Welcome to Seerat.ca
Welcome to Seerat.ca

ਮੋਈ ਪਤਨੀ ਦਾ ਸਾਮਾਨ

 

- ਉਂਕਾਰਪ੍ਰੀਤ

ਸ਼ਰਧਾਂਜਲੀ ਲੇਖ/ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ: ਜਗਜੀਤ ਸਿੰਘ ਆਨੰਦ

 

- ਵਰਿਆਮ ਸਿੰਘ ਸੰਧੂ

ਦੋ ਗਜ਼ਲਾਂ

 

- ਮੁਸ਼ਤਾਕ

ਚਾਰ ਗਜ਼ਲਾਂ

 

- ਗੁਰਨਾਮ ਢਿੱਲੋ

ਸਵੈਜੀਵਨੀ (ਭਾਗ-2) ਦਾ ਅਖ਼ਰੀ ਤੋਂ ਪਹਿਲਾ ਕਾਂਡ / 'ਫ਼ਾਦਰ' ਟਰੀਸਾ!

 

- ਇਕਬਾਲ ਰਾਮੂਵਾਲੀਆ

ਮੇਰੀਆਂ ਦੋ ਕਹਾਣੀਆਂ ਦੇ ਬੀਜ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਪੈਰਿਸ ਦਾ ਪਾਣੀ

 

- ਹਰਜੀਤ ਅਟਵਾਲ

ਜਦੋਂ ਨਿੱਕੇ ਹੁੰਦੇ ਸਾਂ

 

- ਗੁਰਮੁਖ ਸਿੰਘ ਮੁਸਾਫਰ

ਟੋਕਰੀ ਦੇ ਸੇਬ

 

- ਪਿਆਰਾ ਸਿੰਘ ਭੋਗਲ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਹੁੰਦਾ ਨਈਂ ਨਿਆਂ

 

- ਅਮੀਨ ਮਲਿਕ

ਸ਼ੁਕਰ ਐ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਾਹੌਰ ਦਿੱਸਿਐ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਪਹੁਤਾ ਪਾਂਧੀ (ਟੂ)

 

- ਰਿਸ਼ੀ ਗੁਲਾਟੀ

ਕਾਮਰੇਡ ਗੁਰਦਿਆਲ ਸਿੰਘ ਡਾਲ਼ਾ

 

- ਸੁਦਾਗਰ ਬਰਾੜ ਲੰਡੇ

ਸਮਾਜਿਕ ਵੰਡੀਆਂ ਲਈ ਯੋਗ ਨੂੰ ਬਣਾਇਆ ਜਾ ਰਿਹਾ ਹੈ ਮਾਧਿਅਮ

 

- ਹਰਜਿੰਦਰ ਗੁੱਲਪੁਰ

ਦੋ ਕਵਿਤਾਵਾਂ

 

- ਅਮਰਜੀਤ ਟਾਂਡਾ

ਕਵਿਤਾ / ਪਿਆਰ ਦਾ ਸਫ਼ਰ

 

- ਸੁਖਵਿੰਦਰ ਕੌਰ 'ਹਰਿਆਓ'

ਕਦੇ ਵਿਰਸਾ ਵੀ ਮਰਿਆ ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।

 

- ਕਰਨ ਬਰਾੜ

ਬੂਟਾ ਸਿੰਘ ਰਫਿਊਜੀ

 

- ਬਾਜਵਾ ਸੁਖਵਿੰਦਰ

ਟੈਕਸੀਨਾਮਾ

 

- ਬਿਕਰਮਜੀਤ ਸਿੰਘ ਮੱਟਰਾਂ

ਬਾਬਾ ਬਖਤੌਰ ਸਿੰਓਂ ਦੀ ਸੱਥ ਤੋਂ...

 

- ਕਮਲਜੀਤ ਮਾਂਗਟ

 

Online Punjabi Magazine Seerat


ਦੋ ਕਵਿਤਾਵਾਂ
- ਅਮਰਜੀਤ ਟਾਂਡਾ
 

 

