Welcome to Seerat.ca
Welcome to Seerat.ca

ਮਾਂ ਬੋਲੀ ਪੰਜਾਬੀ, ਸਾਡੇ ਪਿੰਡ ਦੀ ਭਾਬੀ

 

- ਅਮੀਨ ਮਲਿਕ

ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆਂ

 

- ਨਾਨਕ ਸਿੰਘ

ਗੁੰਮਨਾਮ ਹੀਰੋ

 

- ਅਰਜਨ ਸਿੰਘ ਗੜਗੱਜ

ਅਜਮੇਰ ਸਿੰਘ ਔਲਖ ਤੇ ਇਕਬਾਲ ਰਾਮੂ ਵਾਲੀਆ ਦੀ ਯਾਦ ਵਿਚ

 

- ਵਰਿਆਮ ਸਿੰਘ ਸੰਧੂ

ਜਦੋਂ ‘ਸਥਾਪਤੀ’ ਦਾ ਤੋਤਾ ਮੇਰੇ ਸਿਰ ‘ਤੇ ‘ਅਚਾਣਕ’ ਆ ਬੈਠਾ

 

- ਅਜਮੇਰ ਸਿੰਘ ਔਲਖ

ਸੁਖ ਸਾਗਰ ਦੀਆਂ ਲਹਿਰਾਂ ਵਿਚ

 

- ਇਕਬਾਲ ਰਾਮੂਵਾਲੀਆ

ਨਾਟਕ ਤੇ ਰੰਗ ਮੰਗ ਦੇ ਸੂਰਮੇ ਨੂੰ ਸਲਾਮ

 

-  ਪ੍ਰਿੰ. ਸਰਵਣ ਸਿੰਘ

ਸਿਨੇਮਾ ਤੇ ਮੈਂ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਪੰਜਾਬ ਰਾਜ ਸਭਿਆਚਾਰਕ ਨੀਤੀ (ਖਰੜਾ 1)

 

- ਸੁਰਜੀਤ

ਜ਼ਾਬਤਾ

 

- ਚਰਨਜੀਤ ਸਿੰਘ ਪੰਨੂ

'ਉਹ ਅਫਰੀਕਨ ਕੁੜੀ'

 

- ਵਕੀਲ ਕਲੇਰ

ਛੋਟੀਆਂ ਨਜ਼ਮਾਂ 

 

- ਗੁਰਨਾਮ ਢਿੱਲੋਂ

ਇਕ ਕਵਿਤਾ ਪ੍ਰਛਾਵਾਂ ਤੇ ਕੁਝ ਅਸ਼ਆਰ

 

- ਮੁਸ਼ਤਾਕ

ਸਫ਼ਰ

 

- ਦਿਲਜੋਧ ਸਿੰਘ

ਹੱਥ ਵਾਲਾ ਟੋਕਾ

 

- ਲਖਬੀਰ ਸਿੰਘ ਕਾਹਲੋਂ

ਸਰਬੱਤ ਦਾ ਭਲਾ

 

- ਨਰੇਸ਼ ਸ਼ਰਮਾ

ਬੰਦਾ ਕਿਧਰ ਗਿਆ

 

-  ਓਮ ਪ੍ਰਕਾਸ਼

ਕੁਝ ਪੜ੍ਹਨ-ਯੋਗ ਕਥਾਵਾਂ-ਸੰਗ੍ਰਹਿ ਕਰਤਾ ਅਦਾਰਾ ਸੀਰਤ

 
Online Punjabi Magazine Seerat


ਪੰਜਾਬ ਰਾਜ ਸਭਿਆਚਾਰਕ ਨੀਤੀ (ਖਰੜਾ 1)

- ਪੇਸ਼ਕਾਰ-ਸੁਰਜੀਤ
 

 

ਸਭਿਆਚਾਰਕ ਨੀਤੀਆਂ ਲਈ ਜ਼ਰੂਰੀ ਹੈ ਕਿ ਉਹ ਵਿਚਾਰਾਂ ਅਤੇ ਸਿਰਜਣਾਵਾਂ ਦਾ ਖੁੱਲ੍ਹੇ ਤੌਰ ‘ਤੇ ਪਾਸਾਰ-ਪ੍ਰਚਾਰ ਯਕੀਨੀ ਬਣਾਉਣ ਦੇ ਨਾਲ ਨਾਲ ਅਜਿਹਾ ਢੁਕਵਾਂ ਵਾਤਾਵਰਣ ਤਿਆਰ ਕਰਨ ਜਿਸ ਵਿਚ ਸਭਿਆਚਾਰਕ ਉਦਯੋਗ ਰਾਹੀਂ ਵੰਨਸੁਵੰਨੀਆਂ ਸਭਿਆਚਾਰਕ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਅਤੇ ਪ੍ਰਸਾਰ ਸੌਖਿਆਂ ਕੀਤਾ ਜਾ ਸਕਦਾ ਹੋਵੇ। ਇਹ ਸਭਿਆਚਾਰਕ ਉਦਯੋਗ ਇਕ ਅਜਿਹਾ ਸਾਧਨ ਸੰਪਨ ਉਦਯੋਗ ਹੋਵੇ ਜੋ ਸਥਾਨਕ ਅਤੇ ਵਿਸ਼ਵੀ ਪੱਧਰ ਉੱਤੇ ਆਪਣੀ ਹੋਂਦ ਜਤਾ ਸਕੇ। - (ਯੁਨੈਸਕੋ ਦਾ ਸਭਿਆਚਾਰਕ ਵੰਨਸੁਵੰਨਤਾ ਬਾਰੇ ਵਿਸ਼ਵੀ-ਐਲਾਨਨਾਮਾ)
1. ਜਾਣ-ਪਛਾਣ:
1.1. ਸਿੰਧ ਘਾਟੀ ਦੀ ਸਭਿਅਤਾ ਦਾ ਪੁਰਾਤਨ ਪੰਜਾਬੀ ਸਭਿਆਚਾਰ ਦੁਨੀਆਂ ਦੇ ਸ਼ਾਨਦਾਰ ਅਤੇ ਨਫ਼ੀਸ ਸਭਿਆਚਾਰਾਂ ਵਿਚੋਂ ਇਕ ਹੈ ਅਤੇ ਕਈ ਗੱਲਾਂ ਵਿਚ ਦੁਨੀਆਂ ਵਿਚ ਮੋਹਰੀ ਹੈ, ਜਿਵੇਂ; ਇਸ ਵਿਚ ਦੁਨੀਆਂ ਪਹਿਲੇ ਯੋਜਨਾਬੱਧ ਸ਼ਹਿਰ ਦੇ ਪ੍ਰਮਾਣ ਹਨ ਅਤੇ ਇਹ ਸਭਿਅਤਾ ਪੁਰਾਤਨ ਚੀਨੀ, ਮੈਸੋਪਟਾਮੀਆਂ, ਰੋਮਨ ਅਤੇ ਯੁਨਾਨੀ ਸਭਿਆਤਾਵਾਂ ਦੀ ਹਾਣੀ ਜਾਂ ਅਗਵਾਨੂੰ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਆਪਣੇ ਸਿਖਰ ਉੱਤੇ ਸਿੰਧ ਘਾਟੀ ਸਭਿਅਤਾ ਨੇ ਨਫ਼ਾਸਤ ਅਤੇ ਸਭਿਆਚਾਰਕ ਪ੍ਰਾਪਤੀਆਂ ਦੇ ਪੱਖੋਂ ਆਪਣੀਂਆਂ ਸਮਕਾਲੀ ਸਭਿਆਤਾਵਾਂ ਨੂੰ ਪਿੱਛੇ ਛੱਡ ਦਿੱਤਾ ਸੀ ਅਤੇ ਦੁਨੀਆਂ ਦੀ ਮੋਹਰੀ ਅਤੇ ਉੱਨਤ ਸਭਿਅਤਾ ਬਣ ਗਈ ਸੀ।
1.2.ਲੋਕਧਾਰਾਈ ਪਰੰਪਰਾਵਾਂ ਅਤੇ ਲੋਕ-ਬਿਰਤਾਂਤ ਪੰਜਾਬ ਦਾ ਨਾਤਾ ਰਾਮਾਇਣ ਦੇ ਪਾਤਰਾਂ ਨਾਲ ਜੋੜਦੇ ਹਨ, ਜਿਵੇਂ ਲਾਹੌਰ (ਲਵ) ਕਸੂਰ (ਕੁਸ਼) ਅਤੇ ਖੇਮਕਰਨ (ਜਿੱਥੇ ਸੀਤਾ ਨੇ ਰਾਮ ਨੂੰ ਖਿਮਾ ਦਿੱਤੀ ਸੀ)। ਮੱਧਕਾਲੀ ਯੁਗ ਦਾ ਪੰਜਾਬ ਸਿੱਖੀ ਦੇ ਰੂਪ ਵਿਚ ਨਵੇਂ ਵਿਸ਼ਵ-ਧਰਮ ਦੇ ਉੱਥਾਨ ਦਾ ਗਵਾਹ ਬਣਿਆ। ਇਸ ਨੇ ਪੰਜਾਬੀ ਸਭਿਆਚਾਰ ਉੱਤੇ ਬੜੇ ਤਿੱਖੇ ਪ੍ਰਭਾਵ ਪਾਏ ਅਤੇ ਇਸ ਵਿਚ ਸਵੈ-ਬਲੀਦਾਨ ਅਤੇ ਜੁਝਾਰਵਾਦ ਦੇ ਨਵੇਂ ਪਾਸਾਰ ਜੋੜੇ।
1.3.ਆਧੁਨਿਕ ਪੰਜਾਬੀ ਸਭਿਆਚਾਰ ਵਿਚ ਅਮੀਰੀ ਅਤੇ ਵੰਨਸੁਵੰਨਤਾ ਦੇ ਲੱਛਣ ਮੌਜੂਦ ਹਨ ਜਿਹੜੇ ਵੱਖ ਵੱਖ ਖੇਤਰਾਂ ਦੀਅਅਂ ਸਰਗਰਮੀਆਂ ਰਾਹੀਂ ਪ੍ਰਗਟ ਹੁੰਦੇ ਰਹਿੰਦੇ ਹਨ। ਪੰਜਾਬ ਦੀ ਅਮੀਰ ਵਿਰਾਸਤ ਵਿਚ ਪੰਜਾਬੀ ਮੇਲਿਆਂ ਦੀ ਵਿਸ਼ੇਸ਼ ਸਾਰਥਕਤਾ ਹੈ। ਇਹ ਮੇਲੇ ਪੰਜਾਬ ਦੇ ਲੋਕਾਂ ਨੂੰ ਪਿਆਰ ਅਤੇ ਇਕਸੁਰਤਾ ਦੇ ਸੂਤਰ ਵਿਚ ਬੰਨ੍ਹਦੇ ਹਨ, ਜਿਨ੍ਹਾਂ ਵਿਚ ਲੋਕ ਸਮੂਹਕ ਤੌਰ ‘ਤੇ ਪਿਆਰ ਅਤੇ ਇਕਸੁਰਤਾ ਦਾ ਜਸ਼ਨ ਮਨਾਉਦੇ, ਇਕ ਦੂਜੇ ਨਾਲ ਸਾਂਝਦਾਰੀ ਪਾਉਂਦੇ, ਇਕ ਦੂਜੇ ਦਾ ਖ਼ਿਆਲ ਰੱਖਦੇ ਹਨ ਅਤੇ ਜਾਤ, ਨਸਲ ਤੇ ਧਰਮ ਦੇ ਵੱਖਰੇਵਿਆਂ ਨੂੰ ਭੁੱਲ ਜਾਂਦੇ ਹਨ। ਕਿੰਨੇ ਹੀ ਮੇਲੇ ਅਤੇ ਤਿਉਹਾਰ ਜਿਵੇਂ; ਅੰਮ੍ਰਿਤਸਰ ਦੀ ਦੀਵਾਲੀ, ਮੁਕਤਸਰ ਦੀ ਮਾਘੀ, ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਬਸੰਤ ਪੰਚਮੀ, ਕਰਵਾ ਚੌਥ ਅਤੇ ਰੱਖੜੀ ਆਦਿ ਪੰਜਾਬੀ ਲੋਕ-ਜੀਵਨ ਦੀਆਂ ਧਾਰਮਿਕ ਅਤੇ ਧਰਮ-ਨਿਰਪੇਖ ਪਰੰਪਰਾਵਾਂ ਨੂੰ ਚਿੰਨ੍ਹਤ ਕਰਦੇ ਹਨ। ਆਧੁਨਿਕ ਪੰਜਾਬੀ ਸਭਿਆਚਾਰ ਲਗਾਤਾਰ ਖੇਤੀਬਾੜੀ ਨਾਲ ਨੇੜਿਉਂ ਜੁੜਿਆ ਆ ਰਿਹਾ ਹੈ ਜਿਸ ਦਾ ਜਸ਼ਨ ਵਾਢੀ ਦੇ ਮੇਲੇ ਵਿਸਾਖੀ ਨਾਲ ਮਨਾਇਆ ਜਾਂਦਾ ਹੈ।
1.4.ਪੰਜਾਬੀ ਸਭਿਆਚਾਰ ਦੀ ਕੋਈ ਵੀ ਵਿਆਖਿਆ ਪੰਜਾਬ ਦੀ ਸੰਗੀਤ ਅਤੇ ਨਾਚ ਪਰੰਪਰਾ ਦੇ ਜ਼ਿਕਰ ਤੋਂ ਬਿਨਾ ਅਧੂਰੀ ਹੋਵੇਗੀ। ਭੰਗੜਾ ਅਤੇ ਗਿੱਧਾ ਵਿਸ਼ਵ-ਪ੍ਰਸਿੱਧ ਨਾਚ ਰੂਪ ਹਨ, ਇਹ ਏਨੇ ਦਿਲਕਸ਼ ਜਾਂ ਦਿਲਖਿੱਚਵੇਂ ਹਨ ਕਿ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਰਹਿਣ ਵਾਲਾ ਕਿਸੇ ਵੀ ਉਮਰ ਜਾਂ ਲਿੰਗ ਦਾ ਕੋਈ ਇਨਸਾਨ ਇਨ੍ਹਾਂ ਦੀ ਖਿੱਚ ਤੋਂ ਬਚ ਨਹੀਂ ਸਕਦਾ। ਪੰਜਾਬੀ ਨੌਜਵਾਨ ਦਾ ਜੋਸ਼ ਭੰਗੜੇ ਅਤੇ ਗਿੱਧੇ ਵਿਚਲੇ ਧੂਮ-ਧੜੱਕੇ ਰਾਹੀਂ ਅਤੇ ਭੰਗੜਾ ਕਲਾਕਾਰਾਂ ਦੇ ਪਹਿਰਾਵੇ ਤੇ ਗਹਿਣੇ-ਗੱਟੇ ਰਾਹੀਂ ਪ੍ਰਗਟ ਹੁੰਦਾ ਹੈ। ਪੰਜਾਬੀ ਰਸੋਈ ਜਾਂ ਖਾਣਪਾਨ ਪੰਜਾਬੀ ਨਾਚਾਂ ਅਤੇ ਸੰਗੀਤ ਤੋਂ ਘੱਟ ਦਿਲਕਸ਼ ਨਹੀਂ ਹੈ, ਜਿਸ ਵਿਚ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਅਤੇ ਮੱਖਣ ਤੇ ਲੱਸੀ ਦੀ ਮਿਸਾਲ ਦਿੱਤੀ ਜਾਂਦੀ ਹੈ।
1.5.ਸੰਸਾਰ ਭਰ ਵਿਚ ਪੰਜਾਬੀਆਂ ਦੇ ਵੱਡੀ ਗਿਣਤੀ ਵਿਚ ਫੈਲੇ ਹੋਣ ਕਰਕੇ ਪੰਜਾਬੀ ਸਭਿਆਚਾਰ ਬਹੁਤ ਸਾਰੇ ਲੋਕਾਂ ਦੇ ਅਨੁਭਵ ਦਾ ਹਿੱਸਾ ਬਣ ਰਿਹਾ ਹੈ ਅਤੇ ਉਹ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। ਪੱਛਮੀ ਸੰਸਾਰ ਜਿਵੇਂ; ਅਮਰੀਕਾ, ਬਰਤਾਨੀਆਂ, ਕਨੇਡਾ, ਯੂਰਪੀ ਯੂਨੀਅਨ ਅਤੇ ਆਸਟ੍ਰੇਲੀਆ ਆਦਿ ਵਿਚ ਪਰੰਪਰਕ ਪੰਜਾਬੀ ਸਭਿਆਚਾਰ ਦਾ ਪਾਸਾਰ ਹੋ ਰਿਹਾ ਹੈ ਅਤੇ ਇਸ ਦੀਆ ਜੜਾਂ ਮਜਬੂਤ ਹੋ ਰਹੀਆਂ ਹਨ। ਪੱਛਮੀ ਸਭਿਆਚਾਰਾਂ ਦਾ ਪੌਪ ਤੱਤ ਪੰਜਾਬੀ ਸਭਿਆਚਾਰ ਵਿਚ ਸ਼ਾਮਿਲ ਹੋ ਕੇ ਇਸ ਨੂੰ ਹੋਰ ਰੰਗ-ਬਰੰਗਾ ਬਣਾ ਰਿਹਾ ਹੈ ਜਿਸ ਨਾਲ ਪੰਜਾਬੀ ਸਭਿਆਚਾਰ ਲਗਾਤਾਰ ਸਮ੍ਰਿੱਧ ਹੋ ਰਿਹਾ ਹੈ।
1.6. ਇਨ੍ਹਾਂ ਤੋਂ ਇਲਾਵਾ ਪੰਜਾਬ ਦੀ ਅਮੀਰ ਸਾਹਿਤਕ ਪਰੰਪਰਾ, ਫੁਲਕਾਰੀ ਵਰਗੀਆਂ ਲੋਕ-ਕਲਾਵਾਂ, ਇਤਿਹਾਸ ਦੁਆਰਾ ਪਿੱਛੇ ਛੱਡੇ ਗਏ ਕਿੰਨੇ ਹੀ ਕਿਲੇ, ਮਹਿਲ ਅਤੇ ਬਾਗ, ਮੰਦਰ, ਗੁਰੂਦੁਆਰੇ ਅਤੇ ਸੰਘੋਲ ਵਰਗੀਆਂ ਪੁਰਾਤਤਵੀ ਥਾਵਾਂ, ਜੰਗਾਂ ਦੇ ਉਹ ਮੈਦਾਨ ਜਿੱਥੇ ਬਹਾਦੁਰ ਪੰਜਾਬੀਆਂ ਨੇ ਵਿਦੇਸ਼ੀ ਹਮਲਾਵਰਾਂ ਨੂੰ ਲਲਕਾਰਿਆ, ਇਸ ਸਭ ਦੇ ਨਾਲ ਨਾਲ ਸਾਡਾ ਅਮੀਰ ਸਭਿਆਚਾਰਕ ਵਿਰਸਾ ਆਦਿ ਹੋਰ ਕਿੰਨੀਆਂ ਹੀ ਚੀਜ਼ਾਂ ਹਨ ਜਿਨ੍ਹਾਂ ਕਰਕੇ ਪੰਜਾਬੀ ਵਾਜਿਬ ਤੌਰ ‘ਤੇ ਮਾਣ ਕਰ ਸਕਦੇ ਹਨ।
2. ਸਭਿਆਚਾਰ ਅਤੇ ਸਭਿਆਚਾਰਕ ਨੀਤੀ ਦੀ ਲੋੜ ਕਿਉਂ?
