Welcome to Seerat.ca
Welcome to Seerat.ca

ਗ਼ਦਰੀ ਬਾਬੇ ਕੌਣ ਸਨ?

 

- ਡਾ. ਸਰਬਜੀਤ ਸਿੰਘ

ਲੋਹੇ ਦੀਆਂ ਕਿਸ਼ਤਾਂ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ਮਹਾਂਰਾਜਾ ਤੇ ਮਹਾਂਰਾਣੀ ਵਿਕਟੋਰੀਆ

 

- ਹਰਜੀਤ ਅਟਵਾਲ

ਵਿਲਮਾ ਰੁਡੋਲਫ਼: ਹਿੰਮਤ ਦੀ ਫਤਿਹ

 

- ਪ੍ਰਿੰ. ਸਰਵਣ ਸਿੰਘ

ਕਰਮਜੀਤ ਸਿੰਘ ਕੁੱਸਾ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਧਨਾਢ ਕਹਾਣੀਕਾਰ- ਗੁਰਦੇਵ ਸਿੰਘ ਰੁਪਾਣਾ

 

- ਨਿੰਦਰ ਘੁਗਿਆਣਵੀ

ਗੁੰਡਾ

 

- ਰੂਪ ਢਿੱਲੋਂ

ਭੀੜੀ ਗਲੀ

 

- ਰਾਮ ਸਰੂਪ ਅਣਖੀ

ਇਹ ਇਤਫ਼ਾਕ ਹੋ ਸਕਦੈ ਕਿ ਮਨਹੂਸ?

 

- ਐਸ. ਅਸ਼ੋਕ ਭੌਰਾ

ਇਨਸਾਨ ਕਿਨਾਂ ਗਿਰ ਜਾਂਦਾ ਹੈ !

 

- ਗੁਲਸ਼ਨ ਦਿਆਲ

ਮਾਈ ਲਾਈਫ਼ ਮਾਈ ਵੇਅ

 

- ਗੁਰਮੀਤ ਪਨਾਗ

ਜਤਿੰਦਰ ਕੌਰ ਰੰਧਾਵਾ ਦੀ ਕਾਵਿ-ਸੰਵੇਦਨਾ
(‘ਮੈਂ ਵੇਲ‘ ਦੇ ਆਧਾਰ ‘ਤੇ)

 

- ਡਾ. ਨਰਿੰਦਰਪਾਲ ਸਿੰਘ

ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਕਿਰਸਾਨੀ ਸਮਾਜ

 

- ਇਕਬਾਲ ਕੌਰ ਸੰਧੂ

ਸਾਹਿਤਕ ਸਵੈਜੀਵਨੀ / ਤੱਤੇ ਲਹੂ ਦੀ ਗਾਥਾ

 

- ਵਰਿਆਮ ਸਿੰਘ ਸੰਧੂ

ਹੁੰਗਾਰੇ

 

Online Punjabi Magazine Seerat


ਇਤਿਹਾਸ ਬੋਲਦਾ ਏ
- ਗੁਲਸ਼ਨ ਦਿਆਲ
 

 

