ਇਹ ਛੇਵੇਂ ਦਹਾਕੇ ਦੀ
ਗੱਲ ਹੈ ਜਦੋਂ ਕਿ ਮੈਂ ਅੰਮ੍ਰਿਤਸਰ ਵਿਚ ਸੁਣਿਆ ਸੀ ਕਿ ਕੋਈ ਨਵੀਂ ਮਸ਼ੀਨ ਜਿਹੀ ਬਣੀ ਹੈ ਜਿਸ
ਦਾ, ਇਸ ਦੇ ਕਾਢੂਆਂ ਵੱਲੋਂ ਨਾਂ ਕੰਪਿਊਟਰ ਰੱਖਿਆ ਗਿਆ ਹੈ, ਪਰ ਵੇਖੀ ਨਹੀਂ ਸੀ। ਸੱਤਰਵਿਆਂ
ਵਾਲ਼ੇ ਦਹਾਕੇ ਦੇ ਮੁਢਲੇ ਸਾਲਾਂ ਸਮੇ, ਅੰਮ੍ਰਿਤਸਰ ਵਿਚ ਜਦੋਂ ਮੈ ਫੁਹਾਰੇ ਵਾਲ਼ੇ ਚੌਂਕ ਵਿਚ,
ਸ. ਅਮ੍ਰੀਕ ਸਿੰਘ ਦੀ ਡਰਾਈ ਕਲੀਨ ਵਾਲ਼ੀ ਦੁਕਾਨ ਤੇ, ਕਦੀ ਕਦਾਈਂ ਗਰਮ ਕੱਪੜੇ ਡਰਾਈ ਕਲੀਨ
ਕਰਵਾਉਣ ਜਾਇਆ ਕਰਦਾ ਸਾਂ ਤੇ ਓਥੇ ਰੀਸੈਪਸ਼ਨਿਸਟ ਲੜਕੀ, ਗਾਹਕਾਂ ਤੋਂ ਪੈਸੇ ਲੈਣ ਸਮੇ ਇਕ
ਮਸ਼ੀਨ ਵਰਤਿਆ ਕਰਦੀ ਸੀ। ਮੈਂ ਸੋਚਦਾ ਸਾਂ ਕਿ ਸ਼ਾਇਦ ਉਹ ਕੰਪਿਊਟਰ ਹੋਵੇ ਕਿਉਂਕਿ ਮੈਂ ਇਹ ਵੀ
ਸੁਣ ਰੱਖਿਆ ਸੀ ਕਿ ਕੰਪਿਊਟਰ ਹਿਸਾਬ ਬਹੁਤ ਛੇਤੀ ਕਰਦਾ ਹੈ। ਬਹੁਤ ਸਮਾ ਪਿੱਛੋਂ ਏਥੇ
ਆਸਟ੍ਰੇਲੀਆ ਆ ਕੇ ਪਤਾ ਲੱਗਾ ਕਿ ਮੇਰਾ ਵਿਚਾਰ ਸਹੀ ਨਹੀਂ ਸੀ। ਉਹ ਕੰਪਿਊਟਰ ਨਹੀਂ,
ਕੈਲਕੂਲੇਟਰ ਸੀ।
ਕਈ ਸਾਲ ਗੁਜਰ ਗਏ; ਇਸ ਪਾਸੇ ਕਦੀ ਧਿਆਨ ਈ ਨਾ ਗਿਆ। 1989 ਵਿਚ ਮੈਨੂੰ ਕਿਸੇ ਨੇ ਦੱਸਿਆ ਕਿ
ਬਲੈਕ ਟਾਊਨ ਸਕਿੱਲ ਸ਼ੇਅਰ ਵਿਚ ਕੰਪਿਊਟਰ ਸਿਖਾਉਣ ਵਾਸਤੇ ਇਕ ਕੋਰਸ ਸ਼ੁਰੂ ਹੋਇਆ ਹੈ। ਮੈ ਉਸ
ਕੋਰਸ ਵਿਚ ਦਾਖ਼ਲਾ ਲੈ ਲਿਆ। ਕੰਪਿਊਟਰ ਸੀ ‘ਐਪਲ ਮੈਕਿਨਤੋਸ਼।‘ ਥੋਹੜੇ ਹੀ ਦਿਨਾਂ ਵਿਚ ਮੈ,
ਮਾਊਸ ਦੀ ਸਹਾਇਤਾ ਨਾਲ਼, ਅੰਗ੍ਰੇਜ਼ੀ ਵਿਚ ਲੇਖ ਲਿਖ ਕੇ, ਉਸ ਨੂੰ ਸੋਧ ਕੇ, ਵਾਧ ਘਾਟ ਕਰਕੇ
ਲੇਜ਼ਰ ਪ੍ਰਿੰਟਰ ਤੇ ਛਾਪਣ ਦੇ ਯੋਗ ਹੋ ਗਿਆ। ਇਸ ‘ਕਾਮਯਾਬੀ‘ ਨੇ ਮੈਨੂੰ ਏਨਾ ਖ਼ੁਸ਼ ਕਰ ਦਿਤਾ
ਕਿ ਮੈਂ ਅੱਗੇ ਹੋਰ ਕੁਝ ਸਿੱਖਣ ਤੋਂ ਆਕੀ ਹੋ ਬੈਠਾ, ਇਸ ਡਰ ਤੋਂ ਕਿ ਹੋਰ ਅੱਗੇ ਸਿੱਖਣ ਦੇ
ਯਤਨ ਵਿਚ ਮੈਂ ਕਿਤੇ ਇਹ ਕੁਝ ਵੀ ਆਪਣੇ ‘ਡਮਾਕ‘ ਵਿਚੋਂ ਨਾ ਗਵਾ ਬਹਾਂ! ਮੈਂ ਆਪਣੇ ਪੰਜਾਬੀ
ਦੇ ‘ਸਿੱਖ ਸਮਾਚਾਰ‘ ਨਾਮੀ ਮਾਸਕ ਪੱਤਰ ਵਾਸਤੇ ਅੰਗ੍ਰੇਜ਼ੀ ਵਿਚ ਲੇਖ, ਖ਼ਬਰਾਂ ਆਦਿ ਛਾਪਣ ਲੱਗ
ਪਿਆ।
ਕੰਪਿਊਟਰ ਨਾਲ਼ ਮੇਰਾ ਪੰਗਾ ਓਦੋਂ ਪਿਆ ਜਦੋਂ 1990 ਵਿਚ ਮੈਂ ਆਸਟ੍ਰੇਲੀਅਨ ਪਬਲਿਕ ਸਰਵਿਸ
ਬੋਰਡ ਦੇ ਇਮਤਿਹਾਨ ਵਿਚ ਬੈਠਾ ਤੇ ਕੁਝ ਹਫ਼ਤਿਆਂ ਬਾਅਦ ਉਹਨਾਂ ਵੱਲੋਂ ਨਤੀਜੇ ਦੀ ਚਿੱਠੀ ਆਈ
ਜਿਸ ਵਿਚ ਦੱਸਿਆ ਗਿਆ ਸੀ ਕਿ ਇਮਤਿਹਾਨ ਵਿਚ ਮੇਰੀ ਪਰਫੌਰਮੈਂਸ ਏਨੀ ਵਧੀਆ ਨਹੀਂ ਸੀ ਕਿ
ਮੇਰੀ ਵਾਰੀ ਨੌਕਰੀ ਵਾਸਤੇ ਮੈਰਿਟ ਲਿਸਟ ਵਿਚ ਆ ਸਕੇ ਪਰ ਜੇਕਰ ਮੈਂ ਕੀ ਬੋਰਡ, ਵਰਡ
ਪ੍ਰੋਸੈਸਿੰਗ ਜਾਂ ਕੰਪਿਊਟਰ ਵਿਚੋਂ ਕਿਸੇ ਇਕ ਜਾਂ ਇਕ ਤੋਂ ਵਧ ਬਾਰੇ ਕੁਝ ਜਾਣਦਾ ਹਾਂ ਤਾਂ
ਮੇਰਾ ਨਾਂ ਮੈਰਿਟ ਲਿਸਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਫਿਰ ਮੈਂ ਇਹ ‘ਗੁੱਸਾ ਚੜ੍ਹਾਊ‘ ਕਾਰਜ ਸਿੱਖਣ ਦੇ ਮਗਰ ਜਾਣੋ ਕਿ ਹੱਥ ਧੋ ਕੇ ਹੀ ਪੈ ਗਿਆ।
ਕਿਉਂਕਿ ਮੇਰੇ ਪਾਸ ਆਪਣਾ ਕੰਪਿਊਟਰ ਨਹੀਂ ਸੀ ਅਤੇ ‘ਬੇਕਾਰ‘ ਹੋਣ ਕਰਕੇ ਖ਼ਰੀਦਣ ਲਈ ਮਾਇਕ
ਪਹੁੰਚ ਵੀ ਮੇਰੇ ਕੋਲ਼ ਨਹੀਂ ਸੀ, ਇਸ ਲਈ ਕਿਸੇ ਹੋਰ ਕੋਰਸ ਵਿਚ ਦਾਖ਼ਲਾ ਲੈਣਾ ਹੀ ਯੋਗ ਜਾਤਾ
ਤਾਂ ਕਿ ਨਾਲ਼ੇ ਤਾਂ ਇਸ ਬਾਰੇ ਕੁਝ ਹੋਰ ਜਾਣਕਾਰੀ ਮਿਲ਼ੇਗੀ ਤੇ ਨਾਲ਼ੇ ਕੰਪਿਊਟਰ ਵਰਤਣ ਲਈ
ਕਲਾਸ ਦੇ ਸਮੇ, ਸਮਾ ਮਿਲ਼ੇਗਾ। ਏਧਰ ਓਧਰ ਹੱਥ ਪੱਲਾ ਮਾਰਨ ਨਾਲ਼ ਇਕ ਕੋਰਸ ਮੇਰੇ ਹੱਥ ਚੜ੍ਹ
ਗਿਆ। ਕੋਰਸ ਦਾ ਨਾਂ ਸੀ ‘ਆਫ਼ਿਸ ਸਕਿੱਲ‘ ਅਤੇ ਇਹ ਛਠਓਛ ਇਨਸਟੀਚਿਊਟ ਸਿਡਨੀ ਵਿਚ ਸੀ। ਇਸ
