Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਵਰਿਆਮ ਸਿੰਘ ਸੰਧੂ

ਨਾਵਲ ਅੰਸ਼ / ਪਿੱਛਾ ਰਹਿ ਗਿਆ ਦੂਰ

 

- ਹਰਜੀਤ ਅਟਵਾਲ

ਮੌਤ ਦੇ ਪਰਛਾਵਿਆਂ ਹੇਠ

 

- ਜਰਨੈਲ ਸਿੰਘ ਕਹਾਣੀਕਾਰ

ਚਲੇ ਗਏ ਪਾਸ਼ ਦੇ ਪਾਪਾ, ਮੇਰੇ ਪਾਪਾ, ਸਾਡੇ ਪਾਪਾ

 

- ਗੁਲਸ਼ਨ ਦਿਆਲ

ਖਾਲੀ ਸੀਟ

 

- ਅਮਰਜੀਤ ਕੌਰ ਹਿਰਦੇ

ਪਿੰਡ ਚਕਰ ਦੀਆਂ ਕਿਆ ਬਾਤਾਂ!

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਪਹਿਲੀ ਮੁਲਾਕਾਤ ਤੋਂ ਆਖਰੀ ਵਿਦਾਇਗੀ

 

- ਸੰਤੋਖ ਸਿੰਘ ਸੰਤੋਖ

ਪੰਜਾਬੀ ਸੂਬੇ ਦਾ ਜਿਉਂਦਾ ਜਾਗਦਾ ਇਤਿਹਾਸ
ਗਿਆਨੀ ਸੰਤੋਖ ਸਿੰਘ

 

- ਨਿਰਮਲ ਸਿੰਘ ਨੋਕਵਾਲ

ਸਾਹਿਤਕ ਸਵੈਜੀਵਨੀ / ਸੋਚ ਅਤੇ ਅਮਲ ਦੇ ਰਾਹ ‘ਤੇ ਪਹਿਲੇ ਕਦਮ

 

- ਵਰਿਆਮ ਸਿੰਘ ਸੰਧੂ

ਕਹਾਣੀ / ਅੰਨ੍ਹਾ !

 

- ਮਿੰਟੂ ਗੁਰੂਸਰੀਆ

ਆਪਣੀ ਹੀ ਕੁੱਲੀ

 

- ਮਲਕੀਅਤ "ਸੁਹਲ"

ਵਗਦੀ ਏ ਰਾਵੀ/ਨਨਕਾਣਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ

 

- ਵਰਿਆਮ ਸਿੰਘ ਸੰਧੂ

ਸਨ ਆਫ ਸਰਦਾਰ

 

- ਪੰਕਜਪਾਲ ਸਿੰਘ ਮੱਲੀ

ਤਿਆਰੀ ਅਧੀਨ ਪੁਸਤਕ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਖੁਲ੍ਹ ਗਿਆ ਕਨੇਡਾ!!

 

- ਇਕਬਾਲ ਰਾਮੂਵਾਲੀਆ

 

Online Punjabi Magazine Seerat


ਪਹਿਲੀ ਮੁਲਾਕਾਤ ਤੋਂ ਆਖਰੀ ਵਿਦਾਇਗੀ

- ਸੰਤੋਖ ਸਿੰਘ ਸੰਤੋਖ
 

 

