Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ਬਾਈ!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ ਨੀ ਮਾਂ

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 

Online Punjabi Magazine Seerat


ਤਰਦੀਆਂ ਲਾਸ਼ਾਂ ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ (ਗੁਰੂਸਰ ਸੁਧਾਰ)
 

 

ਸਾਲ 2015 ਦੀ ਅਪਰੈਲ ਤੱਕ ਹੀ 1700 ਮੁਲਕਬਦਰ (ਦੇਸ਼ ਦਾ ਦਰ ਛੱਡ ਆਈਆਂ) ਜਿੰਦਾਂ ਰੂਮ ਸਾਗਰ ਦੀ ਭੇਂਟ ਚੜ੍ਹ ਗਈਆਂ ਹਨ। ਸਮੁੱਚੇ ਤੌਰ ਤੇ ਮੌਤਾਂ ਦੀ ਵੱਡੀ ਗਿਣਤੀ 79% ਰੂਮ ਸਾਗਰ ਤੇ ਬਾਕੀ 21% ਹੋਰ ਦੂਸਰੇ ਪਾਣੀਆਂ ਚ ਹੋਈਆਂ ਹਨ। ਬੀਤੇ ਹਫਤੇ ਯੂ ਐੱਨ ਦੀ ਸੰਸਥਾ ਆਈ ਓ ਐੱਮ ਦੇ ਮੁਤਾਬਕ 900 ਲੋਕਾਂ ਦਾ ਮਰਨਾ ਦੱਸਦਾ ਹੈ ਕਿ ਗਿਣਤੀ ਏਹਤੋਂ ਵਧੇਰੇ ਹੋ ਸਕਦੀ ਹੈ। ਏਦਾਂ ਦੀ ਮੁਲਕਬਦਰੀ ਅਫਰੀਕਨ, ਮੱਧ ਪੂਰਬ ਅਤੇ ਦੱਖਣੀ ਏਸ਼ੀਅਨ ਦੇਸ਼ਾਂ ਚੋਂ ਜਾਰੀ ਹੈ। ਇਹ ਇੱਕ ਜਹਾਦ ਲੱਗਦੈ ਜਿਸ ਵਿੱਚ ਮੌਤ ਪਿੱਛੋਂ ਮਿਲਣਾ ਵੀ ਕੁਝ ਨਹੀਂ। ਪਰ ਜੱਦੀ ਦੇਸ਼ਾਂ ਦੇ ਹਾਲਾਤਾਂ ਨੇ ਲੋਕਾਂ ਨੂੰ ਭੁੱਖੇ ਨੰਗੇ ਕਰ ਮੌਤ ਦੇ ਮੂੰਹ ਵੱਲ ਧੱਕ ਦਿੱਤਾ। ਇਹੋ ਜਿਹੇ ਜੀਵਨ ਤੋਂ ਸਤੇ ਉਹ ਇੱਕ ਵਾਰੀ ਚੰਗੇ ਜਿਉਣ ਮੌਕੇ ਦੀ ਭਾਲ ਵਿੱਚ ਸਭ ਕੁਝ ਦਾਅ ਤੇ ਲਾ ਤੁਰਦੇ ਨੇ। ਕਿਨਾਰਿਆਂ ਤੋਂ ਦੂਰ ਫਿਰ ਬਹੁਤਿਆਂ ਦੀ ਹੋਣੀ ਦਾ ਕਿਆਮਤ ਦਾ ਦਿਨ ਸਾਬਤ ਹੋ ਜਾਂਦੈ। ਇਸ ਖੁੱਲ੍ਹੇ ਸਮੁੰਦਰੀ ਭਾਗ ਜਿਸ ਤੇ ਕਿਸੇ ਦੇਸ਼ ਦਾ ਅਧਿਕਾਰ ਨਹੀਂ ਹੁੰਦਾ ਵਿੱਚ ਏਦਾਂ ਦੇ ਭਾਣੇ ਦਾ ਵਾਪਰਨਾ ਵੀ ਇੱਕ ਸਾਜਿ਼ਸ਼ ਲੱਗਦੀ ਹੈ। ਜਦੋਂ ਗੋਦੀ ਚੁੱਕ ਮਾਸੂਮ ਬੱਚਿਆਂ ਨਾਲ ਚਾਰ ਕਪੜੀਂ ਕੋਈ ਔਰਤ ਰੂਮ ਸਾਗਰ ਵਿੱਚ ਤਸਕਰਾਂ ਦੇ ਬੇੜੇ ਵਿੱਚ ਚ੍ਹੜ ਡੁੱਬਣ ਲਈ ਤਿਆਰ ਹੋ ਜਾਂਦੀ ਹੈ ਤਾਂ ਕਿਹੜਾ ਪੱਥਰ ਹੈ ਜੋ ਪਿਗਲੇਗਾ ਨਹੀਂ! ਉਨ੍ਹਾਂ ਦੀਆਂ ਲਾਸ਼ਾਂ ਤੇ ਕਿਨਾਰੇ ਲੱਗੀਆਂ ਜਿੰਦਾਂ ਦੇ ਚਿਹਰਿਆਂ ਤੇ ਉੱਕਰੀ ਹੋਣੀ ਦਾ ਦੁਖਾਂਤ ਇੱਕ ਵਾਰੀ ਤਾਂ ਮੱਧ ਸਾਗਰ ਨੂੰ ਵੰਗਾਰਦੈ: "ਤੂੰ ਕਿੰਨਿਆਂ ਕੁ ਲਾਸ਼ਾਂ ਨੂੰ ਆਪਣੇ ਪਾਣੀਆਂ ਵਿੱਚ ਤਰਦੀਆਂ ਵੇਖਣੀਆਂ ਨੇ ...'ਏਤੀ ਮਾਰ ਪਈ ਕੁਰਲਾਣੇ ਤੈਂ ਕੀੰ ਦਰਦ ਨਾ ਆਇਆ'...!
