Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ‘ਬਾਈ’!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ‘ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ…

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ‘ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ – ‘ਨੀ ਮਾਂ’

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 

Online Punjabi Magazine Seerat


ਦੋ ਧਾਰੀ ਕਿਰਪਾਨ ਵਰਗੀ ਕਿਤਾਬ – ‘ਨੀ ਮਾਂ’
- ਉਂਕਾਰਪ੍ਰੀਤ
 

 

ਕਲਾ ਦਾ ਬੁਨਿਆਦੀ ਕਰਮ ਤਬਦੀਲੀ ਹੈ। ਇਹ ਤਬਦੀਲੀ ਸਹਿਜ ਗਤੀ ਨਾਲ ਜੀਵਨ ਦੇ ਹਰ ਪਹਿਲੂ ਨੂੰ ਕਲਿਆਣਕਾਰਤਾ ਵੱਲ ਗਤੀਸ਼ੀਲ ਕਰੀ ਰੱਖਦੀ ਹੈ। ਕਲਾ ਵਲੋਂ ਪੈਦਾ ਕੀਤੀ ਜਾਂਦੀ ਤਬਦੀਲੀ ਦਾ ਆਗ਼ਾਜ਼ ਦਿਲ, ਮਨ, ਰੂਹ ਜਿਹੇ ਸੂਖਮ ਤਲਾਂ ਤੋਂ ਹੁੰਦਾ ਹੈ। ਕਲਾ ਅੱਖ ਦੀ ਨਜ਼ਰ ਹੈ। ਮਨ ਦੀ ਦਿਸ਼ਾ ਹੈ। ਦਿਲ ਦੀ ਦਸ਼ਾ ਹੈ। ਰੂਹ ਦਾ ਸੰਸਾਰ ਹੈ।
ਭਾਈ ਵੀਰ ਸਿੰਘ ਹੁਰਾਂ ਦੀ ਰੁਬਾਈ ਹੈ:
ਡਾਲੀ ਨਾਲੋਂ ਤੋੜ ਨਾ ਸਾਨੂੰ...ਅਸਾਂ ਹੱਟ ਮਹਿਕ ਦੀ ਪਾਈ
ਲੱਖ ਗਾਹਕ ਜੇ ਸੁੰਘੇ ਆ ਕੇ...ਖਾਲੀ ਇਕ ਨਾ ਜਾਈ
ਜੇ ਤੂੰ ਇਕ ਤੋੜ ਕੇ ਲੈ ਗਿਓਂ...ਇਕ ਜੋਗਾ ਰਹਿ ਜਾਸਾਂ
ਉਹ ਵੀ ਪਲਕ ਝਲਕ ਦਾ ਮੇਲਾ...ਰੂਪ ਮਹਿਕ ਨੱਸ ਜਾਈ॥

ਇਹ ਕਵਿਤਾ ਪੜ੍ਹਨ ਤੋਂ ਪਹਿਲਾਂ ਕੋਈ ਜਣਾ ਕਿਸੇ ਫੁੱਲਾਂ ਦੇ ਬੂਟੇ ਕੋਲੋਂ ਲੰਘਦਾ ਉਸਦਾ ਫੁੱਲ ਭਰੂਅ ਕੇ ਦੋ ਪਲ ਸੁੰਘ ਕੇ ਅਪਣੀ ਵਾਸ਼ਨਾ ਤ੍ਰਿਪਤੀ ਬਾਅਦ ਵਗਾਹ ਮਾਰਦਾ ਰਿਹਾ ਹੋਵੇਗਾ। ਪਰ ਜਦ ਉਹ ਇਹ ਸਤਰਾਂ ਪੜ੍ਹ ਕੇ ਫੱਲਾਂ ਦੇ ਉਸੇ ਬੂਟੇ ਪਾਸੋਂ ਗ਼ੁਜ਼ਰਦਾ ਹੈ ਤਾਂ ਫੁੱਲ ਵੱਲ ਵਧਦੇ ਉਸਦੇ ਹੱਥ ਸੰਕੋਚ ਦੇ ਅਹਿਸਾਸ ਵਾਲੀ ਸੂਖ਼ਮ ਜਿਹੀ ਲੜਖੜਾਹਟ ਮਹਿਸੂਸਦੇ ਹਨ। ਫੁੱਲ ਵੀ ਉਹੀ ਹਨ...ਬੂਟਾ ਵੀ ਉਹੀ...ਤੋੜਨ ਵਾਲਾ ਵੀ ਉਹੀ...ਤੋੜਨਹਾਰ ਸ਼ਕਤੀ ਵੀ ਉਹੀ, ਪਰ ਹੁਣ ਫੁੱਲ ਤੇ ਹੱਥ ਵਿਚਾਲੇ ਵਾਪਰਿਆ ਸੰਕੋਚ ਦਾ ਅਹਿਸਾਸ ਉਹ ਤਬਦੀਲੀ ਹੈ ਜੋ ਕਵਿਤਾ ਨੇ ਸਿਰਜੀ ਹੈ। ਕਲਾ ਚੋਂ ਉਪਜੀ ਹੈ। ਕਲਾਕਾਰ ਇਵੇਂ ਹੀ ਅਪਣੇ ਧੁਰ-ਅੰਦਰੋਂ ਉਗਮੀ ਕਲਾਤਮਿਕ ਚੇਤਨਾ ਨੂੰ ‘ਇਕ ਜੋਗੀ’ ਤੋਂ ‘ਸੰਸਾਰ ਜੋਗੀ’ ਕਰਦੇ ਹਨ। ਤਾਂ ਹੀ ਕਲਾ ‘ਨਿੱਜ’ ਨੂੰ ‘ਪਰ’ ਦੇ ਰਾਹੇ ਤੋਰਨ ਦਾ ਕਲਿਆਣਕਾਰੀ ਵਰਤਾਰਾ ਹੈ।
ਸਾਹਿਤਕਾਰੀ, ਚਿੱਤਰਕਾਰੀ, ਗੁਲੂਕਾਰੀ਼, ਸਿ਼ਲਪਕਾਰੀ ਅਤੇ ਨਾਟਕਕਾਰੀ ਮਿਲ ਕੇ ਕਲਾ ਦੀ ਪੰਜਗੁਣੀ ਮੁਕੰਮਲ ਹੋਂਦ ਬਣਦੇ ਹਨ:
ਪੰਜ ਤੱਤਾਂ ਦੇ ਸੁਪਨੇ ਨੂੰ ਮੰਜਿ਼ਲ ਕਰ ਕੁੰਦਨ ਹੋ
ਐਸੀ ਰੂਹ ਹਰ ਕਟਿਹਰੇ ਚੋਂ ਬਰੀ ਹੁੰਦੀ॥

