ਮਿੰਦਰੋ ਕੁੜੀਏ ਘਗਰੀ
ਸਵਾਈ ਤੂੰ ਪਾਉਣੇ ਨੂੰ
ਵਿੱਚੇ ਮੁੰਡੇ ਵੜ੍ਹ ਗਏ ਵਿੱਚੇ ਮੁੰਡੇ ਵੜ੍ਹ ਗਏ ਭੰਗੜਾ ਪਾਉਣੇ ਨੂੰ
ਵਿੱਚੇ ਜੱਟ ਵੜ ਗਏ ਹਲ ਚਲਾਉਣੇ ਨੂੰ
ਵਿੱਚੇ ਭਈਏ ਵੜ ਗਏ ਝੋਨਾ ਲਾਉਣੇ ਨੂੰ
ਵਿੱਚੇ ਨਾਈ ਵੜ ਗਏ ਚੌਲ ਬਣਾਉਣੇ ਨੂੰ
ਵਿੱਚੇ ਮਹਿਰੇ ਵੜ ਗਏ ਪਾਣੀ ਪਾਉਣੇ ਨੂੰ
ਵਿੱਚੇ ਮੇਲ ਵੜ ਗਿਆ ਪੰਗਤਾਂ ਲਾਉਣੇ ਨੂੰ
ਵਿੱਚੇ ਬਾਂਦਰ ਵੜ ਗਏ ਟਪੂਸੀਆਂ ਲਾਉਣੇ ਨੂੰ
ਮਿੰਦਰੋ ਕੁੜੀਏ ਘਗਰੀ ਸਵਾਈ ਤੂੰ ਪਾੳਣੇ ਨੂੰ
ਇਹ ਲੋਕ ਬੋਲੀ ਬਨਾਂਮ ਸਿੱਠਣੀ ਮੈਂ ਸ੍ਰੀ ਮਤੀ ਸਵਰਨ ਕੌਰ ਬੱਲ ਦੀ ਕਿਤਾਬ “ਮਾਝੇ ਦੀ ਮੈਂ
ਜੰਮੀ ਜਾਈ” ਜੋ ਪੰਜਾਬੀ ਸੱਥ ਵਾਲਿਆ ਵਲੋਂ ਛਾਪੀ ਹੈ ਤੋਂ ਚੋਰੀ ਕੀਤੀ ਹੈ। ਹੇਠਾ ਮੈਂ ਇੱਕ
ਹੋਰ ਲੋਕ ਗੀਤ ਜਦੋਂ ਸਾਡੇ ਘਰਾਂ ਵਿੱਚ ਵਿਆਹਾਂ ਵੇਲੇ ਨੱਚਦੀਆਂ ਸਾਡੀਆਂ ਹੀ ਮਾਵਾਂ ਭੈਣਾਂ
ਚਾਚੀਆਂ ਤਾਈਆਂ ਅਤੇ ਪੂਰੇ ਮੁਹੱਲੇ ਦੀਆਂ ਤ੍ਰੀਮਤਾਂ ਗਾੳੁਂਦੀਆਂ ਹੁੰਦੀਆਂ ਸਨ ।
ਬੰਤੋ ਕੁੜੀਏ ਡਾਰੀਏ ਨੀ ਮੈਂ ਤੇਰੇ ਰਹੁੰਗਾ
ਬਾਰੀ ਖੁੱਲੀ ਰੱਖੀ ਨੀ ਮੈਂ ਸਿੱਧਾ ਵੜੂੰਗਾਂ (ਲੰਬੇ ਗੀਤ ਵਿੱਚੋਂ ਕੁੱਸ਼ ਲਾਇਨਾ)
ਪਿੱਛਲੇ ਕੁੱਸ਼ ਮਹੀਨਿਆ ਤੋਂ ਮੈਂ ਅਖਬਾਰਾਂ ਫੇਸ ਬੁੱਕ ਤੇ ਕੁੱਸ਼ ਰੇਡੀਉ ਟਾਕ ਸ਼ੋਆਂ ਤੇ
ਹਰ ਰੋਜ਼ ਪੜ੍ਹਦਾ ਸੁੱਣਦਾ ਆ ਰਿਹਾਂ ਕਿ ਫਲਾਣੇ ਲੇਖਕ ਜਾਂ ਜੰਥੇਬੰਦੀ ਨੇ ਅਸ਼ਲੀਲ ਗਾਈਕੀ
ਅਤੇ ਲੱਚਰ ਗਾਇਕਾਂ ਦੇ ਖਿਲਾਫ ਜੰਗ ਵਿੱਢੀ ਹੋਈ ਹੈ ਕਿਤੇ ਕਿਤੇ ਔਰਤਾਂ ਵਲੋਂ ਮੁਜ਼ਾਹਰਿਆ
ਜਾਂ ਅਸ਼ਲੀਲ ਗਾਉਣ ਵਾਲਿਆ ਦੇ ਖਿ਼ਲਾਫ ਜਲਸੇ ਜਲੂਸ ਕੱਢਣ ਦੀਆਂ ਖਬਰਾਂ ਵੀ ਅਖਬਾਰਾਂ ਵਿੱਚ
ਗਾਹੇ -ਬਗਾਹੇ ਛੱਪਦੀਆਂ ਰਹਿੰਦੀਆਂ ਹਨ। ਇਹ ਮਾੜੀ ਗਲ ਨਹੀਂ। ਜਲਸੇ , ਜਲੂਸ, ਵਿਰੋਧ ਤੇ
ਚੱਲ ਰਹੇ ਮਾੜੇ ਵਰਤਾਰੇ ਨਾਲ ਅਸਿਹਮਤੀ ਸਿਹਤਮੰਦ ਲੋਕਤੰਤਰ ਦੀਆਂ ਨਿਸ਼ਾਨੀਆਂ ਹਨ। ਪੱਤਰਕਾਰ
ਕਿਸਮ ਦੇ ਲੇਖ਼ਕ ਲੋਕ ਵੀ ਕਿੳਂੁ ਪਿੱਛੇ ਰਹਿਣ ? ਉਨ੍ਹਾਂ ਨੇ ਵੀ ਹਵਾ ਦਾ ਰੁਖ ਵੇਖਣਾ
ਹੁੰਦਾ ਹੈ ਵਗਦੀ ਗੰਗਾਂ ਵਿੱਚ ਹੱਥ ਧੋਣ ਦੇ ਮੁਹਾਵਰੇ ਵਾਂਗ ਛੇਤੀ ਛੇਤੀ ਲੋਕਾਂ ਦੇ ਰੌਅ
ਮੁਤਾਬਕ ਕੁਸ਼ ਨਾ ਕੁਸ਼ ਕੱਚਾ ਪੱਕਾ ਝਰੀਟ ਕੇ ਆਪਣੀ ਬਣਦੀ ਜੁੰਮੇਵਾਰੀ ਂਿਨਭਾਉਂਣੀ ਹੁੰਦੀ
ਹੈ ਤੇ ਇਸ ਵਿਸ਼ੇ ਤੇ ਹੁਣ ਤੱਕ ਕਈਆਂ ਤੱਤਿਆਂ, ਕਾਹਲਆਿ ਵਰਤਾਰੇ ਦੀ ਤਹਿ ਤੱਕ ਜਾਣ ਦੀ
ਕੋਸ਼ਸ ਤੋਂ ਬਿਨਾ ਹੀ ਨਿਭਾ ਦਿੱਤੀ ਹੈ। ਹੁਣ ਤਾਂ ਹਰ ਕੋਈ ਹੀ ਸਵਰਨ ਸਿੰਘ ‘ਟਹਿਣਾ’ ਬਣਨ
ਦੇ ਰੁਝਾਨ ਵਿੱਚ ਨਜ਼ਰ ਆਇਆ ਹੈ। ਹੋ ਸਕਦਾ ਹੈ ਬਹੁਤ ਸਾਰਿਆਂ ਕਲਮ ਝਰੀਟਾਂ ਨੇ ਇਹ ਅਖੌਤੀ
