Welcome to Seerat.ca

ਈਰਖ਼ਾ-2

 

- ਇਕਬਾਲ ਰਾਮੂਵਾਲੀਆ

ਅੱਲਾ ਤੇ ਜੱਲਾ

 

- ਹਰਜੀਤ ਅਟਵਾਲ

ਬੇਵਤਨੀ

 

- ਅਮਰਜੀਤ ਚੰਦਨ

ਵਿਥਿਆ
ਮਾਰਚ 1929

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ

 

- ਬਲਵਿੰਦਰ ਗਰੇਵਾਲ

ਸੁਰਗਾਂ ਨੂੰ ਜਾਣ ਹੱਡੀਆਂ...

 

- ਨਿੰਦਰ ਘੁਗਿਆਣਵੀ

ਮੇਰੀ ਧਰਤੀ

 

- ਸੁਪਨ ਸੰਧੂ

Èbd aMbI

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ

 

- ਵਰਿਆਮ ਸਿੰਘ ਸੰਧੂ

ਯਾਦਗ਼ਾਰੀ ਕਹਾਣੀ:
ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਪੋਲ-ਵਾਲਟ ਦਾ ਏਸ਼ੀਅਨ ਚੈਂਪੀਅਨ-ਸਤਨਾਮ ਸਿੰਘ ਰੰਧਾਵਾ

 

- ਗੌਰਵ ਢਿਲੋਂ

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ......!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੇਰੇ ਚੇਤੇ ਦੀ ਚੰਗੇਰ

 

- ਮੇਜਰ ਮਾਂਗਟ

ਮਿੱਤਰਾਂ ਦੀ ਯਾਦ ਪਿਆਰੀ

 

- ਅਮਰਦੀਪ ਗਿੱਲ

rMg rMgIlf bMdf KusLvMq isMG

 

- blvMq gfrgI

ਵਾਗੀ

 

- ਸੁਖਦੇਵ ਸਿੱਧੂ

 

Èbd aMbI
- ਰਾਜਪਾਲ ਸੰਧੂ ਅਸਟ੍ਰੇਲਿਆ

 

ਇਸ਼ਕੇ ਦਾ ਇੱਕ ਪਲੰਘ ਨਵਾਰੀ, ਅਸਾਂ ਚਾਨਣੀਆਂ ਵਿੱਚ ਡਾਹਿਆ

ਅਸੀਂ ਸ਼ਹਿਰ ਆ ਗਏ ਤੇ ਮੰਜਾ ਪਿੰਡ ਰਹਿ ਗਿਆ। ਭਾਰਾ ਸੀ, ਵੱਡਾ ਵੀ ਤੇ ਸ਼ਹਿਰ ਉਹਦੀ ਲੋੜ ਨਹੀਂ ਸੀ। ਸ਼ਹਿਰ ਜਗਾ ਘੱਟ ਸੀ। ਸ਼ਹਿਰ ਹਮੇਸ਼ਾ ਛੋਟਾ ਛੋਟਾ ਜਿਹਾ ਹੁੰਦਾ ਹੈ ਜਿੰਨਾ ਮਰਜ਼ੀ ਵੱਡਾ ਹੋ ਜਾਵੇ। ਪਿੰਡ ਛੋਟਾ ਜਿਹਾ ਵੀ ਖੁੱਲ੍ਹਾ ਖੁੱਲ੍ਹਾ ਹੁੰਦਾ ਹੈ।

ਮੈਨੂੰ ਪੁਰੀ ਸੰਭਾਲ ਸੀ ਜਦੋਂ ਅਸੀਂ ਉਹ ਮੰਜਾ ਉਣਿਆ। ਜਿਵੇਂ ਮੱਝਾਂ ਦੇ ਨਾਂ ਸਨ; ਬੂਰੀ, ਬੋਲੀ, ਢੇਹਲੀ, ਮੰਜੇ ਦਾ ਵੀ ਨਾਂ ਸੀ, ਵੱਡਾ ਮੰਜਾ। ਬਾਕੀ ਸਾਰੀਆਂ ਤਾਂ ਮੰਜੀਆਂ ਸਨ। ਇਹ ਮੰਜਾ ਸੀ। ਸਾਡੀ ਦੋਹਾਂ ਦੀ ਉਮਰ ਵਿੱਚ 5-6 ਸਾਲ ਦਾ ਫ਼ਰਕ ਹੋਣਾ। ਮੇਰਾ ਨਾਂ ਵੀ ਵੱਡਾ ਸੀ। ਬਾਕੀ ਦੋਵੇਂ ਮੇਰੇ ਤੋਂ ਛੋਟੇ ਸਨ।

