Welcome to Seerat.ca

ਜਵਾਨੀ ਦਾ ਸ਼ਾਇਰ

 

- ਬਲਵੰਤ ਗਾਰਗੀ

ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ

 

- ਸੁਰਜੀਤ ਪਾਤਰ

‘ਅੰਗਰੇਜੀ’ ਵਾਲ਼ਾ ‘ਮਾਸ਼ਟਰ’

 

- ਇਕਬਾਲ ਰਾਮੂਵਾਲੀਆ

ਕੌਣ ਕਿਸੇ ਦਾ...

 

- ਹਰਜੀਤ ਅਟਵਾਲ

ਭਗਤ ਸਿੰਘ ਦੀ ਤਸਵੀਰ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਮਾਂ ਬੋਲੀ ਜੋ ਭੁੱਲ ਜਾਵਣਗੇ...

 

- ਵਰਿਆਮ ਸਿੰਘ ਸੰਧੂ

ਰੰਗਮੰਚ ਲਈ ਪ੍ਰਤੀਬੱਧਤਾ ਹੋਣੀ ਜਰੂਰੀ ਹੈ – ਅਜਮੇਰ ਔਲਖ

 

- ਹੀਰਾ ਰੰਧਾਵਾ

ਮੌਜੀ ਫ਼ਨਕਾਰ ਹੈ ਹਜ਼ਾਰਾ ਸਿੰਘ ਰਮਤਾ

 

- ਨਿੰਦਰ ਘੁਗਿਆਣਵੀ

ਲਿਖਤੁਮ ਮੈਂ…ਪੜ੍ਹਤੁਮ ਆਕਾਸ਼ਬਾਣੀਂ ਬਠਿੰਡਾ

 

- ਹਰਮੰਦਰ ਕੰਗ

ਕੱਚਾ ਆਵਾ

 

- ਕਰਮ ਸਿੰਘ ਮਾਨ

ਪ੍ਰਗਤੀਸ਼ੀਲ ਲਹਿਰ ਅਤੇ ਪੰਜਾਬੀ ਸਾਹਿਤ

 

- ਗੁਰਦੇਵ ਚੌਹਾਨ

ਦੋ ਵਿਅੰਗ ਕਵਿਤਾਵਾਂ

 

- ਗੁਰਦਾਸ ਮਿਨਹਾਸ

ਦੋ ਨਜ਼ਮਾਂ

 

- ਮੁਖਵੀਰ

ਯਾਦਾਂ ਦੇ ਬਾਲ ਝਰੋਖੇ 'ਚ' ਕਿਸ਼ਤ -3
ਆਤੰਕ ਦਾ ਦੌਰ ਅਤੇ ਮਾਨਵੀ ਚਿਹਰੇ

 

- ਸੁਪਨ ਸੰਧੂ

ਗ਼ਜ਼ਲ

 

- ਹਰਦਮ ਸਿੰਘ ਮਾਨ

ਇਕ ਕਵਿਤਾ

 

- ਦਿਲਜੋਧ ਸਿੰਘ

 


ਯਾਦਾਂ ਦੇ ਬਾਲ ਝਰੋਖੇ 'ਚ' ਕਿਸ਼ਤ -3
ਆਤੰਕ ਦਾ ਦੌਰ ਅਤੇ ਮਾਨਵੀ ਚਿਹਰੇ
- ਸੁਪਨ ਸੰਧੂ
 

 

