Welcome to Seerat.ca
Welcome to Seerat.ca

ਵਿਦਵਤਾ ਦਾ ਦਰਿਆ ਡਾ. ਸਰਦਾਰਾ ਸਿੰਘ ਜੌਹਲ

 

- ਪ੍ਰਿਸੀਪਲ ਸਰਵਣ ਸਿੰਘ

ਜਿਸ ਧਜ ਸੇ ਕੋਈ ਮਕਤਲ ਮੇਂ ਗਇਆ

 

- ਵਰਿਆਮ ਸਿੰਘ ਸੰਧੂ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

ਰਣਚੰਡੀ ਦੇ ਪਰਮ ਭਗਤ - ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਨਾਵਲ ਅੰਸ਼ / ਘੁੰਮਣ-ਘੇਰੀ

 

- ਹਰਜੀਤ ਅਟਵਾਲ

ਮੁਰੱਬੇਬੰਦੀ ਵੇਲੇ ਦਾ ਸਰਪੰਚ

 

- ਬਲਵਿੰਦਰ ਗਰੇਵਾਲ

ਅਸੀਂ ਵੀ ਜੀਵਣ ਆਏ - ਕਿਸ਼ਤ ਚਾਰ / ਕੈਨੇਡਾ ਵਿੱਚ ਆਮਦ

 

-  ਕੁਲਵਿੰਦਰ ਖਹਿਰਾ

ਗੁਰੂ ਨਾਨਕ ਦੇਵ ਸਿੰਘ………? ਜਾਂ ਗੁਰੂ ਨਾਨਕ ਦੇਵ ਜੀ

 

- ਡਾ ਮਾਨ ਸਿੰਘ ਨਿਰੰਕਾਰੀ

ਢਾਹਵਾਂ ਦਿੱਲੀ ਦੇ ਕਿੰਗਰੇ

 

- ਹਰਨੇਕ ਸਿੰਘ ਘੜੂੰਆਂ

ਧਾਰਮਿਕ ਝੂਠ ਤੇ ਇਤਿਹਾਸ ਦਾ ਮਿਲਗੋਭਾ-ਅਜੋਕੇ ਇਤਿਹਾਸਕ ਸੀਰੀਅਲ

 

- ਜਸਵਿੰਦਰ ਸੰਧੂ, ਬਰੈਂਪਟਨ

ਮੇਰੀਆਂ ਪ੍ਰਧਾਨਗੀਆਂ

 

- ਗਿਆਨੀ ਸੰਤੋਖ ਸਿੰਘ

ਸਿਰਨਾਵਿਓਂ ਭਟਕੇ ਖਤਾਂ ਦੀ ਦਾਸਤਾਨ

 

- ਹਰਮੰਦਰ ਕੰਗ

ਦੋ ਛੰਦ-ਪਰਾਗੇ ਤੇ ਇਕ ਕਵਿਤਾ

 

- ਗੁਰਨਾਮ ਢਿੱਲੋਂ

ਤਿੰਨ ਕਵਿਤਾਵਾਂ

 

- ਰੁਪਿੰਦਰ ਸੰਧੂ

ਅਸਤਿਵਵਾਦੀ ਕਲਾ ਅਤੇ ਸਾਹਿਤ

 

- ਗੁਰਦੇਵ ਚੌਹਾਨ

'ਇਹੁ ਜਨਮੁ ਤੁਮਾਹਰੇ ਲੇਖੇ' ਦਾ ਲੇਖਾ ਜੋਖਾ ਕਰਦਿਆਂ

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਚੁਰਾਸੀ-ਦਿੱਲੀ

 

- ਚਰਨਜੀਤ ਸਿੰਘ ਪੰਨੂ

ਡਾ: ਜਸਵੰਤ ਸਿੰਘ ਨੇਕੀ

 

- ਬਰਜਿੰਦਰ ਗੁਲਾਟੀ

ਧਨ ਹੋ ਤੁਸੀਂ ਪੰਛੀਓ

 

- ਬਾਜਵਾ ਸੁਖਵਿੰਦਰ

ਸ਼ਹੀਦੇ-ਏ-ਆਜ਼ਮ ਕਰਤਾਰ ਸਿੰਘ ਸਰਾਭਾ / ਜਿਸਦਾ ਬਚਪਨ ਵੀ ਇਨਕਲਾਬ ਨੂੰ ਸਮਰਪਤ ਸੀ

 

- ਬਾਬਾ ਸੋਹਣ ਸਿੰਘ ਭਕਨਾ

ਹੁੰਗਾਰੇ

 
  • ਗੁਰਬਚਨ ਸਿੰਘ ਭੁੱਲਰ ਦੇ ਨਾਵਲ 'ਇਹੁ ਜਨਮੁ ਤੁਮਾਹਰੇ ਲੇਖੇ' ਬਾਰੇ ਗੋਵਰਧਨ ਗੱਬੀ, ਪ੍ਰਿੰ ਸਰਵਣ ਸਿੰਘ ਤੇ ਕਿਰਪਾਲ ਸਿੰਘ ਪੰਨੂੰ ਦੇ ਖ਼ਤ

