Welcome to Seerat.ca

ਈਰਖ਼ਾ-2

 

- ਇਕਬਾਲ ਰਾਮੂਵਾਲੀਆ

ਅੱਲਾ ਤੇ ਜੱਲਾ

 

- ਹਰਜੀਤ ਅਟਵਾਲ

ਬੇਵਤਨੀ

 

- ਅਮਰਜੀਤ ਚੰਦਨ

ਵਿਥਿਆ
ਮਾਰਚ 1929

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ

 

- ਬਲਵਿੰਦਰ ਗਰੇਵਾਲ

ਸੁਰਗਾਂ ਨੂੰ ਜਾਣ ਹੱਡੀਆਂ...

 

- ਨਿੰਦਰ ਘੁਗਿਆਣਵੀ

ਮੇਰੀ ਧਰਤੀ

 

- ਸੁਪਨ ਸੰਧੂ

Èbd aMbI

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ

 

- ਵਰਿਆਮ ਸਿੰਘ ਸੰਧੂ

ਯਾਦਗ਼ਾਰੀ ਕਹਾਣੀ:
ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਪੋਲ-ਵਾਲਟ ਦਾ ਏਸ਼ੀਅਨ ਚੈਂਪੀਅਨ-ਸਤਨਾਮ ਸਿੰਘ ਰੰਧਾਵਾ

 

- ਗੌਰਵ ਢਿਲੋਂ

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ......!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੇਰੇ ਚੇਤੇ ਦੀ ਚੰਗੇਰ

 

- ਮੇਜਰ ਮਾਂਗਟ

ਮਿੱਤਰਾਂ ਦੀ ਯਾਦ ਪਿਆਰੀ

 

- ਅਮਰਦੀਪ ਗਿੱਲ

rMg rMgIlf bMdf KusLvMq isMG

 

- blvMq gfrgI

ਵਾਗੀ

 

- ਸੁਖਦੇਵ ਸਿੱਧੂ

 


ਮਿੱਤਰਾਂ ਦੀ ਯਾਦ ਪਿਆਰੀ

- ਅਮਰਦੀਪ ਗਿੱਲ
 

 

