Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਵਰਿਆਮ ਸਿੰਘ ਸੰਧੂ

ਨਾਵਲ ਅੰਸ਼ / ਪਿੱਛਾ ਰਹਿ ਗਿਆ ਦੂਰ

 

- ਹਰਜੀਤ ਅਟਵਾਲ

ਮੌਤ ਦੇ ਪਰਛਾਵਿਆਂ ਹੇਠ

 

- ਜਰਨੈਲ ਸਿੰਘ ਕਹਾਣੀਕਾਰ

ਚਲੇ ਗਏ ਪਾਸ਼ ਦੇ ਪਾਪਾ, ਮੇਰੇ ਪਾਪਾ, ਸਾਡੇ ਪਾਪਾ

 

- ਗੁਲਸ਼ਨ ਦਿਆਲ

ਖਾਲੀ ਸੀਟ

 

- ਅਮਰਜੀਤ ਕੌਰ ਹਿਰਦੇ

ਪਿੰਡ ਚਕਰ ਦੀਆਂ ਕਿਆ ਬਾਤਾਂ!

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਪਹਿਲੀ ਮੁਲਾਕਾਤ ਤੋਂ ਆਖਰੀ ਵਿਦਾਇਗੀ

 

- ਸੰਤੋਖ ਸਿੰਘ ਸੰਤੋਖ

ਪੰਜਾਬੀ ਸੂਬੇ ਦਾ ਜਿਉਂਦਾ ਜਾਗਦਾ ਇਤਿਹਾਸ
ਗਿਆਨੀ ਸੰਤੋਖ ਸਿੰਘ

 

- ਨਿਰਮਲ ਸਿੰਘ ਨੋਕਵਾਲ

ਸਾਹਿਤਕ ਸਵੈਜੀਵਨੀ / ਸੋਚ ਅਤੇ ਅਮਲ ਦੇ ਰਾਹ ‘ਤੇ ਪਹਿਲੇ ਕਦਮ

 

- ਵਰਿਆਮ ਸਿੰਘ ਸੰਧੂ

ਕਹਾਣੀ / ਅੰਨ੍ਹਾ !

 

- ਮਿੰਟੂ ਗੁਰੂਸਰੀਆ

ਆਪਣੀ ਹੀ ਕੁੱਲੀ

 

- ਮਲਕੀਅਤ "ਸੁਹਲ"

ਵਗਦੀ ਏ ਰਾਵੀ/ਨਨਕਾਣਾ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ

 

- ਵਰਿਆਮ ਸਿੰਘ ਸੰਧੂ

ਸਨ ਆਫ ਸਰਦਾਰ

 

- ਪੰਕਜਪਾਲ ਸਿੰਘ ਮੱਲੀ

ਤਿਆਰੀ ਅਧੀਨ ਪੁਸਤਕ ‘ਬਰਫ਼ ਵਿੱਚ ਉਗਦਿਆਂ’ ਵਿੱਚੋਂ / ਖੁਲ੍ਹ ਗਿਆ ਕਨੇਡਾ!!

 

- ਇਕਬਾਲ ਰਾਮੂਵਾਲੀਆ

 

Online Punjabi Magazine Seerat


ਕਹਾਣੀ
ਅੰਨ੍ਹਾ !
- ਮਿੰਟੂ ਗੁਰੂਸਰੀਆ
 

 

