Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ‘ਅੰਨ੍ਹੇ ਘੋੜੇ ਦਾ ਦਾਨ‘ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ‘ਚਿੰਘਾੜਾਂ‘ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ‘ਤੇਰੀ ਮੁਹੱਬਤ’

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 

Online Punjabi Magazine Seerat


ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ
- ਹਰਜਿੰਦਰ ਸਿੰਘ ਗੁਲਪੁਰ

 

ਕਿਸੇ ਜਮਾਨੇ ਵਿੱਚ ਵਿਦਿਅਰਥੀ ਜਥੇਬੰਦੀਆੰ ਿਵਚਾਰਧਾਰਕ ਸੰਘਰਸ਼ ਦੀ ਨਰਸਰੀ ਹੋਇਆ ਕਰਦੀਆੰ ਸਨ .ਅਜਾਦੀ ਤੋੰ ਪਹਿਲਾੰ ਅਤੇ ਬਾਅਦ ਦੇ ਸਮੇੰ ਦੌਰਾਨ ਚੱਲੇ ਲੋਕ ਪੱਖੀ ਅੰਦੋਲਨਾੰ ਵਿੱਚ ਇਹਨਾੰ ਜਥੇਬੰਦੀਆੰ ਦੀ ਫੈਸਲਾਕੰਨ ਭੂਮਿਕਾ ਰਹੀ ਹੈ.ਤਿੰਨ ਕੁ ਦਹਾਕੇ ਪਹਿਲਾੰ ਤੱਕ ਵੱਖ ਵੱਖ ਰਾਜਨੀਤਕ ਪਾਰਟੀਆੰ ਦੇ ਆਗੂ ਵਿਦਿਆਰਥੀ ਅੰਦੋਲਨਾੰ 'ਚੋੰ ਆਉੰਦੇ ਸਨ ਜਮੀਨੀ ਹਕੀਕਤਾੰ ਨਾਲ ਵਾਹ ਵਾਸਤਾ ਹੋਣ ਕਾਰਨ ਇਹ ਆਗੂ ਮੁੱਦਾ ਅਧਾਰਤ ਰਾਜਨੀਤੀ ਕਰਦੇ ਸਨ ਜਿਸ ਦੇ ਫਲ ਸਰੂਪ ਰਾਜਨੀਤੀ ਦੂਸ਼ਿਤ ਹੋਣ ਤੋੰ ਬਚੀ ਰਹਿੰਦੀ ਸੀ.ਭਾਰਤੀ ਵਿਵਸਥਾ ਨੰੂ ਇਹ ਮਨਜੂਰ ਨਹੀੰ ਸੀ.ਅੱਜ ਹਾਲਤ ਇਹ ਹੈ ਕਿ ਦੇਸ਼ ਦੇ ਬਹੁਤੇ ਰਾਜਾੰ ਵਿੱਚ ਵਿਦਿਆਰਥੀ ਜਥੇਬੰਦੀਆੰ ਉਤੇ ਪਰਤੀਬੰਧ ਲਗਾ ਕੇ ਇੱਕ ਤਰਾੰ ਨਾਲ ਇਹਨਾੰ ਜਥੇਬੰਦੀਆੰ ਦਾ ਲੱਕ ਤੋੜ ਦਿੱਤਾ ਗਿਆ ਹੈ.