Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ‘ਬਾਈ’!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ‘ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ…

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ‘ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ – ‘ਨੀ ਮਾਂ’

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 

Online Punjabi Magazine Seerat

ਚਿਤਵਉ ਅਰਦਾਸ ਕਵੀਸਰ
- ਸੁਖਦੇਵ ਸਿੱਧੂ

 

ਬਹਾਦਰੀ ਖੱਟਕੇ ਸਨਮਾਨ ਪਾਉਣ ਵਾਲੇ ਫ਼ੌਜੀਆਂ ਲਈ ਅੰਗ਼ਰੇਜ਼ੀ ਵਾਲ਼ੇ ਮਾਣ ਸਤਿਕਾਰ ਨਾਲ਼ ਸ਼ਬਦ Decorated Soldier ਵਰਤਦੇ ਹਨ। ਸੁਰਜੀਤ ਪਾਤਰ ਪੰਜਾਬੀ ਦਾ ਐਸਾ ਹੀ Decorated ਸ਼ਾਇਰ ਹੈ; ਪਾਪੂਲਰ ਵੀ ਹੈ। ਕਵੀ ਦੀ ਪਾਠਕੀ ਵਾਹਵਾ ਹੈ ਤੇ ਚਲੀ ਵੀ ਆਉਂਦੀ ਹੈ। ਇਹ ਵੱਡੇ-ਛੋਟੇ ਸਭ ਮਾਣ-ਸਨਮਾਨ ਯਾਫ਼ਤਾ ਹੈ। ਦਿੱਲੀ ਦੱਖਣ ਘੁੰਮਿਆ ਹੈ; ਵਲੈਤਾਂ ਚੀਨ, ਜਰਮਨੀ, ਤੇਲੀਆ ਤੇ ਦੱਖਣੀ ਅਮਰੀਕਾ ਵਗੈਰਾ। ਇਹ ਕਵੀ ਦੀ ਕਵਿਤਾ ਦਾ ਸਿਲਾ ਹੈ। ਆਪ ਸੁਰੀਲਾ ਕਵੀ ਪਾਤਰ, ਕਵਿਤਾ ਨੂੰ ਸੁਰ ਸਮਝ ਨਾਲ਼ ਚਮਕਾ ਲੈਣ ਦਾ ਕੌਸ਼ਲ ਸ਼ਿਲਪੀ ਵੀ ਹੈ। ਇਹਦੀ ਧੀਮੀ ਤੇ ਸਹਿਜ ਪਰ ਗਹਿਰੀ ਕਵਿਤਾ ਚ ਚੁੰਬਕੀ ਖਿੱਚ ਹੈ। ਇਹਦੀ ਪਕੜ ਤੋਂ ਬਚੇ ਰਹਿਣਾ ਸੌਖਾ ਨਹੀਂ। ਐਸੀ ਕਵਿਤਾ ਪਾਠਕ ਨੂੰ ਲੱਗ ਜਾਂਦੀ ਹੈ; ਚੜ੍ਹ ਵੀ ਸਕਦੀ ਹੈ। ਨਵਿਆਂ ਚੋਂ ਕਈ ਪਾਤਰ ਨੂੰ ਅਪਣਾ ਮੁਰਸ਼ਦ ਵੀ ਮੰਨਦੇ ਨੇ; ਚੜ੍ਹਦੀ ਉਮਰ ਦੇ ਜਾਂ ਸਿਖਾਂਦਰੂ ਕਵੀ ਤਾਂ ਪਾਤਰ ਸਾਹਿਬ ਨਾਲ਼ ਫ਼ੋਟੋ ਖਿਚਵਾਣ ਆਸਟਰੇਲੀਆ ਤਕ ਤੋਂ ਚਲ ਕੇ ਆਉਂਦੇ ਹਨ।
ਪਾਤਰ ਸਾਹਿਬ ਦੀਆਂ ਅਨੇਕਾਂ ਮਸ਼ਹੂਰ ਕਵਿਤਾਵਾਂ ਨੇ। ਮੈਂ ਏਥੇ ਚੰਨ ਸੂਰਜ ਦੀ ਵਹਿੰਗੀ ਚੋਂ ਕਵਿਤਾ ‘ਅਰਦਾਸ’ ਦੀ ਗੱਲ ਕਰਨੀ ਹੈ। ਅਰਜ਼ + ਦਾਸ਼ਤ ਤੋਂ ਬਣਿਆ ਲਫ਼ਜ਼ ਚੜ੍ਹਦੇ ਪੰਜਾਬੀਆਂ ਦੇ ਸਹਿਜ ਮਨ ਚ ਵਸਿਆ ਹੋਇਆ ਹੈ। ਅੰਗਰੇਜ਼ੀ ਲਫ਼ਜ਼ prayer, ਬੇਨਤੀ ਤੇ ਅਰਦਾਸ ਦਾ ਹਾਣੀ ਹੈ। ਇਹ ਪੰਜਾਬ ਦੀ ਸਾਇਕੀ ਦਾ ਹਿੱਸਾ ਹੈ। ਅਸਲ ਚ ਇਹ ਸੁੱਖ-ਸਾਂਦ ਤੇ ਭਲੇ ਦੀ ਬਖ਼ਸ਼ਿਸ਼ ਦੀ ਗੁਜਾਰਿਸ਼ ਹੈ। ਏਸ ਕਵਿਤਾ ਚ ਹੁਣ ਦੇ ਪੰਜਾਬ ਤੇ ਪਰਦੇਸ ਦਾ ਪਸਾਰ ਹੈ। ਅੰਦਰਲੇ ਪਰਦੇਸ ਦਾ ਵੀ ਤੇ ਬਾਹਰਲੇ ਦਾ ਵੀ। ਪੰਜਾਬ ਇਸ ਚੋਂ ਸਾਫ਼ ਦਿਸਦਾ ਹੈ ਤੇ ਇਸਦਾ ਭਵਿੱਖ ਵੀ ਝਾਤੀਆਂ ਮਾਰਦਾ ਹੈ: ਪੰਜਾਬ ਚੋਂ ਦਸਤਾਰਾਂ ਘੱਟਦੀਆਂ ਜਾਂਦੀਆਂ ਨੇ। ਸੰਵੇਦਨਾ ਸੰਗ ਤਰੋ-ਤਾਜ਼ਾ ਕਵੀ ਦਾ ਫ਼ਿਕਰਮੰਦ ਹੋਣਾ ਦਰਕਾਰ ਹੈ; ਤਾਂ ਹੀ ਇਹ ਸੰਸਾ ਕਵਿਤਾ ਬਣ ਕੇ ਹਾਜ਼ਿਰ ਹੋਇਆ ਹੈ। ਔਖੇ ਵੇਲ਼ਿਆ ਚ ਦੁਆ ਅਰਜ਼ ਭਲੇ ਲਈ ਹੀ ਕੀਤੀ ਜਾਂਦੀ ਹੈ। ਆਸ ਵੀ ਅਰਦਾਸ ਦੇ ਕਬੂਲੀ ਜਾਣ ਦੀ ਹੀ ਹੁੰਦੀ ਹੈ।
