Welcome to Seerat.ca
|
-
ਪਿਆਰੇ ਵਰਿਆਮ ਸਿੰਘ ਜੀਓ
ਸਾਦਰ ਸਤਿ ਸ੍ਰੀ ਅਕਾਲ। ਤਿੰਨ ਦਸੰਬਰ ਦੀ ਸ਼ਾਮ ਨੂੰ ਹੀ ਪਰਚਾ ਸਕਰੀਨ ਤੇ ਪਰਗਟ ਹੋ ਗਿਆ ਸੀ।
ਤੁਹਾਡੇ ਦੋ ਲੇਖ ਤਾ ਮੈˆ ਪੜ੍ਹ ਕੇ ਹੀ ਸੁੱਤਾ ਸਾˆ। ਬਾਕੀ ਲੇਖ ਅਗਲੇ ਦਿਨ ਪੜ੍ਹੇ। ਉਹਨਾˆ
ਲੇਖਾˆ ਵਿਚੋˆ ਵੀ ਜਰਨੈਲ ਸਿੰਘ ਦੀ ਕਹਾਣੀ ‘ਪਾਣੀ‘ ਦੀ ਸਮੀਖਿਆ ਵਜੋˆ ਪੁਣ ਛਾਣ ਕਰਦਾ
ਹੋਇਆ, ‘ਪਾਣੀ‘ ਦੇ ਲੇਖਕ ਨੂੰ ਥਾਪੜਾ ਦਿੰਦਾ ਹੌˆਸਲਾ ਵਧਾਊ ਲੰਮਾ ਲੇਖ ਤੁਹਾਡਾ ਹੀ ਸੀ,
ਭਾਵੇˆ ਉਸ ਉਪਰ ਨਾˆ ਕਿਸੇ ਦਾ ਨਹੀˆ ਸੀ ਲਿਖਿਆ ਹੋਇਆ। ਏਨੀ ਸੋਹਣੀ ਤੇ ਏਨੀ ਲੰਮੇਰੀ ਲਿਖਤ
ਲਿਖਣ ਦੀ ਵਰਿਆਮਤਾ, ਵਰਿਆਮ ਭਾਊ ਤੋˆ ਬਿਨਾ ਹੋਰ ਕੌਣ ਕਰ ਸਕਦਾ ਹੈ!
ਤੁਹਾਡੀ ਲ਼ਿਖਤ ਵਿਚ ਸਮੇ ਸਮੇ ਆਏ ਸ਼ਬਦ ਚੜ੍ਹਨ ਨੂੰ ‘ਚੜ੍ਹਣ‘ ਅਤੇ ਪੜ੍ਹਨ ਨੂੰ ‘ਪੜ੍ਹਣ‘
ਮੇਰੇ ਵਾਸਤੇ ਠੀਕ ਉਚਾਰਨ ਵਿਚ ਅੜਿਚਣ ਦਾ ਕਾਰਨ ਬਣਦੇ ਹਨ। ਤੁਸੀˆ ਕਿਉˆ ਨਹੀ ਸੌਖੇ
ਸਪੈਲਿੰਗ ਵਰਤ ਕੇ ਹੀ ਡੰਗ ਸਾਰ ਲੈˆਦੇ! ਫਿਰ ‘ਪਰਵਾਰ‘ ਵਿਚ ਇਕ ਫਾਲਤੂ ਸਿਹਾਰੀ ਅੜਾ ਕੇ,
ਇਸ ਚੰਗੇ ਭਲੇ ਤੇ ਸਹੀ ਸ਼ਬਦ ਨੂੰ ਵਿਗਾੜ ਕੇ ‘ਪਰਿਵਾਰ‘ ਬਣਾ ਦੇਣ ਵਿਚ ਕੀ ਤੁਕ ਹੈ ਭਲਾ!