ਬਹੁਤੀ ਵਾਰ ਜਦੋਂ ਕੁਝ ਲੋਕ ਦੂਜੇ ਲੋਕਾਂ ਦੇ ਖਾਤਮੇ ਤੇ ਉੱਤਰ ਆਉਂਦੇ ਹਨ ਤਾਂ ਕੁਝ ਸੋਸ਼ਲ ਐਨਾਲਿਸਟ ਇਸ ਦੇ ਕਾਰਣ ਲੱਭਦੇ ਰਹਿੰਦੇ ਹਨ - ਤੇ ਮੈਂਨੂੰ ਬਹੁਤ ਹੈਰਾਨੀ ਹੁੰਦੀ ਹੈ ਕਦੀ ਕਦੀ ਜਦ ਅਸੀਂ ਇਹੋ ਜਿਹੀਆਂ ਘਟਨਾਵਾਂ ਦੇ ਕਾਰਣ ਲੱਭਦੇ ਹਾਂ। ਕੋਈ ਦੂਜਾ ਦੇਸ਼ ਦਾ ਆਦਮੀ ਕਿਸੇ ਹੋਰ ਦੇਸ਼ ਵਿੱਚ ਜਾ ਕੇ ਕਤਲੇਆਮ ਕਰੇ , ਜਿਵੇਂ ਕਿ ਸਦੀਆਂ ਤੋਂ ਹੁੰਦਾ ਆਇਆ ਹੈ ਤਾਂ ਸਮਝ ਆਉਂਦਾ ਹੈ - ਪਰ ਜਦ ਇੱਕ ਆਜ਼ਾਦ ਮੁਲਕ ਦੇ ਕੁਝ ਲੋਕ ਉੱਠ ਕੇ ਘੱਟ ਗਿਣਤੀ ਦੇ ਲੋਕਾਂ ਨੂੰ ਰੰਗ , ਨਸਲ , ਧਰਮ ਤੇ ਇਹੋ ਜਿਹੀਆਂ ਹੋਰ ਗੱਲਾਂ ਕਰ ਕੇ ਆਪਣੇ ਹੀ ਗੁਆਂਢੀਆਂ ਨੂੰ ਮਾਰਣ ਲੱਗ ਜਾਣ ਤਾਂ ਮੈਂ ਸਮਝਦੀ ਹਾਂ ਕਿ ਕਾਰਣ ਹਮੇਸ਼ਾ ਇਹੀ ਹੁੰਦਾ ਹੈ ਕਿ ਸਿਆਸੀ ਆਦਮੀ ਤਾਕਤ , ਤੇ ਕੁਰਸੀ ਹੱਥਿਆਣ ਦੇ ਲਾਲਚ ਵਿੱਚ ਕਰਦੇ ਤੇ ਕਰਾਉਂਦੇ ਨੇ - ਆਦਮੀ ਅਜੇ ਇਨਸਾਨੀਅਤ ਦੀ ਪੌੜੀ ਤੇ ਬਹੁਤ ਹੇਠਾਂ ਹੈ ਤੇ ਸਿਆਸੀ ਆਦਮੀ ਤਾਂ ਸਭ ਤੋਂ ਹੇਠਾਂ ਹੈ ਸ਼ਾਇਦ ਜਾਨਵਰਾਂ ਤੋਂ ਵੀ ਬਹੁਤ ਹੇਠਾਂ। ਜਦ ਮੈਂ ਇਸ਼ਤਿਆਕ ਅਹਮਦ ਦੀ ਪੰਜਾਬ ਦੀ ਵੰਡ ਬਾਰੇ ਕਿਤਾਬ ਪੜ੍ਹੀ ਸੀ , ਸੋਚਿਆ ਸੀ ਕਿ ਉਸ ਕਿਤਾਬ ਦੀਆਂ ਕਹਾਣੀਆਂ ਸਮੇਂ ਸਮੇਂ ਤੇ ਜ਼ਰੂਰ ਸਾਂਝੀਆਂ ਕਰਾਂਗੀ ਪਰ ਜ਼ਿੰਦਗੀ ਕਦ ਮਿੱਥੇ ਹੋਏ ਰਾਹਾਂ ਤੇ ਤੁਰਦੀ ਹੈ ।
ਹੁਣੇ ਜਿਹੇ ਪਾਕਿਸਤਾਨ ਵਿੱਚ ਜਿਵੇਂ ਵਹਿਸ਼ਿਆਨੇ ਤਰੀਕੇ ਨਾਲ ਚਰਚ ਵਿੱਚ ਇਸਾਈਆਂ ਨੂੰ ਮਾਰਿਆ ਗਿਆ ਹੈ ਤਾਂ ਮੇਰਾ ਬਹੁਤ ਦਿਲ ਕਰਦਾ ਹੈ ਪੁੱਛਣ ਨੂੰ ਕਿ -ਉਹ ਮੁੱਠੀ ਭਰ ਗਰੀਬ ਲੋਕ ਇੰਨੇ ਵੱਡੇ ਧਰਮ ਲਈ ਕਿਵੇਂ ਖਤਰਾ ਹੋ ਸਕਦੇ ਨੇ । ਉਹ ਇੰਨਾ ਕਮਜ਼ੋਰ ਕਿਓਂ ਮਹਿਸੂਸ ਕਰਦੇ ਨੇ ਜਾਂ ਕਮਜ਼ੋਰ ਹੋ ਜਾਂਦੇ ਹਨ ਕਿ ਉਹ ਉਨ੍ਹਾਂ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ ਜੋ ਉਨ੍ਹਾਂ ਨਾਲੋਂ ਕੁਝ ਵੱਖਰੇ ਨੇ - ਭਾਰਤ ਵਿੱਚ ਵੀ ਇਸ ਤਰ੍ਹਾਂ ਹੁੰਦਾ ਹੈ ਤੇ ਹੋਰਨਾਂ ਦੇਸ਼ਾਂ ਵਿੱਚ ਵੀ। ਭਲਾ ਉਹ ਕੁਝ ਇਸਾਈ ਇਸਲਾਮ ਨੂੰ ਕੀ ਖਤਰਾ ਦੇ ਸਕਦੇ ਸਨ ? ਕੀ ਇਸਲਾਮ ਇੰਨਾਂ ਕਮਜ਼ੋਰ ਹੈ ਕਿ ਹੁਣ ਉਸ ਨੂੰ ਮਜ਼ਲੂਮਾਂ ਤੋਂ ਡਰ ਲੱਗਦਾ ਹੈ।
ਅੱਜ ਦੀ ਕਹਾਣੀ ਦਾ ਸਬੰਧ ਮੁਲਤਾਨ ਸ਼ਹਿਰ ਨਾਲ ਹੈ। ਆਖਦੇ ਨੇ ਹਿੰਦੂਆਂ ਦਾ ਦਿਵਾਲੀ ਦਾ ਤਿਓਹਾਰ ਮੁਲਤਾਨ ਸ਼ਹਿਰ ਤੋਂ ਸ਼ੁਰੂ ਹੋਇਆ ਹੈ। ਸਮੇਂ ਸਮੇਂ ਤੇ ਪੱਛਮ ਵਲੋਂ ਅੱਡ ਅੱਡ ਕੌਮਾਂ ਦੇ ਲੋਕ ਇਸ ਇਲਾਕੇ ਤੇ ਧਾਵਾ ਬੋਲਦੇ ਰਹੇ ਹਨ - ਅੱਠਵੀਂ ਸਦੀ ਵਿੱਚ ਇਸ ਇਲਾਕੇ ਤੇ ਅਰਬਾਂ ਦਾ ਰਾਜ ਰਿਹਾ ; ਫਿਰ ਸ਼ੀਆ ਮੁਸਲਮਾਨਾਂ ਦਾ - ਗਿਆਰਵੀਂ ਸਦੀ ਵਿੱਚ ਸੁੰਨੀਆਂ ਨੇ ਰਾਜ ਕੀਤਾ। ਮੁਲਤਾਨ ਵਿੱਚ ਅਸਲੀ ਸ਼ਾਂਤੀ ਮੁਗਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਹੀ ਰਹੀ।

