ਕਿਸੇ ਵੀ ਵਡੇਰੀ ਪ੍ਰਾਪਤੀ ਲਈ
ਕਿਸੇ ਵਿਸ਼ੇਸ਼ ਸਮੇਂ ਅਤੇ ਢੁਕਵੇਂ ਵਸੀਲਿਆਂ ਦੀ ਉਡੀਕ ਕਰਦੇ ਰਹਿਣ ਨਾਲੋਂ ਬਿਹਤਰ ਇਹ ਹੈ
ਕਿ ਜਦੋਂ ਵੀ ਤੁਹਾਡੇ ਮਨ ਵਿਚ ਕੁਝ ਨਵਾਂ ਤੇ ਚੰਗਾ ਕਰਨ ਦਾ ਖਿ਼ਆਲ ਆਵੇ ਤਾਂ ਆਪਣੇ ਸੀਮਤ
ਵਸੀਲਿਆਂ ਨਾਲ ਉਸੇ ਵੇਲੇ ਉਸ ਕੰਮ ਵਿਚ ਜੁੱਟ ਜਾਓ। ਜੇ ਤੁਹਾਡੇ ਮਨ ਵਿਚ ਕੁਝ ਕਰਨ ਦਾ
ਦ੍ਰਿੜ੍ਹ ਇਰਾਦਾ ਹੈ ਕੋਈ ਵੀ ਅਟਕ ਤੁਹਾਨੂੰ ਅਟਕਾ ਨਹੀਂ ਸਕਦੀ ਤੇ ਤੁਸੀਂ ਕਿਸੇ ਨਾ ਕਿਸੇ
ਤਰ੍ਹਾਂ ਆਪਣੀ ਮੰਜਿ਼ਲ ‘ਤੇ ਪਹੁੰਚ ਹੀ ਜਾਂਦੇ ਹੋ। ਅਥਲੈਟਿਕਸ ਦੇ ਖੇਤਰ ਵਿਚ ਹੁਣੇ ਜਿਹੇ
ਹੀ ਕੀਤੀ ਸਤਨਾਮ ਸਿੰਘ ਰੰਧਾਵਾ ਦੀ ਪ੍ਰਾਪਤੀ ਇਸਦੀ ਇੱਕ ਉੱਤਮ ਉਦਾਹਰਣ ਵਜੋਂ ਵੇਖੀ ਜਾ
ਸਕਦੀ ਹੈ। ਉਸਨੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪਰ ਵਿਚ 6 ਦਸੰਬਰ ਤੋਂ 12 ਦਸੰਬਰ 2010
ਵਿਚ ਹੋਈ 6ਵੀਂ ਏਸ਼ੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ, ਜਿਸ ਵਿੱਚ 16 ਦੇਸ਼ਾਂ ਦੇ
1800 ਐਥਲੀਟਾਂ ਨੇ ਭਾਗ ਲਿਆ, ਆਪਣੇ ਪੰਜਾਹ ਸਾਲਾ ਉਮਰ ਗਰੁੱਪ ਵਿੱਚ ਪੋਲ-ਵਾਲਟ ਵਿੱਚੋਂ
ਸੋਨ ਤਮਗਾ ਤੇ 4x100
ਰਿਲੇ ਰੇਸ ਵਿੱਚ ਚਾਂਦੀ ਦਾ ਤਮਗਾ ਜਿੱਤਣ ਦਾ ਕਮਾਲ ਕਰ ਦਿਖਾਇਆ। ਬੰਦਾ ਤਾਂ ਆਪਣੀ ਪੱਤੀ
ਜਾਂ ਪਿੰਡ ਵਿਚੋਂ ਪਹਿਲੇ ਨੰਬਰ ‘ਤੇ ਆ ਜਾਵੇ ਤਾਂ ਮੋਢਿਆਂ ‘ਤੋਂ ਦੀ ਥੁੱਕਦਾ ਫਿਰਦਾ ਹੈ;
ਪਰ ਪਿੰਡ ਤੋਂ ਉੱਠ ਕੇ ਸੂਬੇ, ਫਿਰ ਸਵਾ ਸੌ ਕਰੋੜ ਦੇ ਪੂਰੇ ਮੁਲਕ ਅਤੇ ਉਸਤੋਂ ਵੀ ਉੱਤੇ
ਅਰਬਾਂ ਦੀ ਅਬਾਦੀ ਵਾਲੇ ਏਸ਼ੀਆ ਮਹਾਂਦੀਪ ਦਾ ਚੈਂਪੀਅਨ ਬਣਨਾ ਪੜ੍ਹਨ-ਸੁਣਨ ਨੂੰ ਤਾਂ ਭਾਵੇਂ
ਬੜਾ ਸਹਿਜ ਕੰਮ ਲੱਗਦਾ ਹੋਵੇ ਪਰ ਜਿ਼ਲ੍ਹੇ ਗੁਰਦਾਸਪੁਰ ਦੀ ਬਟਾਲਾ ਤਹਿਸੀਲ ਦੇ ਚਿੜੀ ਦੇ
ਪਹੁੰਚੇ ਜਿੱਡੇ ਪਿੰਡ ‘ਬੰਬ’ ਵਿਚੋਂ ਉੱਠ ਕੇ, ਜਿੱਥੇ ਉਸਨੇ ਸਰਦਾਰ ਲਖਬੀਰ ਸਿੰਘ ਤੇ
