Welcome to Seerat.ca
Welcome to Seerat.ca

ਅੰਡੇਮਾਨ ਤੇ ਭਾਰਤੀ ਜੇਲ੍ਹਾਂ ਵਿੱਚ (1917-1920)

 

- ਰਘਬੀਰ ਸਿੰਘ

ਗਦਰ ਲਹਿਰ ਦੀ ਕਵਿਤਾ : ਸਮਕਾਲ ਦੇ ਰੂ-ਬ-ਰੂ

 

- ਸੁਰਜੀਤ

ਆਜ਼ਾਦੀ ਸੰਗਰਾਮ ਵਿੱਚ ਜਨਵਰੀ ਦਾ ਮਹੀਨਾ

 

- ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ

27 ਜਨਵਰੀ

 

- ਗੁਰਮੁਖ ਸਿੰਘ ਮੁਸਾਫ਼ਿਰ

ਚਿੱਟੀਓਂ ਕਾਲੀ, ਕਾਲੀਓਂ ਚਿੱਟੀ

 

- ਜਸਵੰਤ ਜ਼ਫ਼ਰ

ਬਾਜਵਾ ਹੁਣ ਗੱਲ ਨਹੀਂ ਕਰਦਾ

 

- ਜ਼ੁਬੈਰ ਅਹਿਮਦ

ਗੁਰਭਜਨ ਸਿੰਘ ਗਿੱਲ ਨਾਲ ਗੱਲਾਂ-ਬਾਤਾਂ

 

- ਹਰਜੀਤ ਸਿੰਘ ਗਿੱਲ

ਘਾਟੇ ਵਾਲਾ ਸੌਦਾ

 

- ਹਰਪ੍ਰੀਤ ਸੇਖਾ

ਰਾਬਤਾ (ਕਹਾਣੀ)

 

- ਸੰਤੋਖ ਧਾਲੀਵਾਲ

ਕਹਾਣੀ / ਬਦਮਾਸ਼ ਔਰਤ

 

- ਡਾ. ਸਾਥੀ ਲੁਧਿਆਣਵੀ

ਸਿੱਖ ਜਾਣਾ ਮੇਰਾ ਵੀ ਕੰਪਿਊਟਰ ਨੂੰ ਕੁਤਕਤਾਰੀਆਂ ਕਢਣੀਆਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੈਨੇਡਾ: ਪੂਰਬ ਕਿ ਪਛਮ, ਦਿਨ ਕਿ ਰਾਤ?

 

- ਗੁਰਦੇਵ ਚੌਹਾਨ

ਪੰਜਾਬ ਦੀ ਵੰਡ, ਇਸ਼ਤਿਆਕ ਅਹਿਮਦ ਤੇ ਮੈਂ-2

 

- ਗੁਲਸ਼ਨ ਦਿਆਲ

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ

 

- ਜੋਗਿੰਦਰ ਬਾਠ ਹੌਲੈਂਡ

ਮੇਰੇ ਦੀਵੇ ਵੀ ਲੈ ਜਾਓ ਕੋਈ.....!

 

- ਲਵੀਨ ਕੌਰ ਗਿੱਲ

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ - ਅਫ਼ਜ਼ਲ ਤੌਸੀਫ਼

 

- ਅਜਮੇਰ ਸਿੱਧੂ

ਗਾਮੀ ਯਾਰ

 

- ਰਾਜਾ ਸਾਦਿਕ਼ਉੱਲਾ

ਧੂੜ ਵਿਚਲੇ ਕਣ

 

- ਵਰਿਆਮ ਸਿੰਘ ਸੰਧੂ

ਮੁਸ਼ਕ

 

- ਇਕਬਾਲ ਰਾਮੂਵਾਲੀਆ

ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ ਵਲੋਂ ਗ਼ਦਰੀ ਕੈਲੰਡਰ: 2013 ਲੋਕ-ਅਰਪਨ

 

