Welcome to Seerat.ca
Welcome to Seerat.ca

ਮੇਰਾ ਕਮਰਾ, ਮੇਰੀ ਕਲਮ

 

- ਇਕਬਾਲ ਰਾਮੂਵਾਲੀਆ (ਕੈਨੇਡਾ)

ਨਾਵਲ ਅੰਸ਼ / ਇਕੱਲਾ

 

- ਹਰਜੀਤ ਅਟਵਾਲ

ਕੁਝ ਸ਼ਬਦ ਆਪਣੀ ਨਵੀਂ ਪੁਸਤਕ ਬਾਰੇ

 

- ਸਰਵਣ ਸਿੰਘ

ਪੰਜਾਬ ਹੀਰਿਆਂ ਦੀ ਖਾਣ

 

- ਗੁਰਬਚਨ ਸਿੰਘ ਭੁੱਲਰ

ਸਫਰ ਦੀ ਇਹ ਦੁਨੀਆ ...

 

- ਗੁਲਸ਼ਨ ਦਿਆਲ

ਦੋ ਰਚਨਾਵਾਂ / ਅਮਰ ਕਥਾ ਤੇ ਮਿੱਡ ਡੇ ਮੀਲ

 

- ਗੁਰਪ੍ਰੀਤ ਸਿੰਘ

ਮਨੀ ਕੌਲ ਤੋਂ ਗੁਰਵਿੰਦਰ ਦੀ ਕਲਾਸਿਕ ਫਿਲਮ ‘ਅੰਨ੍ਹੇ ਘੋੜੇ ਦਾ ਦਾਨ‘ ਤੱਕ

 

-  ਗੁਰਦਿਆਲ ਸਿੰਘ ਬੱਲ

ਔਰਤ-ਰਹਿਤ ਔਰਤਾਂ ਦੀ ਅਵਾਜ਼?

 

- ਜਸਵਿੰਦਰ ਸੰਧੂ, ਬਰੈਂਪਟਨ

ਯਾਦਾਂ ਦੇ ਝਰੋਖੇ 'ਚੋਂ / ਮੇਰਾ ਮਿੱਤਰ ਜਸਪਾਲ ਸਿੰਘ

 

- ਗੁਰਦੇਵ ਚੌਹਾਨ

ਗੁਰਮੀਤ ਸਿੰਘ ਪਿੰਕੀ ਦੀਆਂ ‘ਚਿੰਘਾੜਾਂ‘ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ

 

- ਗੁਰਦਿਆਲ ਸਿੰਘ ਬੱਲ

ਕਲਾ ਦੀ ਕ੍ਰਿਸ਼ਮਈ-ਕਥਾ

 

- ਡਾ ਗੁਰਬਖ਼ਸ਼ ਸਿੰਘ ਭੰਡਾਲ

ਕਿਤਾਬਾਂ ਦੀ ਦੁਨੀਆ

 

- ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ

ਸ: ਸੋਭਾ ਸਿੰਘ ਜੀ ਨੂੰ ਯਾਦ ਕਰਦਿਆਂ

 

- ਚਰਨਜੀਤ ਸਿੰਘ

ਬਜੁਰਗ ਸਾਡਾ ਸਰਮਾਇਆ ਜਾਂ...?

 

- ਗੁਰਬਾਜ ਸਿੰਘ ਖੈਰਦੀਨਕੇ

ਗਜ਼ਲ

 

- ਗੁਰਨਾਮ ਢਿੱਲੋਂ

ਵਿਦਿਆਰਥੀਆੰ ਦੀ ਜਥੇਬੰਦਕ ਤਾਕਤ ਨੰੂ ਖੋਰਾ ਲਾਉਣ ਦੇ ਯਤਨ

 

- ਹਰਜਿੰਦਰ ਸਿੰਘ ਗੁਲਪੁਰ

ਖੜ੍ਹ ਓਏ ਤੇਰੇ ਦੀ........

