Welcome to Seerat.ca
Welcome to Seerat.ca

ਮੋਈ ਪਤਨੀ ਦਾ ਸਾਮਾਨ

 

- ਉਂਕਾਰਪ੍ਰੀਤ

ਸ਼ਰਧਾਂਜਲੀ ਲੇਖ/ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ: ਜਗਜੀਤ ਸਿੰਘ ਆਨੰਦ

 

- ਵਰਿਆਮ ਸਿੰਘ ਸੰਧੂ

ਦੋ ਗਜ਼ਲਾਂ

 

- ਮੁਸ਼ਤਾਕ

ਚਾਰ ਗਜ਼ਲਾਂ

 

- ਗੁਰਨਾਮ ਢਿੱਲੋ

ਸਵੈਜੀਵਨੀ (ਭਾਗ-2) ਦਾ ਅਖ਼ਰੀ ਤੋਂ ਪਹਿਲਾ ਕਾਂਡ / 'ਫ਼ਾਦਰ' ਟਰੀਸਾ!

 

- ਇਕਬਾਲ ਰਾਮੂਵਾਲੀਆ

ਮੇਰੀਆਂ ਦੋ ਕਹਾਣੀਆਂ ਦੇ ਬੀਜ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਪੈਰਿਸ ਦਾ ਪਾਣੀ

 

- ਹਰਜੀਤ ਅਟਵਾਲ

ਜਦੋਂ ਨਿੱਕੇ ਹੁੰਦੇ ਸਾਂ

 

- ਗੁਰਮੁਖ ਸਿੰਘ ਮੁਸਾਫਰ

ਟੋਕਰੀ ਦੇ ਸੇਬ

 

- ਪਿਆਰਾ ਸਿੰਘ ਭੋਗਲ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਹੁੰਦਾ ਨਈਂ ਨਿਆਂ

 

- ਅਮੀਨ ਮਲਿਕ

ਸ਼ੁਕਰ ਐ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਾਹੌਰ ਦਿੱਸਿਐ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਪਹੁਤਾ ਪਾਂਧੀ (ਟੂ)

 

- ਰਿਸ਼ੀ ਗੁਲਾਟੀ

ਕਾਮਰੇਡ ਗੁਰਦਿਆਲ ਸਿੰਘ ਡਾਲ਼ਾ

 

- ਸੁਦਾਗਰ ਬਰਾੜ ਲੰਡੇ

ਸਮਾਜਿਕ ਵੰਡੀਆਂ ਲਈ ਯੋਗ ਨੂੰ ਬਣਾਇਆ ਜਾ ਰਿਹਾ ਹੈ ਮਾਧਿਅਮ

 

- ਹਰਜਿੰਦਰ ਗੁੱਲਪੁਰ

ਦੋ ਕਵਿਤਾਵਾਂ

 

- ਅਮਰਜੀਤ ਟਾਂਡਾ

ਕਵਿਤਾ / ਪਿਆਰ ਦਾ ਸਫ਼ਰ

 

- ਸੁਖਵਿੰਦਰ ਕੌਰ 'ਹਰਿਆਓ'

ਕਦੇ ਵਿਰਸਾ ਵੀ ਮਰਿਆ ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।

 

- ਕਰਨ ਬਰਾੜ

ਬੂਟਾ ਸਿੰਘ ਰਫਿਊਜੀ

 

- ਬਾਜਵਾ ਸੁਖਵਿੰਦਰ

ਟੈਕਸੀਨਾਮਾ

 

- ਬਿਕਰਮਜੀਤ ਸਿੰਘ ਮੱਟਰਾਂ

ਬਾਬਾ ਬਖਤੌਰ ਸਿੰਓਂ ਦੀ ਸੱਥ ਤੋਂ...

