ਮੇਰਾ ਜਨਮ ਦਿਨ ਜੋਧਪੁਰ
ਦਾ ਹੈ ਤੇ ਜਿਸ ਸ਼ਾਮ ਮੇਰਾ ਜਨਮ ਹੋਇਆ ਉਸ ਦਿਨ ਜਾਂ ਅਗਲੇ ਦਿਨ ਅਸੂ ਦੇ ਨਿਰਾਤੇ ਸ਼ੁਰੂ ਹੋਣੇ
ਸਨ। ਮਮੀ ਦਸਦੇ ਹਨ ਕਿ ਕਿਵੇਂ ਨਾਨਾ ਜੀ ਦੇ ਸਾਰੇ ਦੋਸਤ ਤੇ ਮੁਹੱਲੇ ਦੇ ਲੋਕ ਮੈਨੂੰ ਸਿਰਫ
ਦੇਖਣ ਹੀ ਨਹੀਂ ਆਂਦੇ , ਬਲਕਿ ਮੇਰੇ ਲਈ ਤੋਹਫ਼ੇ ਲਿਆਂਦੇ , ਮੇਰੇ ਪੈਰੀਂ ਹੱਥ ਲਾ ਕੇ ਜਾਂਦੇ
ਤੇ ਆਪਣੇ ਆਪ ਦੇ ਧੰਨ ਭਾਗ ਸਮਝਦੇ ਮੈਨੂੰ ਦੇਖ ਕੇ , ਵੈਸੇ ਵੀ ਰਾਜਸਥਾਨ ਦੇ ਸਿਆਣੇ ਲੋਕ ਇਹ
ਮੰਨਦੇ ਸਨ ਤੇ ਯਕੀਨ ਰੱਖਦੇ ਸਨ ਉਨ੍ਹਾਂ ਦਿਨਾਂ ਵਿੱਚ ਕਿ ਉਹੀ ਨਾਰ ਸੁਲੱਖਣੀ, ਜਿਹੜੀ
ਪਹਿਲੋਂ ਜਾਏ ਲਛੱਮੀ ਲ ਮੇਰੇ ਜਨਮ ਦੇ ਆਲੇ ਦੁਆਲੇ ਜੁੜੀਆਂ ਇਹ ਕਹਾਣੀਆਂ ਮੈਨੂੰ ਮੇਰੇ ਬਚਪਨ
ਵਿੱਚ ਬਹੁਤ ਖੁਸ਼ ਕਰਦੀਆਂ ਸਨ ਤੇ ਆਪਣਾ ਆਪ ਰਾਜਕੁਮਾਰੀਆਂ ਵਾਂਗ ਲੱਗਦਾ ਤੇ ਖਾਸ ਕਰ ਜਦ
ਮੇਰੇ ਬਾਬਾਜੀ ਸਾਨੂੰ ਦੱਸਦੇ ਕਿ ‘ਕੌਰ ‘ ਦਾ ਮਤਲਬ ਹੀ ਰਾਜਕੁਮਾਰੀ ਹੈ। ਮੇਰੇ ਜਨਮ ਤੇ
ਮੇਰੇ ਨਾਨਾ ਜੀ ਬਹੁਤ ਖੁਸ਼ ਹੋਏ ਸਨ , ਉਨ੍ਹਾਂ ਲਈ ਮੈਂ ਘਰ ਦੀ ਪਹਿਲੀ ਦੋਹਤੀ ਤੇ ਆਪਣੀ ਮਾਂ
ਦੀ ਵੀ ਜੇਠੀ ਧੀ ਸੀ। ਜੇਠੀ ਧੀ ਹੋਣ ਦੇ ਨਾਤੇ ਮੈਂ ਅਕਸਰ ਆਪਣੇ ਜਨਮ ਦਿਨ ਤੇ ਮਮੀ ਨੂੰ
ਮਖੌਲ ਕਰਦੀ ਹਾਂ ਕਿ , " ਮਮੀ , ਮੈਂ ਇਸ ਦੁਨੀਆ ਵਿੱਚ ਆ ਕੇ ਤੁਹਾਨੂੰ ਮਮੀ ਬਣਾਇਆ ਹੈ । "
