱਤੀਆਂ ਦਲੀਲਾਂ ਤੇ ਰਸ਼ਕ ਹੋਣ ਲੱਗਾ ਤੇ ਉਹ ਹੈਰਾਨੀ ਚ ਹੋਰ ਵੀ ਗੰਭੀਰ ਹੋ ਗਿਆ ਕਿ ਰਾਬਤਾ ਇਵੇਂ ਕਿਵੇਂ ਸੋਚ ਸਕਦੀ ਹੈ, ਕਿਧਰੇ ਉਹ ਵੀ ਕਿਸੇ ਨਾਲ ਰਿਸ਼ਤਾ ਤੇ ਨਹੀਂ ਬਣਾਈ ਬੈਠੀ? ਸਵਾਲ ਉਸ ਦੀ ਵਿਚਰਨ ਮੂਹਰੇ ਆਣ ਬੈਠਾ ਸੀ।ਤੇ ਉਸ ‘ਚ ਆਪਣੇ ਆਪ ਲਈ ਹੀਣਤਾ ਵੀ ਹੋਈ ਕਿ ਆਪ ਤਾਂ ਉਹ ਸ਼ਾਦੀ ਤੋਂ ਬਾਹਰ ਰਿਸ਼ਤਾ ਬਣਾਈ ਫਿਰਦਾ ਹੈ ਪਰ ਰਾਬਤਾ ਨੂੰ ਸੱਚਾ ਸੁੱਚਾ ਹੋਣ ਦਾ ਵਿਖਾਵਾ ਕਰਦਾ ਰਹਿੰਦਾ ਹੈ।ਇਸ ਤਰ੍ਹਾਂ ਦੇ ਵਿਸ਼ਵਾਸ ਟੁੱਟਣ ਦੀ ਹੀ ਤਾਂ ਰਾਬਤਾ ਗੱਲ ਕਰਦੀ ਸੀ।ਇਹੋ ਜਹੇ ਧੋਖੇ ਬਾਰੇ ਹੀ ਤਾਂ ਉਹ ਮੁੜ ਮੁੜ ਕਹਿੰਦੀ ਸੀ। ਉਹ ਇਨ੍ਹਾਂ ਹੀ ਸੋਚਾਂ ਦੀ ਖਿਚੋਤਾਣ ‘ਚ ਘਰ ਪਹੁੰਚਾ। ਰਾਬਤਾ ਹਾਲੀ ਜਾਗਦੀ ਹੀ ਸੀ।
-ਬੜੀ ਛੇਤੀਂ ਮੁੜ ਆਏ ਰਾਜਵੀਰ ਅੱਜ…?
-ਬਸ-ਐਵੇਂ ਦਿਲ ਹੀ ਨਹੀਂ ਕੀਤਾ ਕਲੱਬ ‘ਚ ਹੋਰ ਸਮਾ ਬਿਤਾਉਣ ਨੂੰ…।
-ਤੁਹਾਡੀ ਪਾਰਟੀ ਕਿਵੇਂ ਰਹੀ…?
-ਜਿਹੋ ਜਹੀਆਂ ਪਾਰਟੀਆਂ ਹੁੰਦੀਆਂ ਹਨ…।ਰਾਜਵੀਰ ਨੇ ਰੁੱਖਾ ਜਿਹਾ ਜਵਾਬ ਦਿੱਤਾ।
-ਰਾਜਵੀਰ….ਝੂਠ ਬੋਲਣ ਦੀ ਲੋੜ ਨਹੀਂ।ਇਸ ਝੂਠ ਬਾਰੇ ਹੀ ਤਾਂ ਮੈਂ ਉਸ ਦਿਨ ਤੁਹਾਡੇ ਨਾਲ ਵਿਚਾਰ ਕਰਨ ਦੀ ਕੋਸ਼ਸ਼ ਕੀਤੀ ਸੀ।
-ਮਤਲਬ…?
-ਮੈਨੂੰ ਸੈਂਡੀ ਦਾ ਟੈਲੀਫੂਨ ਆ ਗਿਆ ਸੀ। ਸੁਣ ਕੇ ਰਾਜਵੀਰ ਸਾਰੇ ਦਾ ਸਾਰਾ ਸੁੰਨ ਹੋ ਗਿਆ।ਉਸਦੀ ਨਜ਼ਰ ਨੀਵੀਂ ਹੋ ਗਈ। ਉਸਦੀ ਜੀਭ ਠਾਕੀ ਗਈ।
-ਆਈ ਐਮ ਸੌਰੀ…ਰਾਬਤਾ। ਕਹਿੰਦਿਆਂ ਉਸਦਾ ਗਲੇਡੂ ਭਰ ਆਇਆ ਤੇ ਉਸਨੇ ਉੱਠ ਕੇ ਰਾਬਤਾ ਨੂੰ ਆਪਣੇ ਕਲਾਵੇ ‘ਚ ਕੱਸ ਲਿਆ।ਰਾਬਤਾ ਅੱਗ ਬਬੂਲਾ ਹੋਣ ਦੀ ਬਜਾਏ ਪੂਰੇ ਠਰੰਮੇ ‘ਚ ਸੀ।
-ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ… ਰਾਬਤਾ,ਇਹ ਪਤਾ ਨਹੀਂ ਕਿਵੇਂ ਹੋ ਗਿਆ ਮੇਰੇ ਨਾਲ…।
-ਮੈਨੂੰ ਪਤੈ ਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ।ਇਸ ਬਾਰੇ ਮੇਰੇ ਮਨ ‘ਚ ਕੋਈ ਸ਼ੰਕਾ ਨਹੀਂ।ਆਦਮੀ ਫਿਤਰਤਨ ਪੌਲੀਗੈਮੀ ਹੈ।ਏਸੇ ਲਈ ਮੈਂ ਤੁਹਾਨੂੰ ਕਹਿ ਰਹੀ ਸਾਂ ਕਿ ਜੇ ਅਸੀਂ ਦੋਨੋ ਇਹ ਖੁੱਲ ਸਵੀਕਾਰ ਲਈਏ ਤਾਂ ਕੀ ਸਾਡੀ ਵਿਆਹੁਤਾ ਜ਼ਿੰਦਗੀ ਹੋਰ ਵੀ ਰੌਚਕ ਨਾ ਹੋ ਜਾਵੇ ਗੀ?
