Welcome to Seerat.ca
Welcome to Seerat.ca

ਪਹਿਲਵਾਨ ਦਾਰਾ ਸਿੰਘ ਧਰਮੂਚੱਕੀਆ

 

- ਪ੍ਰਿੰ. ਸਰਵਣ ਸਿੰਘ

ਬੱਸ ਦੀ ਇੱਕ ਸਵਾਰੀ
ਕੁਲਦੀਪ ਸਿੰਘ ਨੂੰ ਯਾਦ ਕਰਦਿਆਂ

 

- ਕੁਲਵਿੰਦਰ ਖਹਿਰਾ

ਇਹ ਸੂਰਜ ਕਦੇ ਅਸਤ ਨਹੀਂ ਹੋਵੇਗਾ

 

- ਸਾਹਿਬ ਸਿੰਘ

ਸ਼ਬਦ-ਚਿੱਤਰ : ‘ਓਲ਼ਡ ਮੈਨ’ ਦਾ ਲੰਗੋਟੀਆ

 

- ਦਰਸ਼ਨ ਨੱਤ

ਹਵਾ

 

- ਹਰਜੀਤ ਅਟਵਾਲ

ਗੁਰਸ਼ਰਨ ਸਿੰਘ ਤੋਂ ਪਿੱਛੋਂ ਸੱਖਣੇਪਣ ਦੇ ਰੂ-ਬ-ਰੂ

 

- ਜਸਪਾਲ ਜੱਸੀ

ਵਗਦੀ ਏ ਰਾਵੀ / ਸਾਡੇ ਵਿਚਕਾਰ ਕੌਣ ਖੜੋਤਾ ਹੈ

 

- ਵਰਿਆਮ ਸਿੰਘ ਸੰਧੂ

ਮੇਰੀ ਖੇਡ ਲੇਖਣੀ ਦੀ ਮੈਰਾਥਨ

 

- ਪ੍ਰਿੰ. ਸਰਵਣ ਸਿੰਘ

ਹਿੰਦੀ ਕਹਾਣੀ / ਆਵਰਣ

 

- ਉਦੈ ਪ੍ਰਕਾਸ਼

ਭਾਵਨਾਵਾਂ ਦੇ ਵੇਗ …!

 

- ਡਾ.ਸੁਰਿੰਦਰ ਮੰਡ

ਕਹਾਣੀ / ਮੈਂ ਇੰਡੀਆ ਜਾਣਾ ! ਪਲੀਜ਼

 

- ਸੁਖਵੀਰ ਸਿੰਘ ਸੰਧੂ ਪੈਰਿਸ

ਮੇਰੇ ਪਿੰਡ ਦੇ ਬੱਸ ਅੱਡੇ ਦੀ ਸਿਆਸਤੀ ਰੌਂਣਕ

 

- ਹਰਮੰਦਰ ਕੰਗ

ਪੌਲਿਟਿਕਲ ਆਟੋਮੇਸ਼ਨ

 

- ਗੁਰਜੀਤ ਸਿੰਘ

ਇੱਕ ਦਿਲਚਸਪ ਪੁਸਤਕ-‘ਜੋ ਵੇਖਿਆ ਸੋ ਆਖਿਆ‘

 

- ਨਿੰਦਰ ਘੁਗਿਆਣਵੀ

ਵਿਸਰਦਾ ਵਿਰਸਾ
ਪੱਖੀ

 

- ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

ਦੋ ਕਵਿਤਾ

 

- ਮਲਕੀਅਤ” ਸੁਹਲ”

ਇਕ ਕਵਿਤਾ / ਉਡੀਕ

 

- ਦਿਲਜੋਧ ਸਿੰਘ

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ ਸੱਜਣਾ!

 

- ਸੰਤੋਖ ਸਿੰਘ

ਇੱਕ ਸੀ ਸਾਡਾ ਭਾਅਜੀ ਤੇ ਤੁਹਾਡਾ ਭਾਈ ਮੰਨਾ ਸਿੰਘ

 

- ਹੀਰਾ ਰੰਧਾਵਾ

ਮੇਰੇ ਪੁੱਤਰੋ! ਮੈਂ ਜਿਉਨਾਂ ਵਾਂ

 

- ਕੁਲਵਿੰਦਰ ਖਹਿਰਾ

ਭਾਈ ਮੰਨਾ ਸਿੰਘ ਇਨ੍ਹਾਂ ਨੂੰ ਕਹਿ ਦੇ!!

