Welcome to Seerat.ca
Welcome to Seerat.ca

ਮਾਂ ਬੋਲੀ ਪੰਜਾਬੀ, ਸਾਡੇ ਪਿੰਡ ਦੀ ਭਾਬੀ

 

- ਅਮੀਨ ਮਲਿਕ

ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆਂ

 

- ਨਾਨਕ ਸਿੰਘ

ਗੁੰਮਨਾਮ ਹੀਰੋ

 

- ਅਰਜਨ ਸਿੰਘ ਗੜਗੱਜ

ਅਜਮੇਰ ਸਿੰਘ ਔਲਖ ਤੇ ਇਕਬਾਲ ਰਾਮੂ ਵਾਲੀਆ ਦੀ ਯਾਦ ਵਿਚ

 

- ਵਰਿਆਮ ਸਿੰਘ ਸੰਧੂ

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ

 

- ਅਜਮੇਰ ਸਿੰਘ ਔਲਖ

ਸੁਖ ਸਾਗਰ ਦੀਆਂ ਲਹਿਰਾਂ ਵਿਚ

 

- ਇਕਬਾਲ ਰਾਮੂਵਾਲੀਆ

ਨਾਟਕ ਤੇ ਰੰਗ ਮੰਗ ਦੇ ਸੂਰਮੇ ਨੂੰ ਸਲਾਮ

 

-  ਪ੍ਰਿੰ. ਸਰਵਣ ਸਿੰਘ

ਸਿਨੇਮਾ ਤੇ ਮੈਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਪੰਜਾਬ ਰਾਜ ਸਭਿਆਚਾਰਕ ਨੀਤੀ (ਖਰੜਾ 1)

 

- ਸੁਰਜੀਤ

ਜ਼ਾਬਤਾ

 

- ਚਰਨਜੀਤ ਸਿੰਘ ਪੰਨੂ

'ਉਹ ਅਫਰੀਕਨ ਕੁੜੀ'

 

- ਵਕੀਲ ਕਲੇਰ

ਛੋਟੀਆਂ ਨਜ਼ਮਾਂ 

 

- ਗੁਰਨਾਮ ਢਿੱਲੋਂ

ਇਕ ਕਵਿਤਾ ਪ੍ਰਛਾਵਾਂ ਤੇ ਕੁਝ ਅਸ਼ਆਰ

 

- ਮੁਸ਼ਤਾਕ

ਸਫ਼ਰ

 

- ਦਿਲਜੋਧ ਸਿੰਘ

ਹੱਥ ਵਾਲਾ ਟੋਕਾ

 

- ਲਖਬੀਰ ਸਿੰਘ ਕਾਹਲੋਂ

ਸਰਬੱਤ ਦਾ ਭਲਾ

 

- ਨਰੇਸ਼ ਸ਼ਰਮਾ

ਬੰਦਾ ਕਿਧਰ ਗਿਆ

 

-  ਓਮ ਪ੍ਰਕਾਸ਼

ਕੁਝ ਪੜ੍ਹਨ-ਯੋਗ ਕਥਾਵਾਂ-ਸੰਗ੍ਰਹਿ ਕਰਤਾ ਅਦਾਰਾ ਸੀਰਤ

 

Online Punjabi Magazine Seerat


'ਉਹ ਅਫਰੀਕਨ ਕੁੜੀ'
- ਵਕੀਲ ਕਲੇਰ
 

 