1972 ਵਿਚ ਸਿ਼ਵ ਕੁਮਾਰ ਇੰਗਲੈਂਡ ਆਇਆ । ਉਹਦੇ ਏਥੇ ਆਉਣ ਦੇ ਮਾਣ ਵਿਚ ਕਵੈਂਟਰੀ ਵਿਖੇ ਸਮਾਗਮ ਹੋ ਰਿਹਾ ਸੀ । ਮੈਂ ਆਪਣੀ ਕਵਿਤਾ ਪੜ੍ਹ ਕੇ ਬੈਠਾ ਤਾਂ ਸਿ਼ਵ ਨੇ ਹਾਕ ਮਾਰੀ, “ਸੰਤੋਖ ਗਲ ਸੁਣ !” ਮੈਂ ਕੋਲ ਗਿਆ ਤਾਂ ਆਖਣ ਲਗਾ,”ਮੈਨੂੰ ਪਿਆਸ ਲਗੀ ਹੈ ਪਾਣੀ ਪਲਾ ।” ਮੈਂ ਕਿਹਾ,”ਆ ਜਾ ਸਟੇਜ ਤੋਂ ਥਲੇ ਚਲਦੇ ਹਾਂ । ਪਿਛਲੇ ਕਮਰੇ ਵਿਚ ਹੋਵੇਗਾ ।” ਅਸੀਂ ਪਿਛਲੇ ਕਮਰੇ ਵਿਚ ਗਏ ਤਾਂ ਉਥੇ ਪਾਣੀ ਨਹੀਂ ਸੀ । ਮੈਂ ਸਰੋਤਿਆਂ ਵਿਚੋਂ ਆਪਣੇ ਇਕ ਕਵੈਂਟਰੀ ਦੇ ਦੋਸਤ ਨੂੰ ਪਾਣੀ ਲਿਆਉਣ ਲਈ ਕਿਹਾ ਤੇ ਏਨੇ ਚਿਰ ਨੂੰ ਕੁਲਦੀਪ ਤੱਖਰ ਤੇ ਤਰਸੇਮ ਪੁਰੇਵਾਲ ਅੰਦਰ ਆਏ । ਤੱਖਰ ਨੇ ਆਉਂਦਿਆਂ ਕਿਹਾ, “ਜੇ ਮੇਰੀ ਫੋਟੋ ਸਿ਼ਵ ਨਾਲ ਖਿੱਚ ਦੇਵੇਂ ਤਾਂ ਪੰਜ ਪੌਂਡ ਦਿੰਦਾ ਹਾਂ ।” ਮੈਂ ਪੁਰੇਵਾਲ ਨੂੰ ਫੋਟੋ ਖਿਚਣ ਨੂੰ ਕਿਹਾ ਤੇ ਉਸ ਨੇ ਫੋਟੋ ਖਿੱਚ ਦਿਤੀ ਤੇ ਉਸ ਨੇ ਪੰਜ ਪੌਂਡ ਫੜਾ ਦਿਤੇ । ਫਿਰ ਦੌੜ ਕੇ ਥੱਲੇ ਜਾ ਕੇ ਪੱਬ ਵਿਚੋਂ ਵਿਸਕੀ ਦੀ ਬੋਤਲ ਲੈ ਆਇਆ । ਵਿਸਕੀ ਪਾਣੀ ਤੋਂ ਪਹਿਲਾਂ ਆ ਗਈ । ਸਿ਼ਵ ਬੋਤਲ ਦੇਖ ਕੇ ਏਨਾ ਖੁਸ਼ ਹੋਇਆ ਕਿ ਕਿੰਨਾ ਚਿਰ ਦੇਖਦਾ ਰਿਹਾ । “ਏਥੇ ਵਿਸਕੀ ਦੇਖਣ ਨੂੰ ਏਨੀ ਵਧੀਆ ਹੈ ਕਿ ਬੰਦਾ ਪੀ ਕੇ ਮਰ ਜਾਵੇ ।” ਪਾਣੀ ਤੋਂ ਬਿਨਾ ਹੀ ਅਸੀਂ ਚੌਹਆਂ ਨੇ ਅਧੀ ਬੋਤਲ ਪੀ ਲਈ । ਇਹ ਸਿ਼ਵ ਨਾਲ ਮੇਰੀ ਪਹਿਲੀ ਮੁਲਾਕਾਤ ਸੀ ।
ਰੋਚੈਸਟਰ (ਕੈਂਟ) ਵਿਚ ਕਵੀ ਦਰਬਾਰ ਸੀ । ਉਸ ਦੀ ਪ੍ਰਧਾਨਗੀ ਪ੍ਰਸਿੱਧ ਚਿਤਰਕਾਰ ਸੋਭਾ ਸਿੰਘ ਜੀ ਕਰ ਰਹੇ ਸਨ । ਇਹ ਕਵੀ ਦਰਬਾਰ ਸਿ਼ਵ ਤੇ ਸੋਭਾ ਸਿੰਘ ਦੇ ਮਾਣ ਵਜੋਂ ਹੋ ਰਿਹਾ ਸੀ । ਪਹਿਲੇ ਦੌਰ ਤੋਂ ਬਾਅਦ ਸੋਭਾ ਸਿੰਘ ਹੋਰਾਂ ਨੂੰ ਕੁਝ ਕਹਿਣ ਲਈ ਕਿਹਾ ਤਾਂ ਉਹਨਾਂ ਬੜੇ ਭਾਵ-ਪੂਰਨ ਸ਼ਬਦਾਂ ਵਿਚ ਦੇਸ ਵਿਚ ਕਲਾਕਾਰ ਦੀ ਕਦਰ ਨਾ ਹੋਣ ਦਾ ਜਿ਼ਕਰ ਕੀਤਾ । ਉਹਨਾਂ ਕਿਹਾ ਪਿਛੇ ਜਿਹੇ ਕੁਝ ਕਲਾਕਾਰਾਂ ਲਈ ਸਰਕਾਰ ਵਲੋਂ ਇਨਾਮਾਂ ਦੀ ਸੁੱਟ ਹੋਈ ਸੀ । ਇਨਾਮ ਲੈਣ ਵਾਲੇ ਕਲਾਕਾਰ ਛਿਪਕਲੀਆਂ ਵਾਂਗ ਕੰਧਾਂ ਨਾਲ ਲਗੇ ਖੜੋਤੇ ਸਨ ਜਦ ਕਿ ਭੱਦਰ ਪੁਰਸ਼ ਜਿਹਨਾਂ ਨੂੰ ਕਲਾ ਦੀ ਸੂਝ ਵੀ ਨਹੀਂ ਸੀ, ਕੁਰਸੀਆਂ ਤੇ ਬਿਰਾਜਮਾਨ ਸਨ । ਅਜਕਲ ਉਹਨਾਂ ਕਵੀਆਂ ਦਾ ਸਰਕਾਰ ਮਾਣ ਕਰਦੀ ਹੈ ਜੋ ਇਸ ਤਰਾਂ ਦੀ ਕਵਿਤਾ ਲਿਖਦੇ ਹਨ:_