ਸਮੁੱਚੇ ਰੂਪ ‘ਚ ਕਿਸੇ ਨਵ-ਜੀਵਨ ਸਿਰਜਕ ਦੀ ਕਲਾ ਇਹਨਾਂ ਪੰਜੇ ਗੁਣਾਂ ਦਾ ਮੁਜੱਸਮਾਂ ਹੁੰਦੀ ਹੈ। ਮਸਲਨ, ਜੇਕਰ ਲੇਖਕ ਦਾ ਧੁਰ ਕਲਾ ਨਾਲ ਇਕਮਿਕ ਹੈ ਤਾਂ ਉਸਦੀ ਸ਼ਬਦ-ਰਚਨਾ ਚੋਂ ਜੀਵਨ ਦੇ ਕਿਸੇ ਪਹਿਲੂ ਦੀ ਨਵ-ਕਲਿਆਣਕਾਰੀ ਤਸਵੀਰ ਨਜ਼ਰ ਆਵੇਗੀ। ਉਸਦੀ ਰਚਨਾ ਖੜੋਤ ਰੂਪੀ ਸ਼ੋਰ ‘ਚ ਸੰਗੀਤਕ ਧੁਨੀ ਪੈਦਾ ਕਰੇਗੀ। ਉਸਦੇ ਸ਼ਬਦਾ ਚੋਂ ਕਲਿਆਣਕਾਰੀ ਬੁਤ-ਕੱਦ ਰੂਪਮਾਨ ਹੁੰਦੇ ਦਿਸਣਗੇ। ਉਸਦੀ ਰਚਨਾ ਦੇ ਵਾਕ ਜਿਉਂਦੇ ਜਾਗਦੇ ਨਵੇਂ ਜੀਵਨ ਪਾਤਰਾਂ ਦੇ ਬੋਲ ਹੋਣਗੇ:
ਮਾਰੀ ਨਜ਼ਰ ਜਿ਼ੰਦਗੀ ਦੇ ਸਫ਼ੇ ਤੇ ਇਕ ਦਿਨ
ਕਿੰਨਾ ਹੀ ਅਰਸਾ ਅਣਜੀਵਿਆ ਰਹਿ ਗਿਆ ਸੀ॥

ਅਸਲ ਕਵੀ ਦੀ ਕਵਿਤਾ ਸ਼ਬਦਾਂ ਅਤੇ ਬੋਲਾਂ ਰਾਹੀਂ ਉਸਦੇ ਉਹਨਾਂ ਦਿਲੀ ਵਲਵਲਿਆਂ ਨੂੰ ਪ੍ਰਗਟਾਉਂਦੀ ਹੈ ਜੋ ਹਾਸਿਲ ਜੀਵਨ ਨੂੰ ਹੋਰ ਸੁਹਣਾ ਅਤੇ ਕਲਿਆਣਕਾਰੀ ਬਣਾਉਣਾ ਚਾਹੁੰਦੇ ਹਨ:
ਰਿਸ਼ਤਿਆਂ ਦੀ ਮੰਡੀ ਏਥੇ ਰੋਜ਼ ਹੈ ਲਗਦੀ
ਵਫ਼ਾ ਲਈ ਕੋਈ ਜਹਾਂ ਖਾਸ ਚਾਹੁੰਦੀ ਹਾਂ॥
ਬੇਸ਼ੱਕ ਕਵੀ ਦੇ ਪ੍ਰਗਟਾਏ ਇਹਨਾਂ ਵਲਵਲਿਆਂ ਚੋਂ ਉਸ ਨਵੇਂ ਜੀਵਨ ਦੀ ਤਸਵੀਰ ਨਜ਼ਰ ਆਉਂਦੀ ਹੁੰਦੀ ਹੈ ਪਰ ਜੇਕਰ ਕਵੀ ਚਿੱਤਰਕਾਰ ਵੀ ਹੋਵੇ ਤਾਂ ਉਹ ਕਾਵਿ-ਵਲਵਲਿਆਂ ਨੂੰ ਹੂ-ਬ-ਹੂ ਕੈਨਵਸ ਤੇ ਉਤਾਰ ਕੇ ਦ੍ਰਿਸ਼ਟਾਮਾਨ ਵੀ ਕਰ ਦਿੰਦਾ ਹੈ।
ਅਜਿਹਾ ਕਲਾਕਾਰ ਉਸ ਦੋ ਧਾਰੀ ਕਿਰਪਾਨ ਵਰਗਾ ਹੈ ਜਿਸਦੀ ਕਲਾਤਮਿਕਤਾ ਦੋਹਰੀ ਉਸਾਰੂ ਕਾਟ ਰੱਖਦੀ ਹੈ। ਸੈਂਡੀ ਗਿੱਲ ਅਜਿਹੀ ਹੀ ਦੋ ਧਾਰੀ ਕਿਰਪਾਨ ਵਰਗੀ ਕਲਾਕਾਰ ਹੈ:
ਮਿਲਿਆ ਨੂਰ ਦਾ ਕਤਰਾ ਮੇਰੀ ਕਲਮ ਤੇ ਰੰਗਾਂ ਨੂੰ
ਕਾਗਜ਼ ਦੇ ਵਿਹੜੇ ਨੱਚਾਂ ਕੈਨਵਸ ਦਾ ਜਹਾਂ ਮਾਣਾਂ॥

