Welcome to Seerat.ca
Welcome to Seerat.ca

ਗੁਫ਼ਾ ਵਿਚਲੀ ਉਡਾਣ

 

- ਵਰਿਆਮ ਸਿੰਘ ਸੰਧੂ

ਕੀ ਸਿਸਕੀਆਂ ਕੀ ਚੀਕਾਂ

 

- ਜਗਜੀਤ

ਨ੍ਹਾਮਾ ਫਾਂਸੀਵਾਲ਼ਾ

 

- ਅਮਰਜੀਤ ਚੰਦਨ

ਮੇਰਾ ਚਹੇਤਾ ਅਧਿਆਪਕ - ਡਾ. ਕੇਸਰ ਸਿੰਘ ਕੇਸਰ

 

- ਬਲਦੇਵ ਸਿੰਘ ਧਾਲੀਵਾਲ

ਪੰਜਾਬੀ ਦੇ ਪੋਰਸ ਸੁਖਬੀਰ ਅਤੇ ਬੰਬਈ ਦੇ ਲੇਖਕਾਂ ਸੰਗ ਯਾਦਗਾਰੀ ਪਲ

 

- ਸੰਤੋਖ ਸਿੰਘ ਸੰਤੋਖ

ਸੁਰਿੰਦਰ ਨੀਰ ਦੇ ਮਹਾਂਕਾਵਿਕ ਨਾਵਲ ‘ਮਾਇਆ‘ ਨੂੰ ਪੜ੍ਹਦਿਆਂ, ਵਿਚਾਰਦਿਆਂਔਰਤ ਦੀ ਤਾਕਤ

 

- ਗੁਰਦਿਆਲ ਸਿੰਘ ਬੱਲ

ਟੇਢਾ ਰੰਗ / ਚੋਣ ਸਮੱਗਰੀ ਦੀ ਹੱਟੀ

 

- ਗੁਰਦੇਵ ਚੌਹਾਨ

ਗੈਬਰੌਨ ਦੀ ਯਾਤਰਾ

 

- ਗਿਆਨੀ ਸੰਤੋਖ ਸਿੰਘ

ਮਾਂ ਦਾ ਦੇਸ ਕਿ ਪ੍ਰਦੇਸ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਗਰੀਡੀ ਡੌਗ

 

- ਹਰਪ੍ਰੀਤ ਸੇਖਾ

ਬਾਬਾ ਬੂਝਾ ਸਿੰਘ

 

- ਅਜਮੇਰ ਸਿੱਧੂ

ਬਲੂ ਸਟਾਰ ਓਪ੍ਰੇਸ਼ਨ ਦੀ ਵਰ੍ਹੇ ਗੰਢ ਤੇ

 

- ਗੁਲਸ਼ਨ ਦਿਆਲ

ਸਾਹਿਤਕ ਸਵੈ-ਜੀਵਨੀ/ਪਹਿਲੀ ਸ਼ਾਬਾਸ਼

 

- ਵਰਿਆਮ ਸਿੰਘ ਸੰਧੂ

ਵਗਦੀ ਏ ਰਾਵੀ/ਸਾਂਝ ਤੇ ਵਿਰੋਧ ਦੀ ਦੋ-ਰੰਗੀ

 

- ਵਰਿਆਮ ਸਿੰਘ ਸੰਧੂ

ਕਾਲ਼ ਦਾ ਕਹਿਰ

 

- ਸੁਖਦੇਵ ਸਿੱਧੂ

ਵਲੈਤ ਵਿੱਚ ਪੰਜਾਬ ਲਈ ਕੁਝ ਹੰਝੂ

 

- ਦਰਸ਼ਨ ਸਿੰਘ

ਅੱਤ ਖ਼ੁਦਾ ਦਾ ਵੈਰ

 

- ਸੁਖਦੇਵ ਸਿੱਧੂ

ਸਰਬਜੀਤ ਵੀਰ! ਜਾਂ ਤੂੰ ਜਾਣਦੈਂ ਜਾਂ ਤੇਰਾ..........!

 

- ਮਨਦੀਪ ਖੁਰਮੀ ਹਿੰਮਤਪੁਰਾ

ਮਿੰਨੀ ਕਹਾਣੀ/ ਦੂਹਰਾ ਝਾੜੂ....

 

- ਰਵੀ ਸੱਚਦੇਵਾ

ਕੀ ਸ਼ੇਰਾਂ ਨੂੰ ਵੀ ਏਡਜ਼ ਹੁੰਦੀ ਹੈ?