ਪਿੰਡ ਵਿੱਚ ਗੋਲੀ ਚੱਲਣ ਦੀ ਘਟਨਾ ਅਤੇ ਮੇਰੇ ਪਿਤਾ ਦੀ ਗ੍ਰਿਫਤਾਰੀ ਪਿੱਛੋਂ ਰਿਹਾਈ ਉਪਰੰਤ ਸਾਡਾ ਪਰਿਵਾਰ ਪਿੰਡ ਦੇ ਹਿੰਦੂਆਂ ਅਤੇ ਹੋਰ ਆਂਢੀਆਂ ਗੁਆਂਢੀਆਂ ਬਾਰੇ ‘ਹੋਰ-ਹੋਰ’ ਤਰ੍ਹਾਂ ਮਹਿਸੂਸ ਕਰਨ ਲੱਗਾ। ਮੇਰੇ ਪਿਤਾ ਨੇ ਤਾਂ ਜ਼ਖ਼ਮੀਆਂ ਨੂੰ ਬਚਾਉਣ ਲਈ ਪੂਰਾ ਟਿੱਲ ਲਾਇਆ ਸੀ। ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਪਹੁੰਚਾਉਣ ਲਈ ਸੀ:ਆਰ:ਪੀ ਨਾਲ ਇੱਕ ਤਰ੍ਹਾਂ ਨਾਲ ਝਗੜਾ ਹੀ ਮੁੱਲ ਲੈ ਲਿਆ ਸੀ, ਕਿਉਂਕਿ ਸੀ:ਆਰ:ਪੀ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਲਿਜਾਣ ਲਈ ਆਪਣਾ ਟਰੱਕ ਦੇਣ ਲਈ ਨਹੀਂ ਸੀ ਮੰਨ ਰਹੀ। ਜ਼ਖ਼ਮੀਆਂ ਨੂੰ ਬਚਾਉਣ ਦਾ ਉੱਦਮ ਕਰਨ ਵਾਲੇ ਮੇਰੇ ਪਿਤਾ ਬਾਰੇ ਪਿੰਡ ਦੇ ਹੀ ਕਿਸੇ ‘ਹਿੰਦੂ’ ਜਾਂ ‘ਹਿੰਦੂਆਂ’ ਨੇ ਸਿ਼ਕਾਇਤ ਕੀਤੀ ਸੀ। ਇਹ ਬੜੇ ਦੁੱਖ ਦੇਣ ਵਾਲੀ ਗੱਲ ਸੀ।
ਮੰੈਂ ਵੀ ਸੋਚਦਾ ਕਿ ਸਾਡੇ ਆਂਢੀ ਗੁਆਂਢੀ ਹਿੰਦੂ ਜੋ ਸਾਨੂੰ ਭੈਣ- ਭਰਾਵਾਂ ਨੂੰ ਏਨਾ ਪਿਆਰ ਕਰਦੇ ਸਨ ਸਾਡੇ ਪਿਤਾ ਦੇ ਖਿ਼ਲਾਫ਼ ਸਿ਼ਕਾਇਤ ਕਿਵੇਂ ਕਰ ਸਕਦੇ ਸਨ। ਪਰ ਬਾਲਾਂ ਦਾ ਮਨ! ਸਾਡਾ ਬਿਲਕੁਲ ਸਾਹਮਣਾ ਦੁਕਾਨਦਾਰ ਹਲਵਾਈ ‘ਬਾਬਾ ਗੁਰਲਾਲ’ ਜਦੋਂ ਵੀ ਪਿੰਡ ਦੇ ਕਿਸੇ ਮੇਲੇ ਜਾਂ ਤਿਉਹਾਰ’ਤੇ ਗਾਹਕਾਂ ਨੂੰ ਵੇਚਣ ਲਈ ਤਾਜ਼ੇ ਤੇ ਗਰਮ ਜਲੇਬ ਕੱਢਦਾ ਤਾਂ ਤੱਤੇ ਜਲੇਬਾਂ ਦਾ ਲਿਫ਼ਾਫ਼ਾ ਭਰ ਕੇ ਸਾਡੇ ਗਾਡੀ ਦਰਵਾਜ਼ੇ ਦੀ ਵੱਡੀ ਬਾਰੀ ਵਿੱਚੋਂ ਸਿਰ ਅੰਦਰ ਕਰਕੇ ਆਵਾਜ਼ ਦਿੰਦਾ , “ਗੁੱਡੋ! ਓ ਪੁੱਤਰੋ! ੳਾਹ ਲੈ ਗਰਮਾ ਗਰਮ ਜਲੇਬੀਆਂ! ਖਾਓ ਅਤੇ ਸਵਾਦ ਲਓ!”
ਮੇਰੀ ਮਾਂ ਜਾਂ ਮੇਰਾ ਪਿਤਾ ਉਸਨੂੰ ਅਜਿਹੀ ਖੇਚਲ ਕਰਨ ਤੋਂ ਰੋਕਦੇ ਤਾਂ ਉਹ ਕਹਿੰਦਾ, “ਇਹ ਸਾਡੇ ਬੱਚੇ ਵੀ ਤਾਂ ਹਨ ।”
ਹੁਣ ਵੀ ਸੋਚਦਾ ਹਾਂ ਕਿ ਇੱਕ ਦੁਕਾਨਦਾਰ , ਜੋ ਪੈਸੇ ਵੱਟਣ ਲਈ ਮਠਿਆਈ ਬਣਾਉਂਦਾ ਸੀ, ਸਾਨੂੰ ਬੱਚਿਆਂ ਨੂੰ ਮੁਫ਼ਤ ਮਠਿਆਈ ਦਿੰਦਾ ਸੀ- ਆਪਣੇ ਬੱਚੇ ਜਾਣ ਕੇ।ਉਹਦੀਆਂ ਆਪਣੀਆਂ ਪੋਤਰੀਆਂ ਵੀ ਸਾਡੇ ਹਾਣ ਦੀਆਂ ਸਨ। ਅਸੀਂ ਕਈ ਵਾਰ ਸਾਡੇ ਘਰ ਅਤੇ ਕਈ ਵਾਰ ਦੁਕਾਨ ਸਾਹਮਣੇ ਖੇਡਦੇ ਰਹਿੰਦੇ। ਬਾਬਾ ਗੁਰਲਾਲ ਸਾਨੂੰ ਪਿਆਰ ਕਰਦਾ, ਨਿੱਕੀਆਂ ਨਿੱਕੀਆਂ ਗੱਲਾਂ ਪੁੱਛਦਾ ਦੱਸਦਾ ਰਹਿੰਦਾ। ਕਈ ਵਾਰ ਜਦੋਂ ਉਸਨੇ ਦੁਕਾਨ ਤੋਂ ਪਾਸੇ ਕਿਸੇ ਕੰਮ ਜਾਣਾ ਹੁੰਦਾ ਤਾਂ ਆਪਣੀਆਂ ਪੋਤਰੀਆਂ ਨਾਲ ਸਾਡੇ ਭੈਣ ਭਰਾਵਾਂ’ਚੋਂ ਵੀ ਕਿਸੇ ਦੀ ਡਿਊਟੀ ਦੁਕਾਨ ਦੀ ਰਾਖੀ ਰੱਖਣ ਲਈ ਲਾ ਜਾਂਦਾ।