    ‘ਇਹੁ ਜਨਮੁ ਤੁਮਹਾਰੇ ਲੇਖੇ‘ ਨਾਵਲ ਬਾਰੇ ਗੁਰਦਿਆਲ ਬੱਲ ਦਾ ਲੇਖ ਪੜ੍ਹਦਿਆਂ3..
    ਗੋਵਰਧਨ ਗੱਬੀ

    ਵੀਰਵਾਰ, 24 ਸਤੰਬਰ 2015 ਨੂੰ ਸਵੇਰੇ ਦਸ ਕੁ ਵਜੇ ਮੈਂ ਪਹਿਲੀ ਵਾਰ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ‘ਬਰੈਂਪਟਨ‘ ਵਿਚ ਰਹਿੰਦੀ ਆਪਣੀ ਭੈਣ ਤੇ ਉਸਦੇ ਪਰਿਵਾਰ ਕੋਲ ਆਪਣੀ ਪਤਨੀ ਸਮੇਤ ਪਹੁੰਚਦਾ ਹਾਂ।
    ਅਗਲੇ ਦਿਨ ਸਵੇਰੇ ਤਾਜ਼ੀਆਂ ਤੇ ਮੁਫ਼ਤ ਵਿਚ ਮਿਲੀਆਂ ਹਫ਼ਤਾਵਾਰੀ ਪੰਜਾਬੀ ਅਖ਼ਬਾਰਾਂ ਪੜ੍ਹਦਾ ਹਾਂ। ‘ਪਰਵਾਸੀ‘ ਅਖ਼ਬਾਰ ਦੇ ਸੰਪਾਦਕ ਰਾਜਿੰਦਰ ਸੈਣੀ ਨਾਲ ਟੈਲੀਫੋਨਿਕ ਗੱਲਬਾਤ ਤੋਂ ਪਤਾ ਚਲਦਾ ਹੈ ਕਿ ਕੱਲ੍ਹ ਹੀ ਬਰੈਂਪਟਨ ਵਿਚ ਐਸ. ਅਸ਼ੋਕ ਭੌਰਾ ਦੀ ਕਿਤਾਬ ਦਾ ਸਮਾਗਮ ਹੈ।
    ਅਗਲੇ ਦਿਨ ਮੇਰਾ ਜੀਜਾ ਮੈਨੂੰ ਤੇ ਮੇਰੀ ਪਤਨੀ ਨੂੰ ਸਮਾਗਮ ਵਾਲੀ ਥਾਂ ਉਪਰ ਪਹੁੰਚਾ ਦਿੰਦਾ ਹੈ।ਸਮਾਗਮ ਕਿਉਂਕਿ ਸ਼ੁਰੂ ਹੋ ਚੁੱਕਾ ਹੈ ਸੋ ਮੈਂ ਸਰਸਰੀ ਤੌਰ ‘ਤੇ ਨਜ਼ਰ ਖੁੱਲ੍ਹੇ ਤੇ ਵੱਡੇ ਸਾਰੇ ਹਾਲ ਵਿਚ ਘੁੰਮਾਉਂਦਾ ਹਾਂ।ਸਾਹਿਤਕ ਤੇ ਮੀਡੀਆ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਜਾਣੂ ਤੇ ਕਈ ਨਵੇਂ ਚਿਹਰਿਆਂ ਦੇ ਝਲਕਾਰੇ ਪੈਂਦੇ ਹਨ। ਉਹਨਾਂ ਵਿਚ ਇੱਕ ਚਿਹਰਾ ਉਹ ਵੀ ਦਿਖਦਾ ਹੈ ਜਿਸਨੁੰ ਮੈਂ ਪਹਿਚਾਣਦਾ ਤਾਂ ਹਾਂ ਪਰ ਜਾਣਦਾ ਨਹੀਂ।ਮੈਂ ਦਿਮਾਗ ਉਪਰ ਜ਼ੋਰ ਭਰ ਰਿਹਾ ਹਾਂ ਕਿ ਯਾਦ ਕਰ ਸਕਾਂ ਕਿ ਅਖੀਰ ਇਸ ਚਿਹਰੇ ਦਾ ਨਾਮ ਕੀ ਹੈ।ਮੌਕਾ ਮਿਲਦੇ ਹੀ ਬਾਬਾ ਮੇਰੇ ਨਾਲ ਹੱਥ ਮਿਲਾਉਂਦਾ ਹੈ। ਮੈਨੂੰ ਅਚਾਨਕ ਯਾਦ ਆਉਂਦਾ ਹੈ ਕਿ ਚੰਡੀਗੜ੍ਹ ਵਿਚ ਕਈ ਸਮਾਗਮਾਂ ਜਾਂ ਪ੍ਰੈਸ ਕਲੱਬ ਵਿਚ ਕਈ ਵਾਰ ਮੇਰਾ ਉਸ ਚਿਹਰੇ ਨਾਲ ਆਹਮਣਾ ਸਾਹਮਣਾ ਹੋਇਆ ਹੈ ਪਰ ਸਰਸਰੀ ਤੌਰ ਉਪਰ ਹੀ।ਹੈਲੋ,ਹਾਏ ਤੇ ਬਸ ਪਰ ਬਾਬਾ ਮੈਨੂੰ ਸ਼ਾਇਦ ਪਹਿਚਾਣ ਰਿਹਾ ਹੈ ਫਿਰ ਇਕਵਾਲ ਰਾਮੂਵਾਲੀਆ ਹੁਰਾਂ ਤੋਂ ਪਤਾ ਲਗਦਾ ਹੈ ਕਿ ਇਹ ਬਾਬਾ ਗੁਰਦਿਆਲ ਬੱਲ ਹੈ।ਬੱਲ ਦਾ ਨਾਮ ਸੁਣਦੇ ਹੀ ਗੁਰਦੇਵ ਚੌਹਾਨ ਦਾ ਚਿਹਰਾ ਮੇਰੇ ਜ਼ਿਹਨ ਵਿਚ ਆਉਂਦਾ ਹੈ। ਉਹ ਅਕਸਰ ਗੁਰਦਿਆਲ ਦਾ ਜ਼ਿਕਰ ਸਾਡੇ ਨਾਲ ਕਰਦਾ ਰਹਿੰਦਾ ਹੈ ਜਦੋਂ ਵੀ ਪੰਜਾਬ ਫੇਰੀ ਉਪਰ ਆਉਂਦਾ ਹੈ।
    ਖ਼ੈਰ, ਮੈਂ ਬੱਲ ਨੂੰ ਜਤਾਉਂਦਾ ਹਾਂ ਕਿ ਮੈਂ ਉਸਨੂੰ ਜਾਣਦਾ ਹਾਂ।ਬੱਲ ਦੱਸਦਾ ਹੈ ਕਿ ਗੁਰਦੇਵ ਚੌਹਾਨ ਬਾਬੇ ਨੇ ਉਸਨੂੰ ਦੱਸਿਆ ਹੋਇਆ ਸੀ ਕਿ ਪੰਜਾਬ ਦਾ ਇੱਕ ਹੋਰ ਸਾਹਿਤਕ ਸੂਰਮਾ ‘ਗੋਵਰਧਨ ਗੱਬੀ‘ ਕੈਨੇਡਾ ਆ ਰਿਹਾ ਹੈ।ਸਮਾਗਮ ਖ਼ਤਮ ਹੋਣ ਤੋਂ ਕੁਝ ਘੜੀਆਂ ਪਹਿਲਾਂ ਹੀ ਇਕਵਾਲ ਰਾਮੂਵਾਲੀਆ ਹੁਰੀਂ ਸਾਨੂੰ ਬਰੈਮਲੀ ਸੈਂਟਰ ਵਿਚ ‘ਪੰਜਾਬੀ ਕਲਮਾਂ ਦਾ ਕਾਫ਼ਲਾ‘ ਦੀ ਸ਼ੁਰੂ ਹੋਣ ਵਾਲੀ ਮੀਟਿੰਗ ਵਾਲੀ ਥਾਂ ਲੈ ਜਾਂਦੇ ਹਨ।ਉਥੇ ਹੀ ਮੈਨੂੰ ਵਰਿਆਮ ਸੰਧੂ ਹੁਰੀਂ ਵੀ ਮਿਲਦੇ ਹਨ।