ਕੋਰਸ ਵਿਚ ਸਾਨੂੰ ਦਫ਼ਤਰੀ ਅੰਗ੍ਰੇਜ਼ੀ, ਕੁਝ ਟਾਈਪਿੰਗ, ਕੰਪਿਊਟਰ ਅਤੇ ਵਰਡ ਪ੍ਰੋਸੈਸਿੰਗ
ਸਿਖਾਉਣ ਦਾ ਯਤਨ ਕੀਤਾ ਗਿਆ। ਕੰਪਿਊਟਰ, ਟਾਈਪਿੰਗ, ਵਰਡ ਪ੍ਰੋਸੈਸਿੰਗ ਸਾਨੂੰ IBM ਉਤੇ
ਸਿਖਾਇਆ ਜਾਂਦਾ ਸੀ ਅਤੇ ਇਸ ਕਾਰਜ ਲਈ WordPerfec 5.1 ਪੈਕੇਜ ਵਰਤਿਆ ਜਾਂਦਾ ਸੀ। ਅੱਗੇ
ਹੋਰ ਸਮੱਸਿਆ ਇਹ ਹੋਈ ਕਿ ਏਥੇ ਮਾਊਸ ਨਹੀਂ ਸੀ ਵਰਤਿਆ ਜਾਂਦਾ ਤੇ ਇਸ ਲਈ ਸਾਰੀਆਂ ਕਮਾਂਡਾਂ
ਜਬਾਨੀ ਹੀ ਯਾਦ ਕਰਨੀਆਂ ਪੈਂਦੀਆਂ ਸਨ। ਮਾੜੀ ਜਾਂ ਚੰਗੀ ਕਿਸਮਤ ਕਰਕੇ ਅਸੀਂ ਅਧ ਵਿਚਾਲ਼ੇ ਹੀ
ਸਾਂ ਕਿ ਉਹ ਕੰਪਨੀ ਫੇਹਲ ਹੋ ਗਈ ਜੋ ਇਸ ਸੰਸਥਾ ਨੂੰ ਚਲਾਉਂਦੀ ਸੀ ਅਤੇ ਇਸ ਨਾਲ਼ ਸਾਡਾ
ਇਨਸੀਚਿਊਟ ਵੀ ਬੰਦ ਹੋ ਗਿਆ। ਇਸ ਕਰਕੇ ਸਾਡਾ ਕੋਰਸ ਅੱਧ ਵਿਚਾਲ਼ੇ ਹੀ ਲਟਕਦਾ ਰਹਿ ਗਿਆ।
ਫਿਰ ਸਾਨੂੰ ਕੁਝ ਦਿਨਾਂ ਬਾਅਦ ਸਰਕਾਰ ਨੇ ਸਿਡਨੀ ਦੀ ਇਕ ਹੋਰ ਸੰਸਥਾ ਵਿਚ ਦਾਖ਼ਲ ਕਰਾ ਦਿਤਾ
ਜਿਸ ਦਾ ਨਾਂ ਸੀ ਖਏ ੀਨਟੲਰਨਅਟੋਿਨਅਲ ਭੁਸਨਿੲਸਸ ਛੋਲਲੲਗੲ. ਕੋਰਸ ਦੇ ਅੰਤ ਉਪਰ ਇਕ ਲੇਡੀ
ਅਜਿਹੀ ਆਈ ਜਿਸ ਨੇ ਸਾਡੀ ਪ੍ਰਾਪਤੀ ਨੂੰ ਜਾਂਚਿਆ। ਉਸ ਨੇ ਇਸ ਗੱਲ ਤੇ ਹੈਰਾਨੀ ਪਰਗਟ ਕੀਤੀ
ਕਿ ਅਸੀਂ ਵਰਡ ਪ੍ਰੋਸੈਸਿੰਗ ਵਿਚ ਜਿੰਨੇ ਕਾਮਯਾਬ ਹੋਣੇ ਚਾਹੀਦੇ ਸਾਂ ਓਨੇ ਨਹੀ ਸੀ ਹੋਏ।
ਮੈਂ ਉਸ ਨੂੰ ਪੁੱਛਿਆ ਕਿ ਪਹਿਲਾਂ ਕਿਉਂ ਨਹੀਂ ਉਸ ਦੇ ਸਾਨੂੰ ਦਰਸ਼ਨ ਹੋਏ ਤਾਂ ਉਸ ਦਾ ਜਵਾਬ
ਸੀ ਕਿ ਉਹ ਛੁੱਟੀ ਤੇ ਸੀ, ਇਸ ਵਾਸਤੇ ਹੀ ਅਸੀਂ ਏਨੇ ਪਛੜ ਗਏ ਸਾਂ। ਇਸ ਕੋਰਸ ਦੌਰਾਨ ਇਕ
ਛੋਟੇ ਕੱਦ, ਪਤਲੇ ਸਰੀਰ ਅਤੇ ਸਖ਼ਤ ਸੁਭਾ ਵਾਲ਼ੀ ਫ਼ਿਲਪੀਨੋ ਟੀਚਰ ਦੀ ਸਖ਼ਤੀ ਕਾਰਨ ਮੈ ਹੌਲ਼ੀ
ਹੌਲ਼ੀ ਅੰਗ੍ਰੇਜ਼ੀ ਟਾਈਪਣ ਲੱਗ ਪਿਆ। ਇਹ ਬੀਬੀ ਵਿਆਹ ਦੀ ਉਮਰੋਂ ਟੱਪ ਚੁੱਕੀ ਸੀ। ਪਤਾ ਨਹੀਂ
ਇਸ ਨੇ ਵਿਆਹ ਕਰਵਾਇਆ ਨਹੀਂ ਸੀ ਜਾਂ ਕਿ ਇਸ ਦੀ ਛੱਡ ਛਡਾਈ ਹੋਈ ਹੋਈ ਸੀ; ਅਜਿਹਾ ਨਾ ਕਿਸੇ
ਨੂੰ ਜਾਨਣ ਦੀ ਲੋੜ ਸੀ ਤੇ ਨਾ ਹੀ ਉਸ ਨੇ ਕਲਾਸ ਵਿਚ ਕਿਸੇ ਨੂੰ ਦੱਸਿਆ ਸੀ। ਹਾਂ, ਇਕ ਦਿਨ
ਉਸ ਨੇ ਬੜੀ ਖ਼ੁਸ਼ੀ ਨਾਲ਼ ਹੁੱਬ ਕੇ ਕਲਾਸ ਵਿਚ ਇਹ ਖ਼ਬਰ ਸੁਣਾਈ ਕਿ ਉਹ ਨਾਨੀ ਬਣ ਗਈ ਹੈ। ਅੱਗੇ
ਵਿਸਥਾਰ ਉਸ ਨੇ ਇਉਂ ਕੀਤਾ ਕਿ ਉਸ ਦੀ ਪਾਲ਼ੀ ਹੋਈ ਤੋਤੀ ਨੇ ਆਂਡਾ ਦਿਤਾ ਹੈ। ਉਸ ਨੇ ਨਿੱਕੇ
ਨਿੱਕੇ ਤੋਤਿਆਂ ਦਾ ਇਕ ਜੋੜਾ ਪਾਲ਼ ਰੱਖਿਆ ਸੀ ਅਤੇ ਉਹਨਾਂ ਨੂੰ ਉਹ ਆਪਣੇ ਬੱਚੇ ਸਮਝਦੀ ਸੀ,
ਇਸ ਲਈ ਉਹ ਖ਼ੁਦ ਨੂੰ ਨਾਨੀ ਬਣ ਜਾਣ ਦੀ ਖ਼ੁਸ਼ੀ ਮਾਣ ਰਹੀ ਸੀ।
ਟਾਈਪਣ ਵਾਲ਼ੇ ਬਿਜ਼ਨਿਸ ਵਿਚ ਕੁਝ ਕਾਰਨਾਂ ਕਰਕੇ ਦੂਜੇ ਵਿਦਿਆਰਥੀਆਂ ਨਾਲ਼ੋਂ ਖ਼ੁਦ ਨੂੰ ਮੈਂ
ਪਛੜਿਆ ਹੋਇਆ ਸਮਝਦਾ ਸਾਂ। ਇਕ ਤਾਂ ਉਮਰ ਵਡੇਰੀ, ਉਪਰੋਂ ਵਿਸ਼ਾ ਅਤਿ ਖ਼ੁਸ਼ਕ ਕਿਉਂਕਿ ਮੈਨੂੰ
ਆਪਣੀ ਰੁਚੀ ਤੋਂ ਉਲ਼ਟ ਕੰਮ ਕਰਨਾ ਬੜਾ ਮੁਸ਼ਕਲ ਮਹਿਸੂਸ ਹੁੰਦਾ ਹੈ ਤੇ ਤੀਜਾ ਇਹ ਕਿ ਪੰਜਾਬੀ
ਦੀ ਟਾਈਪ, ਬਿਨਾ ਕਿਸੇ ਉਸਤਾਦ ਦੀ ਸਹਾਇਤਾ ਜਾਂ ਅਗਵਾਈ ਦੇ, 1985 ਤੋਂ ਖ਼ੁਦ ਹੀ ਠੋਹ ਟੋਹ
ਕੇ ਅੱਖਰ ਲਭ ਲਭ ਕੇ, ਬੇਤਰਤੀਬੀ ਜਿਹੀ ਟਾਈਪ ਕਰਨ ਕਰਕੇ, ਮੇਰੀ ਆਦਤ ਵਿਗੜੀ ਹੋਈ। ਇਹ ਟਾਈਪ
ਰਾਈਟਰ ਮੈਂ 1985 ਦੇ ਆਰੰਭ ਵਿਚ, ਆਪਣੀ ਅੰਮ੍ਰਿਤਸਰ ਦੀ ਯਾਤਰਾ ਸਮੇ ਲੈ ਆਇਆ ਸਾਂ। ਫਿਰ
ਮੈਕਿਨਤੋਸ਼ ਸਿੱਖਣ ਸਮੇ ਅੰਗ੍ਰੇਜ਼ੀ ਟਾਈਪ ਵੀ ਉਘੜ ਦੁੱਘੜੀ ਹੀ ਕਰਦਾ ਸਾਂ। ਇਸ ਵਿਗੜੀ ਹੋਈ