 

- ਕਮਲਜੀਤ ਮਾਂਗਟ

 

Online Punjabi Magazine Seerat

ਬਾਬਾ ਬਖਤੌਰ ਸਿੰਓਂ ਦੀ ਸੱਥ ਤੋਂ...
- ਕਮਲਜੀਤ ਮਾਂਗਟ

 

'' ਨਾਜ਼ਰ ਸਿੰਆਂ ਤੂੰ ਸਵੇਰੇ-ਸਵੇਰੇ ਹੀ ਜੈਬੇ ਨਾਲ ਕੋਈ ਨਾ ਕੋਈ ਸਿੰਗੜੀ ਛੇੜ ਬੈਠਦਾ, ਜੈਬਾ ਭਲਾ ਤੈਨੂੰ ਕੀ ਆਹੰਦਾ ਏ ਤੂੰ ੲ੍ਹੇਨੂੰ ਮਖੌਲਾ ਕਰੀ ਜਾਂਦਾ ਏ "...ਨਾਜ਼ਰ ਬੈਠਾ ਜੈਬੇ ਨਾਲ ਮਜ਼ਾਕ ਕਰ ਰਿਹਾ ਸੀ ੲੇਨੇ ਨੂੰ ਬਖਤੌਰ ਸਿੰਓਂ ਆ ਕੇ ਚੌਂਤਰੇ ਤੇ ਬੈਠਿਆ ਹੀ ਸੀ ਕਿ ਆਖਬਾਰ ਚੁੱਕਦਾ ਹੋੲਿਆ ਬੋਲਿਆ.....।
" ਓ ਕ੍ਹਾਨੂੰ ਬਖਤੌਰ ਸਿੰਆ ਦੋ ਘੜ੍ਹੀ ਜੈਬੇ ਨਾਲ ਹੱਸ ਖੇਡ ਲਈ ਦਾ, ਨਾਲੇ ਮੈ ਕੇਹੜੀ ੲ੍ਹੇਦੇ ਨਾਲ ਜ਼ਮੀਨ ਵੰਡਾਉਣੀ ਐ ਕਿ ੲ੍ਹੇਦੇ ਨਾਲ ਸਿੰਘੜੀ ਛੇੜਦਾ "...ਨਾਜ਼ਰ ਸਿੰਓਂ ਦਾੜ੍ਹੀ ਤੇ ਹੱਥ ਫੇਰਦਾ ਹੋੲਿਆ ਬਖਤੌਰ ਸਿੰਓਂ ਦੀ ਗੱਲ ਦਾ ਜਵਾਬ ਦਿੰਦਾ ਹੋੲਿਆ ਬੋਲਿਆ...।
" ਆ ਜਨਮ ਦਾ ਤਾਂ ਪਤਾ ਨਹੀ, ਕੋਈ ਪਿੱਛਲੇ ਜਨਮ ਦੀ ਕਿੜ੍ਹ ਕੱਢਦਾ ਏ ਨਾਜ਼ਰ ਮੇਰੇ ਨਾਲ ਜਿਵੇਂ ਮੈ ੲ੍ਹੇਨੂੰ ਰਿਸ਼ਤਾ ਕਰਨ ਵਾਲਿਆਂ ਕੋਲ ਭਾਨੀ ਮਾਰੀ ਹੋਵੇ ਕਿ ੲ੍ਹੇਦਾ ਰਿਸ਼ਤਾ ਨਾ ਸਿਰੇ ਚੜ੍ਹੇ "...ਜੈਬਾ ਅਮਲੀ ਨਾਜ਼ਰ ਤੇ ਨਿਸ਼ਾਨਾ ਕੱਸਦਾ ਹੋੲਿਆ ਬੋਲਿਆ ਤੇ ਨਾਲੇ ਮਿੰਨਾ ਜਿਹਾ ਹੱਸਦਾ ਹੋੲਿਆ ਬਖਤੌਰ ਸਿੰਓਂ ਵੱਲ ਨੂੰ ਟੇਡਾ ਜਿਹਾ ਝਾਕਦਾ....।