ਅਸ਼ਲੀਲ ਗੀਤ ਸੁਣੇ ਹੀ ਨਾ ਹੋਣ ?। ਕੁੱਸ਼ ਲੋਕ ਜਿੰਨਾਂ ਵਿੱਚ ਪੰਜਾਬ ਤੋਂ ਤਾਜ਼ੇ ਆਏ
ਵਿਦੇਸ਼ਾਂ ਵਿੱਚ ਬੈਠੇ ਮੇਰੇ ਵੀਰ ਵੀ ਹਨ ਜੋ ਕੁੱਸ਼ ਜਿ਼ਆਦਾ ਹੀ ਭਾਵੁਕ ਹਨ ਇਸ ਲੱਚਰ
ਗਾਇਕੀ ਵਾਲੇ ਮਸਲੇ ਤੇ। ਉਨ੍ਹਾਂ ਪੰਜਾਬ ਵਿੱਚ ਇੱਕ ਪੋਸਟਰ ਛਾਪ ਕੇ ਸਾਰੀ ਲੋਕਾਈ ਨੂੰ
ਖ਼ਬਰਦਾਰ ਕੀਤਾ ਹੈ ਕਿ ਸ਼ਰੂਤੀ ਕਾਂਡ ਕਦੀ ਵੀ ਨਹੀਂ ਸੀ ਵਾਪਰਨਾ ਜੇ ਪੰਜਾਬ ਵਿੱਚ ਲੱਚਰ
ਅਸ਼ਲੀਲ ਗਾੳਂਣ ਵਾਲੇ ਗਾਇਕ ਨਾ ਹੁੰਦੇ ?। ਅਸਲ ਵਿੱਚ ਐਡਾ ਵੱਡਾ ਦੋਸ਼ ਅੱਜ ਤੱਕ ਕਦੀ ਵੀ
ਗੀਤਕਾਰਾਂ ਤੇ ਗਾਇਕਾਂ ਤੇ ਨਹੀਂ ਸੀ ਲੱਗਿਆ । ਗਾਇਕ ਅਤੇ ਗੀਤਕਾਰ ਇਸ ਅਸ਼ਲੀਲ ਦੋਸ਼ ਨੂੰ
ਕਿਹੜੇ ਕਾਸਟਿਕ ਸੋਢੇ ਨਾਲ ਧੋਣਗੇ ਇਹ ਉਨ੍ਹਾਂ ਦਾ ਮਸਲਾ ਹੈ। ਉਤੋਂ ਕਮਾਲ ਦੀ ਗੱਲ ਇਹ ਹੈ
ਸਾਲਾਂ ਦੇ ਸਾਲ ਐਨਾਂ ਵਿਰੋਧ ਹੋਣ ਦੇ ਬਾਵਜੂਦ ਵੀ ਨਾ ਤਾਂ ਇਹ ਅਖੌਤੀ ਅਸ਼ਲੀਲ ਲੱਚਰ ਗਾਉਂਣ
,ਲਿਖਣ ਵਾਲੇ ਘਟੇ ਹਨ ਤੇ ਨਾ ਹੀ ਅਸ਼ਲੀਲਤਾਂ ਤੇ ਲੱਚਰਤਾ ਨੂੰ ਖਰੀਦਣ ਤੇ ਟੈਲੀਫੋਨਾਂ ਦੀ
ਰਿੰਗਟੋਨ ਵਿੱਚ ਭਰ ਕੇ ਕਿਸੇ ਮਰਗ ਦੇ ਸੱਥਰ ਤੇ ਬੈਠੇ ਲੋਕਾਂ ਨੂੰ ਸੁਨਾਉਣ ਤੇ ਪਰੇਸ਼ਾਨ
ਕਰਨ ਵਾਲੇ ਹੀ। ‘ਛੱੜਿਆਂ ਦੇ ਟੱਟੂ’ ਵਾਲੇ ਭਰਾਵਾਂ ਦਲੇਰ +ਮੀਕਾ ਨੇ ਦਿਨਾਂ ‘ਚ ਹੀ
ਬੌਲੀਵੁਡ ਦੀ ਕ੍ਰਿਪਾਂ ਨਾਲ ਟੱਟੂ ਤੋਂ ਟਿਉਟਾ ਕਾਰ ਬਣਾ ਲਈ ਸੀ ਤੇ ਸਾਰੇ ਹਿੰਦੋਸਤਾਨ ਦੇ
ਜਵਾਕਾਂ ਨੂੰ ਹੀ ਤਾਰਾ ਰਾਰਾ ਗਾਂਉਣ ਲਾ ਦਿੱਤਾ ਸੀ। ਤੇ ਹੁਣ ਗੱਲਾਂ ਦਾ ਕੜ੍ਹਾ ਹਾਈਟੈਕ
ਸਾਜ਼ਾ ਨਾਲ ਕਰਨ ਵਾਲੇ ਹਨੀ ਸਿੰਘ ਵਰਗੇ ਰੈਪਰ ਨੂੰ ਬੌਲੀਵੁਡ ਦੀ ਇੱਕ ਫਿਲਮ ਵਿੱਚ ਰੈਪ(
ਰੇਪ ਨਹੀਂ) ਕਰਨ ਦੇ 70 ਲੱਖ ਰੁਪੈ ਮਿਲੇ ਹਨ ਇਹ ਰਕਮ ਹੈਰਾਨ, ਪਰੇਸ਼ਾਨ ਕਰਨ ਵਾਲੀ ਹੈ
ਸਿਰਫ ਇੱਕ ਗੀਤ ਲਈ 70 ਲੱਖ ਰੁਪੈ ? 70 ਲੱਖ ਰੁਪੈ ਕੋਈ ਕਿਸੇ ਨੂੰ ਫਰੀਦਕੋਟ ਜਾਂ
ਫਰੀਦੇਵਾਲੇ ਪਿੰਡ ਦੀਆਂ ਕੁੜੀਆਂ ਨੂੰ ਪੱਟਣ ਜਾਂ ਖ਼ਰਾਬ ਕਰਨ ਲਈ ਨਹੀਂ ਦਿੰਦਾਂ । ਬਾਈਉ ਇਹ
ਧੰਦਾ ਹੈ ਗਲੋਬਲ ਸੰਗੀਤ ਦਾ, ਵੱਡਾ ਵਪਾਰ ਹੈ ਇਹ, ਅਰਬਾਂ ਦਾ ਧੰਦਾ ਹੈ। ਏਨੇ ਪੈਸੇ਼ ਤਾ
ਅੱਜ ਤੱਕ ਮੁਹੰਮਦ ਰਫੀ ਜਾ ਕਿਸ਼ੋਰ ਕੁਮਾਰ ਨੂੰ ਵੀ ਨਹੀਂ ਮਿਲੇ ਸਨ ਇੱਕ ਗੀਤ ਦੇ। ਡੰਗਰਾਂ
ਵਾਲੀਆਂ ਮੰਡੀਆਂ ਵਿੱਚ ਲੱਗਦੀਆਂ ਨਕਲਾਂ ਤੋਂ ਲੈ ਕੇ ਅੱਜ ਤੱਕ ਦੇ ਦਲਜੀਤ,ਬਬੂ ਮਾਨ,ਗਿੱਪੀ
ਗਰੇਵਾਲ, ਜੀਤਾਂ ਜੈਲਦਾਰ, ਹਨੀ ਸਿੰਘ ਬਨਾਮ ਯੋ ਯੋ ਤੱਕ ਇਹ ਅਖੌਤੀ ਅਸ਼ਲੀਲ ,ਲੱਚਰ ਵਰਤਾਰਾ
ਲਗਾਤਾਰ ਪਹਿਲਾਂ ਨਾਲੋ ਵੀ ਪਰਚੰਡ ਅਤੇ ਕਸਬੀ ਰੂਪ ਵਿੱਚ ਵਾਪਰ ਰਿਹਾ ਹੈ। ਸੰਗੀਤ ਨੂੰ ਵੇਚਣ