ਅਸਲ ਵਿੱਚ ਇਹ ਸਾਰੇ ਲੋਕ ਸਾਨੂੰ ਬੱਚਿਆਂ ਨੂੰ ਏਨਾ ਸਨੇਹ ਕਰਦੇ ਸਨ ਕਿ ਕਦੀ ਇਹਨਾਂ ਤੋਂ ਓਪਰਾਪਣ ਮਹਿਸੂਸ ਨਹੀਂ ਸੀ ਹੋਇਆ। ਸਾਡੇ ਘਰ ਦੇ ਖੱਬੇ ਹੱਥ ਡਾਕਟਰ ਲਾਲ ਦੀ ਦੁਕਾਨ ਸੀ, ਸੱਜੇ ਹੱਥ ਬਾਬਾ ਵੇਦ ਪ੍ਰਕਾਸ਼ ਦੀ ਪੰਸਾਰੀ ਦੀ ਦੁਕਾਨ। ਕੁਝ ਦੁਕਾਨਾਂ ਛੱਡ ਕੇ ‘ ਛਿੰਦੇ ਮਨਿਆਰੀ ਵਾਲੇ’ ਦੀ ਦੁਕਾਨ ਸੀ। ਇਹਨਾਂ ਤਿੰਨਾਂ ਹੀ ਦੁਕਾਨਾਂ’ਤੇ ਸਾਡਾ ਉਧਾਰ ਚੱਲਦਾ ਸੀ।ਕੋਈ ਸੌਦਾ ਪੱਤਾ ਲੈਣ ਘਰ ਦੇ ਭੇਜਦੇ ਤਾਂ ਅਸੀਂ ਖਾਲੀ ਹੱਥ ਜਾਂਦੇ ਅਤੇ ਅਧਿਕਾਰ ਨਾਲ ਚੀਜ਼ ਵਸਤ ਇਸ ਤਰ੍ਹਾਂ ਮੰਗਦੇ ਜਿਵੇਂ ਸਾਡੀ ‘ਘਰ ਦੀ ਦੁਕਾਨ’ ਹੈ। ਜੇ ਕੋਈ ਆਪਣੀ ਲੋੜ ਹੁੰਦੀ ਤਾਂ ਘਰਦਿਆਂ ਨੂੰ ਸੂਚਨਾ ਦਿੱਤੇ ਬਗੈਰ ਜਦੋਂ ਜੀਅ ਕਰੇ , ਜਿਹੜੀ ਵੀ ਦੁਕਾਨ ਤੋਂ ਲਿਆ ਸਕਦੇ ਸਾਂ। ਅਕਸਰ ਕਾਪੀਆਂ-ਕਿਤਾਬਾਂ , ਪੈਨ ਪੈਨਸਿਲਾਂ ਜਾਂ ਹੋਰ ਲੋੜੀਂਦੀਆਂ ਚੀਜ਼ਾਂ ਲਈ ਸਾਨੂੰ ਛਿੰਦੇ ਦੀ ਦੁਕਾਨ’ਤੇ ਜਾਣਾ ਪੈਂਦਾ।
ਸਾਨੂੰ ਵੱਡੇ ਭੈਣ-ਭਰਾ ਨੂੰ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਅਸੀਂ ਆਪਣੀ ਛੋਟੀ ਭੈਣ ਨੂੰ ਛਿੰਦੇ ਦੀ ਦੁਕਾਨ ਵੱਲ ਤੋਰ ਦਿੰਦੇ। ਉਹ ਉਦੋਂ ਪੰਜ ਛੇ ਸਾਲ ਦੀ ਸੀ। ਉਹ ਜਾਂਦੀ ਅਤੇ ਲੋੜੀਂਦੀ ਚੀਜ਼ ਲਿਆ ਕੇ ਹਾਜਰ ਕਰ ਦੇਂਦੀ।
ਇੱਕ ਵਾਰ ਮੇਰੇ ਪਿਤਾ ਨੇ ਕਿਸੇ ਮੁਨਿਆਰੀ ਦੀ ਹੋਰ ਦੁਕਾਨ ਤੋਂ ਕੋਈ ਚੀਜ਼ ਲਈ ਤਾਂ ਪੈਸੇ ਦੇ ਕੇ ਐਂਵੇਂ ਹਾਸੇ ਹਾਸੇ ਨਾਲ ਹੀ ਦੁਕਾਨਦਾਰ ਨੂੰ ਪੁੱਛਿਆ, “ਕੋਈ ਬਕਾਇਆ ਤਾਂ ਨਹੀਂ?”