" ਆਹੋ ਜੈਬਿਆ ਪਿੱਛਲੇ ਜਨਮ ਤੂੰ ਰਿਸ਼ਤਾ ਨੀ ਹੋਣ ਦਿੱਤਾ ਮੈਨੂੰ ਤੇ ਏਸ ਜਨਮ 'ਚ ਮੈ ਤੈਨੂੰ ਰਿਸ਼ਤਾ ਨੀ ਹੋਣ ਦਿੱਤਾ, ਮੈ ਕਿਹਾ ਹਿਸਾਬ ਕਿਤਾਬ ਬਰੋਬਰ ਕਰ ਦਈਏ ''....ਨਾਜ਼ਰ ਦੀ ਗੱਲ ਤੇ ਸੱਥ 'ਚ ਬੈਠੇ ਸਾਰੇ ਹੀ ਹੱਸਣ ਲੱਗ ਪਏ ਤੇ ਜੈਬਾ ਵੀ ਹੱਸਣ ਲੱਗ ਪਿਆ.....।
ਹੱਸਦਾ ਹੋੲਿਆ ਨਾਜ਼ਰ ਫੇਰ ਬੋਲਿਆ..." ਨਾ ੲਿੱਕ ਗੱਲ ਦੱਸ ਜੈਬਿਆ ਜਵਾਨੀ ਵੇਲੇ ਕੋਈ ਰਿਸ਼ਤਾ ਤੈਨੂੰ ਆੲਿਆ ਵੀ ਸੀ ਜਾਂ ਤੂੰ ਹੀ ਨਹੀ ਜੇ ਵਿਆਹ ਕਰਵਾੲਿਆ...ਆ ਆਪਦੇ ਅਮਲਪੁਣੇ ਕਾਰਨ "....।
" ਰਿਸ਼ਤਾ ਤਾਂ ਨਾਜ਼ਰਾ ਆੲਿਆ ਸੀ ਮੈਨੂੰ "... ..ਜੈਬਾ ਅਮਲੀ ਆਪਦੀ ਮੁੱਛ ਨੂੰ ਵੱਟ ਚਾੜ੍ਹਦਾ ਹੋੲਿਆ ਬੋਲਿਆ....।
" ਨਾ ਭਲਾ ਕਿਹੜੇ ਪਿੰਡੋਂ ਆੲਿਆ ਸੀ "...ਨਾਜ਼ਰ ਸਿੰਓਂ ਜਾਣੀ ਕਾਹਲਾ ਜਿਹਾ ਹੋ ਕੇ ਬੋਲਿਆ....।
" ਨਾਜ਼ਰਾ ਰਿਸ਼ਤਾ ਤਾਂ ਤੇਰੀ ਸਾਲੀ ਦਾ ਹੀ ਆੲਿਆ ਸੀ।ਸਹੁਰੀ ਦਿਆ ਤੂੰ ਹੀ ਜੜ੍ਹੀ ਬੈਠਿਆ ਮੇਰੇ ''...ਜੈਬਾ ਗੱਲ ਕਰਕੇ ਮਿੰਨਾ ਜਿਹਾ ਹੱਸਣ ਲੱਗ ਪਿਆ ਤੇ ਨਾਲ ਹੀ ਨਾਜ਼ਰ ਵੀ ਸਾਰਿਆਂ ਵੱਲ ਵੇਖਕੇ ਹੱਸਣ ਲੱਗ ਗਿਆ.....।