ਕਾਲ਼ੀ ਟਾਹਲੀ ਦਿਆਂ ਬਾਹੀਆਂ ਤੇ ਸੇਰੂ, ਮੈਂ ਤੇ ਬਾਪੂ ਸ਼ਹਿਰੋਂ ਲੈ ਕੇ ਆਏ ਸਾਂ। ਪਾਵੇ ਬਣੇ ਬਣਾਏ ਲਿਆਂਦੇ ਸਨ ਜਿਨ੍ਹਾਂ ਤੇ ਹੱਥ ਨਾਲ ਨਕਾਸ਼ੀ ਕੀਤੀ ਹੋਈ ਸੀ। ਦੁਕਾਨਦਾਰ ਨੇ ਕਿਹਾ ਟਾਹਲੀ ਹੈ ਪਰ ਬਾਪੂ ਕਹਿੰਦਾ ਸੀ ਟਾਹਲੀ ਨਹੀਂ ਹੈ। ਗੁਰੀਏ ਤਰਖਾਣ ਨੇ ਜਿਸ ਸਫ਼ਾਈ ਨਾਲ ਚੂਲਾਂ ਬਣਾ ਕੇ ਮੰਜਾ ਜੋੜਿਆ, ਲਗਦਾ ਨਹੀਂ ਸੀ ਇਹ ਹੱਥ ਦਾ ਕੰਮ ਸੀ। ਕਿਸੇ ਪਾਸਿਉਂ ਕਾਣ ਨਹੀਂ ਸੀ, ਕੋਈ ਪਾਸਾ ਹਿਲਦਾ ਨਹੀਂ ਸੀ। ਫ਼੍ਰੇਮ ਇਕਦਮ ਤਿਆਰ ਸੀ, ਮੇਰੇ ਤਰਾਂ। ਪਰ ਮੈਨੂੰ ਤਾਂ ਸਕੂਲੇ ਜਾਣਾ ਪੈਂਦਾ ਸੀ।

ਸੂਤ ਆਇਆ। ਰੰਗ ਆਇਆ। ਨਾਭੀ ਰੰਗ। ਸਿਲਵਰ ਦੇ ਵੱਡੇ ਪਤੀਲੇ ਵਿੱਚ ਰੰਗ ਉਬਾਲਿਆ ਗਿਆ। ਜਦੋਂ ਪੱਕ ਗਿਆ ਤੇ ਵਿੱਚ ਸੂਤ ਦਿਆਂ ਛੱਲੀਆਂ ਸੁੱਟੀਆਂ ਗਈਆਂ ਸਨ। ਨਾਭੀ ਰੰਗ ਦਾ ਸੂਤ ਸਾਰੇ ਘਰ ਵਿੱਚ ਫੈਲਿਆ ਸੁੱਕ ਰਿਹਾ ਸੀ। ਮੈਂ ਸੂਤ ਹੱਥ ਵਿੱਚ ਵਿਚ ਲੈ ਕੇ ਘੇਰੇ ਘੇਰੇ ਭੱਜਾ ਫਿਰਦਾ ਸਾਂ। ਮੇਰੇ ਤੇ ਵੀ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਸੀ। ਪੜ੍ਹਾਈ ਦਾ, ਘਸਮੈਲ਼ਾ ਜਿਹਾ ਰੰਗ। ਬਸਤਾ ਭਾਰੀ ਹੋਣ ਲਗ ਪਿਆ ਸੀ। ਬਸਤਾ ਤਾਂ ਹੁਣ ਵੀ ਮੇਰੇ ਕੋਲ ਹੂੰਦਾ ਹੈ ਪਰ ਇਸ ਵਿੱਚ ਹੁਣ ਕਿਤਾਬਾਂ ਮੇਰੀ ਮਰਜ਼ੀ ਦਿਆਂ ਹੁੰਦਿਆ ਨੇ ਤੇ ਇਹ ਹੁਣ ਭਾਰਾ ਵੀ ਨਹੀਂ ਲਗਦਾ।

