ਅੱਜ ਪੰਜਾਬੀ ਨੂੰ ਦਰਪੇਸ਼
ਮਸਲੇ ਵੀ ਹੋਰ ਖੇਤਰੀ ਭਾਸ਼ਾਵਾਂ ਦੇ ਮਸਲਿਆਂ ਵਾਂਗ ਹੀ ਮਹੱਤਵਪੂਰਨ ਹਨ। ਇਸ ਦਾ ਸਬੰਧ ਵੀ
ਹੋਰ ਖੇਤਰੀ ਭਾਸ਼ਾਵਾਂ ਨਾਲ ਗਹਿਰਾ ਹੈ। ਅੰਗਰੇਜ਼ਾਂ ਵਲੋਂ ਭਾਰਤੀ ਖੇਤਰੀ ਭਾਸ਼ਾਵਾਂ ਨੂੰ
ਧਾਰਮਿਕ ਰੰਗਤ ਦੇਂਦੇ ਹੋਏ ਉਰਦੂ ਮੁਸਲਮਾਨਾਂ ਦੀ, ਪੰਜਾਬੀ ਸਿੱਖਾਂ ਦੀ ਤੇ ਹਿੰਦੀ ਹਿੰਦੂਆਂ
ਦੀ ਭਾਸ਼ਾ ਕਹਿ ਕੇ ਵੰਡਿਆ ਗਿਆ ਸੀ ਕਿਉਂ ਕਿ ਉਨ੍ਹਾਂ ਦੀ ਨੀਤੀ ਹੀ ਪਾੜੋ ਤੇ ਰਾਜ ਕਰੋ ਸੀ।
ਉਸ ਸਮੇਂ ਭਾਰਤ ਇੰਦੂ ਹਰੀਸ਼ ਚੰਦਰ, ਰਾਮ ਵਿਲਾਸ ਸ਼ਰਮਾ ਅਤੇ ਚੰਦਰ ਸ਼ੁਕਲ ਆਦਿ ਨੇ ਜੋ ਇਤਿਹਾਸ
ਲਿਖਿਆ ਉਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਨੂੰ ਧਾਰਮਿਕ ਰੰਗਤ ਦੇ ਕੇ
ਫ਼ਿਰਕਾਪ੍ਰਸਤੀ ਪੈਦਾ ਕਰਨਾ ਅੰਗਰੇਜ਼ਾਂ ਦਾ ਏਜੰਡਾ ਸੀ। ਧਰਮਾਂ ਦਾ ਅਸਰ ਕਲਚਰ ਉੱਤੇ ਤੇ ਕਲਚਰ
ਦਾ ਅਸਰ ਧਰਮਾਂ ਉੱਤੇ ਹਮੇਸ਼ਾਂ ਪੈਂਦਾ ਹੈ। ਭਾਸ਼ਾ ਦੀ ਉੱਤਪਤੀ ਇਨਸਾਨੀ ਜ਼ਰੂਰਤਾਂ ਅਨੁਸਾਰ
ਹੁੰਦੀ ਹੈ। ਉਰਦੂ ਨੂੰ ਅਰਬੀ ਫਾਰਸੀ ਜੁਬਾਨਾਂ ਤੋਂ ਆਈ ਮੁਸਲਮਾਨਾਂ ਦੀ ਭਾਸ਼ਾ ਕਿਹਾ ਗਿਆ
ਜਿਸ ਦੀ ਸਕਰਿਪਟ ਉਰਦੂ ਹੈ। ਨੋਰਦਰਨ ਇੰਡੀਆ ਵਿਚ ਜਿਸ ਖੜੀ ਬੋਲੀ ਪੰਜਾਬੀ ਨੇ ਜਨਮ ਲਿਆ ਜਿਸ
ਨੂੰ ਲਸ਼ਕਰੀ ਭਾਸ਼ਾ ਵੀ ਦੱਸਿਆ ਗਿਆ। ਭਰਤ ਵਿਚ ਤਿੰਨ ਭਾਸ਼ੀ ਫਾਰਮੂਲਾ ਵੀ ਵਰਤਿਆ ਗਿਆ