ਵਾਲੇ ਵਪਾਰੀਆਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਮੰਡੀ ਦੀ ਮੰਗ ਨੂੰ ਮੁੱਖ
ਰੱਖਦੇ ਹਨ ਉਹ ਇੱਕੋ ਹੀ ਗਾਇਕ ਤੋਂ ਰੱਬ ਦਾ ਪਿਆਰ, ਦੇਸ਼ ਪਿਆਰ, ਤੇ ਖੱਦਰ ਭੰਡਾਰ ਯਾਨਿ ਕਿ
ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਲੱਚਰ ਤੇ ਅਸ਼ਲੀਲ ਆਖਿਆ ਜਾਂਦਾ ਹੈ ਵੀ ਗਵਾ ਕੇ ਪਕੌੜਿਆਂ
ਵਾਂਗ ਵੇਚ ਲੈਂਦੇ ਹਨ।
ਅਗੋਂ ਅਣਖੀ ਪੰਜਾਬੀਆਂ ਦੇ ਵਿਆਹਾਂ ਸ਼ਾਦੀਆਂ ਤੇ ਇਨ੍ਹਾਂ ਹੀ ਗੀਤਾਂ ਤੇ ਵੀਹ ਵੀਹ ਤੀਹ ਤੀਹ
ਮਰ ਜਾਣੀਆਂ ਹਰ ਰੋਜ਼ ਅਗਰੇਜ਼ੀ ਬੀਟ ਤੇ ਕਾਲੀਆਂ ਗੁੱਤਾਂ ਦੇ ਸੱਪ ਹਵਾ ਵਿੱਚ ਉੱਡਾਈ
ਜਾਂਦੀਆਂ ਹਨ। ਤੇ ਦਾਤੀ ਵਾਲੇ ਪੱਖਿਆਂ ਦੀ ਹਵਾ ਵਿੱਚ ਬਿਨਾਂ ਦੰਦਾਂ ਤੋਂ ਬੱਕਰੇ ਦੀ ਤਰੀ
ਨਾਲ ਲਿਬੜੀਆਂ ਉੱਡਦੀਆਂ ਬੀਬੀਆਂ ਦਾਹੜੀਆਂ ਟੇਢੀਆਂ ਤੇ ਵਿੰਗੀਆਂ ਹੋ ਹੋ ਮਾਇਕਲ ਜੈਕਸਨ ਨੂੰ
ਵੀ ਮਾਤ ਕਰੀ ਜਾਂਦੀਆਂ ਹਨ। ਸਥਿਤੀ “ ਨੂੰਹ ਸੌਹਰੇ ਦੀ ਸਾਲੀ ਬਾਬਾ ਪੋਤਰੀਆਂ ਦਾ ਮਾਸੜ ਬਣ
ਗਿਆ” ਵਰਗੀ ਨਜ਼ਰ ਆੳਂਦੀ ਹੈ। ਜਿੰਨੀ ਦੇਸੀ ਵਿਆਹਾਂ ਤੇ ਵੱਜਦੀ ਅੰਗਰੇਜ਼ੀ ਬੀਟ ਤੇ ਵਲੈਤੀ
ਬਲੈਕ ਲੇਬਲ ਵਿਸਕੀ ਮੈਂ ਇਸ ‘ਡੈਥ ਵੈਲੀ’ ਬਨਾਮ (ਕੈਂਸਰ ਤੇ ਕਿਸਾਨਾਂ ਦੀਆਂ ਖੁੱਦਕਸ਼ੀਆਂ
ਦੀ ਪੱਟੀ) ਸੰਗਰੂਰ, ਬਰਨਾਲਾ ਅਬੋਹਰ ਤੇ ਬਠਿੰਡੇ ਵਿੱਚ ੳੱਡਦੀ ਵੇਖੀ ਹੈ ਅੱਜ ਤੱਕ ਯੋਰਪ
ਵਿੱਚ ਵੀ ਨਹੀਂ ਵੇਖੀ। ਕੁੱਸ਼ ਹੀ ਸਾਲਾਂ ਵਿੱਚ “ਵਿਆਹ ਮਹੱਲ” ਟਿੱਬਿਆਂ ਵਿੱਚ ਉੱਗ ਆਏ ਹਨ।
ਜਿੱਥੇ ਸ੍ਰਿਫ ਪਹਿਲਾਂ ਨਰਮੇ ਦੇ ਰੰਗ ਬਿਰੰਗੇ ਫੁੱਲਾਂ ਦਾ ਹੀ ਰਾਜ਼ ਸੀੇ ਹੁਣ ਇਥੇ ਗੇਂਦੇ
ਤੇ ਲਾਲ ਗੁਲਾਬਾਂ ਨਾਲ ਸਜੀਆਂ ਵਿਆਹ ਵਾਲੀਆਂ ਕਾਰਾਂ ਘੁੱਮ ਰਹੀਆਂ ਹਨ। ਇਨ੍ਹਾਂ ਮੈਰਿਜ਼
ਪੈਲਸਾਂ ਵਿੱਚ ਅਗਰੇਜ਼ੀ ਦਾਰੂ ਨਾਲ ਬੰਗਾਲ ਤੋਂ ਲਿਆਂਦੇ 2000 ਰੁਪੈ ਕਿਲੋ ਤੋਂ ਵੀ ਕੀਮਤੀ
ਕਿੰਗ ਪੁਰਾਣ (ਝੀਂਘੇ) ਵਰਤਾਏ ਜਾਦਂੇ ਹਨ। ਇੳਂੁ ਮਹਿਸੂਸ ਹੋ ਰਿਹਾ ਹੈ ਜਿਸ ਤਰ੍ਹਾਂ ਸਾਰਾ
ਪੰਜਾਬ ਕਿਸੇ ਅੜਬੀ ਬੇਵਿਸ਼ਵਾਸੇ ਬੁੱਢੇ ਵਾਂਗ ਮਰਨ ਤੋ ਪਹਿਲਾ ਹੀ ਆਪਣਾ ਅਪਣੀਆਂ ਹੀ ਅੱਖਾਂ
ਸਾਹਵੇਂ ਬੈਂਡ ਵਾਜਿਆ ਨਾਲ ਕ੍ਰਿਆ ਕਰਮ ਕਰਵਾ ਰਿਹਾ ਹੋਵੇ ?।
ਆਉ ਜ਼ਰਾ ਸੋਚੀਏ ਤਾਂ ਸਹੀ, ਇਸ ‘ਅੰਮੀਬੇ’ ( ਅੰਮੀਬਾ ਇੱਕ ਸੈਲੀ ਜ਼ੀਵ ਕਦੀ ਨਹੀਂ ਮਰਦਾ
ਸਗੋ ਇੱਕ ਤੋਂ ਟੁੱਟ ਕੇ ਦੋ, ਦੋ ਤੋਂ ਹਜਾਰਾਂ ਲੱਖਾ ਦੀ ਗਿਣਤੀ ਵਿੱਚ ਵੱਧਦਾ ਜਾਂਦਾ ਹੈ)
ਵਰਗੇ ਤਿੜ੍ਹਾਂ ਵਾਲੇ ਅਸ਼ਲੀਲ ਤੇ ਲੱਚਰ ਘਾਹ ਦੇ ਵਰਤਾਰੇ ਦੇ ਆਖਿਰ ਬੀ ਹਨ ਕਿੱਥੇ ?