ਬੇਸ਼ੱਕ ਬਹੁਤੀ ਵੇਰ ਸਾਹਿਤ ਅਤੇ ਕਲਾ ਦੇ ਸੰਦਰਭ ‘ਚ ਕਲਮ ਨੂੰ ‘ਤਲਵਾਰ’ ਨਾਲ ਤੁਲਨਾ ਦਿੱਤੀ ਜਾਂਦੀ ਹੈ ਜੋ ਕਿ ਪੂਰੀ ਤਰਾਂ ਠੀਕ ਨਹੀਂ। ਸਾਹਿਤਕ ਅਰਥਾਂ ‘ਚ ਅਤੇ ਕਲਾ ਦੇ ਅਸਲ ਆਸ਼ੇ ਅਨੁਸਾਰ ਕਲਮ ਜਾਂ ਕਲਾ ਕਿਰਪਾਨ ਹੀ ਹੋ ਸਕਦੀ ਹੈ, ਤਲਵਾਰ ਨਹੀਂ। ਤਲਵਾਰ ਨਾਮੀ ਹਥਿਆਰ ਨੂੰ ਨਿੱਜੀ ਮੁਨਾਫੇ ਹਿੱਤ ਲੋਕਾਂ ਨੂੰ ਲੁਟਣ ਲਈ ਵਰਤਿਆ ਜਾ ਸਕਦਾ ਹੈ ਪਰ ਜਦੋਂ ਇਹ ਕਿਰਪਾਨ ਹੋਵੇ ਤਾਂ ਇਸਦੀ ਵਰਤੋਂ ਸਿਰਫ਼ ਤੇ ਸਿਰਫ਼ ਲੋਕ ਭਲੇ ਹਿਤ ਹੀ ਹੋ ਸਕਦੀ ਹੈ। ਮਹਿਮੂਦ ਗ਼ਜ਼ਨਵੀ ਦੇ ਹੱਥ ‘ਚ ਜੋ ਹਥਿਆਰ ਤਲਵਾਰ ਹੈ ਉਹ ਬੰਦਾ ਸਿੰਘ ਬਹਾਦਰ ਦੇ ਹੱਥ ‘ਚ ਆਣ ਕੇ ਕਿਰਪਾਨ ਹੋ ਜਾਂਦਾ ਹੈ। ਇਵੇਂ ਹੀ ਕਲਾ ਜੇਕਰ ਸਹੀ ਅਰਥਾਂ ‘ਚ ਅਪਣਾ ਰੋਲ ਨਿਭਾ ਰਹੀ ਹੋਵੇ ਤਾਂ ਉਸਦਾ ਹਰ ਉਦੇਸ਼ ਲੋਕ-ਕਲਿਆਣ ਹੋਵੇਗਾ। ਲੋਕ ਪੱਖੀ ਹੁੰਦਾ ਹੈ।
ਸੈਂਡੀ ਦੀ ਹਥਲੀ ਕਲਾਕ੍ਰਿਤ ‘ਨੀੰ ਮਾਂ’ ਦਾ ਮੁੱਖ ਦੁਆਰ ਕੈਨਵਸੀ ਚਿੱਤਰ ਹੈ, ਜਿਸ ਚੋਂ ਲੰਘ ਕੇ ਉਸਦੀ ਕਵਿਤਾ ਨਾਲ ਮੁਲਾਕਾਤ ਹੁੰਦੀ ਹੈ। ਉਸਦੀ ਕਵਿਤਾ ‘ਚ ਪ੍ਰਵੇਸ਼ ਅਸਲ ‘ਚ ਉਸਦੇ ਸ਼ਾਬਦਿਕ ਚਿੱਤਰਾਂ ‘ਚ ਪ੍ਰਵੇਸ਼ ਹੈ। ਪੁਸਤਕ ‘ਨੀ ਮਾਂ’ ਵਿੱਚ ਜਿਵੇਂ ਉਸਦੇ ਕੈਨਵਸੀ ਅਤੇ ਸ਼ਬਦੀ ਚਿੱਤਰਾਂ ਦਾ ਆਨੰਤ ਰੰਗਾਂ ਅਤੇ ਸ਼ੇਡਾਂ ਵਾਲਾ ਮੇਲਾ ਲੱਗਿਆ ਹੈ:
ਮੋਰ ਆਉਣਗੇ ਮੇਰੀ ਕੈਨਵਸ ਤੇ ਪੈਲਾਂ ਪਾਉਣ ਲਈ
ਰੰਗਾਂ ਦੀ ਕਿਣਮਿਣ ਨਾਲ ਏਥੇ ਮੌਨਸੂਨ ਹੋਣਗੇ॥