ਪਤਾ ਨਹੀਂ ਮੈਂ ਗੱਲ ਨੂੰ ਇਥੋਂ ਕਿਓਂ ਸ਼ੁਰੂ ਕੀਤਾ ਹੈ - ਸ਼ਾਇਦ ਇਸ ਲਈ ਕਿ ਨਿਰਾਤਿਆਂ ਦੇ
ਦਿਨ ਚਲ ਰਹੇ ਸਨ - ਤੇ ਨਿਰਾਤਿਆਂ ਬਾਰੇ ਭਾਰਤੀ ਰੀਤ ਚੇਤੇ ਆ ਗਈ ਹੈ ਜਾਂ ਸ਼ਾਇਦ ਜ਼ਿਹਨ ਵਿੱਚ
ਦਿੱਲੀ ਦੀ ਉਹ ਪੰਜ ਸਾਲ ਦੀ ਬੱਚੀ ਘੁੰਮ ਰਹੀ ਹੈ ਜਿਸ ਨਾਲ ਇੰਨਾਂ ਭੈੜਾ ਕੁਕਰਮ ਹੋਇਆ। ਤੇ
ਅਚਾਨਕ ਇਹ ਖਿਆਲ ਆਇਆ ਕਿ ਅਸੀਂ ਭਾਰਤੀ ਸ਼ਾਇਦ ਦੁਨੀਆ ਦੀ ਸਭ ਤੋਂ ਵੱਧ ਪਖੰਡੀ ਕੌਮ ਹਾਂ।
ਨਿਰਾਤਿਆਂ ਦੇ ਦਿਨਾਂ ਵਿੱਚ ਜਦ ਕੰਜਕਾਂ ਪੁੱਜੀਆਂ ਜਾਂਦੀਆਂ ਹਨ - ਉਨ੍ਹਾਂ ਦਿਨਾਂ ਵਿੱਚ ਜੋ
ਉਸ ਨਨ੍ਹੀਂ ਬੱਚੀ ਨਾਲ ਹੋਇਆ - ਉਸ ਬਾਰੇ ਸੁਣ ਕੇ ਤੇ ਸੋਚ ਕੇ ਰੌਂਗਟੇ ਖੜ੍ਹੇ ਹੋ ਜਾਂਦੇ
ਹਨ। ਯਕੀਨ ਹੀ ਨਹੀਂ ਆਓਂਦਾ ਕਿ ਕੋਈ ਵੀ ਆਦਮੀ ਇੰਨ੍ਹੀ ਘਿਨਾਉਣੀ ਹਰਕੱਤ ਇੱਕ ਪੰਜ ਸਾਲ ਦੀ
ਬੱਚੀ ਨਾਲ ਕਰ ਸਕਦਾ ਹੈ। ਇਸ ਤਰ੍ਹਾਂ ਦੇ ਤੇ ਇਸ ਤਰ੍ਹਾਂ ਦੇ ਹਰ ਰੋਜ਼ ਹੋ ਰਹੇ ਜ਼ੁਲਮਾਂ ਕਰ
ਕੇ ਹਰ ਭਾਰਤੀ ਨੂੰ ਸ਼ਰਮਸ਼ਾਰ ਹੋਣਾ ਚਾਹੀਦਾ ਹੈ - ਚਾਹੇ ਉਹ ਕੋਈ ਵੀ ਹੋਵੇ। ਕਿਸ ਚੀਜ਼ ਦਾ
ਮਾਣ ਕਰਦੇ ਹਾਂ ਅਸੀਂ , ਕਿਸ ਤਹਿਜ਼ੀਬ ਦਾ , ਕਿਸ ਸੰਸਕਾਰ ਦਾ , ਕਿਸ ਮਰਿਆਦਾ ਦਾ। ਕੀ ਸਾਡੇ
ਕੋਲ ਤਹਿਜ਼ੀਬ ਨਾਮ ਦੀ ਕੋਈ ਚੀਜ਼ ਹੈ ਵੀ - ਕੀ ਸਾਡੇ ਕੋਲ ਕੋਈ ਕਦਰਾਂ ਕੀਮਤਾਂ ਹੈ ਭੀ ਹਨ ?