ਇੱਕ ਹੋਰ ਖਾਸ ਗੱਲ ਮੁਲਤਾਨ ਬਾਰੇ ਜੋ ਹੈ ਕਿ ਇੱਥੇ ਗਰਮੀ ਬਹੁਤ ਪੈਂਦੀ ਹੈ ਤੇ ਦੂਜਾ ਇਹ ਸੂਫੀ ਸੰਤਾਂ ਦਾ ਧੁਰਾ ਤੇ ਗੜ੍ਹ ਰਿਹਾ ਹੈ - ਇਨ੍ਹਾਂ ਸੂਫੀ ਸੰਤਾਂ ਕਰ ਕੇ ਇਨ੍ਹਾਂ ਇਲਾਕਿਆਂ ਵਿੱਚ ਇਸਲਾਮ ਧਰਮ ਫੈਲਿਆ - ਇਨ੍ਹਾਂ ਸਦਕੇ ਬਹੁਤ ਲੋਕਾਂ ਨੇ ਇਸਲਾਮ ਕਬੂਲ ਕੀਤਾ - ਮੇਰੇ ਇੱਕ ਟੀਚਰ ਆਖਿਆ ਕਰਦੇ ਸਨ ਕਿ ਇਤਿਹਾਸ ਦੀਆਂ ਕਿਤਾਬਾਂ ਬਹੁਤ ਵਾਰ ਅਸਲ ਗੱਲ ਨੂੰ ਤਰੋੜ ਮਰੋੜ ਪੇਸ਼ ਕਰਦੀਆਂ ਹਨ । ਇਸ ਇਲਾਕੇ ਦੇ ਲੋਕ ਸੂਫੀ ਸੰਤਾਂ ਕਰ ਕੇ ਮੁਸਲਿਮ ਬਣੇ- ਕਿਸੇ ਜ਼ੋਰ ਕਰ ਕੇ ਨਹੀਂ - ਤੇ ਜੋ ਹਿੰਦੂ ਬਣੇ ਰਹੇ ਉਹ ਵੀ ਅਕਸਰ ਇਨ੍ਹਾਂ ਸੂਫੀ ਸੰਤਾਂ ਕੋਲ ਜਾਂਦੇ ਤੇ ਉਨ੍ਹਾਂ ਦੀਆਂ ਥਾਵਾਂ ਨੂੰ ਮੰਨਦੇ ਤੇ ਸੱਜਦਾ ਕਰਦੇ ਸਨ ਤੇ ਉਨ੍ਹਾਂ ਨੂੰ ਇਨ੍ਹਾਂ ਪੀਰਾਂ ਫਕੀਰਾਂ ਦੀਆਂ ਥਾਵਾਂ ਕੋਈ ਉਪਰੀਆਂ ਨਹੀਂ ਲੱਗਦੀਆਂ ਸਨ ।
5 ਮਾਰਚ 1947 ਨੂੰ ਇਸ ਇਲਾਕੇ ਵਿੱਚ ਪਹਿਲੇ ਦੰਗੇ ਹੋਏ। ਮੁਸਲਮਾਨਾਂ ਦੀ ਬਹੁ - ਗਿਣਤੀ ਵਾਲੇ ਇਲਾਕੇ ਵਿੱਚ ਹਿੰਦੂਆਂ ਦੀ ਗਿਣਤੀ ਸਿੱਖਾਂ ਨਾਲੋਂ ਵਧੇਰੇ ਸੀ। ਭਾਵੇਂ RSS ਦੀ ਇਥੇ ਸ਼ਾਖ ਬਣ ਗਈ ਸੀ ਪਰ ਇਸ ਦਾ ਕੋਈ ਖਾਸ ਅਸਰ ਨਹੀਂ ਸੀ ਪਿਆ। ਸਦੀਆਂ ਤੋਂ ਹਿੰਦੂ ਇਥੇ ਅਮਨ ਚੈਨ ਨਾਲ ਰਹਿੰਦੇ ਰਹੇ ਸਨ - ਜਦ ਇਥੇ ਪਹਿਲੇ ਦੰਗੇ ਹੋਏ ਤੇ ਇਨ੍ਹਾਂ ਦੰਗਿਆ ਦੀ ਖਬਰ ਨਾ ਹੀ The Tribune ਨੇ ਤੇ ਨਾ ਹੀ Pakistan Times ਨੇ ਖਬਰ ਕਿੱਤੀ ਸੀ ।
ਇਸ਼ਤਿਆਕ ਅਹਮਦ ਨੇ ਅਤਾਉੱਲਾ ਮਲਿਕ ਨਾਲ ਹੋਈ ਇੰਟਰਵਿਊ ਬਾਰੇ ਲਿਖਿਆ ਹੈ ਤੇ ਮਲਿਕ ਦੇ ਮੁਤਾਬਿਕ 1940 ਦੇ ਦਹਾਕਿਆਂ ਤੱਕ ਇਥੇ ਕਦੀ ਵੀ ਧਰਮ ਦੇ ਅਧਾਰ ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਸੀ ਹੋਈ । ਮੁਲਤਾਨ ਦੇ ਮੁਸਲਮਾਨਾਂ ਦੀ ਬਹੁ - ਗਿਣਤੀ ਵਾਲੇ ਸ਼ਹਿਰ ਵਿੱਚ ਜੋ ਵੀ ਹਿੰਦੂ ਸਨ ਉਹ ਸ਼ਹਿਰੀ ਇਲਾਕੇ ਵਿੱਚ ਹੀ ਵਸੇ ਹੋਏ ਸਨ। ਮਲਿਕ ਆਖਦਾ ਹੈ , " ਅਸੀਂ ਮਿਲਵਰਤਣ ਤੇ ਸ਼ਾਂਤੀ ਨਾਲ ਰਹਿੰਦੇ ਸੀ। ਹਿੰਦੂ ਦਿਵਾਲੀ ਤੇ ਆਪਣੇ ਹੋਰ ਤਿਓਹਾਰਾਂ ਸਮੇਂ ਮਿਠਾਈਆਂ ਵੰਡਦੇ ਤੇ ਅਸੀਂ ਵੀ ਉਸੇ ਤਰ੍ਹਾਂ ਮੁਸਲਿਮ ਤਿਓਹਾਰ ਉਨ੍ਹਾਂ ਨਾਲ ਮਨਾਉਂਦੇ। ਮੁਸਲਮਾਨ ਜਾਗੀਰਦਾਰ ਅੰਗਰੇਜ਼ਾਂ ਲਈ ਵਫ਼ਾਦਾਰ ਸਨ ਤੇ ਅਜਿਹੀ ਕੋਈ ਵੀ ਲਹਿਰ ਜੋ ਬ੍ਰਿਟਿਸ਼ ਸਰਕਾਰ ਦੇ ਵਰਖਿਲਾਫ਼ ਜਾਂਦੀ- ਉਹ ਉਸ ਲਹਿਰ ਦਾ ਵਿਰੋਧ ਕਰਦੇ। " ਇਸ ਇਲਾਕੇ ਵਿੱਚ ਭਾਵੇਂ ਕਾਂਗਰਸ ਦੀ ਹੋਂਦ ਸੀ ਪਰ ਅੰਗਰੇਜ਼ਾਂ ਦੇ ਵਿੱਰੁਧ ਜੋ ਸਭ ਤੋਂ ਵੱਧ ਐਕਟਿਵ ਗਰੁਪ ਸੀ ਉਹ ਸੀ ਮਜਲਿਸੇ - ਅਹਾਰ ਤੇ ਸਾਰੇ ਨੈਸ਼ਨਲਲਿਸਟ ਮੁਸਲਿਮ ਇਸੇ ਗਰੁਪ ਦੇ ਮੈਂਬਰ ਸਨ।

