ਪਿੰਡ ਦੇ ਬੱਸ ਅੱਡੇ ਤੋਂ
¦ਘਦਿਆਂ ਸੜਕ ਦੇ ਖੱਬੇ ਪਾਸੇ ਵੱਡੇ ਹਾਲ ਸਮੇਤ ਛੇ-ਸੱਤ ਕਮਰਿਆਂ ਵਾਲੀ ਇਮਾਰਤ ਵਲ ਮੇਰੀ
ਨਿਗ੍ਹਾ ਗਈ। ਇਸ ਵਿੱਚ ਪੁਲਿਸ ਵਰਦੀ ਵਾਲਾ ਕੋਈ ਨਹੀਂ ਦਿਸ ਰਿਹਾ ਸੀ। ਇੱਕ ਦੋ ਜਣੇ
ਲੱਕ ’ਤੇ ਤੌਲੀਏ ਬੰਨ੍ਹੀ, ਬੁਨੈਣਾਂ ਪਾਈ ਵਿਹੜੇ ਵਿੱਚ ਇਧਰ ਉਧਰ ਫਿਰਦੇ ਸੀ। ਪਤਾ
ਕੀਤਾ। ਇੱਥੋਂ ਥਾਣਾ ਬਦਲ ਕੇ ਸਰਕਾਰੀ ਬਣੀ ਇਮਾਰਤ ਵਿੱਚ ਚਲਾ ਗਿਆ ਹੈ। ਕੁਛ ਮੁਲਾਜਮਾਂ
ਦੀ ਆਰਜੀ ਰਿਹਾਇਸ਼ ਹੈ ਹੁਣ ਇੱਥੇ।
ਗੱਲ ਸੁਣਦਿਆਂ ਹੀ ਇਸ ਇਮਾਰਤ ਨਾਲ ਜੁੜੀਆਂ ਪਿੰਡ ਦੀਆਂ ਅਥਾਹ ਯਾਦਾਂ ਦਾ ਸੰਸਾਰ ਮੇਰੇ
ਅੰਦਰ ਘੁੰਮਣ ਲੱਗਿਆ। ਪਿੰਡ ਦੇ ਇੱਕ ਦਾਨੀ ਸੇਠ ਨੇ ਇਹ ਸਰਾਂ ਲੋਕਾਂ ਦੇ ਅਰਾਮ ਲਈ
ਬਣਾਈ ਸੀ। ਆਪ ਉਹ ਬਿਹਾਰ ਵਿੱਚ ਸਿੰਦਰੀ ਰਹਿੰਦਾ ਸੀ, ਉ¤ਥੇ ਉਸ ੇਦੇ ਕਾਰਖਾਨੇ ਸਨ।
ਪਿੰਡ ’ਚ ਕੋਈ ਵੀ ਸਾਂਝੇ ਕੰਮ ਦੀ ਉਸਾਰੀ ਹੋਣੀ ਹੁੰਦੀ ਖਰਚੇ ਦਾ ਚੌਥਾ ਹਿੱਸਾ ਉਹ
ਉਥੋਂ ਬੈਠਾ ਭੇਜਦਾ। ਜੇ ਕਦੇ ਪਿੰਡ ਆਉਂਦਾ ਲੋਕੀਂ ਹੱਥੀਂ ਛਾਵਾਂ ਕਰਦੇ ਉਸਨੂੰ। ਪਿੰਡ
ਅਤੇ ਸੜਕ ਦਾ ਫ਼ਾਸਲਾ ਉਸ ਵੇਲੇ ਦੋ ਕੋਹ ਵਾਟ ਸੀ। ਇਹ ਸਰਾਂ ਪਿੰਡੋਂ ਬਾਹਰ ਬਾਰ ਨਵੀਂ
ਬਣੀ ਮੇਨ ਸੜਕ ’ਤੇ ਨਿਰਾਲੀ ਦਿਸਦੀ ਹੁੰਦੀ। ਇਸ ਦੀ ਛੱਤ ਉਪਰ ਹਵਾ ਦੀ ਦਿਸ਼ਾ ਦੱਸਣ
ਵਾਲਾ ਯੰਤਰ ਲੱਗਿਆ ਹੁੰਦਾ ਜੋ ਹਵਾ ਦੇ ਰੁੱਖ ਨਾਲ ਇੱਧਰ ਉਧਰ ਘੁੰਮਦਾ ਹਵਾ ਬਾਰੇ
ਦੱਸਦਾ। ਨਿੱਕੇ ਨਿੱਕੇ ਬੱਚੇ ਇਸ ਨੂੰ ਅਚੰਭਵ ਹੋਏ ਵੇਖਦੇ, ਖੁਸ਼ ਹੋ ਕੇ ਤਾੜੀਆਂ
ਮਾਰਦੇ, ਮੂੰਹ ਵਿੱਚ ਉਗਲਾਂ ਪਾ ਕੇ ਹੱਸਦੇ।
ਸੰਨ ਸੰਤਾਲੀ ਦੀ ਮਾਰ ਝੱਲਦੇ ਮੁਲਤਾਨ ਤੋਂ ਉਖੜਕੇ ਆਏ ਟੱਬਰ ਦਾ ਇਕ ਗੱਭਰੂ ਰਾਧਾ
ਥੁੜ੍ਹਾਂ ਦਾ ਮਾਰਿਆ ਕਈ ਥਾਵਾਂ ’ਤੇ ਮਿਹਨਤ ਮੁਸ਼ੱਕਤ ਕਰਦਾ ਪਰਿਵਾਰ ਸਮੇਤ ਇਸ ਸਰ੍ਹਾਂ
ਵਿੱਚ ਆ ਟਿਕਿਆ। ਰਾਧੇ ਦੀ ਚਾਹ ਦੁੱਧ ਦੀ ਦੁਕਾਨ ਸੀ। ਵਧੀਆ ਮੌਸਮੀ ਫਲ ਵੀ ਉਹ ਦੁਕਾਨ
’ਤੇ ਸਜਾ-ਸਜਾ ਕੇ ਰੱਖਦਾ। ਸਰਾਂ ਦੇ ਪਿਛਲੇ ਕਮਰਿਆਂ ’ਚ ਉਸ ਦੀ ਰਹਾਇਸ਼ ਸੀ। ਵੱਡੇ ਹਾਲ
ਕਰਮੇ ਵਿੱਚ ਬੈਠਣ ਸੀਮਿੰਟ ਦੇ ਪੱਕੇ ਬੈਂਚ ਬਣੇ ਹੋਏ ਸੀ। ਜਨਾਨੀਆਂ ਸਵਾਰੀਆਂ ਜਿਆਦਾਤਰ
ਇਨ੍ਹਾਂ ਬੈਂਚਾਂ ’ਤੇ ਅੰਦਰ ਹੀ ਬੈਠਦੀਆਂ, ਆਰਾਮ ਕਰਦੀਆਂ।
ਪੌਹ ਪਾਟਦੀ ਰਾਧੇ ਦੀ ਪੱਥਰ ਦੇ ਕੋਲਿਆਂ ਵਾਲੀ ਭੱਠੀ ਮਘਣ ਲਗਦੀ। ਪਿੰਡ ਜਾਗ ਉ¤ਠਦਾ।
ਲਿਪਟਨ ਪੱਤੀ ਵਾਲੀ ਚਾਹ ਸਾਰਾ ਦਿਨ ਟੋਪੀਏ ਵਿੱਚ ਉਬਲ ਉਬਲ ਕੇ ਕੱਚ ਦੇ ਗਿਲਾਸਾਂ ਵਿੱਚ
ਪੈਂਦੀ ਰਹਿੰਦੀ। ਪਿੱਤਲ ਦੇ ਤੂੰਬਿਆਂ ਨਾਲ ਚਾਹ ਦੀ ਇੱਕ ਵਾਰੀ ਰਾਧਾ ਹਵਾ ਕੱਢਦਾ। ਉਸ
ਦਾ ਇਹ ਢੰਗ ਕਮਾਲ ਦਾ ਸੀ। ਦੋਵਾਂ ਤੂੁੰਬਿਆਂ ਦੇ ਕਿਨਾਰਿਆਂ ਨੂੰ ਨੇੜੇ ਕਰਕੇ ਇੱਕ ਦਮ