ਪਰਦੇਸ ਦਾ ਪ੍ਰਭਾਵ ਪਾਤਰ ਦੇ ਨੇੜੇ ਦਾ ਹੋਣਾ ਹੈ। ਕਵੀ ਉਨ੍ਹਾਂ ਵਡੇਰਿਆਂ ਦਾ ਜਾਤਕ ਹੈ ਜੋ ਆਪ ਨਵੇਂ ਸਬਜ਼ ਬਾਗ਼ਾਂ ਦੀਆਂ ਚਰਾਂਦਾਂ ਚੋਂ ਫ਼ਾਇਦੇ ਖੱਟਣ ਪਰਦੇਸਾਂ ਨੂੰ ਨਿਕਲ਼ ਤੁਰੇ ਸੀ; ਹਿਜਰਤ ਦੇ ਦੁੱਖਾਂ-ਸੁੱਖਾਂ ਤੋਂ ਕਵੀ ਪਾਤਰ ਦਾ ਚੇਤਨ-ਅਵਚੇਤਨ ਖ਼ੂਬ ਜਾਣੂੰ ਹੈ। ਪਹਿਲੀਆਂ ਚ ਪਰਦੇਸ ਤੋਂ ਘਰ ਮੁੜ ਆਉਣ ਦੀ ਪੂਰੀ ਆਸ ਹੁੰਦੀ ਸੀ; ਜਾਣ ਵਾਲ਼ਾ ਜਾਂਦਾ ਹੀ ਵਾਪਿਸ ਆਉਣ ਲਈ ਸੀ। ਹੁਣ ਗੱਲ ਹੋਰ ਹੈ। ਪਰਦੇਸ ਦਾ ਦੁੱਖ ਬਾਹਰ ਜਾਣ ਵਾਲ਼ਾ ‘ਕੱਲਾ ਹੀ ਨਹੀਂ ਸੀ ਸਹਿੰਦਾ, ਮਗਰਲੇ ਵੀ ਬਥੇਰਾ ਝੱਲਦੇ ਸੀ – ਖ਼ਾਸ ਕਰਕੇ ਬੀਵੀਆਂ; ਮਾਵਾਂ, ਧੀਆਂ ਭੈਣਾਂ ਵੀ। ਪਤੀ ਨੂੰ ਤੋਰ ਕੇ, ਬੀਵੀਆਂ ਦੀਆਂ ਅੱਖਾਂ ਅੱਗੇ ਨ੍ਹੇਰ ਪੈ ਜਾਂਦਾ ਸੀ। ਦਿਲ ਨੂੰ ਡੋਬੂ ਪੈਂਦੇ ਸਨ। ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ।
ਮਨ ਦੇ ਢਾਰਸ ਲਈ, ਪਿੱਛੇ ਰਹਿ ਗਈਆਂ ਜੁਆਨ-ਜਹਾਨ ਸੁਆਣੀਆਂ ਕਈ ਤਰ੍ਹਾਂ ਦੇ ਉਪਾਅ ਕਰਦੀਆਂ – ਪੁੱਠੇ ਚਰਖੇ ਗੇੜਦੀਆਂ, ਗੁਰਦੁਆਰੇ ਮੰਦਰੀਂ ਸੁੱਖਾਂ ਸੁੱਖਦੀਆਂ ਤਾਂ ਜੋ ‘ਮੇਰਾ ਪੀਆ ਘਰ ਆਵੇ’- ਸੁੱਖੀਂ ਸਾਂਦੀ। ਦਿਲ ਦੀ ਗੱਲ ਕਰਨ ਦੀ ਪਾਬੰਦੀ ਸੀ। ਇਹ ਮਨੋਂ ਮਨੀਂ ਗੱਲਾਂ ਕਰ ਲੈਂਦੀਆਂ –ਮਨ ਬਚਨੀਆਂ। ਐਸੇ ਡਾਢੇ ਸਮਿਆਂ ਦੀ ਔਰਤ ਮਨ ਦੀ ਪੀੜ ਦਾ ਕੁਝ ਕੁ ਬਿਆਨ ਸਾਡੇ ਲੋਕ ਗੀਤਾਂ ਚ ਸਾਂਭਿਆ ਪਿਆ ਹੈ। ਹੁਣ ਤਾਂ ਦੁਨੀਆਂ ਹੀ ਪਹਿਲਾਂ ਵਾਲ਼ੀ ਨਹੀਂ ਰਹੀ, ਤਾਂ ਪਰਦੇਸ ਪਹਿਲਾਂ ਵਰਗਾ ਕਿੱਥੋਂ ਰਹਿਣਾ! ਜ਼ਿੰਦਗੀ ਚ ਖੜੋਤ ਤਾਂ ਕਦੇ ਵੀ ਨਹੀਂ ਆਉਣੀ ਹੁੰਦੀ। ਹੁਣ ਪੰਜਾਬੀ ਬੰਦਾ ਆਸ ਲਾਹ ਕੇ ਘਰੋਂ ਨਿਕਲ਼ ਪੈਂਦਾ ਹੈ ਕਿ ਵਾਹ ਲੱਗਦੀ ਪਿੱਛੇ ਨੂੰ ਨਹੀਂ ਮੁੜਨਾ – ਆਰ ਜਾਂ ਪਾਰ। ਕੁਝ ਰਾਹ ਚ ਖਪ ਜਾਂਦੇ ਹਨ। ਪਰਦੇਸ ਨਵੇਂ ਮੁਹਾਣ ਵੀ ਪੈਦਾ ਕਰਦਾ ਹੈ। ਖੱਪਾ ਪੂਰਾ ਕਰਨ ਲਈ ਲਾਗੇ ਬੰਨੇ ਦੇ ਬੰਦੇ ਪੰਜਾਬ ਦੇ ਹਰਿਆਂ ਬਾਗਾਂ ਚ ਟਿਕਣਾ ਲੋਚਦੇ ਨੇ। ਪੰਜਾਬ ਉਨ੍ਹਾਂ ਭਾਣੇ ਵਲੈਤ ਹੈ। ਵਰਤਾਰਾ ਓਹੀ ਹੈ। ਬਾਹਰ ਗਿਆ ਪੰਜਾਬੀ ਬੰਦਾ, ਉਥੋਂ ਦੇ ਬਸ਼ਿੰਦਿਆਂ ਤੋਂ ਚੰਗਾ-ਮੰਦਾ ਸੁਣਦਾ ਹੈ ਤੇ ਅੰਦਰੋਂ ਖਿਝਦਾ-ਕਰਿਝਦਾ ਖ਼ਫਾ ਹੁੰਦਾ ਹੈ। ਬਿਹਾਰ ਯੂ ਪੀ ਤੋਂ ਆਇਆ ਪਰਦੇਸੀ ਭੱਈਆ, ਪੰਜਾਬੀਆਂ ਤੋਂ ਵੀ ਐਸਾ ਹੀ ਸੁਣਦਾ-ਸਹਿੰਦਾ ਹੈ। ਗਏ ਤੋਂ ਗਿਆ ਪੰਜਾਬੀ ਬੰਦਾ ਵੀ ਅਪਣੇ ਹਮਵਤਨੀ ਭਾਈ ਨੂੰ ‘ਸਾਲ਼ਾ ਭੱਈਆ’ ਕਹਿ ਕੇ ਦੁਰਕਾਰਨ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਬਿਲਕੁਲ ਓਦਾਂ ਹੀ ਜਿਵੇਂ ਨਿੱਘਰੇ ਤੋਂ ਨਿੱਘਰਿਆ ਗੋਰਾ ਵੀ ਦੇਸੀ ਬੰਦਿਆਂ ਨੂੰ ਪਾਕੀ ਬਾਸਟਰਡ, ਬਲੈਕ ਬਾਸਟਰਡ, ਕੱਰੀ ਸਲੱਰਪਰਜ਼, ਕੱਰੀ ਸਮੈਲਿੰਗ, ਬਲੱਡੀ ਇੰਡੀਅਨ ਅਤੇ ਬਰਾਊਨੀ ਵਗ਼ੈਰਾ ਕਹਿੰਦਾ ਹੈ। ਅਸਲ ਚ ਇਹ ਦਾਅ ਅਗਲੇ ’ਤੇ ਜਿੱਤ ਪਾ ਲੈਣ ਦੇ ਭਰਮ ਲਈ ਵਰਤਿਆ ਜਾਂਦਾ ਹੈ। ਪਰ ਦੇਸੀ ਡੰਗ ਦਾ ਅਸਰ ਵਧੇਰੇ ਤਿੱਖਾ ਹੁੰਦਾ ਹੈ ਤੇ ਇਹਦੀ ਮਾਰ ਸਿਰਫ਼ ਸੁਣਨ-ਸਹਿਣ ਵਾਲ਼ਾ ਹੀ ਜਾਣਦਾ ਹੁੰਦਾ।
ਹੇਰਵਾ ਹਰ ਪਰਦੇਸੀ ਝੱਲਦਾ ਹੈ। ਉਹ ਵੀ ਜੋ ਪਿੱਛੇ ਢਿੱਡ ਭਰ ਕੇ ਨਹੀਂ ਸੀ ਖਾਂਦਾ। ਖ਼ੁਸ਼ਵੰਤ ਸਿੰਘ ਕਿਤੇ ਬਹੁਤ ਪਹਿਲਾਂ ਦੀ ਗੱਲ ਦਾ ਜ਼ਿਕਰ ਕਰਦਾ ਲਿਖਦਾ ਹੈ: ਕਈ ਦਹਾਕੇ ਪਹਿਲਾਂ ਤੇਲੀਏ ਨੂੰ ਗਿਆ ਪੰਜਾਬੀ ਬੰਦਾ, ਇਹਨੂੰ ਮਿਲ਼ ਪਿਆ। ਜਦੋਂ ਦਾ ਦੇਸ ਛੱਡ ਕੇ ਗਿਆ ਸੀ, ਕਿਸੇ ਪੰਜਾਬੀ ਬੋਲਣ ਵਾਲ਼ੇ ਜੀਅ ਦੀ ਤਾਂ ਗੱਲ ਛੱਡੋ, ਇਹਨੂੰ ਕੋਈ ਕਾਂ ਜਨੌਰ ਵੀ ਨਹੀਂ ਸੀ ਮਿਲਿਆ। ਮਨ ਏਸ ਗੱਲ ਨੂੰ ਹੀ ਤਰਸਦਾ ਰਿਹਾ ਕਿ ਕੋਈ ਮਾਂ ਬੋਲੀ ਚ ਗੱਲ ਹੀ ਕਰ ਲਵੇ। ਏਨੀ ਦੇਰ ਬਾਅਦ ਸਤਿ ਸ੍ਰੀ ਅਕਾਲ ਕਹਿ ਕੇ ਹੀ ਪੂਰਾ ਨਿਹਾਲ ਹੋ ਗਿਆ।
ਸਵਾਲਾਂ ਦਾ ਸਵਾਲ ਹੈ ਕਿ ਭਲਾ ਹਿਜਰਤ ਮਨਮਰਜ਼ੀ ਦੀ ਵੀ ਹੁੰਦੀ ਹੈ! ਤੇ ਪੰਜਾਬੀਆਂ ਦੇ ਪਰਦੇਸ ਮੋਹ ਦੀਆਂ ਜੜ੍ਹਾਂ ਡੂੰਘੀਆਂ ਹਨ – ਇਹ ਅਪਣੇ ਆਲ੍ਹਣੇ ਸਦਾ ਲਈ ਛੱਡ ਕੇ ਨਵੇਂ ਥਾਂ ਉਸਾਰ ਲੈਣ ਵਾਲ਼ੇ ਹਨ। ਇਹ ਰੀਤ ਦੇਰ ਦੀ ਚਲੀ ਆ ਰਹੀ ਹੈ। ਰੀਤਾਂ ਟੁੱਟ ਵੀ ਜਾਇਆ ਕਰਦੀਆਂ ਨੇ। ਇਹ ਵੀ ਕਦੇ ਟੁੱਟੂਗੀ? ਜਾਂ ਕਦ ਟੁੱਟੂਗੀ। ਕੀ ਕਹਿ ਸਕਦੇ ਹਾਂ! ਪਰ ਕਵੀ ਦੀ ਅਰਦਾਸ ਚ ਐਸੀ ਚਾਹਨਾ ਦਿਸਦੀ ਹੈ। ਅਪਣੇ ਵੱਡੇ ਬਾਬੇ ਫ਼ਰੀਦ ਦਾ ਬਚਨ ਹੈ: ਬਾਰਿ ਪਰਾਇ ਬੈਸਣਾ ਸਾਈਂ ਮੁਝੈ ਨਾ ਦੇਹ। ਬਾਬੇ ਨੇ ਤਾਂ ਸਗੋਂ ਏਦੂੰ ਅਗਲੀ ਸੁਣਾਈ ਹੈ; ਐਸੇ ਬੈਸਣੇ ਨਾਲੋਂ ਬਾਬਾ ਤਾਂ ਮਰਨ ਨੂੰ ਹੀ ਬਿਹਤਰ ਸਮਝਦਾ ਹੈ। ਸਾਡੇ ਗੁਰੂ ਬਾਬਿਆਂ ਦੀਆਂ ਪਰਦੇਸ ਬਾਰੇ ਵੀ ਦੱਸਾਂ ਹਨ। ਬਾਣੀ ਦੀ ਵਡਿਆਈ ਏਸੇ ਗੱਲ ਚ ਵੀ ਹੈ ਕਿ ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਗੁਰੂ ਵਾਣੀ ਦਾ ਫ਼ੁਰਮਾਨ ਹੈ:
ਪ੍ਰਿਅ ਪਰਦੇਸਿ ਨਾ ਜਾਹੁ, ਵਸਹੁ ਘਰਿ ਮੋਰੈ
ਅਤੇ
ਇਹ ਵਿਡਾਣੀ ਚਾਕਰੀ ਪਿਰਾ ਜੀਓ ਧਨ ਛੋਡਿ ਪਰਦੇਸਿ ਸਿਧਾਏ।
