Welcome to Seerat.ca

ਐਮ.ਐਸ. ਰੰਧਾਵਾ

 

- ਬਲਵੰਤ ਗਾਰਗੀ

ਕੈਨਡਾ ‘ਚ ਕਿਰਪਾਨ ਦਾ ਮੁੱਦਾ:

 

- ਇਕਬਾਲ ਰਾਮੂਵਾਲੀਆ

ਮੇਰਾ ਪੋਤਾ

 

- ਹਰਜੀਤ ਅਟਵਾਲ

‘ਰੱਬਾ ਹੁਣ ਕੀ ਕਰੀਏ!’ ਦੀ ਹੂਕ ‘ਉੱਠ ਗਏ ਗਵਾਂਢੋਂ ਯਾਰ’

 

- ਵਰਿਆਮ ਸਿੰਘ ਸੰਧੂ

ਭਗਤ ਕਾਲ਼ਾ ਕੁੱਤਾ

 

- ਸੁਖਦੇਵ ਸਿੱਧੂ

ਬਾਤ ਨਿਕਲੀ ਹੈ ਤੋ---

 

- ਸੁਪਨ ਸੰਧੂ

ਇਨਸਾਨੀ ਲੋੜਾਂ

 

- ਅਰਸ਼ਦ ਮਹਿਮੂਦ ਨੰਦਨ

ਸੂਲ਼ੀ ਟੰਗਿਆ ਸਫ਼ਰ

 

- ਸੁਸ਼ੀਲ ਦੁਸਾਂਝ

ਸਰਾਂ ਯਾਦ ਕਰਦੀ ਹੈ

 

- ਦਰਸ਼ਨ ਜੋਗਾ

ਯਾਦਗਾਰੀ ਕਹਾਣੀ / ਮੂੰਹ ਉੱਤੇ ਹੱਥ

 

- ਰਘੁਬੀਰ ਢੰਡ

ਯਾਰ ਦਾ ਰੂਪ

 

- ਕਾਕਾ ਗਿੱਲ

 

 


ਸੂਲ਼ੀ ਟੰਗਿਆ ਸਫ਼ਰ

- ਸੁਸ਼ੀਲ ਦੁਸਾਂਝ
 

 