ਜਦੋਂ ਪੰਜਾਬ ਵਿਚ ਪੀਲ਼ੀ ਦਹਿਸ਼ਤ ਦਾ ਦੌਰ ਸੀ, ਉਦੋਂ ਮੇਰੀ ਉਮਰ ਪੰਦਰਾਂ-ਸੋਲ਼ਾਂ ਸਾਲ ਸੀ। ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਹੀ ਸੀ। ਬਠਿੰਡੇ ਸਰਕਾਰੀ ਰਾਜਿੰਦਰਾ ਕਾਲਜ ਵਿਚ ਪੜ੍ਹਦਾ ਸਾਂ। ਬਾਪੂ ਅਤੇ ਮਾਂ ਘੋਲੀਆਂ ਕਲਾਂ ਰਹਿੰਦੇ ਸਨ, ਮੈਂ ਆਪਣੀ ਪਾਲਣਹਾਰ ਮਾਂ ਅਤੇ ਮਾਂ ਵਰਗੀ ਵੱਡੀ ਭੈਣ ਕੋਲ ਬਠਿੰਡੇ। ਜਨਮ ਵੀ ਮੇਰਾ ਇਥੇ ਬਠਿੰਡੇ ਹੀ ਹੋਇਆ। ਪੰਜਵੀਂ ਤੱਕ ਦੀ ਪੜ੍ਹਾਈ ਵੀ ਬਠਿੰਡੇ ਹੀ ਕੀਤੀ, ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਤੱਕ ਘੋਲੀਆਂ ਕਲਾਂ ਪੜ੍ਹਿਆ, ਉਨੀ ਸੌ ਬਿਆਸੀ ’ਚ ਫਿਰ ਆ ਕੇ ਬਠਿੰਡੇ ਪੜ੍ਹਨ ਲੱਗ ਪਿਆ।
ਘਰ ਵਿਚ ਅਸੀਂ ਤਿੰਨ ਹੀ ਜੀਅ ਸਾਂ; ਮਾਂ, ਭੈਣ ਅਤੇ ਮੈਂ। ਮੇਰਾ ਇਹ ਘਰ ਜਿਥੇ ਹੁਣ ਵੀ ਮੈਂ ਰਹਿੰਦਾ ਹਾਂ, ਰਾਜਿੰਦਰਾ ਕਾਲਜ ਦੀ ਪਿਛਲੀ ਕੰਧ ਨਾਲ਼ ਲਗਦਾ ਹੈ। ਮੈਂ ਕਾਲਜ ਜਾਂਦਾ; ਭੈਣ ਬਠਿੰਡੇ ਦੇ ਨੇੜੇ ਮੰਡੀ ਗੋਨਿਆਣਾ ਦੇ ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਚ ਪੰਜਾਬੀ ਦੀ ਪ੍ਰਾਧਿਆਪਕਾ ਸੀ, ਉਹ ਵੀ ਨੌਕਰੀ ਕਰਨ ਚਲੀ ਜਾਂਦੀ। ਮਾਂ ਘਰੇ ’ਕੱਲੀ ਹੁੰਦੀ। ਉਨ੍ਹੀਂ ਦਿਨੀਂ ਸਾਡੀ ਇਸ ਏਕਤਾ ਕਾਲੋਨੀ ਵਿਚ ਵੈਸੇ ਵੀ ਦੋ ਤਿੰਨ ਹੀ ਘਰ ਪਏ ਸਨ, ਬਾਕੀ ਸਾਰਾ ਥਾਂ ਛੋਟੀਆਂ-ਛੋਟੀਆਂ ਝਾੜੀਆਂ, ਪਹਾੜੀ ਕਿੱਕਰਾਂ ਅਤੇ ਲੋਕਾਂ ਦੇ ਸੁੱਟੇ ਗੰਦ ਨੇ ਮੱਲਿਆ ਹੋਇਆ ਸੀ।
ਭੈਣ ਤਾਂ ਦੋ ਤਿੰਨ ਵਜੇ ਤੱਕ ਆ ਜਾਂਦੀ, ਪਰ ਮੈਂ ਕੁਝ ਜ਼ਿਆਦਾ ਹੀ ਆਵਾਰਾ ਤੇ ਲਾਪਰਵਾਹ ਸਾਂ, ਮੈਂ ਰਾਤ ਨੂੰ ਨੌ-ਦੱਸ ਵਜੇ ਘਰ ਮੁੜਦਾ।
ਬੇਬੇ ਆਖਦੀ, ‘‘ਪੁੱਤ ਐਨਾ ਨ੍ਹੇਰਾ ਨਾ ਕਰਿਆ ਕਰ, ਛੇਤੀ ਘਰੇ ਆ ਜਿਆ ਕਰ। ਵੇਲਾ ਮਾੜੈ। ਅਸੀਂ ’ਕੱਲੀਆਂ ਬੁੜੀਆਂ ਘਰੇ ਹੁੰਨੀਆਂ... ਨੇੜ੍ਹੇ-ਤੇੜੇ ਕੋਈ ਘਰ ਵੀ ਹੈ ਨੀ।’’
ਭਾਵੇਂ ਰਾਤ ਨੂੰ ਥੋੜੀ ਦੂਰ ਰਹਿੰਦਾ ਸਾਡਾ ਮਾਮਾ ਸਾਡੇ ਕੋਲ ਆ ਕੇ ਸੌਂਦਾ, ਪਰ ਦਹਿਸ਼ਤ ਦਾ ਮਾਹੌਲ ਉਵੇਂ ਹੀ ਰਹਿੰਦਾ, ਜਿਵੇਂ ਸਾਰੇ ਪੰਜਾਬ ’ਚ ਸੀ। ਅਸੀਂ ਸਾਰੇ ਖਾਮੋਸ਼ ਡਰ ’ਚ ਜਿਉਂਦੇ ਸਾਂ। ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਮੈਂ ਉਨ੍ਹਾਂ ਦਿਨਾਂ ’ਚ ਪੱਗ ਬੰਨ੍ਹਦਾ ਸਾਂ। ਸਿਰ ਦੇ ਵਾਲ ਬਹੁਤ ¦ਬੇ ਸਨ, ਦਾੜ੍ਹੀ ਵੀ ¦ਬੀ ਹੋਣ ਲੱਗ ਪਈ ਸੀ। ਉਂਜ ਉਨ੍ਹਾਂ ਦਿਨਾਂ ਵਿਚ ਕਰਤਾਰੀ ਨੁਹਾਰ ਵੀਜਾਨ ਦੀ ਰਾਖੀ ਨਹੀਂ ਸੀ ਕਰਦੀ। ਮੋਨਿਆਂ ਨੂੰ ਅੱਤਵਾਦੀ ਮਾਰੀ ਜਾਂਦੇ ਸਨ ਅਤੇ ਪੱਗ ਵਾਲਿਆਂ ਨੂੰ ਪੁਲਿਸ; ਪਰ ਫਿਰ ਵੀ ਪੱਗ ਨਾਲ ਕੱਟੇ ਵਾਲਾਂ ਤੋਂ ਰਤਾ ਬਚਾਅ ਸੀ। ਮੈਂ ਪੱਗ ਉਂਜ ਛੇਵੀਂ-ਸੱਤਵੀਂ ਜਮਾਤ ਤੋਂ ਹੀ ਬੰਨ੍ਹਦਾ ਸੀ, ਪਰ ਡਰ ਕਰਕੇ ‘ਸਿੱਖ’ ਦੀ ਦਿੱਖ ਬਣਾ ਕੇ ਰੱਖਣ ਕਾਰਣ ਮੇਰੇ ਅੰਦਰਲਾ ‘ਕਾਮਰੇਡ’ ਮੈਨੂੰ ਝਾੜਾਂ ਪਾਉਂਦਾ। ਇਹ ਗੱਲ ਵੱਖਰੀ ਹੈ ਕਿ ਸਾਡੇ ਪੁਰਾਣੇ ਕਾਮਰੇਡ, ਕਾਮਰੇਡ ਘੱਟ ਅਤੇ ਸਿੱਖ ਬਹੁਤੇ ਰਹੇ ਹਨ, ਮੇਰਾ ਬਾਪੂ ਵੀ ਮੇਰੇ ਵਾਲ ਕਟਵਾਉਣ ਦੇ ਖਿਲਾਫ਼ ਸੀ। ਮੈਂ ਕਈ ਵਾਰ ਵਾਲ਼ ਕਟਵਾਏ; ਕਈ ਵਾਰ ਰੱਖੇ।
