Welcome to Seerat.ca
|
-
ਤੁਹਾਡੀ ਕਹਾਣੀ 'ਜਮਰੌਦ' ਆਪਣੇ ਆਪ ਵਿਚ ਇਸ ਗੱਲ ਦਾ ਸਬੂਤ ਹੈ ਕਿ ਜਮਰੌਦ ਦੇ ਕਿਲ੍ਹੇ ‘ਤੇ
ਫਲਤਹਿ ਦਿਵਾਉਣ ਵਾਲਾ ਸ਼ਹੀਦ ਤੇ ਆਜ਼ਾਦੀ ਦਾ ਪ੍ਰਵਾਨਾ ਬਾਬਾ ਬਲਕਾਰ ਸਿੰਘ ਅਜੇ ਜਿਊਂਦਾ ਹੈ
ਅਤੇ ਸਾਡੇ ਅੰਸੰਗ ਹੈ। ਬਾਵਜੂਦ ਇਸਦੇ ਕਿ ਪੂਰਾ ਪਿੰਡ(ਗਲੋਬਲ ਵਿਲੇਜ) ਕਿਸੇ ਮਜਬੂਰੀ ਵੱਸ
ਨਾਮ ਦੇ ਅਮਰ ਸਿੰਘਾਂ ਨਾਲ ਰਲ ਕੇ ਝੂਠ ਬੋਲਦਾ ਕਿਸੇ ਹੋਰ ਹੀ ਕਿਲ੍ਹੇ ਨੂੰ ਫਲਤਹਿ ਕਰਨ ਦੀ
ਦੌੜ ਵਿਚ ਲੱਗਾ ਹੋਇਆ ਹੈ।
ਆਪਣੇ ਹੀ ਲ੍ਹਿਆਂ ਨੂੰ ਢਵਾਹ ਕੇ ਖਾਧੀ ਆਪਣੀ ਹੀ ਹਾਰ ਨੂੰ ਅਮਰ ਸਿੰਘ ਹੋਰੀਂ ਆਪਣੀ ਹੀ
ਫਲਤਹਿ ਸਮਝੀ ਬੈਠੇ ਹਨ।ਇਸ ਹਾਲਤ ਵਿਚ ਬਾਬੇ ਬਲਕਾਰ ਸਿੰਘ ਦੀ ਲੜਾਈ ਭਾਵੇਂ ਕਿ ਪਹਿਲਾਂ
ਨਾਲੋਂ ਕਈ ਗੁਣਾਂ ਗੁੰਝਲਦਾਰ ਤੇ ਪੇਚੀਦਾ ਬਣਗਈ ਹੈ,ਏਨੀ ਕੁ ਸੋਚ ਕੇ ਕਈ ਵਾਰ ਮਨ ਘਬਰਾ
ਜਾਂਦਾ ਹੈ।
ਪਰ ਇਸ ਕਹਾਣੀ ਅੰਦਰ ਬਾਬੇ ਬਲਕਾਰ ਸਿੰਘ ਦਾ ਹਰ ਕਿਤੇ ਪ੍ਰਛਾਵਾਂ ਬਣ ਕੇ ਨਾਲ ਨਾਲ ਤੁਰਨ
ਵਾਲਾ ਬਿੰਬ ਹੌਂਸਲਾ ਦੇਣ ਵਾਲਾ ਹੈ ਜੋ ਸਾਡੇ ਨਾਲ ਨਾਲ ਤੁਰਦਾ ਸਾਨੂੰ ਕਹੀ ਜਾਂਦਾ ਹੈ।
ਮੇਰਾ ਚਿਖ਼ਾ ਸਿੰਘਾਸਣ ਆਖ਼ਰੀ ਵਿਚ ਕਿਲ੍ਹੇ ਬਣਾਣਾ। ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦ
ਲੰਬੂ ਲਾਣਾ
ਮੈਂ ਨਾਲ ਤ ੁਹਾਡੇ ਹੋਵਾਂਗਾ ਤੁਸੀਂ ਨਹੀਂ ਘਬਰਾਣਾ
ਅਛੋਪਲੇ ਜਿਹੇ ਉਹ ਸਾਨੂੰ ਵੀ ਇਹ ਚਿਤਾਰ ਜਾਂਦਾ ਹੈ ਕਿ ਛੇ ਕੁ ਬੰਦਿਆਂ ਦੀ ਕੌਮ ਨਿਰ੍ਹੇ
ਪਰਿਵਾਰ ਲਈ ਮਰਨ ਵਾਲਾ ਕਿਸੇ ਖਲਾਤੇ ਦਾ ਸ਼ਹੀਦ ਨਹੀਂ ਹੁੰਦਾ।
ਝਮਰੌਦ ਫਲਤਹਿ ਕਰਨ ਗਏ ਬਾਬੇ ਬਲਕਾਰ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਪੰਜਾਬੀਆਂ ਦਾ ਜੰਡਾ
ਝੁੱਲਦਾ ਵੇਖ ਕੇ ਜੋ ਤਸੱਲੀ ਉਸਨੂੰ ਮਿਲੀ ਸੀ,ਉਹ ਤੁਹਾਨੂੰ ਕਹਾਣੀ 'ਜਮਰੌਦ' ਨੂੰ ਲਿਖਦਿਆਂ
ਮਿਲੀ ਹੋਵੇਗੀ ਅਤੇ ਮੈਨੂੰ ਸਾਨੂੰ ਇਸਨੂੰ ਪੜ੍ਹਦਿਆਂ ਮਿਲੀ ਹੈ।
ਗੁਰਪ੍ਰੀਤ ਸਿੰਘ ਖਮਨਾਂ,ਨੴਦੀ ਕਲੋਨੀ ਖਮਨਾਂ,9780007573
|