Welcome to Seerat.ca
Welcome to Seerat.ca

eIrKLf

 

- iekbfl rfmUvflIaf

ਜਮਰੌਦ

 

- ਵਰਿਆਮ ਸਿੰਘ ਸੰਧੂ

safdq hsn mMto

 

- blvMq gfrgI

do njLmF

 

- AuNkfrpRIq

idlF df mihrm dUr igaf[[[

 

- inMdr GuigafxvI

ਕੀ ਇਸ ਰੌਲੇ ਤੋਂ ਬਚਿਆ ਜਾ ਸਕਦਾ ਹੈ!

 

- ਸੁਪਨ ਸੰਧੂ

icilaFvflf dI lVfeI dI brsI 13 jnvrI Aupr ivsLysL / icilaFvflfh, Eh icilaFvflfh!

 

- hrjIq atvfl

Èbd aMbI

 

- amrjIq cMdn

ieAuN hoieaf ‘svfgq’ myrIaF ilKqF df

 

- igafnI sMqoK isMG afstRylIaf

ivaMg / BIrI amlI dIaF ‘bfby sYNty’ nUM arjLF[[[[[[[[!

 

- mndIp KurmI ihMmqpurf

ikrpfl pMnUM cor hY

 

- kulivMdr Kihrf

vgdI ey rfvI
muhwbq df inwG mfnx leI Auqfvly

 

- virafm isMG sMDU

BfeI sMqoK isMG dI khfxI qwQF dI ËubfnI

 

- qyijMdr ivrlI

khfxI / tUxf

 

- ieMjI[ mnivMdr isMG igafspurf[

ਜੇਹਾ ਬੀਜੈ

 

- ਦਰਸ਼ਨ ਨੱਤ

TrkIt-DrqI df sB qoN Kqrnfk kIt

 

- rfjpfl sMDU

'ਸਾਂਦਲ ਬਾਰ' ਨਾਟਕ ਦੀ ਪੇਸ਼ਕਾਰੀ 25 ਜਨਵਰੀ ਨੂੰ

huMgfry
 

ਈਰਖ਼ਾ
- ਇਕਬਾਲ ਰਾਮੂਵਾਲੀਆ

 