ਇਹ ਤਾਂ ਪਹਿਲਾਂ ਤੋਂ ਹੀ ਤੈਅ ਸੀ ਕਿ ਮੈਂ ਅੱਜ ਜ¦ਧਰ ਜਾਣਾ ਹੈ। ਸਭ ਕੁਝ ਜਾਣਦਿਆਂ ਵੀ ਕਮਲ ਨੇ ਪੁੱਛਿਆ, ‘‘ਜ¦ਧਰ ਕੀ ਲੈਣ ਜਾਣੈ?’’ ਹੁਣ ਮੈਂ ਮੁੜ-ਮੁੜ ਕੀ ਦੱਸਾਂ ਕਿ ਅੱਜ ਬਾਕੀ ਕਾਮਰੇਡਾਂ ਦੇ ਨਾਲ਼ ਮੇਰੀ ਵੀ ਤਰੀਕ ਏ! ਕੋਈ ਇਕ ਮੁਸ਼ਕਿਲ ਹੋਵੇ ਤੇ ਹੱਲ ਕੱਢਾਂ; ਇਥੇ ਤੇ ਮਾਰ੍ਹ ਵਾਲ਼-ਵਾਲ਼ ਮੁਸ਼ਕਿਲਾਂ ਨਾਲ਼ ਵਿੰਨ੍ਹਿਆ ਪਿਐ।
‘‘ਲਾਹ ਆ ਹੁਣ ਬੱਸ ਅੱਡੇ ਮੈਨੂੰ।’’
ਘੜੀ ’ਤੇ ਸਾਢੇ ਛੇ ਵੱਜਦੇ ਦੇਖ ਮੈਂ ਬ ੇਮਤਲਬ ਹੀ ਤੋਰਾ-ਫੇਰਾ ਕਰੀ ਜਾਂਦੀ ਘਰ-ਦੀ ਨੂੰ ਕਿਹਾ। ਉਂਜ ਮੈਨੂੰ ਪਤਾ ਹੈ ਕਿ ਉਹ ਢਿੱਡ ’ਚ ਲੜਾਈ ਲੈ ਕੇ ਫਿਰ ਰਹੀ ਹੈ।
‘‘ਚਲੋ!’’ ਉਹਨੇ ਸਟੀਕ ਜਵਾਬ ਦਿੱਤਾ, ਜਿਵੇਂ ਕੋਈ ਟੇਪਰਿਕਾਰਡਰ ਹੋਵੇ।
ਮੈਂ ਵਿਚਲੀ ਗੱਲ ਵੀ ਸਮਝਦਾ ਹਾਂ। ਅਸਲ ਵਿਚ ਅੱਜ ਹੀ ਉਹ ਮੈਨੂੰ ਮੇਰੇ ਭਲੇ ਖ਼ਾਤਰ ਹੀ ਰੋਕ ਰਹੀ ਹੈ। ਭਲਕੇ ਪੰਜਾਬ ਬੰਦ ਦਾ ਸੱਦਾ ਹੈ, ਤੇ ਉਹ ਨਹੀਂ ਚਾਹੁੰਦੀ ਕਿ ਮੈਂ ਜ¦ਧਰ ਤਰੀਕ ਭੁਗਤਣ ਗਿਆ ਕਿਸੇ ਫਾਹੀ ਵਿਚ ਫੱਸ ਜਾਵਾਂ।
ਮੈਂ ਵੀ ਸੋਚੀਂ ਪਿਆ ਹਾਂ। ਅਸੀਂ ਦੋਹੇਂ ਜੁਝਾਰੂ ਰੁਚੀਆਂ ਵਾਲ਼ੇ ਹਾਂ। ਪਰ ਜਦ ਦੀ ਗ੍ਰਹਿਸਥੀ ਵੱਡੀ ਹੋਈ ਹੈ, ਮਨ ਕਮਜ਼ੋਰ ਤੇ ਛੋਟਾ ਹੋਈ ਜਾਂਦਾ ਹੈ।
ਮੇਰਾ ਧਿਆਨ ਕੱਲ੍ਹ ਵੱਲ ਮੁੜ ਿਗਆ। ਕਮਲ, ਮੇਰੀ ਪਤਨੀ ਆਪ ਹੀ ਕਹਿ ਰਹੀ ਸੀ, ‘‘ਜਾਣਾ ਤਾਂ ਪੈਣਾ ਈ ਆ ਤੁਹਾਨੂੰ ਜ¦ਧਰ, ਪਰ ਦਿਲ ਪਤਾ ਨਈਂ ਕਿਉਂ ਧੱਕ-ਧੱਕ ਕਰੀ ਜਾਂਦੈ। ਪੰਜਾਬ ’ਚ ਫੇਰ ਲਾਂਬੂ ਲੱਗਦੇ ਨਜ਼ਰ ਆਉਂਦੇ ਆ, ਪਰਸੋਂ ਪੰਜਾਬ ਬੰਦ ਦਾ ਸੱਦਾ ਆ। ਨੰਗੀਆਂ ਕਿਰਪਾਨਾਂ ਨਾਲ਼ ਜਲੂਸ ਨਿਕਲਣ ਲੱਗੇ ਹੋਏ ਆ। ਪਤਾ ਨਈਂ ਕਿਥੇ ਕੀ ਹੋ ਜਾਵੇ? ਤਾਂਈਓਂ ਮੈਂ ਤੁਹਾਨੂੰ ਜ¦ਧਰ ਜਾਣੋਂ ਰੋਕ ਰਹੀ ਆਂ।’’
‘‘ਫੇਰ ਕੀ ਕਰੀਏ, ਕਮਲ?’’ ਮੈਂ ਪੁੱਛਿਆ ਸੀ।
‘‘ਜੇ ਤੁਸੀਂ ਮੰਨੋ, ਤਾਂ ਮੈਂ ਆਪਣੇ ਦਫ਼ਤਰ ਫ਼ੋਨ ਕਰਕੇ ਰਾਤ ਦੀ ਡਿਊਟੀ ਲਵਾ ਲੈਨੀਂ ਆਂ ਤੇ ਆਪਾਂ ਸਵੇਰੇ ਦੋਵੇਂ ਕਾਰ ’ਤੇ ਜਾਵਾਂਗੇ। ਤਰੀਕ ਭੁਗਤ ਕੇ ਸ਼ਾਮਾਂ ਤੱਕ ਵਾਪਸ ਆ ਜਾਵਾਂਗੇ, ਤੁਹਾਡੇ ਪੈਰ ’ਤੇ ਵੀ ਸੱਟ ਲੱਗੀ ਹੋਈ ਆ, ਕਿਥੇ ਬੱਸਾਂ ’ਚ ਔਖੇ ਹੁੰਦੇ ਫਿਰੂੰਗੇ।’’ ਕਮਲ ਨੇ ਰਾਹ ਲੱਭਿਆ।
‘‘ਕਿਉਂ ਐਨਾ ਫ਼ਿਕਰ ਕਰਦੀ ਏਂ? ਕੁਛ ਨਈਂ ਹੁੰਦਾ ਮੈਨੂੰ। ਸਾਰੀ ਦੁਨੀਆ ਤੁਰੀ ਫਿਰਦੀ ਆ। ਹਾਲਾਤ ਮਾੜੇ ਆ ਪਰ ਘਰੇ ਵੜੇ ਰਹਿਣ ਦੀ ਤਾਂ ਕੋਈ ਤੁਕ ਨਈਂ। ਨਾਲ਼ੇ ਤੂੰ ਮੇਰੇ ਨਾਲ਼ ਚਲੀ ਵੀ ਜਾਵੇਂ, ਤਾਂ ਕੀ ਗਾਰੰਟੀ ਆ ਕਿ ਕੋਈ ਹਾਦਸਾ ਨਈਂ ਹੋਵੇਗਾ। ਜੋ ਹੋਣੈ ਉਹ ਤਾਂ ਹੋ ਹੀ ਜਾਣੈ, ਤੂੰ ਨਾਲ਼ ਹੋਵੇਂ ਜਾਂ ਨਾ, ਨਾਲ਼ੇ ਕਾਰ ’ਤੇ ਜਾਵਾਂਗੇ, ਦੋ ਹਜ਼ਾਰ ਦਾ ਤੇਲ ਫੂਕਾਂਗੇ, ਕੀ ਫਾਇਦਾ? ਮੈਨੂੰ ਤੂੰ ਸਵੇਰੇ 7 ਵਜੇ ਬੱਸ ਅੱਡਿਓਂ ਬੱਸੇ ਚੜ੍ਹਾ ਦਈਂ, ਦਸ ਵਜੇ ਜ¦ਧਰ ਤਰੀਕ ਭੁਗਤ ਕੇ ਇਕ ਵਜੇ ਤਾਈਂ ਮੈਂ ਬੱਸ ਫੜ ਲੈਣੀ ਆ, ਚਾਰ ਵਜੇ ਮੁਹਾਲੀ ਘਰੇ ਪਹੁੰਚ ਜਾਉਂ। ਦੋ ਸੌ ਰੁਪਏ ’ਚ ਮੇਰਾ ਆਉਣ ਜਾਣ ਹੋ ਜਾਊ।’’
ਇਹ ਬਹਿਸ ਦੌਰਾਨ ਹੀ ਦੁਪਹਿਰ ਬਾਅਦ ਕਮਲ ਆਪਣੀ ਡਿਊਟੀ ’ਤੇ ਚਲੇ ਗਈ। ਮੈਂ ਕਿਸੇ ਸਾਹਿਤਕ ਰਸਾਲੇ ਵਿਚ ਕੁਝ ਗਿਆ। ਰਾਤ 9 ਕੁ ਵਜੇ ਡਿਊਟੀ ਤੋਂ ਵਾਪਸ ਆ ਕੇ, ਰੋਟੀ ਖਾਂਦਿਆਂ ਕਮਲ ਨੇ ਮੈਨੂੰ ਸਵੇਰੇ ਸਫ਼ਰ ਵਾਸਤੇ ਹਦਾਇਤਨਾਮਾ ਸੁਣਾਇਆ। ਬਿਸਤਰੇ ’ਤੇ ਲੇਟਿਆਂ ਕਮਲ ਦੇ ਮੇਰੇ ਪ੍ਰਤੀ ਫ਼ਿਕਰ ਬ ਾਰੇ ਸੋਚਦਿਆਂ ਮੈਨੂੰ ਕਦੋਂ ਨੀਂਦ ਆ ਗਈ, ਪਤਾ ਈ ਨਹੀਂ ਲੱਗਾ।
ਕਮਲ ਨੇ ਅਧਮਨੇ-ਜਿਹੇ ਕਾਰ ਚੁੱਕੀ ਤੇ ਮੈਨੂੰ ਬੱਸ ਅੱਡੇ ਵੱਲ ਲੈ ਤੁਰੀ। ਉਹਨੇ ਚੁੱਪੀ ਤੋੜੀ, ‘‘ਚਾਰ ਪਰੌਂਠੇ ਨਾਲ਼ ਬੰਨ੍ਹ ਦਿੱਤੇ ਆ। ਬੈਗ ’ਚ ਪਾਣੀ ਦੀ ਬੋਤਲ ਵੀ ਰੱਖ ਦਿੱਤੀ ਆ। ਜਦੋਂ ਭੁੱਖ ਲੱਗੇ, ਬੱਸ ’ਚ ਹੀ ਰੋਟੀ ਖਾ ਲੈਣਾ। ਕੋਈ ਲਾਵਾਰਿਸ ਚੀਜ਼ ਦਿਖੇ ਤਾਂ ਰੌਲੀ ਪਾ ਦੇਣੀਂ।’’ ਮੈਂ ਚੁੱਪ-ਚਾਪ ਸੁਣੀ ਗਿਆ ਤੇ ਸੋਚੀ ਗਿਆ ਕਿ ਅੱਜ ਕਮਲ ਨੂੰ ਹੋ ਕੀ ਗਿਆ? ਪਹਿਲਾਂ ਤਾਂ ਕਦੇ ਇੰਨ੍ਹੇ ਏਦਾਂ ਨਈਂ ਸੀ ਕੀਤਾ। ਸ਼ਾਇਦ ਮੇਰੇ ਅੰਦਰ ਵੀ ਡਰ ਨੇ ਪਹਿਲਾਂ ਕਦਮ ਧਰ ਲਿਆ ਸੀ। ਨਹੀਂ ਤਾਂ ਮੈਨੂੰ ਇਸ ਤਰ੍ਹਾਂ ਦੀਆਂ ਸੋਚਾਂ ਕਿਉਂ ਘੇਰ ਰਹੀਆਂ ਸਨ? ਕਮਲ ਸੱਤ ਵਜੇ ਬੱਸ ਅੱਡਿਓਂ ਮੈਨੂੰ ਬੱਸੇ ਚਾੜ੍ਹ ਕੇ ਵਾਪਸ ਘਰ ਚਲੀ ਗਈ।
ਬੱਸ ਵਿਚ ਭੀੜ ਸੀ। ਮੇਰੀਆਂ ਅੱਖਾਂ ਕੋਈ ਖਾਲੀ ਸੀਟ ਲੱਭਣ ਲੱਗੀਆਂ। ਅਚਾਨਕ ਪਿਛਿਓਂ ਕਿਸੇ ਨੇ ਮੇਰਾ ਮੋਢਾ ਫੜਿਆ ਤੇ ਬਿਨਾਂ ਬੋਲਿਆਂ ਮੈਨੂੰ ਬਿਲਕੁਲ ਪਿਛਲੀ ¦ਮੀ ਸੀਟ ’ਤੇ ਆਪਣੇ ਨਾਲ਼ ਹੀ ਬੈਠ ਜਾਣ ਦਾ ਇਸ਼ਾਰਾ ਕੀਤਾ। ਮੈਂ ‘ਥੈਂਕਸ’ ਕਹਿ ਕੇ ਬੈਠ ਗਿਆਂ। ਸ਼ਾਇਦ ਇਸ 35 ਕੁ ਸਾਲਾ ਨੌਜਵਾਨ ਨੇ ਮੇਰੇ ਪੈਰ ’ਤੇ ਬੱਝੀ ਹੋਈ ਪੱਟੀ ਦੇਖ ਲਈ ਸੀ, ਮੈਂ ਸੋਚਿਆ।
ਬੱਸ ਮੁਹਾਲੀਓਂ ਖਰੜ ਪਹੁੰਚੀ। ਕੁਝ ਸਵਾਰੀਆਂ ਚੜਵੀਆਂ। ਚੜ੍ਹਨ ਵਾਲ਼ੀਆਂ ਸਵਾਰੀਆਂ ਦੇ ਚਿਹਰਿਆਂ ’ਤੇ ਮੇਰੀ ਸਰਸਰੀ ਜਿਹੀ ਨਜ਼ਰ ਘੁੰਮੀ। ਹੈਂਅ ਇਹ ਕੀ? ਮੈਨੂੰ ਕਿਸੇ ਨੇ ਅੱਖ ਮਾਰੀ? ਮੈਂ ਤ੍ਰਭਕਿਆ, ਮੇਰੀ ਨਜ਼ਰ ਇਕਦਮ ਝੁਕੀ ਤੇ ਫੇਰ ਇਕਦਮ ਉ¤ਠੀ ਤੇ ਕਿਸੇ ਕੁੜੀ ਦੇ ਚਿਹਰੇ ’ਤੇ ਟਿਕ ਗਈ। ਮੈਨੂੰ ਅੱਖ ਮਾਰਨ ਦਾ ਭੁਲੇਖਾ ਇਸੇ ਕੁੜੀ ਤੋਂ ਲੱਗਾ ਸੀ। ਮੈਂ ਗਹੁ ਨਾਲ਼ ਦੇਖਿਆ। ਉਹਦੀ ਇਕ ਅੱਖ ਛੋਟੀ ਸੀ ਤੇ ਵਾਰ-ਵਾਰ ਬੰਦ ਹੋ ਰਹੀ ਸੀ। ਮੈਨੂੰ ਸਮਝ ਆ ਗਈ। ਉਹਦੀ ਅੱਖ ਵਿਚ ਨੁਕਸ ਸੀ। ਕੁਦਰਤ ਨੇ ਏਡੀ ਸੁਹਣੀ ਕੁੜੀ ਨਾਲ਼ ਮਜ਼ਾਕ ਕੀਤਾ ਸੀ। ਮੈਨੂੰ ਸਾਡੇ ਸਰੀਕੇ ਭਾਈਚਾਰੇ ’ਚੋਂ ਆਪਣੀ ਚਾਚੀ ਉਰਮਿਲਾ ਯਾਦ ਆ ਗਈ।
ਉਰਮਿਲਾ ਚਾਚੀ ਹੱਦੋਂ ਵੱਧ ਸੋਹਣੀ ਸੀ, ਬਿਲਕੁਲ ਇਸੇ ਕੁੜੀ ਵਰਗੀ। ਉਰਮਿਲਾ ਚਾਚੀ ਤੇ ਮੇਰੀ ਮਾਂ ਦਾ ਗੂੜ੍ਹਾ ਸੁਹੇਲਪੁਣਾ ਸੀ। ਕਠੀਆਂ ਦਰੀਆਂ ਬੁਣਦੀਆਂ, ’ਕੱਠਾ ਖਾਣ-ਪਕਾਉਣ, ਇਕ ਦੂਜੇ ਦੀਆਂ ਰਾਜ਼ਦਾਨ। ਪਰ ਖ਼ੂਬਸੂਰਤ ਉਰਮਿਲਾ ਚਾਚੀ ਦੀ ਵੀ ਇਸੇ ਕੁੜੀ ਵਾਂਗ ਇਕ ਅੱਖ ਛੋਟੀ ਸੀ ਤੇ ਲਗਾਤਾਰ ਖੁੱਲ੍ਹਦੀ ਬੰਦ ਹੁੰਦੀ ਰਹਿੰਦੀ ਸੀ। ਪਹਿਲੀ ਵਾਰ ਕੋਈ ਦੇਖੇ ਤਾਂ ਭੁਲੇਖਾ ਪੈਂਦਾ ਸੀ, ਜਿਵੇਂ ਚਾਚੀ ਨੇ ਅੱਖ ਮਾਰੀ ਹੋਵੇ। ਬੱਸ ਵਿਚ ਖੜ੍ਹੀ ਕੁੜੀ ਵੀ ਮੈਨੂੰ ਉਰਮਿਲਾ ਚਾਚੀ ਵਾਂਗ ਹੀ ਲੱਗੀ, ਪਰ ਵੱਡਾ ਫ਼ਰਕ ਨਜ਼ਰ ਆਇਆ। ਉਹ ਇਹ ਕਿ ਉਰਮਿਲਾ ਚਾਚੀ ਦੇ ਸੁਹਪਣ ਵਿਚ ਉਹਦਾ ਹੰਸੂ-ਹੰਸੂ ਕਰਦਾ ਮੁੱਖ ਚਾਰ ਚੰਨ ਲਾਉਂਦਾ ਸੀ, ਜਦਕਿ ਇਸ ਕੁੜੀ ਦਾ ਚਿਹਰਾ ਬੇਹੱਦ ਸਖ਼ਤ ਜਾਪ ਰਿਹਾ ਸੀ।
ਬੱਸ ਚੱਲ ਪਈ। ਥੋੜ੍ਹੇ ਕੁ ਸਫ਼ਰ ਤੋਂ ਬਾਅਦ ਮੈਨੂੰ ਆਪਣੇ ਨਾਲ਼ ਬਿਠਾਉਣ ਵਾਲੇ ਨੌਜਵਾਨ ਨੇ ਇਸ਼ਾਰੇ ਨਾਲ ਹੀ ਮੈਨੂੰ ਥੋੜ੍ਹੀ ਜਗ੍ਹਾ ਬਣਾਉਣ ਵਾਸਤੇ ਕਿਹਾ ਤੇ ਇਸ਼ਾਰੇ ਨਾਲ਼ ਹੀ ਉਸ ਕੁੜੀ ਨੂੰ ਵੀ ਆਪਣੇ ਨਾਲ਼ ਬਿਠਾ ਲਿਆ। ਕੁੜੀ ਨੇ ਸੀਟ ’ਤੇ ਬੈਠਦਿਆਂ ਸਾਰ ਹੀ ਆਪਣਾ ਵੱਡਾ ਸਾਰਾ ਬੈਗ ਉਸ ਮੁੰਡੇ ਦੀ ਗੋਦੀ ਵਿਚ ਰੱਖ ਦਿੱਤਾ। ਅਚਾਨਕ ਕਮਲ ਦਾ ਹਦਾਇਤਨਾਮਾ ਮੇਰੇ ਸਿਰ ਵਿਚ ਵੱਜਾ। ਮੈਂ ਹੈਰਾਨੀ ਨਾਲ਼ ਉਸ ਮੁੰਡੇ ਤੇ ਕੁੜੀ ਵੱਲ ਦੇਖਿਆ। ਮੇਰੇ ਅੰਦਰੋਂ ਸਵਾਲਾਂ ਦਾ ਲਾਵਾ ਫੁੱਟ ਨਿਕਲਿਆ? ਕੌਣ ਨੇ ਇਹ ਦੋਵੇਂ? ਕੀ ਰਿਸ਼ਤਾ ਹੈ ਇਨ੍ਹਾਂ ਦਾ? ਕੁੜੀ ਨੇ ਬੈਗ ਇਸ ਮੁੰਡੇ ਦੇ ਪੱਟਾਂ ’ਚ ਕਿਉਂ ਰੱਖ ਦਿੱਤੈ? ਜੇ ਇਨ੍ਹਾਂ ਦਾ ਕੋਈ ਸਬੰਧ ਹੈ ਤਾਂ ਇਹ ਇਕ ਦੂਜੇ ਨਾਲ਼ ਬੋਲਦੇ ਕਿਉਂ ਨਹੀਂ? ਕੁੜੀ ਦਾ ਚਿਹਰਾ ਏਨਾ ਕਠੋਰ ਕਿਉਂ ਹੈ? ਇਹ ਸਵਾਲ ਹੁਣ ਮੇਰੇ ਅੰਦਰ ਲਗਾਤਾਰ ਖੌਰੂ ਪਾ ਰਹੇ ਸਨ। ਸ਼ਾਦਿ ਮੇਰੇ ਅੰਦਰੋਂ ਮੇਰਾ ਡਰ ਬੋਲਣ ਲੱਗ ਪਿਆ ਸੀ। ਹੁਣ ਮੈਂ ਉਨ੍ਹਾਂ ਦੀ ਹਰ ਹਰਕਤ ’ਤੇ ਨਜ਼ਰ ਰੱਖ ਰਿਹਾ ਸਾਂ। ਮੈਂ ਚੋਰੀ-ਚੋਰੀ ਉਨ੍ਹਾਂ ਵੱਲ ਦੇਖ ਰਿਹਾ ਸਾਂ ਪਰ ਕਮਾਲ ਦੀ ਗੱਲ ਸੀ ਕਿ ਉਹ ਦੋਵੇਂ ਜਿਵੇਂ ਸਭ ਕਾਸੇ ਤੋਂ ਅਣਜਾਣ ਹੋਣ। ਜਿਵੇਂ ਉਹ ਬੱਸ ਵਿਚ ਬੈਠੇ ਹੀ ਨਾ ਹੋਣ। ਉਹ ਦੋਵੇਂ ਸਿਰਫ਼ ਸਾਹਮਣੇ ਦੇਖ ਰਹੇ ਸਨ। ਨਾ ਖੱਬੇ, ਨਾ ਸੱਜੇ, ਨਾ ਹੇਠਾਂ, ਨਾ ਉ¤ਪਰ, ਸਿਰਫ਼ ਸਾਹਮਣੇ। ਇਹ ਵੀ ਮੇਰੇ ਲਈ ਅਚੰਭੇ ਤੋਂ ਘੱਟ ਨਹੀਂ ਸੀ।
ਬੱਸ ਕੁਰਾਲੀ ਟੱਪ ਗਈ ਸੀ ਤੇ ਸਾਰੇ ਮੁਸਾਫ਼ਿਰ ਊਂਘ ਰਹੇ ਸਨ। ਜਾਗ ਰਹੇ ਸਨ, ਤਾਂ ਜੇ ਜਾਗ ਰਹੇ ਸਾਂ, ਤਾਂ ਸਿਰਫ਼ ਮੈਂ ਤੇ ਉਹ ਦੋਵੇਂ। ਮੇਰਾ ਤਾਂ ਡਰ ਮੈਨੂੰ ਜਗਾਈ ਬੈਠਾ ਸੀ, ਇਹ ਦੋਵੇਂ ਕਿਉਂ ਨਹੀਂ ਬਾਕੀ ਸਵਾਰੀਆਂ ਵਾਂਗ ਊਂਘ ਰਹੇ। ਹੁਣ ਇਹ ਸਵਾਲ ਵੀ ਮੈਨੂੰ ਪ੍ਰੇਸ਼ਾਨ ਕਰਨ ਲੱਗ ਪਿਆ।
ਮੈਂ ਫੇਰ ਚੋਰ ਅੱਖ ਨਾਲ਼ ਆਪਣੇ ਨਾਲ਼ ਬੈਠੇ ਮੁੰਡੇ ਵੱਲ ਦੇਖਿਆ। ਮੇਰੀ ਨਜ਼ਰ ਮੁੰਡੇ ਦੇ ਬੈਗ ਉ¤ਪਰ ਰੱਖੇ ਸੱਜੇ ਹੱਥ ’ਤੇ ਪਈ। ਉਹਨੇ ਇਕ ਨਹੀਂ ਦੋ ਕੜੇ ਪਾਏ ਹੋਏ ਸਨ। ਇਕ ਵੱਡਾ, ਇਕ ਥੋੜ੍ਹਾ ਛੋਟਾ। ਉਹਦੇ ਹੱਥ ਦੀ ਸਭ ਤੋਂ ਵੱਡੀ ਉਂਗਲ ਵਿਚ ਲੋਹੇ ਦਾ ਛੱਲਾ ਸੀ। ਮੈਨੂੰ ਇਹ ਵੀ ਅਜੀਬ ਲੱਗਾ। ਦੋ ਕੜੇ, ਵੱਡੀ ਉਂਗਲ ’ਚ ਲੋਹੇ ਦਾ ਛੱਲਾ। ਲੋਹੇ ਦਾ ਛੱਲਾ ਅੱਜਕੱਲ੍ਹ ਕੌਣ ਪਾਉਂਦੈ? ਮੈਂ ਆਪਣੇ ਆਪ ਤੋਂ ਪੁੱਛਿਆ? ਮੈਂ ਬੇਚੈਨੀ ਵਿਚ ਅਗਲੀ ਸੀਟ ’ਤੇ ਬਾਂਹ ਰੱਖ ਕੇ ਸਿਰ ਬਾਂਹ ’ਤੇ ਟਿਕਾ ਲਿਆ। ਮੇਰੀ ਨਜ਼ਰ ਫੇਰ ਉਨ੍ਹਾਂ ਦੋਵਾਂ ਵੱਲ ਘੁੰਮੀ। ਹੁਣ ਮੈਂ ਕੁੜੀ ਦਾ ਸੱਜਾ ਹੱਥ ਦੇਖ ਰਿਹਾ ਸਾਂ। ‘ਹੈਂਅ-ਮੇਰੀਆਂ ਅੱਖਾਂ ਟੱਡੀਆਂ ਹੀ ਰਹਿ ਗਈਆਂ। ਕੁੜੀ ਦੇ ਸੱਜੇ ਗੁੱਟ ’ਤੇ ਵੀ ਦੋ ਕੜੇ ਝੂਲ ਰਹੇ ਸਨ। ਇਕ ਵੱਡਾ, ਇਕ ਛੋਟਾ ਤੇ ਕੁੜੀ ਦੀ ਵੱਡੀ ਉਂਗਲ ਵਿਚ ਵੀ ਲੋਹੇ ਦਾ ਛੱਲਾ ਪਿਆ ਹੋਇਆ ਸੀ। ਮੈਨੂੰ ਯਕੀਨ ਹੋ ਗਿਆ ਕਿ ਇਹ ਦੋਵੇਂ ਕਿਸੇ ਖ਼ਤਰਨਾਕ ਜਥੇਬੰਦੀ ਦੇ ਕਾਰਕੁੰਨ ਹਨ। ਮੈਨੂੰ ਲੱਗਣ ਲੱਗਾ ਕਿ ਇਨ੍ਹਾਂ ਦੇ ਵੱਡੇ ਸਾਰੇ ਬੈਗ ਵਿਚ ਬੰਬ ਹਨ ਤੇ ਇਹ ਬੈਗ ਨੂੰ, ਸੀਟ ਥੱਲੇ ਰੱਖ ਦੇਣਗੇ ਤੇ ਅਗਲੇ ਕਿਸੇ ਸਟਾਪ ’ਤੇ ਚੁੱਪ-ਚੁਪੀਤੇ ਉ¤ਤਰ ਜਾਣਗੇ। ਫੇਰ ਥੋੜ੍ਹੀ ਦੇਰ ਬਾਅਦ ਬੰਬ ਫਟੇਗਾ। ਬੱਸ ਦੇ ਨਾਲ ਹੀ ਬਾਕੀ ਮੁਸਾਫ਼ਰਾਂ ਸਣੇ ਮੈਂ ਵੀ ਉੜ ਜਾਵਾਂਗਾ। ਕੀ ਕਰਾਂ ਮੈਂ?
ਮੇਰੇ ਦਿਮਾਗ ’ਚ ਇਕ ਗੱਲ ਆ ਰਹੀ ਸੀ, ਇਕ ਜਾ ਰਹੀ ਸੀ। ਮੈਨੂੰ ਕਮਲ ਦਿਖਾਈ ਦੇ ਰਹੀ ਸੀ। ਮੇਰੀਆਂ ਅੱਖਾਂ ਸਾਹਮਣੇ ਦੋਵਾਂ ਬੱਚਿਆਂ ਦੇ ਚਿਹਰੇ ਘੁੰਮ ਰਹੇ ਸਨ। ਮੇਰਾ ਸਿਰ ਚਕਰਾਉਣ ਲੱਗਾ। ਮੈਂ ਸੋਚ ਰਿਹਾ ਸੀ, ਠੀਕ ਹੀ ਤਾਂ ਕਹਿੰਦੀ ਸੀ ਕਮਲ। ਜੇ ਮੈਂ ਉਹਦੇ ਨਾਲ ਕਾਰ ’ਤੇ ਆਉਂਦਾ ਬੱਚ ਤਾਂ ਜਾਂਦਾ। ਹੁਣ ਤਾਂ ਗਏ ਸਮਝੋ। ਬਸ ਕੁਝ ਕੁ ਪਲ ਹੀ ਬਚੇ ਹਨ ਜ਼ਿੰਦਗੀ ਦੇ। ਕੀ ਕਰਾਂ? ਕਮਲ ਦੀ ਹਦਾਇਤ ਮੁਤਾਬਿਕ ਰੌਲ਼ਾ ਪਾ ਦਵਾਂ? ਨਾਲ਼ ਬੈਠੇ ਮੁੰਡੇ ਦੀ ਗੋਦੀ ’ਚ ਪਏ ਬੈਗ ਨੂੰ ਚੁੱਕ ਕੇ ਤਾਕੀ ਵਿਚਦੀ ਬਾਹਰ ਸੁੱਟ ਦੇਵਾਂ? ਜਾਂ ਫੇਰ ਇਥੋਂ ਚੁੱਪ-ਚੁਪੀਤੇ ਉ¤ਠ ਕੇ ਕੰਡਕਟਰ ਦੇ ਕੰਨ ’ਚ ਜਾ ਦੱਸਾਂ ਕਿ ਬਸ ਧਮਾਕੇ ਨਾਲ ਉ¤ਡਣ ਵਾਲੀ ਆ, ਕੁਝ ਕਰੋ। ਮੇਰੇ ਅੰਦਰੋਂ ਇਕ ਹੋ ਆਵਾਜ਼ ਆਈ- ‘ਕੀ ਕਰਦੈਂ ਕਮਲ਼ਾ ਹੋ ਗਿਐਂ, ਤੂੰ ਕਿਸੇ ਤੋਂ ਕੀ ਲੈਣਾ? ਜਿਥੇ ਇਹ ਮੁੰਡਾ ਕੁੜੀ ਉਤਰਨ, ਉਥੇ ਹੀ ਤੂੰ ਉਤਰ ਜਾਈਂ। ਤੂੰ ਬੱਚ ਜਾਏਂਗਾ। ‘ਜਾਨ ਪਚੀ ਲਾਖੋਂ ਪਾਏ’ ਤੂੰ ਆਪਣੀ ਜਾਨ ਬਚਾ। ਫੇਰ ਮਨ ਦਾ ਦੂਜਾ ਬੋਲ ਪਿਆ, ‘ਆਪਣੀ ਜਾਨ ਬਚਾ ਕੇ 70 ਮੁਸਾਫ਼ਰਾਂ ਨੂੰ ਮੌਤ ਦੇ ਮੂੰਹ ’ਚ ਜਾਂਦੇ ਦੇਖੇਂਗਾ? ਲਾਹਣਤ ਐ ਤੇਰੇ ’ਤੇ। ਇਹੀ ਨੇ ਤੇਰੇ ਆਦਰਸ਼! ਵੱਡਾ ਕਾਮਰੇਡ!’ ਮੇਰੇ ਦੋਵੇਂ ਹੱਥਾਂ ’ਚ ਮੇਰੇ ਸਿਰ ਦੇ ਵਾਲ਼ ਆ ਗਏ। ਮੈਂ ਆਪਣੇ ਵਾਲ਼ ਬੁਰੀ ਤਰ੍ਹਾਂ ਨੋਚ ਰਿਹਾ ਸਾਂ। ਕੀ ਕਰਾਂ? ਕੀ ਕਰਾਂ? ਕੀ ਕਰਾਂ? ਫੇਰ ਅੰਦਰੋਂ ਕੋਈ ਹੋਰ ਬੋਲਿਆ- ‘ਓਏ ਕਮਲ਼ਿਆ, ਇਹ ਤਾਂ ਤੇਰਾ ਵਹਿਮ ਐ, ਵਹਿਮ। ਕੋਈ ਬੰਬ-ਬੁੰਬ ਨਈਂ ਇਸ ਬੈਗ ’ਚ, ਜਿਹੋ ਜਿਹਾ ਤੂੰ ਮੁਸਾਫਰ, ਉਹੋ ਜਿਹੇ ਇਹ ਨੇ। ਐਵੇਂ ਆਵਦੀ ਘਰਵਾਲ਼ੀ ਦਾ ਹਦਾਇਤਨਾਮਾ ਹਰ ਥਾਂ ਲਾਗੂ ਕਰੀ ਜਾਨੈਂ?’’ - ‘ਨਹੀਂ, ਨਹੀਂ, ਐਵੇਂ ਈ ਕਿਉਂ? ਕੁੜੀ ਦਾ ਬੈਗ ਮੁੰਡੇ ਦੀ ਗੋਦੀ ’ਚ ਰੱਖਣਾ, ਫੇਰ ਦੋਵਾਂ ਦੇ ਗੁੱਟਾਂ ’ਚ ਦੋ-ਦੋ ਕੜੇ, ਵੱਡੀਆਂ ਉਂਗਲਾਂ ’ਚ ਲੋਹੇ ਦੇ ਛੱਲੇ। ਨਈਂ ਇਹ ਇਤਫ਼ਾਕ ਨਹੀਂ ਹੋ ਸਕਦਾ। ਜ਼ਰੂਰ ਕੁਝ ਨਾ ਕੁਝ ਗ਼ਲਤ ਵਾਪਰਨੈ ਅੱਜ।’ ਮਨ ਦੇ ਦੂਸਰੇ ਪਾਸਿਓਂ ਫੇਰ ਡਰ ਬੋਲ ਪਿਆ।
ਮੈਂ ਮਾਨਸਿਕ ਉਧੇੜਬੁਣ ਵਿਚ ਹੀ ਸੀ ਕਿ ਬੱਸ ਬਲਾਚੌਰ ਸਾਜਨ ਢਾਬੇ ’ਤੇ ਜਾ ਰੁਕੀ। ਮੁਸਾਫ਼ਿਰ ਚਾਹ-ਪਾਣੀ ਲਈ ਬੱਸ ’ਚੋਂ ਉਤਰਨ ਲੱਗੇ। ਬੈਗ ਮੁੰਡੇ ਨੇ ਸੀਟ ਦੇ ਹੇਠਾਂ ਰੱਖ ਦਿੱਤਾ ਤੇ ਦੋਵੇਂ ਚੁੱਪ-ਚਾਪ ਉਤਰ ਗਏ। ਮੈਨੂੰ ਕਮਲ ਦਾ ‘ਰੋਟੀ ਬੱਸ ’ਚ ਹੀ ਬੈਠ ਕੇ ਖਾਣ ਦਾ ਹਦਾਇਤਨਾਮਾ ਭੁੱਲ-ਭੁਲਾ ਗਿਆ ਤੇ ਮੈਂ ਵੀ ਪਲਾਂ ’ਚ ਹੀ ਬੱਸ ਤੋਂ ਹੇਠਾਂ ਸੀ। ਰੋਟੀ ਖਾਣ ਨੂੰ ਮੇਰਾ ਜੀਅ ਨਾ ਕੀਤਾ। ਮੇਰੀਆਂ ਅੱਖਾਂ ਉਸ ਮੁੰਡੇ-ਕੁੜੀ ਦਾ ਪਿੱਛਾ ਹੀ ਕਰੀ ਗਈਆਂ। ਮੈਂ ਤਣਾਅ ਤੋਂ ਮੁਕਤੀ ਲਈ ਚਾਹ ਦਾ ਕੱਪ ਲੈਣ ਵਧਿਆ। ਚਾਹ ਲੈ ਕੇ ਜਦੋਂ ਇਧਰ-ਉਧਰ ਨਜ਼ਰ ਘੁਮਾਈ, ਤਾਂ ਮੁੰਡਾ-ਕੁੜੀ ਦੋਵੇਂ ਗ਼ਾਇਬ ਸਨ। ਮੇਰਾ ਸ਼ੱਕ ਪੱਕਾ ਹੋ ਗਿਆ। ਮਨ ਬੋਲਿਆ ‘ਹੋ ਗਏ ਤਿੱਤਰ ਦੋਵੇਂ- ਹੁਣ ਜਦੋਂ ਬੱਸ ਚੱਲੂ, ਬੈਗ ’ਚ ਪਏ ਬੰਬ ਸਭ ਕੁਝ ਉਡਾ ਦੇਣਗੇ।
ਮੁਸਾਫ਼ਰ ਖਾ ਪੀ ਕੇ ਮੁੜ ਬੱਸ ’ਚ ਚੜ੍ਹਨ ਲੱਗੇ। ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਮੈਂ ਅਗਲੀ ਬਾਰੀ ਕੋਲ਼ ਖੜ੍ਹੇ ਕਡੰਕਟਰ ਵੱਲ ਅਹਲ਼ਿਆ, ਤਾਂ ਜੋ ਮੁੰਡੇ ਕੁੜੀ ਦੇ ਬੱਸ ’ਚ ਛੱਡ ਦਿੱਤੇ ਗਏ ਬੰਬਾਂ ਨਾਲ਼ ਭਰੇ ਬੈਗ ਬਾਰੇ ਦੱਸਾਂ। ਕੰਡਕਟਰ ਅੱਗੇ ਜਾ ਕੇ ਮੈਂ ਬੋਲਣ ਹੀ ਲੱਗਾ ਸਾਂ ਕਿ ਅੱਗੋਂ ਉਹੀ ਕੁੜੀ ਆਉਂਦੀ ਦਿਸ ਪਈ। ਮੈਂ ਉਥੇ ਹੀ ਜਾਮ ਹੋ ਗਿਆ। ਕੁੜੀ ਬਿਨਾਂ ਕਿਸੇ ਵੱਲ ਤਵੱਜੋ ਦਿੱਤੇ ਪਿਛਲੀ ਬਾਰੀ ਵਿਚੀਂ ਬੱਸ ’ਚ ਜਾ ਚੜ੍ਹੀ। ਮੈਂ ਵੀ ਮਸ਼ੀਨ ਵਾਂਗ ਉਹਦੇ ਪਿੱਛੇ-ਪਿੱਛੇ ਬੱਸ ’ਚ ਚੜ੍ਹਿਆ ਤੇ ਆਪਣੀ ਸੀਟ ’ਤੇ ਬੈਠ ਗਿਆ। ਹੁਣ ਕੁੜੀ ਬਿਲਕੁੱਲ ਮੇਰੇ ਨਾਲ਼ ਜੁੜ ਕੇ ਬੈਠੀ ਸੀ, ਪਰ ਉਹ ਮੁੰਡਾ ਕਿਧਰੇ ਨਜ਼ਰ ਨਹੀਂ ਸੀ ਆ ਰਿਹਾ। ਕੰਡਕਟਰ ਦੀ ਵਿਸਲ ਵਜਦਿਆਂ ਹੀ ਬੱਸ ਚੱਲ ਪਈ। ਉਹ ਮੁੰਡਾ ਗ਼ਾਇਬ ਸੀ। ਕੁੜੀ ਬਿਲਕੁਲ ਸਪਾਟ ਚਿਹਰੇ ਨਾਲ਼ ਬੇਫ਼ਿਕਰੀ ਦੇ ਆਲਮ ’ਚ ਬੈਠੀ ਸੀ। ਕੁੜੀ ਨੇ ਸੀਟ ਹੇਠੋਂ ਬੈਗ ਚੁੱਕ ਕੇ ਗੋਦ ’ਚ ਰੱਖ ਲਿਆ ਤੇ ਬੈਗ ’ਤੇ ਸਿਰ ਰੱਖ ਕੇ ਅੱਖਾਂ ਬੰਦ ਕਰ ਲਈਆਂ।