ਸਵਰਗਵਾਸੀ ਮਾਤਾ ਬਲਵਿੰਦਰ ਗੌਰ ਦੇ ਘਰ 15 ਜਨਵਰੀ 1960 ਨੂੰ ਜਨਮ ਲਿਆ, ਪੂਰੇ ਏਸ਼ੀਆ
ਮਹਾਂਦੀਪ ਵਿਚ ਛਾ ਜਾਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ। ਤੇ ਸਤਨਾਮ ਸਿੰਘ ਨੇ ਇਹ ਚਮਤਕਾਰ
ਕਰ ਵਿਖਾਇਆ ਹੈ। ਉਸਦਾ ਕਰੋੜਾਂ ਲੋਕਾਂ ਵਿਚੋਂ ਪਹਿਲੇ ਨੰਬਰ ‘ਤੇ ਆਉਣਾ ਇਕ ਅਦਭੁੱਤ ਤੇ
ਬੇਮਿਸਾਲ ਪ੍ਰਾਪਤੀ ਹੈ।
ਦਿਲਚਸਪ ਗੱਲ ਤਾਂ ਇਹ ਹੈ ਕਿ ਇਹ ਕਮਾਲ ਕਰਨ ਵਾਲਾ ਸਤਨਾਮ ਸਿੰਘ ਭਾਵੇਂ ਕਾਲਜ ਪੜ੍ਹਨ ਦੇ
ਸਮੇਂ ਤਾਂ ਅਥਲੈਟਿਕਸ ਕਰਦਾ ਰਿਹਾ ਸੀ ਤੇ ਪੋਲ-ਵਾਲਟ ਵਿਚ ਉਸਨੇ ਕਾਬਲੇ-ਜਿ਼ਕਰ ਜਿੱਤਾਂ ਵੀ
ਦਰਜ ਕੀਤੀਆਂ ਸਨ ਤਦ ਵੀ ਪਿਛਲੇ ਕਈ ਸਾਲਾਂ ਤੋਂ ਉਹ ਖੇਡਾਂ ਨਾਲੋਂ ਸਰਗਰਮ ਨਾਤਾ ਤੋੜ ਕੇ
ਐਫ਼ ਸੀ ਆਈ ਵਿਚ ਬਤੌਰ ਆਪਣੀ ਸੇਵਾ ਇਕ ਪੇਸ਼ਾਵਰ ਕਰਮਚਾਰੀ ਵਜੋਂ ਨਿਭਾ ਰਿਹਾ ਸੀ ਤੇ
ਘਰ-ਬਾਹਰ ਦੇ ਕੰਮਾਂ-ਧੰਦਿਆਂ ਵਿਚ ਪੂਰੀ ਤਰ੍ਹਾਂ ਉਲਝਿਆ-ਜਕੜਿਆ ਹੋਇਆ ਸੀ। ਨਿਮਨ ਕਿਰਸਾਨੀ
ਪਰਿਵਾਰ ਦਾ ਸਭ ਤੋਂ ਵੱਡਾ ਤੇ ਜਿ਼ਮੇਵਾਰ ਪੁੱਤ ਹੋਣ ਕਰਕੇ ਉਸਨੇ ਮਾਤਾ-ਪਿਤਾ ਦੀਆਂ
ਰਹਿੰਦੀਆਂ ਤੇ ਬਣਦੀਆਂ ਜਿ਼ਮੇਵਾਰੀਆਂ ਵੀ ਆਪਣੇ ਸਿਰ ਓਟ ਲਈਆਂ। ਸਾਊ ਪੁੱਤ ਬਣ ਕੇ ਉਸਨੇ
ਆਪਣੇ ਸਿਰ-ਬ-ਸਿਰ ਆਪਣੀਆਂ ਚਾਰ ਭੈਣਾ ਦੇ ਵਿਆਹ ਕੀਤੇ। ਛੋਟੇ ਭਰਾ ਨੂੰ ਸਥਾਪਤ ਕਰਨ ਵਿਚ
ਵਿਸ਼ੇਸ਼ ਰੋਲ ਨਿਭਾਇਆ ਤੇ ਵੱਖਰਾ ਪਰਿਵਾਰਕ ਕਾਰੋਬਾਰ ਚਲਾਉਣ ਵਿਚ ਉਸਦੀ ਅਗਵਾਈ ਵੀ ਕੀਤੀ
ਤੇ ਸਾਥ ਵੀ ਦਿੱਤਾ। ਕਿਹਾ ਜਾ ਸਕਦਾ ਹੈ ਕਿ ਉਹ ਅਸੀਲ ਬਲਦ ਵਾਂਗ ਗ੍ਰਹਿਸਥ-ਗੱਡੀ ਖਿੱਚਣ ਲਈ
ਜੂਲੇ ਹੇਠਾਂ ਧੌਣ ਦੇ ਕੇ ਆਪਣੀ ਮਸਤ-ਚਾਲੇ ਤੁਰਿਆ ਜਾ ਰਿਹਾ ਸੀ। ਆਰਥਿਕ ਹਾਲਤ ਠੀਕ ਹੋ ਜਾਣ
ਕਰਕੇ ਬਟਾਲੇ ਦੀ ਪੌਸ਼ ਆਬਾਦੀ ਗ੍ਰੇਟਰ-ਕੈਲਾਸ਼ ਵਿਚ ਆਪਣੀ ਕੋਠੀ ਪਾ ਕੇ ਸੁਖ-ਸਹੂਲਤ ਵਾਲਾ
