Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਡਾ. ਸਰਬਜੀਤ ਸਿੰਘ

ਲੋਹੇ ਦੀਆਂ ਕਿਸ਼ਤਾਂ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਮਹਾਂਰਾਜਾ ਤੇ ਮਹਾਂਰਾਣੀ ਵਿਕਟੋਰੀਆ

 

- ਹਰਜੀਤ ਅਟਵਾਲ

ਵਿਲਮਾ ਰੁਡੋਲਫ਼: ਹਿੰਮਤ ਦੀ ਫਤਿਹ

 

- ਪ੍ਰਿੰ. ਸਰਵਣ ਸਿੰਘ

ਕਰਮਜੀਤ ਸਿੰਘ ਕੁੱਸਾ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਧਨਾਢ ਕਹਾਣੀਕਾਰ- ਗੁਰਦੇਵ ਸਿੰਘ ਰੁਪਾਣਾ

 

- ਨਿੰਦਰ ਘੁਗਿਆਣਵੀ

ਗੁੰਡਾ

 

- ਰੂਪ ਢਿੱਲੋਂ

ਭੀੜੀ ਗਲੀ

 

- ਰਾਮ ਸਰੂਪ ਅਣਖੀ

ਇਹ ਇਤਫ਼ਾਕ ਹੋ ਸਕਦੈ ਕਿ ਮਨਹੂਸ?

 

- ਐਸ. ਅਸ਼ੋਕ ਭੌਰਾ

ਇਨਸਾਨ ਕਿਨਾਂ ਗਿਰ ਜਾਂਦਾ ਹੈ !

 

- ਗੁਲਸ਼ਨ ਦਿਆਲ

ਮਾਈ ਲਾਈਫ਼ ਮਾਈ ਵੇਅ

 

- ਗੁਰਮੀਤ ਪਨਾਗ

ਜਤਿੰਦਰ ਕੌਰ ਰੰਧਾਵਾ ਦੀ ਕਾਵਿ-ਸੰਵੇਦਨਾ
(‘ਮੈਂ ਵੇਲ‘ ਦੇ ਆਧਾਰ ‘ਤੇ)

 

- ਡਾ. ਨਰਿੰਦਰਪਾਲ ਸਿੰਘ

ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਕਿਰਸਾਨੀ ਸਮਾਜ

 

- ਇਕਬਾਲ ਕੌਰ ਸੰਧੂ

ਸਾਹਿਤਕ ਸਵੈਜੀਵਨੀ / ਤੱਤੇ ਲਹੂ ਦੀ ਗਾਥਾ

 

- ਵਰਿਆਮ ਸਿੰਘ ਸੰਧੂ

ਹੁੰਗਾਰੇ

 

Online Punjabi Magazine Seerat

ਕਰਮਜੀਤ ਸਿੰਘ ਕੁੱਸਾ ਦੇ ਖ਼ਤ
- ਪੇਸ਼ਕਸ਼ : ਬਲਦੇਵ ਸਿੰਘ ਧਾਲੀਵਾਲ

 

ਕਰਮਜੀਤ ਸਿੰਘ ਕੁੱਸਾ (1.1.1953 - 20.3.1998) ਪੰਜਾਬੀ ਨਾਵਲ ਦੇ ਖੇਤਰ ਦਾ ਬਹੁਤ ਹੀ ਸਮਰੱਥ ਨਾਂ ਹੈ। ਉਸ ਦੇ ਕੁੱਲ ਛੇ ਨਾਵਲ ਛਪੇ। ਉਸ ਦੀ ਸਮੁੱਚੀ ਰਚਨਾ ਨੂੰ ਹੀ ਪਾਠਕਾਂ ਅਤੇ ਆਲੋਚਕਾਂ ਵੱਲੋਂ ਭਰਵਾਂ ਹੁੰਘਾਰਾ ਮਿਲਿਆ। ਮੇਰੀ ਉਸ ਨਾਲ ਪਹਿਲੀ ਮੁਲਾਕਾਤ 1979 ਵਿਚ ਕੋਟਕਪੂਰੇ ਇਕ ਸਾਹਿਤਕ ਸਮਾਗਮ ਦੌਰਾਨ ਹੋਈ। ਉਸ ਸਮੇਂ ਤੱਕ ਉਹ ਆਪਣੇ ਪਹਿਲੇ ਨਾਵਲ ਬੁਰਕੇ ਵਾਲੇ ਲੁਟੇਰੇ (1977) ਤੋਂ ਬਾਅਦ ਦੂਜੇ ਨਾਵਲ ਰਾਤ ਦੇ ਰਾਹੀ (1979) ਨਾਲ ਪ੍ਰਸਿੱਧੀ ਦੀ ਸਿਖਰ ਉਤੇ ਪਹੁੰਚ ਗਿਆ ਸੀ। ਮੈਂ ਅਜੇ ਸਰਕਾਰੀ ਕਾਲਜ, ਮੁਕਤਸਰ ਵਿਚ ਬੀ.ਏ. ਭਾਗ ਦੂਜਾ ਦਾ ਵਿਦਿਆਰਥੀ ਸਾਂ ਪਰ ਕਵਿਤਾ ਅਤੇ ਕਹਾਣੀ ਲਿਖਣ ਕਰਕੇ ਚੰਗੇ ਲੇਖਕਾਂ ਨੂੰ ਮਿਲਣ ਵਿਚ ਬਹੁਤ ਰੁਚੀ ਲੈਂਦਾ ਸਾਂ। ਪਹਿਲੀ ਮੁਲਾਕਾਤ ਨਾਲ ਹੀ ਆਪਣੇ ਤੋਂ ਛੇ ਕੁ ਸਾਲ ਵੱਡੇ ਨਾਵਲਕਾਰ ਕਰਮਜੀਤ ਸਿੰਘ ਕੁੱਸਾ ਨਾਲ ਡੂੰਘੀ ਸਾਂਝ ਬਣ ਗਈ। ਦੋਸਤੀ ਦੇ ਵੀਹ ਕੁ ਸਾਲ ਦੇ ਸਮੇਂ ਵਿਚ ਅਸੀਂ ਇਕ ਦੂਜੇ ਨੂੰ ਸੈਂਕੜੇ ਖ਼ਤ ਲਿਖੇ ਪਰ ਮੈਂ ਉਹ ਸਾਂਭ ਨਾ ਸਕਿਆ। ਬੱਸ ਮੁਸ਼ਕਲ ਨਾਲ ਦਸ-ਗਿਆਰਾਂ ਕੁ ਚਿੱਠੀਆਂ ਹੀ ਕੁਦਰਤੀ ਬਚੀਆਂ ਰਹਿ ਗਈਆਂ ਹਨ। ਇਨ੍ਹਾਂ ਨੂੰ ਬਿਨਾਂ ਕਿਸੇ ਤਬਦੀਲੀ ਦੇ ਇਸ ਲਈ ਛਾਪ ਰਿਹਾ ਹਾਂ ਕਿਉਂਕਿ ਹੁਣ ਇਨ੍ਹਾਂ ਦੀ ਦਸਤਾਵੇਜ਼ੀ ਮਹੱਤਤਾ ਬਣ ਗਈ ਹੈ। ਕਰਮਜੀਤ ਸਿੰਘ ਕੁੱਸਾ ਦੇ ਸੁਭਾਅ ਬਾਰੇ ਇਹ ਖ਼ਤ ਕਈ ਸੰਕੇਤ ਕਰਦੇ ਹਨ। ਉਸ ਦੀ ਸਿਰਜਣ-ਪ੍ਰਕਿਰਿਆ ਸਬੰਧੀ ਵੀ ਇਨ੍ਹਾਂ ਖ਼ਤਾਂ ਵਿਚ ਕਈ ਰਮਜ਼ਾਂ ਛੁਪੀਆਂ ਹੋਈਆਂ ਹਨ। ਭਾਵੇਂ ਇਹ ਮੇਰੇ ਨਿੱਜੀ ਖ਼ਤ ਹਨ ਪਰ ਮੈਨੂੰ ਜਾਪਦਾ ਹੈ ਇਨ੍ਹਾਂ ਨੂੰ ਪਾਠਕਾਂ ਦੀ ਸਾਂਝੀ ਵਿਰਾਸਤ ਵਾਂਗ ਹੀ ਲੈਣਾ ਚਾਹੀਦਾ ਹੈ। ਇਸੇ ਭਾਵਨਾ ਨਾਲ ਇਨ੍ਹਾਂ ਖ਼ਤਾਂ ਨੂੰ ਜਨਤਕ ਕਰ ਰਿਹਾ ਹਾਂ।