ਆਪਣੀ ¦ਬੀ ਦਾੜ੍ਹੀ ਤੇ ਪੱਗ ਕਰਕੇ ਮੈਨੂੰ ਕਈ ਵਾਰ ਪੰਜਾਬ ਪੁਲਿਸ ਅਤੇ ਸੀ.ਆਰ.ਪੀ. ਹੱਥੋਂ ਜ਼ਲੀਲ ਹੋਣਾ ਪਿਆ ਸੀ। ਮੈਨੂੰ ਪਟਿਆਲੇ ਯੂਨੀਵਰਸਿਟੀ ਵਿਚ ਕੋਈ ਕੰਮ ਸੀ। ਮੈਂ ਡਕਟਰ ਰਵਿੰਦਰ ਸਿੰਘ ਰਵੀ ਹੁਰਾਂ ਨੂੰ ਮਿਲਣ ਗਿਆ, ਪਰ ਉਹ ਉਸ ਦਿਨ ਛੁੱਟੀ ’ਤੇ ਸਨ। ਮੈਂ ਫ਼ੋਨ ਕਰਕੇ ਉਨ੍ਹਾਂ ਦੇ ਘਰ ਵੱਲ ਚੱਲ ਪਿਆ। ਯੂਨੀਵਰਸਿਟੀ ਦੇ ਗੇਟ ’ਤੇ ਆ ਕੇ ਮੈਂ ਸੋਚਿਆ ਕਿ ਚਲੋ ਭੂਆ ਜੀ ਬਲਜੀਤ ਕੌਰ ਬੱਲੀ ਨੂੰ ਮਿਲਜਾਂਦਾ ਹਾਂ। ਮੈਂ ਉਨ੍ਹਾਂ ਨੂੰ ਅਰਬਨ ਅਸਟੇਟ ਮਿਲਣ ਚਲੇ ਗਿਆ। ਜਦ ਉਨ੍ਹਾਂ ਦੇ ਘਰੋਂ ਨਿਕਲਣ ਲੱਗਿਆ ਤਾਂ ਬਹੁਤ ਤੇਜ਼ ਮੀਂਹ ਪੈਣ ਲੱਗ ਪਿਆ। ਭੂਆ ਜੀ ਨੇ ਮੈਨੂੰ ਛੋਟੀ-ਜਿਹੀ ਛੱਤਰੀ ਦੇ ਦਿੱਤੀ। ਮੈਂ ਉਨ੍ਹਾਂ ਦਿਨੀਂ ਕੁੜਤਾ ਪਜਾਮਾ ਪਹਿਨਦਾ ਸਾਂ; ਪਜਾਮਾ ਵੀ ਝੋਲ਼ੀ ਵਾਲਾ ਤੰਗ ਮੂਹਰੀ ਦਾ; ¦ਮਾ ਨੀਵਾਂ ਕੁੜਤਾ; ਸਿਰ ’ਤੇ ਪਟਿਆਲੇ ਸ਼ਾਹੀ ਪੱਗ, ਹਲਕੀ ¦ਬੀ ਦਾੜ੍ਹੀ, ¦ਮਾ ਕੱਦ, ਨਜ਼ਰ ਦੀਆਂ ਐਨਕਾਂ, ਮੋਢੇ ਤਣੀ ਵਾਲਾ ਝੋਲਾ, ਹੱਥ ’ਚ ਇਕ-ਦੋ ਅਖ਼ਬਾਰ। ਮੈਂ ਛੱਤਰੀ ਤਾਣ ਕੇ ਅਰਬਨ ਅਸਟੇਟ ਦੇ ਲੋਕਲ ਬੱਸ-ਸਟੈਂਡ ਤੱਕ ਪਹੁੰਚ ਗਿਆ। ਮੀਂਹ ਵੀ ਘੱਟ ਗਿਆ। ਮੈਂ ਛੱਤਰੀ ਬੰਦ ਕਰਕੇ ਝੋਲ਼ੇ ਵਿਚ ਪਾ ਲਈ ਅਤੇ ਝੋਲ਼ੇ ’ਚੋਂ ਪਰਨਾ ਕੱਢ ਕੇ ਮੋਢਿਆਂ ਉ¤ਤੋਂ ਦੀ ਬੁੱਕਲ-ਜਿਹੀ ਮਾਰ ਲਈ। ਉਥੋਂ ਬੱਸ ਫੜ ਕੇ ਮੈਂ ਰੇਲਵੇ ਸਟੇਸ਼ਨ ਆ ਗਿਆ। ਰੇਲਵੇ ਸਟੇਸ਼ਨ ਤੋਂ ਮੈਂ ਰਵੀ ਦੇ ਲਾਲ ਬਾਗ਼ ਵਾਲੇ ਘਰ ਤੱਕ ਜਾਣ ਲਈ ਥ੍ਰੀ-ਵੀਲ੍ਹਰ ਲੈ ਲਿਆ। ਥ੍ਰੀਵੀਲ੍ਹਰ ਵਾਲਾ ਮੇਰੀ ਹੀ ਉਮਰ ਦਾ ਸਿੱਖ ਮੁੰਡਾ ਸੀ। ਉਹਨੇ ਪੈਂਟ, ਟੀ-ਸ਼ਰਟ ਨਾਲ਼ ਸਿਰ ਰੰਗ ਘੁੰਗਰਾਲ਼ੀ ਦਾੜ੍ਹੀ। ਇਨ੍ਹਾਂ ਲੋਕਾਂ ਨੂੰ ਅਸੀਂ ਅਕਸਰ ‘ਭਾਪੇ’ ਕਹਿੰਦੇ ਹਾਂ। ਇਹ ਪਟਿਆਲੇ ’ਚ ਬਹੁਤ ਨੇ।
ਸਾਡਾ ਥ੍ਰੀ-ਵੀਲ੍ਹਰ ਹਾਲੇ ਕੈਪੀਟਲ ਸਿਨੇਮੇ ਦੇ ਸਾਹਮਣੇ ਹੀ ਪੁੱਜਾ ਸੀ ਕਿ ਪਿਛੋਂ ਪੰਜਾਬ ਪੁਲਿਸ ਅਤੇ ਸੀ.ਆਰ.ਪੀ. ਦੀਆਂ ਦੋ ਗੱਡੀਆਂ ਨੇ ਆ ਕੇ ਸਾਨੂੰ ਰੋਕ ਲਿਆ। ਪਲਾਂ ਵਿਚ ਹੀ ਸੜਕ ’ਤੇ ਜਾਮ ਲੱਗ ਗਿਆ। ਦਰਜਨ ਦੇ ਕਰੀਬ ਬੰਦੂਕਾਂ ਸਾਡੇ ਦੁਆਲੇ ਤਣ ਗਈਆਂ। ਪੰਜਾਬ ਪੁਲਿਸ ਦੇ ਥਾਣੇਦਾਰ ਨੇ ਹੱਥ ’ਚ ਰਿਵਾਲਵਰ ਲੈ ਕੇ ਮੈਨੂੰ ਦਬਕਾ ਮਾਰਿਆ, ‘‘ਹੱਥ ਉ¤ਪਰ, ਹੱਥ ਉ¤ਪਰ... ਬਾਹਰ ਨਿਕਲ... ਨਿਕਲ ਬਾਹਰ!’’
ਮੈਨੂੰ ਕੁਝ ਸਮਝ ਨਾ ਆਈ ਮੈਂ ਡੌਰ-ਭੌਰ ਜਿਹਾ ਹੋਇਆ ਬਾਹਾਂ ਖੜ੍ਹੀਆਂ ਕਰਕੇ ਬਾਹਰ ਨਿਕਲਿਆ। ਥਾਣੇਦਾਰ ਨੇ ਰਿਵਾਲਵਰ ਤਾਣੀ ਰੱਖਿਆ ਅਤੇ ਖੱਬੇ ਹੱਥ ਨਾਲ ਮੇਰੇ ਝੋਲੇ ’ਚੋਂ ਦਿਸਦਾ ਛੱਤਰੀ ਦਾ ਹੱਥ ਫੜ ਕੇ ਜ਼ੋਰ ਦੀ ਬਾਹਰ ਖਿੱਚ ਲਿਆ। ਛੱਤਰੀ ਵੇਖ ਕੇ ਥਾਣੇਦਾਰ ਕੱਚਾ-ਜਿਹਾ ਹੋ ਗਿਆ ਤੇ ਓਨੀ ਹੀ ਤੇਜ਼ੀ ਨਾਲ ਛੱਤਰੀ ਝੋਲ਼ੇ ’ਚ ਵਾਪਸ ਪਾਉਂਦਾ ਨਾਲ਼ ਦੇ ਸਿਪਾਹੀਆਂ ਨੂੰ ਝਾੜ ਪਾਉਣ ਵਾਂਗ ਬੋਲਿਆ, ‘‘ਉਏ ਇਹ ਤਾਂ ਛੱਤਰੀ ਐ! ਹੂੰਅ!’’
