Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ‘ਬਾਈ’!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ‘ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ…

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ‘ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ – ‘ਨੀ ਮਾਂ’

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 

Online Punjabi Magazine Seerat

ਨਜ਼ਮ ਤੇ ਛੰਦ-ਪਰਾਗੇ
- ਗੁਰਨਾਮ ਢਿਲੋਂ

 

( ਗੱਦ-ਕਾਵਿ ) ਅਰਜ਼ ਗੁਰਨਾਮ ਢਿੱਲੋਂ
..............................
ਪਿਆਰੇ ਕਾਮਰੇਡ !
ਮੈਂ, ਤੇਰਾ ਹਮਦਰਦ,ਹਮਾਇਤੀ,ਹਿਤਕਾਰੀ ,
ਜੇ ਸੱਚ ਬੋਲਣ ਦਾ ਬੁਰਾ ਨਾ ਮਨਾਵੇਂ
ਤਾਂ ਤੇਰੇ ਦਰਬਾਰ ਵਿੱਚ ਕੁੱਝ
ਇਉਂ ਅਰਜ਼ ਕਰਾਂ :
ਕਾਮਰੇਡ!
ਸਮੂਹ ਲੋਕਾਂ ਨੂੰ ਅਗਿਆਨੀ,ਅਵੇਸਲੇ,ਨੇਤਰਹੀਣ ਅਤੇ ਅਣਜਾਣ,
ਨਾ ਜਾਣ
ਉਹ ਤੇਰੀ ਹਰੇਕ ਹਰਕਤ ਬੜੇ ਗਹੁ ਨਾਲ ਘੋਖਦੇ ਹਨ,
ਕਦੋਂ ਤਕ ਤੂੰ
ਆਪਣੇ ਖੋਲ ਵਿੱਚ ਮੜ੍ਹਿਆ
ਬੰਦ ਘੇਰੇ ਵਿੱਚ
ਤਿੱਖੇ ਨਾਅਰਿਆਂ ਦੀ ਖੁਸ਼ਬੂ
ਵੰਡਣ ਦਾ ਭਰਮ ਪਾਲਦਾ ਰਹੇਂ ਗਾ ।
ਲੋਕ ਤੇਰੇ ਘਸੇ-ਘਸਾਏ,ਘੜੇ-ਘੜਾਏ, ਨਾਅਰੇ ਸੁਣ, ਸੁਣ
ਅੱਕ ਗਏ ਹਨ
ਥੱਕ ਗਏ ਹਨ ।
ਕਾਮਰੇਡ !
ਕਦੋਂ ਤਕ ਤੂੰ
ਅੰਦਰਖਾਤੇ
ਗ਼ੈਰਾਂ ਦੀਆਂ ਮਹਿਫਲਾਂ ਵਿੱਚ ਜਾ ਕੇ
ਰੌਂਣਕਾਂ ਵਧਾ ਕੇ
ਦੀਨ,ਇਮਾਨ ਦਾਅ ਉੱਤੇ ਲਾ ਕੇ
ਸਿਧਾਂਤ ਦੀ ਰੂਹ ਨਾਲ ਧਰੋਹ ਕਮਾ ਕੇ
ਖੋਟ ਰਲ਼ਾ ਕੇ
ਬੇਗਾਨੇ ਤੰਬੂ ਦੀ ਛਾਂ ਹੇਠ ਮੰਜੀ ਡਾਹ ਕੇ
ਅਸਮਾਨ ਨੂੰ ਟਾਕੀ ਲਾਉਂਦਾ ਰਹੇਂ ਗਾ ।
ਕਾਮਰੇਡ!
ਲੋਕ ਤੇਰੀ ਹਰੇਕ ਹਰਕਤ ਬੜੇ ਗਹੁ ਨਾਲ ਘੋਖਦੇ ਹਨ,
ਕਾਮਰੇਡ !
