Welcome to Seerat.ca

ਈਰਖ਼ਾ-2

 

- ਇਕਬਾਲ ਰਾਮੂਵਾਲੀਆ

ਅੱਲਾ ਤੇ ਜੱਲਾ

 

- ਹਰਜੀਤ ਅਟਵਾਲ

ਬੇਵਤਨੀ

 

- ਅਮਰਜੀਤ ਚੰਦਨ

ਵਿਥਿਆ
ਮਾਰਚ 1929

ਨੰਗਾ ਧੜ, ਕਾਠ ਦੀ ਤਲਵਾਰ ਤੇ ਚੱਪਾ ਚੱਪਾ ਕਰਕੇ ਜਿੱਤ ਹੁੰਦੀ ਜ਼ਮੀਨ

 

- ਬਲਵਿੰਦਰ ਗਰੇਵਾਲ

ਸੁਰਗਾਂ ਨੂੰ ਜਾਣ ਹੱਡੀਆਂ...

 

- ਨਿੰਦਰ ਘੁਗਿਆਣਵੀ

ਮੇਰੀ ਧਰਤੀ

 

- ਸੁਪਨ ਸੰਧੂ

Èbd aMbI

 

- ਰਾਜਪਾਲ ਸੰਧੂ

ਜੀਵਨੀ:ਦ ਸ ਅਟਵਾਲ / ਮੇਰਾ ਪੁੱਤ

 

- ਹਰਜੀਤ ਅਟਵਾਲ

ਸਾਂਝ ਦੇ ਕਿੰਨੇ ਆਧਾਰ ਪਰ ਮੌਕਿਆਂ ਦੀ ਕਮੀ

 

- ਵਰਿਆਮ ਸਿੰਘ ਸੰਧੂ

ਯਾਦਗ਼ਾਰੀ ਕਹਾਣੀ:
ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਪੋਲ-ਵਾਲਟ ਦਾ ਏਸ਼ੀਅਨ ਚੈਂਪੀਅਨ-ਸਤਨਾਮ ਸਿੰਘ ਰੰਧਾਵਾ

 

- ਗੌਰਵ ਢਿਲੋਂ

ਨਵੇਂ ਸਾਲ ‘ਤੇ ਸੱਚੀਆਂ ਸੁਣਾਵੇ ਭੀਰੀ......!

 

- ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਮੇਰੇ ਚੇਤੇ ਦੀ ਚੰਗੇਰ

 

- ਮੇਜਰ ਮਾਂਗਟ

ਮਿੱਤਰਾਂ ਦੀ ਯਾਦ ਪਿਆਰੀ

 

- ਅਮਰਦੀਪ ਗਿੱਲ

rMg rMgIlf bMdf KusLvMq isMG

 

- blvMq gfrgI

ਵਾਗੀ

 

- ਸੁਖਦੇਵ ਸਿੱਧੂ

 

ਸੁਰਗਾਂ ਨੂੰ ਜਾਣ ਹੱਡੀਆਂ...
- ਨਿੰਦਰ ਘੁਗਿਆਣਵੀ

 