 

- ਬਰਜਿੰਦਰ ਗੁਲਾਟੀ

ਯਾਦਾਂ ਦੇ ਬਾਲ-ਝਰੋਖੇ ‘ਚੋਂ / ਜਦੋਂ ਬਲੂ ਸਟਾਰ ਪਿੱਛੋਂ ਪਹਿਲੀ ਵਾਰ ਦਰਬਾਰ ਸਾਹਿਬ ਵੇਖਿਆ

 

- ਸੁਪਨਦੀਪ ਸੰਧੂ

ਪਹਿਲੀ ਗੈਰ ਮਜ਼ਹਬੀ ਅਤੇ ਗੈਰ ਫ਼ਿਰਕੂ ਜਥੇਬੰਦ ਕੌਮੀ ਇਨਕਲਾਬੀ ਲਹਿਰ

 

- ਜਗਜੀਤ ਸਿੰਘ

ਪੁਸਤਿਕ ਰਵਿਊ / ਵਲੈਤ ਨੂੰ 82 ਚਿੱਠੀਆਂ ਅਤੇ ਕਾਵਿ ਸੰਗ੍ਰਹਿ ਦੂਜਾ ਜਨਮ

 

- ਦੇਵਿੰਦਰ ਨੌਰਾ

The Faith and Political Ideologies of Maulana Barkatullah Bhopali

 

- Mohammed Ayub Khan

ਨਿੱਕੀਆਂ ਵੱਡੀਆਂ ਧਰਤੀਆਂ

 

- ਇਕਬਾਲ ਰਾਮੂਵਾਲੀਆ

 

Online Punjabi Magazine Seerat

ਟੇਢਾ ਰੰਗ
ਚੋਣ ਸਮੱਗਰੀ ਦੀ ਹੱਟੀ

- ਗੁਰਦੇਵ ਚੌਹਾਨ

 