ਖੁੱਲ੍ਹੇ ਆਕਾਸ਼ ਹੇਠ ਸੂਰਜ, ਚੰਨ ਤਾਰਿਆਂ ਦੀ ਲੋਅ ਚ ਤਰਦੀਆਂ ਬੇਕਸੂਰ, ਬੇਵੱਸ ਲਾਸ਼ਾਂ ਦੇ ਚਿਹਰਿਆਂ ਦੀ ਹੋਣੀ ਵੇਖ ਗਹਿਰ ਗੰਭੀਰ ਵਿਸ਼ਾਲ ਰੂਮ ਸਾਗਰ ਚੋਂ ਇੱਕ ਤਿੱਖੀ ਵਿਰਲਾਪੀ ਹਾਅ ਦਾ ਨਾਅਰਾ ਗੂੰਝਿਆ, ਜਿਹੜਾ ਸੂਖ਼ਮ ਤੇ ਸੂਝਵਾਨ ਚਿੰਤਕਾਂ ਦੇ ਰਾਡਾਰਾਂ ਤੇ ਸੁਣਿਆ ਗਿਆ: 'ਓਏ ਦੁਖੀਓ, ਸਤੀਓ ਰੂਹੋ! ਲਓ ਫਿਰ ਸੁਣੋ! ਮੇਰੇ ਹੱਥ ਵੱਸ ਕੀ ਐ! ਮੈਂ ਤਾਂ ਪਾਣੀ ਹਾਂ, ਵਿਗਿਆਨਕ ਸਿਧਾਂਤਾਂ ਦਾ ਬੱਧਾ ਹਾਂ। ਮੇਰੇ ਵਿੱਚ ਜੋ ਡਿੱਗਿਆ, ਡੇਗਿਆ ਗਿਆ ਡੁੱਬੇਗਾ ਹੀ। ਇਨ੍ਹਾਂ ਦੀਆਂ ਏਦਾਂ ਦੀਆਂ ਹੋਣੀਆਂ ਦਾ ਜਿ਼ੰਮੇਵਾਰ ਅਜੋਕੀਆਂ ਸਾਮਰਾਜੀ ਤਾਕਤਾਂ ਨੇ ਜਿਨ੍ਹਾਂ ਬਹੁਗਿਣਤੀ ਮਾਨਵਤਾ ਦੇ ਪੱਲੇ ਗੁਰਬਤ, ਜੰਗਾਂ, ਜਬਰ, ਜ਼ੁਲਮ ਦੇ ਕਹਿਰ ਹੀ ਪਾਏ ਨੇ। ਮੇਰੀ ਹਿੱਕ ਤੋਂ ਦੀ ਗੁਜ਼ਰਦੇ ਰਹੇ ਇਤਿਹਾਸ ਦੀਆਂ ਅਮਿੱਟ ਪੈੜਾਂ ਏਦਾਂ ਦੇ ਅਮਾਨਵੀ ਵਰਤਾਰਿਆਂ ਦੀ ਗਵਾਹ ਹਨ। ਇਹੋ ਜਿਹੇ ਵਰਤਾਰੇ ਮੁਨਾਫਾਖੋਰ ਵਪਾਰੀ ਸੋਚਾਂ ਚੋਂ ਉਤਪੰਨ ਹੁੰਦੇ ਨੇ। ਇਸ ਸਿਲਸਿਲੇ ਨੂੰ ਮੈਂ ਸਦੀਆਂ ਤੋਂ ਵਾਚਦਾ, ਘੋਖਦਾ ਆ ਰਿਆਂ ...
...ਅਜੋਕੀਆਂ ਸਾਮਰਾਜੀ ਕਾਰਪੋਰੇਟ ਪੱਖੀ ਅਮਰੀਕਨ, ਯੋਰਪੀ, ਮੱਧ ਏਸ਼ੀਅਨ ਤੇ ਸਾਊਥ ਏਸ਼ੀਅਨ ਸਰਕਾਰਾਂ ਨੇ ਜੰਗੀ ਮੁਹਿੰਮਾਂ ਅਤੇ ਪੂੰਜੀ ਦਾ ਇੱਕ ਨਿਰਾਲਾ ਜਿਹਾ ਅਡੰਬਰ ਰਚਿਆ ਹੋਇਐ। ਸੋਚੀ ਸਮਝੀ ਸਾਜਿ਼ਸ਼ ਤਹਿਤ ਬੰਦੇ ਨੂੰ ਘਰੇਲੂ ਖਾਨਾਜੰਗੀ ਦੀ ਬੇਕਿਰਕ ਹਿੰਸਾ ਦਾ ਸਿ਼ਕਾਰ ਬਣਾ ਦਿਤਾ ਜਾਂਦੈ। ਆਈ ਐੱਸ ਆਈ ਐੱਸ, ਨਾਈਜੇਰੀਅਨ ਇਸਲਾਮਿਕ ਸਮੂਹ ਦੇ ਬੋਕ ਹਰਾਮ ਵਿੱਚ ਬੰਦਕ ਲੜਕੀਆਂ ਤੇ ਔਰਤਾਂ, ਤਾਲਬੈਨ ਤੇ ਅਨੇਕ ਜਹਾਦੀ ਅਤਿਵਾਦੀ ਸੰਗਠਨ ਨਜ਼ਰਬੰਦੀਆਂ, ਕਤਲ, ਜਹਾਦੀ ਬਲਾਤਕਾਰਾਂ ਵਰਗੇ ਸੰਗੀਨ ਅਪਰਾਧਾਂ ਨਾਲ ਲੋਕਾਂ ਦਾ ਜਿਉਣਾ ਨਰਕ ਬਣਾ ਦਿੰਦੇ ਨੇ। ਜਿਸ ਕਰਕੇ ਲੋਕ ਆਪਣੇ ਦੇਸ਼ ਵਿੱਚ ਹੀ ਬੇਕਾਰੀ, ਭੁੱਖਾਂ, ਦੁੱਖਾਂ, ਬਿਮਾਰੀਆਂ ਤੇ ਕੁਪੋਸ਼ਨ ਦੇ ਸਿ਼ਕਾਰ ਹੋ ਰਹੇ ਨੇ ਅਤੇ ਨਾਲ ਹੀ ਚੱਲ ਰਹੀਆਂ ਜੰਗਾਂ ਤੋਂ ਦਹਿਲੇ ਪਏ ਨੇ। ਇਨ੍ਹਾਂ ਹਾਲਾਤਾਂ ਵਿੱਚ ਗਰੀਬਾਂ ਲਈ ਮੁਲਕਬਦਰ ਹੋਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ। ਕਿਉਂਕਿ ਸਥਾਨਕ ਸਰਕਾਰਾਂ ਵਿਦੇਸ਼ੀ ਪੂੰਜੀ ਮਾਲਕਾਂ ਦੇ ਇਸ਼ਾਰੇ ਤੇ ਨੱਚਦੀਆਂ ਹਨ। ਲੋਕਾਂ ਦੇ ਸਰੋਕਾਰਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਸਾਮਰਾਜੀ ਵਿਕਾਸ ਯੋਜਨਾਵਾਂ ਦਾ ਸਿਰੀਗਣੇਸ਼ ਹੀ ਕੁਦਰਤੀ ਸਰੋਤਾਂ ਅਤੇ ਜੰਗਲਾਂ, ਜ਼ਮੀਨਾਂ ਤੇ ਖਣਿਜਾਂ ਦੀ ਮਾਲਕੀ ਤੋਂ ਮੂਲ ਵਾਸੀਆਂ ਨੂੰ ਬੇਦਖ਼ਲ ਕਰਨ ਨਾਲ ਹੁੰਦੈ।