 

- ਸੁਭਾਸ਼ ਰਾਬੜਾ

ਮਾਂ ਦੀ ਉਡੀਕ ਤਾਂ ਅੱਜ ਤੋਂ ਹੀ ਸ਼ੁਰੂ ਆ

 

- ਕਰਨ ਬਰਾੜ ਹਰੀਕੇ ਕਲਾਂ

ਗੱਦ-ਕਾਵਿ

 

- ਅਵਤਾਰ ਸਾਦਿਕ (ਇੰਗਲੈਂਡ)

ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ‘ਤੇਰੀ ਮੁਹੱਬਤ’

 

- ਅਵਤਾਰ ਸਾਦਿਕ

ਆਜ਼ਾਦ ਸੋਚ...... ਗ਼ੁਲਾਮ ਕੰਨ......

 

- ਮਨਮਿੰਦਰ ਢਿਲੋਂ

ਮਿੰਨੀ ਕਹਾਣੀ / ਵੋਮੈਨ-ਡੇ

 

- ਸੁਖਵਿੰਦਰ ਕੌਰ 'ਹਰਿਆਓ'

ਕਵਿਤਾਵਾਂ

 

- ਸੁਰਜੀਤ

 

Online Punjabi Magazine Seerat


ਗੁਰਨਾਮ ਢਿਲੋਂ ਦਾ ਨਵਾਂ ਕਾਵਿ ਸੰਗ੍ਰਹਿ- ‘ਤੇਰੀ ਮੁਹੱਬਤ’
- ਅਵਤਾਰ ਸਾਦਿਕ
 

 

