Welcome to Seerat.ca
|

|
ਸਨ ਆਫ
ਸਰਦਾਰ
- ਪੰਕਜਪਾਲ ਸਿੰਘ ਮੱਲੀ
|
ਥੋੜੇ ਕੁ ਸਮੇ ਦੀ ਗੱਲ ਹੈ
ਮੈ ਅੰਮ੍ਰਿਤਸਰ ਤੋ ਦਿੱਲੀ ਆਪਣੀਆਂ ਛੁੱਟੀਆਂ ਕੱਟਣ ਲਈ ਗਿਆ ਸੀ ਤੇ ਮੈ ਦਿੱਲੀ ਦੀ ਮੈਟਰੋ
ਟ੍ਰੇਨ ਚ ਖੜਾ ਸੀ ਮੇਰੇ ਨੇੜੇ ਤੇੜੇ ਹੋਰ ਵੀ ਬਹੁਰ ਸਾਰੇ ਲੋਕ ਕੁਝ ਕ ਬੈਠੇ ਸੀ ਤੇ ਕੁਝ ਕ
ਖੜੇ ਸੀ 10 ਕੁ ਮਿੰਟ ਬੀਤੇ ਤੇ ਮੇਰੇ ਸਾਹਮਣੇ ਇੱਕ 8-9 ਕੁ ਸਾਲ ਦੀ ਛੋੜੀ ਕੁੜੀ ਆਪਣੇ
ਮਾਤਾ ਪਿਤਾ ਨਾਲ ਟ੍ਰੇਨ ਵਿੱਚ ਖੜੀ ਸੀ ਉਹ ਕੁੜੀ ਟ੍ਰੇਨ ਦੇ ਡਿੱਬੇ ਵਿੱਚ ਇੱਧਰ ਉਧਰ ਖੇਡ
ਰਹੀ ਸੀ ਅਚਾਨਕ ਉਸ ਕੁੜੀ ਦਾ ਧਿਆਨ ਮੇਰੇ ਵੱਲ ਪਿਆ ਤੇ ਉਹ ਕੁੜੀ ਮੇਰੇ ਵੱਲ ਕਾਫੀ ਸਮਾਂ
ਇੱਕ ਨਜਰ ਨਾਲ ਦੇਖਦੀ ਰਹੀ ਮੈ ਸੋਚ ਰਿਹਾ ਸੀ ਕਿ ਇਹ ਛੋਟੀ ਬੱਚੀ ਮੇਰੇ ਕਿਸੇ ਦੂਰ ਦੀ ਜਾਣ
ਪਹਿਚਾਣ ਵਾਲਿਆਂ ਵਿੱਚੋ ਹੋਵੇਗੀ ਕਿਉਕਿ ਜਿਸ ਤਰਾਂ ਉਹ ਦੇਖ ਰਹੀ ਸੀ ਉਹਦੇ ਦੇਖਣ ਵਿੱਚ ਇਕ
ਅਜੀਬ ਤਰਾਂ ਦੀ ਕਸ਼ਿਸ਼ ਸੀ। ਮੈ ਅਜੇ ਕੁਝ ਬਹੁਤਾ ਸੋਚਦਾ ਸਮਝਦਾ ਕੇ ਏਨੇ ਨੁੰ ਇੱਕ ਦੱਮ ਉਹ
ਲੜਕੀ ਆਪਣੇ ਨਾਲ ਖੜੇ ਇਨਸਾਨ ਨੂੰ ਖਿਚਦੀ ਹੋਈ ਉੱਚੀ ਦੇਣੀ ਬੋਲੀ ਪਾਪਾ ਪਾਪਾ ਵੋ ਦੇਖੋ ਸਨ
ਆਫ ਸਰਦਾਰ ਖੜਾ ਹੈ ਅਤੇ ਬਿਨਾਂ ਰੁਕਦੀ ਨਾਲ ਹੀ ਉਸਨੇ ਕਿਹਾ ਕੀ ਪਾਪਾ ਸਨ ਆਫ ਸਰਦਾਰ ਬਾਕੀ
ਸਬ ਬੇਕਾਰ ਇਹ ਉਕਤ ਬੋਲ ਸੁਣ ਕੇ ਮੇਰੀ ਸੋਚਾਂ ਦੀ ਲੜੀ ਇੱਕ ਦੱਮ ਟੱਟ ਗਈ ਤੇ ਮੈਨੂੰ ਇਹ ਸਬ
ਸੁਣਕੇ ਬਹੁਤ ਖੁਸ਼ੀ ਮਹਿਸੂਸ ਹੋਈ ਉਹ ਛੋਟੀ ਬੱਚੀ ਇਹਨਾਂ ਕਹਿ ਕੇ ਚੁੱਪ ਕਰ ਗਈ ਪਰ ਮੈ ਇੱਕ
ਅਜੀਬ ਤਰਾਂ ਦੇ ਜਜਬਾਤੀ ਵਹਿਣ ਵਿੱਚ ਵਹਿੰਦਾ ਚਲਾ ਗਿਆ ਮੈ ਉਸ ਦਿਨ ਤੋ ਲੈ ਕ ਇਹੀ ਸੋਚਦਾ
ਰਿਹਾ ਕ ਸਾਡੇ ਪੁਰਖੀਆ ਦੇ ਦਿੱਤੇ ਹੋਏ ਸਰੂਪ ਅਤੇ ਕੁਰਬਾਨੀਆ ਦੀ ਛੋਟੇ-ਛੋਟੇ ਬੱਚਿਆ ਨੂੰ
ਵੀ ਜਾਣਕਾਰੀ ਹੈ ਤੇ ਮੈ ਉਸ ਦਿਨ ਤੋ ਇਹ ਨਿਸ਼ਚਾ ਕੀਤਾ ਕ ਮੈ ਅੱਜ ਤੋਂ ਬਾਅਦ ਬਕਾਇਦਾ ਸਿੱਖੀ
ਸਰੂਪ ਨੂੰ ਸਮਰਪਤਿ ਹੋਵਾਗਾਂ ਅਤੇ ਕੋਸ਼ਿਸ਼ ਕਰਾਗਾਂ ਕਿ ਇਸ ਵੱਖਰੀ ਕਿਸਮ ਦੇ ਅਤੇ ਨਿਵੇਕਲੇ
ਸਰੂਪ ਤੋ ਬੇਮੁੱਖ ਹੋ ਚੁੱਕੇ ਆਪਣੇ ਨੌਜਵਾਨ ਵੀਰਾਂ ਨੂੰ ਵੀ ਨਾਲ ਜੋੜਨ ਦੀ ਕੋਸਿਸ ਕਰਾਗਾਂ
।
ਅਜਨਾਲਾ
+919781219997
-0-
|
|