ਸ.ਹ.ਸ. ਮੱਲ੍ਹਾ
ਤਹਿ. ਜਗਰਾਉਂ (ਲੁਧਿ.)
ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਤੇਰਾ ਖ਼ਤ ਮਿਲਿਆ। ਲਗਦਾ ਤੁਸੀਂ ਮੇਰੇ ਬਾਰੇ ਬੇਬਾਹਰੀ ਚਿੰਤਾ ਕਰ ਰਹੇ ਹੋ। ਚਿੰਤਾ ਕਰਕੇ ਕੁਝ ਵੀ ਨਹੀਂ ਬਣਦਾ। ਮੈਂ ਆਪਣੇ ਥਾਂ ਸਾਬਤਾ ਹਾਂ। ਅਣਕਿਆਸੀ ਟ੍ਰੈਜ਼ਿਡੀ ਵੇਖ ਕੇ ਡੋਲ ਜਾਣਾ ਕੁਦਰਤੀ ਹੁੰਦਾ ਹੈ। ਪਰ ਸੰਭਲ ਜਾਣਾ ਤੇ ਮੁਸੀਬਤਾਂ ਨੂੰ ਖਿੜੇ ਮੱਥੇ ਜਰਨਾ ਵੀ ਮਨੁੱਖ ਦਾ ਹੀ ਕੰਮ ਹੈ। ਰੋ-ਚੀਕ ਕੇ ਜੇ ਕੁਝ ਵਾਪਸ ਮਿਲ ਜਾਵੇ; ਸ਼ਾਇਦ ਮੰਗਤੇ ਸਭ ਤੋਂ ਵੱਧ ਭਾਗਸ਼ਾਲੀ ਹੁੰਦੇ। ਨਾਲੇ ਆਪਣਾ ਤਾਂ ਵਿਰਸਾ ਹੀ ਭਾਣੇ ਨੂੰ ਮਿੱਠਾ ਕਰਕੇ ਮੰਨਣ ਨਾਲ ਭਰਿਆ ਪਿਆ ਹੈ। ਸਾਰਾ ਇਤਿਹਾਸ ਹੀ ਕਤਲਾਮਾ ਦਾ ਜ਼ਖੀਰਾ ਹੈ। ਰਹੀ ਗੱਲ ਮੇਰੇ ਸੁਭਾਅ ਦੀ ! ਹੁਣ ਹੀ ਨਹੀਂ, ਪਹਿਲਾਂ ਵੀ ਮੇਰੇ ਸੁਭਾਅ ਵਿਚ ਵਖਰੇਵਾਂ ਹੈ। ਸਮਝੌਤਿਆਂ ਨਾਲ ਵੀ ਮੈਨੂੰ ਲਗਾਅ ਨਹੀਂ। ਸੰਵੇਦਨਸ਼ੀਲ ਵੀ ਹਾਂ। ਪਰ ਅਖੌਤੀ ਰਿਸ਼ਤੇ-ਨਾਤੇ ਮੇਰੇ ਲਈ ਕੋਈ ਹੋਂਦ ਨਹੀਂ ਰਖਦੇ। ਮੇਰੇ ਖਿਆਲ ਅਨੁਸਾਰ, ਮਨੁੱਖ ਅਜ਼ਾਦ ਹੀ ਜੰਮਦਾ ਹੈ; ਉਹਨੂੰ ਰਹਿਣਾ ਵੀ ਅਜ਼ਾਦ ਹੀ ਚਾਹੀਦਾ। ਤਰਸ ਲੈਣਾ ਤੇ ਦੇਣਾ ਹੀ ਮੇਰੇ ਸਿਧਾਂਤ ਵਿਚ ਨਹੀਂ ਆਉਂਦਾ। ਇਸ ਸ਼ਬਦ ਨਾਲ ਮੈਂ ਕਦੇ ਵੀ ਸੰਮਤੀ ਨਹੀਂ ਰੱਖ ਸਕਦਾ। ਜਦੋਂ ਤੁਹਾਡਾ ਜੀਅ ਕਰੇ, ਆ ਜਾਵੋ। ਪਰ ਇਹ ਸੱਚ ਹੈ, ਕਰਨੀ ਮੈਂ ਆਪਣੇ ਮਨ ਦੀ ਹੈ। ਕਹਿਣ-ਸੁਣਨ ਵਾਲੇ ਐਵੇਂ ਆਪਣਾ ਵਕਤ ਤੇ ਚਿੱਤ ਖਰਾਬ ਕਰਨਗੇ। ਨਾ ਮੈਂ ਬੱਚਾ ਹਾਂ, ਨਾ ਪਾਗਲ, ਨਾ ਦੇਵਤਾ ਨਾ ਕੁਝ ਹੋਰ। ਹਾਂ ਮੈਂ ਵੀ ਮਨੁੱਖ ਹੀ। ਪਰ ਸੁਸਾਇਟੀ ਦੇ ਕਿਸੇ ਵੀ ਚੱਲ ਚੁੱਕੇ ਰਿਸ਼ਤੇ ਜਾਂ ਸਮਝੌਤੇ ਨੂੰ ਕਬੂਲ ਕਰਨਾ ਤਾਂ ਇਕ ਪਾਸੇ ਰਿਹਾ, ਮੈਂ ਉਸਨੂੰ ਦੇਖਕੇ ਸਹਿਨ ਵੀ ਨਹੀਂ ਕਰ ਸਕਦਾ। ਜੇ ਤੁਸੀਂ ਮੇਰੇ ਲਈ ਕੁਝ ਕਰ ਸਕਦੇ ਹੋ ਤਾਂ ਉਹ ਇਹ ਹੀ ਹੈ ਕਿ ਮੈਨੂੰ ਕੁਝ ਨਾ ਆਖਿਆ ਜਾਵੇ। ਇਹ ਮੈਂ ਮਿੱਤਰਾਂ (ਰਿਸ਼ਤੇਦਾਰ ਮੇਰੇ ਲਈ ਕੋਈ ਹੋਂਦ ਨਹੀਂ ਰਖਦੇ) ਦਾ ਆਪਣੇ ‘ਤੇ ਅਹਿਸਾਨ ਮੰਨਾਂਗਾ।
ਮੈਂ ਮੁੜ ਆਪਣੇ ਕੰਮ ਵਿਚ ਜੁੜਨ ਦਾ ਯਤਨ ਕਰ ਰਿਹਾ ਹਾਂ। ਇਕ ਕੰਮ ਕਰੀਂ, ਮੇਰਾ ਮੌਜੂਦਾ ਪਤਾ ਅਜੀਤ ਵਿਚ ਲਗਵਾ ਦੇਈਂ, ਤਾਂ ਕਿ ਸਾਹਿਤਕ ਸਾਂਝ ਵਾਲੇ ਸੰਪਰਕ ਕਰ ਸਕਣ।
ਹੱਛਾ, ਬਾਕੀ ਫਿਰ ਸਹੀ, ਵਕਤ ਦਾ ਠਾਰ ਬੇਹੱਦ ਮਿੱਠਾ ਤੇ ਜਿੰਦਜ਼ਾਨ ਵਾਲਾ ਹੈ।
ਤੇਰਾ
ਕਰਮਜੀਤ ਕੁੱਸਾ
2.3.89
ਡੀ.ਏ.ਵੀ. ਕਾਲਜ,
ਜਲੰਧਰ।
‘‘‘‘‘