“ਕਿਸੇ ਦੇ ਕੀ ਢਿੱਡ ਪੀੜ ਹੁੰਦੀ ਆ...ਜੇ ਹੁੰਦੀ ਆ ਤਾਂ ਹੋਈ ਜਾਵੇ...ਮੈਂ ਤਾਂ ਸਭ ਨੂੰ ਕਹਿੰਂਨਾ ਆਂ ਕਿ ਮੀਤੋ ਮੇਰੀ ਗਰਲ-ਫਰੈਂਡ ਆ...ਮੇਰੀ ਗਰਲ-ਫਰੈਂਡ ਆ ਮੀਤੋ...ਮੈਂ ਤਾਂ ਸਭ ਦੇ ਸਾਹਮਣੇ ਰੱਖੀ ਆ...ਕਿਸੇ ਸਾਲੇ਼ ਨੂੰ ਕੀ ਤਕਲੀਫ਼ ਆ...ਜੇ ਤਕਲੀਫ਼ ਆ ਤਾਂ ਹੋਈ ਜਾਵੇ...ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨ੍ਹੀ...ਸਭ ਨੂੰ ਪਤੈ ਘੁੱਦੇ ਦੀ ਗਰਲ-ਫਰੈਂਡ ਬਾਰੇ...ਕੇਹਨੂੰ ਨ੍ਹੀ ਪਤਾ? ਮੇਰੇ ਧੀਆਂ-ਪੁੱਤਾਂ...ਦੋਹਤਿਆਂ-ਪੋਤਿਆਂ ਸਭ ਨੂੰ...ਐਥੇ ਵਲੈਤ ਵਿੱਚ ਵੀ ਤੇ ਇੰਡੀਆ ਵੀ ਸਾਰੇ ਪਿੰਡ ਨੂੰ ਪਤਾ...।”
ਘੁੱਦਾ ਚਾਚਾ ਅੱਜ ਬਹੁਤਾ ਈ ਖੁੱਲ੍ਹ ਗਿਆ ਸੀ। ਉਹਦੇ ਅੰਦਰ ਜਿਵੇਂ ਗੰਢਾਂ ਈ ਬੱਝੀਆਂ ਪਈਆਂ ਸਨ। ਕੀਹਦੇ ਕੋਲ ਕਰੇ ਉਹ ਗੱਲਾਂ? ਵਕਤ ਹੀ ਕਿਸ ਕੋਲ ਹੈ ਵਲੈਤ ਵਿੱਚ, ਕਿਸੇ ਦੀਆਂ ਸੁਣਨ ਲਈ। ਸੱਚੀਓਂ ਈ, ਏਥੇ ਹਰ ਕੋਈ ਢਿੱਡ ਨੂੰ ਗੰਢਾਂ ਦੇਈ ਫਿਰਦੈ! ਹਰ ਕੋਈ ਗਲ-ਗਲ ਤੀਕ ਭਰਿਆ ਪਿਆ ਹੈ। ਮੈਨੂੰ ਵਲੈਤ ਵਿੱਚ ਬਹੁਤ ਸਾਰੇ ਅਜਿਹੇ ਬੰਦੇ ਮਿਲੇ, ਜਦ ਉਹ ਉਧੜਦੇ ਨੇ ਤਾਂ ਉਧੜਦੇ ਹੀ ਜਾਂਦੇ ਨੇ। ਗੱਲਾਂ ਕਰਦਿਆਂ-ਕਰਦਿਆਂ ਉਹਨਾਂ ਦੇ ਮੂੰਹੋਂ ਝੱਗ ਡਿੱਗਣ ਲਗਦੀ ਹੈ...ਪਤਾ ਨਹੀਂ ਕਿਉਂ...? ਜਾਂ ਫਿਰ ਵਲੈਤ ਦੀ ਆਬੋ-ਹਵਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਬਹੁਤੇ ਬੰਦਿਆਂ ਦੇ ਬੁੱਲ੍ਹ ਗੱਲ ਕਰਨ ਸਮੇਂ ਝੱਗ ਛਡਦੇ ਹਨ।
ਮੈਂ ਦੇਖਿਆ, ਜਦੋਂ ਚਾਚਾ ਦਿਨੇਂ ਗੱਲਾਂ ਕਰਦੈ...ਉਦੋਂ ਉਹਦੇ ਬੁੱਲ੍ਹ ਝੱਗ ਸੁਟ੍ਹਦੇ ਹਨ। ਹੁਣ ਤਾਂ ਗਲਾਸੀ ਨੇ ਚਾਚੇ ਦੇ ਬੁੱਲ੍ਹਾਂ ਦੀ ਝੱਗ ਸੂਤ ਲਈ ਸੀ। ਚਾਚਾ ਸਰੂਰਿਆ ਗਿਆ ਸੀ।
ਮੇਰੇ ਕੋਲੋਂ ਉਹਨੇ ਕੁਝ ਨਹੀਂ ਲੁਕੋਇਆ। ਸਗੋਂ ਮੈਂ ਤਾਂ ਉਹਦੇ ਸਾਰੇ ਧੀਆਂ-ਪੁੱਤਾਂ ਤੋਂ ਵੀ ਬਹੁਤ ਛੋਟਾ ਹਾਂ। ਉਹਦੇ ਦੋਹਤੇ-ਪੋਤਿਆਂ ਦੀ ਉਮਰ ਦਾ।