ਗੁਰਦਿਆਲ ਬਾਬਾ ਵੀ ਉੱਥੇ ਪਹੁੰਚ ਜਾਂਦਾ ਹੈ। ਕੁਲਵਿੰਦਰ ਖਹਿਰਾ ਹੁਰੀਂ ਉਸ ਸਮਾਗਮ ਦਾ ਸੰਚਾਲਣ ਕਰਦੇ ਹਨ।ਉਹ ਸਮਾਗਮ ਵਿਚ ਮੈਨੂੰ ਦੋ ਮਿੰਟ ਬੋਲਣ ਦਾ ਸਮਾਂ ਦਿੰਦਾ ਹੈ।ਇੱਕ ਕਿਤਾਬ ਦਾ ਵਿਮੋਚਣ ਹੁੰਦਾ ਹੈ।ਮੈਂ ਬਾਬੇ ਨੂੰ ਆਪਣੀ ਨਵੀਂ ਕਿਤਾਬ ‘ਪੂਰਨ ਕਥਾ‘ ਭੇਂਟ ਕਰ ਚੁੱਕਾ ਹਾਂ।ਉਹ ਕੁਲਵਿੰਦਰ ਨੂੰ ਕਹਿ ਕੇ ਉਸੇ ਸਮਾਗਮ ਵਿਚ ‘ਪੂਰਨ ਕਥਾ‘ ਵੀ ਵਰਿਆਮ ਸੰਧੂ, ਸੁਰਜਨ ਜ਼ੀਰਵੀ ਤੇ ਹੋਰ ਪਤਵੰਤਿਆਂ ਕੋਲੋਂ ‘ਲੋਕ ਅਰਪਣ‘ ਕਰਵਾ ਦਿੰਦਾ ਹੈ। ਸਮਾਗਮ ਖ਼ਤਮ ਹੋ ਜਾਂਦਾ ਹੈ।ਮੈਂ ਲੱਗਭਗ ਸਾਰੇ ਦੋਸਤਾਂ ਮਿੱਤਰਾਂ ਨਾਲ ਆਪਣੇ ਕੈਨੇਡਾ ਵਾਲਾ ਫੋਨ ਨੰਬਰ ਸਾਂਝਾ ਕਰਦਾ ਹਾਂ।ਕੁਲਵਿੰਦਰ ਖਹਿਰਾ ਹੁਰੀਂ ਆਪਣੀ ਗੱਡੀ ਰਾਹੀਂ ਸ਼ਾਮ ਨੂੰ ਸਾਨੂੰ ਵਾਪਸ ਘਰ ਛੱਡ ਦਿੰਦੇ ਹਨ।ਮੈਂ ਕੈਨੇਡਾ ਵੜਦੇ ਹੀ ਹੋਈ ਸਾਹਿਤਕ ਵਰਖਾ ਨੂੰ ਯਾਦ ਕਰਦਾ ਸੌਂ ਜਾਂਦਾ ਹਾਂ।
    ਅਗਲੇ ਦਿਨ ਦੁਪਹਿਰੇ ਗੁਰਦਿਆਲ ਬਾਬੇ ਦਾ ਮੈਨੂੰ ਫੋਨ ਆਉਂਦਾ ਹੈ ਉਹ ਦੱਸਦਾ ਹੈ ਕਿ ਉਸਨੇ ਪੂਰਨ ਕਥਾ ਪੜ੍ਹ ਲਈ ਹੈ।ਮੈਂ ਹੈਰਾਨ ਹੁੰਦਾ ਹਾਂ ਕਿ ਇੰਨੀ ਜਲਦੀ ਕੋਈ ਕਿਤਾਬ ਕਿਵੇਂ ਪੜ੍ਹ ਸਕਦਾ ਹੈ।
    ਉਹ ਮੇਰੇ ਨਾਲ ਗੁਰਬਚਨ ਭੁਲਰ ਹੁਰਾਂ ਦੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ‘ ਦੀ ਗੱਲ ਛੇੜਦਾ ਹੈ।ਮੈਨੂੰ ਮੁਹਾਲੀ ਵਾਲੇ ਪ੍ਰੋਫੈਸਰ ਕੁਲਵੰਤ ਹੁਰੀਂ ਯਾਦ ਆਉਂਦੇ ਹਨ। ਉਹਨਾਂ ਮੈਨੂੰ ਇਹ ਨਾਵਲ ਪੰਜ ਛੇ ਮਹੀਨੇ ਪਹਿਲਾਂ ਪੜ੍ਹਨ ਵਾਸਤੇ ਦਿੱਤਾ ਸੀ ਪਰ ਮਹੀਨਾਭਰ ਆਪਣੇ ਕੋਲ ਰੱਖਣ ਦੇ ਬਾਵਜੂਦ ਮੈਂ ਉਸਨੂੰ ਤੀਹ ਪੈਂਤੀ ਸਫ਼ਿਆਂ ਤੋਂ ਵੱਧ ਨਹੀਂ ਪੜ੍ਹ ਪਾਉਂਦਾ ਹਾਂ।ਅਖੀਰ, ਮੈਂ ਝੂਠ ਬੋਲ ਕੇ ਕਿ ਮੈਂ ਨਾਵਲ ਪੜ੍ਹ ਲਿਆ ਹੈ, ਨਾਵਲ ਪ੍ਰੋਫੈਸਰ ਹੁਰਾਂ ਨੂੰ ਵਾਪਸ ਕਰ ਦਿੰਦਾ ਹਾਂ।
    “ ਤੁੰ ਇਹ ਨਾਵਲ ਪੜ੍ਹਿਆ ਹੈ3?”
    ਬੱਲ ਹੁਰੀਂ ਪੁਛਦੇ ਹਨ।
    “ ਮੈਂਥੋਂ ਪੜ੍ਹਿਆ ਨਹੀਂ ਗਿਆ3ਮੁਸ਼ਕਿਲ ਨਾਲ ਕੁਝ ਪੰਨੇ ਹੀ ਪੜ੍ਹ ਪਾਇਆ ਸਾਂ..ਨਾਵਲ ਨੇ ਮੈਨੂੰ ਆਪਣੇ ਨਾਲ ਨਾਲ ਨਹੀਂ ਤੋਰਿਆ ਸੀ3ਉਧਰ ਪ੍ਰੋਫੈਸਰ ਕੁਲਵੰਤ ਹੁਰਾਂ ਵੀ ਦੱਸ ਦਿੱਤਾ ਸੀ ਕਿ ਇਹ ਨਾਵਲ ਅਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਬਾਰੇ ਹੈ3ਇਸ ਵਿਚ ਇਮਰੋਜ਼3ਸਾਹਿਰ ਲੁਧਿਆਣਵੀ3ਸੰਤੋਖ ਸਿੰਘ ਧੀਰ3ਪ੍ਰੋਫੈਸਰ ਮੋਹਨ ਸਿੰਘ3ਬਗੈਰਾ ਬਗੈਰਾ ਬਹੁਤ ਸਾਰੇ ਜਾਣੇ ਪਹਿਚਾਣੇ ਚਿਹਰੇ ਹਨ3ਬਸ ਨਾਮ ਹੀ ਬਦਲੇ ਹੋਏ ਹਨ3ਉਂਝ ਪ੍ਰੋਫੈਸਰ ਸਾਹਬ ਹੁਰਾਂ ਨੂੰ ਨਾਵਲ ਬਹੁਤ ਪਸੰਦ ਆਇਆ ਸੀ3।”
    ਮੈਂ ਨਾਵਲ ਦੀ ਗੱਲ ਮੁਕਾਉਂਦਾ ਹਾਂ।