ਹੱਥ ਉ¤ਛਾ ਉ¤ਠਦਾ ਤੇ ਬਾਂਹ ਸਿੱਧੀ ਹੋ ਜਾਂਦੀ। ਧਾਰ ਵੀ ਸਿੱਧੀ ਦੀ ਸਿੱਧੀ ਹੇਠਲੇ
ਤੂੰਬੇ ਵਿੱਚ ਪੈਂਦੀ। ਅੱਡੇ ’ਤੇ ਆ ਕੇ ਬੱਸ ਰੁੱਕਦੀ। ਬੱਸੋਂ ਉ¤ਤਰਦੀ ਪਿੰਡ ਦੀ ਨੂੰਹ
ਧੀ ’ਤੇ ਨਿਗ੍ਹਾ ਪੈਂਦੀ ਤਾਂ ਰਾਧਾ ਭ¤ਜ ਕੇ ਉਸਦਾ ਸਮਾਨ ਬੱਸ ’ਚੋ ਲਾਹੁੰਦਾ। ਪਿੰਡ
ਦੀਆਂ ਕੁੜੀਆਂ ਬੁੜੀਆਂ ਆਪਣੇ ਝੋਲੇ ਗੱਠੜੀਆਂ ਰਾਧੇ ਕੋਲ ਰੱਖ ਕੇ ਨਿਸ਼ਚਿੰਤ ਘਰ ਨੂੰ
ਤੁਰ ਪੈਂਦੀਆਂ। ਮਗਰੋਂ ਕੋਈ ਘਰ ਦਾ ਆਪੇ ਆਕੇ ਲੈ ਜਾਂਦਾ। ਕਈ ਵਾਰੀ ਤਾਂ ਨਵੀਂਆਂ
ਵਿਆਹੀਆਂ ਦੇ ਟਰੰਕ ਬੇ-ਡਰ ਰਾਧੇ ਦੀ ਦੁਕਾਨ ’ਤੇ ਸਾਂਭੇ ਪਏ ਰਹਿੰਦੇ। ਪਿੰਡ ਦੇ ਪੜ੍ਹੇ
ਲਿਖੇ ਬੰਦਿਆਂ ਤੇ ਮੁਲਾਜਮਾਂ ਨਾਲ ਉਸ ਦਾ ਖਾਸ ਸਨੇਹ ਸੀ। ਜਦ ਵੀ ਪਿੰਡ ’ਚ ਮੈਂ ਕਿਸੇ
ਕਿਸੇ ਦੇ ਹੀ ਵੇਖਦਾ ਹੁੰਦਾ ਸਾਂ। ਦੁੱਖ-ਸੁੱਖ ਵਿੱਚ ਵੀ ਧਾਰਾ ਕਦੇ ਕਿਸੇ ਦੇ ਨਹੀਂ
ਖੁੰਝਦਾ ਸੀ।
ਉਹਦੀ ਦੁਕਾਨ ਤੋਂ ਵੀਹ ਕੁ ਗਜ਼ ਫ਼ਾਸਲੇ ’ਤੇ ਗੋਲ ਸਰੀਆਂ ਵਾਲੀ ਨਿੱਕੀ ਜਹੀ ਬਾਰੀ
ਵਿੱਚੋਂ ਦੀ ਸਜੀ ਪਈ ਲਾਲਪਰੀ ਆਥਣੇ ਉਸ ਨੂੰ ਜ਼ਰੂਰ ਆਪਣੇ ਵੱਲ ਖਿੱਚਦੀ। ਰੰਗਾਂ ਵਿੱਚ
ਹੁੰਦਾ ਉਹ ਗੱਲਾਂ ਕਰਦਾ ਕਹਿੰਦਾ, ‘‘ ਬਥੇਰੀਆਂ ਲੋਕਾਂ ਦੀਆਂ ਖਾਲੀ ਕੀਤੀਆਂ ਬੋਤਲਾਂ
ਦੇ ਕੱਚ ਕੱਠਾ ਕਰਦੇ ਰਹੇ ਆਂ। ਹੁਣ ਭਰੀਆਂ ਲੈਣ ਜੋਗੇ ਹੋਏ ਆਂ। ਤਾਂ ਕੀ ਫ਼ਰਕ