ਚਾਚੇ ਦਾ ਨਿੱਕਾ ਨਾਂ ਘੁੱਦਾ ਹੈ। ਜਵਾਨੀ ਵੇਲੇ ਚਾਚਾ ਜਦ ਕਬੱਡੀ ਖੇਡ੍ਹਦਾ ਹੁੰਦਾ ਸੀ ਤਾਂ ਕਬੱਡੀ ਦੇ ਮੈਦਾਨਾਂ ਵਿੱਚ ‘ਘੁੱਦਾ-ਘੁੱਦਾ’ ਹੁੰਦੀ ਸੀ... ‘ਅਹੁ ਆ ਗਿਆ ਵਈ ਘੁੱਦਾ...ਅਹੁ ਆ ਗਿਆ ਘੁੱਦਾ...।’
ਘੁੱਦਾ ਆਪਣੇ ਵੇਲੇ ਨੂੰ ਝੂਰ ਰਿਹਾ ਸੀ...ਕਬੱਡੀ ਦੇ ਉਸ ਸੁਨਹਿਰੀ ਵੇਲੇ ਨੁੰ! ਗੱਲਾਂ ਕਰਦਾ-ਕਰਦਾ …ਅਤੀਤ ‘ਚ ਖੋਇਆ ਚਾਚਾ ਮਨ ਭਰ ਆਉਂਦਾ ਹੈ।
ਮੈਨੂੰ ਹਫ਼ਤਾ ਹੋ ਗਿਆ ਹੈ ਉਹਦੇ ਕੋਲ ਆਏ ਨੂੰ। ਪਰਸੋਂ ਨੂੰ ਮੈਂ ਚਲੇ ਜਾਣਾ ਹੈ ਉਹਦੇ ਘਰੋਂ। ਚਾਚਾ ਕਹਿੰਦਾ ਹੈ, “ਤੂੰ ਮੇਰਾ ਨਾਵਲ ਲਿਖ ਦੇ...ਲਿਖਦਾ ਕਿਉਂ ਨ੍ਹੀ ਤੂੰ ਮੇਰਾ ਨਾਵਲ...? ਦੱਸ ਮੈਨੂੰ ...ਕਿਉਂ ਨ੍ਹੀ ਲਿਖਦਾ...ਮੇਰਾ ਨਾਵਲ...ਕੀ ਲਵੇਂਗਾ ਼ਿਲਖਣ ਦਾ ਤੂੰ? ਨਕਦੋ-ਨਕਦ ਹਿਸਾਬ...ਹੁਣੇ ਦੱਸ ਮੈਨੂੰ ...ਕਿੰਂਨੇ ਪੌਂਡ...? ਜਿੰਨੇ ਕਹੇਂਗਾ...ਓਨੇ ਦੇਊਂ...ਪਰ ਲਿਖ ਮੇਰਾ ਨਾਵਲ...ਹੁਣੇ ਦਿਆਂ ਮੈਂ ਤੈਨੂੰ...ਬੋਲ ਕਿੰਨੇ ਪੌਂਡ ਦਿਆਂ? ਪਰ ਲਿਖ ਮੇਰਾ ਨਾਵਲ ....ਮੇਰੀ ਸਟੋਰੀ...।”
“ਨਹੀਂ ਚਾਚਾ, ਮੁਫ਼ਤੀ ਲਿਖੂੰ ਤੇਰਾ ਸਨਾਵਲ...ਪਰ ਲਿਖੂੰ ਆਪਣੀ ਮਰਜ਼ੀ ਨਾਲ...ਜਿਵੇਂ ਤੂੰ ਕਹੇਂਗਾ...ਹੂਬਹੂ ਉਵੇਂ ਨਹੀਂ ਲਿਖਣਾ...ਤੇਰੇ ਪੋਤੜੇ ਫੋਲੂੰਗਾ ਮੈਂ ਤਾਂ...।”
ਮੈਂ ਹੱਸਦਾ ਹਾਂ। ਘੁੱਦਾ ਚਾਚਾ ਵੀ ਹੱਸ ਪਿਆ ਹੈ। ਉਸਨੇ ਗਿਲਾਸੀ ਦੀ ਆਖਰੀ ਘੁੱਟ ਮੁਕਾਈ ਹੈ। ਮੈਂ ਖਾਲੀ ਹੋਇਆ ਪਾਣੀ ਵਾਲਾ ਨਿੱਕਾ ਜਗ ਭਰ ਲਿਆਇਆ ਹਾਂ।
“ਲਿਖ ਲਈਂ...ਲਿਖ ਲਈਂ...ਜਿਵੇਂ ਕੰਵਲ ਲਿਖਦਾ ਹੁੰਦਾ...ਢੁਡੀਕੇ ਵਾਲਾ ਕੰਵਲ...ਬੜੇ ਨਾਵਲ ਪੜ੍ਹੇ ਮੈਂ ਉਹਦੇ...ਜਸਵੰਤ ਕੰਵਲ ਦੇ...ਜੇ ਤੂੰ ਾਨ ਲਿਕੈਂਗਾ ਤਾਂ ਮੈਂ ਕੰਵਲ ਤੋਂ ਲਿਖਵਾਊਂਗਾ...ਜਦੋਂ ਮੈਂ ਇੰਡੀਆ ਆਇਆ ਤਾਂ ਕੰਵਲ ਦੇ ਪਿੰਡ ਜਾਊਂਗਾ...ਉਹਨੂੰ ਕਹੂੰ ਵਈ ਤੂੰ ਲਿਖ ਮੇਰਾ ਨਾਵਲ...।”
ਮੈਂ ਇਹ ਦੱਸ ਦੇਵਾਂ ਕਿ ਮੈਂ ਇਹਨੂੰ ‘ਚਾਚਾ’ ਕਿਹੜੇ ਹਿਸਾਬ ‘ਚ ਕਹਿੰਨਾ। ਜਿਹੜੇ ਮੇਰੇ ਮਿੱਤਰ ਨੇ ਮੈਨੂੰ ਇਹਦੇ ਨਾਲ ਮਿਲਵਾਇਆ ਹੈ, ਉਹਦਾ ਇਹ ਦੂਰੋ-ਨੇੜਿਓ ਚਾਚਾ ਲਗਦੈ। ਮਿੱਤਰ ਨੂੰ ‘ਚਾਚਾ’ ਕਹਿੰਦਾ ਦੇਖਕੇ ਮੈਂ ਵੀ ‘ਚਾਚਾ’ ਕਹਿਣ ਲੱਗਿਆ।