ਇਹ ਸੁਆਲ ਅੱਜ ਹਰ ਭਾਰਤੀ ਨੂੰ ਖੁਦ ਕੋਲੋਂ ਪੁੱਛਣਾ ਚਾਹੀਦਾ ਹੈ। ਇਸ ਘਟਨਾ ਕਰ ਕੇ ਕੀ ਅਸੀਂ
ਦੁਨੀਆ ਵਿੱਚ ਸਿਰ ਉੱਚਾ ਚੁੱਕ ਕੇ ਤੁਰ ਸਕਦੇ ਹਾਂ , ਜਦ ਕਿ ਅਸੀਂ ਬਾਕੀ ਦੁਨੀਆ ਸਾਹਮਣੇ
ਆਪਣੇ ਆਪ ਨੂੰ ਚਵਿਲਿਡਿੲਦ ਕੌਮ ਆਖਣ ਦਾ ਦਾਵਾ ਕਰਦੇ ਹਾਂ। ਜੇ ਪੱਛਮ ਵਿੱਚ ਮੈਡੋਨਾ ਜਾਂ ਉਸ
ਵਰਗੀ ਕੋਈ ਕਲਾਕਾਰ ਮੱਥੇ ਤੇ ਬਿੰਦੀ ਲਾ ਲੈਂਦੀ ਹੈ ਤਾਂ ਸਾਡੇ ਵਿਦਵਾਨ ਜਾਂ ਪੰਡਿਤ ਅਸਮਾਨ
ਸਿਰ ਤੇ ਚੁੱਕ ਲੈਂਦੇ ਨੇ ਕਿ ਹਿੰਦੂ ਧਰਮ ਦੀ ਬੇਅਦਬੀ ਹੋ ਰਹੀ ਹੈ ਲ ਪਰ ਹੁਣ ਕਿਸੇ ਦੇ ਕੰਨ
ਤੇ ਜੂੰ ਨਹੀਂ ਸਰਕੀ। ਇਸ ਘਟਨਾ ਨੇ ਗੰਗਾ ਜਮੁਨਾ ਦੀ ਧਰਤੀ ਦਾ ਤੇ ਇਸ ਦੇ ਪਾਣੀਆਂ ਦੀ
ਪਵਿਤਰਤਾ ਹੀ ਭੰਗ ਨਹੀਂ ਕੀਤੀ ਬਲਕਿ ਅਸੀਂ ਆਪਣੀਆਂ ਕਦਰਾਂ ਕੀਮਤਾਂ ਵਅਲੁੲ ਸਿਸਟਮ ਦੀਆਂ
ਧੱਜੀਆਂ ਉੜਾ ਦਿੱਤੀਆਂ ਹਨ। ਸੋਚ ਕੇ ਹੀ ਲੂੰ ਖੜ੍ਹੇ ਹੋ ਜਾਂਦੇ ਨੇ ਤੇ ਸ਼ਰਮ ਨਾਲ ਧਰਤੀ
ਵਿੱਚ ਗਰਕ ਜਾਣ ਨੂੰ ਜੀ ਕਰਦਾ ਹੈ। ਸਾਡੇ ਦੇਸ਼ ਦੀ ਹਰ ਨਦੀ ਦੇ ਨਾਮ ਤੇ ਕੁੜੀਆਂ ਦੇ ਨਾਮ
ਰੱਖੇ ਜਾਂਦੇ ਹਨ ਕਿਓਂਕਿ ਨਦੀਆਂ ਵੀ ਕੁੜੀਆਂ ਵਾਂਗ ਜੀਵਨ ਦਾਤੀਆਂ ਹਨ ਲ ਪਰ ਜ਼ਾਹਿਰ ਹੈ ਹੁਣ
ਉਸ ਦੇਸ਼ ਵਿੱਚ ਧਰਮ ਦੇ ਮਤਲਬ ਬਦਲ ਗਏ ਹਨ। ਅਸੀਂ ਹਰ ਰੋਜ਼ ਕਰੋੜਾਂ ਰੁਪਏ ਧਰਮ ਦੇ ਨਾਮ ਤੇ