" ਲੈ ਬੲੀ ਨਾਜ਼ਰਾ ਅੱਜ ਨੀ ਜੈਬਾ ਤੈਨੂੰ ਵਾਰੇ ਆੳੁਣ ਦਿੰਦਾ।ਹੋਰ ਪੁੱਛ ਜੈਬੇ ਤੋਂ ਓਸਦੇ ਰਿਸ਼ਤੇ ਬਾਰੇ ''....ਡਾਂਗ ਵਾਲਾ ਬੁੱੜਾ ਅਤਰ ਸਿੰਓਂ ਹੱਥ ਤੇ ਮਾਰਦਾ ਹੋੲਿਆ ਨਾਜ਼ਰ ਵੱਲ ਨੂੰ ੲਿਸ਼ਾਰਾ ਕਰਦਾ ਹੋੲਿਆ ਬੋਲਿਆ....।
ਓਧਰੋ ਬਖਤੌਰ ਸਿੰਓਂ ਬੋਲਿਆ..." ਨਾਜ਼ਰਾ ਮਾੜੀ ਕੀਤੀ ਤੂੰ ਜੈਬੇ ਦਾ ਵਿਆਹ ਹੋ ਜਾਣਾ ਸੀ ਜੇ ਤੂੰ ਭਾਨੀ ਨਾ ਮਾਰਦਾ "......ਤੇ ਬਖਤੌਰ ਸਿੰਓਂ ਹੱਸਣ ਲੱਗ ਪਿਆ....।
" ਨਾਲੇ ੲਿੱਕੋ ਪਿੰਡ ਤੇ ੲਿੱਕੋ ਘਰ ਸਹੁਰੇ ਹੋ ਜਾਣੇ ਸੀ।ਜੈਬੇ ਦੀ ਸੀਪ ਲੱਗਦੀ-ਲੱਗਦੀ ਹੀ ਰਹਿ ਗਈ ਜਵਾਨੀ ਵੇਲੇ "....ਸਾਧੂ ਸਿੰਓਂ ਵੀ ਗੱਲ ਦਾ ਹੁੰਗਾਰਾ ਭਰਦਾ ਬੋਲਿਆ ਤੇ ਸਾਰੇ ਹੀ ਹੱਸਣ ਲੱਗ ਪੲੇ...।
" ਅੱਜ ਜੈਬੇ ਨੇ ਕਿੱਥੇ ਗੱਲ ਆੳੁਣ ਦੇਣੀ ਏ।ਕ੍ਹੋੜੀ ਸਵੇਰੇ ਹੀ ਜੋ ਮਾਲ ਪਾਣੀ ਛੱਕ ਆੲਿਆ।ਜਿੳੁਂ-ਜਿੳੁਂ ਧੁੱਪ ਵੱਧਦੀ ਜਾਂਦੀ ਏ, ੲਿਹ ਸਹੁਰੀ ਦਾ ਫੁੱਲਾਂ ਵਾਂਗੂ ਖਿੜ੍ਹਦਾ ਜਾਂਦਾ ".....ਨਾਜ਼ਰ ਫੇਰ ਜੈਬੇ ਅਮਲੀ ਤੇ ਤੋੜਾ ਝਾੜਦਾ ਹੋੲਿਆ ਬੋਲਿਆ....।
" ਆਹੋ ਤੂੰ ਦੇ ਕੇ ਜੋ ਗਿਆ ਸੀ ਮਾਲ, ੳੁੲੀ ਮਾਲ ਖਾਦਾ ਏ, ਕਦੇ ਤੂੰ ਵੀ ਖਾ ਕੇ ਵੇਖੀ ਤੈਨੂੰ ਵੀ ਗੱਲ ਖੁਰਨ ਲੱਗਜੂ "....ਜੈਬਾ ਨਾਜ਼ਰ ਸਿੰਓਂ ਦੀ ਗੱਲ ਦਾ ਜਵਾਬ ਦਿੰਦਾ ਹੋੲਿਆ ਬੋਲਿਆ....।