ਆਦਤ ਨੂੰ ਪਹਿਲਾਂ ਸੁਧਾਰਨ ਦੀ ਲੋੜ ਸੀ। ਅਜਿਹੀਆਂ ਪਾਣੀ ਮਾਰਵੀਆਂ ਜਿਹੀਆਂ ਗੱਲਾਂ ਦਾ
ਬਹਾਨਾ ਬਣਾ ਕੇ ਮੈਂ ਸਮਝਦਾ ਸਾਂ ਕਿ ਇਹ ਕੰਮ ਮੇਰੀ ਪਹੁੰਚ ਤੋਂ ਪਰੇ ਹੈ। ਇਸ ਕਰਕੇ ਮੇਰੀ
ਦੋਹਾਂ ਭਾਸ਼ਾਵਾਂ ਵਿਚ ਹੀ ਬੇਤਰਤੀਬੀ ਨਾਲ਼ ਟਾਈਪ ਕਰਨ ਸਮੇ ਵਿਗੜੀ ਹੋਈ ਆਦਤ ਕਰਕੇ, ਮੈਂ ਇਸ
ਨੂੰ ਸਹੀ ਤਰੀਕੇ ਨਾਲ਼ ਸਿੱਖਣ ਦਾ ਵਿਚਾਰ ਛੱਡ ਦਿਤਾ ਹੋਇਆ ਸੀ ਪਰ ਉਸ ਟੀਚਰ ਨੇ ਮੇਰਾ ਕੋਈ
ਬਹਾਨਾ ਸੁਣਨ ਤੋਂ ਨਾਂਹ ਕਰ ਦਿਤੀ ਤੇ ਮੈਨੂੰ ਇਉਂ ਅਹਿਸਾਸ ਕਰਵਾ ਦਿਤਾ ਕਿ ਕਲਾਸ ਵਿਚ ਉਸ
ਦੀ ਮਰਜੀ ਚੱਲੇਗੀ, ਮੇਰੀ ਨਹੀਂ। ਉਸ ਦੀ ਸਖ਼ਤੀ ਕਰਕੇ ਮੈਂ ਹੌਲ਼ੀ ਹੌਲ਼ੀ ਕੀ ਬੋਰਡ ਨੂੰ
ਕੁਤਕਤਾਰੀਆਂ ਜਿਹੀਆਂ ਕੱਢਣ ਲੱਗ ਹੀ ਪਿਆ। ਇਹ ਜਾਣ ਕੇ ਵੀ ਪਾਠਕ ਹੈਰਾਨ ਹੋਣਗੇ ਕਿ ਕਈ ਦਿਨ
ਟਾਈਪ ਸਿਖਦਿਆਂ ਨੂੰ ਹੋ ਗਏ ਤਾਂ ਇਕ ਦਿਨ ਕਲਾਸ ਵਿਚ, ਨਾਲ਼ ਬੈਠੀ ਲੇਡੀ ਨੂੰ ਮੈਂ ਪੁੱਛਿਆ
ਕਿ ਸਾਨੂੰ ਕੀ ਬੋਰਡ ਕਦੋਂ ਸਿਖਾਉਣਗੇ! ਉਸ ਨੇ ਦੱਸਿਆ ਕਿ ਇਹੋ ਹੀ ਤਾਂ ਕੀ ਬੋਰਡ ਹੈ ਜੋ
ਅਸੀਂ ਰੋਜ ਸਿੱਖ ਰਹੇ ਹਾਂ! ਮੈਨੂੰ ਓਦੋਂ ਤੱਕ ਨਹੀ ਸੀ ਪਤਾ ਕਿ ਟਾਈਪ ਰਾਈਟਰ ਨੂੰ ਹੀ ਕੀ
ਬੋਰਡ ਆਖਿਆ ਜਾਂਦਾ ਹੈ। ਮੈਂ ਇਸ ਤੋਂ ਕਿਸੇ ਵੱਡੀ, ਕੰਪਲੀਕੇਟਡ ਅਤੇ ਮਹੱਤਵਪੂਰਣ ਵਸਤੂ
ਨੂੰ, ਕੀ ਬੋਰਡ ਵਜੋਂ, ਆਪਣੀ ਕਲਪਣਾ ਦੇ ਸੰਸਾਰ ਵਿਚ ਵਸਾਈ ਬੈਠਾ ਸਾਂ।
ਇਸ ਕੋਰਸ ਦੀ ਸਮਾਪਤੀ ਤੇ ਅਸੀਂ ਤਕਰੀਬਨ ਸਾਰੇ, ਵਿਦਿਆਰਥੀ ਵੀ ਅਤੇ ਉਸਤਾਦ ਵੀ, ਇਸ ਨਤੀਜੇ
ਉਪਰ ਪਹੁੰਚੇ ਕਿ ਹਰੇਕ ਟੀਚਰ ਆਪਣੇ ਤਰੀਕੇ ਨਾਲ ਵੱਖ ਵੱਖ ਪੈਕੇਜਾਂ ਰਾਹੀਂ ਸਾਨੂੰ ਇਹ ਕੁਝ
ਸਿਖਾਉਣ ਦਾ ਯਤਨ ਕਰਦਾ ਰਿਹਾ। ਇਸ ਕਰ ਕੇ ਅਸੀਂ ਕਿਸੇ ਵੀ ਇਕ ਪੈਕੇਜ ਨੂੰ ਵਰਤਣ ਦੀ ਤਸੱਲੀ
ਬਖ਼ਸ਼ ਯੋਗਤਾ ਨਾ ਹਾਸਲ ਕਰ ਸਕੇ। ਵਾਹਿਗੁਰੂ ਦੀ ਕਿਰਪਾ ਨਾਲ਼ ਅਸੀਂ ਇਸ ਕੋਰਸ ਨੂੰ ਪੂਰਾ ਕਰ
ਲੈਣ ਦੇ ਸਰਟੀਫੀਕੇਟ ਲੈ ਕੇ ਬੜੀ ਸ਼ਾਨ ਨਾਲ਼ ਘਰਾਂ ਨੂੰ ਮੁੜ ਆਏ ਅਤੇ ਆਪਣੀਆਂ ਪੱਕੀਆਂ
ਨੌਕਰੀਆਂ ਉਪਰ ਡਟ ਗਏ; ਸਾਡੀਆਂ ਪੱਕੀਆਂ ਨੌਕਰੀਆਂ ਸਨ, ਨੌਕਰੀਆਂ ਲਭਣੀਆਂ।
ਮੈਂ ਉਸ ਟੀਚਰ ਨੂੰ ਆਪਣੀ ਵਰਡ ਪ੍ਰੋਸੈਸਿੰਗ ਦੀ ਯੋਗਤਾ ਜਾਂ ਅਯੋਗਤਾ ਬਾਰੇ ਨਿਜੀ ਤੌਰ ਤੇ
ਪੁੁੱਛਿਆ ਤਾਂ ਉਸ ਦਾ ਉਤਰ ਹਾਂ ਪੱਖੀ ਸੀ। ਹੌਂਸਲਾ ਵਧਾਊ ਜਵਾਬ ਸੁਣ ਕੇ ਮੈ ਇਸ ਖੇਤਰ ਵਿਚ
ਆਪਣੀ ਯੋਗਤਾ ਨੂੰ ਹੋਰ ਵਧਾਉਣ ਬਲੈਕਟਾਊਨ ਦੇ ਟੈਫ਼ ਠਅਢਓ ਵਿਚ ਦਾਖਲ ਹੋਣ ਦਾ ਵਿਚਾਰ ਬਣਾ
ਲਿਆ। ਕੋਰਸ ਦਾ ਨਾਂ ਸੀ ਓਸ਼ਫ ਛੋਮਪੁਟੲਰ ਫਰੋਗਰਅਮਮਨਿਗ. ਅਸੀਂ ਕਲਾਸ ਵਿਚ ਕੁੱਲ 14
ਵਿਦਿਆਰਥੀ ਸਾਂ। ਤਕਰੀਬਨ ਸਾਰੇ ਹੀ ਮੈਚਿਉਰ ਉਮਰ ਦੇ ਅਤੇ ਆਪੋ ਆਪਣੇ ਦਾਇਰਿਆਂ ਵਿਚ ਕਾਫ਼ੀ
ਹੱਦ ਤੱਕ ਸਫ਼ਲਤਾ ਪਰਾਪਤੀ ਵਾਲ਼ੇ ਸਾਂ ਪਰ ਨਵੇਂ ਮੁਲਕ ਵਿਚ ਆ ਕੇ ‘ਅਨਪੜ੍ਹ‘ ਹੋ ਗਏ ਸਾਂ।
ਪੂਰੀ ਤਰ੍ਹਾਂ ਏਥੇ ਢੁਕਦੀ ਤਾਂ ਭਾਵੇਂ ਨਹੀਂ ਪਰ ਸ਼ਾਇਦ ਦਿਲਚਸਪ ਲੱਗੇ ਪਾਤਰ ਦੀ ਇਹ ਪੰਗਤੀ:
ਪਿੰਡ ਜਿਨ੍ਹਾਂ ਦੇ ਗੱਡੇ ਚੱਲਣ, ਹੁਕਮ ਅਤੇ ਸਰਦਾਰੀ। ਸ਼ਹਿਰ ‘ਚ ਆ ਕੇ ਬਣ ਜਾਂਦੇ ਨੇ, ਬੱਸ
ਦੀ ਇਕ ਸਵਾਰੀ।
ਇਸ ਤੋਂ ਇਲਾਵਾ ਦੁਨੀਆ ਦੇ ਦੂਰ ਦੁਰਾਡੇ, ਵੱਖ ਵੱਖ ਇਲਾਕਿਆਂ ਤੋਂ ਆਸਟ੍ਰੇਲੀਆ ਵਿਚ ਆ ਕੇ
ਨਵੇਂ ਵੱਸੇ ਹੋਏ ਸਾਂ। ਸਾਰੇ ਹੀ ਗੁਜਾਰੇ ਜੋਗੇ ਹਾਸਰਸੀ ਸੁਭਾ ਦੇ ਮਾਲਕ ਵੀ ਸਾਂ। ਮੇਰੇ
ਤੋਂ ਇਲਾਵਾ ਪਾਕਿਸਤਾਨ ਤੋਂ ਮਹਿਮੂਦ ਚੀਮਾ ਡਬਲ ਐਮ. ਏ. ਐਲ. ਐਲ. ਬੀ., ਫਿਲਪਾਈਨ ਤੋਂ ਇਕ
ਇਨਜੀਨੀਅਰ, ਬੰਗਲਾ ਦੇਸ਼ ਤੋਂ ਮੀਆਂ ਬੀਵੀ: ਮੀਆਂ ਇਨਜੀਨੀਅਰ ਅਤੇ ਬੀਵੀ ਪ੍ਰੋਫ਼ੈਸ਼ਨਲ
ਕਲਾਸੀਕਲ ਸੰਗੀਤਕਾਰ, ਇਕ ਵੀਅਤਨਾਮ ਤੋਂ ਕੰਪਿਊਟਰ ਦੇ ਹਾਰਡਵੇਅਰ ਦਾ ਇਨਜੀਨੀਅਰ, ਹਾਂਗ
ਕਾਂਗ ਤੋਂ ਇਕ ਲੇਡੀ, ਇਕ ਮੁਕਾਬਲਤਨ ਜਵਾਨ ਲੜਕੀ, ਹੁਣ ਯਾਦ ਨਹੀਂ ਕਿ ਕੇਹੜੇ ਮੁਲਕ ਤੋਂ
ਸੀ। ਫਿਲਪੀਨੋ ਇਨਜੀਨੀਅਰ ਇਸ ਉਪਰ ਡੋਰੇ ਪਾਉਣ ਦੇ ਯਤਨਾਂ ਵਿਚ ਰਹਿੰਦਾ ਸੀ। ਸਿਡਨੀ ਵਾਸੀ
ਲੋਹੇ ਦੇ ਪੁਰਜ਼ਿਆਂ ਦੇ ਸਫ਼ਲ ਵਾਪਾਰੀ, ਸ. ਗੁਰਮੀਤ ਸਿੰਘ ਦਾ ਛੋਟਾ ਭਰਾ, ਅੰਮ੍ਰਿਤਧਾਰੀ
ਨੌਜਵਾਨ ਮਨਜੀਤ ਸਿੰਘ ਸੀ ਜੋ ਕਿ ਆਮ ਤੌਰ ਤੇ ਚੁੱਪ ਹੀ ਰਹਿੰਦਾ ਸੀ। ਇਹ ਪੰਜਾਬ ਦੇ ਇਕ ਉਘੇ
ਅਕਾਲੀ ਵਰਕਰ ਦਾ ਪੁੱਤਰ ਸੀ। ਕੁਝ ਸਮੇ ਬਾਅਦ ਇਸ ਵਿਚਾਰੇ ਗੁਰਸਿੱਖ ਨੌਜਵਾਨ ਦੀ ਟਰੈਜਿਕ
ਮੌਤ ਹੋ ਗਈ ਸੀ। ਇਕ ਹੋਰ ਮੇਰੇ ਇਕ ਮਿੱਤਰ ਦੀ ਪਤਨੀ ਜੋਤੀ ਵੀ ਸੀ। ਇਕ ਹੋਰ ਲੇਡੀ ਵੀ ਇੰਡੋ
ਏਸ਼ੀਅਨ ਏਰੀਏ ਦੇ ਕਿਸੇ ਮੁਲਕ ਵਿਚੋਂ ਸੀ, ਜੋ ਇਸ ਵਿਚਾਰ ਨਾਲ਼ ਇਸ ਕਲਾਸ ਵਿਚ ਦਾਖ਼ਲ ਹੋਈ ਸੀ
ਕਿ ਆਪਣੀ ਹਾਈ ਸਕੂਲ ਵਿਚ ਪੜ੍ਹ ਰਹੀ ਧੀ ਦੀ, ਇਸ ਪੱਖੋਂ ਸਹਾਇਤਾ ਕਰ ਸਕੇ। ਚਾਹ ਦੀ ਬਰੇਕ
ਸਮੇ ਉਹ ਮੋਹਰੇ ਹੋ ਕੇ ਸਾਰਾ ਪ੍ਰਬੰਧ ਕਰਦੀ ਸੀ ਤੇ ਇਸ ਲਈ ਰਾਸ਼ਨ ਵੀ ਓਹੋ ਹੀ ਖ਼ਰੀਦ ਕੇ
ਲਿਆਉਂਦੀ ਸੀ, ਭਾਵੇਂ ਕਿ ਬਾਅਦ ਵਿਚ ਹਿੱਸੇ ਆਉਂਦੇ ਪੈਸੇ ਉਹ ਸਾਰਿਆਂ ਪਾਸੋਂ ਲੈ ਲੈਂਦੀ
ਸੀ।। ਮੈਨੂੰ ਉਸ ਤੋਂ ਹੀ ਪਤਾ ਲੱਗਾ ਕਿ ਬਦਾਮਾਂ ਦਾ ਪਾਊਡਰ ਵੀ ਹੁੰਦਾ ਹੈ ਤੇ ਉਸ ਨੂੰ ਚਾਹ
ਚਿੱਟੀ ਕਰਨ ਲਈ ਦੁਧ ਦੇ ਥਾਂ ਵਰਤਿਆ ਵੀ ਜਾ ਸਕਦਾ ਹੈ। ਇਕ ਕਰੋਸ਼ੀਆ ਤੋਂ ਲੇਡੀ ਸੀ ਜੋ ਕਿ
ਸਰਬੀਆ ਦੇ ਚੁੰਗਲ ਵਿਚੋਂ ਆਪਣੇ ਦੇਸ਼, ਕਰੋਸ਼ੀਆ ਦੀ ਆਜ਼ਾਦੀ ਦੀ ਲੜਾਈ ਦੌਰਾਨ, ਇਨਕਲਾਬੀ
ਸਰਗਰਮੀਆਂ ਵਿਚ ਸਰਗਰਮ ਰਹੀ ਸੀ। ਇਹ ਲੇਡੀ ਦੁਨੀਆਂ ਦੀ ਰਾਜਨੀਤੀ ਅਤੇ ਗ਼ੁਲਾਮ ਕੌਮਾਂ ਦੀਆਂ
ਆਜ਼ਾਦੀ ਹਿਤ ਕੀਤੀਆਂ ਜਾ ਰਹੀਆਂ ਜਦੋ ਜਹਿਦਾਂ ਬਾਰੇ ਚੋਖਾ ਗਿਆਨ ਰੱਖਦੀ ਸੀ। ਚੀਮਾ ਇਸ ਲੇਡੀ
ਦਾ ਵਾਹਵਾ ਹੀ ‘ਪ੍ਰਸੰਸਕ‘ ਸੀ। ਜਦੋਂ ਇਕ ਤਾਮਲ ਲੇਡੀ ਦੀ ਕੁਰਬਾਨੀ ਨਾਲ਼ ਰਾਜੀਵ ਪਰਲੋਕ
ਸਿਧਾਰਿਆ, ਤਾਂ ਸਿੱਖ ਵਿਰੋਧੀ ਹੋਣ ਕਰਕੇ, ਹਿੰਦੁਸਤਾਨੀ ਮੀਡੀਏ ਦੀ ਹਰੇਕ ਖ਼ਬਰ ਦਾ ਪ੍ਰਤੱਖ
ਇਸ਼ਾਰਾ ਸਿੱਖਾਂ ਵੱਲ ਸੀ। ਉਹਨਾਂ ਦਾ ਸਾਰਾ ਜੋਰ ਸਿੱਖਾਂ ਨੂੰ ਇਸ ਕਤਲ ਦਾ ‘ਕਰੈਡਿਟ‘ ਦੇਣ
ਤੇ ਹੀ ਲੱਗਾ ਹੋਇਆ ਸੀ। ਉਸ ‘ਗਰਮਾ ਗਰਮੀ‘ ਦੇ ਦਿਨੀਂ ਇਕ ਦਿਨ ਟੀ ਬਰੇਕ ਸਮੇ ਇਹ ਕਰੋਸ਼ੀਅਨ
ਲੇਡੀ ਮੈਨੂੰ ਪੁੱਛਣ ਲੱਗੀ, "ਤੁਸੀਂ ਮਾਰਿਆ?" ਮੈਂ ਪੂਰੇ ਭਰੋਸੇ ਨਾਲ਼ ਆਖਿਆ, "ਨਹੀਂ, ਅਸੀਂ
ਨਹੀਂ ਮਾਰਿਆ।" ਉਸ ਦਾ ਕਹਿਣਾ ਸੀ, "ਇਹ ਤਾਂ ਮੰਨ ਲਿਆ ਕਿ ਤੂੰ ਨਹੀਂ ਮਾਰਿਆ ਪਰ ਸਵਾ ਦੋ
ਕਰੋੜ ਲੋਕਾਂ ਦੀ ਜੁੰਮੇਵਾਰੀ ਤੂੰ ਏਨੇ ਭਰੋਸੇ ਨਾਲ਼ ਕਿਵੇਂ ਚੁੱਕ ਸਕਦਾ ਹੈਂ! ਕੀ ਹਰੇਕ
ਸਿੱਖ ਤੇਰੇ ਤੋਂ ਪੁੱਛ ਕੇ ਹੀ ਕੰਮ ਕਰਦਾ ਹੈ? ਹੋ ਸਕਦਾ ਹੈ ਕਿਸੇ ਨੇ ਮਾਰ ਦਿਤਾ ਹੋਵੇ!"
ਮੈਂ ਆਖਿਆ, "ਜਿੰਨੀ ਸਿਆਣਪ ਭਰੀ ਸਕੀਮ ਨਾਲ ਉਸ ਨੂੰ ਮਾਰਿਆ ਗਿਆ ਹੈ ਓਨੀ ਸਮਝ ਅਜੇ ਸਾਡੇ
ਵਿਚ ਨਹੀਂ ਆਈ।" ਮੇਰਾ ਇਹ ਜਵਾਬ ਸੁਣ ਕੇ ਸਾਰੇ ਹੱਸ ਪਏ। ਉਸ ਨੇ ਆਖਿਆ, "ਏਨੀ ਮਾਰ ਖਾ ਕੇ
ਸ਼ਾਇਦ ਕਿਸੇ ਨੂੰ ਏਨੀ ਸਮਝ ਆ ਹੀ ਗਈ ਹੋਵੇ!"