ਮੰਦਿਰਾਂ , ਗੁਰਦੁਆਰਿਆਂ ਵਿੱਚ ਚੜ੍ਹਾ ਦਿੰਦੇ ਹਾਂ - ਪਰ ਨਿੱਜੀ ਜੀਵਨ ਵਿੱਚ ਅਸੀਂ ਇੱਕ
ਮਿੰਟ ਲਈ ਵੀ ਧਰਮ ਨਹੀਂ ਨਿਭਾਂਦੇ ਲ ਨਹੀਂ ਤਾਂ ਸਾਡੇ ਦੇਸ਼ ਵਿੱਚ ਹਰ 18 ਮਿੰਟਾਂ ਬਾਅਦ
ਬਲਾਤਕਾਰ ਨਾ ਹੋਣ। ਇੰਨੇ ਮੰਦਿਰ, ਗੁਰਦੁਆਰੇ, ਤੀਰਥ ਸਥਾਨਾਂ ਦੇ ਬਾਵਜੂਦ ਸਾਨੂੰ ੰਓਯ ਬਿਨਾ
ਕੁਝ ਸੁਝਦਾ ਹੀ ਨਹੀਂ। ਤੇ ਮੈਂ ਅਕਸਰ ਸੋਚਦੀ ਹਾਂ ਕਿਓਂਕਿ ਇਹ ਤੀਰਥ ਤੇ ਇਹ ਧਾਰਮਿਕ ਇੱਕਠ
ਸਾਨੂੰ ਚੰਗਾ ਇਨਸਾਨ ਬਣਾਉਣ ਵਿੱਚ ਸਹਾਈ ਨਹੀਂ ਹੁੰਦੇ , ਇਹ ਸਾਰੇ ਢਾਹ ਦੇਣੇ ਚਾਹੀਦੇ ਹਨ ਲ
ਕੀ ਤੁਹਾਡੇ ਖਿਆਲ ਵਿੱਚ ਇੱਕ ਪੰਜ ਸਾਲ ਦੀ ਬੱਚੀ ਦਾ ਸਰੀਰ ( ਜੋ ਰੱਬ ਦੀ ਦਾਤ ਹੈ , ਜਿਸ
ਵਿੱਚ ਉਸ ਨੇ ਸੁਆਸ ਫੁੱਕੇ ਹਨ ) ਤੁਹਾਡੇ ਪਾਪੀ ਹੱਥਾਂ ਨਾਲੋਂ ਬਣਾਏ ਹੋਏ ਇਮਾਰਤਾਂ ਨਾਲੋਂ
ਜ਼ਿਆਦਾ ਪਾਕ ਨਹੀਂ ਹੈ ।
ਧਰਮ ਦੇ ਨਾਮ ਤੇ ਅਸੀਂ ਦੁਨੀਆ ਦੀ ਸਭ ਤੋਂ ਵੱਧ ਮਕਾਰ ਤੇ ਇੱਕ ਪਖੰਡੀ ਕੌਮ ਬਣ ਗਏ ਹਾਂ। ਇਸ
ਮੁੱਦੇ ਤੇ ਮੈਂ ਕਬੂਤਰ ਵਾਂਗ ਅੱਖਾਂ ਚੁਰਾ ਰਹੀ ਸੀ - ਸੋਚਿਆ ਸੀ ਕਿ ਮੈਂ ਇਸ ਤੇ ਕੁਝ ਨਹੀਂ
ਲਿਖਾਂਗੀ। ਇਸ ਬਾਰੇ ਕੁਝ ਨਹੀਂ ਸੋਚਾਂਗੀ। ਕਿਓਂਕਿ ਇਸ ਬਾਰੇ ਇੱਥੇ ਕੁਝ ਨਹੀਂ ਹੋਣ ਵਾਲਾ।
ਤੇ ਚਲੋ ਭਲਾ ਜੇ ਉਸ ਆਦਮੀ ਨੂੰ ਫਾਂਸੀ ਦੀ ਸਜ਼ਾ ਮਿਲ ਵੀ ਜਾਂਦੀ ਹੈ ਤਾਂ ਕੀ ਹੋਵੇਗਾ ? ਕੀ