    “ ਨਹੀਂ ਨਾਵਲ ਤਾਂ ਬਹੁਤ ਵਧੀਆ ਹੈ3ਗੁਰਬਚਨ ਬਾਬੇ ਨੇ ਬਹੁਤ ਮਿਹਨਤ ਕੀਤੀ ਹੈ3ਏਡਾ ਵੱਡਾ ਨਾਵਲ ਲਿਖਿਆ ਹੈ ਅਮ੍ਰਿਤਾ ਪ੍ਰੀਤਮ ਬਾਰੇ 3ਗੁਰਬਚਨ ਬਾਬੇ ਨੇ ਅਮ੍ਰਿਤਾ ਪ੍ਰੀਤਮ ਦੀ ਜੀਵਨ ਸ਼ੈਲੀ ਨੁੰ ਜਿਸ ਜਾਵੀਏ ਤੋਂ ਪੇਸ਼ ਕੀਤਾ ਹੈ3ਜਿਸ ਤਰੀਕੇ ਨਾਲ ਉਸ ਉਪਰ ਪਾਏ ਸਾਹਿਤਕ ਮੁਕਦਮੇ ਦੀ ਪੈਰਵਾਈ ਕੀਤੀ ਹੈ ਮੇਰੀ ਖ਼ਿਲਾਫ਼ਤ ਉਸ ਜਾਵੀਏ ਬਾਰੇ ਹੈ 3ਮੈਂ ਸ਼ੁਰੂ ਤੋਂ ਇਸ ਤਰ੍ਹਾਂ ਦੀ ਪੇਸ਼ਕਾਰੀ ਦੇ ਖਿਲਾਫ ਹਾਂ3ਉਂਝ ਮੈਂ ਗੁਰਬਚਨ ਬਾਬੇ ਦੀ ਲੇਖਕ ਤੇ ਪੱਤਰਕਾਰ ਦੇ ਤੌਰ ਉਪਰ ਇੱਜ਼ਤ ਕਰਦਾ ਹਾਂ ਸੋ ਉਹ ਤਾਂ ਕੋਈ ਰੌਲਾ ਹੀ ਨਹੀਂ ਹੈ... ਮੇਰਾ ਰੌਲਾ ਤਾਂ ਉਸ ਜੀਵਨ ਜਾਚ ਜਾਂ ਨਜ਼ਰੀਏ ਨਾਲ ਹੈ ਜਿਸਦੀ ਵਕਾਲਤ ਕਿ ਸਾਹਿਤਕ ਰਚਨਾ ਦੇ ‘ਲਾਇਸੈਂਸ‘ ਦੀ ਟੇਕ ਲਗਾ ਕੇ ਜਾਂ ਕਦਰਾਂ ਦੀ ਰੱਸਾ ਕਸ਼ੀ ਬੀਂਡੀ ਵਿੱਚ ਜੁਪ ਕੇ ਬਾਬਾ ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਕੀਤੀ ਹੈ...ਅੰਮ੍ਰਿਤਾ ਪ੍ਰੀਤਮ ਵਾਰਸ ਦੀ ਹੀਰ ਨਹੀਂ ਸੀ - ਉਸਦਾ ਕਦੀ ਦਾਅਵਾ ਵੀ ਨਹੀਂ ਸੀ ਪਰ ਮੈਂ ਅੰਮ੍ਰਿਤਾ ਪ੍ਰੀਤਮ ਦੇ ਨਾਲ ਹਾਂ, ਹੀਰ ਦੇ ਤਸੱਵਰ ਨੇ ਮੈਨੂੰ ਸਦਾ ਹੀ ਉਦਾਤ ਕਿਸਮ ਦੀ ਪ੍ਰੇਰਨਾ ਕੀਤੀ ਹੈ ਅਤੇ ਭੁੱਲਰ ਸਾਹਿਬ ਮੈਨੂੰ ਵਾਰਸ ਸ਼ਾਹ ਦੇ ਵਿਰੁੱਧ ਭੁਗਤਦੇ ਨਜ਼ਰ ਆਉਂਦੇ ਹਨ...ਬਾਕੀ ਸੰਸਾਰ ਭਰ ਦੀਆਂ ਅਹਿਮ ਕਿਤਾਬਾਂ ਜਾਂ ਕਿਰਦਾਰਾਂ ਦੀ ਗੱਲ ਮੈਂ ਇਸ ਕਰਕੇ ਕੀਤੀ ਹੈ ਕਿ ਪੰਜਾਬੀ ਦੇ ਦੋ ਚਾਰ ਪਾਠਕ ਵੀ ਮੇਰਾ ਇਹ ਖੱਤ ਪੜ੍ਹ ਕੇ ਜੇਕਰ ਅਜ਼ਰ ਨਫੀਸੀ, ਅੰਨਾ ਆਖਮਾਤੋਵਾ ਜਾਂ ਰੈਬੀਕਾ ਵੈਸਟ ਵਰਗੀਆਂ ਸਖਸ਼ੀਅਤਾਂ ਨੂੰ ਪੜ੍ਹਨ ਜਾਨਣ ਲਈ ਪ੍ਰੇਰਿਤ ਹੋ ਜਾਣ ਤਾਂ ਮੈਂ ਆਪਣੇ ਧੰਨਭਾਗ ਸਮਝਾਂਗਾ 3 ਅੱਛਾ ਗੱਬੀ ਇੰਝ ਕਰਦੇ ਹਾਂ3ਮੈਂ ਤੈਨੂੰ ਉਹੀ ਲੇਖ ਭੇਜਦਾਂ3ਪੜ੍ਹ ਲਉ ਤੇ ਕੱਲ੍ਹ ਸ਼ਾਮੀਂ ਆਪਾਂ ਤੁਹਾਡੇ ਘਰ ਨੇੜੇ ਪੈਂਦੀ ਲਾਇਬ੍ਰੇਰੀ ਵਿਚ ਮਿਲਦੇ ਹਾਂ3।”
    ਬੋਲਦੇ ਹੋਏ ਬੱਲ ਬਾਬਾ ਫੋਨ ਬੰਦ ਕਰ ਦਿੰਦਾ ਹੈ।
    ਮੈਂ ਇਮੇਲ ਖੋਲਦਾ ਹਾਂ।ਬੱਲ ਦਾ ਲੇਖ ਪੜ੍ਹਦਾ ਹਾਂ।ਨਾਵਲ ਵਾਂਗ ਹੀ ਲੇਖ ਵੀ ਅੱਗੇ ਨਹੀਂ ਤੁਰਦਾ ਹੈ।ਮੈ ਇਸ ਲੇਖ ਨੂੰ ਆਮ ਲੇਖਾਂ ਵਾਂਗ ਅਸਾਨੀ ਤੇ ਸੌਖਿਆਂ ਨਹੀਂ ਪੜ੍ਹ ਪਾ ਰਿਹਾ ਹਾਂ।ਲੱਗਭਗ 90 ਪੰਨਿਆਂ ਦਾ ਲੇਖ ਪੜ੍ਹਨਾ ਮੇਰੇ ਵਾਸਤੇ ਹਿਮਾਲਿਆ ਉਪਰ ਚੜ੍ਹਨ ਵਰਗਾ ਲੱਗ ਰਿਹਾ ਹੈ।ਬੜੀ ਮੁਸ਼ਕਿਲ ਨਾਲ ਪੰਦਰਾਂ ਪੰਨੇ ਪੜ੍ਹਦਾ ਹਾਂ।
    ਅਗਲੀ ਸ਼ਾਮ ਲਾਈਬਰੇਰੀ ਵਿਚ ਮਿਲਦੇ ਹਾਂ।ਠੰਡ ਵੱਧ ਗਈ ਹੈ।ਸਾਡਾ ਘਰ ਨੇੜੇ ਹੈ।ਬੱਲ ਬਾਬਾ ਮੇਰੇ ਨਾਲ ਘਰ ਆਉਂਦਾ ਹੈ।ਨਾ ਮੈਂ ਬੱਲ ਦਾ ਕੁਝ ਪੜ੍ਹਿਆ ਹੈ ਤੇ ਨਾ ਹੀ ਬੱਲ ਨੇ ਮੇਰਾ ਕੁਝ ਸਿਵਾਏ ‘ਪੂਰਨ ਕਥਾ‘ ਦੇ।
    ਮੈਂ ਸੋਚਦਾ ਹਾਂ ਕਿ ਬੱਲ ਨੇ ਮੇਰਾ ਨਾਵਲ ਨਹੀਂ ਪੜ੍ਹਿਆ ਹੈ ਪਰ ਮੈਂ ਝੂਠਾ ਸਾਬਤ ਹੁੰਦਾ ਹਾਂ।ਅਸੀਂ ਦੋਸਤਾਂ ਮਿੱਤਰਾਂ, ਸਾਹਿਤ , ਪਾਲੀਟਿਕਸ ਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ। ਅਗਲੇ ਦਿਨ ਸਵੇਰੇ ਬੱਲ ਬਾਬਾ ਮੇਰੇ ਕੋਲੋਂ ਇਹ ਵਾਅਦਾ ਲੈਂਦਾ ਹੋਇਆ ਰੁਖਸਤ ਹੁੰਦਾ ਹੈ ਕਿ ਮੈਂ ਇਹ ਸਾਰਾ ਲੇਖ ਜਲਦੀ ਪੜ੍ਹ ਕੇ ਆਪਣਾ ਪ੍ਰਭਾਵ ਉਸ ਨਾਲ ਸਾਂਝਾ ਕਰਾਂ।