 

- ਕੁਲਵਿੰਦਰ ਖਹਿਰਾ

 

 


ਵਿਸਰਦਾ ਵਿਰਸਾ
ਪੱਖੀ
- ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
 

 

ਪੱਖੀ ਜੋ ਕਿ ਅੱਜ ਦੇ ਜ਼ਮਾਨੇ ਵਿੱਚ ਇੱਕ ਵਿਸਰੀ ਹੋਈ ਚੀਜ਼ ਬਣ ਕੇ ਰਹਿ ਗਈ ਹੈ ਪਰ ਕਿਸੇ ਵੇਲੇ ਪੱਖੀ ਦਾ ਵੀ ਆਪਣਾ ਸਮਾਂ ਹੁੰਦਾ ਸੀ । ਪੱਖੀ ਜਿੱਥੇ ਘਰ ਦੀ ਲੋੜ ਸੀ ਉੱਥੇ ਆਏ ਪ੍ਰਾਹੁਣੇ ਲਈ ਵੀ ਪਹਿਲਾਂ ਹੀ ਮੰਜੇ ਤੇ ਨਵੀਂ ਚਾਦਰ ਵਿਛਾ ਕੇ ਨਵੀਂ ਪੱਖੀ ਮੰਜੇ ਦੇ ਸਿਰਹਾਣੇ ਰੱਖ ਦਿੱਤੀ ਜਾਦੀ ਸੀ । ਤੇ ਹੁਣ ਤਾਂ ਬਿਜਲੀ ਦੇ ਪੱਖਿਆਂ ਤੋਂ ਬਾਅਦ ਏ ਸੀ ਦਾ ਜ਼ਮਾਨਾ ਆ ਗਿਆ ਹੈ । ਭਰ ਗਰਮੀ ਵਿੱਚ ਚੋਂਦੇ ਮੁੜਕੇ ਅਤੇ ਸੌਣ ਭਾਦੋਂ ਦੇ ਮਹੀਨਿਆਂ ਦੇ ਹੁੰਮਸ ਨਾਲ ਸਾਹ ਲੈਣਾ ਵੀ ਮੁਸ਼ਕਿਲ ਹੁੰਦਾ ਸੀ ਉਦੋਂ ਪੱਖੀ ਹੀ ਸਭ ਤੋਂ ਨੇੜਲਾ ਸਾਥ ਹੋਇਆ ਕਰਦੀ ਸੀ । ਪਿੱਪਲਾਂ ਬੋਹੜਾਂ ਦੀ ਛਾਂਵੇ ਬਹਿ ਕੇ ਲੋਕ ਪੱਖੀ ਦੀ ਝੱਲ ਮਾਰਿਆ ਕਰਦੇ ਸਨ ਅਤੇ ਘੁੰਮਦੀਆਂ ਰੰਗ ਬਰੰਗੀਆਂ ਪੱਖੀਆਂ ਬਹੁਤ ਸੋਹਣੀਆਂ ਲੱਗਿਆ ਕਰਦੀਆਂ ਸਨ । ਤ੍ਰਿੰਝਣ ਵਿੱਚ ਕੁੜੀਆਂ ਪੱਖੀ ਆਪਣੇ ਨਾਲ ਲੈ ਕੇ ਜਾਇਆ ਕਰਦੀਆਂ ਸਨ ਅਤੇ ਕਢਾਈ ਕਰਦੇ ਸਮੇਂ ਨਾਲ ਦੀ ਨਾਲ ਪੱਖੀ ਦੀ ਝੱਲ ਮਾਰਿਆ ਕਰਦੀਆਂ ਸਨ । ਚਰਖਾ ਕੱਤਣ ਸਮੇਂ ਔਰਤਾਂ ਵੀ ਪੱਖੀ ਨਾਲ ਹੀ ਰੱਖਿਆ ਕਰਦੀਆਂ ਸਨ । ਪੱਖੀ ਜਿੱਥੇ ਗਰਮੀ ਤੋਂ ਸਾਹ ਦਿਵਾਉਂਦੀ ਸੀ ਉੱਥੇ ਇਹ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਵੀ ਸੀ । ਇਸ ਵਿੱਚ ਮੁਟਿਆਰਾਂ ਵਲੋਂ ਕੀਤੀ ਜਾਂਦੀ ਕਢਾਈ ਬੁਣਾਈ ਦੀ ਕਲਾ ਸਾਫ਼ ਝਲਕਦੀ ਸੀ ਕਿ ਕਿਸ ਤਰਾਂ ਮੁਟਿਆਰਾਂ ਆਪਣੇ ਦਿਲ ਦੇ ਹਾਵ ਭਾਵਾਂ ਨੂੰ ਪੱਖੀ ਤੇ ਫੁੱਲ ਕੱਢ ਕੇ ਪ੍ਰਗਟ ਕਰਦੀਆਂ ਸਨ । ਇਨਾਂ ਸੂਖਮ ਤੇ ਦਿਲ ਟੁੰਬਵੀਆਂ ਕਲਾਵਾਂ ਨੇ ਪੰਜਾਬੀ ਸਭਿਆਚਾਰ ਨੂੰ ਜਿੱਥੇ ਅਮੀਰ ਕੀਤਾ ਉੱਥੇ ਪੰਜਾਬੀ ਸਭਿਆਚਾਰ ਨੂੰ ਕਲਾ ਦੀ ਸਿਖਰ ਤੇ ਵੀ ਪਹੁੰਚਾਇਆ ।
ਪੱਖੀ ਜਿੱਥੇ ਅੱਜ ਤਕਨੀਕੀ ਯੁੱਗ ਹੋਣ ਕਰਕੇ ਵਿਸਾਰੀ ਜਾ ਚੁੱਕੀ ਚੀਜ਼ ਹੈ ਉੱਥੇ ਬੈਂਤ ਜਾਂ ਬਾਂਸ ਦੀਆਂ ਛਿਲਤਰਾਂ ਅਤੇ ਪਲਾਸਟਿਕ ਦੀਆਂ ਬਣੀਆਂ ਬਜ਼ਾਰੂ ਪੱਖੀਆਂ ਨੇ ਵੀ ਪੱਖੀ ਦਾ ਲੱਕ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਪਰ ਅਸਲੀ ਪੱਖੀ ਜਿਸ ਦੇ ਢਾਂਚੇ ਨੂੰ ਪੱਖੀ ਦੀ ਡੰਡੀ ਕਿਹਾ ਜਾਂਦਾ ਹੈ ਬਜ਼ਾਰ ਚੋਂ ਖਰੀਦੀ ਜਾਂਦੀ ਹੈ ਜੋ ਕਿ ਲੋਹੇ ਦੀ ਗੁਲਾਈਦਾਰ ਤਾਰ ਨਾਲ ਘੁੰਮਣ ਵਾਲੀ ਮੁੱਠੀ ਨਾਲ ਬਣੀ ਹੁੰਦੀ ਹੈ । ਫਿਰ ਇਸ ਨੂੰ ਸੂਤੀ ਦਾ ਰੰਗਦਾਰ ਤਾਣਾ ਪਾ ਕੇ ਸੂਈ ਧਾਗੇ ਨਾਲ ਬੁਣਿਆ ਜਾਂਦਾ ਹੈ । ਪੱਖੀ ਬਣਾਉਣ ਲਈ ਜਿੱਥੇ ਰੰਗਦਾਰ ਧਾਗੇ, ਰਿਬਨ,ਲੈਸ,ਗੋਟਾ ਆਦਿ ਵਰਤਿਆ ਜਾਂਦਾ ਸੀ ਉੱਥੇ ਪਲਾਸਟਿਕ ਦੀਆਂ ਤਾਰਾਂ ਆਦਿ ਦੀਆਂ ਪੱਖੀਆਂ ਵੀ ਬਣਾਈਆਂ ਜਾਂਦੀਆਂ ਸਨ । ਪੱਖੀ ਨੂੰ ਸਿ਼ੰਗਾਰਨ ਲਈ ਇਸ ਦੀ ਡੰਡੀ ਵਿੱਚ ਕਾਰੀਗਰ ਘੁੰਘਰੂ ਲਗਾ ਦਿਆ ਕਰਦੇ ਸਨ ਅਤੇ ਇਸ ਤੇ ਵੱਖ ਵੱਖ ਰੰਗਾਂ ਨਾਲ ਧਾਰੀਆਂ ਆਦਿ ਪਾ ਦਿਆ ਕਰਦੇ ਸਨ । ਮੁਟਿਆਰਾਂ ਇਸ ਦੀ ਕਢਾਈ ਕਰਦੇ ਸਮੇਂ ਵੱਖ ਵੱਖ ਤਰਾਂ ਦੇ ਵੇਲ ਬੂਟੇ, ਅੱਠ ਕਲੀਏ ਦੇ ਫੁੱ਼ਲ,ਮੋਰ ਘੁੱਗੀਆਂ ਆਦਿ ਬੜੀਆਂ ਰੀਝਾਂ ਨਾਲ ਪਾਇਆ ਕਰਦੀਆਂ ਸਨ । ਪੱਖੀ ਦੇ ਸਿ਼ੰਗਾਰ ਲਈ ਕਢਾਈ ਵਿੱਚ ਹੋਰ ਕਈ ਤਰਾਂ ਦੇ ਸ਼ੀਸ਼ੇ, ਸਿਤਾਰੇ,ਘੁੰਘਰੂ,ਕਿਨਾਰੀ,ਮਣਕੇ, ਰਿਬਨ,ਸਿਲਕੀ ਧਾਗਾ, ਸਿੰਧੀ ਦੀ ਕਢਾਈ, ਕਰੋਸ਼ੀਏ ਨਾਲ ਉੱਨ ਦੀ ਕਢਾਈ ਕਰਕੇ ਅਤੇ ਬਟਨ ਆਦਿ ਵੀ ਲਗਾਏ ਜਾਂਦੇ ਸਨ ।
ਪੱਖੀ ਦੀ ਕਢਾਈ ਖਾਸ ਕਰਕੇ ਦਰੀਆਂ, ਮੰਜੇ ਪੀੜੀ ਨਾਲ ਬਹੁਤ ਹੱਦ ਤੱਕ ਮੇਲ ਖਾਦੀ ਹੈ । ਪੱਖੀ ਦੀ ਝਾਲਰ ਜੋ ਕਿ ਪੱਖੀ ਦੇ ਸਿ਼ੰਗਾਰ ਨੂੰ ਚਾਰ ਚੰਨ ਲਗਾਉਣ ਵਿੱਚ ਅਹਿਮ ਭੁਮਿਕਾ ਨਿਭਾੳਂੁਦੀ ਹੈ ਜੋ ਮਸ਼ੀਨ ਨਾਲ ਵੀ ਅਤੇ ਹੱਥ ਨਾਲ ਵੀ ਬਣਾਈ ਜਾਂਦੀ ਹੈ । ਵਿਆਹ ਮੌਕੇ ਸਜ ਵਿਆਹੀਆਂ ਵਲੋਂ ਲਿਆਂਦੇ ਜਾਣ ਵਾਲੇ ਦਾਜ ਵਿੱਚ ਵੀ ਪੱਖੀ ਦੀ ਖਾਸ ਭੂਮਿਕਾ ਹੋਇਆ ਕਰਦੀ ਸੀ । ਮੁਟਿਆਰਾਂ ਆਪਣੇ ਨਾਲ ਲਿਆਂਦੇ ਦਾਜ ਵਿੱਚ ਰੰਗ ਬਰੰਗੀਆਂ ਪੱਖੀਆਂ ਨੂੰ ਬੜੇ ਸ਼ੌਂਕ ਨਾਲ ਸਜਾ ਕੇ ਰੱਖਿਆ ਕਰਦੀਆਂ ਸਨ ਅਤੇ ਆਪਣੀ ਧਾਂਕ ਜਮਾਉਣ ਲਈ ਸੋਹਣੀਆਂ ਸੋਹਣੀਆਂ ਪੱਖੀਆਂ ਕੱਢ ਕੇ ਆਪਣੀਆਂ ਦਰਾਣੀਆਂ ਜਠਾਣੀਆਂ ਜਾਂ ਨਣਦਾਂ ਮੂਹਰੇ ਧਰਿਆ ਕਰਦੀਆ ਸਨ ਤੇ ਦਿਖਾਵਾ ਕਰਦੀਆਂ ਸਨ ਕਿ ਉਹ ਕਢਾਈ ਬੁਣਾਈ ਵਿੱਚ ਕਿੰਨੀਆਂ ਮਾਹਿਰ ਹਨ । ਮੁਟਿਆਰ ਆਪਣੇ ਮਾਹੀ ਨੂੰ ਜੋ ਖੇਤਾਂ ਵਿੱਚੋਂ ਕੰਮ ਨਾਲ ਥੱਕੇ ਟੁੱਟੇ ਘਰ ਆਉਂਦੇ ਹਨ ਤਾਂ ਬੜੇ ਸ਼ੌਂਕ ਨਾਲ ਰੰਗਲੀ ਝਾਲਰ ਵਾਲੀ ਪੱਖੀ ਨਾਲ ਝੱਲ ਮਾਰ ਕੇ ਆਪਣੇ ਆਪ ਨੂੰ ਮਾਣਮੱਤੀ ਮਹਿਸੂਸ ਕਰਿਆ ਕਰਦੀ ਸੀ
ਪੱਖੀ ਜ਼ਰੀ ਦੀ ਮੋਤੀਆਂ ਵਾਲੀ,
ਝੱਲਣੀ ਏ ਚੰਨ ਮਾਹੀ ਨੂੰ
ਹਾੜ ਦਾ ਮਹੀਨਾ ਜਿਸ ਵਿੱਚ ਗਰਮੀ ਆਪਣੇ ਭਰ ਜੋਬਨ ਤੇ ਹੁੰਦੀ ਹੈ ਅਤੇ ਪੱਖੀ ਦੀ ਕਦਰ ਬਹੁਤ ਵਧ ਜਾਂਦੀ ਸੀ ਤੇ ਘੁੰਮਦੀ ਪੱਖੀ ਦੇ ਘੁੰਘਰੂ ਵੱਖਰੀ ਕਿਸਮ ਦਾ ਸੰਗੀਤ ਪੇਸ਼ ਕਰਦੇ ਸਨ ਕਿਸੇ ਸੁਣਨ ਵਾਲੇ ਨੇ ਇਹ ਲੋਕ ਗੀਤ ਰਚ ਦਿੱਤਾ
ਹਾੜ ਮਹੀਨੇ ਮੁੜਕਾ ਚੋਵੇ, ਛਣ ਛਣ ਕਰਦੇ ਪੱਖੀ ਦੇ ਘੁੰਗਰੂ
ਕਿਸੇ ਮੁਟਿਆਰ ਨੂੰ ਜਦੋਂ ਸਹੁਰੇ ਘਰ ਉਸਦਾ ਵੀਰ ਮਿਲਣ ਆੳਂੁਦਾ ਹੈ ਤਾਂ ਉਹ ਗਰਮੀ ਦੇ ਮਸਮ ਵਿੱਚ ਧੁੱਪੇ ਚੱਲ ਕੇ ਆਪਣੇ ਵੀਰ ਨੂੰ ਪੱਖੀ ਦੀ ਝੱਲ ਮਾਰਦੀ ਹੈ ਨਾਲੇ ਉਸ ਕੋਲੋਂ ਆਪਣੇ ਪੇਕੇ ਘਰ ਦਾ ਹਾਲ ਚਾਲ ਪੁੱਛਦੀ ਹੈ ਤਾਂ ਪੇਕੇ ਘਰ ਦੀਆਂ ਯਾਦਾਂ ਚੇਤੇ ਕਰਕੇ ਮੱਲੋ ਮੱਲੀ ਉਸਦਾ ਰੋਣ ਨਿੱਕਲ ਜਾਂਦਾ ਹੈ ।
ਵੀਰਾ ਆਇਆ ਸਿਖਰ ਦੁਪਿਹਰੇ ਕੋਲ ਬੈਠੀ ਝੱਲਾਂ ਪੱਖੀਆਂ,
ਚੇਤੇ ਕਰ ਪੇਕਿਆਂ ਨੂੰ ਤਿੱਪ ਤਿੱਪ ਰੋਣ ਅੱਖੀਆਂ