ਇਕ ਨਵਾˆ ਸ਼ਬਦ ਤੁਸੀˆ ‘ਆਯਾਮ‘ ਵਰਤਿਆ ਹੈ ਜਿਸ ਦੇ ਮਤਲਬ ਦਾ ਮੈਨੂੰ ਗਿਆਨ ਨਹੀˆ। ਇਹ ਜਰੂਰੀ
ਨਹੀˆ ਕਿ ਜਿਸ ਸ਼ਬਦ ਦੀ ਮੈਨੂੰ ਸਮਝ ਨਹੀˆ ਆਈ ਉਹ ਬਾਕੀ ਪਾਠਕ ਵੀ ਨਾ ਸਮਝੇ ਹੋਣ। ਜਰਨੈਲ
ਸਿੰਘ ਦੀ ਕੋਈ ਲਿਖਤ ਸ਼ਾਇਦ ਮੈˆ ਹੁਣ ਤੱਕ ਪੜ੍ਹ ਨਹੀˆ ਸਕਿਆ ਪਰ ਜੋ ਤੁਸੀˆ ਉਸ ਦੀਆˆ
ਲਿਖਤਾˆ ਬਾਰੇ ‘ਵਿਸ਼ੇਸ਼ਣਾਤਮਿਕ‘ ਲੇਖ ਲਿਖਿਆ ਹੈ, ਇਹ ਕਮਾਲ ਕਰ ਦਿਤੀ ਹੈ। ਉਸ ਦੀਆˆ ਲਿਖਤਾˆ
ਨੂੰ ਮਾਨੋ ਚਾਰ ਚੰਨ ਲਾ ਦਿਤੇ ਹਨ। ਇਹ ਲੇਖ ਪੜ੍ਹ ਕੇ ਉਸ ਦੀਆˆ ਲਿਖਤਾˆ ਨੂੰ ਪੜ੍ਹਨ ਵਾਸਤੇ
ਪਾਠਕਾˆ ਅੰਦਰ ਚਾਹਤ ਪੈਦਾ ਹੁੰਦੀ ਹੈ। ਫਿਰ ਉਸ ਦੀਆˆ ਕਹਾਣੀਆˆ ਨੂੰ ਆਧਾਰ ਬਣਾ ਕੇ ਜੋ
ਤੁਸੀˆ ‘ਦੇਸੀ ਪੰਜਾਬ‘ ਅਤੇ ‘ਪਰਦੇਸੀ ਪੰਜਾਬ‘ ਦੇ ਵਸਨੀਕਾˆ ਦੀ ‘ਦੁਬਿਧਾਤਮਿਕ‘ ਮਾਨਸਿਕ
ਤਸਵੀਰ ਖਿੱਚੀ ਹੈ, ਇਹ ਤਾਰੀਫ਼ ਤੋˆ ਵੀ ਬਾਹਰੀ ਬਾਤ ਹੈ।
ਗੁਲਸ਼ਨ ਦਿਆਲ ਜੀ ਦੀ ਲਿਖਤ ਵਿਚ ਦਰਸਾਈ ਇਸ਼ਤਿਹਾਕ ਦੀ, ਪੰਜਾਬ ਦੀ ਵੰਡ ਬਾਰੇ ਕਿਤਾਬ ਵੀ
ਪੜ੍ਹਨ ਦੀ ਇਛਾ ਪਰਗਟ ਹੋਈ ਹੈ। ਜਦੋˆ ਵੀ ਕਿਤਿਉਂ ਹੱਥਾˆ ਹੇਠ ਆਈ ਪੜ੍ਹ ਘੱਤਾˆਗਾ।
ਪਿਛਲੇ ਮਹੀਨੇ ਨਾਲ਼ੋˆ ਇਸ ਵਾਰੀ ਦਾ ਪਰਚਾ ‘ਗੁਲਦਸਤਾਤਮਿਕ‘ ਪੱਖੋˆ ਵਧ ਪ੍ਰਭਾਵਸ਼ਾਲੀ ਹੈ;
ਅਰਥਾਤ ਪਿਛਲੇ ਅੰਕ ਦੇ ਮੁਕਾਬਲੇ ਵਧ ਵਿਦਵਾਨਾˆ ਦੀਆˆ ਰਚਨਾਵਾˆ ‘ਸੀਰਤ‘ ਦੀ ਸੂਰਤ ਦਾ
ਸ਼ਿੰਗਾਰ ਬਣੀਆˆ ਹਨ ਪਰ ਸੁਪਨ ਜੀ ਦਾ ਕੋਈ ਲੇਖ ਨਹੀˆ ਹੈ ਤੇ ਨਾ ਹੀ ‘ਅਕਵਾਲ‘ (ਇਕਬਾਲ) ਜੀ
ਦਾ। ਬਾਕੀ ਇਸ ਬਾਰੇ ਤਾˆ ਕੋਈ ਦੋ ਰਾਵਾˆ ਨਹੀˆ ਕਿ ਤੁਹਾਡੀ ਪਾਰਖੂ ਅੱਖ ਦੀ ਛਾਨਣੀ ਵਿਚਦੀ
ਲੰਘ ਕੇ ਹੀ ਕੋਈ ਰਚਨਾ ‘ਸੀਰਤ‘ ਵਿਚ ਸਥਾਨ ਪਾ ਸਕਦੀ ਹੈ। ਇਸ ਲਈ ਹਰੇਕ ਰਚਨਾ ਆਪਣੇ ਥਾˆ ਉਚ
ਪਾਏ ਦੀ ਹੀ ਹੁੰਦੀ ਹੈ। ਹਾˆ, ਇਹ ਗੱਲ ਜਰੂਰ ਹੈ ਕਿ ਆਪਣਾ ਪੁਰਾਣਾ ‘ਵਲਾਯੌੜ‘ ਮਿੱਤਰ ਜਾਣ
ਕੇ, ਤੁਸੀˆ ਆਪਣੀ ਲਿਹਾਜੂ ਬਿਰਤੀ ਤੋˆ ਮਜਬੂਰ ਹੋ ਕੇ, ਮੇਰਾ ਲਿਹਾਜ ਕਰ ਜਾˆਦੇ ਹੋ ਤੇ
ਬਤੌੋਰ ਮੇਰੇ ਇਕ ਪਾਠਕ ਅਨੁਸਾਰ, ਮੇਰੀਆˆ ‘ਯਭਲ਼ੀਆˆ‘ ਨੂੰ ਵੀ ਛਾਪ ਦਿੰਦੇ ਹੋ।
ਉਚ ਪਾਏ ਦੀਆˆ ਕਿਰਤਾˆ, ਧੜੇ, ਧਰਮ ਤੇ ਸਿਆਸਤ ਤੋˆ ਉਪਰ ਉਠ ਕੇ, ਨਿਰੋਲ ਪਾਏਦਾਰ ਸਾਹਿਤ
ਛਾਪਣਾ, ਇਹ ‘ਸੀਰਤ‘ ਦੀਆ ਪਰਾਪਤੀਆˆ ਹਨ।
ਸੰਤੋਖ ਸਿੰਘ ਆਸਟ੍ਰੇਲੀਆ
-
‘ਸੀਰਤ’ ਦਾ ਦਸੰਬਰ 2012 ਦਾ ਅੰਕ ਮਿਲਿਆ। ਧੰਨਵਾਦ। ਮੈਂ ਤੁਰਤ ਹੀ ਬਾਬਾ ਟੁੰਡੀਲਾਟ ਡਾ
ਪ੍ਰੇਮ ਸਿੰਘ, ਜ਼ਫ਼ਰ, ਡਾ ਜੋਸ਼ ਅਤੇ ਬੇਅੰਤ ਗਿੱਲ ਦੀਆਂ ਰਚਨਾਵਾਂ ਪੜ੍ਹ ਗਿਆ। ਤੁਹਾਡੀ
ਲਿਖਤ ‘ਭਰਾਵਾਂ ਦਾ ਮਾਣ’ ਮੈਂ ਪਹਿਲਾਂ ਈ ਪੜ ਚੁੱਕਾ ਹਾਂ। ‘ਸੀਰਤ’ ਦੀ ਦੇਣ ਦੀ ਪ੍ਰਸੰਸਾ
ਕਰਨੀ ਬਣਦੀ ਹੈ।
ਸੁਰਿੰਦਰ ਧੰਜਲ
-
ਇਹ ਚੰਗੀ ਗੱਲ ਹੈ ਕਿ ਤੁਸੀਂ ਹਰ ਮਹੀਨੇ ਗ਼ਦਰੀ ਬਾਬਿਆਂ ਦੀ ਦੇਣ ਨੂੰ ਯਾਦ ਕਰਦੇ ਤੇ ਉਸ
ਇਤਿਹਾਸ ‘ਤੇ ਰੌਸ਼ਨੀ ਪਾਉਂਦੇ ਲੇਖ ਛਾਪ ਕੇ ਪਾਠਕਾਂ ਦੀ ਸੇਵਾ ਕਰ ਰਹੇ ਹੋ। ਇਸ ਵਾਰ ਵੀ
ਬਾਬਾ ਹਰਨਾਮ ਸਿੰਘ ਟੁੰਡੀਲਾਟ, ਪ੍ਰੇਮ ਸਿੰਘ ਤੇ ਗੁਰਮੇਲ ਸਿੱਧੂ ਜੀ ਦੀਆਂ ਲਿਖਤਾਂ ਗ਼ਦਰ
ਪਾਰਟੀ ਦੇ ਇਤਿਹਾਸ ਦੀਆ ਲੁਕੀਆਂ ਪਰਤਾਂ ਨੂੰ ਉਜਾਗਰ ਕਰਦੀਆਂ ਹਨ। ਅਮਰਜੀਤ ਚੰਦਨ ਦੀ ਕਵਿਤਾ
ਤੇ ਜਸਵੰਤ ਜ਼ਫ਼ਰ ਦੀ ਕਵਿਤਾ ਵੀ ਕਮਾਲ ਦੀਆਂ ਰਚਨਾਵਾਂ ਹਨ। ਉਂਝ ਜ਼ਫ਼ਰ ਦੀ ਕਵਿਤਾ ਪਹਿਲਾਂ
ਵੀ ਕਈ ਥਾਈਂ ਛਪੀ ਹੈ ਤੇ ਕਿਸੇ ਟੀ ਵੀ ਪ੍ਰੋਗ੍ਰਾਮ ‘ਤੇ ਵੀ ਸੁਣੀ ਹੈ।
ਅਮਰ ਸਿੰਘ, ਸਿਆਟਲ, ਅਮਰੀਕਾ
-
‘ਸੀਰਤ’ ਵਿਚ ਹਰਜੀਤ ਅਟਵਾਲ ਦੀ ਕਹਾਣੀ ‘ਜੈਕਲੀਨ’ ਬੜੀ ਹੀ ਵਧੀਆ ਰਚਨਾ ਹੈ। ਪੜ੍ਹ ਕੇ ਆਖਣ
ਨੂੰ ਜੀ ਕਰਦਾ ਹੈ, “ਇਹ ਹੁੰਦੀ ਏ ਕਹਾਣੀ।” ਬੜੀ ਸਹਿਜ ਤੇ ਪਰਤਾਂ ਫਲਰੋਣ ਵਾਲੀ ਕਹਾਣੀ ਲਈ
ਆਪਣੇ ਯਾਰ ਹਰਜੀਤ ਨੂੰ ਮੁਬਾਰਕਾਂ!