ਅਖਬਾਰਾਂ ਵਿੱਚ ਨਿਰੇ ਬਿਆਨ ਅਤੇ ਮੂਰਤਾਂ ਛਪਵਾਉਣ ਨਾਲ
ਓਪਰੀ,ਪਰਾਈ ਪੈੜ ਵਿੱਚ ਪੈਰ ਟਿਕਾਉਣ ਨਾਲ
ਹੱਥ ਲੱਗਾ ਸੁੱਕਾ ਰਾਸ਼ਨ ਛਕਣ ਛਕਾਉਣ ਨਾਲ
ਸਾਂਝ-ਭਿਆਲੀ ਪਾਉੇਣ ਨਾਲ
ਧੁੰਦ ਫੈਲਾਉਣ ਨਾਲ
ਐਨ ਮੌਕੇ ਉੱਤੇ ਲੋਕਾਂ ਨੂੰ
ਪਿੱਠ ਵਿਖਾਉੇਣ ਨਾਲ,
ਕਿਹੜੀ ਕ੍ਰਾਂਤੀ ਦੀ ਨੀਂਹ ਨੂੰ ਪੱਕੀਆਂ ਇਟਾਂ ਲਾ ਰਿਹਾ ਏਂ !
ਕਾਮਰੇਡ!
ਲੋਕ ਤੇਰੀ ਹਰੇਕ ਹਰਕਤ ਬੜੇ ਗਹੁ ਨਾਲ ਘੋਖਦੇ ਹਨ,
ਕਾਮਰੇਡ!
ਕੱਚਘਰੜ,ਚਾਰ ਅੱਖਰ ਪਾ ਕੇ
ਵਾਹ ਵਾਹ ਖੱਟਣ ਲਈ
ਬਾਜ਼ਾਰ ਵਿੱਚ ਰੇੜ੍ਹੀ ਲਾ ਕੇ
ਖ਼ੁਦ-ਪ੍ਰਸਤੀ ਦਾ ਪ੍ਰਚਮ ਨਾ ਲਹਿਰਾ
ਆਪਣੀ ਪੂਜਾ ਨਾ ਕਰਵਾ
ਖ਼ੁਦ ਨੂੰ ਮਾਓ, ਕਾਸਟਰੋ, ਹੋ ਚੀ,ਮਿਨ੍ਹ, ਮੈਕਸਿਮ ਗੋਰਕੀ ਨਾ ਸਮਝ
ਰਸਤਾ ਨਾ ਤਿਆਗ
ਸ਼ੁਹਰਤ ਦੀ ਨੀਂਦ ਵਿੱਚੋਂ ਜਾਗ
ਘਾਹ ਵਿੱਚ ਹਰਾ ਸੱਪ ਬਣ ਕੇ
ਜ਼ਹਿਰ ਨਾ ਘੋਲ
ਡੰਗ ਨਾ ਚਲਾ
ਲਹਿਰ ਆਸਰੇ
ਟੱਬਰ ਨਾ ਪਾਲ
ਕ੍ਰਾਂਤੀ ਦੀ ਜਵਾਲਾ ਉੱਤੇ ਮਿੱਟੀ ਨਾ ਪਾ
ਕਹੇ ਬਚਨ ਨੂੰ ਪੁਗਾ
ਮਾਂ ਦੇ ਦੁੱਧ ਨੂੰ ਲਾਜ ਨਾ ਲਾ ।
ਕਾਮਰੇਡ!
ਲੋਕ ਤੇਰੀ ਹਰੇਕ ਹਰਕਤ ਬੜੇ ਗਹੁ ਨਾਲ ਘੋਖਦੇ ਹਨ,
ਕਾਮਰੇਡ !