ਅੱਜ ਭਾਰਤੀ ਉਪ ਮਹਾਂਦੀਪ ਵਿੱਚ ਵਿਸ਼ਵੀਕਰਨ, ਉਦਾਰੀਕਰਨ, ਨਿੱਜੀਕਰਨ ਦਾ ਵਿਕਾਸ ਮਾਡਲ ਬੜੇ ਜ਼ੋਰ-ਸ਼ੋਰ ਨਾਲ ਲਾਗੂ ਹੋ ਰਿਹੈ। ਭੂਮੀ ਗ੍ਰਹਿਣ ਬਿੱਲ ਵਰਗੇ ਆਰਡਨੈਨਸ ਦੁਆਰਾ ਜਲ, ਜੰਗਲਾਂ, ਖਣਿਜਾਂ ਔਰ ਜ਼ਮੀਨਾਂ ਨੂੰ ਹਥਿਆਉਣ ਦੇ ਰਾਹ ਸੌਖੇ ਤੇ ਮੋਕਲੇ ਕੀਤੇ ਜਾ ਰਹੇ ਨੇ। ਬਚੀ-ਖੁਚੀ ਭੂਮੀ ਚੋਂ ਨਿਮਨ ਕਿਸਾਨ ਪਰਿਵਾਰ ਆਪਣੀ ਫਸਲ ਨੂੰ ਲਹੂ ਪਸੀਨੇ ਨਾਲ ਪੈਦਾ ਕਰ ਤੇ ਮੌਸਮੀ ਜਬਰ ਤੋਂ ਬਚਾ-ਬੁਚਾ ਮੰਡੀ ਚ ਲਿਆਉਂਦੈ। ਸਾਰੇ ਕੰਮ ਛੱਡ ਕਈ ਕਈ ਦਿਨ ਵਿਕਣ ਦਾ ਇੰਤਜ਼ਾਰ ਕਰਦੈ। ਆੜ੍ਹਤੀਆਂ, ਵਪਾਰੀਆਂ, ਸਰਕਾਰੀ ਏਜੰਟਾਂ ਦੇ ਸਤਾਏ ਕਿਸਾਨਾਂ ਦੇ ਦਿਲ ਫੇਲ੍ਹ ਹੋਣ ਨਾਲ ਮੌਤਾਂ ਹੋ ਰਹੀਆਂ ਨੇ। ਕਰਜ਼ਾਈ ਕਿਸਾਨ ਖੁਦਕੁਸ਼ੀਆਂ ਕਰਨ ਤੇ ਮਜਬੂਰ ਹਨ। ਦੁਖੀ ਕਿਸਾਨ ਧਰਨਿਆਂ ਤੇ ਮੁਜ਼ਾਹਰਿਆਂ ਨਾਲ ਆਮ ਜਨਜੀਵਨ ਠੱਪ ਹੋਕੇ ਰਹਿ ਜਾਂਦੈ। ਦੁਖੀ ਲੋਕਾਈ ਸਥਿੱਤੀ ਨੂੰ ਕੋਸਦੀ ਐ। ਗਰੀਬ ਕਿਰਤੀਆਂ ਤੇ ਮਜ਼ਦੂਰਾਂ ਦੇ ਨੌਜਵਾਨ ਗਰੀਬੀ, ਬੇਰੁਜ਼ਗਾਰੀ ਦੇ ਮਾਰੇ ਪਰਿਵਾਰ ਨੂੰ ਭੇਟ ਭਰ ਰੋਟੀ ਵੀ ਨਹੀਂ ਦੇ ਸਕਦੇ। ਪੰਜ ਸਾਲ ਪਿੱਛੋਂ ਹੁੰਦੀਆਂ ਚੋਣਾਂ ਵਿੱਚ ਮਾਈ-ਬਾਪ ਬਣੇ ਫਿਰਦੇ ਸੇਵਾਦਾਰ ਯੂਥ ਬ੍ਰਿਗੇਡਾਂ ਅਤੇ ਅਮਨ ਕਾਨੂੰਨ ਦੀ ਮਸ਼ੀਨਰੀ ਦੁਆਰਾ ਧੱਕੇ ਤੇ ਧੌਂਸ ਨਾਲ ਫਿਰ ਰਾਜ ਗੱਦੀਆਂ ਸਾਂਭ ਲੈਂਦੇ ਹਨ। ਜ਼ਰ ਖ਼ਰੀਦ ਮੀਡੀਆ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਪੇਸ਼ ਕਰਨ ਦੇ ਗੁਰ ਚੰਗੇ ਜਾਣਦੈ। ਲੋਕਾਂ ਨੂੰ ਲੁੱਟਣ, ਕੁੱਟਣ, ਤੇ ਮੂੰਹ ਬੰਦ ਰੱਖਣ ਲਈ ਸਾਮ, ਦਾਮ, ਰਾਮ, ਦੰਡ, ਭੇਟ ਦੀ ਖੁੱਲ੍ਹੀ ਵਰਤੋਂ ਕੀਤੀ ਜਾ ਰਹੀ ਐ। ਓਧਰ ਚੋਣਾਂ ਵਿੱਚ ਕਾਲਾ ਧੰਨ ਵਾਪਸ ਲਿਆ ਹਰ ਪਰਿਵਾਰ ਨੂੰ 15 ਲੱਖ ਦੇਣ, ਰੁਜ਼ਗਾਰ ਦੇਣ, ਭਰਿਸ਼ਟਾਚਾਰ ਤੇ ਮਹਿੰਗਾਈ ਤੋਂ ਮੁਕਤੀ ਦਿਵਾ ਕੇ 'ਚੰਗੇ ਦਿਨ ਆਣੇ ਵਾਲੇ ਹਨ' ਅਲਾਪਦਾ ਭਾਰਤ ਦਾ ਪ੍ਰਧਾਨ ਮੰਤਰੀ ਤਾਂ ਬਣ ਬਈਠਾ ਪਰ ਗੱਲਾਂ ਤੋਂ ਬਿਨਾਂ ਲੋਕਾਂ ਦੇ ਪੱਲੇ ਹਾਲੀ ਤੱਕ ਕੁਝ ਨਹੀਂ ਪੈਂਦਾ ਦਿੱਸਦੈ। ਭਾਸ਼ਨਾਂ ਦੁਆਰਾ ਬਦੇਸ਼ਾਂ ਵਿੱਚ ਆਪਣੇ ਸੋਹਲੇ ਆਪ ਹੀ ਗਾਉਂਦਾ ਡੰਕੇ ਵਜਾਉਂਦਾ ਫਿਰਦੈ। ਆਪਣੇ ਦੇਸ਼ ਵੱਲ ਕੋਈ ਧਿਆਨ ਹੀ ਨਹੀਂ ਜਿੱਥੇ ਉਹਦਾ ਛੱਜ ਹੀ ਵੱਜਦਾ ਸੁਣਦੈ। ਇਨ੍ਹਾਂ ਹਾਲਾਤਾਂ ਤੋਂ ਦੁਖੀ ਦੁਰਲਭ ਮਾਣਸ ਜਿਉਣ ਨਾਲੋਂ ਮੌਤ ਨੂੰ ਗਲੇ ਲਾਉਣ ਨੂੰ ਰੋਮ ਸਾਗਰ ਵਿੱਚ ਡੁੱਬਦੀਆਂ, ਤਰਦੀਆਂ ਲਾਸ਼ਾਂ ਚ ਰਲ਼ਦੇ ਹਨ।