ਕਲ੍ਹ ਜਦ ਮੈਂ ਚੰਡੀਗੜ੍ਹ ਮਟਕਾ ਚੌਕ ਦੇ ਕੋਲੋਂ ਰੋਜ਼ ਗਾਰਡਨ ਵਲ ਜਾ ਰਿਹਾਂ ਸਾਂ ਕਿ ਮੈਂ ਵੇਖਿਆ ਉੱਥੇ ਨੁੱਕਰ ਵਿਚ ਇਕ ਨਵੀਂ ਨਿਕੋਰ ਦੁਕਾਨ ਖੁੱਲ ਗਈ ਹੈ। ਮੈਂ ਉਕਸੁਕਤਾ ਵੱਸ ਉੱਥੇ ਗਿਆ ਤਾਂ ਵੇਖਿਆ ਕਿ ਵੱਖਰੋ ਵੱਖਰੀ ਵੇਸ ਭੁਸ਼ਾ ਵਾਲਿਆਂ ਗਾਹਕਾਂ ਨੇ ਦੁਕਾਨਦਾਰ ਨੂੰ ਘੇਰਿਆ ਹੋਇਆ ਸੀ। ਕਈ ਆਪਣੀਆਂ ਕਾਲੀਆਂ ਜਾਂ ਨੀਲੀਆਂ ਪੱਗਾਂ ਵਾਲੇ ਕਿਰਪਾਨੀਏ ਹੋਣ ਕਰਕੇ ਵਖੋ ਵੱਖਰੇ ਅਕਾਲੀ ਦਲਾਂ ਦੇ ਵਰਕਰ ਜਾਪਦੇ ਸਨ ਤਾਂ ਕੁਝ ਚਿੱਟ ਪਗੜੀਏ ਅਤੇ ਬਾਸਕਟੀਏ ਅਤੇ ਇਸ ਲਈੇ ਨਿਰੇ ਘੜੇ ਘੜਾਏੇ ਕਾਂਗਰਸੀ ਜਾਪਦੇ ਸਨ। ਕੁਝ ਕਾਮਰੇਡੀ ਵੇਸਭੁਸ਼ਾ ਵਾਲੇ ਸਨ, ਘਰੋੜੀਆਂ ਦਾਹੜੀਆਂ ਵਾਲੇ ਅਤੇ ਕਈ ਬੀਐਸ ਪੀਏ ਜਿਹਨਾਂ ਨੇ ਦੁਪਿਹਰੇ ਖਾਣ ਲਈ ਰੋਟੀ ਅਤੇ ਕੁਝ ਅਚਾਰ ਵਾਲੇ ਝੋਲੇ ਚੁੱਕੇ ਹੋਏ ਸਨ। ਕੁਝ ਨਿਰੇ ਤਮਾਸ਼ਬੀਨੀਏ ਸਨ ਜਿਹਨਾਂ ਨੇ ਰੰਗਦਾਰ ਐਨਕਾਂ ਲਾਈਆਂ ਹੋਈਆਂ ਸਨ। ਜਦ ਕੁਝ ਭੀੜ ਘਟੀ ਤਾਂ ਮੈਂ ਉਸ ਮੱਧਰੇ ਜਿਹੇ ਕੱਦ ਵਾਲੇ ਦੁਕਾਨਦਾਰ ਨੂੰ ਪੁਛਿਆ ਕਿ ਉਹ ਕੀ ਵੇਚ ਰਿਹਾ ਹੈ? ਹੱਟੀ ਵਾਲਾ ਜਿਹੜਾ ਘਾਘ ਪਰ ਅਨਪੜ ਕਿਸਮ ਦਾ ਬੰਦਾ ਸੀ ਕਹਿਣ ਲਗਾ ਕਿ ਉਹ ਆਉਣ ਵਾਲੀਆਂ ਚੋਣਾਂ ਲਈ ਚੋਣ ਸਮੱਗਰੀ ਵੇਚ ਰਿਹਾ ਹੈ। ਮੈਂ ਸਮਗਰੀ ਸ਼ਬਦ ਪਹਿਲਾਂ ਵੀ ਸੁਣਿਆਂ ਹੋਇਆ ਸੀ ਜਿਵੇਂ ਖਾਦ ਸਮਗਰੀ, ਸੰਗੀਤ ਸਮਗਰੀ, ਪਰਲੋਕ ਸਮਗਰੀ ਆਦਿ ਆਦਿ ਪਰ ਚੋਣ ਸਮਗਰੀ ਸੱਚੀਂ ਮੁੱਚੀਂ ਮੇਰੇ ਲਈ ਵਾਹਵਾ ਨਵਾਂ ਸ਼ਬਦ ਸੀ। ਮੈਂ ਹੋਰ ਵੀ ਉੱਤਸ਼ਾਹਿੱਤ ਹੋ ਗਿਆ ਸਾਂ।
ਮੈਂ – ਇਹ ਦੁਕਾਨ ਨਵੀਂ ਨਵੀਂ ਵੇਖੀ ਹੈ। ਕਦੋਂ ਖੋਲੀ ਸੀ।
ਦੁਕਾਨਦਾਰ- ਬਸ ਜਦ ਦਾ ਪੰਜਾਬ ਦੀਆਂ ਚੋਣਾਂ ਦਾ ੲੈਲਾਨ ਹੋਇਆ ਤਦ ਤੋਂ ਹੀ।
ਮੈਂ- ਪਹਿਲਾਂ ਕੀ ਕਰਦੇ ਸੀ?
ਦੁਕਾਨਦਾਰ- ਬੱਸ ਜੀ ਸਾਡਾ ਕੀ ਹੈ ਜਿਸ ਕਿਸਮ ਦੀ ਮੰਗ ਹੁੰਦੀ ਆ ਉਸੇਂ ਕਿਸਮ ਦਾ ਸੌਦਾ ਵੇਚਣ ਲਗ ਪਈ ਦਾ
ਆ ਜੀ।
ਮੈਂ- ਫਿਰ ਵੀ ?
ਦੁਕਾਨਦਾਰ- ਗਰਮੀ ਨੂੰ ਬਰਫ਼ ਦੀ ਰੇਹੜੀ ਲਾ ਲਈ ਦੀ ਹੈ। ਚੌਮਾਸੇ ਵਿਚ ਪੰਜਾਬ ਦਿਆਂ ਪਿੰਡਾਂ ਵਿਚ ਛਿੰਜਾਂ ਸ਼ੁਰੂ
ਹੋ ਜਾਂਦੀਆਂ ਹਨ, ਬਸ ਉਦੋਂ ਉੱਧ੍ਰਰ ਚਲੇ ਜਾਈਦਾ ਹੈ ਪਿਡਾਂ ਵਾਲੇ ਜਲੇਬੀਆਂ ਅਤੇ ਪਕੌੜਿਆ ਦੇ ਬਹੁਤ