ਮਲਿਕ ਤੇ ਉਸ ਵਰਗੇ ਹੋਰ ਲੋਕਾਂ ਦਾ ਯਕੀਨ ਸੀ ਕਿ ਕਾਂਗਰਸ ਤੇ ਮਜਲਿਸੇ ਅਹਾਰ ਦਾ ਕੋਲੋਨਿਆਲ ਰਾਜ ਦੇ ਵਿਰੁਧ ਸਾਂਝਾ ਟੀਚਾ ਸੀ। ਜਾਗੀਰਦਾਰ ਅਕਸਰ ਹਿੰਦੂ ਸ਼ਾਹੂਕਾਰਾਂ ਦੇ ਕਰਜ਼ਈ ਰਹਿੰਦੇ ਤੇ ਬਹੁਤੀ ਵਾਰ ਉਨ੍ਹਾਂ ਦੀ ਜਾਇਦਾਦ ਹਿੰਦੂਆਂ ਦੇ ਕੰਟਰੋਲ ਵਿੱਚ ਰਹਿੰਦੀ। ਸਰ ਛੋਟੂ ਰਾਮ ਦੀਆਂ ਲਿਆਂਦੀਆਂ ਤਬਦੀਲੀਆਂ ਕਰ ਕੇ ਹਿੰਦੂ ਸ਼ਾਹੂਕਾਰਾਂ ਦਾ ਕਬਜ਼ਾ ਜਾਂ ਪਕੜ ਭਾਵੇਂ ਕੁਝ ਢਿਲ੍ਹੀ ਹੋ ਗਈ ਸੀ , ਪਰ ਫਿਰ ਹਿੰਦੂ ਸ਼ਾਹੂਕਾਰ ਮੁਸਲਿਮ ਲੋਕਾਂ ਨੂੰ ਮੁਹਰੇ ਰੱਖ ਕੇ ਉਹੀ ਕੁਝ ਅੰਦਰ ਖਾਤੇ ਕਰੀ ਜਾਂਦੇ। 1945-46 ਦੀਆਂ ਚੋਣਾਂ ਵਿੱਚ ਮੁਸਲਿਮ ਲੀਗ ਨੇ ਬਰੇਲਵੀ ਮੌਲਵੀਆਂ ਨੂੰ ਮੁਹਿੰਮ ਵਿੱਚ ਭਰਤੀ ਕਰ ਲਿਆ - ਉਨ੍ਹਾਂ ਨੇ ਢੋਲ੍ਹ ਪਿੱਟਣੇ ਤੇ ਅੱਲਾ- ਹੂ - ਅਕਬਰ ਦੇ ਨਾਹਰੇ ਲਾਹੁਣੇ ਤੇ ਇੱਕ ਹੋਰ ਨਾਹਰਾ ਜੋ ਉਨ੍ਹਾਂ ਮਸ਼ਹੂਰ ਕੀਤਾ ਉਹ ਸੀ " ਪਾਕਿਸਤਾਨ ਕਾ ਨਾਰਾ ਕਿਯਾ , ਲਾ ਇਲਾਹ ਇੱਲਹਲਾ " - ਉਹ ਅਕਸਰ ਲੋਕਾਂ ਨੂੰ ਇੱਕਠਾ ਕਰਦੇ ਤੇ ਪਾਕਿਸਤਾਨ ਬਾਰੇ ਪਰਚਾਰ ਕਰਦੇ । ਇਹ ਇੱਕ ਨਵੀਂ ਗੱਲ ਸੀ ਕਿਓਂ ਕਿ ਉਦੋਂ ਤੱਕ ਇਹ ਬਰੇਲਵੀ ਮੌਲਵੀ ਸਿਆਸਤ ਵਿਚੋਂ ਬਾਹਰ ਰਹੇ ਸਨ ਤੇ ਹਮੇਸ਼ਾ ਉਨ੍ਹਾਂ ਦਾ ਖਰਚਾ ਪਾਣੀ ਪੀਰਾਂ ਜਾਂ ਜਾਗੀਰਦਾਰਾਂ ਦੇ ਹੱਥੋਂ ਚਲਦਾ ਸੀ। ਤੇ ਹੁਣ ਉਹ ਮੁਸ੍ਲਮਾਨਾਂ ਨੂੰ ਧਰਤੀ ਤੇ ਸਵਰਗ ਦਿਖਾ ਰਹੇ ਸਨ ਤੇ ਦੱਸ ਰਹੇ ਸਨ ਕਿ ਉਹ ਪਾਕਿਸਤਾਨ ਨੂੰ ਇਸਲਾਮ ਦਾ ਧੁਰਾ ਬਣਾ ਦੇਣਗੇ ਤੇ ਇਸ ਧਰਤੀ ਤੇ ਸੱਚਾ ਇਸਲਾਮ ਲਿਆਉਣ ਲਈ ਜਿਹਾਦ ਕਰਣਗੇ । ਤੇ ਆਪਣੇ ਭਾਸ਼ਣਾਂ ਵਿੱਚ ਉਹ ਹਿੰਦੂ ਤੇ ਸਿੱਖਾਂ ਨੂੰ ਕਾਫ਼ਿਰ ਆਖ ਕੇ ਦੁਰਕਾਰਦੇ। ਮਲਿਕ ਦੇ ਲਫਜਾਂ ਵਿੱਚ ਇਹ ਸਭ ਕੁਝ ਮੱਕਾਰੀ ਸੀ ਤੇ ਝੂਠ ਸੀ-- ਕਿਥੇ ਤੇ ਇਹ ਮੁੱਲੇ ਹੁਣ ਤੱਕ ਬ੍ਰਿਟਿਸ਼ ਰਾਜ ਤੇ ਜਾਗੀਰਦਾਰਾਂ ਦੀ ਗੁਲਾਮੀ ਕਰਦੀ ਰਹੀ ਸੀ ਤੇ ਕਿਥੇ ਹੁਣ ਉਹ ਜਿਹਾਦ ਦੀ ਗੱਲ ਕਰਨ ਲੱਗੇ ਸਨ ।

