ਤੁਸੀਂ ਸੋਚ ਰਹੇ ਹੋ ਕਿ ਇਹ ਠਰਕੀਟ
ਕੀ ਹੋਇਆ?
ਵੈਸੇ ਤਾਂ ਇਸ ਧਰਤੀ ਬਹੁਤ ਤਰਾਂ ਤੇ ਕੀਟ ਪਤੰਗੇ ਹਨ। ਤੇ ਪਤੰਗੇ ਤੇ ਸ਼ੰਮਾ ਦਾ ਕੀ ਰਿਸ਼ਤਾ
ਹੈ ਅਸੀਂ ਚੰਗੀ ਤਰਾਂ ਜਾਣਦੇ ਹਾਂ। ਪਰ ਜਿਸ ਕੀਟ ਦੀ ਆਪਾਂ ਗਲ ਕਰਣ ਜਾ ਰਹੇ ਹਾਂ ਇਸ ਕੀਟ
ਦਾ ਨਾਮ ਹੈ ਠਰਕੀਟ।
ਇਹ ਦੋ ਲਤਾਂ ਵਾਲਾ ਕੀਟ ਹੈ ਜੋ ਕਿ ਹਰ ਮੁਆਸ਼ਰੇ ਵਿੱਚ ਲਗਭਗ ਹਰ ਪਾਰਟੀ, ਮੇਲੇ, ਫੰਕਸ਼ਨ ਤੇ
ਸਮਾਗਮ ਵਿੱਚ ਆਸਾਨੀ ਨਾਲ ਲਭ ਜਾਂਦਾ ਹੈ ਇਹ ਲਗਭਗ ਸਭ ਕੁਛ ਹੀ ‘ਖਾ ਪੀ’ ਲੈਂਦਾ ਹੈ। ਪਰ ਇਸ
ਕੋਲ ਇੱਕ ਬਹੁਤ ਹੀ ਅਜੀਬ ਕਲਾ ਹੈ। ਉਹ ਹੈ ਇਸਦੀ ਠਰਕਚੂਸ ਕਲਾ। ਠਰਕ ਚੂਸਣ ਨਾਲ ਠਰਕੀਟ ਨੂੰ
ਅਫ਼ਾਰਾ ਨਹੀਂ ਹੁੰਦਾ ਭਾਵੇਂ ਜਿਤਨੀ ਮਰਜੀ ਠਰਕ ਚੂਸ ਲਵੇ। ਸ਼ਾਇਦ ਇਸੇ ਲਈ ਸਿਆਨੇ ਨੇ ਇਸਨੂੰ
ਠਰਕੀਟ ਦਾ ਨਾਮ ਦਿੱਤਾ ਹੈ।
ਪਰ ਹਰ ਜੀਵ ਦੀ ਕੋਈ ਕਮਜੋਰੀ ਹੁੰਦੀ ਹੈ। ਇਸ ਕੀਟ ਦੀ ਕਮਜੋਰੀ ਹੈ ਇਹ ਆਪਣੇ ਧਰਮੀ ਮਾਦਾ
ਨੁੰ ਛਡ ਕੇ Third
party
ਮਾਦਾ ਵਲ ਵਧ ਲੋਚਦਾ ਰਹਿੰਦਾ ਹੈ। ਇਹ ਬਹੁਤ ਹੀ ਮਿਠੇ ਸੁਭਾ ਦਾ ਹੂੰਦਾ ਹੈ ਤੇ ਜੇਕਰ ਠਹਰਿਦ
ਪਅਰਟੇ ਮਾਦਾ ਜਾਣੇ ਅਨਜਾਣੇ ਲਿਫ਼ਟ ਕਰੲਾਵੇ ਤਾਂ ਇਹ ਆਪਣੀ ਪਤਲੀ ਜਿਹੀ ਪੂੰਛ ਤੇਜੀ ਨਾਲ
ਘੁਮਾਉਣ ਲਗ ਜਾਂਦਾ ਹੈ ਤੇ ਹਲਕਾ ਜਿਹਾ ਮੁਸਕਰਾ ਉਠਦਾ ਹੈ। ਹਾਂਲਾਕਿ ਇਹ ਆਪਣੀ ਧਰਮੀ ਮਾਦਾ
ਦੀ ਹਰ ਗਲ ਵਿੱਚ ਨੁਕਸ ਕਢਦਾ ਹੈ ਅਤੇ
Third
party
ਮਾਦਾ ਦੀ ਮਾੜੀ ਦੀ ਮਾੜੀ ਹਰਕਤ ਤੇ ਵੀ ਝੂਮ ਕੇ ਵਾਹ ਵਾਹ ਕਰ ਉਠਦਾ ਹੈ। ਆਪਣੀ ਧਰਮੀ ਮਾਦਾ
ਵਾਸਤੇ ਇੱਕ ਰਿਬਨ ਵੀ ਨਹੀਂ ਖਰੀਦੇਗਾ ਪਰ