ਸੈਂਡੀ ਦੀ ਪੁਸਤਕ ਦੇ ਪ੍ਰਵੇਸ਼ ਦੁਆਰ ਉਪਰ ‘ਨੀ ਮਾਂ’ ਦਾ ਸਿਰਲੇਖ, ਜਿਵੇਂ ਮਾਂ ਤੋਂ ਬੇਮੁਖ ਹੁੰਦੇ ਜਾ ਰਹੇ ਸਮੇਂ ‘ਚ ਉਸ ਪ੍ਰਤੀ ਪ੍ਰਗਟਾਏ ਮੋਹ, ਆਦਰ ਅਤੇ ਨੇੜਤਾ ਦਾ ਪਤਾ ਦਿੰਦਾ ਹੈ। ਸਮੁੱਚੀ ਪੁਸਤਕ ਜਿਵੇਂ ਮਾਂ ਨੂੰ ਭੇਂਟ ਕੀਤਾ ਗਿਆ ਮੋਹ ਦਾ ਫੁੱਲ ਹੋਵੇ।
ਪਹਿਲੀ ਨਜ਼ਰੇ ਪੁਸਤਕ ‘ਨੀ ਮਾਂ’ ਭਾਵੇਂ ਧੀਅ ਸੈਂਡੀ ਗਿੱਲ ਵਲੋ ਅਪਣੇ ਮਾਤਾ ਜੀ ਨੂੰ ਸਮਰਪਿਤ ਹੈ ਪਰ ਇਸ ਵਿਚ ਮਾਂ ਪ੍ਰਤੀ ਪ੍ਰਗਟਾਏ ਹਾਵ-ਭਾਵ ਦੁਨੀਆਂ ਦੀ ਹਰ ਮਾਂ ਨਾਲ ਸਾਂਝੇ ਹਨ। ਇਸ ਤਰਾਂ ਗਹਿਰੇ ਤਲਾਂ ਤੇ ਇਹ ਪੁਸਤਕ ਇਕ ਕਲਾਕਾਰ ਵਲੋਂ ਸਮੁੱਚੀ ਦੁਨੀਆਂ ਦੀ ਮਾਂ ‘ਧਰਤੀ’ ਦੇ ਨਾਮ ਹੈ।