ਅੱਜ ਜਿਆਦਾਤਰ ਵਿਦਿਆਰਥੀ ਜਥੇਬੰਦੀਆੰ ਹਾਕਮ ਅਤੇ ਵਿਰੋਧੀ ਧਿਰਾੰ ਦੀਆੰ ਹੱਥ ਠੋਕਾ ਬਣ ਕੇ ਰਹਿ ਗਈਆੰ ਹਨ.ਗੱਲ ਅਲਾਹਾਬਾਦ ਿਵਸ਼ਵਵਿਦਿਆਲਾ ਤੋੰ ਸ਼ੁਰੂ ਕਰਦੇ ਹਾੰ.ਜਦੋੰ ਇਸ ਇਤਿਹਾਸਕ ਵਿਦਿਅਕ ਅਦਾਰੇ ਦੇ ਕੰਪਲੈਕਸ ਵਿੱਚ 'ਜੈ ਸ਼ਰੀ ਰਾਮ ਦੇ' ਨਾਅਰੇ ਗੂੰਜੇ ਤਾੰ ਤਹਿ ਹੋ ਗਿਆ ਕਿ ਗੰਦੀ ਸਿਆਸਤ ਨੇ ਇਸ ਪਵਿੱਤਰ ਅਦਾਰੇ ਵਿੱਚ ਵੀ ਪਰਵੇਸ਼ ਕਰ ਲਿਆ ਹੈ.ਹੱਦ ਤਾੰ ਉਦੋੰ ਹੋ ਗਈ ਜਦੋੰ ਨਵੀੰ ਚੁਣੀ ਗਈ ਵਿਦਿਆਰਥੀ ਜਥੇਬੰਦੀ ਦੇ ਉਦਘਾਟਨ ਸਮਾਗਮ ਵਿਚ ਜਥੇਬੰਦੀ ਦੀ ਚੁਣੀ ਗਈ ਪਰਧਾਨ ਰਿਚਾ ਸਿੰਘ ਨਾਲ ਸਲਾਹ ਕੀਤੇ ਬਿਨਾੰ ਸੰਘ ਸਮਰਥਕਾੰ ਨੇ ਕੱਟੜ ਹਿੰਦੂਤਵ ਵਾਦੀ ਨੇਤਾ ਅਦਿੱਤਿਆ ਨਾਥ ਯੋਗੀ ਨੰੂ ਬੁਲਾਵਾ ਭੇਜ ਦਿੱਤਾ.ਵੱਡੀ ਪੱਧਰ ਤੇ ਵਿਦਿਆਰਥੀਆੰ ਨੇ ਇਸ ਨੰੂ ਅਦਾਰੇ ਦੇ ਲੋਕਤੰਤਰੀ ਮਹੌਲ ਉੱਤੇ ਕੱਟੜਵਾਦੀ ਹਮਲੇ ਵਜੋੰ ਲੈੰਦਿਆੰ ਰਿਚਾ ਸਿੰਘ ਦੀ ਅਗਵਾਈ ਹੇਠ ਯੋਗੀ ਦੀ ਆਮਦ ਦਾ ਵਿਰੋਧ ਕੀਤਾ.ਰਿਚਾ ਸਿੰਘ ਵਲੋੰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ.ਅਲਾਹਾਬਾਦ ਦੇ ਬੁੱਧੀਜੀਵੀਆੰ ਵਲੋੰ ਵਿਦਿਆਰਥੀਆੰ ਦਾ ਜੋਰਦਾਰ ਸਮਰਥਨ ਕੀਤਾ ਗਿਆ.ਉਹਨਾੰ ਦਾ ਤਰਕ ਸੀ ਕਿ ਵਿਸ਼ਵ ਵਿਦਿਆਲਾ ਵਿੱਚ ਯੋਗੀ ਦਾ ਕੀ ਕੰਮ?ਕੀ ਉਹ ਕੋਈ ਸਿਿਖਆ ਸਾਸ਼ਤਰੀ ਹੈ ਜਾ ਵਿਦਵਾਨ?ਭਾਰੀ ਵਿਰੋਧ ਦੇ ਕਾਰਨ ਉਸ ਨੰੂ ਵਾਪਸ ਪਰਤਣਾ ਪਿਆ.