Third
party
ਮਾਦਾ ਵਾਸਤੇ ਕੋਈ ਨਾਂ ਕੋਈ ਸੁਗਾਤ ਜਰੂਰ ਤੋਹਫ਼ੇ ਵਜਹੋਂ ਪੇਸ਼ ਕਰੇਗਾ
ਠਰਕੀਟ ਠਰਕਾਹਾਰੀ ਹੈ। ਇਹ ਸ਼ਿਕਾਰ ਦੀ ਉਮਰ ਦੀ ਬਿਲਕੁਲ ਪਰਵਾਹ ਨਹੀਂ ਕਰਦਾ ਅਤੇ ਆਪਣੀ
ਚੁਸਤੀ ਅਤੇ ਚਲਾਕੀ ਨਾਲ ਕਿਸੇ ਵੀ
Third
party
ਮਾਦਾ ਨੂੰ ਠਰਕਚੂਸ ਕਲਾ ਨਾਲ ਮੋਹ ਲੈਂਦਾ ਹੈ।। ਠਕਕਚੂਸਣ ਵਕਤ ਇਹ ਬਿਲਕੁਲ ਪਤਾ ਨਹੀਂ ਲਗਣ
ਦੇਂਦਾ ਅਤੇ
Third
party
ਮਾਦਾ ਦੀ ਛੋਹ ਕਿਸੇ ਬਹਾਨੇ ਨਾਲ ਪ੍ਰਾਪਤ ਕਰ ਲੈਂਦਾ ਹੈ ਤੇ ਫਿਰ ਆਪਣੇ ਆਪ ਨੂੰ ਸਿਕੰਦਰ
ਸਮਝ ਕੇ ਜਸ਼ਨ ਮਨਾਉਂਦਾ ਉੱਡ ਜਾਂਦਾ ਹੈ। ਠਰਕੀਟ ਨੂੰ ਠਰਕਚੂਸ ਕਲਾ ਵਿੱਚ ਮਹਾਰਤ ਉਮਰ ਨਾਲ
ਹਾਸਿਲ ਹੁੰਦੀ ਹੈ। ਇਹ ਬਗਲੇ ਕੋਲੋ ਇੱਕ ਲਤ ਤੇ ਖਲੋ ਕੇ ਭਗਤੀ ਕਰਨਾ ਸਿਖਦਾ ਹੈ, ਅਤੇ ਕਾਂ
ਦੀ ਚੁਸਤੀ ਤੇ ਚਲਾਕੀ ਨਾਲ ਠੁੰਗੇ ਮਾਰਦਾ ਹੈ। ਇਸਦੀ ਅੱਖ ਇੱਲ੍ਹ ਵਾਂਗ ਬਹੁਤ ਦੂਰ ਤੋਂ
ਸ਼ਿਕਾਰ ਪਛਾਣ ਲੈਂਦੀ ਹੈ ਤੇ ਕੁੱਤੇ ਨਾਲੋਂ ਵੀ ਤੇਜ ਸੁੰਘਨ ਸ਼ਕਤੀ ਅਤੇ ਉਲੂ ਦੀ
Direction
sense
ਨਾਲ ਇਹ ਆਪਣਾ ਸ਼ਿਕਾਰ ਹਨੇਰੇ ਵਿੱਚ ਵੀ ਲਭ ਲੈਂਦਾ ਹੈ। ਸਾਇੰਸਦਾਨਾ ਨੂੰ ਹਾਲੇ ਤਕ ਇਸਦਿਆਂ
ਦਰਜਨ ਕੁ
sense
ਦਾ ਪਤਾ ਲਗਾ ਹੈ ਅਤੇ ਇਸਦੇ
Blood
samples
ਨੇ ਨਾਸਾ ਵਾਲਿਆਂ ਨੂੰ ਚੱਕਰਾਂ ਵਿੱਚ ਪਾਇਆ ਪਿਆ ਹੈ।
ਠਰਕਚੂਸਣ ਵਕਤ ਇਹ ਆਪਣੀਆਂ ਅਖਾਂ ਤੇ ਦਿਮਾਗ ਖੁਲਾ ਰਖਦਾ ਹੈ ਤਾਂ ਜੋ
Third
party
ਮਾਦਾ ਦਾ ਮਾਲਿਕ ਇਸ ਤੇ ਅਟੈਕ ਨਾਂ ਕਰ ਦੇਵੇ। ਜੇ ਕਿਤੇ ਮਾੜੀ ਕਿਸਮਤ ਨੂੰ ਅਟੈਕ ਹੋ ਵੀ
ਜਾਵੇ ਤਾਂ ਇਹ ਬੜੀ ਫੁਰਤੀ ਨਾਲ
Third
party
ਮਾਦਾ ਨਾਲ ਖੂਨ ਦਾ ਰਿਸ਼ਤਾ ਦਸ ਕੇ ਬਚ ਨਿਕਲਦਾ ਹੈ। ਠਰਕੀਟ ਦੀ ਸਮਝਬੁਧੀ ਤੇ ਹੋਸ਼ਿਆਰੀ ਬਾਰੇ
ਬਹੁਤ ਗ੍ਰੰਥ ਲਿਖੇ ਜਾ ਚੁਕੇ ਹਨ ਤੇ ਸਦਿਆਂ ਤੋਂ ਇਸਦਿਆਂ ਠਰਕਚੂਸ ਕਲਾ ਵਾਸਤੇ ਦਿਤੀਆਂ
ਲਾਸਾਨੀ ਕੁਰਬਾਨੀਆਂ ਨੂੰ ਕਲਮਬੱਧ ਕੀਤਾ ਗਿਆ ਹੈ।
ਪਰ ਦੋਸਤੋ ਜੇਕਰ ਬਾਤ ਇੱਥੇ ਰੁਕ ਜਾਂਦੀ ਤਾਂ ਗਲ ਹੀ ਹੋਰ ਸੀ, ਪਰ ਹੁਣ ਪਤਾ ਲਗਾ ਹੈ ਕਿ
Third
party
ਮਾਦਾ ਦੇ ਸੋਸ਼ਲ ਮੀਡੀਆ (Facebook
,Twitter)
ਆਦਿ ਤੇ ਆਉਣ ਕਰਕੇ ਠਰਕੀਟ ਨੇ ਵੀ ਫੇਸਬੁਕ ਤੇ ਆਪਣੀਆ ਹਜਾਰਾ ਪ੍ਰੋਫਾਇਲਾਂ ਬਣਾ ਲਈਆਂ ਹਨ।
ਠਰਕਚੂਸ ਕਲਾ Online
ਬਹੁਤ ਤੇਜੀ ਨਾਲ ਫੈਲ ਰਹੀ ਹੈ। ਹੁਣ ਇਹ
Mouse
ਦੇ ਪਿਛੇ ਲੁਕਿਆ ਇੱਕ ਵਕਤ ਤੇ ਕਈ
Third
party
ਮਾਦਾ ਨਾਲ ਠਰਕਚੂਸ ਸਕਦਾ ਹੈ। ਪਿਛੇ ਜਿਹੇ ਤਾਂ ਠਰਕੀਟ ਨੇ ਭੁਲੇਖੇ ਵਿੱਚ ਆਪਣੀ ਧਰਮੀ ਮਾਦਾ
ਦਾ ਹੀ ਠਰਕਚੂਸ ਲਿਆ ਜੋ ਕਿ
Third
party
ਮਾਦਾ ਬਣ ਕੇ Online
ਇਸਦਾ ਪਿਛਾ ਕਰ ਰਹੀ ਸੀ। ਭਾਵੈਂ ਕੇ
Freedom
of information
act
ਥਲੇ ਅਸੀਂ ਖੁਲ ਕੇ ਦਸ ਸਕਦੇ ਹਾਂ ਕਿ ਉਸ ਤੋਂ ਬਾਅਦ ਉਸਦੀ ਕੀ ਹਾਲਤ ਹੋਈ ਪਰ ਇਹ ਕੰਮ ਅਸੀਂ
Wikileaks
ਤੇ ਛੱਡ ਦਿਤਾ ਹੈ।
ਸਾਡੀ ਸਿਡਨੀ ਵਾਲੀ ਲੈਬ ਵਿੱਚ
Tharkeet Research scientists
ਨੇ ਸਾਲਾਂ ਦੀ ਮੇਹਨਤ ਤੋ ਬਾਅਦ ਠਰਕੀਟਨਾਸ਼ਕ ਦਵਾਈ ਤਿਆਰ ਕੀਤੀ। ਅਜ ਹੀ ਆਡਰ ਕਰੋ ਤੇ ਧਰਤੀ
ਦੇ ਸਭ ਤੋਂ ਖਤਰਨਾਕ ਕੀਟ, ਠਰਕੀਟ ਤੋ ਆਪਣੇ ਧਰਮੀ ਮਾਦਾ ਨੂੰ ਸੁਰਖਿਤ ਰਖੋ।
-0- |