(ਰਾਜਾ ਸਾਦਿਕ਼ਉੱਲਾ. ਵਜ਼ੀਰਾਬਾਦ. 2009. ਫ਼ੋਟੋਕਾਰ ਅਮਰਜੀਤ ਚੰਦਨ)
(* ਗੁੱਜਰਾਂਵਾਲ਼ੀਆਂ
ਕਾਮਰੇਡ ਗ਼ੁਲਾਮ ਨਬੀ ਭੁੱਲਰ – ਸੰਨ ਸੰਤਾਲ਼ੀ ਤੋਂ ਪਹਿਲਾਂ ਪੰਜਾਬ ਕਮਿਉਨਿਸਟ ਪਾਰਟੀ ਤੇ
ਪਿੱਛੋਂ ਮਜ਼ਦੂਰ ਕਿਸਾਨ ਪਾਰਟੀ ਦਾ ਆਗੂ ਸੀ
ਸੋਸ਼ਲਿਸਟ ਪਾਰਟੀ ਦਾ ਗ਼ੁਲਾਮ ਹੁਸੈਨ ਗਾਮੀ (1956-2009) ਵਜ਼ੀਰਾਬਾਦ ਦੀ ਅਸਫ਼ਹਾਨੀ ਟੀ
ਕੰਪਨੀ ਦੇ ਕਾਮਿਆਂ ਤੇ ਟਾਂਗੇਵਾਨਾਂ ਤੇ ਰੇੜ੍ਹੀ ਵਾਹੁਣ ਵਾਲ਼ਿਆਂ ਦੀ ਯੂਨੀਅਨ ਦਾ ਆਗੂ
ਸੀ
ਰਾਜਾ ਸਾਦਿਕ਼ਉੱਲਾ (ਜਨਮ 1954) ਦੇ ਬਾਪ ਦਾਦਾ ਵੀ ਸ਼ਾਇਰ ਸਨ। ਇਹ ਸੰਨ ਸੰਤਾਲੀ ਵਿਚ
ਰਾਜੌੜੀਓਂ ਉਜੜ ਕੇ ਵਜ਼ੀਰਾਬਾਦ ਜਾ ਵਸੇ ਸਨ। ਰਾਜੇ ਨੇ ਸੰਨ 74 ਵਿਚ ਗੌਰਮਿੰਟ ਕਾਲਜ
ਲਹੌਰੋਂ ਬੀ.ਏ. ਕਰਦਿਆਂ ਜ਼ਿਆ ਹਕੂਮਤ ਦੇ ਖ਼ਿਲਾਫ਼ ਸਿਆਸੀ ਸਰਗਰਮੀ ਵੀ ਕੀਤੀ। ਕਿੱਤੇ
ਵਜੋਂ ਬੈਂਕਰ ਰਾਜੇ ਦੀ ਸ਼ਾਇਰੀ ਦੀ ਕਿਤਾਬ ਪਹਿਲਾ ਪੂਰ (1998) ਛਪ ਚੁੱਕੀ ਏ।)
ਜਦੋਂ ਵੀ ਮਿਲਣਾ
ਨਵੀਂ ਕਹਾਣੀ ਗਾਮੀ ਯਾਰ ਸੁਣਾਣੀ।
ਜੋ ਕਹਿਣਾ ਅਸਾਂ ਸੱਚ ਮੰਨ ਲੈਣਾ।
ਕੀਕਣ ਕੂੜ ਪਚਾਉਂਦੇ।
ਇਕ ਅੱਖ ਰੁੰਨੀ-ਸੰਨੀ ਦਿਸਦੀ
ਦੂਜੀ ਮਨਪਰਚਾਉਂਦੀ।
ਪਲ ਪਲ ਪਰਦੇ ਪਾਈ ਜਾਂਦੀ
ਸਭ ਕੁਝ ਖੋਲ੍ਹ ਵਿਖਾਉਂਦੀ।
ਉਹ ਬਾਰੀ ਦੁੱਖ ਦਰਦਾਂ ਦੀ ਸੀ
ਹਿਜਰ ਦੁਆਰੇ ਖੁੱਲ੍ਹਦੀ।
ਵਸਲ ਸਿਆਪੇ ਕੱਟਣ ਲੱਗਿਆਂ
ਜਿੰਦੜੀ ਨਿਤ ਸੀ ਰੁਲ਼ਦੀ।
ਉਹ ਭੁੱਲਰ* ਦਾ ਯਾਰ ਪਿਆਰਾ
ਇਕ ਯੁੱਗ ਪੂਰਾ ਭੁੱਲਿਆ।
ਨਿੱਕੀਆਂ ਨਿੱਕੀਆਂ ਲੋੜਾਂ ਪਿੱਛੇ
ਮਿੱਟੀ ਮਿੱਟੀ ਰੁਲ਼ਿਆ।
ਨਸ਼ਾ ਨਾ ਕਰਦਾ, ਫੇਰ ਕੀ ਕਰਦਾ?
ਇਕ ਪਲ ਜੀਉਣ ਦੀ ਖ਼ਾਤਿਰ ਬੰਦਾ
ਰੋਜ਼ ਦਿਹਾੜੀ ਮਰਦਾ।
ਅੱਜ ਮੋਇਆ ਤਾਂ ਐਂਜ ਲੱਗਿਆ ਜਿਉਂ
ਹੱਡੋਂ ਸੌਖਾ ਹੋਇਆ।
ਭੋਰਾ ਭੋਰਾ ਜੀਉਣ ਤੋਂ ਚੰਗਾ
ਓੜਕ ਪੂਰਾ ਹੋਇਆ॥
E: "Raja Sadiqulla" rajasadiqulla@yahoo.com
-0- |