- ਉਂਕਾਰਪ੍ਰੀਤ

Satguru Jagjit Singh
1920-2012

 

- Amarjit Chandan

Hanging of Ajmal Kasab: A sad news

 

- Abhai Singh

ਹੁੰਗਾਰੇ

 


ਘਾਟੇ ਵਾਲਾ ਸੌਦਾ
- ਹਰਪ੍ਰੀਤ ਸੇਖਾ
 

 

ਹੈ ਕੋਈ ਕਿੱਤਾ ਐਹੋ-ਜਿਹਾ, ਜਿਸ ਵਿਚ ਪੱਲਿਓਂ ਦੇ ਕੇ ਮੁੜਣਾ ਪਵੇ?
ਟੈਕਸੀ ਚਲਾਉਂਦਿਆਂ ਹੁੰਦਾ ਹੈ ਏਦਾਂ ਕਦੇ-ਕਦੇ। ਮੇਰੇ ਨਾਲ ਵੀ ਹੋਇਆ ਸੀ ਇਸ ਤਰ੍ਹਾਂ।
ਪਹਿਲੀ ਵਾਰ ਤਾਂ ਟੈਕਸੀ ਚਲਾਉਣ ਦੇ ਪਹਿਲੇ ਦਿਨ ਹੀ ਹੋਇਆ। ਪਹਿਲੇ ਦਿਨ ਤਾਂ ਕਈਆਂ ਨਾਲ ਹੁੰਦਾ ਹੋਵੇਗਾ। ਉਨ੍ਹਾਂ ਵੇਲਿਆਂ ‘ਚ ਰੇਡੀਓ ਡਿਸਪੈਚ ਸਿਸਟਮ ਹੁੰਦਾ ਸੀ। ਡਿਸਪੈਚਰ ਬਹੁਤ ਤੇਜ਼ੀ ਨਾਲ ਬੋਲਦਾ। ਨਵੇਂ ਬੰਦੇ ਨੂੰ ਘੱਟ ਸਮਝ ਲੱਗਦੀ। ਨਵਾਂ ਬੰਦਾ ਵਾਰ -ਵਾਰ ਕੋਡ ਆਰ*(ਰਪੀਟ) ਪੁੱਛਦਾ। ਡਿਸਪੈਚਰ ਇਕ ਵਾਰ ਤਾਂ ਦੁਬਾਰਾ ਦੱਸ ਦਿੰਦਾ ਦੂਜੀ ਵਾਰ ਪੁੱਛਣ ‘ਤੇ ਟ੍ਰਿੱਪ ਅਗਾਂਹ ਵਾਲੀ ਟੈਕਸੀ ਨੂੰ ਡਿਸਪੈਚ ਕਰ ਦਿੰਦਾ। ਨਵੇਂ ਡਰਾਈਵਰ ਨੂੰ ਵਾਰ-ਵਾਰ ਇਸ ਤਰ੍ਹਾਂ ਪੁੱਛਦਿਆਂ ਸੁਣਕੇ ਪੁਰਾਣੇ ਪਾਪੀ ਸਮਝ ਜਾਂਦੇ ਕਿ ‘ਪੰਛੀ’ ਨਵਾਂ ਹੈ। ਉਹ ਨਵੇਂ ਡਰਾਈਵਰ ਦੇ ਲੱਭਦਿਆਂ-ਕਰਦਿਆਂ ਤੋਂ ਪਹਿਲਾਂ ਹੀ ਟ੍ਰਿੱਪ ਚੁੱਕ ਕੇ ਹਵਾ ਨੂੰ ਗੰਢਾਂ ਦੇ ਜਾਂਦੇ। ਡਿਸਪੈਚਰ ਮੈਨੂੰ ਬਾਰਕਰ ਸਟਰੀਟ ਦਾ ਪਤਾ ਦੱਸਦਾ ਤੇ ਮੈਂ ਪਾਰਕਰ ਸਟਰੀਟ ‘ਤੇ ਲੱਭਦਾ ਫਿਰਦਾ। ਜਦੋਂ ਪਤਾ ਨਾ ਲੱਭਦਾ ਤਾਂ ਖੱਜਲ-ਖੁਆਰ ਹੋ ਕੇ ਡਿਸਪੈਚਰ ਨੂੰ ਟ੍ਰਿੱਪ ਅਗਾਂਹ ਪਾਸ ਕਰਨ ਨੂੰ ਆਖ ਦਿੰਦਾ। ਅੱਗੋਂ ਡਰਾਈਵਰ ਆਖਦਾ ਕਿ ਉਹ ਤਾਂ ਕਦੋਂ ਦਾ ਕਿਸੇ ਨੇ ਪਾਸ ਕਰ ਦਿੱਤਾ ਹੋਊ। ਖਿੱਚ-ਧੂਹ ਕੇ ਬਾਰ੍ਹਾਂ ਘੰਟਿਆਂ ਵਿੱਚ ਪੰਜਾਹ ਡਾਲਰ ਬਣਾਏ। ਪੰਜਾਹ ਡਾਲਰ ਟੈਕਸੀ ਦੀ ਲੀਜ਼ ਸੀ। ਟੈਕਸੀ ਵਿਚ ਮੈਂ ਗੈਸ ਆਪਣੇ ਪੱਲਿਓਂ ਪੁਆ ਕੇ ਆਇਆ। ਹਰ ਵਾਰ ਤਾਂ ਇਸ ਤਰ੍ਹਾਂ ਨਹੀਂ ਨਾ ਕਰ ਸਕਦਾ ਸੀ। ਮੈਂ ਇੱਕ ਛੋਟੀ ਜਿਹੀ ਟੇਪ ਰਿਕਾਰਡਰ ਲੈ ਲਈ । ਜਦੋਂ ਡਿਸਪੈਚਰ ਪਤਾ ਬੋਲਦਾ ਮੈਂ ਰਿਕਾਰਡ ਕਰ ਲੈਂਦਾ। ਫਿਰ ਵਾਰ ਵਾਰ ਸੁਣ ਕੇ ਪਤਾ ਲਿਖ ਲੈਂਦਾ ਤੇ ਨਕਸ਼ਾ ਦੇਖ ਕੇ ਪਹੁੰਚ ਜਾਂਦਾ।
ਟੇਪ ਲੈਣ ਨਾਲ ਕਿਤੇ ਮੈਂ ਪੱਲਿਓਂ ਨਾ ਦੇ ਕੇ ਮੁੜਣ ਲਈ ਸੁਰੱਖਿਅਤ ਥੋੜ੍ਹਾ ਹੋ ਗਿਆ ਸੀ। ਉਸ ਦਿਨ ਮੈਂ ਆਖਰੀ ਟ੍ਰਿੱਪ ਲਾ ਕੇ ਟੈਕਸੀ ਲਾਟ ( ਟੈਕਸੀ ਕੰਪਨੀ ਦੀ ਟੈਕਸੀ ਪਾਰਕਿੰਗ ਵਾਲੀ ਥਾਂ) ਵੱਲ ਮੁੜ ਰਿਹਾ ਸੀ। ਮੇਰੇ ਹਿਸਾਬ ਨਾਲ ਉਸ ਦਿਨ ਦਿਹਾੜੀ ਠੀਕ ਬਣ ਗਈ ਸੀ। ਟੈਕਸੀ ਵਿਚ ਗੈਸ ਪਵਾ ਕੇ(ਉਨ੍ਹਾਂ ਦਿਨਾਂ ਵਿਚ ਬਾਰ੍ਹਾਂ ਘੰਟਿਆਂ ਦੀ ਸਿ਼ਫ਼ਟ ਤੋਂ ਬਾਅਦ ਦਸ-ਬਾਰਾਂ ਡਾਲਰ ਦੀ ਪਰੋਪੇਨ ਗੈਸ ਪੈਂਦੀ ਸੀ) ਅਤੇ ਲੀਜ਼ ਦੇ ਪੰਜਾਹ ਡਾਲਰ ਦੇ ਕੇ ਮੈਨੂੰ ਸੌ ਕੁ ਡਾਲਰ ਬਚਣ ਦੀ ਉਮੀਦ ਸੀ, ਜਿਹੜੀ ਕਿ ਉਨ੍ਹਾਂ ਦਿਨਾਂ ‘ਚ ਔਸਤ ਸੀ। ਮੈਂ ਟੈਕਸੀ ਰਾਤ ਦੀ ਸਿ਼ਫਟ ਵਾਲੇ ਦੇ ਹਵਾਲੇ ਚਾਰ ਵਜੇ ਕਰਨੀ ਸੀ। ਹਾਲੇ ਗੈਸ ਪਵਾਉਣਾ ਸੀ। ਮੈਨੂੰ ਲਗਦਾ ਸੀ ਕਿ ਮੈਂ ਪੰਜ-ਦਸ ਮਿੰਟ ਲੇਟ ਹੋ ਜਾਵਾਂਗਾ। ਟੈਕਸੀ ਲੇਟ ਦੇਣੀ ਮੈਨੂੰ ਚੰਗੀ ਨਹੀਂ ਸੀ ਲੱਗਦੀ। ਜੇ ਲੇਟ ਹੋ ਜਾਵਾਂ ਤਾਂ ਰਾਤ ਵਾਲੇ ਡਰਾਈਵਰ ਨੂੰ ਲੇਟ ਦੇ ਹਿਸਾਬ ਨਾਲ ਪੰਜ-ਦਸ ਡਾਲਰ ਦੇਣੇ ਪੈਂਦੇ ਸਨ। ਬਹੁਤੀ ਵਾਰ ਅਗਲਾ ਇਹ ਲੈਂਦਾ ਨਹੀਂ ਸੀ। ਕਦੇ ਬੰਦਾ ਆਪ ਵੀ ਤਾਂ ਲੇਟ ਹੋ ਹੀ ਸਕਦਾ ਸੀ। ਖਾਸ ਕਰਕੇ ਪੰਜਾਬੀ ਬੰਦੇ ਮੂੰਹ –ਮੁਲਾਹਜੇ ਕਰਕੇ ਇਹ ਲੇਟ ਚਾਰਜ ਘੱਟ ਹੀ ਕਰਦੇ। ਸ਼ਰਮਿੰਦੇ ਹੋਣ ਨਾਲੋਂ ਵੇਲੇ ਸਿਰ ਪਹੁੰਚਣ ਨੂੰ ਮੈਂ ਤਰਜੀਹ ਦਿੰਦਾ। ਉਸ ਦਿਨ ਲੇਟ ਹੁੰਦਾ ਦੇਖ ਮੈਂ ਸਪੀਡ ਵਧਾ ਦਿੱਤੀ। ਅੱਗੋਂ ਪੁਲਸ ਵਾਲਾ ਸਪੀਡ ਚੈੱਕ ਕਰਨ ਵਾਲਾ ਰੇਡਾਰ ਫਿੱਟ ਕਰੀ ਬੈਠਾ ਸੀ। ਉਸ ਨੇ ਮੈਨੂੰ ਇਕ ਸੌ ਵੀਹ ਡਾਲਰ ਜ਼ੁਰਮਾਨਾ ਕਰ ਦਿੱਤਾ। ਤੇ ਮੇਰੀ ਦਿਹਾੜੀ ਘਾਟੇ ਵਿਚ ਚਲੀ ਗਈ।