ਅਸੀਂ 1975 ਵਿੱਚ ਨੌਜਵਾਨ ਭਾਰਤ ਸਭਾ ਵਾਲਿਆ ਅਪਣੇ ਨਾਟਕਾਂ, ਭਾਸ਼ਣਾਂ ਵਿੱਚ ਪਿੰਡ ਪਿੰਡ
ਲੱਚਰ ਗਾਉਂਣ ਲਿਖਣ ਵਾਲਿਆ ਦੇ ਖਿਲਾਫ ਮੁੰਹਿਮ ਵਿੱਢੀ ਸੀ। ਪ ਲ ਸ ( ਪੰਜਾਬ ਲੋਕ ਸਭਿਆਚਾਰਕ
ਮੰਚ) ਮੰਚ ਜਿਸ ਦੇ ਪ੍ਰਧਾਨ ਮਹਰੂਮ ਮਸ਼ਹੂਰ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਤੇ ਜਨਰਲ
ਸਕੱਤਰ ਕੰਵਲਜੀਤ ਖੰਨਾ ਸਨ, ਇਹ ਮੰਚ ਹੋਂਦ ਵਿੱਚ ਆਇਆ ਹੀ ਉਪਰੋਤਕ ਲੱਚਰ ਗੀਤਾਂ ਦੇ ਖਿਲਾਫ
ਵਿੱਡੀ ਮੁੰਹਿਮ ਕਰਕੇ ਸੀ। ਸਾਡੇ ਤੋਂ ਪਹਿਲਾ ਵੀ ਬਹੁਤ ਸਾਰੀਆਂ ਸਮਾਜ ਸਧਾਰੂ ਅਤੇ ਧਾਰਮਿਕ
ਜੰਥੇਬੰਦੀਆਂ ਲੱਚਰ ਗਾੳਂੁਣ ਲਿਖਣ ਵਾਲਿਆ ਦੇ ਖਿ਼ਲਾਫ ਮੋਰਚੇ ਲਾਉਂਦੀਆਂ ਆਈਆ ਸਨ ਤੇ ਅੱਜ
ਵੀ ਲਾਈ ਜਾਂਦੀਆਂ ਹਨ। ਸਾਨੂੰ ਤਾਂ ਉਹਨਾਂ ਵੇਲਿਆ ਵਿੱਚ ਗੁਰਦਾਸ ਮਾਨ ਵੀ ਅਸ਼ਲੀਲ ਅਤੇ
ਲੱਚਰ ਗਾੳਂਦਾ ਇਨਕਲਾਬ ਦੇ ਰਾਹ ਦਾ ਰੋੜਾ ਹੀ ਨਹੀ ਪਹਾੜ ਲਗਦਾ ਸੀ। ਅਸੀਂ ਇਸ਼ਕ ਮੁਸ਼ਕ ਦੇ
ਗੀਤਾਂ ਦੇ ਖਿਲਾਫ ਸਾਂ ਤੇ ਨੌਜਵਾਨਾਂ ਨੂੰ ਮਸਤੀ ਮਨਾਉਣ ਵਾਲੇ ਗੀਤਾਂ ਦੇ ਖਿਲਾਫ ਇਸ ਗੀਤ
ਨਾਲ ਮਾਨ ਨੂੰ ਸਬੋਧਤ ਹੁੰਦੇ ਸਾਂ ।
ਹੁਸ਼ਨ ਇਸ਼ਕ ਦੀਆਂ ਗੱਲਾਂ ਛੋੜ
ਕਾਨੀ ਦਾ ਮੂੰਹ ਐਧਰ ਮੋੜ
ਮਤਲਬ ਇਨਕਲਾਬ ਦੇ ਗੀਤ ਗਾ ਤੇ ਲਿਖ, ਐਵੇਂ ਨਾ ਸਾਰੇ ਮਾਮਲੇ ਗੜਬੜ ਕਰੀ ਜਾ। ਅੱਤਵਾਦ ਦੇ
ਸਮੇਂ ਵੀ ਅਖੌਤੀ ਖਾੜਕੂ ਸਮਾਜ ਸੁਧਾਰਕ ਸੱਭ ਤੋਂ ਪਹਿਲਾਂ ਇਨ੍ਹਾਂ ਲੱਚਰ ਗਾਉਣ ਵਾਲਿਆ ਨੂੰ
ਹੀ ਨਿਸ਼ਾਨੇ ਤੇ ਧਰਦੇ ਸਨ। ਪੰਜਾਬ ਦੀ ਲੋਕਾਈ ਲਈ ਰਹਿਤ ਮਰਿਆਦਾ ਜਿਸ ਨੂੰ ਉਹ ‘ਕੋਡ ਔਫ
ਕੰਡਕਟ ਕਹਿੰਦੇ ਸਨ ਜਾਰੀ ਕਰਦੇ ਸਨ। ਇਸ ਕੋਡ ਔਫ ਕਡੰਕਟ ਦੇ ਮੇਚ ਨਾ ਆੳਂੁਣ ਵਾਲੇ ਲੋਕਾਂ
ਨੂੰ ਸੋਧੇ ਲਾਏ ਜਾਦੇ ਸਨ ਕਈਆਂ ਨੂੰ ਗੱਡੀ ਵੀ ਚ੍ਹਾੜ ਦਿੱਤਾ ਜਾਦਾ ਸੀ ਤੇ ਕੁੱਝਨਾ ਨੂੰ
ਸਿਰਫ ਮਾਰ ਕੁੱਟ ਕੇ ਝੂਟੇ ਦਿੱਤੇ ਸਨ। ਉਨ੍ਹਾਂ ਪਿੰਡ ਦੇ ਸਰਪੰਚ ਦੀਦਾਰ ਸੰਧੂ ਨੂੰ ਭਰੀ
ਪੰਚਾਇਤ ਵਿੱਚ ਬੇਇੱਜ਼ਤ ਕੀਤਾ ਸੀ ਯਾਣੀ ਕੇ ਗੱਡੀ ਨਹੀ ਚਾਹੜਿਆ ਸਿਰਫ ਝੂਟਾ ਹੀ ਦਿੱਤਾ ਸੀ।
ਏ ਕੇ ਸੰਤਾਲੀਆਂ ਨਾਲ ਹੋਰਾਂ ਨੂੰ ਸਬਕ ਸਿਖਾੳਂੁਣ ਲਈ ਡਾਕਟਰ ਰਵਿੰਦਰ ਰਵੀ, ਅਮਰ ਸਿੰਘ
ਚਮਕੀਲੇ ਤੇ ਫਿਲਮ ਮੇਕਰ ਵਰਿੰਦਰ ਵਰਗੇ ਸੋਧ ਕੇ ਗੱਡੀ ਚਾੜ੍ਹ ਦਿੱਤੇ ਗਏ ਸਨ। ਚਮਕੀਲੇ ਦੇ