ਵੱਡੀ ਭੂਆ ਆਈ ਜਿਵੇਂ ਹਮੇਸ਼ਾ ਗਰਮੀਆਂ ਨੂੰ ਆਉਂਦੀ ਸੀ, ਜਾਮਨੂ ਲੈ ਕੇ। ਉਹਦੇ ਕੋਲ ਜਾਮਨੂ ਦਾ ਬਹੁਤ ਵੱਡਾ ਰੁੱਖ ਸੀ। ਸਾਡੇ ਖੇਤਾਂ ਵਿੱਚ ਵੀ ਸੀ। ਪਰ ਇਹਨੂੰ ਜਾਮਨੂ ਨਹੀਂ ਲਗਦੇ ਸਨ। ਇਕ ਵਾਰੀ ਦਾਦੀ ਨੇ ਸਾਨੂੰ ਨੰਗੇ ਹੋ ਕੇ ਜਾਮਨੂ ਦੇ ਤਣੇ ਨੂੰ ਟੱਕ ਲਾਉਣ ਲਈ ਕਿਹਾ ਸੀ। ਪਰ ਅਸੀਂ ਸ਼ਰਮ ਨਾਲ ਨੰਗੇ ਨਾਂ ਹੋਏ। ਜਾਮਨੂ ਵੀ ਨਾਂ ਲੱਗੇ। ਇਸ ਗਲ ਦਾ ਮੈਨੂੰ ਅੱਜ ਵੀ ਦੁੱਖ ਹੈ। ਭੂਆ ਦੇ ਲਿਆਂਦੇ ਜਾਮਨੂ ਖਾ ਖਾ ਕੇ ਹੱਥ, ਮੂੰਹ, ਜਬਾਨ ਲਾਲ ਹੋ ਗਈ। ਨਹੀਂ ਨਾਬੀ ਹੋ ਗਈ। ਸੂਤ ਵਰਗੀ ਨਾਬੀ।

ਸ਼ਾਮੀ ਕੰਧ ਦੇ ਪਰਛਾਵੇਂ ਹੇਠ ਬੈਠੇ ਚਾਹ ਪੀਂਦੇ ਭੂਆ ਨੇ ਕਿਹਾ “ਲਿਆ ਭਾਈ ਸੰਘਾ ਬੰਨ੍ਹਾ ਜਾਵਾਂ, ਮੁੜ ਕੇ ਉਣਦੇ ਰਿਹੋ ਹੌਲੀ ਹੌਲੀ, ਸੰਘਾ ਚੰਗੀ ਤਰਾਂ ਨਾਂ ਬੱਝਾ ਜਾਵੇ ਤਾਂ ਮੰਜੇ ਵਿੱਚ ਕਾਣ ਪੈ ਜਾਂਦੀ ਆ”। ਮੈਨੂੰ ਨਹੀਂ ਪਤਾ ਸੀ ਸੰਘਾ ਕੀ ਹੁੰਦਾ ਹੈ। ਬਾਪੂ ਨੇ ਮੈਨੂੰ ਇੱਕ ਵਾਰੀ ਦੱਸਿਆ ਕਿ ਮੈਨੂੰ ਗੁੜ੍ਹਤੀ ਵੱਡੀ ਭੂਆ ਨੇ ਦਿੱਤੀ ਸੀ। ਸ਼ਹਿਦ ਚਟਾ ਕੇ। ਹੁਣ ਮੈਂ ਸੋਚਦਾ ਹਾਂ ਮੇਰਾ ਸੰਘਾ ਉਸੇ ਨੇ ਬੰਨ੍ਹਿਆ ਸੀ। ਅੱਜ ਤਕ ਕੋਈ ਕਾਣ ਨਹੀਂ ਪਈ। ਭੂਆ ਦੀ ਮੁਸਕਾਨ ਵਿੱਚ ਨਿੱਘ ਸੀ।

