Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ਬਾਈ!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ ਨੀ ਮਾਂ

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 
Online Punjabi Magazine Seerat


ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ:
ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

- ਸੀਤਾ ਰਾਮ ਬਾਂਸਲ

 

20 ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਵਿਦੇਸ਼ਾਂ ਵਿੱਚ ਕਮਾਈਆਂ ਕਰਨ ਗਏ ਭਾਰਤੀਆਂ ਨੇ ਉੱਥੇ ਵੱਖ-ਵੱਖ ਜਥੇਬੰਦੀਆਂ ਬਣਾ ਕੇ ਸਮਾਜ ਸੁਧਾਰਕ ਅਤੇ ਲੋਕ ਜਾਗ੍ਰਿਤੀ ਦੇ ਕੰਮ ਆਰੰਭੇ। ਇੰਗਲੈਂਡ ਵਿੱਚ ਸ਼ਿਆਮਾ ਜੀ ਕ੍ਰਿਸ਼ਨਾ ਵਰਮਾ ਨੇ ਪਹਿਲੀਆਂ ਦੋ ਸਕਾਲਰਸ਼ਿਪ ਗੁਰੁ ਗੋਬਿੰਦ ਸਿੰਘ ਜੀ ਅਤੇ ਸ਼ਿਵਾਜੀ ਦੇ ਨਾਂ ਤੇ ਜਾਰੀ ਕੀਤੀਆਂ। ਬਾਲ ਗੰਗਾਧਰ ਤਿਲਕ ਅਤੇ ਬਿਪਨ ਚੰਦਰ ਪਾਲ ਨੂੰ ਬੇਨਤੀ ਕੀਤੀ ਸੀ ਕਿ ਭਾਰਤ ਵਿੱਚੋਂ ਇੰਗਲੈਂਡ ਪੜ੍ਹਣ ਲਈ ਦੇਸ਼ ਭਗਤੀ ਦਾ ਜ਼ਜ਼ਬਾ ਰੱਖਣ ਵਾਲੇ ਨੌਜਵਾਨਾਂ ਦੀ ਚੋਣ ਕਰਨ।ਇਹਨਾਂ ਵਜ਼ੀਫਿਆਂ ਤਹਿਤ ਆਏ ਵਿਨਾਇਕ ਦਾਮੋਦਰ ਸਾਵਰਕਰ ਦੇ ਦੇਸ਼ ਭਗਤੀ ਦੇ ਕੰਮਾਂ ਨੇ ਉਸ ਸਮੇਂ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਖੋਖਲੀਆਂ ਕਰਨ ਦਾ ਕੰਮ ਕੀਤਾ ਸੀ। ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਸ਼ਿਆਮਾ ਜੀ ਨੇ ਪੰਜ ਵਜ਼ੀਫੇ ਦੇਣ ਦਾ ਐਲਾਨ ਕੀਤਾ ਸੀ।ਸ਼ਰਤ ਇਹ ਰੱਖੀ ਸੀ ਕਿ ਜੋ ਨੌਜਵਾਨ ਵਲੈਤ ਪਹੁੰਚ ਕੇ ਪੜ੍ਹਣਗੇ ਉਹ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਦਾ ਪ੍ਰਣ ਲੈਣਗੇ।ਭਾਈ ਪਰਮਾਨੰਦ ਕਰਿਆਲਾ ਵਿਦੇਸ਼ਾ ਚ ਸਰਗਰਮ ਭਾਰਤੀ ਕ੍ਰਾਂਤੀਕਾਰੀਆਂ ਨਾਲ ਪਹਿਲਾ ਕੰਮ ਕਰ ਚੁੱਕਾ ਸੀ। ਉਸ ਨੇ ਤਾਰਕਨਾਥ ਦਾਸ, ਤੇਜਾ ਸਿੰਘ, ਪ੍ਰੋ. ਆਰਥਰ ਪੋਪ ਦੀ ਮੌਜੂਦਗੀ ਚ ਸ਼ਿਆਮਾ ਜੀ ਕ੍ਰਿਸ਼ਨਾ ਵਰਮਾ ਦੇ ਵਜ਼ੀਫਿਆਂ ਦਾ ਹਵਾਲਾ ਦੇ ਕੇ ਲਾਲਾ ਹਰਦਿਆਲ ਨੂੰ ਸਲਾਹ ਦਿੱਤੀ ਕਿ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਕੇ ਭਾਰਤ ਚੋਂ ਮੰਗਵਾ ਕੇ ਅਮਰੀਕਾ ਵਿੱਚ ਪੜ੍ਹਾਇਆ ਜਾਵੇ ਅਤੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨ ਲਈ ਤਿਆਰ ਕੀਤੇ ਜਾਣ। ਭਾਈ ਪਰਮਾਨੰਦ ਨੇ ਸੁਝਾਅ ਦਿੱਤਾ, ਪੰਜਾਬ ਅਤੇ ਭਾਰਤ ਦੇ ਬਾਕੀ ਹਿੱਸਿਆਂ ਤੋਂ ਕੁਛ ਸਮਝਦਾਰ ਵਿਦਿਆਰਥੀ ਅਮਰੀਕਾ ਬੁਲਾਏ ਜਾਣ, ਉਹਨਾਂ ਨੂੰ ਵਜ਼ੀਫੇ ਦਿੱਤੇ ਜਾਣ, ਉਹ ਕੁਝ ਸਾਲ ਇੱਥੇ ਵੱਖ-ਵੱਖ ਵਿਸ਼ਿਆਂ ਦਾ ਅਧਿਐਨ ਕਰਨ।ਇਸ ਯੋਜਨਾ ਵਿੱਚ ਸਫਲਤਾ ਮਿਲਣ ਤੇ ਇਥੇ ਐਸੈ ਵਿਦਿਆਰਥੀਆਂ ਵਾਸਤੇ ਇੱਕ ਹੋਸਟਲ ਬਣਾ ਦਿੱਤਾ ਜਾਵੇ ਜੋ ਅਮਰੀਕਾ ਤੋਂ ਮੁੜਣ ਤੇ ਮਾਤਰਭੂਮੀ ਦੀ ਸੇਵਾ ਕਰ ਸਕਣ।
ਸਰਬ ਸੰਮਤੀ ਨਾਲ ਭਾਈ ਪਰਮਾਨੰਦ ਦੀ ਤਜ਼ਵੀਜ ਨੂੰ ਪ੍ਰਵਾਨ ਕਰ ਲਿਆ।ਉਸ ਵੇਲੇ ਇਸ ਕੰਮ ਲਈ ਗੁਰੁ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ ਕਾਇਮ ਕਰਕੇ ਕਮੇਟੀ ਬਣਾ ਦਿੱਤੀ। ਹਰਦਿਆਲ, ਤੇਜਾ ਸਿੰਘ, ਤਾਰਕ ਨਾਥ ਦਾਸ, ਪ੍ਰੋ, ਆਰਥਰ ਪੋਪ ਅਤੇ ਸ਼੍ਰੀਮਤੀ ਪੋਪ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ।ਮਾਇਆ ਦਾ ਸਾਰਾ ਪ੍ਰਬੰਧ ਭਾਈ ਜਵਾਲਾ ਸਿੰਘ ਠੱਠੀਆਂ ਨੇ ਆਪਣੇ ਜਿੰਮੇ ਲੈ ਲਿਆ। ਗ਼ਦਰ ਪਾਰਟੀ ਦੇ ਉਸਰੱਈਏ ਭਾਈ ਜਵਾਲਾ ਸਿੰਘ ਠੱਠੀਆਂ ਦਾ ਸਟਾਕਟਨ ਵਿੱਚ ਅਮਰੀਕਾ ਦਾ ਪਹਿਲਾ ਗੁਰੂਦੁਆਰਾ ਉਸਾਰਨ ਵਿੱਚ ਮੋਢੀ ਰੋਲ ਸੀ ਤੇ ਇਸ ਗੁਰੂਦੁਆਰੇ ਨੇੜੇ ਹੀ ਉਹਨਾਂ ਦਾ 4000 ਏਕੜ (ਇੱਕ ਹੋਰ ਸ੍ਰੋਤ ਅਨੁਸਾਰ 500 ਏਕੜ) ਦਾ ਫਾਰਮ ਸੀ ਜਿੱਥੇ ਬੰਬ ਬਣਾਉਣਾ ਸਿੱਖਦੇ ਸਮੇਂ ਧਮਾਕੇ ਨਾਲ ਗ਼ਦਰ ਪਾਰਟੀ ਦੇ ਮਸ਼ਹੂਰ ਕਵੀ ਹਰਨਾਮ ਸਿੰਘ ਦੀ ਇੱਕ ਬਾਂਹ ਉੱਡ ਗਈ ਸੀ ਜੋ ਟੁੰਡੀਲਾਟ ਵਜੋਂ ਪ੍ਰਸਿੱਧ ਹੋਏ।ਅਮਰੀਕਾ ਵਿੱਚ ਲੋਕ ਭਾਈ ਜਵਾਲਾ ਸਿੰਘ ਨੂੰ ਆਲੂਆਂ ਦਾ ਬਾਦਸ਼ਾਹ ਕਹਿੰਦੇ ਸਨ।ਇਸ ਇਕੱਤਰਤਾ ਤੋਂ ਦੂਜੇ ਦਿਨ ਸਕਾਲਰਸ਼ਿੱਪ ਦੀਆਂ ਸ਼ਰਤਾਂ ਦਾ ਐਲਾਨ ਕਰ ਦਿੱਤਾ, 1912 ਦੇ ਸ਼ੁਰੂ ਚ ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ ਬਣਾਈ।ਫਰਵਰੀ 1912 ਚ ਪ੍ਰਮੁਖ ਅਖਬਾਰਾਂ ਚ ਇਹਨਾਂ ਵਜੀਫਿਆਂ ਬਾਰੇ ਇਸ਼ਤਿਹਾਰ ਦਿੱਤਾ ਅਤੇ ਹਿੰਦੋਸਤਾਨ ਦੇ ਸਾਰੇ ਕਾਲਜਾਂ ਚ ਇਹਦੇ ਬਾਰੇ ਜਾਣਕਾਰੀ ਭੇਜੀ ਗਈ।ਇੱਕ ਜਨਵਰੀ 1912 ਨੂੰ ਮੂਰਲੈਂਡ (ਕੈਲੇਫੋਰਨੀਆਂ) ਤੋਂ ਬਾਬਾ ਜਵਾਲਾ ਸਿੰਘ ਦੇ ਦਸਤਖਤ ਹੇਠ ਇਸ਼ਤਿਹਾਰ ਜਾਰੀ ਹੋਇਆ ਜਿਸ ਵਿੱਚ ਸ਼੍ਰੀਮਤੀ ਬਰਥਾ ਐਲ ਸੀ ਪੋਪ ਦੇ 2708, ਵਰਜੀਨੀਆਂ ਸਟਰੀਟ ਬਰਕਲੀ ਦੇ ਪਤੇ ਤੇ 15 ਮਈ 1912 ਤੱਕ ਅਰਜੀਆਂ ਭੇਜਣ ਲਈ ਕਿਹਾ ਗਿਆ ਸੀ।ਸਕਾਲਰਸ਼ਿਪ ਦੀਆਂ ਸ਼ਰਤਾਂ ਚ ਸੀ ਕਿ ਚੁਣਿਆ ਵਿਦਿਆਰਥੀ ਆਪਣੇ ਖਰਚੇ ਤੇ ਅਮਰੀਕਾ ਪਹੁੰਚੇਗਾ।ਪੜ੍ਹਾਈ ਪੂਰੀ ਹੋਣ ਤੇ ਵਾਪਸੀ ਸਫਰ ਦਾ ਖਰਚਾ ਕਮੇਟੀ ਨੇ ਕਰਨਾ ਸੀ। ਛੁੱਟੀਆਂ ਚ ਕੰਮ ਕਰਕੇ ਕਮਾਈ ਕਰਨੀ, ਕੋਈ ਨਸ਼ਾ ਨਾ ਵਰਤਣਾ, ਜਤ ਸਤ ਰੱਖਣਾ, ਕੋਈ ਵੀ ਕੰਮ ਸਮਾਜ ਅਤੇ ਦੇਸ਼ ਵਿਰੁੱਧ ਨਾ ਕਰਨਾ ਮੁੱਖ ਕੰਮ ਹੋਣਗੇ।
ਕੁਝ ਹਫਤਿਆਂ ਵਿੱਚ ਹੀ 600 ਅਰਜ਼ੀਆਂ ਆ ਪਹੁੰਚੀਆਂ। ਕਮੇਟੀ ਨੇ ਛੇ ਵਿਦਿਆਰਥੀਆਂ ਦੀ ਚੋਣ ਕੀਤੀ।ਯੋਗਤਾ ਅਤੇ ਪ੍ਰਤਿੱਗਿਆ ਦੇ ਆਧਾਰ ਤੇ ਵਿਦਿਆਰਥੀ ਚੁਣੇ ਗਏ ਸਨ। ਵਿਤਕਰਾ ਖਤਮ ਕਰਨ ਲਈ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਸਭ ਧਰਮਾਂ ਦੇ ਨੁੰਮਾਇਦੇ ਲਏ ਗਏ। ਸਾਂਝੀਵਾਲਤਾ ਅਤੇ ਭ੍ਰਾਤਰੀ ਭਾਵ ਦੇ ਅਸੂਲਾਂ ਤੇ ਹੋਸਟਲ ਬਣਾਇਆ ਗਿਆ।
26 ਮਈ 1912 ਦਿਨ ਐਤਵਾਰ ਨੂੰ ਦੀ ਸਾਨਫਰਾਂਸਿਸਕੋ ਅਖ਼ਬਾਰ ਵਿੱਚ ਖ਼ਬਰ ਛਪੀ।
ਭਾਰਤੀ ਵਿਦਵਾਨ ਯੂਨੀਵਰਸਿਟੀ ਆਫ਼ ਕੈਲੇਫੋਰੀਆਂ ਚ ਦਾਖ਼ਲ ਹੋਣਗੇ - ਇੰਡੋਸਤਾਨ ਦੇ ਛੇ ਬੰਦੇ ਵੱਧ ਸਿੱਖਣ ਵੱਲ ਝੁਕਾਅ ਰੱਖਦੇ ਹਨ: ਬਰਕਲੀ, ਮਈ 25- ਮੂਰਲੈਂਡ ਕੈਲੀਫੋਰਨੀਆਂ ਦੇ ਭਾਰਤੀ ਕਿਸਾਨ ਸ. ਜਵਾਲਾ ਸਿੰਘ ਦੇ ਸਥਾਪਤ ਕੀਤੇ ਗੁਰੂੁ ਗੋਬਿੰਦ ਸਿੰਘ ਸਾਹਿਬ ਐਜ਼ੂਕੇਸ਼ਨਲ ਸਕਾਲਰਸ਼ਿਪ ਤੇ ਛੇ ਬਹੁਤ ਹੀ ਹੁਸ਼ਿਆਰ ਭਾਰਤੀ, ਜਿਹੜੇ ਕਿ ਕੁਝ ਕਾਲਜਾਂ ਦੇ ਵਿਦਿਆ ਵਿਭਾਗ ਦੇ ਮੈਂਬਰ ਹਨ, ਆਉਂਦੇ ਅਗਸਤ ਵਿੱਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆਂ ਦੇ ਵਿਦਿਆਰਥੀਆਂ ਵਜੋਂ ਦਾਖ਼ਲਾ ਲੈਣਗੇ।ਇਥੋਂ ਇਹਨਾਂ ਦੀ ਪੜ੍ਹਈ ਮੁੱਕਣ ਤੇ ਆਪਣੇ ਦੇਸ਼ ਵਾਸੀਆਂ ਵਿੱਚ ਸੱਭਿਅਤਾ ਅਤੇ ਸਿੱਖਿਆ ਨੂੰ ਪ੍ਰਫੁਲਤ ਕਰਨ ਵਿੱਚ ਮੱਦਦ ਕਰਨ ਲਈ ਇਹਨਾਂ ਨੂੰ ਵਾਪਸ ਮਾਤਰ ਭੂਮੀ ਤੇ ਲਿਜਾਇਆ ਜਾਵੇਗਾ।
ਭਾਰਤ ਤੋਂ ਆਉਣ ਵਾਲੇ ਇਹ ਛੇ ਵਿਦਵਾਨ ਰਾਸ਼ਟਰੀ ਪ੍ਰਤੀਯੋਗਤਾ ਰਾਹੀਂ ਚੁਣੇ ਗਏ ਸਨ ਅਤੇ ਇਹ ਵੱਖ ਵੱਖ ਪ੍ਰਾਂਤਾਂ ਅਤੇ ਚਾਰ ਜਾਤਾਂ ਸਿੱਖ, ਕਾਇਸਥ, ਬ੍ਰਾਹਮਣ ਅਤੇ ਹਿੰਦੂ ਦੀ ਪ੍ਰਤੀਨਿਧਤਾ ਕਰਦੇ ਹਨ।ਇੱਕ ਹੈ ਐਸ.ਬੀ. ਹੁਦਲੀਕਰ ਭਾਰਤ ਦੇ ਪੂਨਾ ਵਿਚਲੇ ਫਰਗੂਸ਼ਨ ਕਾਲਜ ਵਿੱਚ ਜਿਓਲੋਜੀ ਦਾ ਪ੍ਰੋਫੈਸਰ ਹੈ।ਉਹ 23 ਸਾਲਾਂ ਦਾ ਹੈ ਅਤੇ ਬੰਬੇ ਯੂਨੀਵਰਸਿਟੀ ਤੋਂ ਮਾਸਟਰ ਆਫ਼ ਆਰਟਸ ਦੀ ਡਿਗਰੀ ਲਈ ਹੈ।ਸ਼ਿਵਦੇਵ ਸਿੰਘ ਸਰਕਾਰੀ ਕਾਲਜ ਲਾਹੌਰ, ਪੰਜਾਬ ਦਾ ਵਿਦਿਆਰਥੀ ਹੈ।ਉਹ ਜੱਟ ਹੈ, ਡਾਕਟਰ ਬਣਨਾ ਚਾਹੁੰਦਾ ਹੈ।ਉਸ ਕੋਲ ਬੈਚੁਲਰ ਆਫ਼ ਸਾਇੰਸ ਦੀ ਡਿਗਰੀ ਹੈ।ਕਰਾਚੀ ਦੇ ਸ਼ਾਦੀਸ਼ੁਦਾ ਹਿੰਦੂ ਗਣੇਸ਼ ਪੀ. ਹਜ਼ਾਰੀ ਦਾ ਆਉਣ ਦਾ ਬਹੁਤ ਵੱਡਾ ਪਰਉਪਕਾਰੀ ਨਿਸ਼ਾਨਾ ਹੈ।ਬੰਬੇ ਯੂਨੀਵਰਸਿਟੀ ਤੋਂ ਬੈਚੁਲਰ ਡਿਗਰੀ ਲਈ ਹੋਈ ਹੈ, ਫਿਲਾਸਫ਼ੀ ਦਾ ਮਾਸਟਰ ਆਫ਼ ਆਰਟਸ ਬਣਨਾ ਚਾਹੁੰਦਾ ਹੈ।ਬੀ. ਲੋਮੋਯਾਗੀ ਸ਼ਰਮਾ, ਬ੍ਰਾਹਮਣ ਜਾਤ ਦਾ ਹਿੰਦੂ ਆਪਣੀ ਅਰਜ਼ੀ ਚ ਲਿਖਦਾ ਹੈ ਕਿ ਉਹ ਆਪਣੇ ਆਪ ਨੂੰ ਜਿੱਥੇ ਲੋੜ ਪਵੇ, ਦੇਸ਼ ਤੇ ਕੁਰਬਾਨ ਕਰ ਦੇਵੇਗਾ।ਇਸ ਕਰਕੇ ਉਹ ਅਮਰੀਕਾ ਵਿੱਚ ਉਹ ਕੁਝ ਸਿੱਖਣ ਆਵੇਗਾ ਜੋ ਉਹ ਭਾਰਤ ਵਿੱਚ ਨਹੀਂ ਸਿੱਖ ਸਕਿਆ।ਹੁਣ ਉਹ ਮਦਰਾਸ ਵਿੱਚ ਲਾਅ ਦਾ ਵਿਦਿਆਰਥੀ ਹੈ, ਇਥੇ ਉਹ ਇਕਨਾਮਿਕਸ, ਹਿਸਟਰੀ ਅਤੇ ਮਕੈਨੀਕਲ ਇੰਜੀਨੀਅਰਿੰਗ ਪੜ੍ਹੇਗਾ।