Welcome to Seerat.ca

ਦਾਰੇ ਦੁਲਚੀਪੁਰੀਏ ਦੀ ਦਾਸਤਾਨ

 

- ਪ੍ਰਿੰ. ਸਰਵਣ ਸਿੰਘ

ਬਾਰੀ ਵਿਚ ਖੜ੍ਹੀ ਔਰਤ

 

- ਅਮਰਜੀਤ ਚੰਦਨ

ਸਰਗਮ ਦਾ ਸਫ਼ਰਨਾਮਾ

 

- ਸਰਗਮ ਸੰਧੂ

ਵਗਦੀ ਏ ਰਾਵੀ
ਰੌਸ਼ਨੀਆਂ ਦਾ ਸ਼ਹਿਰ

 

- ਵਰਿਆਮ ਸਿੰਘ ਸੰਧੂ

ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ

 

- ਚੰਦਰ ਮੋਹਨ

ਮੇਰੀ ਅੱਖਰ ਮਾਲਾ ਚੇਤਨਾ

 

- ਸੁਰਿੰਦਰ ਪਾਮਾ

ਨਜ਼ਮ

 

- ਉਂਕਾਰਪ੍ਰੀਤ

ਕਹਾਣੀ / ਕੀ ਕੀਤਾ ਜਾਵੇ

 

- ਵਕੀਲ ਕਲੇਰ

ਇਉਂ ਵੇਖਿਆ ਮੈ ਕੇਨਜ਼ ਦਾ ਪਹਿਲਾ ਸਿੱਖ ਖੇਡ ਮੇਲਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਦੋ ਕਵਿਤਾਵਾਂ

 

- ਗੁਰਦਾਸ ਮਿਨਹਾਸ

ਮੇਰੀ ਜਾਣਕਾਰੀ ਭਰਪੂਰ ਚੀਨ ਯਾਤਰਾ

 

- ਸਤਵੰਤ ਸਿੰਘ

ਪੰਜਾਬੀ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਲੰਡਨ ਦੇ ਕੌਮਾਂਤਰੀ ਫ਼ਿਲਮ ਮੇਲੇ ਚ

 

- ਸੁਖਦੇਵ ਸਿੱਧੂ

 


ਦੋ ਕਵਿਤਾਵਾਂ
- ਗੁਰਦਾਸ ਮਿਨਹਾਸ
 

 

ਡਰ

ਮੈਂ ਲਾਈ ਸਿਫ਼ਾਰਸ਼, ਰੱਬ ਤਾਈਂ,
ਮੇਰਾ ਸਵਿਟਜ਼ਰਲੈਂਡ ‘ਚ ਜਨਮ ਹੋਵੇ;
ਇੱਕ ਲੰਮੀ, ਚਿੱਟੀ, ਛਮਕ ਜਿਹੀ,
ਨੀਲੇ ਨੈਣਾਂ ਵਾਲ਼ੀ, ਸਨਮ ਹੋਵੇ;

ਪਰ, ਅਮਰੀਕਾ ਐਸੀ ਚਾਲ ਚੱਲੀ,
ਫਿ਼ਰ ਜੰਮਣਾ, ਵਿੱਚ ਪੰਜਾਬ ਪਿਆ;
ਉਪਰੋਂ ਫਿ਼ਰ, ਦੂਜਾ ਇਹ ਪੰਗਾ,
ਕਿ, ਪਿੰਡ ਵੀ ਦਿਸੇ ਖ਼ਰਾਬ ਜਿਹਾ;

ਬੱਸ, ਜੰਮਦੇ ਸਾਰ ਹੀ ਮੈਂ ਡਰ ਗਿਆ,
ਜਦ ਤੱਕਿਆ, ਆਲ਼ੇ ਦੁਆਲ਼ੇ ਨੂੰ;
ਭਿਣ-ਭਿਣ ਕਰਦੀਆਂ ਮੱਖੀਆਂ ਨੂੰ,
ਘਰ ਦੇ ਟੁੱਟੇ ਪਰਨਾਲ਼ੇ ਨੂੰ;

ਮਾਂ-ਪਿਉ ਤੋਂ ਡਰਿਆ, ਬਾਬੇ ਤੋਂ ,
ਮਾਸੀਆਂ, ਤੇ ਚਾਚਿਆਂ ਤਾਇਆਂ ਤੋਂ ;
ਸਰਪੰਚ, ਲੰਬੜ, ਪਟਵਾਰੀ ਤੋਂ,
ਅਤੇ ਸਾਰੇ ਹੀ ਹਮਸਾਇਆਂ ਤੋਂ;