ਪੁਸਤਕ : ਤੇਰੀ ਮੁਹੱਬਤ (ਕਾਵਿ ਸੰਗ੍ਰਿਹ)
ਸ਼ਾਇਰ : ਗੁਰਨਾਮ ਢਿੱਲੋਂ
ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ-143002
ਰਵਿਊਕਾਰ : ਅਵਤਾਰ ਸਾਦਿਕ ( ਯੂ.ਕੇ )
ਪੰਜਾਬੀ ਪ੍ਰਗਤੀਵਾਦੀ ਸਾਹਿਤਕ ਖੇਤਰ ਵਿਚ ਬ੍ਰਤਾਨਵੀ ਕਵੀ ਗੁਰਨਾਮ ਢਿੱਲੋਂ ਦਾ ਨਿਵੇਕਲਾ ਸਥਾਨ ਹੈ ।ਉਹ ਰਚਨਾਤਮਕ ਮੁਹਾਜ਼ ਤੇ ਨਿਰੰਤਰਤਾ ਨਾਲ ਕਾਰਜਸ਼ੀਲਤਾ ਪ੍ਰਗਟਾਉਂਦਾ ਹੋਇਆ ”ਤੇਰੀ ਮੁਹੱਬਤ” ਨਾਮੀ ਛੇਵਾਂ ਕਾਵਿ ਸੰਗ੍ਰਿਹ ਪਾਠਕਾਂ ਦੀ ਝੋਲੀ ਪਾ ਰਿਹਾ ਹੈ। ਇਸ ਪੁਸਤਕ ਵਿਚ ਵਿਸ਼ਾ ਵਸਤੂ, ਕਾਵਿ ਦ੍ਰਿਸ਼ਟੀ ਅਤੇ ਰੂਪਕ ਸੰਰਚਨਾ ਵਿਚ ਕਾਫ਼ੀ ਵੰਨ-ਸੁਵੰਨਤਾ ਹੈ।ਸਮਕਾਲੀ ਵਿਸ਼ਵ ਚਿੰਤਨ ਵਿਚ ਵਿਸ਼ਵੀਕਰਨ/ ਸੰਸਾਰੀਕਰਨ ਦਾ ਮੁੱਦਾ ਜੋ ਭਾਰਤ ਵਿਚ ਹੀ ਨਹੀਂ ਸਗੋਂ ਸੰਸਾਰ ਪੱਧਰ ਤੇ ਵਿਚਾਰਧਾਰਕ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਸ ਦੇ ਰਾਜਨੀਤਕ,ਆਰਥਕ,ਸਮਾਜਕ,ਸਭਿਆਚਾਰਕ ਅਤੇ ਸੁਹਜ-ਸ਼ਾਸਤਰ ਦੇ ਖੇਤਰਾਂ ਵਿਚ ਪੈ ਰਹੇ ਪ੍ਰਭਾਵ ਤੇ ਟਕਰਾ ਉਭਰ ਕੇ ਸਾਹਮਣੇ ਆ ਰਹੇ ਹਨ। ਪੂੰਜੀਵਾਦੀ ਸਮਰਥੱਕ ਇਸ ਨੂੰ ਸੰਸਾਰੀਕਰਨ ਕਹਿੰਦੇ ਹਨ ਦਰਅਸਲ ਇਹ ਵਿਵਸਥਾ ”ਪੂੰਜਵਾਦੀ ਸਾਮਰਾਜ” ਦਾ ਨਵਾਂ ਨਾਂ ਹੈ ਜਿਸ ਨੂੰ ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ ਵਿਚ ਸਮਾਜਵਾਦੀ ਢਾਂਚੇ ਦੇ ਡਿਗਣ ਉਪਰੰਤ ਪੂੰਜੀਵਾਦੀ ਵਿਕਾਸ ਦੇ ਇਤਹਾਸਕ ਪੜਾਅ ਦੀ ਵਾਗਡੋਰ ਅਮਰੀਕਾ ਸੁਪਰ-ਪਾਵਰ ਬਣ ਕੇ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦੇ ਉਦਾਰੀਕਰਨ,ਨਿਜੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ ਦੁਆਰਾ ਕਬਜਾ ਕਰ ਕੇ ਮੁੜ ਗੁਲਾਮੀ ਦੇ ਰਾਹ ਤੋਰ ਰਿਹਾ ਹੈ। ਕਵੀ ਇਸ ਪ੍ਰਕ੍ਰਿਆ ਦੇ ਜਮਾਤੀ ਚਰਿੱਤਰ ਅਤੇ ਸਾਮਰਾਜੀ ਸਭਿਆਚਾਰਕ ਲੱਛਣ ਨੂੰ ਗ਼ਜ਼ਲ ਦੇ ਸੀਮਾਖੇਤਰ ਵਿਚ ਰਹਿੰਦਿਆਂ ਕਲਾਮਈ ਢੰਗ ਨਾਲ ਅਵਿੱਅਕਤ ਕਰਦਾ ਹੈ :
ਇਹ ਜੋ ਤੇਰਾ ਸੰਸਾਰੀਕਰਨ ਹੈ ।
ਤੇਰੇ ਹਿੱਤ ”ਚ” ਜੱਗ ਦਾ ਮੰਡੀਕਰਨ ਹੈ।
ਸੂਝ, ਸੋਚ, ਵੇਦਨਾ, ਸੰਵੇਦਨਾ ,
ਦਿਲ ,ਜਿਗਰ ਦਾ ਇਹ ਬਜਾਰੀਕਰਨ ਹੈ ।
ਕਲਾ ਤੇ ਤਹਿਜ਼ੀਬ ਨਗਨ ਹੋ ਗਏ
ਖ਼ੂਬ ਤੇਰਾ ਇਹ ਨਵੀਨੀਕਰਨ ਹੈ ।
ਆਦਮੀ ਚੋਂ ਨੋਚ ਕੇ ਇਨਸਾਨੀਅਤ
ਆਦਮੀ ਦਾ ਘੋਰ ਵਹਿਸ਼ੀਕਰਨ ਹੈ ।
ਜੱਗ ਦੀ ਜਿੰਦ-ਜਾਨ ਤੇਰੀ ਮੁੱਠ ਵਿਚ
ਵਾਹ ! ਇਹ ਕੈਸਾ ਉਦਾਰੀਕਰਨ ਹੈ
”ਲਾਭ” ਦੇ ਸੱਚੇ ਚ ਰੂਹ ਨੂੰ ਢਾਲਣਾ
”ਰੱਬਤਾ” ਹੀ ਵਪਾਰੀਕਰਨ ਹੈ ।
( ਪੰਨਾ 94 )
ਪੂੰਜੀਵਾਦੀ ਸਾਮਰਾਜ ਦੀ ਪਸਾਰਵਾਦੀ ਆਰਥਕ ਨੀਤੀ ਦੇ ਲੋਟੂ ਤੇ ਦਮਨਕਾਰੀ ਪ੍ਰਯੋਜਨ ਨੂੰ ਭਾਰਤ ਵਿਚ ਵੱਡੀ ਬੁਰਜ਼ੁਆਜੀ ਅਤੇ ਵੱਡੇ ਜਗੀਰਦਾਰਾਂ ਦੀਆਂ ਰਾਜਨੀਤਕ ਪਾਰਟੀਆਂ, ਵਿਕਾਸ ਦਾ ਨਾਉਂ ਦੇ ਕੇ ਲੋਕਾਂ ਲਈ ਮੁਕਤੀ ਮਾਰਗ ਵਜੋਂ ਪਰਚਾਰ ਦੀਆਂ ਹਨ ।ਇਸ ਵਿਕਾਸ ਮਾਡਲ ਦਾ ਨਤੀਜਾ ਹੈ ਕਿ ਭਾਰਤ ਵਿਚ 35 (ਪੈਂਤੀ) ਖਰਬਪਤੀਆਂ ਦੀ ਦੌਲਤ 80 (ਅੱਸੀ) ਕਰੋੜ ਕਿਸਾਨਾਂ, ਮਜ਼ਦੂਰਾਂ, ਪਿੰਡਾਂ ਅਤੇ ਸ਼ਹਿਰੀ ਬਸਤੀਆਂ ਵਿਚ ਰਹਿੰਦੇ ਲੋਕਾਂ ਨਾਲੋਂ ਵੱਧ ਹੈ । ਬੇਰੁਜ਼ਗਾਰੀ,ਗਰੀਬੀ, ਅਨਪੜ੍ਹਤਾ,ਨਾਬਰਾਬਰੀ,ਰੰਗ,ਨਸਲ,ਜਾਤ ਪਾਤ,ਲਿੰਗ ਵਿਤਕਰੇ,ਫਿਰਕੂ ਹਿੰਸਾ ਅਤੇ ਫਸਾਦਾਂ ਦੇ ਸ਼ਿਕਾਰ ਲੋਕਾਂ ਦੇ ਮਸਲਿਆਂ ਨੂੰ ਨਜ਼ਰਾਂ ਤੋਂ ਪਰੇ ਰੱਖਣ ਦੀ ਵਿਚਾਰਧਾਰਕ ਸਾਜਿਸ਼ ਰਚੀ ਜਾ ਰਹੀ ਹੈ।ਲਿਤਾੜੇ ਅਤੇ ਸਤਾਏ ਜਾਂਦੇ ਲੋਕਾਂ ਦੇ ਜੀਵਨ- ਦੁਖਾਂਤ ਬਾਰੇ ਕਵੀ ਲਿਖਦਾ ਹੈ :
ਛੰਦ ਪਰਾਗੇ ਧਨ ਵਿਦੇਸ਼ੀ, ਆਪਣੇ ਦੇਸ਼ ”ਚ” ਲਾ ਕੇ
ਆਖਣ ਦੂਰ ਗਰੀਬੀ ਕਰਨੀ ਸਿਰ ਤੇ ਕਰਜ਼ ਚੜ੍ਹਾ ਕੇ ।
(ਪੰਨਾ 108)
ਛੰਦ ਪਰਾਗੇ ਅੱਜ ਦੇ ਸ਼ਾਸਕ ਖੌਫ਼ ਰਤਾ ਨਾ ਖਾਂਦੇ
ਉਪਰੋਂ ਲੈ ਕੇ ਹੇਠਾਂ ਤੀਕਰ ਖ਼ਲਕਤ ਲੁੱਟੀ ਜਾਂਦੇ ।
(ਪੰਨਾ 108)
ਸਾਹਿਤਕ ਵਰਗ ਦਾ ਫ਼ਰਜ਼ ਬਣਦਾ ਹੈ ਕਿ ਉਹ ਜ਼ਿੰਦਗੀ ਦੀ ਉਲਝੀ ਹੋਈ ਤਾਣੀ ਬਾਰੇ ਸੱਚ ਬੋਲੇ/ ਲਿਖੇ ।ਹਾਕਮ ਜਮਾਤ ਦੇ ਲੋਕ ਵਿਰੋਧੀ ਵਿਵਹਾਰ ਅਤੇ ਕਿਰਦਾਰ ਪ੍ਰਤੀ ਜਾਗਰੂਕਤਾ ਪੈਦਾ ਕਰੇ। ਸ਼ਾਇਰ ਗੁਰਨਾਮ ਢਿੱਲੋਂ ਲਿਖਦਾ ਹੈ :
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਸ਼ਾਇਰ
ਕੁੱਝ ਸਰਕਾਰਾਂ ਦੇ ਨਾਲ ਰਲ਼ ਗਏ ਕੁੱਝ ਬਣ ਬੈਠੇ ਕਾਇਰ ।
(ਪੰਨਾ 108 )
ਸਤਾਧਾਰੀ ਭਾਰਤੀ ਜੰਤਾ ਪਾਰਟੀ,ਰਾਸ਼ਟਰੀ ਸਵੈਮ ਸੇਵਕ ਸੰਘ, ਭਗਵੇਂ ਬ੍ਰਿਗੇਡ,ਬਜਰੰਗ ਦੱਲ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਸੈਨਾ ਅਤੇ ਸ਼ਿਵ ਸੈਨਾ ਆਦਿ ਜਹੇ ਹਿੰਦੂ ਸੰਗਠਨਾਂ ਦੇ ਆਦੇਸ਼ ਤਹਿਤ ਭਾਰਤ ਦੇ ਜਮਹੂਰੀ ਅਤੇ ਸੈਕੂਲਰ ਢਾਂਚੇ ਦੀ ਥਾਂ ਹਿੰਦੂਤਵ ਦੇ ਸੰਕਲਪ ਨੂੰ ਭਾਵ ਹਿੰਦੂ ਕਲਚਰ, ਹਿੰਦੂ ਧਰਮ ਅਤੇ ਹਿੰਦੀ ਜ਼ੁਬਾਨ ਉੱਤੇ ਅਧਾਰਤ ਹਿੰਦੂ ਰਾਸ਼ਟਰ ਸਥਾਪਤ ਕਰਨ ਦੀ ਖੁੱਲ੍ਹੀ ਵਕਾਲਤ ਕਰ ਰਹੀ ਹੈ।