ਮੈਂ ਮੁੜ ਸੋਚਾਂ ਦੇ ਸਾਗਰ ’ਚ ਚੁੱਭੀਆਂ ਲਾਉਣ ਲੱਗਾ। ਮੇਰਾ ਅੰਦਰ ਬੋਲਿਆ- ‘ਜਾਹ ਓਏ ਕਮਲ਼ਿਆ ਐਵੇਂ ਡਰੀ ਜਾਂਦਾ ਸੀ, ਕੋਈ ਬੰਬ-ਬੁੰਬ ਨਹੀਂ ਇਸ ਕੁੜੀ ਦੇ ਬੈਗ ਵਿਚ, ਐਂਵੇ ਰਾਈ ਦਾ ਪਹਾੜ ਬਣਾਈ ਜਾਂਦਾ ਸੀ ਤੂੰ ਤਾਂ।’ ਉਹ ਮੁੰਡਾ ਵੀ ਸਾਧਾਰਣ ਮੁਸਾਫ਼ਿਰ ਹੀ ਸੀ। ਉਹਨੇ ਬਲਾਚੌਰ ਉਤਰਨਾ ਸੀ, ਉਤਰ ਗਿਆ; ਉਹ ਇਹਦਾ ਸਾਥੀ-ਸੂਥੀ ਨਹੀਂ ਸੀ।’ ਪ ਪਰ ਮਨ ਦਾ ਦੂਜਾ ਕੋਨਾ ਫੇਰ ਬੋਲ ਪਿਆ ‘ਜੇ ਉਹ ਮੁੰਡਾ ਇਸ ਕੁੜੀ ਦਾ ਸਾਥੀ ਨਹੀਂ ਸੀ, ਤਾਂ ਫੇਰ ਇਹਦਾ ਬੈਗ ਉਹਦੀ ਗੋਦੀ ’ਚ ਕਿਵੇਂ ਚਲਾ ਗਿਆ?’ ਅੰਦਰੋਂ ਪਹਿਲੀ ਆਵਾਜ਼ ਫਿਰ ਗੂੰਜੀ ‘ਸਾਧਾਰਣ ਗੱਲ ਆ ਯਾਰ ਇਹ, ਸਵਾਰੀਆਂ ਇਕ ਦੂਜੇ ਦਾ ਸਾਮਾਨ ਫੜ-ਫੜਾ ਲੈਂਦੀਆਂ ਹੁੰਦੀਆਂ।’ ‘ਅੱਛਾ’ ਫੇਰ ਦੋਵਾਂ ਦੇ ਇਕੋ-ਜਿਹੇ ਕੜੇ ਤੇ ਉਂਗਲੀਆਂ ਵਿਚ ਪਾਏ ਲੋਹੇ ਦੇ ਛੱਲਿਆਂ ਬਾਰੇ ਕੀ ਕਹੇਂਗਾ? ਮਨ ਦਾ ਦੂਸਰਾ ਹਿੱਸਾ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਮੈਂ ਇਕ ਝਟਕੇ ਨਾਲ਼ ਸਿਰ ਝਟਕਿਆ- ਮਾਰ ਗੋਲ਼ੀ ਮਨਾ ਇਸ ਖਲਜਗਣ ਨੂੰ ਸਭ ਠੀਕ ਹੈ, ਕੋਈ ਫ਼ਿਕਰ ਨਹੀਂ ਹੁਣ।’
ਕੁੜੀ ਆਰਾਮ ਨਾਲ਼ ਬੈਗ ’ਤੇ ਸਿਰ ਸੁੱਟੀ ਪਈ ਸੀ। ਮੇਰੇ ਮਨ ਦਾ ਡਰ ਹੁਣ ਪੂਰੀ ਤਰ੍ਹਾਂ ਉਡਾਰੀ ਮਾਰ ਗਿਆ ਸੀ। ਮੈਂ ਸੁੱਤੀ ਪਈ ਕੁੜੀ ਦੇ ਚਿਹਰੇ ਵੱਲ ਪਹਿਲੀ ਵਾਰ ਨੀਝ ਨਾਲ਼ ਦੇਖਿਆ। ਇਉਂ ਲੱਗਿਆ ਜਿਵੇਂ ਕੋਈ ਪਰੀ ਗੂੜੀ ਨੀਂਦ ਵਿਚ ਹੋਵੇ। ਮੇਰੀ ਸੱਜੀ ਬਾਂਹ ਅਗਲੀ ਸੀਟ ’ਤੇ ਚਲੀ ਗਈ ਤੇ ਸਿਰ ਬਾਂਹ ਉ¤ਪਰ। ਹੌਲ਼ੀ-ਹੌਲ਼ੀ ਅੱਖਾਂ ਬੰਦ ਹੁੰਦੀਆਂ ਗਈਆਂ। ਹੁਣ ਮੈਂ ਨਿੱਕਾ-ਜਿਹਾ ਬਾਲ ਸਾਂ ਤੇ ਅਰਸ਼ੋਂ ਉ¤ਤਰੀ ਕਿਸੇ ਪਰੀ ਨੇ ਮੈਨੂੰ ਝੂਲੇ ’ਚ ਪਾ ਕੇ ਮਿੱਠੀ ਲੋਰੀ ਛੋਹ ਲਈ ਸੀ।
‘‘ਨਵੇਂ ਸ਼ਹਿਰ ਵਾਲੇ ਉ¤ਤਰ ਜਾਓ ਭਾਈ, ਨਵੇਂ ਸ਼ਹਿਰ ਵਾਲੇ।’’ ਕੰਡਕਟਰ ਦੀ ਕੁਰੱਖ਼ਤ ਆਵਾਜ਼ ਨੇ ਮੈਥੋਂ ਪਰੀ, ਝੂਲਾ ਤੇ ਲੋਰੀ ਖੋਹ ਲਈ। ਨਾਲ਼ ਜੁੜੀ ਬੈਠੀ ਕੁੜੀ ਨੇ ਵੀ ਬੈਗ ਤੋਂ ਸਿਰ ਚੁੱਕ ਲਿਆ ਸੀ ਤੇ ਮੁੜ ਬਿਲਕੁਲ ਸਾਹਮਣੇ ਦੇਖ ਰਹੀ ਸੀ। ਕੁੜੀ ਦੇ ਸਖ਼ਤ ਚਿਹਰੇ ਦੀ ਸੱਜੀ ਅੱਖ ਲਗਾਤਾਰ ਝਪਕ ਰਹੀ ਸੀ। ਨਵਾਂ ਸ਼ਹਿਰ ਕੁਝ ਸਵਾਰੀਆਂ ਉ¤ਤਰ ਗਈਆਂ। ਸਾਡੀ ਸੀਟ ਤੋਂ ਵੀ ਕੁੜੀ ਦੇ ਦੂਸਰੇ ਪਾਸੇ ਬੈਠੀ ਬੀਬੀ ਉ¤ਤਰ ਗਈ। ਪਿਛਲੇ ਪਾਸਿਓਂ 20-22 ਸਾਲ ਦਾ ਇਕਹਰੇ ਬਦਨ ਵਾਲਾ ¦ਮਾ ਨੌਜਵਾਨ ਚੜ੍ਹਿਆ ਤੇ ਖ਼ਾਲੀ ਹੋਈ ਸੀਟ ’ਤੇ ਬੈਠ ਗਿਆ। ਮੁੰਡੇ ਕੋਲ ਛੋਟਾ ਕਾਲ਼ਾ ਬੈਗ ਸੀ, ਜੋ ਉਹਨੇ ਆਪਣੀ ਗੋਦੀ ’ਚ ਰੱਖ ਲਿਆ। ਬੱਸ ਤੁਰ ਪਈ। ਬੱਸ ਨੇ ਨਵੇਂ ਸ਼ਹਿਰ ਦੀ ਖੰਡ ਮਿਲ ਨਾਲ਼ ਲੱਗਦਾ ਰੇਲਵੇ ਫਾਟਕ ਪਾਰ ਹੀ ਕੀਤਾ ਸੀ ਕਿ ਮੈਂ ਫੇਰ ਡੌਰ-ਭੋਰ ਹੋ ਗਿਆ। ਕੁੜੀ ਨੇ ਨਵੰ ਸ਼ਹਿਰੋਂ ਚੜ੍ਹੇ ਉਸ ਮੁੰਡੇ ਦਾ ਛੋਟਾ ਕਾਲ਼ਾ ਬੈਗ ਬਿਨਾਂ ਕੋਈ ਗੱਲ ਕੀਤਿਆਂ ਚੁੱਕ ਲਿਆ ਸੀ ਤੇ ਮੁੰਡੇ ਨੇ ਕੁੜੀ ਦੀ ਗੋਦੀ ਵਿਚ ਪਿਆ ਵੱਡਾ ਬੈਗ। ਦੋਵਾਂ ਦੇ ਬੈਗ ਇਕ ਦੂਜੇ ਦੀ ਗੋਦੀ ਵਿਚ ਪਏ ਸਨ ਤੇ ਮੇਰੇ ਅੰਦਰ ਖੌਫ਼ ਦਾ ਤੂਫ਼ਾਨ ਇਕ ਵਾਰ ਫੇਰ ਖੌਰੂ ਪਾਉਣ ਲੱਗ ਪਿਆ।