ਇਸ ਤਰ੍ਹਾਂ ਦੇ ਹਾਦਸੇ ਮੁੱਕ ਜਾਣਗੇ ? ਮੈਂ ਕੀ ਕਰ ਸਕਦੀ ਹਾਂ ? ਜਿਸ ਦੇਸ਼ ਦੀ ਧਰਤੀ ਤੇ
ਇਨਸਾਫ਼ ਹੀ ਗੁੰਮ ਹੋ ਗਿਆ ਹੈ , ਜਿੱਥੇ ਇਸ ਦੇ ਮਹਿਣੇ ਬਦਲ ਗਏ ਹਨ , ਜਿੱਥੇ ਅਸੀਂ ਆਪਣੀ
ਵੋਟ ਇੱਕ ਬੋਤਲ ਲਈ ਗਿਰਵੀ ਧਰ ਦਿੱਤੀ ਹੈ ਤੇ ਅਸੀਂ ਚੰਗਾ ਭਲਾ ਆਪਣੇ ਸਿਆਸੀ ਨੇਤਾਵਾਂ ਦਾ
ਕਿਰਦਾਰ ਜਾਣਦੇ ਹੋਏ ਫਿਰ ਵੀ ਉਨ੍ਹਾਂ ਨੂੰ ਹੀ ਬਾਰ ਬਾਰ ਮੁਹਰੇ ਲੈ ਆਓਂਦੇ ਹਾਂ। ਅਸੀਂ ਖੁਦ
ਤੇ ਆਪਣੀ ਜ਼ਮੀਰ ਵੇਚਦੇ ਹਾਂ , ਬਲਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦਾ ਆਉਣ ਵਾਲਾ
ਕੱਲ੍ਹ ਵੀ ਵੇਚ ਰਹੇ ਹਾਂ। ਸੱਚ ਤਾਂ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਨਿੱਕੀਆਂ ਨਿੱਕੀਆਂ
ਗੱਲਾਂ ਲਈ ਵਿਕਾਊ ਕੀਤਾ ਹੋਇਆ ਹੈ। ਅਸੀਂ ਖੁਦ ਹੀ ਗੰਦ ਨੂੰ ਗੱਦੀ ਤੇ ਬਿਠਾਂਦੇ ਹਾਂ , ਫਿਰ
ਕਿਵੇਂ ਕੁਝ ਸੁਧਰ ਸਕਦਾ ਹੈ - ਨਹੀਂ ਸੁਧਰ ਸਕਦਾ । ਕੀ ਦੁਨੀਆ ਦਾ ਕੋਈ ਕਾਨੂੰਨ , ਕੋਈ
ਇਨਸਾਫ਼ ਉਸ ਬੱਚੀ ਨੂੰ ਉਸ ਦਾ ਰੱਬ ਵਰਗਾ ਅਣਛੋਹਿਆ ਪਵਿੱਤਰ ਸਰੀਰ ਮੋੜ ਸਕਦਾ ਹੈ ; ਮੈਨੂੰ
ਹੈਰਾਨੀ ਹੁੰਦੀ ਹੈ ਕਿ ਉਸ ਦਿਨ ਕਾਨੂੰਨ ਦੇ ਰੱਖਵਾਲਿਆਂ ਨੂੰ ਨੀਂਦ ਕਿਵੇਂ ਆਈ ਹੋਵੇਗੀ ?