ਸ਼ੁਕੀਨ ਹੁੰਦੇ ਹਨ , ਵਾਹ ਵਾਹ ਕਮਾਈ ਹੋ ਜਾਂਦੀ ਹੈ। ਬਰਸਾਤ ਲਈ ਉਡੀਕ ਲੰਮੀ ਹੋ ਜਾਵੇ ਤਾਂ ਛੱਲੀਆਂ ਭੁੰਨ ਕੇ ਵੇਚਣ ਲੱਗ ਪਈਦਾ ਹੈ ਜੀ।
ਮੈਂ- ਅਜ ਕਲ ਕੀ ਵੇਚ ਰਹੇ ਹੋ?
ਦੁਕਾਨਦਾਰ- ਕਈ ਤਰ੍ਹਾਂ ਦਾ ਸੌਦਾ ਵੇਚਦੇ ਆਂ ਜੀ। ਕਈ ਆਪਣੇ ਉਮੀਦਵਾਰਾਂ ਨੂੰ ਤੋਲਣ ਲਈ ਸਿੱਕਿਆਂ ਦੀਆਂ
ਬੋਰੀਆਂ ਦੀ ਮੰਗ ਕਰਦੇ ਹਨ, ਕਈ ਚੋਣ ਏਜੰਡੇ ਮੰਗਦੇ ਹਨ, ਕਈ ਭਾਸ਼ਨ ਜਾਂ ਨਾਹਰੇ ਮੰਗਦੇ ਹਨ, ਕਈ
ਲਾਠੀਆਂ ਅਤੇ ਹਾਕੀਆਂ ਦੀ ਮੰਗ ਕਰਦੇ ਹਨ। ਹੁਣ ਕੁਝ ਆਰਡਰ ਵੋਟਾਂ ਖਰੀਦਣ ਅਤੇ ਵੇਚਣ
ਵਾਲਿਆਂ ਦੇ ਵੀ ਆਏ ਹਨ ਜਿਹਨਾਂ ਵਿਚ ਸਾਨੂੰ ਦੋਹਾਂ ਪਾਸਿਆਂ ਤੋਂ ਹੀ ਖੱਟੀ ਹੈ।
ਮੈਂ ਅਜੇ ਕੁ਼ਝ ਹੋਰ ਪੁਛਣ ਦੇ ਮੂਡ ਵਿਚ ਸਾਂ ਕਿ ਇਕ ਬੰਦਾ ਦੁਕਾਨ ਵਿਚ ਆ ਗਿਆ ਅਤੇ ਬੁੱਧੂ ਤੋਂ ਸਿੱਕਿਆਂ ਦੀ ਬੋਰੀ ਦਾ ਭਾਅ ਪੁਛਣ ਲਗਾ। ਸੋ ਦੁਕਾਨਦਾਰ ਦਾ ਨਾਂ ਬੁੱਧੂ ਸੀ। ਹੁਣ ਉਹ ਨਵੇਂ ਗਾਹਕ ਨੂੰ ਪੁੱਛ ਰਿਹਾ ਸੀ ਕਿ ਕੀ ਉਸ ਨੂੰ ਖਾਲਸ ਸਿੱਕਿਆਂ ਦੀ ਬੋਰੀ ਚਾਹੀਦੀ ਹੈ ਜਾਂ ਅੱਧੀ ਜਿਸ ਦੇ ਹੇਠਲੇ ਹਿੱਸੇ ਵਿਚ ਸਰੀਏ, ਕਬਜੇ ਅਤੇ ਲੋਹੇ ਦੇ ਟੁਕੜੇ ਪਾ ਕੇ ਪੂਰੇ ਭਰਕੰਮ ਸਰੀਰ ਵਾਲੇ ਬੰਦੇ ਦੇ ਭਾਰ ਵਾਲੀ ਬੋਰੀ ਤਿਆਰ ਹੋ ਜਾਂਦੀ ਹੈ ਅਤੇ ਇਸੋ ਦੀ ਜ਼ਾਇਦਾ ਗਾਹਿਕੀ ਸੀ ਕਿਉਂਕਿ ਇਹ ਅਸਲੀ ਸਿੱਕਿਆਂ ਦੀ ਬੋਰੀ ਜਿੰਨੀ ਮਹਿੰਗੀ ਨਹੀਂ ਪੈਂਦੀ। । ਗਾਹਕ ਕਾਹਲੀ ਵਿਚ ਸੀ ਅਤੇ ਅੱਧੇ ਸਿੱਕੇ ਅਤੇ ਅੱਧੇ ਲੋਹੇ ਦੇ ਟੁੱਕੜਿਆਂ ਵਾਲੀ ਬੋਰੀ ਲੈ ਕੇ ਚਲਦਾ ਬਣਿਆ। ਉਹ ਕਹਿ ਰਿਹਾ ਸੀ ਕਿ ਵੇਖਣਾ ਕਿਤੇ ਬੋਰੀ ਦਾ ਭਾਅ ਇਕ ਕੁਇੰਟਲ ਵੀਹ ਕਿੱਲੋ ਤੋਂ ਘੱਟ ਨਾ ਹੋਵੇ। ਉਸ ਦਾ ਉਮੀਦਵਾਰ ਇਕ ਕੁਇੰਟਲੀਆ ਕਾਂਗਰਸੀ ਸੀ ਜਿਹੜਾ ਪਹਿਲਾਂ ਝਟਕਈ ਹੁੰਦਾ ਸੀ ਅਤੇ ਬਾਅਦ ਵਿਚ ਸ਼ਰਾਬ ਦਾ ਠੇਕੇਦਾਰ। ਇਕ ਹੋਰ ਗਾਹਕ ਚੋਰੀ ਨਜ਼ਰ ਨਾਲ ਇੱਧਰ ਉੱਧਰ ਵੇਖਦਾ ਹੋਇਆ ਕੁਝ ਸੋਟਿਆਂ , ਛੁਰਿਆਂ ਅਤੇ ਕੁਝ ਭਾੜੇ ਦੇ ਦਰਸ਼ਕਾਂ ਦਾ ਆਰਡਰ ਦੇ ਗਿਆ ਸੀ ਜਿਹੜੇ ਵਾਰ ਵਾਰ ਤਾੜੀਆਂ ਮਾਰ ਸਕਦੇ ਹੋਣ ਅਤੇ ਜਿੰਦਾ ਜ਼ੁਬਾਨ ਵਿਚ ਜਿੰਦਾਬਾਦ ਕਹਿ ਸਕਦੇ ਹੋਰ ਅਤੇ ਜਿਹੜੇ ਇਸ ਤੋਂ ਬਾਅਦ ਵਿਰੋਧੀਆਂ ਦੇ ਜਲਸੇ ਵਿਚ ਇਸੇ ਤਰਾਂ ਸੀਟੀਆਂ ਮਾਰ ਕੇ ਖਰਦੰਗ ਮਚਾ ਸਕਦੇ ਹੋਣ ਅਤੇ ੳੇਸੇ ਤਨਦੇਹੀ ਨਾਲ ਮੁਰਦਾਬਾਦ ਦੇ ਨਾਹਰੇ ਲਗਾ ਸਕਦੇ ਹੋਣ।