ਇਸ ਕਵਿਤਾ ਚ ਪਾਤਰ ਨੇ ‘ਮਨ ਚਾਹੀ ਹਿਜਰਤ’ ਦਾ ਇਤਿਹਾਸ ਅਪਣੇ ਕਾਵਿ-ਕਲ਼ਾਵੇ ਚ ਵਸਾ ਲਿਆ ਹੈ ਤੇ ਨਾਲ਼ ਪਰਵਾਸ ਦਾ ਪਸਾਰ ਵੀ ਉਭਾਰਿਆ ਹੈ। ਕੁਝ ਗੱਲਾਂ ਤਾਂ ਸਾਫ਼ ਨੇ ਤੇ ਬਾਕੀ ਇਨ੍ਹਾਂ ਗੱਲਾਂ ਦੇ ਪਿੱਛੇ ਸਾਫ਼ ਦਿਸਦੀਆਂ ਨੇ; ਕਵੀ ਦੀ ਸਿਆਣਪ ਹੈ ਕਿ ਕੁਝ ਗੱਲਾਂ ਪ੍ਰਤੱਖ ਕਰਨ ਨਾਲ਼ੋਂ ਸਾਡੇ-ਤੁਹਾਡੇ ਲਈ ਨੀਝ ਲਾ ਕੇ ਤੱਕਣ ਲਈ ਵੀ ਛੱਡੀਆਂ ਨੇ। ਕੁਝ ਨਾ ਕਹਿ ਕੇ ਵੀ ਕਹਿ ਜਾਣ ਦੀ ਇਹੀ ਕਲਾ ਜੁਗਤ ਹੈ – ਜਾਣੀ ਬੰਦਾ ਅਪਣਾ ਹਲਫ਼ੀਆ ਬਿਆਨ ਵੀ ਨਹੀਂ ਦਿੰਦਾ ਤੇ ਸੁਨੇਹਾ ਵੀ ਪਹੁੰਚਦਾ ਹੋ ਜਾਂਦਾ ਹੈ। ਜੁੱਗੋ-ਜੁੱਗ ਸਮਾਜਿਕ ਨਾਬਰਾਬਰੀ ਵਾਲ਼ੇ ਮੁਲਕ ਚ ਪਹਿਲੋਂ ਜਾਂ ਰਈਸਜ਼ਾਦੇ ਘਰੋਂ ਨਿਕਲ਼ਿਆ ਕਰਦੇ ਸੀ ਜਾਂ ਰਤਾ ਕੁ ਹੱਥੋਂ ਸੌਖੇ। ਕੰਮੀ-ਕਮੀਣ ਤਰਸਦੇ ਹੀ ਰਹਿ ਜਾਂਦੇ। ਵਲੈਤਾਂ ਸਰ ਕਰਨ ਜ਼ਮੀਨ ਭਾਂਡੇ ਵਾਲ਼ੇ ਨਿਕਲ਼ ਗਏ ਤੇ ਡੁਬੱਈਆਂ ਨੂੰ ਹਮਾਤੜ – ਹੀਣੀਆਂ ਜਾਤਾਂ ਵਾਲ਼ੇ ਨਿਕਲ਼ ਤੁਰੇ- ਜਿਨ੍ਹਾਂ ਕੋਲ ਸਿਆੜ ਗਹਿਣੇ ਰੱਖ ਕੇ ਛਿੱਲੜ ‘ਕੱਠੇ ਕਰਨ ਦੀ ਹਿੰਮਤ ਨਹੀਂ ਸੀ। ਪੰਜਾਬੀਆਂ ਦਾ ਮੂੰਹ ਵਲੈਤਾਂ ਵੱਲ ਨੂੰ ਹੋ ਗਿਆ ਤੇ ਇਹ ਖੱਪਾ ਪੂਰਾ ਕਰਨ ਆ ਗਏ ਪੂਰਬੀਏ ਭਾਈ ਸੈਬ੍ਹ। ਜ਼ਿਮੀਂਦਾਰਾਂ ਦੀਆਂ ਫ਼ਸਲਾਂ ਉਗਾਉਣ ਵਾਲ਼ੇ; ਪੰਜਾਬੀਆਂ ਦੀਆਂ ਕੋਠੀਆਂ ਬਣਾਉਣ ਵਾਲ਼ੇ; ਰਿਕਸ਼ੇ ਚਲਾਉਣ ਵਾਲ਼ੇ; ਸਬਜ਼ੀਆਂ ਵੇਚਣ ਵਾਲ਼ੇ; ਸੱਚੇ ਦਸਾਂ ਨਹੁੰਆਂ ਦੇ ਕਿਰਤੀ। ਪੰਜਾਬੀਆਂ ਤੋਂ ਧੌਲ਼-ਧੱਫਾ ਤੇ ਗਾਲ਼ੀ-ਗਲੋਚ ਜਰਨ ਵਾਲ਼ੇ। ਪੰਜਾਬ ਚ ਆਏ ‘ਪਰਦੇਸੀ’ ਹਿੰਦਕੀ ਬੱਚੇ ਪੰਜਾਬੀ ਬੋਲਦੇ, ਗੁਰਦੁਆਰੀਂ ਜਾਂਦੇ, ਬਾਣੀ ਉਚਾਰਦੇ, ਜੈਕਾਰੇ ਛੱਡਦੇ, ਕੜਾਹ ਦੀ ਖ਼ੁਸ਼ਬੋ ਮਾਣਦੇ ਤੇ ਪ੍ਰਸਾਦਿ ਛਕਦੇ ਕਿੰਨੇ ਕੁ ਸੁਖਾਂਦੇ ਨੇ! ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਬੋਲਦਿਆਂ-ਬੁਲਾਉਂਦਿਆਂ ਨੂੰ ਵੀ ਇਨ੍ਹਾਂ ਬਾਰੇ ਹਿਕਾਰਤ ਆਮ ਲੱਭਦੀ ਹੈ; ਚੰਗੇ ਮੰਦੇ ਬੋਲ ਸੁਣਨ ਨੂੰ ਨਿੱਤ ਦਿਹਾੜੀ ਮਿਲ ਜਾਂਦੇ ਨੇ। ਐਸੀ ਹੀ ਹੋਣੇ ਪੰਜਾਬੀਆਂ ਦੇ ਸੱਤ ਸਮੁੰਦਰ ਪਾਰ ਮਿਲ ਜਾਂਦੇ ਹਨ, ਜਿੱਥੇ ਇਹ ਮਾਣ ਨਾਲ਼ ਦਸਤਾਰਾਂ ਸਜਾਉਂਦੇ ਨੇ, ਦੇਗਾਂ ਰਿੰਨ੍ਹਦੇ ਤੇ ਮੰਡੇ ਪਕਾਉਂਦੇ ਹਨ; ਖੰਡੇ ਲਹਿਰਾਉਂਦੇ ਨੇ ਤੇ ਕਦੇ-ਕਦੇ ਖੜਕਾ ਵੀ ਲੈਂਦੇ ਨੇ; ਬਹੁਤੀ ਵਾਰ ਆਪਸ ਵਿੱਚੀਂ ਹੀ। ਅਪਣੇ ਇਹੀ ਭਾਈ ਦਸਤਾਰਾਂ ਲਾਹੁਣ-ਰੋਲ਼ਣ ਲੱਗੇ ਵੀ ਰਤੀ ਭੋਰਾ ਖ਼ਿਆਲ ਨਹੀਂ ਕਰਦੇ।