ਬਾਪੂ ਨੇ ਮੰਜੇ ਦਾ ਫ਼੍ਰੇਮ ਬਾਹਰ ਲਿਆ ਰਖਿਆ। ਅਜੇ ਇਹ ਮੰਜਾ ਨਹੀਂ ਸੀ। ਸਿਰਫ਼ ਬਾਹੀਆ ਤੇ ਸੇਰੂ ਸਨ ਫ਼੍ਰੇਮ ਸੀ ਅਜੇ।

“ਸ਼ਿੰਦੋ ਕਿਹੜੇ ਪਾਸੇ ਬੰਨੇ ਸੰਘਾ?” ਬਾਪੂ ਨੇ ਮੰਜੇ ਦੇ ਅੱਧ ਵਿੱਚ ਬਾਹੀਆਂ ਦੇ ਆਲ਼ੇ ਦੁਆਲ਼ੇ ਸੂਤ ਦੇ ਕਈ ਵਲ਼ਾਵੇਂ ਦਿੰਦੇ ਕਿਹਾ।

“ਐਧਰ ਐਸ ਪਾਸੇ “ਚਾਹ ਦਾ ਲੰਬਾ ਸਰਕੜਾ ਮਾਰਦੇ ਭੂਹਾ ਨੇ ਕਿਹਾ। ਪਤਾ ਨਹੀਂ ਭੂਆ ਨੇ ਉਸ ਪਾਸੇ ਕਿਉਂ ਕਿਹਾ। ਦੋਵੇਂ ਪਾਸੇ ਇਕੋ ਜਿਹੇ ਸਨ ਮੰਜੇ ਦੇ। ਮੈਂ ਸੋਚਿਆ ਸ਼ਾਇਦ ਕੋਈ ਤਰੀਕਾ ਹੋਣਾ ਪਤਾ ਲਾਉਣ ਦਾ।

ਭੂਆ ਚਲੀ ਗਈ। ਮੰਜੇ ਦਾ ਮੁੱਢ ਬੰਨ੍ਹਿਆ ਗਿਆ ਸੀ। ਰੋਜ਼ ਦਰ ਰੋਜ਼ ਸੂਤ ਨਾਲ ਖਾਲੀ ਥਾਂ ਭਰਦਾ ਰਿਹਾ। ਇਕ ਪਾਸੇ ਤੋਂ ਸੂਤ ਦੀ ਦੋਹਰੀ ਸਾਰ ਤੰਦਾਂ ਦੇ ਵਿਚੋਂ ਨਿਕਲਦੀ ਦੂਜੇ ਪਾਸੇ ਜਾਂਦੀ ਸੀ ਤੇ ਪਾਵਾ ਚੁੱਕ ਮੈਂ ਥੱਲਿਉਂ ਟਪਾ ਕੇ ਵਾਪਿਸ ਬਾਪੂ ਨੂੰ ਫੜਾ ਦਿੰਦਾ ਸੀ।