    ਮੈਂ ਲੇਖ ਆਹਿਸਤਾ ਆਹਿਸਤਾ ਪੜ੍ਹਦਾ ਹਾਂ।
    ਮੇਰੀ ਨਜ਼ਰ ਵਿਚ ਇਹ ਲੇਖ ਗੁਰਬਚਨ ਹੁਰਾਂ ਦੇ ਨਾਵਲ ਦੇ ਬਹਾਨੇ ਨਾਲ ਸਾਨੂੰ ਸਥਾਨਿਕ ਤੇ ਵਿਸ਼ਵ ਪੱਧਰ ਦੇ ਵਧੀਆ ਸਾਹਿਤ, ਪਾਲੀਟਿਕਸ, ਜਾਇਜ਼ ਤੇ ਨਜਾਇਜ਼ ਇਸ਼ਕ-ਮੁਸ਼ਕ ਤੇ ਰਿਸ਼ਤੇ, ਪਿਆਰ ਕਹਾਣੀਆਂ ਆਦਿ ਬਾਰੇ ਦਰਸ਼ਨ ਕਰਵਾਉਂਦਾ ਹੈ।ਬੱਲ ਬਾਬਾ ਇਸ ਨਾਵਲ ਨਾਲ ਜੋੜ ਕੇ ਹਰ ਕਿਤਾਬ ਤੇ ਹਰ ਕਹਾਣੀ ਬਾਰੇ ਸੰਖੇਪ ਜਾਣਕਾਰੀ ਮੁਹੱਈਆ ਕਰਵਾਉਂਦਾ ਹੋਇਆ ਸਾਨੂੰ ਪ੍ਰੇਰਿਤ ਵੀ ਕਰਦਾ ਹੈ ਕਿ ਅਸੀਂ ਉਹ ਸਾਰੀਆਂ ਕਿਤਾਬਾਂ ਪੜ੍ਹੀਏ।ਜਿਵੇਂ ਕਿ ਜਗਦੀਸ਼ ਕੌਸ਼ਲ ਜਾਂ ਗੁਰਬਚਨ ਭੁੱਲਰ ਹੁਰਾਂ ਪ੍ਰਤੀਕਰਮ ਵਿਚ ਬੱਲ ਬਾਬੇ ਉਪਰ ਇਲਜ਼ਾਮ ਲਗਾਇਆ ਹੈ ਕਿ ਉਹ ਆਪਣੀ ਲੋੜੋਂ ਵੱਧ ਸਿਆਣਪ ਤੇ ਬੁਧੀਮਾਨ ਹੋਣ ਦਾ ਦਾਅਵਾ ਇਸ ਲੇਖ ਰਾਹੀਂ ਸਾਡੇ ਉਪਰ ਥੋਪਣ ਦਾ ਯਤਨ ਕਰਦਾ ਜਾਪਦਾ ਹੈ ਪਰ ਮੇਰੇ ਵਿਚਾਰ ਅਨੁਸਾਰ ਬੱਲ ਦੀ ਬੁਧੀਮਤਾ ਤੇ ਸਿਆਣੇਪਣ ਉਪਰ ਸ਼ੱਕ ਕਰਨ ਦੇ ਕਿਸੇ ਪ੍ਰਕਾਰ ਦੇ ਸ਼ੰਕੇ ਸਾਨੂੰ ਆਪਣੇ ਮਨ ਵਿਚ ਪੈਦਾ ਹੋਣ ਨਹੀਂ ਦੇਣੇ ਚਾਹੀਦੇ।ਸਾਰਾ ਲੇਖ ਨਾਵਲ ਦੇ ਕੁਝ ਨੁਕਤਿਆ ਨੂੰ ਲੈ ਕੇ ਲਿਖਿਆ ਗਿਆ ਹੈ।ਅਮ੍ਰਿਤਾ ਪ੍ਰੀਤਮ ਵੱਲੋਂ ਆਪ ਸਹੇੜੇ ਜੀਵਨ ਯਾਪਣ ਦੇ ਤੌਰ ਤਰੀਕੇ ਤੇ ਸਲੀਕੇ ਨੂੰ ਬੱਲ ਬਾਬਾ ਆਪਣੇ ਤਰਕਾਂ ਤੇ ਉਦਾਹਰਨਾਂ ਨਾਲ ਨਿਆਂਤਰਕ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।ਉਹ ਨਾਵਲਕਾਰ ਦੀ ਅਮ੍ਰਿਤਾ ਪ੍ਰੀਤਮ ਦੀ ਜੀਵਨ ਸ਼ੈਲੀ ਦੀ ਪੇਸ਼ਕਾਰੀ ਦੇ ਨਜ਼ਰੀਏ ਦਾ ਵਿਰੋਧ ਕਰਦਾ ਨਜ਼ਰ ਆਉਂਦਾ ਹੈ।ਅਮ੍ਰਿਤਾ ਪ੍ਰੀਤਮ ਦਾ ਜੀਵਨ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੈ।ਪ੍ਰੋਫੈਸਰ ਕੁਲਵੰਤ, ਗੁਲ ਚੌਹਾਨ ਤੇ ਡਾ. ਮਨਮੋਹਨ ਸਮੇਤ ਹੋਰ ਵੀ ਕਈ ਸਾਰੇ ਸਾਹਿਤਕ ਦੋਸਤਾਂ ਨੇ ਇਸ ਗੱਲ ਦੀ ਸ਼ਾਹਦੀ ਭਰੀ ਹੈ ਕਿ ਇਹ ਨਾਵਲ ਅਮ੍ਰਿਤਾ ਪ੍ਰੀਤਮ ਦੀ ਜੀਵਨੀ ਨਾਲ ਜੇਕਰ ਸੋ ਫੀਸਦੀ ਨਹੀਂ ਮਿਲਦਾ ਤਾਂ ਨੱਬੇ ਫੀਸਦੀ ਤਾਂ ਮਿਲਦਾ ਹੀ ਮਿਲਦਾ ਹੈ ਪਰ ਜੇਕਰ ਗੁਰਬਚਨ ਭੁਲਰ ਹੁਰਾਂ ਨੇ ਅਮ੍ਰਿਤਾ ਪ੍ਰੀਤਮ ਨੂੰ ਜ਼ਿਹਨ ਵਿਚ ਲੈ ਕੇ ਲਿਖਿਆ ਹੈ ਤਾਂ ਵੀ ਕੋਈ ਬੁਰੀ ਗੱਲ ਨਹੀਂ ਹੈ ਪਰ ਉਹਨਾਂ ਦਾ ਇਸਨੂੰ ਕੇਵਲ ਨਾਵਲ ਮੰਨ ਕੇ ਪੜ੍ਹਨ ਦੀ ਗੁਹਾਰ ਲਗਾਉਣਾ ਵੀ ਕੋਈ ਬਹੁਤਾ ਸ਼ਲਾਘਾਯੋਗ ਕਦਮ ਨਹੀਂ ਲਗਦਾ।ਨਾਵਲ ਛਪ ਕੇ ਆ ਚੁੱਕਾ ਹੈ। ਪਾਠਕਾਂ ਦੀ ਕਚਿਹਰੀ ਵਿਚ ਹੈ।ਪਾਠਕਾਂ ਵਿਚ ਗੁਰਦਿਆਲ ਬਾਬਾ ਵੀ ਹੈ ਤੇ ਗੋਵਰਧਨ ਗੱਬੀ ਵੀ।ਨਾਵਲ ਬਾਰੇ ਹਰ ਪਾਠਕ ਦੇ ਵਿਚਾਰ ਤੇ ਪ੍ਰਤੀਕਿਰਿਆ ਉਸਦੀਆਂ ਆਪਣੀਆਂ ਸੀਮਾਵਾਂ ਤਹਿ ਕਰਨਗੇ। ਸੋ ਮੇਰੇ ਵਿਚਾਰ ਵਿਚ ਇਸ ਨਾਵਲ ਬਾਰੇ ਲਿਖੀ ਗਈ ਬੱਲ ਬਾਬੇ ਦੀ ਇਹ ਇੱਕ ਬਿਹਤਰੀਣ ਰਚਨਾ ਹੈ।ਜਿਸਦਾ ਸੁਆਗਤ ਕਰਨਾ ਬਣਦਾ ਹੈ।
    ਆਲ੍ਹਣਾ, 433 ਮੋਹਾਲੀ
    9417173700
     