ਪੰਜਾਬ ਦੇ ਜੱਦੀ ਪੁਸ਼ਤੀ ਰਾਜ-ਮਿਸਤਰੀ ਦੁਕਾਨਾਂ, ਸਟੋਰਾਂ ਤੇ ਕਾਰਖ਼ਾਨਿਆਂ ਚ ਪੈ ਗਏ; ਇੱਟਾਂ ਲਾਉਣ ਤੇ ਤੇਸੇ ਆਰੀ ਦਾ ਕੰਮ ਹੁਣ ਕੰਮੀਆਂ ਕਮੀਣਾਂ ਤੇ ‘ਭੱਈਆਂ’ ਕੋਲ਼ ਚਲੇ ਗਿਆ ਹੈ। ਮਜ਼ਦੂਰੀ ਦਾ ਕਰਮ ਤਾਂ ਪਹਿਲਾਂ ਹੀ ਇਨ੍ਹਾਂ ਦਾ ਸੀ ਪਰ ਉਥੇ ਵੀ ਹੁਣ ਬਿਰਜੂਆਂ, ਰਾਮ ਖਿਲਾਵਨਾਂ, ਅੰਗਨੂੰਆਂ, ਦੇਵਕੀ ਨੰਦਨਾਂ ਨੇ ਇੱਟਾˆ-ਗਾਰਾ ਢੋਣ ਰੇਤਾ ਤੇ ਸੀਮਿੰਟ ਰਲਾਉਣ ਦੇ ਕਰਮ ਚ ਸ਼ਿਰਕਤ ਸ਼ੁਰੂ ਕਰ ਦਿੱਤੀ ਹੈ; ਪੂਰਬਣ ਬੀਬੀਆਂ ਵੀ ਹੁਣ ਬਾਲਾਂ ਨੂੰ ਤਿੱਕ ਤੇ ਬੰਨ੍ਹੀ ਇੱਟਾਂ ਫੜ੍ਹਾਉਣ ਦਾ ਕੰਮ ਕਰਦੀਆਂ ਦਿਸ ਪੈਂਦੀਆਂ ਨੇ। ਬਾਬੇ ਨਾਨਕ ਦੀ ਦਸਾਂ ਨਹੁੰਆਂ ਦੀ ਕਿਰਤ ਦੀ ਨਿਸ਼ਾਨੀ ਪ੍ਰਤੱਖ ਦਿਸਦੀ ਹੈ। ਤੇ ਏਸੇ ਸਲ੍ਹੌਤ ਨੂੰ ਸਿੱਖੀ ਦੇ ਪੈਰੋਕਾਰ ਅਸਲੋਂ ਹਿਕਾਰਤ ਨਾਲ਼ ਨਿਵਾਜਣ ਲੱਗ ਪਏ ਹਨ ਤੇ ਕਿਰਤ ਕਰਨ ਵਾਲ਼ਿਆਂ ਨੂੰ ਨਿਤ-ਦਿਹਾੜੀ ਧ੍ਰਿਕਾਰਦੇ ਹਨ।
ਪੰਜਾਬੀ ਨੌਦੌਲਤੀਆਂ ਦੇ ਘਰੀਂ ਹੁਣ ਕੰਮ ਕਰਨ ਵਾਲ਼ੇ ਆਮ ਦਿਸ ਜਾਂਦੇ ਹਨ – ਵੱਤੇ ਤੋਂ ਵੱਤੇ ਦੇ ਵੀ। ਘਰ ਦਾ ਸਾਰਾ ਚੁੱਲ੍ਹਾ ਚੌਂਕਾ ਤਾਂ ਛੱਡੋ, ਬੀਬੀਆਂ ਆਪ ਤਾਂ ਰੋਟੀ ਫੁਲਕਾ ਵੀ ਨਹੀਂ ਲਾਹੁੰਦੀਆਂ। ਚਾਹ ਪਾਣੀ ਵਰਤਾਉਣ ਲਈ ਕਰਿੰਦੇ ਆਸ ਪਾਸ ਹਾਜ਼ਰ ਹੁੰਦੇ ਨੇ – ਬਾਹਾਂ ਤਹਿ ਕਰੀ ਹੁਕਮ ਬਜਾਉਣ ਦੀ ਉਡੀਕ ਚ ਖੜੇ। ਕਪੜੇ ਧੋਣ, ਪੋਚਾ ਲਾਉਣ ਦਾ ਕੰਮ ਹੀਣੀਆਂ ਜਾਤਾਂ ਵਾਲ਼ੇ ਕਰਦੇ ਨੇ ਜਾਂ ਸਦਾ ਨੰਦਾਂ ਦੀਆਂ ਧੀਆਂ - ਊਸ਼ਾ ਰਾਣੀਆਂ, ਤੇ ਰਾਮ ਲਖਨਾਂ ਦੀ ਬੀਵੀਆਂ, ਰਾਜ ਕੁਮਾਰੀਆਂ ਕਰਦੀਆਂ ਨੇ : ਭੱਈਆਣੀਆਂ। ਕਵੀ ਨੇ ਕਵਿਤਾ ਚ ਇਹ ਨਾਂ ਨਿਰੀ ਸੌਖ ਲਈ ਜਾਂ ਸਹਿਜ ਸੁਭਾਅ ਹੀ ਨਹੀਂ ਰੱਖ ਲਏ। ਨਾ ਹੀ ਲੈਅ ਨੂੰ ਸੁਰ ਸਿਰ ਰੱਖਣ ਲਈ ਵਰਤੇ ਹਨ। ਅਪਣੇ ਆਪ ਚ, ਰਾਜ ਕੁਮਾਰੀ ਨਾਂ ਛੋਟਾ ਨਹੀਂ ਹੈ, ਨਾ ਹੀ ਊਸ਼ਾ ਰਾਣੀ – ਇਹ ਲਾਡ ਵਾਲ਼ੇ ਨਾਂ ਵੱਡੀਆਂ ਆਸ਼ਾਵਾਂ ਕਰਕੇ ਧਰੇ ਗਏ ਸੀ। ਹੁਣ ਇਹ ਦਸਾਂ ਨਹੁੰਆਂ ਦੀ ਕਿਰਤ ਲਈ ਤਾਹੂੰ ਹਨ, ਤਾਂ ਵੀ ਜਾਨ ਨੂੰ ਕਈ ਸੰਸੇ ਨੇ। ਪੰਜਾਬ ਚ ਬਾਬੇ ਨਾਨਕ ਦਾ ਦਸਾਂ ਨਹੁੰਆਂ ਦਾ ਆਦੇਸ ਤਾਂ ਹੁਣ ਪੁਕਾਰ ਵੀ ਨਹੀਂ ਰਿਹਾ ਲੱਗਦਾ। ਭਲਾ ਕਿਓਂ?
ਅੰਕੜੇ ਦਸਦੇ ਨੇ ਪੰਜਾਬ ਦੇ ਸਰਕਾਰੀ ਸਕੂਲ ਹੁਣ ਪੂਰਬੀਏ ‘ਭੱਈਆਂ’ ਤੇ ਦਲਿੱਤਾਂ ਦੇ ਨਿਆਣਿਆਂ ਦੇ ਸਿਰ ਤੇ ਹੀ ਬਚੇ ਹੋਏ ਨੇ। ਦੂਜਿਆਂ ਨੇ ਕੌਂਨਵੈਂਟ ਸਕੂਲਾਂ ਦੇ ਬੇਅੰਤ ਬੱਜਟਾਂ ਨੂੰ ਭਾਗ ਲਾਏ ਹੋਏ ਨੇ। ਮਾਂ ਬੋਲੀ ਨਾਲ਼ ਇਨ੍ਹਾਂ ਦਾ ਮੋਹ ਕਿੰਨਾ ਕੁ ਰਹਿ ਗਿਆ ਹੈ? ਉਹ ਕਿੰਨੀ ਕੁ ਪੰਜਾਬੀ ਜਾਣਨਗੇ। ਜਦ ਪੜ੍ਹ ਹੀ ਨਾ ਸਕਣਗੇ ਤਾਂ ਗੁਰਬਾਣੀ ਕਿੰਨੀ ਕੁ ਪੜ੍ਹਨ-ਸਮਝਣਗੇ ਤੇ ਕਿੰਨਾ ਕੁ ਅਮਲ ਕਰ ਲੈਣਗੇ! ਤਕੜੇ ਸਰਦਾਰਾਂ ਦੇ ਜਾਤਕ ਵਲੈਤੀਂ ਪੜ੍ਹਾਈਆ ਕਰਨ ਆਏ, ਪੱਛਮ ਦੇ ਸਭ ਵੈਲ ਕਰ ਕੇ ਪਿੱਛੇ ਮੁੜਦੇ ਹਨ। ਸਣੇ ਗੁਰੂ ਦੀ ਬਖ਼ਸ਼ਿਸ਼ ਕੇਸ-ਦਾਤ ਵੀ ਮਨਮਰਜ਼ੀ ਨਾਲ ਕਤਲ ਕਰਵਾਉਣ ਦਾ ਸਿਲਾ ਖੱਟਣ ਦੇ। ਵਾਪਸ ਪੰਜਾਬ ਜਾ ਕੇ ਫਿਰ ਦਸਤਾਰ ਸਜਾ ਲੈਂਦੇ ਨੇ। ਵਜ਼ੀਰੀਆਂ ਮੱਲ ਦਬੋਚ ਲੈਂਦੇ ਨੇ – ਗੁਰੂ ਸਹਿਬਾਨ ਭਲੀ ਕਰਨ।