ਿੲਸ ਤੋੰ ਪਹਿਲਾੰ ਵੀ ਸੰਨ 1992 ਵਿੱਚ ਬਾਬਰੀ ਮਸਜਿਦ ਗਿਰਾਉਣ ਸਮੇੰ ਵਿਦਿਆਰਥੀਆੰ ਦੇ ਸਖਤ ਵਿਰੋਧ ਸਦਕਾ ਅਸ਼ੋਕ ਸਿੰਘਲ ਨੰੂ ਬੇਰੰਗ ਪਰਤਣ ਲਈ ਮਜਬੂਰ ਹੋਣਾ ਪਿਆ ਸੀ.ਅਦਿੱਤਿਆ ਨਾਥ ਯੋਗੀ ਦੇ ਮਾਮਲੇ ਨੰੂ ਲੈ ਕੇ ਵਿਦਿਆਰਥੀ ਦੋ ਧੜਿਆੰ ਵਿੱਚ ਵੰਡੇ ਗਏ ਹਨ.ਬਾਕੀ ਵਿਦਿਅਕ ਸੰਸਥਾਵਾੰ ਵਿੱਚ ਵੀ ਇਸੇ ਤਰਜ ਤੇ ਕਤਾਰਬੰਦੀ ਹੋ ਰਹੀ ਹੇ.ਜੇਕਰ ਵਿਦਿਆਰਥੀ ਸੰਗਠਨਾੰ ਦੇ ਇਤਿਹਾਸਕ ਪਿਛੋਕੜ ਵਲ ਨਜਰ ਮਾਰੀਏ ਤਾੰ ਪਤਾ ਲਗਦਾ ਹੈ ਕਿ ਭਾਰਤ ਵਿੱਚ ਵਿਦਿਆਰਥੀ ਅੰਦੋਲਨ ਦਾ ਸੰਗਠਿਤ ਰੂਪ ਸਭ ਤੋੰ ਪਹਿਲਾੰ ਸੰਨ 1828 ਦੌਰਾਨ ਕਲਕੱਤਾ ਵਿਖੇ 'ਅਕਾਦਮਿਕ ਐਸੋਸੀਏਸ਼ਨ' ਦੇ ਰੂਪ ਵਿੱਚ ਸਾਹਮਣੇ ਆਇਆ,ਜਿਸ ਦੀ ਸਥਾਪਨਾ ਇੱਕ ਪੁਰਤਗਾਲੀ ਵਿਦਿਅਰਥੀ ਹੇਨਰੀ ਵਿਵਿਅਨ ਡੀਰੋਜੀੳ ਦੁਆਰਾ ਕੀਤੀ ਗਈ ਸੀ.ਅਲਾਹਾਬਾਦ ਵਿਸ਼ਵਵਿਦਿਆਲੇ ਵਿੱਚ 90 ਸਾਲ ਬਾਅਦ ਕਿਸੇ ਲੜਕੀ ਦੀ ਬਤੌਰ ਪਰਧਾਨ ਚੋਣ ਹੋਈ ਹੈ.ਰਿਚਾ ਸਿੰਘ ਦਾ ਕਹਿਣਾ ਹੈ ਕਿ,"ਚੋਣ ਮੁਹਿੰਮ ਦੌਰਾਨ ਉਸ ਉੱਤੇ ਜਾਤੀਵਾਦੀ ਅਤੇ ਲਿੰਗਕ ਹਮਲੇ ਕੀਤੇ ਗਏ.ੳਸ ਮੁਤਾਬਿਕ ਕੁੱਝ ਸਮੇੰ ਤੋੰ ਵਿਸ਼ਵ ਵਿਦਿਆਲਾ ਦਾ ਕੈੰਪਸ ਲੜਕੀਆੰ ਵਾਸਤੇ ਬਹੁਤ ਡਰਾਉਣਾ ਬਣਦਾ ਜਾ ਰਿਹਾ ਹੈ". ਵਿਦਿਆਰਥੀ ਹਿਤਾੰ ਤੋੰ ਲੈ ਕੇ ਸਮਾਜਿਕ ਅਤੇੇ ਆਰਥਿਕ ਮੁੱਦਿਆੰ ਤੇ ਸੰਘਰਸ਼ ਕਰਨ ਵਾਲੀਆੰ ਇਹ ਜਥੇਬੰਦੀਆੰ ਅੱਜ ਤਿਲਕ ਕੇ ਕਿੱਥੇ ਜਾ ਡਿਗੀਆੰ ਹਨ ਕਿ ਉਹਨਾੰ ਨੰੂ ਵਿਦਿਅਕ ਕੈੰਪਾੰ ਵਿੱਚ ਸਿਰੇ ਦੇ ਫਿਰਕੂ ਨੇਤਾਵਾੰ ਨੰੂ ਸੱਦਾ ਪੱਤਰ ਦੇਣ ਦੀ ਲੋੜ ਪੈ ਗਈ ਹੈ?