ਗੁਰੂ ਨਾਨਕ ਬਾਣੀ ‘ਚ ਧਰਤੀ ਦਾ ਮਾਂ ਰੂਪ ਵੱਡੇ, ਗਹਿਰੇ ਅਤੇ ਉੱਚ ਵਜੋਂ ਪ੍ਰਗਟ ਹੁੰਦਾ ਹੈ। ਸ਼ਾਇਰ ਬਾਬਾ ਨਾਨਕ, ਧਰਤੀ ਨੂੰ ਮਾਂ ਰੂਪ ‘ਚ ਵੇਖਦੇ, ਚਿਤਵਦੇ, ਸਥਾਪਦੇ ਅਤੇ ਉਪਾਸਦੇ ਹਨ। ਉਹਨਾਂ ਅਨੁਸਾਰ ਧਰਤੀ ਸਭ ਮਾਵਾਂ ਤੋਂ ਮਹਾਨ ਮਾਂ ਹੈ। ਅਪਣੇ ਸਮੁਚੇ ਜੀਵਾਂ ਲਈ ਉਹ ਦੇਗ਼ ਹੈ ਜਿਸ ਚੋਂ ਸਭ ਖਾਣੀਆਂ ਨੂੰ ਨਿਸੰਕੋਚ, ਬਿਨ ਭੇਦ-ਭਾਵ ਉਹਨਾਂ ਦਾ ਭੋਜਨ ਪ੍ਰਾਪਤ ਹੁੰਦਾ ਹੈ। ਧਰਤੀ ਜੋਂ ਮਾਂ ਰੂਪ ਅਪਣੇ ਸਭ ਬੱਚਿਆਂ ਦੇ ਦੁਖ ਦਰਦ, ਚੁਪ-ਚਾਪ ਪਾਣੀ ਵਾਂਗ ਅਪਣੇ ਅੰਦਰ ਸਮਾ ਕੇ ਉਹਨਾਂ ਲਈ ਹਰੇ-ਭਰੇ, ਫੁੱਲ-ਫਲ ਭਰਪੂਰ ਜੀਵਨ ਨੂੰ ਪੈਦਾ ਕਰੀ ਰੱਖਦੀ ਹੈ।
ਧਰਤੀ ਮਾਂ ਰੂਪੀ ਦੇਗ਼ ਚੋਂ ਸਭ ਖਾਣੀਆਂ ਨੂੰ ਆਹਾਰ ਮਿਲਦਾ ਹੈ। ਜੀਵਨ ਮਿਲਦਾ ਹੈ। ਇਸ ਜੀਵਨ ਨੂੰ ਜੀਅ ਰਹੇ ਕਲਾਤਮਿਕ ਜੀਵ ਨੂੰ ਇਸੇ ਚੋਂ ਹੀ ਇਸ ਜੀਵਨ ਨੂੰ ਹੋਰ ਬੇਹਤਰ ਅਤੇ ਕਲਿਆਣਕਾਰੀ ਬਣਾਉਣ ਦੀ ਜਾਗ ਲਗਦੀ ਹੈ। ਇਸੇ ਜਾਗ ਨੂੰ ਉਹ ਅਪਣੇ ਕਲਾਤਮਿਕ ਪ੍ਰਗਟਾਵੇ ਰਾਹੀਂ ਕਲਾ ਦਾ ਰੂਪ ਦਿੰਦਾ ਹੈ। ਇਸ ਸੰਦਰਭ ‘ਚ ਕਿਸੇ ਕਲਾਕਾਰ ਦੀ ਪਹਿਲੀ ਕਲਾਕ੍ਰਿਤੀ ਮਾਂ ਦੇ ਨਾਮ ਸਮਰਪਤ ਹੋਣੀ ਹੋਰ ਵੀ ਗਹਿਰੇ ਅਰਥਾਂ ਵਾਲੀ ਬਣ ਜਾਂਦੀ ਹੈ।
ਅੱਜ ਜਦੋਂ ਅਸੀਂ ‘ਨਿੱਜੀ ਆਜ਼ਾਦੀ’ ਦੇ ਨਾਮ ਹੇਠ ਮਾਂ ਧਰਤੀ ਦੇ ਸਮੂਹ-ਪਰਿਵਾਰਿਕ ਆਸ਼ੇ ਅਤੇ ਨਿਸਚੈ ਤੋਂ ਦੂਰ ਹੁੰਦੇ ਨਜ਼ਰ ਆ ਰਹੇ ਹਾਂ ਤਾਂ ਸੱਚੇ ਕਲਾਕਾਰ ਦਾ ਪਹਿਲਾ ਕਰਮ ਇਸ ਦੂਰੀ ਨੂੰ ਮਿਟਾ ਕੇ ਧਰਤੀ ਉਤਲੇ ਜੀਵਨ ਨੂੰ ‘ਨਿੱਜ-ਕਲਿਆਣਕਾਰੀ’ ਤੋਂ ਮੁੜ ‘ਸਰਬ-ਕਲਿਆਣਕਾਰੀ’ ਬਣਾਉਣ ਵੱਲ ਰੁਚਿਤ ਹੋਣਾ ਚਾਹੀਦਾ ਹੈ।
ਪਾਠਕ ਜਿਵੇਂ ਜਿਵੇਂ ਸੈਂਡੀ ਦੇ ਚਿੱਤਰਾਂ ਅਤੇ ਕਵਿਤਾਵਾਂ ‘ਚ ਗਹਿਰਾ ਉਤਰਦਾ ਜਾਂਦਾ ਹੈ ਤਿਵੇਂ ਤਿਵੇਂ ਧਰਤੀ ਦੇ ਮਾਂ ਰੂਪ ਨਿਸਚੇ ਦੀ ਭਰੀ ਹੋਈ ਹਾਮੀ ਜਾਪਣ ਲਗਦੀ ਹੈ ਪੁਸਤਕ ‘ਨੀ ਮਾਂ’।
ਅਕਸਰ ਕਿਹਾ ਜਾਂਦਾ ਹੈ ਕਿ ਸ਼ਾਇਰ ਦੀਆਂ ਪਹਿਲੀਆਂ ਕਵਿਤਾਵਾਂ ਦੀ ਪੁਸਤਕ ਉਸਦੇ ਅਪਣੇ ਮਹਿਬੂਬ ਦੇ ਹੁਸਨ-ਇਸ਼ਕ, ਮੋਹ-ਮੁਹੱਬਤ ਅਤੇ ਹਿਜ਼ਰ-ਵਸਲ ਦੇ ਤੜਪਦੇ ਲੁੱਛਦੇ ਅਤੇ ਤ੍ਰਿਪਤਦੇ ਜਜ਼ਬਿਆਂ ਨਾਲ ਭਰਪੂਰ ਹੁੰਦੀ ਹੈ। ਇਸ ਪੱਖੋਂ ਸੈਂਡੀ ਗਿੱਲ ਦੀ ਇਸ ਪਹਿਲੀ ਪੁਸਤਕ ਚੋਂ ‘ਪਹਿਲੀ ਮੁਹੱਬਤ’ ਵਰਗੀ ਮਹਿਕ ਵੀ ਆਉਂਦੀ ਹੈ:
ਜਦ ਜਦ ਵੀ ਸੁਬਹ ਸੁਬਹ ਦਿਖੀ ਉਹਦੀ ਮੁਸਕਾਨ
ਦਿਨ ਗੁਲਦਸਤਾ ਬਣਕੇ ਦਿਲ ਵਿਚ ਲਹਿ ਗਿਆ ਸੀ॥

...ਪਰ ਇਹ ਮੁਹੱਬਤ ਪਹਿਲੇ ਸਫ਼ੇ ਤੋਂ ਆਖਰੀ ਸਫ਼ੇ ਤੀਕ ‘ਨਿੱਜ’ ਤੋਂ ‘ਪਰ’ ਦੀ ਦਹਿਲੀਜ਼ ਤਕ ਸਫ਼ਰ ਕਰਦੀ ਵੀ ਮਹਿਸੂਸ ਹੁੰਦੀ ਰਹਿੰਦੀ ਹੈ:
ਲਿਖ ਪ੍ਰੇਮ ਦੀ ਲਿੱਪੀ ਸਾਗਰੀਂ ਦੇਵਾਂ ਵਾਵਾਂ ਨੂੰ ਪੜ੍ਹਾ
ਉਸ ਜਲ ਦਾ ਛਿੱਟਾ ਜੱਗ ਤੇ ਦਿਆਂ ਪੌਣਾਂ ਸੰਗ ਖਿੰਡਾ॥