ਦੁਕਾਨਦਾਰ ਹੱਸ ਪਿਆ, “ਕੋਈ ਨਹੀਂ ਬਕਾਇਆ ਕਿਹੜਾ ਸੌ ਸੈਂਕੜੇ ਹੈ, ਆ ਜਾਊ!”
ਮੇਰਾ ਪਿਤਾ ਹੈਰਾਨ ਹੋਇਆ ਕਿ ਨਾਂ ਉਸਨੇ ਕਦੀ ਉਸ ਦੁਕਾਨ ਤੋਂ ਚੀਜ਼ ਉਧਾਰ ਲਈ ਹੈ ਅਤੇ ਨਾਂ ਹੀ ਕਦੀ ਬੱਚਿਆਂ ਨੂੰ ਉਸ ਕੋਲ ਭੇਜਿਆ ਹੈ, ਫਿ਼ਰ ਬਕਾਇਆ ਕਾਹਦਾ!
“ਤੁਹਾਡੀ ਸਭ ਤੋਂ ਛੋਟੀ ਗੁੱਡੀ ਦੋ ਚਾਰ ਵਾਰ ਨਿੱਕੀਆਂ ਮੋਟੀਆਂ ਚੀਜ਼ਾਂ ਲੈ ਕੇ ਗਈ ਹੈ। ਐਂਵੇਂ ਸਾਰੇ ਪੈਂਤੀ ਚਾਲੀ ਰੁਪਏ ਹੋਣਗੇ।” ਉਸਨੇ ਕਾਪੀ ਫੋਲਣੀ ਸ਼ੁਰੂ ਕੀਤੀ।
ਅਸਲ ਵਿੱਚ ਗੱਲ ਇੰਜ ਹੋਈ ਕਿ ਘਰੋਂ ਉਸ ਨੂੰ ‘ਛਿੰਦੇ ਦੀ ਦੁਕਾਨ’ ‘ਤੇ ਭੇਜਿਆ ਗਿਆ ਸੀ, ਪਰ ਓਥੇ ਭੀੜ ਵੇਖ ਕੇ ਉਹ ਅਗਲੀ ਦੁਕਾਨ ਤੇ ਚਲੇ ਗਈ। ਸੌਦਾ ਲੈਣ ਲੱਗਿਆਂ ਉਸ ਨੇ ਪੈਸੇ ਤਾਂ ਕਦੀ ਦਿੱਤੇ ਨਹੀਂ ਸਨ। ਉਹਦੇ ਬਾਲ ਮਨ ਵਿੱਚ ਸ਼ਾਇਦ ਇਹ ਗੱਲ ਬੈਠੀ ਸੀ ਕਿ ਉਹ ਜਿਹੜੀ ਵੀ ਦੁਕਾਨ ‘ਤੇ ਜਾ ਕੇ ਜਿਹੜੀ ਵੀ ਚੀਜ਼ ਮੰਗੇਗੀ ਉਹਨੂੰ ਬਿਨਾਂ ਪੈਸਿਆਂ ਤੋਂ ਹੀ ਮਿਲ ਜਾਵੇਗੀ। ਉਹਦੇ ਲਈ ਹਰ ਦੁਕਾਨ ਜਿਵੇਂ ਉਹਦੇ ‘ਪਿਓ ਦੀ ਦੁਕਾਨ’ ਸੀ।
ਮੇਰੇ ਪਿਤਾ ਨੂੰ ਗੱਲ ਦੀ ਸਮਝ ਆਈ ਤਾਂ ਉੇਸਨੇ ਹਰੇਕ ‘ਮੁਨਿਆਰੀ ਦੀ ਦੁਕਾਨ’ ਤੋਂ ਜਾ ਕੇ ਪਤਾ ਕੀਤਾ। ਉਸ ਬੀਬੀ ਰਾਣੀ ਨੇ ਹਰੇਕ ਦੁਕਾਨ ਤੋਂ ਕੁਝ ਨਾ ਕੁਝ ਲਿਆਂਦਾ ਹੋਇਆ ਸੀ ਤੇ ਹਰੇਕ ਦੁਕਾਨਦਾਰ ਦੇ ਸਾਡੇ ਵੱਲ ਦਸ-ਦਸ , ਪੰਦਰਾਂ-ਪੰਦਰਾਂ ਰੁਪੈ ਬਣਦੇ ਸਨ।
ਇਸ ਜਿ਼ਕਰ ਤੋਂ ਭਾਵ ਹੈ ਕਿ ਕਿਵੇਂ ਸਾਰੇ ਹਿੰਦੂ ਦੁਕਾਨਦਾਰ ਸਾਨੂੰ ਭੈਣ-ਭਰਾਵਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਸਨ ਤੇ ਸਾਡਾ ਰਿਸ਼ਤਾ ਵੀ ਉਹਨਾਂ ਨਾਲ ਕਿੰਨੀ ਬੇਤਕੱਲਫ਼ੀ ਵਾਲਾ ਸੀ।