ਮੇਰਾ ਸਿਰ ਚਕਰਾ ਗਿਆ। ਇਹ ਹੋ ਕੀ ਰਿਹਾ ਸੀ, ਕੁਝ ਸਮਝ ਨਹੀਂ ਸੀ ਆ ਰਹੀ। ਇਕ ਵਾਰ ਪੇਰ ਮੇਰੇ ਦੋਵੇਂ ਹੱਥ ਮੇਰੇ ਸਿਰ ਨੂੰ ਆ ਪਏ ਸਨ। ਇਸੇ ਅਵਸਥਾ ਵਿਚ ਮੈਂ ਕੁੜੀ ਤੇ ਮੁੰਡੇ ਵੱਲ ਦੇਖਿਆ। ਦੋਵੇਂ ਬਿਲਕੁਲ ਸਾਹਮਣੇ ਦੇਖ ਰਹੇ ਸਨ। ਇਨ੍ਹਾਂ ਦੀ ਆਪੋ ਵਿਚ ਕਿਸੇ ਵੀ ਕਿਸਮ ਦੀ ਪ੍ਰਤੱਖ ਸਾਂਝ ਨਹੀਂ ਸੀ ਦਿਖਾਈ ਦੇ ਰਹੀ। ਪਰ ਫੇਰ ਇਨ੍ਹਾਂ ਨੇ ਬੈਗ ਕਿਉਂ ਬਦਲੇ?’ ਮੇਰਾ ਮਨ ਉ¤ਛਲ-ਉ¤ਛਲ ਪੈ ਰਿਹਾ ਸੀ। ਮੈਂ ਚੋਰ ਅੱਖ ਨਾਲ਼ ਮੁੰਡੇ ਦੇ ਬੈਗ ਉ¤ਪਰ ਰੱਖੇ ਹੱਥਾਂ ਵੱਲ ਦੇਖਿਆ। ਮੈਨੂੰ ਕੱਚੀਆਂ ਤਰੇਲ਼ੀਆਂ ਆ ਗਈਆਂ। ਇਸ ਮੁੰਡੇ ਦੇ ਸੱਜੇ ਗੁੱਟ ਵਿਚ ਵੀ ਦੋ ਕੜੇ ਝੂਲ ਰਹੇ ਸਨ। ਇਕ ਵੱਡਾ ਇਕ ਛੋਟਾ ਤੇ ਸੱਜੇ ਹੱਥ ਦੀ ਵੱਡੀ ਉਂਗਲ ਵਿਚ ਲੋਹੇ ਦਾ ਛੱਲਾ ਵੀ ਸੀ। ਪਸੀਨਾ ਮੇਰੇ ਕੰਨਾਂ ਕੋਲ਼ੋਂ ਹੁੰਦਾ ਹੋਇਆ ਗਰਦਨ ਤੋਂ ਨੁੱਚੜ ਕੇ ਪਿੱਠ ਤੱਕ ਪਹੁੰਚ ਗਿਆ। ਮੈਂ ਉ¤ਚੀ-ਉ¤ਚੀ ਰੌਲਾ ਪਾਉਣਾ ਚਾਹੁੰਦਾ ਸਾਂ, ਪਰ ਮੇਰੀ ਆਵਾਜ਼ ਗੁੰਮ ਹੋ ਗਈ ਸੀ। ਮੈਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਕਿ ਪਹਿਲੇ ਮੁੰਡੇ, ਕੁੜੀ ਤੇ ਇਸ ਮੁੰਡੇ ਦੀਆਂ ਤਾਰਾਂ ਦਾ ਸਵਿੱਚ ਇਕ ਹੀ ਹੈ।
ਕੁੜੀ ਨੇ ਪਿੱਛੇ ਢੋਹ ਲਾ ਕੇ ਮੁੜ ਅੱਖਾਂ ਬੰਦ ਕਰ ਲਈਆਂ ਸਨ ਤੇ ਹੌਲ਼ੀ-ਹੌਲ਼ੀ ਉਹਦਾ ਸਿਰ ਉਸ ਮੁੰਡੇ ਦੇ ਮੋਢੇ ’ਤੇ ਜਾ ਪਿਆ ਸੀ, ਪਰ ਮੁੰਡੇ ਦਾ ਚਿਹਰਾ ਉਵੇਂ ਦਾ ਉਵੇਂ ਹੀ ਸੀ, ਕੋਈ ਹਾਵ-ਭਾਵ ਨਹੀਂ, ਤਣਿਆ ਹੋਇਆ ਤੇ ਅੱਖਾਂ ਬਿਲਕੁਲ ਸਾਹਮਣੇ ਘੂਰਦੀਆਂ। ਮੇਰੀ ਸੋਚ ਦੀਆਂ ਗੰਢਾਂ ਫੇਰ ਖੁੱਲ੍ਹਣ ਲੱਗੀਆਂ। ਕਿਹੋ-ਜਿਹੇ ਸਫ਼ਰ ’ਚ ਸੀ ਮੈਂ। ਖ਼ੌਫ ਦਾ ਸਫ਼ਰ। ਪਰ ਮੈਂ ਡਰ ਕਿਉਂ ਰਿਹਾ ਹਾਂ। ਮੇਰੇ ਅੰਦਰਲਾ ਕਾਮਰੇਡ ਉ¤ਸਲਵੱਟੇ ਲੈਣ ਲੱਗਾ।
‘‘ਪੰਦਰਾਂ ਸਾਲ ਪੰਜਾਬ ’ਚ ਅੱਗ ਲੱਗੀ ਰਹੀ। ਇਕ ਸਾਥੀ ਦੇ ਸਿਵੇ ਤੋਂ ਮੁੜ ਕੇ ਆਈਦਾ ਸੀ ਤਾਂ ਦੂਸਰੇ ਸਾਥੀ ਦੇ ਸ਼ਹੀਦ ਹੋਣ ਬਾਰੇ ਖ਼ਬਰ ਆ ਜਾਂਦੀ ਸੀ। ਸਵੇਰੇ ਘਰੋਂ ਨਿਕਲ਼ੀਦਾ ਸੀ, ਤਾਂ ਪਤਾ ਨਹੀਂ ਸੀ ਹੁੰਦਾ ਕਿ ਸ਼ਾਮ ਨੂੰ ਘਰੇ ਮੁੜਨਾ ਵੀ ਹੈ ਜਾਂ ਨਹੀਂ। ਕੋਈ ਡਰ-ਖ਼ੌਫ਼ ਕਦੇ ਲਾਗਿਓਂ ਵੀ ਨਹੀਂ ਸੀ ¦ਘਿਆ। ਚਾਰ ਵਾਰ ਦਹਿਸ਼ਤਗਰਦਾਂ ਨਾਲ਼ ਆਹਮੋਂ-ਸਾਹਮਣੀ ਲੜਾਈ ਵਿਚ ਵੀ ਪਏ: ਮੌਤ ਨਾਲ਼ ਬੰਨ੍ਹੀ ਤੁਰੇ ਫਿਰੀਦਾ ਸੀ, ਪਰ ਕਦੇ ਕੋਈ ਭੈਅ ਨਹੀਂ। ਅੱਜ ਕੀ ਹੋ ਗਿਆ? ਅੱਜ ਕਿਉਂ ਡਰ ਰਿਹਾ ਹਾਂ? ਕਿਤੇ ਇਹ ਤਾਂ ਨਹੀਂ ਮੇਰਾ ਆਰ-ਪਰਿਵਾਰ ਹੈ। ਆਪਣੇ ਨਾਲ਼ੋਂ ਜ਼ਿਆਦਾ ਮੇਰਾ ਫ਼ਿਕਰ ਕਰਨ ਵਾਲੀ ਕਮਲ ਹੈ, ਨਿੱਕੀਆਂ ਸ਼ਰਾਰਤਾਂ ਕਰਨ ਵਾਲੇ ਸਦਾ ਹੀ ਮੇਰੇ ਮੋਢਿਆਂ ’ਤੇ ਚੜ੍ਹੇ ਰਹਿਣ ਵਾਲੇ ਦੋ ਪਿਆਰੇ ਬੱਚੇ ਹਨ। ਸ਼ਾਇਦ ਇਹੀ ਗੱਲ ਹੈ। ਇਸੇ ਕਰਕੇ ਮੈਂ ਡਰ ਰਿਹਾ ਹਾਂ। ਇਹਦਾ ਕੀ ਮਤਲਬ ਹੈ? ਕੀ ਪਰਿਵਾਰ ਬੰਦੇ ਨੂੰ ਕਮਜ਼ੋਰ ਬਣਾਉਂਦਾ ਹੈ?’’
ਇਨ੍ਹਾਂ ਸੋਚਾਂ ਸੋਚਾਂ ’ਚ ਹੀ ਬੱਸ ਫਗਵਾੜੇ ਜਾ ਪਹੁੰਚੀ। ਮੈਂ ਮੁੜ ਮੁੰਡੇ ਕੁੜੀ ਵੱਲ ਦੇਖਿਆ। ਕੁੜੀ ਜਾਗ ਗਈ ਸੀ ਤੇ ਉਹ ਵੀ ਹੁਣ ਆਪਣੇ ਪਹਿਲੇ ਅੰਦਾਜ਼ ਵਿਚ ਸਾਹਮਣੇ ਹੀ ਘੂਰ ਰਹੀ ਸੀ। ਹੁਣ ਮੈਨੂੰ ਲੱਗਣ ਲੱਗਾ ਕਿ ਇਹ ਲੋਕ ਕਿਸੇ ਖ਼ਾਸ ਮਿਸ਼ਨ ’ਤੇ ਚੜ੍ਹੇ ਹੋਏ ਹਨ। ਬੱਸ ਅੰਮ੍ਰਿਤਸਰ ਜਾਣੀ ਹੈ ਤੇ ਮੈਂ ਜ¦ਧਰ ਉਤਰਨਾ ਹੈ। ਹੋ ਸਕਦਾ ਹੈ ਕਿ ਇਨ੍ਹਾਂ ਅੰਮ੍ਰਿਤਸਰ ਪਹੁੰਚ ਕੇ ਕੋਈ ਕਾਰਾ ਕਰਨਾ ਹੋਵੇ। ਕੱਲ੍ਹ ਪੰਜਾਬ ਬੰਦਹੈ, ਸ਼ਾਇਦ ਪੰਜਾਬ ਬੰਦ ਤੋਂ ਪਹਿਲੇ ਦਿਨ ਇਨ੍ਹਾਂ ਨੇ ਅੰਮ੍ਰਿਤਸਰ ਕੋਈ ਕਾਂਡ ਵਰਤਾਉਣਾ ਹੋਵੇ।
ਬੱਸ ਫਗਵਾੜਾ ਸ਼ੂਗਰ ਮਿੱਲ ਚੌਂਕ ਕੋਲੋਂ ¦ਘੀ, ਤਾਂ ਮੈਨੂੰ ਆਪਣੇ ਕਾਲਜ ਦੀ ਯਾਦ ਆ ਗਈ।