ਅਮਰੀਕ ਬਰਾੜ ਦਾ ਮੈਂ ਪਤਾ ਲੈਣ ਗਿਆ ਹਸਪਤਾਲ ਵਿੱਚ, ਉਸਨੇ ਬੜੀ ਧੀਮੀ ਸੁਰ 'ਚ ਮੇਰੇ ਨਾਲ ਗੱਲ ਕੀਤੀ, “ਕਲੇਰ ਤੈਨੂੰ ਪਤਾ ਈ ਐ ਮੇਰੀ ਹਾਲਤ, ਐਵੇਂ ਦੋ ਕੁ ਦਿਨਾਂ ਦਾ ਈ ਪਰਾਉਣਾ ਹਾਂ, ਮੇਰਾ ਇੱਕ ਕੰਮ ਕਰ"
“ਪਹਿਲੀ ਗੱਲ ਤਾਂ ਤੂੰ ਢਿੱਲੀਆਂ ਜੀਆਂ ਗੱਲਾਂ ਕਰਨੀਆਂ ਛੱਡ, ਕੁਛ ਨੀ ਹੁੰਦਾ ਤੈਂਨੂੰਐਵੇਂ ਰਿਗ਼ੀ ਨਾ ਢਾਲਿਆ ਕਰ, ਹਾਂ ਕੰਮ ਦੱਸ"
“ਨਹੀਂ ਕਲੇਰ ਮੈਂਨੂੰ ਡਾਕਟਰ ਨੇ ਪਹਿਲਾਂ ਹੀ ਦੱਸਤਾ ਸੀ ਬਈ ਮੈਂਨੂੰ ਬਲੱਡ ਕੈਂਸਰ ਹੈ, ਜਿਸਦੀ ਰਿਕਵਰੀ ਮੁਸ਼ਕਲ ਹੈ, ਮੇਰੀ ਗੱਲ ਧਿਆਨ ਨਾਲ ਸੁਣ…" ਤੇ ਓਸਨੇ ਪਾਸੇ ਮੂੰਹ ਕਰ ਲਿਆ ਉਸਦਾ ਗੱਚ ਭੱਰ ਆਇਆ । ਸੰਭਲ ਕੇ ਬੋਲਿਆ, “ਮੈਨੂੰ ਪਤਾ ਐ ਤੂੰ ਮਾੜਾ ਮੋਟਾ ਲਿਖ-ਲੁਖ ਲੈਨਾਂ ਏ ਮੇਰੀ ਬਾਤ ਕੰਨੀ ਧਿਆਨ ਦੇਹ, ਮੇਰੀ ਇਕ ਕਹਾਣੀ ਜਾਂ ਦਾਸਤਾਂ ਲਿਖ, ਜਿਹੜੀ ਕੈਨੇਡਾ ਵਿੱ ਵਾਪਰੀ ਸੀ, ਹੁਣ ਤਾਓੀਂ ਮੈਂ ਕਿਸੇ ਕੋਲੇ ਜਿਕਰ ਨੀਂ ਕੀਤਾ ਏਸ ਘੱਟਨਾ ਦਾ, ਆਵਦਾ ਹੱਥ ਉਰਾਂ ਕਰ…" ਤੇ ਮੇਰਾ ਹੱਥ ਗੂੱਟਕੇ ਫ੍ਹੜ ਲਿਆ, “ਮੇਰੀ ਏਸ ਜਹਾਣੀ ਦਾ ਬ੍ਹੋਝ ਹੈ ਮੇਰੇ ਤੇ ਮੈਨੂੰ ਉਮੀਦ ਐ ਤੂੰ ਚਕਤਾ ਕਰੇਂਗਾ"
“ਚਲ ਦਸ ਮੈਂ ਕੋਸ਼ਿਸ਼ ਕਰੂੰਗਾ ਤੇਰੀ ਦਾਸਤਾਂ ਨਾਲ, ਜਿਨਾਂ ਵੀ ਹੋ ਸਕਿਆ, ਪੂਰਾ ਨਿਆਂ ਕਰਾਂ ਪਤਾ ਤੈਨੂੰ ਵੀ ਐ ਮੈਂ ਮਾੜਾ ਮੋਟਾ ਕਲਮ ਘਸਾਈ ਕਰ ਲੈਨਾ ਬਾਹਲਾਂ ਤਾਂ ਮੇਰੇ ਕੋਲੋਂ ਲਿਖਿਆ ਨੀਂ…"
“ਹਾਏ ਪਾਣੀ" ਓਸਨੇ ਕਸੀਸ ਜਿਹੀ ਵੱਟੀ ਤੇ ਮੈਂ ਓਸਨੂੰ ਪਾਣੀ ਵਾਲੀ ਬੋਤਲ ਫੜਾ ਦਿੱਤੀ । ਪਿੱਛੋਂ ਓਸਨੇ ਇ ਹੇਠ ਲਿਖੀ ਬਾਤ ਮੇਰੇ ਨਾਲ ਸਾਂਝੀ ਕੀਤੀ ।
ਜੁਲਾਈ ਦਾ ਮਹੀਨਾ ਸੀ ਜਦੋਂ ਸਾਡਾ ਪਲੇਨ ਨਿਉਫਾਂਡਲੈਂਡ ਦੇ 'ਗੈਂਡਰ' ਏਅਰਪੋਰਟ ਤੇ ਉਤਰਿਆ । ਥੱਕਿਆ ਹੋਇਆ ਸੂਰਜ ਸਪਰੂਸ ਦੇ ਰੁੱਖਾਂ ਵਿਚਦੀ ਅਪਣੀ ਹੋਂਦ ਦਾ ਨਿਕੱਮਾਂ ਜਿਹਾ ਯਤਨ ਕਰ ਰਿਹਾ ਸੀ । ਠੰਡ ਨਾਲ ਮੈਂਨੂੰ ਤਾ ਧੁਣਧਿਣੀ ਜੀ ਚ੍ਹੜਗੀ । ਮੇਰਾ ਇਹ ਹਾਲ ਵੇਖਕੇ ਮੇਰੇ ਨਾਲ ਦੀ ਸੀਟ ਤੇ, ਹੀਥਰੋ ਤੋਂ ਲੈਕੇ ਏਥੋਂ ਤੀਕ ਸਫਰ ਕਰਨ ਵਾਲੀ, ਜੈਸਲੀਨ ਥੋੜਾ ਜਿਹਾ ਮੁਸਕਰਾਕੇ ਬੋਲੀ, "ਵੈਲਕਮ ਟੂ ਕੈਨੇਡਾ"
"ਇਟ'ਸ ਡੈਮ ਕੋਲਡ"
ਯਾਅ, ਦੈਟ'ਸ ਵਾਈ ਨੇਟਿਵ ਇੰਡੀਅਨਜ ਟੇਕ ਦ ਰਿਫਿਊਜ ਹਿਅਰ, ਅਦਰ ਵਾਈਜ ਦੇ ਵੁਡ ਕੀਪ ਆਨ ਦੇਅਰ ਜਰਨੀ, ਐਕਚੁਲ਼ੀ 'ਆਡੈਸੀ', ਯੂ ਕੈਨ ਕਾਲ ਇਟ, ਸਟਿਲ ਕਾਂਟੀ ਨਿਊ, ਨਾਉ ਯੂ ਆਰ ਰੈਡੀ ਟੂ ਫੇਸ ਦ ਮਿਊਜਕ. ਮਾਈ ਫਰੈਂਡ" ਉਹ ਫੇਰ ਜਿਆਦਾ ਖੁਲਕੇ ਹੱਸੀ, ਉਸਦੇ ਮੋਤੀਆਂ ਵਰਗੇ ਦੰਦਾ 'ਚੋਂ ਇਕ ਲਾਟ ਨਿਕਲੀ 'ਤੇ ਹਨੇਰੇ ਦੀ ਹਿੱਕ ਚੀਰਕੇ ਦੂਰ ਦਿਸ-ਹੱਦੇ ਵਿੱਚ ਗੁਆਚ ਗਈ 1
