Welcome to Seerat.ca
Welcome to Seerat.ca

ਵਿਦਵਤਾ ਦਾ ਦਰਿਆ ਡਾ. ਸਰਦਾਰਾ ਸਿੰਘ ਜੌਹਲ

 

- ਪ੍ਰਿਸੀਪਲ ਸਰਵਣ ਸਿੰਘ

ਜਿਸ ਧਜ ਸੇ ਕੋਈ ਮਕਤਲ ਮੇਂ ਗਇਆ

 

- ਵਰਿਆਮ ਸਿੰਘ ਸੰਧੂ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

ਰਣਚੰਡੀ ਦੇ ਪਰਮ ਭਗਤ - ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਨਾਵਲ ਅੰਸ਼ / ਘੁੰਮਣ-ਘੇਰੀ

 

- ਹਰਜੀਤ ਅਟਵਾਲ

ਮੁਰੱਬੇਬੰਦੀ ਵੇਲੇ ਦਾ ਸਰਪੰਚ

 

- ਬਲਵਿੰਦਰ ਗਰੇਵਾਲ

ਅਸੀਂ ਵੀ ਜੀਵਣ ਆਏ - ਕਿਸ਼ਤ ਚਾਰ / ਕੈਨੇਡਾ ਵਿੱਚ ਆਮਦ

 

-  ਕੁਲਵਿੰਦਰ ਖਹਿਰਾ

ਗੁਰੂ ਨਾਨਕ ਦੇਵ ਸਿੰਘ………? ਜਾਂ ਗੁਰੂ ਨਾਨਕ ਦੇਵ ਜੀ

 

- ਡਾ ਮਾਨ ਸਿੰਘ ਨਿਰੰਕਾਰੀ

ਢਾਹਵਾਂ ਦਿੱਲੀ ਦੇ ਕਿੰਗਰੇ

 

- ਹਰਨੇਕ ਸਿੰਘ ਘੜੂੰਆਂ

ਧਾਰਮਿਕ ਝੂਠ ਤੇ ਇਤਿਹਾਸ ਦਾ ਮਿਲਗੋਭਾ-ਅਜੋਕੇ ਇਤਿਹਾਸਕ ਸੀਰੀਅਲ

 

- ਜਸਵਿੰਦਰ ਸੰਧੂ, ਬਰੈਂਪਟਨ

ਮੇਰੀਆਂ ਪ੍ਰਧਾਨਗੀਆਂ

 

- ਗਿਆਨੀ ਸੰਤੋਖ ਸਿੰਘ

ਸਿਰਨਾਵਿਓਂ ਭਟਕੇ ਖਤਾਂ ਦੀ ਦਾਸਤਾਨ

 

- ਹਰਮੰਦਰ ਕੰਗ

ਦੋ ਛੰਦ-ਪਰਾਗੇ ਤੇ ਇਕ ਕਵਿਤਾ

 

- ਗੁਰਨਾਮ ਢਿੱਲੋਂ

ਤਿੰਨ ਕਵਿਤਾਵਾਂ

 

- ਰੁਪਿੰਦਰ ਸੰਧੂ

ਅਸਤਿਵਵਾਦੀ ਕਲਾ ਅਤੇ ਸਾਹਿਤ

 

- ਗੁਰਦੇਵ ਚੌਹਾਨ

'ਇਹੁ ਜਨਮੁ ਤੁਮਾਹਰੇ ਲੇਖੇ' ਦਾ ਲੇਖਾ ਜੋਖਾ ਕਰਦਿਆਂ

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਚੁਰਾਸੀ-ਦਿੱਲੀ

 

- ਚਰਨਜੀਤ ਸਿੰਘ ਪੰਨੂ

ਡਾ: ਜਸਵੰਤ ਸਿੰਘ ਨੇਕੀ

 

- ਬਰਜਿੰਦਰ ਗੁਲਾਟੀ

ਧਨ ਹੋ ਤੁਸੀਂ ਪੰਛੀਓ

 

- ਬਾਜਵਾ ਸੁਖਵਿੰਦਰ

ਸ਼ਹੀਦੇ-ਏ-ਆਜ਼ਮ ਕਰਤਾਰ ਸਿੰਘ ਸਰਾਭਾ / ਜਿਸਦਾ ਬਚਪਨ ਵੀ ਇਨਕਲਾਬ ਨੂੰ ਸਮਰਪਤ ਸੀ

 

- ਬਾਬਾ ਸੋਹਣ ਸਿੰਘ ਭਕਨਾ

ਹੁੰਗਾਰੇ

 

Online Punjabi Magazine Seerat

ਅਸਤਿਵਵਾਦੀ ਕਲਾ ਅਤੇ ਸਾਹਿਤ
- ਗੁਰਦੇਵ ਚੌਹਾਨ

 