ਕਤਲ ਤੋਂ ਬਾਦ ਤਾਂ ਰਹਿੰਦੇ ਖੂੰਹਦੇ ਗਾਇਕ ਵੀ ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਮੋਗੇ ਵਾਲੇ
ਵੈਦਾਂ ਦੇ ਚੁਬਾਰੇ ਖੁੱਲ੍ਹੇ ਛੱਡ ਕੇ ਅੱਡੀਆਂ ਨੂੰ ਥੁੱਕ ਲਾ ਕੇ ਪਤਾ ਨਹੀਂ ਕਿਹੜੇ ਪਤਾਲੀ
ਗਰਕ ਗਏ ਸਨ। ਫਿਰ ਕਈ ਸਾਲ ਇਨ੍ਹਾਂ ਚੁਬਾਰਿਆਂ ਵਿੱਚ ਕਬੂਤਰ ਵੀ ਡਰਦੇ ਮਾਰੇ ਨਹੀਂ ਗੁੱਟਕਦੇ
ਸਨ। ਜਿੱਦਣ ਚਮਕੀਲੇ ਦਾ ਕਤਲ ਹੋਇਆ ੳਦਣ ਵੀ ਹਜ਼ਾਰਾਂ ਲੋਕ ਉਸ ਨੂੰ ਸੁੱਣਨ ਪਹੁੰਚੇ ਹੋਏ
ਸਨ।
ਹੁਣ ਤਾਂ ਸਾਰਾ ਪੰਜਾਬ ਹੀ ਵੈਦਾਂ ਦੇ ਚੁਬਾਰੇ ਬਣਿਆ ਪਿਆ ਹੈ। ਜਿੰਨੇ ਗਾਇਕਾਂ ਦੇ ਬੋਰਡ
ਉਨ੍ਹਾਂ ਵੇਲਿਆ ਵਿੱਚ ਲੁਧਿਆਣੇ ਵਿੱਚ ਲੱਗੇ ਹੁੰਦੇ ਸਨ ਹੁਣ ਤਾਂ ਉਸ ਤੋਂ ਵੀ ਜਿ਼ਆਦਾ
ਬਾਡਰੀ ਕਸਬੇ ਭਿੱਖੀ ਵਿੰਡ ਵਿੱਚ ਹੀ ਲੱਗੇ ਹਨ। ਭਿੱਖੀ ਵਿੰਡ ਉਹ ਇਲਾਕਾ ਹੈ ਜਿੱਥੇ ਅੱਤਵਾਦ
ਦੀ ਚੜ੍ਹਾਈ ਸਮਂੇ ਗੀਤ ਤਾਂ ਕੀ ਅਪਣੇ ਸਕੇ ਸੋਦਰੇ ਦੀ ਅਣਆਈ ਮੌਤ ਤੇ ਡਰਦਾ ਮਾਰਾ ਕੋਈ ੳੱਚੀ
ਵੈਣ ਵੀ ਨਹੀਂ ਪਾਉਂਦਾ ਸੀ। ਅੱਤਵਾਦ ਨੇ ਹਰ ਬਾਸਿੰਦੇ ਦੇ ਮੂੰਹ ਤੇ ਜਿੰਦਰਾ ਮਾਰ ਕੇ ਕੁੰਜੀ
ਹਰੀ ਕਿਆ ਵਾਲੇ ਹੈਡ ਵਿੱਚ ਸੁੱਟ ਦਿੱਤੀ ਸੀ ਜੋ ਸ਼ਇਦ ਪਾਕਿਸਤਾਨ ਨੂੰ ਰੁੜ ਗਈ ਸੀ।
ਆਖਿਰ ਗਲਤੀ ਹੈ ਕਿੱਥੇ ?
ਆਂਮ ਲੋਕ ਧਾਰਮਿਕ ਲੋਕਾਂ ਨੂੰ ਵੀ ਨਹੀਂ ਸੁੱਣਦੇ,ਸਮਾਜ ਸੁਧਾਰਕਾਂ ਨੂੰ ਵੀ ਨਹੀਂ ਗੌਲਦੇ,
ਸਾਡੇ ਵਰਗੇ ਕੜੇ ਕਾਮਰੇਡ ਵੀ ਸੰਘ ਪਾੜ ਪਾੜ ਹੰਭ ਗਏ ਤੇ ਪਰਨਾਲਾ ਅੱਜ ਵੀ ਉਥੇ ਦਾ ਉਥੇ ਹੈ।
ਆਉ ਪਹਿਲਾਂ ਸੋਚੀਏ ਗੀਤ ਸੰਗੀਤ ਤੇ ਸੱਭਿਆਚਾਰ ਅਸਲ ਵਿੱਚ ਹੈ ਕਿਸ ਜਨੌਰ ਦਾ ਨਾਂ ?। ਗੀਤ
ਸੰਗੀਤ ਵਿੱਚ ਉਹੋ ਕੁੱਸ਼ ਹੀ ਹੁੰਦਾ ਹੈ ਜੋ ਬਹੁ ਸੰਮਤੀ ਸਮਾਜ ਦੀ ਰੂਹ ਵਿੱਚ ਹੁੰਦਾ ਹੈ।
ਪੰਜਾਬ ਵਿੱਚ ਤਾ ਜੰਮਣ ਤੋਂ ਲੈ ਕੇ ਸਿੜੀ ਤੱਕ ਹਰ ਸਮਾਜਿਕ ਰਸਮ ਤੇ ਗੀਤ ਹੀ ਗੀਤ ਹਨ। ਇਸ
ਵਰਤਾਰੇ ਨੂੰ ਧੰਦੇਬਾਜ ਵਪਾਰੀ, ਫਿਲਮਾਂ ਵਾਲੇ ਤੇ ਰਿਕਾਰਡਿੰਗ ਕੰਪਨੀਆਂ ਖੂਬ ਸਮਝਦੀਆਂ ਹਨ।
ਉਹ ਚੰਗੇ ਚੰਗੇ ਗਾਇਕਾਂ ਤੋਂ ‘ਸਿੱਲ੍ਹੀ ਸਿੱਲ੍ਹੀ ਆੳਂਦੀ ਹੈ ਹਵਾ’ ਵੀ ਗਵਾ ਲੈਂਦੀਆਂ ਹਨ
ਤੇ ਵਕਤ ਆਉਂਣ ਤੇ “ਔਹ ਵੇਖੋ ਅੱਗ ਤੁਰੀ ਜਾਦੀ ਹੈ” ਵੀ। ਬਾਕੀ ਕੁਲਵਕਤੀ ਗਾਇਕਾਂ ਨੇ ਰੋਟੀ
ਵੀ ਖਾਣੀ ਹੁੰਦੀ ਹੈ । ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਵੀ ਆਪਣੇ ਪਤੀ ਦੀ ਮੌਤ ਤੋਂ