2.1. ਕਲਾ ਅਤੇ ਸਭਿਆਚਾਰ ਜੀਵਨ ਨੂੰ ਅਮੀਰ ਕਰਦਾ ਹੈ, ਖ਼ੂਬਸੂਰਤ ਬਣਾਉਂਦਾ ਹੈ, ਪ੍ਰਗਟਾਉਂਦਾ ਹੈ ਅਤੇ ਮਨੋਰੰਜਨ ਕਰਦਾ ਹੈ। ਕਲਾਤਮਕ ਸਿਰਜਣਾਤਮਕਤਾ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਅਜਿਹੇ ਟੀਚੇ ਹਨ ਜਿਨ੍ਹਾਂ ਨੂੰ ਲੋਕਨੀਤੀ ਦੇ ਮਨੋਰਥ ਵਾਂਗ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹ ਨਾਕੇਵਲ ਵਿਅਕਤੀਆਂ ਨੂੰ ਆਨੰਦ ਪ੍ਰਾਪਤ ਕਰਨ ਦੇ ਮੌਕੇ ਹੀ ਪ੍ਰਦਾਨ ਨਹੀਂ ਕਰਦੇ ਹਨ ਸਗੋਂ ਵਿਅਕਤੀਆਂ ਦੀ ਸਮਾਜਿਕ ਭਾਗੇਦਾਰੀ ਅਤੇ ਲੋਕ-ਸਮੂਹ ਦੀ ਸਮਾਜਿਕ ਸਮਰਿੱਧੀ ਵਿਚ ਵੀ ਭੂਮਿਕਾ ਅਦਾ ਕਰਦੇ ਹਨ।
2.2. ਕਲਾ ਅਤੇ ਸਭਿਆਚਾਰ ਜਿਵੇਂ; ਸ਼ਿਲਪਕਾਰੀ, ਆਡੀਓ ਅਤੇ ਵੀਡੀਓ ਸੰਗੀਤ, ਸਾਮਰਤੱਖ ਸਟੇਜ ਪੇਸ਼ਕਾਰੀਆਂ. ਫ਼ਿਲਮਾਂ, ਚਿੱਤਰਾਂ ਅਤੇ ਮੂਰਤੀਆਂ ਆਦਿ; ਦੀ ਵੱਡੀ ਮੰਡੀ ਮੌਜੂਦ ਹੈ ਅਤੇ ਇਹ ਸਭ ਬੜੇ ਸ਼ਕਤੀਸ਼ਾਲੀ ਆਰਥਿਕ ਪ੍ਰੇਰਕ ਬਣ ਸਕਦੇ ਹਨ ਕਿਉਂਕਿ ਸਭਿਆਚਾਰਕ ਅਤੇ ਕਲਾ ਉਦਯੋਗ ਵਿਚ ਰੁਜ਼ਗਾਰ ਪੈਦਾ ਕਰਨ ਦੀ ਅਸੀਮ ਸਮਰੱਥਾ ਹੈ।
2.3. ਕਲਾ ਅਤੇ ਸਭਿਆਚਾਰ ਸਾਡੇ ਸਿੱਖਿਆ ਪ੍ਰਬੰਧ ਨੂੰ ਰੂਪਾਂਤਰਿਤ ਕਰਨ ਅਤੇ ਸਮਾਜ ਦੀਆ ਕਦਰਾਂ-ਕੀਮਤਾਂ ਵਿਚ ਲੋਕਾਂ ਦੀ ਆਸਥਾ ਨੂੰ ਮੁੜ ਪੈਦਾ ਕਰਨ ਦੀ ਪ੍ਰਕਿਰਿਆ ਨੂੰ ਤੇਜ ਕਰ ਸਕਦੇ ਹਨ। ਸਭਿਆਚਾਰ ਮਨੁੱਖੀ ਘਾਲਣਾ ਨੂੰ ਮਾਨਵੀ ਅਤੇ ਰਚਨਾਤਮਕ ਛੋਹ ਪ੍ਰਦਾਨ ਕਰਨ ਪੱਖੋਂ ਅਤੇ ਕਿਸੇ ਵੀ ਪ੍ਰਭਾਵ ਨੂੰ ਜਲਦੀ ਕਬੂਲ ਕਰਨ ਵਾਲੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਲਈ ਸਹਾਈ ਹੁੰਦਾ ਹੈ।
2.4. ਇਸ ਦੇ ਨਾਲ ਨਾਲ ਸਭਿਆਚਾਰ ਦੀਆਂ ਤਮਾਮ ਸੰਭਾਵਨਾਵਾਂ ਅਤੇ ਸਭਿਆਚਾਰਕ/ ਕਲਾ ਉਦਯੋਗ ਦੀਆਂ ਭਰਪੂਰ ਸਮਰੱਥਾਵਾਂ ਨੂੰ ਸਾਕਾਰ ਕਰਨ ਲਈ ਵਾਜਿਬ ਵਾਤਾਵਰਣ ਦੀ ਸਿਰਜਣਾ ਕਰਨੀ ਜ਼ਰੂਰੀ ਹੈ। ਇਸ ਪ੍ਰਸੰਗ ਵਿਚ ਹੀ ਪੰਜਾਬ ਰਾਜ ਸਭਿਆਚਾਰਕ ਨੀਤੀ ਘੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
2.5. ਇੱਥੇ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਤੌਰ ‘ਤੇ ਸਮਝਣੀ ਅਤੇ ਪ੍ਰਗਟ ਕਰਨੀ ਲੋੜੀਂਦੀ ਹੈ ਕਿ ਇਸ ਨੀਤੀ ਨੂੰ ਦਾ ਮਕਸਦ ਇਕ ਸਭਿਆਚਾਰ ਦੀ ਤੁਲਨਾ ਵਿਚ ਦੂਜੇ ਸਭਿਆਚਾਰ ਨੂੰ ਉਚਿਆਉਣਾ ਨਹੀਂ ਹੈ ਇਹ ਨੀਤੀ ਧਰਮ-ਨਿਰਪੇਖ, ਬਹੁਲਵਾਦੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੇ ਨਜ਼ਰੀਏ ਤੋਂ ਬਣਾਈ ਜਾ ਰਹੀ ਹੈ। ਇਸ ਲਈ ਇਹ ਨੀਤੀ ਇਕ ਹੱਦ ਤਕ ਵਿਅਕਤੀਆਂ ਅਤੇ ਲੋਕ-ਸਮੂਹਾਂ ਲਈ ਸਭਿਆਚਾਰਕ ਕਿਰਿਆਵਾਂ ਅਤੇ ਵਿਹਾਰ ਦੀ ਚੋਣ ਕਰਨ ਦੀ ਸੁਤੰਤਰਤਾ ਨੂੰ ਪ੍ਰਫ਼ੁੱਲਿਤ ਕਰਨਾ ਚਾਹੁੰਦੀ ਹੈ।
3. ਸਭਿਆਚਾਰ ਦੇ ਲੋਕ-ਹਿਤ ਦੀ ਰੂਪਰੇਖਾ:
3.1. ਰਾਜ ਦੀ ਨੀਤੀ ਕਲਾ ਅਤੇ ਸਭਿਆਚਾਰ ਦੇ ਕਾਰਜਾਂ ਨੂੰ ਸ਼ੁੱਧ ਮਨੋਵੇਗਾਂ ਦੇ ਪ੍ਰਗਟਾਵੇ ਦੇ ਤੌਰ ‘ਤੇ ਆਪਣੇ ਮਨੋਰਥਾਂ ਵਿਚ ਸ਼ਾਮਿਲ ਕਰਦੀ ਹੈ। ਰਾਜਕੀ ਨੀਤੀ ਦਾ ਮੁੱਢਲਾ ਟੀਚਾ ਲੋਕ-ਹਿਤ ਹੀ ਰਹਿੰਦਾ ਹੈ। ਇਹ ਲੋਕ-ਹਿਤ ਹੇਠ ਲਿਖੇ ਪੱਥ-ਪ੍ਰਦਰਸ਼ਕ ਸਿੱਧਾਂਤਾਂ/ ਰਾਹ ਦਸੇਰੇ ਨਿਯਮਾਂ ਵਿਚ ਪ੍ਰਤਿਬਿੰਬਤ ਹੋਵੇਗਾ ਜਿਨ੍ਹਾਂ ਨੂੰ ਹਥਲਾ ਨੀਤੀ ਪੱਤਰ ਆਪਣੇ ਵਿਚ ਸ਼ਾਮਿਲ ਕਰਨਾ ਚਾਹੁੰਦਾ ਹੈ।
3.2. ਕਲਾ ਅਤੇ ਸਭਿਆਚਾਰ ਦੀ ਵਰਤੋਂ: ਜਨਤਕ ਆਧਾਰ-ਸੰਰਚਨਾ ਅਤੇ ਸੇਵਾਵਾਂ ਦੀ ਵਿਉਂਤਕਾਰੀ ਲਈ ਲਈ ਕਲਾ ਅਤੇ ਸਭਿਆਚਾਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਸ ਨਾਲ ਇਹ ਹੋਰ ਸਮ੍ਰਿੱਧ ਅਤੇ ਸਾਰਥਕ ਹੋ ਸਕਦੇ ਹਨ। ਮਿਸਾਲ ਦੇ ਤੌਰ ਕਲਾ ਨੂੰ ਸੜਕਾਂ ਅਤੇ ਪੁਲਾਂ ਦੀ ਕਲਾਤਮਕ ਯੋਜਨਾਬੰਦੀ ਦਾ ਭਾਗ ਬਣਾ ਕੇ ਸੜਕ-ਸੁਰੱਖਿਆ ਨੂੰ ਉਤਸਾਹਿਤ ਕੀਤਾ ਜਾ ਸਕਦਾ ਹੈ।
3.3. ਜਨ-ਸਮੂਹਾਂ ਨੂੰ ਸ਼ਾਮਿਲ ਕਰਨਾ: ਇਸ ਧਾਰਣਾ ਬਾਰੇ ਮੁੜ ਵਿਚਾਰ ਦੀ ਲੋੜ ਹੈ ਕਿ ਕਲਾ ਅਤੇ ਸਭਿਆਚਾਰ ਉੱਚ ਵਰਗ ਦੇ ਮੁੱਠੀਭਰ ਲੋਕਾਂ ਦੀ ਸ਼ੁਕੀਨੀ ਦਾ ਖੇਤਰ ਹੈ ਜਿਸ ਵਿਚ ਵਿਸ਼ਾਲ ਜਨ-ਸਮੂਹਾਂ ਦੀ ਕੋਈ ਥਾਂ ਨਹੀਂ। ਜਨਤਕ ਨੀਤੀ ਦੇ ਤੌਰ ‘ਤੇ ਕਲਾ ਅਤੇ ਸਭਿਆਚਾਰ ਦੀ ਸਾਰਥਕਤਾ ਇਸ ਗੱਲ ਵਿਚ ਹੀ ਹੈ ਕਿ ਕਲਾਤਮਕ ਅਤੇ ਸਭਿਆਚਾਰਕ ਸਿਰਜਣਾਵਾਂ ਮਨੋਰੰਜਨ, ਸਮਾਜਿਕ ਸਮਰਿੱਧੀ ਅਤੇ ਭਾਗੀਦਾਰੀ ਲਈ ਜਨ-ਸਮੂਹਾਂ ਨੂੰ ਉਪਲਬਧ ਹੋਣੀਆ ਚਾਹੀਦੀਆਂ ਹਨ।
3.4. ਸਭਿਆਚਾਰਕ ਯਾਦ ਉੱਤੇ ਨਿਰਮਾਣ: ਸਾਡਾ ਸਮਾਜਕ ਢਾਂਚਾ ਸਾਡੀ ਸਮੂਹਿਕ ਸਭਿਆਚਾਰਕ ਯਾਦ, ਖ਼ਾਸ ਸਥਾਨਾਂ, ਰੀਤੀ-ਰਿਵਾਜ਼ਾਂ, ਕਦਰਾਂ-ਕੀਮਤਾਂ ਅਤੇ ਸਿਰਜਣਾਤਮਕ ਕੰਮਾਂ ਦੇ ਆਲੇ-ਦੁਆਲੇ ਬੁਣਿਆ ਜਾਂਦਾ ਹੈ। ਮਜ਼ਬੂਤ ਢਾਂਚਾ, ਸਮਾਜ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।
3.5. ਕਲਾਕਾਰਾਂ ਦੀ ਵਰਤੋਂ: ਕਲਾਕਾਰ ਸਾਡੇ ਕੌਮੀ ਟੀਚਿਆਂ, ਬਿਹਤਰ ਸਿੱਖਿਆ, ਸਿਹਤ ਅਤੇ ਸਫ਼ਾਈ, ਵਾਤਾਵਰਣ ਵਿਚ ਸੁਧਾਰ ਲਿਆਉਣ ਅਤੇ ਹੋਰ ਬਹੁਤ ਕੁੱਝ ਕਰਨ ਵਿਚ ਸਹਾਇਤਾ ਕਰਦੇ ਹਨ। ਇਨ੍ਹਾਂ ਮਨੋਰਥਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀਆਂ ਰਚਨਾਤਮਕ ਯੋਗਤਾਵਾਂ ਦੀ ਵਰਤੋਂ ਕੀਤੀ ਜਾਵੇ।
3.6. ਲੋਕਤੰਤਰ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਨਿਰਮਾਣ ਲਈ ਸਭਿਆਚਾਰਕ ਵਟਾਂਦਰੇ ਦੀ ਵਰਤੋਂ: ਇੰਟਰਨੈਟ ਅਤੇ ਸ਼ੋਸ਼ਲ ਮੀਡੀਆ ਸਮੇਤ ਸੁਤੰਤਰ ਪ੍ਰਗਟਾਵਾ ਅਤੇ ਮੀਡੀਆ ਦੇ ਸਾਰੇ ਰੂਪ ਨਾ ਸਰਕਾਰ ਦੁਆਰਾ ਨਿਯੰਤਰਿਤ ਹਨ ਅਤੇ ਨਾ ਹੀ ਕਾਰਪੋਰੇਟ ਜਗਤ ਦੁਆਰਾ। ਅਜਿਹਾ ਹੋਣਾ ਲੋਕਤੰਤਰੀ ਕਦਰਾਂ-ਕੀਮਤਾਂ ਦਾ ਸੰਕੇਤ ਹੈ। ਪ੍ਰਗਟਾਵੇ ਦੀ ਸੁਤੰਤਰਤਾ ਅਤੇ ਲੋਕਤੰਤਰੀ ਮਨੁੱਖੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਸਭਿਆਚਾਰਕ ਆਦਾਨ-ਪ੍ਰਦਾਨ ਦੇ ਤਰੀਕਿਆਂ ਨੂੰ ਵਰਤਿਆ ਜਾਵੇ।
4. ਦ੍ਰਿਸ਼ਟੀ ਅਤੇ ਉਦੇਸ਼ ਕਥਨ:
4.1. ਦ੍ਰਿਸ਼ਟੀ ਕਥਨ: ਇਹ ਨੀਤੀ ਇਸ ਨਜ਼ਰੀਏ ਤੋਂ ਬਣਾਈ ਗਈ ਹੈ ਕਿ ਪੰਜਾਬ ਰਾਜ ਦਾ ਸਭਿਆਚਾਰ ਲੋਕਾਂ ਦੀ ਰੋਜ਼ਾਨਾ ਜਿੰਦਗੀ ਦਾ ਅਭਿੰਨ ਹਿੱਸਾ ਬਣੇ। ਇਸ ਨਾਲ ਲੋਕਾਂ ਆਪਣੇ ਸਭਿਆਚਾਰ ਵਿਚ ਸ਼ਮੂਲੀਅਤ ਕਰਦੇ ਹੋਏ ਇਸ ਦੇ ਵਿਭਿੰਨ ਤੱਤਾਂ ਤਕ ਆਪਣੀ ਪਹੁੰਚ ਬਣਾਉਣ, ਇਸ ਦਾ ਆਨੰਦ ਲੈਣ ਅਤੇ ਇਸ ਤੋਂ ਫ਼ਾਇਦਾ ਉਠਾਉਣ ਦੇ ਵਧੇਰੇ ਸਮਰੱਥ ਹੋਣਗੇ। ਇਸ ਸਭ ਨਾਲ ਪੰਜਾਬੀ ਸਭਿਆਚਾਰ ਹੋਰ ਵਧੇਰੇ ਪ੍ਰਫੁੱਲਿਤ ਹੋਵੇਗਾ।
4.2. ਉਦੇਸ਼ ਕਥਨ: ਰਾਜ ਦਾ ਉਦੇਸ਼ ਸਭਿਆਚਾਰਕ ਵਸਤੂਆਂ ਅਤੇ ਸੇਵਾਵਾਂ ਪ੍ਰਦਾਨ ਕਰਨ, ਉਨ੍ਹਾਂ ਦਾ ਉਪਯੋਗ ਕਰਨ ਅਤੇ ਉਨ੍ਹਾਂ ਦਾ ਆਨੰਦ ਲੈਣ ਲਈ ਸਭਿਆਚਾਰ ਵਿਚ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਸੰਰਚਨਾਤਮਕ ਸੁਵਿਧਾਵਾਂ ਅਤੇ ਸੰਵਿਧਾਨਿਕ/ਕਾਨੂੰਨੀ ਅਤੇ ਪ੍ਰਸ਼ਾਸਨਿਕ ਢਾਂਚੇ ਦੇ ਮਾਧਿਅਮ ਨਾਲ ਇਕ ਸੁਯੋਗ ਵਾਤਾਵਰਣ ਪੈਦਾ ਕਰਨਾ ਹੈ।
5. ਨੀਤੀ ਕਥਨ:
5.1. ਪੰਜਾਬ ਰਾਜ ਸਭਿਆਚਾਰਕ ਨੀਤੀ (Punjab State Cultural policy)ਦੇ ਉਦੇਸ਼ਾਂ ਦਾ ਵਰਗੀਕਰਨ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ।
5.2. ਰਾਜ ਦੀ ਅਮੀਰ ਸਭਿਆਚਾਰਕ ਵਿਰਾਸਤ (ਸਥੂਲ ਅਤੇ ਅਸਥੂਲ) ਦੀ ਸੁਰੱਖਿਆ, ਸੰਭਾਲ ਅਤੇ ਨਿਗਰਾਨੀ ਕਰਨਾ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਤਕ ਪਹੁੰਚਾਉਣਾ।
5.3. ਸਭਿਆਚਾਰਕ ਵਿਭਿੰਨਤਾ ਅਤੇ ਬਹੁਲਵਾਦ ਨੂੰ ਉਤਸਾਹਿਤ ਕਰਕੇ ਏਕਤਾ ਅਤੇ ਰਾਸਟਰੀ ਇਕਮੁੱਠਤਾ ਨੂੰ ਮਜ਼ਬੂਤ ਕਰਨਾ।
5.4. ਰਾਜ ਦੇ ਸਮਾਜਿਕ-ਆਰਥਿਕ ਵਿਕਾਸ ਦੇ ਸਮਰੂ ਪਮਨੁੱਖੀ ਜੀਵਨ ਦੀ ਗੁਣਵੱਤਾ ਵਿਚ ਵਾਧਾ ਕਰਨਾ।
6. ਕਾਰਜਨੀਤੀ ਅਤੇ ਕਾਰਜ ਯੋਜਨਾ:
6.1. ਸਭਿਆਚਾਰਕ ਸੰਸਥਾਵਾਂ: ਰਾਜ ਸਰਕਾਰ ਸਭਿਆਚਾਰ ਦੀਆਂ ਵੱਖ-ਵੱਖ ਧਾਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਵਾਂ ਨੂੰ ਸਥਾਪਿਤ ਕਰਨ ਅਤੇ ਇਹਨਾਂ ਸੰਸਥਾਵਾਂ ਦੀਆਂ ਕਲਾ-ਪ੍ਰਸਾਰ ਦੀਆਂ ਸਰਗਰਮੀਆਂ ਲਈ ਪੂੰਜੀ/ਰਕਮ, ਬੁਨਿਆਦੀ ਢਾਂਚੇ, ਵਿਧਾਨਿਕ ਚੌਖਟਾ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਦਾ ਯਤਨ ਕਰੇਗੀ।
6.2. ਸਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਬੰਧ: ਰਾਜ ਸਰਕਾਰ ਮਨੁੱਖ ਦੁਆਰ ਨਿਰਮਿਤ, ਕੁਦਰਤੀ ਤੌਰ ‘ਤੇ ਮੌਜੂਦ ਅਤੇ ਅਸਥੂਲ ਸਭਿਆਚਾਰਕ ਵਿਰਾਸਤ ਦੀ ਸੁਰੱਖਿਆ, ਸੰਭਾਲ ਅਤੇ ਦੇਖਭਾਲ ਲਈ ਢੁੱਕਵੇਂ ਕਦਮ ਚੁੱਕੇਗੀ। ਇਨ੍ਹਾਂ ਵਿਰਾਸਤੀ ਜਾਇਦਾਦਾਂ ਨੂੰ ਸਵੈ-ਨਿਰਭਰ ਬਣਾਉਣ ਲਈ ਵਰਤੋਂਕਾਰ ਉੱਪਰ ਫੀਸ ਲਗਾਈ ਜਾਵੇਗੀ ਜਾਂ ਇਨ੍ਹਾਂ ਦੀ ਸੰਭਾਲ ਲਈ ਵਸੀਲੇ ਜੁਟਾਉਣ ਦੇ ਨਵੇਂ ਸਾਧਨਾਂ ਦਾ ਨਿਰਮਾਣ ਕਰਨ ਦੇ ਯਤਨ ਕੀਤੇ ਜਾਣਗੇ। ਇਨ੍ਹਾਂ ਵਿਰਾਸਤਾਂ ਵਿਸ਼ੇਸ਼ਕਰ ਅਜਾਇਬ-ਘਰਾਂ ਅਤੇ ਇਤਿਹਾਸਕ ਸਮਾਰਕਾਂ ਨੂੰ ਸਕੂਲੀ ਬੱਚਿਆਂ ਵਿਚ ਹਰਮਨ ਪਿਆਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
6.3. ਸਭਿਆਚਾਰਕ ਮਨੋਰੰਜਨ ਨੂੰ ਉਤਸ਼ਾਹਿਤ ਕਰਨਾ: ਰਾਜ ਸਰਕਾਰ ਧਰਮ, ਜਾਤ ਪੰਥ ਜਾਂ ਰੰਗ ਦੇ ਆਧਾਰ ਉੱਪਰ ਕਿਸੇ ਵੀ ਭੇਦ-ਭਾਵ ਤੋਂ ਬਿਨਾਂ ਸਮਾਜ ਦੇ ਸਾਰੇ ਵਰਗਾਂ ਦੁਆਰਾ ਸਭਿਆਚਾਰ ਨੂੰ ਮਾਨਣ ਲਈ ਸੁਵਿਧਾ ਪ੍ਰਦਾਨ ਕਰੇਗੀ। ਰਾਜ ਸਰਕਾਰ ਇਸ ਉਦੇਸ਼ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰੇਗੀ।
6.4. ਪੰਜਾਬ ਦੇ ਸਨਮਾਨਯੋਗ ਨਾਇਕਾਂ ਦੀ ਪਛਾਣ: ਅਮਰੀਕੀ ਸਨਮਾਨਯੋਗ ਨਾਇਕਾਂ ਦੀ ਤਰਜ਼ ਤੇ ਪੰਜਾਬਦੇ ਸਨਮਾਨਿਤ ਨਾਇਕ ਨੂੰ ਤਲਾਸ਼ਣ ਦੇ ਸੰਕਲਪ ਅਧੀਨ ਇਕ ਵਿਅਕਤੀ-ਕਲਾਕਾਰ ਨੂੰ ਲੱਭਿਆ ਜਾਵੇ ਜਿਸ ਦੀ ਚੋਣ ਟੈਲੀਵਿਜ਼ਨ, ਇੰਟਰਨੈਟ ਅਤੇ ਐਸ.ਐਮ.ਐਸ ਵੋਟਿੰਗ ਰਾਹੀਂ ਟੀ.ਵੀ. ਦਰਸ਼ਕਾਂ ਦੁਆਰਾ ਕੀਤਾ ਜਾਂਦੀ ਹੈ। ਇਹ ਨਵੇਂ ਕਲਾਕਾਰਾਂ ਨੂੰ ਮਾਨਤਾ-ਪ੍ਰਾਪਤ ਸਿਤਾਰਿਆਂ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਲਈ ਉਤਸਾਹਿਤ ਕਰਨ ਦਾ ਰੋਲ ਨਿਭਾ ਸਕਦਾ ਹੈ।
6.5. ਜਨਤਕ ਨਿੱਜੀ ਹਿੱਸੇਦਾਰੀ: ਰਾਜ ਸਰਕਾਰ, ਰਾਜ ਦੀਆਂ ਸਭਿਆਚਾਰਕ ਵਿਰਾਸਤਾਂ ਦੀ ਰੱਖਿਆ, ਸੰਭਾਲ ਅਤੇ ਪ੍ਰਬੰਧ ਵਿਚ ਜਨਤਕ ਖੇਤਰ ਅਤੇ ਨਿੱਜੀ ਖੇਤਰ ਦੇ ਅਦਾਰਿਆਂ ਦੀ ਹਿੱਸੇਦਾਰੀ ਲਈ ਹੋਰ ਮੌਕੇ ਪੈਦਾ ਕਰਨ ਅਤੇ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰੇਗੀ।
6.6. ਨਿੱਜੀ ਮਲਕੀਅਤ ਵਾਲੀ ਵਿਰਾਸਤੀ ਸੰਪੱਤੀ ਦੀ ਸੁਰੱਖਿਆ: ਸਰਕਾਰ ਇਹ ਮੰਨਦੀ ਹੈ ਕਿ ਨਿੱਜੀ ਮਲਕੀਅਤ ਵਾਲੀਆਂ ਇਤਿਹਾਸਕ ਸੰਪੱਤੀਆਂ ਅਤੇ ਪ੍ਰਸਿੱਧ ਹਸਤੀਆਂ ਅਤੇ ਘਟਨਾਵਾਂ ਨਾਲ ਸੰਬੰਧਿਤ ਸੰਪੱਤੀਆਂ ਮੌਜੂਦ ਹਨ, ਜਿਨ੍ਹਾਂ ਦੀ ਫ਼ੌਰੀ ਸੁਰੱਖਿਆ ਦੀ ਜ਼ਰੂਰਤ ਹੈ। ਪੰਜਾਬ ਪੁਰਤਾਨ ਅਤੇ ਇਤਿਹਾਸਕ ਯਾਦਗਾਰਾਂ ਅਤੇ ਪੁਰਾਤੱਤਵ ਸਥਾਨ ਅਤੇ ਖੰਡਰ ਐਕਟ 1964 ਦੇ ਤਹਿਤ ਅਜਿਹੀਆਂ ਸੰਪੱਤੀਆਂ ਨੂੰ ਸੁਰੱਖਿਅਤ ਯਾਦਗਾਰਾਂ ਘੋਸ਼ਿਤ ਕੀਤਾ ਜਾਵੇਗਾ।
6.7. ਸਰਵੇਖਣ ਅਤੇ ਸਭਿਆਚਾਰਕ ਨਕਸ਼ਾ: ਰਾਜ ਸਰਕਾਰ ਸਾਰੇ ਮੁੱਖ ਸਭਿਆਚਾਰਕ ਕੇਂਦਰਾਂ ਅਤੇ ਸਾਰੀਆਂ ਵਿਰਾਸਤੀ ਸੰਪੱਤੀਆਂ ਦਾ ਸਰਵੇਖਣ ਕਰਵਾਏਗੀ ਅਤੇ ਡਾਟਾਬੇਸ ਤਿਆਰ ਕਰੇਗੀ। ਡਿਜੀਟਲ ਤਕਨਾਲੋਜੀ, ਖ਼ਾਸ ਤੌਰ ਤੇ ਭਵਿੱਖਮੁਖੀ ਜੀ.ਆਈ.ਐਸ (GIS) ਪਲੇਟਫਾਰਮ ਦੀ ਵਰਤੋਂ ਕਰਕੇ ਉਨ੍ਹਾਂ ਦਾ ਸਹੀ ਨਕਸ਼ਾ ਤਿਆਰ ਕਰੇਗੀ ਅਤੇ ਇਹ ਸਰੋਤ ਮੁਫ਼ਤ ਰੂਪ ਵਿਚ ਜਨਤਕ ਪਲੇਟਫਾਰਮ ਉੱਪਰ ਉਪਲੱਬਧ ਕਰਵਾਇਆ ਜਾਵੇਗਾ। ਗੂਗਲ ਮੈਪ (Google Map)ਅਤੇ ਗੂਗਲ ਅਰਥ (Google Earth) ਪਲੇਟਫਾਰਮਾਂ ਨੂੰ ਸਾਡੀ ਵਿਰਾਸਤੀ ਸੰਪੱਤੀਆਂ ਬਾਰੇ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਵਰਤਿਆ ਜਾਵੇਗਾ।