ਅਸਤਿਤਵਵਾਦ ਸੱਤਾ ਦੇ ਟਾਕਰੇ ਤੇ ਹੋਂਦ ਦੀ ਪ੍ਰਮੁੱਖਤਾ ਦੇ ਵਿਚਾਰ ਨਾਲ ਦਰਸ਼ਨ ਵਿਚ ਪ੍ਰਵੇਸ਼ ਕਰਦਾ ਹੈ। ਸ਼ਾਇਦ ਸਭ ਤੋਂ ਪਹਿਲੀ ਅਸਤਿਤਵਵਾਦੀ ਸਟੇਟਮੈਂਟ ਦੀਕਾਰਤ ਦੀ ਸੀ: “ਮੈਂ ਸੋਚਦਾ ਹਾਂ ਇਸ ਲਈ ਮੈਂ ਹਾਂ।” ਪਰ ਫਿਰ ਗੱਲ ਖਿੱਲਰ ਗਈ ਸੀ। ਕੌਂਮਤੇ, ਕਾਂਤ ਅਤੇ ਫਿਰ ਵੀਹਵੀਂ ਸਦੀ ਦੇ ਲੌਜੀਕਲ ਪਾਜ਼ੇਟਵਿਟਾਂ, ਵਾਈਟਹੈੱਡ ਬਰਟਰੈਂਡ ਰੱਸਲ ਆਦਿ ਨੇ ਜੀਵਨ ਦੀ ਅਟੱਲ ਪੂਰਬਨਿਰਧਾਰਤ ਅਤੇ ਪੂਰਬ-ਮਿੱਥੇ ਨਿਰੰਕੁਸ਼ਾਂ ਨਾਲ ਜੋੜ ਕੇ ਵਿਆਖਿਆ ਕੀਤੀ। ਜੀਵਨ ਦੇ ਯਥਾਰਥ ਦਾ ਇਹ ਸੰਕਲਪ ਮਿੱਥਵਾਦੀ ਸੀ ਕਿਉਂਕਿ ਇਹ ਪਰਮ-ਯਥਾਰਥ ਤੋਂ ਹੋਂਦ ਦੀ ਵਿਆਖਿਆ ਕਰਦਾ ਸੀ ਜਾਂ ਮਹਿਜ਼ ਘਟਨਾ ਦੀ ਸੌੜ੍ਹੀ ਜਿਹੀ ਹੱਦ ਤੋਂ ਸੋ ਇਹਨਾਂ ਦਾਰਸ਼ਨਿਕਾਂ ਦਾ ਚਿੱਤਰਿਆ ਮਨੁੱਖ ਲਹੂ-ਮਾਸ ਰਹਿਤ ਸੀ; ਇਸ ਵਿਚ ਮਨੁੱਖੀ ਹੋਂਦ ਦੇ ਤੱਤ ਦਾ ਆਭਾਵ ਸੀ ਅਤੇ ਮਨੁੱਖੀ ਰਿਸ਼ਤਿਆਂ ਦੀ ਤਿਲਕਵੀਂ ਪਛਾਣ ਦਾ ਵੀ। ਹੋਂਦ ਦਾ ਇਹ ਸੰਕਲਪ ਆਖਰ ਵਿਚ ਰੱਬੀ-ਮਰਜੀ ਦਾ ਰੂਪ ਬਣ ਜਾਂਦਾ ਸੀ। ਇਹ ਕੇਵਲ ਮਾਰਕਸੀ ਅਤੇ ਅਸਤਿਤਵਵਾਦੀ ਚਿੰਤਕ ਹੀ ਸਨ ਜਿਹਨਾਂ ਨੇ ਮਨੁੱਖੀ ਹੋਂਦ ਨੂੰ ਦੈਵੀ ਨੈਤਿਕੀਆਂ ਦੀ ਥਾਂ ਸਮਾਜੀ ਨੈਤਿਕੀਆਂ ਦੇ ਘੇਰੇ ਵਿਚ ਲਿਆਂਦਾ ਅਤੇ ਜੀਵਨ ਨੂੰ ਇਤਿਹਾਸਕ ਅਤੇ ਪਦਾਰਥਕ ਵਿਕਾਸ ਦੇ ਪਰੀਪੇਖ ਵਿਚ ਵਿਅੱਕਤ ਕੀਤਾ। ਵਿਰੋਧਾਭਾਸ ਦੇ ਸਿਧਾਂਤ ਤੇ ਉੱਸਰੀ ਡਾਇਲੈਕਟਿਸ ਨੇ ਪਹਿਲੀ ਵਾਰ ਜੀਵਨ ਦੇ ਅਧਿਅਨ ਨੂੰ ਰਹੱਸ ਨੂੰ ਅਨੁਕੂਲ ਜਾਂਚਮਈ ਵਾਤਾਵਰਣ ਪ੍ਰਦਾਨ ਕੀਤਾ। ਮਾਰਕਸਵਾਦ ਅਤੇ ਅਸਤਿਤਵਵਾਦ ਦੋਵੇਂ ਪੌਜ਼ਟਿਵਿਜ਼ਮ ਦੇ ਵਿਰੋਧ ਵਿਚੋਂ ਉੱਠੇ ਸਨ ਅਤੇ ਦੋਹਾਂ ਦੀ ਸਾਂਝ ਵੀ ਇਥੋਂ ਤੀਕ ਹੀ ਹੈ। ਜਿੱਥੇ ਮਾਰਕਸਵਾਦ ਮਨੁੱਖੀ ਹੋੰਦ ਅਤੇ ਸਮਾਜੀ ਹੋਂਦ ਨੂੰ ਇਕੇ ਕੜੀ ਵਜੋਂ ਲੈਂਦਾ ਹੈ, ਉੱਥੇ ਅਸਤਿਤਵਵਾਦ ਸਮਾਜ ਤੋਂ ਅੱਡ ਮਨੁੱਖੀ ਹੋਂਦ ਤੇ ਅਧਿਕਤਰ ਕੇਂਦਰਤ ਹੈ। ਸੋ ਅਸੀਂ ਵੇਖਦੇ ਹਾਂ ਕਿ ਹੁਣ ਅੰਤਮ ਸਚਾਈ ਦੀ ਥਾਂ ਸਾਪੇਖ ਸਚਾਈ ਵੱਧ ਵਿਗਿਆਨਕ ਮਹੱਤਵ ਰਖਦੀ ਹੈ, ਜਿਹੜਾ ਵਕਤ, ਸਥਾਨ ਅਤੇ ਵਿਕਾਸ ਦੇ ਸਤਰ ਵਜੋਂ ਸਾਪੇਖਕ ਹੈ। ਦਵੰਦਵਾਦੀ ਪਦਾਰਥਵਾਦੀਆਂ ਨੇ ਮੂਲ ਰੂਪ ਵਿਚ ਸਚਾਈ ਨੂੰ ਆਤਮ ਤੋਂ ਮੁਕਤ ਕਰ ਕੇ ਚਿਤਰਿਆ ਹੈ, ਕਿਉਂਕਿ ਉਨ੍ਹਾਂ ਅਨੁਸਾਰ ਸਚਾਈ ਦੀ ਹੋਂਦ ਚੇਤਨਤਾ ਤੇ ਨਿਰਭਰ ਨਹੀਂ ਸਗੋਂ ਚੇਤਨਤਾ ਸਚਾਈ ਨੂੰ ਨਿਰਧਾਰਤ ਕਰਨ ਦੇ ਉਲਟ ਸਚਾਈ ਤੋਂ ਖ਼ੁੱਦ ਨਿਰਧਾਰਤ ਹੁੰਦੀ ਹੈ।
ਇਸ ਦ੍ਰਿਸ਼ਟੀ ਦੇ ਥੁਹੜੇ ਪੱਖਪਾਤ ਵਜੋਂ ਹੋਂਦ ਦੀ ਚੇਤਨਤਾ ਦੇ ਆਧਾਰ ‘ਤੇ ਵਿਆਖਿਆ ਹਿੱਤ ਅਸਤਿਤਵਵਾਦ ਹੋਂਦ ਵਿਚ ਆਇਆ ਹੈ। ਕੀਰਕੇਗਾਰਦ ( 1813-1885) ਜਿਸ ਨੂੰ ਹੋਂਦਵਾਦ ਦਾ ਮੋਢੀ ਕਿਹਾ ਜਾ ਸਕਦਾ ਹੈ, ਨੇ ਹੋਂਦ ਦੀ ਫਿਲਾਸਫ਼ੀ ਦਿੱਤੀ। ਨੀਤਸ਼ੇ ਨੇ ਵੀ ਰੱਬ ਦੀ ਮੌਤ ਦਾ ਐਲਾਨ ਕੀਤਾ ਅਤੇ ਮਨੁੱਖੀ ਹੋਂਦ ਨੂੰ ਦਾਰਸ਼ਨਿਕ ਕੈਟਾਗਰੀ ਦਾ ਨਾਂਅ ਦਿੱਤਾ। ਹੋਂਦ ਲਈ ਰੱਬ ਪਹਿਲੇ ਕਾਰਕ ਵਜੋਂ ਨਹੀਂ ਸੀ। ਜਿੰਦਗੀ ਹਕੀਕਤ ਹੋਣ ਦੇ ਨਾਲ ਨਾਲ ਇਕ ਫੈਸਲਾ ਵੀ ਹੁੰਦੀ ਹੈ, ਇਹ ਮਹਿਸੂਸ ਕੀਤਾ ਜਾਣ ਲੱਗਾ। ਅਸੀਂ ਵੇਖਦੇ ਹਾਂ ਕਿ ਸ਼ੈਕਸਪੀਅਰ ਦਾ ਹੈਮਲਟ ਜਦ ਆਖਦਾ ਹੈ, “ਜਿੰਦਾ ਰਹਾਂ ਜਾਂ ਮਰ ਜਾਵਾਂ” ਤਾਂ ਉਸ ਦਾ ਇਹ ਪ੍ਰਸ਼ਨ ਰੱਬ ਨੂੰ ਨਹੀਂ ਸਗੋਂ ਉਸ ਦੇ ਆਪਣੇ ਆਪ ਨੂੰ ਮੁਖਾਤਿਬ ਹੈ।