ਜੀਵਨ ਬਤੀਤ ਕਰਨ ਲੱਗਾ। ਬੰਦੇ ਕੋਲ ਪੈਸਾ ਹੋਵੇ ਤਾਂ ਖਾਣ-ਖ਼ਰਚਣ ਨੂੰ ਵੀ ਜੀ ਕਰਦਾ ਹੈ।
ਫ਼ਲ-ਸਰੂਪ ਉਸਨੂੰ ਵੱਡਿਆਂ ਬੰਦਿਆਂ ਵਾਲੀ ਬੀਮਾਰੀ ‘ਬਲੱਡ-ਪ੍ਰੇਸ਼ਰ’ ਦੇ ਆਸਾਰ ਦਿਸਣ ਲੱਗੇ।
ਭਾਰ ਵੀ ਵਧ ਗਿਆ ਤੇ ਯੇਰਿਕ ਏਸਿਡ ਵੀ। ਇਸਤੋਂ ਛੁਟਕਾਰਾ ਪਾਉਣ ਲਈ ਉਸਨੇ ਮੁੜ ਤੋਂ ਖੇਡਾਂ
ਨਾਲ ਜੁੜਨ ਦੀ ਸੋਚੀ। ਉਸਨੇ ਰੋਜ਼ ਬੈਡਮਿੰਟਨ ਖੇਡਣੀ ਆਰੰਭ ਕਰ ਦਿੱਤੀ। ਇਸ ਸ਼ੌਕ ਨੂੰ ਮੁੜ
ਤੋਂ ਜਗਾ ਲੈਣ ਸਦਕਾ ਸਤਨਾਮ ਸਿੰਘ ਨੇ ਅੱਗੇ ਸੋਚਣ ਤੇ ਇਸ ਖੇਤਰ ਵਿਚ ਕੁਝ ਨਵਾਂ ਤੇ ਵੱਡਾ
ਕਰਨ ਦੀ ਠਾਣ ਲਈ; ਜਿਸਦੇ ਨਤੀਜੇ ਵਜੋਂ ਉਹ ਅੱਜ ੲੈਸ਼ੀਅਨ ਚੈਂਪੀਅਨ ਦੇ ਮਾਣ-ਮੱਤੇ ਮੁਕਾਮ
‘ਤੇ ਆਣ ਪੁੱਜਾ ਹੈ। ਉਸਦੀ ਇਹ ਪ੍ਰਾਪਤੀ ਕਿਸੇ ਵੀ ਆਮ ਬੰਦੇ ਲਈ ਪ੍ਰੇਰਨਾ ਦਾ ਸਰੋਤ ਬਣ
ਸਕਦੀ ਹੈ। ਇਸ ਮਕਸਦ ਲਈ ਅਸੀਂ ਜੇ ਉਸਦੀ ਬੀਤੀ ਜਿ਼ੰਦਗੀ ਦੇ ਕੁਝ ਹੋਰ ਪੱਤਰੇ ਵੀ ਫੋਲ ਲਈਏ
ਤਾਂ ਸਾਡੇ ਲਈ ਲਾਹੇਵੰਦੀ ਗੱਲ ਹੋਏਗੀ।
ਅਸਲ ਵਿਚ ਖੇਡਾਂ ਨਾਲ ਨੇੜ ਦੀ ਕਹਾਣੀ ਉਸਦੇ ਆਪਣੇ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਉਸਦਾ
ਦਾਦਾ ਸੱਤਾਂ ਪੁੱਤਾਂ ਦਾ ਜਬ੍ਹੇ ਵਾਲਾ ਪਿਓ ਸੀ ਜਿਸਦਾ ਗੁੰਦਵਾਂ ਤੇ ਸੁਡੌਲ ਸਰੀਰ ਸਦਾ
ਨੌਜਵਾਨਾਂ ਨੂੰ ਵੀ ਵੰਗਾਰਨ ਦੀ ਤਾਕਤ ਰੱਖਦਾ ਸੀ। ਉਸਦਾ ਐਲਾਨ ਸੀ ਕਿ ਬੰਦੇ ਨੂੰ ਹਮੇਸ਼ਾ
ਬੰਦੇ ਨਾਲੋਂ ਤਕੜਾ ਹੋਣਾ ਚਾਹੀਦਾ ਹੈ। ਇਸੇ ਕਰਕੇ ਉਸਨੇ ਆਪਣੇ ਸਾਰੇ ਪੁੱਤਰਾਂ ਦੀ ਸਿਹਤ
ਅਤੇ ਖਾਣ-ਪੀਣ ਦਾ ਹੀ ਧਿਆਨ ਨਹੀਂ ਰੱਖਿਆ ਸਗੋਂ ਉਹਨਾਂ ਨੂੰ ਕੁਸ਼ਤੀ, ਕਬੱਡੀ ਅਤੇ ਭਾਰ
ਚੁੱਕਣ ਜਿਹੀਆਂ ਪੇਂਡੂ ਖੇਡਾਂ ਜੋੜੀ ਰੱਖਿਆ। ਆਪਣੀ ਨਿੱਕੀ ਉਮਰੇ ਉਹ ਆਪਣੇ ਬਾਪ ਨਾਲ ਨੇੜੇ
ਤੇੜੇ ਪਿੰਡਾਂ ਵਿਚ ਲੱਗਦੇ ਮੇਲੇ ਤੇ ਛਿੰਝਾਂ ਵੇਖਣ ਜਾਂਦਾ। ਛੇ ਫੁੱਟ ਉੱਚੇ ਕੱਦ ਤੇ ਭਰਵੇਂ