ਜਿਹੜੀ ਸਥਿਤੀ ਕੌਮਾਂਤਰੀ ਪੱਧਰ ਤੇ ਲੀਬੀਆ, ਏਥੋਪੀਆ, ਸੀਰੀਆ, ਯੇਮੇਨ, ਆਦਿ ਦੇਸ਼ਾਂ ਵਿੱਚ ਬਣੀ ਹੋਈ ਹੈ ਓਦਾਂ ਦੀ ਹੀ ਛੋਟੇ ਮੋਟੇ ਫਰਕ ਨਾਲ ਭਾਰਤ, ਪਾਕਿਸਤਾਨ, ਬੰਗਲਾ ਦੇਸ਼ ਤੇ ਅਫਗਾਨਿਸਤਾਨ ਦੀ ਬਣੀ ਹੋਈ ਹੈ। ਪਹਿਲੀਆਂ ਸਰਕਾਰਾਂ ਨੇ ਵੀ ਧਨਾਢ ਜਗੀਰਦਾਰਾਂ, ਸਰਮਾਏਦਾਰਾਂ ਤੇ ਕਾਰਪੋਰੇਟਸ ਦੇ ਹਿਤ ਪਾਲੇ। ਏਦਾਂ ਦੀ ਮੁਲਕਬਦਰੀ ਮੂਲ ਮੁਲਕਾਂ ਤੇ ਇੱਕ ਧੱਬਾ ਹੈ। ਕਾਨੂੰਨ ਦੀ ਹਰ ਤਬਦੀਲੀ ਅਤੇ ਰਿਆਇਤ ਵਿੱਚ ਪਹਿਲ ਸਾਮਰਾਜੀ ਕਾਰਪੋਰੇਟਸ ਨੂੰ ਮਿਲ ਰਹੀ ਹੈ ਜਾਂ ਖੋਹ ਲਈ ਜਾਂਦੀ ਹੈ। ਇਨ੍ਹਾਂ ਹਾਲਤਾਂ ਵਿੱਚ ਅੰਦਰਲੀ ਖਾਨਾਜੰਗੀ ਘਰ ਤੇ ਰਿਸ਼ਤੇਦਾਰੀਆਂ ਵਰਗੀ ਹਰ ਧਾਰਨਾ ਨੂੰ ਬੇਅਰਥ ਬਣਾ ਦਿੰਦੀ ਹੈ। ਆਖਿਰ ਬੇਆਸਰਾ ਮਾਨਸਿਕਤਾ ਆਖ਼ਰੀ ਮੌਕੇ ਦੀ ਭਾਲ ਵਿੱਚ ਬਾਹਰਲੇ ਮੁਲਕਾਂ ਵੱਲ ਠਿੱਲ ਪੈਂਦੀ ਹੈ। ਏਦਾਂ ਹੀ ਪੰਜਾਬ ਦੇ ਕਾਲੇ ਦਿਨਾਂ ਵਿੱਚ ਵਾਪਰਿਆ ਸੀ। ਕੁਝ ਨੌਜਵਾਨ ਰੂਸ ਦੇ ਬਰਫਾਂ ਲੱਧੇ ਜੰਗਲਾਂ ਵਿੱਚ ਮਰ-ਖਪ ਗਏ, ਕੁਝ ਟਿਕਾਣਿਆਂ ਤੇ ਲੱਗ ਗਏ। ਇਸ ਤਰ੍ਹਾਂ ਰੂਮ ਸਾਗਰ ਵਿੱਚ ਤਰਦੀਆਂ ਲਾਸ਼ਾਂ ਦਾ ਲਾਵਾਰਸ ਗਰਦਾਨੇ ਜਾਣ ਵਿੱਚ ਨਿਕਲਣਾ ਸੁਭਾਵਿਕ ਹੁੰਦਾ ਰਿਹਾ ਤੇ ਹੁੰਦਾ ਰਹੇਗਾ। ਇਟਲੀ ਵਿੱਚ ਮਾਲਟਾ ਨੂੰ ਜਾਂਦੀ ਕਿਸ਼ਤੀ ਦਾ ਘਟਨਾ ਵੀ ਏਦਾਂ ਦੇ ਹਾਲਾਤਾਂ ਚ ਹੀ ਉਤਪੰਨ ਹੋਈ ਸੀ।
ਜ਼ਰਾ ਪਿਛਲੇ ਇਤਿਹਾਸ ਤੇ ਝਾਤ ਮਾਰ ਲਵੋ। ਮੁੱਢ ਕਦੀਮ ਤੋਂ ਹੀ ਵਪਾਰੀ ਸੋਚਾਂ ਹੋਰ ਹੋਰ ਧਰਤੀਆਂ ਦੀ ਤਲਾਸਦੀਆਂ ਰਹੀਆਂ ਹਨ। ਉਨ੍ਹਾਂ ਦੇ ਜਹਾਜ਼ਾਂ ਨੇ ਉੱਤਰੀ ਅਮਰੀਕਾ ਸਮੇਤ ਕਈ ਨਵੀਆਂ ਧਰਤੀਆਂ ਦੇ ਰਾਹ ਖੋਜੇ। ਉਹ ਹੀ ਉਨ੍ਹਾ ਦੇ ਮਾਲਕਾਂ ਦੀਆਂ ਮੰਡੀਆਂ ਬਣੀਆਂ। ਜਿੱਥੋਂ ਉਹ ਕੱਚਾ ਮਾਲ ਸਸਤੀਆਂ ਦਰਾਂ ਤੇ ਖ਼ਰੀਦ, ਵਸਤੂਆਂ ਚ ਬਦਲ ਮਹਿੰਗੇ ਭਾਅ ਲਿਆ ਵੇਚਦੇ। ਦੋਹਰੇ ਲਾਭ। ਆਦਿ ਵਾਸੀ ਲੇਬਰ ਵੀ ਸਸਤੀ। ਸਥਾਨਕ ਕਾਰੀਗਰਾਂ ਦੇ ਹੁਨਰਾਂ ਤੇ ਹੱਥ ਦਸਤਕਾਰੀਆਂ ਨੂੰ ਨੇਸਤੋ-ਨਬੂਦ ਕਰ ਦਿੱਤਾ। ਏਦਾਂ ਦੇ ਜਾਂਬਾਜ਼ ਜਹਾਜ਼ਰਾਨ ਨਿਰੰਤਰ 'ਗੰਨ, ਬੋਟ, ਡਿਪਲੋਮੇਸੀ' ਦੀ ਨੀਤੀ ਵਰਤਦੇ ਰਹੇ। ਸਮਾਂ ਪਾਕੇ ਉਹ ਵਪਾਰਕ ਕੰਪਨੀਆਂ ਹੀ ਉਸੇ ਦੇਸ਼ ਤੇ ਰਾਜ ਕਰਨ ਲੱਗ ਪਈਆਂ। ਉਨ੍ਹਾਂ ਨੇ ਵੈਂਪਾਇਰ (ਲਹੂ ਪੀਣੇ ਭੂਤ; ਅਤਿਆਚਾਰ, ਲੁਟੇਰੇ ਠੱਗ) ਵਾਂਗੂੰ ਮੂਲ ਦੇਸ਼ ਵਾਸੀਆਂ ਨੂੰ ਪਸ਼ੂਆਂ ਵਾਂਗ ਵਰਤਿਆ, ਗੁਲਾਮ ਬਣਾਇਆ, ਖੂਨ ਚੂਸਿਆ ਅਤੇ ਆਪਣੇ ਸਿਸਟਮ ਨੂੰ ਵਿਕਸਤ ਅਤੇ ਅਮੀਰ ਬਣਾਉਂਦੇ ਗਏ। ਉਨ੍ਹਾਂ ਦੇ ਦੇਸ਼ ਖੁਸ਼ਹਾਲ ਬਣਦੇ ਗਏ, ਪਰ ਸਥਾਨਕ ਲੋਕ ਗਰੀਬੀ, ਭੁੱਖਮਰੀ, ਬਿਮਾਰੀਆਂ, ਮਹਾਂਮਾਰੀਆਂ ਦਾ ਸਿ਼ਕਾਰ ਹੁੰਦੇ ਗਏੇ।
ਪਰ ਹੌਲੀ ਹੌਲੀ ਸਥਾਨਕ ਸੁਚੇਤ ਨੇਤਾਵਾਂ ਦੀ ਅਗਵਾਈ ਵਿੱਚ ਅਹਿੰਸਕ ਤੇ ਹਿੰਸਕ, ਤੱਤੀਆਂ ਤੇ ਠੰਢੀਆਂ ਲਹਿਰਾਂ ਉੱਠਦੀਆਂ ਰਹੀਆਂ। ਪਰ ਤਖ਼ਤ ਛੱਡਣ ਤੋਂ ਪਹਿਲਾਂ ਇਨ੍ਹਾਂ ਕੌਮਾਂਤਰੀ ਕਾਰਪੋਰੇਟਸ ਨੇ ਤਾਜ ਆਪਣੀਆਂ ਸੱਕੀਆਂ-ਸੋਧਰੀਆ ਮਾਸੀਆਂ, ਭੂਆ, ਦੋਹਤੀਆਂ ਪੋਤੀਆਂ (ਬਿਰਲੇ, ਟਾਟੇ, ਅੰਬਾਨੀ ਤੇ ਅਦਾਨੀ ਵਰਗੀਆਂ ਨੂੰ ਸੌਂਪ ਦਿੱਤੇ ਜਿਨ੍ਹਾਂ ਦੇ ਹੁਕਮ ਅੱਜ ਵੀ ਭਾਰਤ ਵਾਂਗ ਦੂਸਰੇ ਮੁਲਕਾਂ ਵਿੱਚ ਚੱਲੀ ਜਾ ਰਿਹਾ) ਦੇ ਸਿਰ ਤੇ ਰੱਖ ਦਿੱਤੇ। ਏਨਾ ਹੀ ਨਹੀਂ, ਜਾਂਦੇ ਜਾਂਦੇ 'ਵੰਡੋ ਤੇ ਰਾਜ ਕਰੋ' ਦੀ ਨੀਤੀ ਹੇਠ ਦੇਸ਼ ਨੂੰ ਫਿਰਕੂ ਲੀਹਾਂ ਤੇ ਦੋ ਫਾੜ ਵੀ ਕਰ ਗਏੇ। ਉਸ ਫਿਰਕੂ ਦੁਫੇੜ ਨੇ ਓੜਕਾਂ ਜਾਨੀ ਤੇ ਮਾਲੀ ਨੁਕਸਾਨ ਕੀਤਾ। ਭਾਰਤੀ ਮਹਾਂਦੀਪ ਅੱਜ ਵੀ ਉਸੇ ਦੁਫੇੜ ਦੇ ਸੰਤਾਪ ਨੂੰ ਭੋਗ ਰਿਹੈ। ਦੂਜੇ ਪਾਸੇ ਸ਼ਹੀਦਾਂ ਦੇ ਵਾਰਸ ਸੰਗਠਨਾਂ ਜਿਨ੍ਹਾਂ ਦੇ ਦਬਾਅ ਹੇਠ ਉਨ੍ਹਾਂ ਨੂੰ ਆਪਣਾ ਬੋਰੀ ਬਿਸਤਰਾ ਗੋਲ ਕਰਨਾ ਪਿਆ ਨੂੰ ਲਾਗੇ ਵੀ ਨਾ ਫਟਕਣ ਦਿੱਤਾ। ਅਜੋਕੀਆਂ ਸਰਕਾਰਾਂ ਦੇ ਖਾਸੇ ਤੇ ਖਮੀਰ ਆਪਣੀਆਂ ਬਦੇਸ਼ੀ ਸੱਕੀਆਂ ਵਾਲੇ ਹੀ ਹਨ। ਜੇ ਉਹ ਅੰਤਰਰਾਸ਼ਟਰੀ ਪੱਧਰ ਤੇ ਕਰ ਰਹੀਆਂ ਹਨ ਇਹ ਕੌਮੀ ਪੱਧਰ ਤੇ ਸਰਗਰਮ ਹਨ। ਬਹੁਤੀ ਵਾਰੀ ਇਹ ਹੀ ਇਨ੍ਹਾਂ ਦੀਆਂ ਭਾਈਵਾਲ ਬਣ ਜਾਂਦੀਆਂ ਹਨ। ਹੁਣ ਮਲਟੀ ਨੈਸ਼ਨਲ ਕਾਰਪੋਰੇਟਸ ਦੇ ਨਾਵਾਂ ਹੇਠ ਉਨ੍ਹਾਂ ਦੇ ਵਪਾਰ ਬੜੇ ਧੜੱਲੇ ਨਾਲ ਚੱਲ ਰਹੇ ਹਨ। ਇਸ ਤਰ੍ਹਾਂ ਸੰਸਾਰ ਪੱਧਰ ਤੇ ਬਹੁ ਗਿਣਤੀ ਨੂੰ ਨਾਬਰਾਬਰੀ ਤੇ ਗਰੀਬੀ ਹੰਢਾਉਣੀ ਪੈ ਰਹੀ ਐ। ਅੰਤਰੀਰਾਸ਼ਟਰੀ ਕਨਸੋਰਟੀਅਮ ਆਫ਼ ਇਨਵੈਸਟੀਗਿਟਿੰਗ ਜਰਨਲਿਸਟ ਦੇ ਅਧਿਐਨ ਨੇ ਪ੍ਰਗਟ ਕੀਤੈ ਕਿ ਇਨ੍ਹਾਂ 14 ਮੁਲਕਾਂ ਵਿੱਚ ਇੱਕ ਨਾਮ ਭਾਰਤ ਦਾ ਵੀ ਹੈ। ਇਹ ਸਵਾਲ ਅਫਰੀਕਾ ਤੇ ਯੂਰਪ ਵਿਚਕਾਰਲੇ ਕੰਢੇ ਸਮੁੰਦਰ ਵਿੱਚ ਆ ਜੁੜੇ ਹਨ।