ਪੈਂਦਾ।’’ ਜੇ ਰੰਗ ਕਦੇ ਗੂੜਾ ਗੁਲਾਬੀ ਹੋ ਜਾਂਦਾ ਤਾਂ ਉਸ ਦੀ ਘਰਵਾਲੀ ਦੇਵਕੀ ਦੁਕਾਨ
ਨੂੰ ਸੰਭਾਲਦੀ। ਦੇਵਕੀ ਬਹੁਤ ਨਿੱਘੇ ਸੁਭਾਅ ਵਾਲੀ ਸੁਘੜ ਔਰਤ ਸੀ। ਪਿੰਡ ਦੀਆਂ ਔਰਤਾਂ
ਨਾਲ ਉਸ ਨੂੰ ਅੰਤਾਂ ਦਾ ਮੋਹ ਸੀ। ਬਾਹਰੋਂ ਆ ਕੇ ਵੀ ਉਸ ਨੇ ਮਾਂ ਜੀ, ਤਾਈ ਜੀ, ਭੈਣ
ਜੀ ਵਰਗੇ ਰਿਸ਼ਤੇ ਉਸਾਰਕੇ ਪਿਆਰ ਦੀਆਂ ਤੰਦਾਂ ਲੋਕ ਦਿਲਾਂ ਅੰਦਰ ਵਿਛਾ ਲਈਆਂ ਸਨ।
ਟਿੱਕੀ ਚੜ੍ਹਦੀ ਨਾਲ ਪਹਿਲੀ ਬੱਸ ’ਤੇ ਮਾਨਸਾ ਤੋਂ ਅਖਬਾਰ ਆ ਜਾਂਦੇ। ਪਿੰਡ ਦੇ ਪੜ੍ਹੇ
ਲਿਖੇ ਮੁੰਡੇ ਤੇ ਪਿੰਡ ਦੇ ਹੀ ਹੋਰ ਨੇੜੇ ਪਿੰਡਾਂ ਵਿੱਚ ਪੜਾਉਣ ਜਾਂਦੇ ਮਾਸਟਰ ਤਿਆਰ
ਹੋ ਕੇ ਸਿੱਧੇ ਰਾਧੇ ਦੀ ਦੁਕਾਨ ’ਤੇ ਆ ਸਾਈਕਲਾਂ ਦੀਆਂ ਟੱਲੀਆਂ ਵਜਾਉਂਦੇ। ਰਾਧਾ ਭੱਜ
ਭੱਜ ਕੇ ਜਿਸਦਾ ਅਖਬਾਰ ਲਗਵਾਇਆ ਹੁੰਦਾ ਵੇਖ ਵੇਖ ਫੜਾਉਂਦਾ ਰਹਿੰਦਾ। ਮਹਾਨ ਦੇਸ਼ ਭਗਤ
ਕਾਮਰੇਡ ਜੰਗੀਰ ਸਿੰਘ ਜੋਗਾ ਫੁਰਸਤ ਵਾਲੇ ਦਿਨ ਜਦ ਪਿੰਡ ਹੁੰਦੇ ਕਈ ਕਈ ਘੰਟੇ ਰਾਧੇ ਦੀ
ਦੁਕਾਨ ’ਤੇ ਪਈ ਲੱਕੜ ਦੀ ਕੁਰਸੀ ’ਤੇ ਬੈਠੇ ਅਖਬਾਰ ਪੜ੍ਹਦੇ, ਲੋਕਾਂ ਦੇ ਦੁੱਖ ਸੁੱਖ
ਸੁਣਦੇ। ਮੇਰੇ ਵਰਗੇ ਕਈ ਹੋਰ ਵੀ ਬੇਰੋਜ਼ਗਾਰੀ ਦੇ ਦਿਨਾਂ ਵਿੱਚ ਰਾਧੇ ਦੀ ਦੁਕਾਨ ’ਤ ਪਏ
ਅਖਬਾਰਾਂ ਵਿੱਚੋਂ ਨੌਕਰੀਆਂ ਦੇ ਇਸ਼ਤਿਹਾਰ ਲੱਭਣ/ ਪੜ੍ਹਨ ਆਉਂਦੇ। ਇੰਜਨੀਅਰਿੰਗ ਪਾਸ