ਅਲੀ ਹੁਸ਼ੈਨ ਗਰਦੇਜ਼ੀ , ਮੁਮਤਾਜ਼ ਦੌਲਤਾਨਾ , ਅਤੇ ਆਲਮਦਾਰ ਹੁਸੈਨ ਗਿਲਾਨੀ ( ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਦਾ ਅੱਬਾ ) ਵਰਗੇ ਲੋਕ ਮੁਸਲਿਮ ਲੀਗ ਵਿੱਚ ਸ਼ਾਮਿਲ ਹੋ ਗਏ ਸਨ; ਪਰ ਕੁਝ ਲੋਕ ਅਜੇ ਵੀ ਯੂਨਿਓਨਿਸਟ ਪਾਰਟੀ ਨਾਲ ਜੁੜੇ ਹੋਏ ਸਨ। ਸਿਰਫ ਇੱਕ ਛੋਟਾ ਜਾਗੀਰਦਾਰ ਇਬ੍ਰਾਹਿਮ ਬਰਕ਼ ਯੂਨਿਓਨਿਸਟ ਪਾਰਟੀ ਦੀ ਟਿੱਕਟ ਤੇ ਜਿੱਤਿਆ ਸੀ , ਪਰ ਇਹ ਵੀ ਉਸ ਨੇ ਮੁਲਤਾਨ ਸ਼ਹਿਰ ਨਹੀਂ ਬਲਕਿ ਮੁਲਤਾਨ ਜ਼ਿਲ੍ਹੇ ਦੀ ਰਾਖਵੀਂ ਸੀਟ ਤੋਂ ਜਿੱਤੀ ਸੀ। ਬਾਕੀ ਸਾਰੀਆਂ ਸੀਟਾਂ ਮੁਸਲਿਮ ਲੀਗ ਦੇ ਨੁਮਾਇੰਦਿਆਂ ਨੇ ਜਿੱਤੀਆਂ ਸਨ। ਨੈਸ਼ਨਲਿਸਟ ਮੁਸਲਮਾਨਾਂ ਵੱਲੋਂ ਕੀਤੀ ਜਾ ਰਹੀ ਮੁਹਿੰਮ ਨੂੰ ਜੜੋਂ ਕੁਚਲਣ ਲਈ, ਉਨ੍ਹਾਂ ਦੇ ਵਿੱਰੁਧ ਮੁਸਲਿਮ ਲੀਗ ਨੇ ਗੂੰਡੇ ਭਰਤੀ ਕੀਤੇ ਹੋਏ ਸਨ। ਮੁਸਲਿਮ ਲੀਗ ਦਾ ਆਪਣੇ ਆਪ ਨੂੰ ਇਸਲਾਮ ਦਾ ਨੁਮਾਇੰਦਾ ਜ਼ਾਹਿਰ ਕਰਣਾ ਗਲਤ ਸੀ ਤੇ ਅਹਰਾਰ ਦੇ ਬੁਲਾਰਿਆਂ ਨੇ ਇਸ ਦਾ ਘੋਰ ਵਿਰੋਧ ਕੀਤਾ। ਮਲਿਕ ਦੀ ਸੋਚ ਸੀ, - ਕਿਓਂਕਿ ਜਾਗੀਰਦਾਰ ਕਦੀ ਵੀ ਅੰਗਰੇਜ਼ਾਂ ਦੇ ਵਿੱਰੁਧ ਨਹੀਂ ਸੀ ਹੋਏ ਇਸ ਲਈ ਉਹ ਹੁਣ ਉਸ ਲੜਾਈ ਦੇ ਵੀ ਵਿੱਰੁਧ ਸਨ ਜਿਸ ਵਿੱਚ ਹਿੰਦੂ ਮੁਸਲਿਮ ਇੱਕ ਹੋ ਕੇ ਰਾਜ ਦੇ ਵਿੱਰੁਧ ਲੜ ਰਹੇ ਸਨ।
ਮਲਿਕ 1947 ਵਿੱਚ Emerson ਕਾਲਜ ਦਾ ਸਟੂਡੈਂਟ ਸੀ ਜੋ ਕਿ ਇੱਕ ਮੁੰਡਿਆਂ ਤੇ ਕੁੜੀਆਂ ਦੀ ਸਾਂਝੀ ਸੰਸਥਾ ਸੀ। ਉਸ ਦਾ ਦੱਸਣਾ ਹੈ ਕੀ ਜਨਵਰੀ 1947 ਵਿੱਚ ਜਦ ਸਿਵਲ disobedience ਲਹਿਰ ਵੇਲੇ ਮੁਸਲਿਮ ਲੀਗ ਨੇ ਕਾਂਗਰਸ ਦੇ ਵਿਰੁੱਧ ਜਲੂਸ ਕੱਢਿਆ ਤਾਂ ਉਨ੍ਹਾਂ ਹਿੰਦੂਆਂ ਸਿੱਖਾਂ ਦੇ ਵਿਰੁੱਧ ਫਿਰਕੂ ਨਾਹਰੇ ਲਾਏ , ਪਰ ਕਿਸੇ ਵੀ ਹਿੰਦੂ ਜਾਂ ਸਿੱਖ ਨੇ ਕਿਸੇ ਕਿਸਮ ਦਾ ਇਤਰਾਜ਼ ਉੱਚੀ ਆਵਾਜ਼ ਵਿੱਚ ਕਰਣ ਦਾ ਹੌਸਲਾ ਨਹੀਂ ਕੀਤਾ। ਪਰ ਜਦ ਹਿੰਦੂ ਸਿੱਖਾਂ ਨੇ 5 ਮਾਰਚ ਨੂੰ ਪਾਕਿਸਤਾਨ ਦੇ ਵਿਰੁੱਧ ਮੁਜ਼ਾਹਿਰਾ ਕੀਤਾ ਤਾਂ ਬੋਹੜ ਦਰਵਜ਼ੇ ਕੋਲ ਨਾਨਕ ਸਿੰਘ ਨਾਮ ਦਾ ਇੱਕ ਸਿੱਖ ਮਾਰਿਆ ਗਿਆ ਸੀ , ਇਹ ਉਨ੍ਹਾਂ ਤੇ ਪਹਿਲਾ ਹਮਲਾ ਸੀ। ਜਦ ਮੁਸਲਿਮ ਲੀਗ ਨੇ ਜਲੂਸ ਕਢਿਆ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਤੇ ਹੁਣ ਜੇ ਦੂਜਿਆਂ ਨੇ ਰੋਸ ਜਲਸਾ ਕੀਤਾ ਪਾਕਿਸਤਾਨ ਦੇ ਵਿਰੁਧ ਤਾਂ ਮੁਸਲਿਮ ਲੀਗ ਹਿੰਸਾ ਤੇ ਉੱਤਰ ਆਈ ਸੀ।