ਉਪਰਲੇ ਦੇਸ਼ਾਂ ਚੋਂ ਖੋਜੀ ਪੱਤਰਕਾਰੀ ਦੀ ਕੌਮਾਂਤਰੀ ਅਦਾਰੇ (ਕਨਸੋਰਟੀਅਮ ਆਫ਼ ਇਨਵੈਸਟੀਗੇਟਿੰਗ ਜਰਨਲਿਸਟ) ਮੁਤਾਬਕ ਪਿਛਲੇ 5 ਸਾਲਾਂ ਵਿੱਚ 34 ਲੱਖ ਲੋਕ ਹਿਜਰਤ ਕਰਨ ਲਈ ਮਜਬੂਰ ਹੋਏ। ਇਨ੍ਹਾਂ ਵਿੱਚ ਮਨੁੱਖੀ ਹਕੂਕਾਂ ਦੀ ਉਲੰਘਣਾਵਾਂ, ਬਲਾਤਕਾਰ, ਕਤਲ ਤੇ ਤਸ਼ੱਦਦ ਦੇ ਇਲਜ਼ਾਮਾਂ ਦੇ ਸਬੂਤਾਂ ਦੇ ਬਾਵਜੂਦ ਸਰਕਾਰਾਂ ਤੇ ਕੰਪਨੀਆਂ ਦੀਆਂ ਯੋਜਨਾਵਾਂ ਵਿੱਚ ਸਰਮਾਇਆ ਲਗਾਇਆ ਜਾ ਰਿਹੈ। ਇਲਜ਼ਾਮਾਂ ਦੇ ਬਾਵਜੂਦ ਇਥੋਪੀਆ ਵਿੱਚ 50 ਅਰਬ ਅਮਰੀਕੀ ਡਾਲਰ ਖ਼ਰਚੇ ਗਏ। ਪਰ ਸਮਾਜਿਕ ਨੁਕਸਾਨ ਅਰੁਕ ਤੇ ਬੇਮਿਸਾਲ ਹੋਈ ਜਾ ਰਿਹੈ।
ਇਟਲੀ ਪਹੁੰਚੇ ਗਰੁੱਪਾਂ ਤੇ ਅਧਾਰਤ, ਜਿਨ੍ਹਾਂ ਵਿੱਚ ਭਾਰੀ ਬਹੁਗਿਣਤੀ ਕਿਸ਼ਤੀਆਂ ਰਾਹੀਂ ਪਹੁੰਚੀ, ਕੁਝ ਫਲਸਤੀਨੀਆਂ ਤੋਂ ਇਲਾਵਾ ਬਹੁਤੇ ਸੀਰੀਆ ਅਤੇ ਜੰਗਗ੍ਰਸਤ ਅਫਰੀਕਨ ਦੇਸ਼ਾਂ ਦੇ ਹਨ। ਜਿਹੜੇ ਮੇਰੇ ਪਾਣੀਆਂ ਨੂੰ ਪਾਰ ਕਰਦੇ ਹਨ ਉਨ੍ਹਾਂ ਵਿੱਚ 50% ਤੋਂ ਉੱਪਰ ਦੀ ਗਿਣਤੀ ਉਨ੍ਹਾ ਦੀ ਹੁੰਦੀ ਹੈ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਸੁਰੱਖਿਆ ਦੀ ਜ਼ਰੂਰਤ ਹੁੰਦੀ। ਇਟਲੀ ਸਰਕਾਰ ਦੇ ਅੰਕੜੇ ਮੁਤਾਬਕ 170,000 ਆਵਾਸੀ ਉਹਦੇ ਕੰਢਿਆਂ ਤੇ ਲੱਗੇ। ਇਨ੍ਹਾਂ ਵਿੱਚ ਮਾਲੀਅਨ, ਨਾਈਜੇਰੀਅਨ ਤੇ ਈਰੀਟਰੀਅਨਜ਼ ਹਨ। ਇਨ੍ਹਾਂ ਆਵਾਸੀਆਂ ਨੇ ਯੋਰਪੀਅਨ ਅਧਿਕਾਰੀਆਂ ਨੂੰ ਦੱਸਿਆ ਕਿ ਤਸਕਰ ਉਨ੍ਹਾਂ ਨੂੰ ਬੋਟਾਂ ਵਿੱਚ ਲੱਦਣ ਤੋਂ ਪਹਿਲਾਂ ਲਿਬੀਆ ਦੇ ਕਥਿਤ "ਕੁਨੈਕਸ਼ਨ ਹਾਊਸਿਜ਼" ਵਿੱਚ ਇਕੱਠਾ ਕਰਦੇ। ਆਵਾਸ ਰੈਕਿਟ ਨੂੰ ਟਰਾਂਸ-ਕੌਮਾਂਤਰੀ ਤਸਕਰਾਂ ਵੱਲੋਂ ਚਲਾਇਆ ਜਾਂਦੈ ਜਿਹੜਾ ਮਾਫੀਆਂ ਗੈਂਗਾਂ ਦੇ ਤਰੀਕਿਆਂ ਨਾਲ ਕਾਰਜ ਕਰਦੈ। ਕੁਝ ਅਨੁਮਾਨਾਂ ਮੁਤਾਬਕ ਮੇਰੇ ਸਾਗਰ ਦੀ ਮਨੁੱਖੀ ਤਸਕਰੀ ਦਾ ਕਾਰੋਬਾਰ 600 ਮਿਲੀਅਨ ਯੂਰੋ (4,000 ਕਰੋੜ ਰੁਪਏ ਤੋਂ ਉੱਪਰ) ਸਾਲਾਨਾ ਬਣਦੈ। ਇਹ ਕਾਰੋਬਾਰ ਓਨੀ ਦੇਰ ਵਧਦਾ ਫੁਲਦਾ ਰਹੇਗਾ ਜਿੰਨੀ ਦੇਰ ਤੱਕ ਲੋਕ ਦਹਿਸ਼ਤਜ਼ਦਾ ਜਾਂ ਕਤਲਾਂ ਤੋਂ ਹਤਾਸ਼, ਹਰਾਸ ਹੋ ਆਪਣੇ ਦੇਸ਼ਾਂ ਚੋਂ ਭੱਜਣਾ ਜਾਰੀ ਰੱਖਦੇ ਹਨ।
ਸਮੁੱਚੇ ਤੌਰ ਤੇ ਏਦਾਂ ਲੋਕਾਈ ਦੀ ਹੋਣੀ ਦਾ ਨਤੀਜਾ ਮੇਰੇ ਪਾਣੀਆਂ ਵਿੱਚ ਇਕੱਠੇ ਹੋਣ ਅਤੇ ਤਰਦੀਆਂ ਲਾਸ਼ਾਂ ਵਿੱਚ ਨਿਕਲਦੈ। ਏਦਾਂ ਕਿਵੇਂ ਹੁੰਦੈ? ਜਾਨਾਂ ਬਚਾ ਮੁਲਕਬਦਰ ਲੋਕ ਮਨੁੱਖੀ ਤਸਕਰਾਂ ਦੇ ਝਾਂਸੇ ਚ ਆ ਜਾਂਦੇ। ਉਹ ਜਹਾਜ਼ਾਂ ਚ ਲੱਦ ਮੇਰੇ ਪਾਣੀਆਂ ਚ ਲੈ ਆਉਂਦੇ। ਸਖ਼ਤ ਆਵਾਸੀ ਕਾਨੂੰਨਾਂ ਤੋਂ ਬਚਣ ਲਈ ਉਹ ਇਨ੍ਹਾਂ ਸਹਿਮੀਆਂ ਜਿੰਦਾਂ ਨੂੰ ਮੱਛੀਆਂ ਫੜ੍ਹਨ ਵਾਲੀਆਂ ਕਿਸ਼ਤੀਆਂ ਦੀ ਸਮਰੱਥਾ ਤੋਂ ਕਿਤੇ ਵੱਧ ਗਿਣਤੀ ਵਿੱਚ ਚਾੜ੍ਹ ਅੰਤਰਰਾਸ਼ਟਰੀ ਪਾਣੀਆਂ ਚੋਂ ਭੱਜ ਜਾਂਦੇ। ਕਿਸ਼ਤੀਆਂ ਉਲਟ ਜਾਂਦੀਆਂ। 900 ਤਰਦੀਆਂ ਲਾਸ਼ਾਂ ਸੇਟਲਾਈਟਾਂ ਦੀ ਪਕੜ ਵਿੱਚ ਆ ਗਈਆਂ। ਖ਼ਬਰਾਂ ਬਣ ਗਈਆਂ। ਏਡੇ ਵੱਡੀ ਗਿਣਤੀ ਚ ਤਰਦੀਆਂ ਲਾਸ਼ਾਂ ਦੀ ਗਿਣਤੀ ਨੇ ਯੂਰਪੀ ਮੁਲਕਾਂ ਚ ਤਹਿਲਕਾ ਮਚਾ ਦਿੱਤਾ। ਹੁਣ ਏਦਾਂ ਦੇ ਵੱਡੇ ਖੂਨ ਦੀ ਜਿ਼ੰਮੇਵਾਰ ਕਿਸ ਦੇ ਮੱਥੇ ਮੜੀ ਜਾਵੇ? ਜਿ਼ੰਮੇਵਾਰੀ ਤਾਂ ਉਨ੍ਹਾਂ ਮੁਲਕਾਂ ਦੀ ਹੀ ਬਣਦੀ ਐ ਜਿੰਨ੍ਹਾਂ ਇਨ੍ਹਾਂ ਗਰੀਬ ਮੁਲਕਾਂ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ, ਅਤੇ ਹਰ ਪਾਸੇ ਅੱਗ ਲਗਾਈ। ਮਨੁੱਖੀ ਤਸਕਰਾਂ ਦੇ ਵੀ ਇਹ ਪਾਲਕ ਨੇ। ਪਰ ਹੁਣ ਇਨ੍ਹਾਂ ਮੁਲਕਾਂ ਦਾ ਜ਼ੋਰ ਇਸੇ ਪਾਸੇ ਵੱਲ ਹੈ ਕਿ ਸਮੁੰਦਰ ਵਿੱਚ ਡੁੱਬਦੀਆਂ ਲਾਸ਼ਾਂ ਯੂਰਪੀ ਸਰਕਾਰਾਂ ਦੇ ਸਿਰ ਕਤਲ ਬਣਕੇ ਨਾ ਪੈਣ। ਇਹ ਖੁਦਕਸ਼ੀ ਜਾਂ ਤਸਕਰਾਂ ਦੀ ਲੁੱਟ ਹੋਣ ਜਾਂ ਗਲਤੀ ਹੋਵੇ, ਪਰ ਯੂਰਪੀ ਮੁਲਕਾਂ ਦਾ ਮਨੁੱਖੀ ਹੱਕਾਂ ਦੀ ਰਾਖੀ ਦਾ ਵਹੀ-ਖਾਤਾ ਖਰਾਬ ਨਾ ਹੋਵੇ।
ਰੂਮ ਸਾਗਰ ਵਿੱਚ ਏਦਾਂ ਦੇ ਵਾਪਰਦੇ ਹਾਦਸਿਆਂ ਨਾਲ ਸਿੱਜਣ ਲਈ 28 ਮੁਲਕਾਂ ਦੇ ਗ੍ਰਹਿ ਮੰਤਰੀ ਤੇ ਆਲਾ ਪੁਲਿਸ ਅਧਿਕਾਰੀ ਲਗਜ਼ਮਬਰਗ ਵਿੱਚ ਹੰਗਾਮੀ ਬੈਠਕ ਚ ਆ ਜੁੜਿਆ। ਇਨ੍ਹਾਂ ਅਮੀਰ ਮੁਲਕਾਂ ਨੇ ਵਪਾਰ ਤੇ ਜੰਗ ਨੂੰ ਘਿਉ ਖਿੱਚੜੀ ਤਾਂ ਆਪ ਹੀ ਕੀਤਾ ਹੋਇਐ। ਜਿਸ ਦਾ ਸਿੱਟਾ ਹੁਣ ਉਨ੍ਹਾਂ ਦੇ ਸਾਹਮਣੇ ਹੈ। ਸਭ ਤੋਂ ਪਹਿਲਾਂ ਇਹ ਕੋਸਿ਼ਸ਼ ਕੀਤੀ ਜਾਂਦੀ ਹੈ ਕਿ ਕਾਗਜ਼ੀ ਕਾਰਵਾਈ ਨਾ ਕਰਨੀ ਪਏ। ਇਨ੍ਹਾਂ ਮੁਸਾਫਰਾਂ ਦੀ ਸਮੁੰਦਰ ਚ ਮੌਤਾਂ ਨੂੰ ਯੂਰਪੀ ਮੁਲਕ ਅੱਖੋਂ ਉਹਲੇ ਕਰਦੇ ਹਨ। ਇਨ੍ਹਾਂ ਦਾ ਸਮੁੰਦਰ ਵਿੱਚ ਮਰਨਾ ਬਿਹਤਰ ਸਮਝਣਗੇ। ਓਧਰ ਸਰਹੱਦਾਂ ਤੇ ਬੈਠੀਆਂ ਗਾਰਦਾਂ ਆਪਣੀ ਜਿ਼ੰਮੇਵਾਰੀ ਤੋਂ ਟਾਲ਼ਾ ਵੱਟਣਗੀਆਂ ਅਤੇ ਕਾਗਜ਼ੀ ਕਾਰਵਾਈ ਤੋਂ ਬਚਣ ਲਈ ਮੇਰੇ ਪਾਣੀਆਂ ਚ ਤਰਦੀਆਂ ਲਾਸ਼ਾਂ ਦੇ ਪੰਚਨਾਮੇ (ਲਾਵਾਰਸ ਲਾਸ਼ਾਂ ਮਿਲੀਆਂ) ਕੱਟੇ ਜਾਣਗੇ।