ਵਿਧਾਨ ਅਤੇ ਵਿਗਿਆਨ ਦੀ ਥਾਂ ਪੁਰਾਤਨ ਬ੍ਰਾਹਮਣਵਾਦ, ਜਿਵੇਂ ਕਿ ਜੋਤਿਸ਼ ਵਿਦਿਆ,ਤੰਤਰ ਵਿਦਿਆ ਆਦਿ ਨੂੰ ਵੀ ਭਾਰਤ ਦੇ ਬਹੁ-ਧਰਮੀ, ਬਹੁ-ਕੌਮੀ, ਬਹੁ-ਸੱਭਿਆਚਾਰਕ, ਅਤੇ ਬਹੁ-ਭਾਸ਼ਾਈ ਢਾਂਚੇ ਉੱਤੇ ਫਾਸ਼ਿਸਟ ਨੀਤੀਆਂ ਰਾਹੀਂ ਠੋਸਣ ਲਈ ਬਜ਼ਿਦ ਹੈ ।ਅਜਿਹੀਆਂ ਧਾਰਮਕ ਮੂਲਵਾਦੀ,ਸੱਜਾ-ਪਿਛਾਖੜ ਸ਼ਕਤੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖ਼ਤਰਾ ਪੈਦਾ ਕਰ ਰਹੀਆਂ ਹਨ ।ਸਹਿਹੋਂਦ ਦੀ ਭਾਵਨਾ ਦੀ ਬਜਾਏ ਕਟੜਪੰਥੀ ਸੋਚ ਦਾ ਪਸਾਰ ਕੀਤਾ ਜਾ ਰਿਹਾ ਹੈ ।ਧਰਮ,ਭਾਸ਼ਾ ਅਤੇ ਸੱਭਿਆਚਾਰ ਦੀ ਭਿੰਨਤਾ ਰੱਖਣ ਦੇ ਹਰੇਕ ਦੇਸ਼ਵਾਸੀ ਦੇ ਮੌਲਕ ਅਧਿਕਾਰ ਨੂੰ ਮੰਨ ਕੇ ਅਥਵਾ ਅਨੇਕਤਾ ਵਿਚ ਏਕਤਾ ਦੇ ਸਿਧਾਂਤ ਨੂੰ ਸਵਿਕਾਰਦਿਆਂ, ਇਕਸੁਰਤਾ ਅਤੇ ਇਕ-ਜੁੱਟਤਾ ਬਣਾਉਣ ਦੀ ਥਾਂ,ਇਨ੍ਹਾਂ ਭਿੰਨਤਾਵਾਂ ਨੂੰ ਝਗੜਿਆਂ ਦੇ ਸਰੋਤ ਬਣਾਇਆ ਜਾ ਰਿਹਾ ਹੈ। ਭਗਵੇਂ ਬ੍ਰਿਗੇਡ ਇਹ ਵੀ ਪਰਚਾਰ ਕਰ ਰਹੇ ਹਨ ਕਿ ਦੇਸ਼ ਵਿਚ ਮੌਜੂਦ ਸਮਾਜਕ/ ਆਰਥਕ ਸਮੱਸਿਆਵਾਂ ਲਈ ਘਟ-ਗਿਣਤੀ ਦੇ ਲੋਕ ਹੀ ਜੁੰਮੇਵਾਰ ਹਨ ।ਪ੍ਰਤਿਕਿਰਿਆ ਵਜੋਂ ਘਟ-ਗਿਣਤੀ ਦੇ ਫਿਰਕਾਪ੍ਰਸਤ ਵੀ ਵੰਡਵਾਦੀ/ਵੱਖਵਾਦੀ ਨਾਅਰੇ ਬੁਲੰਦ ਕਰਦੇ ਹੋਏ ਹਿੰਸਾ ਦਾ ਪਰਚਾਰ ਕਰ ਰਹੇ ਹਨ ।ਕਵੀ ਗੁਰਨਾਮ ਢਿੱਲੋਂ ਲਿਖਦਾ ਹੈ :
ਏਕੇ ਦੀ ਪਏ ਜੜ੍ਹ ਪੁੱਟਦੇ ਹਨ ਦੇ ਤ੍ਰਿਸ਼ੂਲ ਦੀ ਦੱਖਣਾ
ਕਣ ਕਣ ਏਥੇ ਭਗਵਾਂ ਕਰਨ ਆਖਣ ਇਕ ਆਵਾਜ਼