ਅਸੀਂ ਕਸਟਮ ਵਾਲੀ ਲਾਈਨ ਵਿੱਚ ਬੇ-ਅਰਾਮੀ ਜਿਹੀ ਮਹਿਸੂਸ ਕਰ ਰਹੇ ਸਾਂ, ਖਾਸ ਕਰਕੇ ਮੈਂ, ਥਕੇਵੇਂ ਕਾਰਨ ਤੇ ਨਵੇਂ ਦੇ ਦੇਸ ਦੀ ਧਰਤੀ ਨਾਲ ਵਾਹ ਪੈਣ ਨਾਲ । ਜਦੋਂ ਮੇਰੀ ਵਾਰੀ ਆਈ ਤਾਂ ਮੇਰੇ ਅਟੈਚੀਕੇਸ ਵਿੱਚੋਂ ਐਸਪਰੀਨ ਦੀਆਂ, 'ਅਕਾਲੀ ਪਤਰਕਾ' ਦੇ ਪੇਪਰ ਵਿੱਚ ਲਪੇਟੀਆਂ ਤਿੰਨ ਚਾਰ ਪੁੜੀਆਂ ਜੀਆਂ ਵੇਖਕੇ ਕਸਟਮ ਆਫੀਸਰ ਇਕ ਦਮ ਇਉਂ ਹੋ ਗਿਆ ਜਿਵੇਂ ਕਰੰਟ ਵਜਿਆ ਹੋਵੇ । ਮੈਨੂੰ ਕਹਿੰਦਾ "ਕੈਨ ਯੂ ਕਮ ਦਿਸ ਸਾਈਡ ਆਫ ਦ ਕਾਊਂਟਰ" ਮੈਂ ਉਸਦੇ ਨਾਲ ਹੀ ਇੱਕ ਰੂਮ ਵਿੱਚ ਜਾਂਦਾ ਰਿਹਾ । ਜੈਸਲੀਨ ਦੀ ਨ੍ਹਿਗਾ ਮੇਰੇ ਵਿੱਚ । ਜਦੋਂ ਉਹ ਮੇਂਨੂੰ ਅੰਦਰ ਲੇ ਗਏ ਤਾਂ ਉਸਨੂੰ ਚਿੰਤਾ ਹੋਈ ਕਸਟਮ ਕਲੀਅਰ ਕਰਨ ਤੋਂ ਪਿੱਛੋਂ ਉਹ ਵੇਟਿੰਗ ਰੂਮ ਵਿੱਚ ਬੈਠਕੇ ਮੇਰੀ ਉਡੀਕ ਕਰਨ ਲੱਗ ਪਈ 1
ਕਮਰੇ ਵੱਚ ਦੋ ਤਿੰਨ ਜਾਣੇ ਹੋਰ ਆਗਏ ਤੇ ਮੇਰਾ ਅਟੈਚੀਕੇਸ ਵੀ ਨਾਲ ਹੀ ਚੱਕ ਲਿਆਏ ਤੇ ਕਹਿੰਦੇ "ਆਹ ਅਟੈਚੀ ਤੇਰਾ ਹੈ"
ਮੈਂ ਕਿਹਾ "ਹਾਂ ਮੇਰਾ ਹੈ"
ਫੇਰ ਉਹ ਪੁੜੀਆਂ ਜੀਆਂ ਚੱਕਕੇ ਮੈਂਨੂੰ ਕਹਿੰਦੇ, " ਆਹ ਕੀ ਹੈ ?"
"ਇਹ ਐਸਪਰੀਨ ਹੈ"
"ਏਸਤੇ ਲਿਖਿਆ ਤਾਂ ਕੁੱਛ ਹੈਨੀ"
"ਸਾਡੇ ਪਿੰਡ ਬਲਕ ਦੇ ਵਿੱਚ ਐਸਪਰੀਨ ਦਾ ਪਾਉਡਰ ਲੈਕੇ ਆਈਦੀ ਐ, ਸਸਤੀ ਪੈਂਦੀ ਐ, ਸਾਡੇ ਖੇਤਾਂ ਵਿੱਚ ਕਾਮੇਂ ਲੱਗੇ ਹੰਦੇ ਐ ਤਾਂ ਕੱਠੀ ਲੈ ਆਈ ਦੀ ਐ ਬਈ ਸਸਤੀ ਪੈਂਦੀ ਐ" ਮੇਰੇ ਨਿਧੱੜਕ ਹੋਕੇ ਜੁਵਾਬ ਦੇਣ ਨੂੰ ਉਹ ਸਾਈਕਾਲੋਜੀ ਅਧਾਰ ਤੋਂ ਵੀ ਵੇਖ ਰਹੇ ਸਨ । ਉਹਨਾਂ ਨੂੰ ਕੁੱਛ ਤਸੱਲੀ ਹੋਈ ਜਾਪਦੀ ਸੀ ਮੈਂਨੂੰ ਇੱਕ ਜਾਣਾ ਕਹਿੰਦਾ, "ਤੂੰ ਕਾਫੀ ਪੀਣੀ ਹੈ" ਮੇਰੇ ਹਾਂ ਵਿੱਚ ਸਿਰ ਹਿਲਾਂਉਣ ਤੇ ਉਹ ਕਹਿੰਦਾ, “ਮੈਂ ਹੁਣੇ ਆਉਂਦੇ ਹਾਂ" ਤੇ ਮੈਂਨੂੰ ਥੋੜੇ ਚਿਰ ਪਿੱਛੋਂ ਕਾਫੀ ਦਾ ਕੱਪ ਇਕ ਗੋਰੀ ਕੁੜੀ ਨੇ ਬੜੀ ਇਜੱਤ ਭਰੀ ਮੁਸਕਾਨ ਨਾਲ ਪੇਸ਼ ਕੀਤਾ । ਥੋੜੇ ਹੀ ਚਿਰ ਮਗਰੋਂ ਉਹ ਆ ਗਏ ਤੇ ਮੈਂਨੂੰ ਕਹਿਣ ਲੱਗੇ. "ਆਰ ਯੂ ਸ਼ੋਅਰ ਇਹ ਐਸਪਰੀਨ ਹੀ ਹੈ ?"
"ਹੰਡਰਡ ਪਰਸੈਂਟ" ੳਹ ਫਿਰ ਚਲੇ ਗਏ ਐਸ ਵਾਰੀ ਉਹਨਾਂ ਨਾਲ ਇੱਕ ਡਾਕਟੱਰ ਆਇਆ ਤਾਂ ਇਕ ਆਫੀਸਰ ਕਹਿੰਦਾ. "ਜੇ ਇਹ ਐਸਪਰੀਨ ਹੈ ਤਾਂ ਕੀ ਤੂੰ ਇਸਨੂੰ ਖਾ ਸਕਦਾ ਹੈਂ ?
"ਆਫਕੋਰਸ, ਮੈਨੂੰ ਜਾਂ ਤਾ ਪਾਣੀ ਲਿਆ ਦਿਊ ਜਾਂ ਕਾਫੀ, ਮੈਂ ਵੈਸੇ ਭੀ ਖਾਣੀ ਸੀ ਸਿਰ ਦੁਖੀ ਜਾਦਾ ਹੈ, ਸਾਇਦ ਠੰਡ ਜਿਆਦਾ ਹੋਣ ਨਾਲ" ਉਹਨਾਂ ਨੇ ਮੈਂਨੂੰ ਕਾਫੀ ਦਾ ਪਿਆਲਾ ਲਿਆ ਦਿਤਾ, ਜਦੋਂ ਐਸਪਰੀਨ ਦਾ ਫੱਲਕਾ ਮਾਰਨ ਲੱਗਿਆ ਤਾਂ ਜਿਹੜਾ ਡਾਕਟਰ ਆਇਆ ਸੀ ਉਹਨਾਂ ਨਾਲ, ਮੈਂਨੂੰ ਕਹਿੰਦਾ, "ਜੇ ਤੂੰ ਸ਼ੋਅਰ ਹੈਂ ਤਾਂ ਖਾਅ ਐਵੇਂ ਦਬਾ 'ਚ ਆਕੇ ਨਾਂ ਖਾਲੀਂ"