ਜੁੱਸੇ ਵਾਲਾ ਉਸਦਾ ਬਾਪ ਭਾਰ ਚੁੱਕਣ ਦੇ ਮੁਕਾਬਲੇ ਵਿਚ ਭਾਗ ਲੈਂਦਾ ਤੇ ਉਸ ਜਿੰਨ੍ਹਾਂ ਭਾਰ
ਜਦੋਂ ਕੋਈ ਹੋਰ ਨਾ ਚੁੱਕ ਸਕਦਾ ਤਾਂ ਬਾਲ ਸਤਨਾਮ ਦੇ ਮਨ ਵਿਚ ਆਪਣੇ ਬਾਪ ਵਰਗਾ ਤਕੜਾ
ਖਿਡਾਰੀ ਬਣਨ ਦੀ ਤਾਂਘ ਜਾਗਦੀ। ਸਰਕਾਰੀ ਸਕੂਲ ਧਿਆਨਪੁਰ ਵਿਚ ਪੜ੍ਹਦਿਆ, ਸਕੂਲ ਦੀ ਟੀਮ ਨੂੰ
ਫੁੱਟਬਾਲ ਖੇਡਦੇ ਵੇਖਕੇ ਮਨ ਵਿਚ ਕੁਝ ਕਰਨ ਦੀ ਘਰ ਵਿਚੋਂ ਹੀ ਜਗਾਈ ਚੰਗਿਆੜੀ ਨੂੰ
ਫੁੱਟਬਾਲਰ ਬਣ ਕੇ ਉਸਨੇ ਮਘਾਉਣ ਦੀ ਕੋਸਿ਼ਸ਼ ਤਾਂ ਬਥੇਰੀ ਪਰ ਉਦੋਂ ਕੱਦ ਬਹੁਤ ਨਿੱਕਾ ਹੋਣ
ਕਰਕੇ ਪੀ ਟੀ ਆਈ ਮਾਸਟਰ ਨੇ ਇਜ਼ਾਜਤ ਨਾ ਦਿੱਤੀ ਤੇ ਆਖਿਆ, “ਤੇਰਾ ਕੱਦ ਬਹੁਤ ਛੋਟਾ ਏ।
ਤੈਨੂੰ ਅਜੇ ਟੀਮ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਤੈਨੂੰ ਤਾਂ ਮੁੰਡੇ ਡਰਾ ਕੇ ਈ ਬਾਲ
ਖੋਹ ਲਿਆ ਕਰਨਗੇ।”। ਸਤਨਾਮ ਨੇ 1974 ਵਿੱਚ ਮੈਟ੍ਰਿਕ ਕਰਨ ਤੋਂ ਬਾਅਦ ਸਰਕਾਰੀ ਕਾਲਜ ਕਾਲਾ
ਅਫ਼ਗਾਨਾ ਵਿਚ ਦਾਖ਼ਲਾ ਲਿਆ। ਵਾਰਸ਼ਿਕ ਖੇਡਾਂ ਸਮੇਂ ਖਿਡਾਰੀ ਨੂੰ ਪੋਲ ਵਾਲਟ ਕਰਦੇ ਵੇਖਿਆ
ਤਾਂ ਮਨ ਵਿਚ ਆਇਆ ਕਿ ਕਾਸ!਼ ਕਦੀ ਮੈਂ ਵੀ ਕਦੀ ਏਡੀ ਉਚਾਣ ਨੂੰ ਸਰ ਕਰ ਸਕਾਂ। ਘਰ ਦੇ ਲਾਗੇ
ਖੁੱਲ੍ਹੇ ਪਏ ਥਾਂ ਵਿਚ ਟਾਂਗਰ ਦੇ ਡੰਡੇ ਗੱਡ ਕੇ ਇਕ ਟੁੱਟੇ ਹੋਏ ਸੂਏ ਵਾਲੇ ਸਧਾਰਣ ਜਿਹੇ
ਸੋਟੇ ਨਾਲ ਟੱਪਣਾ ਸ਼ੁਰੂ ਕੀਤਾ।
ਸਤਨਾਮ ਸਿੰਘ ਆਪ ਦੱਸਦਾ ਹੈ , “ਗਰਮੀਆਂ ਦੇ ਦਿਨਾਂ ਵਿੱਚ ਜਦ ਬਾਕੀ ਪ੍ਰਵਾਰ ਪਿੱਪਲ ਦੇ
ਦਰਖਤ ਥੱਲੇ ਸੌਂ ਰਿਹਾ ਹੁੰਦਾ ਤਾਂ ਮੈਂ ਸਿਖ਼ਰ ਦੁਪਹਿਰੇ ਵੀ ਟੱਪੀ ਜਾਣਾ। ਸ਼ਾਇਦ ਇਕ ਦਿਨ
ਵਿਚ 100 ਵਾਰੀ ਤੋਂ ਵੀ ਵੱਧ। ਭ।ੳ ਫਅਰਟ ੀ ਦੇ ਦੂਸਰੇ ਸਾਲ ਵਿਚ ਪੜ੍ਹਦਿਆਂ ਪਹਿਲੀ ਵਾਰੀ
ਜ਼ਿਲ੍ਹੇ ਦੀ ਅਥਲੈਟਿਕਸ ਮੀਟ ਵਿਚ ਭਾਗ ਲਿਆ ਤੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਤੇ ਇਸੇ ਹੀ