ਸਾਡੀ ਇਸ ਕਲਾਸ ਵਿਚ ਇਕ ਆਸਟ੍ਰੇਲੀਅਨ ਗੋਰਾ ਸੱਜਣ ਵੀ ਦਾਖ਼ਲ ਹੋਇਆ ਸੀ ਜੋ ਥੋਹੜੇ ਹੀ ਦਿਨਾਂ
ਬਾਅਦ ਵਿਚੇ ਹੀ ਛੱਡ ਗਿਆ। ਇਕ ਗੋਰਾ ਜੋੜਾ ਵੀ ਸੀ; ਉਹ ਵੀ ਵਿਚਾਲੇ ਹੀ ਛੱਡ ਗਿਆ। ਸ਼ਾਇਦ ਇਸ
ਕਲਾਸ ਵਿਚ ਏਸ਼ੀਅਨ ਲੋਕਾਂ ਦੀ ਭਰਮਾਰ ਹੋਣ ਕਰਕੇ, ਉਹਨਾਂ ਨੂੰ ਚੰਗਾ ਨਾ ਲੱਗਾ ਹੋਵੇ ਤੇ ਫਿਰ
ਸਭ ਤੋਂ ਵਧ ਮੋਹਰੇ ਹੋ ਕੇ ਰੌਲ਼ਾ ਪਾਉਣ ਵਾਲਾ ਵੀ ਮੈਂ ਹੀ ਸਾਂ, ਜਿਸ ਦੀ ਪੰਜਾਬੀ ਨੁਮ੍ਹਾ
‘ਬਰੋਕਨ ਇੰਗਲਿਸ਼‘ ਕੁਝ ਲਈ ਮਨੋਰੰਜਨ ਪਰ ਕੁਝ ਲਈ ਅਕਾਊ ਸੀ। ਸਾਡੇ ਵਿਚੋਂ ਮੈਜਾਰਟੀ ਉਹਨਾਂ
ਲੋਕਾਂ ਦੀ ਸੀ ਜਿਨ੍ਹਾਂ ਉਪਰ, "ਤਾਲੋਂ ਘੁੱਥੀ ਡੂਮਣੀ, ਗਾਵੇ ਆਲ ਬੇਤਾਲ।" ਵਾਲ਼ੀ ਲੋਕੋਕਤੀ
ਲਾਗੂ ਹੁੰਦੀ ਸੀ। ਭਾਵ ਕਿ ਭਾਵੇਂ ਅਸੀਂ ਸਾਰੇ ਹੀ ਆਪੋ ਆਪਣੇ ਖੇਤਰ ਵਿਚ ਖਾਸੀ ਮੁਹਾਰਤ
ਰੱਖਦੇ ਸਾਂ ਪਰ ਉਹ ਮੁਹਾਰਤ ਆਪੋ ਆਪਣੇ ਦੇਸ਼ਾਂ ਵਿਚ ਹੀ ਕੰਮ ਆ ਸਕਦੀ ਸੀ। ਏਥੇ ਅਸੀਂ ਸਾਰੇ
ਅਨਪੜ੍ਹ ਬਣ ਗਏ ਸਾਂ। ਜੇਹੜੇ ਤਾਂ ਜਵਾਨ ਉਮਰ ਵਿਚ ਅਨਪੜ੍ਹ ਜਾਂ "ਯੂ, ਮੀ" ਕਰਨ ਜੋਗੀ ਹੀ
ਅੰਗ੍ਰੇਜ਼ੀ ਦਾ ਗਿਆਨ ਰੱਖਦੇ ਹਨ, ਉਹ ਤਾਂ ਫੈਕਟਰੀਆਂ ਜਾਂ ਖੇਤਾਂ ਵਿਚ ਆ ਕੇ ਪੈਸੇ ਕਮਾ
ਲੈਂਦੇ ਹਨ ਪਰ ਜੇਹੜੇ ਸਾਡੇ ਵਰਗੇ ਇਸ ਸੋਸਾਇਟੀ ਵਿਚ ਸ਼ਾਮਲ ਹੋਣ ਲਈ, ਵਡੇਰੀ ਉਮਰ ਵਿਚ ਆ
ਕੇ, ਏਥੋਂ ਦੀ ਪੜ੍ਹਾਈ ਕਰਕੇ, ਇਸ ਸੋਸਾਇਟੀ ਵਿਚ ਬਰਾਬਰ ਦੇ ਬਣਨ ਵਾਸਤੇ, ਖ਼ੁਦ ਨੂੰ
‘ਰੀ-ਸਾਈਕਲ‘ ਕਰਨ ਦੇ ਚੱਕਰਾਂ ਵਿਚ ਫਸਦੇ ਹਨ, ਉਹਨਾਂ ਦਾ ਸਾਡੇ ਵਰਗਾ ਹੀ ਹਾਲ ਹੁੰਦਾ ਹੈ।
ਹਾਂ, ਜਿਨ੍ਹਾਂ ਨੇ ਆਪਣੀ ਪੁਰਾਣੀ ‘ਭੜਾਈ‘ ਭੁੱਲਾ ਕੇ, ਪੈਸਾ ਕਮਾਉਣ ਵੱਲ ਹੀ ਧਿਆਨ ਦਿਤਾ,
ਉਹ ਚੰਗੇ ਗੁਜ਼ਾਰੇ ਵਾਲ਼ੇ ਬਣ ਗਏ। ਇਕ ਦਿਨ ਮੈਂ ਆਪਣੇ ਚੰਗੇ ਮਿੱਤਰ, ਸ. ਹਰਜਿੰਦਰ ਪਾਲ ਸਿੰਘ
ਮਾਨ ਨੂੰ ਮੈ ਪੁੱਛਿਆ ਕਿ ਉਹ ਆਪਣੇ ਦੇਸ ਪੰਜਾਬ ਵਿਚ ਇੰਜੀਨੀਅਰ ਬਣਿਆ। ਉਮਰ ਦਾ ਚੰਗੇਰਾ ਤੇ
ਵਡੇਰਾ ਭਾਗ ਪ੍ਰੋਫ਼ੈਸ਼ਨਲ ਬਣਨ ਲਈ ਖ਼ਰਚ ਕਰ ਦਿਤਾ। ਕੀ ਉਸ ਨੂੰ ਹੁਣ ਵਾਈਨਰੀ ਵਿਚ ਕੰਮ
ਕਰਦਿਆਂ ਕਦੀ ਘਾਟ ਨਹੀਂ ਮਹਿਸੂਸ ਹੁੰਦੀ! ਇਹ ਕੰਮ ਤਾਂ ਇਕ ਦਸਵੀਂ ਪਾਸ ਜਾਂ ਫੇਹਲ ਬੰਦਾ ਵੀ
ਕਰ ਸਕਦਾ ਹੈ ਜੋ ਉਹ ਕਰਦਾ ਹੈ! ਉਸ ਦਾ ਜਵਾਬ ਸੀ ਕਿ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ
ਵਿਚੋਂ ਲਈ ਡਿਗਰੀ ਨੇ ਮੇਮ ਦਾ ਕੰਮ ਕਰ ਦਿਤਾ ਹੈ। ਅਰਥਾਤ ਉਸ ਡਿਗਰੀ ਨੇ ਇਸ ਦੇਸ ਦੀ
ਇਮੀਗ੍ਰੇਸ਼ਨ ਦੁਆ ਦਿਤੀ ਹੈ ਜੇਹੜੀ ਕਿ ਏਥੋਂ ਦੀ ਮੇਮ ਨਾਲ਼ ਝੂਠਾ?ਸੱਚਾ ਵਿਆਹ ਕਰਕੇ ਲੈਣੀ
ਸੀ। ਹੁਣ ਡਿਗਰੀ ਨੂੰ ਬਾਰੀ ਵਿਚ ਬੰਦ ਕਰਕੇ ਮੈਂ ਰਾਤ ਦਿਨ ਪੈਸੇ ਕਮਾ ਰਿਹਾ ਹਾਂ; ਇਸ ਲਈ
ਪਛਤਾਵਾ ਕਾਹਦਾ!
ਅਸੀਂ ਸਾਰਿਆਂ ਨੇ ਇਸ ਵਿਚਾਰ ਨਾਲ਼ ਇਸ ਕੋਰਸ ਵਿਚ ਦਾਖ਼ਲਾ ਲਿਆ ਸੀ ਕਿ ਅਸੀਂ ਕੰਪਿਊਟਰ
ਸਿੱਖਾਂਗੇ। ਤਿੰਨ ਹਫ਼ਤਿਆਂ ਪਿੱਛੋਂ ਮੈਨੂੰ ਅਹਿਸਾਸ ਹੋਇਆ ਇਹ ਉਹ ਕੋਰਸ ਨਹੀਂ ਹੈ ਜੋ ਮੈ
ਕਲਪ ਕੇ ਇਸ ਵਿਚ ਦਾਖ਼ਲਾ ਲਿਆ ਸੀ। ਜਦੋਂ ਮੈਂ ਦੂਸਰੇ ਸਾਥੀਆਂ ਨਾਲ਼ ਇਹ ਵਿਚਾਰ ਵਿਚਾਰਿਆ ਤਾਂ
ਉਹ ਵੀ ਸਾਰੇ ਦੇ ਸਾਰੇ ਮੇਰੇ ਨਾਲ਼ ਸਹਿਮਤ ਸਨ। ਮੇਰੇ ਪਾਸ ਏਨੀ ਯੋਗਤਾ, ਧੀਰਜ, ਇੱਛਾ,
ਪ੍ਰੇਰਨਾ, ਸ਼ਕਤੀ ਨਹੀਂ ਸੀ ਕਿ ਮੈਂ ਕੰਪਿਊਟਰ ਪ੍ਰੋਗਰਾਮਰ ਬਣਾਂ। ਮੈਂ ਤਾਂ ਸਿਰਫ਼ ਵਰਡ
ਪ੍ਰੋਸੈਸਿੰਗ ਨੂੰ ਵਰਤ ਕੇ ਏਨਾ ਹੀ ਜਾਨਣਾ ਚਾਹੁਦਾ ਸਾਂ ਕਿ ਜਿਵੇਂ ਮੈਂ ਮੈਕਿਨਤੋਸ਼ ਉਪਰ
ਡਾਕੂਮੈਂਟ ਬਣਾ ਲੈਨਾਂ, ਓਵੇਂ ੀਭੰ ਕੰਪਿਊਟਰ ਉਪਰ ਵੀ ਬਣਾ ਸਕਾਂ। ਇਵੇਂ ਅਹਿਸਾਸ ਹੁੰਦਾ ਸੀ
ਕਿ ਜਿਵੇਂ ਅਸੀਂ ਤਾਂ ਇਸ ਕਲਾਸ ਵਿਚ ਕਿਤਾਬ ਪੜ੍ਹਨ ਦੀ ਜਾਚ ਸਿੱਖਣ ਲਈ ਦਾਖਲ ਹੋਏ ਹੋਈਏ ਪਰ
ਸਾਨੂੰ ਸਿਖਾਇਆ ਜਾ ਰਿਹਾ ਹੋਵੇ ਕਿ ਕਿਤਾਬ ਲਿਖਣੀ ਕਿਵੇਂ ਹੈ!