ਸਭ ਤੋਂ ਸ਼ਰਮਦਾਇਕ ਗੱਲ ਜੋ ਅਤਾਉਲ੍ਹਾ ਨੇ ਦੱਸੀ ਸੀ ਉਹ ਇੱਕ ਮਸ਼ਹੂਰ ਸ਼ਾਹੂਕਾਰ ਹਿੰਦੂ ਦੇ ਕਤਲ ਦੀ ਸੀ ਜੋ ਕਿ ਇੱਕ ਵੱਡਾ ਜਾਗੀਰਦਾਰ ਵੀ ਸੀ। ਉਸ ਦਾ ਨਾਮ ਸੀ ਸੇਠ ਕਲਿਆਨ ਦਾਸ ਤੇ ਇਹ ਕਤਲ ਮਾਰਚ 1947 ਵਿੱਚ ਹੋਇਆ। ਉਹ ਰੇਲਵੇ ਸਟੇਸ਼ਨ ਦੇ ਨੇੜੇ ਰਹਿੰਦਾ ਸੀ। ਉਸ ਦਾ ਮੁਸਲਮਾਨਾਂ ਦੇ ਨਾਲ ਨਿਹਾਇਤ ਹੀ ਅੱਛੇ ਦੋਸਤਾਨਾ ਰਿਸ਼ਤੇ ਸਨ ਤੇ ਉਨ੍ਹਾਂ ਨਾਲ ਉਸ ਦਾ ਨਿੱਘ ਭਰਿਆ ਰਿਸ਼ਤਾ ਸੀ। ਸਾਰੇ ਧਰਮਾਂ ਦੇ ਲੋਕ ਉਸ ਦੀ ਇੱਜ਼ਤ ਕਰਦੇ ਸਨ। ਇੱਥੋਂ ਤੱਕ ਕਿ ਜੇ ਮੁਸਲਮਾਨ ਭਾਈਚਾਰੇ ਵਿੱਚ ਕੋਈ ਆਪਸੀ ਵਿਤਕਰਾ ਹੋ ਜਾਂਦਾ ਤਾਂ ਉਸ ਨੂੰ ਮੁਸਲਮਾਨ ਸੁਲਹ ਕਰਣ ਲਈ ਸੱਦਦੇ। ਮੁਸਲਿਮ ਲੀਗ ਦੇ ਨੈਸ਼ਨਲ ਗਾਰਡ ਦੇ ਬਹੁਤੇ ਮੈਂਬਰ ਗੁੰਡੇ ਭਰਤੀ ਕੀਤੇ ਹੋਏ ਸਨ। ਜਿਹੜੇ ਕਿ ਪੁਲਿਸ ਦੇ ਟਾਊਟ ਵੀ ਸਨ ਤੇ ਮੁਜ਼ਰਿਮ ਵੀ ਸਨ। ਉਨ੍ਹਾਂ ਨੇ ਸੇਠ ਕਲਿਆਣ ਦਾਸ ਦੇ ਘਰ ਨੂੰ ਘੇਰ ਲਿਆ ਤੇ ਪੂਰੇ ਪਰਿਵਾਰ ਨੂੰ ਬੇਦਰਦੀ ਨਾਲ ਕਤਲ ਕਰ ਦਿੱਤਾ ।