ਬਹੁਤ ਵੱਡਾ ਘਰ ਹੈ ਚਾਚੇ ਘੁੱਦੇ ਦਾ। ਰਹਿੰਦਾ ਇਕੱਲਾ। ਧੀਆਂ-ਪੁੱਤ ਦੂਰ ਨੇ। ਕੋਈ ਘੰਟੇ ਦੀ ਵਾਟ ‘ਤੇ...ਕੋਈ ਦੋ ਘੰਟੇ ਦੀ ਵਾਟ ‘ਤੇ। ਉਦੋਂ ਮਿਲਦੇ ਨੇ, ਜਦੋਂ ਚਾਚੇ ਦੇ ਕਿਸੇ ਦੋਹਤੇ-ਪੋਤੇ ਦਾ ਜਨਮ ਦਿਨ ਹੁੰਦਾ ਹੈ ਜਾਂ ਰਿਸ਼ਤੇਦਾਰੀ ਵਿੱਚ ਕੋਈ ਸੁਖ-ਦੁਖ ਦੀ ਕੋਈ ਰਸਮ। ਚਾਚਾ ਮਸਤ ਹੈ। ਡੱਕਾ ਫਿ਼ਕਰ ਨਹੀਂ। ਕਹਿੰਦਾ ਹੈ, “ਆਏ ਦੀ ਖ਼ੁਸ਼ੀ ਨਹੀਂ...ਗਏ ਦਾ ਗ਼ਮ ਨਹੀਂ।”
ਵਲੈਤ ਵਿੱਚ ਅਜਿਹੇ ਵੱਡੇ ਘਰ ਟਾਂਵੇ ਲੋਕਾਂ ਕੋਲ ਹੀ ਹਨ, ਜਿਹੜੇ ਬਹੁਤ ਪੁਰਾਣੇ ਆਏ ਹੋਏ ਹਨ। ਹਰ ਕਿਸੇ ਕੋਲ ਅਜਿਹਾ ਵੱਡਾ ਤੇ ਸ਼ਾਨਦਾਰ ਘਰ ਨਹੀ।ਂ ਚਾਚੇ ਨੇ ਕੰਮ ਤੋਂ ਵੀ ਬਥੇਰਾ ਕਮਾਇਆ ਹੈ। ਹੁਣ ਪੈਨਸਿ਼ਨ ਮਿਲਦੀ ਹੈ। ਕੋਈ ਤੋਟ ਨਹੀਂ...ਚਾਚੇ ਨੂੰ ਸਿਵਾਏ ਚਾਚੀ ਦੇ। ਚਾਚੀ ਵੇਲੇ ਤੋਂ ਪਹਿਲਾ ਈ ਮੁੱਕ ਗਈ।
ਚਾਚੀ ਦੇ ਗੁਜ਼ਰ ਜਾਣ ਦਾ ਚਾਚੇ ਨੂੰ ਭੋਰਾ ਜਿੰਂਨਾਂ ਝੋਰਾ ਨਹੀਂ ਸੀ। ਉਹ ਦਸਦਾ,“ਸਭ ਨੂੰ ਮੋਹ ਦਿੰਦੀ-ਲੈਂਦੀ ਰਹੀ ਆ...ਵਧੀਆ ਗਈ ਆ ਹਸਦੀ-ਖੇਡ੍ਹਦੀ...ਹਰੇ-ਭਰੇ ਬਾਗ ਪਰਿਵਾਰ ‘ਚੋਂ...ਉਹਨੂੰ ਕਿਸੇ ਗੱਲੋਂ ਕਮੀਂ ਨਹੀਂ ਰਹੀ ਕਹਿੰਦੀ ਹੁੰਦੀ ਸੀ...ਪਿੰਡ ਕੋਠੀ ਪਾ ਦੇ...ਪਾ ‘ਤੀ...ਜਦ ਜਦ ਵੀ ਕੋਈ ਟੂਮ-ਟੱਲਾ ਲੈਣ ਨੂੰ ਕਿਹਾ...ਲੈਤਾ...ਮਹਿੰਗੇ ਤੋਂ ਮਹਿੰਗਾ ਸੂਟ ਲੈਂਦੀ ਸੀ...ਰਿਸ਼ਤੇਦਾਰੀ ‘ਚ ਜੋ ਮਰਜ਼ੀ ਦੇਵੇ-ਲਵੇ...ਏਹ ਉਹਦਾ ਕੰਮ ਸੀ... ਇੱਕ ਵੇਰਾਂ ਕਹਿੰਦੀ ਸੁਣਿਆ ਆਂ ਕਿ ਪੈਰਿਸ ਬਹੁਤ ਸੋਹਣਾ ਆਂ...ਮੈਂ ਘੁੰਮਣਾ ਆਂ...ਘੁੰਮਾਤਾ...ਇੱਕ ਵਾਰ ਕਿਹਾ ਕਿ ਵੱਡਾ ਘਰ ਲੈਣਾ ਆਂ...ਲੈਤਾ...ਦੇਖ ਕਿੱਡਾ ਵੱਡਾ ਘਰ ਆ...ਪਰ ਰਹਿਣਾ ਨਸੀਬ ਨਹੀਂ ਹੋਇਆ ਏਸ ਘਰ ‘ਚ…ਤਿੰਨ ਸਾਲ ਈ ਰਹੀ...।”
“ਚਾਚਾ ਡਰ ਨ੍ਹੀ ਆੳਂੁਦਾ..ਐਡਾ ਘਰ...‘ਕੱਲਾ ਬੰਦਾ...ਸਾਫ-ਸਫ਼ਾਈ...ਕਿੰਨਾ ਔਖਾ ਟਾਈਮ ਟਪਾਉਣਾ...?”