ਕੁਝ ਤਾਕਤਾੰ ਵਿਦਿਆਰਥੀਆੰ ਨੰੂ ਆਪਣੇ ਸੌੜੇ ਮਨਸੂਬਿਆੰ ਦੀ ਪੂਰਤੀ ਲਈ ਵਰਤ ਰਹੀਆੰ ਹਨ ਅਤੇ ਵਿਦਿਆਰਥੀ ਸੁੱਤੇ ਸਿੱਧ ਕਿਉੰ ੳਹਨਾੰ ਦਾ ਸ਼ਿਕਾਰ ਬਣ ਰਹੇ ਹਨ ? ਇਹਨਾੰ ਸਵਾਲਾੰ ਦੇ ਜਵਾਬ ਪਿਛਲੇ ਦੋ ਤਿੰਨ ਦਹਾਕਿਆੰ ਦੀ ਵਿਦਿਆਰਥੀ ਰਾਜਨੀਤੀ ਅਤੇ ਦੇਸ਼ ਦੇ ਤੇਜੀ ਨਾਲ ਬਦਲ ਰਹੇ ਆਰਥਿਕ ਅਤੇ ਸਮਾਜਿਕ ਢਾੰਚੇ ਵਿੱਚ ਲੁਕੇ ਹੋਏ ਹਨ.ਦੇਸ਼ ਦੀ ਅਰਥ ਵਿਵਸਥਾ ਉੱਤੇ ਦਿਨ ਬ ਦਿਨ ਭਾਰੂ ਹੋ ਰਹੀਆੰ ਦੇਸੀ ਅਤੇੇ ਵਿਦੇਸ਼ੀ ਤਾਕਤਾੰ ਕਿਸੇ ਹਾਲਤ ਵਿੱਚ ਨਹੀੰ ਚਾਹੁੰਦੀਆੰ ਕਿ ਨੌਜਵਾਨ ਸ਼ਕਤੀ ਸੰਗਠਿਤ ਹੋਵੇ.ਇਹ ਤਾਕਤਾੰ ਇਸ ਸ਼ਕਤੀ ਨੰੂ ਖੇਰੰੂ ਖੇਰੰੂ ਕਰਨ ਲਈ ਭਾਰਤੀ ਹਾਕਮਾੰ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਚਲਾ ਹੀ ਨਹੀੰ ਰਹੀਆੰ ਸਗੋੰ ਇਹਨਾੰ ਨੰੂ 'ਸਿਰ ਹੀਣ' ਕਰ ਦੇਣਾ ਚਾਹੁੰਦੀਆੰ ਹਨ.ਧੜਾ ਧੜ ਬਣ ਰਹੇ ਮਜਦੂਰ ਅਤੇ ਵਿਦਿਆਰਥੀ ਵਿਰੋਧੀ ਕਨੰੂਨਾੰ ਨੰੂ ਇਸੇ ਪਰਿਪੇਖ ਵਿੱਚ ਰੱਖ ਕੇ ਦੇਖਿਆ ਜਾ ਸਕਦਾ ਹੈ.ਅੱਜ ਦੇਸ਼ ਭਰ ਦੇ ਜਿਆਦਾਤਰ ਵਿਸ਼ਵ ਵਿਦਿਆਲਿਆੰ ਵਿੱਚ ਵਿਦਿਆਰਥੀ ਜਥੇਬੰਦੀਆੰ ਉੱਤੇ ਪਰਤੀਬੰਦ ਲੱਗਿਆ ਹੋਇਆ ਹੈ.ਜਿਥੇ ਵਿਦਿਆਰਥੀ ਜਥੇਬੰਦੀਆੰ ਦੀ ਪੁਰਾਣੀ ਰਵਾਇਤ ਕਾਇਮ ਹੈ ਉੱਥੇ ਉੱਥੇ ਜਥੇਬੰਦੀਆੰ ਬਹਾਲ ਹਨ.