" ਬਾਬਾ ਨਾਜ਼ਰ ਵੀ ਜੈਬੇ ਦੇ ਰਿਸ਼ਤੇ ਦੀ ਗੱਲ ਕਰਦਾ-ਕਰਦਾ ਕਿਧਰ ਜਾਅ ਬੜਿਆ, ਓ ਜੇ ਜੈਬਾ ਹੁਣ ਵੀ ਚ੍ਹਾਵੇ ਤਾਂ ਰਿਸ਼ਤਾ ਹੋ ਸਕਦਾ, ੲਿਹ ਕੇਹੜਾ ਮਾੜਾ ਮਰਦਾ ਕਿਸੇ ਤੋਂ...ਪੰਜ ਪੈਲ਼ੀਆਂ ਦਾ ਮਾਲਕ ੲੇ। ਆ ਦੇਖੋ ਅਖਬਾਰ 'ਚ ਰੋਜ਼ ਕਿੰਨੇ ਰਿਸ਼ਤੇ ਹੀ ਰਿਸ਼ਤੇ ਆਉਦੇ ਨੇ।ਦੱਸ ਬੲੀ ਜੈਬਿਆ ਕਨੇਡੇ ਵਾਲੀ ਦਾ ਜਾਂ ਅਮਰੀਕਾ ਵਾਲੀ ਦਾ ਰਿਸ਼ਤਾ ਲੈਣਾ ਜਾਂ ਹੋਰ ਦੇਸ ਵਾਲੀ ਦਾ, ਵੈਸੇ ਆਪਣੇ ਪੰਜਾਬੀ ਜਿਆਦਾ ਕਨੇਡਾ ਨੂੰ ਭੱਜੇ ਜਾਂਦੇ ਨੇ ".....ਮੋਹਣੀ ਅਖਬਾਰ ਤੇ ਹੱਥ ਮਾਰਦਾ ਹੋੲਿਆ ਬੋਲਿਆ....।
ਨਾਜ਼ਰ ਸਿੰਓਂ ਜੈਬੇ ਵੱਲ ਵੇਖਦਾ ਹੋੲਿਆ ਬੋਲਿਆ..." ਜੈਬਿਆ ਕਨੇਡੇ ਵਾਲੀ ਸਹੀ ਰਹੂ ਨਾਲੇ ੳੁੱਥੇ ਆ ਤੇਰਾ ਮਾਲ ਪਾਣੀ ਮਿਲੀ ਜਾਓ "....।
" ਨਾ ਤੈਨੂੰ ਮੇਰੇ ਮਾਲ ਪਾਣੀ ਦਾ ਬੌਤ ਫਿਕਰ ਏ।ਜੇ ਏਨਾ ਹੀ ਫਿਕਰ ਸੀ ਤਾਂ ਪਹਿਲਾ ਕਿੳੁਂ ਨਾ ਰਿਸ਼ਤਾ ਕਰਵਾੲਿਆ ਤੂੰ "...ਜੈਬਾ ਨਾਜ਼ਰ ਸਿੰਓਂ ਨੂੰ ਜਾਣੀ ਗੁੱਸੇ 'ਚ ਬੋਲਿਆ...।
" ਹਾ ਹਾ ਹਾ ...." ਨਾਜ਼ਰ ਸਿੰਓਂ ਜਾਣੀ ਕਿੰਨੀ ਦੇਰ ਹੀ ਉੱਚੀ-ਉੱਚੀ ਹੱਸਦਾ ਰਿਹਾ.....।
ਸਾਧੂ ਸਿੰਓਂ ਗੱਲ ਦਾ ਹੁੰਗਾਰਾ ਭਰਦਾ ਬੋਲਿਆ..." ਨਾ ਜੈਬੇ ਦੇ ਵਿਆਹ ਲਈ ਵੀ ਅਖਬਾਰ 'ਚ ਕਢਵਾ ਦਿੳੁ ਨਾਲੇ ਦਾੜ੍ਹੀ ਨੂੰ ਰੋਗਨ ਕਰਵਾਕੇ ਫੋਟੋ ਲਗਾ ਦਿੳੁ, ਵੇਖਿਓ ਫੇਰ ਰਿਸ਼ਤਿਆਂ ਦੀਆਂ ਲੈੲਿਨਾਂ ਲੱਗਦੀਆਂ ''.....।