ਤੂੰ ਏਨਾ ਅੱਖੜ, ਉਜੱਡ, ਰੁੱਖਾ, ਸੜਿਆ ਅਤੇ ਅਸ਼ਿਸ਼ਟ ਕਿਉਂ ਏਂ
ਕੁਦਰਤ ਦੀ ਸਿਰਜਣਾ
ਬੜੀ ਰਮਣੀਕ,ਬਲਿਹਾਰੀ,ਅਦੁਭੁੱਤ,ਖੂਬਸੂਰਤ ਅਤੇ ਉਪਯੋਗੀ ਹੈ
ਦਗਦਾ ਸੂਰਜ
ਮੁਸਕਰਾਉਂਦਾ ਅਸਮਾਨ
ਗੀਤ ਗਾਉਂਦੇ ਝਰਨੇ
ਝੀਲ ਵਿੱਚ ਖਿੜੇ ਕੰਵਲ
ਕਲੋਲ ਕਰਦੇ ਪੰਛੀ
ਸ਼ਾਇਰੀ ਕਰਦੇ ਸ਼ਾਇਰ
ਖੇਤਾਂ ਵਿੱਚ ਲਹਿਰਾਉਂਦੀਆਂ ਫ਼ਸਲਾਂ
ਮੈਦਾਨ ਵਿੱਚ ਖੇਡਦੇ ਬੱਚੇ ......................
ਪਰੰਤੂ
ਆਦਿ ਕਾਲ ਤੋਂ ਮਨੁੱਖੀ ਜੀਵਨ ਦਾ ਸੰਗਰਾਮ ਵੀ ਕਮਾਲ ਹੈ
ਲੋਟੂ ਨਿਜ਼ਾਮ ਸਵਾਰਥੀ ਆਦਮੀ ਨੇ ਸਿਰਜਿਆ ਹੈ
ਅਸਾਡਾ ਯੁੱਧ, ਲੋਟੂ ਨਿਜ਼ਾਮ ਦੇ ਵਿਰੁੱਧ ਹੈ
ਇਹ ਯੁੱਧ ਕੋਈ ਮਿੱਠਾ ਸੇਬ ਨਹੀਂ,ਕੋਈ ਦੈਵੀ ਕਰਾਮਾਤ ਨਹੀਂ
ਨਿੱਤ ਨਵਾਂ ਸੰਘਰਸ਼ ਹੈ
ਦ੍ਰਿੜ ਵਿਸ਼ਵਾਸ ਹੈ
ਰੱਸ ਹੈ
ਰੰਗ ਹੈ
ਨਸ਼ਾ ਹੈ
ਇੱਕ ਤਪੱਸਿਆ ਹੈ
ਲਗਨ ਵਿੱਚ ਮਗਨ ਰਹਿਣ ਦੀ
ਸ਼ਬਦਾਂ ਨੂੰ ਸੱਚੇ ਅਰਥ ਦੇਣ ਦੀ
ਆਦਮੀ ਨੂੰ ਅਸਲੀ ਮਨੁੱਖ ਬਣਨ ਦੀ ।
ਫਿਰ ਤੂੰ ਏਨਾ ਅੱਖੜ, ਉਜੱਡ, ਰੁੱਖਾ, ਸੜਿਆ ਅਤੇ ਅਸ਼ਿਸ਼ਟ ਕਿਉਂ ਏਂ
ਕਾਮਰੇਡ !
ਲੋਕ ਤੇਰੀ ਹਰੇਕ ਹਰਕਤ ਬੜੇ ਗਹੁ ਨਾਲ ਘੋਖਦੇ ਹਨ ।
ਕਾਮਰੇਡ !