ਬਾਰ੍ਹਵੀਂ ਜਮਾਤ (ਜਿਸ ਨੂੰ ਉਨ੍ਹੀਂ ਦਿਨੀਂ ਬੀ ਏ ਪਾਰਟ 1 ਕਿਹਾ ਜਾਂਦਾ ਸੀ) ਦੇ ਸੰਘਣੇ ਬਾਗ਼ ‘ਚ ਵੜਦਿਆਂ ਹੀ ਇੰਝ ਮਹਿਸੂਸ ਹੋਣ ਲੱਗਿਆ ਜਿਵੇਂ ਮੈਂ ਵਿਰਲੇ-ਵਿਰਲੇ, ਨਿੱਕੇ-ਨਿੱਕੇ ਖੰਭਾਂ ਵਾਲ਼ਾ ਚਿੜੀ ਦਾ ਬੋਟ ਹੋਵਾਂ ਅਤੇ ਆਲ੍ਹਣੇ ਦੇ ਬਨੇਰਿਆਂ ਵੱਲ ਨੂੰ ਆਪਣੀ ਚੁੰਝ ਵਧਾਉਣ ਲੱਗ ਪਿਆ ਹੋਵਾਂ।
ਗੋਲ ਗਲ਼ਮੇਂ ਵਾਲ਼ਾ, ਗੋਡਿਆਂ ਨੂੰ ਲੁਕੋਂਦਾ ਮੇਰਾ ਸਫ਼ੈਦ ਕੁੜਤਾ ਤੇ ਝੋਲ਼ੀਦਾਰ ਪਜਾਮਾ, ਦੋਵੇਂ ਹੀ ਘਰ ਦੀ ਬੈਠਕ ਵਿਚਲੀਆਂ ਕਿੱਲੀਆਂ ਦੇ ਪੱਕੇ ਸਵਾਰ ਬਣਾਅ ਦਿੱਤੇ ਗਏ ਜਿਹੜੇ ਬੱਸ ਕਿਸੇ-ਕਿਸੇ ਐਤਵਾਰ ਨੂੰ ਮੇਰੀ ਚਮੜੀ ਨਾਲ਼ ਦੁਖ-ਸੁਖ ਫਰੋਲ਼ਣ ਲਈ ਤਾਂਘਣ ਲੱਗੇ। ‘ਟੈਰੀਕਾਟ’ ਨਾਮ ਦੇ ਕੱਪੜੇ ਦੀਆਂ, ਦਰਮਿਆਨੀ ਜਿਹੀ ਕੀਮਤ ਦੀਆਂ ਦੋ ਕਮੀਜ਼ਾਂ ਤੇ ਦੋ ਪਤਲੂਣਾਂ, ਹਰ ਸਵੇਰ, ਅਲਮਾਰੀ ਦੀ ਸ਼ੈਲਫ਼ ‘ਚੋਂ ਬਾਹਰ ਨਿੱਕਲਣ ਦੀ ਵਾਰੀ ੳਡੀਕਣ ਲੱਗੀਆਂ। ਮੇਰੀ ਮੂੰਗੀਆ ਪਗੜੀ ਦੀ ਚੁੰਝ ਸ਼ਹਿਰੀਆ ਮੁਹਾਂਦਰੇ ‘ਚ ਤਿੱਖੀ ਹੋਣ ਲੱਗੀ। ਹੈਂਡਲ ਦੇ ਮੂਹਰਲੇ ਪਾਸਿਓਂ, ਅਸਮਾਨ ਵੱਲ ਮੂੰਹ ਖੋਲ੍ਹੀ ਰੱਖਣ ਵਾਲ਼ੀ, ਬੈਂਤ ਦੀ ਟੋਕਰੀ, ਪਲਾਸਟਿਕ ਦੀਆਂ ਰੱਸੀਆਂ ਨਾਲ਼ ਸਿਰਜੀ ਆਪਣੀ ਰੰਗ-ਬਰੰਗੀ ਭੈਣ ਨੂੰ ਕੁੰਜੀਆਂ ਸੌਂਪ ਕੇ ਰਿਟਾਇਰ ਹੋ ਗਈ। ਦਰੀ-ਵਾਲ਼ਾ ਝੋਲ਼ਾ, ਸਾਈਕਲ ਦੇ ਹੈਂਡਲ ਨਾਲ਼ੋਂ ਮੋਹ ਤੋੜ ਗਿਆ, ਤੇ ਉਸ ਦੀ ਜਗ੍ਹਾ ਇੱਕੋ ਤਹਿ ਵਾਲ਼ਾ, ਚਮੜਈ ਹੋਣ ਦਾ ਭੁਲੇਖਾ ਪਾਉਂਦਾ, ਜਿ਼ੱਪਦਾਰ ‘ਬੈਗ਼’, ਮੇਰੀ ਬਗ਼ਲ ਹੇਠ ਰਹਿਣ ਲੱਗਿਆ! ਮੈਂ ਜਿਉਂ ਹੀ ਸਾਈਕਲ ਕੋਲ਼ ਪਹੁੰਚਦਾ, ਉਹ ਮੇਰੀ ਬਗ਼ਲ ‘ਚੋਂ ਉੱਛਲ਼ ਕੇ ਸਾਈਕਲ ਦੀ ਨਵੀਂ-ਨਕੋਰ ਟੋਕਰੀ ‘ਚ ਜਾ ਬਿਰਾਜਦਾ।
ਸ਼ੀਸ਼ੇ ਮੂਹਰੇ ਹੁੰਦਾ ਤਾਂ ਇਉਂ ਜਾਪਦਾ ਜਿਵੇਂ ਬੀਤੇ ਵਰ੍ਹੇ ਵਾਲ਼ੀ ਮੇਰੀ ਵਿਰਲੀ-ਵਿਰਲੀ ਦਾਹੜੀ ਦੀ ਨਿਮਰਤਾ ‘ਚ ਯੂਰੀਆ ਖਾਦ ਦਾ ਛਿੱਟਾ ਡਿੱਗ ਪਿਆ ਹੋਵੇ। ਬੁੱਲ੍ਹਾਂ ਅਤੇ ਨੱਕ ਦੇ ਵਿਚਕਾਰਲੇ ਵਾਲ਼ਾਂ ਦਾ ਭੂਰਾਪਣ ਸੰਘਣੀ ਕਾਲ਼ੋਂ ਫੜਨ ਲੱਗਾ।
ਪਿਛਲੇ ਸਾਲ ਪਹਿਲੀ ਰੋਟੀ ਪਕਾਉਂਦਿਆਂ ਉਂਗਲ਼ਾਂ ਸੜਵਾ ਲੈਣ ਵਾਲ਼ਾ ਬਲਬੀਰ ਗਿੱਲ, ਡੀ ਐਮ ਕਾਲਜ ਨੂੰ ਛੱਡ ਕੇ, ਜੀ ਟੀ ਰੋਡ ਤੋਂ ਪਾਰਲੇ, 'ਕ੍ਰਿਸਚਨ’ ਸਕੂਲ ‘ਚ ਜੇ ਬੀ ਟੀ ਦੀਆਂ ਕਿਤਾਬਾਂ ਫਰੋਲਣ ਲੱਗ ਪਿਆ ਸੀ। ਕਾਲਜ ‘ਚ, ਮੇਰੇ ਉਦਾਲ਼ੇ ਹੁਣ ਜਿਹੜੇ ਨਵੇਂ ਚਿਹਰਿਆਂ ਦਾ ਝੁਰਮਟ ਜੁੜਨ ਲੱਗਾ ਸੀ ਉਨ੍ਹਾਂ ‘ਚ ਮੁਸਲਮਾਨੀ ਪਿਛੋਕੜ ਦਾ ਰਹਿਮਤ ਅਲੀ, ਤੇ ਮੋਗੇ ਦੇ ਮਸ਼ਹੂਰ ਹਲਵਾਈ, ‘ਗਰੀਬ-ਬੇਲੀ ਦੀ ਹੱਟੀ’ ਵਾਲਿ਼ਆਂ ਦਾ ਰਾਮ ਸਿੰਘ ਅਰੋੜਾ, ਅਤੇ ਮੋਗੇ ਤੋਂ ਹੀ ਇੱਕ ਥੁੜਾਂ-ਮਾਰੇ ਪਰਵਾਰ ਦਾ ‘ਹਾਂਡਾ’ ਵੀ ਸ਼ਾਮਲ ਸਨ।
ਕਾਲਜ ਦੇ ਸਾਈਕਲ ਸਟੈਂਡ ‘ਚ ਸਾਈਕਲ ਤੋਂ ਅਲਵਿਦਾ ਲੈਂਦਿਆਂ ਹੀ, ਕੈਨਟੀਨ ਵੱਲ ਨੂੰ ਵਗਣ ਦੀ ਕਾਹਲ਼ ਹੁਣ ਮੇਰੇ ਪੈਰਾਂ ‘ਚ ਹੁੱਝਾਂ ਮਾਰਨ ਲਗਦੀ। ਕੈਨਟੀਨ ‘ਚ, ਮੇਜ਼ ਉਦਾਲ਼ੇ ਜੁੜਨ ਲੱਗ ਪਈ ਸਾਡੀ ਢਾਣੀ, ਦਿਨ-ਬਦਿਨ , ਗਰਭੇ-ਪੇਟ ਵਾਂਗ, ਏਨੀ ਫੁੱਲਣ ਲੱਗੀ ਕਿ ਹੁਣ ਦੋ-ਦੋ, ਚਾਰ-ਚਾਰ ਮੇਜ਼ ਜੋੜ ਕੇ, ਚਾਹ-ਮਹਿਫ਼ਲ ਦਾ ਘੇਰਾ ਫੈਲਾਇਆ ਜਾਣ ਲੱਗਾ। ਮੇਜ਼ਾਂ ਦੇ ਲਾਮ੍ਹੀਂ ਸਾਡੀਆਂ ਟਿੱਚਰਾਂ ਖੜਕਦੀਆਂ; ਚੁਟਕਲੇ ਟੁਣਕਦੇ, ਤੇ ਆਲ਼ੇ-ਦੁਆਲ਼ੇ ਦੀ ਸੰਘਣੀ ‘ਕਿਆਂ-ਕਿਆਂ’ ‘ਚ ਸਾਡੀ ਢਾਣੀ ਦੀ ‘ਹਾ-ਹਾ, ਹਾ-ਹਾ’ ਅਤੇ ‘ਹੀਂ-ਹੀਂ, ਹੀਂ-ਹੀਂ’ ਵੀ ਗਰਜਣ ਲੱਗੀ।
ਮੇਜ਼ ‘ਤੇ ਪਈਆਂ ਪਲੇਟਾਂ ‘ਚ, ਚਮਚਿਆਂ-ਫੋਰਕਾਂ ਨਾਲ਼ ਸਮੋਸਿਆਂ ਦੇ ਪੇਟਾਂ ਨੂੰ ਫਰੋਲ਼ਦਿਆਂ ਮੈਨੂੰ ਛਿੱਲੇ ਹੋਏ ਉਹ ਕੁੱਕੜ ਯਾਦ ਆ ਜਾਂਦੇ ਜਿੰਨ੍ਹਾਂ ਦੀਆਂ ਖੱਲਾਂ ਉਤਾਰਨ ਬਾਅਦ ਮੇਰਾ ਵੱਡਾ ਭਰਾ ਉਨ੍ਹਾਂ ਦੇ ਢਿੱਡਾਂ ‘ਚ ਕਰਦ ਫੇਰ ਕੇ ਉਨ੍ਹਾਂ ਦੀਆਂ ਆਂਦਰਾਂ ਨੰਗੀਆਂ ਕਰ ਸੁਟਦਾ ਸੀ। ਚਮਚਿਆਂ ਦੇ ਮੂੰਹਾਂ ਉੱਪਰ ਸਵਾਰ ਹੋਈ ਗੇਰੂ-ਰੰਗੀ, ਲੇਸਦਾਰ ਚਟਣੀ, ਸਮੋਸਿਆਂ ਅੰਦਰਲੇ ਆਲੂ-ਟੁਕੜਿਆਂ ਨੂੰ ਤਰ ਕਰਦੀ-ਕਰਦੀ, ਦੂਜੀ ਪਲੇਟ ‘ਚ, ਕਾਲ਼ੀ ਭਾਅ ਮਾਰਦੇ ਮਿਰਚ-ਮਸਾਲੇ ਅਤੇ ਪਿਆਜ਼ ਦੇ ਟੁਕੜਿਆਂ ਨਾਲ਼ ਇੱਕ-ਮਿੱਕ ਹੋਏ ਕਾਬਲੀ ਛੋਲਿਆਂ ਨੂੰ ਸੈਨਤਾਂ ਮਾਰਨ ਲਗਦੀ। ਪਿਛਲੇ ਪਾਸੇ, ਭੱਠੀ ਲਾਗਲੇ ਕਾਊਂਟਰ ਉੱਪਰ ਵੱਡ-ਅਕਾਰ ਗੜਵੇ ‘ਚ, ਬਿਜਲੀ ਦੀ ਮਧਾਣੀ, ਦਹੀਂ ਨੂੰ ਰਿੜਕਦੀ ਤਾਂ ਪੂਰੀ ਕੈਨਟੀਨ ‘ਚ ਥੰਧਿਆਈ ਦੀ ਖਟ-ਮਿਠੀ ਗੰਧ ਫੈਲਣ ਲਗਦੀ।