ਜੀਣ ਦਾ, ਹੋਂਦ ਦਾ ਪ੍ਰਸ਼ਨ ਖ਼ੁੱਦ ਮਨੁੱਖ ਦਾ ਹੈ, ਅਤੇ ਇਸ ਨਾਲ ਕੇਵਲ ਉਹ ਆਪ ਹੀ ਸਿੱਝਦਾ ਹੈ। ਮੱਧਕਾਲੀ ਮਨੁੱਖ ਲਈ ਧਰਮ ਅਧਿਆਤਮਿਕ ਸਿਸਟਮ ਦੇ ਨਾਲ ਨਾਲ ਜਿੰਦਗੀ ਦਾ ਇਕ ਕੱਜਣ ਵੀ ਸੀ ਜਿਸ ਵਿਚ ਲਿਪਟ ਕੇ ਉਹ ਜਨਮ ਤੋਂ ਮੌਤ ਤੱਕ ਸੁਰਖਿਅੱਤ ਰਹਿ ਸਕਦਾ ਸੀ। ਇਤਿਹਾਸ ਵਿਚ ਪਏ ਮਨੁੱਖ ਦੀ ਇਸ ਅਖੌਤੀ ਸੁਰੱਖਿਆ ਦਾ ਭਰਮ ਭੰਗ ਹੋਣ ਵਿਚ ਕੋਈ ਬਹੁਤੀ ਕਸਰ ਨਹੀਂ ਸੀ। ਮਨੁੱਖ ਦਾ ਹਰ ਨਵਾਂ ਕਦਮ ਉਸ ਦੀ ਅਖੌਤੀ ਸੱਤਾ ਦਾ ਦੰਭ ਤੋੜਨ ਵੱਲ ਰੁਚਿੱਤ ਹੁੰਦਾ ਹੈ। ਤਕਨੀਕੀ ਤਰੱਕੀ ਮਨੱਖ ਦੀ ਸੁਰੱਖਿਆ ਦੀ ਭਾਵਨਾ ਅਤੇ ਭਰਮ ਤੋੜਣ ਵਿਚ ਸਭ ਤੋਂ ਵੱਧ ਕਾਗਰ ਸਾਬਤ ਹੋਈ।
ਮਨੁੱਖ ਸਮਾਜਕ ਜੀਵ ਹੋਣ ਤੋਂ ਪਹਿਲਾਂ ਅਤੇ ਇਸ ਦੇ ਬਾਵਜ਼ੂਦ ਇਕ ਵਿਅੱਕਤੀ ਹੈ, ਇਸ ਲਈ ਉਹ ਇਕੱਲਾ ਹੈ। ਰੱਬ ਦੇ ਸੰਕਲਪ ਦੀ ਮੌਤ ਨਾਲ ਉਹ ਉਹ ਹੋਰ ਵੀ ਇਕੱਲਾ ਹੋ ਗਿਆ ਹੈ। ਉਸ ਆਪਣਾ ਸਫ਼ਰ ਆਪ ਤੈਅ ਕਰਨਾ ਹੈ ਕਿਉਂਕਿ ਹੋਂਦ ਇਕ ਫੈਸਲਾ ਹੈ। ਖਾਸ ਅਤੇ ਅਹਿਮ ਚੀਜ਼ ਮਨੁੱਖ ਦਾ ਆਵੇਗ ਹੈ ਜਿਸ ਨੂੰ ਭੌਤਿਕਵਾਦ ਅਤੇ ਪਰਾਯਥਾਰਥਵਾਦ ਮਾਰ ਦਿੰਦਾ ਹੈ। ਆਵੇਗ ਮਨੁੱਖੀ ਮਰਜੀ ਲਈ ਜ਼ਰੂਰੀ ਹੈ। ਸਮਾਜਕਤਾ ਦੇ ਪਿੰਜਰੇ ਵਿਚ ਮਨੁੱਖ ਟੁੱਟ ਭੱਜ ਰਿਹਾ ਹੈ। ਉਹ ਆਪਣੀਆਂ ਆਂਤਰਿਕ ਲੋੜਾਂ ਪੂਰੀਆਂ ਕਰਨ ਦੇ ਕਾਬਲ ਨਹੀਂ ਰਿਹਾ। ਉਹ ਨਾਸ਼ਵਾਨਤਾ, ਸੰਦੇਹ, ਇਕੱਲਤਾ, ਸੰਤਾਪ ਅਤੇ ਗੁਨਾਹ ਦੀ ਭਾਵਨਾ ਦਾ ਸਿ਼ਕਾਰ ਹੈ। ਇਹ ਉਸਦੀ ਹੋਣੀ ਨਾਲ ਬੱਝੇ ਹੋਏ ਹਨ। ਇਸ ਦਾ ਹੱਲ ਜੈਸਪਰ ਅਨੁਸਾਰ ਨਿਊਟਨੀ ਵਿਗਿਆਨ ਤੋਂ ਪਰਾਂਹ ਜਾ ਕੇ ਹੀ ਮਿਲ ਸਕਦਾ ਹੈ। ਹੀਦਗਰ ਜੀਵਨ ਦੇ ਪੂਰੇ ਵਿਸ਼ਲੇਸ਼ਣ ਲਈ ਯਤਨਸ਼ੀਲ ਹੈ। ਸਾਰਤਰ ਮਨੁੱਖੀ ਮਰਜ਼ੀ ਦੀਆਂ ਸ਼ਰਤਾਂ ਮਿੱਥ ਕੇ ਮਨੁੱਖੀ ਸੱਤਾ ਦੀ ਭਾਲ ਕਰਦਾ ਹੈ। ਆਤਮਮੁੱਖਤਾ ਹੀ ਉਸ ਦਾ ਮੁੱਖ ਧਰਾਤਲ ਬਣ ਸਕਦੀ ਹੈ।
ਹਰੇਕ ਫੈਸਲਾ ਪੂਰਣ ਇਕਾਂਤ ਵਿਚ ਲੈਣਾ ਹੋਵੇਗਾ। ਮਨੁੱਖ ਦੀ ਆਜ਼ਾਦੀ ਦੀ ਸਮਰੱਥਾ ਸਾਰਤਰ ਅਨੁਸਾਰ ਉਸਦੀ ਤਸੀਹੇ ਜਾਂ ਮੌਤ ਪ੍ਰਤੀ ਸਮਰੱਥਾ ਤੋਂ ਮਿੱਥੀ ਜਾ ਸਕਦੀ ਹੈ। ਹੋਂਦ ਸਤਾ ਤੋਂ ਪੂਰਬਲੀ ਹੈ। ਇਸ ਲਈ ਇਸਦਾ ਵਿਕਾਸ ਆਤਮਾ ਨਾਲ ਬੱਝਾ ਹੋਇਆ ਹੈ। ਮਨੁੱਖ ਦੀ ਹੌਮੇ ਨਾਲ ਅਤੇ ਇਹੋ ਹੋਣੀ ਦੇ ਤਹਿਤ ਉਸਦੀਆਂ ਸ਼ਰਤਾਂ ਮਿਥਦੀ ਹੈ। ਤਕਨੀਕੀ ਅਤੇ ਐਟਮੀ ਸਭਿਤਾ ਵਿਚ ਮਨੁੱਖੀ ਸੱਤਾ ਕਿਵੇਂ ਰਹਿ ਸਕੇਗੀ, ਆਜੋਕੇ ਅਸਤਿਤਵਵਾਦੀ ਇਸ ਸਵਾਲ ਨਾਲ ਦਰਪੇਸ਼ ਹਨ।