ਇਸ ਨੂੰ ਖ਼ਬਰ ਦਾ ਰੁਤਬਾ ਜ਼ਰੂਰ ਮਿਲਿਐ ਪਰ ਡੁੱਬਣ ਵਾਲਿਆਂ ਦੀ ਤ੍ਰਾਸਦੀ ਅੰਕੜਿਆਂ ਵਿੱਚ ਨਾ ਵੇਖੋ, ਬਚਣ ਵਾਲਿਆਂ ਦੇ ਚਿਹਰਿਆਂ ਤੇ ਉੱਕਰੀ ਬਦਹਵਾਸੀ ਅਤੇ ਖੌਫ ਨੂੰ ਪੜ੍ਹਨ ਦੀ ਲੋੜ ਐ। ਪਰ ਇਸ ਵੱਲ ਕਿੰਨੇ ਧਿਆਨ ਦੇਣੈ! ਕਿਉਂਕਿ ਇਨ੍ਹਾਂ ਨੂੰ ਹੁਣ ਮਜ਼ਦੂਰਾਂ ਦੀ ਲੋੜ ਨਹੀਂ। ਹਰ ਵਿਕਸਤ ਦੇਸ਼ ਆਵਾਸੀ ਨੇਮਾਂ ਨੂੰ ਸਖ਼ਤ ਬਣਾਈ ਜਾ ਰਿਐ। ਹਥਿਆਰਾਂ ਦੀ ਪਹਿਰੇਦਾਰੀ ਨਾਲ ਸਰਹੱਦਾਂ ਨੂੰ ਸੀਲ ਕਰ ਰੱਖਿਐ। ਕਈ ਮੁਲਕਾਂ ਦੀਆਂ ਏਅਰਪੋਰਟਾਂ ਤੇ ਹੀ ਸ਼ੱਕੀਆਂ ਨੂੰ ਧਰਤੀ ਤੇ ਪੈਰ ਵੀ ਨਹੀਂ ਰੱਖਣ ਦਿੱਤਾ ਜਾਂਦੈ। ਹਵਾ ਵਿੱਚੋਂ ਆਇਆਂ ਨੂੰ ਮੁੜ ਹਵਾ ਚ ਸਵਾਰ ਕਰ ਮੋੜ ਦਿੱਤਾ ਜਾਂਦੈ। ਏਧਰ ਮਾਨਵੀ ਹੱਕਾਂ ਝੰਡਾ ਚੁੱਕੀ ਫਿਰਦੇ ਸਾਮਰਾਜੀ ਦੇਸ਼ਾਂ ਨੇ ਬਚਿਆਂ ਨੂੰ ਸਰਹੱਦਾਂ ਤੇ ਤਾਇਨਾਤ ਗਾਰਦਾਂ ਨੇ ਘੇਰ ਲੈਣਾਂ। ਕੁਝ ਨੂੰ ਵਾਪਸ ਫਿਰ ਉਸੇ ਅੱਗ ਵਿੱਚ ਝੋਕ ਦੇਣਗੇ ਤੇ ਕੁਝ ਨੂੰ ਆਪਣੀਆਂ ਜੇਲ੍ਹਾਂ ਵਿੱਚ ਸੜਨ ਲਈ ਡੱਕ ਦੇਣਗੇ। ਏਦਾਂ ਦੇ ਸਾਕੇ ਮੇਰੀ ਹਿੱਕ ਤੇ ਹੁੰਦੇ ਰਹਿੰਦੇ ਐ। ਯੂ ਐਨ ਓ ਵੀ ਇਨ੍ਹਾਂ ਦੇਸ਼ਾਂ ਦੀਆਂ ਕਰਤੂਰਤਾਂ ਮੋਹਰੇ ਦੜ ਵੱਟ ਬਈਠੀ ਰਹਿੰਦੀ ਐ।
ਖੋਜੀ ਪੱਤਰਕਾਰੀ ਦੇ ਕੌਮਾਂਤਰੀ ਅਦਾਰੇ ਦੇ ਅਧਿਐਨ ਵਿੱਚ 14 ਮੁਲਕਾਂ ਚ ਇੱਕ ਨਾਮ ਭਾਰਤ ਦਾ ਵੀ ਹੈ। ਏਦਾਂ ਮੇਰੇ ਪਾਣੀਆਂ ਵਿੱਚ ਕਾਮਾਗਾਟਾ ਮਾਰੂ ਦੀ ਵਿਰਾਸਤ ਵੀ ਗੋਤੇ ਖਾ ਰਹੀ ਐ। ਯਾਦ ਰੱਖੋ ਕਿ ਵਿਰਾਸਤ ਜੂਹਬੰਦ ਕਦੀ ਵੀ ਨਹੀਂ ਕੀਤੀ ਜਾ ਸਕਦੀ। ਫਿਰ ਇਹ ਵਿਰਾਸਤ ਸਾਮਰਾਜੀ ਮੁਲਕਾਂ ਦੇ ਪੂੰਜੀਪੱਤੀ ਕਾਰਪੋਰੇਟਸ ਅਤੇ ਸਰਕਾਰਾਂ ਦੀ ਨਾ ਹੋਵੇ ਤਾਂ ਹੋਰ ਕਿਸਦੀ ਹੋਵੇ?
ਆਮੀਨ! ਸੁਣ ਲਿਆ ਜੇ ਦੁਨੀਆਂ ਵਾਲੋ! ਕੀ ਮੇਰੀਆਂ ਗੱਲਾਂ - ਮਣਕੇ ਮਣਕੇ ... ਗੱਲ ਚਾਂਦੀ ਦੇ ਰੁਪਈਏ ਵਾਂਗ ਟਣਕੇ ਵਾਂਗ ਨਹੀ ਲੱਗਦੀਆਂ?
ਸੱਚ ਹੈ ਬਾਈ ਰੂਮ ਸਾਗਰਾ! ਤੂੰ ਤਾਂ ਬਾਬੇ ਨਾਨਕ ਦੀ ਬਾਣੀ ਵਾਂਗ '...ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ... ਤੇ ਪੂਰਾ ਉੱਤਰਿਐਂ। ਲੋਕਾਈ ਨੂੰ ਤੇਰਾ ਤਹਿ ਦਿਲੋਂ ਧੰਨਵਾਦੀ ਹੋਣਾ ਚਾਹੀਦੈ ਅਤੇ ਕਹਿਣਾ ਚਾਹੀਦੈ: 'ਜਿਨ੍ਹਾਂ ਸੱਚ ਪਛਾਣਿਆ ਸੋ ਸੁਖੀਏ ਜੁਗ ਚਾਰ'।
ਫੋਨ: 647-402-2170

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346