-ਦਸ ਮਿੰਟ ਰਹਿਗੇ ਅਗਲੇ ਪੀਰੀਅਡ ‘ਚ, ਮੱਲੋ! ਕੋਈ ਜਣਾ ਅਚਾਨਕ, ਕੰਧ ਉੱਪਰਲੇ ਕਲਾਕ ਵੱਲ ਝਾਕ ਕੇ, ਕੁੜਕਦਾ। ਅਗਲੇ ਹੀ ਪਲ, ਸਭ ਦੀਆਂ ਨਜ਼ਰਾਂ ਮੇਰੇ ‘ਤੇ ਕੇਂਦਰਤ ਹੋ ਜਾਂਦੀਆਂ।
-ਹੋ ਜੇ ਫੇਰ ‘ਜਮਲਾ’ ਜੱਟ, ‘ਅਕਵਾਲ’ ਸਿੰਘ! ਰਹਿਮਤ ਅਲੀ, ਬੁੱਲ੍ਹਾਂ ‘ਚੋਂ ਬਾਹਰ ਨੂੰ ਰੁਖ਼ ਕਰਦੇ, ਆਪਣੇ ਕਰੇੜੀਏ ਦੰਦਾਂ ਨੂੰ ਨਹੁੰ ਨਾਲ਼ ਖੁਰਚਦਿਆਂ ਬੋਲ ਉੱਠਦਾ।
-ਸੁਣੋ ਵਈ ਸੁਣੋ, ‘ਅਕਵਾਲ’ ਦੇ ਗਾਣੇ ਨੂੰ! ਹਾਂਡਾ ਆਪਣੇ ਦੋਵੇਂ ਹੱਥ ਆਪਣੇ ਸਿਰ ਉੱਪਰ ਛਤਰਾਅ ਕੇ ਇੰਝ ਹਿਲਾਉਂਦਾ ਜਿਵੇਂ ਉਹ ਬਾਕੀਆਂ ਨੂੰ ਫ਼ਰਸ਼ ‘ਤੇ ਬੈਠਣ ਦਾ ਇਸ਼ਾਰਾ ਕਰ ਰਿਹਾ ਹੋਵੇ।
ਅਗਲੇ ਪਲੀਂ ਸਾਰੀ ਕੰਨਟੀਨ ‘ਚ ਸੰਨਾਟਾ ਛਾਅ ਜਾਂਦਾ, ਤੇ ਮੇਰੇ ਗਲ਼ੇ ‘ਚੋਂ ਅਲਾਪ ਸਿੰਮਣ ਲਗਦਾ: -ਹੋਅਅਅਅਅ!
ਮੇਰੀ ‘ਹੋਅਅਅ’ ਸੁਣਦਿਆਂ ਹੀ, ਗਵਾਂਢੀ ਮੇਜ਼ਾਂ ਉੱਪਰੇ, ਓਪਰੇ ਮੁੁੰਡਿਆਂ ਦੇ ਹੱਥ, ਇੱਕ-ਦੂਜੇ ਉੱਤੇ ਟਿਕ ਕੇ, ਅਹਿੱਲ ਹੋ ਜਾਂਦੇ। ਕੈਂਟੀਨ ਦੇ ਬਾਕੀ ਕੋਨਿਆਂ ‘ਚੋਂ, ਅਲੂਈਆਂ ਦਾਹੜੀਆਂ ਵਾਲ਼ੇ ਮੁਸਕ੍ਰਾਉਂਦੇ ਚਿਹਰੇ ਮੇਰੇ ਮੱਥੇ ਵੱਲ ਨੂੰ ਗਿੜ ਜਾਂਦੇ। ਪਰਲੇ ਪਾਸੇ ਬਾਣੀਆਂ ਦੇ ਮੁੰਡਿਆਂ ਦੇ ਚੋਪੜੇ ਹੋਏ ਪਟੇ, ਝੋਨੇ ਦੀ ਪਨੀਰੀ ਵਾਂਗ ਖੜ੍ਹੇ ਹੋ ਜਾਂਦੇ। ਉਨ੍ਹਾਂ ਦੀਆਂ ਸਿਗਰਟਾਂ, ਉਨ੍ਹਾਂ ਦੇ ਸਾਹਮਣੇ ਪਈਆਂ ਪਲੇਟਾਂ ‘ਚ ਗੁੱਛਾ-ਮੁੱਛਾ ਹੋਣ ਲਗਦੀਆਂ।
-ਬਹੁਤ ਅੱਛਾ! ਮਸੂਮ ਜਿਹੇ ਚਿਹਰੇ ਉੱਪਰ, ਜਬਾੜਿਆਂ ਦੇ ਪਿੱਛੇ, ਰੱਸੀ-ਬੱਧ ਕੀਤੀ ਆਪਣੀ ਦਾਹੜੀ ਨੂੰ ਥਪਥਪਾਉਂਦਿਆਂ, ਹਲਵਾਈਆਂ ਦਾ ਮੁੰਡਾ ਰਾਮ ਸਿੰਘ, ਅਲਾਪ ਮੁਕਦਿਆਂ ਹੀ, ਆਪਣੇ ਸੁੰਗੜੇ ਹੋਏ ਮੋਢੇ ਉੱਪਰ ਵੱਲ ਨੂੰ ਉਛਾਲ਼ਦਿਆਂ, ਕਹਿ ਉਠਦਾ। ਭਰਵੱਟਿਆਂ ਨੂੰ ਉਤਾਂਹ ਵੱਲ ਨੂੰ ਤੁਣਕਦਿਆਂ, ਉਹ ਆਪਣੀਆਂ ਬਰੀਕ ਜਿਹੀਆਂ ਅੱਖਾਂ ‘ਚ ਚਮਕ ਖਿਲਾਰ ਲੈਂਦਾ।
ਕਮਰੇ ਦੀ ਖਮੋਸ਼ੀ ‘ਚ ਮੇਰੇ ਬੋਲ ਉੱਭਰਦੇ:
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ,
ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ!
***
ਬੀਤੇ ਸਾਲ ਵਾਲ਼ੀ ਜਕ-ਝਿਜਕ ਅਤੇ ਕਰੀਜ਼ੀਆ ਕੱਪੜਿਆਂ ਦੀਆਂ ਢਾਣੀਆਂ ਤੋਂ ਮਾਰਦਾ ਭੈਅ, ਮੇਰੇ ਲਈ ਹੁਣ ਬੀਤੇ ਦੀਆਂ ਕਹਾਣੀਆਂ ਬਣ ਗਏ ਸਨ। ਇੱਕ ਜਮਾਤ ਤੋਂ ਦੂਸਰੀ ਵੱਲ ਨੂੰ ਤੁਰਦਿਆਂ ਅਤੇ ਛੋਹਲ਼ੇ ਕਦਮੀਂ ਲਾਇਬਰੇਰੀ ਵੱਲ ਨੂੰ ਵਧਦਿਆਂ, ਮੈਨੂੰ ਇੰਝ ਭੁਲੇਖੇ ਪੈਂਦੇ ਜਿਵੇਂ ਮੇਰੇ ਮੋਢਿਆਂ ਉੱਪਰਲੇ ਹੱਥ-ਹੱਥ ਉੱਚੇ ਖੰਭ ਉੱਗ ਆਏ ਹੋਵਣ। ਸੁੰਗੜੇ ਹੋਏ ਮੋਢਿਆਂ ਵਿਚਕਾਰ ਡੁੱਬੀ ਰਹਿੰਦੀ, ਬੀਤੇ ਵਰ੍ਹੇ ਵਾਲ਼ੀ ਮੇਰੀ ਪਤਲੀ ਜਿਹੀ ਧੌਣ ਹੁਣ ਵਧ ਕੇ ਗਿੱਠ-ਗਿਠ ਉੱਚੀ ਹੋਣ ਲੱਗ ਪਈ ਸੀ।
ਹਰ ਦੂਜੇ-ਤੀਜੇ ਸ਼ਨੀਚਰਵਾਰ, ਮੇਰੇ ਸਾਈਕਲ ਦਾ ਮੂਹਰਲਾ ਚੱਕਾ, ਟਾਊਨ ਹਾਲ ਦੇ ਬਿਲਕੁਲ ਸਾਹਮਣੇ ਸਥਿਤ, ਚਾਚਾ ਨੱਥਾ ਸਿੰਘ ਹਜਾਮ ਦੀ ਦੁਕਾਨ ਵੱਲ ਨੂੰ ਮੁੜਨ ਲਈ ਤਾਂਘਦਾ। ਦਾਹੜੀ ਨੂੰ ਗੋਲ਼ਾਈ ‘ਚ ਕਰਨ ਤੋਂ ਬਾਅਦ, ਚਾਚਾ ਨੱਥਾ ਸਿਓ੍ਹਂ ਮੇਰੀਆਂ ਮੁੱਛਾਂ ਦੇ ਸਿਰਿਆਂ ਨੂੰ ਪਲੋਸਣ ਲਗਦਾ। ਮੂੰਹ ਦੀਆਂ ਗੰਨੀਆਂ ਲਾਗਲੇ, ਬਗ਼ਾਵਤੀ ਰੁਖ਼ ਵਾਲ਼ੇ ਵਾਲ਼ਾਂ ਨੂੰ ਸ਼ਨਾਖ਼ਤਣ ਤੋਂ ਮਗਰੋਂ, ਉਹ ਮੋਚਨੇ ਨੂੰ ਪੁਚਕਾਰਦਾ। ਮੋਚਨਾ ਜਿਉਂ ਹੀ ਬਗ਼ਾਵਤੀ ਵਾਲ਼ਾਂ ਨਾਲ਼ ਸਿੱਝਣ ਦੀ ਤਿਆਰੀ ਫੜਦਾ, ਚਾਚੇ ਨੱਥਾ ਸਿਓ੍ਹਂ ਦੇ ਬੁੱਲ੍ਹ ਗੋਲ਼ ਮੁਦਰਾ ਅਖ਼ਤਿਆਰ ਕਰ ਲੈਂਦੇ। ਨਾਲ਼ ਹੀ ਉਸ ਦੀ ਜੀਭ, ਖੱਬੇ ਪਾਸੇ ਦੇ ਦੰਦਾਂ ਹੇਠ ਦੀ ਖਿਸਕਦੀ ਹੋਈ, ਜੁਬਾੜੇ ਦੀ ਕੰਧ ਨਾਲ਼ ਜਾ ਜੁੜਦੀ। ਮੋਚਨਾ ਜਿਉਂ-ਜਿਉਂ ਵਾਲ਼ਾਂ ਨੂੰ ਤੁਣਕਿਆਂ ਨਾਲ਼ ਖਿਚਦਾ, ਚਾਚੇ ਦੀ ਜੀਭ ਜੁਬਾੜੇ ਦੇ ਅੰਦਰਲੇ ਪਾਸੇ, ਹੇਠੋਂ ਉੱਪਰ ਨੂੰ ਘਿਸਦੀ ਜਿਵੇਂ ਜੁਬਾੜੇ ਦੇ ਅੰਦਰੋਂ ਉਹ ਕਿਸੇ ਜੰਮੀ ਹੋਈ ਚੀਜ਼ ਨੂੰ ਖੁਰਚ ਰਿਹਾ ਹੋਵੇ।