ਅਸਤਿਤਵਵਾਦੀ ਚਿੰਤਕਾਂ ਵਿਚ ਕੀਰਕੇਗਾਰਦ, ਨਿਤਸ਼ੇ, ਹੈਡੇਗਰ, ਸਾਰਤਰ ਅਤੇ ਕਾਮੂ ਦੇ ਨਾਲ ਨਾਲ ਹੂਨਾ ਮੂਨੋ, ਵਲਾਦੀਮੀਰ ਸੈਲੋਵੇਵ, ਲੀਅਨ ਸ਼ੈਸ਼ਤੋਵ, ਨਿਕੋਲਾਈ ਬਰਦਾਈਵ, ਮੈਕਸ ਸਕੈਲਰ, ਡਿਯੂਈ, ਮਾਰਟਨ ਬੂਬਰ, ਗੈਸੇ ਅਤੇ ਜਲਿੰਸਕੀ ਆਦਿ ਦੇ ਨਾਂਅ ਮੁੱਖ ਤੌਰ ਤੇ ਆਉਂਦੇ ਹਨ। ਸਾਰਤਰ ਦਾ ਨਾਂ ਅਸਤਿਤਵਵਾਦ ਨਾਲ ਸਭ ਤੋਂ ਵੱਧ ਜੁੜਿਆ ਹੋਇਆ ਹੈ ਅਤੇ ਸਾਰਤਰ ਦੀ ਫਿਲਾਸਫੀ ਨੂੰ ਮੁੱਖ ਮਾਡਲ ਬਣਾ ਕੇ ਰਚੇ ਸਾਹਿਤ ਅਤੇ ਕਲਾ ਦੀ ਬਹੁਤਾਤ ਕਰਕੇ ਸਾਰਤਰ ਦੀ ਅਸਤਿਤਵਵਾਦੀ ਫਿਲਾਸਫੀ ‘ਤੇ ਡੂੰਘਾ ਗੌਰ ਕਰਨ ਦੀ ਲੋੜ ਹੈ।
ਸਾਰਤਰ ਅਨੁਸਾਰ ਮਨੁੱਖ ਆਪਣੇ ਨਾਲ ਇਕੱਲ ਲੈ ਕੇ ਜੰਮਿਆ ਹੈ। ਇਕੱਲ ਉਸਦੀ ਮਰਜ਼ੀ ਦਾ ਹੀ ਰੂਪ ਹੈ। ਉਹ ਜੋ ਕੁਝ ਵੀ ਕਰਦਾ ਹੈ, ਮੰਨਦਾ ਹੈ ਜਾਂ ਧਾਰਨਾ ਬਣਾਉਂਦਾ ਹੈ, ਉਸਨੂੰ ਉਸਦੀ ਚੋਣ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇਥੋਂ ਤੀਕ ਕਿ ਉਸਦਾ ਜਨਮ ਵੀ ਉਸਦੇ ਚੋਣ-ਖਿੱਤੇ ਤੋਂ ਬਾਹਰ ਨਹੀਂ ਜਾਂਦਾ ਕਿਉਂਕੇ ਮਨੁੱਖ ਆਪਣੀ ਜਿੰਦਗੀ ਨੂੰ , ਇਕ ਬੋਲ ਦੇ ਰੂਪ ਵਿਚ ਜਾਂ ਖੁਸ਼ੀ ਨਾਲ ਜਾਂ ਇਸ ਤੋਂ ਨਿਜਾਤ ਪਾਉਣ ਵਾਲਾ ਦ੍ਰਿਸ਼ਟੀਕੋਣ ਅਪਣਾ ਕੇ ਕਬੂਲ ਕਰ ਚੁੱਕਾ ਹੁੰਦਾ ਹੈ। ਦੂਜੇ ਬੰਨੇ ਪੈਦਾਇਸ਼ ਦੇ ਮਾਮਲੇ ਵਿਚ ਮਨੁੱਖ ਚੋਣ-ਕਾਬਲ ਨਹੀਂ ਹੁੰਦਾ , ਪਰ ਇਹ ਅਸਮਰੱਥਾ ਵੀ ਇਕ ਤਰ੍ਹਾਂ ਨਾਲ ਚੋਣ ਬਣ ਜਾਂਦੀ ਹੈ ਕਿਉਂਕਿ ਮਨੁੱਖ ਜਿਵੇਂ ਜਿੰਦਗੀ ਜੀਉਂਦਾ ਹੈ ਤਾਂ ਉਹ ਜੁੰਮੇਵਾਰੀ ਵਿਚ ਫਸ ਜਾਂਦਾ ਹੈ। ਇਹ ਜੰਮੇਵਾਰੀ ਉਸ ਦੀ ਚੋਣ ਵਿਚੋਂ ਨਿਕਲਦੀ ਹੈ। ਮਨੁੱਖ ਆਪਣੀ ਚੋਣ ਰਾਹੀਂ ਆਪਣੀ ਹੋਣੀ ਲਈ ਇਕੱਲਾ ਆਪ ਹੀ ਜੰਮੇਵਾਰ ਹੈ। ਮਨੁੱਖ ਨੂੰ ਇਕੱਲਤਾ ਅਤੇ ਮ਼ਰਜ਼ੀ ਦੀ ਸਜ਼ਾ ਮਿਲੀ ਹੋਈ ਹੈ ਅਤੇ ਉਹ ਸਾਰੀ ਦੁਨੀਆਂ ਦਾ ਭਾਰ ਆਪਣੇ ਮੋਢਿਆਂ ‘ਤੇ ਚੁੱਕੀ ਫਿਰਦਾ ਹੈ।ਇਹ ਇਸ ਲਈ ਕਿ ਉਹ ਆਪਣੇ ਢੰਗ ਨਾਲ ਰਹਿਣ ਲਈ, ਜੀਣ ਲਈ ਆਪਣੀ ਹੋਂਦ ਪ੍ਰਤੀ ਜਵਾਬਦੇਹ ਹੈ। ਸਾਰਤਰ ਅਨੁਸਾਰ ਮਨੁੱਖ ਘਟਨਾ ਜਾਂ ਮੰਤਵ ਦਾ ਰਚੇਤਾ ਹੁੰਦਾ ਹੈ ਅਤੇ ਉਹ ਇਸ ਬਾਰੇ ਚੇਤਨ ਹੁੰਦਾ ਹੈ। ਸਾਰਤਰ ਅਚੇਤਨਤਾ ਨੂੰ ਨਕਾਰਾਤਮਿਕ ਕਹਿੰਦਾ ਹੈ ਕਿਉਂਕਿ ਇਸ ਦਾ ਸੰਕਲਪ ਹੀ ਼ਨਾਕਾਰਾਤਮਿਕ ਹੈ ਅਤੇ ਇਹ ਮਨੁੱਖ ਨੂੰ ਅਕਰਮਕ ਬਣਾਉਂਦਾ ਹੈ, ਜਿਹੜਾ ਉਸਨੂੰ ਮਨਜ਼ੂਰ ਨਹੀਂ। ਸਾਰਤਰ ਅਨੁਸਾਰ ਮਨੁੱਖ ਕੋਈ ਸ਼ਕਾਇਤ ਨਹੀਂ ਕਰ ਸਕਦਾ ਕਿਉਂਕਿ ਜੋ ਅਸੀਂ ਕਰਦੇ, ਸੋਚਦੇ ਜਾਂ ਮਹਿਸੂਸਦੇ ਹਾਂ ਇਸ ਵਿਚ ਸਾਡੇ ਤੋਂ ਇਲਾਵਾ ਹੋਰ ਕਿਸੇ ਦਾ ਹੱਥ ਨਹੀਂ ਹੁੰਦਾ। ਇਸ ਲਈ ਸਿ਼ਕਾਇਤ ਨਿਰਮੂਲ ਹੈ। ਹਰ ਫੈਸਲਾ ਮਨੁੱਖ ਆਪ ਕਰਦਾ ਹੈ, ਫੈਸਲਾ ਨਾ ਕਰਨਾ ਵੀ ਇਕ ਤਰ੍ਹਾਂ ਫੈਸਲਾ ਕਰਨਾ ਹੁੰਦਾ ਹੈ।
ਜੂਲੀ ਰੋਮਨਜ਼ ਦੇ ਆਖਣ ਅਨੁਸਾਰ ਯੁੱਧ ਵਿਚ ਕੋਈ ਨਿਰਦੋਸ਼ ਨਹੀਂ ਹੁੰਦਾ। ਇਹ ਇਸ ਲਈ ਕਿ ਬੇਸ਼ਕ ਇਸ ਵਿਚ ਹਿੱਸਾ ਲੈਣ ਵਾਲੇ ਹਰ ਮਨੁੱਖ ਨੇ ਆਪ ਲੜਾਈ ਨਹੀਂ ਛੇੜੀ ਹੁੰਦੀ ਪਰ ਉਸ ਦਾ ਇਸ ਨੂੰ ਕਬੂਲਣਾ ਉਸ ਦੀ ਚਾਹਤ ਦਾ ਹੀ ਰੂਪ ਹੁੰਦਾ ਹੈ ਕਿਉਂਕਿ ਲੜਾਈ ਲੜਣ ਦੀ ਮਜ਼ਬੂਰੀ ਉਹ ਟਾਲ ਸਕਦਾ ਹੈ, ਉਹ ਭਗੌੜਾ ਹੋ ਸਕਦਾ ਹੈ ਜਾਂ ਖ਼ੁੱਦਕੁਸ਼ੀ ਕਰ ਸਕਦਾ ਹੈ। ਉਹ ਇਹ ਨਹੀਂ ਕਰਦਾ ਇਸ ਲਈ ਉਹ ਲੜਾਈ ਨੂੰ ਆਪਣੇ ਰਾਹੀਂ ਲੜੇ ਜਾਣ ਦੀ ਚੋਣ ਕਰ ਚੁੱਕਾ ਹੁੰਦਾ ਹੈ।
