ਗਵਾਚ ਗਏ ਨੂੰ ਲਭਣ
ਜਾਣਾ
ਕਿੰਨਾਂ ਪਿੱਛੇ ਜਾਵਾਂ ,
ਕਿੰਨੀ ਧੂੜ
ਉਡਾ ਚੁਕਿਆ ਹਾਂ
ਕਿੰਨੀ ਹੋਰ
ਉਡਾਵਾਂ ,
ਥੱਕੀ ਤੋਰ
,ਸਫਰ
ਦਾ ਕਰਜ਼ਾ
ਗਿਣ ਗਿਣ
ਕਦਮ ਚੁਕਾਵਾਂ ,
ਕੱਚੇ
ਰਾਹੀਂ ਕਾਹਦਾ ਚਲਣਾ
ਖੇਹ ਨੂੰ
ਰੱਜ ਰੱਜ ਖਾਵਾਂ ,
ਇੱਕ ਖਿਲਾ
ਸਿਰ ਤੇ ਚੁੱਕਿਆ
ਇੱਕ ਅੰਦਰ
ਪਿਆ ਹੰਢਾਵਾਂ ,
ਮੀਲ ਪੱਥਰ
ਕੋਈ ਨਾਂ ਦਿੱਸੇ
ਲੇਖਾ ਕਰ
ਨਾਂ ਪਾਵਾਂ ,
ਉੱਡੀਆਂ
ਚਿੜੀਆਂ ਸ਼ਾਮ ਦੇ ਵੇਲੇ
ਰੋਟੀ ਭੋਰ
ਗਵਾਵਾਂ ,
ਲੋਡੇ ਵੇਲੇ
ਲਾ ਕਚਹਿਰੀ
ਖੁਦ ਨੂੰ
ਦੇਵਾਂ ਸਜਾਵਾਂ ,
ਵਿੱਚ ਆਤੀਤ
ਦੇ ਘੁਮਦਾ ਘੁਮਦਾ
ਕੌਣ ਹਾਂ
ਮੈਂ ਭੁੱਲ ਜਾਵਾਂ ।
-0-
|