ਇਥੇ ਹੀ ਰਾਮਗੜ੍ਹੀਆ ਕਾਲਜਾਂ ਵਿਚ ਜ਼ਿੰਦਗੀ ਦੇ ਬਾਰਾਂ ਸਾਲ ਲਾਏ ਸਨ। ਕਿਹੋ ਜਿਹੇ ਦਿਨ ਸਨ। ਕਾਲਜਾਂ ਵਿਚ ਵੀ ਨਿੱਤ ਲੜਾਈਆਂ ਹੁੰਦੀਆਂ। ਅਸੀਂ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਪੱਕੇ ਵਰਕਰ ਤੇ ਅੱਗੋਂ ਸਿੱਖ ਫੈਡਰੇਸ਼ਨ ਵਾਲੇ। ਉਨ੍ਹਾਂ ਦਾ ਪੱਕਾ ਨਾਅਰਾ ਹੋਣਾ- ‘ਸਿੰਘ ਸੂਰਮੇ ਗੱਜਣਗੇ, ਲਾਲ ਕਬੂਤਰ ਭੱਜਣਗੇ।’ ਅਸੀਂ ਸ਼ਹੀਦ ਭਗਤ ਸਿੰਘ ਦੇ ਬੋਲ ਗੁੰਜਾਉਣੇ- ‘ਜ਼ਿੰਦਗੀ ਅਸੂਲਾਂ ਤੋਂ ਵੱਧ ਪਿਆਰੀ ਨਹੀਂ। ਕਾਲਜ ਵਿਦਿਆ ਦੇ ਮੰਦਰ ਨਹੀਂ ਸਨ ਰਹੇ। ਕਾਲਜਾਂ ਦੇ ਹੋਸਟਲ ਪੁਲਿਸ ਤੇ ਸੀ.ਆਰ.ਪੀ. ਦੀਆਂ ਛਾਉਣੀਆਂ ਬਣ ਗਏ ਸਨ। ਉਦੋਂ ਵੀ ਕਦੇ ਕੋਈ ਡਰ-ਭੈਅ ਨਹੀਂ ਸੀ ਹੁੰਦਾ। ਪਰ ਅੱਜ ਡਰ ਨੇ ਅਜਿਹਾ ਘੇਰਿਆ ਹੋਇਆ ਸੀ ਕਿ ਮਨ ਟਿਕ ਹੀ ਨਹੀਂ ਸੀ ਰਿਹਾ।
ਬੱਸ ਜ¦ਧਰ ਛਾਉਣੀ ਪਹੁੰਚ ਗਈ ਸੀ। ਮੈਂ ਸੋਚ ਲਿਆ ਸੀ ਕਿ ਬੱਸ ਅੱਡੇ ਤੋਂ ਪਹਿਲਾਂ ਹੀ ਮੋੜ ’ਤੇ ਉਤਰ ਜਾਣਾ ਹੈ। ਮੈਨੂੰ ਹੁਣ ਬੱਸ ’ਚੋਂ ਉਤਰ ਜਾਣ ਦੀ ਕਾਹਲੀ ਸੀ। ਬੀ.ਐਸ.ਐਫ. ਚੌਕ ਕੋਲ ਬੱਸ ਰੁਕੀ। ਕੁੜੀ ਨਾਲ ਬੈਠੇ ਮੁੰਡੇ ਨੇ ਫੁਰਤੀ ਨਾਲ ਕੁੜੀ ਦੀ ਗੋਦੀ ਵਿਚੋਂ ਆਪਣਾ ਛੋਟਾ ਕਾਲਾ ਬੈਗ ਚੁੱਕ ਕੇ ਵੱਡਾ ਬੈਗ ਕੁੜੀ ਦੀ ਗੋਦੀ ’ਚ ਰੱਖਿਆ ਤੇ ਦੂਸਰੇ ਹੀ ਪਲ ਉਹ ਬੱਸ ਵਿਚੋਂ ਬਾਹਰ ਸੀ। ਨਾ ਕੁੜੀ ਨੇ ਮੁੰਡੇ ਵੱਲ ਤੇ ਨਾ ਹੀ ਮੁੰਡੇ ਨੇ ਕੁੜੀ ਵੱਲ ਦੇਖਿਆ। ਮੇਰੇ ਖ਼ਾਨਿਉਂ ਗਈ। ‘ਇਹ ਚੱਕਰ ਕੀ ਹੈ?’ ਮੈਂ ਹੋਰ ਚੁਕੰਨਾ ਹੋ ਗਿਆ।
ਖਾਲਸਾ ਕਾਲਜ ਕੋਲ ਬੱਸ ਪਹੁੰਚੀ, ਤਾਂ ਮੈਂ ਖੜ੍ਹਾ ਹੋ ਗਿਆ। ਮੈਂ ਕੁੜੀ ਦੇ ਚਿਹਰੇ ਵੱਲ ਦੇਖਿਆ, ਤਾਂ ਇਉਂ ਲੱਗਾ ਜਿਵੇਂ ਉਹ ਰੋ ਰਹੀ ਹੋਵੇ। ਉਹਨੇ ਆਪਣੇ ਦੋਵੇਂ ਹੱਥਾਂ ਨਾਲ ਆਪਣਾ ਮੂੰਹ ਢੱਕ ਲਿਆ ਤੇ ਫਿਰ ਉਹਦੇ ਦੋਵੇਂ ਹੱਥ ਹੌਲ਼ੀ-ਹੌਲ਼ੀ ਇਵੇਂ ਜੁੜ ਗਏ ਜਿਵੇਂ ਅਰਦਾਸ ਕਰ ਰਹੀ ਹੋਵੇ। ਮੇਰੇ ਹੋਸ਼ ਉਡ ਗਏ। ਅਚਾਨਕ ਮੇਰੇ ਅੰਦਰੋਂ ਕੋਈ ਚੀਕਿਆ- ‘ਉਏ ਇਹ ਤਾਂ ਮਨੁੱਖੀ ਬੰਬ ਆ, ਮਨੁੱਖੀ ਬੰਬ। ਆਪਣੇ ਨਾਲ ਈ ਬੱਸ ਨੂੰ ਉਡਾਊ। ਜੇ ਬਚਣੈਂ ਤਾਂ ਉਤਰ ਜਾਹ ਫਟਾਫਟ।’
ਬੱਸ ਅੱਡੇ ਵੱਲ ਨੂੰ ਮੁੜਨ ਲਈ ਥੋੜ੍ਹੀ-ਜਿਹੀ ਹੌਲ਼ੀ ਹੋਈ, ਤਾਂ ਮੈਂ ਚਲਦੀ ਬੱਸ ’ਚੋਂ ਛਾਲ ਮਾਰ ਗਿਆ ਤੇ ਸੜਕ ਦੇ ਇਕ ਪਾਸੇ ਖੜੇ ਰਿਕਸ਼ੇ ਨਾਲ਼ ਟਕਰਾ ਗਿਆ। ਮੈਂ ਦੇਖਿਆ ਬੱਸ ਤੁਰੀ ਜਾ ਰਹੀ ਸੀ, ਮਨੁੱਖੀ ਬੰਬ ਹਾਲ਼ੇ ਫਟਿਆ ਨਹੀਂ ਸੀ। ਹੌਲ਼ੀ-ਹੌਲ਼ੀ ਬੱਸ ਦਿਸਣੋਂ ਹੱਟ ਗਈ। ਮੈਨੂੰ ਲੱਗਾ ਕਿ ਥੋੜ੍ਹੀ ਦੇਰ ਤੱਕ ਖ਼ਬਰ ਆ ਜਾਣੀ ਹੈ ਕਿ ਚੰਡੀਗੜ੍ਹੋਂ ਅੰਮ੍ਰਿਤਸਰ ਜਾ ਰਹੀ ਬੱਸ ਜ¦ਧਰ ’ਚ ਧਮਾਕੇ ਨਾਲ ਉਡ ਗਈ। ਇਨ੍ਹਾਂ ਸੋਚਾਂ ’ਚ ਘਿਰਿਆ ਮੈਂ ਜਿਸ ਰਿਕਸ਼ੇ ਨਾਲ ਟਕਰਾਇਆ ਸੀ, ਉਸੇ ’ਚ ਬੈਠ ਕੇ ਕਚਹਿਰੀ ਜਾ ਪਹੁੰਚਿਆ।
ਤਰੀਕ ਭੁਗਤ ਕੇ ਸ਼ਾਮ ਚਾਰ ਕੁ ਵਜੇ ਮੈਂ ਘਰ ਆ ਗਿਆ। ਆਉਂਦਿਆਂ ਹੀ ਮੈਂ ਖਬਰਾਂ ਸੁਣਨ ਲਈ ਟੀ.ਵੀ. ਔਨ ਕੀਤਾ ਪਰ ਕਿਤਿਉਂ ਵੀ ਕਿਸੇ ਬੱਸ ਦੇ ਉਡਣ ਦੀ ਕੋਈ ਖ਼ਬਰ ਨਹੀਂ ਸੀ। ਸਵੇਰੇ ਉਠ ਕੇ ਸਾਰੀਆਂ ਅਖ਼ਬਾਰਾਂ ਫਰੋਲ਼ ਮਾਰੀਆਂ। ਅਖਬਾਰਾਂ ’ਚ ਵੀ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਸੀ।
ਮੇਰਾ ਅੰਦਰ ਛਿੱਥਾ ਹਾਸਾ ਹੱਸਿਆ ਤੇ ਬੋਲਿਆ- ‘ਵੱਡਾ ਕਾਮਰੇਡ!’

-0-

Home  |  About us  |  Troubleshoot Font  |  Feedback  |  Contact us

© 2007-08 Seerat.ca, Canada

Website Designed by Gurdeep Singh +91 98157 21346 9815721346