ਚਾਚੇ ਨੱਥੇ ਤੋਂ ਵਿਹਲਾ ਹੋ ਕੇ, ਬਿਨਾ-ਵਜ੍ਹਾ ਈ ਮੈਂ “ਭੀੜੀ ਮੋਰੀ” ਨਾਮ ਦੀ ਅਸਲੋਂ-ਤੰਗ ਗਲ਼ੀ ਦੀਆਂ, ਮੁਨਿਆਰੀ ਦੀਆਂ ਦੁਕਾਨਾਂ ਵੱਲ ਨੂੰ ਨਿਕਲ਼ ਤੁਰਦਾ। ਉਥੇ ਸੁਰਮਾਂ, ਦੰਦਾਸਾ, ਨਹੁੰ-ਪਾਲਸ਼ਾਂ, ਚੂੜੀਆਂ ਅਤੇ ਗੋਟਾ-ਕਿਨਾਰੀ ਖ਼ਰੀਦਣ ਆਈਆਂ ਤ੍ਰੀਮਤਾਂ ਦੇ ਰੰਗ-ਬਰੰਗੇ ਬਸਤਰਾਂ ਦੀ ਸੰਘਣੀ ਭੀੜ ਵਿਚ ਦੀ ਘਿਸਰਦਿਆਂ, ਮੇਰੇ ਪਿੰਡੇ ‘ਚ ਮੱਠਾ-ਮੱਠਾ ਸੇਕ ਖਿੰਡਣ ਲਗਦਾ। ਤ੍ਰੀਮਤਾਂ ਦੇ ਪਿੰਡਿਆਂ ‘ਚੋਂ ਉਦੇ ਹੁੰਦੀ, ਟੈਲਕਮ ਪਾਊਡਰ ਦੀ ਮਹਿਕ ਮੇਰੇ ਸਿਰ ‘ਚ ਤਿਤਲੀਆਂ ਉਡਾਉਣ ਲਗਦੀ। ਭੀੜੀ ਮੋਰੀ ‘ਚੋਂ ਸੁੰਘਿਆ ਤ੍ਰੀਮਤਾਂ ਦਾ ਹੁਸਨ, ਸਾਈਕਲ ‘ਤੇ ਪਿੰਡ ਵੱਲ ਨੂੰ ਜਾਂਦਿਆਂ, ਮੇਰੇ ਸਿਰ ਉਦਾਲ਼ੇ ਉਡਦਾ ਅਤੇ ਰਾਤੀਂ ਮੇਰੇ ਸੁਪਨਿਆਂ ‘ਚ ਫੜਫੜਾਉਂਦਾ ਰਹਿੰਦਾ।
ਇਨ੍ਹੀਂ ਦਿਨੀਂ ਹੀ, ਕਮਿਊਨਿਸਟ ਵਿਚਾਰਧਾਰਾ ਨਾਲ਼ ਜੁੜਿਆ ਰੋਜ਼ਾਨਾ ਅਖ਼ਬਾਰ ‘ਨਵਾਂ ਜ਼ਮਾਨਾ’ ਮੇਰੀ ਹਰ ਸਵੇਰ ਦਾ ਦੋਸਤ ਬਣਨ ਲੱਗਾ। ਅਖ਼ਬਾਰ ਦੀ ਐਤਵਾਰ-ਐਡੀਸ਼ਨ ਖੋਲ੍ਹਣ ਸਾਰ ਹੀ, ਮੇਰੀ ਨਿਗ੍ਹਾ ਕਹਾਣੀਆਂ-ਕਵਿਤਾਵਾਂ ਵਾਲ਼ੇ ਪੰਨਿਆਂ ਵੱਲ ਨੂੰ ਦੌੜਦੀ, ਜਿਨ੍ਹਾਂ ਨੂੰ ਪੜ੍ਹਨ ਬਾਅਦ ਮੇਰਾ ਜੀਅ ਕਰਦਾ ਕਿ ਮੈਂ ਵੀ ਕਲਮ ਫੜ ਕੇ ਕਹਾਣੀਆਂ-ਕਵਿਤਾਵਾਂ ਲਿਖਣ ਬੈਠ ਜਾਵਾਂ। ਮੇਰਾ ਦਿਲ ਲੋਚਦਾ ਲੋਕ ਮੇਰੀਆਂ ਰਚਨਾਵਾਂ ਵੀ ਪੜ੍ਹਨ ਅਤੇ ‘ਪਾਠਕਾਂ ਦੇ ਖ਼ਤ’ ਵਾਲੇ ਪੰਨੇ ‘ਚ ਤਾਰੀਫਾਂ ਲਿਖਣ। ਕਹਾਣੀਆਂ-ਕਵਿਤਾਵਾਂ ‘ਚ ਵਰਤੇ ਅਲੰਕਾਰ-ੳਪਮਾਵਾਂ ਅਤੇ ਵਲ਼ੇਵੇਂਦਾਰ ਵਾਕ ਪੜ੍ਹਦਿਆਂ ਮੇਰੀਆਂ ਅੱਖਾਂ ਫੁੱਲਣ ਲੱਗਦੀਆਂ ਤੇ ਮੇਰੀਆਂ ਭਵਾਂ ਉਤਾਂਹ ਨੂੰ ਖਿੱਚੀਆਂ ਜਾਂਦੀਆਂ। ਫਿਰ ਇੱਕ ਅਜੀਬ ਵਰਤਾਰਾ ਵਰਤਣ ਲੱਗਾ: ਜਦੋਂ ਮੈਂ ਮੋਗੇ ਅਤੇ ਪਿੰਡ ਦਰਮਿਆਨ ਸਾਈਕਲ ਦਾ ਲੰਮਾਂ ਸਫ਼ਰ ਤੈਅ ਕਰ ਰਿਹਾ ਹੁੰਦਾ ਤਾਂ ਆਲ਼ੇ-ਦੁਆਲ਼ੇ ਦੀਆਂ ਚੀਜ਼ਾਂ ਦੀਆਂ ਸ਼ਾਬਦਿਕ-ਮੂਰਤਾਂ ਮੇਰੇ ਮੱਥੇ ‘ਚ ਜੁੜਨ ਲਗਦੀਆਂ। ਕੰਮੀਆਂ-ਕਿਸਾਨਾਂ ਦੇ ਝੁਰੜਾਏ ਚਿਹਰੇ ਅਤੇ ਨੰਗੇ ਪੈਰ ਮੇਰੇ ਜਿ਼ਹਨ ‘ਚ ਲੰਗੜਾਉਣ ਲਗਦੇ। ਸ਼ਹਿਰ ਦੀਆਂ ਸੜਕਾਂ ਉੱਪਰ, ਪੈਡਲਾਂ ‘ਤੇ ਖਲੋਅ ਕੇ ਚੱਕਲ਼ੀਆਂ-ਚੇਨਾਂ ਨੂੰ, ਪੈਰਾਂ ਦੇ ਦਬਾਅ ਨਾਲ਼ ਗੇੜਦੇ ਰਿਕਸ਼ਾ-ਚਾਲਕਾਂ ਨੂੰ ਦੇਖਦਿਆਂ, ਮੇਰੀਆਂ ਪਿੰਜਣੀਆਂ ‘ਚ ਕੜੱਲਾਂ ਪੈਣ ਲਗਦੀਆਂ। ਮੈਂ ਸੋਚਦਾ: ਜੇ ਭਲਾ ਮੇਰੇ ਬਾਪ ਨੂੰ ਜਾਂ ਮੈਨੂੰ ਇੰਝ ਰਿਕਸ਼ਾ ਵਹੁਣਾ ਪੈ ਜਾਂਦਾ? ਫਿਰ ਮੈਂ ਝੁੱਗੀਆਂ ‘ਚ ਵਿਲਕਦੇ ਭੁੱਖਣ-ਭਾਣੇ ਨਿਆਣਿਆਂ ਦਾ ਤਸੱਵਰ ਕਰਨ ਲੱਗ ਜਾਂਦਾ: ਸੋਚਦਾ ਰਾਤੀਂ ਉਨ੍ਹਾਂ ਨੂੰ ਕਿਹੋ ਜਿਹੇ ਸੁਪਨੇ ਆਉਂਦੇ ਹੋਣਗੇ! ਉਹ ਸਵੇਰੇ ਕਦੋਂ ਤੇ ਕਿਵੇਂ ਜਾਗਦੇ ਹੋਣਗੇ! ਉੱਠਣ ਸਾਰ ਉਹ ਕੀ ਕਰਦੇ ਹੋਣਗੇ; ਕੀ ਖਾਂਦੇ ਤੇ ਕਾਹਦੇ ਨਾਲ਼ ਖੇਡਦੇ ਹੋਣਗੇ! ਕਹਿਰ ਦੀਆਂ ਸਰਦੀਆਂ ਦੀ ਕਿਣ-ਕਿਣ ‘ਚ ਉਹਨਾਂ ਦੇ ਮਨਾਂ ‘ਤੇ ਕੀ ਬੀਤਦੀ ਹੋਵੇਗੀ? ਕਹਿਰਵਾਨ ਠੱਕਾ ਜਦੋਂ ਉਨ੍ਹਾਂ ਦੀਆਂ ਝੁੱਗੀਆਂ ਨੂੰ ਝੰਜੋੜਦਾ ਹੋਵੇਗਾ, ਤੇ ਉਨ੍ਹਾਂ ਬੱਚਿਆਂ ਦੇ ਮਨਾਂ ਉੱਤੇ ਕੀ ਬੀਤਦੀ ਹੋਵੇਗੀ? ਅੱਤ ਦੀ ਸਰਦੀ ‘ਚ ਬਰਸਦੀ ਬਾਰਸ਼ ਦੌਰਾਨ ਜਦੋਂ ਝੁੱਗੀਆਂ ਚੋਣ ਲੱਗ ਜਾਂਦੀਆਂ ਹੋਣਗੀਆਂ ਤਾਂ ਠੰਡੇ ਪਾਣੀ ਨਾਲ਼ ਚਿੱਕੜ ਹੋਏ ਕੱਚੇ ਫ਼ਰਸ਼ ਉੱਤੇ, ਗਿੱਲੀਆਂ ਰਜ਼ਾਈਆਂ ‘ਚ ਠੁਰਕਦਾ ਸਾਰਾ ਟੱਬਰ ਕਿਵੇਂ ਕੋਨਿਆਂ ‘ਚ ਗੁੱਛਾ-ਮੁੱਛਾ ਹੋ ਜਾਂਦਾ ਹੋਵੇਗਾ!
ਹਾਲੇ ਮੈਂ ਬਾਰ੍ਹਵੀਂ ਜਮਾਤ ਦੇ ਤੀਜੇ ਕੁ ਹਿੱਸੇ ‘ਚ ਹੀ ਪਹੁੰਚਿਆ ਸਾਂ ਕਿ ਸਾਡੇ ਪਿੰਡ ਦਾ ‘ਸਰ੍ਹਭਾ’ ਨਾਮੀ ਇੱਕ ਮਸਤ-ਮਲੰਗ ਕਿਸਾਨ, ਸਾਡੇ ਪ੍ਰੀਵਾਰ ਨਾਲ਼ ਘੁਲਣ-ਮਿਲਣ ਲੱਗਾ। ਅਸਲੋਂ ਅਨਪੜ੍ਹ ਸਰ੍ਹਭਾ, ਢੱਡ-ਸਰੰਗੀ ਨਾਲ਼ ਰਵਾਇਤੀ ਤਰਜ਼ਾਂ ‘ਚ ਗਾਈਆਂ ਜਾਂਦੀਆਂ ਕਲੀਆਂ ਦਾ ਸ਼ੌਕੀਨ ਸੀ, ਇਸ ਲਈ ਦਿਨ ਭਰ ਖੇਤਾਂ ਦੀ ਮਿੱਟੀ ਨਾਲ਼ ਜੂਝਣ ਤੋਂ ਵਿਹਲਾ ਹੁੰਦਿਆਂ ਹੀ, ਹਰ ਦੂਜੀ-ਤੀਜੀ ਸ਼ਾਮ ਉਹ ਸਾਡਾ ਬੂਹਾ ਆ ਖੜਕਾਉਂਦਾ। ਘਗਿਆਈ ਅਵਾਜ਼ ਵਿੱਚ ਗਰਜਦਿਆਂ ਉਹ ਸਾਡੇ ਆਂਢ-ਗੁਆਂਢ ‘ਚ ਆਪਣੀ ਆਮਦ ਦਾ ਐਲਾਨ ਕਰ ਦੇਂਦਾ। ਸਾਡੀ ਬੈਠਕ ‘ਚ ਵੜਨ ਤੋਂ ਪਹਿਲਾਂ ਉਹ ਆਪਣੇ ਨੰਗੇ ਪੈਰਾਂ ਨੂੰ ਆਪਣੇ ਪਰਨੇ ਨਾਲ਼ ਝਾੜਦਾ ਅਤੇ ਬਟਨੋ-ਸੱਖਣੇ ‘ਝੱਗੇ’ ਵਿਚੋਂ ਝਾਕਦੀ ਆਪਣੀ ਗੋਗੜ ਉੱਪਰ ਆਪਣੀਆਂ ਤਲ਼ੀਆਂ ਘਸਾਉਣ ਲਗਦਾ। ਆਪਣੇ ਚਿਹਰੇ ਦੀ ਤਾਂਬੀਆ ਭਾਅ ਕਾਰਨ, ਖੱਦਰ ਦੇ ‘ਝੱਗੇ’ ‘ਚ, ਉਹ ਧੂਣੀ ਤਾਪ ਕੇ ਆਇਆ ਫ਼ਕੀਰ ਜਾਪਦਾ ਸੀ। ਪਹਿਲਾ ਹਾੜਾ ਇੱਕੋ ਚਿੱਘੀ ‘ਚ ਮੁਕਾਅ ਕੇ ਉਹ ਸਿਰ ‘ਤੇ ਉਘੜ-ਦੁਘੜੀ ਮੁਦਰਾ ‘ਚ ਵਗਲ਼ੇ ਆਪਣੇ ਪਰਨੇ ਨੂੰ ਪਲ਼ੋਸਣ ਲਗਦਾ। ਫਿਰ ਆਪਣੇ ਸੱਜੇ ਹੱਥ ਦੇ ਅੰਗੂਠੇ ਅਤੇ ਪਹਿਲੀ ਉਂਗਲ਼ੀ ਨੂੰ ਆਪਣੀਆਂ ਸੰਘਣੀਆਂ ਮੁੱਛਾਂ ‘ਤੇ ਟਿਕਾਅ ਕੇ, ਉਹ ਅੱਖਾਂ ਮੀਟਦਾ ਅਤੇ ਉਂਗਲ਼ ਅਤੇ ਅੰਗੂਠੇ ਨੂੰ ਵਾਰ-ਵਾਰ ਵਿਰੋਧੀ ਦਿਸ਼ਾਵਾਂ ਵੱਲ ਘੜੀਸਦਾ। ਆਪਣੇ ਸਦਾ-ਨੰਗੇ ਪੈਰਾਂ ਨੂੰ ਇੱਕ-ਦੂਜੇ ‘ਤੇ ਘਸਾਉਂਦਿਆਂ ਉਹ ਆਪਣੀਆਂ ਪਜਾਮਿਓਂ-ਸੱਖਣੀਆਂ ਖੁੱਚਾਂ ਨੂੰ ਖੁਰਕਣ ਲਗਦਾ। ਏਨੇ ਨੂੰ ਉਹਦੇ ਮਿਹਦੇ ‘ਚ ਲੱਥੀ ਸ਼ਰਾਬ, ਉਹਦੇ ਸਾਰੇ ਸਰੀਰ ‘ਚ ਹੁੱਝਾਂ ਮਾਰਨ ਲਗਦੀ। ਹੁਣ ਉਸ ਦੇ ਬੁੱਲ੍ਹਾਂ ਨੂੰ ਢਕਦੀਆਂ, ਉਸ ਦੀਆਂ ਘਸਮੈਲ਼ੀਆਂ ਮੁੱਛਾਂ ਜਦੋਂ ਪਾਸਿਆਂ ਵੱਲ ਨੂੰ ਖਿੱਚੀਆਂ ਜਾਂਦੀਆਂ ਤਾਂ ਕਰੇੜੇ ‘ਚ ਲਿਪਟੇ ਆਪਣੇ ਦੰਦਾਂ ਨੂੰ ਛੁਪਾਉਣ ਦੀ ਅਸਫ਼ਲ ਕੋਸ਼ਿਸ਼ ਕਰਦਿਆਂ ਉਹ ਆਪਣੇ ਉੱਪਰਲੇ ਬੁੱਲ੍ਹ ਨੂੰ ਹੇਠਾਂ ਵੱਲ ਨੂੰ ਖਿੱਚ ਲੈਂਦਾ। ਦੂਜਾ ਹਾੜਾ ਅੰਦਰ ਲੰਘਦਿਆਂ ਉਸ ਦੀਆਂ ਤਿਊੜੀਆਂ ਨਰਮ ਹੋਣ ਲਗਦੀਆਂ, ਅਤੇ ਉਹਨਾਂ ‘ਚ ਜੰਮੀ ਗਰਦ ਬ੍ਰਾਹਮਣਾਂ ਦੇ ਤਿਲਕ ਦਾ ਰੂਪ ਧਾਰਨ ਕਰਨ ਲਗਦੀ।
-ਲੈ ਸੁਣ, ਬਾਈ ਪਾਰਸਾ, ਕਲੀ ਹੀਰ ਦੀ, ਸੰਘਣੀ ਦਾਹੜੀ ਨੂੰ ਖੁਰਕਣ ਤੋਂ ਬਾਅਦ, ਖੱਬੇ ਕੰਨ ‘ਤੇ ਆਪਣੀ ਹਥੇਲ਼ੀ ਟਿਕਾਉਂਦਿਆਂ ਉਹ ਬਾਪੂ ਪਾਰਸ ਨੂੰ ਸੰਬੋਧਤ ਹੁੰਦਾ।
ਅਗਲੇ ਪਲੀਂ, ਡਿਗੂੰ-ਡਿਗੂੰ ਕਰਦੀ ਉਸ ਦੀ ਘਗਿਆਈ ਅਵਾਜ਼ ਇੱਕ-ਮੁੱਠ ਰਹਿਣ ਦਾ ਅਸਫ਼ਲ ਯਤਨ ਕਰਨ ਲਗਦੀ: ਜਾ ਕੇ ਬਾਗ਼ ਦੇ ਵਿੱਚ ਮਕਰ ਬਣਾ ਲਿਆ ਹੀਰ ਨੇ, ਲੈ ਵਈ ਮਕਰ ਬਣਾ ਲਿਆ ਹੀਰ ਨੇ...
ਏਨੇ ਨੂੰ ਉਸ ਦਾ 13-14 ਵਰ੍ਹਿਆਂ ਦਾ ਲੜਕਾ, ਬੂਟਾ, ਆ ਧਮਕਦਾ!
-ਚੱਲ ਬਾਪੂ ਉਏ ਚੱਲੀਏ ਘਰ, ਬੂਟੇ ਦੀ ਆਵਾਜ਼ ਭਰੜਾਉਂਦੀ ਤੇ ਉਸ ਦਾ ਮੱਥਾ ਕੱਸਿਆ ਜਾਂਦਾ। -ਐਵੇਂ ਭਕਾਈ ਮਾਰ-ਮਾਰ ਕੇ ਤਾਏ ਪਾਰਸ ਨੂੰ ਸਤਾਈ ਜਾਨੈ!
ਸਰ੍ਹਭਾ ਤੜਕਸਾਰ ਉਠਦਾ, ਬੌਲ਼ਦਾਂ ਨੂੰ ਥਾਪੀ ਦੇਂਦਾ ਤੇ ਦਿਨ ਚੜ੍ਹਦੇ ਨੂੰ ਅੱਧੇ, ਪੌਣੇ ਕਿੱਲੇ ਦੀ ਮਿੱਟੀ ਨੂੰ ਸ਼ੱਕਰ ਵਰਗੀ ਕਰ ਮਾਰਦਾ।
ਇੱਕ ਦਿਨ ਡੰਗਰ ਚਾਰਦਿਆਂ ਬੂਟੇ ਨੇ ਆਪਣੇ ਕਿਸੇ ਹਾਣੀ ਦੇ ਪੈਰਾਂ ‘ਚ ਲਾਲ ਮੌਜੇ ਦੇਖ ਲਏ ਤਾਂ ਘਰ ਆ ਕੇ ਉਹ ਲਾਲ ਮੌਜਿਆਂ ਦੀ ਜਿ਼ਦ ਕਰਨ ਲੱਗਾ। ਹਰ ਸ਼ਾਮ ਡੰਗਰਾਂ ਨੂੰ ਖੁਰਲੀਆਂ ਦੇ ਲੜ ਲਾ ਕੇ, ਲਾਲ ਮੌਜਿਆਂ ਦਾ ਚੇਤਾ ਕਰਾਉਣ ਲਈ, ਉਹ ਆਪਣੇ ਨੰਗੇ ਪੈਰਾਂ ਨੂੰ ਸਰ੍ਹਭੇ ਦੇ ਅਗਾੜੀ ਕਰ ਦੇਂਦਾ। ਚੱਪਾ ਕੁ ਜ਼ਮੀਨ ਦਾ ਮਾਲਕ ਸਰ੍ਹਭਾ, ਬੂਟੇ ਨੂੰ, ਆੜ੍ਹਤੀਆਂ ਦੀ ਵਹੀ ‘ਚ ਕੈਦ ਹੋਏ ਆਪਣੇ ਅੰਗੂਠੇ ਦੀ ਯਾਦ ਦਿਲਾਉਂਦਾ। ਬੂਟਾ ਆਖਦਾ: ਬਾਪੂ ਆਹ ਝੋਟੀ ਆਸ ਲੱਗ ਗੀ ਐ; ਮੈਂ ਪਾਲਿ਼ਐ ਏਹਨੂੰ ਏਹਦੇ ‘ਜਰਮ’ ਤੋਂ ਲੈ ਕੇ। ਅੱਧ-ਵਿਸਾਖ ‘ਚ ਸੂਣੈਂ ਏਹਨੇ। ਏਹਨੂੰ ਵੇਚ ਕੇ ਨਾਲ਼ੇ ਤਾਂ ‘ਕਰਿਆੜਾਂ’ ਦੀ ਵਹੀ ਨੂੰ ਸਾਫ਼ ਕਰਾਦੀਂ, ਤੇ ਨਾਲ਼ੇ ਮੈਨੂੰ ਲਾਲ ਮੌਜੇ ਲੈ ਦੇਵੀਂ।
ਸਰ੍ਹਭੇ ਨੇ ਜਦੋਂ ਬੂਟੇ ਦੀ ਤਜਵੀਜ਼ ਮੰਨ ਲਈ ਤਾਂ ਬੂਟਾ ਲਾਲ ਮੌਜਿਆਂ ਦੀ ਆਸ ਦੇ ਸੁਪਨੇ ਆਪਣੇ ਹਾਣੀਆਂ ਨਾਲ਼ ਸਾਂਝੇ ਕਰਨ ਲੱਗਾ। ਸ਼ਾਮਾਂ ਨੂੰ ਜਦੋਂ ਮੈਂ ਤੇ ਮੇਰੇ ਹਾਣੀ ਸਾਡੇ ਨਿਆਈਂ ਵਾਲ਼ੇ ਖੇਤ ‘ਚ ਜੱਕੜ ਮਾਰ ਰਹੇ ਹੁੰਦੇ, ਤਾਂ ਬੂਟਾ ਵੀ ਸਾਡੀ ਢਾਣੀ ‘ਚ ਸ਼ਾਮਲ ਹੋ ਜਾਂਦਾ। ਉਹ ਗੱਲੀਂ-ਗੱਲੀਂ ਪੁੱਛਦਾ:
- ਬਾਈ, ਮੌਜੇ ਕਿੰਨੇ ਕੁ ਰੁਪਇਆਂ ‘ਚ ਬਣ ਜਾਂਦੇ ਐ, ਭਲਾ?
- ਬਾਹਲ਼ੇ ਮਹਿੰਗੇ ਤਾਂ ਨੀ ਹੁੰਦੇ?
- ਬੁੱਟਰ ਆਲ਼ੇ ਮੋਚੀ ਵਧੀਆ ਮੌਜੇ ਬਣਾਉਂਦੇ ਐ ਕਿ ਮੋਗੇ ਆਲ਼ੇ?
- ਬਾਈ, ਭਲਾ ਕਿੰਨੇ ਕੁ ਦੀ ਵਿਕਜੂ ਸਾਡੀ ਝੋਟੀ?
- ਬਾਈ ਸਿਅ੍ਹਾਂ, ਜਦੋਂ ਝੋਟੀ ਵਿਕਗੀ ਤਾਂ ਮੋਗੇ ਲੈ ਚੱਲੇਂਗਾ ਮੈਨੂੰ ‘ਸ਼ੈਂਕਲ’ ‘ਤੇ ਬਿਠਾਅ ਕੇ?