ਜੈਬਾ ਹੱਸਦਾ ਹੋੲਿਆ ਬੋਲਿਆ..." ਆਹੋ ਹੁਣ ਤੁਸੀ ਮੇਰੇ ਰਿਸ਼ਤੇ ਲਈ ਅਖਬਾਰ 'ਚ ਕਢਵਾਉ, ਨਾਲ ੲਿਹ ਵੀ ਲਿਖ ਦਿਓ ਕਿ ੲਿੱਕ ਨਹੀ ਦੋ ਕੁੜੀਆਂ ਚਾਹੀਦੀਆਂ ਨੇ ਵਿਆਹ ਕਰਵਾਉਣੇ ਨੂੰ "....ਨਾਲ ਹੀ ਜੈਬਾ ਹੱਸਣ ਲੱਗ ਗਿਆ...।
ਜੈਬਾ ਅਜੇ ਗੱਲ ਕਰਕੇ ਹੱਟਿਆ ਹੀ ਸੀ ਕਿ ਅਤਰ ਸਿੰਓਂ ਫੱਟ ਦੇ ਕੇ ਬੋਲਿਆ...." ਲੱਗਦਾ ਜੈਬਾ ਵਿਆਹ ਕਰਵਾਉਣ ਦੇ ਮਾਮਲੇ 'ਚ ਟ੍ਹੌਰੀ ਨੂੰ ਵੀ ਕੱਟਕੇ ਜਾਓ।ਟ੍ਹੌਰੀ ਨੇ ਤਾਂ ੲਿੱਕ-ੲਿੱਕ ਕਰਕੇ ਪੰਜ ਵਿਆਹ ਕਰਵਾਏ ਸੀ, ਜੈਬਾ ਦੋ-ਦੋ ਕਰਕੇ ਨੰਬਰ ਲੈ ਕੇ ਜਾਓ ".....ਸੱਥ 'ਚ ਬੈਠੇ ਸਾਰੇ ਹੀ ਹੱਸਣ ਲੱਗ ਪੲੇ....।
" ਨਾ ਜੈਬਿਆ ਵਹੁਟੀ ਤਾਂ ਤੈਨੂੰ ਕੋਈ ਨਾ ਕੋਈ ਮਿਲ ਹੀ ਜਾਓ।ਘੋੜੀ ਚੜ੍ਹਨ ਲੱਗਿਆ ਸਰਬਾਲਾ ਕ੍ਹੀਨੂੰ ਬਣਾਉਣਾ ਫੇਰ, ਹੁਣੇ ਪੱਕੀ ਠੱਕੀ ਕਰਲਾ "...ਨਾਜ਼ਰ ਫੇਰ ਜੈਬੇ ਨੂੰ ਮਜ਼ਾਕ ਕਰਦਾ ਹੋੲਿਆ ਬੋਲਿਆ....।
" ਤੈਨੂੰ ਤਾਂ ਸਰਬਾਲਾ ਬਣਾਉਣੋ ਰਿਹਾ, ਸਹੁਰੀ ਦਿਆ ਕਿਤੇ ਫੇਰ ਨਾ ਭਾਨੀ ਮਾਰ ਦੇਵੇਂ ਤੂੰ…ਤੈਨੂੰ ਤਾਂ ਬਰਾਤ ਦੇ ਨਾਲ ਵੀ ਨਹੀ ਜੇ ਲੈ ਕੇ ਜਾਣਾ ...ਨਾਲੇ ੲਿੱਕ ਗੱਲ ਹੋਰ ਸੁਰਮਾਂ ਮੈ ਤੇਰੇ ਵਾਲੀ ਤੋਂ ਹੀ ਪਵਾਉਣਾ, ਕੋਈ ਵਧੀਆ ਜਿਹੀ ਸੁਰਮੇਦਾਨੀ ਲੈ ਕੇ ਰੱਖ ਛੱਡ "...ਜੈਬਾ ਹੱਸਦਾ ਹੋੲਿਆ ਚੀਰੇ ਦਾ ਲੜ੍ਹ ਠੀਕ ਕਰਦਾ ਬੋਲਿਆ....।