ਅਸੀਂ ਦੁਨੀਆ ਦੇ ਸਭ ਤੋਂ ਪਖੰਡੀ ਲੋਕ ਤਾਂ ਹੈ ਹੀ , ਬਲਕਿ ਅਸੀਂ ਜੰਗਲੀ ਜਾਨਵਰਾਂ ਨਾਲੋਂ
ਵੀ ਬੱਦਤਰ ਦਰਿੰਦੇ ਹਾਂ। ਧਿਕਾਰ ਹੈ ਗੰਗਾ ਦੀ ਧਰਤੀ ਤੇ , ਜਿਥੇ ਕਰੋੜਾਂ ਆਦਮੀ ਹਨ ਪਰ
ਇਨਸਾਨ ਇੱਕ ਵੀ ਨਹੀਂ।
ਕੁਝ ਲੋਕ ਸੋਚਦੇ ਹਨ ਕਿ ਮੁਸਲਿਮ ਦੇਸ਼ਾਂ ਵਿੱਚ ਬਲਾਤਕਾਰੀ ਨੂੰ ਇੱਕ ਦੰਮ ਫਾਂਸੀ ਦੇ ਦਿੱਤੀ
ਜਾਂਦੀ ਹੈ ; ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਇਹੋ ਜਿਹੀਆਂ ਸਜਾਵਾਂ ਆਮ ਲੋਕਾਂ ਨੂੰ ਹੀ
ਮਿਲਦੀਆਂ ਹਨ। ਉਨ੍ਹਾਂ ਨੂੰ ਅਮੀਰ , ਸ਼ੇਖਾਂ , ਤੇ ਰਾਜਸੀ ਘਰਾਣਿਆਂ ਦੇ ਹਰਮਾਂ ਦਾ ਨਹੀਂ
ਪਤਾ, ਜਿੱਥੇ ਸੈਂਕੜੇ ਬੱਚੀਆਂ , ਥਾਈਲੈਂਡ , ਕੰਬੋਡਿਆ , ਇੰਡੋਨੇਸ਼ਿਆ , ਬੰਗਲਾ ਦੇਸ਼ ,
ਨੈਪਾਲ , ਫਿਲੀਪੀਨਸ ਵਰਗੇ ਮੁਲਕਾਂ ਵਿਚੋਂ ਗਰੀਬ ਘਰਾਂ ਤੋਂ ਲਿਆਈਆਂ ਜਾਂਦੀਆਂ ਹਨ ਤੇ
ਇਨ੍ਹਾਂ ਤੋਂ ਨੌਕਰਾਣੀਆਂ ਦਾ ਕੰਮ ਤੇ ਲਿਆ ਹੀ ਜਾਂਦਾ ਹੈ - ਉਨ੍ਹਾਂ ਨੂੰ ਅਯਾਸੀ ਵਜੋਂ ਵੀ
ਵਰਤਿਆ ਜਾਂਦਾ ਹੈ ; ਇਨ੍ਹਾਂ ਮੁਲਕਾਂ ਵਿੱਚ ਅੱਤ ਦੀ ਗਰੀਬੀ ਕਰ ਕੇ ਇਹ ਲੋਕ ਆਪਣੀਆਂ
ਬੱਚੀਆਂ ਨੂੰ ਖੁਦ ਹੀ ਇਨ੍ਹਾਂ ਕੋਲ ਵੇਚ ਦਿੰਦੇ ਹਨ। ਕੁਝ ਸਾਲ ਹੋਏ ਮੈਂ ਝੲਅਨ ੰੲਸਸੋਨ
ਦੀਆਂ ਲਿਖੀਆਂ ਕੁਝ ਕਿਤਾਬਾਂ ਪੜ੍ਹੀਆਂ ਸਨ ਜਿਨ੍ਹਾਂ ਵਿਚੋਂ ਇੱਕ ਕਿਤਾਬ ਦਾ ਨਾਮ ‘
ਫਰਨਿਚੲਸਸ " ਸੀ। ਉਸ ਵਿੱਚ ਰਾਜਸੀ ਘਰਾਣਿਆਂ ਦੇ ਹਰਮਾਂ ਬਾਰੇ ਖੁਲ੍ਹ ਕੇ ਦੱਸਿਆ ਹੋਇਆ ਸੀ।