ਇਸ ਦੀ ਮਿਸਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਹੈ.ਸਮੱੁਚੇ ਤੌਰ ਤੇ ਅੱਜ ਕਿਤੇ ਵੀ ਇਹ ਜਥੇਬੰਦੀਆੰ ਆਪਣੇ ਏਕੇ ਦੀ ਬਦੌਲਤ ਸਰਕਾਰ ਜਾ ਵਿਸ਼ਵਵਿਦਿਆਲਾ ਅਥਾਰਟੀ ਦੇ ਗਲਤ ਫੈਸਲਿਆੰ ਨੰੂ ਰੱਦ ਕਰਵਾਉਣ ਦੀ ਸਥਿਤੀ ਵਿਚ ਨਹੀੰ ਹਨ.ਫੇਰ ਵੀ ਸੀਮਤ ਸ਼ਕਤੀ ਦੇ ਬਾਵਯੂਦ ਉਹ ਰਣ ਤੱਤੇ ਵਿੱਚ ਜੂਝ ਰਹੀਆੰ ਹਨ.ਅਜਾਦੀ ਦੀ ਲੜਾਈ ਦੌਰਾਨ ਵੱਡੇ ਵੱਡੇ ਨੇਤਾਵਾੰ ਦੀ ਅਗਵਾਈ ਹੇਠ ਜਿੰਨੇ ਵੀ ਅੰਦੋਲਨ ਹੋਏ ੳਹਨਾੰ ਵਿੱਚ ਵਿਦਿਆਰਥੀਆੰ ਅਤੇ ਨੌਜਵਾਨਾੰ ਦੀ ਮਹੱਤਵ ਪੂਰਨ ਭੂਮਿਕਾ ਰਹੀ.ਪਹਿਲੀ ਵਾਰ 1905 ਦੇ ਸਵਦੇਸੀ ਅੰਦੋਲਨ ਸਮੇੰ ਨੌਜਵਾਨਾੰ ਅਤੇ ਵਿਦਿਆਰਥੀਆੰ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ.ਇਸੇ ਤਰਾੰ 1920 ਵਿੱਚ ਮਹਾਤਮਾ ਗਾੰਧੀ ਦੇ ਨਾ ਮਿਲਵਰਤਣ ਅੰਦੋਲਨ ਵਿੱਚ ਪਹਿਲੇ ਮਹੀਨੇ 90,000 ਵਿਦਿਆਰਥੀ ਸਕੂਲ,ਕਾਲਜ ਛੱਡ ਕੇ ਸ਼ਾਮਲ ਹੋਏ.ਅਸਲ ਵਿੱਚ ਵਿਦਿਆਰਥੀ ਸਮੱੁਚੇ ਅਜਾਦੀ ਅੰਦੋਲਨ ਦੀ ਰੀੜ ਦੀ ਹੱਡੀ ਸਨ.ਸਕਰਤਾਰ ਸਿੰਘ ਸਰਾਭਾ ਅਤੇ ਸ ਭਗਤ ਸਿੰਘ ਤੋੰ ਇਲਾਵਾ ਅਜਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾੰ ਦੇ ਨਾਵਾੰ ਦੀ ਸੂਚੀ ਬਹੁਤ ਲੰਬੀ ਹੈ.1931ਵਿੱਚ ਜਵਾਹਰ ਲਾਲ ਨਹਿਰੂ ਨੇ ਕਰਾਚੀ ਵਿਖੇ ਇੱਕ 'ਕੁੱਲ ਹਿੰਦ ਵਿਦਿਆਰਥੀ ਸੰਮੇਲਨ' ਬੁਲਾਇਆ ਜਿਸ ਵਿੱਚ ਦੇਸ਼ ਭਰ ਵਿਚੋੰ 700 ਪਰਤੀਨਿਧਾੰ ਨੇ ਸ਼ਿਰਕਤ ਕੀਤੀ.