ਪ੍ਰਾਪਤੀ ਤੇ ਕਾਲਜ ਵੱਲੋਂ ਦਿੱਤਾ ਗਿਆ ਸਨਮਾਨ ਅਗਾਂਹ ਕੁਝ ਕਰਨ ਦੀ ਪ੍ਰੇਰਣਾ ਬਣਿਆ। ਇਸੇ
ਸਾਲ ਪੰਜਾਬ ਵਿਚੋਂ ਅੰਡਰ 17 ਸਾਲ ਵਿਚ ਹਿੱਸਾ ਲਿਆ ਤੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਭ।ੳ
ਦੇ ਆਖਰੀ ਸਾਲ ਵਿਚ ਜ਼ਿਲ੍ਹੇ ਵਿਚੋਂ ਪਹਿਲੀ ਪੁਜੀਸ਼ਨ ਤੇ ਪੰਜਾਬ ਵਿਚੋਂ 4/19 ਪੁਜੀਸ਼ਨ ਹਾਸਲ
ਕੀਤੀ। ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿਚੋਂ ਵੀ ਸਰਵੋਤਮ ਸਥਾਨ ਹਾਸਲ ਕੀਤਾ। ਕਾਲਜ ਦੇ
ਵਾਰਸ਼ਿਕ ਇਨਾਮ ਵੰਡ ਸਨਮਾਨ ਸਮੇਂ ਖੇਡਾਂ ਤੇ ਪੜ੍ਹਾਈ ਦੇ ਸਾਰੇ ਇਨਾਮ ਹਾਸਲ ਕਰਨ ਸਮੇਂ ਚੀਫ਼
ਗੈਸਟ ਨੇ ਸ਼ਾਬਾਸ਼ ਦਿੰਦਿਆਂ ਕਿਹਾ, “ਬੱਲੇ ਉਏ ਸ਼ੇਰਾ! ਇਨਾਮ ਤਾਂ ਸਾਰੇ ਤੂੰ ਹੀ ਲੈ
ਗਿਐਂ।”
ਬੀ ਏ ਕਰਨ ਪਿੱਛੋਂ ਅਰਥ-ਸ਼ਾਸਤਰ ਦੀ ਐਮ ਏ ਕਰਨ ਲਈ ਸਤਨਾਮ ਸਿੰਘ ਖ਼ਾਲਸਾ ਕਾਲਜ ਅੰਮ੍ਰਿਤਸਰ
ਵਿਚ ਦਾਖਲ ਹ ਿਗਿਆ। ਉਸਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਸਨੂੰ ਸਪੋਰਟਸ ਵਿੰਗ ਵਿਚ
ਦਾਖਲਾ ਮਿਲ ਗਿਆ। ਪੜਹਾਈ ਦੇ ਨਾਲ ਨਾਲ ਉਸਨੇ ਆਣੀ ਈਵੈਂਟ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ
ਤੇ ਸਖ਼ਤ ਮਿਹਨਤ ਕਰਕੇ, ਕਾਲਜ ਦੇ ਪਹਿਲੇ ਹੀ ਸਾਲ 1980 ਵਿਚ ਯੂਨੀਵਰਸਿਟੀ ਵਿਚ ਪੋਲ ਵਾਲਟ
ਵਿਚ ਪਹਿਲਾ ਸਥਾਨ ਹਾਸਲ ਕੀਤਾ। ਐਮ ਏ ਦਾ ਰੀਜਲਟ ਲੇਟ ਹੋਣ ਕਰਕੇ ਦੂਸਰੇ ਸਾਲ ਸਪੋਰਸਟ ਵਿੰਗ
ਦੀਆਂ ਸਾਰੀਆਂ ਸੀਟਾਂ ਭਰ ਦਿੱਤੀਆਂ ਗਈਆਂ ਜਦ ਸਤਨਾਮ ਨੇ ਇਸ ਬਾਰੇ ਕਾਲਜ ਦੇ ਸਪੋਰਟਸ ਦੇ
ਇੰਚਾਰਜ ਨੂੰ ਪੁੱਛਿਆ ਕਿ ਮੇਰੀ ਸੀਟ ਕਿਉਂ ਨਹੀਂ ਰੱਖੀ ਗਈ ਤਾਂ ਜੁਆਬ ਮਿਲਿਆ ਕਿ
ਯੂਨੀਵਰਸਿਟੀ ਵਿਚ ਐਮ ਏ ਦੇ ਪੇਪਰ ਦੇ ਕੇ ਕੋਈ ਸਪੋਰਟਸਮੈਨ ਪਾਸ ਨਹੀਂ ਹੋ ਸਕਦਾ। ਜਦ ਰਿਜਲਟ