ਪਿੰਡ ਦੇ ਬਾਜ਼ਾਰ ਦੇ ਮੋੜਾਂ ਉੱਤੇ ਸੀ:ਆਰ:ਪੀ ਦੇ ਸਿਪਾਹੀ ਸਵੇਰੇ ਸ਼ਾਮ ਪਹਿਰੇ ਉੱਤੇ ਖਵੋਤੇ ਹੁੰਦੇ। ਘਰ ਦੀ ਬਾਹਰਲੀ ਬਾਜ਼ਾਰ ਨਾਲ ਲੱਗਦੀ ਕੰਧ ਨਾਲ ਬਾਬਾ ਗੁਰਲਾਲ ਨੇ ਬੈਂਚ ਡਾਹਿਆ ਹੁੰਦਾ ਸੀ। ਕਈ ਸਿਪਾਹੀ ਓਥੇ ਆ ਕੇ ਬੈਠਦੇ। ਉਹ ਸਾਨੂੰ ਬੱਚਿਆਂ ਨੂੰ ਪਿਆਰਦੇ,ਪੁਚਕਾਰਦੇ। ਸਾਨੂੰ ਨਿੱਕੇ ਨਿੱਕੇ ਸਵਾਲ ਪੁੱਛਦੇ। ਸਾਨੂੰ ਭੈਣ ਭਰਾਵਾਂ ਨੂੰ ਸਿਰ’ਤੇ ਪਿਆਰ ਦਿੰਦੇ।
ਸਕੂਲ ਵਿੱਚ ਵੱਡੇ ਵਿਦਿਆਰਥੀਆਂ ਤੋਂ ਸੁਣਦੇ ਕਿ ਸੀ:ਆਰ:ਪੀ ਤੇ ਪੁਲਿਸ ‘ਸਿੱਖਾਂ ਉੱਤੇ ਜ਼ੁਲਮ’ ਕਰ ਰਹੀ ਹੈ। ਸੀ:ਆਰ:ਪੀ ਦਾ ਸੁੱਕਾ ਜਿਹਾ ਇੰਸਪੈਕਟਰ ਤਿਵਾੜੀ ਮੋਢਿਆਂ ਉੱਤੋਂ ਥੁੱਕਦਾ ਲੱਗਦਾ।ਸਾਡੇ ਸਕੂਲ ਦੇ ਕਈ ਵੱਡੇ ਵਿਦਿਆਰਥੀ ਰਾਤ-ਬਰਾਤੇ ਖਾੜਕੂਆਂ ਨਾਲ ਨਿਕਲ ਗਏ। ਦੂਜੇ-ਚੌਥੇ ਦਿਨ ਸਕੂਲ ਵੀ ਆ ਜਾਂਦੇ। ਪਿੱਛਿਓਂ ਸਾਡੇ ਗੁਆਂਢੀ ਪ੍ਰੀਤਮ ਸਿੰਘ ਅਤੇ ਹਰਦੀਪ ਕੌਰ ਦਾ ਲੜਕਾ ਪ੍ਰਗਟ ਜੋ ਮੈਨੂੰ ਵੀ ਬੜਾ ਲਾਡ ਪਿਆਰ ਕਰਦਾ ਸੀ, ਇੱਕ ਦਿਨ ਬਾਬੇ ਬੁੱਢੇ ਦੇ ਮੇਲੇ ਜਾਂਦਿਆਂ ਭਰੀ ਟਰਾਲੀ ਵਿੱਚੋਂ ਸੀ:ਆਰ:ਪੀ ਨੇ ਲਾਹ ਲਿਆ ਅਤੇ ਫਿ਼ਰ ਉਸ ਦੀ ਕੋਈ ਉੱਘ-ਸੁੱਘ ਨਾ ਲੱਗੀ। ਉਸਦਾ ਹੀ ਇੱਕ ਹੋਰ ਜਮਾਤੀ ਸੀ:ਆਰ:ਪੀ ਦੇ ਕਾਬੂ ਆ ਗਿਆ। ਪੰਚਾਇਤ ਅਤੇ ਪਿੰਡ ਦੇ ਲੋਕ ਤਿਵਾੜੀ ਕੋਲ ਤਰਲਾ ਮਾਰਨ ਗਏ ਤਾਂ ਉਸਨੇ ਲੱਖ ਰੁਪਈਆਂ ਮੰਗਿਆ ਗਰੀਬ ਜੱਟਾਂ ਨੇ ਬਥੇਰੀ ਭੱਜ ਦੌੜ ਕੀਤੀ। ਥੀਜੇ ਦਿਨ ਤੱਕ ਮਸਾਂ ਤੀਹ ਕੁ ਹਜ਼ਾਰ ਦਾ ਬੰਦੋਬਸਤ ਹੋ ਸਕਿਆ ।