ਸੰਨ 1936 ਵਿੱਚ 'ਆਲ ਇੰਡੀਆ ਸਟੂਡੈੰਟਸ ਫੈਡਰੇਸ਼ਨ' ਦੀ ਸਥਾਪਨਾ ਹੋਈ ਜਿਸ ਦਾ ਅਜਾਦੀ ਦੇ ਸੰਘਰਸ਼ ਵਿੱਚ ਜਿਕਰ ਜੋਗ ਸਥਾਨ ਰਿਹਾ.ਅਜਾਦੀ ਤੋੰ ਬਾਅਦ ਵੀ ਵੱਡੇ ਵੱਡੇ ਅੰਦੋਲਨ ਹੋਏ.ਅਜਾਦੀ ਤੋੰ ਤੁਰੰਤ ਬਾਅਦ ਖੱਬੇ ਪੱਖੀ ਧਿਰਾੰ ਦੀ ਅਗਵਾਈ ਹੇਠ ਤਿਲੰਗਾਨਾ ਦਾ ਕਿਸਾਨੀ ਘੋਲ ਸ਼ੁਰੂ ਹੋਇਆ ਤਾੰ ਵਿਦਿਆਰਥੀ ਵਰਗ ਇਥੇ ਵੀ ਹਾਜਰ ਨਾਜਰ ਸੀ.ਇਸ ਉਪਰੰਤ 1969 ਦਾ ਤਿਲੰਗਾਨਾ ਅੰਦੋਲਨ,1974-75 ਇੰਦਰਾ ਵਿਰੋਧੀ ਅੰਦੋਲਨ,1981 ਦਾ ਅਸਾਮ ਅੰਦੋਲਨ ਅਤੇ ਵੀ ਪੀ ਸਿੰਘ ਦਾ ਭਿਰਸ਼ਟਾਚਾਰ ਵਿਰੋਧੀ ਆਦਿ ਅੰਦੋਲਨ ਵਿਦਿਆਰਥੀਆੰ ਦੀ ਜਥੇਬੰਦਕ ਸਮਰਥਾ ਦੇ ਦਮ ਤੇ ਲੜੇ ਗਏ.ਇਹਨਾੰ ਅੰਦੋਲਨਾੰ ਵਕਤ ਜੋ ਵਿਦਿਆਰਥੀ ਸਨ ਉਹਨਾੰ 'ਚੋ ਕਈ ਅੱਜ ਦੇ ਸਥਾਪਤ ਨੇਤਾ ਹਨ.
1960 ਅਤੇ 1980 ਦੇ ਵਿਚਕਾਰ ਦਾ ਸਮਾ ਵਿਦਿਆਰਥੀ ਅੰਦੋਲਨਾੰ ਦਾ ਤੁੂਫਾਨੀ ਦੌਰ ਰਿਹਾ ਹੈ.ਐਮਰ ਜੰਸੀ ਤੋੰ ਬਾਅਦ ਸਰਕਾਰਾੰ ਨੇ ਨੀਤੀਗਤ ਪੱਧਰ ਤੇ ਰਜਨੀਤਕ ਦਖਲ ਰਾਹੀੰ ਵਿਦਿਆਰਥੀਆੰ ਦੇ ਜਥੇਬੰਦਕ ਢਾੰਚੇ ਨੰੂ ਤਹਿਸ ਨਹਿਸ ਕਰਨਾ ਸ਼ੁਰੂ ਕਰ ਦਿੱਤਾ.ਉਸ ਤੋੰ ਬਾਅਦ ਸਮੇੰ ਸਮੇੱ ਚੱਲੀਆੰ ਫਿਰਕੂ ਹਨੇਰੀਆੰ,ਮੰਡਲ-ਕਮੰਡਲ,ਮੰਦਰ-ਮਸਜਿਦ ਵਿਵਾਦਾੰ ਨੇ ਰਹੀ ਸਹੀ ਕਸਰ ਕੱਢ ਦਿੱਤੀ.ਉਦਾਰੀਕਰਨਅਤੇ ਭੂ-ਮੰਡਲੀਕਰਨ ਦੀ ਚਮਕ ਦਮਕ ਵਿੱਚ ਜਨ ਹਿਤ ਨਾਲ ਸਬੰਧਤ ਮੁੱਦੇ ਅਲੋਪ ਹੋ ਗਏ ਅਤੇ ਵਿਦਿਆਰਥੀ ਅੰਦੋਲਨ ਕੰਮਜੋਰ ਹੁੰਦਾ ਗਿਆ.