ਸਕੂਲ ਵਿੱਚ ਚਾਲ਼ੀ ਛੁਟਿਆ ਹੋਈਆਂ। ਜਿਹੜਾ ਕੰਮ ਮਿਲਿਆ ਸੀ ਉਹਦਾ ਮੈਨੂੰ ਚੇਤਾ ਭੁੱਲ ਗਿਆ। ਸੰਘੇ ਵਿੱਚ ਡੰਡਾ ਅੜਿਆ ਸੀ ਮੈਂ ਉਸ ਨੂੰ ਛੂ ਕੇ ਵੇਖਿਆ, ਤੇ ਫਿਰ ਆਪਣੇ ਗੁਲਾਬੀ ਹੱਥਾਂ ਨੂੰ ਵੇਖਿਆ। ਕੰਮ ਵਾਲੀਆਂ ਕਾਪੀਆਂ ਖਾਲੀ ਸਨ। ਪਰ ਮੰਜਾ ਪੁਰਾ ਉਣਿਆ ਗਿਆ। ਤੇ ਪਹਿਲੀ ਰਾਤ ਮੈਂ ਹੱਥ ਦੀ ਉਣੀ ਦਰੀ ਵਿਛਾ ਕੇ ਕੱਲਾ ਸੁਤਾ ਸਾਂ। ਉਸ ਰਾਤ ਮੈਨੂੰ ਡਰ ਵੀ ਨਾਂ ਲਗਿਆ। ਅਗਲੇ ਦਿਨ ਸਕੂਲੇ ਉਹੀ ਹੋਇਆ ਜੋ ਮਾਸਟਰ ਨੇ ਕਿਹਾ ਸੀ ਤੇ ਮੈਂ ਸੋਚਿਆ ਸੀ।

ਮੰਜਾ ਮੇਰੀ ਜਿੰਦਗੀ ਦਾ ਹੁਸੀਨ ਹਿੱਸਾ ਬਣ ਗਿਆ। ਜਦੋਂ ਕਣਕ ਕੱਢਦੇ ਸੀ, ਖੇਤਾਂ ਵਿੱਚ ਨਾਲ ਹੀ ਲੈ ਗਏ। ਬਾਪੂ ਨੇ ਉੱਤੇ ਪੱਲੀ ਸੀ ਦਿੱਤੀ। ਸੂਤ ਨਾਂ ਖ਼ਰਾਬ ਹੋਵੇ। ਇਕ ਪਾਸੇ ਡਾਂਗ ਨਾਲ ਸਹਾਰਾ ਦੇ ਖੜ੍ਹਾ ਕਰ ਦੇਂਦੇ। ਥਲੇ ਛਾਂ ਬਣ ਜਾਂਦੀ। ਰਾਤੀ ਕਣਕ ਦੀ ਢੇਰੀ ਲਾਗੇ ਡਾਹ ਕੇ ਤਾਰਿਆਂ ਨੂੰ ਤੱਕਦੇ ਸੌਂ ਜਾਂਦੇ।

ਘਰੇ ਬੀਬੀ ਨੇ ਮੰਜੇ ਤੇ ਮਿਰਚਾਂ ਸੁਕਾਈਆਂ। ਸੇਵੀਆਂ ਵਾਲੀ ਮਸ਼ੀਨ ਬਾਹੀ ਨਾਲ ਬੰਨ੍ਹ ਕੇ ਸੇਵੀਆਂ ਕੱਢਿਆ। ਕਣਕ ਧੋ ਕੇ ਸੁਕਾਈ। ਗਵਾਂਢ ਦੀ ਸੀਰਾਂ ਨੇ ਜਵਾਕਾਂ ਲਈ ਝੱਲੀਆਂ ਬੰਨ੍ਹਿਆ।