ਵਲੈਤਾਂ ਦੀਆਂ ਲਾਈਆਂ ਲਹਿਰਾਂ ਸਦਕਾ ਪੰਜਾਬ ਤੇ ਅੰਨੇ-ਬੰਨੇ ਪੈਲ਼ੀ ਦੇ ਭਾਅ ਬੇਓੜਕ ਵਧ ਗਏ ਹਨ ਤੇ ਨਤੀਜੇ ਚ ਭੋਂਅ ਮਾਲਕਾਂ ਦੇ ਹੱਥ ਬਹੁਤ ਸੌਖੇ ਹੋ ਗਏ ਨੇ। ਮੇਰਾ ਖਦਸ਼ਾ ਹੈ ਕਿ ਇਹਦਾ ਪੰਜਾਬ ਦੇ ਨਸ਼ਾ-ਪ੍ਰਧਾਨ ਸੂਬਾ ਹੋ ਜਾਣ ਚ ਥੋੜ੍ਹਾ ਬਹੁਤ ਹਿੱਸਾ ਜ਼ਰੂਰ ਹੋਊ! ਹੁਣ ਗੁਰੂ ਬਾਬਿਆਂ ਦੀ ‘ਸਾ ਧਰਤਿ ਸੁਹਾਵੀ’ ਚ ਬੇਵਸਾਹੀ ਤੇ ਹਿੱਕ-ਧੱਕਾ ਜ਼ੋਰਾਂ ਤੇ ਚਲਦੇ ਹਨ - ਸ਼ਰੇਆਮ। ਪਾਣੀ ਵੀ ਗੰਧਲ਼ੇ ਹੋ ਗਏ ਨੇ। ਖ਼ੂਨ ਪਤਲਾ ਪੈ ਗਿਆ ਹੈ; ਜਾਣੋ ਪਾਣੀ ਮਾਫ਼ਕ ਹੀ ਹੋ ਗਿਆ ਹੈ। ਐਸੇ ਵੇਲ਼ਿਆਂ ਚ ਕਵੀ ਦਾ ਐਸੀ ਅਰਦਾਸ ਕਰਨਾ ਆਹਲਾ ਗੱਲ ਹੈ। ਇਹਦਾ ਮੁੱਲ ਵੀ ਹੈ ਪਰ ਇਹਦਾ ਅਸਰ ਕਿਨਾ ਕੁ ਹੋਣਾ ਹੈ, ਪੰਜਾਬ ਦਾ ਵਾਹਿਗੁਰੂ ਜਾਣੇ! ਅਰਦਾਸਾਂ ਤਾਂ ਅਸਰ ਦੀ ਆਸ ਨਾਲ਼ ਹੀ ਕੀਤੀਆਂ ਜਾਂਦੀਆਂ ਨੇ ਜਾਂ ਡਰ ਨਾਲ਼। ਭਲਾ ‘ਭੱਈਆਂ’ ਦਾ ਅਪਣੇ ਮੁਲਕ ਚੋਂ ਹੀ ਅਪਣੇ ਮੁਲਕ ਚ ਆ ਜਾਣ ਦਾ ਡਰ ਕੇਹਾ ਹੈ! ਸਾਡੇ ਅਪਣਿਆਂ ਦਾ ਸੌ ਸੌ ਪੁੱਠੇ ਸਿੱਧੇ ਢੰਗ ਤਰੀਕੇ ਵਰਤ ਕੇ ਸੱਤ ਸਮੁੰਦਰ ਪਾਰ ਵੱਸਣ ਦਾ ਕਿਹੜਾ ਪਾਸਾ ਚੰਗਾ ਹੋਇਆ!
ਜਾˆ ਫਿਰ ਸਾਰੀ ਧਰਤੀ ਇਕ ਹੋ ਜਾਏ
ਕੋਈ ਨ ਕਹੇ ਪਰਾਏ
ਇਹ ਮੇਰੀ ਅਰਦਾਸ
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ
ਪੰਜਾਬੀ ਬੰਦਾ ਦੂਸਰੇ ਮੁਲਕ ਚ ਗਿਆ ਚੰਗੀ-ਮੰਦੀ ਸੁਣਦਾ ਜਰਦਾ ਔਖਾ ਹੁੰਦਾ ਹੈ; ਤੇ ਪਿੱਟਦਾ ਵੀ ਬੜਾ ਹੈ ਪਰ ਆਪ ਰੋਜ਼ ਕਰਦਾ ਹੈ; ਪਹਿਲਾਂ ਵੀ ਕਰਦਾ ਸੀ। ਪਿੱਛੇ ਜਾ ਕੇ ਵੀ ਕਰ ਲੈਂਦਾ ਹੈ। ਬਿਨਾਂ ਕਿਸੇ ਹੀਲ ਹੁੱਜਤ ਦੇ ਅਜੇ ਵੀ ਕਰੀ ਜਾਂਦਾ ਹੈ। ਕਵਿਤਾ ਦੀ ਇਹ ਭਾਵਨਾ ਕਿ ਕਿਸੇ ਨੂੰ ਪਰਦੇਸੀ ਹੋਣਾ ਹੀ ਨਾ ਪਵੇ, ਉੱਚੀ ਹੈ। ਪਰ ਇਸ ਤੋਂ ਵੀ ਉੱਚਤਮ ਇਹ ਚਾਹਨਾ ਹੈ ਕਿ ਕੁਲ ਦੁਨੀਆਂ ਇੱਕ ਹੋ ਜਾਵੇ। ਕੋਈ ਨਾ ਕਿਸੇ ਕੋ ਕਹੇ ਪਰਾਇਆ। ਐਸਾ ਸਮਾਂ ਛੇਤੀ ਆ ਜਾਵੇ, ਤਾਂ ਹੀ ਭਲਾ ਹੋਊ। ਐਸਾ ਹੋਣ ਦੀ ਸੂਰਤ ਚ ਭਾਰਤੀ ਸਮਾਜ ਦੇ ਕਈ ਹੋਰ ਮਸਲੇ ਵੀ ਰੁਕ ਸਿਰ ਹੋ ਜਾਣ ਦੀ ਆਸ ਹੈ। ਇਹਦੀ ਮਿਆਦ ਤਾਂ ਚਿਰਾਂ ਦੀ ਲੰਘੀ ਹੋਈ ਹੈ। ਮੈਂ ਵੀ ਕਵੀ ਦੇ ਸੰਗ ਹਾਂ ਕਿ ਇਹ ਅਰਦਾਸ ਪੂਰੀ ਹੋ ਜਾਵੇ। ਅਬੀ ਤੋ ਤਬੀ।