ਬਲਰਾਜ ਚੀਮਾ, ਕਨੇਡਾ
-
ਗਿਆਨੀ ਸੰਤੋਖ ਸਿੰਘ ਦੀ ਪਾਕਿਸਤਾਨ ਯਾਤਰਾ ਵਧੀਆ ਲੱਗੀ। ਮੇਰਾ ਵੀ ਦਿਲ ਕਰਦਾ ਹੈ ਆਪਣੇ
ਬਜ਼ੁਰਗਾਂ ਦੀ ਧਰਤੀ ਵੇਖਣ ਨੂੰ। ਵੇਖੋ, ਬਾਬਾ ਕਦੋਂ ਢੋਅ ਬਣਾਉਂਦਾ ਹੈ। ਹਰਪ੍ਰੀਤ ਸੇਖਾ ਦੇ
ਟੈਕਸੀ ਡਰਾਈਵਰ ਨਾਤੇ ਹੰਢਾਏ ਅਨੁਭਾਵ ਕੁਝ ਸਾਲ ਪਹਿਲਾਂ ਵੀ ‘ਸੀਰਤ’ ਵਿਚ ਛਪਦੇ ਰਹੇ ਹਨ ਤੇ
ਬੜੇ ਪਸੰਦ ਕੀਤੇ ਜਾਂਦੇ ਸਨ। ਤੁਸੀਂ ਉਸਨੂੰ ਦੋਬਾਰਾ ਛਾਪਣਾ ਸੂਰੂ ਕਰਕੇ ਚੰਗਾ ਕੰਮ ਕੀਤਾ
ਹੈ। ਗੁਰਦੇਵ ਚੌਹਾਨ ਵੀ ਵਧੀਆ, ਮਿੱਠੇ ਜਿਹੇ ਵਿਅੰਗ ਲਿਖਦਾ ਹੈ। ਮੈਂ ਵੀ ਛੋਟੇ ਮੋਟੇ
ਵਿਅੰਗ ਲਿਖਦਾ ਹਾਂ। ਕੀ ਮੈਨੂੰ ‘ਸੀਰਤ’ ਵਿਚ ਥਾਂ ਮਿਲ ਸਕਦੀ ਹੈ?
ਹਰਭਜਨ ਸਿੰਘ ਸੇਖੋਂ, ਜਰਮਨੀ
-
ਗੁਲਸ਼ਨ ਦਿਆਲ ਦੀ ਜਸਵੰਤ ਕੌਰ ਬਾਰੇ ਦਿੱਤੀ ਜਾਣਕਾਰੀ ਪੜ੍ਹ ਕੇ ਉਸ ਸ਼ੇਰ ਦਿਲ ਬਹਾਦਰ ਬੀਬੀ
ਨੂੰ ਨਮਸਕਾਰ ਕਰਨ ਨੂੰ ਦਿਲ ਕਰਦਾ ਹੈ। ਸੀਰਤ ਦੀਆਂ ਰਚਨਾਵਾਂ ਵਿਚੋਂ ਇਸ ਬੀਬੀ ਦਾ ਜਿ਼ਕਰ
ਮੈਨੂੰ ਸਭ ਤੋਂ ਵਧੀਆ ਤੇ ਝੰਜੋੜਨ ਵਾਲਾ ਲੱਗਾ। ਬਾਕੀ ਰਚਨਾਵਾਂ ਵੀ ਆਪਣੀ ਥਾਂ ਚੰਗੀਆਂ ਨੇ।
ਗੁਰਬਖ਼ਸ਼ ਸਿੰਘ ਅਣਜਾਣ, ਹਾਂਗਕਾਂਗ
|