ਅੰਗਰੇਜ਼ੀ, ਹਿੰਦੀ ਤੇ ਉਰਦੂ। ਕੀ ਉਰਦੂ ਨੂੰ ਕਿਸੇ ਖਾਸ ਧਰਮ ਦੀ ਭਾਸ਼ਾ ਕਿਹਾ ਜਾਣਾ ਜਾਇਜ਼
ਹੈ। ਨਾਰਨੌਲ ਦੇ ਕਵੀ ਜ਼ਫਰ ਬਟਲੀ ਨੇ ਖੂਬ ਕਿਹਾ ਹੈ : ਅਗਰ ਚੇ ਹਮਾਂ ਕੂੜ-ਓ-ਕਰਕਟ,
ਬਾਹਿੰਦੀ ਦਰਿੰਦੀ ਜਬਾ ਲਟਪਟਕ, ਵਾ ਲੇਕਿਨ ਕਿਸੀ ਨੇ ਭਲੀ ਯੇ ਕਹੀ, ਜਿਸੇ ਪਿਓ ਚਾਹੇ
ਸੁਹਾਨਵਨ ਭਲੀ। ਇਥੇ ਹਿੰਦੀ ਦਾ ਮਤਲਬ ਹਿਂੰਦੋਸਤਾਨ ਵਿਚ ਬੋਲੀ ਜਾਣ ਵਾਲੀ ਭਾਸ਼ਾ ਤੋਂ ਹੈ ਨਾ
ਕਿ ਹਿੰਦੀ ਭਾਸ਼ਾ ਤੋਂ ਹੈ।
ਅਮੀਰ ਖੁਸਰੋ ਵਲੋਂ ਵੀ ਜਦ ਹਿੰਦੀ ਲਫ਼ਜ਼ ਦਾ ਇਸਤੇਮਾਲ ਕੀਤਾ ਤਾਂ ਉਸ ਦਾ ਮਤਲਬ ਵੀ ਹਿੰਦ ਵਿਚ
ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਤੋਂ ਸੀ। ਇਹ ਵੀ ਦਸਣਾ ਮਹੱਤਵਪੂਰਨ ਹੈ ਕਿ ਹਿੰਦੀ ਸਕਰਿਪਟ
ਬਹੁਤ ਦੇਰ ਬਾਅਦ ਆਈ ਸੀ ਤੇ ਸਿਰਫ਼ ਇੰਡੋ ਪਰਸ਼ੀਅਨ ਸਕਰਿਪਟ ਕਾਰਣ ਹੀ ਉਰਦੂ ਪਰਸ਼ੀਅਨ ਦਾ
ਹਿੱਸਾ ਨਹੀਂ ਹੋ ਜਾਂਦੀ। ਹਿੰਦੋਸਤਾਨ ਵਿਚ ਪਹਿਲਾਂ ਰਾਜ ਭਾਸ਼ਾ ਫ਼ਾਰਸੀ ਸੀ ਤੇ ਉਸ ਦੇ ਮੁਸ਼ਕਲ
ਹੋਣ ਕਾਰਣ ਹੀ ਲੋਕ ਭਾਸ਼ਾ ਬਣ ਕੇ ਉਰਦੂ ਉਭਰੀ, ਜਿਸ ਵਿਚ ਉਸ ਖਿੱਤੇ ਵਿਚ ਲੋਕਾਂ ਦੇ ਰੋਜ਼ਮਰਾ
ਜੀਵਨ ਵਿਚ ਵਰਤੇ ਜਾਂਦੇ ਅਨੇਕਾਂ ਲਫ਼ਜ਼ ਵੀ ਸਨ। ਇਹ ਲੋਕਾਂ ਵਿਚ ਜਲਦੀ ਹੀ ਪ੍ਰਚਲਤ ਹੋਣ ਕਾਰਣ
