ਜਦ ਕੋਈ ਸਹਾਰਾ ਨਾ ਮਿਲੇ ਤਾਂ ਕਲਮ ਉਠਾ ਲੈਂਦਾ ਹਾਂ,
ਜਦ ਇਸ ਜਹਾਨ ਤੋਂ ਰੁਖਸਤ ਹੋਣ ਨੂ ਦਿਲ ਚਾਹੇ
ਤਾਂ ਲਫਜਾਂ ਦਾ ਲਫਜਾਂ ਨਾਲ ਤਾਲਮੇਲ ਬਣਾ ਲੈਂਦਾ ਹਾਂ,
ਜਦ ਰੋਣ ਨੂ ਦਿਲ ਚਾਹੇ ਤਾਂ ਦਿਲ ਦੇ ਜਜ਼ਬਾਤਾਂ ਨੂੰ ਲਫਜਾਂ ਨਾਲ ਬਿਆਨ ਕਰ ਲੈਂਦਾ ਹਾਂ,
ਕੌਣ ਹੈ ਆਪਣਾ!!! ਇਹ ਸਵਾਲ ਪੁਛਦਾ ਹਾਂ ਰਬ ਤੋਂ
ਜਦ ਕੋਈ ਜਵਾਬ ਨਹੀਂ ਮਿਲਦਾ
ਤਾਂ ਸਿਰ ਝੁਕਾ ਲੈਂਦਾਂ ਹਾਂ,
ਜਦ ਦਿਲ ਚਾਹੇ ਕਿਸੇ ਨੂੰ ਮੋਹੱਬਤ ਕਰਨ ਦੀ ਗੁਸਤਾਖੀ
ਤਾਂ ਰਿਸ਼ਤਿਆਂ ਤੋ ਮਿਲੀ ਬੇਵਫਾਈ
ਆਪਣਿਆਂ ਤੋ ਮਿਲੀ ਤਨਹਾਈ ਦਾ ਏਹਸਾਸ
ਦਿਲ ਨੂੰ ਹੋਰ ਕਰੀਬ ਤੋਂ ਕਰਵਾ ਲੈਂਦਾ ਹਨ,
ਜ਼ਿੰਦਗੀ ਤਾ ਕੁਝ ਪਲ ਦੀ ਹੈ
ਇਸ ਲਈ ਕਿਸੇ ਪਰਵਾਨੇ ਦੀ ਜਗਾ ਕਲਮ ਨੂੰ ਹਮਸਫਰ ਬਣਾ ਲੈਂਦਾ ਹਨ,
ਇਸ ਵਕ਼ਤ ਕੁਝ ਲੋਕ ਸੌਂ ਰਹੇ ਹੋਣਗੇ ,
ਇਸ ਵਕ਼ਤ ਕੁਝ ਲੋਕ ਮੋਹੱਬਤ ਦੇ ਰੰਗ ਨੂੰ ਜੀ ਰਹੇ ਹੋਣਗੇ,
ਮੈਂ ਰੰਗ ਰਿਹਾ ਹਾਂ ਸਾਫ਼ ਪੰਨਿਆਂ ਨੂੰ
ਜਿਸ ਵਿਚ ਦਿਲ ਦੀ ਜੁੜੀ ਗਿਹਰਾਈ ਹੈ,
ਜਿਸ ਦਿਨ ਲਫਜ਼ ਨਹੀਂ ਹੋਣਗੇ
ਮੇਰੀ ਕਲਮ ਕੋਲ
ਉਸ ਦਿਨ ਮੇਰੀ ਵਿਦਾਈ ਹੈ ! ਉਸ ਦਿਨ ਮੇਰੀ ਵਿਦਾਈ ਹੈ !
-0- |