ਜਦੋਂ ਨੰਗੇ ਪੈਰ ਸਕੂਲ ਗਿਆ,
ਤਾਂ ਰਾਹ ਵਿੱਚ ਡਰਿਆ, ਕੰਡਿਆਂ ਤੋਂ;
ਨਾਲ਼ ਦੇ ਤਕੜੇ ਸਾਥੀਆਂ ਤੋਂ,
ਅੱਗੇ ਮਾਸਟਰ ਦੇ ਡੰਡਿਆਂ ਤੋਂ;

ਪੁਲਿਸ ਤੋਂ ਸਭ ਹੀ ਡਰਦੇ ਨੇ,
ਮੈਂ ਵੀ ਡਰਿਆ ਹਰ ਸਿਪਾਹੀ ਤੋਂ;
ਸਾਰੀ ਉਮਰ ਨਾਂ ਕਰਨੀ ਪੈ ਜਾਵੇ,
ਮੈਂ ਡਰਿਆ ਖੇਤੀ ਵਾਹੀ ਤੋਂ;

ਖੇਤੀ ਤੋਂ ਡਰਦਾ ਰਿਹਾ ਪੜ੍ਹਦਾ,
ਪਰ ਡਰਿਆ, ਹਰ ਨਤੀਜੇ ਤੋਂ;
ਫਿ਼ਰ ਹੋ ਗਇਆ ਜਦੋਂ ਕਬੀਲਦਾਰ,
ਡਰਿਆ, ਹਰ ਸਾਲੇ, ਜੀਜੇ ਤੋਂ;

ਕੈਨੇਡਾ ਵਿੱਚ ਆ ਕੇ ਰਿਹਾ ਡਰਦਾ,
ਕਿਤੇ ਲੱਗੀ ਜੌਬ ਨਾਂ ਛੁੱਟ ਜਾਵੇ;
ਮਾਪਿਆਂ ਦੇ ਨੈਣੀਂ, ਜੋ ਵਸਿਆ,
ਉਹ ਸੁਫ਼ਨਾ ਕਿਤੇ ਨਾਂ ਟੁੱਟ ਜਾਵੇ;

ਹੋਏ ਨਿਆਣੇ ਵੱਡੇ, ਪੜ੍ਹ ਲਿਖ ਗਏ,
ਰਿਹਾ ਡਰਦਾ, ਗ਼ਲਤ ਸੰਗਤ ਨਾਂ ਮਿਲੇ;
ਨਾਂ ਰੰਗ ਪੰਜਾਬੀ ਮਿਟ ਜਾਵੇ,
ਐਸੀ ਪੱਕੀ ਰੰਗਤ ਨਾਂ ਮਿਲੇ;

ਬੀਵੀ ਤੋਂ ਅਕਸਰ ਸਭ ਡਰਦੇ,
ਮੈਂ ਵੀ, ਵੱਖਰਾ ਇਨਸਾਨ ਨਹੀਂ;
ਜੋ, ਗ਼ੁਲਾਮ ਨਹੀਂ ਹੈ ਜੋਰੂ ਦਾ
ਮੈਨੂੰ, ਉਹ ਉਕਾ ਪਰਵਾਨ ਨਹੀਂ;

ਇੱਕ ਬਹੁਤ ਡਰਾਇਐ ਸੰਤਾਂ ਨੇ,
ਕਹਿੰਦੇ, ਐਂ ਨਾਂ ਕੀਤਾ, ਤਾਂ ਐਂ ਹੋ ਜੂ;
ਜੋ ਕੱਟ ਚੁਰਾਸੀ ਮਿਲਿਆ ਹੈ,
ਉਹ ਜਨਮ ਵਿਅਰਥਾ ਹੀ ਜਾਊ;

ਹੁਣ, ਅੱਗੇ ਦੀ ਸੋਚਕੇ ਡਰਦਾ ਹਾਂ,
ਸਦਾ ਇਸ ਜੱਗ ਬੈਠ ਨਹੀਂ ਰਹਿਣਾ;
ਕੁਝ ਪੱਲੇ ਨਹੀਂ ਲੈ ਜਾਣ ਲਈ,
ਉਤੋਂ ਦੰਡ ਜਮਾਂ ਦਾ ਪਊ ਸਹਿਣਾ;