ਮੈਨੂੰ ਉਦੋਂ ਗੱਲ ਸਮਝ ਆਈ ਕਿ ਦਰਅਸਲ ਇਹ ਲੋਕ ਮੇਰੀ ਛੱਤਰੀ ਨੂੰ ਏ.ਕੇ. ਸੰਤਾਲੀ ਸਮਝ ਕੇ ਸਟੇਸ਼ਨ ਤੋਂ ਮੇਰੇ ਪਿੱਛੇ ਲੱਗ ਗਏ ਸਨ। ਮੇਰਾ ਹਾਸਾ ਨਿਕਲ ਗਿਆ, ਤਾਂ ਥਾਣੇਦਾਰ ਹੋਰ ਚਿੜ੍ਹ ਗਿਆ। ਉਹ ਛਿੱਥਾ ਪੈਂਦਾ ਬੋਲਿਆ, ‘‘ਸਾਡੀ ਡਿਊਟੀ ਐ! ਡਿਊਟੀ ਨ੍ਹੀਂ ਸਾਡੀ?’’
ਮੈਂ ਸੋਚੀਂ ਪੈ ਗਿਆ ਕਿ ਹਾਂ ਤੁਹਾਡੀ ਡਿਊਟੀ ਹੈ ਛੱਤਰੀਆਂ ਨੂੰ ਏ.ਕੇ. ਸੰਤਾਲੀ ਬਣਾਉਣ ਦੀ। ਕਿਸੇ ਵੀ ਸਿੱਖ ਦਿੱਖ ਵਾਲੇ ਮੁੰਡੇ ਨੂੰ ਅੱਤਵਾਦੀ ਬਣਾ ਕੇ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਨ ਦੀ।
ਮੈਂ ਜਦ ਥ੍ਰੀ-ਵੀਲ੍ਹਰ ’ਚ ਫਿਰ ਬੈਠਾ ਤਾਂ ਮੇਰਾ ਧਿਆਨ ਡਰਾਈਵਰ ਵੱਲ ਸੀ। ਉਹ ਮਾੜੂਆ-ਜਿਹਾ ਗ਼ਰੀਬ ਮੁੰਡਾ ਥਰ-ਥਰ ਕੰਬੀ ਜਾਂਦਾ ਸੀ। ਮੈਂ ਉਹਨੂੰ ਇਸ਼ਾਰੇ ਨਾਲ ਚੱਲਣ ਲਈ ਕਿਹਾ। ਉਹਨੇ ਥ੍ਰੀ-ਵੀਲ੍ਹਰ ਤੋਰ ਲਿਆ। ਮੈਂ ਚੁੱਪ ਤੋੜਨ ਲਈ ਹੱਸ ਕੇ ਉਹਦੀ ਪਿੱਠ ’ਤੇ ਹੱਥ ਮਾਰਦਿਆਂ ਕਿਹਾ, ‘‘ਕਿਵੇਂ, ਡਰ ਗਿਐਂ ਭਰਾ?’’
‘‘ਹਾਂਅ... ਭਾਅ ਜੀ... ਭਾਅ ਜੀ... ਮੈਂ ਸੋਚਿਆ... ਭੈਂ ਚੋ... ਭੈਂ ਚੋ... ਅੱਜ ਤਾਂ ਮਰਗੇ... ਖੌਰੇ ਭਾਅ ਜੀ ਕੌਨ ਹੋਨ!’’ ਉਹ ਹਾਲੇ ਵੀ ਆਪੇ ਵਿਚ ਨਹੀਂ ਸੀ ਆਇਆ। ਇੰਜ ਹੀ ਅਸੀਂ ਹਲਕੀਆਂ-ਫੁਲਕੀਆਂ ਗੱਲਾਂ ਕਰਦੇ ਰਵੀ ਦੀ ਕੋਠੀ ਪਹੁੰਚ ਗਏ। ਮੁੰਡੇ ਦੀ ਹਰ ਗੱਲ ਖਾਲਿਸਤਾਨ-ਪੱਖੀ ਸੀ। ਉਹ ਮੈਨੂੰ ਵੀ ਆਪਣੇ ਨਾਲ ਦਾ ਹੀ ਸਮਝ ਰਿਹਾ ਸੀ। ਪੁਲਿਸ ਦੀ ਕਾਰਵਾਈ ਤੇ ਮੇਰੀ ਦਿੱਖ ਨੇ ਉਹਦੀ ਧਾਰਨਾ ਹੋਰ ਵੀ ਪੱਕੀ ਕਰ ਦਿੱਤੀ ਸੀ। ਉਹਨੇ ਪੰਜਾਬ ਪੁਲਿਸ ਨੂੰ, ਹਿੰਦੂਆਂ ਨੂੰ, ਇੰਦਰਾ ਗਾਂਧੀ ਨੂੰ ਰੱਜ ਕੇ ਗਾਲ੍ਹਾਂ ਕੱਢੀਆਂ। ਮੈਂ ਦਸ ਮਿੰਟ ਦਾ ਇਹ ਸਫਰ ਮਸਾਂ ਤੈਅ ਕੀਤਾ। ਮੈਨੂੰ ਲੱਗਿਆ ਕਿ ਹੁਣ ਵੀ ਬੰਦੂਕਾਂ ਮੇਰੇ ਦੁਆਲੇ ਉਵੇਂ ਹੀ ਤਣੀਆਂ ਹੋਈਆਂ ਹਨ, ਬਸ ਹੱਥ ਹੀ ਬਦਲ ਗਏ ਹਨ।
ਰਵੀ ਹੁਰਾਂ ਨੂੰ ਜਦ ਮੈਂ ਸਾਰੀ ਗੱਲ ਦੱਸੀ, ਤਾਂ ਉਹ ਬਹੁਤ ਹੱਸੇ। ਉਹ ਬਾਅਦ ਵਿਚ ਕਿੰਨਾ ਹੀ ਚਿਰ ਮੈਨੂੰ ਹਮੇਸ਼ਾ ‘ਖਾੜਕੂ’ ਕਹਿ ਕੇ ਬੁਲਾਉਂਦੇਰਹੇ।
ਦਹਿਸ਼ਤਗਰਦੀ ਦੀ ਇਸ ਅੰਨ੍ਹੇਰੀ ’ਚ ਖੱਬੀ ਲਹਿਰ ਦੇ ਕਿੰਨੇ ਹੀ ਸਿਆਸੀ ਕਾਮੇ, ਕਵੀ, ਰੰਗਕਰਮੀ ਸਾਡੇ ਤੋਂ ਵਿਛੱੜ ਗਏ। ਇਨ੍ਹਾਂ ’ਚੋਂ ਬਹੁਤਿਆਂ ਨਾਲ ਮੇਰਾ ਜ਼ਾਤੀ ਰਿਸ਼ਤਾ ਸੀ। ਮੈਂ ਵਿਦਿਆਰਥੀ ਜੀਵਨ ਵਿਚ ਸਰਗਰਮ ਰਾਜਨੀਤੀ ਦਾ ਵੀ ਹਿੱਸਾ ਸਾਂ। ਨਾਟਕ ਵੀ ਕਰਦਾ ਸਾਂ, ਕਵਿਤਾ ਵੀ ਲਿਖਦਾ ਸਾਂ। ਮੈਂ ਕਾਲਜ ਸਮੇਂ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦਾ ਸਰਗਰਮ ਕਾਮਾ ਸਾਂ ਅਤੇ ਆਪਣੇ ਜ਼ਿਲ੍ਹੇ ਬਠਿੰਡੇ ਵਿਚ ਇਸ ਜਥੇਬੰਦੀ ਦਾ ਪਹਿਲਾ ਜ਼ਿਲ੍ਹਾ ਪ੍ਰਧਾਨ ਵੀ। ਮੈਂ ਸਾਰਾ ਕੁਝ ਉਹ ਹੀ ਕੀਤਾ, ਜੋ ਉਸ ਸਮੇਂ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀਆਂ ਦੇ ਕੁਲਵਕਤੀ ਕਾਮਿਆਂ ਨੂੰ ਕਰਨਾ ਹੁੰਦਾ ਸੀ। ਹੜਤਾਲਾਂ ਕੀਤੀਆਂ; ਮੁਜ਼ਾਹਰੇ ਕੀਤੇ, ਕਾਲਜ ’ਚ ਸਿੱਖ ਸਟੂਡੈਂਟਸ ਫੈਡਰੇਸ਼ਨੀਆਂ ਨਾਲ ਲੋਹਾ ਲਿਆ।