ਦੋ ਤੋਂ ਬਾਅਦ ਅਜੇ ਨਹੀਂ ।
ਤਿੰਨ ਤੋਂ ਬਾਅਦ ਕਦੇ ਨਹੀਂ ।
ਇਹ ਤਕਰੀਰ ਸੁਣਦਾ ਸਿ਼ਵ ਕਚੀਚੀਆਂ ਵੱਟ ਰਿਹਾ ਸੀ ਤੇ ਕਹਿ ਰਿਹਾ ਸੀ ਬੱਸ ਕਰ ਬੁੜ੍ਹਿਆ ਹੁਣ ਬੱਸ ਵੀ ਕਰ । ਸਰੋਤੇ ਵਾਰ ਵਾਰ ਤਾੜੀਆਂ ਮਾਰ ਕੇ ਸੋਭਾ ਸਿੰਘ ਨੂੰ ਦਾਦ ਦੇ ਰਹੇ ਸਨ ।
ਉਪਰੋਕਤ ਕਵੀ ਦਰਬਾਰ ਤੋਂ ਦੂਜੇ ਦਿਨ ਵੁਲਵਰਹੈਂਪਟਨ ਵੀਤਨਾਮ ਦਿਵਸ ਤੇ ਕਵੀ ਦਰਬਾਰ ਸੀ । ਉਥੋਂ ਦਾ ਚੰਨਣ ਸਿੰਘ ਚੰਨ ਵੀ ਏਸ ਕਵੀ ਦਰਬਾਰ ਤੇ ਆਇਆ ਹੋਇਆ ਸੀ । ਸੌ ਰਾਤ ਨੂੰ ਹੀ ਸਾਡਾ ਚੁਹੰਆਂ ਦਾ_ ਮੇਰਾ, ਸਿ਼ਵ, ਨੀਰੰਦਰ ਦੁਸਾਂਝ ਤੇ ਚੰਨ ਦਾ ਇਕ ਕਾਰ ਵਿਚ ਜਾਣ ਦਾ ਪ੍ਰੋਗਰਾਮ ਬਣਿਆ । ਸਵੇਰੇ ਸੁਤੇ ਉਠੇ ਤਾਂ ਤਰਸੇਮ ਪੁਰੇਵਾਲ ਨੇ ਕਿਹਾ ਕਿ ਏਥੇ ਦੇ ਗੁਰਦਵਾਰੇ ਵਾਲੇ ਸਿ਼ਵ ਨੂੰ ਮਾਣ ਦੇਣਾ ਚਾਹੁੰਦੇ ਹਨ, ਇਸ ਲਈ ਤੁਸੀਂ ਪਹਿਲਾਂ ਗੁਰਦਵਾਰੇ ਹੋ ਆਵੋ । ਇਸ ਨੂੰ ਕੁਝ ਮਾਇਆ ਮਿਲ ਜਾਊ ਤੁਹਾਡੇ ਲਈ ਰਾਹ ਦੀ ਰੱਸਦ । ਵੁਲਵਰਹੈਂਮਪਟਨ ਦੋ ਵਜੇ ਦਾ ਪਰੋਗਰਾਮ ਸੀ । ਅਸੀਂ 11 ਵਜੇ ਤੁਰਨਾ ਮੰਨ ਗਏ । ਤਿੰਨ ਘੰਟੇ ਵਿਚ ਚੰਗਾ ਡਰਾਈਵਰ ਅਪੜਾ ਸਕਦਾ ਸੀ, ਜੋ ਚੰਨ ਦੇ ਨਾਲ ਸੀ । ਦਸ ਵਜੇ ਗੁਰਦੁਆਰੇ ਗਏ ਤਾਂ ਭਾਈ ਤੋਂ ਸਿਵਾ ਕੋਈ ਵੀ ਨਾ ਸੀ । ਉਹਨਾਂ ਦਸਿਆ ਕਿ ਸੰਡਾ (ਐਤਵਾਰ) ਹੋਣ ਕਰਕੇ ਲੋਕ ਕੁਵੇਲੇ ਹੀ ਆਉਂਦੇ ਹਨ । ਬਾਰਾਂ ਤੋਂ ਪਹਿਲਾਂ ਕਿਸੇ ਨੇ ਨਹੀਂ ਆਉਣਾ । ਸਿ਼ਵ ਸ਼ਸ਼ੋ-ਪੰਜ ਵਿਚ ਪੈ ਗਿਆ ਕਿ ਦੋਵੇਂ ਪਰੋਗਰਾਮ ਨਾ ਜਾਂਦੇ ਲਗਣ । ਅਸੀਂ ਉਸੇ ਵੇਲੇ ਤੁਰਨ ਦੀ ਸਲਾਹ ਦਿਤੀ । ਉਹ ਤਾਂ ਮੰਨ ਗਿਆ, ਪਰ ਭਾਈ ਖਹਿੜਾ ਨਾ ਛਡੇ । “ਦੇਖੋ ਜੀ ਅਸੀਂ ਸਾਰੇ ਲੋਕਾਂ ਨੂੰ ਦਸਿਆ ਹੋਇਆ ਹੈ ਕਿ ਸਿ਼ਵ ਕੁਮਾਰ ਜੀ ਆਪਣੇ ਸ਼ਬਦ ਪੜ੍ਹਨਗੇ ।” ਅਸੀਂ ਸ਼ਬਦ ਦਾ ਨਾਂ ਸੁਣ ਕੇ ਸਾਰੇ ਹੱਸ ਪਏ । ਉਸ ਨੇ ਇਕ ਮੁੰਡਾ ਲਾਗਲੇ ਘਰਾਂ ਨੂੰ ਦੁੜਾ ਦਿਤਾ ਕਿ ਕੁਝ ਬੰਦਿਆਂ ਨੂੰ ਸੱਦ ਲਿਆਵੇ । ਗਿਆਰਾਂ ਕੁ ਵਜੇ 10 ਕੁ ਬੰਦੇ ਆ ਹਾਜਰ ਹੋਏ । ਦੋ ਸ਼ਬਦ ਚੰਨ ਨੇ ਪੜ੍ਹੇ । ਪੰਜ ਕੁ ਹੋਰ ਆ ਗਏ । ਦੋ ਕਵਿਤਾਵਾਂ ਸਿ਼ਵ ਨੇ ਸੁਣਾਇਆਂ ਤੇ ਉਹਨਾਂ ਨੇ ਉਸ ਦਾ ਯੋਗ ਮਾਣ ਕਰ ਦਿਤਾ । ਅਸੀਂ ਸਾਢੇ ਬਾਰਾਂ ਵਜੇ ਉਥੋਂ ਤੁਰ ਪਏ ਤੇ ਹੁਣ ਸਿ਼ਵ ਵਾਰ ਵਾਰ ਆਖ ਰਿਹਾ ਸੀ_ “ਨਰੰਜਨ ਸਿੰਘ ਨੂਰ ਦਾ ਪ੍ਰੋਗਰਾਮ ਹੈ । ਮੈਂ ਲੇਟ ਹੋ ਗਿਆ ਤਾਂ ਲੋਕਾਂ ਨੇ ਆਖਣਾ, ਦੇਖਿਆ ਸਾਲਾ ਬੁਰਜੁਆ ਲਿਖਾਰੀ ਹੀ ਹੋ ਨਕਲਿਆ ਜੋ ਸਮੇਂ ਸਿਰ ਨਹੀਂ ਆਇਆ ।” ਨਰਿੰਦਰ ਦੁਸਾਂਝ ਨੇ ਭਰੋਸਾ ਦਵਾਇਆ ਕਿ ਤੇਰੀ ਲੇਟ ਦਾ ਜੁੰਮਾ ਅਸੀਂ ਲੈ ਲਵਾਂਗੇ । ਕੁਝ ਚਿਰ ਕਾਰ ਵਿਚ ਸੌਣ ਤੋਂ ਬਾਅਦ ਉਠਿਆ ਤਾਂ ਫਿਰ ਆਖਣ ਲਗਾ ਕਿ ਯਾਰ ਨੂਰ ਨਰਾਜ ਨਾ ਹੋ ਜਾਵੇ, ਅਸੀਂ ਲੇਟ ਹੋ ਗਏ ਹਾਂ ।ਖੈੇਰ ਅਸੀਂ ਦੋ ਦੀ ਬਜਾਏ ਚਾਰ ਵਜੇ ਹਾਲ ਵਿਚ ਪੁਜੇ । ਸਿ਼ਵ ਦੇ ਅੰਦਰ ਵੜਦਿਆਂ ਨੂੰ ਗੁਰਦਾਸ ਰਾਮ ਆਲਮ ਕਵਿਤਾ “ਇਲੈਕਸ਼ਨ” ਪੜ੍ਹ ਰਿਹਾ ਸੀ ਤੇ ਉਸ ਨੇ ਇਹ ਸਤਰ ਕਹੀ ਸੀ :
“ਚਾਚੀ ! ਚੰਡੀਗੜ੍ਹੋਂ ਨਵੇਂ ਭਲਵਾਨ ਆ ਗਏ ।”
ਸਿ਼ਵ ਨੇ ਉਚੀ ਸਾਰੀ ਕਿਹਾ_” ਹਾਂ । ਆ ਗਏ ਆਂ ਬਈ ਆ ਗਏ ਹਾਂ ।” ਹਾਲ ਤਾੜੀਆਂ ਨਾਲ ਗੂੰਜ ਉਠਿਆ । ਇਸ ਤਰਾਂ ਜਾਪਦਾ ਸੀ ਕਿ ਲੋਕਾਂ ਨੇ ਦੇਰ ਨਾਲ ਪੁੱਜਣ ਦੀ ਮੁਆਫੀ ਦੇ ਦਿਤੀ ਸੀ ।
ਨੌਟੀਗਮ ਵੀ ਭਾਰਤੀ ਮਜਦੂਰ ਸਭਾ ਦਾ ਫੰਕਸ਼ਨ ਸੀ । ਪ੍ਰੋਗਰਾਮ ਤੋਂ ਬਾਅਦ ਦਾ ਦੌਰ ਚਲ ਰਿਹਾ ਸੀ ਤਾਂ ਇਕ ਕਵੀ ਵਾਪਸ ਲੰਡਨ ਜਾ ਰਿਹਾ ਸੀ । ਉਹ ਸਿ਼ਵ ਨੂੰ ਨਾਲ ਚਲਣ ਨੂੰ ਕਹਿ ਰਿਹਾ ਸੀ । ਉਸ ਦੇ ਨਾਲ ਦੋ ਬੱਚੇ ਸਨ ਤੇ ਇਕ ਪਤਨੀ । ਉਹਦੀ ਛੋਟੀ ਬੈਨ ਸੀ । ਅਸਲ ਵਿਚ ਉਹ ਲਿਵਰਪੁੂਲ ਵੀਕ ਇੰਡ ਕਟਣ ਗਏ ਬਰੰਗ ਮੁੜ ਕੇ ਆਏ ਸਨ । ਸਿ਼ਵ ਨੇ ਮੈਨੁੰ ਪੁਛਿਆ ਤਾਂ ਮੈਂ ਆਖਿਆ ਸਵੇਰੇ ਚਲਾਂਗੇ । ਂਨਾਲੇ ਤੈਨੁੰ ਏਥੇ ਦੀ ਰੇਲ ਦੀ ਸਵਾਰੀ ਕਰਾ ਦਿਆਂਗਾ । ਅਸੀਂ ਰਾਤ ਮੇਰੇ ਰਿਸਤੇਦਾਰ ਅਜੀਤ ਸਿੰਘ ਸਮਰਾ ਦੇ ਘਰ ਠਹਿਰੇ । ਸਵੇਰੇ ਉਠ ਕੇ ਸਿ਼ਵ ਨੇ ਹਾੜਾ ਮੰਗਿਆ ਤਾਂ ਬਲੈਕ ਲੇਵਲ ਦੀ ਬੋਤਲ ਦੇਖ ਕੇ ਖੁਸ਼ ਹੋ ਗਿਆ । ਉਸ ਦਿਨ ਮਹਿਰਬਾਨ ਦਾ ਜਨਮ ਦਿਨ ਸੀ । ਉਸ ਨੂੰ ਗਿਫਟ ਭੇਜਣ ਲਈ ਅਸੀਂ ਅਜੀਤ ਸਿੰਘ ਜੌਹਲ ਦੀ ਦੁਕਾਨ ਤੇ ਗਏ । ਉਹਨਾਂ ਕਿਹਾ ਜੋ ਵੀ ਭੇਜਣਾ ਹੈ ਲੈ ਲਓ ਅਸੀਂ ਕੋਈ ਚਾਰਜ ਨਹੀਂ ਕਰਨਾ । ਵਾਪਸੀ ਤੇ ਰੇਲ ਵਿਚ ਬੈਠਣ ਸਮੇਂ ਉਹ ਇਕ ਅੰਗਰੇਜ ਜੋੜੇ ਪਾਸ ਜਾ ਬੈਠਾ । ਉਹਨਾਂ ਨੂੰ ਕਹਿੰਦਾ, ਯੂ ਸੀ ਆਈ ਐਮ ਨੈਸ਼ਨਲ ਪੋਇਟ ਆਫ ਇੰਡੀਆ ਕਹਿ ਕੇ ਗਲੀਂ ਲਗ ਗਿਆ ਤੇ ਮੈਨੂੰ ਕਹਿੰਦਾ ਕਿ ਇਹਨਾਂ ਲਈ ਡਰਿੰਕ ਲੈ ਕੇ ਆ । ਏਸ ਤਰਾਂ ਦੀ ਖਾਹਮਖਾਹ ਦੀ ਪ੍ਰੋਹਣਚਾਰੀ ਵੀ ਤੁਹਾਡੇ ਗਲ ਪਾ ਦਿੰਦਾ ਸੀ ।
ਇਸ ਤੋਂ ਬਾਅਦ ਅਸੀਂ ਤਕਰੀਬਨ ਦਸ ਬਾਰਾਂ ਸਟੇਜਾਂ ਤੇ ਇਕੱਠੇ ਗਏ । ਉਹ ਰਾਤ ਨੂੰ ਦੋ ਵਜੇ ਤਕ ਦਾਰੂ ਪੀਂਦਾ ਸੀ । ਦੋ ਤੋਂ ਚਾਰ ਜਾਂ ਸਾਢੇ ਚਾਰ ਤਕ ਸੌਂਦਾ ਤੇ ਫਿਰ ਉਠ ਖੜਦਾ । ਇੰਗਲੈਂਡ ਦਾ ਕੋਈ ਵੀ ਆਦਮੀ ਏਨਾ ਸਵਖਤੇ ਨਹੀਂ ਜਾਗਦਾ । ਵਾਰ ਵਾਰ ਹਾਕਾਂ ਮਾਰਨ ਤੇ ਵੀ ਕੋਈ ਜਵਾਬ ਨਾ ਦਿੰਦਾ । ਉਸ ਨੂੰ ਮੇਰੀ ਕਮਜ਼ੋਰੀ ਦਾ ਪਤਾ ਲਗ ਗਿਆ ਕਿ ਇਕ ਵਾਰੀ ਉਠ ਖੜਿਆ ਤਾਂ ਮੁੜ ਨਹੀਂ ਸਂੌਵੇਗਾ । ਉਸ ਨੇ ਮੈਨੂੰ ਉਠਾ ਲੈਣਾ। ਸਭ ਤੋਂ ਪਹਿਲਾਂ _ “ਬਈ ਇਕ ਪੈਗ ਪਿਲਾ ਏਸ ਵੇਲੇ ਮੇਰੇ ਹੱਥ ਕੰਬਦੇ ਹਨ ।” ਮੈਂ ਇਕ ਪੈਗ ਦੇਣਾ ਤੇ ਫਿਰ ਹੁਣ ਇਕ ਸਿਗਰਟ ਲਾ ਕੇ ਦੇਹ । ਇਕ ਸਿਗਰਟ ਪੀ ਕੇ ਕਹਿਣਾ ਹੁਣ ਭਗਤੀ ਦਾ ਸਮਾ ਹੈ । ਪੁਛ ਲੈ ਜੇ ਕੋਈ ਸਵਾਲ ਪੁਛਣਾ ਹੈ । ਮੈਂ ਅਜੀਬ ਅਜੀਬ ਸਵਾਲ ਕਰੀ ਜਾਣੇ ਉਸ ਉਤਰ ਦੇਈ ਜਾਣਾ । ਉਹਦੀ ਜਿੰਦਗੀ ਬਾਰੇ, ਉਹਦੀ ਕਵਿਤਾ ਬਾਰੇ । ਪੰਜਾਬੀ ਲੇਖਕਾਂ ਬਾਰੇ ਆਦਿ ਆਦਿ । ਜਿਵੇਂ_
ਮੈਂ_ ਸਿ਼ਵ ਤੂੰ ਲੂਣਾ ਕਿੰਨੇ ਚਿਰ ਵਿਚ ਲਿਖੀ ?
ਸਿ਼ਵ_ਛੇ ਮਹੀਨਿਆਂ ਵਿਚ । ਮੈਂ ਉਸ ਦੇਵੀ ਦਾ ਬੜਾ ਦੇਣਦਾਰ ਹਾਂ ਜਿਸ ਨੇ ਮੈਨੂੰ ਆਪਣੇ ਪਾਸ ਸਿ਼ਮਲੇ ਰਖਿਆ ਤੇ ਮੈਂ ਲੂਣਾ ਲਿਖ ਦਿਤੀ ।
ਮੈਂ_ਜਦੋਂ ਤੂੰ ਰੋਜ ਹੀ ਲਿਖਦਾ ਸੀ ਤੇਰਾ ਕਿਸੇ ਨੂੰ ਸੁਣਾਨ ਨੂੰ ਜੀ ਨਾ ਕੀਤਾ ।
ਸਿ਼ਵ _ਮੈਂ ਰੋਜ ਸੁਣਾਦਾ ਸਾਂ ਆਪਣੀ ਮੇਜ਼ਬਾਨ ਨੁੰ ।
ਮੈਂ _ਨਾ ਕਿਸੇ ਸਾਹਤਕਾਰ ਦੋਸਤ ਨੂੰ ?
ਸਿ਼ਵ _ਜਦੋਂ ਤਕ ਪੂਰੀ ਨਾ ਹੋ ਗਈ ਕਿਸੇ ਨੂੰ ਵੀ ਨਾ ।
ਮੈਂ _ ਪੂਰੀ ਹੋਣ ਤੇ ?