ਸਾਂਵਲੇ ਰੰਗ ਦਾ ਸੰਗਾਲੂ ਜਿਹਾ ਲਾਲੂ ਕਾ ਮੁੰਡਾ ਬਲਬੀਰ ਕਦੇ ਕਦੇ ਇੰਗਲਿਸ਼ ਟ੍ਰਿਬਿਊਨ
ਪੜ੍ਹਦਾ। ਉਸਨੂੰ ਵੀ ਨੌਕਰੀ ਦੀ ਖਿੱਚ ਸੀ। ਇੱਥੇ ਰਾਧੇ ਦੀ ਦੁਕਾਨ ਤੋਂ ਹੀ ਉਸਨੇ
ਇਸ਼ਤਿਹਾਰ ਪੜ੍ਹਿਆ ਹੋਊ ਜੋ ਅੱਜ ਕੱਲ ਬਲਬੀਰ ਸਿੰਘ ਸਿੱਧੂ ਨਿਗਰਾਨ ਇੰਜਨੀਅਰ ਹੈ। ਇਸੇ
ਤਰ੍ਹਾਂ ਦੀ ਬੁਰਜ ਆਲਿਆਂ ਦਾ ਪੰਮੀ ਕਾਲਜੋਂ ਮੁੜਦਾ ਰਾਧੇ ਕੋਲੇ ਸੰਭਾਲਿਆ ਅਖਬਾਰ ਘਰ
ਲਿਆ ਕੇ ਪੜ੍ਹਦਾ। ਇਸੇ ਪੜ੍ਹਨ ਦੀ ਚੇਟਕ ਕਰਕੇ ਉਹ ਪਰਮਜੀਤ ਸਿੰਘ ਮਾਨ ਬੈਂਕ ਦਾ
ਸੀਨੀਅਰ ਲਾਅ ਅਫਸਰ ਬਣਕੇ ਪਟਿਆਲੇ ਰਹਿੰਦਾ ਹੈ। ਤਨਖਾਹਾਂ ਲੈਂਦੇ ਸੌਖੇ ਘਰਾਂ ਦੇ
ਮੁਲਾਜਮ ਮੁੰਡੇ ਰਾਧੇ ਦੀ ਦੁਕਾਨ ਵਾਲੇ ਪਿੱਪਲ ਹੇਂਠ ਪਏ ਬੈਂਚ ਕੁਰਸੀਆਂ ’ਤੇ ਬੈਠੇ
ਆਥਣੇ ਕੱਚ ਦੇ ਗਿਲਾਸਾਂ ਵਿੱਚ ਬਰਫ਼ ਬੱਤੇ ਨਾਲ ਸੰਤਰਾ ਮਾਰਕਾ ਛਲਕਾਉਂਦੇ। ਤਰਾਰੇ ਵਿੱਚ
ਹੋ ਗਪੌੜ ਮਾਰਦੇ ਘਰਾਂ ਨੂੰ ਤੁਰ ਜਾਂਦੇ। ਰਾਧੇ ਦੀ ਦੁਕਾਨ ਤੋਂ ਪਿੰਡ ਦੀ ਭਾਈਚਾਰਕ
ਸਾਂਝ ਤੇ ਉਸੱਰ ਰਹੇ ਸਭਿਆਚਾਰ ਦੀ ਪੂਰੀ ਝਲਕ ਮਿਲਦੀ।
ਸਮੇਂ ਨੇ ਗੇੜ ਖਾਧਾ ਪੰਜਾਬ ’ਚ ਤੱਤੀ ਵਾਅ ਵੱਗਣ ਲੱਗੀ। ਭਾਈ ਨੂੰ ਭਾਈ ’ਤੇ ਸ਼ੱਕ ਹੋਣ
ਲੱਗ ਪਿਆ। ਮਨਾਂ ਵਿੱਚ ਡ ਕੁੜ²ੱਤਣ ਦੁਸ਼ਟਾਂ ਨੇ ਭਰਨੀ ਸ਼ੁਰੂ ਕਰ ਦਿੱਤੀ। ਕੋਈ ਪਿੰਡੋਂ
ਸ਼ਹਿਰ ਕੋਈ ਸ਼ਹਿਰੋਂ ਕਿਸੇ ਦੂਜੇ ਸੂਬੇ ਨੂੰ ਉ¤ਜੜ ਉ¤ਜੜ ਜਾਣ ਲੱਗੇ। ਇਨ੍ਹਾਂ ਕਾਲੇ