ਮੈਂ ਬੁੱਧੂ ਨੂੰ ਪੁਛਿਆ ਕਿ ਕੀ ਸਿੱਕਿਆਂ ਦੀਆਂ ਬੋਰੀਆਂ ਸਿਰਫ ਕਾਂਗਰਸੀ ਹੀੂ ਮੰਗਦੇ ਹਨ ਜਾਂ ਹੋਰ ਪਾਰਟੀਆਂ ਵਾਲੇ ਵੀ, ਤਾਂ ਬੁੱਧੂ ਨੇ ਦਸਿਆ ਕਿ ਉਸ ਤੋਂ ਉਹੀ ਬੋਰੀਆਂ ਕਦੇ ਕਾਂਗਰਸੀ ਲੈ ਜਾਂਦੇ ਹਨ ਅਤੇ ਕਦੇ ਅਕਾਲੀ ਅਤੇ ਕਦੇ ਕੁਝ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਰਕੁੰਨ। ਕਦੇ ਕਦੇ ਕੋਈ ਅਜ਼ਾਦ ਉਮੀਦਵਾਰ ਵੀ ਆ ਜਾਂਦੇ ਹਨ। ਅਕਸਰ ਉਹ ਆਪ ਹੀ ਅੱਖ ਬਚਾ ਕੇ ਆਉਂਦੇ ਹਨ ਅਤੇ ਆਪਣੇ ਆਪ ਨੂੰ ਸਿੱਕਿਆਂ ਨਾਲ ਤੋਲਣ ਵਾਲੀ ਬੋਰੀ ਲੈ ਜਾਂਦੇ ਹਨ। ਬੁੱਧੂ ਨੇ ਦਸਿਆ ਕਿ ਉਹ ਉਸੇ ਬੋਰੀ ਉੱਤੇ ਮੰਗ ਅਨੁਸਾਰ ਚੋਣ ਨਿਸ਼ਾਨ ਬਦਲ ਦਿੰਦਾ ਹੈ। ਕਦੇ ਕਦੇ ਜਲਦੀ ਵਿਚ ਚੋਣ ਨਿਸ਼ਾਨ ਵੀ ਪਹਿਲਾਂ ਵਾਲਾ ਹੀ ਰਹਿ ਜਾਂਦਾ ਹੈ। ਉਸ ਦੇ ਗਾਹਕ ਦਸਦੇ ਹਨ ਕਿ ਅਜੇ ਤੀਕ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਉਹੀ ਭਾੜੇ ਵਾਲੇ ਟਟੂ ਹੀ ਹਰ ਪਾਰਟੀ ਦੀ ਚੋਣ ਮੀਟਿੰਗ ਵਿਚ ਅਕਸਰ ਬੈਠੇ ਵਿਖਾਈ ਦਿੰਦੇ ਹਨ।