“ਡਰ ਕਾਹਦਾ ਆ...ਗਲਾਸੀ ਮਾਰੀਦੀ ਆ...ਮੌਜ਼ ਨਾਲ...ਖਾ ਪੀ ਕੇ ਖਰਾਟੇ ਮਾਰੀਦੇ ਆ...ਫ਼ੋਨ ਬੰਦ...ਮਰਜ਼ੀ ਨਾਲ ਉਠੀਦਾ ਆ...ਸਾਫ਼-ਸਫ਼ਾਈ ਕਾਹਦੀ...ਜਦ ਐਥੈ ਗੰਦ ਈ ਨ੍ਹੀ ਪੈਂਦਾ... ਕਈ-ਕਈ ਕਮਰੇ ਤਾਂ ਕਈ ਮਹੀਨੇ ਬਾਅਦ ਖੋਲ੍ਹਦਾਂ ਤੇ ਝਾੜ-ਪੂੰਝ ਕੇ ਫਿਰ ਬੰਦ...ਦੇਖ ਕਿੱਦਾਂ ਮੇਰਾ ਘਰ ਭਰਿਆ-ਭਰਿਆ...ਕੋਈ ਹਿਸਾਬ-ਕਿਤਾਬ ਨ੍ਹੀ ਅੰਂਨ੍ਹੇ ਭਾਂਡੇ ਪਏ ਆ...ਮਹਿੰਗੀ ਤੋਂ ਮਹਿੰਗੀ ਕਰੌਕਰੀ...ਅਣਲੱਗ ਤੇ ਅਣਲੱਗ ਬਿਸਤਰੇ ਤੇ ਹੋਰ ਕੱਪੜੇ...।”
ਮੈਂ ਦੇਖਦਾ ਹਾਂ...ਪਿੰਡ ਵਾਲੀ ਗਰਲ-ਫਰੈਂਡ ਬਾਰੇ ਗੱਲਾਂ ਕਰਦੇ ਸਮੇਂ ਚਾਚੇ ਦੀਆਂ ਅੱਖਾਂ ਚਮਕ ਪੈਂਦੀਆ ਨੇ...ਉਹਦੇ ਬੁੱਲ੍ਹਾਂ ‘ਤੇ ਝੱਗ ਦੀ ਕਿਣਮਿਣ ਵਧ ਜਾਂਦੀ ਹੈ। ਗੱਲ ਕਰਦੇ-ਕਰਦੇ ਸ਼ਬਦ ਥੁੜਨ ਲਗਦੇ ਨੇ। ਜਿਵੇਂ ਉਹ ਕਿਸੇ ਚਾਅ ਜਾਂ ਉਤਸ਼ਾਹ ਜਿਹੇ ਵਿੱਚ ਆ ਜਾਂਦਾ ਹੈ। ਮੈਂ ਚਾਹੁੰਨੈ ਕਿ ਚਾਚੇ ਤੋਂ ਉਸਦੀ ਇੰਡੀਆ ਵਾਲੀ ਫਰੈਂਡ ਬਾਰੇ ਵਧ ਤੋਂ ਵਧ ਗੱਲਾਂ ਸੁਣਾ।
ਮੈਂ ਪੁਛਦਾ ਹਾਂ,“ਕਦੋਂ ਕੁ ਦੀ ਜਾਣਦੀ ਤੈਨੂੰ...ਚਾਚੀ ਦੇ ਗੁਜ਼ਰ ਜਾਣ ਮਗਰੋਂ ਦੀ ਜਾਂ ਪਹਿਲਾਂ ਦੀ?”
“ਏਹ ਵੀ ਤੂੰ ਲਿਖੇਂਗਾ?ਲਿਖੀਂ-ਲਿਖੀਂ...ਬੇਸ਼ਕ ਲਿਖੀਂ...ਤੈਨੂੰ ਦਸਦਾਂ ਮੈਂ...ਚਾਹੇ ਮੈਂ ਜੱਟ ਆਂ ਤੇ ਉਹ ਨੀਵੀਂ ਜਾਤੀ ਦੀ ਆ...ਹੋਵੇ ਪਈ...ਮੈਨੂੰ ਕੀ...ਮੈਂ ਤਾਂ ਆਪਣੇ ਗੁਰੂਆਂ ਦਾ ਕਿਹਾ ਮੰਨਦਾ ਆਂ...ਮੈਂ ਜਾਤਾਂ-ਪਾਤਾਂ ‘ਚ ਭੋਰਾ ਯਕੀਨ ਨ੍ਹੀ ਕਰਦਾ...ਤੈਨੂੰ ਦੱਸਾਂ ਮੈਂ...ਏਹ ਕੰਜਰ ਦੀ ਮੇਰੀ ਕਬੱਡੀ ‘ਤੇ ਮਰਗੀ...ਮੇਰੀ ਸ਼ਾਨ ‘ਤੇ...ਮੇਰੇ ਕੱਦ-ਬੁੱਤ ‘ਤੇ...ਏਹ ਮੈਨੂੰ ਬਹੁਤ ਪੁਰਾਣੀ ਜਾਣਦੀ ਆ...ਸਾਡੇ ਉਦੋਂ ਏਹ ਕੰਮ ਕਰਦੀ ਸੀ...ਬੇਬੇ ਨੇ ਰੱਖੀ ਸੀ...ਬੇਬੇ ਕੰਿਹਦੀ ਹੁੰਦੀ ਸੀ ਕਿ ਏਹ ਬੜੀ ਕੁੜੀ ਆ...ਪਰ ਸੱਚ ਦੱਸਾਂ, ਮੇਰੀ ਉਦੋਂ ਏਹਦੇ ਨਾਲ ਫਰੈਂਡਸਿ਼ੱਪ ਨਹੀਂ ਸੀ...ਏਹ ਤਾਂ ਉਦੋਂ ਬਣੀ ਆਂ ਜਦ ਮੈਂ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਤੇ ਪੱਕਾ ਹੋ ਕੇ ਵਲੈਤੋਂ ਗਿਆ ਵਾਂ...ਏਹ ਸਹੁਰੀ ਉਹੋ-ਜਿਹੀ ਪਈ ਸੀ ਜਿਹੋ-ਜਿਹੀ ਖੁੰਬ ਅਰਗੀ ਛੱਡਕੇ ਗਿਆ ਸੀ...ਮੈਂ ਵਿਆਹ ਕਰੌਣ ਗਿਆ ਆਂ ਉਦੋਂ...ਚਾਰ ਮਹੀਨੇ ਰਿਹਾ...ਉਦੋਂ ਰਲਗੀ ਸੀਟ੍ਹੀ ਇੱਕ ਦਿਨ...ਸੱਚ ਦੱਸਾਂ ਔਖਾ ਮੈਂ ਵੀ ਸੀ...ਹੈਥੋਂ ਵੰਨ-ਸੁਵੰਨੀਆਂ ਗੋਰੀਆਂ ‘ਚੋਂ ਗਿਆ ਸੀ...ਇੱਕ ਦਿਨ ਦੁਪਿਹਰਾਂ ਨੂੰ ਬੰਨ੍ਹਤਾ ਲਹਿਰਾ...ਫਿਰ...ਗੋਰੀਆਂ ਸਾਲ਼ੀਆਂ ਕੀ ਨੇ ਰਬੜ ਦੀਆਂ ਗੁੱਡੀਆਂ ਜਿਹੀਆਂ...ਏਹਦੀ ਤਾਂ ਗੱਲ ਈ ਹੋਰ ਸੀ...ਉਦੋਂ ਤਾਂ ਕਿਸੇ ਨੂੰ ਪਤਾ ਨ੍ਹੀ ਲੱਗਾ...ਵਿਆਹ ਕਰਵਾ ਕੇ ਮੁੜ ਆਇਆ ਸੀ ਮੈਂ...ਫੇਰ ਜਦੋਂ ਤੇਰੀ ਚਾਚੀ ਨੂੰ ਲੈਣ ਗਿਆ ਵਾਂ...ਛੇਆਂ ਮਹੀਨਿਆਂ ਬਾਅਦ...ਉਦੋਂ ਫੇਰ ਲਹਿਰੇ ਬੰਨ੍ਹੇ ਜਾ ਕੇ...ਘਰ ਸਾਰਿਆਂ ਨੂੰ ਪਤਾ ਲੱਗ ਗਿਆ...ਤੇਰੀ ਚਾਚੀ ਨੂੰ ਤਾਂ ਚੌਥੇ ਸਾਲ ਪਤਾ ਲੱਗਾ ਸੀ...ਇੱਕ ਦਿਨ ਫੋ਼ਨ ਕਰਦਾ ਫੜ ਹੋ ਗਿਆ ਮੈਂ...ਤੇਰੀ ਚਾਚੀ ਸਾਰੀ ਉਮਰ ਰੋਂਦੀ ਰਹੀ ਆ ਵਈ ਕੁੱਤੀ ਚੂਹੜੀ ਮੇਰੇ ਹੱਡਾਂ ‘ਚ ਬਹਿਗੀ ਬੇੜਾ ਡੁਬਜੇ ਗਰਕਣੀ ਦਾ...ਤੇਰੀ ਚਾਚੀ ਮੈਨੂੰ ਕਹਿੰਦੀ ਰਹੀ ਆ ਅਖੇ ਮੇਰੇ ‘ਚ ਕਿਹੜੀ ਘਾਟ ਸੀ...ਤੂੰ ਗੰਦ ਨੂੰ ਮੁੰਹ ਮਾਰਦਾਂ...ਮੈਨੂੰ ਤੇਰਾ ਆਹਾ ਦੁੱਖ ਈ ਖਾ ਗਿਆ...ਕਿਹੜੀ ਜਨਾਨੀ ਬੰਦੇ ਨੂੰ ਪਾਸੇ ਜਾਦਾ ਦੇਖ ਕੇ ਸਬਰ ਕਰੂ...ਪਰ ਮੈਂ ਨ੍ਹੀ ਹਟਿਆ ਯਾਰ...।”
ਮੈਂ ਕਹਿਣਾ ਚਾਹੁੰਦਾ ਹਾਂ ਕਿ ਚਾਚਾ ਓਦਣ ਤਾਂ ਕਹਿੰਦਾ ਸੀ ਕਿ ਹਸਦੀ-ਖੇਡ੍ਹਦੀ ਗਈ ਆ...ਤੇ ਹੁਣ ਅਸਲੀ ਗੱਲ ਦੱਸੀ ਆ ਤੂੰ...ਜਾਂ ਫਿਰ ਆਪਣੇ ਦਿਲ ਨੂੰ ‘ਝੂਠੀਆਂ ਤਸੱਲੀਆਂ’ ਦੇਣ ਲਈ ਕਹਿ ਰਿਹਾ ਸੀ ਓਦਣ ਤੂੰ। ਇਹ ਗੱਲ ਕਹਿੰਦਾ-ਕਹਿੰਦਾ ਰਹਿ ਗਿਆ ਹਾਂ ਮੈਂ। ਚਾਚਾ ਰੋ ਪਿਆ ਹੈ। ਮੈਂ ਗੱਲ ਦਾ ਵਿਸ਼ਾ ਬਦਲ ਰਿਹਾਂ ਪਰ ਚਾਚੇ ਦੀ ਸੂਈ ਉਥੇ ਈ ਅੜ ਗਈ ਹੈ। ਗੱਲ ਨੂੰ ਲਾਂਭੇ ਕਰਨ ਲਈ ਵਾਸ਼ਰੂਮ ਜਾਣ ਦਾ ਬਹਾਨਾ ਲਾਉਂਦਾ ਹਾਂ। ਮੇਰੇ ਵਾਪਿਸ ਆਉਣ ‘ਤੇ ਚਾਚਾ ਮੀਟ ‘ਚ ਕੜਛੀ ਫੇਰਨ ਉਠ ਗਿਆ...ਮੈਂ ਵੀ ਮਗਰੇ ਕਿਚਨ ‘ਚ ਚਲਾ ਜਾਂਦਾ ਹਾਂ।