6.8. ਰਵਾਇਤੀ ਕਲਾ ਦੇ ਰੂਪਾਂ ਦਾ ਦਸਤਾਵੇਜ਼ਕਰਨ ਅਤੇ ਉਸਦੀ ਉੱਤਮਤਾ ਦਾ ਸੰਚਾਰ ਕਰਨਾ: ਗਣਤੰਤਰ ਦਿਵਸ ਅਤੇ ਸੁਤੰਤਰ ਦਿਵਸ ਵਰਗੇ ਰਾਜਕੀ ਸਮਾਗਮਾਂ ਵਿਚ ਰਵਾਇਤੀ ਕਲਾ ਦੇ ਮਾਹਿਰਾਂ ਨੂੰ ਪੁਰਸਕਾਰ ਦੇ ਕੇ ਮਾਨਤਾ ਦਿੱਤੀ ਜਾਵੇਗੀ। ਸ਼ਿਲਪਕਾਰ ਅਤੇ ਕਲਾਕਾਰ ਭਾਈਚਾਰਿਆਂ ਨੂੰ ਉਨ੍ਹਾਂ ਦੇ ਆਪਣੇ ਪੁਰਾਲੇਖਾਂ ਨੂੰ ਰਿਕਾਰਡ ਕਰਨ, ਪ੍ਰਦਰਸ਼ਨੀਆਂ ਆਯੋਜਿਤ ਕਰਨ ਅਤੇ ਆਪਣੇ ਕਲਾਤਮਕ ਕਾਰਜਾਂ ਦੀ ਪੇਸ਼ਕਾਰੀ ਕਰਨ ਲਈ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੂੰ ਆਪਣੇ ਗਿਆਨ ਅਤੇ ਹੁਨਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਤਕ ਪਹੁੰਚਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
6.9. ਸਭਿਆਚਾਰ ਵਿਚ ਸਿੱਖਿਆ, ਖੋਜ ਅਤੇ ਵਿਕਾਸ: ਰਾਜ ਸਰਕਾਰ ਢੁਕਵੇਂ ਤਰੀਕੇ ਨਾਲ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਰਾਹੀਂ ਸਭਿਆਚਾਰ ਵਿਚ ਸਿੱਖਿਆ, ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰੇਗੀ। ਇਸ ਗਤੀਵਿਧੀ ਵਿਚ ਸ਼ਾਮਲ ਨਿੱਜੀ ਖੇਤਰ ਦੀਆਂ ਸੰਸਥਾਵਾਂ ਨੂੰ ਵੀ ਸਹਾਇਤਾ ਮਿਲੇਗੀ। ਰਾਜ ਸਰਕਾਰ ਸਭਿਆਚਾਰ ਦੇ ਖੇਤਰ ਵਿਚ ਪੇਸ਼ੇਵਰ ਵਿਅਕਤੀ ਪੈਦਾ ਕਰਨ ਦੀ ਕੋਸ਼ਿਸ਼ ਕਰੇਗੀ। ਰਾਜ ਦੇ ਅਜਾਇਬ ਘਰਾਂ, ਗੈਲਰੀਆਂ ਅਤੇ ਪੁਰਾਲੇਖਾਂ ਨੂੰ ਪੇਸ਼ੇਵਰ ਵਿਅਕਤੀਆਂ, ਵਿਦਵਾਨਾਂ ਵਿਦਿਆਰਥੀਆਂ ਅਤੇ ਕਲਾ-ਸਿੱਖਿਆਰਥੀਆਂ ਲਈ ਸਿੱਧੀ ਸਿਖਲਾਈ ਪ੍ਰਾਪਤ ਕਰਨ ਵਾਸਤੇ ਖੋਲ੍ਹਿਆ ਜਾਵੇਗਾ ਅਤੇ ਸਰਕਾਰੀ ਅਜਾਇਬ ਘਰਾਂ, ਗੈਲਰੀਆਂ ਅਤੇ ਪੁਰਾਲੇਖਾਂ ਦੇ ਸੰਗ੍ਰਿਹਾਂ ਤਕ ਸਿੱਧੀ ਪਹੁੰਚ ਬਣਾਈ ਜਾਵੇਗੀ।
6.10. ਮਾਨਵ ਅਤੇ ਸਮਾਜਿਕ ਵਿਗਿਆਨ ਦੀ ਸਿੱਖਿਆ ਉੱਪਰ ਮੁੜ ਜ਼ੋਰ ਦੇਣਾ: ਜਦੋਂ ਸਰਕਾਰ ਵਿਗਿਆਨ ਅਤੇ ਤਕਨਾਲੋਜੀ ਦੀ ਸਿੱਖਿਆ ਦੇ ਮਹੱਤਵ ਨੂੰ ਮਾਨਤਾ ਦਿੰਦੀ ਹੈ ਤਾਂ ਮਾਨਵ ਅਤੇ ਸਮਾਜਿਕ ਵਿਗਿਆਨਾਂ ਦੀ ਸਿੱਖਿਆ ਦੀ ਜ਼ਰੂਰਤ ਨੂੰ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਮਾਨਵਿਕੀਆਂ ਅਤੇ ਸਮਾਜ-ਵਿਗਿਆਨਾਂ ਵਿਚ ਅਜਿਹੀ ਸਿੱਖਿਆ ਤੇ ਜ਼ੋਰ ਦੇ ਕੇ ਸਾਡੀਆਂ ਪਹਿਲਤਾਵਾਂ ਨੂੰ ਪੁਨਰ-ਸੰਤੁਲਿਤ ਕਰਨ ਦੀ ਜ਼ਰੂਰਤ ਹੈ।
6.11. ਮਾਨਵ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨਾ: ਰਾਜ ਸਰਕਾਰ ਮਾਨਵੀ ਤੇ ਸਮਾਜਿਕ ਕਦਰਾਂ-ਕੀਮਤਾਂ ਦਾ ਪ੍ਰਸਾਰ ਕਰਨ ਲਈ ਅਤੇ ਨਸ਼ਿਆਂ, ਭਰੂਣ ਹੱਤਿਆ, ਅਸ਼ਲੀਲਤਾ, ਦਾਜ ਅਤੇ ਆਤਮ ਹੱਤਿਆ ਆਦਿ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਭਿਆਚਾਰ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗੀ। ਇੰਟਰਨੈਟ ਅਤੇ ਸੋਸ਼ਲ ਮੀਡੀਆ ਜਿਹੇ ਆਧੁਨਿਕ ਮੀਡੀਆ ਨੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖ਼ਤਮ ਕੀਤੇ ਬਿਨਾਂ ਉਪਯੋਗੀ ਦਖ਼ਲਅੰਦਾਜ਼ੀ ਦੇ ਵਿਸਤ੍ਰਿਤ ਮੌਕੇ ਪੇਸ਼ ਕੀਤੇ ਹਨ। {ਪੰਜਾਬ ਦੀ ਸਭਿਆਚਾਰਕ ਨੀਤੀ ਦੇ ਅਨੁਸਾਰੀ ਕਾਰਜਾਂ ਲਈ ਇਨ੍ਹਾਂ ਮੀਡੀਆ ਰੂਪਾਂ ਦਾ ਫ਼ਾਇਦਾ ਉਠਾਇਆ ਜਾਵੇਗਾ}
6.12 ਸਭਿਆਚਾਰ ਦੁਆਰਾ ਸੈਰ ਸਪਾਟਾ ਥਾਵਾਂ ਦੀ ਉੱਨਤੀ:
ਰਾਜ ਸਰਕਾਰ ਰਾਜ ਵਿਚ ਸੈਰ ਸਪਾਟੇ ਨੂੰ ਉਤਸਾਹਿਤ ਕਰਨ ਲਈ ਸਥੂਲ (ਨਿਰਮਿਤ, ਕੁਦਰਤੀ) ਅਤੇ ਅਸਥੂਲ ਸਭਿਆਚਾਰਕ ਵਿਰਾਸਤਾਂ ਦੀ ਵਰਤੋਂ ਕਰਕੇ ਸੈਰ-ਸੈਪਾਟਾ ਥਾਵਾਂ ਦੀ ਉੱਨਤੀ ਲਈ ਯਤਨ ਕਰੇਗੀ। ਇਸ ਉਦੇਸ਼ ਦੀ ਪੂਰਤੀ ਲਈ ਪੰਜਾਬੀ ਪਰਵਾਸੀਆਂ ਤਕ ਵਿਸ਼ੇਸ਼ ਤੌਰ ’ਤੇ ਪਹੁੰਚ ਬਣਾਈ ਜਾਵੇਗੀ।
6.13 ਸਭਿਆਚਾਰਕ ਅਤੇ ਕਲਾਤਮਕ ਉਦਯੋਗ ਦੀ ਉੱਨਤੀ: ਰਾਜ ਸਰਕਾਰ ਲੋਕਾਂ ਲਈ ਮੌਕੇ ਮੁਹੱਈਆ ਕਰਵਾਏਗੀ ਜਿਨ੍ਹਾਂ ਸਦਕਾ ਉਹ ਸਭਿਆਚਾਰਕ ਵਸਤਾਂ ਅਤੇ ਸੇਵਾਵਾਂ ਦੇ ਉਤਪਾਦਕ ਤੇ ਉਪਭੋਗਤਾ ਬਣ ਸਕਣ। ਇਸ ਉਦੇਸ਼ ਦੀ ਪੂਰਤੀ ਲਈ ਹੁਨਰ ਵਿਕਾਸ, ਖੋਜ ਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਕੇ ਅਤੇ ਨਵੀਆਂ ਮੰਡੀਆਂ ਨੂੰ ਵਿਕਸਿਤ ਕਰਕੇ ਕਲਾ ਨਾਲ ਜੁੜੇ ਸਭਿਆਚਾਰਕ ਅਤੇ ਸਿਰਜਣਾਤਮਕ ਉਦਯੋਗ (ਕਲਾ, ਪੁਰਾਤਨ ਖੰਡਰ/ਥੇਹ, ਅਭਿਨੈ ਕਲਾ ਪ੍ਰਦਰਸ਼ਨੀ, ਸੰਗੀਤ ਅਤੇ ਫੋਟੋਗ੍ਰਾਫੀ), ਮੀਡੀਆ (ਪ੍ਰਕਾਸ਼ਨ, ਫਿਲਮਾਂ, ਟੈਲੀਵਿਯਨ ਅਤੇ ਰੇਡੀਓ) ਅਤੇ ਡਿਜ਼ਾਈਨ ਸਲਾਹਕਾਰੀ (ਉਤਪਾਦ ਡਿਜ਼ਾਈਨ, ਭਵਨ ਨਿਰਮਾਣ ਕਲਾ, ਫੈਸ਼ਨ, ਸੌਫਟਵੇਅਰ, ਵੀਡੀਓ ਗੇਮ ਅਤੇ ਪ੍ਰਦਰਸ਼ਨੀ) ਆਦਿ ਨੂੰ ਵਿਉਂਤਬੱਧ ਤਰੀਕੇ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਪ੍ਰਚਾਰਿਆ ਜਾਵੇਗਾ। ਸਥਾਨਕ ਸਭਿਆਚਾਰਕ ਅਤੇ ਸਿਰਜਣਾਤਮਕ ਉਦਯੋਗਾਂ ਦੇ ਉਤਪਾਦਾਂ ਲਈ ਇਕ ‘ਪੰਜਾਬ ਬਰਾਂਡ’ ਸਥਾਪਿਤ ਕੀਤਾ ਜਾਵੇਗਾ।
6.14 ਇਤਿਹਾਸਕ ਪੁਰਾ ਲੇਖਾਂ ਦਾ ਦਸਤਾਵੇਜੀਕਰਨ ਅਤੇ ਡਿਜੀਟਲੀਕਰਨ: ਸਰਕਾਰ ਦੁਰਲੱਭ ਕਿਤਾਬਾਂ, ਹੱਥ-ਲਿਖਤਾਂ ਪੁਰਾਲੇਖਾਂ ਦੇ ਖ਼ਜਾਨੇ ਦੇ ਮਹੱਤਵ ਨੂੰ ਪਛਾਣਦੀ ਹੈ ਅਤੇ ਇਸ ਸਭ ਦਾ ਅਗਲੀ ਪੀੜ੍ਹੀ ਲਈ ਡਿਜੀਟਲੀਕਰਨ ਕਰਕੇ ਇਸ ਦੀ ਸਾਂਭ-ਸੰਭਾਲ ਦੀ ਲੋੜ ਮਹਿਸੂਸ ਕਰਦੀ ਹੈ। ਇਸਦੇ ਨਾਲ ਹੀ ਸਰਕਾਰ ਆਉਣ ਵਾਲੀਆਂ ਨਸਲਾਂ ਲਈ ਮੌਖਿਕ ਪੰਰਪਰਾ ਦੇ ਦਸਤਾਵੇਜੀਕਰਨ ਅਤੇ ਇਸ ਦੇ ਡਿਜੀਟਲੀਕਰਨ ਦੀ ਜ਼ਰੂਰਤ ਨੂੰ ਪਛਾਣਦੀ ਹੈ। ਸਰਕਾਰ ਅੰਧਵਿਸ਼ਵਾਸਾਂ ਕਾਰਣ ਤਬਾਹ ਹੋ ਰਹੀਆਂ ਹੱਥ-ਲਿਖਤਾਂ ਅਤੇ ਦੁਰਲੱਭ ਪੁਸਤਕਾਂ ਦੇ ਮਾਮਲੇ ਨੂੰ ਸਾਹਮਣੇ ਲਿਆਉਣ ਦਾ ਯਤਨ ਕਰੇਗੀ।
6.15 ਸਭਿਆਚਾਰਕ ਕੇਂਦਰਾਂ ਦੀ ਸਥਾਪਨਾ: ਸਰਕਾਰ ਕੁਝ ਚੋਣਵੇਂ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿਚ ਸਭਿਆਚਾਰਕ ਕੇਦਰਾਂ ਦੀ ਸਥਾਪਨਾ ਦਾ ਯਤਨ ਕਰੇਗੀ ਜਿਨ੍ਹਾਂ ਵਿਚ ਕਲਾ ਪ੍ਰਦਰਸ਼ਨੀਆਂ, ਪੁਸਤਕ ਮੇਲਿਆਂ ਅਤੇ ਪ੍ਰਦਰਸ਼ਨੀ ਕਲਾਵਾਂ ਦੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਲਈ ਸਹੂਲਤਾਂ ਮੌਜੂਦ ਹੋਣਗੀਆਂ। ਵੱਖ ਵੱਖ ਸਮਾਗਮਾਂ ਜਾਂ ਕਾਰਜਾਂ ਲਈ ਉਨ੍ਹਾਂ ਉਪਲਬਧ ਵਿਰਾਸਤੀ ਇਮਾਰਤਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਨ੍ਹਾਂ ਦੀ ਜਾਂ ਤਾਂ ਵਰਤੋਂ ਨਹੀਂ ਹੋ ਰਹੀ ਜਾਂ ਜਿਨ੍ਹਾਂ ਨੂੰ ਇਸ ਮਕਸਦ ਲਈ ਖ਼ਾਲੀ ਕਰਵਾਇਆ ਜਾ ਸਕਦਾ ਹੈ।
