ਜੈਕਾਰਿਆਂ ਦੇ ਸ਼ੋਰ 'ਚ
ਇਨਸਾਫ ਮਰ ਜਾਏਗਾ
ਫਿਰ ਕੌਣ ਭਲਾ ਅਦਾਲਤ ਦਾ ਦਰ ਖੜਕਾਏਗਾ
ਗਲਤੀਆਂ ਤੇ ਗਲਤੀਆਂ ਜੇ ਇੰਝ ਕਰਦੇ ਰਹੇ
ਸੰਭਲਣ ਤੋਂ ਪਹਿਲਾਂ ਵਕਤ ਦੂਰ ਗੁਜ਼ਰ ਼ਜਾਏਗਾ ।
ਫਸ ਗਈ ਭੰਵਰ 'ਚ ਬੇੜੀ ਚੱਪੂ ਬੇਕਾਰ ਹੋਣਗੇ
ਮੁਸਾਫਿਰਾਂ ਦਾ ਪੂਰ ਸਾਗਰ 'ਚ ਗਰਕ ਜਾਏਗਾ
ਖੋਹ ਕੇ ਉਡੇ ਬਾਜ਼ ਜਦ ਸਿਰ ਤੋਂ ਸੋਚ ਦੀ ਪੱਗ
ਜੋ ਬਚਿਆ ਹੈ ਸਿਰ ਉਹ ਵੀ ਉਤਰ ਜਾਏਗਾ
ਤਲਵਾਰ ਲਹਿਰਾ ਕੇ ਡਰਾ ਕੇ ਗੁਰਮਤੇ ਨਾ ਕਰੋ
ਨਾਨਕ ਗੋਬਿੰਦ ਦਾ ਦੀਂਨ ਇਉਂ ਮਰ ਜਾਏਗਾ
ਮਜ਼੍ਹਬ ਦੇ ਅਧਾਰ ਤੇ ਜੇ ਰਾਜ ਦੀ ਨੀਂਹ ਰੱਖਣੀ
ਦੇਵ,ਦਾਸ,ਰਾਮ,ਗੋਬਿੰਦ,ਰਾਏ ਕਿਥੇ ਜਾਏਗਾ
ਰੰਗ ਰੇਟੇ ਮ਼ਲੀਨ ਬਸਤੀਆਂ 'ਚ ਰੁਲ ਜਾਣਗੇ
ਯੁਗਾਂ ਦੀ ਸਾਂਝੀ ਤਹਿਜ਼ੀਬ ਮਜ਼ਹਬ ਖਾ ਜਾਏਗਾ
ਖਬਰਦਾਰ ਹਿੰਦੂ ਸਿੱਖੋ ਮੁਸਲਿਮ ਈਸਾਈ ਵੀਰੋ
ਵਿਸ਼ ਦਾ ਪਿਆਲਾ ਕਿਥੋਂ ਅੰਮ੍ਰਿਤ ਪਿਆਏਗਾ
-0-
|