ਜਦ ਮੈਂ ਹੇਵਰਡ ਯੂਨੀਵਰਸਿਟੀ ਵਿੱਚ ਸੀ , ਉੱਥੇ ਕਈ ਸੰਸਥਾਵਾਂ ( ੋਰਗਅਨਡਿਅਟੋਿਨਸ ) ਸਨ -
ਜੋ ਇੰਡੋਨੇਸ਼ਿਆ ਤੇ ਕੰਬੋਡੀਆ ਦੀਆਂ ਗਰੀਬ ਮਾਵਾਂ ਲਈ ਪੈਸੇ ਇੱਕਠੇ ਕਰਦੀਆਂ ਸਨ ਤਾਂ ਜੋ ਉਹ
ਮਾਵਾਂ ਮਜ਼ਬੂਰੀ ਵੱਸ ਹੋ ਅੱਗੋਂ ਆਪਣੀਆਂ ਧੀਆਂ ਨੂੰ ਨਾ ਵੇਚਣ। ਉਹ ਔਰਤਾਂ ਕੱਢਾਈ ਕੀਤੀਆਂ
ਹੋਈਆ ਨਿੱਕੀਆਂ ਨਿੱਕੀਆਂ ਚੀਜ਼ਾਂ ਬਣਾ ਕੇ ਭੇਜਦੀਆਂ ਤੇ ਅਸੀਂ ਉਹ ਚੀਜ਼ਾਂ ਵੇਚ ਕੇ ਉਨ੍ਹਾਂ
ਨੂੰ ਪੈਸੇ ਭੇਜਦੇ ਤਾਂ ਜੋ ਉਹ ਆਪਣੀਆਂ ਧੀਆਂ ਨੂੰ ਨਾ ਵੇਚਣ।
ਇਸੇ ਤਰ੍ਹਾਂ ਹੀ ਇਕ ਹੋਰ ਕਿਤਾਬ Ayna Hirsi Ali dI " Infidel " ਪੜ੍ਹੀ ਸੀ - ਉਹ
ਸੋਮਾਲੀਆ ਤੋਂ ਸੀ ਤੇ ਮੁਸਲਿਮ ਤੇ ਔਰਤ ਹੋਣ ਦੇ ਨਾਤੇ ਜੋ ਸਲੂਕ ਉਸ ਨੂੰ ਬਚਪਨ ਵਿੱਚ ਮਿਲਿਆ
ਤੇ ਜੋ ਸਲੂਕ ਕਈ ਮੁਸਲਿਮ ਦੇਸ਼ਾਂ ਵਿੱਚ ਔਰਤਾਂ ਨੂੰ ਮਿਲਦਾ ਹੈ , ਵਿਸ਼ਵਾਸ਼ ਨਹੀਂ ਸੀ ਆਓਂਦਾ
ਕਿ ਇਹ ਕੁਝ 21ਵੀਂ ਸਦੀ ਵਿੱਚ ਵਾਪਰ ਰਿਹਾ ਹੈ - ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਉਸ ਵੇਲੇ
ਖੁਦ ਤੇ ਇਕ ਮਾਣ ਮਹਿਸੂਸ ਹੋਇਆ ਸੀ , ਆਪਣੇ ਧਰਮ , ਆਪਣੇ ਕਲਚਰ , ਤੇ ਆਪਣੇ ਦੇਸ਼ ਤੇ ਇਸ ਦੀ
ਤਹਿਜ਼ੀਬ ਤੇ ਇਸ ਤਰ੍ਹਾਂ ਸਾਡੇ ਨਾਲ ਨਹੀਂ ਹੋਇਆ , ਸਾਡੇ ਨਾਲ ਤਾਂ ਕੀ ਸਾਡੀਆਂ ਮਾਵਾਂ ਤੇ
ਦਾਦੀਆਂ , ਨਾਨੀਆਂ ਨਾਲ ਵੀ ਨਹੀਂ ਸੀ ਹੋਇਆ ਤੇ ਮੈਂ ਉਹ ਕਿਤਾਬਾਂ ਪੜ੍ਹ ਕੇ ਸ਼ੁਕਰ ਕੀਤਾ ਸੀ
ਕਿ ਅਸੀਂ ਇੰਨ੍ਹਾਂ ਮੁਲਕਾਂ ਵਿੱਚ ਪੈਦਾ ਨਹੀਂ ਸੀ ਹੋਏ। ਪਰ ਹੁਣ ਲੱਗਦਾ ਹੈ ਕਿ ਹਰ ਥਾਂ ਤੇ