ਦਿਨਾਂ ’ਚ ਸਰਾਂ ਵਿਚਾਰੀ ਵੀ ਵਰਦੀਆਂ ਨੇ ਘੇਰ ਲਈ। ਲੋਕਾਂ ਦਾ ਸਰਾਂ ਵਿੱਚ ਆਉਣਾ ਜਾਣਾ
ਬੰਦ ਹੋ ਗਿਆ। ¦ਮੇ ¦ਮੇ ਗਾਰਡਾਂ ਵਾਲੇ ਮਜ਼ਬੂਤ ਹਵਾਦਾਰ ਹਾਲ ਕਮਰੇ ਜਿੱਥੇ ਖ਼ਲਕਤ ਹਵਾ
ਦੇ ਠੰਢੇ ਬੁੱਲੇ ਲੈਂਦੀ ਆਰਾਮ ਕਰਦੀ ਸੀ, ਹਨ੍ਹੇਰ ਕੋਠੜੀ ਵਿੱਚ ਬਦਲ ਗਿਆ। ਹੁਣ ਇੱਥੇ
ਕਿਸੇ ਦੀ ਲਹਿੰਦੀ ਖੱਲ ਕਰਕੇ ਚੀਕਾਂ ਸੁਣਦੀਆਂ। ਕਿਸੇ ਦੇ ਘੋਟਾ ਚਾੜ੍ਹਿਆ ਜਾਂਦਾ ਜਾਂ
ਮੂਧਾ ਪਾ ਕੇ ਪਟੇ ਲੱਗਦੇ। ਲੋਕ ਦੜ ਵੱਟ ਕੇ ਦੂਰ ਦੀ ¦ਘਣ ਲੱਗੇ। ਸਰਾਂ ਉਦਾਸ ਹੋ ਗਈ।
ਪਿੰਡ ਦੀਆਂ ਔਰਤਾਂ ਰਾਧੇ ਦੀ ਘਰਵਾਲੀ ਨਾਲ ਹੌਲੀ ਹੌਲੀ ਗੱਲਾਂ ਕਰਦੀਆਂ, ‘ਧੀਏ ਅੱਗੇ
ਤਾਂ ਬੜਾ ਸੁੱਖ ਸੀ ਤੂੰ ਹੁੰਦੀ, ਰਾਧਾ ਹੁੰਦਾ ਸੀ ਆਪਣੀ ਨਿੱਕੜੀ ਹੋਰੀਆਂ ਪੜ੍ਹਨ
ਜਾਦੀਆਂ ਥੋਡੇ ਕੋਲ ਆ ਕੇ ਬਹਿ ਜਾਂਦੀਆਂ ਸੀ। ਹੁਣ ਤਾਂ ਆਹ ਸਰਾਂ ਦਾ ਕੁਛ ਹੋਰ ਈ ਬਣਿਆ
ਪਿਐ। ਜੈ ਖਾਣੇ ਦਾ ਸਾਰਾ ਦਿਨ ਧਸਮੋਲ ਪਿਆ ਰਹਿੰਦੈ। ਦੱਸ ਧੀਆਂ ਭੈਣਾਂ ਕਿੱਧਰ
ਬੈਠਣ-ਉ¤ਠਣ?’ ‘ਮਾਂ ਜੀ ਕੀ ਦੱਸਾਂ ਸਾਨੂੰ ਤਾਂ ਆਪ ਔਖਾ ਹੋਇਆ ਪਿਆ। ਪਿਛਲੇ ਪਾਸੇ
ਵਾਲੀ ਨਿੱਕੀ ਨਿੱਕੀ ਕੰਧ ਐ ਕਈ ਵਾਰੀ ਤਾਂ ਬਹਿ ਬਹਿਕੇ ਰਾਤ ਕੱਢੀਦੀ ਐ। ਬੜਾ ਸੋਹਣਾ
ਟਾਇਮ ¦ਘਦਾ ਪਿਆ ਸੀ। ਸੰਤਾਲੀ ਦੀ ਵੰਡ ਭੁੱਲਦੀ ਜਾਂਦੀ ਸੀ। ਆਵਦੇ ਪਿੰਡ ਵਾਂਗ ਜਾਪਦਾ