ਬਾਅਦ ਮਾੜੇ ਗੀਤ ਗਾੳਂੁਣੇ ਪਏ ਸਨ। ਕੀ ਕਰਦੀ, ਤਿੰਨ ਧੀਆਂ ਦੀ ਪੜ੍ਹਾਉਣ ਼ਿਲਖਾਉਣ ਤੇ
ਵਿਹਾਉਣ ਦੀ ਜੁੰਮੇਵਾਰੀ ਪੰਜਾਬੀ ਸਭਿਆਚਾਰ ਵਿੱਚ ਕੱਲੀ ਵਿਧਵਾ ਜ਼ਨਾਨੀ ਲਈ ਕੋਈ ਖਾਲਾ ਜੀ
ਦਾ ਵਾੜਾ ਨਹੀਂ ਸੀ ਜਿੱਥੇ ਦਾਜ਼ ਤੋ ਬਗੈਰ ਜਗਦੀ ਟਿਉਬ ਵਰਗੀਆਂ ਸੋਹਣੀਆਂ ਕੁੜੀਆਂ ਨੂੰ ਵੀ
ਕੋਈ ਡੇਲਿਆ ਵੱਟੇ ਨਹੀਂ ਪਛਾਣਦਾ। ਤੇ ੳਲਟਾ ਪਾਸਾ, ਨਰਿੰਦਰ ਚੰਚਲ ਨੂੰ ਲੱਚਰ ਗੀਤ ਗਾਉਂਣ
ਦੀ ਕੀ ਲੋੜ ਪਈ ਹੈ ਉਸ ਨੂੰ ਤਾਂ ਮਾਤਾ ਦੀਆਂ ਭੇਟਾਂ ਹੀ ਤਾਰੀ ਜਾਂਦੀਆਂ ਹਨ। ਕਈਆਂ ਦਾ
ਚੁੱਲ੍ਹਾ ਗਰਮ ਮਾਹਾਰਾਜ਼ ਦਾ ਕੀਰਤਨ ਹੀ ਕਰੀ ਜਾਂਦਾ ਹੈ ਜਗਾਦਰੀ ਵਾਲੇ ਨੂੰ ਕੀ ਲੋੜ ਹੈ
ਮਿਸ ਪੂਜਾ ਜਾਂ ਸ਼ੁਦੇਸ਼ ਕੁਮਾਰੀ ਨਾਲ ‘ਦੁ-ਕੀਰਤਨ’ ਗਾਉਣ ਦੀ। ਰਜ਼ਨੀ ਠੁਕਰਾਲ ਨੂੰ ਧੀ
ਚਮਾਰਾਂ ਦੀ ਅਖਵਾ ਕੇ ਤੇ ਖਾੜਕੂ ਰੌਅ ਵਿੱਚ ਤਲਵਾਰਾਂ ਹਵਾ ਵਿੱਚ ਲਹਿਰਾਂ ਕੇ ਭਗਤ ਰਵੀਦਾਸ
ਜੀ ਦੀ ਬਾਣੀ ਗਾ ਕੇ ਹੀ ਟੁੱਕਰ ਮਿਲੀ ਜਾਂਦਾ ਹੈ। ਸੂਫੀ ਗਾਇਕ ਬਰਕਤ ਸਿੱਧੂ ਜੋ ਮੇਰੇ
ਸ਼ਹਿਰ ਮੋਗੇ ਦਾ ਹੀ ਹੈ ਨੇ ਬਹੁਤ ਪਾਪੜ ਵੇਲੇ ਹਨ ਦੋ ਪੱਕੇ ਕੋਠੇ ਪਾਉਣ ਲਈ ਉਹ ਮਜ਼ਾਰਾਂ
ਨਗਾਹਿਆਂ ਤੇ ਵੀ ਗਾੳਂਦਾ ਸੀ ਕਦੀ ਕਦੀ ਵਿਆਹਾ ਸਾ਼ਦੀਆਂ ਤੇ ਨਾ ਚਾਹੁੰਦਿਆ ਹੋਇਆ ਵੀ ਕਿਸੇ
ਸਸਤੀ ਜਿਹੀ ਬੇਸੁਰੀ ਸਾਥਣ ਗਾਇਕਾਂ ਨਾਲ ਸਦੀਕ, ਦਿਦਾਰ, ਚਮਕੀਲੇ ਤੇ ਕਰਤਾਰ ਸਿੰਘ ਰੱਮਲੇ
ਮਾਰਕਾ ਗਾਣੇ ਵੀ ਢਿੱਡ ਖਾਤਰ ਗਾ ਆਂੳਦਾ ਸੀ। ਲੋਕਾਂ ਦੀ ਅਕਲ ਦੀ ਥਾਹ ਜਿੰਨੀ ਇਨ੍ਹਾਂ
ਗੌਣ-ਪਾਣੀ ਦੇ ਦਿੱਲੀ ਮੁੰਬਈ ਬੈਠੇ ਵਪਾਰੀ ਧੰਦੇਬਾਜਾਂ ਨੂੰ ਹੈ ਉਨੀ ਕਿਸੇ ਸਿਆਸੀ ਪਾਰਟੀ
ਨੂੰ ਵੀ ਨਹੀਂ । ਕੌਤਕੀ ਉਹ ਐਨੇ ਹਨ ਜੇ ਸੀ ਡੀ ਨਾ ਚੱਲੇ ਉਸ ਖਿਲਾਫ ਮਾੜਾ ਮੋਟ੍ਹਾ ਵਾਵੇਲਾ
ਜਿੰਦਾਬਾਦ ਮੁਰਦਾਬਾਦ ਕਰਵਾ ਕੇ ਵੀ ਅਪਣੇ ਖਰਚੇ ਨੋਟ ਖਰੇ ਕਰ ਲੈਂਦੇ ਹਨ। ਗੀਤ ਸੰਗੀਤ ਤੇ
ਬੋਲੀ ਦਾ ਇੱਟਾਂ ,ਰੇਤਾ ਤੇ ਸੀਮਿੰਟ ਵਰਗਾ ਸੰਘਣਾ ਰਿਸ਼ਤਾ ਹੈ। ਕੋਈ ਵੀ ਗੀਤ ਉਨਾ ਚਿਰ
ਮਸ਼ਹੂਰ ਨਹੀਂ ਹੁੰਦਾ ਜਿੰਨਾ ਚਿਰ ਉਸ ਨੁੰ ਸੁਨਣ ਵਾਲੇ ਸਰੋਤਿਆ ਦੀ ਸਹਿਮਤੀ ਨਾ ਹੋਵੇ
ਸਹਿਮਤੀ ਤਾਂ ਹੀ ਹੋਵੇਗੀ ਜੇ ਗੀਤ ਸੰਗੀਤ ਲੋਕਾਂ ਦੀ ਸੋਚ ਤੇ ਸੱਭਿਆਚਾਰ ਦਾ ਹਾਣੀ ਹੋਵੇਗਾ।