"ਅਸੀਂ ਤਾਂ ਵਥੇਰੀ ਖਾਨੇ ਆਂ" ਕਹਿਕੇ ਮੇਂ ਫੱਕਾ ਮਾਰ ਗਿਆ । ਉਹ ਮੇਰੇ ਮੂੰਹ ਕੰਨੀ ਵੇਖੀ ਜਾਣ ਤੇ ਮੈਂ ਨਿਸੱਲ ਹੋਇਆ ਉਹਨਾਂ ਨੂੰ ਘੂਰੀ ਜਾਵਾਂ 1 ਪੰਜ ਸੱਤ ਮਿੰਟਾਂ ਪਿਛੋਂ ਜਦੋਂ ਉਹਨਾਂ ਨੂੰ ਤਸਲੀ ਹੋ ਗਈ ਕਿ ਏਸ ਨੂੰ ਕੁੱਛ ਨਹੀੰ ਹੋਇਆ ਤਾ ਮੈਂਨੂੰ ਡਾਕਟਰ ਨੇ ਆਵਦੇ ਕੋਲੋਂ ਐਸਪਰੀਨ ਦੀ ਵਾਹਵਾ ਨਿਗੱਰ ਜੀ ਸ਼ੀਸ਼ੀ ਦਿੰਦਿਆ ਕਿਹਾ, "ਆਹ ਲੈਲਾ ਤਾਂ ਕਿ ਤੈਨੂੰ ਅੱਗੇ ਜਾਕੇ ਕੋਈ ਟਰਬੱਲ ਨਾਂ ਆਵੇ ਤੇ ਤੇਰਾ ਆਹ ਸਮਾਨ ਅਸੀਂ ਟਰੈਸ਼ ਵਿੱਚ ਸੁੱਟ ਦਿੰਦੇ ਹਾਂ ।
"ਥੋਡੀ ਮਰਜੀ, ਮੈਂ ਜਾਵਾਂ ਮੇਰੀ ਕੋਈ ਉਡੀਕ ਕਰ ਰਿਹਾ ਹੈ"
"ਯਾਅ ਯੂ ਕਾਨ ਗੋ ਸੌਰੀ ਫਾਰ ਦ ਟਰਬਲ, ਨੋ ਹਾਰਡ ਫੀਲਿੰਗ ਐਹ"
"ਏਟ'ਸ ਓਕੇ" ਕਹਿਕੇ ਮੈਂ ਅਪਣਾ ਅਟੈਚੀ ਚੱਕਿਆ ਤੇ ਵੇਟਿੰਘ ਰੂਮ ਵਿੱਚ ਬੈਠੀ ਜੈਸਲੀਨ ਨੂੰ ਆ ਮਿਲਿਆ 1 ਜਦੋਂ ਉਸਨੂੰ ਸਾਰੀ ਬਾਤ ਦੱਸੀ ਉਹ ਬਹੁਤ ਹੱਸੀ ਤੇ ਫਿਰ ਮੇਰੇ ਮ੍ਹੋਢੇ ਤੇ ਧੱਫਾ ਮਾਰਕੇ ਕਹਿੰਦੀ, "ਦੇਅ ਥਾਅਟ ਯੂ ਆਰ ਕਲੰਬੀਅਨ ਕਾਰਟੈਲ"
ਹੁਣ ਹਨੇਰਾ ਹੋ ਚਲਿਆ ਸੀ ਤੇ ਮੋਸਮ ਵੀ ਵਿਗੜ ਗਿਆ ਸੀ 1 ਅਸੀਂ ਸੋਚਿਆ ਕਿਸੇ ਸਸਤੇ ਜੇ ਹੋਟਲ ਵਿੱਚ ਰਾਤ ਕੱਟੀ ਜਾਵੇ ਤੇ ਅਗਲੇ ਦਿਨ ਦਸ ਵਜੇ ਸਾਡੀ ਬੱਸ, 'ਗਰੇਅ ਹਾਂਊਡ' ਰਵਾਨਾ ਹੋਣੀ ਸੀ । ਬਾਹਰ ਆਕੇ ਅਸੀਂ ਟੈਕਸੀ ਵਾਲੇ ਨੂੰ ਕਿਹਾ ਕਿ ਅਸੀਂ ਕ੍ਹਲ ਨੂੰ 'ਪੋਰਟ ਆਕਸ ਬਾਸਕਉ' ਵਾਸਤੇ ਬੱਸ ਫੜਨੀ ਹੈ ਸਾਨੂੰ ਕਿਸੇ ਸਸਤੇ ਜੇ ਹੋਟਲ ਵਿੱਚ ਲੈਜਾ 1 ਪਹਿਲਘਾਂ ਤਾਂ ਉਸਨੇ ਸਾਡੇ ਦੋਹਾਂ ਵੱਲ ਅਜ਼ੀਬ ਜਿਹੀ ਤਕਨੀਂ ਨਾਲ ਵੇਖਿਆ ਤੇ ਫਿਰ ਕਹਿੰਦਾ, "ਜੇ ਬੱਸ ਫੜਨੀ ਐ ਤਾਂ ਮੈਂ ਤੁਹਾਨੂੰ ਬੱਸ ਦੇ ਨੇੜਲੇ ਹੋਟੱਲ ਵਿੱਚ ਲੈ ਚਲਦਾ ਹਾਂ ਓਥੋਂ ਤੁਹਾਨੂੰ ਬੱਸ ਫੜਨ ਵਿੱਚ ਆਸਨੀ ਰਹੇਗੀ, ਪਰ ਉਹ ਹੋਟਲ ਐਨਾ ਸਸਤਾ ਨਹੀਂ ਹੈ, ਫਿਰ ਸਾਡੇ ਮੂੰਹਾਂ ਵੱਲ ਵੇਖਣ ਲੱਗ ਪਿਆ ਜਿਵੇਂ ਸਾਡਾ ਪ੍ਰਤੀਕਰਮ ਵੇਖ ਰਿਆ ਹੋਵੇ । ਅਸੀਂ ਦੋਹਾਂ ਨੇ ਸਲਾਹ ਬਣਾਈ ਕਿ ਆਪਾਂ ਦੋਹੇਂ ਹੀ ਇੱਕ ਕਮਰੇ ਵਿੱਚ ਰਾਤ ਕੱਟ ਕੇ ਅਗਲੇ ਦਿਨ ਬੱਸ ਫੱੜ ਲਵਾਂਗੇ ਸਸਤਾ ਪਊਗਾ, ਹੁਣ ਤੀਕ ਅਸੀਂ ਇੱਕ ਦੂਜੇ ਨੂੰ ਕਾਫੀ ਸਮਝ ਚੁੱਕੇ ਸਾਂ ਤੇ ਵਿਸ਼ਵਾਸ ਦੀ ਨੀਂਹ ਬੱਝ ਚੁੱਕੀ ਸੀ ਨਹੀਂ ਤਾਂ ਏਸ ਤਰਾਂ ਬਿਗਾਨੇ ਮਰਦ ਨਾਲ, ਜਿਹੜਾ ਦਸ ਗਿਆਰਾਂ ਘੰਟੇ ਹੀ ਪਹਿਲਾਂ ਮਿਲਿਆ ਹੋਵੇ, ਕੌਣ ਜਵਾਨ ਕੁੜੀ ਕਮਰੇ ਵਿੱਚ ਰਾਤ ਕੱਟਣ ਨੂੰ ਰਾਜੀ ਹੋ ਸਕਦੀ ਹੈ1ਅਸੀਂ ਟੈਕਸੀ ਫ੍ਹੜਕੇ ਬੈਸਟ ਵੈਸਟਰਨ ਹੋਟਲ ਪੁੱਜ ਗਏ 1 ਅਸੀਂ ਇਕ ਕਮਰਾ ਬੁੱਕ ਕੀਤਾ ਤੇ ਅਪਣਾ ਸਮਾਨ ਜਾ ਧਰਿਆ ਕਮਰੇ ਵਿੱਚ । ਸਮਾਨ ਧਰਨ ਪਿੱਛੋਂ ਜੈਸਲੀਨ ਨੇ ਵਿੰਡੋ ਦਾ ਪਰਦਾ ਹਟਾ ਦਿੱਤਾ ਤੇ ਚੁਪ-ਚਾਪ ਬਾਹਰ ਹਨੇਰੇ ਵਿੱਚ ਹੀ ਘੂਰਨ ਲੱਗ ਪਈ 1 ਮੇਂ ਏਨੇ ਚਿਰ ਨੂੰ ਅਪਣਾ ਕੁੜਤਾ ਪਜਾਮਾ ਪਾਕੇ ਬੈਡ ਤੇ ਨਿਸੱਲ ਹੋ ਗਿਆ 1 ਫਿਰ ਜੈਸਲੀਨ ਨੇ ਮੈਂਨੂੰ ਸੱਦਿਆ, "ਬਰਾੜ ਉਰਾਂ ਆ"
"ਮੈਂ ਥਕਿਆ ਹਾਂ"
"ਨਹੀਂ ਇੱਕ ਮਿੰਟ ਵਾਸਤੇ ਐਧਰ ਆ" ਮੈਂ ਵਿੰਡੋ ਕੋਲ ਚਲਾ ਗਿਆ ਤਾਂ ਜੈਸਲੀਨ ਨੇ ਬਾਹਰ ਵੱਲ ਇਸ਼ਾਰਾ ਕਰਕੇ ਕਿਹਾ, "ਸੁਣ ਕੁਦਰਤ ਦੇ ਸੰਗੀਤ ਨੂ, ਕਿੰਨਾ ਪਿਆਰਾ ਹੈ" ਮੈਂ ਵੀ ਧਿਆਨ ਨਾਲ ਸੁਨਣ ਲੱਗ ਪਿਆ, ਅਜੀਬ ਸੁਰਾਂ ਵਾਲਾ, ਬਿੰਡਿਆਂ ਦਾ ਤੇ ਰਾਤ-ਜੀਵੀ ਜੁਗਨੂਆਂ ਦਾ ਸੰਗੀਤ ਮੈਂ ਪਹਿਲਾਂ ਕਦੇ ਨਹੀਂ ਸੀ 1ਕੁਝ ਦੇਰ ਮੈਂ ਵੀ ਓਸਦੇ ਨਾਲ ਅਹਿਲ ਹੋਕੇ ਸੰਗੀਤ ਸੁਣਦਾ ਰਿਹਾ, ਓਸਨੇ ਮੇਰੇ ਮੋਢੇ ਉਤੇ ਸਿਰ ਰੱਖ ਲਿਆ ਤੇ ਵਿਸਮਾਦ ਅਧੀਨ ਕਿਸੇ ਅਲੋਕਿਕ ਦੁਨੀਆਂ ਵਿੱਚ ਖੋਅ ਗਏ ।
ਹੁਣ ਬਰਾੜ ਨੂੰ ਫਿਰ ਤੇਹ ਲੱਗੀ ਤੇ ਮੈਂ ਪਾਣੀ ਪਿਆ ਦਿੱਤਾ । ਉਸਨੇ ਫਿਰ ਅੱਗੇ ਕਹਿਣਾ ਸ਼ੁਰੂ ਕਰਦਿੱਤਾ ।
ਅਸੀਂ ਕਾਫੀ ਥਕੇ ਹੋਏ ਸੀ, ਖਾਸ ਕਰਕੇ ਮੈਂ, ਓਸਨੇ ਹੇਠਾਂ ਬਾਰ 'ਚ ਜਾਕੇ ਕੁਝ ਖਾਣ ਪੀਣ ਦੀ ਇਛਾ ਜਾਹਰ ਕੀਤੀ 1 ਅਸੀਂ ਡਬਲ ਡਬਲ ਸ਼ਾਟ ਵਿਸਕੀ,ਓਸਨੇ ਵਿਸਕੀ ਮੈਂ ਰੰਮ ਐਂਡ ਕੋਕ. ਦਾ ਲਿਆ । ਸਾਡਾ ਟੇਬਲ ਬਿਲਕੁਲ ਪਾਸੇ ਤੇ ਸੀ ਜਿੱਥੋਂ ਬਾਹਰ ਦਾ ਨਜਾਰਾ ਦਿਸ ਰਿਹਾ ਸੀ 1 ਸੰਗੀਤ ਉਭਰਦਾ ਰਿਹਾ ਖਿਆਲ ਜਾਮਨੀ ਹੂੰਦੇ ਰਹੇ ਤੇ ਕਿਰਮਚੀ ਮਾਹੋਲ ਨੇ ਸਮਾਂ ਰੰਗੀਨ ਬਣਾ ਦਿੱਤਾ 1 ਅਸੀਂ ਮਾੜੀ ਮੋਟੀ ਰੋਟੀ ਖਾਹਦੀ ਤੇ ਅਪਣੇ ਕਮਰੇ ਵਿੱਚ ਜਾਕੇ ਪੈ ਗਏ 1ਪਹਿਲਾਂ ਉਸਨੇ ਮਨ ਬਣਾਇਆ ਕਿ ਉਹ ਕਾਰਪੈਟ ਤੇ ਥੱਲੇ ਹੀ ਆਸਣ ਜਮਾਏਗੀ, ਪਰ ਮੈਂ ੳਸਨੂੰ ਬੈਡ ਤੇ ਪੈਣ ਨੂੰ ਕਿਹਾ ਤੇ ਆਪ ਮੈਂ ਥੱਲੇ ਹੀ ਪੈ ਗਿਆ 1
ਅੱਗਲੇ ਦਿਨ ਨਹਾ ਧੋਕੇ ਅਸੀਂ ਬੱਸ ਦਾ ਪਤਾ ਕੀਤਾ ਤਾ ਪਤਾ ਲੱਗਿਆ ਕਿ 'ਗਰੇਅ-ਹਾਉਂਡ' ਬੱਸ ਦੀ ਤਾਂ ਰਾਤ ਬਾਰਾਂ ਵੱਜੇ ਸਟਰਾਈਕ ਹੋ ਗਈ ਹੈ ਏਸ ਕਰਕੇ ਬੱਸ ਸਰਵਿਸ ਬੰਦ ਹੈ । ਹੁਣ ਮਸਲਾ ਇਹ ਸੀ ਕਿ ਹੁਣ ਬੱਸਾਂ ਦੀ ਹੜਤਾਲ ਦੀ ਵੇਟ ਕੀਤੀ ਜਾਵੇ ਜਾਂ ਕੋਈ ਹੋਰ ਇੰਤਜਾਮ ਕੀਤਾ ਜਾਵੇ । ਅਸੀਂ ਦੋਵਾਂ ਨੇ ਸਲਾਹ ਬਣਾਈ ਬਈ ਜੇ ਬਸਾਂ ਦੀ ਸਟਰਾਈਕ ਖੁਲਣ ਦੀ ਵੇਟ ਕਰਨੀ ਐ ਤਾਂ ਇਸੇ ਹੋਟਲ ਵਿੱਚ ਠਹਿਰਨਾ ਹੀ ਪਵੇਗਾ ਤੇ ਹੋਟਲ ਮਹਿੰਗਾ ਹੋਣ ਕਰਕੇ ਮੈਂ ਇਹ ਅਫੌਰਡ ਨਹੀਂ ਕਰ ਸਕਦਾ ਸੀ, ਇਹੀ ਹਾਲਤ ਜੈਸਲੀਨ ਦੀ ਸੀ ਉਸ ਕੋਲ ਵੀ ਰਾਸ਼ੀ ਗੁਜਾਰੇ ਜੋਗੀ ਹੀ ਸੀ । ਫਿਰ ਜੈਸਲੀਨ ਨੂੰ ਖਿਆਲ ਆਇਆ ਕਿ ਉਹ ਜਰਮਨ ਵੀ ਘੁੰਮਕੇ ਆਈ ਹੈ, ਓਥੇ ਲੋਕ ਰਲ ਮਿਲਕੇ ਇੱਕੋ ਗੱਡੀ ਕਰ ਲੈਂਦੇ ਹਨ ਤੇ ਕਰਾਇਆ ਹਿੱਸੇ ਆਉਂਦਾ ਦਿੰਦੇ ਹਨ 1 ਪਤਾ ਕੀਤਾ ਕੋਈ ਵੀ ਓਸ ਪਾਸੇ ਜਾਣ ਵਾਲਾ ਨਹੀਂ ਸੀ । ਅਸੀਂ ਦੋਹਾਂ ਨੇ ਮਨ ਬਣਾਇਆ ਕਿ ਹੋਰ ਕੋਈ ਚਾਰਾ ਨਹੀਂ ਸੀ ਕੋਈ ਟੈਕਸੀ ਕਰਕੇ ਪਤੱਣ ਤੇ ਪਹੁੰਚਿਆ ਜਾਵੇ । ਅਸੀਂ ਅਪਣੇ ਇਰਾਦੇ ਤੋਂ ਕਾਂਉਟਰ ਵਾਲੀ ਕੁੜੀ ਨੂੰ ਜਾਣੂ ਕਰਾਇਆ ਤੇ ਓਸਨੇ ਟੈਕਸੀ ਬੁਲਾ ਲਈ 1 ਪਰ ਟੈਕਸੀ ਵਾਲਾ ਕਹੇ ਬਈ ਕਿਰਾਇਆ ਪਹਿਲਾਂ ਭਰੋ ਅਸੀਂ ਕਿਹਾ ਬਈ ਜਦੋਂ ਸਫਰ ਪੂਰਾ ਹੋ ਗਿਆ ਤਾਂ ਦੇਵਾਂਗੇ ਪਰ ਉਹ ਨਹੀਂ ਮੰਨਿਆ । ਕਾਉਂਟਰ ਵਾਲੀ ਕੂੜੀ ਨੇ ਸਾਨੂੰ ਸਮਝਾਇਆ ਇਹ ਕਰਾਇਆ ਸਾਡੇ ਕੋਲ ਹੀ ਰਹੇਗਾ ਟੈਕਸੀ ਵਾਲਾ ਤੁਹਾਨੂੰ ਮੰਜਲ ਤੇ ਪਹੁੰਚਾਉਣ ਤੋਂ ਬਾਅਦ, ਆਕੇ ਸਾਡੇ ਕੋਲੋਂ ਕਿਰਾਇਆ ਲੈ ਲਏਗਾ, ਘਬਰਾਉ ਨਾ ਕੋਈ ਹੈਂਕੀ-ਪੈਂਕੀ ਨਹੀਂ ਹੋਏਗੀ 1 ਅਸੀਂ ਕਿਰਾਇਆ ਦੇ ਦਿੱਤਾ, ਹੋਰ ਕੋਈ ਚਾਰਾ ਵੀ ਨਹੀਂ ਸੀ 1