6.16 ਐਨ.ਜੀ.ਓ. ਅਤੇ ਸ੍ਵੈ-ਸੇਵੀ ਸੰਸਥਾਵਾਂ ਦੁਆਰਾ ਵਿਰਾਸਤੀ ਇਮਾਰਤਾਂ ਦਾ ਦਿੱਖ-ਪਰਿਵਰਤਨ ਤੇ ਮੁੜ-ਵਰਤੋਂ: ਸਰਕਾਰ ਇਤਿਹਾਸਕ ਇਮਾਰਤਾਂ ਦੀ ਚੰਗੀ ਸਾਂਭ-ਸੰਭਾਲ ਤੇ ਵਰਤੋਂ ਲਈ ਅਤੇ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਵਿਲੱਖਣ ਯਾਦਗਾਰਾਂ ਦੇ ਰੂਪ ਵਿਚ ਬਦਲਣ ਲਈ ਸਰਗਰਮ ਕਿਰਿਆਸ਼ੀਲ ਐਨ.ਜੀ.ਓ/ਸ੍ਵੈ-ਸੇਵੀ ਸੰਸਥਾਵਾਂ ਨੂੰ ਉਤਸਾਹਿਤ ਕਰਨ ਦੀ ਜ਼ਰੂਰਤ ਨੂੰ ਪਛਾਣਦੀ ਹੈ। ਇਸ ਕਾਰਜ ਤੋਂ ਇਕੱਠਾ ਹੋਇਆ ਮਾਲੀਆ ਹੋਰ ਇਤਿਾਸਕ ਇਮਾਰਤਾਂ ਦੇ ਰੱਖ-ਰਖਾਅ ਲਈ ਵਰਤਿਆ ਜਾਵੇਗਾ।
6.17 ਵਿਰਾਸਤ ਉੱਤੇ ਵਿਕਾਸ ਦਾ ਪ੍ਰਭਾਵ: ਸਰਕਾਰ ਸਮਾਜਿਕ-ਪ੍ਰਭਾਵ ਮੁਲਾਂਕਣ ਦੇ ਹਿੱਸੇ ਦੇ ਤੌਰ ‘ਤੇ ਸਾਰੇ ਜਨਤਕ, ਨਿੱਜੀ ਅਤੇ ਸੰਯੁਕਤ ਸੈਕਟਰ ਦੇ ਪ੍ਰੋਜੈਕਟਾਂ ਦੇ ਵਿਰਾਸਤ ਉੱਤੇ ਪਏ ਪ੍ਰਭਾਵਾਂ ਦੇ ਮੁਲਾਂਕਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰੇਗੀ
6.18 ਰਾਜ ਦੇ ਵਿਕਾਸ ਲਈ ਸਭਿਆਚਾਰ ਦੇ ਯੋਗਦਾਨ ਦਾ ਮੁਲਾਂਕਣ: ਸਰਕਾਰ ਰਾਜ ਦੇ ਵਿਕਾਸ ਲਈ ਸਭਿਆਚਾਰ ਦੇ ਯੋਗਦਾਨ, ਵਿਸ਼ੇਸ਼ ਤੌਰ ’ਤੇ ਰਾਜ ਦੀ GSDP ਅਤੇ ਰੁਜ਼ਗਾਰ ਦੇ ਵਾਧੇ ਲਈ ਦਿੱਤੇ ਯੋਗਦਾਨਦੇ ਮੁਲਾਂਕਣ ਨੂੰ ਅੰਜ਼ਾਮ ਦੇਵੇਗੀ।
6.19 ਗੁਰੂ-ਸ਼ਿਸ਼ ਪਰੰਪਰਾਵਾਂ ਨੂੰ ਮੁੜ ਸੁਰਜੀਤ ਕਰਨਾ: ਸਰਕਾਰ ਇਹ ਸਮਝਦੀ ਹੈ ਕਿ ਸਭਿਆਚਾਰ ਦੇ ਖੇਤਰ ਵਿਚ ਗੁਰੂ-ਸ਼ਿਸ਼ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਅਤੇ ਇਸ ਨੂੰ ਅਮਲ ਵਿਚ ਲਿਆਉਣ ਦੀ ਕਾਫ਼ੀ ਸੰਭਾਵਨਾ ਹੈ। ਸਰਕਾਰ ਇਸ ਨੂੰ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਕਰੇਗੀ।
6.20 ਰਾਜ ਦੀਆਂ ਪਰੰਪਰਿਕ ਅਤੇ ਮਾਰਸ਼ਲ ਖੇਡਾਂ: ਰਾਜ ਵਿਚ ਗਤਕਾ ਜਿਹੇ ਰਵਾਇਤੀ ਅਤੇ ਮਾਰਸ਼ਲ ਖੇਡਾਂ ਦੀ ਅਮੀਰ ਪਰੰਪਰਾ ਹੈ। ਰਾਜ ਸਰਕਾਰ ਅਜਿਹੀਆਂ ਰਵਾਇਤੀ ਕਲਾਵਾਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰੇਗਾ।
6.21 ਵਿਰਾਸਤ ਆਧਾਰਿਤ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ: ਰਾਜ ਆਪਣੀ ਵਿਰਾਸਤਦੀ ਵੱਖਰੀ ਪਛਾਣ ਅਤੇ ਸਭਿਆਚਾਰ ਦੀ ਸਾਂਭ ਸਭਾਲ ਲਈ ਇਸ ਨੂੰ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਦਾ ਅਭਿੰਨ ਹਿੱਸਾ ਬਣਾਉਣ ਲਈ ਨਿਯਮ ਬਣਾਏਗਾ।
6.22 ਨੌਜਵਾਨਾਂ ਅਤੇ ਬੱਚਿਆਂ ਤਕ ਪਹੁੰਚ ਬਣਾਉਣਾ ਅਤੇ ਉਨਾਂ ਨੂੰ ਸ਼ਾਮਿਲ ਕਰਨਾ: ਸਾਡੀ ਸਭਿਆਚਾਰਕ ਵਿਰਾਸਤ ਦਾ ਭਵਿੱਖ ਸਾਡੇ ਨੌਜਵਾਨਾਂ ਅਤੇ ਬੱਚਿਆਂ ਦੇ ਹੱਥ ਵਿਚ ਹੈ ਜੋ ਵਿਰਸੇ ਦੇ ਨਵੇਂ ਸਮਰਥਕ ਹੋ ਸਕਦੇ ਹਨ। ਨੌਜਵਾਨਾਂ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਆਪਣੀ ਸਥਾਨਕ ਵਿਰਾਸਤ ਦੀ ਪਛਾਣ ਕਰਨ, ਸਿੱਖਣ ਅਤੇ ਉਸ ਦੀ ਵਕਾਲਤ ਕਰਨ ਦੇ ਕਾਰਜਾਂ ਵਿਚ ਸ਼ਾਮਿਲ ਕਰਨ ਦਾ ਯਤਨ ਕੀਤਾ ਜਾਵੇਗਾ। ਨੌਜਵਾਨਾਂ ਪ੍ਰਤੀ ਸਾਡੀ ਸਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਪ੍ਰਭਾਵਸ਼ਾਲੀ ਸਾਧਨ ਵਜੋਂ ਪਾਪੂਲਰ ਮੀਡੀਆ ਦੀ ਵਰਤੋਂ ਹੋ ਸਕਦੀ ਹੈ।
6.23 ਕਲਾਕਾਰਾਂ ਲਈ ਸਾਮਾਜਿਕ ਸੁਰੱਖਿਆ ਸਕੀਮ: ਸਰਕਾਰ ਸਭਿਆਚਾਰ ਦੇ ਖੇਤਰ ਵਿਚ ਕੰਮ ਕਰਨ ਕਲਾਕਾਰਾਂ ਅਤੇ ਹੋਰ ਲੋਕਾਂ ਲਈ ਇਕ ਸਵੈ-ਵਿੱਤੀ ਸਮਾਜਿਕ ਸੁਰੱਖਿਆ ਸਕੀਮ ਲੈ ਕੇ ਆਵੇਗੀ ਤਾ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਭਿਆਚਾਰ ਦੇ ਖੇਤਰ ਵਿਚ ਕਾਰਜਸ਼ੀਲ ਕਲਾਕਾਰ ਅਤੇ ਹੋਰ ਲੋਕਾਂ ਦੁਆਰ ਆਪਣੇ ਕਮਾਈ ਦੇ ਦਿਨਾਂ ਦੌਰਾਨ ਕੀਤੀ ਸਥਾਈ ਅਤੇ ਥੋੜ੍ਹੀ ਬੱਚਤ ਜੀਵਨ ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਦੀਆਂ ਜਰੂਰਤਾਂ ਨੂੰ ਪੂਰਾ ਕਰੇ।
6.24 ਸਭਿਆਚਾਰਕ ਜਾਇਦਾਦ ਦੀ ਸੰਭਾਲ ਅਤੇ ਪ੍ਰਬੰਧ ਲਈ ਨਿਯਮਿਤ ਢਾਂਚਾ: ਸਰਕਾਰ ਪੰਜਾਬ ਦੀ ਸਭਿਆਚਾਰਕ ਸੰਪਤੀ ਦੀ ਪ੍ਰਭਾਵੀ ਸੰਭਾਲ ਅਤੇ ਪ੍ਰਬੰਧਨ ਲਈ ਵਿਆਪਕ ਅਤੇ ਉਚਿਤ ਕਾਨੂੰਨੀ, ਨਿਯਮਿਤ ਅਤੇ ਪ੍ਰਸ਼ਾਸ਼ਨਿਕ ਸਹਾਇਤਾ ਦੇ ਚੌਖਟੇ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
6.25 ਵਿਰਾਸਤ-ਏ-ਪੰਜਾਬ: ਵਿਰਾਸਤ-ਏ-ਖਾਲਸਾ ਵਰਗੇ ਪੰਜਾਬ ਦੀ ਵਿਰਾਸਤ ਦੇ ਅਜਾਇਬ ਘਰ ਦੀ ਸਥਾਪਨਾ ਕੀਤੀ ਜਾਵੇਗੀ ਜਿੱਥੇ ਲੋਕ ਕਲਾ ਦਾ ਆਨੰਦ ਮਾਣਿਆ ਜਾ ਸਕੇਗਾ ਅਤੇ ਸੈਲਾਨੀ ਪੰਜਾਬ ਦੇ ਸਭਿਆਚਾਰ ਸਜੀਵ ਅਨੁਭਵ ਕਰ ਸਕਣਗੇ।
7. ਦ੍ਰਿਸ਼ ਕਲਾਵਾਂ ਸੰਬੰਧੀ ਕੁਝ ਵਿਸ਼ੇਸ਼ ਨੁਕਤੇ:
7.1 ਪੰਜਾਬ ਲਲਿਤ ਕਲਾ ਅਕਾਦਮੀ ਦੀ ਮਜ਼ਬੂਤੀ: ਪੰਜਾਬ ਲਲਿਤ ਕਲਾ ਅਕਾਦਮੀ ਦੀਆਂ ਗਤੀਵਿਧੀਆਂ ਨੂੰ ਅਰਥਪੂਰਨ ਬਣਾਉਣ ਲਈ ਭਵਿੱਖ ਵਿਚ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਉਦੇਸ਼ ਲਈ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
7.2ਫਿਲਮ-ਸਿਟੀ: ਰਾਜ ਵਿਚ ਮੁੰਬਈ ਅਤੇ ਹੈਦਰਬਾਦ ਦੀਆਂ ਫਿਲਮ-ਸਿਟੀਆਂ ਦੇ ਪੱਧਰ ਦੀ ਫ਼ਿਲਮ ਸਿਟੀ ਸਥਾਪਿਤ ਕੀਤੀ ਜਾਵੇਗੀ, ਜਿਸ ਵਿਚ ਸਟੂਡੀਓ ਅਤੇ ਡਬਿੰਗ ਵਰਗੀਆਂ ਸੁਬਿਧਾਵਾਂ ਉਪਲਬਧ ਹੋਣਗੀਆਂ। ਡਿਜ਼ਨੀਲੈਂਡ ਵਰਗੀਆਂ ਮਨੋਰੰਜਨ ਦੀਆਂ ਸਹੂਲਤਾਂ, ਫਿਲਮ-ਸਿਟੀ ਦਾ ਅਨਿੱਖੜਵਾਂ ਹੋਣਗੀਆਂ। ਇਹ ਫ਼ਿਲਮ ਸਿਟੀ ਕਿਸੇ ਅੰਤਰ-ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੋਵੇਗੀ।
7.3 ਸ਼ੂਟਿੰਗ ਦੀਆਂ ਸਹੂਲਤਾਂ: ਰਾਜ ਵਿਚ ਆਪਣੀਆਂ ਫਿਲਮਾਂ ਨੂੰ ਸੂਟ ਕਰਨ ਵਾਲੇ ਨਿਰਮਾਤਾ ਨੂੰ ਵਿਰਾਸਤੀ ਸੰਪਤੀਆਂ ਦੀ ਵਰਤੋਂ ਲਈ ਸਿੰਗਲ ਵਿੰਡੋ ਕਲੀਅਰੈਂਸ ਪ੍ਰਦਾਨ ਕਰਕੇ ਸਹਾਇਤਾ ਕੀਤੀ ਜਾਵੇਗੀ, ਇਨ੍ਹਾਂ ਵਿਰਾਸਤੀ ਸੰਪਤੀਆਂ ਦੀ ਸੂਚੀ ਵਿਭਾਗ ਦੀ ਵੈੱਬਸਾਇਟ ਉੱਤੇ ਉਪਲਬਧ ਹੋਵੇਗੀ। ਰਾਜ ਵਿਚ ਘੱਟ-ਪਛਾਣ ਵਾਲੇ ਸਥਾਨਾਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀਆਂ ਫਿਲਮਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