****************
“ਬੜੇ ਸਾਲ ਹੋ ਗਏ ਆ...ਮੇਰੇ ਯੂ.ਐੱਸ.ਏ.ਵਾਲੇ ਬ੍ਰਦਰ ਨੇ ਇੱਕ ਦਿਨ ਗਲਾਸੀ ਲਾਈ ‘ਚ ਮੈਨੂੰ ਫ਼ੋਨ ਕੀਤਾ...ਕਹਿੰਦਾ ਆ ਅਖੇ ਭਾਜੀ ਏਹ ਗੱਲ ਠੀਕ ਨ੍ਹੀਂ ਆਂ...ਸਾਰੇ ਪਾਸੇ ਬਦਨਾਮੀ ਹੋਈ ਪਈ ਆ...ਹੁਣ ਤੂੰ ਸਿਆਣਾ ਹੋ ਗਿਆ ਆਂ... (ਵਲੈਤ ਵਿੱਚ ਬੁੜ੍ਹੇ ਹੋ ਗਏ ਨੂੰ ‘ਸਿਆਣਾ’ ਹੋ ਗਿਆ ਆਖਦੇ ਹਨ), ਹੁਣ ਤਾਂ ਹਟਜਾ...ਮੈਂ ਸਾਫ਼ ਈ ਕਹਿਤਾ ਕਿ ਜੇ ਇਹੋ ਗੱਲ ਕਹਿਣੀ ਆਂ ਤਾਂ ਅੱਗੇ ਤੋਂ ਮੈਨੂੰ ਫੋ਼ਨ ਨਾ ਕਰੀਂ...ਫੇਰ ਆਂਹਦਾ ਅਖੇ ਮਜ਼ਬ੍ਹਣ ਆਂ...ਮੈਂ ਕਿਹਾ ਮੇਰੇ ਲਈ ਉਹ ਦੇਵੀ ਆ...ਤੇਰੇ ਲਈ ਹੋਊਗੀ ਮਜ਼ਬ੍ਹਣ...ਤੇ ਉਹ ਫ਼ੋਨ ਕੱਟ ਗਿਆ...ਅਜ ਤੱਕ ਗੱਲ ਨਹੀ ਹੋਈ ਸਾਡੀ...ਯਾਰ ਉਹ ਕੌਣ ਹੁੰਦਾ ਆ ਮੇਰੀ ਫਰੈਂਡ ਨੂੰ ਏਦਾਂ ਆਖਣ ਵਾਲਾ...ਚਾਹੇ ਭਰਾ ਈ ਆ...ਮੈਂ ਤੈਨੂੰ ਕਿਹਾ ਵਈ ਮੇਰੇ ਲਈ ਜਾਤ-ਗੋਤ ਹੈਨੀ...ਸਾਡੇ ਜੱਟਾਂ ਨੇ ਗੁਰੂਆਂ ਦੀ ਬਾਣੀ ‘ਤੇ ਅਮਲ ਈ ਕਦ ਕੀਤਾ ਆ...ਉਹਨਾਂ ਨੇ ਜਾਤਾਂ-ਗੋਤਾਂ ਖ਼ਤਮ ਕੀਤੀਆਂ ਤੇ ਇਹਨਾਂ ਨੇ ਬਣਾਈਆਂ...ਏਹਨਾਂ ਨੂੰ ਕੋਈ ਪੁੱਛੇ ਵਈ ਏਹ ਮਜ਼ਬ੍ਹ ਤੋਂ ਸ਼ਬਦ ਬਣਿਆ ਸੀ...ਧਰਮ ਤੋਂ...ਤੇ ਏਹੇ ਏਹਦੇ ਉਲਟ ਈ ਅਰਥ ਲੈਂਦੇ ਆ...।”
ਦੂਜੇ ਦਿਨ ਚਾਚਾ ਫਿਰ ਖਿੜਿਆ ਹੋਇਆ ਸੀ। ਅੱਜ ਮੈਂ ਕੁਝ ਘੰਟਿਆ ਦੀ ਛੁੱਟੀ ਲੈਕੇ ਇੱਕ ਦੋਸਤ ਨਾਲ ਅੱਗਿਓ ਉਸਦੇ ਦੋਸਤ ਦੇ ਘਰ ਚਾਹ ‘ਤੇ ਗਿਆ ਸਾਂ। ਜਦ ਮੈਂ ਆਇਆ ਤਾਂ ਚਾਚਾ ਵੇਲੇ ਨਾਲ ਈ ਗਲਾਸੀ ਲਾਈ ਬੈਠਾ ਸੀ। ਕਹਿੰਦਾ, “ਤੂੰ ਕੱਲ੍ਹ-ਪਰਸੋਂ ਨੂੰ ਚਲੇ ਜਾਣੈ...ਮੈਂ ਸੋਚਿਆ ਭਤੀਜੇ ਨਾਲ ਗੱਲਾਂ ਕਰ ਲਵਾਂ ਜ਼ਰਾ ਮੂਡ ਸੈੱਟ ਹੋ ਜੂ...ਨਾਲੇ ਸੁਣ ਭਤੀਜ ਤੂੰ ਮੈਨੂੰ ਤੂੰਬੀ ਸੁਣਾਈ ਸੀ ਤੇ ਮੈਂ ਤੈਨੂੰ ਅੱਜ ਸੁਣਾਊਂਗਾ ਗਾਣਾ...ਜ਼ਰਾ ਹੋ ਲੈਣ ਦੇ ਮੈਨੂੰ ਤਰਾਰੇ ‘ਚ ਭੋਰਾ...।”
