Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਵਰਿਆਮ ਸਿੰਘ ਸੰਧੂ

ਨਾਵਲ ਅੰਸ਼ / ਪਿੱਛਾ ਰਹਿ ਗਿਆ ਦੂਰ

 

- ਹਰਜੀਤ ਅਟਵਾਲ

ਮੌਤ ਦੇ ਪਰਛਾਵਿਆਂ ਹੇਠ

 

- ਜਰਨੈਲ ਸਿੰਘ ਕਹਾਣੀਕਾਰ

ਚਲੇ ਗਏ ਪਾਸ਼ ਦੇ ਪਾਪਾ, ਮੇਰੇ ਪਾਪਾ, ਸਾਡੇ ਪਾਪਾ

 

- ਗੁਲਸ਼ਨ ਦਿਆਲ

ਖਾਲੀ ਸੀਟ

 

- ਅਮਰਜੀਤ ਕੌਰ ਹਿਰਦੇ

ਪਿੰਡ ਚਕਰ ਦੀਆਂ ਕਿਆ ਬਾਤਾਂ!

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਪਹਿਲੀ ਮੁਲਾਕਾਤ ਤੋਂ ਆਖਰੀ ਵਿਦਾਇਗੀ

 

- ਸੰਤੋਖ ਸਿੰਘ ਸੰਤੋਖ

ਪੰਜਾਬੀ ਸੂਬੇ ਦਾ ਜਿਉਂਦਾ ਜਾਗਦਾ ਇਤਿਹਾਸ
ਗਿਆਨੀ ਸੰਤੋਖ ਸਿੰਘ

 

- ਨਿਰਮਲ ਸਿੰਘ ਨੋਕਵਾਲ

ਸਾਹਿਤਕ ਸਵੈਜੀਵਨੀ / ਸੋਚ ਅਤੇ ਅਮਲ ਦੇ ਰਾਹ ‘ਤੇ ਪਹਿਲੇ ਕਦਮ

 

- ਵਰਿਆਮ ਸਿੰਘ ਸੰਧੂ

ਕਹਾਣੀ / ਅੰਨ੍ਹਾ !

 

- ਮਿੰਟੂ ਗੁਰੂਸਰੀਆ

ਆਪਣੀ ਹੀ ਕੁੱਲੀ

 

- ਮਲਕੀਅਤ "ਸੁਹਲ"

ਵਗਦੀ ਏ ਰਾਵੀ/ਨਨਕਾਣਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ

 

- ਵਰਿਆਮ ਸਿੰਘ ਸੰਧੂ

ਸਨ ਆਫ ਸਰਦਾਰ

 

- ਪੰਕਜਪਾਲ ਸਿੰਘ ਮੱਲੀ

ਤਿਆਰੀ ਅਧੀਨ ਪੁਸਤਕ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਖੁਲ੍ਹ ਗਿਆ ਕਨੇਡਾ!!

 

- ਇਕਬਾਲ ਰਾਮੂਵਾਲੀਆ

 

Online Punjabi Magazine Seerat


ਆਪਣੀ ਹੀ ਕੁੱਲੀ
- ਮਲਕੀਅਤ "ਸੁਹਲ"

 

ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।

ਬੜਾ ਮਜ਼ਾ ਆਉˆਦਾ ਲੋਕੋ ਕਿਰਤ ਕਮਾਈ ਦਾ ।
ਆਪਣਾ ਹੀ ਕਰੀਦਾ ਤੇ ਆਪਣਾ ਹੀ ਖਾਈਦਾ ।
ਰੁੱਖੀ-ਮਿੱਸੀ ਰੋਟੀ ਦਿਓ , ਅਜ਼ਬ ਨਜ਼ਾਰਿਓ ,
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।

ਬਾਲੜੀ ਦੇ ਸਿਰ ਉਤੇ ਚੁੰਨੀ ਲੀਰੋ ਲੀਰ ਹੈ।
ਹੱਥ ਅੱਡ ਮੰਗਣੇˆ ਦੀ ਪੈਰਾˆ ‘ਚ ਜੰਜੀਰ ਹੈ ।
ਖ਼ੂਨ ਸਾਡਾ ਪੀਤਾ ਤੁਸਾˆ ਰੰਗਲੇ ਚੁਬਾਰਿਓ ,
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।

ਵੇਖੋ! ਮੇਰਾ ਭੁੱਖਾ-ਭਾਣਾ ਸੁੱਤਾ ਪਰਵਾਰ ਹੈ ।
ਪੀ ਕੇ ਸਾਡਾ ਖ਼ੂਨ ਕੋਈ ਮਾਰਦਾ ਡਕਾਰ ਹੈ ।
ਕਢ੍ਹਿਉ ਨਾ ਗਾਲਾˆ ਮੈਨੂੰ ਝਿੜਕਾˆ ਨਾ ਮਾਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

ਬੰਗਲਾ ਬਣਾਇਆ ਅਸੀˆ ਵਢ੍ਹੇ ਸਰਦਾਰ ਦਾ ।
ਫਿਰ ਵੀ ਉਹ "ਸੁਹਲ" ਉਤੇ ਜ਼ੁਲਮ ਗੁਜ਼ਾਰਦਾ।
ਸੁਣ ਮੇਰੀ ਗੱਲ ਬੋਲੋ! ਚੰਨ ਤੇ ਸਿਤਾਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

ਕੀ ਆਖਾˆ ਲੋਕੋ ਆਈਆˆ ਗਈਆˆ ਸਰਕਾਰਾˆ ਨੂੰ।
ਹੱਕ ਸਾਡਾ ਖਾਧਾ ਪੁਛੋ! ਦੇਸ਼ ਦੇ ਗ਼ਦਾਰਾˆ ਨੂੰ ।
ਜੋਕਾˆ ਵਾˆਗ ਚੰਬੜੋ ਨਾ ਖ਼ੂਨੀ ਹਤਿਆਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।

ਨੋਸ਼ਹਿਰਾ ਬਹਾਦਰ ਡਾ- ਤਿੱਬੜੀ (ਗੁਰਦਾਸਪੁਰ)
ਮੋਬਾ-98728-48610

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346