ਕਾਂਤਾ ਭੱਠੇ ‘ਤੇ ਆ ਕੇ ਮਜਦੂਰ ਕਰਨ ਲੱਗੀ ਸੀ। ਵੱਡੀ ਕੁੜੀ ਰੀਮਾ, ਵਿਚਕਾਰਲਾ ਮੁੰਡਾ ਭੀਮਾ ਤੇ ਉਸ ਦੀ ਨਫ਼ਰਤ ਦਾ ਪਾਤਰ ਉਸ ਦਾ ਛੋਟਾ ਮੁੰਡਾ ‘ਅੰਨ੍ਹਾ‘ ਵੀ ਨਾਲ ਸੀ।
ਅੰਨ੍ਹੇ ਦੇ ਵੇਖਣ ਸ਼ਕਤੀ ਜਮਾਂਦਰੂ ਹੀ ਨਹੀਂ ਸੀ। ਉਸ ਤੋਂ ਵੀ ਵੱਡੀ ਉਸ ਦੀ ਔਗੁਣਤਾ ਇਹ ਸੀ ਕਿ ਉਹ ਆਪਣੀ ਮਾਂ ਦੀ ਘ੍ਰਿਣਾਂ ਦਾ ਸ਼ਿਕਾਰ ਸੀ। ਇਹ ਘ੍ਰਿਣਾਂ ਕਾਂਤਾ ਨੂੰ ਇਸ ਲਈ ਹੋਈ ਕਿਉਂਕਿ ਜਿਸ ਦਿਨ ਅੰਨ੍ਹਾ ਜੰਮਿਆ ਸੀ। ਉਸ ਤੋਂ ਕੁਝ ਦਿਨ ਪਹਿਲਾਂ ਉਸ ਦੇ ਪਤੀ ਦੇ ਵਪਾਰ ਨੂੰ ਘਾਟੇ ਦੇ ਅਜ਼ਗਰ ਨੇਂ ਨਿਗਲ ਲਿਆ ਸੀ। ਕਾਂਤਾ ਦਾ ਘਰ ਵਾਲਾ ਵਿਤੇਸ਼ ਡਾਹਢਾ ਪ੍ਰੇਸ਼ਾਨ ਸੀ। ਘਰ ‘ਚ ਰੋਟੀ ਨਹੀਂ ਸੀ ਤੇ ਲੈਂਣਦਾਰ ਉਸ ਦੀਆਂ ਬੋਟੀਆਂ ਨੋਚ ਰਹੇ ਸਨ। ਵੱਡੀ ਕੁੜੀ ਰੀਮਾ ਤੇ ਮੁੰਡੇ ਭੀਮੇ ਨੂੰ ਵਿਤੇਸ਼ ਪੜ੍ਹਾ ਕੇ ਕਾਮਯਾਬ ਇਨਸਾਨ ਬਣਾਉਂਣਾ ਚਾਹੁੰਦਾ ਸੀ। ਇਨਾਂ ਪ੍ਰੇਸ਼ਾਨੀਆਂ ਦੇ ਦੌਰ ਵਿਚ ਅੰਨ੍ਹੇ ਦਾ ਜਨਮ ਹੋਇਆ। ਅੰਨ੍ਹਾ ਵੈਸੇ ਤਾਂ ਆਮ ਜਵਾਕਾਂ ਵਰਗਾ ਸੀ ਲੇਕਿਨ ਉਸ ਦੀਆਂ ਅੱਖਾਂ ਦੀ ਜੋਤ ਨਹੀਂ ਸੀ। ਵਿਤੇਸ਼ ਨੂੰ ਜਦ ਇਹ ਪਤਾ ਲੱਗਾ ਕਿ ਅੰਨ੍ਹਾ ਕਦੇ ਦੁਨੀਆਂ ਨਹੀਂ ਦੇਖ ਸਕੇਗਾ ਤਾਂ ਉਸ ਦੀ ਮਾਨਸਿਕ ਅਵਸਥਾ ਹੋਰ ਵੀ ਵਿਚਲਤ ਹੋ ਗਈ। ਇਹ ਸਭ ਵੇਖ ਕਾਂਤਾ ਆਪਣੀ ਕੁੱਖ ‘ਤੇ ਲਾਹਨਤਾਂ ਪਾਉਂਣ ਲੱਗਦੀ ਕਿ ਉਸ ਨੇਂ ਇਹ ਅੰਨ੍ਹਾਂ ਕਿਉਂ ਜਨਿਆ? ਇਸ ਨਾਲੋਂ ਤਾਂ ਉਹ ਬਾਂਝ ਰਹਿ ਜਾਂਦੀ ਤਾਂ ਚੰਗਾ ਸੀ।
ਇਕ ਦਿਨ ਸਵੇਰੇ ਜਦੋਂ ਕਾਂਤਾ ਉੱਠੀ ਤਾਂ ਵਿਤੇਸ਼ ਆਪਣੇਂ ਬਿਸਤਰ ਤੋਂ ਗਾਇਬ ਸੀ। ਇਹ ਵਚਿੱਤਰ ਘਟਨਾ ਸੀ, ਕਿਉਂਕਿ ਜਦੋਂ ਤੋਂ ਵਿਤੇਸ਼ ‘ਬੇਕਾਰ‘ ਹੋਇਆ ਸੀ, ਉਦੋਂ ਤੋਂ ਉਹ ਲੇਟ ਉੱਠਦਾ ਸੀ ਜਾਂ ਉੱਠਦਾ ਹੀ ਨਹੀਂ ਸੀ। ਕਾਂਤਾ ਨੇਂ ਮਕਾਨ ਦੀ ਛੱਤ ‘ਤੇ ਜਾ ਕੇ ਦੇਖਿਆ ਤਾਂ ਛੋਟੀ ਜਿਹੀ ਚੁਬਾਰੀ ਵਿਚ ਵਿਤੇਸ਼ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਦੀ ਜੇਬ ਵਿਚੋਂ ਸੁਸਾਇਡ ਨੋਟ ਨਿਕਲਿਆ। ਜਿਸ ਵਿਚ ਲਿਖਿਆ ਸੀ ‘‘ਮੇਰਾ ਵਪਾਰ ਜਦੋਂ ਚੌਪਟ ਹੋਇਆ ਤਾਂ ਮੈਂ ਸੋਚਿਆ ਸੀ, ਕਿ ਮੈ ਆਪਣੇਂ ਬੱਖਿਆ ਨੂੰ ਹਰ ਹਾਲ ‘ਚ ਸਿੱਖਿਅਤ ਕਰਾਂਗਾ, ਚਾਹੇ ਮੈਨੂੰ ਜਿੰਨ੍ਹੀ ਮਰਜ਼ੀ ਕਰੜੀ ਘਾਲਣਾਂ ਕਿਉਂ ਨਾ ਘਾਲਣੀ ਪਵੇ, ਲੇਕਿਨ ਇਸ ਅੰਨ੍ਹੇ ਪੁੱਤ ਨੇਂ ਮੇਰੀਆਂ ਉਮੀਦਾਂ ‘ਤੇ ਪਾਣੀ ਫ਼ੇਰ ਦਿੱਤਾ, ਕਿਉਂਕ ਮੈਂ ਅੰਨ੍ਹੇ ਦਾ ਪਾਲਣ-ਪੋਸ਼ਣ ਕਰਨ ਦੇ ਨਾਲ-ਨਾਲ ਦੂਜੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ, ਇਸ ਲਈ ਮੈਂ ਮੌਤ ਨੂੰ ਗਲੇ ਲਗਾ ਰਿਹਾ ਹਾਂ, ਕਾਂਤਾ ! ਮੈਨੂੰ ਮਾਫ਼ ਕਰੀਂ।‘‘
ਵਿਤੇਸ਼ ਦੀ ਮੌਤ ਤੋਂ ਬਾਅਦ ਕਾਂਤਾ ਦਾ ਜੀਵਨ ਦੁੱਖਾਂ ਦੇ ਕੋਹਲੂ ‘ਚ ਪੀੜਿ੍ਹਆ ਗਿਆ। ਲੈਣਦਾਰਾਂ ਨੇਂ ਕਾਂਤਾ ਦਾ ਮਕਾਨ ਦੱਬ ਲਿਆ। ਵੱਡੀ ਕੁੜੀ ਅਤੇ ਭੀਮੇ ਦਾ ਸਕੂਲ ‘ਚੋਂ ਫ਼ੀਸ ਨਾ ਦੇਂਣ ਕਰਕੇ ਨਾਂਅ ਕੱਟਿਆ ਗਿਆ। ਕਾਂਤਾ ਦੀ ਮਾਂ ਪਹਿਲਾਂ ਹੀ ਮਰ ਚੁੱਕੀ ਸੀ ਤੇ ਬਾਪ ਕਿਸੇ ਪਰਾਈ ਔਰਤ ਨਾਲ ਦਿੱਲੀ ਦੇ ਇਕ ਬਦਨਾਮ ਮੁਹੱਲੇ ‘ਚ ਰਹਿ ਰਿਹਾ ਸੀ। ਵਿਤੇਸ਼ ਦੀ ਮਾਪੇ ਕੁਝ ਸਾਲ ਪਹਿਲਾਂ ਹੀ ਚਲਾਣਾ ਕਰ ਗਏ ਸਨ। ਅਜਿਹੇ ‘ਚ ਕਾਂਤਾ ਸਾਹਮਣੇ ਅੰਧਕਾਰ ਭਰਿਆ ਰਾਹ ਸੀ। ਲਿਾਹਜ਼ਾ, ਕਾਂਤਾ ਨੇਂ ਸ਼ਹਿਰ ਤੋਂ ਦੂਰ ਜਾਂਣ ਦਾ ਨਿਰਣਾਂ ਕਰ ਲਿਆ। ਉਹ ਆਪਣੇ ਬੱਚਿਆਂ ਨੂੰ ਲੈ ਕੇ ਸ਼ਹਿਰ ਤੋਂ 20 ਮੀਲ ਲਹਿੰਦੇ ਪਾਸੇ ਸ਼ਾਮਪੁਰ ਪਿੰਡ ਦੇ ਬਾਹਰਵਾਰ ਬਣੇਂ ਇੱਟਾਂ ਦੇ ਭੱਠੇ ‘ਤੇ ਮਜ਼ਦੂਰੀ ਕਰਨ ਲਈ ਆ ਗਈ।
ਕਾਂਤਾ ਇਸ ਕਸ਼ਟ ਪਰੇ ਜੀਵਨ ਲਈ ਅੰਨ੍ਹੇ ਨੂੰ ਹੀ ਜੁੰਮੇਵਾਰ ਮੰਨਦੀ ਸੀ। ਉਸ ਨੂੰ ਇੰਝ ਲੱਗਦਾ ਜਿਵੇਂ ਅੰਨ੍ਹਾ ਉਸ ਦਾ ਪੁੱਤ ਨਾ ਹੋ ਕੇ ਦੁਸ਼ਮਣ ਹੋਵੇ, ਜਿਸ ਨੇਂ ਕਾਂਤਾ ਦੇ ਜੀਵਨ ਨੂੰ ਨਰਕ ਬਨਾਉਂਣ ਦੀ ਠਾਣ ਲਈ ਹੋਵੇ। ਇਸੇ ਲਈ ਹੀ ਕਾਂਤਾ ਨੇਂ ਕਦੇ ਉਸ ਦਾ ਨਾਂਅ ਜੋ ਅਰਜੁਨ ਰੱਖਿਆ ਸੀ, ਆਪਣੀ ਜ਼ੁਬਾਨ ‘ਚੋ ਨਹਂੀ ਲਿਆ। ਕਾਂਤਾ ਛੋਟੀ-ਛੋਟੀ ਗੱਲ ‘ਤੇ ਅੰਨ੍ਹੇ ਨੂੰ ਡਾਂਟਦੀ ਤੇ ਕਦੇ-ਕਦੇ ਕੁੱਟ ਵੀ ਦਿੰਦੀ। ਪਰ ਅੰਨ੍ਹਾ ਤਾਂ ਮਾਂ ਦਾ ਮੁਹਥਾਜ਼ੀ ਤੇ ਵਫ਼ਾਦਾਰ ਸਾਥੀ ਸੀ। ਉਹ ਕਦੇ ਮਾਂ ਅੱਗੋਂ ਨਹੀਂ ਸੀ ਬੋਲਦਾ। ਉਸ ਨੂੰ ਜੋ ਕੰਮ ਸੌਂਪ ਦਿੱਤਾ ਜਾਂਦਾ। ਉਹ ਉਸ ਨੂੰ ਦੂਹਣੇ ਉਤਸ਼ਾਹ ਨਾਲ ਕਰਦਾ। ਰੀਮਾ-ਭੀਮਾ ਸਕੂਲ ਜਾਂਦੇ ਲੇਕਿਨ ਅੰਨ੍ਹਾ ਕਾਂਤਾ ਨਾਲ ਪਹੁ-ਫ਼ੁਟਾਲੇ ਤੋਂ ਲੈ ਕੇ ਤਾਰਿਆਂ ਦੀ ਲੋਅ ਤੱਕ ਕੰਮ ਕਰਦਾ ਰਹਿੰਦਾ, ਪਰ ਪਤਾ ਨਹੀਂ ਕਿਉਂ ਕਾਂਤਾ ਨੂੰ ਉਸ ਦਾ ਤਿਉਹ ਕਦੇ ਨਾ ਆਉਂਦਾ।
ਕੁਝ ਸਮਾਂ ਬੀਤਿਆ ਤਾਂ ਕਾਂਤਾ ਨੇਂ ਆਪਣੇ ਜੋੜੇ ਪੈਸਿਆਂ ਅਤੇ ਭੱਠੇ ਦੇ ਮਾਲਕ ਤੋਂ ਥੋੜ੍ਹਾ ਉਧਾਰ ਲੈ ਕੇ ਭੱਠੇ ਦੀ ਨਵੀਂ ਬਣੀ ਕਲੌਨੀ ਵਿਚ ਜਗ੍ਹਾ ਮੁੱਲ ਲੈ ਕੇ ਇਕ ਨਿੱਕਾ ਜਿਹਾ ਮਕਾਨ ਬਣਾ ਲਿਆ।