ਜਿੰਦ ਯਾਰ ਦੀ ਬੱਕਲ ਵਿੱਚ ਨਿਕਲੇ
ਸੁਰਗਾਂ ਨੂੰ ਜਾਣ ਹੱਡੀਆਂ...
ਨੀਂ ਜਿੰਦੇ ਮੇਰੀਏ...
ਓ ਜਿੰਦ ਮੀਤੋ ਦੀ ਬੱਕਲ ਵਿੱਚ ਨਿਕਲੇ
ਤੇ ਸੁਰਗਾਂ ਨੂੰ ਜਾਣ ਹੱਡੀਆਂ...
ਚਾਚਾ ਗਾ ਰਿਹਾ ਸੀ...ਸੁਰੀਲੀ ਆਵਾਜ਼ ਵਿੱਚ...ਚੰਗਾ ਲੱਗ ਰਿਹਾ ਸੀ...ਮੈਂ ਤਾਂ ਹੈਰਾਨ ਈ ਰਹਿ ਗਿਆ ਸੁਣ ਕੇ ਚਾਚੇ ਦੀ ਆਵਾਜ਼। ਕੁਦਰਤੀ ਸੁਰ ਵਿੱਚ ਆਵਾਜ਼ ਚਾਚੇ ਦੀ।
ਚਾਚੇ ਨੂੰ ਇੰਡੀਆ ਜਾਣ ਦੀ ਕਾਹਲ ਬਣੀ ਹੋਈ ਸੀ। ਮੇਰੇ ਤੋਂ ਦਸ ਦਿਨ ਮਗਰੋਂ ਚਾਚੇ ਨੇ ਇੰਡੀਆ ਆਉਣਾ ਸੀ। ਪੱਕੀ ਕੀਤੀ ਹੋਈ ਸੀ ਕਿ ਮੈਂ ਚਾਚੇ ਕੋਲ ਉਹਦੇ ਪਿੰਡ ਜਾਣਾ...ਰੌਣਕ ਲਾਵਾਂਗੇ...ਚਾਚਾ ਕਹਿੰਦਾ ਸੀ, “ਫਿਰ ਮੈਂ ਵੀ ਤੇਰੇ ਪਿੰਡ ਆਊਂਗਾ...ਨਾਲੇ ਤੇਰੀ ਚਾਚੀ ਵੀ ਆਊ... ਤੇਰੀ ਚਾਚੀ ਤੈਨੂੰ ਮਿਲਕੇ ਬਹੁਤ ਖੁਸ਼ ਹੋਊਗੀ...ਤੇਰੇ ਅਰਗੇ ਰੌਣਕੀ ਬੰਦੇ ਉਹਨੂੰ ਬੜੇ ਚੰਗੇ ਲਗਦੇ ਆ...।” ਚਾਚੀ ਨਾਲ ਮੇਰੀ ਫੋਨ ‘ਤੇ ਚਾਰ-ਪੰਜ ਵਾਰੀ ਗੱਲ ਵੀ ਕਰਵਾਈ ਸੀ।
ਚਾਚੇ ਨੇ ਇੰਡੀਆ ਆਉਣ ਤੋਂ ਦੋ ਦਿਨ ਪਹਿਲਾਂ ਫ਼ੋਨ ਕੀਤਾ ਸੀ ਕਿ, “ਕੋਈ ਚੀਜ਼ ਚਾਹੀਦੀ ਆ ਤਾਂ ਦੱਸ ਦੇ...ਲੈ ਆਵਾਂਗਾ।” ਚਾਚਾ ਪਿੰਡ ਆ ਗਿਆ... ਹੱਸਦਾ-ਖੇਡ੍ਹਦਾ...ਬਾਗੋ-ਬਾਗ...ਮੈਂ ਉਹਦੇ ਕੋਲ ਜਾਣਾ ਸੀ ਪਿੰਡ। ਚਾਰ ਦਿਨ ਹੋ ਗਏ ਸਨ ਆਏ ਨੂੰ ਨਿੱਤ ਸ਼ਾਮੀ ਗਲਾਸੀ ਲਾ ਕੇ ਫੋਨ ‘ਤੇ ਗੱਲਾਂ ਕਰਦਾ। ਇੱਕ ਰਾਤ ਉਸਨੇ ਦਾਰੂ ਕੁਝ ਵੱਧ ਪੀਤੀ। ਰੋਟੀ–ਟੁੱਕ ਖਾ ਕੇ ਸੁੱਤਾ। ਸਵੇਰੇ ਨਹੀਂ ਉੱਠਿਆ। ਚਾਚੇ ਦਾ ਸਿਵਾ ਬਲ ਰਿਹਾ...ਮੈਨੂੰ ਸਿਵਿਆਂ ਵਿੱਚ ਖਲੋਤੇ ਨੂੰ ਉਸ ਨਾਲ ਵਲੈਤ ਵਿੱਚ ਬਿਤਾਏ ਦਿਨ ਯਾਦ ਆ ਰਹੇ ਨੇ ਤੇ ਇੱਕ ਸ਼ਾਮ ਉਸ ਦੇ ਗਾਏ ਇਹ ਬੋਲ ਵੀ:
ਜਿੰਦ ਯਾਰ ਦੀ ਬੁੱਲਕ ਵਿੱਚ ਨਿੱਕਲੇ
ਤੇ ਸੁਰਗਾਂ ਨੂੰ ਜਾਣ ਹੱਡੀਆਂ....

ninder_ghugianvi@yahoo.com
94174-21700

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346