ਤਲਾਸ਼
ਉਹ ਲੱਭਣ ਤੁਰੀ
ਉਹਦੇ ਨਜ਼ਮ ਵਰਗੇ ਸਾਹਾਂ ਨੂੰ
ਰਸਤਿਆਂ ਦੇ ਪਹਾੜ ਟੱਪ
ਧੜਕਦੇ ਸਾਹਾਂ ਦੀ ਝੋਲ ਭਰ
ਵਕਤ ਦੀ ਕਾਲੀ ਸਾਜ਼ਿਸ਼ਚੋਂ
ਉਹ ਨਿਕਲ ਤੁਰੀ
ਆਸਾਂ ਦੇ ਟਟਹਿਣਿਆਂ ਸੰਗ
ਜੁਗਨੂਆਂ ਦੀ ਮੁੱਠ ਭਰ
ਪਹੁੰਚੀ ਉਸ ਦੇ ਦੁਆਰ
ਚੁੱਪ ਉਸਨੂੰ ਜੀ ਆਇਆਂ ਆਖਿਆ
ਖੁੱਲੀਆਂ ਖਾਮੋਸ਼ ਅੱਖਾਂ
ਆਪਣਾ ਰਾਗ ਸੁਣਾਇਆ...
ਚਿਹਰੇ ਦੀ ਲਾਲੀ
ਬਦਨ ਦੀ ਖੁਸ਼ਬੂ
ਪਹੁੰਚ ਚੁੱਕੀ ਸੀ ਦਸਵੇਂ ਦੁਆਰ
ਰਸਤਿਆਂ ਦੀਆਂ ਬੇਵਫਾਈਆਂ
ਸਰ ਕਰਦਿਆਂ ਕਰਦਿਆਂ...
ਉਹਦੇ ਸਾਹਾਂ ਦੀ ਧੜਕਣ
ਤੇਜ਼ ਹੋਈ
ਉਹਦੇ ਹੱਥਾਂਚ ਫੜੇ
ਜੁਗਨੂਆਂ ਦੀ ਮੁੱਠ
ਹੋਰ ਪੀਡੀ ਹੋਈ...
ਮਰ ਗਏ ਜੁਗਨੂ
ਮੁੱਠ ਪੀਚਦਿਆਂ
ਉਹਦੀ ਨਜ਼ਮ ਦੀ ਹਰ ਸਤਰ
ਸਾਹ ਘੁੱਟ ਮੋਈ
ਜਦ ਨੇਰ੍ਹਿਆਂ ਸੰਗ ਬਹਿ
ਉਹ ਖੂਬ ਰੋਈ
ਕਮੀਜ਼
ਅਲਮਾਰੀਚ ਲਟਕ ਰਹੀ
ਵਰਿਆਂ ਤੋਂ ਉਹਦੀ ਕਮੀਜ਼
ਚੁੱਪ, ਖਾਮੋਸ਼
ਰੋਜ਼ ਅਲਮਾਰੀ ਖੁੱਲਦੀ
ਰੋਜ਼ ਉਹ ਕਾਹਲਚ ਹੁੰਦੀ
ਕਾਹਲ ਚ ਕਪੜੇ ਬਦਲਦੀ
ਬੈਗ ਮੋਢੇ ਲਟਕਾ ਨਿਕਲ ਪੈਂਦੀ
ਰੋਜ਼ ਬਾਹਰਲਾ ਬੂਹਾ ਖੁੱਲਦਾ
ਗਰਾਜ ਦਾ ਸ਼ੱਟਰ ਉੱਪਰ ਹੁੰਦਾ
ਕਾਰ ਬਾਹਰ ਨਿਕਲਦੀ
ਸ਼ੱਟਰ ਥੱਲੇ ਹੁੰਦਾ
ਕਾਰ ਸੜਕਾਂ ਤੇ ਦੌੜਦੀ
ਉਹ ਅੰਦਰ ਬੈਠੀ
ਸੁਪਨੇ ਬੁਣਦੀ
ਸੋਚਾਂ ਸੰਵਾਰਦੀ
ਅੱਜ ਅਲਮਾਰੀ ਦਾ ਬੂਹਾ ਖੋਲ੍ਹਦਿਆਂ
ਉਸ ਕਮੀਜ਼ ਵਲ ਵੇਖਿਆ
ਕਮੀਜ਼ ਦੀ ਚੁੱਪ ਟੁੱਟੀ
ਉਹਦਾ ਸਾਹ ਤੇਜ਼ ਹੋਇਆ
ਉਸ ਕਾਹਲੀ ਕਾਹਲੀ
ਕੱਪੜੇ ਬਦਲੇ
ਅਲਮਾਰੀ ਦਾ ਬੂਹਾ ਬੰਦ ਕੀਤਾ
ਸੂਟ ਬਦਲਿਆ
ਘਰ ਦਾ ਬੂਹਾ ਖੁੱਲਿਆ
ਗਰਾਜ ਦਾ ਸ਼ੱਟਰ ਉੱਚਾ ਹੋਇਆ
ਕਾਰ ਨਿਕਲੀ........