ਆਪਣੇ ਮਾਹੀ ਨਾਲ ਜਦੋਂ ਕੋਈ ਮੇਲੇ ਜਾਂਦੀ ਹੈ ਤਾਂ ਪੱਖੀਆਂ ਦੀ ਦੁਕਾਨ ਕੋਲੋਂ ਲੰਘਦੇ ਸਮੇਂ ਆਪਣੇ ਸਾਥੀ ਨੂੰ ਮਖਮਲ ਦੀ ਘੁੰਘਰੂਆਂ ਵਾਲੀ ਪੱਖੀ ਲੈਣ ਲਈ ਵਾਸਤਾ ਪਾ ਕੇ ਇੰਝ ਆਖਦੀ ਹੈ
ਵੇ ਲੈਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ
ਆਮ ਹੀ ਨੂੰਹ ਸੱਸ ਦਾ ਆਪਸ ਵਿੱਚ ਤਕਰਾਰ ਚੱਲਦਾ ਰਹਿੰਦਾ ਹੈ ਅਤੇ ਸੱਸ ਆਪਣੇ ਵਲੋਂ ਨੂੰਹ ਵਿੱਚ ਕੋਈ ਨਾ ਕੋਈ ਨੁਕਸ ਕੱਢਦੀ ਹੀ ਰਹਿੰਦੀ ਹੈ ਅਤੇ ਨੂੰਹ ਵਲੋਂ ਲਿਆਂਦੇ ਦਾਜ ਵਿਚਲੇ ਸਮਾਨ ਵਿੱਚ ਵੀ ਕੋਈ ਨਾ ਕੋਈ ਨਘੋਚ ਕੱਢ ਕੇ ਨੂੰਹ ਨੂੰ ਤਾਨੇ ਮਿਹਣੇ ਮਾਰਦੀ ਹੈ ਜਿਸ ਵਿੱਚ ਪੱਖੀ ਵੀ ਹੈ ਤਾਂ ਨੂੰਹ ਆਪਣੇ ਦਿਲ ਵਿੱਚਲੇ ਗੁਬਾਰ ਨੂੰ ਕੱਢਣ ਲਈ ਇੰਝ ਗੁਣ ਗਣਾਉਂਦੀ ਹੈ
ਪੱਖੀ ਰੰਗਲੀ ਸ਼ੀਸਿ਼ਆਂ ਵਾਲੀ ਵਿੱਚ ਦਾਜ ਦੇ ਲਿਆਈ,
ਨੀ ਸੱਸੂ ਪਸੰਦ ਨਾ ਆਈ ਤੇ ਅਸਾਂ ਰੀਝਾਂ ਨਾਲ ਬਣਾਈ।
ਜਦੋਂ ਕਿਤੇ ਕੋਈ ਨੂੰਹ ਆਪਣੀ ਸੱਸ ਦੀ ਪੱਖੀ ਨਾਲ ਪੀੜੇ ਤੇ ਬਹਿ ਕੇ ਝੱਲ ਮਾਰਦੀ ਹੈ ਤਾਂ ਸੱਸ ਉਸਨੂੰ ਮਿਹਣਾ ਮਾਰਦੀ ਹੈ ਕਿ ਆਪਣੇ ਦਾਜ ਵਿੱਚ ਇੱਕ ਪੱਖੀ ਵੀ ਨਾ ਲਿਆ ਸਕੀ ਤਾਂ ਉਹ ਵਿਚਾਰੀ ਆਪਣੇ ਪ੍ਰਦੇਸੀ ਮਾਹੀ ਵੱਲ ਤੱਕ ਕੇ ਸੱਸ ਦੀ ਪੱਖੀ ਵਗਾਹ ਮਾਰਦੀ ਹੈ ਤੇ ਆਖਦੀ ਹੈ
ਲੈ ਪੱਖੀ ਬੈਠੀ ਪੀੜੇ, ਸੱਸ ਮਾਰਦੀ ਬੋਲ,
ਲੈ ਨੀ ਸੱਸੇ ਪੱਖੀ ਆਪਣੀ, ਮਾਹੀ ਘੱਲੂਗਾ ਹੋਰ।

ਜਦੋਂ ਕਿਸੇ ਮੁਟਿਆਰ ਦੀ ਅੱਲੜ ਉਮਰੇ ਕਿਸੇ ਹਮ ਉਮਰ ਨਾਲ ਅੱਖ ਲੜ ਜਾਂਦੀ ਹੈ ਤਾਂ ਉਸਦਾ ਸਾਥੀ ਉਸਨੂੰ ਪਿਆਰ ਨਾਲ ਪੱਖੀ ਦੀ ਝੱਲ ਮਾਰਦਾ ਹੈ ਤਾਂ ਨਾਲ ਦੀਆਂ ਮੁਟਿਆਰਾਂ ਅੰਦਰੋ ਅੰਦਰੀ ਉਸ ਨਾਲ ਈਰਖਾ ਕਰਦੀਆਂ ਹਨ ਅਤੇ ਆਪਣੀ ਸਾਥਣ ਨੂੰ ਤ੍ਰਿਝੰਣ ਵਿੱਚ ਇਸ ਤਰਾਂ ਮਿਹਣੇ ਮਾਰਦੀਆਂ ਹਨ
ਨੀ ਐਡਾ ਤੇਰਾ ਕਿਹੜਾ ਦਰਦੀ
ਜੋ ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ
ਕੋਈ ਮੁਟਿਆਰ ਦਾ ਵਿਆਹ ਜਦੋਂ ਕਿਸੇ ਫੌਜ਼ੀ (ਜਿਸ ਨੂੰ ਪਹਿਲਾਂ ਪੰਜਾਬੀ ਬੋਲੀ ਵਿੱਚ ਨੌਕਰ ਹੋ ਗਿਆ ਕਿਹਾ ਜਾਂਦਾ ਸੀ) ਨਾਲ ਹੋ ਜਾਂਦਾ ਹੈ ਤਾਂ ਉਹ ਜੇਠ ਹਾੜ ਦੀ ਗਰਮੀ ਵਿੱਚ ਆਪਣੇ ਦਾਜ ਵਿੱਚ ਲਿਆਂਦੀ ਪੱਖੀ ਨਾਲ ਝੱਲ ਮਾਰਦੀ ਹੋਈ ਮਾਹੀ ਦੇ ਵਿਛੋੜੇ ਵਿੱਚ ਚੂਰ ਉਸਨੂੰ ਦਰਦ ਭਰੀ ਚਿੱਠੀ ਲਿਖ ਕੇ ਘਰ ਆਉਣ ਦੇ ਵਾਸਤੇ ਪਾਉਂਦੀ ਹੈ, ਆਪਣੇ ਮਾਹੀ ਨੂੰ ਬੱਚਿਆਂ ਦਾ ਵੀ ਵਾਸਤਾ ਵੀ ਪਾਉਂਦੀ ਹੈ ਅਤੇ ਨਾਲ ਹੀ ਪੱਖੀ ਨਾਲ ਝੱਲ ਮਾਰਨ ਦਾ ਵੀ ਆਖਦੀ ਹੈ
ਧੁਪੇ ਖੜ ਕੇ ਕਰਦਾ ਰਾਖੀ,ਲਵੇਂ ਦੇਸ਼ ਦੀਆਂ ਸਾਰਾਂ,
ਵੇ ਛੁੱਟੀ ਲੈ ਕੇ ਆਜਾ ਨੌਕਰਾ, ਤੈਨੂੰ ਝੱਲ ਪੱਖੀ ਦੀ ਮਾਰਾਂ
ਜਾਂ
ਲਿਖ ਸਿਰਨਾਂਵਾ ਭੇਜਦੀ, ਵੇ ਘਰ ਪੱਖੀ ਦੀ ਲੋੜ
ਢੋਲ ਮਾਹੀ ਵੇ ਘਰ ਪੱਖੀ ਦੀ ਲੋੜ
ਕੁੱਛੜ ਬਾਲ ਨਿਆਣਾ ਵੇ,ਗਰਮੀ ਕਰਦੀ ਏ ਜ਼ੋਰ,