ਚਲੋ ਬੋਰੀ ਦੀ ਗਲ ਤਾ ਮੰਨੀ ਪਰ ਇਹ ਚੋਣ ਏਜੰਡਿਆਂ ਦੇ ਵੇਚਣ ਵਾਲੀ ਕੀ ਗਲ ਹੋਈ ? ਮੈਂ ਪੁਛਿਆ। ਬੁੱਧੂ ਨੇ ਦਸਿਆ ਕਿ ਇਸੇ ਤੋਂ ਤਾਂ ਸਭ ਤੋਂ ਵੱਧ ਕਮਾਈ ਹੁੰਦੀ ਹੈ। ਪਾਰਟੀਆਂ ਨੂੰ ਚੋਣ ਏਜੰਡੇ ਬਨਾਉਣ ਦੀ ਵਿਹਲ ਕਿੱਥੇ? ਉਹਨਾਂ ਨੂੰ ਤਾਂ ਪੈਸੇ ਬਣਾਉਣ ਤੋਂ ਨਹੀ ਵਿਹਲ ਨਹੀਂ ਮਿਲਦੀ। ਫਿਰ ਉਹਨਾਂ ਨੇ ਚੋਣ ਲਈ ਟਿਕਟ ਦੇਣੇ ਜਾਂ ਲੈਣੇ ਹੁੰਦੇ ਹਨ। ਫਿਰ ਹੋਰ ਬਹੁਤ ਸਾਰੇ ਕੰਮ ਹੁੰਦੇ ਹਨ, ਸ਼ਰਾਬ ਦੀਆਂ ਬੋਤਲਾਂ ਵੋਟਰਾਂ ਵਿਚ ਵੰਡਣ ਦੇ, ਉਹਨਾਂ ਨੂੰ ਜਾਤ ਪਾਤ , ਵੈਰ ਵਿਰੋਧ ਦੇ ਆਧਾਰ ਤੇ ਵੰਡਣ ਦਾ, ਵਿਰੋਧੀ ਪਾਰਟੀ ਦਿਆਂ ਚੋਣ ਜਲਸਿਆਂ ਵਿਚ ਵਿਘਨ ਪਾਉਣ ਦੀਆਂ ਸਕੀਮਾ ਨੂੰ ਅੰਨਜਾਮ ਦੇਣ ਦੇ। ਸੋ ਅਸੀਂ ਮੰਗ ਅਤੇ ਮੌਕੇ ਦੀ ਲੋੜ ਅਨੁਸਾਰ ਚੋਣ ਏਜੰਡੇ ਬਣਾ ਕੇ ਵੇਚ ਦਿੰਦੇ ਹਾਂ।