ਮਨੁੱਖੀ ਹੋਣੀ ਦਾ ਇਹ ਲਛਣ ਹੈ ਕਿ ਕਿ ਇਹ ਕਿਸੇ ਬਹਾਨੇ ਦੀ ਮੁਹਤਾਜ ਨਹੀਂ ਹੁੰਦੀ। ਇਹ ਠੀਕ ਹੈ ਕਿ ਮਨੁੱਖ ਧਰਤੀ 'ਤੇ ਇਕੱਲਾ ਛੱਡ ਦਿੱਤਾ ਗਿਆ ਹੈ, ਪਰ ਇਸ ਦਾ ਇਹ ਭਾਵ ਨਹੀਂ ਕਿ ਕਿ ਉਹ ਦੁਸ਼ਮਣੀ ਭਰੇ ਬ੍ਰਹਿਮੰਡ ਵਿਚ ਇਸ ਤਰ੍ਹਾਂ ਆਵਾਰਾ ਰਹੇਗਾ। ਉਸ ਨੇ ਆਪਣੀ ਹੋਣੀ ਆਪ ਚੁਨਣੀ ਹੁੰਦੀ ਹੈ ਅਤੇ ਆਪਣਾ ਵਜ਼ੂਦ ਅਤੇ ਮਨੋਰਥ ਆਪ ਲਭਣਾ ਹੁੰਦਾ ਹੈ। ਸਾਰਤਰ ਦੀ ਫਿਲਾਸਫੀ ਨਿਖੇਧਵਾਦ ਦਾ ਅਗਲਾ ਪੜ੍ਹਾ ਹੈ। ਕਾਮੂ ਦਾ ਐਬਸਰਡਵਾਦ ਵੀ ਇਸ ਦੇ ਕਰੀਬ ਸਫ਼ਰ ਕਰਦਾ ਹੈ। ਅਸਲ ਵਿਚ ਇਹ ਸਾਰੇ ਆਪਸ ਵਿਚ ਰਲਗੱਡ ਹੋ ਜਾਂਦੇ ਹਨ। ਨੀਤਸ਼ੇ ਅਨੁਸਾਰ ਅਕੀਦੇ, ਵਿਚਾਰ ਤਾਂ ਕੇਵਲ ਮੂੰਹਮੱਥਾ ਹੀ ਹਨ ਅਸਲ ਚੀਜ਼ ਤਾਂ ਉਸ ਦੀ ਸਫਲਤਾ ਜਾਂ ਉਸ ਦਾ ਸਵਾਰਥ ਹੈ।ਅਸੀਂ ਵੇਖਦੇ ਹਾਂ ਕਿ ਨਿਖੇਧਵਾਦੀ ਅਜੇਹੇ ਮਨੁੱਖ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਅਜੇਹੀ ਚੀਜ਼ ਲਈ ਜੂਝ ਰਿਹਾ ਹੋਵੇ ਜਿਸ ਵਿਚ ਉਸਦਾ ਵਿਸ਼ਵਾਸ਼ ਨਾ ਹੋਵੇ, ਪਰ ਜਿਸ ਵਿਚ ਉਹ ਆਪਣਾ ਵਿਸ਼ਵਾਸ਼ ਹੋਣ ਦਾ ਬਹਾਨਾ ਕਰੇ। ਅਜੇਹੀ ਸਥਿਤੀ ਵਿਚ ਸ਼ਹੀਦ ਅਤੇ ਕਾਤਲ ਵਿਚਲਾ ਫ਼ਰਕ ਮਿਟ ਜਾਂਦਾ ਹੈ। ‘ਸਿਸੀਫ਼ੱਸ ਦੀ ਮਿੱਥ’ ਵਿਚ ਕਾਮੂ ਨੇ ਆਤਮਘਾਤ ਦੇ ਖਿਆਲ ਨੂੰ ਜੀਵਨ ਦੀ ਵਿਅੱਰਥਤਾ ਤੋਂ ਜਾਣੂ ਹੋਣਾ ਦਰਸਾਇਆ ਹੈ। ਪਰ ਕਾਮੂ ਐਬਸਰਡ ਤੋਂ ਸਾਂਝ, ਹਮਦਰਦੀ ਅਤੇ ਕਾਰਜ਼ਸ਼ੀਲਤਾ ਦਾ ਅਰਥ ਕੱਢਦਾ ਹੈ। ਉਸ ਦੇ ਨਾਵਲ ਪਲੇਗ ਵਿਚ ਇਕ ਸ਼ਹਿਰ ਦੇ ਲੋਕ ਸਾਂਝੀ ਹੋਣੀ ਨਾਲ ਜੂਝ ਰਹੇ ਹਨ। ਉਹਨਾਂ ਵਿਚ ਇਹ ਸਾਂਝੀ ਹੋਣੀ ਹਮਦਰਦੀ ਦੇ ਭਾਵ ਜਗਾ ਦਿੰਦੀ ਹੈ।
ਅਸਲ ਵਿਚ ਹੋਂਦਵਾਦ ਨੇ ਕਾਰਜ ਦੀ ਤੱਤਕਾਲੀਨਤਾ ‘ਤੇ ਜ਼ੋਰ ਦਿੱਤਾ ਹੈ। ਕੋਈ ਵੀ ਕਾਰਜ ਪਹਿਲੀ ਵੇਰ ਯੋਗ ਹੁੰਦਾ ਹੈ, ਕਿਉਂਕਿ ਇਸ ਦੀ ਯੋਗਤਾ ਹੋਂਦ ਰਹਿਤ ਆਕੁੰਸ਼ ਦੇ ਮੁਕਾਬਲੇ ਤੇ ਪ੍ਰਤੱਖ ਤੌਰ ਤੇ ਵੱਧ ਹੁੰਦੀ ਹੈ। ਸਾਰਤਰੀ ਹੋਂਦਵਾਦ ਕਾਰਜ਼ਸ਼ੀਲਤਾ ਨਾਲ ਜੁੜਿਆ ਹੋਇਆ ਹੈ। ‘ਪਿਆਰ ਦੇ ਕਾਰਜ ਤੋਂ ਬਗ਼ੈਰ ਪਿਆਰ ਕੁਝ ਨਹੀਂ ਹੁੰਦਾ’। ਸੱਚਾ ਖਿਆਲ ਇਕ ਸਫਲ ਕਾਰਜ ਤੋਂ ਬਗ਼ੇਰ ਹੋਰ ਕੁਝ ਨਹੀਂ ਹੋ ਸਕਦਾ। ਸਚਾਈ ਆਪਣੇ ਆਪ ਵਿਚ ਨਿਰਜਿੰਦ ਅਤੇ ਨਿਰਮੂਲ ਚੀਜ਼ ਹੈ, ਸਿਰਫ ਕਾਰਜ ਹੀ ਇਸ ਨੂੰ ਸੁਜਿੰਦਤਾ ਬਖ਼ਸ਼ਦਾ ਹੈ। ਕਾਰਜ ਦਾ ਭਾਵ ਦੁਨੀਆਂ ਨੂੰ ਬਦਲਣ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਇੰਜ ਯਥਾਰਥ ਬਦਲਵਾਂ ਹੈ, ਪੂਰਬ-ਨਿਸਚਿਤ ਅਤੇ ਪੂਰਬ-ਕਲਪਿਤ ਨਹੀਂ। ਸਾਰਤਰ ਅਨੁਸਾਰ ਮਨੁੱਖ ਕੋਈ ਵੀ ਮਾਹੌਲ ਆਪਣੀ ਮਰਜ਼ੀ ਨਾਲ ਛੱਡ ਜਾਂ ਅਪਣਾ ਸਕਦਾ ਹੈ। ਸੋ ਇੰਜ ਉਹ ਵਿਅੱਕਤੀਗਤ ਸੁਤੰਤਰਤਾ ਨੂੰ ਸਮਾਜ ਤੋਂ ਅਗਲੇਰੇ,ਭਾਵ ਵੱਖਰੇ ਅਰਥ ਦਿੰਦਾ ਹੈ। ਜੇਕਰ ਉਹ ਇਵੇਂ ਨਾ ਕਰਦਾ ਤਾਂ ਆਪਣੇ ਮੰਢਲੇ ਦਾਰਸ਼ਨਿਕ ਦੌਰ ਵਿਚ ਮਾਰਕਸਵਾਦ ਦੇ ਬਿਲਕੁਲ ਨਜ਼ਦੀਕ ਆ ਜਾਂਦਾ ਅਤੇ ਐਬਸਰਡ ਅਤੇ ਹਂੋਦਵਾਦ ਉਸ ਦੇ ਮਾਰਕਸੀ ਦ੍ਰਿਸ਼ਟੀਕੋਣ ਦੇ ਮਾਧਿਅਮ ਅਤੇ ਪੜ੍ਹਾ ਨਾ ਬਣਦੇ।