ਮੈਨੂੰ ਟੀਚਰ ਵੀ ਪਸੰਦ ਸਨ ਅਤੇ ਸਾਥੀ ਵਿਦਿਆਰਥੀ ਵੀ। ਇਸ ਤੋਂ ਇਲਾਵਾ ਮੈਂ ਆਪਣੀ ਕੰਪਿਊਟਰੀ
ਸ਼ਬਦਾਵਲੀ ਵਿਚ ਵੀ ਵਾਧਾ ਕਰ ਰਿਹਾ ਸਾਂ। ਜਿਵੇਂ ਕਿ PC, CU, CPU, Boot, Hardfare,
Software, "Cuddlyfare", Mainframe, Desktop, laptop, Modem, Bits, Byts,
Bugs, Virus, RaM, ROM, MSDOS, Conzigure, application, Package, Scanner,
Spreadsheet, Input-Output, Joystick, light Pen, Touch Screen, Hard disk,
ZD, CD, CaT, Mouse, Monitor, Memory, driver, Vairus etc. ਇਹ ਸਾਰਾ ਕੁਝ
ਕਰਦਿਆਂ ਮੇਰੀ ਬੋਲ-ਚਾਲ ਵਾਲ਼ੀ ਅੰਗ੍ਰੇਜ਼ੀ ਵਿਚ ਵੀ ਵਾਧਾ ਹੋ ਰਿਹਾ ਸੀ ਪਰ ਮੈਂ
ਪ੍ਰੋਗਰਾਮਿੰਗ ਵਾਲ਼ੇ ਬੇਲੋੜੇ ਬਿਜ਼ਨਿਸ ਵਿਚ ਆਪਣਾ ਸਮਾ ਨਹੀਂ ਸੀ ਗਵਾਉਣਾ ਚਾਹੁੰਦਾ ਕਿਉਂਕਿ
ਮੇਰੇ ਪਾਸ ਨਾ ਤਾਂ ਅਜਿਹੇ ਵਸੀਲੇ ਸਨ ਕਿ ਮੈਂ ਕੰਪਿਊਟਰ ਪ੍ਰੋਗਰਾਮਰ ਬਣ ਸਕਾਂ ਤੇ ਨਾ ਹੀ
ਮੈਨੂੰ ਇਸ ਵਿੱਦਿਆ ਦੀ ਲੋੜ ਹੀ ਸੀ।
ਮੈਂ ਆਪਣੀ ਇਹ ਸਮੱਸਿਆ ਹੈਡ ਟੀਚਰ ਮਿਸਟਰ ਗੋਲਡ ਕੋਲ਼ ਲੈ ਗਿਆ। ਸਾਰੀ ਮੇਰੀ ਗੱਲ ਸੁਣਨ
ਪਿੱਛੋਂ ਉਸ ਨੇ ਆਖਿਆ ਕਿ ਜੇ ਮੈਂ ਬਾਕੀ ਕਲਾਸ ਨੂੰ ਡਿਸਟਰਬ ਨਾ ਕਰਾਂ ਤਾਂ ਉਹ ਮੈਨੂੰ ਕਲਾਸ
ਦੇ ਇਕ ਕੋਨੇ ਵਿਚ ਚੁਪ ਚਾਪ ਆਪਣੀ ਟਾਈਪ ਦੀ ਪ੍ਰੈਕਟਿਸ ਕਰਦੇ ਰਹਿਣ ਦੀ ਆਗਿਆ ਦੇ ਸਕਦਾ ਹੈ।
ਸੋ ਮੈਂ ਇਕ ਕੋਨੇ ਵਿਚ ਠਥ ਉਪਰ ਟਾਈਪਿੰਗ ਦੀ ਪ੍ਰੈਕਟਿਸ ਕਰਦਾ ਰਹਿਣਾ ਜਦੋਂ ਕਿ ਬਾਕੀ ਦੇ
ਵਿਦਿਆਰਥੀ ਆਪਣਾ ਸਮਾ ਪ੍ਰੋਗਰਾਮਿੰਗ ਵਿਚ ਬਿਤਾਉਂਦੇ ਰਹੇ। ਇਸ ਅਭਿਆਸ ਸਦਕਾ 49 ਸ਼ਬਦਾਂ ਤੱਕ
ਇਕ ਮਿੰਟ ਦੇ ਹਿਸਾਬ ਨਾਲ਼ ਮੈਂ ਟਾਈਪ ਵੀ ਕਰਨ ਲੱਗ ਪਿਆ।
ਸ਼ਾਇਦ ਪਾਠਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕੋਰਸ ਦਾ ਇਹ ਪਹਿਲਾ ਹੀ ਸੈਸ਼ਨ ਸੀ
ਤੇ ਇਸ ਤੋਂ ਬਾਅਦ ਇਸ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ ਕਿਉਂਕਿ ਇਸ ਕੋਰਸ ਨੇ
ਸਿਖਾਂਦਰੂਆਂ ਨੂੰ ਕੋਈ ਲਾਭ ਨਹੀਂ ਸੀ ਪੁਚਾਇਆ।
ਮੈਂ ਅਜੇ ਵੀ ਕੰਪਿਊਟਰ ਵਰਤਣ ਦੇ ਕਾਬਲ ਨਹੀਂ ਸਾਂ ਹੋ ਸਕਿਆ, ਇਸ ਲਈ ਇਕ ਹੋਰ ਕੋਰਸ ਵਿਚ
ਦਾਖ਼ਲ ਹੋ ਗਿਆ। ਏਥੇ ਪ੍ਰੋਗਰਾਮਿੰਗ ਦੀ ਤੇ ਕੋਈ ਸਮੱਸਿਆ ਨਹੀਂ ਸੀ ਪਰ ਹੋਰ ਤਰ੍ਹਾਂ ਦੀ, ਉਸ
ਤੋਂ ਵੀ ਵੱਡੀ ਸਮੱਸਿਆ ਏਥੇ ਇਹ ਸੀ ਕਿ ਹਰੇਕ ਟੀਚਰ ਆਪਣੇ ਹੀ ਪੈਕੇਜ ਰਾਹੀਂ ਸਾਨੂੰ ਵਰਡ
ਪ੍ਰੋਸੈਸਿੰਗ ਸਿਖਾਉਣਾ ਚਾਹੁੰਦਾ ਸੀ। ਵਧ ਪੈਕੈਜ ਅਤੇ ਵਧ ਟੀਚਰ ਹੀ ਸਾਡੀ ਵੱਡੀ ਸਮੱਸਿਆ
ਸੀ। ਇਕ ਟੀਚਰ ਨੇ WordCraft ਸਿਖਾਉਣਾ ਤੇ ਦੂਜੇ ਨੇ ਆ ਕੇ ਆਪਣੇ ਪੀਰੀਅਡ ਵਿਚ Wordstar
ਸਿਖਾਉਣਾ ਸ਼ੁਰੂ ਕਰ ਦੇਣਾ। ਤੀਜੇ ਨੇ ੰਰ.ਓਦ ਤੇ ਚੌਥੇ ਨੇ, ਜੋ ਕਿ ਇਕ ਲੇਡੀ ਸੀ, ੰਰਸ.ਓਦ
ਖੁਲ੍ਹਵਾ ਲੈਣਾ। ਪੰਜਵੇਂ ਨੇ ਆ ਕੇ ਾਂੋਰਦਫੲਰਡੲਣਟ 5.0 ਤੇ ਛੇਵੇਂ ਨੇ ਆ ਕੇ Wordperfect
5.1 ਖੋਹਲਣ ਲਈ ਹੁਕਮ ਚਾਹੜ ਦੇਣਾ।
ਠਅਢਓ ਦੀ ਬਿਲਡਿੰਗ ਦੇ ਇਕ ਪਾਸੇ ੰਸ਼ਧੌਸ਼ ਪਰ ਸੜਕ ਤੋਂ ਦੂਜੇ ਪਾਸੇ ਲ਼ੋਟੁਸ 1-2-3
ਪ੍ਰੋਗਰਾਮ, ਪੈਕੇਜ ਜਾਂ ਜੋ ਵੀ ਤੁਸੀਂ ਇਸ ਨੂੰ ਆਖਣਾ ਚਾਹੋ ਆਖ ਸਕਦੇ ਹੋ, ਟੀਚਰ ਨੇ ਵਰਤਣ
ਲਈ ਸ਼ੁਰੂ ਕਰਵਾ ਲੈਣਾ।
ਦੋ ਦਿਲਚਸਪ ਗੱਲਾਂ ਇਸ ਕੋਰਸ ਦੌਰਾਨ ਹੋਈਆਂ: ਇਕ ਭਾਰੇ ਕੱਦ ਅਤੇ ਬੇਢੱਬੇ ਜਿਹੇ ਲਿਬਾਸ
ਵਾਲ਼ਾ ਟੀਚਰ ਪਹਿਲੇ ਦਿਨ ਕਲਾਸ ਵਿਚ ਆਇਆ। ਉਸ ਨੇ ਕੱਪੜੇ ਇਹੋ ਜਿਹੇ ਪਾਏ ਹੋਏ ਸਨ ਜਿਵੇਂ
ਕਬਾੜੀਆਂ ਪਾਸੋਂ ਸਭ ਤੋਂ ਸਸਤੇ ਖ਼ਰੀਦੇ ਹੋਏ ਹੋਣ! ਉਸ ਦੀ ਜਰਸੀ ਇਕ ਮੋਢੇ ਤੋਂ ਵਾਹਵਾ ਥੱਲੇ
ਨੂੰ ਢਿਲਕਵੀਂ ਸੀ ਤੇ ਜਰਸੀ ਦੀਆਂ ਬਾਹਵਾਂ ਉਸ ਦੇ ਗੁੱਟਾਂ ਤੋਂ ਖਾਸੀਆਂ ਨੀਵੀਆਂ ਸਨ। ਇਉਂ
ਜਾਪਦਾ ਸੀ ਕਿ ਜਿਵੇਂ ਉਹ ਜਾਣ ਬੁਝ ਕੇ ਆਪਣੇ ਲੋੜੋਂ ਵਧ ਮੋਟੇ ਸਰੀਰ ਉਪਰ ਬੇਢੱਬਾ ਜਿਹਾ
ਲਿਬਾਸ ਪਾਉਣ ਦਾ ਆਦੀ ਹੋਵੇ। ਉਹ ਪਹਿਲੇ ਦਿਨ ਉਹ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਦਿਤੇ
ਜਾ ਰਹੇ ਲੈਕਚਰ ਵਿਚ ਆਖਣ ਲੱਗਾ, "ਇਫ਼ ਐਨੀ ਡੌਂਕੀ, ਐਨੀ ਡੌਂਕੀ, ਲਾਈਕ ਮੀ, ਕੈਨ ਲਰਨ
ਕੰਪਿਊਟਰ ਦੈਨ ਐਨੀ ਬਾਡੀ, ਐਨੀ ਬਾਡੀ ਕੈਨ ਲਰਨ ਇਟ। ਇਟ ਇਸ ਰੱਬਿਸ਼ ਟੂ ਸੇ ਦੈਟ ਵੁਈ ਨੀਡ
ਸਪੈਸ਼ਲ ਸਕਿੱਲ ਇਨ ਮੈਥ ਓਰ ਸਾਇੰਸ ਟੂ ਲਰਨ ਕੰਪਿਊਟਰ।" ਅਰਥਾਤ ਜੇ ਮੇਰੇ ਵਰਗਾ ਖੋਤਾ ਆਦਮੀ
ਕੰਪਿਊਟਰ ਸਿੱਖ ਸਕਦਾ ਹੈ ਤਾਂ ਹਰੇਕ ਹੀ ਸਿੱਖ ਸਕਦਾ ਹੈ। ਇਸ ਨੂੰ ਸਿੱਖਣ ਲਈ ਹਿਸਾਬ ਜਾਂ
ਵਿਗਿਆਨ ਦੇ ਵਿਸ਼ਿਆਂ ਵਿਚ ਖਾਸ ਮੁਹਾਰਤ ਦੀ ਲੋੜ ਨਹੀਂ।
ਦੂਜੀ ਗੱਲ ਇਉਂ ਹੋਈ ਕਿ ਇਕ ਦਿਨ ਕਲਾਸ ਵਿਚ ਸਾਰੇ ਵਿਦਿਆਰਥੀਆਂ ਨੂੰ ਦਸਾਂ ਉਂਗਲ਼ਾਂ ਨਾਲ਼
ਟਾਈਪ ਕਰਦਿਆਂ ਵੇਖ ਕੇ, ਅੰਦਰੋਂ ਖ਼ੁਸ਼ੀ ਨਾਲ਼ ਪਰ ਬਾਹਰੋਂ ਨਕਲੀ ਜਿਹੇ ਗੁੱਸੇ ਦਾ ਵਿਖਾਵਾ
ਕਰਦੇ ਹੋਏ, ਹੈਡ ਟੀਚਰ ਮਿਸਟਰ ਗੋਲਡ ਇਉਂ ਬੋਲਿਆ, "ਐਵਰੀ ਬਾਡੀ ਬਲੱਡੀ ਟਾਈਪਸ ਵਿਧ ਟੈਨ
ਫਿੰਗਰਜ਼! ਆਈ ਲਾਈਕ ਟੂ ਬਰੇਕ ਦੇਅਰ ਫਿੰਗਰਜ਼। ਬਲੱਡੀ ਆਈ ਕਾਂਟ ਟਾਈਪ ਲਾਈਕ ਦਿਸ!" ਅਰਥਾਤ
ਸਾਰੇ ਦਸਾਂ ਉਂਗਲ਼ਾਂ ਨਾਲ਼ ਟਾਈਪ ਕਰਦੇ ਨੇ। ਮੇਰਾ ਜੀ ਕਰਦਾ ਮੈ ਸਾਰਿਆਂ ਦੀਆਂ ਉਂਗਲ਼ਾਂ ਭੰਨ
ਸੁਟਾਂ। ਮੇਰੇ ਕੋਲ਼ੋਂ ਨਹੀਂ ਦਸਾਂ ਉਗਲ਼ਾਂ ਨਾਲ਼ ਟਾਈਪ ਹੁੰਦਾ!