ਅਰਦਾਸ
ਰਾਜਕੁਮਾਰੀ ਸਾਡੇ ਘਰ ਵਿੱਚ ਝਾੜੂ ਪੋਚਾ ਲਾਵੇ
ਊਸ਼ਾ ਰਾਣੀ ਸਾਡੇ ਮੈਲ਼ੇ ਕੱਪੜੇ ਧੋਵਣ ਆਵੇ

ਰਾਜਕੁਮਾਰੀ ਸਦਾਨੰਦ ਦੀ ਬੇਟੀ
ਊਸ਼ਾ ਰਾਣੀ ਰਾਮ ਲਖਨ ਦੀ ਬੀਵੀ
ਸਦਾਨੰਦ ਨੇ ਸਾਡੇ ਘਰ ਦੀਆˆ ਕੰਧਾˆ ਚਿਣੀਆˆ
ਲੈˆਟਰ ਪਾਇਆ
ਰਾਮ ਲਖਨ ਨੇ ਫ਼ਰਸ਼ਾˆ ਪਾਈਆˆ
ਬਿਰਜੂ,ਰਾਮ ਖਿਲਾਵਨ,ਅੰਗਨੂੰ,ਦੇਵਕੀਨੰਦਨ
ਇੱਟਾˆ ਢੋਈਆˆ
ਰੇਤਾ ਤੇ ਸੀਮਿੰਟ ਰਲਾਇਆ