ਸ.ਹ.ਸ.
ਮੱਲ੍ਹਾ
ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਤੇਰਾ ਖ਼ਤ ਮਿਲਿਆ। ਸਥਿਤੀ ਦਾ ਪਤਾ ਲੱਗਾ। ਮੈਂ ਨਾਹਰ ਨੂੰ ਸਿੱਧਾ ਖ਼ਤ ਵੀ ਲਿਖਾਂਗਾ। ਪਰੰਤੂ ਉਹਦਾ ਅਤੇ ਜਗਜੀਤ ਦਾ ਐਡਰਸ ਮੇਰੇ ਕੋਲ ਨਹੀਂ ਹੈ। ਵੈਸੇ, ਜੇ ਤੂੰ ਉਹਨੂੰ ਮਿਲਕੇ ਮੇਰੇ ਵਲੋਂ ਗੱਲ ਕਰੇਂ, ਤਾਂ ਠੀਕ ਹੈ। ਉਂਜ ਉਸ ਨਾਲ ਮੇਰਾ ਕਿੰਨੇ ਚਿਰ ਤੋਂ ਸਿੱਧਾ ਸੰਪਰਕ ਵੀ ਨਹੀਂ ਹੈ। ਉਂਜ ਮੈਂ ਛੁੱਟੀਆਂ ਵਿਚ ਤੇਰੇ ਕੋਲ ਇਕ ਅੱਧਾ ਦਿਨ ਜ਼ਰੂਰ ਆਵਾਂਗਾ। ਨਾਵਲ ਤਾਂ ਮੱਲ੍ਹੇ ਰਹਿ ਕੇ ਵੀ ਲਿਖਿਆ ਜਾ ਸਕਦਾ ਹੈ। ਇਹ ਤਾਂ ਐਵੇਂ ਹਵਾ ਖੋਰੀ ਕਰਨ ਲਈ ਇਕ ਬਹਾਨਾ ਹੈ।
ਬਾਕੀ ਮੈਂ ਠੀਕ ਠਾਕ ਹਾਂ। ਦਰਿਆ ਜਦੋਂ ਪਹਾੜ ‘ਚੋਂ ਨਿਕਲਦਾ ਹੈ, ਬੇਹੱਦ ਸ਼ੋਰ ਕਰਦਾ ਹੈ। ਮੈਦਾਨੀ ਇਲਾਕੇ ‘ਚ ਸਰੋਦੀ ਧੁਨ ਨਾਲ ਚਲਦਾ ਹੈ। ਸਮੁੰਦਰ ‘ਚ ਡਿਗਣ ਲਗਿਆਂ ਫੇਰ ਸ਼ੋਰ ਕਰਦਾ ਹੈ। ਜ਼ਿੰਦਗੀ ਨੂੰ ਮੈਂ ਕੁਝ ਇਸ ਤਰ੍ਹਾਂ ਹੀ ਸਮਝਦਾ ਹਾਂ। ਹੋਰ ਠੀਕ ਠਾਕ ਹੈ। ਬਾਕੀ ਮਿਲਕੇ ਸਹੀ
ਪਿਆਰ ਨਾਲ
ਕਰਮਜੀਤ ਕੁੱਸਾ
18.6.89
ਹੋਸਟਲ-5, ਬਲਾਕ-1,
ਕਮਰਾ-32, ਪੰਜਾਬ ਯੂਨੀਵਰਸਿਟੀ,
ਚੰਡੀਗੜ੍ਹ ।
‘‘‘‘‘
ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਤੇਰਾ ਖ਼ਤ ਮਿਲਿਆ। ਪੱਗ ਬਾਰੇ ਮੈਂ ਬਹੁਤਾ ਚਿੰਤਤ ਨਹੀਂ ਹਾਂ। ਬਾਕੀ ਤੂੰ ਮੇਰੇ ਕੋਲ ਜਦੋਂ ਮਰਜ਼ੀ ਆ-ਜਾ। ਜਿੰਨਾ ਚਿਰ ਮਰਜੀ ਰਹਿ। ਸ਼ਾਇਦ ਮੈਂ ਜਗਰਾਉਂ ਰਿਹਾਇਸ਼ ਕਰ ਲਵਾਂ।
ਬਾਕੀ ਤੂੰ ਏਨਾ ਦਿਲ ਨਾ ਡੁਲਾ। ਜ਼ਿੰਦਗੀ ਵਿਚ ਅਜੇਹੀਆਂ ਵਾਧਾਂ-ਘਾਟਾਂ ਹੁੰਦੀਆਂ ਹੀ ਰਹਿੰਦੀਆਂ ਹਨ। ਡਿੱਗ ਕੇ ਹੀ ਸਵਾਰ ਹੋਈਦਾ ਹੈ। ਇਹ ਸਭ ਨਾਲ ਹੀ ਹੈ। ਜ਼ਿੰਦਗੀ ਕਦੇ ਵੀ ਕਿਸੇ ਨੂੰ ਥਾਲੀ ਵਿਚ ਪਰੋਸ ਕੇ ਨਹੀਂ ਮਿਲਦੀ। ਇਹ ਤਾਂ ਸਭ ਨੂੰ ਪ੍ਰਾਪਤ ਕਰਨੀ ਪੈਂਦੀ ਹੈ। ਬਹੁਤ ਥੋੜ੍ਹੇ ਲੋਕ ਹੋਣਗੇ ਜਿੰਨ੍ਹਾਂ ਨੇ ਕਦੇ ਦੁਖ ਦਾ ਮੂੰਹ ਨਾ ਵੇਖਿਆ ਹੋਵੇ।
ਬਾਕੀ ਮੈਂ ਛੇਤੀ ਹੀ ਗਕ ਕਰ ਰਿਹਾ ਹਾਂ। ਲੜਕੀ ਟੀਚਰ ਹੈ, ਦਲੇਮਾ, ਲੁਧਿਆਣੇ ਦੇ ਨਾਲ, ਤੂੰ ਹੋਵੇਂਗਾ ਤਾਂ ਮੈਨੂੰ ਕੋਈ ਰਾਇ ਹੀ ਦੇ ਦੇਵੇਂਗਾ।
ਬਾਕੀ ਮਿਲਣ ਤੇ।
ਅਜਕੱਲ੍ਹ ਮੈਂ ਵੀ ਤਾਂ ਕੋਈ ਕੰਮ ਨਹੀਂ ਕਰਦਾ। ਇਕ ਗਰਮੀ ਦੂਜਾ ਇਕੱਲਤਾ।
ਰੋਹੀ ਬੀਆਬਾਨ ਤੇ ਅੱਗ ਦਾ ਗੀਤ ਪਾਕਿਟ ਸਾਈਜ਼ ਵਿਚ ਛਪ ਗਏ ਹਨ।
ਪਿਆਰ ਨਾਲ ਤੇਰਾ
ਕਰਮਜੀਤ ਕੁੱਸਾ
22.7.89
ਹੋਸਟਲ-5, ਬਲਾਕ-1,
ਕਮਰਾ-32, ਪੰਜਾਬ ਯੂਨੀਵਰਸਿਟੀ,
ਚੰਡੀਗੜ੍ਹ।
‘‘‘‘‘


ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਤੇਰਾ ਖ਼ਤ ਮਿਲਿਆ। ਇਥੇ ਸਭ ਠੀਕ ਠਾਕ ਹੈ। ਮੈਂ 24/9 ਨੂੰ ਨਹੀਂ ਆ ਸਕਦਾ। ਮੈਂ ਅਕਤੂਬਰ ‘ਚ ਪਹਿਲੇ ਹਫਤੇ 10 ਤਾਰੀਖ ਨੂੰ ਦੁਸਹਿਰੇ ਨੂੰ ਆਵਾਂਗਾ। ਹੋਰ ਕੀ ਲਿਖਾਂ ?
ਡਾਨ ਵਹਿੰਦਾ ਰਿਹਾ, ਤੂੰ ਪੜ੍ਹ ਲਿਆ। ਦੋਬਾਰਾ ਫਿਰ ਪੜ੍ਹ ਲੈ, ਇਸ ਰਚਨਾ ਨੂੰ ਜਿੰਨੀ ਬਾਰ ਪੜ੍ਹੀਏ ਨਵੇਂ ਅਰਥ ਸਾਕਾਰ ਹੁੰਦੇ ਹਨ। ਜੇ ਤੂੰ ਪਹਿਲਾਂ ਆ ਸਕਦਾ ਏਂ ਤਾਂ ਆ ਜਾਹ ! ਮੇਰੇ ਆਉਣ ਦੀ ਖ਼ਬਰ ਹੋਰ ਕਿਸੇ ਨੂੰ ਨਾ ਦੱਸੀਂ। ਮੈਂ ਹੋਰ ਕਿਸੇ ਨੂੰ ਨਹੀਂ ਮਿਲਣਾ ਚਾਹੁੰਦਾ। ਬਾਕੀ ਮਿਲਣ ‘ਤੇ
ਤੇਰਾ
ਕਰਮਜੀਤ ਕੁੱਸਾ
18.9.89
ਡੀ.ਏ.ਵੀ. ਕਾਲਜ,
ਜਲੰਧਰ।
‘‘‘‘‘