ਝੁੱਗੀਆਂ- ਝੌਂਪੜੀਆਂ, ਠੱਠੀਆਂ,ਵਿਹੜਿਆਂ,ਪਿੰਡਾਂ ,ਖੇਤਾਂ, ਕਾਰਖਾਨਿਆਂ ,ਜੰਗਲਾਂ,ਪਹਾੜਾਂ ਨਾਲ
ਦੋਸਤੀ ਪਾ
ਆਦਤਾਂ ਬਦਲ
ਉਠਣ,ਬੈਠਣ ਦਾ ਸਲੀਕਾ ਸਿੱਖ
ਸ਼ੇਖੀਆਂ ਛੱਡ
ਇਸ਼ਤਿਹਾਰ ਨਾ ਬਣ
ਮਿੱਟੀ ਨੂੰ ਜਾਣ
ਵਲਵਲੇ,ਚਾਅ-ਮਲ੍ਹਾਰ,ਦੁੱਖ-ਸੁੱਖ ਸਾਂਝੇ ਕਰ
ਇੱਕ-ਮਿੱਕ ਹੋ ਜਾ
ਦਿੱਲੀ ਡਾਇਣ ਹੈ, ਕਾਮਰੇਡ ! ਮਨੁੱਖ ਖਾਣੀ ਡਾਇਣ,
ਫ਼ਸਾਦਾਂ ਦੀ ਜੜ੍ਹ, ਰੋਗਾਂ ਦੀ ਮਾਂ ,ਦੋ-ਮੂੰਹੀਂ ਜ਼ਹਿਰੀਲੀ ਸੱਪਣੀ,
ਇਹਦੇ ਝਾਸੇ ਵਿੱਚ ਨਾ ਆ ਕਾਮਰੇਡ !
ਇਹਦੇ ਝਾਸੇ ਵਿੱਚ ਨਾ ਆ
ਦੋਖੀਆਂ ਅਤੇ ਸ਼ੁੱਭਚਿੰਤਕਾਂ ਵਿੱਚ
ਰੇਖਾ ਖਿੱਚ
ਵਿੱਥ ਸਿਰਜ,
ਭੇਦ ਪਾ
ਸਰਕਾਰੀ ਕਾਰਾਂ,ਬੰਗਲਿਆਂ ਦਾ ਸਵਾਦ ਛੱਡ,
ਭਵਨਾਂ ਵਿੱਚ ਰਾਤਾਂ ਨਾ ਬਿਤਾ ।
ਕਾਮਰੇਡ !
ਲੋਕ ਤੇਰੀ ਹਰੇਕ ਹਰਕਤ ਬੜੇ ਗਹੁ ਨਾਲ ਘੋਖਦੇ ਹਨ ।
ਕਾਮਰੇਡ !
ਤੂੰ ਸਰਮਾਏਦਾਰੀ ਦੇ ਸੰਕਟ ਦਾ ਭਾਂਡਾ
ਨਿੱਤ ਚੁਰਾਹੇ ਵਿੱਚ ਭੰਨਦਾ ਏਂ
- ਦਰੁਸਤ, ਬਿਲਕੁਲ ਦਰੁਸਤ
ਸਾਮਰਾਜ ਦੀ ਖੋਟੀ ਨੀਯਤ ਨੂੰ
ਲੀਰੋਲੀਰ ਕਰਦਾ ਏਂ
- ਖੂਬ, ਬਹੁਤ ਖੂਬ
ਦੁਨੀਆਂ ਦੇ ਕੁੱਲ ਲਤਾੜੇ ਲੋਕਾਂ ਦੇ ਹੱਕਾਂ ਦੀ
ਹਾਮੀ ਭਰਦਾ ਏਂ
ਕਦੀ ਕਦੀ ਅੰਦੋਲਨ ਵੀ ਕਰਦਾ ਏਂ
- ਨੇਕ ਕਰਮ, ਨਿਰੇ ਨੇਕ
ਪੈਗਾਮ ਵਿੱਚ
ਘੁੱਗੀਆਂ ਦੇ ਸਿਰ ਤਾਜ ਧਰਦਾ ਏਂ
- ਕਰਾਮਾਤ, ਮਨੁੱਖੀ ਕਰਾਮਾਤ,
ਐਪਰ ਕਦੀ ਸੋਚਿਆ-ਵਿਚਾਰਿਆ ਹੈ ਕਿ
ਸੋਵੀਅਤ ਯੂਨੀਅਨ ਨੂੰ ਤਬਾਹ ਕਰ ਕੇ
ਸਾਬਕਾ ਪਾਰਟੀ ਨੇਤਾ
ਦੁਨੀਆਂ ਦੇ ਅੱਜ ਵੱਡੇ ਅਮੀਰ ਘਰਾਣੇ ਕਿਵੇਂ ਬਣੇ
ਇਹ ਦੌਲਤ ਦੇ ਅੰਬਾਰ ਕਿੱਥੋਂ ਆਏ
ਪਾਰਟੀ ਵਿੱਚ ਇਹ ਮਾਫ਼ੀਆ ਕਿਵੇਂ ਘਰ ਕਰ ਗਿਆ
ਇਸ ਰੁਚੀ ਦੀ ਜੜ੍ਹ ਕਿਵੇਂ ਹਰੀ ਰਹੀ
ਕਾਮਰੇਡ ! ਕਿਵੇਂ ਹਰੀ ਰਹੀ !