(1)
ਕਦੇ 2 -
ਕਦੇ 2 ਉਦਾਸੀ ਨਾਲ ਗੱਲਾਂ ਕਰੀ ਦੀਆਂ
ਵਿਯੋਗ 'ਚ ਬੈਠ ਯਾਦਾਂ ਕੱਤੀ ਦੀਆਂ
ਸੋਚੀਦਾ ਕਿ
ਜੇ ਉਹ ਹੁੰਦੀ
ਦੁਨੀਆਂ ਵਸ ਜਾਣੀ ਸੀ-
ਅਰਸ਼ ਤੇ ਨੱਚਦੇ ਦੋਵੇਂ-
ਆਹ ਕਰਦੇ
ਔਹ ਕਰਦੇ
ਓਹਦੇ ਹੱਥਾਂ ਦੀ ਛੁਹ
ਨਾਲ ਅੰਬਰੀਂ ਕੰਪਨ ਉੱਗਦੀ
ਬੱਗੀਆਂ ਨਰਮ ਕਲਾਈਆਂ 'ਚ
ਵੰਗਾਂ ਦੀ ਛਣਕਾਰ ਗਾਉਂਦੀ
ਹਵਾਵਾਂ ਨੂੰ ਗੀਤ ਮਿਲਦੇ -
ਓਹਦੀਆਂ ਅੱਖਾਂ 'ਚੋਂ
ਵਿਲਕਦੇ ਇਸ਼ਾਰੇ ਸਿਰਜਦੇ
ਬੁੱਲਾਂ੍ਹ ਤੋਂ ਪਿਆਸ ਸਿੰਮਦੀ ਉੱਤਰਦੀ
ਇਕੱਲਤਾ 'ਚ ਰਿਮਝਿਮ ਬਣ ਵਰ੍ਹਦੀ
ਨਜ਼ਮ ਮੇਲਦੀ-
ਉਹ ਰੋਂਦੀ ਤਾਂ
ਰੁੱਖ ਪਰਬਤ ਰੋਂਦੇ
ਇੱਕ 2 ਹੰਝੂ
ਦਰਿਆ ਬਣ ਟੁਰਦਾ
ਸਾਗਰ ਬਣਦਾ-ਜਨਤ ਜ਼ਿੰਦ ਰੋਂਦੀ
ਓਹਦੇ ਹਾਸਿਆਂ 'ਚ
ਗੁਆਚਣ ਨੂੰ ਦਿਲ ਕਰਦਾ
ਓਹਦੇ ਖੁੱਲ੍ਹੇ ਵਾਲਾਂ 'ਚ
ਸੰਸਾਰ ਵਸ ਜਾਂਦਾ-
ਗੁਆਚ ਜਾਂਦਾ ਸੀ -ਦਿਨ ਰਾਤ
ਓਹਦੇ ਨਾਲ ਬਿਤਾਇਆ ਹਰ ਪਲ
ਸਵਰਗ ਸਿਰਜਦਾ-
ਹਰ ਸ਼ਾਮ ਜਗਦੀ-
ਓਹਦੇ ਵਿਯੋਗ ਨਾਲ ਮੁਲਾਕਾਤ ਹੁੰਦੀ-
ਦੋ ਪਲ ਓਹਦੀ ਗੋਦ 'ਚ ਪਿਘਲਦੇ
ਕਦੇ ਮੁਹੱਬਤ ਰੋਂਦੀ
ਕਦੇ ਵਿਯੋਗ ਚ ਗੀਤ ਤਰਸਦਾ-
(2)
ਮੈਂ ਨਹੀਂ ਸੀ ਕਾਲੀਆਂ ਰਾਤਾਂ ਮੰਗੀਆਂ
ਮੈਂ ਨਹੀਂ ਸੀ ਕਾਲੀਆਂ ਰਾਤਾਂ ਮੰਗੀਆਂ
ਤੂੰ ਕਿਉਂ ਮਾਵਾਂ ਪੁੱਤਾਂ ਉਡੀਕੀਂ ਟੰਗੀਆਂ
ਸੂਰਜ ਬਲਦਾ ਫਿਰਦਾ ਸੀ ਪਿੰਡ ਇੱਕ
ਰਿਸ਼ਮਾਂ ਓਹਦੀਆਂ ਸਨ ਖ਼ੂਨ 'ਚ ਰੰਗੀਆਂ
ਲਿਖਾਂ ਕਿੱਦਾਂ ਗੀਤ ਭੈਣ ਦੇ ਚਾ ਵਰਗਾ
ਤੈਂ ਫ਼ਤਵੇ ਦੇ ਕਲਮਾਂ ਸੂਲੀ ਟੰਗੀਆਂ
ਖਬਰੇ ਇਹਨਾਂ ਦੀ ਕਦ ਮੁੱਕੇਗੀ ਪਿਆਸ
ਤੁਰੀਆਂ ਫਿਰਨ ਰੋਜ਼ ਤਲਵਾਰਾਂ ਨੰਗੀਆਂ
ਰਾਤ ਇੱਕ ਸੁਣਿਆ ਮੈਂ ਗੀਤ ਰੁੱਖ ਦਾ
ਸੁਰਾਂ ਸਨ ਉਸ ਗੀਤ ਦੀਆਂ ਵੈਰੰਗੀਆਂ
ਬਿਨ ਡੁੱਬਿਆਂ ਨਾ ਗੀਤ ਝਨਾਂ੍ਹ ਚੋਂ ਲੱਭਦੇ
ਤਾਂਹੀ ਤਰਜ਼ਾਂ ਡੁੱਬੀਆਂ ਤੈਥੋਂ ਚੰਗੀਆਂ
ਕਫ਼ਨ ਵੀ ਨਾ ਜੁੜਨ ਏਥੇ ਜਿਸਮਾਂ ਨੂੰ
ਸਾੜ੍ਹਨ ਮੇਰੀਆਂ ਨਜ਼ਮਾਂ ਕਫ਼ਨੋਂ ਨੰਗੀਆਂ
ਵੈਣ ਸੁਣੇ ਨਾ ਜਾਣ ਨਦੀ ਦੀਆਂ ਲਹਿਰਾਂ ਦੇ
ਖਬਰੇ ਇਹਨਾਂ ਦੀਆਂ ਹਿੱਕਾਂ ਵਿਚ ਕੀ ਤੰਗੀਆਂ
ਤੇਰੇ ਦਰੀਂ ਕੀ ਦੇਖਾਂ ਦੀਵੇ ਜਗਦੇ
ਮੇਰੇ ਪਿੰਡੋਂ ਲਾਸ਼ਾਂ ਰਾਤੀਂ ਲੰਘੀਆਂ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346