" ਅੱਜ ਬਾਬੇ ਨਾਜ਼ਰ ਦੀਆਂ ਜੈਬੇ ਨੇ ਪੂਰੀਆਂ ਕਸਰਾਂ ਕੱਢਤੀਆਂ, ਹੁਣ ਨੀ ਤੂੰ ਦੁਆਰਾ ਪੰਗਾ ਲੈਂਦਾ ਜੈਬੇ ਨਾਲ..ਕਿੳੁਂ ਨਾਜ਼ਰ ਬਾਬੇ "....ਮੋਹਣੀ ਹੱਸਦਾ ਹੋੲਿਆ ਬੋਲਿਆ.....।
" ਬੲੀ ੲਿੱਕ ਗੱਲ ਏ ਛੜ੍ਹੇ ਬੰਦੇ ਦੀ ਜਿੰਦਗੀ ਕੁੱਛ ਨੀ, ਜਵਾਨੀ ਵੇਲੇ ਤਾਂ ਸਰ ਜਾਂਦਾ, ਆ ਬੁੱਢੇਪੇ ਵਾਰੀ ਔਖਾ ਹੋ ਜਾਂਦਾ ਛੜ੍ਹੇ ਬੰਦੇ ਦਾ, ਫੇਰ ਨਹੀ ਜੇ ਕੋਈ ਪੁੱਛਦਾ ਮਾਹਤੜ ਨੂੰ "....ਸਾਧੂ ਸਿੰਓਂ ਹੌਲੀ ਜਿਹੀ ਅਵਾਜ਼ 'ਚ ਬੋਲਿਆ...।
" ਸਾਧੂ ਸਿੰਆਂ ਅੱਜ ਕੱਲ ਤਾਂ ਚਾਰ-ਚਾਰ ਪੁੱਤਰਾਂ ਵਾਲਿਆਂ ਨੂੰ ਉਨ੍ਹਾਂ ਦੀਆਂ ਨੁੰਹਾਂ ਰੋਟੀ ਮਸਾ ਦਿੰਦੀਆਂ ਨੇ, ਵੇਖਦੇ ਹੀ ਰਹਿੰਦੇ ਹਾਂ ਸਭ ਦੇ ਹਾਲ, ਕ੍ਹੀਦੇ ਘਰ ਕੀ ਕੁੱਝ ਹੁੰਦਾ ਤੇ ਕ੍ਹੀਦੇ ਨਾਲ ਕੀ ਕੁੱਝ ਹੋ ਰਿਹਾ "....ਜੈਬਾ ਅਮਲੀ ਸਾਧੂ ਸਿੰਓਂ ਦੀ ਗੱਲ ਦਾ ਜਵਾਬ ਦਿੰਦਾ ਹੋੲਿਆ ਬੋਲਿਆ ...।
ਬਖਤੌਰ ਸਿੰਓਂ ਜੈਬੇ ਦੀ ਗੱਲ 'ਚ ਹਾਂ 'ਚ ਹਾਂ ਮਿਲਾੳੁਦਾ ਹੋੲਿਆ ਬੋਲਿਆ...." ਸਹੀ ਕਿਹਾ ਤੂੰ ਜੈਬਿਆ ਤੇਰੀ ਗੱਲ ਸੋਲਾਂ ਆਨੇ ਸੱਚੀ ਐ "....।
ਕਮਲਜੀਤ ਮਾਂਗਟ

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346