ਰਾਜ ਮਿਸਤਰੀ ਤੇਜਾ ਸਿੰਘ ਤਾˆ
ਬੱਸ ਡੀ.ਪੀ.ਸੀ. ਪਾ ਕੇ ਮਸਕਟ ਚਲਾ ਗਿਆ ਸੀ
ਰੁਲੀਆ ਸਿੰਘ ਮਜ਼ਦੂਰ ਵੀ ਇਕ ਦਿਨ ਆਇਆ
ਫਿਰ ਨਾ ਆਇਆ
ਕਹਿੰਦੇ ਉਸ ਨੇ ਆਟੋ ਪਾਇਆ

ਸੋਨੂੰ ਤੇ ਮੋਨੂੰ ਨੂੰ ਰਿਕਸ਼ੇ ਵਿਚ ਬਿਠਾ ਕੇ
ਰਾਮ ਭਰੋਸੇ ਰੋਜ਼ ਸਕੂਲ ਲਿਜਾˆਦਾ
ਅਤੇ ਬਥੇਰੇ ਹੋਰ
ਜਿਨ੍ਹਾˆ ਦੇ ਨਾਮ ਨ ਜਾਣਾˆ
ਫ਼ੈਕਟਰੀਆˆ ਵਿਚ ਕੰਮ ਕਰਦੇ ਨੇ
ਪੈਲੀਆˆ ਵਿਚ ਪਨੀਰੀ ਲਾਉˆਦੇ
ਜੀਰੀ ਲਾਉˆਦੇ
ਫ਼ਸਲਾˆ ਵੱਢਦੇ
ਇਹ ਡਾਰਾˆ ਦੀਆˆ ਡਾਰਾˆ
ਕਦੀ ਕਦੀ ਤਾˆ ਡਰ ਲਗਦਾ ਹੈ
ਕਿੱਧਰ ਉਡਦੀਆˆ ਜਾˆਦੀਆˆ ਨੇ ਦਸਤਾਰਾˆ

ਕਦੀ ਕਦੀ ਚੰਗਾ ਵੀ ਲੱਗਦਾ
ਦੇਸ਼ ਦੇਸ਼ਾˆਤਰ ਜਿੱਥੇ ਜਾਵੋ
ਦਿਸ ਹੀ ਪੈˆਦੀਆˆ ਨੇ ਦਸਤਾਰਾˆ
ਸੱਤ ਸਮੁੰਦਰ ਪਾਰ ਵੀ ਝੂਲਣ ਝੰਡੇ
ਲਿਸ਼ਕਣ ਖੰਡੇ
ਰਿੱਝਣ ਦੇਗਾˆ
ਪੱਕਣ ਮੰਡੇ

ਸੱਤ ਸਮੁੰਦਰੋˆ ਏਧਰ
ਸਾਡੀ ਨਵੀˆ ਵਸੀ ਆਬਾਦੀ
ਸ਼ਾਮ ਪਈ ਭਈਆˆ ਦੇ ਬੱਚੇ
ਸਿਰ ‘ਤੇ ਫਟੇ ਪਰੋਲੇ ਧਰ ਕੇ
ਗੁਰੂਦੁਆਰੇ ਆ ਬਹਿੰਦੇ ਨੇ
ਨਾਲ ਨਾਲ ਪੜ੍ਹਦੇ ਨੇ ਬਾਣੀ

ਬੱਸ ਹੁਣ ਹੋਣੀ ਏˆ ਅਰਦਾਸ
ਨਵੇˆ ਆਏ ਨੂੰ ਕਹਿੰਦਾ
ਇਕ ਪਹਿਲਾˆ ਦਾ ਆਇਆ ਬੱਚਾ
ਪਿੱਛੇ ਪਿੱਛੇ ਆਖੀˆ
ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ

ਫਿਰ ਮਿਲਣਾ ਪਰਸ਼ਾਦ
ਆਉˆਦੀ ਏ ਖ਼ੁਸ਼ਬੋ
ਹੁੰਦੀ ਏ ਅਰਦਾਸ -
ਖੁਆਰ ਹੋਏ ਸਭ ਮਿਲਹਿੰਗੇ
ਬਚੇ ਸ਼ਰਨ ਜੋ ਹੋਇ

ਖੁਆਰ ਹੋਇਆˆ ਤੇ ਸ਼ਰਨ ਪਿਆˆ ਦੇ ਬੱਚੇ
ਕਰਦੇ ਨੇ ਅਰਦਾਸ

ਫਿਰ ਵੀ ਮੈਨੂੰ ਡਰ ਲੱਗਦਾ ਹੈ
ਪਤਾ ਨਹੀˆ ਇਹ ਕਿਹੋ ਜਿਹੇ ਨਿਕਲਣਗੇ
ਵੱਡੇ ਹੋ ਕੇ
ਬਹੁਤੇ ਹੋ ਕੇ

ਆਪਣੇ ਡਰ ਤੋˆ ਡਰ ਕੇ
ਸ਼ਰਮਸਾਰ ਹੋ ਕਰਦਾ ਹਾˆ ਅਰਦਾਸ :

ਜੋ ਜਿਸ ਧਰਤੀ ਜੰਮੇ ਜਾਏ
ਉਸ ਨੂੰ ਓਥੇ ਹੀ ਰਿਜ਼ਕ ਥਿਆਏ
ਇਹ ਕਿਉˆ ਕਿਸੇ ਦੇ ਹਿੱਸੇ ਆਏ
ਬੈਸਣ ਬਾਰ ਪਰਾਏ
ਜਿੱਥੇ ਲੋਕੀˆ ਆਖਣ ਸਾਨੂੰ
ਇਹ ਕਿੱਥੋˆ ਦੇ ਜੰਮੇ ਜਾਏ
ਮੈਲ਼ ਕੁਚੈਲ਼ੇ ਕਾਲੇ ਪੀਲੇ ਭੂਰੇ ਪਾਕੀ
ਏਥੇ ਆਏ

ਜਾˆ ਫਿਰ ਸਾਰੀ ਧਰਤੀ ਇਕ ਹੋ ਜਾਏ
ਕੋਈ ਨ ਕਹੇ ਪਰਾਏ
ਇਹ ਮੇਰੀ ਅਰਦਾਸ
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ

‘ਚੰਨ ਸੂਰਜ ਦੀ ਵਹਿੰਗੀ ਚੋਂ’

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346