ਫ਼ਾਰਸੀ ਦੇ ਬਰਾਬਰ ਜਾ ਖੜੀ ਹੋਈ। ਉਰਦੂ ਫ਼ਾਰਸੀ ਤੋਂ ਕਿਸੇ ਗਲੋਂ ਛੋਟੀ ਜਾਂ ਊਣੀ ਨਹੀਂ, ਜੇ
ਹੁੰਦੀ ਤਾਂ ਅੱਡ ਵਜੂਦ ਨਾ ਬਣਾ ਸਕਦੀ। ਇਤਿਹਾਸਕਾਰਾਂ ਨੇ ਉਰਦੂ ਦੀ ਹਿੰਦੀ ਨਾਲ ਤੁਲਨਾ
ਕਰਕੇ ਵੀ ਗ਼ਲਤ ਕੀਤਾ। ਰਾਮ ਵਿਲਾਸ ਸ਼ਰਮਾ ਉਰਦੂ ਲਿਪੀ ਬਦਲ ਕੇ ਦੇਵਨਾਗਰੀ ਅਪਣਾਉਣ ਦੀ ਵਕਾਲਤ
ਕਰਦੇ ਹਨ ਤੇ ਅਨੇਕ ਹੋਰ ਖੇਤਰੀ ਭਾਸ਼ਾਵਾਂ ਦੀ ਸਕਰਿਪਟ ਵੀ ਬਦਲਣ ਦੀ ਗੱਲ ਤੋਰਦੇ ਜੋਰ ਦਿੰਦੇ
ਨੇ ਪਰ ਭੁੱਲ ਜਾਂਦੇ ਨੇ ਕਿ ਕਿਸੇ ਧਰਮ, ਤਹਿਜ਼ੀਬ, ਕਲਚਰ ਤੇ ਸੰਸਕ੍ਰਿਤੀ ਨੂੰ ਸਿਰਫ਼ ਧਰਮ
ਨਾਲ ਨਹੀਂ ਜੋੜਿਆ ਜਾ ਸਕਦਾ। ਕਿਆ ਕੋਈ ਖਿੱਤਾ ਉਰਦੂ ਤੋਂ ਅੱਡ ਕਿਹਾ ਜਾ ਸਕਦਾ ਹੈ। ਮੈਨੂੰ
ਸੰਪਰਦਾਇਕ ਸ਼ਕਤੀਆਂ ਤੋਂ ਕੋਈ ਗਿਲਾ ਨਹੀ ਪਰ ਜਦ ਪ੍ਰੌਗਰੈਸਿਵ ਲੋਕ ਚੁੱਪ ਰਹਿਣ ਤਾਂ ਗਿਲਾ
ਕਰਨਾ ਸੁਭਾਵਿਕ ਹੈ। ਹਿੰਦੀ ਸਾਹਿਤ ਸੰਮੇਲਨ ਬਣਾਇਆ ਗਿਆ ਜੋ ਉਰਦੂ ਵਿਰੋਧੀ ਚਲਦਾ ਹੈ, ਜਦਕਿ
ਉਰਦੂ ਸਮੇਤ 22 ਖੇਤਰੀ ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਹਾਸਲ ਹੈ. ਫੇਰ ਉਰਦੂ ਦਾ
ਵਿਰੋਧ ਹੀ ਕਿਉਂ3? ਉੱਤਰ ਪ੍ਰਦੇਸ਼ ਵਿਚ ਉਰਦੂ ਦੂਜੀ ਭਾਸ਼ਾ ਕਿਉਂ ਨਾ ਹੋਏ3? ਹਿੰਦੀ ਹਰ
ਇਲਾਕੇ ਵਿਚ ਸਰਕਾਰੀ ਭਾਸ਼ਾ ਕਿਉਂ ਹੋਵੇ3? ਤੇ ਉਰਦੂ ਬੋਲਣ ਵਾਲੇ ਲੋਕਾਂ ਦੇ ਇਲਾਕੇ ਵਿਚ
ਉਰਦੂ ਸਰਕਾਰੀ ਭਾਸ਼ਾ ਕਿਉਂ ਨਾ ਹੋਵੇ3?