ਚਿੱਠੀ ਵਿੱਚ ਉਹ ਆਪਣੀ ਵਿਦਿੱਅਕ ਯੋਗਤਾ ਦਾ ਵਰਣਨ ਕਰਕੇ ਮਾੜੀਆਂ ਆਦਤਾਂ ਤੋਂ ਪਿਤਾ ਪੁਰਖੀ ਪ੍ਰਹੇਜ਼ ਬਾਰੇ ਲਿਖਦਾ ਹੈ, ਸ਼ਾਕਾਹਾਰੀ ਹੈ ਅਤੇ ਸ਼ਰਾਬ ਤੋਂ ਪੂਰਨ ਅਤੇ ਹੋਰ ਨੁਕਸਾਨਦੇਹ ਆਦਤਾਂ ਤੋਂ ਪ੍ਰਹੇਜ਼ ਮੇਰਾ ਜਮਾਂਦਰੂ ਹੱਕ ਹੈ।ਇਸ ਤੋਂ ਇਲਾਵਾ ਮੈਂ ਸਤਿਕਾਰ ਸਹਿਤ ਕਬੂਲ ਕਰਦਾ ਹਾਂ ਕਿ ਮੈਂ ਪਹਿਰਾਵੇ, ਖਾਣ-ਪੀਣ ਆਦਿ ਵਿੱਚ ਸਾਦਗੀ ਦਾ ਪ੍ਰੇਮੀ ਹਾਂ ਅਤੇ ਪਿਛਲੇ ਦੋ ਸਾਲਾਂ ਤੋਂ ਫਲਾਂ ਅਤੇ ਬਿਨ੍ਹਾਂ ਖਮੀਰ ਤੋਂ ਬੂਰੇ ਸਮੇਤ ਆਟੇ ਵਾਲੀ ਰੋਟੀ ਖਾ ਕੇ ਜੀਅ ਰਿਹਾ ਹਾਂ।
ਕਾਇਸਥ ਜਾਤੀ ਦਾ ਹਿੰਦੂ ਗੋਬਿੰਦ ਬਿਹਾਰੀ ਲਾਲ ਐਮ. ਏ. ਇਤਿਹਾਸ, ਇਕਨਾਮਿਕਸ ਅਤੇ ਪੋਲਿਟੀਕਲ ਸਾਇੰਸ ਦੀ ਪੜ੍ਹਾਈ ਕਰਨ ਆਇਆ ਹੈ ਤੇ ਪੀ. ਐਚ. ਡੀ.ਕਰਨਾ ਚਾਹੁੰਦਾ ਹੈ। ਉਹ ਸਟੀਫਨਜ ਕਾਲਜ ਦਿੱਲੀ ਤੋਂ ਪੜ੍ਹਿਆ ਹੈ ਅਤੇ ਉਸ ਨੇ ਬੀ. ਏ. ਅਤੇ ਐਮ. ਏ. ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ।ਹੁਣ ਉਹ ਇੱਕ ਮੰਨੇ-ਪ੍ਰਮੰਨੇ ਸਿਵਲ ਸਰਜਨ ਅਤੇ ਮੈਡੀਕਲ ਅਫ਼ਸਰ ਭਾਰਤੀ ਦੇ ਯੂਰਪੀਅਨ ਕਾਲਜ ਚ ਪੜ੍ਹਦੇ ਸਭ ਤੋਂ ਵੱਡੇ ਪੁੱਤਰ ਨੂੰ ਟਿਊਸ਼ਨ ਪੜ੍ਹਾਉਂਦਾ ਹੈ।
ਨੰਦ ਸਿੰਘ ਸੀਹਰਾ ਸ਼ਾਦੀਸ਼ੁਦਾ ਰਾਮਗੜ੍ਹੀਆ ਜਾਤ ਦਾ ਸਿੱਖ ਹੈ। ਉਹ ਮਕੈਨੀਕਲ ਇੰਜੀਨੀਅਰਿੰਗ ਪੜ੍ਹੇਗਾ।ਉਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਿਆ ਹੈ ਅਤੇ ਹੁਣ ਵਿਕਟੋਰੀਆ ਜੁਬਲੀ ਟੈਕਨੀਕਲ ਇੰਸਟੀਚਿਊਟ ਬੰਬੇ ਵਿੱਚ ਪੜ੍ਹ ਰਿਹਾ ਹੈ।
ਬਦਲ ਵਜੋਂ ਬੰਬੇ ਦਾ ਹਿੰਦੂ ਵੀ.ਆਰ. ਕੋਕਾਫੰਡ ਅਤੇ ਬਿਹਾਰ ਦੇ ਪ੍ਰਸਿੱਧ ਮੁਸਲਿਮ ਪਰਿਵਾਰ ਤੋਂ ਅਲਾਹਾਬਾਦ ਦਾ ਐਮ. ਮਹਿਮੂਦ ਹਨ। ਮਹਿਮੂਦ ਅਲਾਹਾਬਾਦ ਕਾਲਜ ਦੀ ਟੀਮ ਵਿੱਚ ਫੁੱਟਬਾਲ ਖੇਡਦਾ ਹੈ।
ਇਹ ਵਿਦਵਾਨ ਵਜ਼ੀਫੇ ਦੇਣ ਵਾਲੇ ਦਾਨੀ, ਸਟੈਨਫੋਰਡ ਯੂਨੀਵਰਸਿਟੀ ਦੇ ਫਿਲਾਸਫੀ ਲੈਕਚਰਾਰ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋ: ਅਤੇ ਸ੍ਰੀਮਤੀ ਏ. ਯੂ. ਪੋਪ ਵਾਲੀ ਲੋਕਲ ਕਮੇਟੀ ਵਲੋਂ ਚੁਣੇ ਗਏ ਹਨ।
ਯੂਨੀਵਰਸਿਟੀ ਤੋਂ ਅੱਧਾ ਕੁ ਮੀਲ ਤੇ ਬਰਕਲੀ ਚ ਇੱਕ ਕਮਰਾ ਕਿਰਾਏ ਤੇ ਲਿਆ ਜਿਸ ਵਾਸਤੇ 600 ਡਾਲਰ ਬਾਬਾ ਜਵਾਲਾ ਸਿੰਘ ਨੇ ਲਾਲਾ ਹਰਦਿਆਲ ਨੂੰ ਦੇ ਦਿੱਤੇ ਅਤੇ 200 ਡਾਲਰ ਰਾਸ਼ਨ ਖ੍ਰੀਦਣ ਲਈ ਦਿੱਤੇ।ਇਸ ਹੋਸਟਲ ਦਾ ਨਾਮ ਗੁਰੁ ਨਾਨਕ ਵਿਦਿਆਰਥੀ ਆਸ਼ਰਮ ਰੱਖਿਆ ਗਿਆ।ਲਾਲਾ ਹਰਦਿਆਲ ਨੇ ਉਸ ਕਮਰੇ ਦੀ ਸਜਾਵਟ ਲਈ ਗਲੀਚੇ, ਬੈਡ, ਕੁਰਸੀਆਂ ਆਦਿ ਤੇ ਬਹੁਤੇ ਡਾਲਰ ਖਰਚ ਕੇ ਉਸ ਨੂੰ ਸਟੂਡੈਂਟ ਹੋਮ ਬਣਾ ਦਿੱਤਾ ਜਿਥੇ ਭਾਰਤ ਦੀ ਆਜ਼ਾਦੀ ਬਾਰੇ ਵਿਚਾਰਾਂ ਹੁੰਦੀਆਂ।ਬਾਬਾ ਜਵਾਲਾ ਸਿੰਘ ਅਨੁਸਾਰ ਲਾਲਾ ਹਰਦਿਆਲ ਨੂੰ ਇਹਦੇ ਲਈ ਇਲਜਾਮ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਲਾਲਾ ਹਰਦਿਆਲ ਨੂੰ ਬਾਬਾ ਜਵਾਲਾ ਸਿੰਘ ਦੇ ਹੋਲਟ ਵਿਲੇ ਫਾਰਮ ਤੋਂ ਹੁੰਦੇ ਮੁਨਾਫੇ ਦਾ ਪਤਾ ਸੀ। ਬਾਬਾ ਜਵਾਲਾ ਸਿੰਘ ਦਾ ਮੰਨਣਾ ਸੀ ਕਿ ਕਿਸੇ ਹੋਟਲ ਵਿੱਚ ਚਹੁੰ ਵਿਦਿਆਰਥੀਆਂ ਲਈ ਕਮਰੇ ਲੈਣੇ ਸਸਤੇ ਪੈਣੇ ਸਨ।
ਨੰਦ ਸਿੰਘ ਸੀਹਰਾ ਨੂੰ ਬੋਰਡਿੰਗ ਹਾਊਸ ਦਾ ਪ੍ਰਬੰਧਕ ਬਣਾਇਆ ਗਿਆ ਜਿਸ ਦਾ ਕੰਮ ਸੀ ਕਮੇਟੀ ਨਾਲ ਪੂਰਾ ਸੰਪਰਕ ਰੱਖਣਾ।ਉਹ ਰਾਸ਼ਨ ਖਰੀਦਣ ਦਾ ਪ੍ਰਬੰਧ ਕਰਦਾ ਸੀ।ਸਾਰੇ ਵਾਰੋ-ਵਾਰੀ ਖਾਣਾ ਬਣਾਉਂਦੇ।ਹੋਸਟਲ ਵਿੱਚ ਦੇਸੀ ਖਾਣੇ ਬਣਦੇ।ਕਿਤਾਬਾਂ ਦਾ ਖਰਚਾ, ਫੀਸ, ਕੁਝ ਜੇਬ ਖਰਚਾ ਕਮੇਟੀ ਦੇ ਜਿੰਮੇ ਸੀ। ਪ੍ਰੋਫੈਸਰ ਪੋਪ ਇਹਨਾਂ ਵਿਦਿਆਰਥੀਆਂ ਦਾ ਹਮਦਰਦ ਬਣ ਗਿਆ।ਉਹ ਹਫ਼ਤੇ ਦੇ ਅਖੀਰਲੇ ਦਿਨ ਉਹਨਾਂ ਨੂੰ ਆਪਣੇ ਘਰ ਲਿਜਾ ਕੇ ਖਾਣਾ ਖਵਾਉਂਦਾ ਅਤੇ ਉਸਨੇ ਇਹਨਾਂ ਵਿਦਿਆਰਥੀਆਂ ਦੀ ਬਾਕੀ ਪ੍ਰੋਫੈਸਰਾਂ ਨਾਲ ਜਾਣ ਪਛਾਣ ਕਰਾ ਦਿੱਤੀ ਸੀ।ਲਾਲਾ ਹਰਦਿਆਲ ਦੀ ਸੰਗਤ ਨਾਲ ਵਿਦਿਆਰਥੀਆਂ ਦਾ ਇਹ ਬੋਰਡਿੰਗ ਹਾਊਸ ਇੱਕ ਤਰ੍ਹਾਂ ਆਜ਼ਾਦੀੇ ਘੁਲਾਟੀਆਂ ਦਾ ਅੱਡਾ ਬਣ ਗਿਆ। ਲਾਲਾ ਹਰਦਿਆਲ ਦੀ ਕੀਲਣ ਵਾਲੀ ਭਾਸ਼ਣ ਕਲਾ ਨੇ ਇਹਨਾਂ ਵਿਦਿਆਰਥੀਆਂ, ਮਿੱਲਾਂ, ਕਾਰਖਾਨਿਆਂ, ਰੇਲਵੇ ਲਾਈਨਾਂ ਤੇ ਕੰਮ ਕਰਦੇ ਅਨਪੜ੍ਹ ਜਾਂ ਅੱਧ ਪੜ੍ਹੇ ਮਜ਼ਦੂਰਾਂ ਅਤੇ ਖੇਤਾਂ ਵਿੱਚ ਕੰਮ ਕਰਦੇ ਭਾਰਤੀ ਕਿਸਾਨਾਂ ਤੇ ਆਪਣੇ ਵਿਚਾਰਾਂ ਦਾ ਅਜਿਹਾ ਜਾਦੂ ਕੀਤਾ ਕਿ ਉਹ ਗ਼ੁਲਾਮ ਪ੍ਰਵਿਰਤੀ ਤਿਆਗ ਕੇ ਆਜ਼ਾਦ ਸੋਚ ਦੇ ਮਾਲਕ ਬਣ ਗਏ ਅਤੇ ਤਨ ਮਨ ਧੰਨ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰਨ ਲਈ ਤਿਆਰ ਹੋ ਗਏ।