ਸੀ। ਪਰ ਹੁਣ ਆਹ ਫਿਰ....। ਦੱਸ ਕੀ ਕਰੀਏ?’ ‘‘ਕੋਈ ਨੀ ਧੀਏ ਦਿਲ ਰੱਖ ਸਭ ਠੀਕ
ਹੋਜੂ।’’ ਕੋਈ ਦਾਨੀ ਔਰਤ ਦੇਵਕੀ ਦਾ ਦਿਲ ਧਰਾਉਂਦੀ। ਇਸੇ ਮਾਰ ਧਾੜ ਤੇ ਧੱਕਾ ਜੋਰੀ
ਵਿੱਚ ਰਾਧੇ ਨੂੰ ਹੁਕਮ ਹੋ ਗਿਆ ਕਿਤੇ ਹੋਰ ਟਿਕਾਣਾ ਕਰਨ ਦਾ। ਉਹ ਬਾਲ ਬੱਚੇ ਸਮੇਤ ਮੁੜ
ਮੰਡੀ ਚਲਾ ਗਿਆ। ਨੌਕਰੀ ਕਰਕੇ ਮੈਂ ਵੀ ਸ਼ਹਿਰ ਰਹਿਣ ਲੱਗਾ। ਰਾਧੇ ਨੂੰ ਆਪਣੇ ਕਿੱਤੇ
ਕੱਢ ਚਾਹ ਦੀਆਂ ਚੁਸਕੀਆਂ ਲੈਂਦੇ ਲੋਕਾਂ ਨੂੰ ਮੈਂ ¦ਘਦਾ ਵੜਦਾ ਵੇਖਦਾ ਰਹਿੰਦਾ ਹਾਂ।
ਜਦ ਵੀ ਰਾਧਾ ਮਿਲਦੈ ਉਹ ਪੂਰੇ ਤਪਾਕ ਨਾਲ ਮਿਲਦੈ। ਉਮਹ ਦੇ ਲਿਹਾਜ ਨਾਲ ਉਸ ਦੀ ਸਿਹਤ
ਵਿੱਚ ਫ਼ਰਕ ਐ। ਪਰ ਸੁਭਾਅ ’ਚ ਨਹੀਂ। ਸ਼ਾਮ ਹਾਲੇ ਵੀ ਸੁਹਾਵਣੀ ਹੈ ਰਾਧੇ ਲਈ। ਬੇਸ਼ਕ
ਸਿਰੋਂ ਉੇ¤ਤੇ ਔਖਾਂ ਵਿੱਚੋ ਲੰਘਿਆ ਹੈ ਉਹ। ਖੜ੍ਹਾ ਸੋਚਦਾ ਸਾਂ ਸਰਾਂ ਹੁਣ ਵੀ ਰਾਧੇ
ਨੂੰ ਯਾਦ ਕਰਦੀ ਹੋਊ। ਮੇਰਾ ਜੀਅ ਕਰੇ ਰਾਧੇ ਨੂੰ ਜਾ ਸੁਨੇਹਾ ਦੇਵਾਂ ਕਿ ਆ ਆਪਾ ਮੁੜ
ਚੱਲੀਏ, ਸਰਾਂ ਯਾਦ ਕਰਦੀ ਐ। ਪਿੱਪਲ ਦੇ ਪੱਤੇ ਫਿਰ ਗੀਤ ਗਾ ਰਹੇ ਹਨ।²
ਨਲਕਾ ਗੇੜਕੇ ਮੈਂ ਪਾਣੀ ਪੀਤਾ ਨਿਰਮਲ ਜਲ ਦਾ ਸੰਗੀਤ ਮੇਰੇ ਧੁਰ ਅੰਦਰ ਤੱਕ ਵੱਜਣ ਲੱਗਾ
ਤੇ ਮੈਂ ਸਰਾਸਰ ਹੋਇਆ ਪਿੰਡ ਦੇ ਅੰਾਦਰ ਵੱਲ ਨੂੰ ਤੁਰ ਪਿਆ।
ਧੰਨਵਾਦ ਸਹਿਤ ‘ਹੁਣ’
-0- |