ਆਇਆ ਤਾਂ ਉਸਦੇ ਨੰਬਰ ਆਪਣੇ ਕਾਲਜ ਵਿੱਚੋਂ ਸਭ ਤੋਂ ਵੱਧ ਆਏ। ਉਸਦੀ ਪ੍ਰਾਪਤੀ ਨੂੰ ਵੇਖ ਕੇ
ਤੇ ਖ਼ੁਸ਼ ਹੋ ਕੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਵੱਲੋਂ ਸਪੈਸ਼ਲ ਸੀਟ ਅਲਾਟ ਕਰਕੇ ਉਸਨੂੰ
ਦੂਸਰੇ ਸਾਲ ਸਪੋਰਟਸ ਵਿੰਗ ਵਿਚ ਦਾਖਲਾ ਦਿੱਤਾ ਗਿਆ। ਦੂਸਰੇ ਸਾਲ ਫਿਰ ਉਸਨੇ ਪੋਲ ਵਾਲਟ
ਵਿਚੋਂ ਅੰਤਰ-ਯੂਨੀਵਰਸਿਟੀ ਲਈ ਕੁਆਲੀਫਾਈ ਕੀਤਾ ਤੇ ਨੈਸ਼ਨਲ ਵਿੱਚੋਂ ਦੂਸਰਾ ਸਥਾਨ ਹਾਸਲ
ਕੀਤਾ। ਦਿਲਚਸਪ ਗੱਲ ਇਹ ਹੈ ਕਿ ਉਸਨੇ ਐਮ ਏ ਅਰਥ-ਸ਼ਾਸਤਰ ਦੇ ਦੂਜੇ ਸਾਲ ਵਿਚ ਵੀ ਆਪਣੇ
ਕਾਲਜ ਵਿਚੋਂ ਸਭ ਤੋਂ ਵੱਧ ਨੰਬਰ ਪ੍ਰਾਪਤ ਕੀਤੇ। ਸਤਨਾਮ ਸਿੰਘ ਦੀ ਖੇਡਾਂ ਤੇ ਪੜ੍ਹਾਈ ਵਿਚ
ਬਰਾਬਰ ਦੀ ਪ੍ਰਾਪਤੀ ਇਸ ਆਮ ਦੁਹਰਾਈ ਜਾਂਦੀ ਗੱਲ ਨੂੰ ਝੂਠਾ ਸਾਬਤ ਕਰਦੀ ਹੈ ਕਿ ਖਿਡਾਰੀਆਂ
ਦਾ ਬੌਧਿਕ ਪੱਧਰ ਨਿਮਨ-ਸਤਰ ਦਾ ਹੁੰਦਾ ਹੈ।
1984 ਵਿਚ ਾਂ।ਛ।ੀ ਦੀ ਸਰਵਿਸ ਕਰਨ ਤੋਂ ਬਾਅਦ ਵੀ ਸਤਨਾਮ ਦੇ ਮਨ ਵਿਚ ਬੜੀ ਖਾਹਿਸ ਸੀ ਕਿ
ਫਾਈਬਰ ਗਲਾਸ ਦਾ ਪੋਲ ਲੈ ਕੇ ਪੋਲ-ਵਾਲਟ ਵਿਚ ਭਾਰਤ ਦੀ ਪ੍ਰਤੀਨਿਧਤਾ ਦੀ ਪਰ ਉਦੋਂ ਇਹ ਫੋਲੲ
ਸਿਰਫ਼ ਬਾਹਰਲੇ ਦੇਸ਼ਾਂ ਤੋਂ ਹੀ ਆਉਂਦੇ ਸਨ ਤੇ ਸਿਰਫ਼ ਂ।ੀ।ੰ। ਜਾਂ ਮਹਿਕਮਿਆਂ ਨੂੰ ਹੀ ਮਿਲਦੇ
ਸਨ। ਪੋਲ ਨਾ ਮਿਲਣ ਕਰਕੇ ਮਜਬੂਰੀ ਵੱਸ ਖੇਡ ਬੰਦ ਕਰਨੀ ਪਈ।
ਖੇਡਾਂ ਦੇ ਦੂਜੇ ਦੌਰ ਦੀ ਸ਼ੁਰੂਆਤ ਦੀ ਕਹਾਣੀ ਸਤਨਾਮ ਸਿੰਘ ਦੀ ਜ਼ਬਾਨੀ ਹੀ ਸੁਣੋਂ, “ਫਿਰ
ਸ਼ੁਰੂ ਹੋਇਆ ਖੇਡਾਂ ਵਿਚ ਹਿੱਸਾ ਲੈਣ ਦਾ ਦੂਸਰਾ ਦੌਰ। ਇਹ ਦੌਰ ਸ਼ੁਰੂ ਹੋਣ ਤੋਂ ਪਹਿਲਾਂ
ਸਿਰਫ਼ ਥੋੜ੍ਹਾ-ਥੋੜ੍ਹਾ ਬੈਡਮਿੰਟਨ ਖੇਡਣਾ ਤੇ ਥੋੜੀ ਸੈਰ ਕਰਨੀ ਸ਼ੁਰੂ ਕੀਤੀ ਹੋਈ ਸੀ। ਇਕ
ਦਿਨ ਗਰਾਉਂਡ ਵਿਚ ਇਕ ਜਾਣਕਾਰ ਨੇ ਕਿਹਾ ਕਿ 40 ਤੋਂ ਉਪਰ ਅਥਲੈਟਿਕਸ ਮੀਟ ਹੁੰਦੀ ਹੈ, ਯਾਰ!