ਹਰ ਸਰਕਾਰ ਵਿਦਿਅਕ ਸੰਸਥਾਵਾੰ ਵਿੱਚ ਬੁਰਛਾਗਰਦ ਟੋਲਿਆੰ ਦੀ ਪੁਸ਼ਤ ਪਨਾਹੀ ਕਰਦੀ ਹੈ. ਇਹਨਾੰ ਟੋਲਿਆੰ ਵਿੱਚ ਵੱਡਿਆੰ ਘਰਾੰ ਦੇ ਫਰਜੰਦ ਸ਼ਾਮਲ ਹੁੰਦੇ ਹਨ ਜਿਹਨਾੰ ਦੀ ਵਰਤੋੰ ਵੱਖ ਵੱਖ ਪਾਰਟੀਆੰ ਆਪੋ ਆਪਣੇ ਰਾਜਨੀਤਕ ਹਿਤਾੰ ਨੂੰ ਸਾਧਣ ਲਈ ਕਰਦੀਆੰ ਹਨ.ਰਾਜਸੀ ਪਾਰਟੀਆੰ ਵਿੱਚ ਵਿਦਿਆਰਥੀਆੰ ਨੰੂ ਬਾਹੂਬਲੀਆੰ ਵਜੋੰ ਸ਼ਾਮਲ ਕਰਨ ਦਾ ਰੁਝਾਨ ਜੋਰ ਫੜਦਾ ਜਾ ਰਿਹਾ ਹੈ.ਇਸ ਵਰਤਾਰੇ ਸਦਕਾ ਵਿਦਿਅਕ ਅਦਾਰਿਆੰ ਦਾ ਅਕਾਦਮਿਕ ਮਹੌਲ ਲਗਾਤਾਰ ਗੰਧਲਾ ਹੁੰਦਾ ਜਾ ਰਿਹਾ ਹੈ.ਵਿਦਿਅਕ ਅਦਾਰਿਆੰ ਵਿੱਚ ਗੈੰਗ ਵਾਰਾੰ ਦਾ ਹੋਣਾ ਆਮ ਹੈ.ਪੰਜਾਬ ਅੰਦਰ ਵੀ ਸੰਨ 1980 ਤੋੰ ਬਾਅਦ ਵਾਲੇ ਮਹੌਲ ਨੇ ਵਿਦਿਆਰਥੀਆੰ ਦੀ ਜਥੇਬੰਦਕ ਸ਼ਕਤੀ ਨੰੂ ਭਾਰੀ ਸੱਟ ਮਾਰੀ.ਪੰਜਾਬ ਵਿੱਚ ਅਜੇ ਵੀ 50 ਸਾਲ ਨੰੂ ਢੁੱਕੇ ਕੁਝ ਵਿਅਕਤੀ ਵਿਦਿਆਰਥੀ ਜਥੇਬੰਦੀ ਦੇ ਪਰਧਾਨ ਵਜੋੰ ਵਿਚਰ ਰਹੇ ਹਨ .ਰਾਜਨੀਤਕ ਪਾਰਟੀਆੰ ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਆਪਣਾ ਪਾਲਤੂ ਬਣਾਉਣਾ ਚਾਹੰੁਦੀਆੰ ਹਨ ਕਿਉੰ ਕਿ ਉਹ ਇਸ ਤਾਕਤ ਤੋੰ ਭੈ ਭੀਤ ਹਨ.ਇਸ ਸਭ ਕੁੱਝ ਦੇ ਬਾਵਯੂਦ ਵਿਦਿਆਰਥੀਆੰ ਦੇ ਜਥੇਬੰਦਕ ਪੱਖੋੰ ਇੱਕ ਵਾਰ ਫਿਰ ਉਭਾਰ ਦੇ ਦੇਸ਼ ਵਿਆਪੀ ਸੰਕੇਤ ਮਿਲ ਰਹੇ ਹਨ.
ਹਰਜਿੰਦਰ ਸਿੰਘ ਗੁਲਪੁਰ
9872238981
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346