ਮੇਰੇ ਪੁਛਣ ਤੇ ਬੁੱਧੂ ਨੇ ਦਸਿਆ ਕਿ ਇਸ ਵਾਰ ਕਾਂਗਰਸੀਏ ਸਭ ਤੋਂ ਪਹਿਲਾਂ ਆ ਗਏ ਅਤੇ ਸਾਥੋਂ ਵਧੀਆਂ ਚੋਣ ਏਜੰਡਾ ਲੈਣ ਵਿਚ ਕਾਮਯਾਬ ਹੋ ਗਏ। ਇਹ ਚਾਰ ਰੁਪਏ ਵਿਚ ਆਟਾ ਅਤੇ ਛੇ ਰੁਈਆ ਵਿਚ ਚਾਵਲ ਦੇਣ ਵਾਲਾ ਏਜੰਡਾ ਸੀ। ਸੋ ਅਕਾਲੀਆਂ ਨੂੰ ਆਟੇ ਦੀ ਥਾਂ ਕਣਕ ਤਿੰਨ ਰੁਪਏ ਵਿਚ ਦੇਣ ਵਾਲਾ ਏਜੰਡਾ ਹੀ ਮਿਲ ਸਕਿਆ ਜਿਹੜਾ ਸਾਡੇ ਕੋਲ ਫਾਲਤੂ ਪਿਆ ਸੀ। ਸੋ ਇਹ ਏਜੰਡਾ ਊਹ ਲੈ ਗਏ ਅਤੇ ਨਾਲ ਹੀ ਲੂੰਦੇ ਵਿਚ ਮੁਫਤ ਵਿਚ ਪੀਣ ਅਤੇ ਖੇਤਾਂ ਦੇ ਪੀਣ ਵਾਲੇ ਪਾਣੀ ਵਾਲਾ ਏਜੰਡਾ ਵੀ। ਇਹ ਬੇਹੀ ਸਬਜ਼ੀ ਵਰਗਾ ਏਜੰਟਾ ਅਸੀਂ ਹਰ ਵਾਰ ਪਾਣੀ ਦਾ ਛੱਟਾ ਦੇ ਕੇ ਹਰਾ ਅਤੇ ਤਾਜ਼ਾ ਕਰ ਲੈਂਨੈ ਆਂ ।
ਮੈਂ – ਕੀ ਹੋਰ ਪਾਰਟੀਆਂ ਵਾਲੇ ਵੀ ਆਏ ਸੀ?
ਬੁੱਧੂ- ਕਿਉਂ ਨਹੀਂ? ਲੋਕ ਭਲਾਈ ਪਾਰਟੀ ਵਾਲੇ ਵੀ ਆਏ ਸਨ, ਤਿੰਨ ਤਰ੍ਹਾਂ ਦੇ ਕਾਮਰੇਡ ਵੀ ਅਤੇ ਬੀਐਸਪੀ ਵਾਲੇ ਵੀ।
ਮੈਂ- ਫਿਰ ਕੀ ਕੀ ਲੈ ਗਏ ਉਹ?
ਬੁੱਧੂ: ਉਹ ਬਲਵੰਤ ਸਿੰਘ ਰਾਮੂਵਾਲੀਏ ਦਾ ਇਕ ਆਦਮੀ ਆਇਆ ਸੀ। ਉਹ ਪਿਛਲੀ ਵਾਰ ਵਾਲਾ ੲੈਜੰਡਾ ਲੈ ਗਿਆ ਹੈ,
ਸਾਡੇ ਪਾਸ ਕਈ ਸਾਲਾਂ ਤੋਂ ਇਕ ਨੁੱਕਰ ਵਿਚ ਪਿਆ ਸੀ। ਇਹ ਸੀ ਬਿਦੇਸ਼ੀ ਲਾੜਿਆਂ ਦਾ ਦੇਸੀ
ਲਾੜੀਆਂ ਨਾਲ ਕੀਤੇ ਧੋਖੇ ਲਈ ਉਹਨਾਂ ਨੂੰ ਸਜ਼ਾ ਦੇਣ ਲਈੰ ਕਾਨੂੰਨ ਬਨਾਉਣਾ ਵਾਲਾ ਅਤੇ ਸਜ਼ਾ ਦੇਣ ਵਿਚ
ਕਾਮਯਾਬ ਹੋ ਸਕਣ ਵਾਲਾ। ਉਹ ਕਹਿੰਦਾ ਸੀ ਕਿ ਉਹ ਇਸ ਵਾਰੀ ਇਸ ਨਾਲ ਹੀ ਗੁਜ਼ਾਰਾ ਕਰ ਲੈਣਗੇ।
ਫਿਰ ਸੁਖ ਨਾਲ ਇਸ ਵਾਰ ਕਾਮਰੇਡ ਵੀ ਤਾਂ ਨਾਲ ਹਨ। ਬੀਜੇਪੀ ਵਾਲੇ ਫਿਰ ਰਾਮ ਜਨਮ ਭੂਮੀ ਵਾਲਾ
ਅਤੇ ਹਿੰਦੂਤਵ ਦਾ ਏਜੰਡਾ ਲੈ ਗਏ ਹਨ। ਅਗਲੀ ਵੇਰ ਅਸੀਂ ਅਸਲੀ ਦਿਸਣ ਵਾਲਾ ਨਕਲੀ ਰੱਥ ਬਨਾਉਣ ਬਾਰੇ ਵੀ ਸੋਚ ਰਹੇ ਹਾਂ।
ਮੈਂ: ਫਿਰ ਤਾਂ ਤੁਹਾਡੇ ਪਾਸ ਕਈ ਚੋਣ ਏਜੰਡੇ ਬਚ ਵੀ ਜਾਂਦੇ ਹੋਣਗੇ?
