ਆ ਜਾ ਆਪਾਂ ਖੇਲੀਏ
ਗਜ਼ਲ ਗਜ਼ਲ ਦੀ ਖੇਲ
ਲਿਖ ਤੂੰ ਮਤਲਾ ਵਸਲ ਦਾ
ਮੈਂ ਬਰੂਹੀਂ ਚੋਵਾਂ ਤੇਲ
ਗਜ਼ਲ ਤਾਂ ਤਿਤਲੀ ਰੂਪ ਹੈ
ਸੂਹੇ ਸਾਵੇ ਰੰਗ
ਹੱਥ ਹੀ ਕੰਬ ਕੰਬ ਜਾਂਵਦੇ
ਮੇਰੇ ਵੱਸ ਨਹੀਂ ਖੇਲ
ਇਸਦਾ ਸੋਹਲ ਰੂਪ ਹੈ
ਕੱਚੀ ਕਲੀ ਕਚਨਾਰ
ਚਟਕ ਚਟਕ ਕੇ ਖਿਲ ਗਈ
ਰੂਹਾਂ ਦਾ ਨਾਂ ਮੇਲ
ਦਰਦ ਅਵੱਲੇ ਇਸ਼ਕ ਦੇ
ਗਜ਼ਲ ਨੇ ਲਏ ਲੁਕਾ,
ਕੈਸੀ ਕਰਾਮਾਤ ਹੈ,
ਇਹ ਕਿੰਨੀ ਸੁਹਣੀ ਖੇਲ ।
ਗਜ਼ਲ ਤਾਂ ਚੰਨ ਦਾ ਨੂਰ ਹੈ
ਸੌ ਰੰਗਾਂ ਦੀ ਲਾਟ
ਅੱਖਾਂ ਥੀਂ ਹੀ ਲਿਸ਼ਕਦਾ
ਰੱਤ ਮੇਰੀ ਦਾ ਤੇਲ
ਕਿਹੜੇ ਮੁੱਖੜੇ ਜੜ ਦਿਆਂ
ਬਹਿਰ ਨਾਂ ਨਿਭਦੀ ਨਾਲ਼
ਰੱਬ ਸਬੱਬ ਬਣਾਂਵਦਾ
ਸਬੱਬੀ ਹੋਵਣ ਮੇਲ
ਆ ਜਾ ਸੱਜਣਾ ਰੰਗ ਦਿਆਂ
ਗਜ਼ਲ ਰੰਗੀ ਦਸਤਾਰ
ਪਰ ਸੋਚ ਨੂੰ ਜਿੰਦਾ ਲਗਦਾ
ਰੰਗਾਂ ਦਾ ਨਹੀਂ ਮੇਲ਼
ਸ਼ਬਦਾਂ ਦੀ ਇਹ ਜੁਗਤ ਹੈ
ਸੋਹਣੀ ਫੱਬਦੀ ਜੜਤ
ਨੈਣੀਂ ਸੁਰਮਾ ਮਟਕਦਾ
ਅੱਖ ਸੁਰਮੇ ਦਾ ਮੇਲ਼
ਵਲ-ਵਲੇਵਾਂ ਪਾ ਕੇ
ਆ ਜਾਓ ਸੱਜਣ ਰਾਂਗਲੇ
ਸਾਹ ਲੈਣਾ ਮੈਂ ਭੁੱਲ ਜਾਵਾਂ
ਪੂਰਣ ਹੋਵੇ ਖੇਲ
ਸੇਜਲ ਅੱਖੀਆਂ ਲਾਲ ਹਨ
ਮਕਤੇ ਵਿੱਚ ਵੀ ਤੂੰ
ਪਿਆਰ ਦੀ ਕੈਸੀ ਖੇਲ ਹੈ
ਬਿਨ ਪਾਣੀਓ ਵਧਦੀ ਬੇਲ ।
9876219840
|