ਟੈਕਸੀ ਵਾਲਾ ਸਾਨੂੰ ਨਿਊਫਾਉਂਡਲੈਂਡ ਬਾਰੇ ਤੇ ਰਾਹ ਵਿੱਚ ਸਿਨੀਰੀਆਂ ਦੀ ਜਾਣਕਾਰੀ ਦਿੰਦਾ ਗਿਆ । ਜੈਸਲੀਨ ਨੂੰ ਫੋਟੋ ਖਿਚੱਣ ਦਾ ਬਹੁਤ ਸ਼ੋਕ ਸੀ । ਉਸਨੇ ਅਪਣੀ ਇਛਾ ਜਾਹਰ ਕੀਤੀ ਤਾਂ ਟੈਕਸੀ ਡਰਾਈਵਰ ਨੇ ਗੱਡੀ ਪਾਸੇ ਕਰਕੇ ਰੋਕ ਲਈ ਤੇ ਗਲਵ-ਬਾਕਸ 'ਚੋਂ ਕੈਮਰਾ ਕ੍ਹਢਕੇ ਸਾਨੂੰ ਦਿੰਦਿਆ ਕਿਹਾ, "ਹੇਅਰ ਯੂ ਗੋ ਫੋਕਸ" ੳਸਨੇ ਦੱਸਿਆ ਕਿ ਕੈਮਰਾ ਮੈਂ ਤਾਂ ਕੋਲੇ ਰਖਦਾ ਹਾਂ ਜਦੋਂ ਕਈ ਕਸਟਮਰਾਂ ਕੋਲੇ ਕੈਮਰਾ ਨਹੀਂ ਹੂੰਦਾ ਤੇ ਫੋਟੋ ਖਿਚਣੀ ਚਾਹੂੰਦੇ ਹੋਣ ਤਾਂ ਮੈਂ ਮਦਦ ਕਰ ਦਿੰਦਾ ਹਾਂ ਪਰ ਇੱਕ ਪਰੋਬਲਮ ਹੈ ਫੋਟੋ ਤਾਂ ਖ੍ਹਿਚਲੋ ਪਰ ਧੁਆਉਂਗੇ ਕਿਵੇਂ (ਉਦੋਂ ਅੱਜ ਕ੍ਹਲ ਵਰਗੀ ਸਵਿਧਾ ਨਹੀਂ ਸੀ ਕਿ ਕੈਮਰਿਆ ਨਾਲ ਹੀ ਫੋਟੋ ਖ੍ਹੀਚੀ ਜਾਵੇ) ਨਾਲ ਹੀ ਉਸਨੇ ਹੱਲ ਕ੍ਹਢ ਦਿੱਤਾ ਤੇ ਕਹਿੰਦਾ, "ਇਉਂ ਕਰੋ ਫੋਟੋ ਖਿੱਚਲੋ ਤੇ ਜਦੋਂ ਜਰਨੀ ਪੂਰੀ ਹੋਗੀ ਤੁਸੀਂ ਰੀਲ ਕ੍ਹਢਕੇ ਨਾਲ ਲੈ ਜਾਇਆਜੇ ਤੇ ਫਿਰ ਧੁਆ ਲਿਆ ਜੇ । ਉਸਨੂੰ ਅਸੀਂ ਇਹ ਨਹੀਂ ਦੱਸਿਆ ਸੀ ਕਿ ਜੈਸਲੀਨ ਮੇਰੀ ਗਰਲ ਫ੍ਰੈਂਡ ਨਹੀਂ ਹੈ, ਅਸੀਂ ਤਾਂ ਰਾਹ-ਗੀਰ ਦੋਸਤ ਹਾਂ ਜੈਸਲੀਨ ਦੀ ਮੰਜਿਲ ਹੋਰ ਹੈ ਮੇਰੀ ਮੰਜਿਲ ਹੋਰ 1 ਪਰ ਫੇਰ ਮੈਂ ਤੇ ਜਸਲੀਨ ਨੇ ਫੈਸਲਾ ਕੀਤਾ ਕਿ ਫੋਟੋ ਖ੍ਹਿਚ ਲੈਂਦੇ ਹਾਂ ਰੀਲ ਮੈਂ ਧੁਆ ਕੇ ਉਸਨੂੰ ਫੋਟੋ ਭੈਜ ਦਉਂਗਾ, ਓਸਨੇ ਕਿਉਬੈਕ ਸੂਬੇ ਵਿੱਚ ਕਿਸੇ ਦੋਸਤ ਕੋਲ ਠਹਿਰਨਾ ਸੀ ਤੋ ਓਥੋਂ ਫੋਟੋ ਰਿਸੀਵ ਕਰ ਲਵੇਗੀ । ਸਾਡੀ ਟੈਕਸੀ ਲੰਚ ਵਾਸਤੇ ਰੁਕੀ । ਬੜਾ ਸੋਹਣਾ ਨਿੱਕਾ ਜਿਹਾ 'ਢਾਬਾ' ਸੀ ਲੰਚ ਕਰਨ ਤੋਂ ਬਾਅਦ ਜੈਸਲੀਨ ਕਿਸੇ ਨੂੰ ਰਿਕੂਐਸਟ ਕੀਤੀ ਕਿ ਸਾਡੀ ਦੋਹਾਂ ਦੀ ਫੋਟੋ ਖ੍ਹਿਚ ਦੇਵੇ । ਨਾਲ ਵਗਦੀ ਨਦੀ ਦੇ ਕਿਨਾਰੇ ਖ੍ਹਿਚੇ । ਜਦੋਂ ਓਸਨੇ ਨਦੀ ਕਿਨਾਰੇ ਫੋਟੋ ਖ੍ਹਿਚਣ ਦੀ ਗੱਲ ਕੀਤੀ ਤਾਂ ਮੈਂਨੂੰ ਪਰੋਫੈਸਰ ਕਰਮਜੀਤ ਸਿੰਘ ਦੀ ਯਾਦ ਆ ਗਈ ਜਿਹੜਾ ਪਰੋਫੈਸਰ ਮੋਹਨ ਸਿੰਘ ਦੀ ਕਵਿਤਾ, '...ਪੂੰਝ ਅਥਰੂ ਮੇਰੇ ਬੋਲੀ ਤੂੰ ਕਿਕੂੰ ਮੋਹਨ ਸ਼ਾਇਰ ਬਣਦਾ ਜੇ ਕਰ ਮੈਂ ਮੋਂਦੀ' ਬੜੀ ਲੈਅ ਵਿੱਚ ਪ੍ੜਦਾ ਹੁੰਦਾ ਸੀ (ਬਰਜਿੰਦਰਾ ਕਾਲਜ ਫਰੀਦਕੋਟ) । ਫੋਟੋ ਖ੍ਹਿਚਣ ਤੋਂ ਬਾਅਦ ਜੈਸਲੀਨ ਨੇ ਮੈਰੀ ਬਾਂਹ ਵਿੱਚ ਬਾਂਹ ਪਾਉਂਦਿਆ ਕਿਹਾ, "ਚਲ ਆਪਾਂ ਕੁਝ ਦੇਰ ਏਸ ਟੂਣ- ਹਾਰੀ ਨਦੀ ਦੇ ਕਿਨਾਰਿਆ ਦੀ ਪਰਕਰਮਾ ਕਰੀਏ, ਅੱਜ ਦੇ ਮਿਲੇ ਫਿਰ ਕਦ ਮਿਲਾਂਗੇ ਇੱਕ ਹੁਸੀਨ ਯਾਦ ਨੂੰ ਸਿਮਰਤੀਆ ਵਿੱਚ ਕੈਦ ਕਰ ਲਈਏ" ਤੇ ਉਹ ਕਾਫੀ ਦੂਰ ਮੇਰੇ ਨਾਲ ਤੁਰਦੀ ਤਾਂ ਗਈ ਪਰ ਆਸੇ ਪਾਸੇ ਤੋਂ ਬੇ ਖਬਰ ਇਹ ਵੀ ਉਸਨੂੰ ਨਹੀਂ ਸੀ ਪਤਾ ਕਿ ਟੇਕਸਿ ਵਾਲਾ ਸਾਡੀ ਉਡੀਕ ਕਰ ਰਿਹਾ ਹੈ । ਜੇ ਮੈਂ ਉਸਨੂੰ ਚੇਤਾ ਨਾਂ ਕਰਾਂਉਂਦਾ ਤਾਂ ੳਸਨੂੰ ਕੋਈ ਵਾਸਤਾ ਨਹੀਂ ਸੀ, ਸ਼ੀ ਵਾਸ ਓਨ ਐਨ ਆਦਰ ਪਲੈਨੈਂਟ 1