  • ਕਿਧਰ ਲਿਜਾਏਗਾ ਅਜਿਹਾ ਜੀਵਨ?
    ਪ੍ਰਿੰ. ਸਰਵਣ ਸਿੰਘ
    ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਵਲ ਨੂੰ ਕੇਵਲ ਅੰਮ੍ਰਿਤਾ ਪ੍ਰੀਤਮ ਦੇ ਹੀ ਜੀਵਨ ਬਾਰੇ ਲਿਖਿਆ ਨਾਵਲ ਕਹਿਣਾ ਪੰਜਾਬੀ ਦੀ ਸਿਰਮੌਰ ਨਾਰੀ ਸਾਹਿਤਕਾਰ ਦੀ ਸ਼ੋਭਾ ਘਟਾਉਣਾ ਤੇ ਨਾਵਲ ਦੀ ਬੇਕਦਰੀ ਕਰਨਾ ਹੈ। ਇਸ ਨੂੰ ਅੰਮ੍ਰਿਤਾ ਦੇ ਜੀਵਨ ਤੋਂ ਅਲਹਿਦਾ ਕਰ ਕੇ ਜਗਦੀਪ ਦਾ ਜੀਵਨ ਸਮਝ ਕੇ ਪੜ੍ਹਿਆ ਜਾਵੇ ਤਾਂ ਇਸ ਦੇ ਅਸਲੀ ਅਰਥ ਉਜਾਗਰ ਹੁੰਦੇ ਹਨ। ਮੇਰੀ ਸਮਝ ਵਿਚ ਇਹ ਨਾਵਲ ਜਗਦੀਪ ਦੇ ਜੀਵਨ ਢੰਗ ਉਤੇ ਤਿੱਖਾ ਵਿਅੰਗ ਹੈ।
    ਸਾਰੇ ਨਰ/ਨਾਰੀ ਆਜ਼ਾਦ ਜੀਵਨ ਜਿਉਣ ਦੀ ਚਾਹਤ ਰੱਖਦੇ ਹਨ ਤੇ ਇਸ ਨੂੰ ਆਪਣਾ ਕੁਦਰਤੀ ਅਧਿਕਾਰ ਸਮਝਦੇ ਹਨ। ਪਰ ਕਈ ਇਹ ਨਹੀਂ ਸਮਝਦੇ ਕਿ ਹਰ ਅਧਿਕਾਰ ਨਾਲ ਫਰਜ਼ ਵੀ ਜੁੜਿਆ ਹੁੰਦੈ। ਮਨੁੱਖ ਨੇ ਚੰਗੇਰਾ ਜੀਵਨ ਜਿਉਣ ਦੇ ਨੇਮ ਬਣਾਏ ਜਿਹੜੇ ਸਮੇਂ ਨਾਲ ਸੋਧੇ/ਬਦਲੇ ਜਾਂਦੇ ਰਹੇ। ਇਹਨਾਂ ਨੇਮਾਂ ਨੂੰ ਸਭਿਆਚਾਰ ਆਦਿ ਦੇ ਨਾਂ ਦਿੱਤੇ ਗਏ।
    ਪਹਿਲਾਂ ਮਨੁੱਖ ਜੰਗਲੀ ਜਾਨਵਰਾਂ ਵਾਂਗ ਹੀ ਖੁੱਲ੍ਹੇ-ਆਮ ਭੋਗ-ਵਿਲਾਸ ਕਰਦਾ ਸੀ। ਭੈਣ-ਭਰਾ, ਪਿਓ-ਧੀ, ਮਾਂ-ਪੁੱਤ ਦੇ ਰਿਸ਼ਤੇ ਦੀ ਕੋਈ ਨਿੰਦ-ਵਿਚਾਰ ਨਹੀਂ ਸੀ। ਉਹ ਜੰਗਲੀ ਜੀਵਨ ਸੀ। ਅਜਿਹਾ ਜੀਵਨ ਤਕੜਿਆਂ ਦਾ ਸੁਰਗ ਤੇ ਮਾੜਿਆਂ ਦਾ ਨਰਕ ਸੀ। ਮਨੁੱਖ ਨੇ ਇਸ ਜੰਗਲੀ ਜੀਵਨ ਨੂੰ ਸੁਆਰਿਆ। ਕਾਮ-ਨਿਕਾਸ ਤੇ ਪਰਿਵਾਰਕ ਜੀਵਨ ਲਈ ਵਿਆਹ ਦੀ ਸੰਸਥਾ ਸਥਾਪਤ ਕੀਤੀ। ਵਿਆਹ ਨਾਲ ਪਤੀ ਤੇ ਪਤਨੀ ਲਈ ਨੇਮ ਬਣਾਇਆ ਕਿ ਪਤੀ ਪਤਨੀ-ਵਰਤਾ ਰਹੇ ਤੇ ਪਤਨੀ ਪਤੀ-ਵਰਤਾ। ਜਿਹੜਾ ਇਹ ਨੇਮ ਤੋੜਦਾ ਹੈ, ਉਹਦੀ ਜ਼ਮੀਰ ਉਸ ਨੂੰ ਪਰੇਸ਼ਾਨ ਕਰਦੀ ਹੈ। ਜਗਦੀਪ ਨਾਲ ਇਹੋ ਕੁਝ ਹੁੰਦਾ ਹੈ।
    ‘ਇਹੁ ਜਨਮੁ ਤੁਮਹਾਰੇ ਲੇਖੇ’ ਦੀ ਮੁੱਖ ਪਾਤਰ ਜਗਦੀਪ ਦਾ ਵਿਆਹ ਬਚਪਨ ਦੇ ਸੰਗੀ ਗੁਰਮੁਖ ਸਿੰਘ ਨਾਲ ਸਮਾਜਿਕ ਮਰਿਆਦਾ ਮੁਤਾਬਿਕ ਹੁੰਦਾ ਹੈ। ਵਿਆਹ ਤੋਂ ਨਾ ਗੁਰਮੁਖ ਨੂੰ ਇਨਕਾਰ ਹੈ ਨਾ ਜਗਦੀਪ ਨੂੰ। ਪਤੀ ਭਲਾ ਪੁਰਸ਼ ਹੈ। ਫੁੱਲਾਂ ਵਰਗੇ ਬੱਚੇ ਆ ਜਾਂਦੇ ਹਨ। ਖੁਸ਼ਗਵਾਰ ਮਾਹੌਲ ਵਿਚ ਜਗਦੀਪ ਦੀ ਕਲਮੋਂ ਗੀਤ ਉਗਮਦੇ ਹਨ। ਉਹ ‘ਕੱਲੀ ਕਵੀ ਦਰਬਾਰਾਂ ਵਿਚ ਜਾਣ ਲੱਗਦੀ ਹੈ। ਪਤੀ ਉਸ ਨੂੰ ਕਦੇ ਜਾਣੋਂ ਨਹੀਂ ਵਰਜਦਾ। ਉਹ ਪਤਨੀ-ਵਰਤਾ ਰਹਿੰਦਾ ਹੈ।
    ਪਰ ਕਵਿੱਤਰੀ ਜਗਦੀਪ ਆਪਣੇ ਪਤੀ ਤੇ ਪਰਿਵਾਰਕ ਮਰਿਆਦਾ ਪ੍ਰਤੀ ਆਪਣੇ ਫਰਜ਼ ਭੁੱਲ ਜਾਂਦੀ ਹੈ। ਉਹ ਇਕ ਗੁਰਮੁਖ ਸਿੱਖ ਦੀ ਪਤਨੀ ਹੋ ਕੇ ਦਾਰੂ-ਬੱਤੀਆਂ ਦਾ ਸੇਵਨ ਕਰਨ ਲੱਗਦੀ ਹੈ। ਦਿੱਲੀ ਤੋਂ ਆਪਣੇ ਆਰਟਿਸਟ ਪ੍ਰੇਮੀ ਨਾਲ ਬੰਬਈ ਚਲੀ ਜਾਂਦੀ ਹੈ। ਇਕ ਕਵੀ ਨਾਲ ਇਸ਼ਕ ਕਰਨ ਲੱਗਦੀ ਹੈ ਤੇ ਪਤੀ ਦੇ ਜੀਂਦੇ ਜੀਅ ਕਿਸੇ ਹੋਰ ਨਾਲ ਰਹਿਣ ਲੱਗਦੀ ਹੈ। ਵੱਡੀ ਸਾਹਿਤਕਾਰ ਬਣ ਜਾਂਦੀ ਹੈ ਤੇ ਵੱਡੇ ਪੁਰਸਕਾਰ ਹਾਸਲ ਕਰਦੀ ਹੈ। ਅਖ਼ੀਰ ਜ਼ਮੀਰ ਦੀ ਸਤਾਈ ਬੁਰੇ ਹਾਲ ਮਰਦੀ ਹੈ। ਉਹਦੀ ਕਹਾਣੀ ਯੂਨਾਨ ਦੇ ਦੁਖਾਂਤਕ ਨਾਟਕਾਂ ਵਰਗੀ ਹੈ। ਆਪ ਤਾਂ ਮਰਦੀ ਹੀ ਹੈ, ਪਿਛਲਿਆਂ ਦਾ ਵੀ ਮਰਨ ਕਰ ਜਾਂਦੀ ਹੈ। ਕਿਹੋ ਜਿਹਾ ਜੀਣ ਹੈ ਇਹ? ਜਿਹੜੇ ਇਸ ਢੰਗ ਦੇ ‘ਆਜ਼ਾਦ ਜੀਵਨ’ ਨੂੰ ਸਲਾਹੁੰਦੇ ਹਨ ਤੇ ‘ਨਾਰੀ ਮੁਕਤੀ’ ਦੇ ਨਾਅਰੇ ਲਾਉਂਦੇ ਹਨ ਉਹ ਦੱਸਣ ਕਿ ਸਾਰੀਆਂ ਵਿਆਹੀਆਂ ਵਰੀਆਂ ਜਗਦੀਪ ਵਰਗੀਆਂ ਬਣ ਜਾਣ ਤਾਂ ਅਜਿਹਾ ਜੀਵਨ ਢੰਗ ਸਮਾਜ ਨੂੰ ਕਿਧਰ ਲਿਜਾਏਗਾ?
     