7.4 ਸਿੰਗਲ ਸਕਰੀਨ ਸਿਨਮਾ: ਜਿੰਨ੍ਹਾਂ ਸ਼ਹਿਰਾਂ ਕੋਲ ਪਹਿਲਾਂ ਤੋਂ ਸਿਨੇਮਾ ਨਹੀਂ ਹੈ ਉਨ੍ਹਾਂ ਸ਼ਹਿਰਾਂ ਵਿਚ ਸਿੰਗਲ ਸਕਰੀਨ ਸਿਨੇਮਾ ਦੀਆਂ ਯੂਨਿਟਾਂ ਸਥਾਪਿਤ ਕਰਨ ਲਈ ਪੰਜ ਸਾਲਾਂ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ।Shall be provided for upto five years equivalent to the amount of taxes diposited in treasury subject to a maximum of 50% of FCI
7.5 ਮੂਰਤੀਕਲਾ ਨੂੰ ਪ੍ਰੋਤਸਾਹਨ: ਐਸ.ਏ.ਐਸ ਨਗਰ, ਮੁਹਾਲੀ ਵਿਚ ਸਥਾਨਕ ਲੋਕ ਕਲਾਕਾਰਾਂ ਦੁਆਰਾ ਬਣਾਈਆਂ ਗਈਆਂ ਸਿੱਖੀ ਨੂੰ ਪੇਸ਼ ਕਰਦੀਆਂ ਮੂਰਤੀਆਂ ਵਾਲੇ ਅਜਾਇਬ ਘਰ ਨੂੰ ਵਿੱਤੀ ਸਹਾਇਤਾ ਦੇਣ ਲਈ ਪੰਜਾਬ ਸਰਕਾਰ ਦੁਆਰਾ ਅਪਣਾਇਆ ਜਾਵੇਗਾ।
7.6 ਸਭਿਆਚਾਰਕ ਖੇਤਰ ਦੀਆ ਵੱਡੀਆਂ ਹਸਤੀਆਂ ਦੇ ਬੁੱਤਾਂ ਦੀ ਨਿਰਮਾਣਕਾਰੀ: ਭਗਤ ਪੂਰਨ ਸਿੰਘ ਅਤੇ ਬਾਬਾ ਸੋਹਨ ਸਿੰਘ ਭਕਨਾ ਦੇ ਬੁੱਤਾਂ ਦੀ ਨਿਰਮਾਣਕਾਰੀ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਢੁਕਵੇਂ ਥਾਵਾਂ ਉੱਤੇ ਸਥਾਪਿਤ ਕੀਤਾ ਜਾਵੇਗਾ।
7.7 ਪੰਜਾਬ ਦੀ ਰਵਾਇਤੀ ਸ਼ਿਲਪਕਾਰੀ ਦਾ ਵਿਕਾਸ ਅਤੇ ਪ੍ਰਚਾਰ-ਪ੍ਰਸਾਰ: ਰਾਜ ਦੇ ਰਵਾਇਤੀ ਧੰਦੇ ਜਿਵੇਂ ਕਿ ਫੁਲਕਾਰੀ, ਪੰਜਾਬੀ ਜੁੱਤੀ, ਲੱਕੜੀ ਦਾ ਕੰਮ, ਕੁੰਭਕਾਰੀ, ਦਰੀ, ਖੱਡੀ ਆਦਿ ਕੋਲ ਆਪਣੀ ਉਪਯੋਗਤਾ ਦੇ ਕਾਰਨ ਪੁਨਰ-ਸੁਰਜੀਤ ਹੋਣ ਦੀ ਪੂਰੀ ਸੰਭਵਾਨਾ ਹੈ। ਇਨ੍ਹਾਂ ਸ਼ਿਲਪ-ਕਲਾਵਾਂ ਦੀ ਪੁਨਰ-ਸੁਰਜੀਤੀ ਲਈ ਮੁੱਖ ਤੌਰ ’ਤੇ ਸਿਖਲਾਈ ਸੰਸਥਾ, ਸ਼ਿਲਪਕਾਰਾਂ ਦੇ ਸਮੂਹਿਕ ਕੰਮ ਦੇ ਪ੍ਰਬੰਧ, ਬੁਨਿਆਦੀ ਢਾਂਚਾਗਤ ਸਹੂਲਤਾਂ ਜਿਵੇਂ ਕਿ ਕਲਾ-ਗ੍ਰਾਮ ਅਤੇ ਉਤਪਾਦਾਂ ਦੀ ਵਿੱਕਰੀ ਲਈ ਸਮਰਥਨ ਦੀ ਲੋੜ ਹੈ। ਮਾਰਕਫ਼ੈੱਡ ਅਤੇ ਰਾਜ ਦੇ ਬਾਕੀ ਸਰਵਜਨਿਕ ਖੇਤਰਾਂ ਦੇ ਪ੍ਰਬੰਧ ਨਾਲ ਜੁੜੇ ਵਿਭਾਗ ਅਤੇ ਪ੍ਰਮੁੱਖ ਸਹਿਕਾਰੀ ਸਮਿਤੀਆਂ ਨੂੰ ਇਨ੍ਹਾਂ ਸ਼ਿਲਪਕਾਰਾਂ ਦੀ ਲੋੜੀਂਦੀ ਮਦਦ ਲਈ ਤਿਆਰ ਕੀਤਾ ਜਾਵੇਗਾ। ਨਵੇਂ ਡਿਜ਼ਾਇਨਾਂ ਅਤੇ ਉਤਪਾਦਨ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਮੁਕਾਬਲਾ ਵੀ ਸ਼ੁਰੂ ਕੀਤਾ ਜਾਵੇਗਾ।
7.8 ਪੰਜਾਬ ਦੇ ਰਵਇਤੀ ਖਿਡੌਣਿਆਂ ਦਾ ਪ੍ਰਚਾਰ: ਪੰਜਾਬ ਦੀਆਂ ਕੁੜੀਆਂ ਦੀ ਖਿਡੌਣਿਆਂ ਨਾਲ ਵਿਸ਼ੇਸ਼ ਸਾਂਝ ਹੁੰਦੀ ਹੈ। ਇਹ ਲੋਕ ਕਲਾ ਦਾ ਵਿਸ਼ੇਸ਼ ਖੇਤਰ ਹੈ, ਜਿਸਨੂੰ ਸੰਭਾਲਿਆ ਜਾਣਾ ਚਾਹੀਦਾ ਹੈ।
8 ਪ੍ਰਦਰਸ਼ਨੀ ਕਲਾਵਾਂ ਸੰਬੰਧੀ ਵਿਸ਼ੇਸ਼ ਨੁਕਤੇ:
8.1 ਸੰਗੀਤ ਨਾਟਕ ਅਕਾਦਮੀ: ਸੰਗੀਤ ਨਾਟਕ ਅਕਾਦਮੀ ਨੂੰ ਵਧੇਰੇ ਸਸ਼ਕਤ ਬਣਾਇਆ ਜਾਵੇਗਾ। ਇਸ ਉਦੇਸ਼ ਦੀ ਪ੍ਰਾਪਤੀ ਲਈ ਅਕਾਦਮੀ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵਿਚ ਵਾਧਾ ਕੀਤਾ ਜਾਵੇਗਾ ਤਾਂਕਿ ਅਕਾਦਮੀ ਆਪਣੇ ਕੰਮਾਂ ਨੂੰ ਜਿਆਦਾ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕੇ।
8.2 ਸੰਗੀਤ ਅਤੇ ਡਰਾਮੇ ਦਾ ਵਿਕਾਸ: ਰਾਜ ਸਰਕਾਰ ਸੰਗੀਤ ਅਤੇ ਡਰਾਮੇ ਦੇ ਵਿਕਾਸ ਲਈ ਸਾਰੀਆਂ ਯੂਨੀਵਰਸਿਟੀਆਂ ਵਿਚ ਇਨ੍ਹਾਂ ਦੇ ਵਿਭਾਗਾਂ ਨੂੰ ਖੋਲਣ ਦੇ ਯਤਨ ਕਰੇਗਾ। ਸਰਕਾਰ ਨਾਟਕਾਂ ਦੇ ਪ੍ਰਦਰਸ਼ਨ ਨੂੰ ਉਤਸ਼ਾਹਿਤ ਕਰਨ ਲਈ ਜਨਤਕ ਸਹੂਲਤਾਂ ਦੀ ਵਰਤੋਂ ਕਰੇਗੀ ਅਤੇ ਇਸ ਮਕਸਦ ਲਈ ਵਿਰਾਸਤੀ ਇਮਾਰਤਾਂ ਵਿਚ ਅਜਿਹੇ ਪ੍ਰਦਰਸ਼ਨਾਂ ਲਈ ਜਗ੍ਹਾ ਪ੍ਰਦਾਨ ਕਰੇਗੀ। ਰਾਸ਼ਟਰੀ ਰੰਗਮੰਚ ਮੇਲੇ ਵੀ ਇਨ੍ਹਾਂ ਇਮਾਰਤਾਂ ਵਿਚ ਹੀ ਆਯੋਜਿਤ ਹੋਣਗੇ।
8.3 ਰੰਗਮੰਚ ਰੈਪੇਰਟਰੀ ਦੀ ਸਥਾਪਨਾ ਕਰਨਾ: ਸਭਿਆਚਾਰਕ ਮਾਮਲਿਆਂ ਦਾ ਵਿਭਾਗ ਨਾਟਕਾਂ ਦੇ ਪ੍ਰਦਰਸ਼ਨ ਦੀ ਰੈਪੇਰਟਰੀ ਸਥਾਪਿਤ ਕਰੇਗਾ।
8.4 ਤਿਆਰ ਬਰ ਤਿਆਰ ਪੇਸ਼ਕਾਰੀਆਂ: ਰੈਪੇਰਟਰੀ ਕੋਲ ਇਤਿਹਾਸਕ ਮਹੱਤਤਾ ਵਾਲੇ ਅਤੇ ਸਮਕਾਲੀ ਭਖਵੇਂ ਸਮਾਜਿਕ ਸਮੱਸਿਆਵਾਂ ਨਾਲ ਸੰਬੰਧਿਤ ਮੁੱਦਿਆਂ ਉੱਪਰ ਤਿਆਰ ਕੀਤੇ ਨਾਟਕਾਂ ਦੀ ਵੱਡੀ ਗਿਣਤੀ ਹੋਵੇਗੀ। ਇਹ ਨਾਟਕਾਂ ਸੰਵੇਦਨਸ਼ੀਲ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਿਚ ਸਹਾਇਕ ਹੋਣਗੇ।
8.5 ਜ਼ਿਲ੍ਹਾ ਪੱਧਰੀਖੁੱਲ੍ਹਾਂ ਰੰਗਮੰਚ: ਸਰਕਾਰ, ਜਿੱਥੇ ਵੀ ਸੰਭਵ ਹੋਇਆ, ਜ਼ਿਲ੍ਹਾਵਾਰ ਖੁੱਲ੍ਹੇ ਰੰਗਮੰਚਾਂ ਦਾ ਨਿਰਮਾਣ ਕਰਵਾਏਗੀ। ਇਨ੍ਹਾਂ ਦੀ ਸਹਾਇਤਾ ਨਾਲ ਭੰਡਾਂ, ਨਟਾਂ ਅਤੇ ਪੇਂਡੂ ਸੱਥਾਂ ਦੇ ਪਰੰਪਰਿਕ ਰੂਪਾਂ ਨੂੰ ਪੁਨਰ-ਸੁਰਜੀਤ ਕਰਨ ਦੇ ਯਤਨ ਕੀਤੇ ਜਾਣਗੇ
8.6 ਲੋਕਨਾਚ ਅਕਾਦਮੀ: ਨਿੱਜੀ ਖੇਤਰ ਵਿਚ ਕਾਰਜਸ਼ੀਲ ਲੋਕਨ੍ਰਿਤ ਅਕਾਦਮੀਆਂ ਨੂੰ ਉਨ੍ਹਾਂ ਦੇ ਕੰਮ ਲਈ ਲੋੜੀਂਦੀ ਮਾਨਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਕੰਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ ।
8.7 ਸਿੱਧੀ ਪੇਸ਼ਕਾਰੀ ’ਤੇ ਟੈਕਸ ਦੀ ਛੋਟ- ਵੱਖ-ਵੱਖ ਮੁਨਾਫ਼ਾ ਰਹਿਤ ਸਵੈ-ਇੱਛਿਤ ਸੰਗਠਨਾਂ ਦੁਆਰਾ ਕਰਵਾਏ ਗਏ ਨਾਟਕਾਂ ਦੀਆਂ ਸਿੱਧੀਆਂ ਪੇਸ਼ਕਾਰੀਆਂ ’ਤੇ ਮਨੋਰੰਜ਼ਨ ਟੈਕਸ ਜਾਂ ਕੋਈ ਵੀ ਹੋਰ ਟੈਕਸ ਨਹੀਂ ਹੋਵੇਗਾ।
8.8 ਨਕਲੀ ਕਲਾ ਉਤਪਾਦਾਂ ਦੀ ਰੋਕਥਾਮ: ਪੰਜਾਬ ਸਰਕਾਰ ਸਾਹਿਤ, ਨਾਟਕ, ਸੰਗੀਤ, ਹੋਰ ਕਲਤਾਮਕ ਕੰਮਾਂ ਅਤੇ ਸਿਨਮੈਟੋਗ੍ਰਾਫ਼ ਫਿਲਮਾਂ ਤੇ ਆਵਾਜ਼ ਰਿਕਾਰਡਿੰਗ ਦੇ ਕਾਪੀਰਾਈਟ ਦੀ ਚੋਰੀ ਨੂੰ ਰੋਕਣ ਦੀ ਲੋੜ ਨੂੰ ਮਾਨਤਾ ਦਿੰਦੀ ਹੈ।ਇਹ ਆਪਣੇ ਅਧਿਕਾਰ ਖੇਤਰ ਵਿਚ ਸੰਬੰਧਿਤ ਕਾਨੂੰਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰ ਕੇ ਇਸ ਵਰਤਾਰੇ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ।