ਰਾਹ ਵਿੱਚ ਅਸੀਂ ਦੋ ਥਾਵਾਂ ਤੇ ਕਾਫੀ ਬਰੇਕ ਵੀ ਕੀਤੀ ਤੇ ਦਿਨ ਦੇ ਛਿਪਾ ਨਾਲ ਅਸੀਂ 'ਪੋਰਟ ਆਸਬਾਸਕਿਊ' ਤੇ ਅਪੜ ਗਏ । ਟੈਕਸੀ ਵਾਲੇ ਨੇ ਸਾਡਾ ਧੰਨਵਾਦ ਕੀਤਾ ਤੇ ਮੈਂ ਪੰਜ ਡਾਲਰ ਉਸਨੂੰ ਟਿੱਪ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਇਹ ਕਹਿਕੇ ਮੋੜ ਦਿੱਤੇ, "ਏਹ ਫੋਕਸ ਇਟ ਵਾਸ ਫਨ ਟੂ ਡਰਾਈਵ ਵਿਦ ਯੂ ਅਤੇ ਕੈਮਰੇ ਵਿੱਚੋਂ ਰੀਲ ਕ੍ਹਢਕੇ ਸਾਨੂੰ ਦਿੰਦਾ ਕਹਿੰਦਾ, "ਹੈਵ ਏ ਨਾਈਸ ਵੈਕੇਸ਼ਨ ਏਹ" ਤੇ ਆਵਦੀ ਟੈਕਸੀ ਨੂੰ ਭਜਾਕੇ ਲੈ ਗਿਆ । ਜੈਲੀਨ ਕਹਿੰਦੀ, "ਕਿੰਨਾ ਚੰਗਾ ਡਰਾਈਵਰ ਸੀ"
ਮੈਂ ਕਿਹਾ, "ਹੀ ਵਾਸ ਏ ਜੰਟਲਮੈਂਨ"। ਓਥੇ ਅਸੀਂ ਅਪਣੀ 'ਫੈਅਰੀ' (ਛੋਟਾ ਪਾਣੀ ਵਾਲਾ ਛੋਟਾ ਜਹਾਜ) ਦਾ ਪਤਾ ਕੀਤਾ ਤਾਂ ਅਜੇ ਢਾਈ ਘੰਟੇ ਰਹਿੰਦੇ ਸੀ ਓਸਦੇ ਚਲਣ ਵਿੱਚ । ਅਸੀਂ ਇੱਕ ਚਟਾਨ ਤੇ ਆਸਣ ਲਾ ਲਿਆ ਤੇ ਆਊਂਦੇ ਜਾਂਦੇ ਯਾਤਰੂਆਂ ਨੂੰ ਤੇ ਕਿਸ਼ਤੀਆਂ ਨੂੰ ਨਿਹਾਰਨ ਲੱਗ ਪਏ । ਜੈਸਲੀਨ ਇੱਕ ਦਮ ਉਭਣਵਾਇਆਂ ਵਾਂਗੂੰ ਬੋਲੀ, "ਬੋਲਦੇ ਨੀਂ, ਕਿੰਨਾਂ ਚੰਗਾ ਹੋਵੇ ਆਪਾਂ ਦੋਹੇਂ ਏਥੇ ਰਈਏ ਚੰਗੇ ਗੂੰਆਂਡੀ ਬਣਕੇ, ਪਰ ਕਿੱਥੇ ਮਾਨਸ ਦੀਆਂ ਖੁਆਸ਼ਾਂ ਕਦੋਂ ਪੂਰੀਆਂ ਹੁੰਦੀਆਂ ਨੇ, ਤੇ ਫਿਰ ਮੇਰਾ ਸਾਰਾ ਪਰਿਵਾਰ ਤਾਂ ਪਿੱਛੇ ਮੇਰੀ ਉਡੀਕ ਕਰ ਰਿਹਾ ਹੋਏਗਾ, ਸੁਮਾਲੀਆ ਵਿੱਚ ਪਰਿਵਾਰ ਤੋਂ ਬਿਨਾਂ ਤਾਂ ਬਹੁਤ ਔਖਾ ਹੁੰਦਾ ਹੋਏਗਾ ਨਾਂ ?"
"ਇਹ ਤਾਂ ਹੈ" ਅਸਲ ਵਿੱਚ ਮੈਂ ਸੋਚ ਰਿਹਾ ਸੀ ਹਨੁੱਖ ਦੀ ਖਾਹਿਸ਼ ਕਈ ਵਾਰੀ ਕਿੰਨੀ ਅਵਾਰਗੀ ਕਰਦੀ ਹੈ 1 ਜੈਸਲੀਨ ਕ੍ਹਿੜਿਆਂ ਸੁਪਨਿਆਂ ਦੀ ਬੁਣਤੀ ਕਰ ਰਹੀ ਹੈ 1
ਜਦੋਂ ੳਡੀਕ ਕਰਦਿਆਂ ਨੂੰ ਖਾਸਾ ਚਿਰ ਹੋ ਗਿਆ ਤਾਂ ਜੈਸਲੀਨ ਕਹਿੰਦ, "ਹਾਂ ਸੱਚ ਮੈਂਨੂੰ ਯਾਦ ਆ ਗਿਆ ਫੈਰੀ ਵਿੱਚ ਤਾਂ ਖਾਣਪੀਣ ਦਾ ਸਮਾਨ ਤਾਂ ਬਹੁਤ ਮਹਿੰਗਾ ਹੁੰਦਾ ਹੈ, ਜਦੋਂ ਮੈਂ ਜਰਮਨੀ ਤੋਂ ਡੈਨਮਾਰਕ ਵਿਚਦੀ ਸਵੀਡਨ ਗਈ ਤਾਂ ਦੋ ਥਾਵਾਂ ਤੇ ਸਾਡੀ ਟਰੇਨ ਹੀ ਸਮੁੰਦਰੀ ਬੇੜੇ ਤੇ ਚ੍ਹਾੜਤੀ ਸੀ ਤੇ ਉਸ ਬੇੜੇ ਤੇ ਖਾਣਪੀਣ ਦਾ ਸਮਾਨ ਅੰਤਾ ਦਾ ਮਹਿੰਗਾ ਸੀ, ਆਪਾਂ ਇਉਂ ਕਰਦੇ ਹਾਂ ਐਥੋਂ ਹੀ ਖਾਣ ਪੀਣ ਦਾ ਸਮਾਨ ਖਰੀਦ ਲਈਏ, ਫੈਅਰੀ ਤੇ ਅੱਠ ਨੌਂ ਘੰਟੇ ਲਗ ਜਾਣੇ ਐਂ,ਸਿਡਨੀ ਤੀਕ ਜਾਦਿਆਂ (ਇਹ ਕੈਨੇਡਾ ਵਾਲੀ ਸਿਡਨੀ ਦੀ ਗੱਲ ਕੀਤੀ ਸੀ ਨਾਂ ਕੇ ਆਸਟਰੇਲੀਆ ਵਾਲੀ ਸਿਡਨੀ ਦੀ, ਜੋ ਕਿ ਨੋਵਾ ਸਕੋਸ਼ੀਆ ਵਿੱਚ ਹੈ ਪੁਰਾਤਨ ਸ਼ਹਿਰ ਹੈ) ਅਤੇ ਉਸਨੇ ਬਰੈਡਾਂ, ਜੈਮ, ਪੋਰਕ ਵਗੈਰਾ ਲੈ ਆਂਦਾ, ਜਦੋਂ ਮੈਂ ਪੈਸੇ ਦੇਣ ਲੱਗਿਆ ਤਾ ਕਹਿੰਦੀ. "ਇੱਕ ਸਫਰੀ ਦੋਸਤ ਹੋਣ ਦੇ ਨਾਤੇ ਐਨਾ ਕੁ ਤਾਂ ਮੇਰਾ ਫਰਜ ਬਣਦਾ ਹੈ ਕਿ ਤੈਨੂੰ ਵਧੀਆਂ ਡਿਨੱਰ ਦੇਵਾਂ" ਤੇ ਫਿਰ ਖ੍ਹੁਲਕੇ ਹੱਸੀ ਹੀ ਜਾਵੇ 1