ਅਸਤਿਤਵਵਾਦ ਦੀ ਫਿਲਾਸਫੀ ਨੇ ਸਾਹਿਤ ਅਤੇ ਕਲਾ ਉੱਤੇ ਬਹੁਤ ਪ੍ਰਭਾਵ ਪਾਇਆ ਹੈ। ਰੂਪਕ ਅਤੇ ਵਸਤੂ ਦੋਹਾਂ ਪੱਖਾਂ ਤੇ ਇਸ ਦਾ ਪਭਾਵ ਪਿਆ ਹੈ। ਆਧੁਨਕ ਕਲਾ ਅਤੇ ਸਾਹਿਤ ਵਿਚ ਵਕਤ ਅਤੇ ਸਪੇਸ ਦਾ ਸੰਕਲਪ ਬਦਲ ਗਿਆ ਹੈ। ਮਨੁੱਖੀ ਜਿੰਦਗੀ ਦੀ ਟੁੱਟ ਭੱਜ ਨੂੰ ਬਿੰਬਾਤਮਿਕ ਤਰੀਕੇ ਨਾਲ ਕਲਾ ਅਤੇ ਸਾਹਿਤ ਵਿਚ ਚਿੱਤਰਿਆ ਗਿਆ ਹੈ। ਕਾਰਜ ਦੀ ਏਕਤਾ, ਸਮੇਂ ਸਥਾਨ ਦੀ ਏਕਤਾ, ਚਰਮਸੀਮਾ ਅਤੇ ਉੱਤਰ-ਸੀਮਾ ਦੇ ਕਾਰਜੀ ਪ੍ਰਭਾਵ ਨੂੰ ਹੁਣ ਕੋਈ ਮਹੱਤਵ ਹਾਸਲ ਨਹੀਂ ਹੈ।
ਆਜੋਕੇ ਚਿਤਰਕਾਰ ਲਈ ਕੈਨਵਸ, ਫੋਕਸ ਅਤੇ ਫਰੇਮ ਹਰ ਥਾਂ ਇਕੋ ਜਿੰਨੀ ਮਹੱਤਤਾ ਰਖਦਾ ਹੈ। ਉਸ ਲਈ ਰੰਗ, ਚਾਨਣੀ ਅਤੇ ਪ੍ਰਛਾਵੇਂ ਇਕੋ ਜਿੰਨੀ ਮਹੱਤਤਾ ਰਖਦੇ ਹਨ।ਖਾਲੀ ਥਾਂ ਵੀ ਉਸਦੇ ਚਿੱਤਰ ਦਾ ਹੀ ਹਿੱਸਾ ਹੈ ਜਿਵੇਂ ਸੰਗੀਤ ਵਿਚ ਚੁੱਪ ਸੰਗੀਤ ਦਾ ਹੀ ਹਿੱਸਾ ਹੁੰਦਾ ਹੈ। ਉਸ ਲਈ ਕੋਈ ਵਿਸ਼ਾ ਛੋਟਾ ਅਤੇ ਵੱਡਾ ਨਹੀਂ ਹੁੰਦਾ। ਉਹ ਬਾਹਰਮੁੱਖੀ ਯਥਾਰਥ ਨਾਲੋਂ ਅੰਦਰਲਾ ਯਥਾਰਥ ਚਿਤਰਣ ਵੱਲ ਵੱਧ ਰੁਚਿਤ ਹੈ। ਸਰੀਰਕ ਅੰਗਾਂ ਦਾ ਸਮਤੋਲ, ਇਹਨਾਂ ਦਾ ਆਪਸੀ ਰਿਸ਼ਤਾ ਹੁਣ ਪ੍ਰੰਪਰਾਗਤ ਨਹੀਂ। ਅੱਖਾਂ, ਮੂੰਹ, ਨੱਕ, ਲੱਤ ਇਹ ਅੰਗ ਕਿਸੇ ਚਿਤਰ ਵਿਚ ਪੱਤਿਆਂ ਵਾਂਗ ਖਿ਼ੱਲਰੇ ਹੋਏ ਵੀ ਹੋ ਸਕਦੇ ਹਨ ਅਤੇ ਅਨੁਪਾਤ ਵਿਚ ਵੱਡੇ ਛੋਟੇ ਵੀ।
ਕਰੂਪਤਾ ਅਤੇ ਸੁਹੱਪਣ ਦੀ ਮਹੱਤਤਾ ਚਿਤਰ ਦੇ ਵਿਸ਼ੇ ਅਨੁਸਾਰ ਹੋਣੀ ਹੁੰਦੀ ਹੈ ਨਾ ਕਿ ਇਹਨਾਂ ਦੇ ਰਵਾਇਤੀ ਅਰਥ ਵਿਚ। ਕਿਸੇ ਚਿਤਰ ਵਿਚ ਚੂਹੇ ਨੂੰ ਵੀ ਉੰਨੀ ਮਹੱਤਤਾ ਹਾਸਲ ਹੋ ਸਕਦੀ ਹੈ ਜਿੰਨੀ ਉਸੇ ਚਿਤਰ ਵਿਚ ਪਹਾੜ ਨੂੰ। ਆਧੁਨਿਕ ਕਲਾ ਵਿਚ ਅਚੱਲ ਅਤੇ ਚੱਲ ਚੀਜ਼ਾਂ ਵਿਚ ਫ਼ਰਕ ਪਹਿਲਾਂ ਵਾਂਗ ਨਹੀਂ ਰਿਹਾ।
ਸਾਰੀਆਂ ਮਨੁੱਖੀ ਕੀਮੱਤਾਂ ਵਿਚ ਉੱਥਲ ਪੁੱਥਲ ਆਈ ਹੈ। ਮੋਨਤਾਜ ਵੀ ਅਸਤਿਤਵਵਾਦੀ ਤਕਨੀਕ ਹੈ। ‘ਗੁਰਨਿਕਾ’ ਵਿਚ ਘੋੜੇ, ਮਨੁੱਖ, ਹਥਿਆਰ ਅਤੇ ਮਨੁੱਖੀ ਅੰਗ ਸਭ ਪੀੜ ਭਰੇ ਆਲਮ ਵਿਚ ਰਲਗੱਡ ਹਨ ਜਿਹੜੇ ਜੰਗ ਦੀ ਤਰਾਸਦੀ ਦੀ ਤਸਵੀਰ ਸਾਡੇ ਮਨ ਵਿਚ ਡੂੰਘੀ ਉੱਕਰ ਦਿੰਦੇ ਹਨ। ਆਜੋਕੇ ਨਾਵਲਾਂ ਵਿਚ ਵੀ ਰਵਾਇਤੀ ਏਕਤਾਵਾਂ ਨੂੰ ਭੰਨਿਆ ਗਿਆ ਹੈ। ਮਨੁੱਖੀ ਪਛਾਣ ਦੇ ਆਭਾਵ ਨੂੰ ਜਿੱਥੇ ਐਬਸਟਰੈਕਟ ਆਰਟ ਵਿਚ ਸਫਲਤਾ ਨਾਲ ਚਿਤਰਿਆ ਗਿਆ ਹੈ ਉੱਥੇ ਗਲਪ ਵਿਚ ਵੀ ਇਸ ਚਿਤਰਨ ਨੂੰ ਘੱਟ ਸਿ਼ਦਤ ਹਾਸਲ ਨਹੀਂ।ਚਿਤਰਕਾਰ ਸਿਜ਼ਾਂ ਦੇ ਸੇਬ, ਮੈਨੇ ਅਤੇ ਮਤੈਸੀ ਦੇ ਚਿਤਰ ਵੀ ਉਪਰੋਕਤ ਦਿਸ਼ਾ ਦਾ ਭਰਵਾਂ ਹੁੰਗਾਰਾ ਭਰਦੇ ਹਨ।
ਸਾਹਿਤ ਵਿਚ ਹੋਂਦਵਾਦੀ ਤੱਤ ਹੋਰ ਵੀ ਪ੍ਰਤੱਖ ਹਨ। ਹੈਮਿੰਗਵੇ ਦੀ ਕਹਾਣੀ ‘ ਇਕ ਸਾਫ਼ ਸੁਥਰੀ ਰੌਸ਼ਨ ਥਾਂ’ ਦਾ ਨਾਇਕ ( ਇਕ ਬੁੱਢਾ ਵੇਟਰ) ਸਭ ਦੇ ਚਲੇ ਜਾਣ ‘ਤੇ ਅੰਤਰ-ਸੰਵਾਦ ਵਿਚ ਬੁੜਬੁੜਾਉਂਦਾ ਹੈ: “ ਨਾਡਾ ( ਕੁਝ ਨਹੀਂ), ਇਹ ਸਭ ਕੁਝ ਨਾਡਾ ਸੀ, ਆਦਮੀ ਵੀ ਨਾਡਾ ਹੈ।” ਸਾਰਤਰ ਆਪਣੇ ਨਾਟਕਾਂ ਅਤੇ ਨਾਵਲਾਂ ਵਿਚ ਹੋਂਦਵਾਦੀ ਮਨੁੱਖ਼ ਨੂੰ ਚਿਤਰਦਾ ਹੈ। ਉਸ ਦੇ ਪਾਤਰ ਬੈਕਟ ਦੇ ਪਾਤਰਾਂ ਵਾਂਗ ਆਸ਼ਾ-ਰਹਿਤ ਸਥਿਤੀ ਵਿਚ ਗ੍ਰੱਸੇ ਹੋਏ ਹਨ। ਉਹ ਬਾਹਰੀ ਤੌਰ ਤੇ ਸਾਡੇ ਤਰਸ ਦੇ ਪਾਤਰ ਹਨ, ਭਾਵੇਂ ਆਪਣੀ ਫਿਲ਼ਾਸਫੀ ਦੀ ਸੁਕਰਮਿਕ ਸੁਰ ਨੂੰ ਕਾਇਮ ਰਖਣ ਲਈ ਸਾਰਤਰ ਦੇ ਪਾਤਰ ਵਸਤੂਗਤ ਸਚਾਈ ਨੂੰ ਨਕਾਰਣ ਲਈ ਯਤਨਸ਼ੀਲ ਹਨ। ਸੰਤ ਜੈਨੇ ਵਿਚ ਸਾਰਤਰ ਜਿਆਂ ਜੈਨੇ ਨੂੰ ਸੰਤ ਸਿੱਧ ਕਰਨ ਤੇ ਤੁਲਿਆ ਹੋਇਆ ਹੈ, ਭਾਵੇਂ ਚਲੰਤ ਰਾਏ ਅਨੁਸਾਰ ਉਸ ਦਾ ਇਹ ਦਾਹਵਾ ਬਹੁਤ ਕਮਜ਼ੋਰ ਹੈ। ਅਰਾਜਕਤਾ ਅਤੇ ਸੰਭਾਵੀ ਦੁਰਾਚਾਰ ਦਾ ਮਾਹੌਲ ਮਨੁੱਖ ਦੀ ਹੋਣੀ ਵਿਚ ਸ਼ਾਮਿਲ ਹੋ ਚੁੱਕਾ ਹੈ। ਹੁਣ ਮਨੁੱਖੀ ਹੋਂਦ ਨੂੰ ਮਨੁੱਖੀ ਹੋਂਦ ਦੀ ਦ੍ਰਿਸ਼ਟੀ ਤੋਂ ਹੀ ਵੇਖਣਾ ਹੋਵੇਗਾ। ਸਾਰਤਰ ਦੀ ਕਹਾਣੀ ‘ਕਮਰਾ’ ਦਾ ਨਾਇਕ ਪੈਅਰੀ ਦਾ ਦੁਖਾਂਤ ਕਿਸੇ ਤਰ੍ਹਾਂ ਵੀ ਬੈਕਟ ਦੇ ਨਾਟਕ ਐਂਢਗੇਮ ਦੇ ਹੈਮ ਤੋਂ ਵੱਖਰਾ ਅਤੇ ਘੱਟ ਨਹੀਂ। ਉਹ ਪਾਗਲਪਣ ਅਤੇ ਸੁਰਤ ਵਿਚਕਾਰ ਜੂਝ ਰਿਹਾ ਹੈ। ਉਹ ਛੇਵੀਂ ਮੰਜ਼ਲ ‘ਤੇ ਪਤਨੀ ਨਾਲ ਰਹਿੰਦਾ ਹੈ। ਉਸ ਦੀ ਪਤਨੀ ਉਸ ਦਾ ਪਾਗਲਪਣ ਹਮਦਰਦੀ, ਸੇਵਾ ਅਤੇ ਪਿਆਰ ਨਾਲ ਦੂਰ ਕਰਨਾ ਚਾਹੁੰਦੀੌ ਹੈ। ਪਰ ਪੈਅਰੀ ਤੀਕ ਉਸ ਦਾ ਇਹ ਮਨਸ਼ਾ ਅਸੰਚਾਰਤਾ ਦਾ ਸਿ਼ਕਾਰ ਹੋ ਜਾਂਦਾ ਹੈ। ਪੈਅਰੀ, ਪਤਨੀ ਅਤੇ ਲੋਕਾਂ ਵਿਚਕਾਰ ਇਕ ਅਸੰਚਾਰਤਾ ਦੀ ਕੰਧ ਉੱਸਰ ਗਈ ਹੈ। ਪੈਅਰੀ ਨੂੰ ਆਪਣੇ ਪਾਗਲਪਣ ਨਾਲ ਪਿਆਰ ਹੈ। ਪਤਨੀ ਵੀ ਅੰਦਰੋਂ ਇਹ ਸਥਿਤੀ ਸਵੀਕਾਰ ਚੁੱਕੀ ਹੈ। ਇਹ ਨਿਰੋਲ ਨਾਕਾਰਾਤਮਿਕ ਮਰਜ਼ੀ ਦਾ ਮਾਮਲਾ ਹੈ। ਦਾਸਤੋਵਸਕੀ ਦੇ ਨਾਵਲਾਂ ਵਿਚ ਵੀ ਜਿੰਦਗੀ ਦੀ ਤਰਕਹੀਨਤਾ ਦਾ ਬਿਆਨ ਹੈ। ਉਸ ਦੇ ਨਾਵਲ ‘ ਗੈਂਬਲਰ” ਦਾ ਅਲੈਕਸੀ ਅਤੇ ‘ ਜ਼ੁਰਮ ਅਤੇ ਸਜ਼ਾ’ ਦਾ ਰਾਸਕੋਲਨੀਕੋਵ ਕ੍ਰਮਵਾਰ ਜੁਆਰੀ ਅਤੇ ਕਾਤਲ ਬਣ ਕੇ ਜਿੰਦਗੀ ਦੀ ਬੇਅਰਥਤਾ ਤੋਂ ਮੁਕਤ ਹੋਣਾ ਚਾਹੁੰਦੇ ਹਨ ਜਿਹੜਾ ਆਪਣੇ ਆਪ ਵਿਚ ਬੇਅਰਥ ਹੈ।
ਤਾਲਸਤਾਏ ਦੀ ਕਹਾਣੀ ‘ਇਕ ਪਾਗਲ ਬੰਦੇ ਦੀਆਂ ਯਾਦਾਂ’ ਅਤੇ ਇਵਾਨ ਇਲੈਚ ਦੀ ਮੌਤ’ ਦੀ ਵੀ ਮਿਸਾਲ ਦਿੱਤੀ ਜਾ ਸਕਦੀ ਹੈ ਅਤੇ ਗੁੰਚਾਰੋਵ ਦੇ ਆਬਲੋਮੋਵ ਦੀ ਵੀ। ਰਾਬਰਟ ਮੂਜਿ਼ਲ ਦਾ ਨਾਵਲ ‘ ਏ ਮੈਨ ਵਿਦਾਊਟ ਕਵਾਲਿਟੀਜ਼’ ਦਾ ਨਾਇਕ ਵੀ ਗਿਰਗਟੀ ਸੁਭਾਵ ਰਖਦਾ ਹੈ। ਪਰੂਸਤ ਅਤੇ ਪਿਰਾਂਦਲੋ ਦਾ ਗਲਪ ਵੀ ਅਸਤਿਤਵਵਾਦੀ ਹੈ। ਮੋਰਾਵੀਆ ਦੀ ਕਹਾਣੀ ‘ਬੈਕ ਟੂ ਦ ਸੀਅ’ ਵਿਚ ਲੋਰੈਂਜ਼ੋ ਵੀ ਅਜੇਹੀ ਅਰਥਹੀਨਤਾ ਨਾਲ ਦੋ ਚਾਰ ਹੈ। ਕੇਵਲ ਉਸ ਦੀ ਪਤਨੀ ਦਾ ਪਿਆਰ ਹੀ ਹਾਂ-ਵਾਚਕ ਸੀ। ਪਰ ਪਤਨੀ ਦੀ ਬੇਵਫਾਈ ਉਸ ਲਈ ਘਾਤਕ ਸਿੱਧ ਹੁੰਦੀ ਹੈ ਅਤੇ ਉਹ ਸਮੁੰਦਰ ਵਿਚ ਡੁੱਬ ਕੇ ਆਮਘਾਤ ਕਰ ਲੈਂਦਾ ਹੈ।