(ਗ਼ਜ਼ਲ ਪੰਨਾ 75)
ਘੱਟ ਗਿਣਤੀ ਦੇ ਲੋਕਾਂ ਜੇਕਰ ਇਸ ਧਰਤੀ ”ਤੇ ਰਹਿਣਾ
ਛੱਡਣ ਬੋਲੀ ,ਤੌਰ-ਤਰੀਕੇ ਆਪਣੇ ਰਸਮ, ਰਿਵਾਜ਼
( ਉਹੀ )
ਛੰਦ ਪਰਾਗੇ ਭਗਵੇਂ ਵਸਤਰ ਮੱਥੇ ਉੱਤੇ ਟਿੱਕਾ
ਹਿੰਦੀ, ਹਿੰਦੂ, ਹਿੰਦੂਤਵ ਦਾ ਕਹਿਣ ਚਲਾਉਣਾ ਸਿੱਕਾ ।
(ਪੰਨਾ 108)
ਕਵੀ ਭਾਰਤ ਵਿਚ ਆਰਥਕ ਮੰਦਹਾਲੀ,ਸੰਪਰਦਾਇਕਤਾ,ਹਿੰਸਾ,ਨਫ਼ਰਤ ਭਰਪੂਰ ਅਸਹਿਣਸ਼ੀਲ ਮਹੌਲ ਅਤੇ ਸਤਾਧਾਰੀ ਸ਼ਕਤੀਆਂ ਦੀ ਏਕਾਅਧਿਕਾਰ ਨੀਤੀ ਦਾ ਨਿਰੀਖਣ ਕਰ ਕੇ ਲਿਖਦਾ ਹੈ:
ਸਾਲ ਮੁਬਾਰਕ
ਇਕ ਦੂਜੇ ਨੂੰ ਕੀਕਣ ਕਹੀਏ !
.................................
ਸੰਪਰਦਾਇਕਤਾ ਦੀ ਖਿੜੀ ਬਹਾਰ ਪਈ ਹੈ
ਕਰਦੀ ਮਾਰੋਮਾਰ ਪਈ ਹੈ
ਮੱਥਿਆਂ ਉੱਤੇ ਤਿਲਕ ਲਗਾ ਕੇ
ਲਾਠੀਆਂ ਫੜ ਕੇ ਨਿੱਕਰਾਂ ਪਾ ਕੇ
ਘੱਟ-ਗਿਣਤੀ ਦੇ ਹੱਕ-ਹਕੂਕ ਨੂੰ
ਤ੍ਰਿਸ਼ੂਲਾਂ ਤੇ ਟੰਗ ਰਹੀ ਹੈ
ਅੰਦਰਖਾਤੇ ਸਾਜਿਸ਼ ਘੜ ਕੇ
ਪੂਰੇ ਹਿੰਦ ਦੇ ਹਰ ਖੇਤਰ ਨੂੰ
ਭਗਵੇਂ ਰੰਗ ਵਿਚ ਰੰਗ ਰਹੀ ਹੈ ।
ਇਤਿਹਾਸ ਨੂੰ ਦੇ ਰਹੇ ਪੁੱਠਾ ਗੇੜਾ
ਹਾਏ! ਕਿਧਰੇ ਡੂੰਘੇ ਪਾਣੀਂ ਡੁੱਬ ਨਾ ਜਾਵੇ
ਹਿੰਦ ਦੇ ਏਕੇ ਵਾਲਾ ਬੇੜਾ ।
ਸਾਲ ਮੁਬਾਰਕ ਕੀਕਣ ਕਹੀਏ !
(ਨਵਾਂ ਸਾਲ, ਪੰਨਾ 11)
ਭਾਰਤੀ ਜੰਤਾ ਪਾਰਟੀ ਦੇ ਭਗਵੇਂ ਬ੍ਰਿਗੇਡ ਦਾ ਬਰਤਾਨਵੀ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਵਾਉੇਣ ਲਈ ਕੋਈ ਯੋਗਦਾਨ ਨਹੀਂ। ਹੁਣ ਇਹ ਹਿੰਦੂ ਕਟੜਵਾਦੀ” ਹਿੰਦੂਤਵ” ਵਿਚਾਰਧਾਰਾ ਨੂੰ ਰਾਸ਼ਟਰ ਉੱਤੇ ਡਿਕਟੇਟਰ ਵਾਂਗ ਠੋਸ ਕੇ ਰਾਸ਼ਟਰ ਦੇ ਹੇਜਲੇ ਬਣਦੇ ਹਨ। ਦੇਸ਼ ਦੇ ਇਸ ਫਿਰਕਾਪ੍ਰਸਤ ਮਹੌਲ ਵਿਚ ਵਿਚਾਰਧਾਰਕ ਮਤਭੇਦ,ਜਾਤ ਪਾਤ ਜਾਂ ਧਾਰਮਕ ਵਖਰੇਵਿਆਂ ਦੇ ਆਧਾਰ ਉੱਤੇ ਹਮਲੇ ਹੋ ਰਹੇ ਹਨ ।