ਲਾਲਾ ਹਰਦਿਆਲ ਜਦ ਵੀ ਸਾਂਨਫਰਾਂਸਿਸਕੋ, ਬਰਕਲੀ ਜਾਂ ੳਕਲੈਂਡ ਹੁੰਦਾ ਉਹ ਸਟੂਡੈਂਟ ਹੋਮ ਰੁਕਦਾ।ਇਹ ਉਸਦੀਆਂ ਗਤੀਵਿਧੀਆਂ ਦਾ ਕੇਂਦਰ ਹੁੰਦਾ ਜਿੱਥੋਂ ਉਹ ਭਾਰਤੀਆਂ ਨਾਲ ਸੰਪਰਕ ਚ ਰਹਿੰਦਾ।
ਭਾਈ ਪਰਮਾਨੰਦ ਨੇ ਲਿਖਿਆ ਹੈ ਕਿ ਕਲੱਬ ਹਾਊਸ ਵਿੱਚ ਸਫ਼ੁਰਤੀ ਦਾ ਮੁੱਖ ਕੇਂਦਰ ਲਾਲਾ ਜੀ ਹੁੰਦੇ।ਜਦੋਂ ਉਹ ਸਾਨ ਫਰਾਂਸਿਸਕੋ, ਬਰਕਲੀ ਜਾਂ ਔਕਲੈਂਡ ਵਿੱਚ ਆਉਂਦੇ ਤਾਂ ਗੋਬਿੰਦ ਬਿਹਾਰੀ ਲਾਲ ਦੇ ਕਮਰੇ ਚ ਠਹਿਰਦੇ।ਉਹ ਭਾਸ਼ਣ ਦਿੰਦੇ ਤਾਂ ਅਗਲੇ ਦਿਨ ਦੀਆਂ ਅਖ਼ਬਾਰਾਂ ਚ ਉਸ ਬਾਰੇ ਪੜ੍ਹ ਕੇ ਭਾਰਤੀ ਵਿਦਿਆਰਥੀ ਬਹੁਤ ਅਨੰਦਿਤ ਹੁੰਦੇ।ਕੈਲੀਫੋਰਨੀਆਂ ਦੇ ਸਾਰੇ ਵਿਦਿਆਰਥੀ ਲਾਲਾ ਜੀ ਦੇ ਭਗਤ ਬਣ ਗਏ।
ਪ੍ਰੋ. ਬਰੁਕਸ ਦਾ ਕਥਨ ਹੈ ਕਿ ਲਾਲਾ ਹਰਦਿਆਲ ਬਰਕਲੀ ਚ ਆਤੰਕਵਾਦੀਆਂ ਲਈ ਇੱਕ ਸਕੂਲ ਚਲਾ ਰਿਹਾ ਸੀ।ਉਹ ਰੇਲਵੇ ਲਾਈਨ ਦੇ ਨਾਲ-ਨਾਲ ਇੱਕ ਛੋਟੇ ਜਿਹੇ ਕਮਰੇ ਚ ਸੰਤ ਜਾਂ ਫ਼ਕੀਰ ਵਾਂਗ ਰਹਿੰਦਾ ਸੀ।ਬਿਸਤਰੇ ਜਾਂ ਸਰ੍ਹਾਣੇ ਬਿਨਾਂ ਫ਼ਰਸ਼ ਤੇ ਸੌਂਦਾ ਸੀ।ਇਸਤੋਂ ਇਲਾਵਾ ਉਸਨੇ ਲਾਲ ਝੰਡੇ ਦਾ ਭਾਈਚਾਰਾ (ਫ਼ਰੈਟਨਿਟੀ ਆਫ਼ ਦਾ ਰੈੱਡ ਫਲੈਗ) ਨਾਮ ਦੀ ਸੰਸਥਾ ਚਲਾਈ। ਇਸ ਵਾਸਤੇ ਉਸਨੇ ਬਾਕੂਨਿਨ ਇੰਸਟੀਚਿਊਟ ਵੀ ਸਥਾਪਤ ਕੀਤਾ ਹੋਇਆ ਸੀ। ਇਸਨੂੰ ਉਹ ਅਰਾਜਕਤਾਵਾਦੀ ਮੱਠ ਕਹਿੰਦਾ ਸੀ33।
ਅਸਥਿਰ ਵਿਚਾਰਾਂ ਵਾਲੇ ਲਾਲਾ ਹਰਦਿਆਲ ਨੇ 1919 ਚ ਬਰਲਿਨ ਗਰੁੱਪ ਨਾਲੋਂ ਆਪਣੇ ਸਾਰੇ ਸੰਬੰਧ ਤੋੜ ਲਏ ਅਤੇ ਇੱਕ ਆਲੋਚਨਾਤਮਕ ਪੁਸਤਕ ਲਿਖੀ। ਇਸ ਬਹੁ ਚਰਚਿਤ ਪੁਸਤਕ ਵਿੱਚ ਉਸਨੇ ਭਾਰਤੀ ਕ੍ਰਾਂਤੀਕਾਰੀਆਂ ਨੂੰ ਭਟਕੇ ਹੋਏ ਦੇਸ਼ਭਗਤ ਅਤੇ ਸਿਧਾਂਤਹੀਣ ਅਣਉਚਿਤ ਸਾਹਸ ਵਾਲੇ ਕਿਹਾ ਅਤੇ ਬ੍ਰਿਟਿਸ਼ ਸਾਮਰਾਜਵਾਦ ਦੀ ਸਰਾਹਨਾ ਕੀਤੀ ਸੀ।ਬ੍ਰਿਟਿਸ਼ ਸਰਕਾਰ ਨੇ ਹਰਦਿਆਲ ਦੀਆਂ ਅਜਿਹੀਆਂ ਲਿਖਤਾਂ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੀਆਂ ਸਨ।ਅਜਿਹੇ ਵਿਚਾਰਾਂ ਕਾਰਣ ਲਾਲਾ ਹਰਦਿਆਲ ਦਾ ਇਜ਼ਤ ਮਾਣ ਦੇਸ਼ ਭਗਤ ਹਲਕਿਆਂ ਚ ਮਿੱਟੀ ਹੋ ਗਿਆ ਸੀ।
ਹੈਨਰੀ ਪਾਂਡੀਅਨ ਬ੍ਰਿਟਿਸ਼ ਕੌਂਸਲ ਦਾ ਤਨਖਾਹਦਾਰ ਜਸੂਸ ਸੀ ਜਿਹੜਾ ਲਾਲਾ ਹਰਦਿਆਲ ਤੇ ਗਦਰ ਲਹਿਰ ਦੀਆਂ ਗਤੀਵਿਧੀਆਂ ਦੀਆਂ ਖਬਰਾਂ ਬਰਤਾਨਵੀ ਸਰਕਾਰ ਨੂੰ ਪੁਚਾਉਂਦਾ ਸੀ।ਸ਼ਰਮਾ ਅਤੇ ਕੋਕੂਟਨੂਰ ਜਨਵਰੀ 1913 ਚ ਬਰਤਾਨਵੀ ਸਰਕਾਰ ਪ੍ਰਤੀ ਵਫਾਦਾਰ ਦੀ ਯੰਗ ਇੰਡੀਅਨ ਐਸੋਸੀਏਸ਼ਨ ਦੇ ਅਹੁਦੇਦਾਰ ਬਣ ਗਏ।ਨੰਦ ਸਿੰਘ ਸੀਹਰਾ ਨੇ ਉਨ੍ਹਾਂ ਨੂੰ ਇਹਦੇ ਨਾਲੋਂ ਆਪਣਾ ਨਾਤਾ ਤੋੜਨ ਲਈ ਕਿਹਾ।ਮਈ 1913 ਚ ਦੋਹਾਂ ਨੇ ਸਾਂਨਫਰਾਂਸਿਸਕੋ ਵਿਚਲੇ ਕਾਰਜਕਾਰੀ ਬ੍ਰਿਟਿਸ਼ ਕੌਂਸਲ ਜਨਰਲ ਨੂੰ ਲਿਖਿਆ ਕਿ ਅਸੀਂ ਇਸ ਸੰਸਥਾ ਨਾਲੋਂ ਨਾਤਾ ਤੋੜ ਨਹੀਂ ਸਕੇ ਇਸ ਕਰਕੇ ਸਾਨੂੰ ਵਜੀਫਿਆਂ ਤੋਂ ਵਾਂਝੇ ਕਰ ਦਿੱਤਾ ਹੈ ਅਤੇ ਸਾਡੀ ਮੱਦਦ ਕੀਤੀ ਜਾਵੇ।
ਵਜੀਫਿਆਂ ਲਈ ਫੰਡ ਮੁੱਕ ਗਿਆ ਸੀ।ਜਿਹਨਾਂ ਨੇ ਇਹਨਾਂ ਵਜੀਫਿਆਂ ਲਈ ਫੰਡ ਦੇਣ ਦਾ ਵਾਅਦਾ ਕੀਤਾ ਸੀ ਉਹ ਆਪਣੇ ਵਾਅਦੇ ਦੇ ਪੱਕੇ ਨਾ ਰਹੇ।ਆਰਥਿਕ ਮੰਦਵਾੜਾ ਚਲ ਰਿਹਾ ਸੀ ਤੇ ਫਾਰਮ ਵਿੱਚ ਪਏ ਡੇੜ ਲੱਖ ਆਲੂਆਂ ਦੇ ਬੋਰਿਆਂ ਦਾ ਕੋਈ ਖ੍ਰੀਦਦਾਰ ਨਹੀਂ ਸੀ।ਅਗਲੀ ਫਸਲ ਬੀਜਣ ਲਈ ਉਧਾਰ ਲੈਣਾ ਪੈਣਾ ਸੀ। ਗੁੱਡੀ ਅਸਮਾਨੀਂ ਚੜ੍ਹੀ ਤੇ ਜਿਹੜੇ ਆਪ ਧਨ ਦੇਣ ਆ ਜਾਂਦੇ ਸੀ ਹੁਣ ਮੁਸ਼ਕਲ ਵੇਲੇ ਅੱਖਾਂ ਫੇਰ ਗਏ।ਪ੍ਰੋ. ਤੇਜਾ ਸਿੰਘ ( ਮਗਰੋਂ ਸੰਤ ਤੇਜਾ ਸਿੰਘ ਮਸਤੂਆਣਾ), ਤਾਰਾ ਸਿੰਘ, ਦਰਬਾਰਾ ਸਿੰਘ, ਭਗਤ ਸਿੰਘ ਤੇ ਕੁਝ ਹੋਰਨਾ ਨੇ ਬਾਬਾ ਜਵਾਲਾ ਸਿੰਘ ਤੇ ਜੋਰ ਪਾਇਆ ਕਿ ਸਕਾਲਰਸ਼ਿਪ ਤੇ ਆਏ ਵਿਦਿਆਰਥੀਆਂ ਲਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਕੀਰਤਨ ਲਾਜਮੀ ਕੀਤਾ ਜਾਵੇ।ਬਾਬਾ ਜਵਾਲਾ ਸਿੰਘ ਨੇ ਅਜਿਹਾ ਕਰਨੋਂ ਸਾਫ ਇਨਕਾਰ ਕਰ ਦਿੱਤਾ।ਇਸਨੇ ਪੰਥ ਦੀ ਗੱਲ ਨਹੀਂ ਮੰਨੀ ਇਹ ਕਹਿਕੇ ਬਾਬਾ ਜੀ ਨੂੰ ਪੰਥ ਚੋਂ ਛੇਕ ਦਿੱਤਾ।ਬਾਬਾ ਜੀ ਨੇ ਸੋਚਿਆ ਜਦ ਵੀ ਕਦੇ ਸਬੱਬ ਬਣਿਆ ਜਾਂ ਪੁੱਛਣ ਲਈ ਬੁਲਾਇਆ ਤਾਂ ਆਪਣਾ ਪੱਖ ਰੱਖ ਦਿਆਂਗਾ।ਉਨ੍ਹਾਂ ਦੀ ਚੁੱਪ ਦਾ ਬਾਕੀਆਂ ਨੇ ਗਲਤ ਮਤਲਬ ਕੱਢ ਲਿਆ।ਗੁਰੂਦੁਆਰਾ ਕਮੇਟੀ ਚੋਂ ਕੱਢ ਦਿੱਤਾ।ਪ੍ਰੋ. ਤੇਜਾ ਸਿੰਘ ਤੇ ਉਹਦੇ ਸਾਥੀਆਂ ਨੇ ਬਾਬਾ ਜੀ ਬਾਰੇ ਨਫਰਤ ਭਰੀ ਮੁਹਿੰਮ ਛੇੜ ਦਿੱਤੀ ਅਤੇ ਉਨ੍ਹਾਂ ਵਿਰੁੱਧ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਬਾਬਾ ਜੀ ਨੇ ਆਪਣੇ ਵਿਚਾਰ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਮਾਂ ਪੜ੍ਹਨ ਲਈ ਦੇਣ ਅਤੇ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਦੇ ਕੰਮਾਂ ਬਾਰੇ ਸੋਚਣ ਦੇਣ ਬਾਰੇ ਲੋਕਾਂ ਨੂੰ ਦੱਸਣ ਦਾ ਮਨ ਬਣਾਇਆ ਤਾਂ ਕਿ ਲੋਕਾਂ ਦੇ ਮਨਾਂ ਚੋਂ ਗਲਤ ਫਹਿਮੀ ਕੱਢੀ ਜਾ ਸਕੇ ਪਰ ਉਸ ਗਰੁਪ ਨੇ ਲੋਕਾਂ ਦੇ ਮਨਾਂ ਚ ਐਨੀ ਜਿਆਦਾ ਨਫਰਤ ਭਰੀ ਹੋਈ ਸੀ ਕਿ ਕੁਝ ਬੰਦਿਆਂ ਨੇ ਮਤਾ ਪਕਾ ਲਿਆ ਸੀ ਕਿ ਜਵਾਲਾ ਸਿੰਘ ਨੂੰ ਕੁੱਟਾਂਗੇ ਅਤੇ ਗੁਰੂਦੁਆਰੇ ਆਇਆ ਤਾਂ ਬਾਹਰ ਕੱਢ ਦਿਆਂਗੇ।ਐਨੀ ਹਿੰਮਤ ਕੋਈ ਨਾ ਕਰ ਸਕਿਆ। ਬਾਬਾ ਜਵਾਲਾ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਮੁੜ ਆਉਂਦੇ ਸਨ।ਪ੍ਰੋ. ਤੇਜਾ ਸਿੰਘ ਦੀ ਕੀਤੀ ਆਰਥਿਕ ਮੱਦਦ ਦੀਆਂ ਬਾਬਾ ਜਵਾਲਾ ਸਿੰਘ ਕੋਲ ਰਸੀਦਾਂ ਪਈਆਂ ਸਨ ਪਰ ਬਾਬਾ ਜੀ ਨੇ ਉਹ ਸਾਰੇ ਦਸਤਾਵੇਜ ਅੱਗ ਲਾਕੇ ਸਾੜ ਦਿੱਤੇ ਜਿਹੜੇ ਕਿਸੇ ਨੂੰ ਵੀ ਪਤਾ ਲੱਗਣ ਤੇ ਪ੍ਰੋ. ਤੇਜਾ ਸਿੰਘ ਨੇ ਹਾਸ਼ੀਏ ਤੇ ਆ ਜਾਣਾ ਸੀ।ਪ੍ਰੋ. ਤੇਜਾ ਸਿੰਘ ਦੀਆਂ ਬਾਬਾ ਜੀ ਅਤੇ ਲਾਲਾ ਹਰਦਿਆਲ ਨਾਲ ਦੂਰੀਆਂ ਵੱਧ ਗਈਆਂ ਜਿਸਦਾ ਨਤੀਜਾ ਨਿੱਕਲਿਆ ਕਿ ਸਕਾਲਰਸ਼ਿਪ ਕਮੇਟੀ ਟੁੱਟ ਗਈ।
ਅੱਜ ਵੀ ਅਜਿਹੀ ਸੋਚ ਦੇ ਲਗਪਗ ਹਰ ਜਗ੍ਹਾ ਦਰਸ਼ਨ ਕਰਨ ਨੂੰ ਮਿਲ ਜਾਂਦੇ ਹਨ।ਕਿਤੇ ਪ੍ਰਤੱਖ ਤੇ ਕਿਤੇ ਗੁੱਝੇ।ਲੋਕ ਪੱਖੀ ਤੇ ਆਪਣੇ ਆਪ ਨੂੰ ਸੱਚੇ ਸੁੱਚੇ ਕਹਾਂਉਂਦੇ ਅਦਾਰਿਆਂ ਨੂੰ ਚਲਾਉਣ ਵਾਲੇ ਵੀ ਅਜਿਹੀ ਸੋਚ ਤੋਂ ਬਚੇ ਹੋਏ ਨਹੀਂ ਹਨ।
ਆਰਥਿਕ ਮੰਦਵਾੜੇ ਕਰਕੇ ਬਾਬਾ ਜੀ ਆਰਥਿਕ ਤੰਗੀ ਚ ਫਸ ਗਏ।ਬਰਕਲੀ ਤੋਂ ਵਿਦਿਆਰਥੀਆਂ ਦੇ ਖਰਚੇ ਲਈ ਡਾਲਰ ਭੇਜਣ ਦੀ ਚਿੱਠੀ ਆ ਗਈ।ਸਾਰੇ ਸਾਲ ਦੇ ਖਰਚੇ ਲਈ ਦਿੱਤੇ ਡਾਲਰ ਲਾਲਾ ਹਰਦਿਆਲ ਨੇ ਅਪਾਰਟਮੈਂਟ ਦੀ ਸਜਾਵਟ ਤੇ ਖਰਚ ਕਰ ਦਿੱਤੇ ਸਨ।ਬਾਬਾ ਜੀ ਨੇ ਦੋ ਘੋੜੇ ਗਿਰਵੀ ਰੱਖ ਕੇ ਦੋ ਸੌ ਡਾਲਰ ਵਿਦਿਆਰਥੀਆਂ ਦੇ ਖਰਚੇ ਲਈ ਭੇਜੇ।ਅਪਾਰਟਮੈਂਟ ਛੱਡ ਦਿੱਤਾ ਤੇ ਵਿਦਿਆਰਥੀਆਂ ਨੂੰ ਹੋਟਲ ਦੇ ਕਮਰਿਆਂ ਚ ਰੱਖਿਆ ਜਿਨ੍ਹਾਂ ਦਾ ਕਿਰਾਇਆ ਵਾਜਬ ਸੀ।
ਆਲੂਆਂ ਦੇ ਖ੍ਰੀਦਦਾਰ ਆਲੂਆਂ ਦਾ ਬਹੁਤ ਘੱਟ ਭਾਅ ਦੇ ਰਹੇ ਸਨ। ਫਾਰਮ ਦੇ ਸ਼ੇਅਰ ਧਾਰਕ ਪ੍ਰੋ. ਤੇਜਾ ਸਿੰਘ ਅਤੇ ਈਸ਼ਰ ਸਿੰਘ ਹੁਰਾਂ ਨੇ ਫਸਲ ਤੇ ਹੋਇਆ ਆਪਣੇ ਹਿੱਸੇ ਦਾ ਖਰਚਾ ਦੇਣੋਂ ਨਾਂਹ ਕਰ ਦਿੱਤੀ ਕਿ ਉਨ੍ਹਾਂ ਕੋਲ ਦੇਣ ਲਈ ਕੁਝ ਨਹੀਂ ਹੈ।ਬਾਬਾ ਜਵਾਲਾ ਸਿੰਘ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਫੈਸਲਾ ਕੀਤਾ ਕਿ ਉਧਾਰ ਲੈ ਕੇ ਕੰਮ ਚਲਾਇਆ ਜਾਵੇਗਾ ਅਤੇ ਵਿਦਿਆਰਥੀਆਂ ਦੇ ਖਰਚੇ ਵਾਸਤੇ ਦੇਸ਼ ਪ੍ਰੇਮੀ ਵਤਨੀ ਭਰਾਵਾਂ ਤੱਕ ਪਹੁੰਚ ਕੀਤੀ ਜਾਵੇ।
ਇਨ੍ਹਾਂ ਦਿਨਾਂ ਚ ਵੈਨਕੂਵਰ (ਕਨੇਡਾ) ਤੋਂ ਖਾਲਸਾ ਦੀਵਾਨ ਸੁਸਾਇਟੀ ਦੇ ਭਾਈ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ ਦੀ ਚਿੱਠੀ ਮਿਲੀ ਜਿਸ ਚ ਉਨ੍ਹਾਂ ਕਨੇਡਾ ਅਤੇ ਅਮਰੀਕਾ ਚ ਵਸਦੇ ਹਿੰਦੋਸਤਾਨੀਆਂ ਦੀਆਂ ਮੁਸ਼ਕਲਾਂ ਬਾਰੇ ਜਾਣੂੰ ਕਰਵਾਉਣ ਬਾਰੇ ਇੰਗਲੈਂਡ ਅਤੇ ਹਿੰਦੋਸਤਾਨ ਡੈਪੂਟੁਸ਼ਨ ਭੇਜਣ ਦੀ ਸਲਾਹ ਕਰਨ ਲਈ ਬਾਬਾ ਜਵਾਲਾ ਸਿੰਘ ਨੂੰ ਸੱਦਿਆ।ਬਾਬਾ ਜੀ ਨੰਦ ਸਿੰਘ ਸੀਹਰਾ ਨੂੰ ਨਾਲ ਲਿਜਾਣ ਲਈ ਬਰਕਲੀ ਪਹੁੰਚ ਗਏ।ਵਿਕਟੋਰੀਆ ਤੋਂ 150 ਡਾਲਰ,ਪੋਰਟਲੈਂਡ ਤੋਂ 25 ਡਾਲਰ, ਵੈਨਕੂਵਰ ਤੋਂ 100 ਡਾਲਰ ਉਗਰਾਹੇ।ਪੋਰਟਲੈਂਡ ਅਤੇ ਵੈਨਕੂਵਰ ਚ ਬਾਬਾ ਜੀ ਨੂੰ ਸਕਾਲਰਸ਼ਿਪ ਝਗੜੇ ਵਾਲੀ ਗੱਲ ਲੋਕਾਂ ਨੂੰ ਸਮਝਾਉਣੀ ਪਈ।