ਉਸ ਸਮੇਂ ਪੰਜਾਬ ਦੀ ਕਾਂਗਰਸ ਪਾਰਟੀ ਦਾ ਪ੍ਰਧਾਨ ਡਾਕਟਰ ਸੈਫੁਦੀਨ ਕਿਚਲੂ ਸੀ , ਤੇ ਉਹ ਉਸ ਸਮੇਂ ਇਸੇ ਸ਼ਹਿਰ ਵਿੱਚ ਸੀ। ਤੇ ਸੇਠ ਦੇ ਪਰਿਵਾਰ ਕੋਲ ਹੀ ਰੁਕਿਆ ਹੋਇਆ ਸੀ। ਕਿਚਲੂ ਦੀਆਂ ਅੱਖਾਂ ਸਾਹਮਣੇ ਸੇਠ ਦੇ ਪਰਿਵਾਰ ਦਾ ਕਤਲ ਹੋਇਆ। ਕਾਤਲਾ ਵਿਚੋਂ ਕਿਸੇ ਇੱਕ ਨੇ ਕਿਚਲੂ ਨੂੰ ਪਛਾਣ ਲਿਆ ਤੇ ਉਸ ਨੇ ਕਿਹਾ ਕਿ ਉਹ ਮੁਸਲਿਮ ਹੈ। ਇਸ ਤੇ ਉਨ੍ਹਾਂ ਸਾਰਿਆਂ ਨੇ ਕਿਚਲੂ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆ ਪਰ ਉਸ ਨੂੰ ਮਾਰਣ ਤੋਂ ਹਿਚ ਕਿਚਾ ਗਏ - ਪਰ ਫਿਰ ਵੀ ਉਨ੍ਹਾਂ ਨੇ ਉਸ ਦੇ ਸਾਰੇ ਕੱਪੜੇ ਲੁਹਾਏ ਤੇ ਇਹ ਪੱਕ ਕੀਤਾ ਕਿ ਉਹ ਸੱਚ ਮੁੱਚ ਮੁਸਲਮਾਨ ਹੈ ਜਾਂ ਨਹੀਂ। ਉਨ੍ਹਾਂ ਨੇ ਕਿਚਲੂ ਨੂੰ ਕਿਹਾ ਕਿ ਜੇ ਉਸ ਨੇ ਆਪਣੀ ਜਾਨ ਬਚਾਣੀ ਹੈ ਤਾਂ ਉਹ ਮੁਸਲਿਮ ਲੀਗ ਦੀ ਮੈਂਬਰਸ਼ਿਪ ਲੈ ਲਏ ਤੇ ਕਾਗਜ਼ਾਂ ਤੇ ਦਸਤਖ਼ਤ ਕਰ ਦਏ , ਪਰ ਐਨ ਉਸੇ ਵੇਲੇ ਨੈਸ਼ਨਲ ਮੁਸਲਿਮ ਪਾਰਟੀ ਦੇ ਮੈਂਬਰ ਪੁੱਜ ਗਏ - ਜਦ ਉਹ ਉਥੇ ਪੁੱਜੇ ਤਾਂ ਸੇਠ ਕਲਿਆਣ ਦਾਸ ਤੇ ਉਸ ਦੇ ਪਰਿਵਾਰ ਦੀਆਂ ਲੋਥਾਂ ਖੂਨ ਨਾਲ ਲੱਥ ਪੱਥ ਹੋਈਆਂ ਪਈਆਂ ਸਨ ; ਬੇਹੱਦ ਘਿਨਾਉਣਾ ਤੇ ਡਰਾਵਣਾ ਨਜ਼ਾਰਾ ਸੀ - ਜਦ ਉਹ ਉਥੇ ਪੁੱਜੇ - ਉਨ੍ਹਾਂ ਦੇਖਿਆ ਕਿ ਮੁਸਲਿਮ ਲੀਗ ਦੇ ਠੱਗ ਕਿਚਲੂ ਦੇ ਸਰੀਰ ਦਾ ਨਿਰੀਖਿਣ ਕਰ ਰਹੇ ਸਨ - ਉਹ ਅਲਫ ਨੰਗਾ ਸੀ ਤੇ ਉਨ੍ਹਾਂ ਨੂੰ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਸੀ - ਉਨ੍ਹਾਂ ਦਾ ਪੁੱਜਣਾ ਸੀ ਕਿ ਉਸ ਦੀ ਜਾਨ ਬਚੀ।
" ਅਸੀਂ ਨੈਸ਼ਨਿਲਿਸਟ ਤੇ ਮੁਸਲੀਮ ਦੇ ਮੈਂਬਰ ਆਪਸ ਵਿੱਚ ਆਖਿਰ ਇੱਕ ਦੂਜੇ ਨੂੰ ਜਾਣਦੇ ਸਾਂ। ਕਿਓਂਕਿ ਅਜੇ ਉਨ੍ਹਾਂ ਦਿਨਾਂ ਵਿੱਚ ਮੁਲਤਾਨ ਅੱਜ ਜਿਨ੍ਹਾਂ ਵੱਡਾ ਨਹੀਂ ਸੀ ਤੇ ਲੋਕ ਸਾਰੇ ਹੀ ਇਕ ਦੂਜੇ ਨੂੰ ਜਾਣਦੇ ਸਨ। ਅਹਰਾਰ ਪਾਰਟੀ ਦੇ ਬਹੁਤੇ ਮੁਸਲਮਾਨ ਉਸ ਪਾਰਟੀ ਨੂੰ ਛੱਡ ਕੇ ਮੁਸਲਿਮ ਲੀਗ ਵਿੱਚ ਆ ਗਏ ਸਨ। ਉਸ ਵੇਲੇ ਅਹਰਾਰ ਪਾਰਟੀ ਦੇ ਕੁਝ ਬਜ਼ੁਰਗ ਮੈਂਬਰਾਂ ਨੇ ਲੀਗ ਦੇ ਗਾਰਡਾਂ ਨੂੰ ਸਮਝਾਇਆ ਕਿ ਇਸਲਾਮ ਵਿੱਚ ਕਿਸੇ ਵੀ ਮੁਸਲਮਾਨ ਨੂੰ ਮਾਰਨ ਦੀ ਮਨਾਹੀ ਹੈ। ਇਸ ਤਰ੍ਹਾਂ ਡਾਕਟਰ ਕਿਚਲੂ ਦੀ ਜਾਨ ਬਚੀ। "
ਇਹ ਕਿੱਸਾ ਡਾਕਟਰ ਕਿਚਲੂ ਦੇ ਪੁੱਤਰ ਤੌਫੀਕ ਕਿਚਲੂ ਨੇ 2005 ਵਿੱਚ ਦੁਆਰਾ ਇਸ਼ਤਿਆਕ ਅਹਮਦ ਜੀ ਨੂੰ ਸੁਣਾਇਆ। ਡਾਕਟਰ ਕਿਚਲੂ ਆਜ਼ਾਦੀ ਤੋਂ ਬਾਅਦ ਦਿੱਲੀ ਵਿੱਚ ਹੀ ਰਹੇ ਤੇ ਉਥੇ 1963 ਵਿੱਚ ਉਨ੍ਹਾਂ ਦੀ ਮੌਤ ਹੋਈ।
ਮਲਿਕ ਨੇ ਆਪਣੀ ਕਹਾਣੀ ਇਸ ਤਰ੍ਹਾਂ ਖਤਮ ਕੀਤੀ - " ਬਸਤੀ ਨੌ , ਜੋ ਕਿ ਮੁਲਤਾਨ ਸ਼ਹਿਰ ਦੇ ਬਾਹਰ ਸੀ , ਹਿੰਦੂ ਬਹੁਤ ਵੱਡੀ ਗਿਣਤੀ ਵਿੱਚ ਮਾਰੇ ਗਏ - ਉਹ ਇਲਾਕੇ ਵਿੱਚ ਉਹ ਬਹੁਤ ਭਾਰੀਆਂ ਜ਼ਮੀਨਾਂ ਦੇ ਮਾਲਿਕ ਸਨ। ਉਨ੍ਹਾਂ ਦੇ ਘੱਟੋ ਘੱਟ 10 -20 ਬੰਦੇ ਮਾਰੇ ਗਏ ਸਨ। ਫਿਰ ਹਿੰਦੁਆਂ ਨੇ ਵੀ ਮੁਕਾਬਲਾ ਕੀਤਾ। ਕੁਝ ਹਿੰਦੂ ਇਲਾਕਿਆਂ ਵਿੱਚ RSS ਦੇ ਮੈਂਬਰ ਮਿਲਟਰੀ ਡਰਿੱਲ ਕਰਦੇ ਰਹੇ ਸਨ। ਉਨ੍ਹਾਂ ਨੇ ਵੀ ਕੁਝ ਮੁਸਲਮਾਨ ਲੋਕ ਮਾਰੇ। ਮੁਸਲਿਮ ਲੀਗ ਵੱਲੋਂ ਬਹੁਤੇ ਹਮਲੇ ਮੀਆਂ ਅਬਦੁੱਲਾ ਅਰੈਨ ਅਤੇ ਜ਼ਾਨੂ ਸ਼ਾਹ ਦੀ ਲੀਡਰਸ਼ਿਪ ਥੱਲੇ ਹਿੰਦੂਆਂ ਤੇ ਸਿੱਖਾਂ ਤੇ ਕੀਤੇ ਗਏ । ਇਸ ਘਟਨਾ ਦੇ ਥੋੜ੍ਹੀ ਦੇਰ ਬਾਅਦ ਨੇਹਰੂ ਮੁਲਤਾਨ ਗਿਆ। ਪਹਿਲਾਂ ਉਹ ਮੁਸਲਮਾਨਾਂ ਦੇ ਇੱਕ ਕੈੰਪ ਵਿੱਚ ਗਿਆ ਜਿਥੇ ਇੱਕ ਜੁਆਨ ਮੁੰਡੇ ਨੇ ਉਸ ਨੂੰ ਬੁਰਾ ਭਲਾ ਕਿਹਾ। ਉਸ ਨੇ ਧੀਰਜ ਨਾਲ ਚੁੱਪ ਚਾਪ ਉਸ ਨੂੰ ਸੁਣਿਆ ਤੇ ਆਪਣੇ ਮੈਡੀਕਲ ਸਟਾਫ਼ ਨੂੰ ਆਖਿਆ ਕਿ ਜੋ ਵੀ ਮੱਦਦ ਉਸ ਨੂੰ ਚਾਹੀਦੀ ਹੈ ਦਿੱਤੀ ਜਾਵੇ- ਫਿਰ ਉਹ ਹਿੰਦੂਆਂ ਦੇ ਕੈਂਪ ਵਿੱਚ ਗਿਆ ਜਿਥੇ ਭਿਆਨਕ ਦੰਗਿਆਂ ਵਿਚੋਂ ਬਚੇ ਖੁਚੇ ਲੋਕ ਇੱਕਠੇ ਹੋਏ ਸਨ। ਇੱਕ ਜੁਆਨ ਹਿੰਦੂ ਕੁੜੀ ਨੇ ਨਹਿਰੂ ਤੇ ਉਚੀ ਉਚੀ ਚਿਲਾਈ ਕੇ ਕਿਵੇਂ ਉਸ ਨੇ ਆਪਣੇ ਲੋਕਾਂ ਨੂੰ ਇੰਝ ਬੁਰੀ ਤਰ੍ਹਾਂ ਜ਼ਲੀਲ ਹੋਣ ਦਿੱਤਾ। ਨਹਿਰੂ ਸਿਰ ਝੁਕਾ ਕੇ ਸੁਣਦਾ ਰਿਹਾ ਤੇ ਫਿਰ ਬਿਨਾ ਕੁਝ ਆਖਿਆਂ ਪਰ੍ਹਾਂ ਨੂੰ ਤੁਰ ਗਿਆ। "