ਘਰ ਪੱਖੀ ਦੀ ਲੋੜ ਘਰ ਪੱਖੀ ਵਾਲੇ ਦੀ ਲੋੜ
ਲਿਖ ਸਿਰਨਾਵਾ ਭੇਜਦੀ …।
ਜਾਂ
ਹਵਾ ਦਾ ਬੁੱਲਾ ਆਜਾ ਬਣਕੇ
ਬੈਠੀ ਪੱਖੀ ਦੀ ਝੱਲ ਮਾਰਾਂ
ਅੱਜ ਪੱਖੀ ਵਿਚਾਰੀ ਕਿਸੇ ਖੂੰਜੇ ਵਿੱਚ ਲੁਕੀ ਬੈਠੀ ਆਪਣੇ ਬੀਤੇ ਸਮੇਂ ਨੂੰ ਚੇਤੇ ਕਰਕੇ ਜਿੱਥੇ ਹੰਝੂ ਕੇਰਦੀ ਹੈ ਉੱਥੇ ਆਪਣੀ ਤਰਸਯੋਗ ਹਾਲਤ ਲਈ ਸਮੇਂ ਦੀ ਬਦਲਦੀ ਨੁਹਾਰ ਨੂੰ ਦੋਸ਼ੀ ਵੀ ਠਹਿਰਾਉਂਦੀ ਹੈ । ਪੱਖੀ ਜਾਂ ਤਾਂ ਕਿਸੇ ਗਰੀਬ ਕੋਲ ਰਹਿ ਗਈ ਹੈ ਜਾਂ ਫਿਰ ਅੱਜ ਕੱਲ ਵਿਆਹ ਸ਼ਾਦੀਆਂ ਦੇ ਟੈਂਟਾਂ ਜਾਂ ਪੈਲਿਸਾਂ ਵਿੱਚ ਇਕ ਮਹਿਜ਼ ਦਿਖਾਵਾ ਬਣ ਕੇ ਰਹਿ ਗਈ ਹੈ । ਇਸ ਵਿਚਾਰੀ ਨੂੰ ਉਸੇ ਸੰਦੂਕ ਵਿੱਚ ਬੰਦ ਕਰਕੇ ਰੱਖ ਦਿੱਤਾ ਗਿਆ ਜਿਸ ਦੀ ਹਾਲਤ ਆਪ ਅੱਜ ਬੜੀ ਤਰਸਯੋਗ ਹੈ ।
ਪੱਖੀ ਰੋਂਦੀ ਐ ਸੰਦੂਕ ਵਿੱਚ ਮੇਰੀ
ਪੱਖਿਆਂ ਨੇ ਕਦਰ ਗਵਾਈ …।
ਕਿਸੇ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਸਮੇਂ ਦੀ ਤੇਜ਼ੀ ਨਾਲ ਬਦਲਦੀ ਨੁਹਾਰ ਤੇ ਇਹ ਲਾਈਨਾਂ ਲਿਖੀਆਂ ਹਨ ਜੋ ਕਿ ਚਿੱਟੇ ਦਿਨ ਵਾਂਗ ਸੱਚੀਆਂ ਹਨ ।
ਪੱਖੀ ਨੂੰ ਖਾ ਗਏ ਪੱਖੇ, ਪੱਖੇ ਨੂੰ ਕੂਲਰ ਖਾ ਗਿਆ।
ਹੁਣ ਕੀ ਬਣੂਗਾ ਕੂਲਰ ਦਾ, ਜਦ ਠੰਡਾ ਏ ਸੀ ਆ ਗਿਆ

 chahal_italy@yahoo.com
bindachahal@gmail.com

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346