ਲਾਹੌਰ ਸਾਜ਼ਿਸ਼ ਕੇਸ ਵਿੱਚ ਗ਼ਦਰ ਅਖ਼ਬਾਰ ਦੇ ਪਹਿਲੇ ਅੰਕ ਵਿੱਚੋਂ ਹਵਾਲਾ ਦਿੱਤਾ ਗਿਆ ਹੈ ਜਿਹੜਾ ਇਸ ਵਜੀਫ਼ਾ ਸਕੀਮ ਨਾਲ ਜੋੜਿਆ ਗਿਆ ਹੈ।ਗ਼ਦਰ ਅਖਬਾਰ ਵਿੱਚ ਸਾਡਾ ਨਾਓਂ ਤੇ ਸਾਡਾ ਕੰਮ ਸਿਰਲੇਖ ਹੇਠ ਛਪੇ ਲੇਖ ਚ ਆਉਂਦਾ ਹੈ3..ਸਾਨਫਰਾਂਸਿਸਕੋ ਵਿੱਚ ਜੁਗਾਂਤਰ ਆਸ਼ਰਮ ਬਣਾਇਆ ਹੈ। ਏਸ ਆਸ਼ਰਮ ਵਿੱਚ ਅਖ਼ਬਾਰ ਛਪਦਾ ਹੈ।ਕਿਤਾਬਾਂ ਭੀ ਛਪਣਗੀਆਂ।ਜਵਾਨ ਪ੍ਰਚਾਰਕ ਤਿਆਰ ਕੀਤੇ ਜਾਂਦੇ ਹਨ ਅਤੇ ਗ਼ਦਰ ਪਾਰਟੀ ਦੀ ਤਿਆਰੀ ਦਾ ਕੰਮ ਆਰੰਭ ਦਿੱਤਾ ਹੈ3333।
ਗ਼ਦਰੀਆਂ ਤੇ ਚੱਲੇ ਲਾਹੌਰ ਸਾਜਿਸ਼ ਕੇਸ ਅਤੇ ਸਪਲੀਮੈਂਟਰੀ ਕੇਸ ਵਿੱਚ ਕਈ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਗ਼ਦਰ ਪਾਰਟੀ ਦੇ ਇਨਕਲਾਬੀਆਂ ਨੇ ਜਨਤਾ ਖਾਸ ਕਰ ਪੇਂਡੂਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਨਾਲ ਰਲਾਉਣ ਦਾ ਪੂਰਾ ਯਤਨ ਕੀਤਾ।
ਹੋਣ ਵਾਲੇ ਇਨਕਲਾਬ ਚ ਵਿਦਿਆਰਥੀਆਂ ਤੋਂ ਮਦੱਦ ਲੈਣੀ ਗ਼ਦਰ ਪਾਰਟੀ ਦੇ ਪ੍ਰੋਗਰਾਮ ਦਾ ਸ਼ੁਰੂ ਤੋਂ ਹਿੱਸਾ ਸੀ।ਜਵਾਲਾ ਸਿੰਘ ਨੇ ਅਮਰੀਕਾ ਚ ਵਜੀਫ਼ੇ ਸਥਾਪਤ ਕੀਤੇ।ਸੋਹਣ ਸਿੰਘ ਭਕਨਾ ਨੇ ਮਿੰਟਗੁੰਮਰੀ ਜੇਲ੍ਹ ਦੇ ਇੱਕ ਕਰਮਚਾਰੀ ਨੂੰ ਇਹੋ ਪ੍ਰੇਰਣਾ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਨੌਜਵਾਨਾਂ ਨੂੰ ਅਮਰੀਕਾ ਅਤੇ ਜਰਮਨੀ ਜਾ ਕੇ ਹਥਿਆਰ ਅਤੇ ਡਾਇਨਾਮਾਈਟ ਬਣਾਉਣਾ ਸਿੱਖਣ ਦੀ ਪ੍ਰੇਰਣਾ ਕਰੇ।ਬੰਤਾ ਸਿੰਘ ਅਤੇ ਇੱਛਰਾ ਸਿੰਘ ਨੇ ਸੰਤ ਰਣਧੀਰ ਸਿੰਘ (ਨਾਰੰਗਵਾਲ) ਦਾ ਨਾਮ ਤਜਵੀਜ਼ ਕੀਤਾ ਕਿ ਉਹ ਯੋਗ ਨੌਜਵਾਨਾਂ ਦੀ ਦੱਸ ਪਾ ਸਕਣਗੇ ਜਿਹਨਾਂ ਨੂੰ ਅਮਰੀਕਾ ਅਤੇ ਜਰਮਨੀ ਤੋਂ ਬੰਬ ਅਤੇ ਬੰਦੂਕਾਂ ਬਣਾਉਣੀਆਂ ਸਿੱਖਣ ਲਈ ਭੇਜਿਆ ਜਾਵੇ ਤੇ ਵਾਪਸ ਆ ਕੇ ਉਹ ਅੰਗਰੇਜ਼ ਸਰਕਾਰ ਨੂੰ (ਭਾਰਤ ਚੋਂ) ਕੱਢ ਸਕਣ।
ਕਿਸੇ ਮੁਸਲਮਾਨ ਦੇ ਇਸ ਵਜੀਫੇ ਤੇ ਅਮਰੀਕਾ ਨਾ ਆਉਣ ਤੇ ਨਵਾਬ ਖਾਂ ਦੀ ਗਦਰੀ ਨੇਤਾਵਾਂ ਨਾਲ ਅਣਬਣ ਹੋ ਗਈ ਸੀ।ਗ਼ਦਰੀਆਂ ਦੇ ਮਾਂਡਲੇ ਸਾਜਿਸ਼ ਕੇਸ ਵਿੱਚ ਨਵਾਬ ਖਾਂ ਨੇ ਗਵਾਹੀ ਦਿੱਤੀ, .... ਇਸਤੋਂ ਬਾਅਦ ਮੇਰੇ ਅਤੇ ਹਰਦਿਆਲ ਚ ਜਵਾਲਾ ਸਿੰਘ ਦੇ ਵਜੀਫ਼ਿਆਂ ਨੂੰ ਲੈ ਕੇ ਮਤ-ਭੇਦ ਪੈਦਾ ਹੋ ਗਿਆ।ਮੈਂ ਸੋਚਿਆ ਕਿ ਉਹ (ਹਰਦਿਆਲ) ਮੁਸਲਮਾਨਾਂ ਨਾਲ ਨਿਆਂਕਾਰੀ ਸਲੂਕ ਨਹੀਂ ਸੀ ਕਰਦਾ।ਸਿੱਟੇ ਵਜੋਂ ਮੈਂ ਗ਼ਦਰ ਐਸੋਸੀਏਸ਼ਨ ਛੱਡ ਦਿੱਤੀ ਅਤੇ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ।ਮੈਂ ਗ਼ਦਰ ਐਸੋਸੀਏਸ਼ਨ ਨਾਲੋਂ ਆਪਣਾ ਨਾਤਾ ਤੋੜ ਲਿਆ।ਇਹ ਜੁਲਾਈ 1913 ਚ ਵਾਪਰਿਆ।ਮਗਰੋਂ ਮੈਂ ਅਗਸਤ ਵਿੱਚ ਸੈਕਰਾਮੈਂਟੋ ਚਲਾ ਗਿਆ।ਦਸੰਬਰ 1913 ਚ ਮੈਨੂੰ ਪਤਾ ਲੱਗਾ ਕਿ ਗ਼ਦਰ ਛਪ ਗਿਆ.....ਫਰਵਰੀ 1914 ਚ ਸੈਕਰਾਮੈਂਟੋ ਵਿੱਚ ਗ਼ਦਰੀਆਂ ਦੀ ਮੀਟਿੰਗ ਹੋਈ, ਜਦੋਂ ਮੈਂ ਪਹੁੰਚਿਆ ਤਾਂ ਮੌਲਵੀ ਅਬਦੁੱਲਾ ਮਿਲਗਾਨੀ ਭਾਸ਼ਣ ਦੇ ਰਿਹਾ ਸੀ। ਹਰਦਿਆਲ ਆ ਕੇ ਮੇਰੇ ਕੋਲ ਬਹਿ ਕੇ ਗੱਲਾਂ ਕਰਨ ਲੱਗਾ।ਉਸਨੇ ਕਿਹਾ ਕਿ ਮੈਨੂੰ (ਨਵਾਬ ਖਾਂ ਨੂੰ) ਜਵਾਲਾ ਸਿੰਘ ਦੇ ਵਜੀਫ਼ਿਆਂ ਸੰਬੰਧੀ ਉਸ (ਹਰਦਿਆਲ) ਬਾਰੇ ਸ਼ੱਕ ਨਹੀਂ ਕਰਨਾ ਚਾਹੀਦਾ।ਮੈਂ ਉਸਦਾ ਭਾਈਵਾਲ ਬਣਨੋਂ ਇਨਕਾਰ ਕਰ ਦਿੱਤਾ। ਉਸਨੇ ਮੈਨੂੰ ਕਿਹਾ ਕਿ ਉਹ ਹਿੰਦੂਆਂ ਅਤੇ ਮੁਸਲਮਾਨਾਂ ਦਾ ਸਾਂਝਾ ਮਿੱਤਰ ਹੈ।ਅਪਲੈਂਡ ਚ ਸੋਹਣ ਸਿੰਘ (ਭਕਨਾ) ਮੇਰੇ ਕੋਲ ਪ੍ਰੇਰਿਤ ਕਰਨ ਲਈ ਆਇਆ ਕਿ ਮੈਂ ਉਸ ਨਾਲ ਮਿਲ ਜਾਵਾਂ ਅਤੇ ਮੁਸਲਮਾਨਾਂ ਨੂੰ ਪ੍ਰੇਰਿਤ ਕਰਨ ਕਿ ੳੇਹ ਉਸ ਨਾਲ ਮਿਲ ਜਾਣ ਅਤੇ ਮੈਨੂੰ ਪ੍ਰੇਰਿਤ ਕਰਨ ਲਈ ਕਿ ਮੈਂ ਹਰਦਿਆਲ ਨਾਲ ਮੁੜ ਮਿਲ ਜਾਵਾਂ।ਮੈਂ ਗ਼ਦਰ ਪਾਰਟੀ ਨਾਲ ਜੁੜਣ ਤੋਂ ਇਨਕਾਰ ਕਰ ਦਿੱਤਾ.....।ਔਕਸਨਾਰਡ ਚ ਗ਼ਦਰੀਆਂ ਦੀ ਮੀਟਿੰਗ ਚ ਭਗਵਾਨ ਸਿੰਘ ਅਤੇ ਬਰਕਤ ਉੱਲਾ ਨੇ ਭਾਸ਼ਣ ਦਿੱਤੇ।....