ਮੇਰਾ ਬਾਪੂ ਸੁਰਜੀਤ ਗਿੱਲ ਆਪਣੇ ਪੱਧਰ ’ਤੇ ਇਹ ਲੜਾਈ ਲੜ ਰਿਹਾ ਸੀ; ਮੈਂ ਆਪਣੀ ਜਥੇਬੰਦੀ ਵਿਚ ਆਪਣੇ ਪੱਧਰ ’ਤੇ। ਸਾਡੇ ਘਰਦਿਆਂ ਨੂੰ, ਸਾਡੇ ਰਿਸ਼ਤੇਦਾਰਾਂ ਨੂੰ ਸਾਡਾ ਦੋਹਵਾਂ ਦਾ ਹੀ ਫ਼ਿਕਰ ਰਹਿੰਦਾ ਸੀ।
ਆਪਣੀ ਦਿੱਖ ਤੇ ਪਹਿਰਾਵੇ ਕਾਰਣ ਮੈਂ ਕਈ ਵਾਰ ਕਈ ਉਲਝਣਾਂ ਵਿਚ ਫਸਿਆ ਅਤੇ ਇਸੇ ਕਰਕੇ ਇਕ ਦਿਨ ਤੰਗ ਆ ਕੇ ਮੈਂ ਦਾੜ੍ਹੀ ਕੇਸ ਫਿਰ ਤੋਂ ਕਟਵਾ ਦਿੱਤੇ। ਇਹ ਉਹ ਸਮਾਂ ਸੀ, ਜਦੋਂ ਹਰ ਅਣਪਛਾਤੇ ਚਿਹਰੇ ਤੋਂ ਡਰ ਲਗਦਾ ਸੀ। ਇਸੇ ਦੌਰਾਨ ਐਸ.ਐਫ.ਆਈ. ਵਿਚ ਕੰਮ ਕਰਦੇ ਸਮੇਂ ਸਾਡਾ ਬਹੁਤੇ ਸਾਥੀਆਂ ਦਾ ਅਕਸਰ ਮੌਤ ਨਾਲ ਸਾਹਮਣਾ ਹੋਇਆ।
ਇਕ ਵਾਰ ਮੈਂ ਤੇ ਜਥੇਬੰਦੀ ਦਾ ਜ਼ਿਲ੍ਹਾ ਸਕੱਤਰ ਗੁਰਉਪਦੇਸ਼ ਭੁੱਲਰ ਉਦੋਂ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਖਿਉਵਾਲ ਵਿਚ ਅੱਤਵਾਦੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਦੇ-ਬਣਦੇ ਬਚੇ। ਇਹ ਪਿੰਡ ਭਾਵੇਂ ਸਾਡੇ ਜ਼ਿਲ੍ਹੇ ਵਿਚ ਨਹੀਂ ਸੀ ਆਉਂਦਾ, ਪਰ ਫਰੀਦਕੋਟ ਜ਼ਿਲ੍ਹੇ ਵਿਚ ਦੀ ਸ਼ਾਖ ਨਾ ਹੋਣ ਕਾਰਣ ਆਈ.ਟੀ.ਆਈ. ਖਿਉਵਾਲੀ ਦੀਆਂ ਸਿਖਿਆਰਥਣਾਂ ਦੀਆਂ ਮੰਗਾਂ ਲਈ ਸਾਨੂੰ ਬਠਿੰਡੇ ਜ਼ਿਲ੍ਹੇ ਦੀ ਸ਼ਾਖ ਵਲੋਂ ¦ਮਾ ਘੋਲ ਲੜਨਾ ਪਿਆ ਸੀ। ਉਸ ਸੰਸਥਾ ਦੀ ਪਿੰ੍ਰਸੀਪਲ ਦੇ ਇਲਾਕੇ ਦੇ ਅਕਾਲੀ ਲੀਡਰ ਨਾਲ ‘ਨੇੜਲੇ ਸਬੰਧ’ ਦੱਸੇ ਜਾਂਦੇ ਸਨ। ਇਹ ਅਕਾਲੀ ਲੀਡਰ ਵੀ ਬਾੱਦ ਵਿਚ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਕੀਤੇ ਬੰਬ ਧਮਾਕੇ ਵਿਚ ਮਾਰਿਆ ਗਿਆ ਸੀ। ਉਸ ਪਿੰ੍ਰਸੀਪਲ ਔਰਤ ਨੇ ਸਾਡੇ ਪ੍ਰਮੁੱਖ ਵਿਦਿਆਰਥੀ ਆਗੂਆਂ ਦੇ ਨਾਂ ਉਸ ਅਕਾਲੀ ਆਗੂ ਨੂੰ ਦੇ ਦਿੱਤੇ ਸਨ ਅਤੇ ਉਸ ਅਕਾਲੀ ਆਗੂ ਨੇ ਆਪਣੇ ਪਾਲਤੂ ਦਹਿਸ਼ਤਗਰਦਾਂ ਦੀ ਡਿਊਟੀ ਲਾ ਦਿੱਤੀ ਸੀ ਕਿ ਇਨ੍ਹਾਂ ‘ਕਾਮਰੇਡ ਜੁਆਕਾਂ’ ਨੂੰ ਸੋਧ ਦਿਉ। ਮਲੋਟ ਡੱਬਵਾਲੀ ਸੜਕ ’ਤੇ ਟਰੈਫਿਕ ਜਾਮ ਕਰਕੇ ਅਸੀਂ ਮੁਜ਼ਾਹਰਾ ਕਰ ਰਹੇ ਸਾਂ, ਤਾਂ ਮੋਟਰ ਸਾਈਕਲਸਵਾਰ ਦੋ ਅੱਤਵਾਦੀਆਂ ਨੇ ਸਾਡੇ ਉ¤ਪਰ ਹਮਲਾ ਕਰ ਦਿੱਤਾ। ਮੈਂ ਤੇ ਗੁਰਉਪਦੇਸ਼ ਭੁੱਲਰ ਵਾਲ਼-ਵਾਲ਼ ਬਚ ਗਏ ਅਤੇ ਕਿਸੇ ਤਰ੍ਹਾਂ ਉਥੋਂ ਭੱਜ ਕੇ ਅਸੀਂ ਮਲੋਟ ਆ ਗਏ। ਮਲੋਟ ਕਿਸੇ ਮਿੱਲ ਵਿਚ ਸੀਟੂ ਦੀ ਸ਼ਾਖਾ ਦੇ ਦਫਤਰ ਪਹੁੰਚ ਗਏ। ਬਾਅਦ ਵਿਚ ਅਸੀਂ ਮਲੋਟ ਤੋਂ ਰੇਲ ਗੱਡੀ ਰਾਹੀਂ ਬਠਿੰਡੇ ਆ ਗਏ। ਅਸੀਂ ਉਸ ਮੋਟਰ ਸਾਈਕਲ ਦਾ ਨੰਬਰ ਨੋਟ ਕਰ ਲਿਆ ਸੀ। ਕੁਝ ਦਿਨਾਂ ਬਾਅਦ ਉਹ ਦੋਨੋਂ ਸਾਈਕਲ ਦਾ ਨੰਬਰ ਨੋਟ ਕਰ ਲਿਆ ਸੀ। ਕੁਝ ਦਿਨਾਂ ਬਾਅਦ ਉਹ ਦੋਨੋਂ ਮੋਟਰ ਸਾਈਕਲ ਸਵਾਰ ¦ਬੀ ਥਾਣੇ ਦੀ ਪੁਲਿਸ ਨੇ ‘ਮੁਕਾਬਲੇ’ ਵਿਚ ਮਾਰ ਦਿੱਤੇ ਤਾਂ ਪੁਲਿਸ ਤੋਂ ਸਾਨੂੰ ਉਨ੍ਹਾਂ ਦੀ ਰਚੀ ਸਾਜ਼ਿਸ਼ ਦਾ ਪਤਾ ਲੱਗਿਆ।
ਉਸ ਦਿਨ ਤੋਂ ਬਾਅਦ ਮੈਂ ਕੁਝ ਵਧੇਰੇ ਸੁਚੇਤ ਰਹਿਣ ਲੱਗ ਪਿਆ ਸਾਂ। ਮੈਨੂੰ ਰਾਜਨੀਤਕ ਪ੍ਰਤੀ ਬੱਧਤਾ ਤੋਂ ਵਧੇਰੇ ਭਾਵੁਕ ਸੂਖਮਤਾ ਤੰਗ ਕਰਦੀ ਸੀ। ਮੈਨੂੰ ਅੱਤਵਾਦੀਆਂ ਹੱਥੋਂ ਮਰਦੇ ਲੋਕਾਂ ਦਾ ਦੁੱਖ ਵੀ ਸਤਾਉਂਦਾ ਸੀ ਅਤੇ ਪੁਲਿਸ ਹੱਥੋਂ ਮਰਦੇ ਬੇਕਸੂਰ ਸਿੱਖ ਨੌਜਵਾਨਾਂ ਦੀ ਮੌਤ ਵੀ ਦੁੱਖ ਦਿੰਦੀ ਸੀ।