8.9 ਲੋਕ ਸੰਗੀਤ ਦਾ ਅਜ਼ਾਇਬ ਘਰ: ਪੰਜਾਬ ਰਾਜ ਲੋਕ ਸੰਗੀਤ ਦਾ ਅਜ਼ਾਇਬ ਘਰ ਸਥਾਪਿਤ ਕਰੇਗਾ ਜਿੱਥੇ ਦਰਸ਼ਕ/ਸਰੋਤਾ ਪੰਜਾਬੀ ਸੰਗੀਤ ਦੀਆਂ ਪੁਰਾਣੀਆਂ ਰਿਕਾਰਡਿੰਗਾਂ ਨੂੰ ਸੁਣ ਸਕਣਗੇ।
9 ਸਾਹਿਤ ਸੰਬੰਧੀ ਕੁਝ ਨੁਕਤੇ:
9.1 ਭਾਸ਼ਾ ਵਿਭਾਗ ਦੀ ਮਜ਼ਬੂਤੀ: ਰਾਜ ਸਰਕਾਰ ਭਾਸ਼ਾ ਵਿਭਾਗ ਨੂੰ ਸਮੁੱਚਾ ਪ੍ਰਵਾਣਿਤ ਸਟਾਫ਼ ਉਪਲਬਧ ਕਰਵਾਕੇ ਮਜ਼ਬੂਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ ਤਾ ਕਿ ਉਹ ਆਪਣਾ ਕਾਰਜ ਬਿਹਤਰ ਢੰਗ ਨਾਲ ਕਰ ਸਕੇ।
9.2 ਪੰਜਾਬੀ ਸਾਹਿਤ ਅਕਾਦਮੀ ਦੀ ਮਜ਼ਬੂਤੀ: ਰਾਜ ਸਰਕਾਰ ਪੰਜਾਬੀ ਸਾਹਿਤ ਅਕਾਦਮੀ ਨੂੰ ਸਸ਼ਕਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਤਾਂਕਿ ਅਕਾਦਮੀ ਆਪਣੇ ਕੰਮ ਨੂੰ ਹੋਰ ਜਿਆਦਾ ਵਧੀਆ ਢੰਗ ਨਾਲ ਕਰ ਸਕੇ।
9.3 ਬਾਲ ਸਾਹਿਤ ਦਾ ਵਿਕਾਸ: ਭਾਸ਼ਾ ਵਿਭਾਗ ਪ੍ਰਮੁੱਖ ਲੇਖਕਾਂ ਦੁਆਰਾ ਰਚੇ ਗਏ ਬੱਚਿਆਂ ਦੇ ਸਾਹਿਤ ਨੂੰ ਪ੍ਰਕਾਸ਼ਿਤ ਕਰੇਗਾ।
9.4 ਪੰਜਾਬੀ ਵਿਚ ਵਿਸ਼ਵ ਸਾਹਿਤ ਦੇ ਅਨੁਵਾਦ ਨੂੰ ਪ੍ਰਫੁੱਲਿਤ ਕਰਨਾ: ਭਾਸ਼ਾ ਵਿਭਾਗ ਪੰਜਾਬੀ ਪਾਠਕਾਂ ਦੇ ਲਾਭ ਹਿਤ ਸੰਸਾਰ ਦੀਆਂ ਮਸ਼ਹੂਰ ਕਿਤਾਬਾਂ ਦੇ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਵਾਏਗਾ ਅਤੇ ਇਨ੍ਹਾਂ ਨੂੰ ਲੋਕਾਂਤਕ ਲੈ ਕੇ ਜਾਵੇਗਾ।
9.5 ਜ਼ਿਲ੍ਹਾ ਪੱਧਰ ਦੀਆਂ ਲਾਇਬਰੇਰੀਆਂ ਦੀ ਸਥਾਪਨਾ ਅਤੇ ਰੱਖ-ਰਖਾਓ: ਭਾਸ਼ਾ ਵਿਭਾਗ ਰਾਜ ਅਤੇ ਜ਼ਿਲ੍ਹਾ ਪੱਧਰ ਦੀਆਂ ਸਾਰੀਆਂ ਲਾਇਬਰੇਰੀਆਂ ਦਾ ਪ੍ਰਬੰਧ ਕਰਦਾ ਹੈ। ਹਰੇਕ ਜ਼ਿਲ੍ਹੇ ਵਿਚ ਅਜਿਹੀਆਂ ਲਾਇਬਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਲਾਇਬਰੇਰੀ ਸਥਾਪਿਤ ਕਰਨ ਦੀ ਇੱਛਾ ਰੱਖਣ ਵਾਲੀਆਂ ਨਿੱਜੀ ਸੰਸਥਾਵਾਂ ਨੂੰ ‘ਰਾਜਾ ਰਾਮ ਮੋਹਨ ਰਾਇ ਫ਼ਾਊਂਡੇਸ਼ਨ ਕਲਕੱਤਾ’ ਤੋਂਸਰੋਤ ਫੰਡ ਲੈਣ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
9.6 ਮੁਸ਼ਾਇਰੇ: ਪੰਜਾਬੀ ਸਾਹਿਤ ਅਕਾਦਮੀ ਅਤੇ ਪੰਜਾਬ ਕਲਾ ਪ੍ਰੀਸ਼ਦ ਕਵਿਤਾ ਪਾਠਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਸਮੇਂ-ਸਮੇਂ ਮੁਸ਼ਾਇਰਿਆਂ ਦਾ ਪ੍ਰਬੰਧ ਕਰਨਗੀਆਂ।
9.7 ਹੁਨਰ ਦਾ ਵਿਕਾਸ: ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਕੋਚਾਂ ਲਈ ਹੁਨਰ ਵਿਕਾਸ ਪਰੋਗਰਾਮ ਸ਼ੁਰੂ ਕਰੇਗਾ ਤਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਅਤੇ ਨੌਜਵਾਨਾਂ ਨੂੰ ਸਭਿਆਚਾਰਕ ਸਰਗਰਮੀਆਂ ਵਿਚ ਸ਼ਾਮਿਲ ਕੀਤਾ ਜਾ ਸਕੇ।
9.8 ਲੋਕਨਾਇਕਾਂ ਅਤੇ ਇਤਿਹਾਸਕ ਵਿਅਕਤੀਆਂ ’ਤੇ ਫਿਲਮਾਂ ਬਣਾਉਣਾ: ਸਭਿਆਚਾਰਕ ਮਾਮਲਿਆਂ ਦਾ ਵਿਭਾਗ ਲੋਕਨਾਇਕਾਂ ਅਤੇ ਇਤਿਹਾਸਕ ਵਿਅਕਤੀਆਂ ਉੱਪਰ ਬਣਨ ਵਾਲੀਆਂ ਫਿਲਮਾਂ ਦੇ ਨਿਰਮਾਣ ਲਈ ਹਰ ਸੰਭਵ ਸਹਾਇਤਾ ਕਰੇਗਾ।
10 ਇਸ ਨੀਤੀ ਨੂੰ ਲਾਗੂ ਕਰਨ ਵਾਲਾ ਸੰਸਥਾਗਤ ਢਾਂਚਾ
10.1 ਸਭਿਆਚਾਰ ਨੀਤੀ ਨੂੰ ਲਾਗੂ ਕਰਨ ਲਈ ਸੰਸਥਾਗਤ ਵਿਵਸਥਾ: ਰਾਜ ਸਰਕਾਰ ਪੰਜਾਬ ਦੇ ਸਭਿਆਚਾਰ ਨਾਲ ਜੁੜੇ ਖੇਤਰਾਂ ਵਿਚ ਕੰਮ ਕਰਨ ਵਾਲੇ ਮਾਹਿਰਾਂ ਨੂੰ ਨਾਲ ਲੈ ਕੇ ‘ਪੰਜਾਬ ਸਭਿਆਚਾਰਕ ਸਲਾਹਕਾਰ ਕੌਂਸਲ’ ਦੀ ਸਥਾਪਨਾ ਕਰੇਗੀ। ਇਹ ਕੌਂਸਲ ਸਭਿਆਚਾਰਕ ਨੀਤੀ ਨਾਲ ਸੰਬੰਧਿਤ ਮਾਮਲਿਆਂ ਵਿਚ ਪੰਜਾਬ ਦੇ ਸਭਿਆਚਾਰ ਨੂੰ ਲੋਕਾਂ, ਪਰਵਾਸੀ ਪੰਜਾਬੀਆਂ ਅਤੇ ਸੈਲਾਨੀਆਂ ਵਿਚ ਹਰਮਨਪਿਆਰਾ ਬਣਾਉਣ ਅਤੇ ਸਭਿਆਚਾਰ ਦੇ ਵਿਕਾਸ ਲਈ ਪੰਜਾਬ ਸਰਕਾਰ ਨੂੰ ਸਹਾਇਤਾ ਅਤੇ ਸਲਾਹ ਦੇਵੇਗੀ। ਮਾਣਯੋਗ ਮੁੱਖ ਮੰਤਰੀ ਦੀ ਅਗਵਾਈ ਵਿਚ ਸਲਾਹਕਾਰ ਕੌਂਸਲ ਦੀ ਇਕ ਕੋਰ ਕਮੇਟੀ ਰਾਜ ਸਰਕਾਰ ਦੇ ਸਾਰੇ ਨੀਤੀਗਤ ਫ਼ੈਸਲਿਆਂ ਨੂੰ ਲੈਣ ਲਈ ਸਮਰੱਥ ਇਕ ਉੱਚ ਪੱਧਰੀ ਕਮੇਟੀ ਵਜੋਂ ਕੰਮ ਕਰੇਗੀ।
10.2 ਸਭਿਆਚਾਰਕ ਸਲਾਹਕਾਰ ਕਮੇਟੀਆਂ: ਇਸੇ ਤਰ੍ਹਾਂ ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਸਭਿਆਚਾਰਕ ਨੀਤੀ ਨਾਲ ਸੰਬੰਧਿਤ ਮਾਮਲਿਆਂ ਦੇ ਨਾਲ-ਨਾਲ ਰਾਜ ਦੇ ਸਭਿਆਚਾਰ ਨੂੰ ਪ੍ਰਫੁੱਲਿਤ ਅਤੇ ਵਿਕਸਿਤ ਕਰਨ ਲਈ ਸਲਾਹ ਦੇਣਗੀਆਂ।
10.3 ਸਭਿਆਚਾਰਕ ਮਾਮਲਿਆਂ, ਪੁਰਾਤੱਤਵ ਵਿਗਿਆਨ, ਅਜ਼ਾਇਬਘਰਾਂ ਅਤੇ ਆਰਕਾਈਵਾਂ ਦਾ ਡਾਈਰੈਕਟੋਰੇਟ: ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਕੰਟਰੋਲ ਹੇਠ ਪੁਰਾਤਤਵ ਵਿਗਿਆਨ, ਅਜ਼ਾਇਬ ਘਰਾਂ ਅਤੇ ਆਰਕਾਈਵ ਪੰਜਾਬ ਰਾਜ ਦੀ ਸਭਿਆਚਾਰ ਨੀਤੀ ਨੂੰ ਲਾਗੂ ਕਰਨ ਲਈ ਨੋਡਲ ਵਿਭਾਗ ਹੋਣਗੇ। ਇਹ ਸਰਕਾਰ ਦੇ ਬਾਕੀ ਸਾਰੇ ਵਿਭਾਗਾਂ, ਸਰਕਾਰੀ ਵਿਭਾਗਾਂ ਅਤੇ ਨਿੱਜੀ ਸੰਗਠਨਾਂ ਨਾਲ ਤਾਲਮੇਲ ਕਰੇਗਾ। ਇਹ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ, ਪੁਰਾਤਤਵ ਵਿਗਿਆਨ, ਅਜ਼ਾਇਬ ਘਰਾਂ ਅਤੇ ਆਰਕਾਈਵਜ਼ ਵਿਭਾਗ ਰਾਹੀਂ ਕੇਂਦਰ ਸਰਕਾਰ ਨਾਲ ਵੀ ਗੱਲਬਾਤ ਕਰੇਗਾ।
10.4 ਪੰਜਾਬ ਕਲਾ ਪਰੀਸ਼ਦ: ਪੰਜਾਬ ਕਲਾ ਪਰੀਸ਼ਦ ਇਸਨੂੰ ਸਮੇਂ-ਸਮੇਂ ਸਿਰ ਸੌਂਪੇ ਗਏ ਕਾਰਜਾਂ ਨੂੰ ਪੂਰਾ ਕਰਨ ਲਈ ਇਕ ਉੱਚ ਪੱਧਰੀ ਸੰਸਥਾ ਹੋਵੇਗੀ ਅਤੇ ਇਹ ਕੌਂਸਲ ਇਸ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਸੰਬੰਧਿਤ ਹੋਰ ਸਭਿਆਚਾਰਕ ਸੰਗਠਨਾਂ ਦੇ ਕਾਰਜਾਂ ਨਾਲ ਤਾਲਮੇਲ ਕਰੇਗੀ।
10.5 ਪੰਜਾਬ ਕਲਾ ਪਰੀਸ਼ਦ ਦੀਆਂ ਅਕਾਦਮੀਆਂ: ਪੰਜਾਬ ਸਾਹਿਤ ਅਕਾਦਮੀ, ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਸਭਿਆਚਾਰਕ ਨੀਤੀ ਨੂੰ ਲਾਗੂ ਕਰਨ ਦੀ ਪੱਧਰ ’ਤੇ ਜ਼ਿੰਮੇਵਾਰੀਆਂ ਨਾਲ ਲੈਸ ਹੋਰ ਏਜੰਸੀਆਂ ਹੋਣਗੀਆਂ ਜਿਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪੋ ਆਪਣੀਆਂ ਸੰਸਥਾਵਾਂ ਦੇ ਨਿਯਮਾਂ ਦੇ ਅਨੁਸਾਰ ਵਿਕਾਸ ਅਤੇ ਪ੍ਰਚਾਰ ਸੰਬੰਧੀ ਗਤੀਵਿਧੀਆਂ ਕਰਨ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346