ਇਸੇ ਤਰ੍ਹਾਂ ਘਾਟੇ ਵਾਲਾ ਇਕ ਹੋਰ ਦਿਨ ਚੇਤੇ ਆਉਂਦਾ ਹੈ। ਉਦੋਂ ਵੀ ਮੈਂ ਬਰਨਬੀ ਵਿਚ ਪੰਜਾਹ ਡਾਲਰ ਦਿਹਾੜੀ ਦੀ ਲੀਜ਼ ‘ਤੇ ਟੈਕਸੀ ਚਲਾਉਂਦਾ ਸੀ। ਸਵੇਰ ਦੇ ਚਾਰ ਵਜੇ ਕੰਮ ਸ਼ੁਰੂ ਕੀਤਾ ਸੀ ਤੇ ਛੇਤੀ ਹੀ ਟ੍ਰਿੱਪ ਮਿਲ ਗਿਆ। ਟ੍ਰਿੱਪ ਵੀ ਲੰਮਾ ਸੀ। ਸਵਾਰੀ ਨੇ ਸਰੀ ਜਾਣਾ ਸੀ। ਉਸ ਨੇ ਪਤਾ ਦੱਸ ਕੇ ਪਿੱਛੇ ਵੱਲ ਸਿਰ ਸੁੱਟ ਲਿਆ ਅਤੇ ਅੱਖਾਂ ਮੀਚ ਲਈਆਂ। ‘ ਸੌਣਾ ਚਾਹੁੰਦਾ ਹੋਵੇਗਾ,’ ਸੋਚ ਕੇ ਮੈਂ ਕੋਈ ਗੱਲ ਨਾ ਕੀਤੀ। ਟੈਕਸੀ ਪਟੱਲੋ ਬਰਿੱਜ ਦੇ ਅੱਧ-ਵਿਚਕਾਰ ਸੀ ਜਦੋਂ ਮੈਨੂੰ ਉਵੱਤਣ ਦੀ ਆਵਾਜ਼ ਸੁਣੀ। ਉਹ ਪਿਛਲੇ ਦਰਵਾਜ਼ੇ ਦਾ ਸ਼ੀਸ਼ਾ ਹੇਠ ਲਾਹੁਣ ਦੀ ਕੋਸਿ਼ਸ਼ ਕਰ ਰਿਹਾ ਸੀ। “ਕੁਝ ਸਕਿੰਟ ਰੋਕ ਲਾ ਆਪਣੇ ਆਪ ਨੂੰ ਪਲੀਅਅਅਅਜ਼,” ਮੈਂ ਕਿਹਾ। ਪਰ ਉਹ ਆਪਣੇ-ਆਪ ਨੂੰ ਨਹੀਂ ਰੋਕ ਸਕਿਆ ਹੋਵੇਗਾ। ਤੇ ਨਾ ਹੀ ਉਸ ਕੋਲੋਂ ਪੂਰੀ ਤਰ੍ਹਾਂ ਸ਼ੀਸ਼ਾ ਥੱਲੇ ਹੋਇਆ। ਉਸ ਨੇ ਉੱਥੇ ਹੀ ਉਲਟੀ ਕਰ ਦਿੱਤੀ। ਟੈਕਸੀ ਸੜ੍ਹਿਆਂਧ ਨਾਲ ਭਰ ਗਈ। ਟੈਕਸੀ ਪੁਲ ਦੇ ਵਿਚਕਾਰ ਮੈਂ ਕਿੱਥੇ ਰੋਕਦਾ। ਜਦੋਂ ਪੁਲ ਪਾਰ ਕਰਕੇ ਮੈਂ ਟੈਕਸੀ ਰੋਕੀ ਉਹ ਕਹਿੰਦਾ ਕਿ ਉਹ ਠੀਕ ਸੀ। ‘ਸੌਰੀ ਮੈਨ, ਸੌਰੀ ਮੈਨ’ ਆਖਦੇ ਨੇ ਉਸ ਫਿਰ ਅੱਖਾਂ ਮੀਚ ਲਈਆਂ। ਮੈਂ ਘੁੱਟ-ਵੱਟ ਕੇ ਟੈਕਸੀ ਚਲਾਈ ਗਿਆ। ਇੱਕ ਵਾਰ ਉਹ ਫਿਰ ਉਵੱਤਿਆ ਤੇ ਉਸ ਨੇ ਸੀਟ ਵਾਲੇ ਪਾਸੇ ਢੇਰੀ ਲਾ ਦਿੱਤੀ। ਉਸਦਾ ਟਿਕਾਣਾ ਬਿਲਕੁਲ ਨੇੜ੍ਹੇ ਹੀ ਸੀ। ਮੈਂ ਸਪੀਡ ਵਧਾ ਕੇ ਟੈਕਸੀ ਉੱਥੇ ਲਾ ਦਿੱਤੀ। ਉਸ ਨੇ ਵੀਹ ਡਾਲਰ ਦਾ ਨੋਟ ਫੜਾਉਂਦਿਆਂ ਫਿਰ ‘ਸੌਰੀ’ ਕਿਹਾ। ਮੈਂ ਉਸ ਨੂੰ ਕਿਹਾ ਵੀ ਕਿ ਟੈਕਸੀ ਸੈਂਪੂ ਕਰਵਾਉਣੀ ਪਵੇਗੀ ਇਸ ਲਈ ਹੋਰ ਪੈਸੇ ਦੇਵੇ ਪਰ ਉਹ “ਸੌਰੀ ਹੋਰ ਨਹੀਂ ਹਨ,” ਆਖਕੇ ਤੁਰਦਾ ਬਣਿਆ। ਮੈਂ ਨੇੜੇ ਦੇ ਗੈਸ ਸਟੇਸ਼ਨ ‘ਤੇ ਜਾ ਕੇ ਖਿਝਦੇ-ਕ੍ਰਿਝਦੇ ਨੇ ਟਾਵਲ ਪੇਪਰਾਂ ਨਾਲ ਪਿਛਲੀ ਸੀਟ ਸਾਫ਼ ਕਰਨ ਦੀ ਕੋਸਿ਼ਸ਼ ਕੀਤੀ। ਪੇਪਰ ਨਾਲ ਗੰਦ ਤਾਂ ਚੁੱਕਿਆ ਗਿਆ ਸੀ ਪਰ ਸੀਟ ਸਾਫ਼ ਨਹੀਂ ਸੀ ਹੋਈ। ਕਾਰ ਦੇ ਟਰੰਕ ਵਿਚ ਰੈਗ ਪਿਆ ਸੀ। ਉਸ ਨੂੰ ਭਿਓਂ ਕੇ ਮੈਂ ਸੀਟ ‘ਤੇ ਰਗੜਦਾ ਤੇ ਫਿਰ ਪੇਪਰ ਨਾਲ ਪਾਣੀ ਸੋਖਦਾ। ਪਿਛਲੀ ਸੀਟ ਭਿੱਜੀ ਪਈ ਸੀ। ਉਸ ਨੇ ਛੇਤੀ ਸੁੱਕਣਾ ਨਹੀਂ ਸੀ। ਇੱਕ ਵਿਚਾਰ ਇਹ ਵੀ ਆਇਆ ਕਿ ਘਰੋਂ ਹੇਅਰ ਡਰਾਇਰ ਲਿਆ ਕੇ ਸੀਟ ਸੁਕਾ ਕੇ ਇਸੇ ਤਰ੍ਹਾਂ ਦਿਹਾੜੀ ਲਾ ਦੇਵਾਂ ਪਰ ਟੈਕਸੀ ਵਿੱਚੋਂ ਮੁਸ਼ਕ ਆ ਰਿਹਾ ਸੀ। ਜੇ ਗਰਮੀਆਂ ਦੀ ਰੁੱਤ ਹੁੰਦੀ ਤਾਂ ਸ਼ਾਇਦ ਸ਼ੀਸ਼ੇ ਥੱਲੇ ਲਾਹ ਕੇ ਸਰ ਜਾਂਦਾ ਪਰ ਰੁੱਤ ਵੀ ਸਰਦੀਆਂ ਦੀ ਸੀ। ‘ਹੋਗੀ ਦਿਹਾੜੀ ਗੁੱਲ ਸੋਚ ਕੇ’, ਮੈਂ ਟੈਕਸੀ-ਮਾਲਕ ਦੇ ਘਰ ਵੱਲ ਟੈਕਸੀ ਦਾ ਰੁਖ ਕਰ ਦਿੱਤਾ। ਹਾਲੇ ਬਹੁਤ ਸਵੱਖਤਾ ਸੀ। ਮਾਲਕ ਨੂੰ ਜਗਾਉਣਾ ਮੁਨਾਸਿਬ ਨਹੀਂ ਸੀ। ਵੀਹਾਂ ਦਾ ਨੋਟ, ਜਿਹੜਾ ਅੱਜ ਕਮਾਇਆ ਸੀ ਉਹ ਮੈਂ ਮਾਲਕ ਦੇ ਘਰ ਮੂਹਰੇ ਲੱਗੇ ਚਿੱਠੀਆਂ ਵਾਲੇ ਡੱਬੇ ਵਿਚ ਰੱਖ ਆਇਆ। ਸੋਚਿਆ ਕਿ ਥੋਹੜਾ ਦਿਨ ਚੜ੍ਹੇ ਤੋਂ ਟੈਕਸੀ ਮਾਲਕ ਨੂੰ ਫੋਨ ਕਰ ਕੇ ਦੱਸ ਦੇਵਾਂਗਾ। ਪਰ ਉਸਦਾ ਆਪਣਾ ਹੀ ਅੱਠ ਕੁ ਵਜੇ ਫੋਨ ਆ ਗਿਆ। ਮੈਂ ਉਸ ਨੂੰ ਸਾਰੀ ਹੋਈ-ਬੀਤੀ ਦੱਸ ਦਿੱਤੀ। ਸੁਣ ਕੇ ਉਹ ਬੋਲਿਆ, “ਵੀਰਿਆ, ਏਹਦੇ ‘ਚ ਮੇਰਾ ਤਾਂ ਕਸੂਰ ਨੀ ਨਾ। ਮੇਰਾ ਤਾਂ ਸਗੋਂ ਖਰਚਾ ਵਧ ਗਿਆ। ਹੁਣ ਸ਼ੈਂਪੂ ਕਰਾਏ ਬਿਨ੍ਹਾਂ ਮੁਸ਼ਕ ਨੀ ਜਾਣਾ। ਲੀਜ਼ ਤਾਂ ਪੂਰੀ ਪਾ ਜਾਂਦਾ।” ਇਹ ਮੈਂ ਸੋਚਿਆ ਵੀ ਨਹੀਂ ਸੀ ਕਿ ਮਾਲਕ ਪੂਰੀ ਲੀਜ਼ ਦੀ ਮੰਗ ਕਰੂਗਾ। ਮੈਨੂੰ ਲਗਦਾ ਸੀ ਕਿ ਉਹ ਹਾਲਾਤ ਨੂੰ ਸਮਝ ਲਵੇਗਾ। ਮੈਂ ਉਸ ਨੂੰ ਆਖਣਾ ਚਾਹੁੰਦਾ ਸੀ, ‘ਵੀਰਿਆ, ਮੇਰਾ ਦੱਸ ਫਿਰ ਕੀ ਕਸੂਰ ਸੀ?’ ਪਰ ਮੈਂ ਆਖ ਨਾ ਸਕਿਆ। ਉਸ ਵੱਲੋਂ ਕੀਤੀ ਮੰਗ ਸੁਣ ਕੇ ਮੈਂ ਨਮੋਸ਼ੀ ਮੰਨ ਗਿਆ ਤੇ ਉਸ ਨੂੰ ਆਖ ਦਿੱਤਾ ਕਿ ਬਾਕੀ ਤੀਹ ਡਾਲਰ ਫੇਰ ਦੇ ਦਿਆਂਗਾ।

-0-