ਉਹ ਤਿਵਾੜੀ ਨੂੰ ਦੇਣ ਅਤੇ ਹੋਰ ਦਾ ਛੇਤੀ ਪ੍ਰਬੰਧ ਕਰ ਦੇਣ ਦੀ ਬੇਨਤੀ ਕਰਨ ਗਏ ਤਾਂ ਖ਼ਬਰ ਮਿਲੀ ਕਿ ਪੰਨਾਂ ਤਾਂ ਸਵੇਰੇ ‘ਕੱਚਾ ਪੱਕਾ’ ਕੋਠੀ ਕੋਲ ਨਹਿਰ ਕਿਨਾਰੇ ‘ਮੁਕਾਬਲੇ’ ਵਿੱਚ ਮਾਰਿਆ ਗਿਆ ਹੈ।
ਇਹੋ ਜਿਹੀਆਂ ਗੱਲਾਂ ਸੁਣਦੇ ਤਾਂ ਸੀ:ਆਰ:ਪੀ ਦਾ ਚਿਹਰਾ ਸਾਨੂੰ ਬੜਾ ਹੀ ਖੌਫ਼ਨਾਕ ਲੱਗਦਾ। ਉਹਨਾਂ ਨੂੰ ਵੇਖ ਕੇ ਮੌਤ ਸਾਨੂੰ ਬੜੀ ਕਰੀਬ ਆ ਗਈ ਲਗਦੀ।ਪਰ ਜਦੋਂ ਅਸੀਂ ਬਾਜ਼ਾਰ ਵਿੱਚੋਂ ਲੰਘਦੇ ਤਾਂ ਸੀ:ਆਰ:ਪੀ ਦਾ ਕੋਈ ਸਿਪਾਹੀ ਸਾਨੂੰ ‘ਹੈਲੋ’ ਆਖਦਾ ਅਤੇ ਇੱਕ ਸਿਪਾਹੀ ਤਾਂ ਕਦੀ-ਕਦੀ ਮੈਨੂੰ ‘ਸ਼ੇਕ ਹੈਂਡ’ ਕਰਨ ਲਈ ਵੀ ਕਹਿੰਦਾ ਤਾਂ ਉਹ ਮੈਨੂੰ ਆਪਣਾ ਚਾਚਾ-ਤਾਇਆ ਹੀ ਲੱਗਦਾ।
ਇੱਕ ਦਿਨ ਮੈਂ ਅਤੇ ਮੇਰੀ ਵੱਡੀ ਭੈਣ ਆਪਡੇ ਪਿਤਾ ਨਾਲ ਬਾਜ਼ਾਰ ਵਿੱਚੋਂ ਲੰਘਦੇ ਘਰ ਆ ਰਹੇ ਸਾਂ। ਇੱਕ ਸੀ:ਆਰ:ਪੀ ਦਾ ਵਡੇਰੀ ਉਮਰ ਦਾ ਸਿਪਾਹੀ ਅੱਗੇ ਹੋਇਆ ਤੇ ਸਾਨੂੰ ਰੋਕ ਕੇ ਉਸਨੇ ਪਹਿਲਾਂ ਮੇਰੀ ਗੱਲ੍ਹ ਥਪਥਪਾਈ ਤੇ ਫਿ਼ਰ ਮੇਰੀ ਭੈਣ ਦੇ ਸਿਰ’ਤੇ ਪਿਆਰ ਦੇ ਕੇ ਮੇਰੇ ਪਿਤਾ ਨੂੰ ਕਹਿਣ ਲੱਗਾ, “ਬੱਚੀ ਮੁਝੇ ਬਹੁਤ ਹੀ ਪਿਆਰੀ ਲਗਤੀ ਹੈ। ਮੇਰੀ ਬੇਟੀ ਭੀ ਹੈ,ਇਸ ਜੈਸੀ,ਬਿਲਕੁਲ ਐਸੀ ਹੀ। ਉਧਰ ਯੂ:ਪੀ ਮੁਝੇ ਬਹੁਤ ਯਾਦ ਆਤੀ ਹੈ। ਜਬ ਇਸ ਬੇਟੀ ਕੋ ਦੇਖਤਾ ਹੂੰ…………ਯੇ ਮੇਰੀ ਬੇਟੀ ਹੈ”
ਉਸਨੇ ਮੇਰੀ ਭੈਣ ਦਾ ਸਿਰ ਆਪਣੇ ਨਾਲ ਘੁੱਟਿਆ । ਉਹਦੀਆਂ ਅੱਖਾਂ ਵਿੱਚ ਪਾਣੀ ਤੈਰ ਰਿਹਾ ਸੀ।

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346