ਉਹ ਉੱਡ ਰਹੀ ਸੜ੍ਹਕਾਂਤੇ
ਸੋਚਾਂ, ਸੁਪਨਿਆਂਚ ਉਲਝੀ
ਸਵਖਤੇ ਕੰਮੋਂ ਪਰਤੀ
ਦੇਖਿਆ...
ਅੱਜ ਗਰਾਜ ਦਾ ਸ਼ੱਟਰ
ਉਸੇ ਤਰ੍ਹਾਂ ਖੁੱਲਾ ਸੀ
ਘਰ ਦਾ ਦਰਵਾਜ਼ਾ
ਕਿਸੇ ਚਾਬੀ ਦੀ ਉਡੀਕਚ ਨਹੀਂ ਸੀ
ਜਸ਼ਨ
ਨਾ ਖਤ ਦੀ ਉਡੀਕ
ਨਾ ਕਿਸੇ ਆਮਦ ਦੀ ਇੰਤਜ਼ਾਰ
ਨਾ ਮਿਲਣ ਸਮੇਂ ਸਤਰੰਗੀ ਪੀਂਘ ਦੇ ਝੂਟੇ
ਨਾ ਵਿਛੜਣ ਸਮੇਂ ਕੌਲ ਕਰਾਰਾਂ ਦੀ ਮਿਠਾਸ
ਉਹ ਹੁੰਦਾ ਹੈ
ਰੌਣਕੀ ਰੌਣਕ ਹੁੰਦੀ ਹੈ
ਉਹ ਨਹੀਂ ਹੁੰਦਾ ਤਾਂ
ਸੁੰਨਸਾਨ ਰੌਣਕ ਹੁੰਦੀ ਹੈ
ਰੌਣਕ ਮੇਰੇ ਸਾਹਾਂਚ ਧੜਕਦੀ ਹੈ
ਮੇਰੀ ਮਿੱਟੀਚੋਂ ਇਕ ਸੁਗੰਧ
ਲਗਾਤਾਰ ਉੱਠਦੀ ਰਹਿੰਦੀ ਹੈ
ਮੈਂ ਉਸ ਸੁਗੰਧਚ ਮੁਗਧ
ਸਾਰੇ ਕਾਰ ਵਿਹਾਰ ਕਰ
ਘਰ ਪਰਤਦੀ ਹਾਂ
ਲ਼ੱਛਮੀ ਦਾ ਬਸਤਾ ਕਿੱਲੀ ਟੰਗਦੀ ਹਾਂ
ੰਮੇਣਕਾ ਦੇ ਹਉਕੇ ਨਾਲ ਗੀਤ ਲਿਖਦੀ ਹਾਂ
ਪਾਰਵਤੀ ਦੇ ਪੈਰਾਂਚ ਅਗਰਬੱਤੀ ਜਲਾਉਂਦੀ ਹਾਂ
ਸਰਸਵਤੀ ਦੇ ਬੋਲਾਂ ਸੌਗ ਹੇਕ ਲਾਉਂਦੀ ਹਾਂ
ਇੰਝ ਆਪਣੇ ਹੋਣ ਦਾ ਜਸ਼ਨ ਮਨਾਉਂਦੀ ਹਾਂ.
|