ਹੀ ਇੱਕੋ ਜਿਹਾ ਹੀ ਔਰਤ ਦਾ ਹਾਲ ਹੈ।
ਫਾਂਸੀ ਕੋਈ ਇਲਾਜ ਨਹੀਂ ਲ ਇਹ ਇੱਕ ਬੀਮਾਰ ਆਦਮੀ ਦੀ ਕਰਤੂਤ ਹੈ ; ਬੀਮਾਰ ਮਾਨਸਿਕਤਾ ਹੈ
ਇਹ। ਕਿਓਂ ਹੁੰਦਾ ਹੈ ? ਕਿਓਂ ਆਦਮੀ ਇਸ ਤਰ੍ਹਾਂ ਦਰਿੰਦਾ ਬਣ ਜਾਂਦਾ ਹੈ ? ਮੈਨੂੰ ਨਹੀਂ
ਪਤਾ। ਮੈਂ ਇੰਨ੍ਹਾ ਜਾਣਦੀ ਹਾਂ ਕਿ ਇਨ੍ਹਾਂ ਬੀਮਾਰ ਲੋਕਾਂ ਨੂੰ ਅਸੀਂ ਹੀ ਪੈਦਾ ਕਰਦੇ ਹਾਂ।
ਸਾਡਾ ਹੀ ਸਮਾਜ ਇਨ੍ਹਾਂ ਲੋਕਾਂ ਨੂੰ ਬਣਾਂਦਾ ਹੈ। ਤੇ ਇਨ੍ਹਾਂ ਲੋਕਾਂ ਦੀ ਗਿਣਤੀ ਦਿਨੋਂ
ਦਿਨ ਵਧ ਰਹੀ ਹੈ ਲ ਇਸ ਲਈ ਵੀ ਅਸੀਂ ਹੀ ਜੰਮੇਵਾਰ ਹਾਂ। ਸਖਤ ਸਜਾਵਾਂ ਨਾਲ ਇਹੋ ਜਿਹੀਆਂ
ਵਾਰਦਾਤਾਂ ਨਹੀਂ ਘੱਟਣ ਲੱਗੀਆਂ। ਲੋੜ ਹੈ ਕਿ ਸਮਾਜ ਨੂੰ ਪੂਰੀ ਤਰ੍ਹਾਂ ਬਦਲ ਕੇ ਉਨ੍ਹਾਂ
ਨੂੰ ਸਿਹਤਮੰਦ ਸੋਚ ਤੇ ਸੇਧ ਦੇਣ ਲਈ। ਚੰਗਾ ਮਾਹੌਲ , ਚੰਗੀਆਂ ਕਿਤਾਬਾਂ , ਮਨ ਦੀ ਖੁਸ਼ੀ -
ਜ਼ਿਆਦਾ ਤਾਂ ਮੈਨੂੰ ਪਤਾ ਨਹੀਂ - ਸਿਰਫ ਇੰਨ੍ਹਾਂ ਪਤਾ ਹੈ ਕਿ ਘੱਟੋ ਘੱਟ ਪੰਜਾਬ ਵਿੱਚ ਕੁੜੀ
ਨੂੰ ਪਿੰਡ ਦੀ ਸਾਂਝੀ ਧੀ ਮੰਨਿਆ ਜਾਂਦਾ ਸੀ। ਉਸ ਦੀ ਇੱਜਤ ਪਿੰਡ ਦੀ ਇੱਜਤ ਮੰਨੀ ਜਾਂਦੀ ਸੀ
- ਘੱਟੋ ਘੱਟ ਪੰਜਾਬ ਵਿੱਚ ਇਹੋ ਜਿਹੇ ਬਲਾਤਕਾਰਾਂ ਦੀ ਗਿਣਤੀ ਘੱਟ ਹੁੰਦੀ ਸੀ ਪਰ ਹੁਣ ਸਭ
ਥਾਵਾਂ ਤੇ ਢਾਂਚਾ ਹੀ ਵਿਗੜ ਗਿਆ ਹੈ। ਕਦੀ ਕਦੀ ਅਜੋਕੇ ਹਾਲਾਤਾਂ ਬਾਰੇ ਸੋਚ ਕੇ ਆਪਣੇ ਆਪ
ਤੋਂ ਇੱਕ ਗਿਲਾਨੀ ਜਿਹੀ , ਇੱਕ ਨਫਰਤ ਜਿਹੀ ਹੁੰਦੀ ਹੈ ਕਿ ਮੈਂ ਇਹੋ ਜਿਹੇ ਸਮਾਜ ਦਾ ਇੱਕ
ਹਿੱਸਾ ਹਾਂ ਲ ਆਪਣਾ ਆਪ ਅਪਰਾਧੀ ਲੱਗਦਾ ਹੈ।
-0-
|