ਬੁੱਧੂ: ਹਾਂ ਜੀ! ਕਈ ਏਜੰਡੇ ਜਿਹੜੇ ਕਦੇ ਬੜੇ ਚੰਗੇ ਸਮਝੇ ਜਾਂਦੇ ਹਨ ਅਜਕਲ ਉੱਕਾ ਹੀ ਬੇਕਾਰ ਹੋ ਗਏ ਹਨ।
ਸਾਡੇ ਪਾਸ ਕਈ ਅਜੇਹੇ ਚੋਣ ਏਜੰਡੇ ਪਏ ਹਨ ਜਿੰਨਾਂ ਦੀ ਹੁਣ ਉੱਕਾ ਹੀ ਕੋਈ ਮੰਗ ਨਹੀਂ।
ਮੈਂ : ਇਹ ਕਿਹੜੇ ਹਨ?
ਬੁੱਧੂ: ਇਹ ਹਨ ਪ਼ੰਜਾਬੀ ਮਾਂ ਬੋਲੀ ਨੂੰ ਲਾਗੂ ਕਰਨਾ, ਦੇਸ਼ ਵਿਚ ਅਮਨ ਅਮਾਨ ਦੀ ਵਿਵੱਸਥਾ ਪੈਦਾ ਕਰਨਾ, ਭ੍ਰਿਸ਼ਟਾਚਾਰ
ਨੂੰ ਜੜੋਂ ਖਤਮ ਕਰਨਾ, ਗਰੀਬੀ ਹਟਾਉਣਾ, ਗਰੀਬਾਂ ਲਈ ਮਕਾਨ ਅਤੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਨੇ, ਭ੍ਰਿਸ਼ਟ ਲੀਡਰਾਂ ਅਤੇ ਅਫਸਰਾਂ ਨੂੰ ਸਜਾਵਾਂ ਦੁਆਉਣਾ ਬਗੈਰਾ ਬਗੈਰਾ।
ਮੈਂ: ਕੀ ਇਹਨਾਂ ਏਜੰਡਿਆਂ ਨੂੰ ਕੋਈ ਲੈਣ ਨਹੀਂ ਆਂਉਂਦਾ?
ਬੁੱਧੂ :ਨਹੀਂ ਜੀ ਇਹਨਾਂ ਨੂੰ ਲੈਣ ਲਈ ਕਦੇ ਕੋਈ ਗਾਹਕ ਨਹੀਂ ਆਇਆ।
ਮੈਂ: ਨਾਹਰਿਆਂ ਵਾਰੇ ਦਸੋ?
ਬੁੱਧੂ: ਨਾਹਰਿਆਂ ਦਾ ਬੁਰਾ ਹਾਲ ਐ ਜੀ। ਇਹਨਾਂ ਬਾਰੇ ਇਕ ਸ਼ਕਾਇਤ ਐ ਪਈ ਇਹਨਾਂ ਨਾਹਰਿਆਂ ਨੂੰ ਲਾਣ
ਲਈ ਸਪੈਸ਼ਲ ਕਿਸਮ ਦੇ ਵਰਕਰ ਚਾਹੀਦੇ ਹਨ ਜਿਹੜੇ ਸੰਘ ਫਾੜ ਕੇ ਨਾਹਰੇ ਲਾ ਸਕਣ । ਅਜਕਲ ਅਜੇਹੇ
ਵਰਕਰ ਕਿੱਥੇ ਮਿਲਦੇ ਹਨ। ਆਹ ਭਈਆਂ ਦਾ ਤਾਂ ਮੁੰਹ ਵਿਚੋਂ ਬੋਲ ਹੀ ਨਹੀਂ ਨਿਕਲਦਾ। ਫਿਰ ਇਕ ਹੋਰ
ਗਲ ਆ।, ਘਟ ਕਾਰੀਗਰ ਭਈਏੇ ਜਿੰਦਾਬਾਦ ਦੀ ਥਾਂ ਮੁਰਦਾਬਾਦ ਬੋਲ ਦਿੰਦੇ ਹਨ ਅਤੇ ਮੁਰਦਬਾਦ
ਦੀ ਥਾਂ ਜਿੰਦਾਬਾਦ ਬੋਲ ਦਿੰਦੇ ਆ।
ਮੈਂ ਰੋਜ਼ ਗਾਰਡਨ ਵਿਚ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ। ਸੋ ਚੋਣਾਂ ਦੀ ਸਮੱਗਰੀ ਦੀ ਹੱਟੀ ਤੇ ਕਿਸੇ ਹੋਰ ਦਿਨ ਫਿਰ ਆਣ ਨੂੰ ਕਹਿ ਕੇ ਬਾਹਰ ਆ ਜਾਂਦਾ ਹਾਂ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346