ਸਰਕਾਰੀ ਹਾਈ ਸਕੂਲ
ਮੱਲ੍ਹਾ (ਲੁਧਿਆਣਾ)
ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਤੇਰਾ ਖ਼ਤ ਮਿਲਿਆ। ਸਕੂਟਰ ਬਾਰੇ ਮੇਰਾ ਮਨ ਸੀ; ਮੈਂ ਵੇਚ ਦੇਵਾਂ। ਪਰ ਇਥੇ ਆ ਕੇ ਮਨ ਬਦਲ ਗਿਆ ਕਿਉਂਕਿ ਕੁਝ ਕੰਮਾਂ ਵਿਚ ਸਕੂਟਰ ਦੀ ਐਸੀ ਲੋੜ ਪਈ; ਕਿਰਨਜੀਤ ਦੇ ਕਲੇਮ ਵਿਚ ਸਕੂਟਰ ‘ਤੇ ਇਧਰ ਉਧਰ ਜਾਣਾ ਪੈਂਦਾ ਹੈ। ਜੇ ਤੂੰ ਸਕੂਟਰ ਲੈਣਾ ਹੀ ਹੈ; ਮੈਂ ਤੇਰੀ ਕੁਝ ਮਾਇਕ ਮੱਦਦ ਕਰ ਦੇਵਾਂਗਾ। ਤੂੰ ਦੋ ਢਾਈ ਮਹੀਨੇ ਵਰਤ ਲਈਂ। ਐਸਾ ਮਹਿਸੂਸ ਨਾ ਕਰੀਂ ਕਿ ਮੈਂ ਜਾਣ ਕੇ ਮਨ ਬਦਲ ਲਿਆ; ਹੋਰ ਕੋਈ ਗੱਲ ਨਹੀਂ।
ਨਾਵਲ (ਜਖ਼ਮੀ ਦਰਿਆ) ਸਹਿਜ ਨਾਲ ਤੁਰ ਰਿਹਾ ਹੈ। ਕਦੇ ਕਦੇ ਵਰਨਣ ਵੇਖਕੇ ਹੁਣ ਞਕਮਗਜਵਕ ਕਰਨ ਸਮੇਂ ਹੈਰਾਨ ਰਹਿ ਜਾਈਦਾ ਹੈ। ਨਾਵਲ ਦਸੰਬਰ ‘ਚ (ਸ਼ਾਇਦ) ਛਪ ਜਾਏਗਾ। ਬਾਕੀ ਫਿਰ ਸਹੀ।
ਪਿਆਰ ਨਾਲ
ਕਰਮਜੀਤ ਕੁੱਸਾ
26.10.89
ਡੀ.ਏ.ਵੀ. ਕਾਲਜ,
ਜਲੰਧਰ।
‘‘‘‘‘
ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਤੇਰਾ ਖ਼ਤ ਮਿਲ ਗਿਆ ਹੈ। ਡਰਾਫਟ ਤੈਨੂੰ ਕੁਝ ਦਿਨਾਂ ਤੱਕ ਮਿਲ ਜਾਵੇਗਾ। ਹੋਰ ਠੀਕ ਠਾਕ ਹੈ। ਮੈਂ ਅੱਜਕੱਲ੍ਹ ਨਾਵਲ (ਜਖ਼ਮੀ ਦਰਿਆ) ‘ਤੇ ਕੰਮ ਕਰ ਰਿਹਾ ਹਾਂ। ਹੁਣ ਜਲਦੀ ਛਪ ਜਾਵੇਗਾ। ਮੈਨੂੰ ਹੁਣ ਦੇਰੀ ਅੱਖੜਨ ਲਗ ਪਈ ਹੈ। ਨਹੀਂ ਤੂੰ ਆ ਜਾਂਦਾ। ਨਾਲੇ ਮਿਲ ਜਾਂਦਾ। ਨੰਗਲ ਅਜੇ ਕਿਸੇ ਮਜ਼ਬੂਰੀ ਕਾਰਨ ਨਹੀਂ ਜਾ ਸਕੇ। ਗਰਮੀ ਕਾਰਨ ਬੱਸਾਂ ਵਿਚ ਸਫਰ ਕਾਫੀ ਮੁਸ਼ਕਲ ਬਣ ਜਾਂਦਾ ਹੈ। ਹੋਰ ਕੀ ਸ਼ੁਗਲ ਹੈ? ਹੋਰ ਮਿਲਣ ‘ਤੇ ਸਹੀ।
ਪਿਆਰ ਨਾਲ ਤੇਰਾ
ਕਰਮਜੀਤ ਕੁੱਸਾ
27.7.90
35, ਵਿੰਡਸਰ ਪਾਰਕ,
ਜਲੰਧਰ।
‘‘‘‘‘
ਕਰਮਜੀਤ ਸਿੰਘ ਕੁੱਸਾ
ਸਰਕਾਰੀ ਹਾਈ ਸਕੂਲ,
ਮੱਲ੍ਹਾ (ਲੁਧਿਆਣਾ)
ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਤੇਰਾ ਖ਼ਤ ਮਿਲਿਆ। ਐਸੀ ਕੋਈ ਗੱਲ ਨਹੀਂ, ਮੈਂ ਨ।ਥਦ ਦਾ ਪੰਗਾ ਲਈ ਬੈਠਾ ਆਂ; ਇਸ ਕਰਕੇ ਵਿਹਲ ਇਹਨਾਂ ਦਿਨਾਂ ਵਿਚ ਕੁਝ ਘੱਟ ਹੈ, ਸੋ ਜੂਨ ਤੋਂ ਬਾਅਦ ਮੈਂ ਵਿਹਲਾ ਹੀ ਹਾਂ। ਨਾਵਲ (ਜਖ਼ਮੀ ਦਰਿਆ) ਛਪ ਗਿਆ ਹੈ; ਕੁਝ ਦਿਨਾਂ ਤੱਕ ਤੈਨੂੰ ਕਾਪੀ ਭੇਜ ਦਿੱਤੀ ਜਾਵੇਗੀ।