ਪੁਸਤਕ ‘ਨੀ ਮਾਂ’ ਵਿਚਲੀਆਂ ਬਹੁਤੀਆਂ ਕਵਿਤਾਵਾਂ ਛੰਦਬਧ ਅਤੇ ਗ਼ਜ਼ਲ ਰੂਪ ਵਾਲੀਆਂ ਹਨ। ਇਹਨਾਂ ਚੋਂ ਕਈ ਕਵਿਤਾਵਾਂ ਦੇ ਸਿ਼ਅਰ ਬਕਾਇਦਾ ਆਰੂਜ਼ ਅਤੇ ਪਿੰਗਲ ਅਨੁਸਾਰ ਬਹਿਰ ਵਜ਼ਨ ਦੇ ਨੇਮ ਨਿਭਾਉਂਦੇ ਵੀ ਪ੍ਰਤੀਤ ਹੁੰਦੇ ਹਨ। ਕਵਿਤਾ ਦਾ ਇਹ ਨਿਭਾਅ ਸ਼ਾਇਰਾ ਸੈਂਡੀ ਗਿੱਲ ਅੰਦਰ ਪਰ ਤੋਲ ਰਹੇ ਭਵਿੱਖਲੇ ਗ਼ਜ਼ਲਗ਼ੋ ਦਾ ਪਤਾ ਦਿੰਦਾ ਹੈ:
ਹੰਝੂਆਂ ਦੇ ਭਰ ਸਾਗਰ ਨੈਣੀਂ ਛਾਲ ਉਹਨੇ ਇਉਂ ਮਾਰੀ
ਉਸਦੇ ਵਿੱਚ ਜਿਉਂ ਡੁੱਬ ਗਿਆ ਦਰਿਆ ਸਾਰੇ ਦਾ ਸਾਰਾ॥

ਸੈਂਡੀ ਦੀ ਇਸ ਪਹਿਲੀ ਪੁਸਤਕ ਵਿਚਲੇ ਕੁਝ ਸਿ਼ਅਰ ਆਰੂਜ਼ ਪਿੰਗਲ ਪੱਖੋ ਬੇਸ਼ੱਕ ਕੁਝ ਕੁ ਊਣੇ ਹੋਣ ਪਰ ਉਸਦੇ ਹਰ ਸਿ਼ਅਰ ਵਿੱਚ ਗੌਲਣਯੋਗ ਵਿਚਾਰ ਮੌਜੂਦ ਹੈ। ਕਹਿਣ ਨੂੰ ਕੋਈ ਗੱਲ ਹੈ। ਇਸ ਪੱਖੋਂ ਉਸਦੀ ਇਹ ਪੁਸਤਕ ਹੋਰ ਵੀ ਅਹਿਮ ਹੈ ਖਾਸ ਕਰ ਉਦੋਂ ਜਦ ਵਿਚਾਰ ਤੋਂ ਸੱਖਣੀਆਂ ਕਾਵਿ ਪੁਸਤਕਾਂ ਧੜਾਧੜ ਛਪ ਰਹੀਆਂ ਹਨ ਜਿਹਨਾਂ ਦੇ ਸਿ਼ਅਰਾਂ ‘ਚ ਕਹਿਣ, ਸੁਣਨ, ਮੰਨਣ ਜੋਗੀ ਕੋਈ ਗੱਲ ਨਹੀਂ ਹੁੰਦੀ।

ਪੁਸਤਕ ‘ਨੀ ਮਾਂ’ ‘ਚ ਮੌਜੂਦ ਚਿੱਤਰਾਂ ਤੇ ਪਹਿਲੀ ਝਾਤ ਨੂੰ ਜੇ ਇਕ-ਇਕ ਸਤਰੀ ਵਾਕਾਂ ‘ਚ ਦੱਸਣਾ ਹੋਵੇ ਤਾਂ, ਟਾਈਟਲ ਚਿੱਤਰ ਤੋਂ ਆਖਰੀ ਚਿੱਤਰ ਤੀਕ ਪ੍ਰਭਾਵ ਕੁਝ ਇਵੇਂ ਉਜਾਗਰ ਹੁੰਦੇ ਹਨ:

* ਰੁੱਖਾਂ ਨਾਲ ਲਿਪਟੀ ਹੋਈ ਚਾਨਣੀ। ਚੰਨ ਚੋਂ ਝਲਕਦਾ ਚਿੰਤਨਸ਼ੀਲ ਮੁਦਰਾ ਵਾਲੀ ਔਰਤ ਦਾ ਚਿਹਰਾ। ਉਸਦੇ ਚਾਨਣ ਨਾਲ ਰੰਗੀ ਧਰਤੀ।
* ਚਾਨਣ ਨਾਲ ਭਰੇ ਦੁਆਲੇ ‘ਚ ਸਿੱਧਾ ਕਰਕੇ ਰੱਖਿਆ ਖਾਲੀ ਘੜਾ। ਧੁੰਦਲਕੇ ਵਿੱਚ ਇਹੀ ਘੜਾ ਚਾਨਣ ਨਾਲ ਭਰੀ ਚੁੱਕੀ ਜਾਂਦੀ ਔਰਤ।
* ਹਨੇਰੀਆਂ ਜੰਗਲੀ ਗ਼ਾਰਾਂ ਚੋਂ ਚਾਨਣ ਵੱਲ ਉਡਾਰੀਆਂ ਲਾ ਰਹੇ ਪੰਛੀ।
* ਸਖਤ ਪਥਰੀਲੀਆਂ ਸਥਿਤੀਆਂ ‘ਚ ਰੌਸ਼ਨੀ ਦੇ ਸਨਮੁੱਖ ਅਤੇ ਉਸਨੂੰ ਮੁਖਾਤਿਬ ਹੋ ਰਹੀਆਂ ਔਰਤਾਂ।
* ਚਾਨਣ ਰੰਗੇ ਵਰ੍ਹਦੇ ਮੀਂਹ ‘ਚ ਰੌਸ਼ਨੀ ਵੱਲ ਸਫ਼ਰ ਕਰ ਰਹੇ ਕਾਲੀਆਂ ਖੁੰਬਾਂ ਵਰਗੇ ਲੋਕ। ਜਿਵੇਂ ਕਾਗੋਂ ਹੰਸ ਹੋਣ ਜਾ ਰਹੇ ਹੋਣ।
* ਰੰਗਾਂ ਦੇ ਦਰਿਆ ਚੋਂ ਸਿਰ ਤੇ ਸਤਰੰਗਾਂ ਦੁਪਟਾ ਲਈ ਉਭਰ ਰਹੀ ਸਤ-ਚਿੱਤ-ਆਨੰਦ ਚੰਨ-ਚਿਹਰੀ ਔਰਤ।
* ਦੂਰ ਰੌਸ਼ਨ ਦੁਮੇਲ ਵੱਲ ਬਾਹਾਂ ਉਲਾਰ ਉਲਾਰ ਕੇ ਨੱਚ ਰਹੀਆਂ ਬਾਲੜੀਆਂ।
* ਪਹੁ-ਫੁਟਾਲੇ ‘ਚ ਪੀਂਘ ਝੂਟਦੀ ਰੌਸ਼ਨੀ। ਰੁੱਖ ਜਿਵੇਂ ਕਿ ਕਿਸੇ ਨੂੰ ਆਣ ਕੇ ਇਹ ਚਾਨਣ ਦੀ ਪੀਂਘ ਝੂਟਣ ਲਈ ਹਾਕਾਂ ਮਾਰਦੇ ਹੋਣ।
* ਘਰਾਂ ਦੀ ਚਾਰ ਦਵਾਰੀ ਚੋਂ ਉੱਚਾ ਹੋ ਰਿਹਾ ਸਭਿਅਕ ਦਿਖ ਵਾਲਾ ਔਰਤ ਦਾ ਚਿਹਰਾ ਜੋ ਨੀਝ ਨਾਲ ਦੇਖ ਅਤੇ ਸੋਚ ਰਿਹਾ ਹੈ।
* ਸਖਤ ਹਾਲਾਤ ਵਾਲੇ ਦੁਆਲੜੇ ‘ਚ ਚਾਨਣ ਰੰਗੇ ਨਾਚ ਅਤੇ ਸਫ਼ਰ ਨੂੰ ਚਿਤਵ ਰਹੀ ਔਰਤ।
* ਅਮਨ ਸ਼ਾਂਤੀ ਦੇ ਪ੍ਰਤੀਕ ਦੇ ਰੂਪ ‘ਚ ਔਰਤ ਦੀ ਨੁਮਾਇੰਦਗੀ ਕਰ ਰਹੀ ਮਦਰ ਟਰੇਸਾ।
* ਬਲ਼ਦੇ ਚਿਰਾਗ ਦੀ ਰੌਸ਼ਨੀ ਨਾਲ ਓਤਪੋਤ ਸੁਰਤਾਲਿਆ ਔਰਤ ਵਜੂਦ।
* ਰੰਗ ਬਿਰੰਗੀਆਂ ਸ਼ੁਹਾਵਾਂ ਰੂਪ ਔਰਤ ਦੇ ਕੇਸ਼ ਜਿਵੇਂ ਰੰਗਾਂ ਦਾ ਦਰਿਆ ਬਣਦੇ ਜਾ ਰਹੇ। ਦੂਰ ਦੁਮੇਲ ਵੱਲ ਉਡਦੇ ਜਾਂਦੇ ਖਿਆਲ ਦੇ ਪੰਛੀਂ।
* ਆਨੰਤ ਰੰਗਾਂ ਕਿਸਮਾਂ ਦੇ ਫੁੱਲਾਂ ਨਾਲ ਮਹਿਕੀ, ਚਾਨਣ ਨਾਲ ਭਰੀਆਂ ਅੱਖਾ ਵਾਲੀ ਪੌਣ ਰੂਪ ਔਰਤ।
* ਘਰ ਪਰਿਵਾਰ ‘ਚ ਰਮੀ ਹੋਈ ਮਾਂ ਰੂਪ ਔਰਤ।
* ਸਿਰ ਤੇ ਘੜਾ ਚੁੱਕੀ ਚਾਨਣ ਵੱਲ ਖੁੱਲਦੇ ਮਹਾਂ-ਦਰਵਾਜ਼ੇ ਵੱਲ ਮਾਂ ਦੇ ਪਿੱਛੇ ਪਿੱਛੇ ਚੱਲ ਰਹੀ ਬੱਚੀ।
ਚਾਨਣ ਇਹਨਾਂ ਚਿੱਤਰਾਂ ਦਾ ਸਾਂਝਾ ਰੰਗ ਹੈ। ਰੌਸ਼ਨੀ ਸਾਂਝੀ ਕੈਨਵਸ। ਔਰਤ ਸਾਂਝਾ ਬਿੰਬ। ਹਰ ਹਾਲਤ ਵਿੱਚ ਲੋਅ ਵੱਲ ਸਫ਼ਰ ਸਾਂਝਾ ਥੀਮ। ਇਹਨਾਂ ਚਿੱਤਰਾਂ ਵਿਚਲੇ ਔਰਤ ਬਿੰਬ ਦੇ ਪਾਸਾਰ ਨੂੰ ਜੇ ਧਰਤੀ ਜਾਂ ਕੁੱਲ ਕੁਦਰਤ ਵਜੋਂ ਵੇਖੀਏ ਤਾਂ ‘ਨੀ ਮਾਂ’ ਵਿਚਲੀਆਂ ਸਾਰੀਆਂ ਕਲਾ-ਕ੍ਰਿਤਾਂ ਧਰਤੀ ਦੇ ਕੁਦਰਤੀ ਸੁਭਾਅ ਨੂੰ ਰੌਸ਼ਨ ਕਰਕੇ ਇਸਦੀ ਲੋਅ ‘ਚ ਵਧਦੇ ਰਹਿਣ ਦਾ ਕਲਾਤਮਿਕ ਸੁਨੇਹਾ ਹਨ।