ਯਾਦ ਰਹੇ ਕਿ ਉਹ ਖ਼ੁਦ ਦੋ ਉਂਗਲ਼ਾਂ ਨਾਲ ਹੀ ਟਾਈਪ ਕਰਦਾ ਸੀ ਕਿਉਂਕਿ ਉਸ ਨੇ ਕੰਪਿਊਟਰ ਸਿੱਖਣ
ਤੋਂ ਪਹਿਲਾਂ ਠੀਕ ਤਰੀਕੇ ਨਾਲ਼ ਟਾਈਪ ਕਰਨੀ ਨਹੀਂ ਸੀ ਸਿੱਖੀ ਜਿਵੇਂ ਕਿ ਬਹੁਸੰਮਤੀ ਰਾਗੀ
ਸਿੰਘ ਕੀਰਤਨ ਤਾਂ ਸਿੱਖ ਲੈਂਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਦੀ
ਉਹਨਾਂ ਨੇ ਸੰਥਿਆ ਨਹੀਂ ਲਈ ਹੁੰਦੀ।
ਫਿਰ ਮੈਂ ਚੌਥੇ ਕੋਰਸ ਵਿਚ ਦਾਖ਼ਲਾ ਲੈ ਲੈਣ ਬਾਰੇ ਸੋਚਿਆ। ਇਸ ਕੋਰਸ ਵਿਚ ਦਾਖ਼ਲੇ ਸਮੇ ਵੀ ਇਕ
ਦਿਲਚਸਪ ਘਟਨਾ ਵਾਪਰੀ: ਜਦੋਂ ਮੈਂ ਇਸ ਕੋਰਸ ਵਿਚ ਦਾਖ਼ਲ ਹੋਣ ਲਈ ਬਲ਼ੈਕ ਟਾਊਨ ਠਅਢਓ ਵਿਚ ਗਿਆ
ਤਾਂ ਦਾਖ਼ਲ ਹੋਣ ਵਾਲ਼ਿਆਂ ਦੀ ਬਹੁਤ ਲੰਮੀ ਕਤਾਰ ਮੇਰੇ ਜਾਣ ਤੋਂ ਪਹਿਲਾ ਹੀ ਲੱਗੀ ਹੋਈ ਸੀ।
ਦਾਖ਼ਲਾ ਸਿਰਫ਼, ਕਤਾਰ ਦੇ ਮੂਹਰਲੇ ਚੌਦਾਂ ਵਿਦਿਆਰਥੀਆਂ ਨੂੰ ਹੀ ਮਿਲਣਾ ਸੀ। ਮੈਂ ਨਿਰਾਸ ਹੋ
ਕੇ ਮੁੜਨ ਬਾਰੇ ਸੋਚ ਹੀ ਰਿਹਾ ਸਾਂ ਕਿ ਦਾਖ਼ਲੇ ਲਈ ਇੰਟਰਵਿਊ ਲੈਣ ਵਾਲ਼ੇ ਟੀਚਰ ਮਿਸਟਰ ਗੋਲਡ
ਨੇ ਮੈਨੂੰ ਖਲੋਤੇ ਨੂੰ ਵੇਖ ਲਿਆ। ਮਿਸਟਰ ਗੋਲਡ ਨੇ ਹੀ ਇੰਟਰਵਿਊ ਲੈਣੀ ਸੀ ਤੇ ਉਹ ਮੈਨੂੰ
ਪਿਛਲੀ ਪ੍ਰੋਗਰਾਮਿੰਗ ਵਾਲੀ ਕਲਾਸ ਤੋਂ ਜਾਣਦਾ ਸੀ। ਏਸੇ ਤੋਂ ਹੀ ਪ੍ਰੋਗਰਾਮਿੰਗ ਤੋਂ
ਛੁਟਕਾਰਾ ਹਾਸਲ ਕਰਨ ਲਈ ਮੈਂ ਆਗਿਆ ਪਰਾਪਤ ਕੀਤੀ ਸੀ। ਇਹ ਉਸ ਕਲਾਸ ਦਾ ਵੀ ਹੈਡ ਸੀ ਤੇ ਹੁਣ
ਅਗਲੀ ਕਲਾਸ ਦਾ ਵੀ ਹੈਡ ਇਹੋ ਹੀ ਹੋਣਾ ਸੀ ਤੇ ਏਸੇ ਕਰਕੇ ਇੰਟਰਵਿਊ ਵੀ ਏਸੇ ਨੇ ਕਰਨਾ ਸੀ।
ਉਸ ਨੇ ਮੈਨੂੰ ਆਵਾਜ਼ ਮਾਰ ਕੇ ਆਪਣੇ ਨਾਲ਼ ਬੈਂਚ, ਕੁਰਸੀਆਂ ਆਦਿ ਨੂੰ ਥਾਂ ਸਿਰ ਕਰਨ ਕਰਵਾਉਣ
ਲਈ ਲਾ ਲਿਆ। ਇਹ ਕੁਝ ਕਰਨ ਪਿੱਛੋਂ ਮੈ ਦਾਖ਼ਲੀਆਂ ਦੀ ਕਤਾਰ ਦੇ ਸਭ ਤੋਂ ਮੋਹਰੇ ਖਲੋ ਗਿਆ।
ਲਾਈਨ ਵਿਚ ਖਲੋਤਿਆਂ ਵਿਚੋਂ ਕਿਸੇ ਨੇ ਇਤਰਾਜ਼ ਨਾ ਕੀਤਾ । ਸ਼ਾਇਦ ਉਹਨਾਂ ਨੇ ਇਉਂ ਸਮਝਿਆ
ਹੋਵੇ ਕਿ ਮੈਂ ਵੀ ਪ੍ਰਬੰਧਕਾਂ ਵਿਚੋਂ ਹਾਂ। ਕੋਰਸ ਦੇ ਦਾਖਲੇ ਵਿਚ ਹੋਣ ਸਮੇ ਵੀ ਮੇਰੇ
ਕੰਪਿਊਟਰ ਬਾਰੇ ਗਿਆਨ ਵਿਚ ਕੋਈ ਵਾਧਾ ਨਾ ਹੋਇਆ। ਜਦੋਂ ਮੈਂ ਇਸ ਕੋਰਸ ਵਿਚ ਦਾਖਲ ਹੋਇਆ ਸਾਂ
ਜਿੰਨਾ ਕੁ ਗਿਆਨ ਮੈਨੂੰ ਓਦੋਂ ਸੀ ਕੰਪਿਊਟਰ ਬਾਰੇ ਓਨਾ ਕੁ ਹੀ ਇਸ ਕੋਰਸ ਸਮੇ ਹੋਇਆ। ਇਸ
ਤੋਂ ਇਲਾਵਾ ਵਧ ਭੰਬਲ਼ਭੂਸਿਆਂ ਵਿਚ ਪੈ ਗਿਆ। ਕਿਸੇ ਇਕ ਪੈਕੇਜ ਦਾ ਪ੍ਰਯੋਗ ਕਰਕੇ ਵੀ ਮੈਂ
ਆਪਣੀ ਪਸੰਦ ਦਾ ਡਾਕੂਮੈਂਟ ਤਿਆਰ ਨਹੀਂ ਕਰ ਸਕਣ ਦੇ ਕਾਬਲ ਨਾ ਹੋ ਸਕਿਆ ਜਿਹੋ ਜਿਹਾ ਪਹਿਲਾਂ
ਹੀ ਮੈਕਿਨਤੋਸ਼ ਉਪਰ, ਮਾਊਸ ਦੀ ਸਹਾਇਤਾ ਨਾਲ਼ ਕਰ ਸਕਦਾ ਸਾਂ।
ਮੈਨੂੰ ਇਹੋ ਜਿਹੇ ਅੱਕੀਂ ਪਲਾਹੀਂ ਹੱਥ ਮਾਰਦਿਆਂ, ਅਰਥਾਤ ਆਏ ਦਿਨ ਕਿਸੇ ਨਾ ਕਿਸੇ ਕੋਰਸ
ਵਿਚ ਦਾਖ਼ਲਾ ਲੈਂਦਿਆਂ ਨੂੰ ਵੇਖ ਕੇ, ਇਕ ਦਿਨ ਸਾਡੇ ਬੱਚਿਆਂ ਦੀ ਮਾਂ ਆਖਣ ਲੱਗੀ, "ਕਰੀ ਜਾਓ
ਕੋਰਸ; ਸ਼ਾਇਦ ਧਰਮ ਰਾਜ ਦੀ ਦਰਗਾਹ ਵਿਚ ਕੋਈ ਚੰਗੀ ਨੌਕਰੀ ਮਿਲ਼ ਜਾਵੇ!"