- ਮੈਂ ਨੀ, ਬਾਈ, ਕਦੇ ਸੌਦਾ ਕੀਤਾ ਮੌਜਿਆਂ ਦਾ ਅੱਜ ਤਾਈਂ; ਮੈਨੂੰ ਨੀ ਪਤਾ ਕਿਹੜੀ ਚੀਜ ਕਿੰਨੇ ਕੁ ਦੀ ਹੁੰਦੀ ਐ। ਮੌਜੇ ਮੈਨੂੰ ਤੂੰ ਈ ਦੁਆਉਣੇ ਐਂ!
- ਸੁਣਿਐਂ ਮੋਗੇ ਦੇ ਮੋਚੀ ਤਾਂ ਪਿੰਡਾਂ ਆਲਿ਼ਆ ਨੂੰ ਮਿੰਟ ‘ਚ ਲੁੱਟ ਲੈਂਦੇ ਆ!
ਸਰਾਭਾ ਸਾਡੇ ਘਰ ਹਾੜਾ ਲਾਉਣ ਆਉਂਦਾ, ਗਲਾਸ ਖ਼ਾਲੀ ਕਰਦਾ, ਤੇ ਹੀਰ ਦੇ ਬੋਲ ਚੁੱਕ ਲੈਂਦਾ: ਸੁੱਤੀ ਹੀਰ ਨੂੰ ਜਾਂ ਸੁਪਨਾ ਆ ਗਿਆ ਮਾਹੀ ਦਾ...
ਹੀਰ ਦੀ ਕਲੀ ਮੁਕਦੀ ਤਾਂ ਬੂਟਾ ਉਸ ਦੇ ਸਿਰ ‘ਤੇ ਖਲੋਤਾ ਹੁੰਦਾ। ਸਰ੍ਹਭਾ ਉਸ ਦੀਆਂ ਤਿਊੜੀਆਂ ਵੱਲ ਝਾਕ ਕੇ, ਖਸਿਆਨੀ ਹਾਸੀ ਹਸਦਾ ਤੇ ਆਖਦਾ: ਲਾਲ ਮੌਜੇ ਲੈ ਦੇਣੇ ਆਂ ਤੈਨੂੰ ਝੋਟੀ ਵੇਚ ਕੇ, ਪੁੱਤਰਾ, ਲਾਲ ਮੌਜੇ! ਜੇਹੜੇ ਮਰਜੀ ਜੋੜੇ ਨੂੰ ਹੱਥ ਲਾ ਦੀਂ, ਉਹੀ ਲੈ ਦੂੰ! ਪਰ ਜਦੋਂ ਮੇਰੀ ਘੁੱਟ ਲਾਈ ਹੁੰਦੀਆ, ਤਾਂ ਐਂ ਭੂਸਰੀ ਗਾਂ ਆਂਗੂੰ ਨਾ ਝਾਕਿਆ ਕਰ ਮੇਰੇ ਅੱਲੀਂ... ਤੇਰੀਆਂ ਘੂਰੀਆਂ ਦੇਖ ਕੇ ਮੇਰੀ ਤਾਂ ਅੱਧੀ ਲਹਿ ਜਾਂਦੀ ਆ!
ਸਵੇਰੇ-ਆਥਣੇ ਸਾਈਕਲ ਉੱਪਰ ਜਦੋਂ ਮੈਂ ਮੋਗੇ ਅਤੇ ਪਿੰਡ ਵਿਚਕਾਰਲੇ ਸਫ਼ਰ ਨਾਲ਼ ਜੂਝ ਰਿਹਾ ਹੁੰਦਾ, ਤਾਂ ਬੂਟਾ ਮੇਰੇ ਸਿਰ ‘ਚ ਆ ਵੜਦਾ। ਖੱਬੇ ਹੱਥ ਨਾਲ਼ ਆਪਣੇ ਘੋਨ-ਮੋਨ ਸਿਰ ਨੂੰ ਖੁਰਕਦਾ-ਖੁਰਕਦਾ, ਉਹ ਸੱਜੇ ਹੱਥ ‘ਚ ਪਕੜੇ ਚਾਰ ਕੁ ਫੁੱਟੇ ਡੰਡੇ ਨੂੰ ਆਪਣੇ ਗਿੱਟਿਆਂ ਉਦਾਲ਼ੇ ਜੰਮੀ ਮੈਲ਼ ਖੁਰਚਣ ਵਿੱਚ ਮਸਰੂਫ਼ ਕਰ ਦੇਂਦਾ। ਹੁਣ ਉਹ ਆਪਣੇ ਖੱਦਰ ਦੇ ਝੱਗੇ ਹੇਠ ਦੀ ਹੱਥ ਖਿਸਕਾਅ ਕੇ, ਆਪਣੀਆਂ ਬਗ਼ਲਾਂ ਨੂੰ ਖੁਰਕਦਾ। ਮੈਂ ਕਿਆਸਦਾ ਕਿ ਜਦੋਂ ਇਹਦਾ ਜੁਆਕੜਾ ਚਿਹਰਾ ਦਾਹੜੀ ਨਾਲ਼ ਭਰ ਗਿਆ, ਇਹ ਬਿਲਕੁਲ ਆਪਣੇ ਪਿਓ ਵਰਗਾ ਜਾਪੂ!
ਫਿਰ ਮੈਂ ਮੌਜਿਆਂ ਬਾਰੇ ਉਹਦੇ ਖ਼ਬਤ ਨੂੰ ਫਰੋਲਣ ਲਗਦਾ: ਕਿੰਨੀ ਤਾਂਘ ਐ ਵਿਚਾਰੇ ਨੂੰ ਇੱਕ ਮਾਮੂਲੀ ਜਿਹੀ ਸ਼ੈਅ ਦੀ! ਪਰ ਗਰੀਬ ਆਦਮੀ ਲਈ ਤਾਂ ਮੌਜੇ ਹੀ ਮੋਟਰ-ਕਾਰ ਦੇ ਬਰਾਬਰ ਹੁੰਦੇ ਨੇ! ਤੇ ਕਿੰਨੀ ਆਸ ਐ ਏਹਨੂੰ ਝੋਟੀ ਦੀ ਵਿੱਕਰੀ ਤੋਂ ਆਉਣ ਵਾਲ਼ੇ ਪੈਸਿਆਂ ‘ਤੇ? ਪਰ... ਪਰ... ਜੇ ਭਲਾ... ਸੂਣ ਤੋਂ ਪਹਿਲਾਂ ਝੋਟੀ ਨੂੰ ਕੋਈ ਔਹਰ-ਪੌਹਰ ਹੋ ਜਾਵੇ, ਤਾਂ ਕੀ ਬੀਤੂਗੀ ਵਿਚਾਰੇ ਬੂਟੇ ਦੇ ਮਨ ‘ਤੇ? ਕੀ ਬਣੂੰ ਉਸ ਦੇ ਲਾਲ ਮੌਜਿਆਂ ਦੇ ਸੁਪਨਿਆਂ ਦਾ?
ਇੱਕ ਦਿਨ ਬੈਠਕ ‘ਚ ਬੈਠਾ ਜਦੋਂ ਮੈਂ ਬੂਟੇ ਅਤੇ ਉਸ ਦੇ ਗਰੀਬੜੇ ਪਿਓ ਤੇ ਉਨ੍ਹਾਂ ਦੇ ਘਰ ਦੀਆਂ ਕਿਰੂੰ-ਕਿਰੂੰ ਕਰਦੀਆਂ ਛੱਤਾਂ ਨੂੰ ਚਿਤਵਦਾ, ਡੂੰਘੀਆਂ ਸੋਚਾਂ ‘ਚ ਲੱਥਾ ਹੋਇਆ ਸਾਂ ਤਾਂ ਚਾਰ ਕੁ ਕਿੱਲਿਆਂ ‘ਚ ਸੁੰਗੜੀ ਸਰ੍ਹਭੇ ਕੀ ਕਣਕ ਦੀ ਫ਼ਸਲ ਮੇਰੇ ਮੱਥੇ ‘ਚ ਝੂਲਣ ਲੱਗੀ। ਅਗਲੇ ਪਲੀਂ ਮੇਰੀਆਂ ਉਂਗਲ਼ਾਂ ਮੇਰੇ ਪੈੱਨ ਦੀ ਟੋਪੀ ਨੂੰ ਪੈੱਨ ਦੀ ਧੜ ਤੋਂ ਵੱਖ ਕਰਨ ਲੱਗੀਆਂ। ਮੇਜ਼ ਉੱਪਰ ਪਈ ਕਾਪੀ ਦੇ ਖੁਲ੍ਹਦਿਆਂ ਹੀ ਬੂਟਾ ਸਾਡੇ ਗਵਾਂਢੀ ਤਰਖਾਣਾਂ ਦੇ ‘ਕਾਰਖ਼ਾਨੇ’ ‘ਚ ਦਾਤੀਆਂ ਦੇ ਦੰਦੇ ਕਢਾਉਣ ਲੱਗਾ। ਅਗਲੇ ਵਾਕਾਂ ‘ਚ, ਸਰ੍ਹਭੇ ਦੀ ਕਣਕ ਦੇ ਵੱਢਾਂ ਵਿੱਚ, ਦੋ ਦਾਤੀਆਂ ਦੀ ਕਚਰ-ਕਚਰ ਹੌਂਕਣ ਲੱਗੀ। ਪੱਬਾਂ ਭਾਰ ਬੈਠ ਕੇ ਦਾਤੀਆਂ ਚਲਾਉਂਦੇ ਪਿਓ-ਪੁੱਤ ਕਣਕ ਨੂੰ ਵਢ-ਵਢ ਕੇ ਸੱਥਰੀਆਂ ਲਾਈ ਜਾ ਰਹੇ ਸਨ। ਅਗਲੇ ਪੈਅਰੇ ‘ਚ ਸੂਰਜ, ਅਸਤਣ ਦੀ ਤਿਆਰੀ ਕਰਨ ਲੱਗਾ। ਬੂਟੇ ਨੇ ਪਿਛਾੜੀ ਨਜ਼ਰ ਮਾਰੀ: ਸਵੇਰ ਵਾਲ਼ਾ ਲਹਿ-ਲਹਿ ਝੂੰਮਦਾ ਖੇਤ, ਹੁਣ, ਤਾਜ਼ੇ-ਹਜਾਮਤੇ ਸਿਰ ਵਾਂਗ, ਰੜਾ ਹੋਇਆ ਪਿਆ ਸੀ। ਸਾਰੀ ਦਿਹਾੜੀ ਦੀ ਕਚਰ-ਕਚਰ ਨਾਲ਼, ਪਸੀਨੋ-ਪਸੀਨੀਂ ਹੋਇਆ ਬੂਟਾ ਹੁਣ ਵੱਢੀ ਹੋਈ ਕਣਕ ਦੀਆਂ ਭਰੀਆਂ ਬੰਨ੍ਹਣ ਲੱਗਾ ਅਤੇ ਆਪਣੇ ਮਨ ‘ਚ, ਪੈਰਾਂ ਦੀਆਂ ਤਲ਼ੀਆਂ ਨੂੰ ਵਿੰਨ੍ਹਦੇ ਕਰਚਿਆਂ ਨੂੰ ਕੋਸਣ ਲੱਗਾ। ਫਿਰ ਉਹ ਆਪਣੇ ਨੰਗੇ ਪੈਰਾਂ ਵੱਲ ਤਿਊੜੀਆ ਮੁਦਰਾ ‘ਚ ਝਾਕਿਆ ਅਤੇ ਝੋਟੀ ਦੇ ਸੂਏ ਤੋਂ ਬਾਅਦ ਮਿਲਣ ਵਾਲ਼ੇ ਲਾਲ ਮੌਜਿਆਂ ਨੂੰ ਤਸੱਵਰਨ ਲੱਗਾ।