ਸਿ਼ਵ _ ਮੈਂ ਸਿਧਾ ਮੀਸ਼ੇ ਕੋਲ ਗਿਆ । ਸਭ ਤੋਂ ਪਹਿਲਾਂ ਉਹਨੂੰ ਸੁਣਾਈ । ਫਿਰ ਅੰਮ੍ਰਿਤਾ ਨੂੰ, ਫਿਰ ਮੋਹਨ ਸਿੰਘ ਨੂੰ, ਫਿਰ ………ਕੋਈ ਵੀਹ ਬੰਦਿਆਂ ਨੂੰ । ਸਭ ਨੇ ਕਿਹਾ ਕਿ ਇਸ ਨੂੰ ਛਪਵਾ ਦੇ ।
ਮੈਂ _ ਉਸ ਤੇ ਇਨਾਮ ਮਿਲਣ ਤੇ ਤੂੰ ਕੀ ਮਹਿਸੂਸ ਕੀਤਾ ?
ਸਿ਼ਵ _ਉਦੋਂ ਮੈਂ ਬੰਬਈ ਸਾਂ । ਮੈਨੂੰ ਸਧਾਰਨ ਜਹੀ ਗਲ ਲਗੀ ।
ਮੈਂ _ ਪਰ ਤੈਥੋਂ ਵਡੇ ਲੇਖਕ ਵੀ ਪੰਜਾਬੀ ਵਿਚ ਸਨ, ਤੂੰ ਉਹਨਾਂ ਤੋਂ ਪਹਿਲਾਂ ਇਨਾਮ ਲੈਣ ਬਾਰੇ ਕਿਵੇਂ ਮਹਿਸੂਸ ਕੀਤਾ ?
ਸਿ਼ਵ ਇਹੋ ਤਾਂ ਮੇਰਾ ਮਾਣ ਹੈ ਕਿ ਸਾਰੇ ਭਾਰਤ ਵਿਚੋਂ ਹੀ ਅਜੇ ਤਕ ਇਨਾਮ ਪ੍ਰਾਪਤ ਕਰਨ ਵਾਲਿਆਂ ਤੋਂ ਮੈਂ ਛੋਟੀ ਉਮਰ ਦਾ ਹਾਂ ।
ਇਕ ਦਿਨ ਸੌਣ ਸਮੇਂ ਸਿ਼ਵ ਨੇ ਕਿਹਾ ਕਿ ਅਜ ਮੈਂ ਕਵਿਤਾ ਲਿਖੂੰ । ਉਸ ਚਾਰ ਵਜੇ ਮੈਨੂੰ ਉਠਾਇਆ । ਦੋ ਪੈਗ ਪੀ ਕੇ ਫਿਰ ਸਰੂਰ ਜਿਹੇ ਵਿਚ ਲੰਮਾ ਪੈ ਗਿਆ । ਮੇਰੀ ਗਲ ਨਾ ਤੁਰੇ । ਨੀਂਦ ਹੁਣ ਮੈਨੂੰ ਆਉਣੀ ਨਾ ਸੀ । ਮੈਂ ਇਕ ਕਵਿਤਾ ਲਿਖੀ । ਉਸ ਨੂੰ ਦੋ ਵਾਰੀ ਪੜ੍ਹ ਕੇ ਸਾਫ ਕਾਗਜ ਤੇ ਲਿਖਿਆ । ਉਹ ਉਠਿਆ ਤਾਂ ਮੈਂ ਉਹਨੂੰ ਸੁਣਾਈ । ਉਹ ਬੁਹਤ ਖੁਸ਼ ਹੋਇਆ । ਮੈਂ ਕਿਹਾ ਕਿ ਕਵਿਤਾ ਤਾਂ ਤੂੰ ਲਿਖਣੀ ਸੀ, ਲਿਖ ਮੈਂ ਲਈ । ਉਸ ਨੇ ਕਿਹਾ ਕਿ ਕੋਈ ਗਲ ਨਹੀਂ, ਮੈਂ ਵੀ ਲਿਖਾਂਗਾ । ਸਾਰਾ ਦਿਨ ਜਿੰਨਿਆਂ ਬੰਦਿਆਂ ਨੁੰ ਅਸੀਂ ਮਿਲੇ ਸਭ ਤੋਂ ਪਹਿਲਾਂ ਉਹ ਇਹ ਹੀ ਕਹਿੰਦਾ । ਸੰਤੋਖ ਨੇ ਅਜ ਇਕ ਕਵਿਤਾ ਲਿਖੀ ਹੈ, ਬਹੁਤ ਸੁਹਣੀ ਹੈ । ਅਸੀਂ ਉਸ ਸ਼ਾਮ ਨੁੰ ਪ੍ਰੀਤਮ ਸਿੱਧੂ ਦੇ ਘਰ ਬੈਠੇ ਸਾਂ । ਉਥੇ ਫਿਰ ਉਸ ਨੇ ਮੇਰੀ ਕਵਿਤਾ ਦਾ ਜਿ਼ਕਰ ਕੀਤਾ ਤਾਂ ਮੈਂ ਗੁਸੇ ਵਿਚ ਆ ਕੇ ਉਸ ਨੁੰ ਕਾਫੀ ਸੁਣਾਈਆਂ ਕਿ ਦੋ ਮਹੀਨੇ ਤੈਨੂੰ ਏਥੇ ਫਿਰਦੇ ਨੂੰ ਹੋ ਗਏ ਹਨ । ਇਕ ਸੱਤਰ ਤਕ ਤੈਂ ਲਿਖੀ ਨਹੀਂ ਦੂਜਿਆਂ ਦਾ ਤੈਨੂੰ ਕਾਹਦਾ ਮਾਣ ਹੈ ?
ਉਸ ਨੇ ਕਿਹਾ ਚੰਗਾ ਮੈਨੂੰ ਚੇਤਾ ਕਰਾ ਕਲ ਸੌਣ ਲਗਿਆਂ ਮੈਂ ਤੈਨੂੰ ਕਿਹੜੀ ਸੱਤਰ ਸੁਣਾਈ ਸੀ ।
ਮੰੈਂ ਕਿਹਾ _ “ਕੁੰਡਲੀ ਮਾਰ ਕੇ ਬੈਠਾ ਹੋਇਆ ਸੱਪ ਯਾਦ ਕਰਦਾ ਹੈ ।”