ਵਿਡੰਬਨਾ ਇਹ ਸੀ ਕਿ ਹਰੇਕ ਕੋਰਸ ਵਿਚ ਸਾਨੂੰ ਥੋਹੜਾ ਬਹੁਤਾ ਾਂੋਰਦਪੲਰਡੲਚਟ 5.1 ਸਿਖਾਇਆ
ਜਾਂਦਾ ਰਿਹਾ ਪਰ ਮੈਂ ਬਿਨਾ ਕਿਸੇ ਦੀ ਸਹਾਇਤਾ ਦੇ, ਇਸ ਪੈਕੇਜ ਨੂੰ ਵਰਤ ਕੇ, ਇਸ ਯੋਗ ਨਾ
ਹੋ ਸਕਿਆ ਕਿ ਤਸੱਲੀ ਨਾਲ਼ ਕੋਈ ਡਾਕੂਮੈਂਟ ਤਿਆਰ ਕਰ ਸਕਦਾ। ਫਿਰ ਮੈਂ ਆਪਣੇ ਬੱਚਿਆਂ ਵਾਸਤੇ
ੀਭੰ ਕੰਪਿਊਟਰ ਖਰੀਦ ਲਿਆ। ਉਸ ਵਿਚ ਕੁਝ ਹੋਰ ਪੈਕੇਜਾਂ ਦੇ ਨਾਲ਼ ਾਂੋਰਦਫੲਰਡੲਚਟ 5.1 ਵੀ ਹੈ
ਸੀ ਤੇ ਮੈਂ ਵੇਹਲੇ ਵੇਲ਼ੇ ਘਰ ਵਿਚ ਇਸ ਨਾਲ਼ ‘ਛੇੜ ਛਾੜ‘ ਵੀ ਕਰਦੇ ਰਹਿਣਾ। ਮੇਰਾ ਪੁੱਤਰ
ਸੰਦੀਪ ਸਿੰਘ ਸਿਡਨੀ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਕਰ ਰਿਹਾ ਸੀ। ਉਸ ਦੀ
ਸਹਾਇਤਾ ਨਾਲ਼ ਮੈ ਾਂੋਰਦਫੲਰਡੲਚਟ 5.1 ਨਾਲ਼ ਕੁਝ ਮਗ਼ਜ਼ਮਾਰੀ ਕਰ ਕਰ ਕੇ, ‘ਚਿੱਠੀ ਚਪੱਠੀ‘ ਕਰਨ
ਜੋਗਾ ਗਿਆਨ ਹਾਸਲ ਕਰ ਹੀ ਲਿਆ ਪਰ ਦੂਜੇ ਸਾਰੇ ਪੈਕੇਜ ਡਮਾਕ ਚੋਂ ਨਿਕਲ਼ ਗਏ। ਫਿਰ ਸੰਦੀਪ ਨੇ
ਕੰਪਿਊਟਰ ਵਿਚ ੰਸ਼ਾਂੋਰਦ ਇਨਸਟਾਲ ਕਰ ਦਿਤਾ ਤੇ ਮੈ ਹੁਣ ਆਪਣੀਆਂ ਸਾਰੀਆਂ ਕਿਤਾਬਾਂ, ਕਾਲ਼ੇ
ਲੇਖ ੰਸ਼ਾਂੋਰਦ ਰਾਹੀਂ ਆਪਣੇ ਲੈਪ ਟੌਪ ਤੇ ਝਰੀਟ ਲੈਂਦਾ ਹਾਂ ਤੇ ਈ-ਮੇਲਾਂ ਵੀ ਮੇਲ਼ ਲੈਂਦਾ
ਹਾਂ। ਅਖ਼ਬਾਰਾਂ ਪੜ੍ਹਨ ਦਾ ਝਸ ਵੀ ਪੂਰਾ ਕਰ ਲੈਂਦਾ ਹਾਂ ਪਰ ਹੋਰ ਕੁਝ ਕਰਨਾ ਨਹੀਂ ਆਉਂਦਾ।
ਮੈਨੂੰ ਤਾਇਆ ਆਖ ਕੇ ਮਾਣ ਦੇਣ ਵਾਲ਼ੇ, ਗੁਰਵਿੰਦਰ ਸਿੰਘ ਢੱਟ ਔਕਲੈਂਡ ਵਾਲ਼ੇ ਨੇ, ਬਹੁਤ ਸਾਰੇ
ਲਾਭ ਦੱਸ ਕੇ, ਮੇਰੇ ਤੋਂ ਹਾਂ ਕਰਵਾ ਕੇ, ਮੇਰੀ ਫੇਸ ਬੁੱਕ ਬਣਾ ਧਰੀ। ਫਿਰ ਮੇਰੀ ਗ਼ਲਤੀ ਨਾਲ਼
ਉਸ ਰਾਹੀਂ ਮੈਨੂੰ ਏਨੇ ਸੁਨੇਹੇ ਆਉਣ ਲੱਗ ਪਏ ਕਿ ਰੋਜ ਉਹਨਾਂ ਨੂੰ ਡੀਲੀਟਣਾ ਪੈਣਾ। ਸੰਦੀਪ
ਨੂੰ ਆਖ ਕੇ ਉਸ ਨੂੰ ਬੰਦ ਕਰਵਾਇਆ। ਉਸ ਨੇ ਆਖਿਆ ਵੀ ਕਿ ਉਹ ਸੋਚ ਰਿਹਾ ਸੀ ਕਿ ਪਾਪਾ ਇਸ
ਪੰਗੇ ‘ਚ ਕਿਉਂ ਫਸ ਗਏ!
ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜੇਹੜਾ ਕੰਪਿਊਟਰ ਵਾਲ਼ਾ ਕੰਮ ਹੋਰ ਲੋਕ ਏਨੀ ਛੇਤੀ
ਸਿੱਖ ਜਾਂਦੇ ਨੇ ਉਸ ਉਪਰ ਮੇਰਾ ਏਨਾ ਸਮਾ ਤੇ ਜੋਰ ਕਿਉ ਲੱਗ ਗਿਆ! ਫਿਰ ਅਜੇ ਵੀ ਮੈਂ ਬਿਨਾ
ਕਿਸੇ ਦੀ ਸਹਾਇਤਾ ਦੇ, ਇਸ ‘ਮੈਜਿਕ ਬਾਕਸ‘ ਉਪਰ ਬਹੁਤਾ ਕੁਝ ਨਹੀਂ ਕਰ ਸਕਦਾ। ਕੰਪਿਊਟਰ
ਸਿੱਖਣ ਵਾਲ਼ੀ ਇਸ ਆਪੇ ਪਾਈ ‘ਘੜਮੱਸ ਚੌਂਦੇਂ‘ ਦਾ ਦੋਸ਼ ਮੈਂ ਕਿਸ ਨੂੰ ਦੇਵਾਂ? ਇਹ ਮੇਰੀ
ਮੂਰਖਤਾ ਹੈ ਜਾਂ ਸੁਸਤੀ, ਜਾਂ ਚਾਹਨਾ ਦੀ ਘਾਟ, ਜਾਂ ਵਡੇਰੀ ਉਮਰ ਕਰਕੇ ਮੇਰੀ ਸਮਝਣ ਸ਼ਕਤੀ
ਕਮਜੋਰ ਹੈ। ਜਾਂ ਅੰਗ੍ਰੇਜ਼ੀ ਭਾਸ਼ਾ ਵੱਲੋਂ ਹੱਥ ਤੰਗ ਹੋਣਾ ਹੈ। ਜਾਂ ਫਿਰ ਆਸਟ੍ਰੇਲੀਆ ਦੇ
ਵਿਦਿਅਕ ਢਾਂਚੇ ਵਿਚ ਕੋਈ ਸਪੈਸ਼ਲ ਤਰੀਕਾ ਹੈ ਸਿਖਾਉਣ ਦਾ ਜਿਸ ਦੀ ਮੈਨੂੰ ਸਮਝ ਨਹੀਂ ਆ ਰਹੀ।
ਜਾਂ ਫਿਰ ਇਕ ਟੀਚਰ ਦੀ ਸੋਚ ਅਨੁਸਾਰ ‘ਐਪਲ ਮੈਕਿਨਤੋਸ਼‘ ਨੇ ਮੇਰੀ ਆਦਤ ਵਿਗਾੜ ਦਿਤੀ ਹੈ ਤੇ
ਮੈਂ ਉਸ ਤੋਂ ਔਖਾ ਤਰੀਕਾ ਕੋਈ ਅਪਨਾ ਨਹੀਂ ਰਿਹਾ। ਜਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਕੁਝ
ਸਿੱਖਣ ਦੀ ਬਜਾਇ ਬੇਲੋੜਾ ਬੋਲ ਬੋਲ ਕੇ ਦੂਜਿਆਂ ਨੂੰ ਸਿਖਾਉਣ ਦੇ ਯਤਨ ਵਿਚ ਰਹਿੰਦਾ ਹਾਂ।
ਇਸ ਗੱਲ ਨਾਲ਼ ਮੈਂ ਪੂਰਨ ਤੌਰ ਤੇ ਸਹਿਮਤ ਹਾਂ ਕਿ ਡੰਗ ਟਪਾਊ ਕੰਮ ਤਾਂ ਚਾਹੇ ਜਿੰਨੇ ਮਰਜੀ
ਸਿੱਖ ਲਏ ਜਾਣ ਪਰ ਘਟ ਤੋਂ ਘਟ ਇਕ ਕੰਮ ਵਿਚ ਤਾਂ ਬੰਦੇ ਨੂੰ ਮਾਹਰ ਹੋਣਾ ਹੀ ਚਾਹੀਦਾ ਹੈ।
-0-
|