ਇਸ ਦੌਰਾਨ ਕੁਝ ਹਾਸੋ=ਹੀਣੀਆਂ ਪ੍ਰਸਥਿਤੀਆਂ ਵੀ ਪੈਦਾ ਹੋ ਜਾਂਦੀਆਂ ਸਨ। ਜਿਵੇਂ ਕਿ ਉਨ੍ਹਾਂ ਹੀ ਦਿਨਾਂ ਵਿਚ ਜਦੋਂ ਮੈਂ ਕਵੀ ਦੇ ਤੌਰ ’ਤੇ ਵੀ ਆਪਣਾ ਨਾਂ ਥੋੜਾ-ਬਹੁਤ ਬਣਾ ਲਿਆ ਸੀ ਤਾਂ ਇਕ ਦਿਨ ਮੈਨੂੰ ਹਰਮੀਤ ਵਿਦਿਆਰਥੀ ਅਤੇ ਤੇਜਵਿੰਦਰ ਪਹਿਲੀ ਵੇਰ ਮਿਲਣ ਲਈ ਬਠਿੰਡੇ ਮੇਰੇ ਘਰੇ ਆਏ। ਨਾ ਮੈਂ ਉਨ੍ਹਾਂ ਦੀ ਸ਼ਕਲ ਸੂਰਤ ਤੋਂ ਜਾਣੂ ਸੀ ਤੇ ਨਾ ਉਹ ਮੇਰੀ ਸ਼ਕਲ ਸੂਰਤ ਤੋਂ। ਉਹ ਦੋਨੋਂ ਮੋਟਰ ਸਾਈਕਲ ’ਤੇ ਸਵਾਰ ਸਨ। ਦੋਹਵਾਂ ਦੇ ¦ਮੀਆਂ ਦਾਹੜ੍ਹੀਆਂ ਸਨ ਅਤੇ ਦੋਨਾਂ ਦੀ ਦਿੱਖ ਪੂਰੀ ਤਰ੍ਹਾਂ ਉਨ੍ਹਾਂ ‘‘ਮੁੰਡਿਆਂ’’ ਵਰਗੀ ਸੀ ਜੋ ਉਨ੍ਹਾਂ ਦਿਨਾਂ ਵਿਚ ਮੌਤ ਦੇ ਫ਼ਰਿਸ਼ਤੇ ਬਣਕੇ ਅਕਸਰ ਪਿੰਡਾਂ ਸ਼ਹਿਰਾਂ ਵਿਚ ਘੁੰਮਦੇ ਰਹਿੰਦੇ ਸਨ।
‘‘ਇਹ ਕਾਮਰੇਡ ਸੁਰਜੀਤ ਗਿੱਲ ਦਾ ਘਰ ਹੈ?’’ ਹਰਮੀਤ ਨੇ ਪੁੱਛਿਆ।
‘‘ਨਹੀਂ।’’ ਮੈਂ ਸੰਖੇਪ ਜਵਾਬ ਦਿੱਤਾ
‘‘ਅਮਰਜੀਤ ਗਿੱਲ ਏਥੇ ਨਹੀਂ ਰਹਿੰਦਾ ਬ੍ਰਦਰ?’’ ਤੇਜਵਿੰਦਰ ਨੇ ਆਪਣੇ ਅੰਦਾਜ਼ ’ਚ ਪੁੱਛਿਆ।
‘‘ਨਹੀਂ, ਏਥੇ ਕੋਈ ਅਮਰਦੀਪ ਨਹੀਂ ਰਹਿੰਦਾ!’’ ਮੈਂ ਸਖ਼ਤੀ ਨਾਲ ਜਵਾਬ ਦਿੱਤਾ।
ਉਹ ਵਿਚਾਰੇ ਸ਼ਸ਼ੋਪੰਜ ਵਿਚ ਪੈ ਕੇ ਮੁੜ ਗਏ। ਉਨ੍ਹਾਂ ਨੂੰ ਪਤਾ ਤਾਂ ਲੱਗ ਗਿਆ ਸੀ ਕਿ ਮੈਂ ਹੀ ਅਮਰਦੀਪ ਗਿੱਲ ਹਾਂ, ਪਰ ਉਹ ਬਿਨਾਂ ਕੁਝ ਬੋਲੇ ਪਰਤ ਗਏ। ਉਨ੍ਹਾਂ ਦਾ ਪਹਿਲਾ ਸਵਾਲ ਹੀ ਗਲਤ ਸੀ। ਉਹ ਘਰ ਸੁਰਜੀਤ ਗਿੱਲ ਦਾ ਘਰ ਨਹੀਂ ਹੈ, ਨਾ ਹੀ ਸੁਰਜੀਤ ਗਿੱਲ ਕਦੇ ਉਸ ਘਰ ਵਿਚ ਰਿਹਾ ਹੈ। ਵਿਦਿਆਰਥੀ ਹੋਰਾਂ ਨੇ ਆਪਣੇ ਵੱਲੋਂ ਹੀ ਇਹ ਗੱਲ ਸੋਚ ਲਈ ਕਿ ਜਿੱਥੇ ਪੁੱਤ ਰਹਿੰਦਾ, ਪਿਉ ਵੀ ਉਥੇ ਰਹਿੰਦਾ ਹੋਣਾ। ਉਨ੍ਹਾਂ ਦੇ ਪਹਿਲੇ ਸਵਾਲ ਨੇ ਹੀ ਮੇਰੇ ਮਨ ਵਿਚ ਸ਼ੰਕਾ ਪੈਦਾ ਕਰ ਦਿੱਤੀ ਸੀ। ਬਾਪੂ ਦੇ ਦੁਸ਼ਮਣ ਮੇਰੇ ਨਾਲੋਂ ਕਿਤੇ ਵਧੇਰੇ ਹੋਣਗੇ। ਜੇ ਮੇਰੇ ਇਹ ਦੋਸਤ ਸਿੱਧਾ ਮੇਰਾ ਪੁੱਛਦੇ, ਤਾਂ ਮੈਂ ਕਹਿ ਦੇਣਾ ਸੀ ਕਿ ਹਾਂ ਮੈਂ ਹੀ ਹਾਂ ਅਮਰਦੀਪ ਗਿੱਲ।
ਕੁਝ ਦੇਰ ਬਾਅਦ ਮੈਨੂੰ ਹਰਮੀਤ ਵਿਦਿਆਰਥੀ ਤੇ ਤੇਜਵਿੰਦਰ ਫਿਰ ਮਿਲੇ ਅਤੇ ਸਾਡੀ ਪੱਕਾ ਯਾਰੀ ਪੈ ਗਈ। ਹੁਣ ਉਹ ਘਟਨਾ ਦਾ ਕੁਕਨੁਸ ਵਾਲੇ ਰਾਜਿੰਦਰ ਬਿਮਲ ਨੇ ਲਤੀਫ਼ਾ ਬਣਾ ਕੇ ਕਿਸੇ ਅਖ਼ਬਾਰ ਵਿਚ ਵੀ ਛਪਵਾਇਆ ਸੀ।
ਜਦੋਂ ਸਾਡੇ ਪਿੰਡ ਘੋਲੀਆਂ ਕਲਾਂ ਵਿਚ ਅੱਤਵਾਦੀਆਂ ਦਾ ਟੋਲਾ ਹਿੰਦੂਆਂ ਨੂੰ ਮਾਰਨ ਆਇਆ ਤਾਂ ਸਾਡਾ ਸਾਰਾ ਪਿੰਡ ਸੁੱਸਰੀ ਵਾਂਗ ਸੌਂ ਗਿਆ ਸੀ। ਮੈਂ ਇਕੱਲੇ ਬਾਪੂ ਨੂੰ ਅੱਤਵਾਦੀਆਂ ਦੇ ਟੋਲੇ ਨਾਲ਼ ਲੜਦਾ ਵੇਖਿਆ ਹੈ। ਇਕ ਹੱਥ ਵਿਚ ਰਿਵਾਲਵਰ ਅਤੇ ਦੂਜੇ ਹੱਥ ਵਿਚ ਦੁਨਾਲੀ ਬੰਦੂਕ ਤੇ ਦੁਖਦੇ ਗੋਡਿਆਂ ਨਾਲ ¦ਗ ਮਾਰਦਾ ਉਹ ਬੁੱਢਾ ਸ਼ੇਰ ਓਧਰ ਭੱਜਿਆ ਜਾਂਦਾ ਸੀ, ਜਿਧਰੋਂ ਲੋਕ ਭੱਜੇ ਆਉਂਦੇ ਸਨ। ਬਾਪੂ ਕਦੇ ਲਲਕਾਰਾ ਮਾਰਦਾ; ਕਦੇ ਰੁਕ ਕੇ ਫ਼ਾਇਰ ਕਰਦਾ। ਉਹਨੂੰ ਦੇਖ ਕੇ ਉਹਦੇ ਨਾਲ ਸਾਡੇ ਪਿੰਡ ਦੇ ਹਥਿਆਰਾਂ ਵਾਲੇ ਦੋ-ਚਾਰ ਬੰਦੇ ਰਲ ਗਏ ਸਨ। ਸਾਰੇ ਜਣੇ ਆਪਣੇ-ਆਪਣੇ ਕੋਠਿਆਂ ਤੋਂ ਫਾਇਰ ਕਰਦਾ। ਉਹਨੂੰ ਦੇਖ ਕੇ ਉਹਦੇ ਨਾਲ ਸਾਡੇ ਪਿੰਡ ਦੇ ਹਥਿਆਰਾਂ ਵਾਲੇ ਦੋ-ਚਾਰ ਬੰਦੇ ਰਲ਼ ਗਏ ਸਨ। ਸਾਰੇ ਹੁਣੇ ਆਪਣੇ-ਆਪਣੇ ਕੋਠਿਆਂ ਤੋਂ ਫਾਇਰ ਕਰਨ ਲੱਗ ਪਏ, ਜਿਸ ਕਰਕੇ ਅੱਤਵਾਦੀਆਂ ਨੂੰ ਭੱਜਣਾ ਪਿਆ ਸੀ। ਨਹੀਂ ਤਾਂ ਉਸ ਰਾਤ ਸਾਡੇ ਪਿੰਡ ਵਿਚ ਹਿੰਦੂਆਂ ਦਾ ਕਤਲੇਆਮ ਹੋ ਜਾਣਾ ਸੀ।