ਸਾਮਰਾਜੀ ਆਰਥਕ ਨੀਤੀਆਂ ਦੇ ਵਿਕਾਸ ਮਾਡਲ ਅਤੇ ਹਿੰਦੂਤਵੀ ਮੂਲਵਾਦੀ, ਫਾਸ਼ੀ ਰੁਝਾਨਾਂ ਦੁਆਰਾ ਵਧ ਰਹੀ ਉਮਰਾਮਤਾ,ਅਸਹਿਣਸ਼ੀਲਤਾ,ਹਿੰਸਾ,ਫਿਰਕੂ ਨਫ਼ਰਤ,ਵਿਚਾਰ ਪ੍ਰਗਟਾਉੇਣ ਦੀ ਆਜ਼ਾਦੀ ਉੱਤੇ ਰੋਕਾਂ ਅਤੇ ਹਿੰਸਕ ਹਮਲਿਆਂ ਜਹੇ ਮਾਹੌਲ ਨੂੰ ਨੰਗਾ ਕਰਦਾ ਹੋਇਆ, ਸੰਘਰਸ਼ ਵਿਚ ਵਿਸ਼ਵਾਸ ਰਖਦਾ ਹੋਇਆ, ਕਵੀ ,ਹੇਠ ਲਿਖੇ ਕਾਵਿ- ਮੁਹਾਵਰੇ ਵਿਚ ਰੂਪਾਂਤਰਿਤ ਕਰਦਾ ਹੈ:
ਜੂਝਣ ਗੇ ਇਹ ਲਹਿਰਾਂ ਬਣ ਕੇ
ਦੁਨੀਆਂ ਦੇ ਦੁਖਿਆਰੇ ਲੋਕ ।
ਜਦ ਬੇੜੀ ਮੰਝਦਾਰ ਚ ਡੋਲੇ
ਲਾਉਂਦੇ ਸਦਾ ਕਿਨਾਰੇ ਲੋਕ ।
ਕਾਸ਼ ! ਕਿ ਇਕ ਮਾਲ਼ਾ ਬਣ ਜਾਵਣ
ਦੁਨੀਆਂ ਦੇ ਇਹ ਸਾਰੇ ਲੋਕ ।
(ਪੰਨਾ 92)
ਫਾਸ਼ਿਸਟ ਹਿੰਦੂ ਰਾਸ਼ਟਰ ਦੇ ਸਿਧਾਂਤ,ਆਰਥਕ ਲੁੱਟ ਅਤੇ ਸਾਮਰਾਜੀ ਦਾਬੇ ਤੋਂ ਮੁਕਤ ਸਮਾਜ ਉਸਾਰਨ ਲਈ ਸਾਹਿਤਕਾਰਾਂ ਨੂੰ ਲੋਕਾਂ ਦੀ ਤਰਕਸ਼ੀਲ ਅਤੇ ਵਿਗਿਆਨਕ ਸੋਚ ਦੇ ਵਿਸ਼ਾਲ ਪਾਸਾਰ ਲਈ ਲੋਕ ਸ਼ਕਤੀ ਪੈਦਾ ਕਰਨੀ ਪਵੇ ਗੀ । ਇਸ ਦਿਸ਼ਾ ਵੱਲ ਵਧਣ ਲਈ ਗੁਰਨਾਮ ਢਿੱਲੋਂ ਦਾ ਕਾਵਿ ਸੰਗ੍ਰਿਹ ”ਤੇਰੀ ਮੁਹੱਬਤ” ਇਕ ਸ਼ਲਾਘਾਯੋਗ ਰਚਨਾ ਹੈ। ਮਾਨਵੀ ਭਵਿੱਖ ਨੂੰ ਚੰਗੇਰਾ ਬਣਾਉੇਣ ਵਿਚ ਵਿਸ਼ਵਾਸ ਰੱਖਣ ਵਾਲੇ ਸੱਭ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਦੀ ਅਪੀਲ ਕਰਦਾ ਹਾਂ ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346