ਮੀਟਿੰਗ ਤੋਂ ਬਾਅਦ ਉਸੇ ਸ਼ਾਮ ਮੈਂ ਬਰਕਤ ਉੱਲਾ ਨੂੰ ਮਿਲ ਕੇ ਕੁਝ ਮਸਲਿਆਂ ਤੇ ਗੱਲਬਾਤ ਕੀਤੀ। ਮੈਂ ਉਸ ਨੂੰ ਸਈਦ ਮੁਹੰਮਦ ਦੇ ਮਾਮਲੇ ਬਾਰੇ ਯਾਦ ਕਰਵਾਇਆ ਅਤੇ ਕਿਹਾ ਕਿ ਹਿੰਦੂਆਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।ਸਈਅਦ ਮੁਹੰਮਦ ਉਹਨਾਂ ਪੰਜਾਂ ਲੜਕਿਆਂ ਚੋਂ ਇੱਕ ਸੀ ਜਿਹਨਾਂ ਨੂੰ ਜਵਾਲਾ ਸਿੰਘ ਨੇ ਅਮਰੀਕਾ ਆਉਣ ਦੇ ਅਤੇ ਉਥੇ ਪੜ੍ਹਣ ਦੇ ਯੋਗ ਹੋਣ ਲਈ ਵਜੀਫ਼ਾ ਦੇਣ ਦਾ ਵਾਅਦਾ ਕੀਤਾ ਸੀ।ਉਹ ਅਮਰੀਕਾ ਗਿਆ ਪਰ ਉਸ ਨੂੰ ਵਜੀਫ਼ਾ ਨਹੀਂ ਦਿੱਤਾ ਗਿਆ ਸੀ। ਜਿਹੜੇ ਪੰਜ ਲੜਕਿਆਂ ਨੂੰ ਵਜੀਫ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਇਹ ਉਹਨਾਂ ਚੋਂ ਇੱਕੋ ਇੱਕ ਮੁਸਲਮਾਨ ਸੀ।ਮੈਂ ਉਸ ਨੂੰ ਵਜੀਫ਼ਾ ਨਾ ਦੇਣ ਲਈ ਹਰਦਿਆਲ ਨੂੰ ਜਿੰਮੇਵਾਰ ਠਹਿਰਾਇਆ..........।
ਪਰ ਇਥੇ ਇਹ ਵੀ ਵਿਚਾਰਨ ਯੋਗ ਹੈ ਕਿ ਲਾਹੌਰ ਸਾਜਿਸ਼ ਕੇਸ ਵਿੱਚ ਬਾਬਾ ਜਵਾਲਾ ਸਿੰਘ ਠੱਠੀਆਂ ਬਾਰੇ ਫੈਸਲੇ ਚ ਜੱਜਾਂ ਨੇ ਲਿਖਿਆ ਕਿ ਨਵਾਬ ਖਾਂ ਜਵਾਲਾ ਸਿੰਘ ਨਾਲ ਦੁਸ਼ਮਣੀ ਰੱਖਦਾ ਸੀ ਕਿਉਂਕਿ ਉਸ (ਜਵਾਲਾ ਸਿੰਘ) ਨੇ ਉਸ ਸਾਲ ਕਿਸੇ ਵੀ ਮੁਸਲਮਾਨ ਨੂੰ ਵਜੀਫ਼ਾ ਨਹੀਂ ਦਿੱਤਾ।ਉਸਨੇ ਨਵਾਬ ਖਾਂ ਦੇ ਖਾਸ ਚਹੇਤੇ ਨੂੰ ਸਕਾਲਰਸ਼ਿਪ ਦੇ ਯੋਗ ਨਹੀਂ ਸਮਝਿਆ।
ਨਵਾਬ ਖਾਂ ਬਰਤਾਨਵੀ ਸੂਹੀਏ ਵਿਲੀਅਮ ਹਾਪਕਿਨਸਨ ਦਾ ਤਨਖਾਹਦਾਰ ਏਜੰਟ ਸੀ ਜੋ ਗ਼ਦਰੀਆਂ ਚ ਸ਼ਾਮਿਲ ਹੋ ਗਿਆ ਸੀ। ਇਸਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਤਾਂ ਪਹਿਲਾਂ ਤੋਂ ਹੀ ਸੀ. ਆਈ. ਡੀ. ਲਈ ਕੰਮ ਕਰਦਾ ਸੀ।ਇਸਨੇ ਅਮਰੀਕਾ ਚ ਹਿੰਦੂ ਸਿੱਖਾਂ ਪ੍ਰਤੀ ਮੁਸਲਮਾਨਾਂ ਦੇ ਦਿਮਾਗਾਂ ਚ ਜ਼ਹਿਰ ਘੋਲਿਆ ਸੀ।ਗ਼ਦਰੀ ਇਨਕਲਾਬੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਇਸਦੀਆਂ ਗਵਾਹੀਆਂ ਕਰਕੇ ਹੋਇਆ ਸੀ।
ਕੁੱਲ ਕਿੰਨੇ ਵਿਦਿਆਰਥੀ ਇਸ ਵਜੀਫ਼ੇ ਤੇ ਅਮਰੀਕਾ ਚ ਪੜ੍ਹਣ ਆਏ ਇਸ ਬਾਰੇ ਵੱਖ-ਵੱਖ ਸਰੋਤਾਂ ਤੋਂ ਮਿਲਦੀ ਜਾਣਕਾਰੀ ਆਪਸ ਵਿੱਚ ਮੇਲ ਨਹੀਂ ਖਾਂਦੀ। ਗ਼ਦਰ ਪਾਰਟੀ ਦੇ ਮੋਢੀ ਸੰਤ ਬਾਬਾ ਵਸਾਖਾ ਸਿੰਘ ਦਦੇਹਰ ਪੰਜ, ਕਰਤਾਰ ਸਿੰਘ ਦੁੱਕੀ ਲਤਾਲਾ ਚਾਰ ਪੰਜਾਬੀ ਨੌਜਵਾਨ, 12 ਮਈ 1912 ਨੂੰ ਦੀ ਸਾਨ ਫਰਾਂਸਿਸਕੋ ਕਾਲ ਅਖ਼ਬਾਰ ਦੀ ਖ਼ਬਰ ਅਨੁਸਾਰ ਛੇ, ਪ੍ਰੋ. ਹਰੀਸ਼ ਕੇ. ਪੁਰੀ ਅਨੁਸਾਰ ਛੇ, ਗਿਆਨੀ ਕੇਸਰ ਸਿੰਘ ਦੇ ਵੱਡ ਆਕਾਰੀ ਨਾਵਲ ਹਥਿਆਰਬੰਦ ਇਨਕਲਾਬ ਦੇ ਪੰਨਾ 192, 193 ਤੇ ਨੰਦ ਸਿੰਘ ਸੀਹਰਾ, ਯੂ. ਆਰ. ਕੌਕੂਟਨਰ, ਐਸ. ਸ਼ਰਮਾ, ਮੁਹੰਮਦ, ਹੈਨਰੀ ਐਡਵਰਡ ਪਾਂਡੀਅਨ ਅਤੇ ਗੋਬਿੰਦ ਬਿਹਾਰੀ ਲਾਲ ਇਹਨਾਂ ਛੇਆਂ ਦੇ ਬਰਕਲੀ ਯੂਨੀਵਰਸਿਟੀ ਵਿੱਚ ਦਾਖ਼ਲ ਹੋਣ ਬਾਰੇ ਲਿਖਿਆ ਹੈ।

ਪ੍ਰਸਿੱਧ ਗਦਰੀ ਦੇਸ਼ ਭਗਤ ਸੰਤ ਬਾਬਾ ਵਸਾਖਾ ਸਿੰਘ ਦਦੇਹਰ ਆਪਣੀ ਆਤਮ ਕਥਾ ਵਿੱਚ ਲਿਖਦੇ ਹਨ -
ਸੰਨ ਉਨੀ ਸੌ ਯਾਰਾਂ ਦੇ ਚੜ੍ਹਦਿਆਂ ਹੀ, ਸੇਵਾ ਕੀਤੀ ਜੋ ਦਿਆ ਬਤਾ ਵੀਰੋ
ਜੁਆਲਾ ਸਿੰਘ ਨੇ ਪੰਜ ਵਜੀਫ਼ੇ ਦਿੱਤੇ, ਮੁਲਕੋਂ ਲਏ ਸੀ ਪੰਜ ਮੰਗਵਾ ਵੀਰੋ
ਵਿੱਚ ਬਰਕਲੀ ਉਹਨਾਂ ਨੂੰ ਜਗ੍ਹਾ ਦਿੱਤੀ, ਬੰਦੋਬਸਤ ਸੀ ਦਿਆ ਕਰਾ ਵੀਰੋ
ਨੰਦ ਸਿੰਘ ਜੀ ਉਹਨਾਂ ਵਿੱਚ ਲੈਕ ਸੀ, ਉਸਨੂੰ ਦਿਆਂ ਪ੍ਰਧਾਨ ਬਣਾ ਵੀਰੋ
ਕੱਠਾ ਕਰਕੇ ਬੰਦੋ ਸੀ ਬਸਤ ਸਾਰਾ, ਵਿੱਚ ਬਰਕਲੀ ਦਿਆ ਟਿਕਾ ਵੀਰੋ
ਲੱਗੇ ਵਿੱਦਿਆ ਪੜ੍ਹਣ ਪ੍ਰੇਮ ਸੇ ਜੀ, ਕੰਮ ਸੇਵਾ ਦਾ ਛਿੜਿਆ ਸੀ ਆ ਵੀਰੋ
ਲੱਗੀ ਖਿੜਣ ਗੁਲਜ਼ਾਰ ਸੀ ਹੋਰ ਸੰਤੋ, ਪੋਹ ਸਤਵੀਂ ਨੇੜੇ ਗਈ ਆ ਵੀਰੋ।