ਅਸੀਂ ਰਾਤ ਦੇ ਗਿਆਰਾਂ ਦੇ ਏੜ-ਗੇੜ ਜੇ 'ਚ ਫੈੳਰੀ ਵਿੱਚ ਪਰਵੇਸ਼ ਕੀਤਾ 1 ਫੈਅਰੀ ਕਾਹਦੀ ਸੀ ਇਕ ਅਲੋਕਾਰ ਦੁਨੀਆਂ ਸੀ, ਯਾਤਰੂ ਨਸ਼ੇ ਵਿੱਚ ਧੁੱਤ ਆਵਦੇ ਸਾਥੀਆਂ ਨਾਲ ਡਾਂਸ ਕਰ ਰਹੇ ਸੀ ਬਾਹਰਲੀ ਦੁਨੀਆਂ ਤੋ ਬੇ-ਖਬਰ, ਕਈ ਯਾਤਰੂ ਉਪਰਲੀ ਡੈੱਕ ਉਪਰ ਅਪਣੇ ਸਾਥੀਆਂ ਨਾਲ ਮਜੇ ਲੇ ਰਹੇ ਸਨ । ਮੈਂ ਤੇ ਜੈਸਲੀਨ ਨੇ ਇੱਕ ਇੱਕ ਬੀਅਰ ਪੀਤੀ, ਪੀਣ ਜੀਅ ਤਾਂ ਹੋਰ ਵੀ ਕਰਦਾ ਸੀ ਪਰ ਮਾਇਆ ਦੀ ਤੰਗੀ ਕਾਰਨ ਹੱਥ ਘੁੱਟ ਲਿਆ। ਬੀਅਰ ਦੇ ਪੈਸੇ ਮੇਂ ਦਿੱਤੇ । ਅਸੀਂ ਦੋਵੇਂ ਵੀ ਉਪਰਲਲੀ ਡੈੱਕ ਤੇ ਚਲੇ ਗਏ । ਫੈਅਰੀ ਦੇ ਇਕ ਪਾਸੇ ਹੋਕੇ ਖ੍ਹੜ ਗਏ ਤੇ ਸਮੁੰਦਰ ਦੀ ਗ੍ਹੜਗੜਾਹਟ ਸੁਣ ਰਹੇ ਸੁਨਣ ਲੱਗੇ . ਜਜੈਸਲੀਨ ਉਤੇ ਚ੍ਹੜਨ ਲੱਗੀ ਤਾਂ ਮੈਂ ਕਿਹਾ ਕੀ ਕਰ ਰਹੀ ਐਂ, ਜੇ ਪੈਰ ਤ੍ਹਿਲਕ ਗਿਆ ਤਾਂ ਜਾ-ਜਾਂਦੀ ਹੋਜੂ"
"ਤੂੰ ਟਾਈਟੈਨਕ ਮੂਵੀ ਦੇਖੀ ਐ, ਉਸ ਵਿੱਚ ਕੁੜੀ, (ਕੇਟ ਵਿੰਸਲੈਟ) ਜਦੋਂ ਆਤਮ ਹੱਤਿਆ ਕਰਨ ਵਾਸਤੇ ਸਮੂੰਦਰ ਵਿੱਚ ਛਾਲ ਮਾਰਨ ਲਈ ਐਜ ਤੇ ਚ੍ਹੜਦੀ ਐ ਤਾਂ ਹੀਰੋ,(ਲਿਓਨਾਰਦੋ ਡਿਸਕਾਪਰਿਓ) ਵੀ ਅਪਣੇ ਬੂਟ ਲਾਹ ਦਿੰਦਾ ਹੈ ਤਾਂ ਕੁੜੀ ਕਹਿੰਦੀ ਐ ਕੀ ਕਰਦਾ ਹੈਂ, ਤਾਂ ਹੀਰੋ ਜਵਾਬ ਦਿੰਦਾ ਹੈ, 'ਇਫ ਯੂ ਜੰਪ ਆਈ ਜੰਪ'"
"ਉਹ ਤਾਂ ਠੀਕ ਐ ਨਾਂ ਤਾਂ ਮੈਂ ਹੀਰੋ ਆਂ ਤੇ ਨਾ ਹੀ ਮੈਥੌਂ ਜੰਪ ਹੋਣਾ ਐ, ਕੰਵਲ ਨਾ ਮਾਰ ਐਧਰ ਥੱਲੇ ਉਤੱਰ"
"ਮੰਨਲੀ ਗੱਲ ਪਰ ਜਸਟ ਲਾਈਕ ਪਰਟੈਂਡ, ਸੇਅ ਗੋ ਐ ਹੈੱਡ, ਸੇਅ ਜਸਟ ਸੇਅ"
"ਇਫ ਯੂ ਜੰਪ ਆਈ ਜੰਪ" ਤੇ ਜੈਸਲੀਨ ਮੇਰੇ ਗਲ ਨੂੰ ਚਿੰਬੜਗੀ ਤੇ ਕਹਿੰਦੀ, "ਯੂ ਮੇਕ ਮਾਈ ਮੂਵਮੈਂਟ ਆਫ ਦ ਲਾਈਫ" 1
ਅੱਠ ਕੁ ਵਜੇ ਅਸੀਂ ਸਿਡਨੀ ਦੇ ਪਤਣ ਤੇ ਆ ਲੱਗੇ 1 ਹੁਣ ਸਾਡੀ ਯਾਤਰਾ ਦਾ ਅੰਤ ਹੋਣ ਵਾਲਾ ਹੋ ਗਿਆ 1 ਜੈਸਲੀਨ ਨੇ ਘੁੱਟਕੇ ਮੈਂਨੂੰ ਜੱਫੀ ਪਾਈ ਤੇ ਮੇਰੀ ਗ੍ਹਲ ਤੇ ਪਿਆਰ ਕੀਤਾ ਤੇ ਭਰੇ ਮਨ ਨਾਲ ਮੇਰੇ ਵੱਲ ਪਿੱਠ ਕਰਕੇ ਤੁਰਦੀ ਬਣੀ, ਸਹੁਰੀ ਨੇ ਗੁੱਡ-ਬਾਏ ਵੀ ਨਹੀਂ ਕਿਹਾ ਸ਼ਾਇਦ ਅਪਣੇ ਅੱਥਰੂਆਂ ਨੂੰ ਮੈਥੋਂ ਲਿਕਾਉਂਦੀ ਹੋਣੀ ਐ 1 ਪਤਾ ਨਹੀਂ ਉਹ ਅਫਰੀਕਣ ਕੁੜੀ ਏਸ ਧਰਤ ਦੇ ਕਿਹੜੇ ਖੂੰਜੇ ਹੋਣੀ ਐ, ਯਾਤਰਾ ਯਾਦਗਾਰ ਬਣ ਗਈ ਐ 1
ਕਹਿਕੇ ਅਮਰੀਕ ਨੇ ਲੰਬਾ ਸਾਹ ਲੈਣ ਪਿੱਛੋਂ ਮੈਨੂੰ ਕਿਹਾ, “ਲਿਖਦੇਂਗਾ ਨਾ ਮੇਰੀ ਯਾਤਰਾ ਜਿਹੜੀ ਓਸ ਅਫਰੀਕਨਕੁਵੀ ਨਾਲ ਕੀਤੀ ਸੀ ?”
ਮੈਂ ਸਿਰ ਹਿਲਾਕੇ ਹਾਮੀਂ ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346