ਮੰਦਭਾਗੀ ਗੱਲ ਹੈ ਕਿ ਇਕ ਭਾਸ਼ਾ ਨੂੰ ਲਤਾੜ ਕੇ ਦੂਜੀ ਨੂੰ ਉਤਸ਼ਾਹਿਤ ਕਰਨ ਵਾਲੇ ਕਚਿਹਰੀਆਂ
ਦੇ ਫੈਸਲੇ ਵੀ ਆ ਰਹੇ ਹਨ ਕਿਉਂ3? ਮੇਰੀ ਮਾਤ ਭਾਸ਼ਾ ਅਵਧੀ ਹੈ ਤੇ ਮੈਂ ਸਾਹਿਤ ਰਚਨਾ ਉਰਦੂ
ਵਿਚ ਕਰਦਾ ਹਾਂ ਤੇ ਮੇਰੇ ਵਿਦਵਾਨ ਦੋਸਤ ਜ਼ੋਰ ਦੇਂਦੇ ਨੇ ਕਿ ਅਪਣੀ ਭਾਸ਼ਾ ਦਾ ਨਾਂ ਅਵਧੀ ਨਾ
ਕਹੋ ਬਲਕਿ ਹਿੰਦੀ ਕਹੋ ਕਿਉਂ3? ਕਿਉਂਕਿ ਹਿੰਦੀ ਸਕਰਿਪਟ ਵਿਚ ਲਿਖੀ ਜਾਂਦੀ ਹੈ ਸਿਰਫ਼ ਇਸ
ਲਈ। ਰਾਜਸਥਾਨੀ, ਅਵਧੀ, ਮੈਥਲੀ ਤੇ ਡੋਗਰੀ ਸਭ ਨੂੰ ਹਿੰਦੀ ਰੂਪ ਵਿਚ ਸਵਿਕਾਰ ਕਰੋ ਕਹਿਣਾ
ਕਿੱਥੋਂ ਤਕ ਸਹੀ ਹੈ? ਕੀ ਇਹ ਹਿੰਦੀ ਨੂੰ ਉਭਾਰਨਾ ਤੇ ਇਨ੍ਹਾਂ ਭਾਸ਼ਾਵਾਂ ਨਾਲ ਵਿਤਕਰਾ ਕਰਨਾ
ਨਹੀਂ ਹੈ? ਇਹ ਬਿਲਕੁਲ ਸਵਿਕਾਰਨ ਯੋਗ ਨਹੀਂ ਹੈ। ਇੱਥੇ ਅਸੀਂ ਮੰਗ ਕਰਦੇ ਹਾਂ ਕਿ ਸਾਰੀਆਂ
ਖੇਤਰੀ ਭਾਸ਼ਾਵਾਂ ਦਾ ਇਕ ਵੱਡਾ ਸੰਮੇਲਨ ਬੁਲਾਈਏ ਜਿੱਥੇ ਨਿੱਠ ਕੇ ਕੰਮ ਕੀਤਾ ਜਾ ਸਕੇ।
ਖੁੱਲੇ ਦਿਮਾਗ ਨਾਲ ਸਾਇੰਟਿਫਿਕ ਢੰਗ ਤਰੀਕੇ ਅਪਣਾ ਕੇ ਗੱਲ ਕਰੀਏ3 ਸੁਣੀਏ ਤੇ ਸਾਂਝੀ ਸੋਚ
ਬਣਾ ਕੇ ਖੇਤਰੀ ਭਾਸ਼ਾਵਾਂ ਦੀ ਤਰਕੀ ਲਈ ਰਾਹ ਸਾਫ਼ ਕਰੀਏ ਤੇ ਖੇਤਰੀ ਭਾਸ਼ਾਵਾਂ ਦੇ ਨਾਲ ਨਾਲ
ਆਦੀਵਾਸੀਆਂ ਦੀਆਂ ਮਰ ਰਹੀਆਂ ਭਾਸ਼ਾਵਾਂ ਦਾ ਵੀ ਫ਼ਿਕਰ ਕਰੀਏ।
ਮਰਾਠੀ ਵਿਚ 35 ਤੋਂ 40 ਗ਼ ਲਫਜ਼ ਅਰਬੀ ਫ਼ਾਰਸੀ ਦੇ ਹਨ ਅਤੇ ਗੁਜਰਾਤੀ ਵਿਚ 20 ਗ਼ ਹਨ ਤੇ ਇੰਜ
ਹੀ ਹੋਰ ਭਾਸ਼ਾਵਾਂ ਵਿਚ ਵੀ ਹਨ ਇਸ ਦਾ ਪਰ ਇਹ ਤਾਂ ਮਤਲਬ ਨਹੀਂ ਕਿ ਇਨ੍ਹਾਂ ਭਾਸ਼ਾਵਾਂ ਦੀ
ਹੋਂਦ ਅਰਬੀ ਤੋਂ ਹੀ ਹੋਈ ਹੈ। ਉਰਦੂ ਦੀ ਵੀ ਖਾਸੀਅਤ ਹੈ ਕਿ ਇਸ ਵਿਚ ਅਰਬੀ ਤੇ ਫਾਰਸੀ ਦੇ