ਬਾਬਾ ਜਵਾਲਾ ਸਿੰਘ ਦੀ ਆਪਣੀ ਹੱਥ ਲਿਖਤ ਮੁਤਾਬਕ - ਏਧਰ ਪ੍ਰੌਫੈਸਰ ਪੋਪ, ਮਿਸਜ ਪੋਪ, ਲਾਲਾ ਹਰਦਿਆਲ, ਪ੍ਰੌਫੈਸਰ ਤੇਜਾ ਸਿੰਘ ਚਾਰੇ ਕਮੇਟੀ ਕਰਕੇ ਅਰਜੀਆਂ ਵਿੱਚੋਂ ਕਾਂਟ ਸ਼ਾਂਟ ਕੀਤੀ ਤੇ ਛੇ ਵਿਦਿਆਰਥੀਆਂ ਦੀਆਂ ਅਰਜੀਆਂ ਮਨਜੂਰ ਕੀਤੀਆਂ ਗਈਆਂ।ਏਕ ਮਦਰਾਸ ਕਾਲਜ ਦਾ ਵਿਦਿਆਰਥੀ ਸ਼ਰਮਾ ਬ੍ਰਾਹਮਣ ਲੜਕਾ,ਦੂਸਰਾ ਬੰਬਈ ਕਾਲਜ ਇਂਦੇਰੀ (ਅੰਧੇਰੀ) ਦਾ ਸਰਦਾਰ ਨੰਦ ਸਿੰਘ ਸੀਹਰਾ, ਤੀਸਰਾ ਪੂਨਾ ਫਰਗੂਸਨ ਕਾਲਜ ਦਾ ਕੋਕਟੂਨਰ ਹਿੰਦੂ ਮਰਹੱਟਾ, ਚੌਥਾ ਸਿੰਧ ਹੈਦਰਾਬਾਦ ਦਾ ਗਿਆਨ ਸਿੰਘ ਸਿੰਧੀ, ਪੰਜਵਾਂ ਲਾਹੌਰ ਡਾਕਟਰੀ ਕਾਲਜ ਦਾ ਮੂਲ ਸਿੰਘ, ਛੇਵਾਂ ਗੋਬਿੰਦ ਬੇਹਾਰੀ ਲਾਲ ਦੇਲੀ (ਦਿੱਲੀ) ਇਹ ਛੇਆਂ ਦੀਆਂ ਅਰਜੀਆਂ ਮਨਜੂਰ ਕੀਤੀਆਂ ਗਈਆਂ ਤੇ ਏਕ ਵਜੀਫਾ ਪ੍ਰੌਫੈਸ਼ਰ ਪੋਪ ਨੇ ਸਾਡੀ ਮੱਦਤ ਵਾਸਤੇ ਦਿੱਤਾ। ਏਹ ਲੜਕਾ ਮਦਰਾਸ ਦਾ ਸੀ ਤੇ ਇਸਾਈ ਸੀ।ਏਸ ਦਾ ਨਾਮ ਪਾਂਡੀਆ ਸੀ।ਇਹਨਾ ਨੂੰ ਖਵਰ ਭੇਜੀ ਗਈ ਤੇ ਇਹਨਾ ਵਿੱਚੋਂ ਚਾਰ ਲੜਕੇ ਆਏ ਨੰਦ ਸਿੰਘ, ਸ਼ਰਮਾ, ਕੋਕਟਨੂਰ ਤੇ ਗੋਬਿੰਦ ਬੇਹਾਰੀ ਬਾਕੀ ਮੂਲਾ ਸਿੰਘ ਤੇ ਗਿਆਨ ਸਿੰਘ ਰਹਿ ਗਏ।ਮਲੂਮ ਐਸਾ ਹੁੰਦਾ ਹੈ ਕਿ ਗਵਰਨਮੈਂਟ ਨੇ ਕੁਛ ਉਹਨਾ ਨੂੰ ਧਮਕੀ ਦਿੱਤੀ ਹੋਵੇਗੀ ਜੋ ਨਹੀਂ ਆ ਸਕੇ ਮਗਰ ਗਿਆਨ ਸਿੰਘ ਜਪਾਨ ਵਿੱਚੋਂ ਆਕੇ ਮੁੜ ਗਿਆ ਸੀ ਤੇ ਏਕ ਸਾਨੂੰ ਚਿੱਠੀ ਭੇਜ ਗਿਆ ਸੀ ਕਿ ਮੇਰਾ ਵਜੀਫਾ ਕਿਸੇ ਦੂਸਰੇ ਨੂੰ ਨਹੀਂ ਦੇਣਾ।ਮੈਂ ਕੁਛ ਕਾਰਣ ਕਰਕੇ ਵਾਪਸ ਚਲਿਆ ਗਿਆ ਹਾਂ।ਨਾਮਲੂਮ ਕੀ ਬਾਤ ਸੀ।ਆਖਰ ਉਪਰਲੇ ਚਾਰੇ ਵਿਦਿਆਰਥੀ ਆ ਗਏ ਤੇ ਬਰਕਲੀ ਏਕ ਘਰ ਕਿਰਾਏ ਲੈਕਰ ਉਸ ਵਿੱਚ ਉਹਨਾ ਦੇ ਰਹਣ ਦਾ ਬੰਦੋਬਸਤ ਕੀਤਾ ਗਿਆ....।

ਨੰਦ ਸਿੰਘ ਸੀਹਰਾ (ਫਿਲੌਰ) ਨੇ ਗ਼ਦਰ ਪਾਰਟੀ ਦੇ ਕੰਮਾਂ ਚ ਹਿੱਸਾ ਲਿਆ। ਕਨੇਡਾ ਅਤੇ ਅਮਰੀਕਾ ਵਿਚਲੇ ਹਿੰਦੋਸਤਾਨੀਆਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਹਿੰਦੋਸਤਾਨ ਤੋਂ ਪਰਿਵਾਰ ਲਿਆਉਣ ਚ ਆ ਰਹੀ ਦਿੱਕਤ ਬਾਰੇ ਹਿੰਦੋਸਤਾਨ ਅਤੇ ਇੰਗਲੈਂਡ ਚ ਭਾਈ ਨਰਾਇਣ ਸਿੰਘ ਅਤੇ ਭਾਈ ਬਲਵੰਤ ਸਿੰਘ ਖੁਰਦਪੁਰ ਨਾਲ ਡੈਪੂਟੇਸ਼ਨ ਲੈ ਕੇ ਆਏ।ਅਮਰੀਕਾ ਵਿੱਚ ਗ਼ਦਰ ਪਾਰਟੀ ਦੀਆਂ ਮੀਟਿੰਗਾਂ ਚ ਸ਼ਮੂਲੀਅਤ ਕੀਤੀ।ਮਿਲਵਾਕੀ ਦੀ ਮਾਰਕੁਇਟ ਯੁਨੀਵਰਸਿਟੀ ਤੋਂ 1924 ਚ ਪੀ.ਐਚ.ਡੀ ਡਿਗਰੀ ਲਈ ਤੇ ਕਈ ਸਾਲ ਫੋਰਡ ਮੋਟਰ ਕੰਪਨੀ ਚ ਕੰਮ ਕੀਤਾ।
ਗੋਬਿੰਦ ਬਿਹਾਰੀ ਲਾਲ ਦਾ ਜਨਮ 9 ਅਕਤੂਬਰ 1889 ਨੂੰ ਬੀਕਾਨੇਰ ਰਿਆਸਤ ਦੇ ਗਵਰਨਰ ਬਿਸ਼ਨ ਦਾਸ ਦੇ ਘਰ ਸ਼੍ਰੀਮਤੀ ਜੱਗੀ ਦੇਵੀ ਦੀ ਕੁੱਖੋਂ ਦਿੱਲੀ ਚ ਹੋਇਆ।ਲਾਲਾ ਹਰਦਿਆਲ ਦੀ ਪਤਨੀ ਦਾ ਚਚੇਰਾ ਭਰਾ ਸੀ।ਅਮਰੀਕਾ ਵਿੱਚ ਗ਼ਦਰੀਆਂ ਤੇ ਚੱਲੇ ਮੁਕੱਦਮੇ ਹਿੰਦੂ-ਜਰਮਨ ਸਾਜ਼ਿਸ਼ ਕੇਸ ਵਿੱਚ 10 ਮਹੀਨਿਆਂ ਦੀ ਸਜ਼ਾ ਹੋਈ।ਇਹ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਕੇਸ ਸੀ।ਸਾਨ ਫਰਾਂਸਿਸਕੋ ਐਗਜ਼ਾਮੀਨਰ ਅਖਬਾਰ ਚ ਸਾਇੰਸ ਐਡੀਟਰ ਦਾ ਕੰਮ ਕੀਤਾ, 1937 ਚ ਪੁਲਿਜ਼ਰ ਪੁਰਸਕਾਰ ਜਿੱਤਿਆ, ਭਾਰਤ ਸਰਕਾਰ ਨੇ 1969 ਚ ਸਾਹਿਤ ਅਤੇ ਸਿੱਖਿਆ ਲਈ ਪਦਮ ਭੂਸ਼ਨ ਅਤੇ 1973 ਚ ਆਜ਼ਾਦੀ ਸੰਗਰਾਮ ਚ ਹਿੱਸਾ ਲੈਣ ਲਈ ਤਾਮਰ ਪੱਤਰ ਦੇ ਕੇ ਸਨਮਾਨਤ ਕੀਤਾ।ਪੰਜ ਹੋਰ ਪੁਰਸਕਾਰਾਂ ਦਾ ਵਿਜੇਤਾ ਇਹ ਆਜ਼ਾਦੀ ਘੁਲਾਟੀਆ 1 ਅਪ੍ਰੈਲ 1982 ਨੂੰ ਸਦੀਵੀ ਵਿਛੋੜਾ ਦੇ ਗਿਆ।
ਇੱਥੇ ਸਵਾਲ ਪੈਦਾ ਹੁੰਦਾ ਏ ਕਿ ਕੀ ਕਾਰਣ ਸਨ ਜਿਨ੍ਹਾਂ ਕਰਕੇ ਬਾਬਾ ਜਵਾਲਾ ਸਿੰਘ ਵਿਰੁੱਧ ਪ੍ਰੋ. ਤੇਜਾ ਸਿੰਘ ਤੇ ਉਸਦੇ ਸਾਥੀਆਂ ਨੇ ਜੋਰਦਾਰ ਮੁਹਿੰਮ ਚਲਾਈ, ਆਰਥਿਕ ਤੰਗੀ ਹੋਣ ਤੇ ਫਸਲ ਤੇ ਹੋਇਆ ਆਪਣੇ ਹਿੱਸੇ ਦਾ ਖਰਚਾ ਨਹੀਂ ਦਿੱਤਾ, ਗੁਰੂਦੁਆਰਾ ਕਮੇਟੀ ਚੋਂ ਕੱਢਿਆ ਅਤੇ ਗੁਰੂਦੁਆਰੇ ਆਉਣ ਤੇ ਹਮਲਾ ਕਰਨ ਤੱਕ ਦਾ ਸੋਚਿਆ ਅਤੇ ਫਿਰ ਬਾਬਾ ਜਵਾਲਾ ਸਿੰਘ ਨੂੰ ਭਰੋਸੇ ਚ ਲੈ ਕੇ ਕੋਰੇ ਕਾਗਜ਼ ਤੇ ਦਸਤਖਤ ਕਰਵਾਕੇ ਪ੍ਰੋ. ਤੇਜਾ ਸਿੰਘ ਨੇ ਖੁਦ ਉਸ ਕਾਗਜ ਤੇ ਮੁਆਫੀਨਾਮਾ ਲਿਖ ਕੇ ਗੁਰੂਦੁਆਰਾ ਕਮੇਟੀ ਨੂੰ ਦੇ ਦਿੱਤਾ?
ਇੱਕ ਗੱਲ ਸਾਫ ਹੈ ਕਿ ਬਾਬਾ ਜਵਾਲਾ ਸਿੰਘ ਠੱਠੀਆਂ ਗਦਰ ਪਾਰਟੀ ਦੇ ਦਿਮਾਗ ਸਨ ਜਿਨ੍ਹਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਗਦਰ ਪਾਰਟੀ ਦੇ ਨੀਤੀ ਘਾੜਿਆਂ ਨੇ ਧਰਮ ਨੂੰ ਹਰ ਇੱਕ ਮੈਂਬਰ ਦਾ ਨਿੱਜੀ ਮਸਲਾ ਮੰਨਿਆਂ ਸੀ ਅਤੇ ਨੌਜਵਾਨ ਪ੍ਰਚਾਰਕ ਤਿਆਰ ਕਰਨ ਦਾ ਸਿਧਾਂਤ ਬਾਬਾ ਜੀ ਤੋਂ ਲਿਆ ਸੀ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346