ਚੰਗਾ ਇਕ ਸ਼ਰਤ ਰਹੀ ਤੂੰ ਕਵਿਤਾ ਲਿਖ ਮੈਂ ਲਿਖਾਂਦਾ ਹਾਂ । ਸ਼ਰਤ ਇਹ ਹੈ ਤੂੰ ਲਿਖੀ ਜਾਈਂ । ਮੈਂ ਜੋ ਵੀ ਕਹਾਂ । ਮੈਂ ਕਾਗਜ ਪਿੰਨਸਲ ਫੜੀ ਤੇ ਬਹਿ ਗਿਆ । ਉਸ ਨੇ ਤਿੰਨ ਵਾਰ ਉਹੋ ਕਵਿਤਾ ਵਾਰ ਵਾਰ ਪੜ੍ਹ ਕੇ ਲਿਖਾਈ ਜੋ ਇਸ ਰੂਪ ਵਿਚ ਮੁਕੰਮਲ ਹੋਈ ।
ਕੁੰਡਲੀ ਮਾਰ ਕੇ
ਬੈਠਾ ਹੋਇਆ ਸੱਪ ਯਾਦ ਕਰਦਾ ਹੈ ।
ਤੇ ਸੱਪ ਸੱਪਣੀ ਤੋਂ ਡਰਦਾ ਹੈ ।
ਉਹ ਅਕਸਰ ਸੋਚਦਾ ਹੈ ।
ਜ਼ਹਿਰ ਫੁਲਾਂ ਨੂੰ ਚੜਦਾ ਹੈ ਕਿ
ਜਾਂ ਕੰਡਿਆਂ ਨੂੰ ਚੜਦਾ ਹੈ ।
ਸੱਪ ਵਿਚ ਜ਼ਹਿਰ ਹੁੰਦਾ ਹੈ ।
ਪਰ ਕੋਈ ਹੋਰ ਮਰਦਾ ਹੈ ।
ਜੇ ਸੱਪ ਕੋਈ ਕੀਲਿਆ ਜਾਏ
ਤਾਂ ਉਹ ਦੁੱਧ ਤੋਂ ਵੀ ਡਰਦਾ ਹੈ ।
ਸੱਪ ਕਵਿਤਾ ਦਾ ਹਾਣੀ ਹੈ
ਪਰ ਉਹ ਲੋਕਾਂ ਨੂੰ ਲੜਦਾ ਹੈ ।
ਸੱਪ ਮੋਇਆ ਹੋਇਆ ਵੀ ਜੀਉ ਪੈਂਦਾ
ਜਦੋਂ ਉਹ ਅੱਗ ਵਿਚ ਸੜਦਾ ਹੈ ।
ਸੱਪ ਨ੍ਹੇਰੇ ਤੋਂ ਨਹੀਂ ਡਰਦਾ
ਪਰ ਉਹ ਦੀਵੇ ਤੋਂ ਡਰਦਾ ਹੈ ।
ਸੱਪ ਵਾਹਣਾਂ ਵਿਚ ਨੱਸਦਾ ਹੈ ।
ਨਾ ਪਰ ਕੰਧ ਤੇ ਚੜ੍ਹਦਾ ਹੈ ।
ਪਰ ਕੁੰਡਲੀ ਮਾਰ ਕੇ ਬੈਠਾ ਸੱਪ
ਗੀਤ ਪੜਦਾ ਹੈ ।
ਇਹ ਕਵਿਤਾ ਪੂਰੀ ਹੋਣ ਤੇ ਉਹ ਕਾਫੀ ਖੁਸ਼ ਹੋਇਆ । ਰਾਤ ਨੂੰ ਮਹਿਫਲ ਲਗੀ, ਉਸ ਨੇ ਇਹ ਕਵਿਤਾ ਸੁਣਾਈ । ਤਾਂ ਤਰਸੇਮ ਪੁਰੇਵਾਲ ਨੇ ਮੈਨੂੰ ਕਿਹਾ ਕਿ ਬੰਦਾ ਗਿਆ । ਮੈਂ ਪੁਛਿਆ ਕਿਉਂ ? ਉਸ ਨੇ ਕਿਹਾ ਜੀਤੀ (ਸੁਰਜੀਤ ਵਿਰਦੀ) ਮਰਨ ਤੋਂ ਪਹਿਲਾਂ ਬੱਸ ਸੱਪਾਂ ਦੀਆਂ ਗਲਾਂ ਕਰਦਾ ਹੁੰਦਾ ਸੀ । ਮੈਨੂੰ ਇਹਦੇ ਵੀ ਮੌਤ ਨੇੜੇ ਦਿਸਦੀ ਹੈ । ਉਹਦੇ ਚਿਹਰੇ ਵਲ ਗੁਹ ਨਾਲ ਦੇਖ । ਜਦੋਂ ਮੈਂ ਤਕਿਆ ਇਕ ਭੈ ਜਿਹਾ ਸੀ । ਪੁਰੇਵਾਲ ਨੇ ਉਸ ਹਫਤੇ ਚਾਰ ਸਫੇ ਦੇਸ ਪ੍ਰਦੇਸ ਦੇ ਸਿ਼ਵ ਦੀਆਂ ਸਿਰਫ ਤਸਵੀਰਾਂ ਦੇ ਛਾਪੇ । ਬਾਅਦ ਮੈਂ ਪੁਛਿਆ, “ਕੱਲੀਆਂ ਤਸਵੀਰਾਂ ਦਾ ਕੀ ਫਾਇਦਾ ?” ਉਸ ਨੇ ਕਿਹਾ _ “ਬੰਦਾ ਬਹੁਤ ਥੋੜੀ ਦੇਰ ਕੱਟੂ । ਗਾਰਗੀ ਠੀਕ ਹੈ, ਫੇਫੜੇ ਛਲਣੀ ਨੇ ।”