ਸਤਵਿੰਦਰ ਠੀਕ ਠਾਕ ਹੈ। ਬੱਸ ਠੀਕ ਈ ਸਮਝ। ਹੁਣ ਮੈਨੂੰ ਇਹ ਲਗਦਾ ਹੈ, ਜਨਾਨੀਆਂ ਕੋਈ ਬਹੁਤੀਆਂ ਸਿਆਣੀਆਂ ਨਹੀਂ ਹੁੰਦੀਆਂ; ਭਾਵੇਂ ਇਹ ਕਿੰਨਾਂ ਪੜ੍ਹ ਜਾਣ; ਇਕ ਵਾਰੀ ਗ਼ਲਤੀ ਕਰਕੇ ਫੇਰ ਜ਼ਿੰਦਗੀ ਪਛਤਾਵੇ ਵਿਚ ਰਹਿਣਾ ਇਹ ਇਹਨਾਂ ਦਾ ਹੀ ਦਸਤੂਰ ਹੈ। ਉਂਜ ਹੀ ਫਿਲਾਸਫੀ ਛਾਂਟੀ ਹੈ; ਕੋਈ ਗੰਭੀਰ ਗੱਲ ਨਹੀਂ ਹੈ।
ਅਗਸਤ-ਸਤੰਬਰ ਵਿਚ ਨਵਾਂ ਨਾਵਲ, ਇਸੇ ਦਾ ਅਗਲਾ ਭਾਗ ਸ਼ੁਰੂ ਕਰਾਂਗਾ। ਉਸ ਤੋਂ ਪਹਿਲਾਂ ਆਪਾਂ ਮਿਲਾਂਗੇ। ਹੁਣ ਪਹਿਲਾਂ ਜਿੰਨਾ ਸਮਾਂ ਨਹੀਂ ਲੱਗੇਗਾ। ਪਹਿਲਾਂ ਤਾਂ ਰਚਨਾ ਦੀ ਥਿਊਰੀ ਅਧਾਰ ਖੜ੍ਹਾ ਕਰਨ ਜਾਂ ਬੀੜਨ ਲਈ ਚੌਖਾ ਸਮਾਂ ਚਾਹੀਦਾ ਹੁੰਦਾ ਹੈ। ਸੋ ਉਹ ਲਾਇਆ ਹੋਇਆ। ਵਿਚਕਾਰ ਦੀਆਂ ਅਣਸੁਖਾਵੀਆਂ ਘਟਨਾਵਾਂ ਕਾਰਨ ਵੀ ਦੇਰੀ ਹੋਈ।
ਖੁਸ਼ੀ ਵਾਲੀ ਗੱਲ ਹੈ, ਤੈਨੂੰ ਇਸ ਬਾਰ ਰਲੀਵ ਨਹੀਂ ਕੀਤਾ। ਬਲਦੇਵ ਸਿੰਘ ਦੀ ਕਹਾਣੀ ਕਲਾ ‘ਤੇ ਤੇਰਾ ਲੇਖ ਪੜ੍ਹਿਆ; ਵਧੀਆ ਲੱਗਾ; ਤੇਰਾ ਦਿਮਾਗ ਹੁਣ ਬਹੁਤ ਅਹਿਮ ਗੱਲਾਂ ਫੜ੍ਹਦਾ ਹੈ; ਇਹ ਸ਼ੁਭ ਸ਼ਗਨ ਹੈ। ਪਰ ਮਿੱਤਰ ਹੋਣ ਦੇ ਨਾਤੇ ਇਕ ਗੱਲੋਂ ਅਗਾਹ ਕਰਾਂਗਾ ਕਿ ਕਿਸੇ ਨੂੰ ਚੁਭਵੀਂ ਗੱਲ ਆਖਕੇ ਨਿਰਾਸ਼ ਨਾ ਕਰ ਦੇਈਂ। ਉਂਜ ਤੇਰਾ ਸਟਾਇਲ ਬਹੁਤ ਵਧੀਆ ਹੈ। ਆਸ ਹੈ, ਬਲਦੇਵ ਨੇ ਬੁਰਾ ਨਹੀਂ ਮਨਾਇਆ ਹੋਵੇਗਾ। ਬਾਕੀ ਫਿਰ
ਪਿਆਰ ਨਾਲ ਤੇਰਾ
ਕਰਮਜੀਤ ਸਿੰਘ ਕੁੱਸਾ
12.4.91
ਡੀ.ਏ.ਵੀ. ਕਾਲਜ,
ਜਲੰਧਰ।
‘‘‘‘‘
ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਤੇਰਾ ਖ਼ਤ ਮਿਲਿਆ। ਮੈਂ ਕਹਾਣੀ ਦਰਬਾਰ ‘ਤੇ ਆਉਣਾ ਸੀ। ਦੇਖ, ਸਮੇਂ ਦੀ ਸਿਤਮ ਜ਼ਰੀਫ਼ੀ, ਜਦੋਂ ਮੈਂ ਆਉਣਾ ਚਾਹੁੰਦਾ ਸਾਂ, ਬੰਦ ਆ ਗਿਆ। ਉਂਜ ‘ਤੇ ਘਰੋਂ ਤੁਰ ਵੀ ਪੈਂਦਾ; ਪਰੰਤੂ ਹੁਣ ਐਵੇਂ ਹੀ ਕਿਸੇ ਮੁਸੀਬਤ (ਫਜੂਲ) ਵਿਚ ਫਸ ਜਾਣ ਤੋਂ ਡਰਦਾ ਹਾਂ। ਹੁਣ ਕਿਤੇ ਆਵਾਂਗਾ। ਕਦੇ ਕਦੇ ਬਿਨਾਂ ਮਤਲਵ ਤੋਂ ਤੁਰਨ ਲਈ ਜੀਅ ਨਹੀਂ ਕਰਦਾ; ਮਨ ‘ਚ ਆਉਂਦਾ ਹੈ, ਕੀ ਕਰਾਂਗੇ। (ਤੇਰੀਆਂ) ਕੁਝ ਇਕ ਕਹਾਣੀਆਂ ਅਜੀਤ ਵਿਚ ਪੜ੍ਹੀਆਂ ਸਨ; ਚੰਗੀਆਂ ਲੱਗੀਆਂ; ਜੇ ਸਾਰੀਆਂ ਇਕੱਠੀਆਂ ਛਾਪੀਆਂ ਹਨ; ਮੇਰੇ ਲਈ ਇਕ ਕਾਪੀ ਰੱਖ ਲੈਣੀਂ। ਕੁਝ ਦਿਨ ਹੋਏ, ਲਹੌਰ ਬੁਕ ਸ਼ਾਪ ਵਾਲੇ ਪਰਵਾਰ ਸਮੇਤ ਘਰ ਆਏ ਸਨ, ਬੜੇ ਖੁਸ਼ ਸਨ ਕਿ ਨਾਵਲ (ਜਖ਼ਮੀ ਦਰਿਆ) ਧੜਾ ਧੜ ਨਿਕਲ ਰਿਹਾ ਹੈ। ਕਦੇ ਤੂੰ ਹੀ ਆ ਜਾਹ ਮੈਂ ਤਾਂ ਹੁਣ ਫਿਰ ਇਕ ਨਾਵਲ (ਆਕਾਲ ਪੁਰਖੀ) ਸ਼ੁਰੂ ਕਰਨ ਵਾਲਾ ਹਾਂ। ਸਿਆਲ ਜੋ ਮੂਹਰੇ ਆਉਂਦਾ ਹੈ। ਕੰਮ ਤੋਂ ਬਿਨਾਂ ਹੁਣ ਮੈਨੂੰ ਜ਼ਿੰਦਗੀ ਹੀ ਫਜੂਲ ਜਾਪਦੀ ਹੈ। ਸੋ ਮਨ ਬਣਾ ਲਿਆ ਹੈ; ਰੁੱਝਾ ਹੀ ਰਹਾਂ। ਦੋ ਤਿੰਨ ਸਾਲ ਰੁੱਝੇ ਦੇ ਲੰਘ ਜਾਣਗੇ। ਮੇਰੇ ਵਲੋਂ ਤੇ ਸਤਵਿੰਦਰ ਵਲੋਂ ਤੈਨੂੰ ਸੁਖਵਿੰਦਰ, ਤੇ ਆਸ਼ੂ ਨੂੰ ਸਤਿ ਸ੍ਰੀ ਅਕਾਲ। ਕਹਾਣੀ ਦਰਬਾਰ ਕੈਸਾ ਰਿਹਾ, ਲਿਖਣਾ ?
ਤੇਰਾ
ਕਰਮਜੀਤ ਕੁੱਸਾ
13.9.91
429 - ਮੋਤਾ ਸਿੰਘ ਨਗਰ, ਜਲੰਧਰ।
‘‘‘‘‘
ਸ.ਹ.ਸ. ਮੱਲ੍ਹਾ
(ਲੁਧਿਆਣਾ)
ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਆਸ ਹੈ, ਤੁਸੀਂ ਠੀਕ ਠਾਕ ਹੋਵੋਂਗੇ ! ਲੱਗਦੈ, ਯੂਨੀਵਰਸਿਟੀ ਦੇ ਮਹੌਲ ਵਿਚ ਰਚ ਮਿਚ ਗਿਆ ਏਂ ! ਚਲੋ, ਚੰਗਾ ਹੋਇਆ, ਤੇਰੀ ਭਟਕਣ ਮੁੱਕੀ। ਹੁਣ ਕੋਈ ਬਹਿ ਕੇ ਸਾਰਥਕ ਕੰਮ ਕਰ ਲਏਂਗਾ, ਊਂ ਆਂਹਦੇ, ਭਟਕਣ ਬਿਨਾਂ ਹਾਸਲ ਵੀ ਕੁਝ ਨਹੀਂ ਹੁੰਦਾ। ਅੱਜ ਕੱਲ੍ਹ ਕੀ ਕਰਦਾ ਏਂ ? ਜਾਂ ਅਰਾਮ ਫਰਮਾ ਰਿਹਾ ਏਂ। ਉਮੀਦ ਹੈ, ਸੁਖਵਿੰਦਰ ਤੇ ਆਸ਼ੂ ਠੀਕ ਠਾਕ ਹੋਣਗੇ। ਪੇਕਿਆਂ ਦੇ ਨੇੜੇ ; ਖੁਸ਼ ਹੀ ਰਹਿੰਦੀਆਂ ਹਨ।
ਹੱਛਾ, ਤੈਨੂੰ ਇਕ ਤਕਲੀਫ਼ ਦੇਣ ਲੱਗਾ ਹਾਂ। ਮੇਰੀ ਤਜਤਵਕਗ ਜਅ ; ਅੰਮ੍ਰਿਤਸਰ ਬੀ.ਐਡ, ਡੀ.ਏ.ਵੀ ਕਾਲਿਜ ‘ਚ ਕਰ ਰਹੀ ਹੈ। ਉਸ ਦਾ ਹਾਲੇ ਠਜਪਗ਼ਵਜਰਅ ਫਕਗਵਜਜਿਫ਼ਵਕ ਨਹੀਂ ਪਹੁੰਚਿਆ, ਕ੍ਰਿਪਾ ਕਰਕੇ ਪਤਾ ਕਰਨਾ।
ਹੈ ਤਾਂ ਔਖ ਹੀ ! ਪਰ ਭਰਾਵਾ ਕੀ ਕਰੀਏ ! ਕਬੀਲਦਾਰੀਆਂ ਹਨ ! ਛੁੱਟੀਆਂ ਦਾ ਕੀ ਪ੍ਰੋਗਰਾਮ ਹੈ ? ਇਥੇ ਆ ਜਾਵੀਂ, ਇਥੋਂ ਦਰਿਆ ਲੰਘ ਕੇ ਨੰਗਲ ਜਾ ਆਵਾਂਗੇ। ਨੇੜੇ ਹੀ ਪੈਂਦਾ ਹੈ। ਸਾਲ ਇਹ ਵੀ ਬੀਤ ਗਿਆ ਹੁਣ ਤਾਂ ਵਧਦੀ ਉਮਰ ਦਾ ਝੋਰਾ ਵੀ ਆਉਣੋ ਹਟ ਗਿਆ। ਮੈਂ ਹਾਲੇ ਨਾਵਲ ਸ਼ੁਰੂ ਨਹੀਂ ਕੀਤਾ; ਪੜਨ-ਪੜਾਉਣ ਦਾ ਕੰਮ ਹੀ ਚੱਲ ਰਿਹਾ ਹੈ। ਅਸੀਂ ਛੁੱਟੀਆਂ ‘ਚ ਏਥੇ ਹੀ ਹਾਂ, ਬੱਚਾ ਛੋਟਾ ਏ ਨਾ।
ਚੰਗਾ, ਸਾਡੇ ਵਲੋਂ ਤੈਨੂੰ, ਸੁਖਵਿੰਦਰ ਨੂੰ ਸਤਿ ਸ੍ਰੀ ਅਕਾਲ, ਆਸ਼ੂ ਨੂੰ ਪਿਆਰ।
ਜਵਾਬ ਜਲਦੀ ਦੇਵੀਂ। ਜੇ ਝ।ਙ। ਮਿਲ ਸਕੇ, ਤਾਂ ਏਥੇ ਨੂੰ ਹੀ ਭੇਜ ਦੇਵੀਂ। ਕੁੜੀ ਦਸੰਬਰ ਦੀਆਂ ਛੁੱਟੀਆਂ ‘ਚ ਏਥੇ ਹੀ ਹੋਵੇਗੀ।
ਪਿਆਰ ਨਾਲ
ਕਰਮਜੀਤ ਕੁੱਸਾ
14.12.92
ਪੱਤਰ-ਵਿਹਾਰ ਸਿੱਖਿਆ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
‘‘‘‘‘

ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ।
ਤੇਰਾ ਖ਼ਤ ਮਿਲਿਆ, ਤੇਰੀ ਚਿੰਤਾ ਮੇਰੇ ਬਾਰੇ ਸਹੀ ਹੈ। ਪਰ ਕਰਾਂ ਕੀ ? ਸਾਰੇ ਜਹਾਨ ਤੋਂ ਵਿਸ਼ਵਾਸ ਉਠ ਗਿਆ ਹੈ। ਪਿਛਲੇ ਦਿਨੀ ਇਕ ਨਵਾਂ ਪਬਲਿਸ਼ਰ ਆਇਆ ਸੀ (ਮਿਲਿਆ ਸੀ) ਨਾਵਲ ਲਿਖਕੇ ਦੇਣ ਨੂੰ ਕਹਿੰਦਾ ਸੀ। ਨਾਵਲ (ਆਕਾਲ ਪੁਰਖੀ) ਦਸੰਬਰ ਵਿਚ ਸ਼ੁਰੂ ਕੀਤਾ ਸੀ, ਪਰ ਇਕ ਚੈਪਟਰ ਲਿਖਕੇ ਮੁੜਕੇ ਮਨ ਹੀ ਨਹੀਂ ਕੀਤਾ। ਦੋ ਤਿੰਨ ਮਹੀਨੇ ਪਹਿਲਾਂ ਮੰਟੋ ਦੇ ਪੰਜ ਵਾਲੀਅਮ ਲਿਆਇਆ ਸਾਂ, ਉਹ ਪੜ੍ਹਦਾ ਰਿਹਾ ਹਾਂ।
ਤੈਨੂੰ ਮਿਲਣ ਦਾ ਵਿਚਾਰ ਸੀ। ਹੁਣ ਤਾਂ ਏਨੀ ਘੌਲ ਹੈ; ਪੱਗ ਬੰਨ੍ਹ ਕੇ, ਪ੍ਰੋਗਰਾਮ ਕੈਂਸਲ ਕਰ ਦਿੰਦਾ ਹਾਂ। ਤੂੰ ਬੇਫਿਕਰ ਰਹਿ, ਮੇਰਾ ਮਰਨ ਨੂੰ ਜੀਅ ਨਹੀਂ ਕਰਦਾ। ਜਿਉਣ ਨੂੰ ਕਰਦਾ ਹੈ। ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਬਾਕੀ ਮਿਲਕੇ ਸਹੀ।
ਪਿਆਰ ਨਾਲ
ਕਰਮਜੀਤ ਕੁੱਸਾ
19.6.93
ਆਰ-46,
ਪੰਜਾਬੀ ਯੂਨੀਵਰਸਿਟੀ ਕੈਂਪਸ,
ਪਟਿਆਲਾ।
‘‘‘‘‘
ਗੁਲਾਬੀ ਬਾਗ਼,
ਕੱਚਾ ਮਲਕ ਰੋਡ,
ਜਗਰਾਉਂ।
ਪਿਆਰੇ ਬਲਦੇਵ,
ਸਤਿ ਸ੍ਰੀ ਅਕਾਲ !
ਬੜੀ ਦੇਰ ਹੋ ਗਈ, ਤੇਰਾ ਕੋਈ ਸੁਰ ਪਤਾ ਨਹੀਂ। ਆਂਹਦੇ, ਜਦੋਂ ਬੰਦਾ ਆਪਣੀ ਮੰਜ਼ਲ ਪਾ ਲੈਂਦਾ; ਉਹ ਠੰਢਾ-ਸ਼ੀਲਾ ਹੋ ਜਾਂਦਾ ਹੈ। ਮੈਂ ਤਾਂ ਤੈਨੂੰ ਖ਼ਤ ਇਸ ਲਈ ਲਿਖ ਰਿਹਾ ਹਾਂ, ਮੈਨੂੰ ਨਾਵਲ ਵਰਕਸ਼ਾਪ ਉੱਤੇ ਅਣਖੀ ਨੇ ਦੱਸਿਆ ਸੀ, ਤੂੰ ਮੇਰੇ ਬਾਰੇ ਇਕ ਆਰਟੀਕਲ ਲਿਖਿਆ ਹੈ; ਜੇ ਤੇਰੇ ਕੋਲ ਉਸ ਦੀ ਕਾਪੀ ਹੈ, ਤਾਂ ਮੈਨੂੰ ਭੇਜ ਦੇਹ। ਮਾਰਚ 1997 ਵਿਚ ਇਕ ਰਚਨਾ ਪੰਜਾਬੀ ਦੁਨੀਆਂ (ਭਾਸ਼ਾ ਵਿਭਾਗ) ਵਿਚ ਛਪ ਰਹੀ ਹੈ। ਮੈਂ ਨਵਾਂ ਨਾਵਲ ‘ਆਕਾਲ-ਪੁਰਖੀ‘ ਲਗਭਗ ਮੁਕੰਮਲ ਕਰ ਲਿਆ। ਮੈਂ ਤਾਂ ਹੁਣ ਤੱਕ ਘਰ ਵਿਚ ਹੀ ਉਲਝਿਆ ਰਿਹਾ ਹਾਂ; ਹੁਣ ਛੁੱਟੀਆਂ ਵਿਚ ਫਿਰ ਮਿਸਤਰੀ ਲਾਉਣਾ ਹੈ। ਉਹ ਲੇਖ ਭੇਜ ਦੇਈਂ।
ਹੋਰ, ਯੂਨੀਵਰਸਿਟੀ ਦਾ ਕੀ ਹਾਲ ਹੈ ?
ਸਨੇਹ ਨਾਲ
ਕਰਮਜੀਤ ਸਿੰਘ ਕੁੱਸਾ
13.3.97
ਪੱਤਰ-ਵਿਹਾਰ ਸਿੱਖਿਆ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
‘‘‘‘‘

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346