-ਮੈਂ ਤੁਹਾਨੂੰ ਪੂਰੀ ਤਰ੍ਹਾਂ ਮੁਆਫ ਕਰ ਰਹੀ ਹਾਂ। ਆਪਣੇ ਮਨ ‘ਚ ਕਿਸੇ ਕਿਸਮ ਦਾ ਕੋਈ ਗਿਲਟ ਨਾ ਮਹਿਸੂਸ ਕਰਨਾ ਪਰ ਨਾਲ ਹੀ ਮੇਰੀ ਵੀ ਇੱਕ ਮੰਗ ਹੈ ਕਿ ਜੇ ਕਿਧਰੇ ਮੇਰਾ ਮਨ ਵੀ ਤੁਹਾਡੇ ਵਾਂਗ ਹੀ ਇਸ ਬੰਧਨ ਤੋਂ ਬਾਹਰ ਜਾ ਕੇ, ਇਸ ਫਸੀਲ ਤੋਂ ਰਤਾ ਉੱਚਾ ਝਾਕ ਗਿਆ ਤਾਂ ਤੁਸੀਂ ਵੀ ਮੈਨੂੰ ਮੁਆਫ ਕਰ ਦਿਉਗੇ।ਕਹਿੰਦਿਆਂ ਰਾਬਤਾ ਨੇ ਰਾਜਵੀਰ ਨੂੰ ਆਪਣੀ ਜੱਫੀ ‘ਚ ਜ਼ੋਰ ਦੀ ਕੱਸਦਿਆਂ ਇੱਕ ਅਪਣੱਤਾਂ ਭਰੇ ਮੋਹ ਨਾਲ ਡੂੰਘਾ ਚੁੰਮਣ ਦਿੱਤਾ ਤੇ ਉਹ ਦੋਨੋ ਕਿਸੇ ਅੰਤ੍ਰੀਵੀ ਤਸੱਲੀ ‘ਚ ਸਰਸ਼ਾਰੇ ਗਏ।
-ਹੁਣ ਮੈਂ ਮੰਮ ਨੂੰ ਉਸਦੀ ਆਈ ਈਮੇਲ ਦਾ ਜਵਾਬ ਦੇ ਦਿਆਂ ਤੇ ਦਸ ਦਿਆਂ ਕਿ ਅਸੀਂ ਇੱਕ ਬਹੁਤ ਵੱਡਾ ਫੈਸਲਾ ਲੈ ਲਿਆ ਹੈ।ਸਾਨੂੰ ਹੁਣ ਰਿਸ਼ਤਿਆਂ ਨੂੰ ਜੀਂਦੇ ਰੱਖਣ ਲਈ ਕਦੇ ਵੀ ਝੂਠ ਦਾ ਸਹਾਰਾ ਨਹੀਂ ਲੈਣਾ ਪਵੇਗਾ।ਤੇ ਨਾ ਹੀ ਕਿਸੇ ਗਿਲਟ ਭਾਵਨਾ ਨਾਲ ਅੰਦਰੇ ਹੀ ਅੰਦਰ ਰਿਝਦੇ ਰਹਿਣਾ ਪਵੇਗਾ।
-ਕਿਉਂ ਮਾਰਨਾ ਬੁੜ੍ਹੀ ਨੂੰ…? ਕਹਿੰਦਿਆਂ ਰਾਜਵੀਰ ਨੇ ਇੱਕ ਬਹੁਤ ਵੱਡੇ ਝੂਠ ਤੋਂ ਸੁਰਖਰੂ ਹੁੰਦਿਆਂ ਮਹਿਸੂਸਿਆ, ਮਿੰਨ੍ਹਾਂ ਜਿਹਾ ਮੁਸਕਰਾਉਂਦਿਆਂ ਰਾਬਤਾ ਨੂੰ ਆਪਣੇ ਕਲਾਵੇ ‘ਚ ਕੱਸ ਲਿਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346