ਇਸ ਪੁਸਤਕ ਨੂੰ ‘ਕੌਫ਼ੀ ਟੇਬਲ’ ਬੁੱਕ ਵਜੋਂ ਪੇਸ਼ ਕੀਤਾ ਜਾਣਾ ਇਸਦੇ ਕਲਾਤਮਿਕ ਪੱਖ ਵਿੱਚ ਇਕ ਹੋਰ ਅਹਿਮ ਵਾਧਾ ਹੈ। ਪੱਛਮੀਂ ਸਭਿਆਚਾਰ ‘ਚ ਕੌਫ਼ੀ ਟੇਬਲ ਬੁੱਕ ਦੇ ਰੁਝਾਨ ਦੀ ਪੈੜ ਭਾਵੇਂ 14ਵੀਂ ਸਦੀ ਤੀਕ ਜਾਂਦੀ ਹੈ ਪਰ ਭਾਰਤੀ ਅਤੇ ਖਾਸ ਕਰ ਪੰਜਾਬੀ ਸਭਿਆਚਾਰ ‘ਚ ਇਹ ਹਾਲੇ ਤੀਕ ਆਭਾਵ ਵਰਗੀ ਹੀ ਹੈ।

ਪੱਛਮੀ ਸਭਿਆਚਾਰ ‘ਚ ਕੌਫ਼ੀ ਟੇਬਲ ਬੁੱਕ ਦੀ ਪ੍ਰੀਭਾਸ਼ਾ ਹੈ: ‘ਆਮ ਪੁਸਤਕਾਂ ਨਾਲੋਂ ਵਡੇਰੇ ਆਕਾਰ ਦੀ, ਮੋਟੀ ਜਿਲਦ ਵਾਲੀ ਪੁਸਤਕ ਜੋ ਕਿ ਖਾਸ ਤੌਰ ਤੇ ਉਸ ਮੇਜ਼ ਤੇ ਰੱਖਣ ਵਾਸਤੇ ਹੁੰਦੀ ਹੈ ਜੋ ਮਹਿਮਾਨਾਂ ਦੀ ਆਓ ਭਗਤ ਲਈ ਵਰਤਿਆ ਜਾਂਦਾ ਹੈ। ਇਹ ਪੁਸਤਕ ਮਹਿਮਾਨ ਮਿਲਣੀਆਂ ਵੇਲੇ ਗੱਲਬਾਤ ਲਈ ਉਕਸਾਉਂਦੀ ਵੀ ਹੈ ਅਤੇ ਉਸਦਾ ਮੁੱਢ ਵੀ ਬੰਨਦੀ ਹੈ।’

ਪੰਜਾਬੀ ਅਰਥਾਂ ‘ਚ ‘ਕੌਫ਼ੀ ਟੇਬਲ ਬੁੱਕ’ ਗੋਸ਼ਟ ਰਚਾਉਣ ਦਾ ਸੱਦਾ, ਸੁਨੇਹਾ ਅਤੇ ਆਧਾਰ ਕਹੀ ਜਾ ਸਕਦੀ ਹੈ। ਤਦ ਹੀ ਸੈਂਡੀ ਗਿੱਲ ਦੀ ਪੁਸਤਕ ਦਾ ਕੌਫ਼ੀ ਟੇਬਲ ਬੁੱਕ ਵਜੋਂ ਪੇਸ਼ ਕੀਤਾ ਜਾਣਾ ਸੂਖਮ ਤਲਾਂ ਤੇ ਜਿਵੇਂ ਪੰਜਾਬੀਆਂ ਨੂੰ ਅਪਣੇ ਗੌਰਵਮਈ ਅਤੇ ਰੌਸ਼ਨ ‘ਗੋਸ਼ਟ’ ਸਭਿਆਚਾਰ ਵੱਲ ਮੁੜਨ ਦਾ ਸੱਦਾ ਹੈ। ਕਵਿਤਾ ਅਤੇ ਚਿੱਤਰਕਲਾ ਦੇ ਕਲਾਤਮਿਕ ਸੁਮੇਲ ਵਾਲਾ ਉਹ ਗੋਸ਼ਟ ਜਿਸ ਨਾਲ ਮੁਹੱਬਤ ਪਾਲ਼ ਕੇ ਪਾਠਕ ਮਨ ਦੇ ਨੇਰ੍ਹੇ, ਪੁੰਨਿਆਂ ਦੇ ਚੰਨ ਬਣਾਏ ਜਾ ਸਕਦੇ ਹਨ:

ਉਹ ਨੇਰ੍ਹੇ ਤੋਂ ਪੁੰਨਿਆ ਦਾ ਚੰਨ ਹੋ ਗਏ
ਜਿਹੜੇ ਡੁੱਬ ਗਏ ਮੁਹੱਬਤਾਂ ਦੇ ਰਾਗ ਅੰਦਰ॥

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346