ਇਹ ਉਸਦਾ ਆਪਣੀ ਹੋਂਦ ਨਾਲ ਆਖ਼ਰੀ ਵਫ਼ਾ ਹੈ। ਕਾਫਕਾ ਦੇ ਪਾਤਰ ਵੀ ( ਇੱਥੇ ਜੌਸਫ਼ ਕੇ ਦੀ ਮਿਸਾਲ ਦਿੱਤੀ ਜਾ ਸਕਦੀ ਹੈ) ਜਿੰਦਗੀ ਦਾ ਨਿਨਾਰਥਕ ਅਰਥ ਭੋਗ ਰਹੇ ਹਨ। ਜੌਸਫ ਦਾ ਕਸੂਰ ਕੀ ਇਹ ਹੈ ਕਿ ਉਸ ਨੂੰ ਉਸ ਗੁਨਾਹ ਦੀ ਸਜਾ਼ ਲਈ ਚੁਣ ਲਿਆ ਗਿਆ ਸੀ ਜਿਹੜਾ ਉਸ ਨੇ ਨਹੀਂ ਕੀਤਾ ਸੀ। ਮਨੁੱਖੀ ਹੋਣੀ ਅਟਕਲਪੱਚੂ ਹੈ। ‘ਦ ਬੈਕਟ ਰਾਈਡਰ’ ਵਿਚ ਵੀ ਅਸੰਚਾਰਤਾ ਦਾ ਦੁਖਾਂਤ ਹੈ। ਕੋਇਲਾ ਦੇਣ ਵਾਲਾ ਸ਼ਾਹੂਕਾਰ ਬੋਲਾ ਹੈ ਅਤੇ ਉਹ ਅੱਖੋਂ ਉਹਲੇ ਬੈਠਾ ਹੈ ਪਰ ਉਸ ਦੇ ਜਿਸ ਨੌਕਰ ਪਾਸ ਬੁਢਾ ਸਰਦੀ ਦਾ ਵਾਸਤਾ ਪਾ ਕੇ ਉਧਾਰ ਉੱਤੇ ਕੋਇਲੇ ਦੀ ਮੰਗ ਰਖਦਾ ਹੈ ਉਹ ਸ਼ਾਹੂਕਾਰ ਪਾਸ ਉਹਨਾਂ ਦੀ ਮੰਗ ਨੂੰ ਇਸ ਢੰਗ ਨਾਲ ਪੇਸ਼ ਕਰਦਾ ਹੈ ਕਿ ਸ਼ਾਹੂਕਾਰ ਨਾਂਹ ਕਰ ਦੇਵੇ। ਇੱਥੇ ਇਹ ਮੈਟਾਫਰ ਰੱਬ ‘ਤੇ ਵੀ ਲਾਗੂ ਹੋ ਸਕਦਾ ਹੈ ਜਿਸ ਪਾਸ ਰਸਾਈ ਲਈ ਮਨੁੱਖ ਨੂੰ ਕਈ ਦਲਾਲਾਂ ਅਤੇ ਤਥਾਕਥਿੱਤ ਵਿਚੋਲਿਆਂ ਨਾਲ ਵਾਸਤਾ ਪੈਂਦਾ ਹੈ। ਪਿੰਟਰ ਦਾ ਨਾਟਕ ‘ ਦ ਡੰਬ ਵੇਟਰ’ ਅਤੇ ਸਲਿੰਜਰ ਦੀ ਕਹਾਣੀ ‘ ਦ ਬਨਾਨਾ ਫਿਸ਼’ ਦੀ ਵੀ ਮਿਸਾਲ ਇਥੇ ਇਸ ਨੁਕਤੇ ਲਈ ਬਹੁਤ ਢੁਕਦੀ ਹੈ।
ਜਿੰਦਗੀ ਦੀਆਂ ਵਿਸੰਗਤੀਆਂ, ਅਰਥਹੀਨਤਾ ਅਤੇ ਮੌਕਾਮੇਲ ਅਸਤਿਤਵਵਾਦੀ ਸਾਹਿਤ ਦਾ ਮੱਖ ਬੋਲ ਹੈ। ਇਹਨਾਂ ਵਿਰੋਧੀ ਸਥਿਤੀਆਂ ਨੇ ਮਨੁੱਖ ਨੂੰ ਅਸਹਾਏ ਅਤੇ ਬੇਸਹਾਰਾ ਕਰ ਦਿੱਤਾ ਹੈ। ਜਿਹੜਾ ਮਨੁੱਖ ਅਜੇਹੇ ਸਾਹਿਤ ਵਿਚ ਪੇਸ਼ ਕੀਤਾ ਗਿਆ ਉਹ ਅਧੂਰਾ ਮਨੁੱਖ ਹੈ। ਹੁਣ ਇਹ ਮਨੁੱਖੀ ਹੋਣੀ ਇਕੱਲੇ ਦੁਕੱਲੇ ਮਨੁੱਖ ਦੀ ਨਾ ਰਹਿ ਕੇ ਇਤਿਹਾਸ ਵਿਚ ਪੈ ਚੁੱਕੀ ਹੈ। ਕਾਰਜ਼ਸ਼ੀਲਤਾ ਦਾ ਅਰਥ ਕਦੇ ਅਰਾਜਕਤਾ ਨਹੀਂ ਹੁੰਦਾ। ਅਸਲੀ ਮੁਕਤੀ ਨਿੱਜੀ ਪੈਂਡੇ ਵਿਚ ਨਹੀਂ ਸਗੋਂ ਸਮਾਜਕ ਪੈਂਡੇ ਵਿਚ ਹੈ। ਉਹਨਾਂ ਵਸਤੂਆਂ ਦਾ ਸੱਚ ਵੀ ਸਾਡੇ ਲਈ ਲਾਜ਼ਮੀ ਹੈ ਜਿਹੜੀਆਂ ਸਾਡੀ ਚੇਤਨਤਾ ਦੇ ਤੁਰੰਤ ਅਤੇ ਨਜ਼ਦੀਕੀ ਘੇਰੇ ਵਿਚ ਨਹੀਂ ਆਉਂਦੀਆਂ। ਹੋਂਵਦਾਦ ਛਿਣ ਦੀ ਫਿਲਾਸਫੀ ਹੈ, ਹੁਣ ਦੇ ਛਿਣ ਦੀ। ਪਰ ਇਹ ਬੇਲੋੜੀ ਹੱਦ ਤੀਕ ਵਿਅੱਕਤੀਵਾਦੀ ਰੁਝਾਨ ਇਖਤਿਆਰ ਕਰ ਗਈ ਜਾਪਦੀ ਹੈ। ਦੂਸਰਾ ਇਹ ਚੇਤਨਤਾ ਨੂੰ ਗਿਆਨ ਦਾ ਇਕੋ ਇਕ ਸਾਧਨ ਮੰਨਦੀ ਹੈ। ਇਸ ਅਨੁਸਾਰ ਸੰਚਾਰਤਾ ਵਸਤ ਤੋਂ ਵਸਤ ਨਹੀਂ ਸਗੋਂ ਰਿਸ਼ਤੇ ਤੋਂ ਰਿਸ਼ਤੇ ਰਾਹੀਂ ਸਫ਼ਰ ਕਰਦੀ ਹੈ। ਪਰ ਅਸੀਂ ਵੇਖਦੇ ਹਾਂ ਕਿ ਸਾਰਾ ਕੁਝ ਵਿਅੱਕਤੀ ਦੇ ਸੌੜੇ ਨਿੱਜੀ ਖ਼ੇਤਰ ਵਿਚ ਹੀ ਨਹੀਂ ਵਾਪਰਦਾ। ਕੁਝ ਘਟਨਾਵਾਂ ਵੀ ਪ੍ਰਭਾਵੀ ਹੂੰਦੀਆਂ ਹਨ। ਅਸੀਂ ਮਨੁੱਖੀ ਜਿੰਦਗੀ ਦੇ ਸਮਾਜੀ ਤੱਤ ਨੂੰ ਨਹੀਂ ਨਕਾਰ ਸਕਦੇ। ਤੱਤਕਾਨੀਨਤਾ ਹੀ ਕੇਵਲ ਸੱਚ ਨਹੀਂ ਹੈ। ‘ ਜੋ ਸੀ ਅਤੇ ਜੋ ਨਹੀਂ ਹੈ’ ਵੀ ਸੱਚ ਦੀ ਇਕ ਦਿਸ਼ਾ ਹੁੰਦੀ ਹੈ। ਮਨੁੱਖ ਦਾ ਨਾਂਹ ਕਰਨਾ ਹਮੇਸ਼ਾ ਉਸਾਰੂ ਸਿਰਜਣਾਤਮਿਕ ਕਾਰਜ ਨਹੀਂ ਹੁੰਦਾ। ਫਿਰ ਵੀ ਅਸਤਿਤਵਵਾਦ ਨੇ ਮਾਰਕਸਵਾਦ ਦੇ ਘੇਰੇ ਵਿਚ ਕੁਝ ਇਕ ਖਾਲੀ ਥਾਹਵਾਂ ਭਰੀਆਂ ਹਨ। ਇਸ ਤੋਂ ਵੱਧ ਅਸਤਿਤਵਵਾਦ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਇਸ ਤੋਂ ਪ੍ਰਭਾਵਤ ਸਾਹਿਤ ਅਤੇ ਕਲਾ ਬਾਰੇ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346