ਹੇਠਾ ਮੈਂ ਹੀਰ ਵਾਰਸ਼ ਸ਼ਾਹ ਦੇ ਕਿੱਸੇ ਵਿੱਚੋ ਕੁੱਸ਼ ਦਰਜ਼ ਕਰ ਰਿਹਾਂ ਹਾ।
ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ, ਅੱਜ ਕਿਸੇ ਹੁਸ਼ਨਾਕ ਨੇ ਲੁੱਟ ਗਏ
ਤੇਰੇ ਸੀਨੇ ਨੁੰ ਕਿਸੇ ਟਟੋਲਿਆ ਏ,ਨਾਫ ਮੁਸ਼ਕ ਵਾਲੇ ਦੋਵੇਂ ਪੁਟ ਲਏ
ਜਿਹੜੇ ਨਿਤ ਨਿਸ਼ਾਨ ਛੁਪਾੳਂਦੀ ਸੈਂ,ਕਿਸੇ ਤੀਰ ਅੰਦਾਜ਼ ਨੇ ਝੁੱਟ ਲਏ
ਕਿਸੇ ਜ਼ਾਲਮ ਬੇਦਰਦ ਕਸੀਸ ਦਿਤੀ, ਬੰਦ ਬੰਦ ਕਮਾਨ ਦੇ ਟੁਟ ਗਏ
ਆਖ ਕਿਨਾਂ ਫੁਲੇਲੀਆਂ ਪੀਵੀਏ ਤੁੰ, ਅਤਰ ਕਢਕੇ ਫੋਗ ਨੂੰ ਸੁਟ ਗਏ
ਭਾਵੇਂ ਯਾਰ ਰਾਝੇ ਨਾਲ ਮੇਲ ਹੋਯਾ,ਜ਼ਬਰੋ ਜ਼ੋਰ ਕਰਕੇ ਹੁਣ ਕਟ ਗਏ
ਕਿਸੇ ਹਿਕ ਇਕ ਹਿਕ ਜੋੜੀ,ਵਿਚੋਂ ਫੁਲ ਗੁਲਾਬ ਦੇ ਘੁਟ ਗਏ
ਵਾਰਸ਼ ਸ਼ਾਹ ਉਹ ਵਗਾਂ ਦੇ ਨਾਲ ਚੁਗਣ ਜਿਹੜੇ ਪਹਿਲੜੇ ਰਜ਼ ਹੋ ਜੁਟ ਗਏ। ਹੀਰ ਵਾਰਸ਼ ਸ਼ਾਹ
ਪੰਨਾ 316 ਹੁਣ ਜੇ ਮੈਂ ਬਹੁਤੀ ਦੂਰ ਨਾ ਵੀ ਇਤਿਹਾਸ ਵਿੱਚ ਜਾਂਵਾ ਤਾਂ ਹੀਰ ਵਾਰਸ਼ ਸ਼ਾਹ
ਅੱਜ ਦੇ ਗੀਤਾਂ ਵਿੱਚ ਅਖੌਤੀ ਅਸ਼ਲੀਲਤਾਂ ਦੀ ਮਾਂ ਹੈ। ਅੱਜ ਦੇ ਅਸ਼ਲੀਲ ਗਾਇਕਾਂ ਦੀ ਫ਼ਸਲ
ਦੇ ਬੀਜ਼ ਵਾਰਸ ਸ਼ਾਹ ਤੇ ਦਮੋਦਰ ਦੀ ਹੀਰ ਵਿੱਚ ਬਿਰਾਜ਼ਮਾਨ ਹਨ। ‘ਰੰਨ’ ਸ਼ਬਦ ਜਿਸ ਨੂੰ
ਆਂਮ ਪੇਂਡੂ ਪੰਜਾਬੀ ਲੋਕ ਸਿਰਫ ਤੇ ਸਿਰਫ ਗਹਿ ਗੱਚ ਸ਼ਬਦਾ ਦੀ ਲੜਾਈ ਸਮੇਂ ਹੀ ਵਰਤਦੇ ਹਨ
ਹੀਰ ਦੇ ਕਿੱਸੇ ਵਿੱਚ ਵਾਰ ਵਾਰ ਹੀ ਨਹੀਂ ਸੌਆਂ ਵਾਰ ਆੳਂਦਾ ਹੈ। ਅੱਜ ਦੇ ‘ਗਾਇਕ ਤਾਂ ਹੁਣ
ਇਸ ਸਿਰੇ ਦੇ ਅਸ਼ਲੀਲ ਸ਼ਬਦ ਨੂੰ ਵਰਤਦੇ ਹੀ ਨਹੀਂ। ਦੇਵ ਥਰੀਕਿਆਂ ਵਾਲੇ ਤੇ ਕੁਲਦੀਪ ਮਾਣਕ
ਨੇ ਇਸ ਸ਼ਬਦ ਨੂੰ ਘਰੌੜ ਘਰੋੜ ਕੇ ਤੇ ਸਵਾਦ ਲੈ ਲੈ ਕੇ ਵਰਤਿਆ ਹੈ। ਕੁਲਦੀਪ ਮਾਣਕ ਦੀ ਗਾਈ
ਤੇ ਦੇਵ ਥਰੀਕੜੇ ਵਾਲੇ ਦੀ ਲਿਖੀ ਇਸ ਕਲੀ ਨੂੰ ਕੌਣ ਭੁੱਲਿਆ ਹੈ ਅਖੇ।
ਰੰਨਾਂ ਚੈਂਚਲ ਹਾਰੀਆਂ ਕੀ ਰੰਨਾਂ ਦਾ ਇਤਬਾਰ।
ਉਹ ਦਿਨੇ ਡਰਨ ਪਰਛਾਵਿਉ, ਰਾਤੀ ਨਦੀਆਂ ਕਰਦੀਆਂ ਪਾਰ। ਉਹ ਕਿਹੜੀ ਗਾਲ੍ਹ ਹੈ, ਉਹ ਕਿਹੜੇ
ਦੂਸ਼ਣ ਹਨ, ਜੋ ਇਸ ਇੱਕੋ ਕਲੀ ਵਿੱਚ ਪੰਜਾਬੀ ਔਰਤ ਤੇ ਨਹੀਂ ਲਾਏ ਗਏ। ਇਹ ਕਲੀ ਮੇਰੇ ਵਰਗੇ
ਨੂੰ ਜਵਾਨੀ ਚੇਤੇ ਕਰਵਾ ਦਿੰਦੀ ਹੈ ਇਥੇ ‘ਲੱਕ 28’ ਜਾਂ ‘ਸਾਡੀ ਮਾਂ ਨੂੰ ਪੁੱਤ ਨ੍ਹੀਂ
ਲੱਭਣੇ ਨੀ ਤੈਨੂੰ ਯਾਰ ਬਥੇਰੇ’ ਤਾਂ ਕੁੱਸ਼ ਵੀ ਨਹੀ ਹੈ। ਐਨੀ ਬੇਵਿਸ਼ਵਾਸੀ ਸਾਡੀ ਆਪਣੀ