ਤੂੰ ਇਸ ਵਿਚ ਭਾਗ ਲੈਖਾਂ। ਤੂੰ ਆਪਣੇ ਵੇਲੇ ਦਾ ਵਧੀਆ ਐਥਲੀਟ ਰਿਹੈਂ। ਉਸਦੇ ਸੂਝਾ ‘ਤੇ ਮੈਂ
ੰਅਰਚਹ 2007 ਵਿੱਚ ਮੁਕਤਸਰ ਸਾਹਿਬ ਵਿਚ ਹੋਣ ਵਾਲੀ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ ਨੂੰ
ਵੇਖਣ ਗਿਆ। ਗਿਆ ਤਾਂ ਸਿਰਫ਼ ਮੈਂ ਵੇਖਣ ਹੀ ਸਾਂ ਪਰ ਉਥੇ ਜਾ ਕੇ ਮਨ ਉਤੇਜਿਤ ਹੋ ਉੱਠਿਆ।
ਮੈਂ ਮੁਕਾਬਲੇ ਵਿਚ ਭਾਗ ਲੈਣ ਲਈ ਉੱਠ ਖਲੋਤਾ। ਪਿਛਲਾ ਤਜਰਬਾ ਕੰਮ ਆਇਆ ਤੇ ਮੈਂ ਫੋਲੲ ੜਅਲਟ
ਤੇ ੍ਹਗਿਹ ਝੁਮਪ ਦੋਨਾਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਇਸੇ ਸਾਲ ਉਗ 2007 ਵਿਚ
ਜੈਪੁਰ ਵਿਚ ਹੋਣ ਵਾਲੀ ਨੈਸ਼ਨਲ ਮਾਸਟਰਜ਼ ਅਥਲੈਟਿਕਸ ਮੀਟ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ।
ਦਸੰਬਰ 2007 ਮੰਡੀ ਗੋਬਿੰਦਗੜ ਵਿਚ ਹੋਈ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ ਵਿਚ ਪੋਲ ਵਾਲਟ ਤੇ
100 ਮੀਟਰ ਰੇਸ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਫਰਵਰੀ 2008 ਵਿਚ ਮੁਹਾਲੀ ਵਿਚ ਹੋਈ
ਨੈਸ਼ਨਲ ਮਾਸਟਰਜ਼ ਅਥਲੈਟਿਕਸ ਮੀਟ ਵਿਚ ਪੋਲ ਵਾਲਟ ਵਿਚ ਆਪਣੇ ਗਰੁੱਪ 45+ ਵਿਚ ਦੂਸਰਾ ਸਥਾਨ
ਹਾਸਲ ਕੀਤਾ। ਦਸੰਬਰ 2008 ਵਿਚ ਪੰਜਾਬ ਮੀਟ ਜੋ ਕਿ ਮਸਤੂਆਣਾ ਸਾਹਿਬ (ਸੰਗਰੂਰ) ਵਿਚ ਹੋਈ
ਫਿਰ ਪੋਲ ਵਾਲਟ ਤੇ 100 ਮੀਟਰ ਰੇਸ ਵਿਚ ਪਹਿਲਾ ਸਥਾਨ ਹਾਸਲ ਕੀਤਾ ਤੇ ਮਾਰਚ 2009 ਵਿਚ
ਨੈਸ਼ਨਲ ਮਾਸਟਰਜ਼ ਅਥਲੈਟਿਕ ਮੀਟ ਜੋ ਕਿ ਹਿਸਾਰ ਵਿਚ ਹੋਈ ਫੋਲੲ-ੜਅਲਟ ਵਿੱਚ ਦੂਸਰਾ ਸਥਾਨ
ਹਾਸਲ ਕੀਤਾ। ਫਿਰ ਦਸੰਬਰ 2009 ਮਸਤੂਆਣਾ ਸਾਹਿਬ (ਸੰਗਰੂਰ) ਵਿਚ ਪੰਜਾਬ ਮਾਸਟਰਜ਼ ਅਥਲੈਟਿਕ
ਮੀਟ ਵਿਚ ਪੋਲ ਵਾਲਟ ਤੇ 100 ਮੀਟਰ ਰੇਸ ਵਿਚ ਪਹਿਲਾ ਸਥਾਨ ਹਾਸਲ ਕੀਤਾ ਤੇ ਫਰਵਰੀ 2010
ਵਿਚ ਨੈਸ਼ਨਲ ਮਾਸਟਰਜ਼ ਅਥਲੈਟਿਕਸ ਮੀਟ ਜੋ ਕਿ ਚੇਨਈ ਵਿਚ ਹੋਈ ਵਿਚ ਫੋਲੲ-ੜਅਲਟ ਵਿਚ ਪਹਿਲਾ