ਸ਼ੇਰਾਂ, ਚੀਤਿਆਂ ਅਤੇ ਗੈਂਡਿਆਂ ਦੇ
ਹਰਿਆਵਲ ਦਸਤੇ ,
ਉੱਲੂ, ਚਮਗਿੱਦੜ ਅਤੇ ਚੂਹੇ ਕਿਵੇਂ ਬਣ ਗਏ
ਇਸ ਇਤਿਹਾਸਕ ਪਛਾੜ ਨੂੰ
ਤਰਕ ਦੀ ਚਾਟੀ ਵਿੱਚ ਪਾ ਕੇ ਰਿੜਕ
ਸੰਬਾਦ ਰਚਾ
ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ
ਕੋਝੀ ਮਿਲਾਵਟ ਦੀ ਜੈ ਜੈ ਕਰਨ ਦੀ ਮਾਨਸਿਕਤਾ ਨੂੰ ਤਿਲਾਂਜਲੀ ਦੇ
ਕਿ ਤੀਰ ਨਿਸ਼ਾਨੇ ”ਤੇ ਲੱਗੇ ।
ਮੰਥਨ ਕਰ ਕਿ
ਘਰ ਵਿੱਚ
ਜਮਹੂਰੀ ਕੇਂਦਰਵਾਦ ਦਾ ਰੁੱਖ ਕਿਉਂ ਨਹੀਂ ਮੌਲਿਆ
ਕਿਉਂ ਨਹੀਂ ਫੁੱਲਿਆ, ਫਲ਼ਿਆ
ਵਾਰ ਵਾਰ ਕਿਉਂ ਵੱਖਰੇ ਗੁੱਟ ਉੱਭਰਦੇ ਰਹੇ
ਦਿਲਾਂ ਵਿੱਚ ਚੀਰ ਪਾਉਂਦੇ ਰਹੇ
ਇਕ ਦੂਜੇ ਦਾ ਖ਼ੂਨ ਵਹਾਉੇਂਦੇ ਰਹੇ
ਕਿਉਂ ਤੈਂਨੂੰ ਅਸਹਿਮਤੀ ਵਿੱਚ ਖੜੇ ਹੱਥ
ਦਬਕੇ ਮਾਰ ਮਾਰ ਕੇ
ਨੀਚੇ ਕਰਵਾਉਣੇ ਪਏ
ਕਾਰਕੁਨਾਂ ਨੂੰ ਨੋਕਾਂ ਜਾਣ
ਕਿਉਂ ਤੈਂਨੂੰ ਸਾਜਸ਼ੀ ਚਾਲਾਂ ਦੇ
ਤੀਰ ਚਲਾਉਣੇ ਪਏ
ਕਾਮਰੇਡ!
ਲੋਕ ਤੇਰੀ ਹਰੇਕ ਹਰਕਤ ਬੜੇ ਗਹੁ ਨਾਲ ਘੋਖਦੇ ਹਨ ।
ਫਿਰ ਵੀ
ਪਿਆਰੇ ਕਾਮਰੇਡ!