ਸਵਰਨ ਸਿੰਘ ਕਿਰਤੀ ਧੂੁਤ ਕਲਾਂ ਦਾ ਸੀ । ਉਸ ਨੂੰ ਉਹ ਬਾਪੂ ਕਹਿੰਦਾ ਹੁੰਦਾ ਸੀ । ਉਹ ਵੀ ਸ਼ਰਾਬੀ ਹੋ ਕੇ ਕਹਿੰਦਾ ਹੁੰਦਾ ਸੀ ਕਿ ਮੈਂ ਆਪਣੇ ਹਿਸੇ ਦੀ ਜਮੀਨ ਇਹਦੇ ਨਾਂ ਕਰਾ ਦੇਣੀ ਹੈ । ਕਿਰਤੀ ਦਾ ਛੋਟਾ ਭਰਾ ਰਾਵਲ ਸਿੰਘ ਧੂੁਤ ਸੀ । ਜੋ ਪੰਜਾਬੀ ਦਾ ਇਕ ਪਰਚਾ ਵੀ ਕੱਢਦਾ ਹੁੰਦਾ ਸੀ । ਸਿ਼ਵ ਦੀ ਪਹਿਲਾਂ ਰਾਵਲ ਨਾਲ ਯਾਰੀ ਸੀ । ਉਹਦੇ ਬਾਰੇ ਹੀ ਸਿ਼ਵ ਨੇ ਇਕ ਗੀਤ ਲਿਖਿਆ ਸੀ । “ਜਿਥੇ ਇਤਰਾਂ ਦੇ ਵਗਦੇ ਨੇ ਚੋ ਉਥੇ ਮੇਰਾ ਯਾਰ ਵਸਦਾ।” ਇਸ ਗੀਤ ਬਾਰੇ ਮਗਰਲੀ ਉਮਰੇ ਜੁਗਿੰਦਰ ਬਾਹਰਲਾ ਕਹਿੰਦਾ ਹੁੰਦਾ ਸੀ ਕਿ ਇਹ ਮੇਰੇ ਬਾਰੇ ਸਿ਼ਵ ਨੇ ਲਿਖਿਆ ਹੈ । ਇਸ ਬਾਰੇ ਦਰਸ਼ਨ ਸਿੰਘ ਗਿਆਨੀ ਨੇ ਆਪਣੀਆਂ ਯਾਦਾਂ ਵਿਚ ਵੇਰਵੇ ਨਾਲ ਲਿਖਿਆ ਹੈ । ਕਿਰਤੀ ਇਕ ਸਮੇ ਕਮਿਉਨਿਸਟ ਪਾਰਟੀ ਦੇ ਦਫਤਰ ਦਾ ਡਰਾਈਵਰ ਰਿਹਾ ਸੀ । ਉਹਦੀ ਜਿੰਦਗੀ ਦੀ ਯਾਦ ਸੀ ਕਿ ਉਸ ਨੇ ਸੋਵੀਅਤ ਯੁਨੀਅਨ ਦੇ ਲੀਡਰ ਖਰੁਸ਼ਚਿਵ ਨਾਲ ਸ਼ਰਾਬ ਪੀਤੀ ਸੀ । ਪਾਰਟੀ ਲੀਡਰਸਿ਼ਪ ਨੇ ਉਹਨੂੰ ਉਹਦਾ ਸਾਥ ਦੇਣ ਨੁੰ ਕਿਹਾ ਸੀ ।
ਜਿਸ ਦਿਨ ਉਸ ਨੇ ਭਾਰਤ ਪਰਤਣਾ ਸੀ, ਮੈਨੂੰ ਇਕ ਦਿਨ ਪਹਿਲਾਂ ਸਦਿਆ । ਦੂਜੇ ਦਿਨ ਦੀ ਮੈਂ ਛੁਟੀ ਲੈ ਲਈ । ਗਿਆਨੀ ਦੇ ਘਰੋਂ ਸਵੇਰੇ ਜਦੋਂ ਏਅਰ ਪੋਰਟ ਨੂੰ ਤੁਰਨ ਲਗੇ ਤਾਂ ਉਸ ਨੇ ਮੈਨੂੰ ਪੁਛਿਆ _ “ਤੂੰ ਮੇਰੇ ਲਿਜਾਣ ਲਈ ਕੀ ਲਿਆਇਆਂ ?”
ਮੈਂ _ ਕੁਝ ਨਹੀਂ ।
ਸਿ਼ਵ _ਏਥੇ ਸਭ ਨੇ ਮੈਨੂੰ ਕੁਝ ਨਾ ਕੁਝ ਨਿਸ਼ਾਨੀ ਵਜੋਂ ਦਿਤਾ, ਪਰ ਤੂੰ ਕੁਝ ਨਹੀਂ ।
ਮੈਂ ਕਿਹਾ _ “ਅਸੀਂ ਹੁਣ ਪੰਡਤਾਂ ਦੀ ਪੂਜਾ ਕਰਨੀ ਛਡ ਦਿਤੀ ਹੈ ।”
ਸਿ਼ਵ _ ਚੰਗਾ ਫਿਰ ਤੂੰ ਹਾਅ ਕਮੀਜ਼ ਮੈਨੂੰ ਦੇ ਦੇ ਜੋ ਤੂੰ ਪਾਈ ਹੋਈ ਹੈ ।
ਮੈਂ ਕਿਹਾ _ “ਇਹ ਤੇਰੇ ਮੇਚ ਨਹੀਂ ਆਉਣੀ ਇਹਦਾ ਗਲ 16 ਇੰਚ ਹੈ ਤੇ ਤੇਰਾ ਬਹੁਤ ਛੋਟਾ ਹੈ । ਉਸ ਨੇ ਬੱਚਿਆਂ ਵਾਂਗ ਅੜੀ ਕਰਕੇ ਉਹ ਕਮੀਜ ਲਈ ਤੇ ਉਹੋ ਪਾਕੇ ਜਹਾਜੇ ਚੜਿਆ । ਖੁਲੀ ਖੁਲੀ ਉਹਦੇ ਕਮੀਜ਼ ਇੰਜ ਦਾਪਦੀ ਸੀ ਜਿਵੇਂ ਡਰਨੇ ਤੇ ਕਪੜਾ ਪਾਇਆ ਹੋਵੇ । ਛੇਤੀ ਹੀ ਭਾਰਤ ਆ ਕੇ ਉਸ ਨੇ ਮੈਨੂੰ ਮਿਲਣ ਦੀ ਤਾਕੀਦ ਕੀਤੀ ਤੇ ਕਸਟਮ ਵਾਲੇ ਰਾਹ ਅੰਦਰ ਦਾਖਲ ਹੋਇਆ । ਇਹ ਮੇਰੀ ਸਿ਼ਵ ਨੂੰ ਵਿਦਾਇਗੀ ਸੀ ਜੋ ਆਖਰੀ ਹੋ ਨਿਬੜੀ ਹੈ ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346