ਮੈਂਨੂੰ ਨਹੀਂ ਪਤਾ ਮੇਰਾ ਇਸ ਕਹਾਣੀ ਦਾ ਸਾਂਝਿਆਂ ਕਰਣ ਦਾ ਕੋਈ ਮਤਲਬ ਹੈ ਜਾਂ ਨਹੀਂ। ਪਰ ਕਦੀ ਕਦੀ ਬੈਠ ਕੇ ਕੁਝ ਗੱਲਾਂ ਨੂੰ ਯਾਦ ਕਰ ਹੀ ਲੈਣਾ ਚਾਹੀਦਾ ਹੈ ਕਿ ਸਿਆਸੀ ਲੋਕਾਂ ਦੀਆਂ ਚਾਲਾਂ ਵਿੱਚ ਆ ਕੇ , ਜਾਂ ਧਰਮ ਦੀ ਆੜ ਵਿੱਚ ਆ ਕੇ ਇਨਸਾਨ ਕਿਨਾਂ ਗਿਰ ਜਾਂਦਾ ਹੈ। ਹਰ ਵਾਰ ਜਦ ਅਜਿਹਾ ਕੁਝ ਹੁੰਦਾ ਹੈ ਤਾਂ ਉਸ ਦੇ ਭਿਆਨਕ ਨਤੀਜਿਆਂ ਨੂੰ ਦੇਖ ਕੇ ਕੁਝ ਲੋਕ ਸੋਚਦੇ ਹਨ ਕਿ , " ਅਜਿਹਾ ਫਿਰ ਕਦੀ ਨਹੀਂ ! ਪਰ ਕੁਝ ਸਾਲ ਬੀਤਦੇ ਨੇ, ਫਿਰ ਉਹੀ ਕੁਝ ਸ਼ੁਰੂ ਹੋ ਜਾਂਦਾ ਹੈ। ਇਨਸਾਨ ਦੀ ਇਸ ਮੁਆਮਲੇ ਵਿੱਚ ਯਾਦਦਾਸ਼ਤ ਬਹੁਤ ਛੋਟੀ ਹੈ। ਸਾਰੀ ਦੁਨੀਆ ਵਿੱਚ ਧਰਮ ਦੇ ਨਾਮ ਤੇ ਅੱਜ ਲੋਕ ਮਰ ਰਹੇ ਹਨ। ਪਤਾ ਨਹੀਂ ਮਨੁਖ ਇਨਸਾਨੀਅਤ ਦੇ ਰਸਤੇ ਤੇ ਕਦ ਤੁਰਨਾ ਸਿਖੇਗਾ ? ਕਦ ਅਸੀਂ ਇਨਸਾਨ ਬਣਾਂਗੇ ? ਕੀ ਅਸੀਂ ਇਨਸਾਨ ਹਾਂ ਵੀ ? ਆਪਣੇ ਗੁਰੂਆਂ, ਪੀਰਾਂ , ਪੈਗੰਬਰਾਂ ਦੇ ਨਾਮ ਦੀ ਆੜ ਵਿੱਚ ਅਸੀਂ ਕਿੰਨੇ ਘਿਨਾਉਣੇ ਕੰਮ ਕਰਦੇ ਹਾਂ। ਜੇ ਉਨ੍ਹਾਂ ਨੂੰ ਮੰਨਣ ਅਸੀਂ ਇਸ ਤਰ੍ਹਾਂ ਦੇ ਕੰਮ ਕਰਨੇ ਹਨ ਤਾਂ ਕੀ ਇਹ ਜ਼ਿਆਦਾ ਚੰਗਾ ਨਹੀਂ ਕਿ ਅਸੀਂ ਉਨ੍ਹਾਂ ਦੀ ਗੱਲ ਹੀ ਕਰਨਾ ਛੱਡ ਦਈਏ ਕਿਓਂਕਿ ਉਨ੍ਹਾਂ ਨੂੰ ਮੰਨ ਮੈ ਅਸੀਂ ਤੇ ਇਨਸਾਨ ਵੀ ਨਹੀਂ ਰਹਿੰਦੇ ?

ਨੋਟ: ਇਹ ਸਾਰਾ ਹਾਦਸਾ ਇਸ਼ਤਿਅਕ ਅਹਮਦ ਦੀ ਕਿਤਾਬ " The Punjab Bloodied , Partitioned and Cleansed " ਵਿਚੋਂ ਲਿਆ ਗਿਆ ਹੈ ਧੰਨਵਾਦ ਸਾਹਿਤ !

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346