ਮੈਂ ਤਾਂ ਸਾਰੀ ਉਮਰ, ਡਰਦਾ ਹੀ ਰਿਹਾ,
ਕਿਤੇ ਐਂ ਨਾਂ ਹੋਵੇ, ਕਿਤੇ ਊਂ ਨਾਂ ਹੋਵੇ;
ਮੈਂ ਤਾਂ ਜ਼ੁਲਫ਼ ਵੀ ਕੋਈ ਸੁੰਘੀ ਨਾਂ,
ਡਰਦਾ ਹੀ ਰਿਹਾ, ਵਿੱਚ ਜੂੰ ਨਾ ਹੋਵੇ!


ਚਿੜੀ

ਚਿੜੀ ਹਾਂ ਮੈਂ, ਬੱਸ ਇੱਕ ਚਿੜੀ;
‘ਤੇ, ਪਿੰਜਰਾ ਘਰ ਬਾਰ ਹੈ,
ਰਾਹ ਪਿੰਜਰੇ ਵਿੱਚ, ਮੰਜਿ਼ਲ ਪਿੰਜਰਾ,
ਬੱਸ, ਪਿੰਜਰਾ ਸੰਸਾਰ ਹੈ;

ਖੰਭ ਤਾਂ ਦਿੱਤੇ ਸੀ ਮਾਲਿਕ ਨੇ,
ਉਡ ਪਰਵਾਜ਼ਾਂ ਭਰਨੇ ਨੂੰ;
ਕੈਦ ਮੇਰੀ, ਪਰ ਕਿਸੇ ਦੇ ਘਰ ਦੀ,
ਬਣ ਗਈ ਇੱਕ ਸਿ਼ੰਗਾਰ ਹੈ;

ਮੈਂ ਇਸ ਕੈਦ ਦੇ ਵਿੱਚ ਇਕੱਲੀ;
ਖ਼ੁਦ ਨਾਲ਼ ਗੱਲਾਂ ਕਰਦੀ ਹਾਂ,
“ਛੁੱਟ ਜਾਊਂਗੀ?, ਸ਼ਾਇਦ ਨਹੀਂ”;
ਹਰ ਪਲ ਇਹੋ ਵਿਚਾਰ ਹੈ!

ਮੇਰਾ ਮਾਲਿਕ ਬਹੁਤ ਹੈ ਚੰਗਾ,
ਵੇਲ਼ੇ ਸਿਰ ਚੋਗਾ ਪਾ ਦਿੰਦੈ;
ਮਰਨ ਨਹੀਂ ਹੈ ਦਿੰਦਾ ਮੈਨੂੰ,
ਉਸਦਾ ਪਰਉਪਕਾਰ ਹੈ;

ਉਸਦੀ ਬੀਵੀ ਮੇਰੇ ਉਪਰ,
ਤਰਸ ਬੜਾ ਹੀ ਕਰਦੀ ਹੈ,
ਜ਼ੁਲਮ ਪਤੀ ਦਾ ਸਹਿੰਦੀ ਹਰ ਦਿਨ,
ਡਾਢੀ ਹੀ ਲਾਚਾਰ ਹੈ;

ਰੱਬ ਕਰੇ ਮਾਲਿਕ ਪਿੰਜਰੇ ਦਾ,
ਇਸਨੂੰ ਬੰਦ ਕਰਨਾ ਭੁੱਲ ਜਾਵੇ;
ਅਸੰਭਵ ਜਿਹਾ ਤਾਂ ਲਗਦਾ ਹੈ,
ਪਰ, ਫਿ਼ਰ ਵੀ, ਇੰਤਜ਼ਾਰ ਹੈ!

ਮਾਲਕਿਣ ਮੇਰੀ ਘਰ ਦਾ ਬੂਹਾ,
ਖ਼ੁਦ, ਖੋਲ੍ਹ ਬੰਦ ਕਰ ਸਕਦੀ ਹੈ,
ਪਰ, ਉਸਦੀ ਕਿਸਮਤ ਵਿੱਚ ਲਿਖਿਐ,
“ਜੋ ਭਾਵੇ ਕਰਤਾਰ ਹੈ”!

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346