ਤੇ 4×100 ਮੀਟਰ ਰੇਸ ਵਿਚ ਆਪਣੀ ਪੰਜਾਬ ਦੀ ਟੀਮ ਨੂੰ ਤਮਗਾ ਦਿਵਾਉਣ ਵਿਚ ਮੁੱਖ ਰੋਲ ਅਦਾ
ਕੀਤਾ। ਇਸੇ ਅਧਾਰ ‘ਤੇ ਏਸ਼ੀਅਨ ਟੀਮ ਦੀ ਚੋਣ ਹੋਈ ਜਿਸ ਵਿਚ ਮੈਂ ਫੋਲੲ-ੜਅਲਟ ਵਿਚ ਚੀਨ ਦੇ
ਖਿਡਾਰੀ ਨੂੰ ਦੂਸਰੇ ਥਾਂ ਤੇ ਕਰਕੇ ਸੋਨ ਤਮਗਾ ਜਿੱਤਿਆ ਤੇ 4×100 ਮੀਟਰ ਰਿਲੇ ਰੇਸ ਵਿਚ
ਭਾਰਤ ਵੱਲੋਂ ਦੌੜਦਿਆਂ ਚਾਂਦੀ ਦਾ ਤਮਗਾ ਜਿੱਤਿਆ।”
ਸਤਨਾਮ ਸਿੰਘ ਦੀ ਇਹ ਪ੍ਰਾਪਤੀ ਉਦੋਂ ਹੋਰ ਵੀ ਮਾਣਮੱਤੀ ਲੱਗਦੀ ਹੈ ਜਦੋਂ ਖੇਡ-ਸੁਵਿਧਾਵਾਂ
ਪੱਖੋਂ ਸਾਡਾ ਦੇਸ਼ ਦੂਸਰੇ ਦੇਸ਼ਾਂ ਨਾਲੋਂ ਬਹੁਤ ਪਿੱਛੇ ਹੈ। ਇੱਥੇ ਬਨਾਉਟੀ ਟਰੈਕ ਤਾਂ ਦੂਰ
ਦੀ ਗੱਲ ਰਹੀ ਆਮ ਲੋੜੀਂਦੀਆਂ ਗਰਾਉਂਡਾਂ ਤੇ ਖੇਡਾਂ ਦਾ ਲੋੜੀਂਦਾ ਸਮਾਨ ਵੀ ਉਪਲਬੱਧ ਨਹੀਂ
ਹੈ। ਇਸਦੀ ਮਿਸਾਲ ਤਾਂ ਸਤਨਾਮ ਸਿੰਘ ਦੇ ਆਪਣੇ ਖੇਡ-ਜੀਵਨ ਵਿਚੋਂ ਹੀ ਮਿਲ ਜਾਂਦੀ ਹੈ।
ਉਸਨੂੰ ਪੋਲ ਵਾਲਟ ਦਾ ਅਭਿਆਸ ਕਰਨ ਲਈ ਮਜਬੂਰੀ ਵੱਸ ਜਲੰਧਰ ਤੇ ਡੇਰਾ ਬਾਬਾ ਨਾਨਕ ਜਾਣਾ
ਪੈਂਦਾ ਰਿਹਾ ਪਰ ਇਹ ਥਾਂ ਉਸਦੇ ਰਿਹਾਇਸ਼ੀ ਸ਼ਹਿਰ ਤੋਂ ਦੂਰ ਹੋਣ ਕਰਕੇ ਉਸਦੇ ਅਭਿਆਸ ਕਰਨ
ਵਿਚ ਵੱਡੀ ਰੁਕਾਵਟ ਬਣੀ ਰਹੀ। ਉਹ ਅਭਿਆਸ ਕਰਨ ਲਈ ਓਤੇ ਸਿਰਫ਼ ਪੰਜ ਵਾਰੀ ਹੀ ਜਾ ਸਕਿਆ ਜਦ
ਕਿ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਮੁਕਾਬਲੇ ਲਈ ਅੱਵਲ ਤਾਂ ਰੋਜ਼ ਹੀ, ਨਹੀਂ ਤਾਂ ਘੱਟੋ ਘਟ
ਹਰ ਹਫ਼ਤੇ ਤਿੰਨ ਵਾਰੀ ਪੋਲ-ਜੰਪ ਲਗਾਉਣੇ ਬਹੁਤ ਹੀ ਜ਼ਰੂਰੀ ਹਨ। ਸਤਨਾਮ ਸਿੰਘ ਦੀ ਮੰਗ ਹੈ ਕਿ
ਅਜੇ ਵੀ ਜੇ ਹੋਰ ਸਹੀ ਸੁਵਿਧਾਵਾਂ ਉਪਲੱਬਧ ਨਹੀਂ ਹੋ ਸਕਦੀਆਂ ਤਾਂ ਘੱਟੋ-ਘੱਟ ਪੋਲ ਤਾਂ ਮਿਲ
ਹੀ ਜਾਣੇ ਚਾਹੀਦੇ ਹਨ ਤਾਕਿ ਤਾਂ ਉਹ ਕੈਲੇਫੋਰਨੀਆ (ਅਮਰੀਕਾ) ਵਿਚ ਹੋ ਰਹੀ ਆਉਣ ਵਾਲੀ
ਸੰਸਾਰ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕਰ ਸਕੇ ਤੇ ਆਪਣਾ
ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ।
-0-
|