  • ਮੈਂ ਗੁਰਦਿਆਲ ਬੱਲ ਦਾ ਲੇਖ, ਗੁਰਬਚਨ ਸਿੰਘ ਭੁੱਲਰ ਦਾ ਨਾਵਲ ‘ਇਹ ਜਨਮੁ ਤੁਮਹਾਰੇ ਲੇਖੇ’ ਅਤੇ ਸੀਰਤ ਵਿੱਚ ਛਪੇ ਸਾਰੇ ਖ਼ਤ ਪੜ੍ਹੇ ਹਨ। ਮੇਰੀ ਸੋਚ ਦਾ ਨਚੋੜ ਇਸ ਪਰਕਾਰ ਹੈ:
    1. ਗੁਰਦਿਆਲ ਬੱਲ ਨੇ ਬੜਾ ਪੜ੍ਹਿਆ ਹੈ ਅਤੇ ਯਾਦ ਰੱਖਿਆ ਹੈ। ਜਾਣ ਕੇ ਹੈਰਾਨੀ ਹੁੰਦੀ ਹੈ। ਉਹ ਆਪਣੇ ਪੜ੍ਹੇ ਹੋਏ ਸਾਰੇ ਕੁਝ ਨਾਲ਼ ਮੋਹ ਪਾਲ਼ਦਾ ਹੈ। ਪਰ ਸਮੁੱਚੇ ਗਿਆਨ ’ਚੋਂ ਲੋੜੀਂਦੀ ਢੁਕਵੀਂ ਗੱਲ, ਉਹ ਵੀ ਥਾਂ ਅਤੇ ਸਮੇਂ ਸਿਰ ਕੀਤੀ ਜਾਣੀ ਬਣਦੀ ਹੈ। ਉਹੋ ਹੀ ਸ਼ੋਭਾ ਪਾਉਂਦੀ ਹੈ। ਦੁੱਧ ਦੇ ਕਟੋਰੇ ਵਿੱਚ ਮਣਾਂ ਮੂੰਹ ਸ਼ਹਿਦ/ਅੰਮ੍ਰਿਤ ਪਾਇਆਂ ਦੁੱਧ ਦੀ ਜੱਖਣਾ ਵੱਢੀ ਜਾਂਦੀ ਹੈ। ਕਾਸ਼! ਕੇਵਲ ਲੋੜੀਂਦੀ ਗੱਲ ਕਹਿਣ ਦਾ ਵੱਲ ਗਿਆਨਵਾਨ ਬੱਲ ਵੱਲ ਆ ਜਾਵੇ।
    2. ਜਗਦੀਸ਼ ਕੌਸ਼ਲ ਦੀਆਂ ਦਲੀਲਾਂ ਵਿੱਚ ਮੈਨੂੰ ਵਜ਼ਨ ਲੱਗਿਆ। ਧਿਆਨ ਮੰਗਦੀਆਂ ਹਨ।
    3. ਸੁਰਜੀਤ ਪਾਤਰ ਨੇ ਬੱਲ ਦਾ ਲੇਖ ਅਜੇ ਪੂਰਾ ਨਹੀਂ ਪੜ੍ਹਿਆ ਜਾਪਦਾ। ਬੱਲ ਦੇ ਵਿਸ਼ਾਲ ਗਿਆਨ ਤੋਂ ਜ਼ਰੂਰ ਪ੍ਰਭਾਵਿਤ ਹੋਇਆ ਜਾਪਦਾ ਹੈ। ਇਸੇ ਕਰਕੇ ਉਸ ਨੇ ਨਾਵਲ ਬਾਰੇ ਕੋਈ ਗੱਲ ਨਹੀਂ ਕੀਤੀ। ਵੈਸੇ ਵੀ ਪਾਤਰ ਰਿਸ਼ੀਆਂ ਮੁਨੀਆਂ ਵਾਂਗ ਅਸ਼ੀਰਵਾਦਾਂ ਦੀ ਵਰਖਾ ਕਰਦਾ ਹੀ ਦੇਖਿਆ ਹੈ ਜਦੋਂ ਵੀ ਉਸ ਨੇ ਕਿਸੇ ਬਾਰੇ ਕੁਝ ਲਿਖਿਆ ਹੈ। ਚੰਗੀ ਗੱਲ ਹੈ। ਸੰਸਾਰ ਮਿੱਠੇ ਵਚਨਾਂ ਨਾਲ਼ ਹੀ ਮੋਹਿਆ ਜਾਂਦਾ ਹੈ।
    ਕਾਰਨ ਕੋਈ ਵੀ ਹੋਵੇ ਪਾਤਰ ਦੀਆਂ ਰਚਨਾਵਾਂ ਵਿੱਚ ਸ਼ਬਦਜੋੜਾਂ ਅਤੇ ਵਿਸਰਾਮ ਚਿੰਨ੍ਹਾਂ ਨਾਲ਼ ਅਕਸਰ ਖੋਹ ਖਿੰਜ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਉਸ ਦੀ ਕਿਤਾਬ ‘ਸੂਰਜ ਮੰਦਰ ਦੀਆਂ ਪੌੜੀਆਂ’ ਵਾਚੀ ਜਾ ਸਕਦੀ ਹੈ। ਮੈਂ ਇਸ ਸਬੰਧੀ ਪਾਤਰ ਨੂੰ ਇੱਕ ਈਮੇਲ ਵੀ ਕੀਤੀ ਸੀ ਪਰ ਉਸ ਨੇ ਉਸ ਦਾ ਕੋਈ ਉੱਤਰ ਦੇਣਾ ਠੀਕ ਨਹੀਂ ਸਮਝਿਆ। ਉਹ ਕਿਤਾਬ ਬਹੁਤ ਉੱਚੇ ਮਿਆਰ ਦੀ ਹੈ। ਕਿਧਰੇ ਉਕਾਈਆਂ ਦੀਆਂ ਸੁਧਾਈਆਂ ਵੀ ਉਸੇ ਮਿਆਰ ਦੀਆਂ ਹੁੰਦੀਆਂ, ਫੇਰ ਗੱਲਾਂ ਹੋਰ ਹੁੰਦੀਆਂ। ਸੀਰਤ ਵਿੱਚ ਪਾਤਰ ਦੀ ਇਸੇ ਰਚਨਾ ਵਿੱਚ ਦੇਖੋ ਸ਼ਬਦ ‘ਪਢ਼ੀ’ ਜੋ ਪੜ੍ਹੀ ਹੋਣਾ ਚਾਹੀਦਾ ਹੈ। ਪਾਤਰ ਹੀ ਦੱਸ ਦੇਵੇ ਕਿ ਗੁਰਮੁਖੀ ਲਿੱਪੀ ਦਾ ਨਾਗਰੀਕਰਨ ਕਰ ਕੇ ਇਸ ਤੋਂ ਵੱਡਾ ਧ੍ਰੋਹ ਪੰਜਾਬੀ ਨਾਲ਼ ਹੋਰ ਕੀ ਹੋ ਸਕਦਾ ਹੈ?
    4. ਭੁੱਲਰ ਦਾ ਨਾਵਲ ਬਹੁਤ ਰੌਚਕ ਲੱਗਿਆ। ਪਾਤਰ ਉਸਾਰੀ ਚੰਗੀ ਕੀਤੀ ਗਈ ਹੈ। ਨਾਵਲ ਤੇਜ਼ ਗਤੀ ਨਾਲ਼ ਅੱਗੇ ਵਧਦਾ ਹੈ। ਸਾਧਵੀ ਦਾ ਪਾਤਰ ਕਮਾਲ ਦਾ ਹੈ ਜੋ ਮਨ ਦੀਆਂ ਅੰਦਰਲੀਆਂ ਪਰਤਾਂ ਫਰੋਲ਼ਦਾ ਤੇ ਗੁੱਝੀਆਂ ਘੁੰਡੀਆਂ ਖੋਲ੍ਹਦਾ ਹੈ। ਨਵਰੰਗ ਦੀ ਪਾਤਰ ਉਸਾਰੀ ਮੈਨੂੰ ਅਧੂਰੀ ਅਨੁਭਵ ਹੋਈ। ਉਸ ਦਾ ਉਲਾਰ ਵਿਵਹਾਰ ਤਾਂ ਚਿਤਰਿਆ ਗਿਆ ਪਰ ਬਾਕੀ ਪਾਤਰਾਂ ਵਾਂਗ ਉਸ ਦੇ ਕਿਰਦਾਰ ਵਿੱਚੋਂ ਅਜਿਹਾ ਕਿਓਂ ਹੋਣ ਦੇ ਉੱਤਰ ਦੀ ਉਸਾਰੀ ਨਹੀਂ ਮਿਲ਼ਦੀ। ਮੇਰੇ ਸਮਕਾਲ ਦੇ ਸਮੇਂ ਦਾ ਨਾਵਲ ਹੈ। ਕਈ ਘਟਨਾਵਾਂ ਨਾਲ਼ ਮਾਨਸਕ ਤੌਰ ਤੇ ਮੈਂ ਵੀ ਦੋ ਚਾਰ ਹੋਇਆ ਹਾਂ। ਇਸ ਵਡਅਕਾਰੀ ਨਾਵਲ ਵਿੱਚੋਂ ਕੁੱਲ ਤਿੰਨ ਕੁ ਸ਼ਬਦ ਅਢੁਕਵੇਂ ਜਾਪੇ। ਜਿਨ੍ਹਾਂ ਵਿੱਚੋਂ ਇੱਕੋ ਹੀ ਯਾਦ ਹੈ-ਗੁਸਲਖ਼ਾਨੇ ਵਿਚ ਤਿਲ੍ਹਕ ਕੇ, ਹੱਡੀ ਤੁੜਾ ਕੇ ਜਗਦੀਪ ‘ਮੇਲ੍ਹੀ ਜਾਵੇ’ ਜੋ ਅਸੰਗਤ ਹੈ। ਤੜਪਦੀ, ਕੁਰਲਾਉਂਦੀ, ਛਟਪਟਾਉਂਦੀ ਆਦਿ ਵਰਗਾ ਕੋਈ ਸ਼ਬਦ ਚਾਹੀਦਾ ਸੀ। ਸਮੁੱਚੇ ਤੌਰ ਤੇ ਮੈਂ ਤੇ ਮੇਰੇ ਤਿੰਨ ਚਾਰ ਸੰਗੀ ਸਾਥੀ, ਜਿਨ੍ਹਾਂ ਨੂੰ ਮੈਂ ਇਹ ਨਾਵਲ ਪੜ੍ਹਨ ਲਈ ਦਿੱਤਾ, ਇਸ ਨੂੰ ਪੜ੍ਹ ਕੇ ਧੰਨ-ਧੰਨ ਹੋਏ ਹਾਂ। ਇਸ ਲਈ ਗੁਰਬਚਨ ਭੁੱਲਰ ਨੂੰ ਵਧਾਈ!
    ਵੱਡੀਆਂ ਹਸਤੀਆਂ ਸਬੰਧੀ ਸ਼ਬਦ ਲਿਖਦਿਆਂ ਬੜੀ ਝਿਜਕ ਹੁੰਦੀ ਹੈ। ਫਿਰ ਵੀ ਲਿਖਣ ਨੂੰ ਮਨ ਉਤੇਜਤ ਹੋ ਜਾਂਦਾ ਹੈ। ਕੋਈ ਅਸੁਖਾਵਾਂ ਸ਼ਬਦ ਲਿਖਣ ਲਈ ਖਿ਼ਮਾ ਮੰਗਦਾ ਹਾਂ।
    -ਕਿਰਪਾਲ ਸਿੰਘ ਪੰਨੂੰ (ਅਕਤੂਬਰ 31, 2015)

     

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346