ਅੰਨ੍ਹਾ ਤੇਰ੍ਹਾਂ ਸਾਲ ਦਾ ਹੋ ਚੁੱਕਾ ਸੀ। ਘਰ ਦਾ ਸਾਰਾ ਕੰਮ ਕਰਨ ਤੋਂ ਇਲਾਵਾ ਅੰਨ੍ਹਾ ਭੱਠੇ ਦਾ ਕੰਮ ਵੀ ਉਤਸ਼ਾਹ ਨਾਲ ਕਰਦਾ। ਇਹੀ ਕਾਰਨ, ਕਿ ਅੰਨ੍ਹੇ ਦਾ ਸ਼ਰੀਰ ਛੋਟੀ ਉਮਰ ‘ਚ ਛਤੀਰ ਜਿਹਾ ਬਣ ਗਿਆ। ਅੰਨ੍ਹੇ ਦੇ ਜਿਸਮ ਵਿਚ ਤਾਕਤ ਵੀ ਅੰਨ੍ਹੀ ਆ ਚੁੱਕੀ ਸੀ। ਅੰਨ੍ਹਾ ਕੰਮ ਕਰਨ ਵੇਲੇ ਸ਼ਾਂਤ ਰਹਿੰਦਾ ਤੇ ਮੂੰਹ ਅੰਦਰ ‘ਰਾਮ-ਰਾਮ‘ ਕਰਦਾ ਰਹਿੰਦਾ।
ਉੱਧਰ ਇਕ ਸਮਾਜ ਸੇਵੀ ਸੰਸਥਾਂ ਨੇਂ ਰੀਮਾ ਅਤੇ ਭੀਮਾ ਦੀ ਪੜ੍ਹਨ ਦੀ ਲਗਨ ਦੇਖ ਕੇ ਉਨ੍ਹਾਂ ਦੀ ਪੜ੍ਹਾਈ ਅਤੇ ਬੋਰਡਿੰਗ ਦਾ ਸਾਰਾ ਖ਼ਰਚਾ ਚੁੱਕ ਲਿਆ। ਰੀਮਾ ਅਤੇ ਭੀਮਾ ਸ਼ਹਿਰ ਬੋਰਡਿੰਗ ‘ਚ ਪੜ੍ਹਨ ਲੱਗ ਪਏ।
ਇਕ ਦਿਨ ਸ਼ਾਂਮ ਨੂੰ ਕਾਂਤਾ ਦੇ ਨਾਲ ਭੱਠੇ ‘ਤੇ ਮਜਦੂਰੀ ਕਰਨ ਵਾਲਾ ਪਿੱਲੂ ਕਾਂਤਾ ਦੇ ਘਰ ਆਇਆ ਤੇ ਪਾਣੀ ਦੀ ਮੰਗ ਕਰਨ ਲੱਗ ਪਿਆ। ਕਾਂਤਾ ਨੇਂ ਪਾਣੀ ਲਿਆ ਦਿੱਤਾ ਤਾਂ ਪਿੱਲੂ ਨਾਲ ਲਿਆਂਦੀ ਸ਼ਰਾਬ ਦੀ ਬੋਤਲ ‘ਚੋਂ ਪੈੱਗ ਪੀਣ ਲੱਗ ਪਿਆ। ਦੇਰ ਸ਼ਾਮ ਤੱਕ ਪਿੱਲੂ ਸ਼ਰਾਬ ਪੀਂਦਾ ਰਿਹਾ। ਉਸ ਨੇਂ ਅੰਨ੍ਹੇ ਨੂੰ ਵੀ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ, ਪਰ ਉਸ ਨੇਂ ਇਸ ਪੇਸ਼ਕਸ਼ ਨੂੰ ਨਾਕਾਰ ਦਿੱਤਾ। ਦੇਰ ਰਾਤ ਤੋਂ ਬਾਅਦ ਪਿੱਲੂ ਕਾਂਤਾ ਦੇ ਘਰ ਹੀ ਸੌਂ ਗਿਆ। ਪਹਿਲਾਂ ਵੀ ਕਈ ਵਾਰ ਪਿੱਲੂ ਕਾਂਤਾ ਦੇ ਘਰ ਸੌਂ ਜਾਂਦਾ ਸੀ, ਕਿਉਂਕ ਉਹ ਕਾਂਤਾ ਦੀ ਦੂਰ ਦੀ ਰਿਸ਼ਤੇਦਾਰੀ ‘ਚ ਭਰਾ ਲੱਗਦਾ ਸੀ। ਅੱਧੀ ਰਾਤ ਤੋਂ ਬਾਅਦ ਪਿੱਲੂ ਦੇ ਅੰਦਰ ਦਾ ਜਾਨਵਰ ਜਾਗ ਗਿਆ ਤੇ ਉਸ ਨੇਂ ਕਾਂਤਾ ਦੀ ਇੱਜ਼ਤ ਨੂੰ ਹੱਥ ਪਾ ਲਿਆ। ਕਾਂਤਾ ਨੇਂ ਚੀਕ ਮਾਰੀ ਤਾਂ ਅੰਨ੍ਹਾ ਉੱਠ ਖਲੋਤਾ। ਉਹ ਟੋਹਲ ਕੇ ਉਸ ਚਾਰਪਾਈ ‘ਤੇ ਪਹੁੰਚ ਗਿਆ ਜਿੱਥੇ ਪਿੱਲੂ ਕਾਂਤਾ ਦੀ ਅਸਮਤ ਨੂੰ ਨਿਸ਼ਾਨਾ ਬਣਾ ਰਿਹਾ ਸੀ। ਅੱਬੜਵਾਹੇ ਅੰਨ੍ਹੇ ਨੇਂ ਦਰਿੰਦੇ ਪਿੱਲੂ ਨੂੰ ਜੱਫ਼ਾ ਮਾਰ ਲਿਆ। ਪਿੱਲੂ ਨੇਂ ਛੁੱਟਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ। ਇਤਨੇ ਵਿਚ ਕਾਂਤਾ ਸੰਭਲ ਗਈ ਤੇ ਉਸ ਨੇਂ ਵਿਹੜੇ ‘ਚ ਆ ਕੇ ਸ਼ੋਰ ਮਚਾਉਂਣਾ ਸ਼ੁਰੂ ਕਰ ਦਿੱਤਾ। ਪਿੱਲੂ ਘਬਰਾ ਗਿਆ। ਉਸ ਨੇਂ ਹੱਥ ਲੰਮਾ ਕਰਕੇ ਆਪਣੇਂ ਬੂਟਾਂ ਅੰਦਰ ਲਕੋਏ ਛੁਰੇ ਨੂੰ ਕੱਢ ਲਿਆ ਤੇ ਅਗਲੇ ਹੀ ਪਲ ਉਹ ਛੁਰਾ ਅੰਨ੍ਹੇ ਦੀ ਵੱਖੀ ‘ਚ ਲਹਿ ਗਿਆ। ਅੰਨ੍ਹਾ ‘ਰਾਮ-ਰਾਮ‘ ਕਰਦਾ ਥੱਲੇ ਡਿੱਗ ਪਿਆ ਤੇ ਥੋੜ੍ਹੀ ਦੇਰ ਬਾਅਦ ਸ਼ਾਂਤ ਹੋ ਗਿਆ। ਪਿੱਲੂ ਨੇਂ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਭੀੜ ਨੇਂ ਫੜ ਲਿਆ। ਅੰਨ੍ਹਾ ਧਰਤੀ ‘ਤੇ ਨਿਢਾਲ ਪਿਆ ਸੀ ਤੇ ਕਾਂਤਾ ਉਸ ਨੂੰ ਬੇਹਤਾਸ਼ਾ ਚੁੰਮ ਰਹੀ ਸੀ। ਇੰਝ ਲੱਗਦਾ ਸੀ ਜਿਵੇਂ ਉਹ ਅੰਨ੍ਹੇ ਨੂੰ ਉਸ ਦੇ ਹਿੱਸੇ ਦੀ ਮਮਤਾ ਦੇ ਰਹੀ ਹੋਵੇ ਤੇ ਕਹਿ ਰਹੀ ਹੋਵੇ ‘‘ ਮਾਫ਼ ਕਰੀਂ ਮੇਰੇ ਅਰਜੁਨ ਪੁੱਤ, ਮੈਂ ਤੇਰਾ ਅੰਨ੍ਹਾਪਣ ਵੇਖਿਆ, ਤੇਰੇ ਵਿਚਲਾ ਸ਼ਰਵਨ ਪੁੱਤ ਨਹੀਂ।‘‘

ਪਿੰਡ ਤੇ ਡਾਕ. ਗੁਰੂਸਰ ਯੋਧਾ, ਤਹਿ. ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ (152115)
ਸੰਪਰਕ: 95921-56307

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346