ਮੈਂ ਲਿਖਣੋਂ ਰੁਕਿਆ ਅਤੇ ਚਿਤਵਣ ਲੱਗਾ ਕਿ ਸਰ੍ਹਭੇ ਦੇ ਸੁੱਕੇ ਲਾਂਗੇ ਦੀਆਂ ਭਰੀਆਂ ਹੁਣ ਕਿੱਥੇ ਟਿਕਾਈਆਂ ਜਾਣ। ਪਹਿਲਾਂ ਸੋਚਿਆ ਕਿ ਪਿਓ-ਪੁੱਤਾਂ ਦੇ ਹੱਥਾਂ ‘ਚ ਕਹੀਆਂ ਅਤੇ ਰੰਬੇ ਫੜਾਅ ਕੇ ਪਿੜ ਘੜਨ ਲਾ ਦੇਵਾਂ, ਪਰ ਅੰਦਰਲਾ ਬੋਲ ਉੱਠਿਆ: ਚਾਰ ਕੁ ਕਿੱਲਿਆਂ ਦੇ ਲਾਂਗੇ ਲਈ ਕਿੱਥੇ ਹੁਣੇ ਈ ਵਖ਼ਤ ‘ਚ ਪਾਏਂਗਾ ਵਿਚਾਰਿਆਂ ਨੂੰ! ਪਹਿਲਾਂ ਇਨ੍ਹਾਂ ਤੋਂ ਲਾਂਗੇ ਨੂੰ ਇਕੱਠਾ ਕਰਾ! ਹੁਣ ਸਰ੍ਹਭੇ ਕੇ ਖੇਤ ਉੱਤੋਂ ਦੀ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਮੇਰੀ ਸੁਰਤੀ ‘ਚ ਕੱਸੀਆਂ ਗਈਆਂ। ਅਗਲੇ ਪੈਰੇ ‘ਚ ਸਾਰਾ ਲਾਂਗਾ ਖੇਤ ਵਿੱਚ ਗੱਡੇ ਬਿਜਲੀ ਦੇ ਇੱਕ ਖੰਭੇ ਉਦਾਲ਼ੇ ਮੰਡਲ਼ੀਆਂ ਬਣਨ ਲੱਗਾ।
ਬੂਟਾ ਤੇ ਸਰ੍ਹਭਾ ਘਰ ਪਰਤੇ ਅਤੇ ਰੋਟੀ-ਟੁੱਕ ਖਾ ਕੇ ਘਰੋੜਿਆਂ ਮੰਜਿਆਂ ਉੱਪਰ ਗੁੱਛਾ-ਮੁੱਛਾ ਹੋ ਗਏ। ਹੁਣ ਮੈਨੂੰ ਸਰ੍ਹਭੇ ਦੇ ਘੁਰਾੜੇ ਸੁਣਾਈ ਦੇਣ ਲੱਗੇ, ਪ੍ਰੰਤੂ ਏਸ ਤੋਂ ਅੱਗੇ ਮੇਰੇ ਸਾਹਮਣੇ ਜਿਵੇਂ ਇੱਕ ਕੰਧ ਉੱਗ ਆਈ: ਸ਼ਬਦ ਲੜਖੜਾਉਣ ਲੱਗੇ ਅਤੇ ਸਤਰਾਂ ਝੋਅਲੇ ਖਾਣ ਲੱਗੀਆਂ। ਮੈਂ ਕਾਪੀ ਨੂੰ ਮੇਜ਼ ਉੱਪਰ ਟਿਕਾਇਆ ਅਤੇ ਬਾਂਸਾਂ ਦੀ ਪੌੜੀ ਚੜ੍ਹ ਕੇ ਦਲਾਨ ਦੀ ਛੱਤ ‘ਤੇ ਅੱਪੜ ਗਿਆ। ਉਥੇ ਉਡੀਕਦੇ ਮੰਜੇ ਉੱਪਰ ਡਿਗਦਿਆਂ ਹੀ ਮੈਂ ਨੀਂਦ ਵਿੱਚ ਲੱਥ ਗਿਆ।
ਰਾਤ ਨੇ ਹਾਲੇ ਆਪਣੀ ਅੱਧੀ ਕੁ ਵਾਟ ਹੀ ਤੈਅ ਕੀਤੀ ਹੋਵੇਗੀ ਕਿ ਮੇਰੀ ਗਹਿਰੀ ਨੀਂਦ ‘ਚ, ਪਿੰਡ ਦੇ ਪਾਰਲੇ ਪਾਸੇ ਵਾਲ਼ੇ ਗੁਰਦਵਾਰੇ ਦੇ ਪਿੱਪਲ਼ ਤੋਂ ਇੱਕ ਦਮ ਉੱਠੀ ਕਿਆਕੋ-ਕਿਆਕੋ, ਪਿੰਡ ਦੇ ਹਨੇਰੇ ‘ਚ ਬਰਛੇ ਚਲਾਉਣ ਲੱਗੀ। ਮੈਂ ਤ੍ਰਭਕ ਕੇ ਉੱਠਿਆ ਅਤੇ ਡੌਰ ਭੌਰ ਆਲ਼ੇ-ਦੁਆਲ਼ੇ ਝਾਕਣ ਲੱਗਾ। ਪ੍ਰੰਤੂ ਲਾਗਲੀਆਂ ਛੱਤਾਂ ਉੱਪਰਲੀਆਂ ਮੰਜੀਆਂ, ਰਾਤ ਦੇ ਘੁਸਮੁਸੇ ‘ਚ, ਘੂਕ ਸੁੱਤੀਆਂ ਪਈਆਂ ਸਨ। ਮੈਂ ਮਲਕੜੇ ਜੇਹੇ ਮੰਜੇ ਤੋਂ ਮੁਆਫ਼ੀ ਮੰਗੀ ਅਤੇ ਬਨੇਰੇ ਕੋਲ਼ ਆ ਕੇ, ਸਾਡੇ ਵਿਹੜੇ ‘ਚ, ਹਨੇਰਾ ਲਪੇਟੀ, ਨਿੱਸਲ਼ ਪਏ ਮੰਜਿਆਂ ਦੇ ਝਾਉਲਿ਼ਆਂ ਵੱਲ ਝਾਕਣ ਲੱਗਾ। ਅਗਲੇ ਪਲ, ਮੇਰੇ ਪੈਰ ਬਾਂਸਾਂ ਵਾਲ਼ੀ ਪੌੜੀ ਦੇ ਡੰਡਿਆਂ ‘ਤੇ ਸਨ। ਪੈਰਾਂ ਨੂੰ ਮਲਕੜੇ-ਮਲਕੜੇ ਹੇਠਾਂ ਵੱਲੀਂ ਉਤਾਰਦਾ, ਪਲਾਂ ‘ਚ ਹੀ ਮੈਂ ਬੈਠਕ ਅੰਦਰ ਦਾਖ਼ਲ ਹੋ ਗਿਆ। ਸਵਿੱਚ ਨੂੰ ਹੇਠਾਂ ਵੱਲ ਨੂੰ ਅਗਾਸਿਆ ਤਾਂ ਮੇਜ਼ ਉੱਪਰ ਬੰਦ ਪਈ ਕਾਪੀ ਜਾਗ ਉੱਠੀ। ਮੈਂ ਪੈੱਨ ਨੂੰ ਪਲ਼ੋਸਿਆ, ਅਤੇ, ਮੇਰੇ ਦਿਮਾਗ਼ ‘ਚ, ਗੁਰਦਵਾਰੇ ਕੋਲ਼ੋਂ ਉੱਠ ਰਹੀ ‘ਲਾ-ਲਾ, ਲਾ-ਲਾ’ ਨੂੰ ਕਾਗਜ਼ ‘ਤੇ ਉਲੀਕਣ ਲੱਗਾ। ਬਿਜਲੀ ਦੀਆਂ ਤਾਰਾਂ ਇੱਕ-ਦੂਜੇ ਨਾਲ਼ ਘਿਸੜੀਆਂ ਤੇ ਉਨ੍ਹਾਂ ਦੇ ਕਿਰੜ-ਕਿਰੜ ਕਰਦੇ ਚੰਗਿਆੜੇ ਸਰ੍ਹਭੇ ਦੇ ਲਾਂਗੇ ‘ਤੇ ਡਿੱਗਣ ਲੱਗੇ। ਅਗਲੀਆਂ ਸਤਰਾਂ ਸਾਰੇ ਪਿੰਡ ਨੂੰ ਬਾਲ਼ਟੀਆਂ ਫੜਾ ਕੇ, ਸਰ੍ਹਭੇ ਕੇ ਖੇਤ ਵੱਲ ਨੂੰ ਭਜਾਉਣ ਲੱਗੀਆਂ। ਪਰ ਪਲਾਂ ‘ਚ ਹੀ ਸਾਰਾ ਲਾਂਗਾ ਤੱਤੀ ਸੁਆਹ ਦੇ ਢੇਰ ਵਿੱਚ ਬਦਲ ਗਿਆ। ਬੇਵੱਸ ਬੂਟਾ ਸਿਸਕਣ ਲੱਗਾ, ਤੇ ਸਰ੍ਹਭੇ ਦੇ ਅਦਿਸ ਅੱਥਰੂ ਉਸ ਦੀ ਘਸਮੈਲ਼ੀ ਦਾਹੜੀ ‘ਚ ਗੁਆਚਣ ਲੱਗੇ। ਅੱਧੀ ਰਾਤ ਦੇ ਘੁਸਮੁਸੇ ‘ਚ, ਸਾਰਾ ਪਿੰਡ ਉਂਗਲ਼ਾਂ ਵਿੱਚ ਉਂਗਲ਼ਾਂ ਪਾਈ, ਲਾਂਗੇ ਤੋਂ ਸੁਆਹ ਹੋ ਚੁੱਕੀ ਢੇਰੀ ਉਦਾਲ਼ੇ, ਚਿਹਰੇ ਲਮਕਾਈ ਖਲੋਤਾ ਸੀ।
ਏਥੇ ਪਹੁੰਚਦਿਆਂ ਮੇਰਾ ਗੱਚ ਭਰ ਆਇਆ ਤੇ ਮੇਰਾ ਦਿਮਾਗ਼ ਭਾਂ-ਭਾਂ ਕਰਨ ਲੱਗਾ। ਕੰਧਾਂ ਵੱਲ ਝਾਕਿਆ ਤਾਂ ਧੁੰਦਲ਼ੇ ਜਿਹੇ ਚਾਨਣ ਤੋਂ ਸਿਵਾ ਕੁਝ ਵੀ ਨਾ ਦਿਸੇ। ਕਾਪੀ, ਪੈੱਨ ਦੀ ਹਰਕਤ ਨੂੰ ਉਡੀਕਣ ਲੱਗੀ।
–ਅੱਗੇ ਹੁਣ ਕੀ ਬੀਤਣਾ ਚਾਹੀਦਾ ਹੈ, ਮੈਂ ਆਪਣੇ-ਆਪ ਨਾਲ਼ ਗੋਸ਼ਟੀ ਕਰਨ ਲੱਗਾ। ਮੇਰਾ ਹੇਠਲਾ ਬੁੱਲ੍ਹ ਹੁਣ, ਉੱਪਰਲੇ ਤੇ ਹੇਠਲੇ ਦੰਦਾਂ ਵਿਚਕਾਰ ਅੰਦਰ-ਬਾਹਰ ਹੋਣ ਲੱਗਾ, ਤੇ ਮੱਥੇ ਉੱਪਰਲੀ ਚਮੜੀ ਇਕੱਠੀ ਹੋਣ ਲੱਗੀ। ਫਿਰ ਮੈਂ ਆਪਣੇ ਸਿਰ ਨੂੰ ਝਟਕਾ ਮਾਰਿਆ ਅਤੇ ਮੋਗੇ ਵਾਲ਼ੇ ਆੜ੍ਹਤੀ ਨੂੰ, ਝੋਲ਼ੇ ‘ਚ ਪਾਈ ਉਸ ਦੀ ਵਹੀ ਸਮੇਤ, ਸਰ੍ਹਭੇ ਕੇ ਫਾਟਕ ਮੂਹਰੇ ਖਲ੍ਹਿਆਰ ਦਿੱਤਾ।
-‘ਵੜਾ’ ਮਾੜਾ ਹੋਇਆ, ਸਰਬਣ ਸਿਅ੍ਹਾਂ, ਆੜ੍ਹਤੀ ਆਪਣੇ ਮਲਮਲੀ ਕੁੜਤੇ ਉੱਪਰੋਂ ਦੀ ਆਪਣੇ ਨੇਫੇ ਨੂੰ ਖੁਰਕਦਾ ਬੋਲਿਆ।
ਸਰਭ੍ਹਾ ਹੱਥ ਮਲਣ ਲੱਗਾ। ਉਸ ਦੀ ਜੀਭ, ਸ਼ਬਦ ਲੱਭਣ ਲਈ, ਉਸ ਦੇ ਖੋਲ੍ਹੇ ਹੋਏ ਮੂੰਹ ‘ਚ ਖੱਬੇ-ਸੱਜੇ ਘੁੰਮਣ ਲੱਗੀ।