ਨਾਲ ਨਾਲ ਹੋਰ ਭਾਸ਼ਾਵਾਂ ਦੇ ਲਫਜ਼ ਵੀ ਅਪਣਾਏ ਹੋਏ ਹਨ। ਖੇਤਰੀ ਭਾਸ਼ਾਵਾਂ ਜਦੋਂ ਨੇੜੇ ਦੀਆਂ
ਭਾਸ਼ਾਵਾਂ ਨਾਲ ਸੰਪਰਕ ਵਿਚ ਆਈਆਂ ਤਾਂ ਉਰਦੂ ਭਾਸ਼ਾ ਹੋਂਦ ਵਿਚ ਆਈ। ਫ਼ਿਰਾਕ ਗੋਰਖਪੁਰੀ ਨੂੰ
ਕਿਸੇ ਨੇ ਕਿਹਾ ਉਹ ਉਰਦੂ ਹਿੰਦੀ ਸਕਰਿਪਟ ਵਿਚ ਲਿਖੇ ਤਾਂ ਉਨ੍ਹਾਂ ਕਿਹਾ ਤੁਸੀਂ ਮੇਰਾ ਸਹੀ
ਨਾਂ ਹਿੰਦੀ ਵਿਚ ਲਿਖ ਕੇ ਦਿਖਾ ਦੇਵੋ ਮੈਂ ਤੁਹਾਡੀ ਗੱਲ ਮਨ ਲਾਂਗਾ3 ਜੋ ਉਹ ਨਾ ਕਰ ਸਕੇ।
ਪੰਜਾਬੀ ਨਾਲ ਵੀ ਇਹੋ ਹੋ ਰਿਹਾ ਹੈ ਪਾਕਿਸਤਾਨ ਵਿਚ ਸ਼ਾਹਮੁਖੀ ਵਿਚ ਲਿਖੀ ਜਾਂਦੀ ਹੈ ਤੇ
ਭਾਰਤ ਵਿਚ ਗੁਰਮੁਖੀ ਵਿਚ ਤੇ ਏਧਰ ਅਜ਼ਾਦੀ ਬਾਅਦ ਉਰਦੂ ਤੇ ਉਧਰ ਗੁਰਮੁਖੀ ਨੂੰ ਨਕਾਰਿਆ ਗਿਆ
ਕਿਉਂ3? ਦੋਵੇਂ ਸਕਰਿਪਟਾਂ ਇਕ ਦੂਜੇ ਨੂੰ ਤਾਕਤ ਕਿਉਂ ਨਾ ਦੇਣ3? ਅੱਜ ਇਹ ਹੋ ਰਿਹਾ ਹੈ
ਅਨੇਕਾਂ ਹਿੰਦ ਵਿਚ ਉਰਦੂ ਸਿੱਖ ਰਹੇ ਨੇ ਤੇ ਪਾਕਿਸਤਾਨ ਵਿਚ ਅਨੇਕਾਂ ਗੁਰਮੁਖੀ - ਪੰਜਾਬੀ
ਦੇ ਦੀਵਾਨੇ ਬਣ ਰਹੇ ਹਨ। ਏਧਰ ਸ਼ਾਹਮੁਖੀ ਨੂੰ ਨਜ਼ਰ ਅੰਦਾਜ਼ ਕਰਕੇ ਅਸੀਂ ਪੰਜਾਬੀ - ਗੁਰਮੁਖੀ
ਦੀ ਅਮੀਰੀ ਬਰਕਰਾਰ ਨਹੀਂ ਰੱਖ ਸਕਦੇ। ਬੋਲੀਆਂ, ਜਾਤਾਂ ਤੇ ਧਰਮਾਂ ਤੋਂ ਉਪਰ ਉਠ ਕੇ ਅੱਜ
ਲੋੜ ਹੈ ਕਿ ਇਨਸਾਨੀ ਬੁਨਿਆਦਾਂ ਸਾਡੇ ਸਭਿਆਚਾਰ ਤੇ ਮਾਨਵਤਾ ਨੂੰ ਬੁਨਿਆਦ ਬਣਾ ਕੇ ਮਾਨਵਤਾ
ਦੇ ਭਲੇ ਲਈ ਮਹੱਤਵਪੂਰਣ ਕੰਮ ਕਰੀਏ।
(5 ਅਕਤੂਬਰ 2014 ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ “ਭਾਰਤ ਦੀਆਂ ਖੇਤਰੀ
ਭਾਸ਼ਾਵਾਂ ਦਾ ਸੰਕਟ” ਵਿਸ਼ੇ ਉਪਰ ਕਰਵਾਏ ਸੈਮੀਨਾਰ ਵਿਚ ਦਿੱਤਾ ਗਿਆ ਭਾਸ਼ਣ। ਦੇਸ਼ ਭਗਤ ਯਾਦਗਾਰ
ਹਾਲ ਜਲੰਧਰ)
-0- |