ਭਵਿੱਖ ਤੇਰੀ ਉਡੀਕ ਵਿੱਚ ਬਾਹਾਂ ਫੈਲਾਈ
ਖੜਾ ਹੈ
ਹਾਂ ਖੜਾ ਹੈ ।

( ਛੱਪ ਰਹੀ ਪੁਸਤਕ ” ਤੇਰੀ ਮੁਹੱਬਤ ” ਵਿੱਚੋਂ )
(2)
ਛੰਦ ਪਰਾਗੇ ਗੁਰਨਾਮ ਢਿੱਲੋਂ
....................
ਛੰਦ ਪਰਾਗੇ ਜਦੋਂ ਵੀ ਆਈਏ ਸੋਚ ਸਮਝ ਕੇ ੳੱਈਏ
ਕਾਮਰੇਡ ਦੇ ਘਰੇ ਕਦੀ ਵੀ ਭੁੱਖੇ ਪੇਟ ਨਾ ਜਾਈਏ ।
ਛੰਦ ਪਰਾਗੇ ਆ ਕੇ,ਮੈਂਨੂੰ ਛੱਡ ਗਿਆ ਅੱਧ- ਵਿੱਚਕਾਰ
ਵਿਗੜੇ-ਤਿਗੜੇ ਕਾਮਰੇਡ ”ਤੇ ਮੱਤ ਕਰਿਓ ਇਤਬਾਰ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਰੋਟੀ
ਅੱਜ ਕੱਲ੍ਹ ਯਾਰੀ ਲਾਉਂਦੇ ਸੱਜਣ ਵੇਖ ਅਸਾਮੀ ਮੋਟੀ ।
ਛੰਦ ਪਰਾਗੇ ਆ ਕੇ ਹਰ ਥਾਂ ਖੜਾ ਨਾ ਕਰੀਏ ਪੰਗਾ
ਕਮਜ਼ਰਫ਼ ਮਿੱਤਰ ਦੇ ਨਾਲੋਂ ਦਾਨਾ ਦੁਸ਼ਮਣ ਚੰਗਾ ।
ਛੰਦ ਪਰਾਗੇ ਆ ਜਾਵੀਂ ਤੂੰ ਪਾ ਕੇ ਸੱਚ ਦਾ ਗਹਿਣਾ
ਖੜ ਕੇ ਚੌਕ ”ਚ ਹੋਕਾ ਦੇਵੀਂ, ਡਰ ਨਹੀਂ ਕਿਸੇ ਦਾ ਸਹਿਣਾ ।
ਛੰਦ ਪਰਾਗੇ ਜੇ ਤੂੰ ਆਉਣਾ ਸਿੱਖ ਲੈ ਕਸ਼ਟ ਉਠਾਉਣਾ
ਦਿੱਲੀ ਦੇ ਭਵਨਾਂ ਵਿੱਚ ਰਹਿ ਕੇ ਇਨਕਲਾਬ ਨਈਂ ਆਉਣਾ ।
ਛੰਦ ਪਰਾਗੇ ਅੱਜ ਕੱਲ੍ਹ ”ਸਾਥੀ” ਕਹਿ ਕੇ ਅਮਲ ਨਹੀਂ ਕਰਦੇ
ਲਹਿਰਾਂ ਦੇ ਵਿੱਚ ਏਸੇ ਕਰ ਕੇ ਲੋਕੀਂ ਦਮ ਨਹੀਂ ਭਰਦੇ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਬੋਰਾ
ਦੋਹਰੇ ਕਿਰਦਾਰਾਂ ਹੈ ਲਾਇਆ ਸੰਗਰਾਮਾਂ ਨੂੰ ਖੋਰਾ ।
ਛੰਦ ਪਰਾਗੇ ਸੰਤ, ਸਵਾਮੀ, ਪੀਰ, ਪਾਦਰੀ ਸਾਰੇ