ਬੂਟਾ ਚੁੱਲ੍ਹੇ ਕੋਲ਼ੋਂ ਉੱਠ ਕੇ ਆੜ੍ਹਤੀ ਦੇ ਸਾਹਮਣੇ ਆ ਖਲੋਤਾ।
-ਹਿੰਮਤ ਨੀ ਹਾਰੀ ਦੀ, ਬੂਟਾ ਸਿਅ੍ਹਾਂ, ਆੜ੍ਹਤੀ ਦਿਲਾਸੇ ਦੇਣ ਲੱਗਾ। –ਇਮਤਿਹਾਨ ਲੈਂਦੈ ‘ਉੱਪਰ ਆਲ਼ਾ’ ਥੁਹਾਡੇ ਵਰਗੇ ਭਗਤਾਂ ਦੇ, ਇਮਤਿਹਾਨ! ਦਰਵੇਸ਼ ਬੰਦੇ ਐਂ ਤੁਸੀਂ, ਸਰਬਣ ਸਿਅ੍ਹਾਂ, ਦਰਵੇਸ਼! ਆਹ ਧਰਤੀ ਥੋਡੇ ਅਰਗੇ ਦਰਵੇਸ਼ਾਂ ਨੇ ਈ ਸਾਂਭੀ ਹੋਈ ਆ!
ਬੂਟੇ ਨੇ ਕੰਧ ਨਾਲ਼ ਪਿੱਠਾਂ ਜੋੜ ਕੇ ਖਲੋਤੇ ਮੰਜਿਆਂ ‘ਤੇ ਨਜ਼ਰ ਮਾਰੀ, ਅਤੇ ਅਗਲੇ ਪਲੀਂ ਆੜ੍ਹਤੀ ਅਤੇ ਉਸ ਦੇ ਨਾਲ਼ ਆਇਆ ਕਰਿੰਦਾ, ਜੁੱਤੀਆਂ ਉਤਾਰ ਕੇ, ਮੰਜੇ ਉੱਪਰ ਉੱਤੇ ਬੈਠ ਗਏ।
ਏਧਰ-ਓਧਰ ਦੀਆਂ ਹੋਰ ਗੱਲਾਂ ਚਾਹ ਦੇ ਗਲਾਸਾਂ ‘ਚ ਡੁੱਬਣ ਲੱਗੀਆਂ।
-ਜਾਣਾ ਸੀ ਮੈਂ ਗਾਹਾਂ ਕਈ ਘਰੀਂ, ਸਰਬਣ ਸਿਅ੍ਹਾਂ, ਖਾਲੀ ਗਲਾਸ ਨੂੰ ਮੰਜੇ ਹੇਠ ਟਿਕਾਉਂਦਿਆਂ ਆੜ੍ਹਤੀ ਮੰਜੇ ਤੋਂ ਉੱਠਿਆ। –ਪੜਦੇ ਨਾਲ਼ ਗੱਲ ਕਰ ਲੀਏ ਮਾੜੀ ਜੲ੍ਹੀ?
ਸਰਭ੍ਹਾ ਤੇ ਆੜ੍ਹਤੀ ਪਰਲੇ ਪਾਸੇ ਸਵਾਤ ਵੱਲ ਨੂੰ ਹੋ ਤੁਰੇ।
ਬੂਟਾ ਆਪਣੀਆਂ ਢਾਕਾਂ ‘ਤੇ ਹੱਥ ਧਰੀ ਉਨ੍ਹਾਂ ਵੱਲ ਟਿਕ-ਟਿਕੀ ਲਾ ਕੇ ਦੇਖਣ ਲੱਗਾ।
ਆੜ੍ਹਤੀ ਦੇ ਨਾਲ਼ ਆਇਆ ਕਰਿੰਦਾ, ਨਲ਼ਕੇ ‘ਤੇ ਹੱਥ ਧੋਣ ਲੱਗਾ।
ਸਵਾਤ ਵਿੱਚ ਵਹੀ ਖੁਲ੍ਹੀ; ਚਿੱਟੀਆਂ ਐਨਕਾਂ ਦੇ ਫ਼ਰੇਮ ਉੱਰੋਂ ਦੀ ਝਾਕਦਿਆਂ, ਆੜ੍ਹਤੀ ਨੇ, ਬੁੜਬੁੜੇ ਅੰਦਾਜ਼ ‘ਚ, ਵਹੀ ‘ਚੋਂ ਕੁਝ ‘ਚ ਪੜ੍ਹਿਆ।
ਸਰਭ੍ਹੇ ਦੀਆਂ ਸੇਹਲੀਆਂ ਉੱਪਰ ਨੂੰ ਖਿੱਚੀਆਂ ਗਈਆਂ।
ਆੜ੍ਹਤੀ ਨੇ ਖੁਲ੍ਹੀ ਹੋਈ ਵਹੀ ਸਰ੍ਹਭੇ ਦੇ ਸਾਹਮਣੇ ਕੀਤੀ।
ਸਰ੍ਹਭੇ ਨੇ ਆਪਣੇ ਚਿਹਰੇ ਨੂੰ ਹੌਲ਼ੀ-ਹੌਲ਼ੀ ਹੇਠਾਂ-ਉੱਪਰ ਹਿਲਾਇਆ।
ਵਹੀ ਬੰਦ ਹੋਈ।
ਆੜ੍ਹਤੀ ਨੇ ਆਪਣੀਆਂ ਅੱਖਾਂ ਕਰਿੰਦੇ ਵੱਲ ਘੁੰਮਾਅ ਕੇ, ਆਪਣੀਆਂ ਸੇਹਲੀਆਂ ਅਤੇ ਸਿਰ ਦਾ ਝਟਕਾ, ਝੋਟੀ ਵੱਲ ਨੂੰ ਮਾਰਿਆ।
ਸਰਭ੍ਹੇ ਦੀਆਂ ਉਂਗਲ਼ਾਂ ਉਸ ਦੀ ਦਾਹੜੀ ਨੂੰ ਕੰਘਣ ਲੱਗੀਆਂ।
ਕਰਿੰਦਾ, ਹੱਥਾਂ ਦੀਆਂ ਤਲ਼ੀਆਂ ਨੂੰ ਇੱਕ-ਦੂਜੀ ਨਾਲ਼ ਘਸਾਉਂਦਾ, ਝੋਟੀ ਵੱਲ ਨੂੰ ਹੋ ਲਿਆ।
ਝੋਟੀ ਜਿਓਂ ਹੀ ਦਰਵਾਜਿ਼ਓਂ ਬਾਹਰ ਹੋਈ, ਬੂਟੇ ਦੇ ਮੂੰਹ ‘ਚੋਂ ਹਟਕੋਰੇ ਕਿਰਨ ਲੱਗੇ!
ਏਨੇ ਨੂੰ ਸਾਡੇ ਵਿਹੜੇ ‘ਚ ਹਰਕਤ ਸ਼ੁਰੂ ਹੋਣ ਲੱਗੀ। ਦਰੀਆਂ, ਚੁਤੱਹੀਆਂ ਤੇ ਚਾਦਰਾਂ ਤਹਿ ਹੋਣ ਲੱਗੀਆਂ।
ਮੈਂ ਆਪਣੀ ਕਾਪੀ ਸਮੇਟੀ ਤੇ ਪੈੱਨ ਦੀ ਨਿੱਬ ਨੂੰ ਪੈੱਨ ਦੇ ਪੋਪਲੇ ਦੇ ਹਵਾਲੇ ਕਰ ਦਿੱਤਾ।
-ਤੂੰ ਕੀ ਕਰੀ ਜਾਨੈ, ਵੇ, ਤੜਕੇ ਦਾ ਉੱਠਿਆ? ਵੱਡੀ ਭੈਣ ਚਰਨਜੀਤ ਚਾਹ ਦਾ ਗਲਾਸ ਮੇਜ਼ ‘ਤੇ ਟਿਕਾਉਂਦਿਆਂ ਪੁੱਛਣ ਲੱਗੀ।
-ਮੁਕੰਦੇ ਦੀ ਹੱਟੀ ਖੁਲ੍ਹਗੀ ਹੋਊ ਕਿ ਨੲ੍ਹੀਂ? ਮੈਂ ਭੈਣ ਦੇ ਸਵਾਲ ਨੂੰ ਅਣਸੁਣਿਆਂ ਕਰਦਿਆਂ ਬੁੜਬੁੜਾਇਆ।
ਮੇਰੇ ਜਾਂਦਿਆਂ ਨੂੰ ਬਾਬਾ ਮੁਕੰਦਾ ਆਪਣੀ ਹੱਟੀ ਦੇ ਸਾਹਮਣੇ ਪਾਣੀ ਛਿੜਕ ਰਿਹਾ ਸੀ, ਤੇ ਉਸ ਦੀ ਹੱਟੀ ‘ਚ, ਇੱਕ ਵੱਟੇ ‘ਤੇ ਬਲ਼ਦੀ ਧੂਫ਼ ਦੀ ਸੁਗੰਧੀ, ਸਾਰੀ ਵੀਹੀ ‘ਚ ਫੈਲੀ ਹੋਈ ਸੀ। ਮੇਰੇ ਵੱਲੋਂ ਫੜਾਈ ਚੁਆਨੀ ਨੂੰ ਗੱਲੇ ‘ਚ ਸੁੱਟ ਕੇ, ਮੁਕੰਦ ਲਾਲ ਨੇ ਵੱਡੇ ਸਾਈਜ਼ ਦੇ ਲਕੀਰਦਾਰ ਕਾਗਜ਼ਾਂ ਦਾ ਥੱਬਾ ਮੇਰੇ ਹੱਥਾਂ ‘ਚ ਕਰ ਦਿੱਤਾ।
ਸਾਰੀ ਕਹਾਣੀ ਨੂੰ, ਵੱਡ-ਅਕਾਰੀ ਕਾਗਜ਼ਾਂ ‘ਤੇ, ਮੈਂ ਡਾਢੀ ਰੀਝ ਨਾਲ਼ ਉਤਾਰਿਆ ਅਤੇ ਅਗਲੇ ਦਿਨ ‘ਨਵਾਂ ਜ਼ਮਾਨਾ’ ਦਾ ਸਿਰਨਾਵਾਂ ਲਿਖ ਕੇ ਡਾਕ ਦੇ ਹਵਾਲੇ ਕਰ ਦਿੱਤਾ।
ਅਗਲੇ ਐਤਵਾਰ ਕਾਹਲ਼ੀ-ਕਾਹਲ਼ੀ ‘ਨਵਾਂ ਜ਼ਮਾਨਾ’ ਫਰੋਲਿ਼ਆ: ਮੇਰੀ ਕਹਾਣੀ ਦਾ ਕਿਧਰੇ ਪਰਛਾਵਾਂ ਵੀ ਨਹੀਂ ਸੀ। ਕਈ ਹਫ਼ਤੇ, ਐਤਵਾਰ ਦਾ ‘ਨਵਾਂ ਜ਼ਮਾਨਾ’ ਇੰਝ ਹੀ ਸਿਰਫ਼ ਨਿਰਾਸ਼ਾ ਹੀ ਪੱਲੇ ਪਾਉਂਦਾ ਰਿਹਾ, ਇਸ ਲਈ ਮੈਂ ਆਪਣੇ ਮਨ ਨੂੰ ਸਮਝਾਅ ਲਿਆ ਕਿ ਮੇਰੀ ਕਹਾਣੀ ਬਹੁਤ ਹੀ ਕੱਚੀ ਹੋਵੇਗੀ, ਇਸ ਲਈ ਛਪਣ-ਯੋਗ ਨਹੀਂ ਹੋਣੀ।
(ਬਾਕੀ ਅਗਲੇ ਅੰਕ ‘ਚ)

-905-792-7357
ramoowalia@rogers.com

-0-

Home  |  About us  |  Troubleshoot Font  |  Feedback  |  Contact us

© 2007-08 Seerat.ca, Canada

Website Designed by Gurdeep Singh +91 98157 21346 9815721346