ਉਹ ਕਾਲੇ ਦਿਨ ਮੇਰੇ ਪਿੰਡ ਘੋਲੀਆਂ ਕਲਾਂ ਨੇ ਮੇਰੇ ਬਾਪੂ ਕਾਮਰੇਡ ਸੁਰਜੀਤ ਗਿੱਲ ਦੀ ਬੰਦੂਕ ਦੇ ਛਾਵੇਂ ਕੱਟੇ। ਇਸੇ ਤਰ੍ਹਾਂ ਜਦੋਂ ਮੇਰਾ ਵਿਆਹ ਹੋਇਆ ਤਾਂ ਖਾਲਿਸਤਾਨੀਆਂ ਦਾ ਹੁਕਮ ਚਲਦਾ ਸੀ ਕਿ ਬਾਰਾਤ ਵਿਚ ਗਿਆਰਾਂ ਬੰਦਿਆਂ ਤੋਂ ਵੱਧ ਬੰਦੇ ਨਹੀਂ ਲੈ ਕੇ ਜਾਣੇ, ਪਰ ਮੇਰੀ ਬਾਰਾਤ ਵਿਚ ਪੂਰੇ ਚਾਲੀ-ਪੰਜਤਾਲੀ ਬੰਦੇ ਗਏ ਸਨ। ਮੇਰਾ ਵਿਆਹ ਬਠਿੰਡੇ ਹੋਇਆ ਸੀ ਅਤੇ ਮੇਰੀ ਬਾਰਾਤ ਭੁੱਚੋ ਮੰਡੀ ਕੋਲ ਪੈਂਦੇ ਪਿੰਡ ਬਾਲਿਆਂਵਾਲੀ ਗਈ ਸੀ। ਵਿਆਹ ਤੋਂ ਇਕ-ਦੋ ਦਿਨ ਪਹਿਲਾਂ ਅੱਤਵਾਦੀਆਂ ਨੇ ਭਾਰਤੀ ਕਮਿਊਨਿਸਟ ਪਾਰਟੀ ਦਾ ਆਗੂ ਕਾਮਰੇਡ ਗੁਰਸੇਵਕ ਸਿੰਘ ਸ਼ਹੀਦ ਕਰ ਦਿੱਤਾ ਸੀ, ਇਸ ਕਰਕੇ ਮੇਰੇ ਵਿਆਹ ’ਤੇ ਦਹਿਸ਼ਤ ਦਾ ਪਰਛਾਵਾਂ ਥੋੜ੍ਹਾ ਹੋਰ ਗੂੜ੍ਹਾ ਹੋ ਗਿਆ ਸੀ। ਮੈਨੂੰ ਬਾਰਾਤ ਵਾਲੇ ਦਿਨ ਹੀ ਘਰੇ ਲਿਆਂਦਾ ਗਿਆ ਅਤੇ ਜਦੋਂ ਬਾਰਾਤ ਰਵਾਨਾ ਹੋਈ ਤਾਂ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ। ਬਾਪੂ ਦੇ ਹੱਥ ਵਿਚ ਰਿਵਾਲਵਰ ਫੜਿਆ ਹੋਇਆ ਸੀ ਅਤੇ ਉਹਨੇ ਪੂਰੇ ਦੋ ਦਿਨ ਮੇਰੀ ਅਤੇ ਘਰ ਦੀ ਰਖਵਾਲੀ ਕੀਤੀ। ਮੇਰੇ ਸਹੁਰੇ ਬਾਦਲ ਅਕਾਲੀ ਦਲ ਵਿਚ ਹਨ, ਉਨ੍ਹਾਂ ਨੇ ਆਪਣਾ ਇੰਤਜ਼ਾਮ ਕੀਤਾ ਹੋਇਆ ਸੀ। ਅੱਜ ਵੀ ਜਦੋਂ ਮੈਂ ਆਪਣੇ ਵਿਆਹ ਦੀ ਵੀਡੀਓ ਦੇਖਦਾ ਹਾਂ ਤਾਂ ਬਾਪੂ ਦੀ ਚਾਲ-ਢਾਲ, ਜੋਸ਼, ਰੋਹਲਾ ਚਿਹਰਾ ਅਤੇ ਹੱਥ ਵਿਚ ਫੜਿਆ ਰਿਵਾਲਵਰ ਦੇਖ ਕੇ ਮੇਰੇ ਲੂੰ ਕੰਡੇ ਹੋ ਜਾਂਦੇ ਹਨ। ਮੇਰੇ ਬੇਟੇ ਵਿਚ ਕੈਸਿਟ ਦੇਖਦੇ ਸਮੇਂ ਮੇਰੇ ਤੋਂ ਪੁੱਛਦੇ ਹਨ, ‘‘ਬਾਬਾ ਜੀ ਨੇ ਹੱਥ ਵਿਚ ਪਿਸਤੌਲ ਕਿਉਂ ਚੁੱਕਿਆ ਹੋਇਆ ਹੈ? ਉਥੇ ਕੋਈ ਫਿਲਮ ਦੀ ਸ਼ੂਟਿੰਗ ਹੁੰਦੀ ਸੀ?’’ ਤਾਂ ਮੈਂ ਸੰਖੇਪ-ਜਿਹਾ ਜਵਾਬ ਦੇ ਕੇ ਚੁੱਪ ਕਰ ਜਾਂਦਾ ਹਾਂ ਕਿ ਪੁੱਤ ਉਦੋਂ ਮਾਹੌਲ ਹੀ ਇਹੋ-ਜਿਹਾ ਸੀ।
ਮੇਰੇ ਵਿਆਹ ਦੀ ਕੈਸਿਟ ਵਿਚ ਮੇਰੇ ਹੱਥ ਵਿਚ ਕਿਰਪਾਨ ਹੈ ਤੇ ਬਾਪੂ ਦੇ ਹੱਥ ਵਿਚ ਰਿਵਾਲਵਰ। ਮੈਂ ਸੋਚਦਾ ਹਾਂ, ਮੈਂ ਤਾਂ ਉਸ ਦਿਨ ਉਸ ਬਾਰਾਤ ਦਾ ਲਾੜਾ ਸਾਂ, ਮੈਂ ਤਾਂ ਉਸ ਦਿਨ ਆਪਣੀ ਪਤਨੀ ਵਿਆਹ ਕੇ ਲਿਆਂਦੀ ਸੀ, ਪਰ ਕੀ ਬਾਪੂ ਵੀ ਕਿਸੇ ਬਾਰਾਤ ਦਾ ਲਾੜਾ ਸੀ? ਇਸੇ ਲਈ ਤਾਂ ਉਹ ਸ਼ਗਨਾਂ ਦੀ ਕਿਰਪਾਨ ਵਾਂਗ ਹੱਥ ਵਿਚ ਰਿਵਾਲਵਰ ਲੈ ਕੇ ਮੇਰੇ ਸ਼ਗਨ ਮਨਾਉਂਦਾ ਰਿਹਾ।
ਖਾਲਿਸਤਾਨੀ ਨੇ ਜਿਥੇ ਸਾਡੇ ਰੰਗਕਰਮੀ ਸਾਥੀ ਸੁਖਦੇਵ ਪ੍ਰੀਤ ਅਤੇ ਉਹਦੀ ਪਤਨੀ ਨੂੰ ਸ਼ਹੀਦ ਕਰ ਦਿੱਤਾ, ਉਥੇ ਪੰਜਾਬ ਤੋਂ ਬਾਹਰ ਯੂ.ਪੀ. ਵਿਚ ਨਾਟਕਕਾਰ ਕਾਮਰੇਡ ਸਫਦਰ ਹਾਸ਼ਮੀ ਦੀ ਜਾਨ ਵੀ ਆਪਣੀ ਹੀ ਤਰ੍ਹਾਂ ਦੇ ਅੱਤਵਾਦ ਨੇ ਲੈ ਲਈ। ਸੁਖਦੇਵ ਨੂੰ ਤਾਂ ਮੈਂ ਜਾਣਦਾ ਸੀ, ਪਰ ਹਾਸ਼ਮੀ ਨੂੰ ਮੈਂ ਕਦੇ ਵੀ ਨਹੀਂ ਸਾ ਮਿਲਿਆ। ਉਸ ਕਲਾਕਾਰ ਦੀ ਮੌਤ ਤੋਂ ਬਾਅਦ ਅਸੀਂ ਉਹਦਾ ਲਿਖਿਆ ਨਾਟਕ ‘ਅਪਹਰਣ ਭਾਈਚਾਰੇ ਕਾ’ ਕਈ ਵਾਰ ਪੰਜਾਬ ਦੇ ਚੌਂਕਾਂ ਵਿਚ ਖੇਡਿਆ। ਜਦ ਐਸ.ਐਫ.ਆਈ. ਦੇ ਸੱਦੇ ’ਤੇ ਹਾਸ਼ਮੀ ਦੀ ਪਤਨੀ ਮਾਲਾ ਆਪਣੇ ਕਲਾਕਾਰਾਂ ਸਮੇਤ ਪੰਜਾਬੀ ਯੂਨੀਵਰਸਿਟੀ ਆਈ ਤਾਂ ਅਸੀਂ ਬਠਿੰਡਿਓਂ ਉਨ੍ਹਾਂ ਨੂੰ ਉਚੇਚਾ ਮਿਲਣ ਗਏ ਸੀ।
ਉਨ੍ਹਾਂ ਦਿਨਾਂ ਵਿਚ ਬੰਬਈ ਦੇ ਆਨੰਦ ਪਟਵਰਧਨ ਨੇ ਪੰਜਾਬ ਦੇ ਦਹਿਸ਼ਤਵਾਦ ਅਤੇ ਲੋਕ ਲਹਿਰ ਦੀ ਦਸਤਾਵੇਜ਼ੀ ਫਿਲਮ ‘ਉਨ੍ਹਾਂ ਮਿੱਤਰਾਂ ਦੀ ਯਾਦ ਪਿਆਰੀ’ (1990) ਬਣਾਈ ਸੀ। ਪੰਜਾਬ ਵਿਚ ਇਹ ਫਿਲਮ ਮੈਨੂੰ ਬਹੁਤ ਹੀ ਔਖੀ ਲੱਭੀ ਤੇ ਲੱਭੀ ਦੁਆਬੇ ਦੇ ਜੁਝਾਰੂ ਕਮਿਊਨਿਸਟ ਗਿਆਨ ਸਿੰਘ ਸੰਘੇ ਕੋਲੋਂ। ਉਸ ਦਿਨ ਮੇਰੀ ਜੇਬ ਵਿਚ ਇਹਦਾ ਮੁੱਲ ਚੁਕਾਉਣ ਜਿੰਨੇ ਪੈਸੇ ਨਹੀਂ ਸਨ।
‘‘ਉਏ ਛੋਟਿਆ, ਕੋਈ ਗੱਲ ਨਹੀਂ ਆ ਜਾਣਗੇ ਪੈਸੇ!’’ ਕਹਿ ਕੇ ਕਾਮਰੇਡ ਨੇ ਮੈਨੂੰ ਆਪਣਾ ਕ੍ਰਿਤਾਰਥੀ ਬਣਾ ਲਿਆ।
ਮੈਂ ਬੜੇ ਚਾਅ ਨਾਲ ਘਰੇ ਲਿਆ ਕੇ ਇਹ ਫਿਲਮ ਵੇਖੀ। ਇਸ ਲਈ ਪਟਵਰਧਨ ਨੂੰ ਕੌਮੀ ਤੇ ਕੌਮਾਂਤਰੀ ਇਨਾਮ ਵੀ ਮਿਲੇ ਸਨ। ਇਸ ਫਿਲਮ ਵਿਚ ਖਾਲਿਸਤਾਨੀ ਆਗੂਆਂ ਦੀਆਂ ਮੁਲਾਕਾਤਾਂ ਵੀ ਹਨ ਅਤੇ ਲੋਕ-ਪੱਖੀ ਆਗੂਆਂ ਦੀਆਂ ਸਰਗਰਮੀਆਂ ਨੂੰ ਵੀ ਵਿਖਾਇਆ ਗਿਆ ਹੈ। ਅੰਤਿਮ ਰੂਪ ਵਿਚ ਇਹ ਫਿਲਮ ਕਾਲੇ ਦਿਨਾਂ ਵਿਚ ਸ਼ਹੀਦ ਹੋਏ ਲੋਕ-ਪੱਖੀ ਸੂਝਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ।
ਇਸ ਤੋਂ ਪਹਿਲਾਂ ਕਿ ਮੈਂ ਕਾਮਰੇਡ ਗਿਆਨ ਸਿੰਘ ਨੂੰ ਮਨੀਆਰਡਰ ਰਾਹੀਂ ਉਸ ਫਿਲਮ ਦੇ ਪੈਸੇ ਭੇਜਦਾ, ਖਾਸਿਤਾਨ ਦਹਿਸ਼ਤਗਰਦਾਂ ਨੇ ਉਹਨੂੰ ਸ਼ਹੀਦ ਕਰ ਦਿੱਤਾ। ਮੈਂ ਜਦ ਅਗਲੀ ਸਵੇਰ ਇਹ ਖ਼ਬਰ ਪੜ੍ਹੀ ਤਾਂ ਮੇਰੀਆਂ ਅੱਖਾਂ ਭਰ ਆਈਆਂ। ਅਗਲੇ ਹੀ ਪਲ ਮੈਂ ਅਲਮਾਰੀ ਖੋਲ੍ਹੀ ਅਤੇ ਉਸ ਵਿਚੋਂ ਉਹ ਫਿਲਮ ਕੱਢ ਕੇ ਵੇਖਣ ਲੱਗਾ। ਇਸ ....... ਹੱਥੀਂ ਲਿਖਿਆ ਹੋਇਆ ਸੀ- ਉਨ੍ਹਾਂ ਮਿੱਤਰਾਂ ਦੀ ਯਾਦ ਪਿਆਰੀ।
ਪੰਜਾਬ ਦੇ ਹਾਲਾਤ ਬਦਲੇ। ਸਰਕਾਰ ਭਾਣੇ ਅੱਤਵਾਦ ਦਾ ਅੰਤ ਹੋ ਗਿਆ। ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ। ਪੰਜਾਬ ਪੰਜਾਹ ਸਾਲ ਪੱਛੜ ਗਿਆ। ਸਤਾਰਾਂ ਅਠਾਰਾਂ ਸਾਲ ਚੱਲੀ ਇਸ ਅੰਨ੍ਹੇਰੀ ਨੇ ਅਨੇਕ ਘਰ ਤਬਾਹ ਕਰ ਦਿੱਤੇ। ਕੋਈ ਅੱਤਵਾਦੀ ਹੋਣ ਕਰਕੇ ਮਾਰਿਆ ਗਿਆ, ਕੋਈ ਪੁਲਿਸ ਵਾਲਾ ਹੋਣ ਕਰਕੇ ਜਾਨ ਤੋਂ ਹੱਥ ਧੋ ਬੈਠਾ, ਕੋਈ ਅੱਤਵਾਦ-ਵਿਰੋਧੀ ਹੋਣ ਕਰਕੇ ਮਾਰ ਦਿੱਤਾ ਗਿਆ। ਪੁਲਸੀਆਂ ਨੇ ਤਰੱਕੀਆਂ ਲਈਆਂ; ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਨੇ ਦੌਲਤ ਕਮਾਈ; ਰਾਜਨੀਤਕ ਆਗੂਆਂ ਨੇ ਨਾਟਕ ਕਰ-ਕਰ ਆਪਣੇ ਰਾਜਨੀਤਕ ਕੱਦ-ਬੁੱਤ ਉ¤ਚੇ ਕੀਤੇ ਅਤੇ ਬਹੁਤ ਸਾਰੇ ਵਿਦੇਸ਼ਾਂ ਵਿਚ ਜਾ ਸੈ¤ਟ ਹੋ ਗਏ। ਇਸ ਲੜਾਈ ਵਿਚ ਨਾ ਕੋਈ ਰਾਮ ਜਿੱਤਿਆ, ਨਾ ਕੋਈ ਰਾਵਣ ਹਾਰਿਆ।

DMnvfd sfihq 'hux' mYgjLIn

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346