ਲੁੱਟੀ ਜਾਂਦੇ ਇਸ ਦੁਨੀਆਂ ਨੂੰ ਲਾ ਸੁਰਗਾਂ ਦੇ ਲਾਰੇ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਬੇਰੀ
ਏਥੇ ਵੱਡੇ ਵੱਡੇ ਖਪ ਗਏ ਕੀ ਹੈ ਹਸਤੀ ਤੇਰੀ ।
ਛੰਦ ਪਰਾਗੇ , ਤੇਰੀ ਮੇਰੀ ਨਿਭਣੀ ਨਹੀਓਂ ਯਾਰੀ
ਮੈਂਨੂੰ ਸਾਦਗੀ ਚੰਗੀ ਲਗਦੀ ਤੈਂਨੂੰ ਸ਼ਾਨ ਪਿਆਰੀ ।
ਛੰਦ ਪਰਾਗੇ ਆਈਏ ਜਾਈਏ ਮੁਕਣ ਝਗੜੇ ਝੇੜੇ
ਦਿੱਲੀ ਦੂਰ ਹੈ ਅੰੰਿਮ੍ਰਤਸਰ ਤੋਂ ਅਤੇ ਲਹੌਰ ਹੈ ਨੇੜੇ।
ਛੰਦ ਪਰਾਗੇ ਜਨਮ ਭੌਂਇ ਨੂੰ ਜਦ ਵੀ ਫੇਰਾ ਪਾਈਏ
ਪੂੰਜੀ ਓਥੇ ਕੀ ਲਾਉਣੀ ਹੈ ਜਾਨ ਬਚਾ ਕੇ ਆਈਏ ।
ਛੰਦ ਪਰਾਗੇ ਦੇਸ਼ ਜੋ ਆਪਣਾ, ਐਪਰ ਸੋਚ ਨਾ ਦੇਸੀ
ਨਾ ਬੁੱਲ੍ਹੇ ਦੇ ਪੈਰੀਂ ਘੁੰਗਰੂ ਨਾ ਮੋਢੇ ਤੇ ਖੇਸੀ ।
ਛੰਦ ਪਰਾਗੇ ਦੋ ਪੁੜਾਂ ਵਿੱਚ ਜਿੰਦ ਅਸਾਡੀ ਪਿੱਸੇ
ਬੱਚੇ ਸਾਡੇ ਬਣੇ ਬ੍ਰਿਟਿੱਸ਼ ਅਸੀਂ ਹਾਂ ਬੈਠੇ ਪਿੱਛੇ ।
ਛੰਦ ਪਰਾਗੇ ਖੱਟ ਲੈ ਨਾਂ ਤੂੰ ਖੂਬ ਕਰਾ ਲੈ ਚਰਚਾ
ਅੱਜ ਕੱਲ੍ਹ ”ਚਿੰਤਕ” ਲਿਖ ਦਿੰਦੇ ਹਨ ਪੈਸੇ ਲੈ ਕੇ ਪਰਚਾ ।
ਛੰਦ ਪਰਾਗੇ ਪਾਸ ਅਸਾਡੇ ਨਾ ਛਾਪਾਂ ਨਾ ਛੱਲਾ
”ਢੰਡ”, ”ਨੂਰ” ਤੇ ”ਢੇਸੀ” ਤੁਰ ਗਏ, ਹੋ ਗਿਆ ”ਢਿੱਲੋਂ ”ਕੱਲਾ ।

ਨੋਟ: ”ਢੰਡ” : ਪ੍ਰਸਿੱਧ ਕਹਾਣੀਕਾਰ ਰਘੁਬੀਰ ਢੰਡ, ”ਨੂਰ” : ਜਨਾਬ ਨਿਰੰਜਨ ਸਿੰਘ ਨੂਰ, ”ਢੇਸੀ”: ਹਰਦੇਵ ਸਿੰਘ ਢੇਸੀ ਪ੍ਰਸਿੱਧ ਸਮਾਜ ਸੇਵਕ ਅਤੇ ਚਿੰਤਕ

-0-