ਮੰਜਾ ਡਾਇਨਿੰਗ ਟੇਬਲ ਸੀ, ਕਾਫ਼ੀ ਟੇਬਲ ਸੀ, ਡਰੈਸਿੰਗ ਟੇਬਲ ਵੀ ਤੇ ਮੇਰਾ ਸਟੱਡੀ ਟੇਬਲ ਵੀ। ਕਪੜੇ ਸੁਕਾਉਣ ਵਾਲਾ ਡਰਾਇਰ ਸੀ, ਆਲੂ ਛਿੱਲਣ ਵਾਲੀ ਮਸ਼ੀਨ ਸੀ। ਪਾਵੇ ਤੇ ਰੱਖ ਕੇ ਗੰਢੇ ਤੇ ਮੁੱਕੀ ਮਾਰੀ ਦੀ ਸੀ। ਗਰਮੀਆਂ ਵਿੱਚ ਛੱਤ ਤੇ ਲੈ ਜਾਈਦਾ ਸੀ। ਸਰਦੀਆਂ ਵਿੱਚ ਤਲਾਈ ਵਿਛਾ ਕੇ ਖ਼ੁਭ ਕੇ ਸੌਵੀਂ ਦਾ ਸੀ। ਜਦੋਂ ਮਾਹਤੂ ਦਾ ਵਿਆਹ ਹੋਇਆ ਸੀ ਉਹ ਮੰਗਣ ਆਏ ਮੰਜਾ। ਮੇਰਾ ਜੀ ਨਹੀਂ ਕਰਦਾ ਸੀ ਦੇਣ ਨੂੰ। ਵਿਆਹ ਵਿੱਚ ਮੰਜੇ ਟੁੱਟ ਜਾਂਦੇ ਨੇ। ਉਹਨਾਂ ਨੇ ਇੱਕੀ ਨੰਬਰ ਲਿਖਿਆ ਸੀ ਪਾਵੇ ਤੇ, ਪਹਿਲੋਂ ਵੀ ਕਈ ਨੰਬਰ ਸਨ ਤੇ ਕਾਪੀ ਤੇ ਬਾਪੂ ਦਾ ਨਾਂ ਤੇ ਨੰਬਰ ਲਿਖ ਦਿੱਤਾ। ਤੀਜੇ ਦਿਨ ਮੁੜਿਆ ਸੀ ਮੰਜਾ।

ਸਮਾਂ ਲੰਘਦਾ ਗਿਆ। ਅਸੀਂ ਸ਼ਹਿਰ ਆ ਗਏ। ਪਰ ਇੱਕ ਦਿਨ ਪਤਾ ਲਗਾ ਉਹ ਮੰਜਾ ਨਹੀਂ ਰਿਹਾ। ਇਕ ਸੇਰੂ ਟੁਟ ਗਿਆ ਸੀ, ਸੂਤ ਵੀ ਪੁਰਾਣਾ ਹੋ ਗਿਆ ਸੀ। ਹੋਰ ਸਮਾਂ ਲੰਘਦਾ ਗਿਆ ਮੈਂ ਪਰਦੇਸ ਆ ਗਿਆ। ਮੰਜੇ ਦਾ ਮੋਹ ਅੱਜ ਵੀ ਉਸੇ ਤਰ੍ਹਾਂ ਜ਼ਿਹਨ ਵਿੱਚ ਹੈ ਵਸਿਆ ਹੋਇਆ ਹੈ। ਸਾਲਮਨ ਮੱਛੀ ਵਾਂਗ ਜਦੋਂ ਮੁੜ ਕੇ ਜੰਮਣ ਭੋਂ ਤੇ ਜਾਵਾਂਗਾ ਤੇ ਮੇਰਾ ਸਾਥੀ ਉਥੇ ਨਹੀਂ ਹੋਵੇਗਾ।

ਅਸਟ੍ਰੇਲਿਆ ਦੇ ਜੰਗਲਾ ਵਿੱਚ ਘੁੰਮਦਾ ਕਈ ਵਾਰੀ ਸੋਚਦਾਂ ਹਾਂ ਕਿ ਇਨਸਾਨ ਵੀ ਮੰਜਾ ਹੀ ਹੈ ਪਹਿਲੋਂ ਲੱਕੜ ਕੱਠੀ ਹੁੰਦੀ ਹੈ, ਫਿਰ ਫ਼੍ਰੇਮ ਬਣਦਾ ਹੈ, ਗੁੜ੍ਹਤੀ ਦਾ ਸੰਘਾ ਬੱਝਦਾ ਹੈ, ਦੁਨਿਆਵੀ ਸੂਤ ਨਾਲ ਉਣਿਆ ਜਾਂਦਾ ਹੈ, ਜ਼ਿੰਮੇਵਾਰੀਆਂ ਦੀ ਪੈਂਦ ਖਿੱਚੀ ਰੱਖਦੀ ਹੈ। ਫਿਰ ਇੱਕ ਦਿਨ ਉੱਧੜ ਜਾਂਦਾ ਹੈ। ਸਭ ਕੁੱਝ ਵੱਖ ਵੱਖ ਹੋ ਜਾਂਦਾ ਹੈ।

-0-