ਮਾਂ ਭੈਣ ਤੇ ਮਹਿਬੂਬਾ ਦੇ ਸਬੰਧ ਵਿੱਚ ਕਿਸੇ ਵੀ ਗੀਤ ਵਿੱਚ ਸ਼ਾਇਦ ਹੁਣ ਤੱਕ ਨਹੀਂ ਆਈ। ਇਹ
ਪੰਜਾਬੀ ਔਰਤ ਵਿੱਚ ਪੰਜਾਬੀ ਮਰਦ ਦੀ ਬੇਭਰੋਸਗੀ ਦੀ ਚਰਮਸੀਮਾ ਹੈ। ਵਾਰਸ ਼ਸ਼ਾਹ ਵੀ ਇਥੋ
ਤੱਕ ਨਹੀ ਗਿਆ। ਭੱਠ ਰੰਨਾਂ ਦੀ ਦੋਸਤੀ ਜਿਹੜੀ ਟੁੱਟਦੀ ਅੱਧ ਵਿਚਕਾਰ ਤੇ 365 ਚਲਿਤਰ ਨਾਰ
ਦੇ ਤੱਕ ਪਹੁੰਚਦਿਆਂ ਬੰਦਾ ਆਪਣੀ ਮਾਂ ਭੈਣ ਤੇ ਘਰ ਵਾਲੀ ਦੇ ਰਿਸ਼ਤੇ ਬਾਰੇ ਸੋਚਣ ਲਈ ਮਜਬੂਰ
ਹੋ ਸਕਦਾ ਹੈ ਜੇ ਉਹ ਥਰੀਕੜਿਆਂ ਵਾਲੇ ਦੇ ਸ਼ਬਦਾਂ ਨੂੰ ਹ-ਬ ਹੂ ਲਵੇ ਤਾਂ। ਜੇ ਸਿਰਫ ਗੀਤ
ਸਮਝ ਕੇ ਛੱਡ ਦੇਣਾ ਹੈ ਤਾਂ ਗੱਲ ਕੁੱਸ਼ ਵੀ ਨਹੀਂ ਆਂਮ ਲੋਕ ਇਵੇਂ ਹੀ ਕਰਦੇ ਹਨ। ਅਸ਼ਲੀਲ
ਅਰਥ ਤਾਂ ਸਿਰਫ ਅਸ਼ਲੀਲ ਬੁੱਧੀਜੀਵੀ ਹੀ ਕਰ ਕਰ ਲੋਕਾਂ ਨੁੰ ਦੱਸਦੇ ਹਨ।
ਸੋ ਆਉ ਪੰਜਾਬ ਵਾਸੀੳ ਜ਼ਰਾ ਸੋਚੀਏ ਕਿਤੇ ਇਹ ਗੀਤ ਸਾਡੇ ਅੰਦਰ ਬੈਠੇ ਦੂਸਰੇ ਅਣਦਿਸਦੇ ਬੰਦੇ
ਦੇ ਵਿਚਾਰਾਂ ਦੀ ਹੀ ਤਾਂ ਨਹੀਂ ਤਰਜ਼ਮਾਨੀ ਕਰਦੇ ? ਕਿਤੇ ਅਸੀਂ ਪੰਜਾਬੀ ਦੋਗਲੇ ਤਾਂ ਨਹੀਂ
?। ਅਸੀਂ ਗੱਲ ਗੱਲ ਤੇ ਮਾਂ ਭੈਣ ਤੇ ਧੀ ਦੀ ਗਾਹਲ ਅਪਣੇ ਹੀ ਬੱਚਿਆ ਸਾਹਮਣੇ ਦਿਨੇ ਰਾਤ
ਕੱਢੀ ਜਾਨੇ ਹਾਂ। ਜਿੰਨੇ ਅਸ਼ਲੀਲ ਅਸੀਂ ਜਨਤਕ ਜੀਵਨ ਵਿੱਚ ਹਾਂ ਲੱਚਰ ਤੋਂ ਲੱਚਰ ਗੀਤ ਵੀ
ਇਸ ਬਕਵਾਸ ਨਾਲੋ ਹਜ਼ਾਰ ਦਰਜੇ਼ ਚੰਗਾ ਹੈ। ਕਿਤੇ ਸਾਡੇ ਗੀਤ ਦਰਪਣ ਬਣ ਕੇ ਸਾਡਾ ਅਸਲੀ
ਚਿਹਰਾ ਹੀ ਤਾਂ ਨਹੀਂ ਵਿਖਾ ਰਹੇ ?। ਅਸੀਂ ਹੀਰ,ਸੱਸੀ,ਸਾਹਿਬਾਂ ਗਾੳਂਦੇ ਹਾ ਪਰ ਸਾਹਿਬਾ,
ਸੱਸੀਆਂ, ਹੀਰਾਂ ਨੂੰ ਅਸੀਂ ਛੇ ਹਫਤੇ ਵੀ ਮਾਵਾਂ ਦੇ ਪੇਟ ਵਿੱਚ ਨਹੀਂ ਜਿ਼ਉਂਣ ਦਿੰਦੇ ਅਸੀਂ
ਸਾਰੀ ਦੁਨੀਆਂ ਵਿੱਚ ਕੁੜੀ ਮਾਰ ਵਜੋ ਮਸ਼ਹੂਰ ਹਾਂ। ਅਸੀਂ ਅਣਜੰਮੀਆਂ ਸੱਸੀਆ ਸਾਹਿਬਾਂ
ਹੀਰਾਂ ਦੀਆ ਛੇ ਛੇ ਹਫਤੇ ਦੀਆਂ ਲੋਥਾਂ ਨਾਲ ਖੂਹਾ ਦੇ ਖੂਹ ਭਰ ਦਿੱਤੇ ਹਨ। ਉਹ ਕਿਹੜਾ ਖਤਰਾ
ਡਰ ਹੈ ਜਿਹੜਾ ਸਾਨੂੰ ਆਪਣੀ ਹੀ ਨਸ਼ਲਘਾਤ ਲਈ ਪ੍ਰੇਰਤ ਕਰ ਰਿਹਾ ਹੈ। ਉਹ ਡਰ ਹੀ ਅਸਲੀ
ਅਸ਼ਲੀਲ ਹੈ ਤੇ ਇਸ ਅਸ਼ਲੀਲਤਾਂ ਤੇ ਲੱਚਰਤਾ ਦੇ ਬੀਜ ਸਾਡੇ ਹੀ ਅੰਦਰ ਹਨ। ਫਿਰ ਉਹੀ ‘ਦਰਪਣ’
ਮੇਰਾ ਮਤਲਬ ਇੱਕ ਗੀਤ ਫਿਰ ਸਾਨੂੰ ਸਾਡਾ ਅਸਲਾ ਵਿਖਾੳਂਦਾ ਹੈ ਅਖੇ
“ਨਾਲੇ ਮੁੰਡੇ ਰੰਨਾ ਭਾਲਦੇ
ਨਾਲੇ ਕੁੜੀਆਂ ਜੰਮਣ ਤੋ ਡਰਦੇ।
-0-
|